04.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸਭ ਨੂੰ ਪਹਿਲੇ - ਪਹਿਲੇ ਅਲਫ਼ ਦਾ ਪਾਠ ਪੱਕਾ ਕਰਾਓ , ਤੁਸੀਂ ਆਤਮਾ ਭਰਾ - ਭਰਾ ਹੋ

ਪ੍ਰਸ਼ਨ:-
ਕਿਸ ਇੱਕ ਗੱਲ ਵਿੱਚ ਸ਼੍ਰੀਮਤ, ਮਨੁੱਖ ਮੱਤ ਤੋਂ ਬਿਲਕੁਲ ਵਿਪ੍ਰੀਤ ਹੈ?

ਉੱਤਰ:-
ਮਨੁੱਖ ਮੱਤ ਕਹਿੰਦੀ ਹੈ ਅਸੀਂ ਮੋਕ੍ਸ਼ ਵਿੱਚ ਚਲੇ ਜਾਵਾਂਗੇ। ਸ਼੍ਰੀਮਤ ਕਹਿੰਦੀ ਹੈ ਇਹ ਡਰਾਮਾ ਅਨਾਦਿ ਅਵਿਨਾਸ਼ੀ ਹੈ। ਮੋਕ੍ਸ਼ ਕਿਸੇ ਨੂੰ ਮਿਲ ਨਹੀਂ ਸਕਦਾ। ਭਾਵੇਂ ਕੋਈ ਕਹੇ ਇਹ ਪਾਰ੍ਟ ਵਜਾਉਣਾ ਸਾਨੂੰ ਪਸੰਦ ਨਹੀਂ। ਪਰ ਇਸ ਵਿੱਚ ਕੁਝ ਵੀ ਨਹੀਂ ਕਰ ਸਕਦੇ। ਪਾਰ੍ਟ ਵਜਾਉਣ ਆਉਣਾ ਹੀ ਹੈ। ਸ਼੍ਰੀਮਤ ਹੀ ਤੁਹਾਨੂੰ ਸ਼੍ਰੇਸ਼ਠ ਬਣਾਉਂਦੀ ਹੈ। ਮਨੁੱਖ ਮੱਤ ਤਾਂ ਅਨੇਕ ਪ੍ਰਕਾਰ ਦੀ ਹੈ।

ਓਮ ਸ਼ਾਂਤੀ
ਹੁਣ ਇਹ ਤਾਂ ਬੱਚੇ ਜਾਣਦੇ ਹਨ ਕਿ ਅਸੀਂ ਬਾਬਾ ਦੇ ਸਾਹਮਣੇ ਬੈਠੇ ਹਾਂ। ਬਾਪ ਵੀ ਜਾਣਦੇ ਹਨ ਬੱਚੇ ਸਾਡੇ ਸਾਹਮਣੇ ਬੈਠੇ ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਬਾਪ ਸਾਨੂੰ ਸਿੱਖਿਆ ਦਿੰਦੇ ਹਨ ਜੋ ਫੇਰ ਹੋਰਾਂ ਨੂੰ ਦੇਣੀ ਹੈ। ਪਹਿਲੇ - ਪਹਿਲੇ ਤਾਂ ਬਾਪ ਦਾ ਹੀ ਪਰਿਚੈ ਦੇਣਾ ਹੈ ਕਿਉਂਕਿ ਸਭ ਬਾਪ ਨੂੰ ਅਤੇ ਬਾਪ ਦੀ ਸਿੱਖਿਆ ਨੂੰ ਭੁੱਲੇ ਹੋਏ ਹਨ। ਹੁਣ ਜੋ ਬਾਪ ਪੜ੍ਹਾਉਂਦੇ ਹਨ ਇਹ ਪੜ੍ਹਾਈ ਫੇਰ 5 ਹਜ਼ਾਰ ਵਰ੍ਹੇ ਬਾਦ ਮਿਲੇਗੀ। ਇਹ ਗਿਆਨ ਹੋਰ ਕਿਸੇ ਨੂੰ ਹੈ ਨਹੀਂ। ਮੁੱਖ ਹੋਇਆ ਬਾਪ ਦਾ ਪਰਿਚੈ ਫੇਰ ਇਹ ਸਭ ਸਮਝਾਉਂਣਾ ਹੈ। ਅਸੀਂ ਸਭ ਭਰਾ - ਭਰਾ ਹਾਂ। ਸਾਰੀ ਦੁਨੀਆਂ ਦੀਆਂ ਜੋ ਸਾਰੀਆਂ ਆਤਮਾਵਾਂ ਹਨ, ਸਭ ਆਪਸ ਵਿੱਚ ਭਰਾ - ਭਰਾ ਹਨ। ਸਾਰੇ ਆਪਣਾ ਮਿਲਿਆ ਹੋਇਆ ਪਾਰ੍ਟ ਇਸ ਸ਼ਰੀਰ ਦੁਆਰਾ ਵਜਾਉਂਦੇ ਹਨ। ਹੁਣ ਤਾਂ ਬਾਪ ਆਏ ਹਨ ਨਵੀਂ ਦੁਨੀਆਂ ਵਿੱਚ ਲੈ ਜਾਣ ਦੇ ਲਈ, ਜਿਸਨੂੰ ਸ੍ਵਰਗ ਕਿਹਾ ਜਾਂਦਾ ਹੈ। ਪਰ ਹੁਣ ਅਸੀਂ ਸਭ ਭਰਾ ਪਤਿਤ ਹਾਂ, ਇੱਕ ਵੀ ਪਾਵਨ ਨਹੀਂ। ਸਾਰੇ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਇੱਕ ਹੀ ਬਾਪ ਹੈ। ਇਹ ਹੈ ਹੀ ਪਤਿਤ ਵਿਕਾਰੀ ਰਾਵਣ ਦੀ ਦੁਨੀਆਂ। ਰਾਵਣ ਦਾ ਅਰ੍ਥ ਹੀ ਹੈ - 5 ਵਿਕਾਰ ਇਸਤ੍ਰੀ ਵਿੱਚ, 5 ਵਿਕਾਰ ਪੁਰੁਸ਼ ਵਿੱਚ। ਬਾਪ ਬਹੁਤ ਸਿੰਪਲ ਤਰ੍ਹਾਂ ਸਮਝਾਉਂਦੇ ਹਨ। ਤੁਸੀਂ ਵੀ ਇਵੇਂ ਸਮਝਾ ਸਕਦੇ ਹੋ। ਤਾਂ ਪਹਿਲੇ - ਪਹਿਲੇ ਇਹ ਸਮਝਾਓ ਕਿ ਸਾਡੀ ਆਤਮਾਵਾਂ ਦਾ ਉਹ ਬਾਪ ਹੈ, ਸਭ ਬ੍ਰਦਰ੍ਸ ਹਨ। ਪੁਛੋ ਇਹ ਠੀਕ ਹੈ? ਲਿਖੋ ਅਸੀਂ ਸਭ ਭਰਾ - ਭਰਾ ਹਾਂ। ਸਾਡਾ ਬਾਪ ਵੀ ਇੱਕ ਹੈ। ਅਸੀਂ ਸਭ ਸੋਲਸ ਦਾ ਉਹ ਹੈ ਸੁਪ੍ਰੀਮ ਸੋਲ। ਉਸ ਨੂੰ ਫ਼ਾਦਰ ਕਿਹਾ ਜਾਂਦਾ ਹੈ। ਇਹ ਪੱਕਾ ਬੁੱਧੀ ਵਿੱਚ ਬਿਠਾਓ ਤਾਂ ਸ੍ਰਵਵਿਆਪੀ ਆਦਿ ਦਾ ਕਿਚੜਾ ਪੱਟੀ ਨਿਕਲ ਜਾਵੇ। ਅਲਫ਼ ਪਹਿਲੇ ਪੜ੍ਹਾਉਂਣਾ ਹੈ। ਬੋਲੋ, ਇਹ ਪਹਿਲੇ ਚੰਗੀ ਤਰ੍ਹਾਂ ਬੈਠ ਲਿਖੋ - ਅੱਗੇ ਸ੍ਰਵਵਿਆਪੀ ਕਹਿੰਦਾ ਸੀ, ਹੁਣ ਸਮਝਦਾ ਹਾਂ ਸ੍ਰਵਵਿਆਪੀ ਨਹੀਂ ਹੈ। ਅਸੀਂ ਸਭ ਭਰਾ - ਭਰਾ ਹਾਂ। ਸਭ ਆਤਮਾਵਾਂ ਕਹਿੰਦੀਆਂ ਹਨ ਗੌਡ ਫ਼ਾਦਰ, ਪਰਮਪਿਤਾ ਪ੍ਰਮਾਤਮਾ, ਅੱਲਾਹ। ਪਹਿਲੇ ਤਾਂ ਇਹ ਨਿਸ਼ਚੈ ਬਿਠਾਉਣਾ ਹੈ ਕਿ ਅਸੀਂ ਆਤਮਾ ਹਾਂ, ਪ੍ਰਮਾਤਮਾ ਨਹੀਂ ਹਾਂ। ਨਾ ਸਾਡੇ ਵਿੱਚ ਪ੍ਰਮਾਤਮਾ ਵਿਆਪਕ ਹੈ। ਸਾਰਿਆਂ ਵਿੱਚ ਆਤਮਾ ਵਿਆਪਕ ਹੈ। ਆਤਮਾ ਸ਼ਰੀਰ ਦੇ ਅਧਾਰ ਨਾਲ ਪਾਰ੍ਟ ਵਜਾਉਂਦੀ ਹੈ। ਇਹ ਪੱਕਾ ਕਰਾਓ। ਚੰਗਾ ਫੇਰ ਉਹ ਬਾਪ ਸ੍ਰਿਸ਼ਟੀ ਚੱਕਰ ਦੇ ਆਦਿ, ਮੱਧ, ਅੰਤ ਦਾ ਗਿਆਨ ਸੁਣਾਉਂਦੇ ਹਨ। ਬਾਪ ਹੀ ਟੀਚਰ ਦੇ ਰੂਪ ਵਿੱਚ ਬੈਠ ਸਮਝਾਉਂਦੇ ਹਨ। ਲੱਖਾਂ ਵਰ੍ਹੇ ਦੀ ਤਾਂ ਗੱਲ ਨਹੀਂ। ਇਹ ਚੱਕਰ ਅਨਾਦਿ ਬਣਿਆ - ਬਣਾਇਆ ਹੈ। ਇੱਕਵਲ ਕਿਵੇਂ ਹਨ - ਇਸ ਨੂੰ ਜਾਣਨਾ ਪਵੇ। ਸਤਿਯੁਗ - ਤ੍ਰੇਤਾ ਪਾਸਟ ਹੋਇਆ, ਨੋਟ ਕਰੋ। ਉਸਨੂੰ ਕਿਹਾ ਜਾਂਦਾ ਹੈ ਸ੍ਵਰਗ ਅਤੇ ਸੈਮੀ ਸ੍ਵਰਗ। ਉੱਥੇ ਦੇਵੀ - ਦੇਵਤਾਵਾਂ ਦਾ ਰਾਜ ਚੱਲਦਾ ਹੈ। ਸਤਿਯੁਗ ਵਿੱਚ ਹੈ 16 ਕਲਾਂ, ਤ੍ਰੇਤਾ ਵਿੱਚ ਹੈ 14 ਕਲਾਂ। ਸਤਿਯੁਗ ਦਾ ਪ੍ਰਭਾਵ ਬਹੁਤ ਭਾਰੀ ਹੈ। ਨਾਮ ਹੀ ਹੈ ਸ੍ਵਰਗ, ਹੇਵਿਨ। ਨਵੀਂ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ। ਉਸਦੀ ਹੀ ਮਹਿਮਾ ਕਰਨੀ ਹੈ। ਨਵੀਂ ਦੁਨੀਆਂ ਵਿੱਚ ਹੈ ਹੀ ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਚਿੱਤਰ ਵਿੱਚ ਤੁਹਾਡੇ ਕੋਲ ਹਨ ਨਿਸ਼ਚੈ ਕਰਾਉਣ ਦੇ ਲਈ। ਇਹ ਸ੍ਰਿਸ਼ਟੀ ਦਾ ਚੱਕਰ ਫ਼ਿਰਦਾ ਰਹਿੰਦਾ ਹੈ। ਇਸ ਕਲਪ ਦੀ ਉਮਰ ਹੀ 5 ਹਜ਼ਾਰ ਵਰ੍ਹੇ ਹੈ। ਹੁਣ ਸੂਰਜਵੰਸ਼ੀ - ਚੰਦਰਵੰਸ਼ੀ ਤਾਂ ਬੁੱਧੀ ਵਿੱਚ ਬੈਠਾ। ਵਿਸ਼ਨੂੰਪੁਰੀ ਹੀ ਬਦਲ ਰਾਮ - ਸੀਤਾ ਪੁਰੀ ਬਣਦੀ ਹੈ। ਉਨ੍ਹਾਂ ਦੀ ਵੀ ਡਾਇਨੇਸਟੀ ਚਲਦੀ ਹੈ ਨਾ। ਦੋ ਯੁਗ ਪਾਸਟ ਹੋਏ ਫੇਰ ਆਉਂਦਾ ਹੈ ਦਵਾਪਰਯੁਗ। ਰਾਵਣ ਦਾ ਰਾਜ। ਦੇਵਤਾ ਵਾਮ ਮਾਰ੍ਗ ਵਿੱਚ ਚਲੇ ਜਾਂਦੇ ਹਨ ਤਾਂ ਵਿਕਾਰ ਦਾ ਸਿਸਟਮ ਬਣ ਜਾਂਦਾ ਹੈ। ਸਤਿਯੁਗ - ਤ੍ਰੇਤਾ ਵਿੱਚ ਸਭ ਨਿਰਵਿਕਾਰੀ ਰਹਿੰਦੇ ਹਨ। ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਰਹਿੰਦਾ ਹੈ। ਚਿੱਤਰ ਵੀ ਵਿਖਾਉਣਾ ਹੈ, ਓਰਲੀ ( ਜ਼ੁਬਾਨੀ ) ਵੀ ਸਮਝਾਉਣਾ ਹੈ। ਬਾਪ ਸਾਨੂੰ ਟੀਚਰ ਹੋਕੇ ਇਵੇਂ ਪੜ੍ਹਾਉਂਦੇ ਹਨ। ਬਾਪ ਆਪਣਾ ਪਰਿਚੈ ਖੁਦ ਹੀ ਆਕੇ ਦਿੰਦੇ ਹਨ। ਖੁਦ ਕਹਿੰਦੇ ਹਨ ਮੈਂ ਆਉਂਦਾ ਹਾਂ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਤਾਂ ਮੈਨੂੰ ਸ਼ਰੀਰ ਜ਼ਰੂਰ ਚਾਹੀਦਾ ਹੈ। ਨਹੀਂ ਤਾਂ ਗੱਲ ਕਿਵੇਂ ਕਰਾ। ਮੈਂ ਚੇਤੰਨ ਹਾਂ, ਸੱਤ ਹਾਂ ਅਤੇ ਅਮਰ ਹਾਂ। ਸਤੋ, ਰਜ਼ੋ, ਤਮੋ ਵਿੱਚ ਆਤਮਾ ਆਉਂਦੀ ਹੈ। ਆਤਮਾ ਹੀ ਪਤਿਤ, ਆਤਮਾ ਹੀ ਪਾਵਨ ਬਣਦੀ ਹੈ। ਆਤਮਾ ਵਿੱਚ ਹੀ ਸਭ ਸੰਸਕਾਰ ਹਨ। ਪਾਸਟ ਦੇ ਕਰਮ ਜਾਂ ਵਿਕਰਮ ਦਾ ਸੰਸਕਾਰ ਆਤਮਾ ਲੈ ਆਉਂਦੀ ਹੈ। ਸਤਿਯੁਗ ਵਿੱਚ ਤਾਂ ਵਿਕਰਮ ਹੁੰਦਾ ਨਹੀਂ, ਕਰਮ ਕਰਦੇ ਹਨ, ਪਾਰ੍ਟ ਵਜਾਉਂਦੇ ਹਨ। ਪਰ ਉਹ ਕਰਮ ਅਕਰਮ ਬਣ ਜਾਂਦਾ ਹੈ। ਗੀਤਾ ਵਿੱਚ ਵੀ ਅੱਖਰ ਹੈ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਸਮਝ ਰਹੇ ਹੋ। ਜਾਣਦੇ ਹੋ ਬਾਬਾ ਆਇਆ ਹੋਇਆ ਹੈ ਪੁਰਾਣੀ ਦੁਨੀਆਂ ਨੂੰ ਬਦਲ ਨਵੀਂ ਦੁਨੀਆਂ ਬਣਾਉਣ, ਜਿੱਥੇ ਕਰਮ ਅਕਰਮ ਹੋ ਜਾਂਦੇ ਹਨ। ਉਸਨੂੰ ਹੀ ਸਤਿਯੁਗ ਕਿਹਾ ਜਾਂਦਾ ਹੈ ਅਤੇ ਇੱਥੇ ਫੇਰ ਇਹ ਕਰਮ ਵਿਕਰਮ ਹੀ ਹੁੰਦੇ ਹਨ ਜਿਸਨੂੰ ਕਲਯੁੱਗ ਕਿਹਾ ਜਾਂਦਾ ਹੈ। ਤੁਸੀਂ ਹੁਣ ਹੋ ਸੰਗਮ ਤੇ। ਬਾਬਾ ਦੋਨਾਂ ਪਾਸਿਆਂ ਦੀ ਗੱਲ ਸੁਣਾਉਂਦੇ ਹਨ। ਇੱਕ - ਇੱਕ ਗੱਲ ਚੰਗੀ ਤਰ੍ਹਾਂ ਸਮਝੋ - ਬਾਪ ਟੀਚਰ ਨੇ ਕੀ ਸਮਝਾਇਆ? ਅੱਛਾ, ਬਾਕੀ ਹੈ ਗੁਰੂ ਦਾ ਫਰਜ਼, ਉਸਨੂੰ ਬੁਲਾਇਆ ਹੀ ਹੈ ਕਿ ਆਕੇ ਸਾਨੂੰ ਪਤਿਤਾਂ ਨੂੰ ਪਾਵਨ ਬਣਾਓ। ਆਤਮਾ ਪਾਵਨ ਬਣਦੀ ਹੈ ਫੇਰ ਸ਼ਰੀਰ ਵੀ ਪਾਵਨ ਬਣਦਾ ਹੈ। ਜਿਵੇਂ ਸੋਨਾ, ਉਵੇਂ ਜ਼ੇਵਰ ਵੀ ਬਣਦਾ ਹੈ। 