05.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਭਗਤਾਂ ਤੇ ਜਦੋਂ ਭੀੜ ਪਈ ਹੈ, ਵਿਪਦਾ ਆਈ ਹੈ ਤਾਂ ਬਾਪ ਆਏ ਹਨ, ਗਿਆਨ ਨਾਲ ਗਤੀ ਸਦਗਤੀ ਕਰਨ"

ਪ੍ਰਸ਼ਨ:-
ਵਿਕਰਮਾਜੀਤ ਕੌਣ ਬਣਦੇ ਹਨ? ਵਿਕਰਮਾਜੀਤ ਬਣਨ ਵਾਲਿਆਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਵਿਕਰਮਾਜੀਤ ਉਹ ਹੀ ਬਣਦੇ ਹਨ ਜੋ ਕਰਮ - ਅਕਰਮ ਅਤੇ ਵਿਕਰਮ ਦੀ ਗਤੀ ਨੂੰ ਜਾਣ ਸ੍ਰੇਸ਼ਠ ਕਰਮ ਕਰਦੇ ਹਨ। ਵਿਕਰਮਾਜੀਤ ਬਣਨ ਵਾਲੇ ਕਦੇ ਵੀ ਕਰਮ ਕੁੱਟਦੇ ਨਹੀਂ। ਉਨ੍ਹਾਂ ਦੇ ਕਰਮ ਵਿਕਰਮ ਨਹੀਂ ਬਣਦੇ।

ਪ੍ਰਸ਼ਨ :-
ਇਸ ਵੇਲੇ ਬਾਪ ਡਬਲ ਸਰਵਿਸ ਕਿਹੜੀ ਕਰਦੇ ਹਨ?

ਉੱਤਰ:-
ਆਤਮਾ ਅਤੇ ਸ਼ਰੀਰ ਦੋਵਾਂ ਨੂੰ ਪਾਵਨ ਵੀ ਬਣਾਉਂਦੇ ਅਤੇ ਫਿਰ ਆਪਣੇ ਨਾਲ ਵਾਪਿਸ ਘਰ ਵੀ ਲੈ ਜਾਂਦੇ ਹਨ। ਚਰਿਤ੍ਰ ਇੱਕ ਬਾਪ ਦੇ ਹਨ। ਮਨੁੱਖਾਂ ਦੇ ਹੋ ਨਹੀਂ ਸਕਦੇ।

ਗੀਤ:-
ਓਮ ਨਮਾ ਸ਼ਿਵਾਏ...

ਓਮ ਸ਼ਾਂਤੀ
ਇਹ ਗੀਤ ਬੱਚਿਆਂ ਨੇ ਸੁਣਿਆ। ਜੋ ਵੀ ਭਗਤੀ ਮਾਰਗ ਵਾਲੇ ਹਨ, ਉਹ ਅਜਿਹੇ ਗੀਤ ਗਾਉਂਦੇ ਹਨ। ਘੋਰ ਹਨ੍ਹੇਰੇ ਤੋਂ ਰੋਸ਼ਨੀ ਚਾਹੁੰਦੇ ਹਨ ਅਤੇ ਦੁੱਖ ਤੋਂ ਛੁੱਟਣ ਦੀ ਪੁਕਾਰ ਕਰਦੇ ਰਹਿੰਦੇ ਹਨ। ਤੁਸੀਂ ਤਾਂ ਹੋ ਸ਼ਿਵਵੰਸ਼ੀ ਬ੍ਰਹਮਾ ਕੁਮਾਰ ਕੁਮਾਰੀਆਂ। ਇਹ ਤਾਂ ਸਮਝਣ ਦੀ ਗੱਲ ਹੈ। ਇੰਨੇ ਬੱਚੇ ਕੁੱਖ ਵੰਸ਼ਾਵਲੀ ਤਾਂ ਹੋ ਨਹੀਂ ਸਕਦੇ। ਜਰੂਰ ਮੁੱਖ ਵੰਸ਼ਾਵਲੀ ਹੋਣਗੇ। ਸ਼੍ਰੀਕ੍ਰਿਸ਼ਨ ਨੂੰ ਇੰਨੀਆਂ ਰਾਣੀਆਂ ਅਤੇ ਬੱਚੇ ਨਹੀਂ ਸਨ। ਗੀਤਾ ਦਾ ਭਗਵਾਨ ਤਾਂ ਰਾਜਯੋਗ ਸਿਖਾਉਂਦੇ ਹਨ, ਤਾਂ ਜਰੂਰ ਮੁੱਖ ਵੰਸ਼ਾਵਲੀ ਹੋਣਗੇ। ਪ੍ਰਜਾਪਿਤਾ ਅੱਖਰ ਤਾਂ ਨਾਮੀਗ੍ਰਾਮੀ ਹੈ। ਇਨ੍ਹਾਂ ਦੇ ਮੂੰਹ ਨਾਲ ਬਾਪ ਆਕੇ ਬ੍ਰਾਹਮਣ ਧਰਮ ਰਚਦੇ ਹਨ। ਪ੍ਰਜਪਿਤਾ ਨਾਮ ਬਾਪ ਦਾ ਸ਼ੋਭਦਾ ਹੈ। ਹੁਣ ਤੁਸੀਂ ਪ੍ਰੈਕਟਿਕਲ ਵਿੱਚ ਉਸ ਬਾਪ ਦੇ ਬਣੇ ਹੋ। ਉਹ ਤਾਂ ਕਹਿ ਦਿੰਦੇ ਹਨ ਕਿ ਸ਼੍ਰੀਕ੍ਰਿਸ਼ਨ ਵੀ ਭਗਵਾਨ ਸੀ, ਸ਼ਿਵ ਵੀ ਭਗਵਾਨ ਸੀ। ਰੁਦ੍ਰ ਭਗਵਾਨ ਦੇ ਬਦਲੇ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਕਹਿੰਦੇ ਵੀ ਹਨ, ਸ਼ੰਕਰ ਪਾਰਵਤੀ, ਰੁਦ੍ਰ ਪਾਰਵਤੀ ਨਹੀਂ ਕਹਾਂਗੇ। ਸ਼ਿਵ ਸ਼ੰਕਰ ਮਹਾਦੇਵ ਕਹਿੰਦੇ ਹਨ। ਹੁਣ ਸ਼੍ਰੀਕ੍ਰਿਸ਼ਨ ਨੂੰ ਰੁਦ੍ਰ ਜਾਂ ਸ਼ੰਕਰ ਤਾਂ ਨਹੀਂ ਕਹਾਂਗੇ। ਭਗਤ ਗਾਉਂਦੇ ਹਨ ਪਰ ਭਗਵਾਨ ਨੂੰ ਨਹੀਂ ਜਾਣਦੇ। ਭਾਰਤ ਵਿਚ ਅਸਲ ਵਿਚ ਸੱਚੇ - ਸੱਚੇ ਭਗਤ ਉਹ ਹਨ, ਜੋ ਪੂਜੀਏ ਸਨ ਉਹ ਹੀ ਪੁਜਾਰੀ ਬਣੇ ਹਨ। ਉਨ੍ਹਾਂ ਵਿੱਚ ਵੀ ਨੰਬਰਵਾਰ ਹਨ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਤੁਸੀਂ ਹੋ ਬ੍ਰਾਹਮਣ ਉਹ ਹਨ ਸ਼ੂਦ੍ਰ। ਦੇਵਤਾ ਧਰਮ ਵਾਲੇ ਹੀ ਬਹੁਤ ਦੁਖੀ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਬਹੁਤ ਸੁਖ ਵੀ ਦੇਖੇ ਹਨ। ਹੁਣ ਤੁਹਾਡਾ ਦਰ- ਦਰ ਭਟਕਣਾ ਬੰਦ ਹੋ ਗਿਆ ਹੈ, ਅਧਾਕਲਪ ਦੇ ਲਈ। ਇਹ ਰਾਜ਼ ਵੀ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ, ਸੋ ਵੀ ਨੰਬਰਵਾਰ। ਜਿਨ੍ਹਾਂ ਨੇ ਕਲਪ ਪਹਿਲੇ ਜਿਨਾਂ ਪੁਰਸ਼ਾਰਥ ਕੀਤਾ ਸੀ ਉਨਾਂ ਹੀ ਹੁਣ ਕਰਦੇ ਹਨ। ਇਵੇਂ ਨਹੀਂ ਕਿ ਜੋ ਡਰਾਮੇ ਵਿੱਚ ਹੋਵੇਗਾ, ਫਿਰ ਵੀ ਪੁਰਸ਼ਾਰਥ ਦਾ ਨਾਮ ਆਉਂਦਾ ਹੈ। ਡਰਾਮੇ ਨੇ ਬੱਚਿਆਂ ਤੋਂ ਪੁਰਸ਼ਾਰਥ ਕਰਵਾਉਣਾ ਹੀ ਹੈ। ਜਿਵੇਂ ਦਾ ਪੁਰਸ਼ਾਰਥ ਉਵੇਂ ਦੀ ਪਦਵੀ ਮਿਲੇਗੀ। ਅਸੀਂ ਜਾਣਦੇ ਹਾਂ ਕਲਪ ਪਹਿਲਾਂ ਵੀ ਅਜਿਹਾ ਪੁਰਸ਼ਾਰਥ ਕੀਤਾ ਸੀ। ਅਜਿਹੇ ਸਿਤਮ ਹੋਏ ਸਨ, ਯਗ ਵਿੱਚ ਵਿਘਨ ਪਏ ਸਨ।

ਤੁਸੀਂ ਬੱਚੇ ਜਾਣਦੇ ਹੋ ਬਾਬਾ ਫਿਰ ਤੋਂ ਆਇਆ ਹੋਇਆ ਹੈ। ਕਲਪ ਪਹਿਲਾਂ ਵੀ ਇਸੇ ਸਮੇਂ ਆਇਆ ਸੀ ਜਦਕਿ ਅੰਗਰੇਜ਼ਾਂ ਦਾ ਰਾਜ ਸੀ। ਜਿਨ੍ਹਾਂ ਤੋਂ ਕਾਂਗ੍ਰੇਸ ਨੇ ਰਾਜ ਲਿਆ ਫਿਰ ਪਾਕਿਸਤਾਨ ਹੋਇਆ। ਇਹ ਕਲਪ ਪਹਿਲੇ ਵੀ ਹੋਇਆ ਸੀ। ਗੀਤਾ ਵਿੱਚ ਇਹ ਗੱਲਾਂ ਨਹੀਂ ਹਨ। ਆਖਰੀਂਨ ਸਮਝ ਜਾਣ ਗੇ ਕਿ ਬਰੋਬਰ ਹੁਣ ਉਹ ਹੀ ਸਮਾਂ ਹੈ। ਕੋਈ - ਕੋਈ ਸਮਝਦੇ ਹਨ ਕਿ ਈਸ਼ਵਰ ਆ ਗਿਆ ਹੈ। ਜਦੋਂ ਮਹਾਭਾਰੀ ਲੜਾਈ ਲੱਗੀ ਸੀ ਤਾਂ ਭਗਵਾਨ ਆਇਆ ਸੀ। ਕਹਿੰਦੇ ਠੀਕ ਹਨ, ਸਿਰਫ ਨਾਮ ਬਦਲ ਦਿੱਤਾ ਹੈ। ਰੁਦ੍ਰ ਨਾਮ ਲੈਣ ਤਾਂ ਵੀ ਸਮਝੀਏ ਕਿ ਠੀਕ ਹੈ। ਰੁਦ੍ਰ ਨੇ ਗਿਆਨ ਯਗ ਰਚਿਆ ਸੀ। ਜਿਸ ਨਾਲ ਦੁਨੀਆ ਦੀ ਬਿਪਦਾ ਟਲੀ ਸੀ। ਇਹ ਵੀ ਹੌਲੀ - ਹੌਲੀ ਤੁਹਾਡੇ ਦਵਾਰਾ ਪਤਾ ਚੱਲ ਜਾਵੇਗਾ। ਇਸ ਵਿੱਚ ਹਾਲੇ ਸਮਾਂ ਪਿਆ ਹੈ। ਨਹੀਂ ਤਾਂ ਇੱਥੇ ਅਜਿਹੀ ਭੀੜ ਪੈ ਜਾਵੇ ਜੋ ਤੁਸੀਂ ਪੜ ਵੀ ਨਹੀਂ ਸਕੋ। ਇੱਥੇ ਭੀੜ ਦਾ ਕਾਇਦਾ ਨਹੀਂ ਹੈ। ਗੁਪਤ ਵੇਸ਼ ਵਿੱਚ ਕੰਮ ਚਲਦਾ ਰਹੇਗਾ। ਹੁਣ ਕੋਈ ਵੱਡਾ ਆਦਮੀ ਇੱਥੇ ਆਵੇ ਤਾਂ ਕਹਾਂਗੇ ਇਨ੍ਹਾਂ ਦਾ ਮੱਥਾ ਖਰਾਬ ਹੈ। ਇਹ ਤਾਂ ਬਾਪ ਤੁਸੀਂ ਬੱਚਿਆਂ ਨੂੰ ਪੜਾ ਰਹੇ ਹਨ। ਦੇਵਤਾ ਧਰਮ ਤਾਂ ਭਗਵਾਨ ਆਕੇ ਰਚੇਗਾ ਨਾ। ਉਹ ਹੁਣ ਆਇਆ ਹੈ ਨਵੀਂ ਦੁਨੀਆ ਰਚਨ, ਭਗਤਾਂ ਦੀ ਭੀੜ ( ਬਿਪਦਾ) ਉਤਾਰਨ। ਵਿਨਾਸ਼ ਦੇ ਬਾਦ ਤਾਂ ਕੋਈ ਦੁੱਖ ਹੋਵੇਗਾ ਨਹੀਂ। ਉੱਥੇ ਸਤਿਯੁਗ ਵਿੱਚ ਭਗਤ ਹੁੰਦੇ ਨਹੀਂ। ਨਾ ਕੋਈ ਅਜਿਹਾ ਕਰਮ ਕਰਨਗੇ ਜੋ ਦੁਖੀ ਹਨ।

