05.01.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡੇ ਮੁੱਖ ਵਿੱਚ ਕਦੀ ਵੀ ਹੇ ਈਸ਼ਵਰ, ਹੇ ਬਾਬਾ ਸ਼ਬਦ ਨਹੀਂ ਨਿਕਲਣਾ ਚਾਹੀਦਾ ਹੈ, ਇਹ ਤਾਂ ਭਗਤੀ ਮਾਰਗ ਦੀ ਪ੍ਰੈਕਟੀਸ ਹੈ "

ਪ੍ਰਸ਼ਨ:-
ਤੁਸੀਂ ਬੱਚੇ ਸਫ਼ੇਦ ਡਰੈਸ ਪਸੰਦ ਕਿਉਂ ਕਰਦੇ ਹੋ ? ਇਹ ਕਿਸ ਗੱਲ ਦਾ ਪ੍ਰਤੀਕ ਹੈ?

ਉੱਤਰ:-
ਹੁਣ ਤੁਸੀਂ ਇਸ ਪੁਰਾਣੀ ਦੁਨੀਆਂ ਤੋਂ ਜਿਉਂਦੇ ਜੀ ਮਰ ਚੁੱਕੇ ਹੋ ਇਸਲਈ ਤੁਹਾਨੂੰ ਸਫ਼ੇਦ ਡਰੈਸ ਪਸੰਦ ਹੈ। ਇਹ ਸਫ਼ੇਦ ਡਰੈਸ ਮੌਤ ਨੂੰ ਸਿੱਧ ਕਰਦਾ ਹੈ। ਜਦੋਂ ਕੋਈ ਮਰਦਾ ਹੈ ਤਾਂ ਉਸ ਉੱਪਰ ਵੀ ਸਫ਼ੇਦ ਕਪੜਾ ਪਾਉਂਦੇ ਹਨ, ਤੁਸੀਂ ਬੱਚੇ ਵੀ ਹੁਣ ਮਰਜੀਵਾ ਬਣੇ ਹੋ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਰੂਹਾਨੀ ਅੱਖਰ ਨਾ ਕਹਿ ਸਿਰਫ ਬਾਪ ਕਹੋ ਤਾਂ ਵੀ ਠੀਕ ਹੈ। ਬਾਪ ਬੈਠ ਬੱਚਿਆਂ ਨੂੰ ਸਮਝਾਉਦੇ ਹਨ। ਸਭ ਆਪਣੇ ਨੂੰ ਭਰਾ - ਭਰਾ ਤਾਂ ਕਹਿੰਦੇ ਹੀ ਹਨ। ਤਾਂ ਬਾਪ ਬੈਠ ਸਮਝਉਦੇ ਹਨ ਬੱਚਿਆਂ ਨੂੰ। ਸਾਰਿਆਂ ਨੂੰ ਤਾਂ ਨਹੀਂ ਸਮਝਾਉਂਦੇ ਹੋਣਗੇ। ਸਾਰੇ ਆਪਣੇ ਨੂੰ ਭਰਾ - ਭਰਾ ਕਹਿੰਦੇ ਹੀ ਹਨ। ਗੀਤਾ ਵਿੱਚ ਲਿਖਿਆ ਹੋਇਆ ਹੈ - ਭਗਵਾਨੁਵਾਚ। ਹੁਣ ਭਗਵਾਨੁਵਾਚ ਕਿਸ ਦੇ ਪ੍ਰਤੀ? ਭਗਵਾਨ ਦੇ ਹਨ ਸਾਰੇ ਬੱਚੇ। ਉਹ ਬਾਪ ਹੈ ਤਾਂ ਭਗਵਾਨ ਦੇ ਬੱਚੇ ਸਾਰੇ ਬ੍ਰਦਰਜ਼ ਹਨ। ਭਗਵਾਨ ਨੇ ਹੀ ਸਮਝਾਇਆ ਹੋਏਗਾ, ਰਾਜਯੋਗ ਸਿਖਾਇਆ ਹੋਏਗਾ। ਹੁਣ ਤੁਹਾਡੀ ਬੁੱਧੀ ਦਾ ਤਾਲਾ ਖੁੱਲਿਆ ਹੈ। ਦੁਨੀਆਂ ਵਿੱਚ ਕਿਸੇ ਦੇ ਵੀ ਅਜਿਹੇ ਖਿਆਲ ਨਹੀਂ ਚੱਲ ਸਕਦੇ। ਜਿਨ੍ਹਾਂ - ਜਿਨ੍ਹਾਂ ਨੂੰ ਇਹ ਸੰਦੇਸ਼ ਮਿਲਦਾ ਜਾਏਗਾ ਉਹ ਸਕੂਲ ਵਿੱਚ ਆਉਂਦੇ ਜਾਣਗੇ, ਪੜ੍ਹਦੇ ਜਾਣਗੇ। ਸਮਝਣਗੇ ਪ੍ਰਦਰਸ਼ਨੀ ਤਾਂ ਦੇਖੀ, ਹੁਣ ਜਾਕੇ ਕੁਝ ਜ਼ਿਆਦਾ ਸੁਣੀਏ। ਪਹਿਲੇ - ਪਹਿਲੇ ਤਾਂ ਮੁੱਖ ਗੱਲ ਹੈ ਗਿਆਨ ਦਾ ਸਾਗਰ, ਪਤਿਤ - ਪਾਵਨ ਗੀਤਾ ਗਿਆਨ ਦਾਤਾ ਸ਼ਿਵ ਭਗਵਾਨੁਵਾਚ ਪਹਿਲਾਂ - ਪਹਿਲਾਂ ਉਨ੍ਹਾਂ ਨੂੰ ਇਹ ਪਤਾ ਲੱਗੇ ਕਿ ਇਨ੍ਹਾਂ ਨੂੰ ਸਿਖਾਉਣ ਵਾਲਾ ਅਤੇ ਸਮਝਾਉਣ ਵਾਲਾ ਕੌਣ ਹੈ! ਉਹ ਸੁਪ੍ਰੀਮ ਸੋਲ ਗਿਆਨ ਦਾ ਸਾਗਰ ਨਿਰਾਕਾਰ ਹੈ। ਉਹ ਤਾਂ ਹੈ ਹੀ ਸੱਤ (ਟਰੂਥ) ਉਹ ਸੱਚ ਹੀ ਦੱਸਣਗੇ। ਫਿਰ ਉਸ ਵਿੱਚ ਕੋਈ ਪ੍ਰਸ਼ਨ ਉੱਠ ਨਹੀਂ ਸਕਦਾ। ਪਹਿਲਾਂ - ਪਹਿਲਾਂ ਤਾਂ ਇਸ ਗੱਲ ਤੇ ਸਮਝਾਉਣਾ ਹੈ, ਸਾਨੂੰ ਪਰਮਪਿਤਾ ਪਰਮਾਤਮਾ ਬ੍ਰਹਮਾ ਦੁਆਰਾ ਰਾਜਯੋਗ ਸਿਖਾਉਂਦੇ ਹਨ। ਇਹ ਰਾਜਾਈ ਪਦਵੀ ਹੈ। ਜਿਸ ਨੂੰ ਨਿਸ਼ਚੇ ਹੋ ਜਾਏਗਾ ਕਿ ਜੋ ਸਭ ਦਾ ਬਾਪ ਹੈ, ਉਹ ਪਾਰਲੌਕਿਕ ਬਾਪ ਬੈਠ ਸਮਝਾਉਂਦੇ ਹਨ, ਉਹ ਹੀ ਸਭ ਤੋਂ ਵੱਡੀ ਅਥਾਰਿਟੀ ਹੈ ਤਾਂ ਫਿਰ ਦੂਸਰਾ ਕੋਈ ਪ੍ਰਸ਼ਨ ਉੱਠ ਨਹੀਂ ਸਕਦਾ। ਉਹ ਹਨ ਪਤਿਤ - ਪਾਵਨ ਤੇ ਜਦੋਂ ਉਹ ਇੱਥੇ ਆਉਂਦੇ ਹਨ, ਤਾਂ ਜ਼ਰੂਰ ਆਪਣੇ ਟਾਇਮ ਤੇ ਆਉਂਦੇ ਹੋਣਗੇ। ਤੁਸੀਂ ਵੇਖਦੇ ਵੀ ਹੋ, ਇਹ ਉਹੀ ਮਹਾਭਾਰਤ ਦੀ ਲੜਾਈ ਹੈ। ਵਿਨਾਸ਼ ਦੇ ਬਾਅਦ ਫਿਰ ਤੋਂ ਵਾਈਸਲੈਸ ਦੁਨੀਆਂ ਹੋਣੀ ਹੈ। ਇਹ ਹੈ ਵਿਸ਼ਸ ਦੁਨੀਆਂ। ਇਹ ਮਨੁੱਖ ਨਹੀਂ ਜਾਣਦੇ ਕਿ ਭਾਰਤ ਹੀ ਵਾਈਸਲੈਸ ਸੀ। ਕੁਝ ਵੀ ਬੁੱਧੀ ਚੱਲਦੀ ਨਹੀਂ। ਗਾਡਰੇਜ ਦਾ ਤਾਲਾ ਲੱਗਿਆ ਹੋਇਆ ਹੈ। ਉਸਦੀ ਚਾਬੀ ਇੱਕ ਬਾਪ ਦੇ ਕੋਲ ਹੀ ਹੈ ਇਸਲਈ ਉਨ੍ਹਾਂ ਨੂੰ ਹੀ ਗਿਆਨ ਦਾਤਾ, ਦਿਵਯ ਚਕਸ਼ੂ ਵਿਧਾਤਾ ਕਿਹਾ ਜਾਦਾ ਹੈ। ਗਿਆਨ ਦਾ ਤੀਸਰਾ ਨੇਤਰ ਵੀ ਦਿੰਦੇ ਹਨ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਤੁਹਾਨੂੰ ਪੜ੍ਹਾਉਣ ਵਾਲਾ ਕੌਣ ਹੈ। ਦਾਦਾ ਸਮਝ ਲੈਂਦੇ ਹਨ ਇਹ ਟੀਕਾ ਕਰਦੇ ਹਨ। ਕੁਝ ਨਾ ਕੁਝ ਬੋਲਦੇ ਹਨ - ਇਸਲਈ ਪਹਿਲੀ - ਪਹਿਲੀ ਗੱਲ ਹੀ ਇਹ ਸਮਝਾਵੋ। ਇਸ ਵਿੱਚ ਲਿਖਿਆ ਹੋਇਆ ਵੀ ਹੈ - ਸ਼ਿਵ ਭਗਵਾਨੁਵਾਚ। ਉਹ ਤਾਂ ਹੈ ਹੀ ਟਰੂਥ।

ਬਾਪ ਸਮਝਦੇ ਹਨ ਮੈਂ ਪਤਿਤ - ਪਾਵਨ ਸ਼ਿਵ ਹਾਂ। ਮੈਂ ਪਰਮਧਾਮ ਤੋਂ ਆਇਆ ਹਾਂ ਇਨ੍ਹਾਂ ਸਾਲੀਗ੍ਰਾਮਾਂ ਨੂੰ ਪੜ੍ਹਾਉਣ। ਬਾਪ ਹਨ ਹੀ ਨਾਲੇਜਫੁਲ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ। ਇਹ ਸਿੱਖਿਆ ਹੁਣ ਤੁਹਾਨੂੰ ਹੀ ਬੇਹੱਦ ਦੇ ਬਾਪ ਤੋਂ ਮਿਲ ਰਹੀ ਹੈ। ਉਹ ਹੀ ਸ੍ਰਿਸ਼ਟੀ ਦੇ ਰਚਤਾ ਹਨ। ਪਤਿਤ ਸ੍ਰਿਸ਼ਟੀ ਨੂੰ ਪਾਵਨ ਬਣਾਉਣ ਵਾਲੇ ਹਨ। ਬੁਲਾਉਂਦੇ ਵੀ ਹਨ ਹੇ ਪਤਿਤ ਪਾਵਨ ਆਵੋ ਤਾਂ ਪਹਿਲਾਂ - ਪਹਿਲਾਂ ਉਨ੍ਹਾਂ ਦਾ ਹੀ ਪਰਿਚੈ ਦੇਣਾ ਹੈ। ਉਸ ਪਰਮਪਿਤਾ ਪਰਮਾਤਮਾ ਦੇ ਨਾਲ ਤੁਹਾਡਾ ਕੀ ਸੰਬੰਧ ਹੈ? ਉਹ ਹਨ ਹੀ ਸੱਤ। ਨਰ ਤੋਂ ਨਰਾਇਣ ਬਣਨ ਦੀ ਸੱਤ ਨਾਲੇਜ਼ ਦਿੰਦੇ ਹਨ। ਬੱਚੇ ਜਾਣਦੇ ਹਨ ਬਾਪ ਸੱਤ ਹੈ, ਬਾਪ ਹੀ ਸੱਚਖੰਡ ਬਣਾਉਂਦੇ ਹਨ। ਤੁਸੀਂ ਨਰ ਤੋਂ ਨਾਰਾਇਣ ਬਣਨ ਇੱਥੇ ਆਉਂਦੇ ਹੋ। ਬੈਰਿਸਟਰ ਕੋਲ ਜਾਣਗੇ ਤਾਂ ਸਮਝਣਗੇ ਅਸੀਂ ਬੈਰਿਸਟਰ ਬਣਨ ਆਏ ਹਾਂ। ਹੁਣ ਤੁਹਾਨੂੰ ਨਿਸ਼ਚੇ ਹੈ ਕਿ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਕਈ ਨਿਸ਼ਚੇ ਕਰਦੇ ਵੀ ਹਨ ਫਿਰ ਸੰਸ਼ੇਬੁਧੀ ਹੋ ਜਾਂਦੇ ਹਨ ਤਾਂ ਉਨ੍ਹਾਂਨੂੰ ਸਭ ਮਨੁੱਖ ਕਹਿੰਦੇ ਹਨ ਤੁਸੀਂ ਤਾਂ ਕਹਿੰਦੇ ਸੀ, ਭਗਵਾਨ ਪੜ੍ਹਾਉਂਦੇ ਹਨ ਫਿਰ ਭਗਵਾਨ ਨੂੰ ਛੱਡ ਕਿਉਂ ਆਏ ਹੋ? ਸੰਸ਼ੇ ਆਉਣ ਨਾਲ ਹੀ ਭਗੰਤੀ ਹੋ ਜਾਂਦੇ ਹਨ। ਕੋਈ ਨਾ ਕੋਈ ਵਿਕਰਮ ਕਰਦੇ ਹਨ। ਭਗਵਾਨੁਵਾਚ ਕਾਮ ਮਹਾਸ਼ਤ੍ਰੁ ਹੈ, ਇਸ ਤੇ ਜਿੱਤ ਪਾਉਣ ਨਾਲ ਹੀ ਤੁਸੀਂ ਜਗਤਜੀਤ ਬਣੋਗੇ। ਜੋ ਪਾਵਨ ਬਣਨਗੇ ਉਹ ਹੀ ਪਾਵਨ ਦੁਨੀਆਂ ਵਿੱਚ ਚੱਲਣਗੇ। ਇੱਥੇ ਹੈ ਹੀ ਰਾਜਯੋਗ ਦੀ ਗੱਲ। ਤੁਸੀਂ ਜਾਕੇ ਉੱਥੇ ਰਾਜਾਈ ਕਰੋਗੇ। ਬਾਕੀ ਜੋ ਵੀ ਆਤਮਾਵਾਂ ਹਨ ਉਹ ਆਪਣਾ ਹਿਸਾਬ - ਕਿਤਾਬ ਚੁਕਤੂ ਕਰ ਵਾਪਿਸ ਆਪਣੇ ਘਰ ਚਲੀਆਂ ਜਾਣਗੀਆਂ। ਇਹ ਕਿਯਾਮਤ ਦਾ ਸਮਾਂ ਹੈ। ਹੁਣ ਇਹ ਬੁੱਧੀ ਕਹਿੰਦੀ ਹੈ ਸਤਿਯੁਗ ਦੀ ਸਥਾਪਨਾ ਜਰੂਰ ਹੋਣੀ ਹੈ। ਪਾਵਨ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ। ਬਾਕੀ ਸਭ ਮੁਕਤੀਧਾਮ ਵਿੱਚ ਚਲੇ ਜਾਣਗੇ। ਉਨ੍ਹਾਂਨੂੰ ਫਿਰ ਆਪਣਾ ਪਾਰ੍ਟ ਰਪੀਟ ਕਰਨਾ ਹੈ। ਤੁਸੀਂ ਵੀ ਆਪਣਾ ਪੁਰਸ਼ਾਰਥ ਕਰਦੇ ਰਹਿੰਦੇ ਹੋ। ਪਾਵਨ ਬਣ ਅਤੇ ਪਾਵਨ ਦੁਨੀਆਂ ਦਾ ਮਾਲਿਕ ਬਣਨ ਲਈ। ਮਾਲਿਕ ਤਾਂ ਸਭ ਆਪਣੇ ਨੂੰ ਸਮਝਣਗੇ ਨਾ। ਪ੍ਰਜਾ ਵੀ ਮਾਲਿਕ ਹੈ। ਹੁਣ ਪ੍ਰਜਾ ਵੀ ਕਹਿੰਦੀ ਹੈ ਨਾ - ਸਾਡਾ ਭਾਰਤ। ਵੱਡੇ ਤੋਂ ਵੱਡੇ ਮਨੁੱਖ ਸੰਨਿਆਸੀ ਆਦਿ ਵੀ ਕਹਿੰਦੇ ਸਾਡਾ ਭਾਰਤ। ਤੁਸੀਂ ਸਮਝਦੇ ਹੋ ਇਸ ਵਕਤ ਭਾਰਤ ਵਿੱਚ ਸਾਰੇ ਨਰਕਵਾਸੀ ਹਨ। ਹੁਣ ਅਸੀਂ ਸ੍ਵਰਗਵਾਸੀ ਬਣਨ ਦੇ ਲਈ ਇਹ ਰਾਜਯੋਗ ਸਿੱਖ ਰਹੇ ਹਾਂ। ਸਾਰੇ ਤੇ ਸ੍ਵਰਗਵਾਸੀ ਨਹੀਂ ਬਣਨਗੇ। ਇਹ ਹੁਣੇ ਗਿਆਨ ਆਇਆ ਹੈ। ਉਹ ਲੋਕੀ ਜੋ ਸੁਣਾਉਂਦੇ ਹਨ ਸ਼ਾਸਤਰ ਸੁਣਾਉਂਦੇ ਹਨ। ਉਹ ਹੈ ਸ਼ਾਸਤਰਾਂ ਦੀ ਅਥਾਰਿਟੀ। ਬਾਪ ਕਹਿੰਦੇ ਹਨ ਇਹ ਭਗਤੀਮਾਰਗ ਦੇ ਵੇਦ ਸ਼ਾਸਤਰ ਆਦਿ ਸਾਰੇ ਪੜ੍ਹਨ ਨਾਲ ਪੌੜ੍ਹੀ ਹੇਠਾਂ ਉੱਤਰਦੇ ਜਾਂਦੇ ਹਨ। ਇਹ ਸਭ ਹੈ ਭਗਤੀਮਾਰਗ। ਬਾਪ ਕਹਿੰਦੇ ਹਨ ਜਦੋਂ ਭਗਤੀਮਾਰਗ ਪੂਰਾ ਹੋਵੇਗਾ ਉਦੋਂ ਹੀ ਮੈਂ ਆਵਾਂਗੇ। ਮੈਨੂੰ ਹੀ ਆਕੇ ਸਾਰੇ ਭਗਤਾਂ ਨੂੰ ਭਗਤੀ ਦਾ ਫਲ ਦੇਣਾ ਹੈ। ਮੈਜਾਰਿਟੀ ਤਾਂ ਭਗਤਾਂ ਦੀ ਹੈ। ਸਾਰੇ ਪੁਕਾਰਦੇ ਰਹਿੰਦੇ ਹਨ - ਹੇ ਗੌਡ ਫਾਦਰ। ਭਗਤਾਂ ਦੇ ਮੂੰਹ ਤੋਂ ਉਹ ਗੌਡ ਫਾਦਰ, ਹੇ ਭਗਵਾਨ ਜਰੂਰ ਨਿਕਲੇਗਾ। ਹੁਣ ਭਗਤੀ ਅਤੇ ਗਿਆਨ ਵਿੱਚ ਤੇ ਫਰਕ ਹੈ। ਤੁਹਾਡੇ ਮੂੰਹ ਤੋਂ ਕਦੇ ਹੇ ਈਸ਼ਵਰ, ਹੇ ਭਗਵਾਨ ਇਹ ਅੱਖਰ ਨਹੀਂ ਨਿਕਲਣਗੇ। ਮਨੁੱਖਾਂ ਨੂੰ ਤੇ ਇਹ ਅੱਧੇ ਕਲਪ ਦੀ ਪ੍ਰੈਕਟਿਸ ਪਈ ਹੋਈ ਹੈ। ਤੁਸੀਂ ਜਾਣਦੇ ਹੋ ਉਹ ਤੇ ਸਾਡਾ ਬਾਪ ਹੈ, ਤੁਹਾਨੂੰ ਹੇ ਬਾਬਾ ਥੋੜ੍ਹੀ ਨਾ ਕਰਨਾ ਹੈ। ਬਾਪ ਤੋਂ ਤੁਹਾਨੂੰ ਵਰਸਾ ਲੈਣਾ ਹੈ। ਪਹਿਲਾਂ ਤਾਂ ਤੁਹਾਨੂੰ ਇਹ ਨਿਸ਼ਚੇ ਹੈ ਅਸੀਂ ਬਾਪ ਤੋਂ ਵਰਸਾ ਲੈਂਦੇ ਹਾਂ। ਬਾਪ ਬੱਚਿਆਂ ਨੂੰ ਵਰਸਾ ਲੈਣ ਦਾ ਅਧਿਕਾਰੀ ਬਣਾਉਂਦੇ ਹਨ। ਇਹ ਤੇ ਸੱਚਾ ਬਾਪ ਹੈ ਨਾ। ਬਾਪ ਜਾਣਦੇ ਹਨ - ਇਹ ਸਾਡੇ ਬੱਚੇ ਹਨ ਜਿੰਨ੍ਹਾਂਨੂੰ ਅਸੀਂ ਗਿਆਨ ਅੰਮ੍ਰਿਤ ਪਿਲਾ, ਗਿਆਨ ਚਿਤਾ ਤੇ ਬਿਠਾ ਘੋਰ ਨੀਂਦ ਤੋਂ ਜਗਾਕੇ ਸਵਰਗ ਵਿੱਚ ਲੈ ਜਾਂਦਾ ਹਾਂ। ਬਾਪ ਨੇ ਸਮਝਾਇਆ ਹੈ - ਆਤਮਾਵਾਂ ਉੱਥੇ ਸ਼ਾਂਤੀਧਾਮ ਅਤੇ ਸੁਖਧਾਮ ਵਿੱਚ ਰਹਿੰਦੀਆਂ ਹਨ। ਸੁਖਧਾਮ ਨੂੰ ਕਿਹਾ ਜਾਂਦਾ ਹੈ ਵਾਈਸਲੇਸ ਵਰਲਡ। ਸੰਪੂਰਨ ਨਿਰਵਿਕਾਰੀ ਦੇਵਤੇ ਹਨ ਨਾ। ਅਤੇ ਉਹ ਹੈ ਸਵੀਟਹੋਮ। ਤੁਸੀਂ ਜਾਣ ਗਏ ਹੋ ਕਿ ਸਾਡਾ ਹੋਮ ਉਹ ਹੈ, ਅਸੀਂ ਐਕਟਰਸ ਉਸ ਸ਼ਾਂਤੀਧਾਮ ਤੋਂ ਆਉਂਦੇ ਹਾਂ- ਇੱਥੇ ਪਾਰ੍ਟ ਵਜਾਉਣ। ਅਸੀਂ ਆਤਮਾਵਾਂ ਇਥੋਂ ਦੇ ਰਹਿਵਾਸੀ ਨਹੀਂ ਹਾਂ। ਉਹ ਐਕਟਰਸ ਇੱਥੇ ਦੇ ਰਹਿਵਾਸੀ ਹੁੰਦੇ ਹਨ। ਸਿਰ੍ਫ ਘਰ ਤੋਂ ਆਕੇ ਡਰੈਸ ਬਦਲਕੇ ਪਾਰ੍ਟ ਵਜਾਉਂਦੇ ਹਨ। ਤੁਸੀਂ ਤਾਂ ਸਮਝਦੇ ਹੋ ਸਾਡਾ ਘਰ ਸ਼ਾਂਤੀਧਾਮ ਹੈ, ਉੱਥੇ ਫਿਰ ਅਸੀਂ ਵਾਪਿਸ ਜਾਂਦੇ ਹਾਂ। ਜਦੋਂ ਸਾਰੇ ਐਕਟਰਸ ਸਟੇਜ਼ ਤੇ ਆ ਜਾਂਦੇ ਹਨ ਤਾਂ ਫਿਰ ਬਾਪ ਆਕੇ ਸਭ ਨੂੰ ਲੈ ਜਾਣਗੇ, ਇਸਲਈ ਉਨ੍ਹਾਂਨੂੰ ਲਿਬਰੇਟਰ, ਗਾਈਡ ਵੀ ਕਿਹਾ ਜਾਂਦਾ ਹੈ। ਦੁਖਹਰਤਾ ਸੁਖਕਰਤਾ ਹੈ ਤਾਂ ਇਨ੍ਹੇ ਸਭ ਮਨੁੱਖ ਕਿੱਥੇ ਜਾਣਗੇ। ਵਿਚਾਰ ਕਰੋ ਪਤਿਤ - ਪਾਵਨ ਨੂੰ ਬੁਲਾਉਂਦੇ ਹਨ। ਕਿਸਲਈ? ਆਪਣੀ ਮੌਤ ਦੇ ਲਈ, ਦੁਖ ਦੀ ਦੁਨੀਆਂ ਵਿੱਚ ਰਹਿਣਾ ਨਹੀਂ ਚਾਹੁੰਦੇ ਹਨ, ਇਸਲਈ ਕਹਿੰਦੇ ਹਨ ਘਰ ਚੱਲੋ। ਇਹ ਸਭ ਮੁਕਤੀ ਨੂੰ ਹੀ ਮੰਨਣ ਵਾਲੇ ਹਨ। ਭਾਰਤ ਦਾ ਪ੍ਰਾਚੀਨ ਰਾਜਯੋਗ ਵੀ ਕਿੰਨਾਂ ਮਸ਼ਹੂਰ ਹੈ। ਵਿਲਾਇਤ ਵਿੱਚ ਵੀ ਜਾਂਦੇ ਹਨ ਪ੍ਰਾਚੀਨ ਰਾਜਯੋਗ ਸਿਖਾਉਣ। ਅਸਲ ਵਿੱਚ ਤਾਂ ਹਠਯੋਗੀ ਤਾਂ ਰਾਜਯੋਗ ਜਾਣਦੇ ਹੀ ਨਹੀਂ। ਉਨ੍ਹਾਂ ਦਾ ਯੋਗ ਹੀ ਰਾਂਗ ਹੈ ਇਸਲਈ ਤੁਹਾਨੂੰ ਜਾਕੇ ਸੱਚਾ ਰਾਜਯੋਗ ਸਿਖਾਉਣਾ ਹੈ। ਮਨੁੱਖ਼ ਸੰਨਿਆਸੀਆਂ ਦੀ ਕਫ਼ਨੀ ਵੇਖ ਉਨ੍ਹਾਂ ਨੂੰ ਕਿੰਨਾ ਮਾਣ ਦਿੰਦੇ ਹਨ। ਬੌਧ ਧਰਮ ਵਿੱਚ ਵੀ ਸੰਨਿਆਸੀਆਂ ਨੂੰ, ਕਫ਼ਨੀ ਪਾਈ ਹੋਈ ਵੇਖ ਉਨ੍ਹਾਂਨੂੰ ਮੰਨਦੇ ਹਨ। ਸੰਨਿਆਸੀ ਤਾਂ ਬਾਦ ਵਿੱਚ ਹੁੰਦੇ ਹਨ। ਬੌਧ ਧਰਮ ਵਿੱਚ ਵੀ ਸ਼ੁਰੂ ਵਿੱਚ ਕੋਈ ਸੰਨਿਆਸੀ ਨਹੀਂ ਹੁੰਦੇ ਹਨ। ਜਦੋੰ ਪਾਪ ਵਧਦਾ ਹੈ, ਬੌਧ ਧਰਮ ਵਿੱਚ ਉਦੋਂ ਸੰਨਿਆਸ ਸਥਾਪਨ ਹੁੰਦਾ ਹੈ। ਸ਼ੁਰੂ ਵਿੱਚ ਤਾਂ ਉਹ ਆਤਮਾਵਾਂ ਉਪਰੋਂ ਆਉਂਦੀਆਂ ਹਨ। ਉਨ੍ਹਾਂ ਦੀ ਸੰਖਿਆ ਆਉਂਦੀ ਹੈ। ਸ਼ੁਰੂ ਵਿੱਚ ਸੰਨਿਆਸ ਸਿਖਾ ਕੇ ਕੀ ਕਰਨਗੇ, ਸੰਨਿਆਸ ਹੁੰਦਾ ਹੈ ਬਾਦ ਵਿੱਚ। ਇਹ ਵੀ ਇੱਥੋਂ ਕਾਪੀ ਕਰਦੇ ਹਨ। ਕ੍ਰਿਸ਼ਚਨਾਂ ਵਿੱਚ ਵੀ ਬਹੁਤ ਹਨ ਜੋ ਸੰਨਿਆਸੀਆਂ ਦਾ ਮਾਨ ਰੱਖਦੇ ਹਨ। ਕਫ਼ਨੀ ਦੀ ਜੋ ਪਹਿਰਵਾਈਸ ਹੈ, ਉਹ ਹਠਯੋਗੀਆਂ ਦੀ ਹੈ। ਤੁਹਾਨੂੰ ਤੇ ਘਰ ਬਾਰ ਛੱਡਣਾ ਨਹੀਂ ਹੈ। ਨਾ ਕੋਈ ਸਫ਼ੇਦ ਕਪੜੇ ਦਾ ਬੰਧਨ ਹੈ ਪਰ ਸਫ਼ੇਦ ਚੰਗਾ ਹੈ। ਤੁਸੀਂ ਭੱਠੀ ਵਿੱਚ ਰਹੇ ਹੋਏ ਹੋ ਤਾਂ ਡਰੈਸ ਵੀ ਇਹ ਹੋ ਗਈ ਹੈ। ਅਜਕਲ ਸਫ਼ੇਦ ਬਹੁਤ ਪਸੰਦ ਕਰਦੇ ਹਨ। ਮਨੁੱਖ ਮਰਦੇ ਹਨ ਤਾਂ ਵੀ ਸਫ਼ੇਦ ਚਾਦਰ ਪਾਉਂਦੇ ਹਨ। ਤੁਸੀਂ ਵੀ ਹੁਣ ਮਰਜੀਵਾ ਬਣੇ ਹੋ ਤਾਂ ਸਫ਼ੇਦ ਡਰੈਸ ਚੰਗੀ ਹੈ।

ਤਾਂ ਪਹਿਲਾਂ ਕਿਸੇ ਨੂੰ ਵੀ ਬਾਪ ਦਾ ਪਰਿਚੈ ਦੇਣਾ ਹੈ। ਦੋ ਬਾਪ ਹਨ, ਇਹ ਗੱਲਾਂ ਸਮਝਣ ਵਿੱਚ ਟਾਈਮ ਲੈਂਦੇ ਹਨ। ਪ੍ਰਦਰਸ਼ਨੀ ਵਿੱਚ ਇਨਾਂ ਸਮਝ ਨਹੀਂ ਸਕਣਗੇ। ਸਤਿਯੁਗ ਵਿੱਚ ਹੁੰਦਾ ਹੈ ਇੱਕ ਬਾਪ। ਇਸ ਸਮੇਂ ਤੁਹਾਨੂੰ 3 ਬਾਪ ਹਨ ਕਿਉਂਕਿ ਭਗਵਾਨ ਆਉਂਦੇ ਹਨ ਪ੍ਰਜਾਪਿਤਾ ਬ੍ਰਹਮਾ ਦੇ ਤਨ ਵਿੱਚ, ਉਹ ਵੀ ਤੇ ਬਾਪ ਹੈ ਸਭ ਦਾ। ਲੋਕਿਕ ਬਾਪ ਵੀ ਹੈ। ਅੱਛਾ ਹੁਣ ਤਿੰਨੋਂ ਬਾਪ ਵਿਚੋਂ ਉੱਚ ਵਰਸਾ ਕਿਸਦਾ? ਨਿਰਾਕਾਰ ਬਾਪ ਵਰਸਾ ਕਿਵੇਂ ਦੇਣ। ਉਹ ਫਿਰ ਦਿੰਦੇ ਹਨ ਬ੍ਰਹਮਾ ਦਵਾਰਾ। ਇਸ ਚਿੱਤਰ ਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਸ਼ਿਵਬਾਬਾ ਨਿਰਾਕਾਰ ਹੈ ਅਤੇ ਇਹ ਹੈ ਪ੍ਰਜਾਪਿਤਾ ਬ੍ਰਹਮਾ ਆਦਿ ਦੇਵ, ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ। ਬਾਪ ਕਹਿੰਦੇ ਹਨ ਮੈਨੂੰ ਸ਼ਿਵ ਨੂੰ ਤੁਸੀਂ ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ ਨਹੀਂ ਕਹੋਗੇ। ਮੈਂ ਸਭ ਦਾ ਬਾਪ ਹਾਂ। ਇਹ ਹੈ ਪ੍ਰਜਾਪਿਤਾ ਬ੍ਰਹਮਾ। ਤੁਸੀਂ ਹੋ ਗਏ ਸਭ ਭਾਈ - ਭੈਣ। ਭਾਵੇਂ ਇਸਤਰੀ - ਪੁਰਸ਼ ਹਨ ਪ੍ਰੰਤੂ ਬੁੱਧੀ ਤੋਂ ਜਾਣਦੇ ਹਨ ਅਸੀਂ ਭਾਈ - ਭੈਣ ਹਾਂ। ਬਾਪ ਤੋਂ ਵਰਸਾ ਲੈਂਦੇ ਹਾਂ। ਭਾਈ - ਭੈਣ ਆਪਸ ਵਿੱਚ ਕ੍ਰਿਮੀਨਲ ਅਸਾਲਟ ਕਰ ਨਹੀਂ ਸਕਦੇ। ਜੇਕਰ ਦੋਵਾਂ ਦੀ ਆਪਸ ਵਿੱਚ ਵਿਕਾਰੀ ਦ੍ਰਿਸ਼ਟੀ ਖਿੱਚਦੀ ਹੈ ਤਾਂ ਫਿਰ ਡਿੱਗ ਪੈਂਦੇ ਹਨ। ਬਾਪ ਨੂੰ ਭੁੱਲ ਜਾਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਮੇਰਾ ਬੱਚਾ ਬਣ ਫਿਰ ਮੂੰਹ ਕਾਲਾ ਕਰਦੇ ਹੋ। ਬੇਹੱਦ ਦਾ ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ ਤੁਹਾਨੂੰ ਇਹ ਨਸ਼ਾ ਚੜਿਆ ਹੋਇਆ ਹੈ। ਜਾਣਦੇ ਹੋ ਗ੍ਰਹਿਸਤ ਵਿਹਾਰ ਵਿੱਚ ਵੀ ਰਹਿਣਾ ਹੈ। ਲੌਕਿਕ ਸੰਬੰਧੀਆਂ ਨੂੰ ਵੀ ਮੂੰਹ ਦੇਣਾ ਹੈ, ਤੋੜ ਨਿਭਾਉਣਾ ਹੈ। ਲੌਕਿਕ ਬਾਪ ਨੂੰ ਤੇ ਤੁਸੀਂ ਬਾਪ ਕਹੋਗੇ ਨਾ। ਉਹਨਾਂ ਨੂੰ ਤੇ ਤੁਸੀਂ ਭਰਾ ਨਹੀਂ ਕਹਿ ਸਕਦੇ ਹੋ। ਆਡਰਨਰੀ ਵੇ ਵਿੱਚ ਬਾਪ ਨੂੰ ਬਾਪ ਹੀ ਕਹਾਂਗੇ। ਬੁੱਧੀ ਵਿੱਚ ਹੈ ਇਹ ਸਾਡਾ ਲੌਕਿਕ ਬਾਪ ਹੈ। ਗਿਆਨ ਤਾਂ ਹੈ ਨਾ। ਇਹ ਗਿਆਨ ਬੜਾ ਵਚਿੱਤਰ ਹੈ। ਅੱਜ ਕੱਲ ਕਰਕੇ ਨਾਮ ਵੀ ਲੈ ਲੈਂਦੇ ਹਨ। ਪਰ ਕੋਈ ਵਿਜਿਟਰ ਆਦਿ ਬਾਹਰ ਦੇ ਆਦਮੀ ਸਾਹਮਣੇ ਭਰਾ ਕਹਿ ਦੋ ਤਾਂ ਸਮਝਣਗੇ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਹੈ। ਇਸ ਵਿੱਚ ਬੜੀ ਯੁਕਤੀ ਚਾਹੀਦੀ ਹੈ। ਤੁਹਾਡਾ ਗੁਪਤ -ਗਿਆਨ ਹੈ, ਗੁਪਤ ਸੰਬੰਧ ਹੈ। ਇਸ ਵਿੱਚ ਬੜੀ ਯੁਕਤੀ ਨਾਲ ਚਲਣਾ ਹੈ। ਪਰ ਇਕ - ਦੂਜੇ ਨੂੰ ਰਿਗਾਰਡ ਦੇਣਾ ਚੰਗਾ ਹੈ। ਲੌਕਿਕ ਨਾਲ ਵੀ ਤੋੜ ਨਿਭਾਉਣਾ ਹੈ। ਬੁੱਧੀ ਚਲੀ ਜਾਣੀ ਚਾਹੀਦੀ ਹੈ ਉੱਪਰ। ਅਸੀਂ ਬਾਬਾ ਕੋਲੋਂ ਵਰਸਾ ਲੈ ਲੈਂਦੇ ਹਾਂ। ਬਾਕੀ ਚਾਚੇ ਨੂੰ ਚਾਚਾ, ਬਾਪ ਨੂੰ ਬਾਪ ਕਹਿਣਾ ਪਵੇਗਾ। ਜੋ ਬੀ .ਕੇ ਨਹੀਂ ਬਣੇ ਹਨ ਉਹ ਭਰਾ ਭੈਣ ਨਹੀਂ ਸਮਝਣਗੇ। ਜੋ ਬ੍ਰਹਮਾ ਕੁਮਾਰ ਕੁਮਾਰੀਆਂ ਬਣੇ ਹਨ ਉਹੀ ਇਨ੍ਹਾਂ ਗੱਲਾਂ ਨੂੰ ਸਮਝਣਗੇ। ਬਾਹਰ ਵਾਲੇ ਤਾਂ ਪਹਿਲਾਂ ਸੁਣਕੇ ਚਮਕਣਗੇ। ਇਸ ਵਿੱਚ ਸਮਝਣ ਦੀ ਬੜੀ ਚੰਗੀ ਬੁੱਧੀ ਚਾਹੀਦੀ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਵਿਸ਼ਾਲ ਬੁੱਧੀ ਬਣਾਉਂਦੇ ਹਨ। ਤੁਸੀਂ ਪਹਿਲਾਂ ਹੱਦ ਦੀ ਬੁੱਧੀ ਵਿੱਚ ਸੀ। ਹੁਣ ਬੁੱਧੀ ਚਲੀ ਜਾਂਦੀ ਹੈ ਬੇਹਦ ਵਿੱਚ। ਸਾਡਾ ਉਹ ਬੇਹਦ ਦਾ ਬਾਪ ਹੈ। ਇਹ ਸਭ ਸਾਡੇ ਭਰਾ ਭੈਣ ਹਨ। ਬਾਕੀ ਸੰਬੰਧਾਂ ਵਿੱਚ ਤਾਂ ਨੂੰਹ ਨੂੰ ਨੂੰਹ, ਸੱਸ ਨੂੰ ਸੱਸ ਕਿਹਾ ਜਾਂਦਾ ਹੈ, ਭੈਣ ਥੋੜ੍ਹੀ ਕਹਿਣਗੇ। ਆਉਂਦੇ ਤਾਂ ਦੋਨੋਂ ਹਨ। ਘਰ ਵਿੱਚ ਰਹਿੰਦੇ ਵੀ ਬੜੀ ਯੁਕਤੀ ਨਾਲ ਚੱਲਣਾ ਪਵੇਗਾ। ਲੋਕ ਸੰਗ੍ਰਿਹ ਨੂੰ ਵੀ ਵੇਖਣਾ ਪੈਂਦਾ ਹੈ। ਨਹੀਂ ਤਾਂ ਲੋਕ ਕਹਿਣਗੇ ਇਹ ਪਤੀ ਨੂੰ ਭਰਾ, ਸੱਸ ਨੂੰ ਭੈਣ ਕਹਿ ਦਿੰਦੇ, ਇਹ ਕਿ ਸਿਖਾਉਂਦੇ ਹਨ। ਇਹ ਗਿਆਨ ਦੀਆਂ ਗੱਲਾਂ ਤੁਸੀ ਹੀ ਜਾਣੋ ਹੋਰ ਨਾ ਜਾਣੇ ਕੋਈ। ਕਹਿੰਦੇ ਹਨ ਨਾ - ਤੁਮਰੀ ਗਤਿ ਮਤਿ ਤੂਹੀ ਜਾਣੋ। ਹੁਣ ਤੁਸੀਂ ਉਸ ਦੇ ਬੱਚੇ ਬਣੇ ਹੋ ਤਾਂ ਤੁਹਾਡੀ ਗਤਿ ਮਤਿ ਤੁਸੀ ਹੀ ਜਾਣੋ। ਬੜਾ ਸੰਭਲ਼ ਕੇ ਚੱਲਣਾ ਪੈਂਦਾ ਹੈ। ਕਿਤੇ ਕੋਈ ਮੂੰਝੇ ਨਹੀਂ। ਤਾਂ ਪ੍ਰਦਰਸ਼ਨੀ ਵਿੱਚ ਵੀ ਤੁਸੀਂ ਬੱਚਿਆਂ ਨੂੰ ਪਹਿਲਾਂ - ਪਹਿਲਾਂ ਇਹ ਸਮਝਾਉਣਾ ਹੈ ਕਿ ਸਾਨੂੰ ਪੜ੍ਹਾਉਣ ਵਾਲਾ ਭਗਵਾਨ ਹੈ। ਹੁਣ ਦੱਸੋ ਉਹ ਕੌਣ ਹੈ। ਨਿਰਾਕਾਰ ਸ਼ਿਵ ਜਾਂ ਸ਼੍ਰੀਕ੍ਰਿਸ਼ਨ। ਸ਼ਿਵ ਜਯੰਤੀ ਦੇ ਬਾਅਦ ਆਉਂਦੀ ਹੈ ਫਿਰ ਕ੍ਰਿਸ਼ਨ ਜਯੰਤੀ ਕਿਉਂਕਿ ਬਾਪ ਰਾਜਯੋਗ ਸਿਖਾਉਂਦੇ ਹਨ। ਬੱਚਿਆਂ ਦੀ ਬੁੱਧੀ ਵਿੱਚ ਆਇਆ ਨਾ। ਜਦੋਂ ਤੱਕ ਸ਼ਿਵ ਪਰਮਾਤਮਾ ਨਾ ਆਏ, ਸ਼ਿਵ ਜਯੰਤੀ ਮਨਾ ਨਹੀਂ ਸਕਦੇ। ਜਦੋਂ ਤੱਕ ਸ਼ਿਵ ਆਕੇ ਕ੍ਰਿਸ਼ਨ ਪੁਰੀ ਸਥਾਪਨ ਨਾ ਕਰਨ ਤੇ ਕ੍ਰਿਸ਼ਨ ਜਯੰਤੀ ਵੀ ਕਿਵੇਂ ਮਨਾਈ ਜਾਏ। ਕ੍ਰਿਸ਼ਨ ਦਾ ਜਨਮ ਤਾ ਮਨਾਉਂਦੇ ਹਨ ਪਰ ਸਮਝਦੇ ਥੋੜ੍ਹੀ ਹਨ। ਕ੍ਰਿਸ਼ਨ ਪ੍ਰਿੰਸ ਸੀ ਤਾਂ ਜਰੂਰ ਸਤਿਯੁਗ ਵਿੱਚ ਪ੍ਰਿੰਸ ਹੋਵੇਗਾ ਨਾ। ਕਹਿੰਦੇ ਵੀ ਹਨ ਕ੍ਰਿਸ਼ਨ ਪੁਰੀ ਅਤੇ ਇਹ ਹੈ ਕੰਸ ਪੁਰੀ। ਕੰਸ ਪੂਰੀ ਖ਼ਤਮ ਹੋਏ ਤਾਂ ਹੀ ਕ੍ਰਿਸ਼ਨ ਪੁਰੀ ਸਥਾਪਨ ਹੋਈ ਨਾ। ਹੁੰਦੀ ਭਾਰਤ ਵਿੱਚ ਹੀ ਹੈ। ਨਵੀਂ ਦੁਨੀਆਂ ਵਿੱਚ ਥੋੜ੍ਹੀ ਹੀ ਇਹ ਕੰਸ ਆਦਿ ਹੋ ਸਕਦੇ ਹਨ। ਕੰਸਪੁਰੀ ਕਿਹਾ ਜਾਂਦਾ ਹੈ ਕਲਯੁਗ ਨੂੰ। ਇੱਥੇ ਵੇਖੋ ਤਾਂ ਕਿੰਨੇ ਮਨੁੱਖ ਹਨ। ਸਤਿਯੁਗ ਵਿੱਚ ਥੋੜ੍ਹੀ ਹੀ ਹੁੰਦੇ ਹਨ। ਦੇਵਤਾਵਾਂ ਨੇ ਕੋਈ ਲੜਾਈ ਨਹੀਂ ਕੀਤੀ। ਕ੍ਰਿਸ਼ਨ ਪੂਰੀ ਕਹੋ ਜਾਂ ਵਿਸ਼ਨੂੰ ਪੂਰੀ ਕਹੋ, ਦੇਵੀ ਸੰਪਰਦਾਈ ਕਹੋ, ਆਸੁਰੀ ਸੰਪਰਦਾਇ ਇੱਥੇ ਹੈ। ਬਾਕੀ ਨਾ ਅਸੁਰਾਂ ਦੀ ਤੇ ਨਾ ਹੀ ਦੇਵਤਿਆਂ ਦੀ ਲੜਾਈ ਹੋਈ, ਨਾ ਕੌਰਵਾਂ ਪਾਂਡਵਾਂ ਦੀ ਹੋਈ ਹੈ। ਤੁਸੀੰ ਰਾਵਨ ਤੇ ਜਿੱਤ ਪਾਉਂਦੇ ਹੋ। ਬਾਪ ਕਹਿੰਦੇ ਹਨ ਇਨ੍ਹਾਂ 5 ਵਿਕਾਰਾਂ ਤੇ ਜਿੱਤ ਪ੍ਰਾਪਤ ਕਰੋ ਤੇ ਤੁਸੀਂ ਜਗਤਜੀਤ ਬਣ ਜਾਓਗੇ, ਇਸ ਵਿੱਚ ਕੋਈ ਲੜਣਾ ਨਹੀਂ ਹੈ। ਲੜਣ ਦਾ ਨਾਮ ਲਵੋਂ ਤੇ ਹਿੰਸਾ ਹੋ ਜਾਵੇ। ਰਾਵਨ ਤੇ ਜਿੱਤ ਪਉਣੀ ਹੈ, ਪਰ ਨੌਨਵਾਯੋਲੇਂਸ ਨਾਲ। ਸਿਰਫ਼ ਬਾਪ ਨੂੰ ਯਾਦ ਕਰਨ ਨਾਲ ਸਾਡੇ ਵਿਕਰਮ ਵਿਨਾਸ਼ ਹੁੰਦੇ ਹਨ। ਲੜਾਈ ਆਦਿ ਦੀ ਕੋਈ ਗੱਲ ਨਹੀਂ। ਬਾਪ ਕਹਿੰਦੇ ਹਨ ਤੁਸੀਂ ਤਮੋਪ੍ਰਧਾਨ ਬਣ ਗਏ ਹੋ। ਹੁਣ ਫਿਰ ਤੋਂ ਤੁਹਾਨੂੰ ਸਤੋਪ੍ਰਧਾਨ ਬਣਨਾ ਹੈ। ਭਾਰਤ ਦਾ ਪ੍ਰਾਚੀਨ ਰਾਜ ਯੋਗ ਪ੍ਰਸਿੱਧ ਹੈ। ਬਾਪ ਕਹਿੰਦੇ ਹਨ - ਮੇਰੇ ਨਾਲ ਬੁੱਧੀ ਦਾ ਯੋਗ ਲਗਾਓ ਤਾਂ ਤੁਹਾਡੇ ਪਾਪ ਭਸਮ ਹੋ ਜਾਣਗੇ। ਬਾਪ ਪਤਿਤ - ਪਾਵਨ ਹੈ ਤਾਂ ਉਨ੍ਹਾਂ ਨਾਲ ਬੁੱਧੀ ਦਾ ਯੋਗ ਲਗਾਉਣਾ ਹੈ। ਤਾਂ ਤੁਸੀਂ ਪਤਿਤ ਤੋਂ ਪਾਵਨ ਬਣ ਜਾਓਗੇ। ਹੁਣ ਪ੍ਰੈਕਟਿਕਲ ਵਿੱਚ ਤੁਸੀਂ ਉਨ੍ਹਾਂ ਨਾਲ ਯੋਗ ਲਗਾ ਰਹੇ ਹੋ, ਇਸ ਵਿੱਚ ਲੜਾਈ ਦੀ ਕੋਈ ਗੱਲ ਨਹੀਂ ਹੈ। ਹੋਰ ਚੰਗੀ ਰੀਤੀ ਪੜ੍ਹਣਗੇ ਅਤੇ ਬਾਪ ਦੇ ਨਾਲ ਯੋਗ ਲਗਾਓੰਣਗੇ ਉਹ ਹੀ ਬਾਪ ਕੋਲੋਂ ਵਰਸਾ ਲੈਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਭਰਾ - ਭਰਾ ਦੀ ਦ੍ਰਿਸ਼ਟੀ ਦਾ ਅਭਿਆਸ ਕਰਦੇ ਹੋਏ ਲੌਕਿਕ ਬੰਧਨਾਂ ਨੂੰ ਤੋੜ ਨਿਭਾਉਣਾ ਹੈ। ਬੜੀ ਯੁਕਤੀ ਨਾਲ ਚੱਲਣਾ ਹੈ। ਵਿਕਾਰੀ ਦ੍ਰਿਸ਼ਟੀ ਬਿਲਕੁਲ ਨਹੀਂ ਜਾਣੀ ਚਾਹੀਦੀ । ਕਿਆਮਤ ਦੇ ਸਮੇਂ ਸੰਪੂਰਨ ਪਾਵਨ ਬਣਨਾ ਹੈ ।

2. ਬਾਪ ਕੋਲੋਂ ਪੂਰਾ ਵਰਸਾ ਲੈਣ ਦੇ ਲਈ ਚੰਗੀ ਤਰ੍ਹਾਂ ਪੜਾਈ ਕਰਨੀ ਹੈ ਅਤੇ ਪਤਿਤ - ਪਾਵਨ ਬਾਪ ਦੇ ਨਾਲ ਯੋਗ ਲਗਾਕੇ ਪਾਵਨ ਬਣਨਾ ਹੈ।

ਵਰਦਾਨ:-
ਕਮਜ਼ੋਰੀਆਂ ਨੂੰ ਫੁੱਲ ਸਟੋਪ ਦੇਕੇ ਆਪਣੇ ਸੰਪੰਨ ਸਵਰੂਪ ਨੂੰ ਪ੍ਰਤੱਖ ਕਰਨ ਵਾਲੇ ਸਾਖਸ਼ਾਤਕਾਰ ਮੂਰਤ ਭਵ।

ਵਿਸ਼ਵ ਤੁਹਾਡੇ ਕਲਪ ਪਹਿਲਾਂ ਵਾਲੇ ਸੰਪੰਨ ਸਵਰੂਪ, ਪੂਜਯ ਸਵਰੂਪ ਦਾ ਸਿਮਰਨ ਕਰ ਰਹੀ ਹੈ ਇਸਲਈ ਹੁਣ ਆਪਣੇ ਸੰਪੰਨ ਸਵਰੂਪ ਨੂੰ ਪ੍ਰੈਕਟਿਕਲ ਵਿੱਚ ਪ੍ਰਤੱਖ ਕਰੋ। ਬੀਤੀ ਹੋਈ ਕਮਜ਼ੋਰੀਆਂ ਨੂੰ ਫੁਲਸਟੋਪ ਲਗਾਓ, ਦ੍ਰਿੰੜ ਸੰਕਲਪ ਨਾਲ ਪੁਰਾਣੇ ਸੰਸਕਾਰ - ਸਵਭਾਵ ਨੂੰ ਸਮਾਪਤ ਕਰੋ, ਦੂਸਰਿਆਂ ਦੀ ਕਮਜ਼ੋਰੀ ਦੀ ਨਕਲ ਨਾ ਕਰੋ, ਅਵਗੁਣ ਧਾਰਨ ਕਰਨ ਵਾਲੀ ਬੁੱਧੀ ਦਾ ਨਾਸ਼ ਕਰੋ, ਦਿਵਯ ਗੁਣ ਧਾਰਨ ਕਰਨ ਵਾਲੀ ਸਤੋਪ੍ਰਧਾਨ ਬੁੱਧੀ ਧਾਰਨ ਕਰੋ ਤਾਂ ਸਾਖ਼ਸ਼ਤਕਾਰ ਮੂਰਤ ਬਣੋਂਗੇ।

ਸਲੋਗਨ:-
ਆਪਣੇ ਅਨਾਦਿ ਅਤੇ ਆਦਿ ਗੁਣਾਂ ਨੂੰ ਸਮ੍ਰਿਤੀ ਵਿੱਚ ਰੱਖ ਉਨ੍ਹਾਂ ਨੂੰ ਸਵਰੂਪ ਵਿੱਚ ਲਿਆਓ।