24 ਕੈਰੇਟ ਦਾ ਸੋਨਾ ਲਵੋਗੇ ਅਤੇ ਖਾਦ ਨਹੀਂ ਪਾਵੋਗੇ ਤਾਂ ਜ਼ੇਵਰ ਵੀ ਇਵੇਂ ਸਤੋਪ੍ਰਧਾਨ ਬਣੇਗਾ। ਅਲਾਏ ਪਾਵੋਗੇ ਤਾਂ ਫੇਰ ਤਮੋਪ੍ਰਧਾਨ ਬਣ ਪੈਂਦਾ ਹੈ ਕਿਉਂਕਿ ਖਾਦ ਪੈਂਦੀ ਹੈ ਨਾ। ਪਹਿਲੇ ਭਾਰਤ 24 ਕੈਰੇਟ ਪੱਕੇ ਸੋਨੇ ਦੀ ਚਿੜੀਆ ਸੀ ਅਰਥਾਤ ਸਤੋਪ੍ਰਧਾਨ ਨਵੀਂ ਦੁਨੀਆਂ ਸੀ ਫੇਰ ਹੁਣ ਤਮੋਪ੍ਰਧਾਨ ਹੈ। ਪਹਿਲੇ ਦੁਨੀਆਂ ਪਵਿੱਤਰ, ਪੁਰਾਣੀ ਦੁਨੀਆਂ ਅਪਵਿੱਤਰ। ਖਾਦ ਪੈਂਦੀ ਜਾਂਦੀ ਹੈ। ਇਹ ਬਾਪ ਹੀ ਸਮਝਾਉਂਦੇ ਹਨ ਅਤੇ ਕੋਈ ਮਨੁੱਖ ਗੁਰੂ ਲੋਕੀਂ ਨਹੀਂ ਜਾਣਦੇ। ਬੁਲਾਉਂਦੇ ਹਨ ਆਕੇ ਪਾਵਨ ਬਣਾਓ। ਸਤਿਗੁਰੂ ਦਾ ਕੰਮ ਹੈ ਵਾਨਪ੍ਰਸਥ ਅਵਸਥਾ ਵਿੱਚ ਮਨੁੱਖਾਂ ਦਾ ਗ੍ਰਹਿਸਤ ਤੋਂ ਕਿਨਾਰਾ ਕਰਾਉਣਾ। ਤਾਂ ਇਹ ਸਾਰੀ ਨਾਲੇਜ਼ ਡਰਾਮਾ ਪਲੈਨ ਅਨੁਸਾਰ ਬਾਪ ਹੀ ਆਕੇ ਦਿੰਦੇ ਹਨ। ਉਹ ਹੈ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ। ਉਹੀ ਸਾਰੇ ਬ੍ਰਿਖ ਦੀ ਨਾਲੇਜ਼ ਸਮਝਾਉਂਦੇ ਹਨ। ਸ਼ਿਵਬਾਬਾ ਦਾ ਨਾਮ ਸਦੈਵ ਸ਼ਿਵ ਹੀ ਹੈ। ਬਾਕੀ ਆਤਮਾਵਾਂ ਸਭ ਆਉਂਦੀਆਂ ਹਨ ਪਾਰ੍ਟ ਵਜਾਉਣ, ਤਾਂ ਵੱਖ - ਵੱਖ ਨਾਮ ਧਾਰਦੀਆਂ ਹਨ। ਬਾਪ ਨੂੰ ਬੁਲਾਉਂਦੇ ਹਨ ਪਰ ਉਨ੍ਹਾਂ ਨੂੰ ਜਾਣਦੇ ਨਹੀਂ - ਉਹ ਕਿਵੇਂ ਭਾਗਿਆਸ਼ਾਲੀ ਰੱਥ ਵਿੱਚ ਆਉਂਦੇ ਹਨ ਤੁਹਾਨੂੰ ਪਾਵਨ ਦੁਨੀਆਂ ਵਿੱਚ ਲੈ ਜਾਣ। ਤਾਂ ਬਾਪ ਸਮਝਾਉਂਦੇ ਹਨ ਮੈਂ ਉਨ੍ਹਾਂ ਦੇ ਤਨ ਵਿੱਚ ਆਉਂਦਾ ਹਾਂ, ਜੋ ਬਹੁਤ ਜਨਮਾਂ ਦੇ ਅੰਤ ਵਿੱਚ ਹੈ, ਪੁਰੇ 84 ਜਨਮ ਲੈਂਦੇ ਹਨ। ਰਾਜਾਵਾਂ ਦਾ ਰਾਜਾ ਬਣਾਉਣ ਦੇ ਲਈ ਇਸ ਭਾਗਿਆਸ਼ਾਲੀ ਰੱਥ ਵਿੱਚ ਪ੍ਰਵੇਸ਼ ਕਰਨਾ ਹੁੰਦਾ ਹੈ। ਪਹਿਲੇ ਨੰਬਰ ਵਿੱਚ ਹਨ ਸ਼੍ਰੀਕ੍ਰਿਸ਼ਨ। ਉਹ ਹੈ ਨਵੀਂ ਦੁਨੀਆਂ ਦਾ ਮਾਲਿਕ। ਫੇਰ ਉਹੀ ਥੱਲੇ ਉਤਰਦੇ ਹਨ। ਸੂਰਜਵੰਸ਼ੀ, ਚੰਦਰਵੰਸ਼ੀ, ਫੇਰ ਵੈਸ਼ਿਆ ਵੰਸੀ ਫੇਰ ਬ੍ਰਾਹਮਣ ਵੰਸ਼ੀ ਬਣਦੇ ਹਨ। ਗੋਲਡਨ ਤੋਂ ਸਿਲਵਰ.. ਫੇਰ ਤੁਸੀਂ ਆਇਰਨ ਤੋਂ ਗੋਲਡਨ ਬਣ ਰਹੇ ਹੋ। ਬਾਪ ਕਹਿੰਦੇ ਹਨ ਮੈਨੂੰ ਇੱਕ ਆਪਣੇ ਬਾਪ ਨੂੰ ਯਾਦ ਕਰੋ। ਜਿਸ ਵਿੱਚ ਮੈਂ ਪ੍ਰਵੇਸ਼ ਕੀਤਾ ਹੈ, ਇਨ੍ਹਾਂ ਦੀ ਆਤਮਾ ਵਿੱਚ ਤਾਂ ਜ਼ਰਾ ਵੀ ਇਹ ਨਾਲੇਜ਼ ਨਹੀਂ ਸੀ। ਇਸ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ, ਇਸਲਈ ਇਨ੍ਹਾਂ ਨੂੰ ਭਾਗਿਆਸ਼ਾਲੀ ਰੱਥ ਕਿਹਾ ਜਾਂਦਾ ਹੈ। ਖੁਦ ਕਹਿੰਦੇ ਹਨ ਮੈਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਆਉਂਦਾ ਹਾਂ। ਗੀਤਾ ਵਿੱਚ ਅੱਖਰ ਐਕੁਰੇਟ ਹੈ। ਗੀਤਾ ਨੂੰ ਹੀ ਸ੍ਰਵ ਸ਼ਾਸਤ੍ਰਮਈ ਸ਼ਿਰੋਮਣੀ ਕਿਹਾ ਜਾਂਦਾ ਹੈ।

