04.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਪਾਵਨ ਬਣ ਗਤੀ ਸਦਗਤੀ ਦੇ ਲਾਇਕ ਬਣੋ। ਪਤਿਤ ਆਤਮਾ ਗਤੀ ਸਦਗਤੀ ਦੇ ਲਾਇਕ ਨਹੀਂ। ਬੇਹੱਦ ਦਾ ਬਾਪ ਤੁਹਾਨੂੰ ਬੇਹੱਦ ਦਾ ਲਾਇਕ ਬਣਾਉਂਦੇ ਹਨ।"

ਪ੍ਰਸ਼ਨ:-
ਪਿਤਾਵ੍ਰਤਾ ਕਿਸ ਨੂੰ ਕਹਾਂਗੇ? ਉਸ ਦੀ ਮੁੱਖ ਨਿਸ਼ਾਨੀ ਸੁਣਾਓ?

ਉੱਤਰ:-
ਪਿਤਾਵ੍ਰਤਾ ਉਹ ਹਨ ਜੋ ਬਾਪ ਦੀ ਸ਼੍ਰੀਮਤ ਤੇ ਪੂਰਾ ਚਲਦੇ ਹਨ, ਅਸ਼ਰੀਰੀ ਬਣਨ ਦਾ ਅਭਿਆਸ ਕਰਦੇ ਹਨ। ਅਵਿਭਚਾਰੀ ਯਾਦ ਵਿੱਚ ਰਹਿੰਦੇ ਹਨ। ਅਜਿਹੇ ਸਪੂਤ ਬੱਚੇ ਹੀ ਹਰ ਗੱਲ ਦੀ ਧਾਰਨਾ ਕਰ ਸਕਣਗੇ। ਉਨ੍ਹਾਂ ਦੇ ਖਿਆਲਾਤ ਸਰਵਿਸ ਦੇ ਪ੍ਰਤੀ ਸਦਾ ਚਲਦੇ ਰਹਿਣਗੇ। ਉਨ੍ਹਾਂ ਦਾ ਬੁੱਧੀ ਰੂਪੀ ਬਰਤਨ ਪਵਿਤ੍ਰ ਹੁੰਦਾ ਜਾਂਦਾ ਹੈ। ਉਹ ਕਦੇ ਵੀ ਫਾਰਗਤੀ ਨਹੀਂ ਦੇ ਸਕਦੇ ਹਨ।

ਗੀਤ:-
ਮੁਝ ਕੋ ਸਹਾਰਾ ਦੇਣੇ ਵਾਲੇ...

ਓਮ ਸ਼ਾਂਤੀ
ਬੱਚੇ ਸ਼ੁਕਰੀਆ ਮਨਾਉਂਦੇ ਹਨ ਨੰਬਰਵਾਰ ਪੁਰਸ਼ਾਰਥ ਅਨੁਸਾਰ। ਸਭ ਇੱਕ ਜਿਹੀ ਸ਼ੁਕਰੀਆ ਨਹੀਂ ਮਨਾਉਂਦੇ ਜੋ ਚੰਗੇ ਨਿਸ਼ਚੇਬੁੱਧੀ ਹੋਣਗੇ ਅਤੇ ਜੋ ਬਾਪ ਦੀ ਸਰਵਿਸ ਤੇ ਦਿਲ ਅਤੇ ਜਾਣ, ਸਿਕ ਅਤੇ ਪ੍ਰੇਮ ਨਾਲ ਹਾਜ਼ਿਰ ਹਨ, ਉਹ ਹੀ ਅੰਦਰ ਤੋਂ ਸ਼ੁਕਰੀਆ ਮਨਾਉਂਦੇ ਹਨ - ਬਾਬਾ ਕਮਾਲ ਹੈ ਤੁਹਾਡੀ, ਅਸੀਂ ਤਾਂ ਕੁਝ ਵੀ ਨਹੀਂ ਜਾਣਦੇ ਸੀ। ਅਸੀ ਤਾਂ ਲਾਇਕ ਨਹੀਂ ਸੀ - ਤੁਹਾਨੂੰ ਮਿਲਣ ਦੇ। ਸੋ ਤਾਂ ਬਰੋਬਰ ਹੈ ਮਾਇਆ ਨੇ ਸਭ ਨੂੰ ਨਾ ਲਾਇਕ ਬਣਾ ਦਿੱਤਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਵਰਗ ਦੇ ਲਾਇਕ ਕੌਣ ਬਣਾਉਂਦਾ ਹੈ ਅਤੇ ਫਿਰ ਨਰਕ ਦੇ ਲਾਇਕ ਕੌਣ ਬਣਾਉਂਦੇ ਹਨ? ਉਹ ਤਾਂ ਸਮਝਦੇ ਹਨ ਕਿ ਗਤੀ ਸਦਗਤੀ ਦੋਵਾਂ ਦੇ ਲਾਇਕ ਬਣਾਉਂਦੇ ਹਨ ਬਾਪ। ਨਹੀਂ ਤਾਂ ਉਥੇ ਦੇ ਲਾਇਕ ਕੋਈ ਹਨ ਨਹੀਂ। ਖੁਦ ਹੀ ਕਹਿੰਦੇ ਹਨ ਅਸੀਂ ਪਤਿਤ ਹਾਂ। ਇਹ ਦੁਨੀਆ ਹੀ ਪਤਿਤ ਹੈ। ਸਾਧੂ - ਸੰਤ ਆਦਿ ਕੋਈ ਵੀ ਬਾਪ ਨੂੰ ਨਹੀਂ ਜਾਣਦੇ। ਹੁਣ ਬਾਪ ਨੇ ਤੁਹਾਨੂੰ ਬੱਚਿਆਂ ਨੂੰ ਆਪਣਾ ਪਰਿਚੈ ਦਿੱਤਾ ਹੈ। ਕਾਇਦਾ ਵੀ ਹੈ ਬਾਪ ਨੂੰ ਹੀ ਆਕੇ ਪਰਿਚੈ ਦੇਣਾ ਹੈ। ਇੱਥੇ ਹੀ ਆਕੇ ਲਾਇਕ ਬਣਨਾ ਹੈ, ਪਾਵਨ ਬਨਾਉਣਾ ਹੈ। ਉੱਥੇ ਬੈਠੇ ਜੇਕਰ ਪਾਵਨ ਬਣਾ ਸਕਦੇ ਤਾਂ ਫਿਰ ਇੰਨੇਂ ਨਾ ਲਾਇਕ ਬਣਦੇ ਹੀ ਕਿਓਂ?

ਤੁਸੀਂ ਬੱਚਿਆਂ ਵਿਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹੀ ਨਿਸ਼ਚੇਬੁੱਧੀ ਹਨ। ਬਾਪ ਦਾ ਪਰਿਚੈ ਕਿਵੇਂ ਦੇਣਾ ਚਾਹੀਦਾ ਹੈ - ਇਹ ਵੀ ਅਕਲ ਹੋਣਾ ਚਾਹੀਦਾ ਹੈ। ਸ਼ਿਵਾਏ ਨਮਾ ਵੀ ਜਰੂਰ ਹੈ। ਉਹ ਹੀ ਮਾਤ - ਪਿਤਾ ਉੱਚ ਤੋਂ ਉੱਚ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਤਾਂ ਰਚਨਾ ਹੈ। ਉਨ੍ਹਾਂ ਨੂੰ ਕ੍ਰੀਏਟ ਕਰਨ ਵਾਲਾ ਜਰੂਰ ਬਾਪ ਹੋਵੇਗਾ, ਮਾਂ ਵੀ ਹੋਣੀ ਚਾਹੀਦੀ ਹੈ। ਸਭ ਦਾ ਗੋਡ ਫਾਦਰ ਤਾਂ ਹੈ ਇੱਕ ਜਰੂਰ। ਨਿਰਾਕਾਰ ਨੂੰ ਹੀ ਗੌਡ ਕਿਹਾ ਜਾਂਦਾ ਹੈ। ਕ੍ਰੀਏਟਰ ਹਮੇਸ਼ਾ ਇੱਕ ਹੁੰਦਾ ਹੈ। ਪਹਿਲੇ - ਪਹਿਲੇ ਤਾਂ ਪਰਿਚੈ ਦੇਣਾ ਪਵੇਗਾ ਅਲਫ਼ ਦਾ। ਇਹ ਯੁਕਤੀਯੁਕਤ ਪਰਿਚੈ। ਕਿਵੇਂ ਦਿੱਤਾ ਜਾਵੇ - ਉਹ ਵੀ ਸਮਝਣਾ ਹੈ। ਭਗਵਾਨ ਹੀ ਗਿਆਨ ਦਾ ਸਾਗਰ ਹੈ, ਉਸਨੇ ਹੀ ਆਕੇ ਰਾਜਯੋਗ ਸਿਖਾਇਆ। ਉਹ ਭਗਵਾਨ ਕੌਣ ਹੈ? ਪਹਿਲੇ ਅਲਫ਼ ਦੀ ਪਹਿਚਾਣ ਦੇਣੀ ਹੈ। ਬਾਪ ਵੀ ਨਿਰਾਕਾਰ ਹੈ, ਆਤਮਾ ਵੀ ਨਿਰਾਕਾਰ ਹੈ। ਉਹ ਨਿਰਾਕਾਰ ਬਾਪ ਆਕੇ ਬੱਚਿਆਂ ਨੂੰ ਵਰਸਾ ਦਿੰਦੇ ਹਨ। ਕਿਸੇ ਦੇ ਦਵਾਰਾ ਤਾਂ ਸਮਝਾਉਣਗੇ ਨਾ। ਨਹੀਂ ਤਾਂ ਰਾਜਿਆਂ ਦਾ ਰਾਜਾ ਕਿਵੇਂ ਬਣਾਇਆ? ਸਤਿਯੁਗੀ ਰਾਜ ਕਿਸ ਨੇ ਸਥਾਪਨ ਕੀਤਾ? ਹੇਵਿਨ ਦਾ ਰਚਿਯਤਾ ਕੌਣ ਹੈ? ਜਰੂਰ ਹੇਵਨਿਲੀ ਗੋਡ ਫਾਦਰ ਹੀ ਹੋਵੇਗਾ। ਉਹ ਨਿਰਾਕਾਰ ਹੋਣਾ ਚਾਹੀਦਾ ਹੈ। ਪਹਿਲਾਂ - ਪਹਿਲਾਂ ਫਾਦਰ ਦੀ ਪਹਿਚਾਣ ਦੇਣੀ ਪੈਂਦੀ ਹੈ। ਸ਼੍ਰੀਕ੍ਰਿਸ਼ਨ ਨੂੰ ਅਤੇ ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਫਾਦਰ ਨਹੀਂ ਕਹਾਂਗੇ। ਉਨ੍ਹਾਂ ਨੂੰ ਤੇ ਰਚਿਆ ਜਾਂਦਾ ਹੈ। ਜਦ ਸੂਖਸ਼ਮ ਵਤਨ ਵਾਲਿਆਂ ਨੂੰ ਵੀ ਰਚਿਆ ਜਾਂਦਾ ਹੈ, ਉਹ ਵੀ ਕ੍ਰੀਏਸ਼ਨ ਹੈ ਫਿਰ ਸਥੂਲ ਵਤਨ ਵਾਲਿਆਂ ਨੂੰ ਭਗਵਾਨ ਕਿਸ ਤਰ੍ਹਾਂ ਕਹਾਂਗੇ। ਗਾਇਆ ਵੀ ਜਾਂਦਾ ਹੈ ਦੇਵਤਾਏ ਨਮਾ, ਉਹ ਹੈ ਸ਼ਿਵਾਏ ਨਮਾ, ਮੁੱਖ ਹੈ ਹੀ ਇਹ ਗੱਲ। ਹੁਣ ਪ੍ਰਦਰਸ਼ਨੀ ਵਿਚ ਤੇ ਘੜੀ - ਘੜੀ ਇੱਕ ਗੱਲ ਨਹੀਂ ਸਮਝਾਵਾਂਗੇ। ਇਹ ਤਾਂ ਇੱਕ - ਇੱਕ ਨੂੰ ਚੰਗੀ ਤਰ੍ਹਾਂ ਸਮਝਾਉਣਾ ਪਵੇ। ਨਿਸ਼ਚੇ ਕਰਵਾਉਣਾ ਪਵੇ। ਜੋ ਵੀ ਆਵੇ ਉਨ੍ਹਾਂ ਨੂੰ ਪਹਿਲੇ ਇਹ ਦੱਸਣਾ ਹੈ ਕਿ ਆਵੋ ਤਾਂ ਤੁਹਾਨੂੰ ਫਾਦਰ ਦਾ ਸਾਖਸ਼ਾਤਕਾਰ ਕਰਵਾਈਏ। ਫਾਦਰ ਤੋਂ ਹੀ ਤੁਹਾਨੂੰ ਵਰਸਾ ਮਿਲਣਾ ਹੈ। ਫਾਦਰ ਨੇ ਹੀ ਗੀਤਾ ਵਿੱਚ ਰਾਜਯੋਗ ਸਿਖਾਇਆ ਹੈ। ਸ਼੍ਰੀਕ੍ਰਿਸ਼ਨ ਨੇ ਨਹੀਂ ਸਿਖਾਇਆ। ਬਾਪ ਹੀ ਗੀਤਾ ਦੇ ਭਗਵਾਨ ਹਨ। ਨੰਬਰਵਨ ਗੱਲ ਹੈ ਇਹ। ਸ਼੍ਰੀਕ੍ਰਿਸ਼ਨ ਭਗਵਾਨੁਵਾਚ ਨਹੀਂ ਹੈ। ਰੁਦ੍ਰ ਭਗਵਾਨੁਵਾਚ ਜਾਂ ਸੋਮਨਾਥ, ਸ਼ਿਵ ਭਗਵਾਨੁਵਾਚ ਕਿਹਾ ਜਾਂਦਾ ਹੈ। ਹਰ ਇੱਕ ਮਨੁੱਖ ਦੀ ਜੀਵਨ ਕਹਾਣੀ ਆਪਣੀ - ਆਪਣੀ ਹੈ। ਇੱਕ ਨਾ ਮਿਲੇ ਦੂਜੇ ਨਾਲ। ਤਾਂ ਜ਼ੋ ਵੀ ਆਵੇ ਤਾਂ ਪਹਿਲੇ - ਪਹਿਲੇ ਇਸ ਗੱਲ ਤੇ ਸਮਝਾਉਣਾ ਹੈ। ਮੂਲ ਗੱਲ ਸਮਝਾਉਣ ਦੀ ਇਹ ਹੈ। ਪਰਮਪਿਤਾ ਪਰਮਾਤਮਾ ਦਾ ਆਕੁਪੇਸ਼ਨ ਇਹ ਹੈ। ਉਹ ਬਾਪ ਹੈ, ਇਹ ਬੱਚਾ ਹੈ। ਉਹ ਹੇਵਿਨਲੀ ਗੌਡ ਫਾਦਰ ਹੈ, ਇਹ ਹੇਵਿਨਲੀ ਪ੍ਰਿੰਸ ਹੈ। ਇਹ ਬਿਲਕੁਲ ਕਲੀਅਰ ਕਰ ਸਮਝਾਉਣਾ ਹੈ। ਮੁੱਖ ਹੈ ਗੀਤਾ, ਉਨ੍ਹਾਂ ਦੇ ਆਧਾਰ ਤੇ ਹੀ ਹੋਰ ਸ਼ਾਸਤਰ ਹਨ। ਸ੍ਰਵਸ਼ਾਸਤਰਮਈ ਸ਼੍ਰੌਮਣੀ ਭਗਵਤ ਗੀਤਾ ਹੈ। ਮਨੁੱਖ ਕਹਿੰਦੇ ਹਨ ਤੁਸੀਂ ਸ਼ਾਸ਼ਤਰ ਵੇਦ ਆਦਿ ਨੂੰ ਮੰਨਦੇ ਹੋ? ਅਰੇ, ਹਰ ਇੱਕ ਆਪਣੇ ਧਰਮ ਸ਼ਾਸ਼ਤਰ ਨੂੰ ਮੰਨਣਗੇ। ਸਭ ਸ਼ਾਸਤਰਾਂ ਨੂੰ ਥੋੜੀਹੀ ਮੰਨਣਗੇ। ਹਾਂ, ਸਭ ਸ਼ਾਸਤਰ ਹਨ ਜਰੂਰ। ਪਰ ਸ਼ਾਸਤਰਾਂ ਨੂੰ ਵੀ ਜਾਨਣ ਤੋਂ ਪਹਿਲੇ ਮੁਖ ਗੱਲ ਹੈ ਬਾਪ ਨੂੰ ਜਾਨਣਾ, ਜਿਸ ਤੋਂ ਵਰਸਾ ਮਿਲਣਾ ਹੈ। ਵਰਸਾ ਸ਼ਾਸਤਰਾਂ ਨਾਲ ਨਹੀਂ ਮਿਲੇਗਾ, ਵਰਸਾ ਮਿਲਣਾ ਹੈ ਬਾਪ ਤੋਂ। ਬਾਪ ਜੋ ਨਾਲੇਜ਼ ਦਿੰਦੇ ਹਨ, ਵਰਸਾ ਦਿੰਦੇ ਹਨ, ਉਸਦਾ ਪੁਸਤਕ ਬਣਿਆ ਹੋਇਆ ਹੈ। ਪਹਿਲੇ - ਪਹਿਲੇ ਤਾਂ ਗੀਤਾ ਨੂੰ ਉਠਾਉਣਾਂ ਪਵੇ। ਗੀਤਾ ਦਾ ਭਗਵਾਨ ਕੌਣ ਹੈ? ਉਸ ਵਿੱਚ ਹੀ ਰਾਜਯੋਗ ਦੀ ਗੱਲ ਆਉਂਦੀ ਹੈ। ਰਾਜਯੋਗ ਜਰੂਰ ਨਵੀਂ ਦੁਨੀਆਂ ਦੇ ਲਈ ਹੀ ਹੋਵੇਗਾ। ਭਗਵਾਨ ਆਕੇ ਪਤਿਤ ਤਾਂ ਨਹੀਂ ਬਨਾਉਣਗੇ। ਉਹਨਾਂ ਨੂੰ ਤੇ ਪਾਵਨ ਰਾਜਾ ਬਨਾਉਣਾ ਹੈ। ਪਹਿਲੇ - ਪਹਿਲੇ ਬਾਪ ਦਾ ਪਰਿਚੇ ਦਵੋ ਅਤੇ ਇਹ ਲਿਖਾਓ - ਬਰੋਬਰ ਮੈਂ ਨਿਸ਼ਚੇ ਕਰਦਾ ਹਾਂ ਇਹ ਸਾਡਾ ਬਾਪ ਹੈ। ਪਹਿਲੇ - ਪਹਿਲੇ ਸਮਝਾਉਣਾ ਹੈ ਸ਼ਿਵਾਏ ਨਮ:, ਤੁਮ ਮਾਤ - ਪਿਤਾ ਮਹਿਮਾ ਵੀ ਉਸ ਬਾਪ ਦੀ ਹੀ ਹੈ। ਭਗਵਾਨ ਨੂੰ ਭਗਤੀ ਦਾ ਫਲ ਵੀ ਇੱਥੇ ਆਕੇ ਦੇਣਾ ਹੈ। ਭਗਤੀ ਦਾ ਫ਼ਲ ਕੀ ਹੈ, ਤੁਸੀਂ ਸਮਝ ਗਏ ਹੋ। ਜਿਸਨੇ ਬਹੁਤ ਭਗਤੀ ਕੀਤੀ ਹੈ, ਉਹਨਾਂ ਨੂੰ ਫਲ ਮਿਲੇਗਾ। ਇਹ ਗੱਲ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹਨ। ਸਮਝਾਇਆ ਜਾਂਦਾ ਹੈ ਤੁਹਾਡੇ ਬੇਹੱਦ ਦੇ ਬਾਪ ਦੇ ਮਾਂ - ਬਾਪ ਉਹ ਹਨ। ਜਗਤ ਅੰਬਾ, ਜਗਤ ਪਿਤਾ ਵੀ ਗਾਏ ਜਾਂਦੇ ਹਨ। ਏਡਮ ਅਤੇ ਇਵ ਤਾਂ ਮਨੁੱਖ ਨੂੰ ਸਮਝਦੇ ਹਨ। ਇਵ ਨੂੰ ਮਦਰ ਕਹਿ ਦਿੰਦੇ। ਰਾਈਟ - ਵੇ ਵਿੱਚ ਇਵ ਕੌਣ ਹੈ, ਇਹ ਤਾਂ ਕੋਈ ਨਹੀਂ ਜਾਣਦੇ। ਬਾਪ ਬੈਠ ਸਮਝਾਉਂਦੇ ਹਨ। ਹਾਂ, ਕਈ ਫਟ ਤੋਂ ਤਾਂ ਨਹੀਂ ਸਮਝ ਜਾਣਗੇ। ਪੜ੍ਹਾਈ ਵਿੱਚ ਟਾਇਮ ਲੱਗਦਾ ਹੈ। ਪੜ੍ਹਦੇ - ਪੜ੍ਹਦੇ ਆਕੇ ਬੈਰਿਸਟਰ ਬਣ ਜਾਂਦੇ ਹਨ। ਏਮ - ਆਬਜੇਕ੍ਟ ਜਰੂਰ ਹੈ, ਦੇਵਤਾ ਬਣਨਾ ਹੈ ਤਾਂ ਪਹਿਲੇ - ਪਹਿਲੇ ਬਾਪ ਦਾ ਪਰਿਚੇ ਦੇਣਾ ਹੈ। ਗਾਉਂਦੇ ਵੀ ਹਨ ਤੁਸੀਂ ਮਾਤ -ਪਿਤਾ ਅਤੇ ਦੂਸਰਾ ਫਿਰ ਕਹਿੰਦੇ ਹਨ ਪਤਿਤ - ਪਾਵਨ ਆਓ। ਤਾਂ ਪਤਿਤ ਦੁਨੀਆਂ ਅਤੇ ਪਾਵਨ ਦੁਨੀਆਂ ਕਿਸਨੂੰ ਕਿਹਾ ਜਾਂਦਾ ਹੈ, ਕੀ ਕਲਿਯੁਗ ਹਾਲੇ 40 ਹਜ਼ਾਰ ਵਰ੍ਹੇ ਹੋਰ ਰਹੇਗਾ? ਅੱਛਾ, ਭਾਵੇਂ ਪਾਵਨ ਬਨਾਉਣ ਵਾਲਾ ਤਾਂ ਉਹ ਇੱਕ ਬਾਪ ਹੈ ਨਾ। ਹੈਵਿਨ ਸਥਾਪਨ ਕਰਨ ਵਾਲਾ ਹੈ ਗੋਡ ਫ਼ਾਦਰ। ਸ਼੍ਰੀਕ੍ਰਿਸ਼ਨ ਤਾਂ ਹੋ ਨਾ ਸਕੇ, ਉਹ ਤਾਂ ਵਰਸਾ ਲਿਆ ਹੋਇਆ ਹੈ। ਉਹ ਸ਼੍ਰੀਕ੍ਰਿਸ਼ਨ ਹੈਵਿਨ ਦਾ ਪ੍ਰਿੰਸ ਹੈ ਅਤੇ ਸ਼ਿਵਬਾਬਾ ਹੈਵਿਨ ਦਾ ਕ੍ਰੀਏਟਰ ਹੈ। ਉਹ ਹੈ ਕ੍ਰੀਏਸ਼ਨ, ਫਸਟ ਪ੍ਰਿੰਸ। ਇਹ ਵੀ ਕਲੀਅਰ ਕਰ ਵੱਡੇ - ਵੱਡੇ ਅੱਖਰਾਂ ਵਿੱਚ ਲਿਖਣਾ ਚਾਹੀਦਾ ਹੈ ਤਾਂ ਤੁਹਾਨੂੰ ਸਮਝਾਉਣ ਵਿੱਚ ਸਹਿਜ ਹੋਵੇਗਾ। ਰਚਿਯਤਾ ਅਤੇ ਰਚਨਾ ਦਾ ਪਤਾ ਪੈ ਜਾਏਗਾ। ਕ੍ਰੀਏਟਰ ਹੀ ਨਾਲੇਜ਼ਫੁੱਲ ਹੈ। ਉਹ ਹੀ ਰਾਜਯੋਗ ਸਿਖਾਉਂਦੇ ਹਨ, ਉਹ ਕੋਈ ਰਾਜਾ ਨਹੀਂ ਹੈ, ਉਹ ਰਾਜਯੋਗ ਸਿਖਲਾ ਕੇ ਰਾਜਿਆਂ ਦਾ ਰਾਜਾ ਬਣਾਉਂਦੇ ਹਨ। ਭਗਵਾਨ ਨੇ ਰਾਜਯੋਗ ਸਿਖਾਇਆ ਹੈ। ਸ਼੍ਰੀਕ੍ਰਿਸ਼ਨ ਨੇ ਰਾਜ ਪਦਵੀ ਪਾਇਆ ਹੈ, ਉਸਨੇ ਹੀ ਗਵਾਇਆ ਹੈ, ਉਸਨੂੰ ਹੀ ਫਿਰ ਪਾਉਣਾ ਹੈ। ਚਿਤਰਾਂ ਦਵਾਰਾ ਬਹੁਤ ਚੰਗਾ ਸਮਝਾਇਆ ਜਾ ਸਕਦਾ ਹੈ। ਬਾਪ ਦਾ ਅਕੁਪੇਸ਼ਨ ਜਰੂਰ ਚਾਹੀਦਾ ਹੈ। ਸ਼੍ਰੀਕ੍ਰਿਸ਼ਨ ਦਾ ਨਾਮ ਪਾਉਣ ਨਾਲ ਭਾਰਤ ਕੌਡੀ ਵਰਗਾ ਬਣ ਗਿਆ ਹੈ। ਸ਼ਿਵਬਾਬਾ ਨੂੰ ਜਾਨਣ ਨਾਲ ਭਾਰਤ ਹੀਰੇ ਵਰਗਾ ਬਣਦਾ ਹੈ। ਪਰ ਜਦੋਂ ਬੁੱਧੀ ਵਿੱਚ ਬੈਠੇ ਕਿ ਇਹ ਸਾਡਾ ਬਾਪ ਹੈ। ਬਾਪ ਨੇ ਹੀ ਪਹਿਲੇ - ਪਹਿਲੇ ਨਵੀਂ ਦੁਨੀਆਂ ਰਚੀ। ਹੁਣ ਤਾਂ ਪੁਰਾਣੀ ਦੁਨੀਆਂ ਹੈ। ਗੀਤਾ ਵਿੱਚ ਹੈ ਰਾਜਯੋਗ। ਵਿਲਾਇਤ ਵਾਲੇ ਵੀ ਚਾਹੁੰਦੇ ਹਨ ਰਾਜਯੋਗ ਸਿੱਖੀਏ। ਗੀਤਾ ਤੋਂ ਪਹਿਲੇ ਹੀ ਸਿੱਖੇ ਹਨ। ਹੁਣ ਤੁਸੀਂ ਜਾਣ ਗਏ ਹੋ, ਕੋਸ਼ਿਸ਼ ਕਰਦੇ ਹੋ ਹੋਰਾਂ ਨੂੰ ਵੀ ਸਮਝਾਈਏ ਕਿ ਫ਼ਾਦਰ ਕੌਣ ਹਨ? ਉਹ ਸਰਵਵਿਆਪੀ ਨਹੀਂ ਹੈ। ਜੇਕਰ ਸਰਵਵਿਆਪੀ ਹੈ ਤਾਂ ਫਿਰ ਰਾਜਯੋਗ ਕਿਵੇਂ ਸਿਖਾਉਣਗੇ? ਇਸ ਮਿਸਟੇਕ ਤੇ ਖੂਬ ਖਿਆਲ ਚਲਣਾ ਚਾਹੀਦਾ ਹੈ। ਜੋ ਸਰਵਿਸ ਤੇ ਤੱਤਪਰ ਹੋਣਗੇ ਉਹਨਾਂ ਦੇ ਹੀ ਖਿਆਲ ਚੱਲਣਗੇ। ਧਾਰਨਾ ਵੀ ਉਦੋਂ ਹੋਵੇਗੀ ਜਦੋਂ ਬਾਪ ਦੀ ਸ਼੍ਰੀਮਤ ਤੇ ਚੱਲਣਗੇ, ਅਸ਼ਰੀਰੀ ਭਵ, ਮਨਮਨਾਭਵ ਹੋ ਰਹੇ, ਪਵਿੱਤਰਤਾ ਅਤੇ ਪਤਿਵ੍ਰਤਾ ਬਣੇ ਮਤਲਬ ਸਪੂਤ ਬੱਚਾ ਬਣੇ।

ਬਾਪ ਫ਼ਰਮਾਨ ਕਰਦੇ ਹਨ ਜਿਨਾਂ ਹੋ ਸਕੇ ਯਾਦ ਨੂੰ ਵਧਾਉਂਦੇ ਰਹੋ। ਦੇਹ - ਅਭਿਮਾਨ ਵਿੱਚ ਆਉਣ ਨਾਲ ਤੁਸੀਂ ਯਾਦ ਨਹੀ ਕਰਦੇ, ਨਾ ਬੁੱਧੀ ਪਵਿੱਤਰ ਹੁੰਦੀ ਹੈ। ਸ਼ੇਰਨੀ ਦੇ ਦੁੱਧ ਦੇ ਲਈ ਕਹਿੰਦੇ ਹਨ ਸੋਨੇ ਦਾ ਬਰਤਨ ਚਾਹੀਦਾ ਹੈ। ਇਸ ਵਿੱਚ ਵੀ ਪਿਤਾਵ੍ਰਤਾ ਬਰਤਨ ਚਾਹੀਦਾ ਹੈ । ਆਵਿੱਭਚਾਰੀ ਪਿਤਾਵ੍ਰਤਾ ਬਹੁਤ ਥੋੜ੍ਹੇ ਹਨ। ਕਈ ਤਾਂ ਬਿਲਕੁਲ ਜਾਣਦੇ ਨਹੀਂ। ਜਿਵੇਂ ਛੋਟੇ ਬੱਚੇ ਹਨ। ਬੈਠੇ ਭਾਵੇਂ ਇੱਥੇ ਹਨ ਪਰ ਕੁਝ ਵੀ ਸਮਝਦੇ ਨਹੀਂ। ਜਿਵੇਂ ਬੱਚਿਆਂ ਦੀ ਛੋਟੇਪਨ ਵਿੱਚ ਹੀ ਸ਼ਾਦੀ ਕਰਾ ਦਿੰਦੇ ਹਨ ਨਾ। ਗੋਦ ਵਿੱਚ ਬੱਚਾ ਲੈ ਸ਼ਾਦੀ ਕਰਾਈ ਜਾਂਦੀ ਹੈ। ਇੱਕ - ਦੋ ਵਿੱਚ ਦੋਸਤ ਹੁੰਦੇ ਹਨ। ਬਹੁਤ ਪ੍ਰੇਮ ਹੁੰਦਾ ਹੈ ਤਾਂ ਝੱਟ ਸ਼ਾਦੀ ਕਰਵਾ ਦਿੰਦੇ ਹਨ ਤਾਂ ਇਹ ਵੀ ਇਵੇਂ ਹੈ। ਸਗਾਈ ਕਰ ਲਈ ਹੈ ਪਰ ਸਮਝਦੇ ਕੁਝ ਵੀ ਨਹੀਂ। ਅਸੀਂ ਮੰਮਾ - ਬਾਬਾ ਦੇ ਬਣੇ ਹਾਂ, ਉਹਨਾਂ ਕੋਲੋਂ ਵਰਸਾ ਲੈਣਾ ਹੈ। ਕੁਝ ਵੀ ਨਹੀਂ ਜਾਣਦੇ। ਵੰਡਰ ਹੈ ਨਾ । 5-6 ਵਰ੍ਹੇ ਰਹਿ ਕੇ ਵੀ ਫਿਰ ਬਾਪ ਨੂੰ ਅਤੇ ਪਤੀ ਨੂੰ ਫਾਰਗਤੀ ਦੇ ਦਿੰਦੇ ਹਨ। ਮਾਇਆ ਇਨਾਂ ਤੰਗ ਕਰਦੀ ਹੈ।

ਤਾਂ ਪਹਿਲੇ - ਪਹਿਲੇ ਸੁਣਾਉਣਾ ਚਾਹੀਦਾ ਹੈ - ਸ਼ਿਵਾਏ ਨਮ: । ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਵੀ ਰਚਿਯਤਾ ਇਹ ਹੈ। ਗਿਆਨ ਦਾ ਸਾਗਰ ਇਹ ਸ਼ਿਵ ਹੈ। ਤਾਂ ਹੁਣ ਕੀ ਕਰਨਾ ਚਾਹੀਦਾ ਹੈ? ਤ੍ਰਿਮੂਰਤੀ ਦੇ ਬਾਜੂ ਵਿੱਚ ਜਗ੍ਹਾ ਪਈ ਹੈ, ਉਸ ਤੇ ਲਿਖਣਾ ਚਾਹੀਦਾ ਹੈ ਕਿ ਸ਼ਿਵਬਾਬਾ ਅਤੇ ਸ਼੍ਰੀਕ੍ਰਿਸ਼ਨ ਦੋਵਾਂ ਦੇ ਅਕੁਪੇਸ਼ਨ ਹੀ ਵੱਖ ਹਨ। ਪਹਿਲੀ ਗੱਲ ਇਹ ਜਦੋਂ ਸਮਝਾਓ ਤਾਂ ਕਪਾਟ ਖੁਲਣ। ਅਤੇ ਪੜ੍ਹਾਈ ਹੈ ਭਵਿੱਖ ਦੇ ਲਈ। ਇਵੇਂ ਦੀ ਪੜ੍ਹਾਈ ਕੋਈ ਹੁੰਦੀ ਨਹੀਂ। ਸ਼ਾਸਤਰਾਂ ਤੋਂ ਇਹ ਅਨੁਭਵ ਨਹੀਂ ਹੋ ਸਕਦਾ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਪੜ੍ਹਦੇ ਹਾਂ ਸਤਿਯੁਗ ਆਦਿ ਦੇ ਲਈਂ। ਸਕੂਲ ਪੂਰਾ ਹੋਵੇਗਾ ਅਤੇ ਸਾਡਾ ਫਾਈਨਲ ਪੇਪਰ ਹੋਵੇਗਾ। ਜਾਕੇ ਰਾਜ ਕਰਾਂਗੇ। ਗੀਤਾ ਸੁਣਨ ਵਾਲੇ ਇਹ ਗੱਲਾਂ ਸਮਝਾ ਨਹੀਂ ਸਕਦੇ। ਪਹਿਲੇ ਤਾਂ ਬਾਪ ਨੂੰ ਜਾਣਨਾ ਹੈ। ਬਾਪ ਕੋਲੋਂ ਵਰਸਾ ਲੈਣਾ ਹੈ। ਬਾਪ ਹੀ ਤ੍ਰਿਕਾਲਦਰਸ਼ੀ ਹਨ, ਹੋਰ ਕੋਈ ਮਨੁੱਖ ਦੁਨੀਆਂ ਵਿੱਚ ਤ੍ਰਿਕਾਲਦਰਸ਼ੀ ਨਹੀਂ। ਅਸਲ ਵਿੱਚ ਜੋ ਪੂਜਯ ਹਨ ਫਿਰ ਪੁਜਾਰੀ ਬਣਦੇ ਹਨ। ਭਗਤੀ ਤੁਸੀਂ ਕੀਤੀ ਹੈ, ਹੋਰ ਕੋਈ ਨਹੀਂ ਜਾਣਦੇ। ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹ ਹੀ ਪਹਿਲੇ ਨੰਬਰ ਵਿੱਚ ਬ੍ਰਹਮਾ ਫਿਰ ਬ੍ਰਹਮਾ ਮੁਖ ਵੰਸ਼ਾਵਲੀ ਹਨ। ਆਪੇਹੀ ਹੀ ਪੂਜਯ ਵੀ ਇਹ ਬਣਦੇ ਹਨ। ਪਹਿਲੇ ਨੰਬਰ ਵਿੱਚ ਪੂਜਯ ਹੀ ਫਿਰ ਪਹਿਲੇ ਨੰਬਰ ਵਿੱਚ ਪੁਜਾਰੀ ਬਣੇ ਹਨ, ਫਿਰ ਪੂਜਯ ਬਣਨਗੇ। ਭਗਤੀ ਦਾ ਫ਼ਲ ਵੀ ਪਹਿਲੇ ਉਹਨਾਂ ਨੂੰ ਮਿਲੇਗਾ। ਬ੍ਰਾਹਮਣ ਹੀ ਪੜ੍ਹਕੇ ਫਿਰ ਦੇਵਤੇ ਬਣਦੇ ਹਨ - ਇਹ ਕਿਤੇ ਲਿਖਿਆ ਹੋਇਆ ਨਹੀਂ ਹੈ। ਭੀਸ਼ਮ ਪਿਤਾਮਾਹ ਆਦਿ ਨੂੰ ਪਤਾ ਤਾਂ ਪਿਆ ਹੈ ਨਾ ਕਿ ਇਨ੍ਹਾਂ ਤੋਂ ਗਿਆਨ ਬਾਨ ਮਰਵਾਉਣ ਵਾਲਾ ਕੋਈ ਹੋਰ ਹੈ। ਇਹ ਸਮਝਣਗੇ ਜਰੂਰ ਕੋਈ ਤਾਕਤ ਹੈ। ਹੁਣ ਵੀ ਕਹਿੰਦੇ ਹਨ ਕੋਈ ਤਾਕਤ ਹੈ ਜੋ ਇਹਨਾਂ ਨੂੰ ਸਿਖਾਉਂਦੀ ਹੈ।

ਬਾਬਾ ਦੇਖਦੇ ਹਨ ਕਿ ਸਭ ਮੇਰੇ ਬੱਚੇ ਹਨ। ਇਹਨਾਂ ਅੱਖਾਂ ਨਾਲ ਹੀ ਦੇਖਣਗੇ। ਜਿਵੇਂ ਪਿਤਰ (ਸ਼ਰਾਧ) ਖਵਾਉਂਦੇ ਹਨ ਤਾਂ ਆਤਮਾ ਆਉਦੀ ਹੈ ਅਤੇ ਦੇਖਦੀ ਹੈ - ਇਹ ਫਲਾਣੇ ਹਨ। ਖਾਏਗਾ ਤਾਂ ਅੱਖਾਂ ਆਦਿ ਉਹਨਾਂ ਵਰਗੀ ਬਣ ਜਾਣਗੀਆਂ। ਟੈਮਪ੍ਰੇਰੀ ਲੋਨ ਲੈਂਦੇ ਹਨ। ਇਹ ਭਾਰਤ ਵਿੱਚ ਹੀ ਹੁੰਦਾ ਹੈ। ਪ੍ਰਾਚੀਨ ਭਾਰਤ ਪਹਿਲੇ ਪਹਿਲੇ ਰਾਧੇ - ਕ੍ਰਿਸ਼ਨ ਹੋਏ। ਉਹਨਾਂ ਨੂੰ ਜਨਮ ਦੇਣ ਵਾਲੇ ਉੱਚੇ ਨਹੀਂ ਗਿਣੇ ਜਾਣਗੇ। ਉਹ ਤਾਂ ਘਟ ਪਾਸ ਹੋਏ ਹਨ ਨਾ। ਮਹਿਮਾ ਸ਼ੁਰੂ ਹੁੰਦੀ ਹੈ ਸ਼੍ਰੀਕ੍ਰਿਸ਼ਨ ਤੋਂ। ਰਾਧੇ - ਕ੍ਰਿਸ਼ਨ ਦੋਵਾਂ ਦੀ ਆਪਣੀ - ਆਪਣੀ ਰਾਜਧਾਨੀ ਵਿੱਚ ਆਉਂਦੇ ਹਨ। ਉਹਨਾਂ ਦੇ ਮਾਂ ਬਾਪ ਨਾਲੋਂ ਬੱਚਿਆਂ ਦਾ ਨਾਮ ਜਾਸਤੀ ਹੈ। ਕਿੰਨੀਆਂ ਵੰਡਰਫੁੱਲ ਗੱਲਾਂ ਹਨ। ਗੁਪਤ ਖੁਸ਼ੀ ਰਹਿੰਦੀ ਹੈ। ਬਾਪ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਹੀ ਆਉਂਦਾ ਹਾਂ। ਇੰਨੀਆਂ ਮਾਤਾਵਾਂ ਦਾ ਝੁੰਡ ਸੰਭਾਲਣਾ ਹੈ ਇਸਲਈ ਸਧਾਰਨ ਤਨ ਲਿਆ ਹੈ, ਜਿਸ ਤੋਂ ਖਰਚਾ ਚਲਦਾ ਰਿਹਾ। ਸ਼ਿਵਬਾਬਾ ਦਾ ਭੰਡਾਰਾ ਹੈ। ਭੋਲਾ ਭੰਡਾਰੀ ਹੈ। ਭੋਲਾ ਭੰਡਾਰੀ, ਅਵਿਨਾਸ਼ੀ ਗਿਆਨ ਰਤਨਾ ਦਾ ਵੀ ਹੈ ਅਤੇ ਫਿਰ ਅਡੋਪਟਿਡ ਬੱਚੇ ਹਨ, ਉਨ੍ਹਾਂ ਦੀ ਵੀ ਸੰਭਾਲ ਹੁੰਦੀ ਆਉਂਦੀ ਹੈ। ਇਹ ਤਾਂ ਬੱਚੇ ਹੀ ਜਾਨਣ।

ਪਹਿਲੇ - ਪਹਿਲੇ ਜਦ ਸ਼ੁਰੂ ਕਰੋ ਤਾਂ ਬੋਲੋ ਸ਼ਿਵ ਭਗਵਾਨੁਵਾਚ - ਇਹ ਸਭ ਦਾ ਰਚਿਯਤਾ ਹੈ ਫਿਰ ਸ਼੍ਰੀਕ੍ਰਿਸ਼ਨ ਨੂੰ ਗਿਆਨ ਸਾਗਰ, ਗੌਡ ਫਾਦਰ ਕਿਵੇਂ ਕਹਿ ਸਕਦੇ? ਲਿਖਤ ਅਜਿਹੀ ਕਲੀਅਰ ਹੋਵੇ ਜੋ ਪੜ੍ਹਨ ਨਾਲ ਚੰਗੀ ਤਰ੍ਹਾਂ ਬੁੱਧੀ ਵਿੱਚ ਬੈਠੇ। ਕਿਸੇ - ਕਿਸੇ ਨੂੰ ਤੇ ਦੋ - ਤਿੰਨ ਸਾਲ ਲਗਦੇ ਹਨ ਸਮਝਣ ਵਿਚ। ਭਗਵਾਨ ਨੂੰ ਆਕੇ ਭਗਤੀ ਦਾ ਫਲ ਦੇਣਾ ਹੈ। ਬ੍ਰਹਮਾ ਦਵਾਰਾ ਬਾਪ ਨੇ ਯਗਿਆ ਰਚਿਆ। ਬ੍ਰਾਹਮਣਾਂ ਨੂੰ ਪੜਾਇਆ, ਬ੍ਰਹਾਮਣ ਤੋਂ ਦੇਵਤਾ ਬਣਾਇਆ। ਫਿਰ ਹੇਠਾਂ ਆਉਣਾ ਹੀ ਹੈ। ਬੜੀ ਚੰਗੀ ਸਮਝਾਉਣੀ ਹੈ। ਪਹਿਲੇ ਇਹ ਸਿੱਧ ਕਰਕੇ ਦੱਸਣਾ ਹੈ - ਸ਼੍ਰੀਕ੍ਰਿਸ਼ਨ ਹੇਵਿਨਲੀ ਪ੍ਰਿੰਸ ਹੈ, ਹੇਵਿਨਲੀ ਗੌਡ ਫਾਦਰ ਨਹੀਂ। ਸ੍ਰਵਵਿਆਪੀ ਦੇ ਗਿਆਨ ਨਾਲ ਬਿਲਕੁਲ ਹੀ ਤਮੋਪ੍ਰਧਾਨ ਬਣ ਗਏ ਹਨ। ਜਿਸ ਨੇ ਬਾਦਸ਼ਾਹੀ ਦਿੱਤੀ ਉਸ ਨੂੰ ਭੁੱਲ ਗਏ ਹਨ। ਕਲੋ - ਕਲਪ ਬਾਬਾ ਰਾਜ ਦਿੰਦੇ ਹਨ ਅਤੇ ਅਸੀਂ ਫਿਰ ਬਾਬਾ ਨੂੰ ਭੁੱਲ ਜਾਂਦੇ ਹਾਂ। ਬਹੁਤ ਵੰਡਰ ਲਗਦਾ ਹੈ। ਸਾਰਾ ਦਿਨ ਖੁਸ਼ੀ ਵਿਚ ਨੱਚਣਾ ਚਾਹੀਦਾ ਹੈ। ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਅੱਛਾ !

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਵਿਭਚਾਰੀ ਪਿਤਾਵ੍ਰਤਾ ਹੋਕੇ ਰਹਿਣਾ ਹੈ। ਯਾਦ ਨੂੰ ਵਧਾਉਂਦੇ ਬੁੱਧੀ ਨੂੰ ਪਵਿਤ੍ਰ ਬਨਾਉਣਾ ਹੈ।

2. ਬਾਪ ਦਾ ਯੁਕਤੀਯੁਕਤ ਪਰਿਚੈ ਦੇਣ ਦੀ ਵਿਧੀ ਨਿਕਾਲਣੀ ਹੈ। ਵਿਚਾਰ ਸਾਗਰ ਮੰਥਨ ਕਰ ਅਲਫ਼ ਨੂੰ ਸਿੱਧ ਕਰਨਾ ਹੈ। ਨਿਸ਼ਚੇ ਬੁੱਧੀ ਬਣ ਸੇਵਾ ਕਰਨੀ ਹੈ।

ਵਰਦਾਨ:-
ਸਵ - ਪਰਿਵਰਤਨ ਦਵਾਰਾ ਵਿਸ਼ਵ ਪਰਿਵਰਤਨ ਦੇ ਨਿਮਿਤ ਬਣਨ ਵਾਲੇ ਸ੍ਰੇਸ਼ਠ ਸੇਵਾਦਾਰੀ ਭਵ।

ਤੁਸੀਂ ਬੱਚਿਆਂ ਨੇ ਸਵ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ ਕਰਨ ਦਾ ਕਾਂਟ੍ਰੈਕਟ ਲਿਆ ਹੈ। ਸਵਪਰਿਵਰਤਨ ਹੀ ਵਿਸ਼ਵ ਪਰਿਵਰਤਨ ਦਾ ਆਧਾਰ ਹੈ। ਬਿਨਾਂ ਸਵ - ਪਰਿਵਰਤਨ ਦੇ ਕੋਈ ਵੀ ਆਤਮਾ ਪ੍ਰਤੀ ਕਿੰਨੀ ਵੀ ਮਿਹਨਤ ਕਰੋ, ਪਰਿਵਰਤਨ ਨਹੀਂ ਹੋ ਸਕਦਾ ਕਿਉਂਕਿ ਅੱਜਕਲ ਦੇ ਸਮੇਂ ਵਿੱਚ ਸਿਰਫ ਸੁਣਨ ਨਾਲ ਨਹੀਂ ਬਦਲਦੇ ਲੇਕਿਨ ਵੇਖਣ ਨਾਲ ਬਦਲਦੇ ਹਨ। ਕੋਈ ਬੰਧਨ ਪਾਉਣ ਵਾਲੇ ਵੀ ਜੀਵਨ ਦਾ ਪਰਿਵਰਤਨ ਵੇਖਕੇ ਬਦਲ ਜਾਂਦੇ ਹਨ। ਤਾਂ ਕਰਕੇ ਵਿਖਾਉਣਾ, ਬਦਲਕੇ ਵਿਖਾਉਣਾ ਹੀ ਸ੍ਰੇਸ਼ਠ ਸੇਵਾਧਾਰੀ ਬਣਨਾ ਹੈ।

ਸਲੋਗਨ:-
ਸਮੇਂ, ਸੰਕਲਪ ਅਤੇ ਬੋਲ ਦੀ ਐਨਰਜੀ ਨੂੰ ਵੇਸਟ ਤੋਂ ਬੈਸਟ ਵਿੱਚ ਚੇਂਜ ਕਰ ਦਵੋ ਤਾਂ ਸ਼ਕਤੀਸ਼ਾਲੀ ਬਣ ਜਾਵੋਗੇ।