04.10.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਨੂੰ ਯਾਦ ਕਰਨ ਦੀਆਂ ਵੱਖ - ਵੱਖ ਯੁਕਤੀਆਂ ਰਚੋ, ਪੁਰਸ਼ਾਰਥ ਕਰ ਚਾਰਟ ਰੱਖੋ, ਥੱਕੋ ਨਹੀਂ, ਤੂਫ਼ਾਨਾਂ ਵਿੱਚ ਅਡੋਲ ਰਹੋ"

ਪ੍ਰਸ਼ਨ:-
ਬੱਚਿਆਂ ਨੂੰ ਆਪਣਾ ਕਿਹੜਾ ਅਨੁਭਵ ਆਪਸ ਵਿੱਚ ਇੱਕ ਦੋ ਨੂੰ ਸੁਣਾਉਣਾ ਚਾਹੀਦਾ ਹੈ?

ਉੱਤਰ:-
ਅਸੀਂ ਬਾਪ ਨੂੰ ਕਿੰਨਾ ਸਮੇਂ ਅਤੇ ਕਿਵੇਂ ਯਾਦ ਕਰਦੇ ਹਾਂ! ਭੋਜਨ ਦੇ ਸਮੇਂ ਬਾਪ ਦੀ ਯਾਦ ਰਹਿੰਦੀ ਹੈ ਜਾਂ ਕਈ ਤਰ੍ਹਾਂ ਦੇ ਵਿਚਾਰ ਆ ਜਾਂਦੇ ਹਨ! ਬਾਬਾ ਕਹਿੰਦੇ ਹਨ ਬੱਚੇ ਟ੍ਰਾਈ ਕਰਕੇ ਵੇਖੋ। ਭੋਜ਼ਨ ਤੇ ਬਾਪ ਦੇ ਸਿਵਾਏ ਦੂਸਰਾ ਕੁਝ ਯਾਦ ਤਾਂ ਨਹੀਂ ਆਉਂਦਾ ਹੈ! ਫਿਰ ਆਪਸ ਵਿੱਚ ਇੱਕ ਦੋ ਨੂੰ ਅਨੁਭਵ ਸੁਣਾਓ। 2 - ਕੋਈ ਵੀ ਦਰਦਨਾਕ ਸੀਨ ਵੇਖਦੇ ਹੋਏ ਸਾਡੀ ਸਥਿਤੀ ਕਿਵੇਂ ਰਹੀ! ਇਸ ਦਾ ਵੀ ਅਨੁਭਵ ਸੁਣਾਉਣਾ ਚਾਹੀਦਾ ਹੈ।

ਗੀਤ:-
ਲਾਖ ਜਮਾਨੇ ਵਾਲੇ...

ਓਮ ਸ਼ਾਂਤੀ
ਮਿੱਠੇ -ਮਿੱਠੇ ਬੱਚੇ ਹੁਣ ਬੇਹੱਦ ਦੇ ਬਾਪ ਨੂੰ ਕਿਵੇਂ ਭੁੱਲੋਗੇ, ਜਿਸ ਕੋਲੋਂ ਬੇਹੱਦ ਦਾ ਵਰਸਾ ਮਿਲਦਾ ਹੈ। ਜਿਸ ਨੂੰ ਅੱਧਾ ਕਲਪ ਤੋਂ ਹੀ ਯਾਦ ਕਰਦੇ ਸੀ। ਇਹ ਤਾਂ ਸਮਝਾਇਆ ਹੈ ਕਿ ਮਨੁੱਖ ਨੂੰ ਕਦੀ ਭਗਵਾਨ ਨਹੀਂ ਕਿਹਾ ਜਾਂਦਾ। ਤਾਂ ਹੁਣ ਜਦੋਂ ਬੇਹੱਦ ਦਾ ਬਾਪ ਮਿਲਿਆ ਹੈ, ਉਸਦੀ ਯਾਦ ਵਿੱਚ ਹੀ ਕਰਾਮਾਤ ਹੈ। ਜਿਨਾਂ ਪਤਿਤ - ਪਾਵਨ ਬਾਪ ਨੂੰ ਯਾਦ ਕਰੋਗੇ, ਉਨ੍ਹੇ ਪਾਵਨ ਬਣਦੇ ਜਾਵੋਗੇ। ਤੁਸੀਂ ਹੁਣ ਆਪਣੇ ਨੂੰ ਪਾਵਨ ਕਹਿ ਨਹੀਂ ਸਕਦੇ ਹੋ, ਜਦੋਂ ਤੱਕ ਅੰਤ ਨਾ ਹੋਵੇ। ਜਦੋਂ ਸੰਪੂਰਨ ਪਾਵਨ ਬਣ ਜਾਓਗੇ ਉਦੋਂ ਇਹ ਸ਼ਰੀਰ ਛੱਡਕੇ ਸੰਪੂਰਨ ਪਵਿੱਤਰ ਸ਼ਰੀਰ ਲਵੋਗੇ। ਜਦੋਂ ਸਤਿਯੁਗ ਵਿੱਚ ਨਵਾਂ ਸ਼ਰੀਰ ਮਿਲੇ ਤਾਂ ਹੀ ਸੰਪੂਰਨ ਕਹਾਂਗੇ। ਫਿਰ ਰਾਵਣ ਦਾ ਖ਼ਾਤਮਾ ਹੋ ਜਾਂਦਾ ਹੈ। ਸਤਿਯੁਗ ਵਿੱਚ ਰਾਵਣ ਦੀ ਐਫਜ਼ੀ ਨਹੀਂ ਬਣਾਈ ਜਾਂਦੀ ਹੈ। ਤਾਂ ਤੁਸੀਂ ਬੱਚੇ ਜਦੋਂ ਬੈਠਦੇ ਹੋ, ਚੱਲਦੇ - ਫਿਰਦੇ ਹੋ ਤਾਂ ਬੁੱਧੀ ਵਿੱਚ ਇਹ ਯਾਦ ਰਹੇ। ਹੁਣ ਅਸੀਂ 84 ਦਾ ਚੱਕਰ ਪੂਰਾ ਕੀਤਾ ਹੈ ਫਿਰ ਨਵਾਂ ਚੱਕਰ ਸ਼ੁਰੂ ਹੁੰਦਾ ਹੈ। ਉਹ ਹੈ ਨਵੀਂ ਪਵਿੱਤਰ ਦੁਨੀਆਂ, ਨਵਾਂ ਭਾਰਤ ਨਵੀਂ ਦਿੱਲੀ। ਬੱਚੇ ਜਾਣਦੇ ਹਨ ਪਹਿਲੇ ਜਮੁਨਾ ਦਾ ਕੰਠਾ ਹੈ, ਜਿੱਥੇ ਪਰਿਸਥਾਨ ਬਣਨਾ ਹੈ। ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ, ਪਹਿਲੇ - ਪਹਿਲੇ ਤਾਂ ਬਾਪ ਨੂੰ ਯਾਦ ਕਰੋ। ਭਗਵਾਨ ਬਾਪ ਪੜ੍ਹਾਉਂਦੇ ਹਨ। ਉਹ ਹੀ ਬਾਪ ਟੀਚਰ ਗੁਰੂ ਹਨ, ਇਹ ਭਲਾ ਯਾਦ ਰੱਖੋ। ਬਾਬਾ ਨੇ ਇਹ ਵੀ ਸਮਝਾਇਆ ਸੀ ਕੀ ਤੁਸੀ ਬਾਜ਼ੋਲੀ ਖੇਡਦੇ ਹੋ। ਵਰਨਾਂ ਦਾ ਚਿੱਤਰ ਵੀ ਬਹੁਤ ਜਰੂਰੀ ਹੈ। ਸਭ ਤੋਂ ਉੱਪਰ ਹੈ ਸ਼ਿਵਬਾਬਾ ਫਿਰ ਚੋਟੀ ਬ੍ਰਾਹਮਣ। ਇਹ ਸਮਝਾਉਣ ਲਈ ਬਾਬਾ ਕਹਿੰਦੇ ਹਨ। ਅੱਛਾ ਇਹ ਬੁੱਧੀ ਵਿੱਚ ਰੱਖੋ ਕਿ ਅਸੀਂ 84 ਜਨਮ ਦੀ ਬਾਜ਼ੋਲੀ ਖੇਡਦੇ ਹਾਂ। ਹੁਣ ਸੰਗਮ ਹੈ, ਬਾਪ ਜ਼ਿਆਦਾ ਸਮੇਂ ਨਹੀਂ ਰਹਿੰਦੇ ਹਨ। ਫਿਰ ਵੀ 100 ਵਰ੍ਹੇ ਤਾਂ ਲੱਗਦੇ ਹਨ। ਉੱਥਲ - ਪੁਥਲ ਪੂਰੀ ਹੋਕੇ ਫਿਰ ਰਾਜ ਸ਼ੁਰੂ ਹੋ ਜਾਂਦਾ ਹੈ। ਮਹਾਭਾਰਤ ਲੜਾਈ ਤਾਂ ਉਹ ਹੀ ਹੈ, ਜਿਸ ਵਿੱਚ ਅਨੇਕ ਧਰਮ ਵਿਨਾਸ਼, ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਸ਼ੁਰੂ ਹੋ ਰਹੀ ਹੈ। ਤੁਹਾਡੀ ਕਲਾਬਾਜ਼ੀ ਤਾਂ ਵੰਡਰਫੁੱਲ ਹੈ। ਤੁਹਾਨੂੰ ਪਤਾ ਹੈ ਕਿ ਫ਼ਕੀਰ ਲੋਕ ਕਲਾਬਾਜ਼ੀ ਖੇਡਦੇ, ਤੀਰਥਾਂ ਤੇ ਜਾਂਦੇ ਹਨ। ਮਨੁੱਖਾਂ ਦੀ ਸ਼ਰਧਾ ਤਾਂ ਰਹਿੰਦੀ ਹੈ ਨਾ। ਤਾਂ ਉਹਨਾਂ ਨੂੰ ਹੀ ਕੁੱਝ ਨਾ ਕੁੱਝ ਦਿੰਦੇ ਰਹਿੰਦੇ ਹਨ। ਪਰਵਰਿਸ਼ ਉਹਨਾਂ ਦੀ ਹੁੰਦੀ ਰਹਿੰਦੀ ਹੈ ਕਿਉਂਕਿ ਅਜਿਹੇ ਮਨੁੱਖ ਆਪਣੇ ਕੋਲ ਕੀ ਚੁੱਕਣਗੇ। ਬਾਬਾ ਤਾਂ ਇਹਨਾਂ ਸਭ ਗੱਲਾਂ ਦਾ ਅਨੁਭਵੀ ਹੈ। ਬਾਬਾ ਨੇ ਅਨੁਭਵੀ ਰਥ ਲੀਤਾ ਹੈ। ਗੁਰੂ ਵੀ ਕੀਤੇ। ਦੇਖਿਆ ਵੀ ਬਹੁਤ ਕੁੱਝ। ਤੀਰਥ ਵੀ ਕੀਤੇ ਹਨ। ਹੁਣ ਬਾਬਾ ਕਹਿੰਦੇ ਹਨ ਬਾਜ਼ੋਲੀ ਨੂੰ ਯਾਦ ਕਰ ਸਕਦੇ ਹੋ। ਹੁਣ ਅਸੀਂ ਬ੍ਰਾਹਮਣ ਹਾਂ ਫਿਰ ਦੇਵਤਾ, ਸਤ੍ਰੀਯ ਬਣਾਂਗੇ। ਇਹ ਸਾਰੀ ਹੈ ਭਾਰਤ ਦੀ ਗੱਲ। ਬਾਪ ਨੇ ਇਵੇਂ ਸਮਝਇਆ ਹੈ ਹੋਰ ਧਰਮ ਤਾਂ ਜਿਵੇਂ ਬਾਈਪਲਾਂਟ ਹਨ। ਬਾਪ ਨੇ ਤੁਹਾਨੂੰ ਹੀ ਤੁਹਾਡੇ 84 ਜਨਮਾਂ ਦੀ ਕਹਾਣੀ ਦੱਸੀ ਹੈ। ਸੈਂਸੀਬੁਲ ਜੋ ਹਨ ਉਹ ਹਿਸਾਬ ਨਾਲ ਸਮਝ ਸਕਦੇ ਹਨ। ਇਸਲਾਮੀ ਆਉਣਗੇ ਤਾਂ ਏਵਰੇਜ ਕਿੰਨੇ ਜਨਮ ਲੈਣਗੇ। ਐਕੁਰੇਟ ਹਿਸਾਬ ਦੀ ਤਾਂ ਲੋੜ ਨਹੀਂ। ਇਹਨਾਂ ਗੱਲਾਂ ਵਿੱਚ ਤਾਂ ਕੋਈ ਫਿਕਰਾਤ ਦੀ ਗੱਲ ਨਹੀਂ। ਸਭ ਤੋਂ ਜ਼ਿਆਦਾ ਫ਼ਿਕਰ ਇਹ ਰਹਿੰਦੀ ਹੈ ਕਿ ਅਸੀਂ ਬਾਬਾ ਨੂੰ ਯਾਦ ਕਰਦੇ ਰਹੀਏ। ਬਸ ਇੱਕ ਹੀ ਫ਼ਿਕਰ ਹੈ, ਇੱਕ ਨੂੰ ਯਾਦ ਕਰਨਾ ਦਾ। ਘੜੀ - ਘੜੀ ਮਾਇਆ ਹੋਰ ਫ਼ਿਕਰ ਵਿੱਚ ਪਾ ਦਿੰਦੀ ਹੈ, ਇਸ ਵਿੱਚ ਮਾਇਆ ਫ਼ਿਕਰ ਵਿੱਚ ਬਹੁਤ ਪਾਉਂਦੀ ਹੈ। ਬੱਚਿਆਂ ਨੂੰ ਯਾਦ ਕਰਨਾ ਹੀ ਚਾਹੀਦਾ ਹੈ। ਹੁਣ ਸਾਨੂੰ ਘਰ ਜਾਣਾ ਹੈ। ਸਵੀਟ ਹੋਮ ਕਿਸਨੂੰ ਯਾਦ ਨਹੀਂ ਆਵੇਗਾ। ਮੰਗਦੇ ਵੀ ਹਨ ਸ਼ਾਂਤੀ ਦੇਵਾ। ਭਗਵਾਨ ਨੂੰ ਕਹਿੰਦੇ ਹਨ - ਸਾਨੂੰ ਸ਼ਾਂਤੀ ਦਵੋ।

ਹੁਣ ਤੁਸੀਂ ਬੱਚੇ ਇਹ ਤਾਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਖ਼ਤਮ ਹੋ ਜਾਣੀ ਹੈ। ਇਹ ਵੀ ਤੁਹਾਡੀ ਬੁੱਧੀ ਵਿੱਚ ਹੈ ਹੋਰ ਮਨੁੱਖ ਤਾਂ ਘੋਰ ਹਨ੍ਹੇਰੇ ਵਿੱਚ ਹਨ। ਸ਼ਾਂਤੀ ਤਾਂ ਸਤਿਯੁਗ ਵਿੱਚ ਹੁੰਦੀ ਹੈ। ਇੱਕ ਧਰਮ, ਇੱਕ ਭਾਸ਼ਾ, ਇੱਕ ਰਸਮ - ਰਿਵਾਜ਼ ਵੀ ਇੱਕ ਹੀ ਹਨ। ਉੱਥੇ ਹੈ ਹੀ ਸ਼ਾਂਤੀ ਦਾ ਰਾਜ। ਅਦ੍ਵੈਤ ਦੀ ਕੋਈ ਗੱਲ ਨਹੀਂ। ਉੱਥੇ ਤਾਂ ਇੱਕ ਹੀ ਰਜਾਈ ਹੁੰਦੀ ਹੈ ਅਤੇ ਸਤੋਪ੍ਰਧਾਨ ਹਨ। ਰਾਵਣ ਰਾਜ ਹੈ ਨਹੀਂ ਜੋ ਲੜਾਈ ਹੋਵੇ। ਤਾਂ ਰੂਹਾਨੀ ਬੱਚਿਆਂ ਨੂੰ ਖੁਸ਼ੀ ਦਾ ਪਾਰਾ ਚੜਣਾ ਚਾਹੀਦਾ ਹੈ। ਸ਼ਾਸ਼ਤਰਾਂ ਵਿੱਚ ਜੋ ਗਾਇਣ ਹੈ ਅਤਿਇੰਦ੍ਰੀਆ ਸੁੱਖ ਗੋਪ - ਗੋਪੀਆਂ ਤੋਂ ਪੁੱਛੋ। ਗੋਪ - ਗੋਪੀਆਂ ਤਾਂ ਤੁਸੀਂ ਹੋ ਨਾ। ਤੁਸੀਂ ਸਮੁੱਖ ਵਿੱਚ ਬੈਠੇ ਹੋ। ਤੁਹਾਡੇ ਵਿੱਚ ਵੀ ਨੰਬਰਵਾਰ ਹਨ ਕਿ ਸਾਡਾ ਬਾਬਾ ਬਾਬਾ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਇਹ ਤਾਂ ਵੰਡਰ ਹੈ ਨਾ। ਲਾਇਫ ਤੱਕ ਸਾਥ ਦਿੰਦੇ ਹਨ। ਗੋਦ ਵਿੱਚ ਲੈਂਦੇ ਅਤੇ ਪੜ੍ਹਾਈ ਸ਼ੁਰੂ ਕਰਾ ਦਿੰਦੇ। ਤਾਂ ਯਾਦ ਰਹਿਣ ਨਾਲ ਵੀ ਖੁਸ਼ੀ ਬਹੁਤ ਰਹੇਗੀ। ਪਰ ਮਾਇਆ ਫਿਰ ਇਹ ਵੀ ਭੁਲਾ ਦਿੰਦੀ ਹੈ। ਮਨੁੱਖਾਂ ਨੂੰ ਇਹ ਵੀ ਸਮਝਾਉਣਾ ਹੁੰਦਾ ਹੈ, ਮਨੁੱਖ ਪੁੱਛਦੇ ਹਨ ਬਾਕੀ ਥੋੜਾ ਸਮਾਂ ਕਹਿੰਦੇ ਹੋ, ਕੀ ਪ੍ਰੂਫ਼ ਹੈ? ਬੋਲੋ, ਦੇਖੋ ਇਸ ਵਿੱਚ ਲਿਖਿਆ ਹੋਇਆ ਹੈ ਭਗਵਾਨੁਵਾਚ। ਯੱਗ ਵੀ ਰਚਿਆ ਹੋਇਆ ਹੈ। ਇਹ ਹੈ ਗਿਆਨ ਯੱਗ। ਹੁਣ ਕ੍ਰਿਸ਼ਨ ਤਾਂ ਯੱਗ ਰੱਚ ਨਾ ਸਕੇ।

ਬੱਚਿਆਂ ਨੂੰ ਇਹ ਵੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਅਸੀਂ ਬ੍ਰਾਹਮਣ ਇਸ ਬੇਹੱਦ ਯੱਗ ਦੇ ਹਾਂ। ਬਾਬਾ ਨੇ ਸਾਨੂੰ ਨਿਮਿਤ ਬਣਾਇਆ ਹੈ। ਜਦੋਂ ਤੁਸੀਂ ਚੰਗੀ ਤਰ੍ਹਾਂ ਗਿਆਨ ਅਤੇ ਯੋਗ ਨੂੰ ਧਾਰਣ ਕਰਦੇ ਹੋ, ਆਤਮਾ ਸੰਪੂਰਨ ਬਣ ਜਾਂਦੀ ਹੈ ਉਦੋਂ ਇਸ ਭੰਭੋਰ ਨੂੰ ਅੱਗ ਲੱਗੇਗੀ। ਮਨੁੱਖਾਂ ਨੂੰ ਹੀ ਪਤਾ ਹੁੰਦਾ ਹੈ ਨਾ ਕਿ ਇਹ ਬੇਹੱਦ ਦਾ ਕਰਮਸ਼ੇਤਰ ਹੈ, ਜਿੱਥੇ ਸਾਰੇ ਆਕੇ ਖੇਡ ਖੇਡਦੇ ਹਨ। ਬਣੀ ਬਣਾਈ ਬਣ ਰਹੀ ਬਾਪ ਕਹਿੰਦੇ ਹਨ ਚਿੰਤਾ ਉਹਨਾਂ ਦੀ ਕੀਤੀ ਜਾਵੇ ਜੋ ਅਨਹੋਣੀ ਹੋਵੇ। ਹੋ ਗਿਆ ਸੋ ਡਰਾਮੇ ਵਿੱਚ ਸੀ ਫਿਰ ਉਸਦਾ ਚਿੰਤਨ ਕਾਹੇ ਦਾ ਕਰੀਏ। ਅਸੀਂ ਡਰਾਮੇ ਨੂੰ ਦੇਖਦੇ ਹਾਂ। ਡਰਾਮੇ ਵਿੱਚ ਜਦੋਂ ਕੋਈ ਅਜਿਹਾ ਦਰਦਨਾਕ ਸੀਣ ਹੁੰਦਾ ਹੈ ਤਾਂ ਮਨੁੱਖ ਦੇਖਕੇ ਰੋਂਦੇ ਹਨ। ਹੁਣ ਉਹ ਤਾਂ ਹੋਇਆ ਝੂਠਾ ਡਰਾਮਾ। ਇਹ ਤਾਂ ਸੱਚਾ ਡਰਾਮਾ ਹੈ। ਸੱਚ - ਸੱਚ ਕਰਦੇ ਹਨ। ਪਰ ਤੁਹਾਨੂੰ ਕੋਈ ਦੁੱਖ ਦੇ ਅੱਥਰੂ ਨਹੀਂ ਆਉਣੇ ਚਾਹੀਦੇ ਹਨ। ਸਾਕਸ਼ੀ ਹੋਕੇ ਤੁਹਾਨੂੰ ਦੇਖਣਾ ਹੈ। ਜਾਣਦੇ ਹੋ ਇਹ ਡਰਾਮਾ ਹੈ, ਇਸ ਵਿੱਚ ਰੋਣ ਦੀ ਕੀ ਲੋੜ ਹੈ। ਪਾਸਟ ਇਜ਼ ਪਾਸਟ। ਕਦੀ ਵਿਚਾਰ ਵੀ ਨਹੀਂ ਕਰਨਾ ਚਾਹੀਦਾ ਹੈ। ਤੁਸੀਂ ਅੱਗੇ ਵੱਧਦੇ ਬਾਪ ਨੂੰ ਯਾਦ ਕਰਦੇ ਰਹੋ ਅਤੇ ਸਭ ਨੂੰ ਰਸਤਾ ਦੱਸਦੇ ਰਹੋ। ਬਾਬਾ ਤੇ ਰਾਏ ਦਿੰਦੇ ਰਹਿੰਦੇ ਹਨ। ਤ੍ਰਿਮੂਰਤੀ ਦਾ ਚਿੱਤਰ ਤੁਹਾਡੇ ਕੋਲ ਹੈ। ਕਲੀਅਰ ਲਿਖਿਆ ਹੋਇਆ ਹੈ ਇਹ ਸ਼ਿਵਬਾਬਾ ਇਹ ਵਰਸਾ। ਤੁਹਾਨੂੰ ਬੱਚਿਆਂ ਨੂੰ ਇਹ ਚਿੱਤਰ ਵੇਖ ਕੇ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਕੋਲੋਂ ਸਾਨੂੰ ਵਿਸ਼ਨੂੰਪੁਰੀ ਦਾ ਵਰਸਾ ਮਿਲਦਾ ਹੈ। ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਬਸ ਇਹ ਚਿੱਤਰ ਸਾਹਮਣੇ ਰੱਖ ਦਵੋ ਇਸ ਵਿੱਚ ਖ਼ਰਚਾ ਕੁਝ ਵੀ ਨਹੀਂ ਹੈ। ਝਾੜ ਵੀ ਬਹੁਤ ਚੰਗਾ ਹੈ। ਰੋਜ਼ ਸਵੇਰੇ ਉੱਠਕੇ ਵਿਚਾਰ ਸਾਗਰ ਮੰਥਨ ਕਰੋ। ਆਪਣਾ ਟੀਚਰ ਆਪ ਹੀ ਬਣਕੇ ਪੜ੍ਹੋ। ਬੁੱਧੀ ਤਾਂ ਸਭ ਨੂੰ ਹੈ। ਚਿੱਤਰ ਆਪਣੇ ਘਰ ਵਿੱਚ ਰੱਖ ਦਵੋ। ਹਰ ਇੱਕ ਚਿੱਤਰ ਵਿੱਚ ਫਸਟਕਲਾਸ ਗਿਆਨ ਹੈ। ਕਹਿੰਦੇ ਹਨ ਵਿਨਾਸ਼ ਹੋਵੇਗਾ ਤਾਂ ਤੁਹਾਡੀ ਬਾਪ ਦੇ ਨਾਲ ਪ੍ਰੀਤ ਹੈ ਨਾ। ਕਹਿੰਦੇ ਵੀ ਹਨ ਸਤਿਗੁਰੂ ਮਿਲਿਆ ਦਲਾਲ ਦੇ ਰੂਪ ਵਿੱਚ ਤਾਂ ਤੁਹਾਨੂੰ ਕਿੰਨੀਆਂ ਚੰਗੀਆਂ - ਚੰਗੀਆਂ ਗੱਲਾਂ ਸਮਝਣ - ਸਮਝਾਉਣ ਦੇ ਲਈ ਮਿਲੀਆਂ ਹਨ। ਫਿਰ ਵੀ ਮਾਇਆ ਦਾ ਪਾਮਪ ਬਹੁਤ ਹੈ। 100 ਵਰ੍ਹੇ ਪਹਿਲੇ ਇਹ ਬਿਜਲੀ, ਗੈਸ ਆਦਿ ਥੋੜੀ ਸੀ। ਅੱਗੇ ਵਾਇਸਰਾਏ ਆਦਿ 4 ਘੋੜੇ ਦੀ, 8 ਘੋੜਿਆਂ ਦੀ ਗੱਡੀ ਵਿੱਚ ਆਉਂਦੇ ਸੀ। ਅੱਗੇ ਸਾਹੂਕਾਰ ਲੋਕ ਗੱਡੀ ਵਿੱਚ ਚੜ੍ਹਦੇ ਸਨ। ਹੁਣ ਤਾਂ ਵਿਮਾਨ ਆਦਿ ਨਿਕਲ ਪਏ ਹਨ। ਅੱਗੇ ਇਹ ਕੁਝ ਨਹੀਂ ਸੀ। 100 ਵਰ੍ਹੇ ਦੇ ਅੰਦਰ ਇਹ ਕੀ ਹੋ ਗਿਆ ਹੈ। ਮਨੁੱਖ ਸਮਝਦੇ ਹਨ ਕਿ ਇਹ ਹੀ ਸ੍ਵਰਗ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਸ੍ਵਰਗ ਤਾਂ ਸ੍ਵਰਗ ਹੈ। ਇਹ ਸਭ ਪਾਈ ਪੈਸੇ ਦੀਆਂ ਚੀਜ਼ਾਂ ਹਨ, ਇਨ੍ਹਾਂ ਨੂੰ ਆਰਟੀਫਿਸ਼ੀਅਲ ਪਾਮਪ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਇਹ ਹੀ ਇੱਕ ਫੁਰਨਾ ਚਾਹੀਦਾ ਹੈ ਕਿ ਅਸੀਂ ਬਾਪ ਨੂੰ ਯਾਦ ਕਰੀਏ, ਜਿਸ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਬਾਬਾ ਆਪਣਾ ਮਿਸਾਲ ਵੀ ਦੱਸਦੇ ਹਨ। ਭੋਜਨ ਖਾਂਦਾ ਹਾਂ, ਬਹੁਤ ਕੋਸ਼ਿਸ਼ ਕਰਦਾ ਹਾਂ - ਯਾਦ ਵਿੱਚ ਰਹਿ ਖਾਵਾਂ ਫਿਰ ਵੀ ਭੁੱਲ ਜਾਂਦਾ ਹਾਂ। ਤਾਂ ਸਮਝਦਾ ਹਾਂ ਬੱਚਿਆਂ ਨੂੰ ਤਾਂ ਮਿਹਨਤ ਬਹੁਤ ਹੁੰਦੀ ਹੋਵੇਗੀ। ਅੱਛਾ ਬੱਚੇ ਤੁਸੀਂ ਟ੍ਰਾਈ ਕਰਕੇ ਵੇਖੋ। ਬਾਬਾ ਦੀ ਯਾਦ ਵਿੱਚ ਰਹਿਕੇ ਵਿਖਾਓ। ਵੇਖੋ ਸਾਰਾ ਸਮੇਂ ਯਾਦ ਠਹਿਰ ਸਕਦੀ ਹੈ। ਅਨੁਭਵ ਸੁਣਾਉਣਾ ਚਾਹੀਦਾ ਹੈ। ਬਾਬਾ ਸਾਰਾ ਸਮੇਂ ਯਾਦ ਠਹਿਰ ਨਹੀਂ ਸਕਦੀ ਹੈ। ਬਹੁਤ ਕਿਸਮ - ਕਿਸਮ ਦੀਆਂ ਗੱਲਾਂ ਯਾਦ ਆ ਜਾਂਦੀਆਂ ਹਨ। ਬਾਬਾ ਆਪ ਆਪਣਾ ਅਨੁਭਵ ਦੱਸਦੇ ਹਨ। ਬਾਬਾ ਨੇ ਜਿਸ ਵਿੱਚ ਪ੍ਰਵੇਸ਼ ਕੀਤਾ ਹੈ ਇਹ ਵੀ ਪੁਰਸ਼ਾਰਥੀ ਹੈ, ਇਨ੍ਹਾਂ ਤੇ ਤਾਂ ਬਹੁਤ ਝੰਝਟ ਹਨ। ਵੱਡਾ ਕਹਾਉਣਾ, ਬਹੁਤ ਦੁੱਖ ਪਾਉਣਾ। ਕਿੰਨੇ ਸਮਾਚਾਰ ਆਉਂਦੇ ਹਨ। ਵਿਕਾਰਾਂ ਦੇ ਕਾਰਨ ਕਿੰਨਾ ਮਾਰਦੇ ਹਨ। ਘਰ ਤੋਂ ਕੱਢ ਦਿੰਦੇ ਹਨ। ਬੱਚੀਆਂ ਕਹਿੰਦੀਆਂ ਹਨ ਮੈਂ ਈਸ਼ਵਰ ਦੀ ਸ਼ਰਨ ਵਿੱਚ ਆਈ ਹਾਂ। ਕਿੰਨੇ ਵਿਘਨ ਪੈਂਦੇ ਹਨ। ਕਿਸੇ ਦੇ ਕੋਲ ਸ਼ਾਂਤੀ ਨਹੀ ਹੈ। ਤੁਸੀਂ ਬੱਚਿਆਂ ਨੂੰ ਖਾਤਰੀ ਹੈ। ਹੁਣ ਪੁਰਸ਼ਾਰਥ ਕਰ ਸ਼੍ਰੀਮਤ ਤੇ ਚੱਲ ਸ਼ਾਂਤੀ ਵਿੱਚ ਰਹਿੰਦੇ ਹੋ। ਇਸ ਬਾਬਾ ਨੇ ਇੱਥੇ ਵੀ ਕਈ ਅਜਿਹੇ ਘਰ ਵੇਖੇ ਹਨ ਜਿੱਥੇ ਆਪਸ ਵਿੱਚ ਮੇਲ - ਮਿਲਾਪ ਵਿੱਚ ਬਹੁਤ ਰਹਿੰਦੇ ਹਨ। ਸਾਰੇ ਵੱਡਿਆਂ ਦੀ ਆਗਿਆ ਵਿੱਚ ਚਲਦੇ ਹਨ। ਕਹਿੰਦੇ ਹਨ ਸਾਡੇ ਕੋਲ ਤਾਂ ਜਿਵੇਂ ਸ੍ਵਰਗ ਲੱਗਿਆ ਪਿਆ ਹੈ।

ਹੁਣ ਬਾਬਾ ਤੁਹਾਨੂੰ ਅਜਿਹੇ ਸ੍ਵਰਗ ਵਿੱਚ ਲੈ ਜਾਂਦੇ ਹਨ। ਜਿੱਥੇ ਸਭ ਤਰ੍ਹਾਂ ਦੇ ਸੁੱਖ ਹਨ। ਦੇਵਤਾਵਾਂ ਦਾ 36 ਪ੍ਰਕਾਰ ਦਾ ਭੋਜਨ ਗਾਇਆ ਹੋਇਆ ਹੈ। ਹੁਣ ਤੁਸੀਂ ਸ੍ਵਰਗ ਦਾ ਵਰਸਾ ਬਾਪ ਤੋਂ ਲੈਂਦੇ ਹੋ। ਉੱਥੇ ਤਾਂ ਕਿੰਨੇ ਸਵਾਦਿਸ਼ਟ ਵੈਭਵ ਖਾਂਦੇ ਰਹਿਣਗੇ ਅਤੇ ਪਵਿੱਤਰ ਹੋਣਗੇ। ਹੁਣ ਤੁਸੀਂ ਉਸ ਦੁਨੀਆਂ ਦੇ ਮਾਲਿਕ ਬਣਦੇ ਹੋ। ਰਾਜਾ - ਰਾਣੀ, ਪ੍ਰਜਾ ਵਿਚ ਫਰਕ ਹੋਵੇਗਾ ਨਾ। ਪਹਿਲੇ ਰਾਜੇ ਲੋਕ ਬਹੁਤ ਭਭਕੇ ਵਿੱਚ ਰਹਿੰਦੇ ਸੀ। ਇਹ ਤਾਂ ਠਹਿਰੇ ਪਤਿਤ ਅਤੇ ਰਾਵਣ ਦੇ ਰਾਜ ਵਿੱਚ, ਤਾਂ ਵਿਚਾਰ ਕਰੋ ਸਤਿਯੁਗ ਵਿੱਚ ਕੀ ਹੋਵੇਗਾ। ਸਾਹਮਣੇ ਚਿੱਤਰ ਲਕਸ਼ਮੀ - ਨਾਰਾਇਣ ਦੇ ਰੱਖੇ ਹਨ। ਕ੍ਰਿਸ਼ਨ ਦੇ ਲਈ ਝੂਠੀਆਂ ਗੱਲਾਂ ਲਿਖ ਬਦਨਾਮੀ ਕਰ ਦਿੱਤੀ ਹੈ। ਝੂਠ ਮਾਨਾ ਝੂਠ, ਸੱਚ ਦੀ ਰੱਤੀ ਨਹੀਂ। ਹੁਣ ਤੁਸੀਂ ਸਮਝਦੇ ਹੋ ਅਸੀਂ ਸ੍ਵਰਗ ਦੇ ਮਾਲਿਕ ਸੀ ਫਿਰ 84 ਜਨਮ ਤੋਂ ਬਿਲਕੁਲ ਸ਼ੂਦ੍ਰ ਬੁੱਧੀ ਬਣ ਗਏ ਹਾਂ। ਕੀ ਹਾਲ ਹੋ ਗਿਆ ਹੈ। ਹੁਣ ਫਿਰ ਪੁਰਸ਼ਾਰਥ ਕਰ ਕੀ ਬਣਦੇ ਹੋ! ਬਾਬਾ ਪੁੱਛਦੇ ਵੀ ਹਨ ਨਾ ਕਿ ਤੁਸੀਂ ਕੀ ਬਣੋਗੇ? ਤਾਂ ਸਭ ਹੱਥ ਉਠਾਉਂਦੇ ਹਨ ਸੂਰਜਵੰਸ਼ੀ ਬਣਾਂਗੇ। ਅਸੀਂ ਤਾਂ ਮਾਤਾ - ਪਿਤਾ ਨੂੰ ਪੂਰਾ ਫਾਲੋ ਕਰਾਂਗੇ। ਘੱਟ ਪੁਰਸ਼ਾਰਥ ਥੋੜੀ ਕਰੋਗੇ। ਸਾਰੀ ਮਿਹਨਤ ਯਾਦ ਅਤੇ ਆਪ ਸਮਾਨ ਬਣਾਉਣ ਤੇ ਹੈ ਇਸਲਈ ਬਾਪ ਕਹਿੰਦੇ ਹਨ ਜਿੰਨਾ ਹੋ ਸਕੇ ਸਰਵਿਸ ਕਰਨਾ ਸਿੱਖੋ। ਹੈ ਬਹੁਤ ਸਹਿਜ। ਇਹ ਸ਼ਿਵਬਾਬਾ, ਇਹ ਵਿਸ਼ਨੂੰਪੁਰੀ, ਲਕਸ਼ਮੀ - ਨਾਰਾਇਣ ਦਾ ਰਾਜ ਹੋਵੇਗਾ। ਇਹ ਤਾਂ ਬਹੁਤ ਅਨੁਭਵੀ ਹੈ। ਸੀੜੀ ਤੇ ਤੁਸੀਂ ਸਮਝਾ ਸਕਦੇ ਹੋ। ਤੁਸੀਂ ਬੱਚਿਆਂ ਨੂੰ ਇਹ ਝਾੜ, ਚੱਕਰ ਵੇਖਣ ਨਾਲ ਹੀ ਬੁੱਧੀ ਵਿੱਚ ਸਾਰਾ ਗਿਆਨ ਆ ਜਾਣਾ ਚਾਹੀਦਾ ਹੈ। ਇਹ ਜੋ ਲਕਸ਼ਮੀ - ਨਾਰਾਇਣ ਹਨ ਇਨ੍ਹਾਂ ਦੀ ਰਾਜਧਾਨੀ ਕਿੱਥੇ ਚਲੀ ਗਈ! ਕਿਸ ਨੇ ਲੜਾਈ ਕੀਤੀ! ਜਿਸ ਨਾਲ ਹਰਾਇਆ। ਹੁਣ ਤਾਂ ਉਹ ਰਾਜ ਹੈ ਨਹੀਂ। ਇਨ੍ਹਾਂ ਈਸ਼ਵਰੀ ਗੱਲਾਂ ਨੂੰ ਕੁਝ ਨਹੀਂ ਜਾਣਦੇ ਹਨ। ਤੁਸੀਂ ਬੱਚਿਆਂ ਨੂੰ ਇਹ ਵੀ ਸਾਕਸ਼ਾਤਕਾਰ ਹੋਇਆ ਹੈ। ਕਿਵੇਂ ਗੁਫ਼ਾਵਾਂ, ਖਾਣੀਆਂ ਤੋਂ ਜਾਕੇ ਸੋਨੇ,, ਹੀਰੇ ਆਦਿ ਲੈ ਆਉਂਦੇ ਹਨ। ਇਹ ਸਾਇੰਸ ਤੁਹਾਡੇ ਸੁੱਖ ਦੇ ਲਈ ਹੋਵੇਗੀ। ਇੱਥੇ ਹੈ ਦੁੱਖ ਦੇ ਲਈ, ਉੱਥੇ ਐਰੋਪਲੇਨ ਵੀ ਫੁਲਪ੍ਰੂਫ਼ ਹੋਣਗੇ। ਬੱਚਿਆਂ ਨੇ ਸ਼ੁਰੂ - ਸ਼ੁਰੂ ਵਿੱਚ ਇਹ ਸਭ ਕੁਝ ਸਾਕਸ਼ਾਤਕਾਰ ਕੀਤਾ ਹੋਇਆ ਹੈ। ਪਿਛਾੜੀ ਵਿੱਚ ਵੀ ਤੁਸੀਂ ਬਹੁਤ ਸਾਕਸ਼ਾਤਕਾਰ ਕਰੋਗੇ। ਇਹ ਵੀ ਤੁਸੀਂ ਸਾਕਸ਼ਾਤਕਾਰ ਕੀਤਾ ਹੈ। ਚੋਰ ਲੁੱਟਣ ਆਉਂਦੇ ਹਨ, ਫਿਰ ਤੁਹਾਡੀ ਸ਼ਕਤੀ ਦਾ ਰੂਪ ਵੇਖ ਭੱਜ ਜਾਂਦੇ ਹਨ। ਉਹ ਸਭ ਗੱਲਾਂ ਪਿਛਾੜੀ ਦੀਆਂ ਹਨ। ਚੋਰ ਲੁੱਟਣ ਤਾਂ ਆਉਣਗੇ, ਤੁਸੀਂ ਬਾਪ ਦੀ ਯਾਦ ਵਿੱਚ ਖੜੇ ਹੋਵੋਗੇ ਤਾਂ ਉਹ ਇੱਕਦਮ ਭੱਜ ਜਾਣਗੇ।

ਹੁਣ ਬਾਪ ਕਹਿੰਦੇ ਹਨ ਬੱਚੇ ਖੂਬ ਪੁਰਸ਼ਾਰਥ ਕਰੋ। ਮੁੱਖ ਗੱਲ ਹੈ ਪਵਿੱਤਰਤਾ ਦੀ। ਇੱਕ ਜਨਮ ਪਵਿੱਤਰ ਬਣਨਾ ਹੈ। ਮੌਤ ਤਾਂ ਸਾਹਮਣੇ ਖੜ੍ਹਾ ਹੈ। ਕੁਦਰਤੀ ਆਪਦਾਵਾਂ ਬਹੁਤ ਕਠਿਨ ਆਉਣਗੀਆਂ, ਜਿਸ ਵਿੱਚ ਸਭ ਖਤਮ ਹੋ ਜਾਣਗੇ। ਸ਼ਿਵਬਾਬਾ ਇਨ੍ਹਾਂ ਦਵਾਰਾ ਸਮਝਾਉਂਦੇ ਹਨ, ਇਨ੍ਹਾਂ ਦੀ ਆਤਮਾ ਵੀ ਸੁਣਦੀ ਹੈ। ਇਹ ਬਾਬਾ ਸਭ ਦੱਸਦੇ ਹਨ। ਸ਼ਿਵਬਾਬਾ ਨੂੰ ਤਾਂ ਅਨੁਭਵ ਨਹੀਂ ਹੈ। ਬੱਚਿਆਂ ਨੂੰ ਅਨੁਭਵ ਹੁੰਦਾ ਹੈ। ਮਾਇਆ ਦੇ ਤੂਫ਼ਾਨ ਕਿਵੇਂ ਆਉਂਦੇ ਹਨ। ਪਹਿਲੇ ਨੰਬਰ ਵਿੱਚ ਇਹ ਹੈ, ਤਾਂ ਇਨ੍ਹਾਂ ਨੂੰ ਸਭ ਅਨੁਭਵ ਹੋਵੇਗਾ। ਤਾਂ ਇਸ ਵਿੱਚ ਡਰਨਾ ਨਹੀਂ ਹੈ। ਅਡੋਲ ਰਹਿਣਾ ਹੈ। ਬਾਪ ਦੀ ਯਾਦ ਵਿੱਚ ਰਹਿਣ ਨਾਲ ਹੀ ਸ਼ਕਤੀ ਮਿਲਦੀ ਹੈ। ਕੋਈ ਬੱਚੇ ਚਾਰਟ ਲਿਖਦੇ ਹਨ ਫਿਰ ਚਲਦੇ - ਚਲਦੇ ਬੰਦ ਕਰ ਦਿੰਦੇ ਹਨ। ਬਾਬਾ ਸਮਝ ਜਾਂਦੇ ਹਨ ਥੱਕ ਗਿਆ ਹੈ। ਪਾਰਲੌਕਿਕ ਬਾਪ ਜਿਸ ਤੋਂ ਇੰਨਾ ਵੱਡਾ ਵਰਸਾ ਮਿਲਦਾ ਹੈ ਅਜਿਹੇ ਬਾਪ ਨੂੰ ਕਦੀ ਪੱਤਰ ਵੀ ਨਹੀਂ ਲਿਖਦੇ ਹਨ। ਯਾਦ ਹੀ ਨਹੀਂ ਕਰਦੇ! ਅਜਿਹੇ ਬਾਪ ਨੂੰ ਤਾਂ ਕਿੰਨਾ ਯਾਦ ਕਰਨਾ ਚਾਹੀਦਾ ਹੈ। ਸ਼ਿਵਬਾਬਾ ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ। ਬਾਬਾ ਤੁਹਾਡੀ ਯਾਦ ਬਗੈਰ ਅਸੀਂ ਭਲਾ ਕਿਵੇਂ ਰਹਿ ਸਕਦੇ ਹਾਂ! ਜਿਸ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ, ਅਜਿਹੇ ਬਾਪ ਨੂੰ ਕਿਵੇਂ ਭੁੱਲਾਂਗੇ। ਇੱਕ ਕਾਰਡ ਲਿਖਿਆ ਉਹ ਵੀ ਤੇ ਯਾਦ ਕੀਤਾ ਨਾ। ਲੌਕਿਕ ਬਾਪ ਵੀ ਬੱਚਿਆਂ ਨੂੰ ਚਿੱਠੀ ਲਿਖਦੇ ਹਨ- ਨੂਰੇ ਰਤਨ ਇਸਤਰੀ, ਪਤੀ ਨੂੰ ਕਿਵੇਂ ਚਿੱਠੀ ਲਿਖਦੀ ਹੈ! ਇੱਥੇ ਤਾਂ ਦੋਨੋ ਸੰਬੰਧ ਹਨ। ਇਹ ਵੀ ਯਾਦ ਕਰਨ ਦੀ ਯੁਕਤੀ ਹੈ। ਕਿੰਨਾ ਮਿੱਠਾ ਬਾਬਾ ਹੈ! ਸਾਡੇ ਤੋਂ ਕੀ ਮੰਗਦੇ ਹਨ? ਕੁਝ ਵੀ ਨਹੀਂ। ਉਹ ਤਾਂ ਦਾਤਾ ਹੈ, ਦੇਣ ਵਾਲਾ ਹੈ ਨਾ। ਇਹ ਲੈਣ ਵਾਲਾ ਨਹੀਂ। ਕਹਿੰਦੇ ਹਨ ਸਵੀਟ ਚਿਲਡਰਨ ਮੈਂ ਆਇਆ ਹਾਂ, ਭਾਰਤ ਨੂੰ ਖੁਸ਼ਬੂਦਾਰ ਬਗੀਚਾ ਬਣਾਕੇ ਜਾਂਦਾ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੂਰਜਵੰਸ਼ੀ ਬਣਨ ਦੇ ਲਈ ਮਾਤਾ - ਪਿਤਾ ਨੂੰ ਪੂਰਾ - ਪੂਰਾ ਫਾਲੋ ਕਰਨਾ ਹੈ। ਯਾਦ ਵਿੱਚ ਰਹਿਣ ਦੀ ਅਤੇ ਆਪ ਸਮਾਨ ਬਣਾਉਣ ਦੀ ਮਿਹਨਤ ਕਰਨੀ ਹੈ।

2. ਪੁਰਸ਼ਾਰਥ ਕਰ ਸ਼੍ਰੀਮਤ ਤੇ ਚਲ ਸ਼ਾਂਤ ਰਹਿਣਾ ਹੈ। ਵੱਡਿਆ ਦੀ ਆਗਿਆ ਮਨਣੀ ਹੈ।

ਵਰਦਾਨ:-
ਖ਼ੁਦ ਨੂੰ ਸੇਵਾਧਾਰੀ ਸਮਝਕੇ ਝੁਕਣ ਅਤੇ ਸਰਵ ਨੂੰ ਝੁਕਾਉਣ ਵਾਲੇ ਨਿਮਿਤ ਅਤੇ ਨਮਰਚਿਤ ਭਵ:

ਨਿਮਿਤ ਉਸ ਨੂੰ ਕਿਹਾ ਜਾਂਦਾ ਹੈ - ਜੋ ਆਪਣੇ ਹਰ ਸੰਕਲਪ ਅਤੇ ਹਰ ਕਰਮ ਨੂੰ ਬਾਪ ਦੇ ਅੱਗੇ ਅਰਪਣ ਕਰ ਦਿੰਦਾ ਹੈ। ਨਿਮਿਤ ਬਣਨਾ ਮਤਲਬ ਅਰਪਣ ਹੋਣਾ ਅਤੇ ਨਮਰਚਿਤ ਉਹ ਹੈ ਜੋ ਝੁਕਦਾ ਹੈ, ਜਿਨਾਂ ਸੰਸਕਾਰਾਂ ਵਿੱਚ, ਸੰਕਲਪਾਂ ਵਿੱਚ ਝੁਕੋਗੇ ਉਨ੍ਹਾਂ ਵਿਸ਼ਵ ਤੁਹਾਡੇ ਅੱਗੇ ਝੁਕੇਗੀ। ਝੁਕਣਾ ਮਤਲਬ ਝੁਕਾਉਣਾ। ਇਹ ਸੰਕਲਪ ਵੀ ਨਾ ਹੋਵੇ ਕਿ ਦੂਜੇ ਵੀ ਸਾਡੇ ਅੱਗੇ ਕੁਝ ਤਾਂ ਝੁਕਣ। ਜੋ ਸੱਚੇ ਸੇਵਾਧਾਰੀ ਹੁੰਦੇ ਹਨ - ਉਹ ਹਮੇਸ਼ਾ ਝੁਕਦੇ ਹਨ। ਕਦੀ ਆਪਣਾ ਰੌਬ ਨਹੀਂ ਵਿਖਾਉਂਦੇ ਹਨ।

ਸਲੋਗਨ:-
ਹੁਣ ਸਮੱਸਿਆ ਸਵਰੂਪ ਨਹੀਂ, ਸਮਾਧਾਨ ਸਵਰੂਪ ਬਣੋ।