ਇਸ ਸੰਗਮਯੁਗ ਤੇ ਹੀ ਬਾਪ ਆਕੇ ਬ੍ਰਾਹਮਣ ਕੁੱਲ ਅਤੇ ਦੇਵੀ - ਦੇਵਤਾ ਕੁੱਲ ਦੀ ਸਥਾਪਨਾ ਕਰਦੇ ਹਨ। ਹੋਰਾਂ ਦਾ ਤਾਂ ਸਭਨੂੰ ਪਤਾ ਹੈ ਹੀ, ਇਨ੍ਹਾਂ ਦਾ ਕਿਸੇ ਨੂੰ ਪਤਾ ਨਹੀਂ ਹੈ। ਬਹੁਤ ਜਨਮਾਂ ਦੇ ਅੰਤ ਵਿੱਚ ਅਰਥਾਤ ਸੰਗਮਯੁਗ ਤੇ ਹੀ ਬਾਪ ਆਉਂਦੇ ਹਨ। ਬਾਪ ਕਹਿੰਦੇ ਹਨ ਮੈਂ ਬੀਜਰੂਪ ਹਾਂ। ਕ੍ਰਿਸ਼ਨ ਤਾਂ ਹੈ ਹੀ ਸਤਿਯੁਗ ਦਾ ਰਹਿਵਾਸੀ। ਉਨ੍ਹਾਂ ਨੂੰ ਦੂਜੀ ਥਾਂ ਤਾਂ ਕੋਈ ਵੇਖ ਨਾ ਸੱਕਣ। ਪੁਨਰਜਨਮ ਵਿੱਚ ਤਾਂ ਨਾਮ, ਰੂਪ, ਦੇਸ਼, ਕਾਲ ਸਭ ਬਦਲ ਜਾਂਦਾ ਹੈ। ਪਹਿਲੇ ਛੋਟਾ ਬੱਚਾ ਸੋਹਣਾ ਹੁੰਦਾ ਹੈ ਫੇਰ ਵੱਡਾ ਹੁੰਦਾ ਹੈ ਫੇਰ ਉਹ ਸ਼ਰੀਰ ਛੱਡ ਦੂਜਾ ਛੋਟਾ ਲੈਂਦਾ ਹੈ। ਇਹ ਬਣਿਆ - ਬਣਾਇਆ ਖੇਡ ਹੈ। ਡਰਾਮਾ ਦੇ ਅੰਦਰ ਫ਼ਿਕਸ ਹੈ। ਦੂਜੇ ਸ਼ਰੀਰ ਵਿੱਚ ਤਾਂ ਉਨ੍ਹਾਂ ਨੂੰ ਕ੍ਰਿਸ਼ਨ ਨਹੀਂ ਕਹਾਂਗੇ। ਉਸ ਦੂਜੇ ਸ਼ਰੀਰ ਤੇ ਨਾਮ ਆਦਿ ਫੇਰ ਦੂਜਾ ਪਵੇਗਾ। ਵਕ਼ਤ, ਫ਼ੀਚਰਸ, ਤਿਥੀ, ਤਾਰੀਖ ਆਦਿ ਸਭ ਬਦਲ ਜਾਂਦਾ ਹੈ। ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਹੂਬਹੂ ਰਿਪੀਟ ਕਿਹਾ ਜਾਂਦਾ ਹੈ। ਤਾਂ ਇਹ ਡਰਾਮਾ ਰਿਪੀਟ ਹੁੰਦਾ ਰਹਿੰਦਾ ਹੈ। ਸਤੋ, ਰਜ਼ੋ, ਤਮੋ ਵਿੱਚ ਆਉਣਾ ਹੀ ਹੈ। ਸ੍ਰਿਸ਼ਟੀ ਦਾ ਨਾਮ, ਯੁਗ ਦਾ ਨਾਮ ਸਭ ਬਦਲਦੇ ਜਾਂਦੇ ਹਨ। ਹੁਣ ਇਹ ਹੈ ਸੰਗਮਯੁਗ। ਮੈਂ ਆਉਂਦਾ ਹੀ ਹਾਂ ਸੰਗਮ ਤੇ। ਇਹ ਸਾਨੂੰ ਅੰਦਰ ਵਿੱਚ ਪੱਕਾ ਕਰਨਾ ਹੈ। ਬਾਪ ਸਾਡਾ ਬਾਪ, ਟੀਚਰ, ਗੁਰੂ ਹੈ ਜੋ ਫੇਰ ਸਤੋਪ੍ਰਧਾਨ ਬਣਨ ਦੀ ਯੁਕਤੀ ਬਹੁਤ ਚੰਗੀ ਦੱਸਦੇ ਹਨ। ਗੀਤਾ ਵਿੱਚ ਵੀ ਹੈ ਦੇਹ ਸਹਿਤ ਦੇਹ ਦੇ ਸਭ ਧਰਮ ਛੱਡ ਆਪਣੇ ਨੂੰ ਆਤਮਾ ਸਮਝੋ। ਵਾਪਿਸ ਆਪਣੇ ਘਰ ਜ਼ਰੂਰ ਜਾਣਾ ਹੈ। ਭਗਤੀ ਮਾਰ੍ਗ ਵਿੱਚ ਕਿੰਨੇ ਮਿਹਨਤ ਕਰਦੇ ਹਨ ਭਗਵਾਨ ਕੋਲ ਜਾਣ ਦੇ ਲਈ। ਉਹ ਹੈ ਮੁਕਤੀਧਾਮ। ਕਰਮ ਤੋਂ ਮੁਕਤ ਅਸੀਂ ਇਨਕਾਰਪੋਰਿਅਲ ਦੁਨੀਆਂ ਵਿੱਚ ਜਾਕੇ ਬੈਠਦੇ ਹਾਂ। ਪਾਰ੍ਟਧਾਰੀ ਘਰ ਗਿਆ ਤਾਂ ਪਾਰ੍ਟ ਤੋਂ ਮੁਕਤ ਹੋਇਆ। ਸਭ ਚਾਹੁੰਦੇ ਹਨ ਅਸੀਂ ਮੁਕਤੀ ਪਾਈਏ। ਪਰ ਮੁਕਤੀ ਤਾਂ ਕਿਸੇ ਨੂੰ ਮਿਲ ਨਾ ਸਕੇ। ਇਹ ਡਰਾਮਾ ਅਨਾਦਿ ਅਵਿਨਾਸ਼ੀ ਹੈ। ਕੋਈ ਕਹੇ ਇਹ ਪਾਰ੍ਟ ਵਜਾਉਣਾ ਸਾਨੂੰ ਪਸੰਦ ਨਹੀਂ, ਪਰ ਇਸ ਵਿੱਚ ਕੋਈ ਕੁਝ ਕਰ ਨਾ ਸਕੇ। ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। ਇੱਕ ਵੀ ਮੁਕਤੀ ਨੂੰ ਨਹੀਂ ਪਾ ਸਕਦੇ। ਉਹ ਸਭ ਹੈ ਅਨੇਕ ਪ੍ਰਕਾਰ ਦੀ ਮਨੁੱਖ ਮੱਤ। ਇਹ ਹੈ ਸ਼੍ਰੀਮਤ, ਸ਼੍ਰੇਸ਼ਠ ਬਣਨ ਲਈ। ਮਨੁੱਖ ਨੂੰ ਸ਼੍ਰੇਸ਼ਠ ਨਹੀਂ ਕਹਾਂਗੇ। ਦੇਵਤਿਆਂ ਨੂੰ ਸ਼੍ਰੇਸ਼ਠ ਕਿਹਾ ਜਾਂਦਾ ਹੈ। ਉਨ੍ਹਾਂ ਦੇ ਅੱਗੇ ਸਭ ਨਮਨ ਕਰਦੇ ਹਨ। ਤਾਂ ਉਹ ਸ਼੍ਰੇਸ਼ਠ ਠਹਿਰੇ ਨਾ। ਪਰ ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਸਮਝਦੇ ਹੋ ਕਿ 84 ਜਨਮ ਤਾਂ ਲੈਣੇ ਹੀ ਹਨ। ਸ਼੍ਰੀਕ੍ਰਿਸ਼ਨ ਦੇਵਤਾ ਹਨ, ਬੈਕੁੰਠ ਦਾ ਪ੍ਰਿੰਸ। ਉਹ ਇੱਥੇ ਕਿਵੇਂ ਆਵੇਗਾ। ਨਾ ਉਸਨੇ ਗੀਤਾ ਸੁਣਾਈ। ਸਿਰਫ਼ ਦੇਵਤਾ ਸੀ ਇਸਲਈ ਸਭ ਲੋਕੀਂ ਉਨ੍ਹਾਂ ਨੂੰ ਪੁੱਜਦੇ ਹਨ। ਦੇਵਤਾ ਹਨ ਪਾਵਨ, ਖੁਦ ਪਤਿਤ ਠਹਿਰੇ। ਕਹਿੰਦੇ ਵੀ ਹਨ ਮੇਰੇ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ.ਤੁਸੀਂ ਸਾਨੂੰ ਇਵੇਂ ਬਣਾਓ। ਸ਼ਿਵ ਦੇ ਅੱਗੇ ਜਾਕੇ ਕਹਿਣਗੇ ਸਾਨੂੰ ਮੁਕਤੀ ਦਿਉ। ਉਹ ਕਦੀ ਜੀਵਨਮੁਕਤੀ, ਜੀਵਨਬੰਧ ਵਿੱਚ ਆਉਂਦੇ ਹੀ ਨਹੀਂ ਇਸਲਈ ਉਨ੍ਹਾਂ ਨੂੰ ਪੁਕਾਰਦੇ ਹਨ ਮੁਕਤੀ ਦਵੋ। ਜੀਵਨਮੁਕਤੀ ਵੀ ਉਹੀ ਦਿੰਦੇ ਹਨ।

ਹੁਣ ਤੁਸੀਂ ਸਮਝਦੇ ਹੋ ਬਾਬਾ ਅਤੇ ਮਮਾ ਦੇ ਅਸੀਂ ਸਭ ਬੱਚੇ ਹਾਂ, ਉਨ੍ਹਾਂ ਤੋਂ ਸਾਨੂੰ ਅਥਾਹ ਧਨ ਮਿਲਦਾ ਹੈ। ਮਨੁੱਖ ਤਾਂ ਬੇਸਮਝੀ ਨਾਲ ਮਾਂਗਣੀ ਕਰਦੇ ਕਹਿੰਦੇ ਹਨ। ਬੇਸਮਝ ਤਾਂ ਜ਼ਰੂਰ ਦੁੱਖੀ ਹੀ ਹੋਣਗੇ ਨਾ। ਅਥਾਹ ਦੁੱਖ ਭੋਗਣੇ ਪੈਂਦੇ ਹਨ। ਤਾਂ ਇਹ ਸਭ ਗੱਲਾਂ ਬੱਚਿਆਂ ਨੂੰ ਬੁੱਧੀ ਵਿੱਚ ਰੱਖਣੀ ਹੈ। ਇੱਕ ਬੇਹੱਦ ਦੇ ਬਾਪ ਨੂੰ ਨਾ ਜਾਣਨ ਕਾਰਨ ਕਿੰਨਾ ਆਪਸ ਵਿੱਚ ਲੜ੍ਹਦੇ ਰਹਿੰਦੇ ਹਨ। ਆਰਫ਼ਨ ਬਣ ਪੈਂਦੇ ਹਨ। ਉਹ ਹੁੰਦੇ ਹਨ ਹੱਦ ਦੇ ਆਰਫਨਸ, ਇਹ ਹੈ ਬੇਹੱਦ ਦੇ ਆਰਫਨਸ। ਬਾਪ ਨਵੀਂ ਦੁਨੀਆਂ ਸਥਾਪਨ ਕਰਦੇ ਹਨ। ਹੁਣ ਹੈ ਹੀ ਪਤਿਤ ਆਤਮਾਵਾਂ ਦੀ ਪਤਿਤ ਦੁਨੀਆਂ। ਪਾਵਨ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ, ਪੁਰਾਣੀ ਦੁਨੀਆਂ ਕਲਯੁੱਗ ਨੂੰ। ਤਾਂ ਬੁੱਧੀ ਵਿੱਚ ਇਹ ਸਭ ਗੱਲਾਂ ਹੈ ਨਾ। ਪੁਰਾਣੀ ਦੁਨੀਆਂ ਦਾ ਵਿਨਾਸ਼ ਹੋ ਜਾਵੇਗਾ ਫੇਰ ਨਵੀਂ ਦੁਨੀਆਂ ਵਿੱਚ ਟ੍ਰਾਂਸਫਰ ਹੋ ਜਾਣਗੇ। ਹੁਣ ਅਸੀਂ ਟੈਮਪ੍ਰੇਰੀ ਸੰਗਮਯੁਗ ਤੇ ਖੜੇ ਹਾਂ। ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਬਣ ਰਹੀ ਹੈ। ਨਵੀਂ ਦੁਨੀਆਂ ਦਾ ਵੀ ਪਤਾ ਹੈ। ਤੁਹਾਡੀ ਬੁੱਧੀ ਹੁਣ ਨਵੀਂ ਦੁਨੀਆਂ ਵਿੱਚ ਜਾਣੀ ਚਾਹੀਦੀ ਹੈ। ਉਠਦੇ - ਬੈਠਦੇ ਇਹੀ ਬੁੱਧੀ ਵਿੱਚ ਰਹੇ ਕਿ ਅਸੀਂ ਪੜ੍ਹਾਈ ਪੜ੍ਹ ਰਹੇ ਹਾਂ। ਬਾਪ ਸਾਨੂੰ ਪੜ੍ਹਾਉਂਦੇ ਹਨ। ਸਟੂਡੈਂਟ ਨੂੰ ਇਹ ਯਾਦ ਰਹਿਣਾ ਚਾਹੀਦਾ ਫੇਰ ਵੀ ਉਹ ਯਾਦ ਨੰਬਰਵਾਰ ਪੁਰਸ਼ਾਰਥ ਅਨੁਸਾਰ ਰਹਿੰਦੀ ਹੈ। ਬਾਪ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਯਾਦ - ਪਿਆਰ ਦਿੰਦੇ ਹਨ। ਅੱਛਾ ਪੜ੍ਹਨ ਵਾਲੇ ਨੂੰ ਟੀਚਰ ਜ਼ਰੂਰ ਪਿਆਰ ਜ਼ਿਆਦਾ ਕਰਣਗੇ। ਕਿੰਨਾ ਅੰਤਰ ਪੈ ਜਾਂਦਾ ਹੈ। ਹੁਣ ਬਾਪ ਤਾਂ ਸਮਝਾਉਂਦੇ ਰਹਿੰਦੇ ਹਨ। ਬੱਚਿਆਂ ਨੂੰ ਧਾਰਨਾ ਕਰਨੀ ਹੈ। ਇੱਕ ਬਾਪ ਦੇ ਸਿਵਾਏ ਹੋਰ ਕੋਈ ਵੱਲ ਬੁੱਧੀ ਨਾ ਜਾਵੇ। ਬਾਪ ਨੂੰ ਯਾਦ ਨਹੀਂ ਕਰਣਗੇ ਤਾਂ ਪਾਪ ਕਿਵੇਂ ਕੱਟਣਗੇ। ਮਾਇਆ ਘੜੀ - ਘੜੀ ਤੁਹਾਡਾ ਬੁੱਧੀਯੋਗ ਤੋੜ ਦੇਵੇਗੀ। ਮਾਇਆ ਬਹੁਤ ਧੋਖਾ ਦਿੰਦੀ ਹੈ। ਬਾਬਾ ਮਿਸਾਲ ਦਿੰਦੇ ਹਨ ਭਗਤੀ ਮਾਰ੍ਗ ਵਿੱਚ ਅਸੀਂ ਲਕਸ਼ਮੀ ਦੀ ਬਹੁਤ ਪੂਜਾ ਕਰਦੇ ਸੀ। ਚਿੱਤਰ ਵਿੱਚ ਵੇਖੋ ਲਕਸ਼ਮੀ ਪੈਰ ਦਬਾ ਰਹੀ ਹੈ ਤਾਂ ਉਸਨੂੰ ਮੁਕਤ ਕਰਾ ਦਿੱਤਾ। ਉਨ੍ਹਾਂ ਦੀ ਯਾਦ ਵਿੱਚ ਬੈਠਦੇ ਜਦੋਂ ਬੁੱਧੀ ਏਧਰ - ਓਧਰ ਜਾਂਦੀ ਸੀ ਤਾਂ ਆਪਣੇ ਨੂੰ ਥੱਪੜ ਮਾਰਦੇ ਸੀ - ਬੁੱਧੀ ਹੋਰ ਵੱਲ ਕਿਉਂ ਜਾਂਦੀ ਹੈ? ਆਖਰੀਨ ਵਿਨਾਸ਼ ਵੀ ਵੇਖਿਆ, ਸਥਾਪਨਾ ਵੀ ਵੇਖੀ। ਸ਼ਾਖਸ਼ਤਕਾਰ ਦੀ ਆਸ਼ ਪੂਰੀ ਹੋਈ, ਸਮਝਿਆ ਹੁਣ ਇਹ ਨਵੀਂ ਦੁਨੀਆਂ ਆਉਂਦੀ ਹੈ, ਅਸੀਂ ਇਹ ਬਣਾਂਗੇ। ਬਾਕੀ ਇਹ ਪੁਰਾਣੀ ਦੁਨੀਆਂ ਤਾਂ ਵਿਨਾਸ਼ ਹੋ ਜਾਵੇਗੀ। ਪੱਕਾ ਨਿਸ਼ਚੈ ਹੋ ਗਿਆ। ਆਪਣੀ ਰਾਜਧਾਨੀ ਦਾ ਵੀ ਸ਼ਾਖਸ਼ਤਕਾਰ ਹੋਇਆ ਤਾਂ ਬਾਕੀ ਇਸ ਰਾਵਣ ਦੇ ਰਾਜ ਨੂੰ ਕੀ ਕਰਾਂਗੇ, ਜਦਕਿ ਸ੍ਵਰਗ ਦੀ ਰਾਜਾਈ ਮਿਲਦੀ ਹੈ, ਇਹ ਹੋਈ ਈਸ਼ਵਰੀਏ ਬੁੱਧੀ। ਈਸ਼ਵਰ ਨੇ ਪ੍ਰਵੇਸ਼ ਕਰ ਇਹ ਬੁੱਧੀ ਚਲਾਈ। ਗਿਆਨ ਕਲਸ਼ ਤਾਂ ਮਾਤਾਵਾਂ ਨੂੰ ਮਿਲਦਾ ਹੈ, ਤਾਂ ਮਾਤਾਵਾਂ ਨੂੰ ਹੀ ਸਭ ਕੁਝ ਦੇ ਦਿੱਤਾ, ਤੁਸੀਂ ਕਾਰੋਬਾਰ ਸੰਭਾਲੋ, ਸਭਨੂੰ ਸਿਖਾਓ। ਸਿਖਾਉਂਦੇ - ਸਿਖਾਉਂਦੇ ਇੱਥੇ ਤੱਕ ਆ ਗਏ। ਇੱਕ - ਦੋ ਨੂੰ ਸੁਣਾਉਂਦੇ - ਸੁਣਾਉਂਦੇ ਵੇਖੋ ਹੁਣ ਕਿੰਨੇ ਹੋ ਗਏ ਹਨ। ਆਤਮਾ ਪਵਿੱਤਰ ਹੁੰਦੀ ਜਾਂਦੀ ਹੈ ਫੇਰ ਆਤਮਾ ਨੂੰ ਸ਼ਰੀਰ ਵੀ ਪਵਿੱਤਰ ਚਾਹੀਦਾ ਹੈ। ਸਮਝਦੇ ਵੀ ਹਨ ਫੇਰ ਵੀ ਮਾਇਆ ਭੁਲਾ ਦਿੰਦੀ ਹੈ।

ਤੁਸੀਂ ਕਹਿੰਦੇ ਹੋ 7 ਰੋਜ਼ ਪੜ੍ਹੋ ਤਾਂ ਕਹਿਣਗੇ ਕੱਲ ਆਵਾਂਗੇ। ਦੂਜੇ ਦਿਨ ਮਾਇਆ ਖ਼ਤਮ ਕਰ ਦਿੰਦੀ ਹੈ। ਆਉਂਦੇ ਹੀ ਨਹੀਂ। ਭਗਵਾਨ ਪੜ੍ਹਾਉਂਦੇ ਹਨ ਤਾਂ ਭਗਵਾਨ ਤੋਂ ਨਹੀਂ ਆਕੇ ਪੜ੍ਹਦੇ ਹਨ! ਕਹਿੰਦੇ ਵੀ ਹਨ - ਹਾਂ, ਜ਼ਰੂਰ ਆਵਾਂਗੇ ਪਰ ਮਾਇਆ ਉਡਾ ਦਿੰਦੀ ਹੈ। ਰੈਗੂਲਰ ਹੋਣ ਨਹੀਂ ਦਿੰਦੀ। ਜਿਨ੍ਹਾਂ ਨੇ ਕਲਪ ਪਹਿਲੇ ਪੁਰਸ਼ਾਰਥ ਕੀਤਾ ਉਹ ਜ਼ਰੂਰ ਕਰਣਗੇ ਹੋਰ ਕੋਈ ਹੱਟੀ ਹੈ ਨਹੀਂ। ਤੁਸੀਂ ਪੁਰਸ਼ਾਰਥ ਬਹੁਤ ਕਰਦੇ ਹੋ। ਵੱਡੇ - ਵੱਡੇ ਮਿਊਜ਼ੀਅਮ ਬਣਾਉਂਦੇ ਹੋ। ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੈ ਉਹੀ ਸਮਝਣਗੇ। ਵਿਨਾਸ਼ ਹੋਣਾ ਹੈ। ਸਥਾਪਨਾ ਵੀ ਹੁੰਦੀ ਜਾਂਦੀ ਹੈ। ਆਤਮਾ ਪੜ੍ਹਕੇ ਫ਼ਸਟਕਲਾਸ ਸ਼ਰੀਰ ਲਵੇਗੀ। ਏਮ ਆਬਜੈਕਟ ਇਹ ਹੈ ਨਾ। ਇਹ ਯਾਦ ਕਿਉਂ ਨਹੀਂ ਪੈਣਾ ਚਾਹੀਦਾ। ਹੁਣ ਅਸੀਂ ਨਵੀਂ ਦੁਨੀਆਂ ਵਿੱਚ ਜਾਂਦੇ ਹਾਂ, ਆਪਣੇ ਪੁਰਸ਼ਾਰਥ ਅਨੁਸਾਰ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਵਿੱਚ ਸਦਾ ਯਾਦ ਰਹੇ ਕਿ ਹੁਣ ਥੋੜ੍ਹੇ ਵਕ਼ਤ ਦੇ ਲਈ ਸੰਗਮਯੁਗ ਵਿੱਚ ਬੈਠੇ ਹਾਂ, ਪੁਰਾਣੀ ਦੁਨੀਆਂ ਵਿਨਾਸ਼ ਹੋਵੇਗੀ ਤਾਂ ਅਸੀਂ ਨਵੀਂ ਦੁਨੀਆਂ ਵਿੱਚ ਟ੍ਰਾਂਸਫਰ ਹੋ ਜਾਵਾਂਗੇ ਇਸਲਈ ਬੁੱਧੀਯੋਗ ਕੱਢ ਦੇਣਾ ਹੈ।

2. ਸਾਰੀ ਆਤਮਾਵਾਂ ਨੂੰ ਬਾਪ ਦਾ ਪਰਿਚੈ ਦੇ ਕਰਮ, ਅਕਰਮ, ਵਿਕਰਮ ਦੀ ਗੁਹੇ ਗਤੀ ਸੁਣਾਉਣੀ ਹੈ, ਪਹਿਲੇ ਅਲਫ਼ ਦਾ ਹੀ ਪਾਠ ਪੱਕਾ ਕਰਾਉਣਾ ਹੈ।

ਵਰਦਾਨ:-
ਕਰਮ ਅਤੇ ਯੋਗ ਦੇ ਬੈਲੇਂਸ ਦੁਆਰਾ ਕਰਮਾਤੀਤ ਸਥਿਤੀ ਦਾ ਅਨੁਭਵ ਕਰਨ ਵਾਲੇ ਕਰਮਬੰਧਨ ਮੁਕਤ ਭਵ :

ਕਰਮ ਦੇ ਨਾਲ - ਨਾਲ ਯੋਗ ਦਾ ਬੈਲੇਂਸ ਹੋਵੇ ਤਾਂ ਹਰ ਕਰਮ ਵਿੱਚ ਸਵੈ: ਸਫ਼ਲਤਾ ਪ੍ਰਾਪਤ ਹੁੰਦੀ ਹੈ। ਕਰਮਯੋਗੀ ਆਤਮਾ ਕਦੀ ਕਰਮ ਦੇ ਬੰਧਨ ਵਿੱਚ ਨਹੀਂ ਫ਼ਸਦੀ। ਕਰਮ ਦੇ ਬੰਧਨ ਵਿੱਚੋ ਮੁਕਤ ਨੂੰ ਹੀ ਕਰਮਾਤੀਤ ਕਹਿੰਦੇ ਹਨ। ਕਰਮਾਤੀਤ ਦਾ ਅਰਥ ਇਹ ਹੈ ਕਿ ਕਰਮ ਤੋਂ ਅਤੀਤ ਹੋ ਜਾਓ। ਕਰਮ ਤੋਂ ਨਿਆਰੇ ਨਹੀਂ, ਕਰਮ ਦੇ ਬੰਧਨ ਵਿੱਚੋ ਫ਼ਸਣ ਤੋਂ ਨਿਆਰੇ ਬਣੋ। ਇਵੇਂ ਕਰਮਯੋਗੀ ਆਤਮਾ ਆਪਣੇ ਕਰਮ ਤੋਂ ਅਨੇਕਾਂ ਦਾ ਕਰਮ ਸ਼੍ਰੇਸ਼ਠ ਬਣਾਉਣ ਵਾਲੀ ਹੋਵੇਗੀ। ਉਸਦੇ ਲਈ ਹਰ ਕੰਮ ਮਨੋਰੰਜਨ ਲਗੇਗਾ, ਮੁਸ਼ਕਿਲ ਦਾ ਅਨੁਭਵ ਨਹੀਂ ਹੋਵੇਗਾ।

ਸਲੋਗਨ:-
ਪ੍ਰਮਾਤਮ ਪਿਆਰ ਹੀ ਵਕ਼ਤ ਦੀ ਘੰਟੀ ਹੈ ਜੋ ਅੰਮ੍ਰਿਤਵੇਲੇ ਉਠਾ ਦਿੰਦੀ ਹੈ।