( ਬੰਬਈ ਤੋਂ ਰਮੇਸ਼ ਭਾਈ ਦਾ ਫੋਨ ਆਇਆ ) ਬਾਪਦਾਦਾ ਚਲੇ ਆਉਂਦੇ ਹਨ ਤਾਂ ਬੱਚੇ ਉਦਾਸ ਹੁੰਦੇ ਹਨ। ਜਿਵੇਂ ਇਸਤਰੀ ਦਾ ਪਤੀ ਵਿਲਾਇਤ ਵਿੱਚ ਜਾਂਦਾ ਹੈ ਤਾਂ ਯਾਦ ਵਿੱਚ ਰੋ ਪੈਂਦੀ ਹੈ। ਉਹ ਹੈ ਜਿਸਮਾਨੀ ਸੰਬੰਧ। ਇੱਥੇ ਬਾਬਾ ਦੇ ਨਾਲ ਰੂਹਾਨੀ ਸੰਬੰਧ ਹੈ। ਬਾਬਾ ਤੋਂ ਬਿਛੁੜਦੇ ਹਨ ਤਾਂ ਪ੍ਰੇਮ ਦੇ ਅੱਥਰੂ ਆ ਜਾਂਦੇ ਹਨ। ਜੋ ਸਰਵਿਸੇਬਲ ਬੱਚੇ ਹਨ, ਬਾਬਾ ਨੂੰ ਉਨ੍ਹਾਂ ਦਾ ਕਦਰ ਹੈ। ਸਪੂਤ ਬੱਚਿਆਂ ਨੂੰ ਫਿਰ ਬਾਪ ਦਾ ਕਦਰ ਰਹਿੰਦਾ ਹੈ। ਸ਼ਿਵਬਾਬਾ ਦਾ ਤੇ ਬਹੁਤ ਉੱਚੇ ਤੋਂ ਉੱਚਾ ਸੰਬੰਧ ਹੈ। ਉਨ੍ਹਾਂ ਤੋਂ ਉੱਚ ਸੰਬੰਧ ਤਾਂ ਕੋਈ ਹੁੰਦਾ ਨਹੀਂ। ਸ਼ਿਵਬਾਬਾ ਤੇ ਬੱਚਿਆਂ ਨੂੰ ਆਪਣੇ ਤੋਂ ਵੀ ਉੱਚ ਬਣਾਉਂਦੇ ਹਨ। ਪਾਵਨ ਤਾਂ ਤੁਸੀਂ ਬਣਦੇ ਹੋ, ਪਰ ਬਾਪ ਸਮਾਨ ਐਵਰ ਪਾਵਨ ਨਹੀਂ ਹੋ ਸਕਦੇ। ਹਾਂ ਪਾਵਨ ਦੇਵਤਾ ਬਣਦੇ ਹੋ। ਬਾਪ ਤਾਂ ਗਿਆਨ ਦਾ ਸਾਗਰ ਹੈ। ਅਸੀਂ ਕਿਨਾਂ ਵੀ ਸੁਣੀਏ ਪਰ ਫਿਰ ਵੀ ਗਿਆਨ ਸਾਗਰ ਨਹੀਂ ਬਣ ਸਕਦੇ। ਉਹ ਗਿਆਨ ਦਾ ਸਾਗਰ, ਆਨੰਦ ਦਾ ਸਾਗਰ, ਬੱਚਿਆਂ ਨੂੰ ਆਨੰਦਮਯ ਬਣਾਉਂਦੇ ਹਨ। ਹੋਰ ਤਾਂ ਸਿਰਫ ਨਾਮ ਰਖਵਾਉਂਦੇ ਹਨ। ਇਸ ਸਮੇਂ ਦੁਨੀਆ ਵਿਚ ਭਗਤ ਮਾਲਾ ਬਹੁਤ ਲੰਬੀ ਚੌੜੀ ਹੈ। ਤੁਹਾਡੀ ਹੈ 16108 ਦੀ ਮਾਲਾ। ਭਗਤ ਤਾਂ ਕਰੋੜਾਂ ਹਨ। ਇੱਥੇ ਭਗਤੀ ਦੀ ਗੱਲ ਨਹੀਂ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ। ਹੁਣ ਤੁਹਾਨੂੰ ਭਗਤੀ ਦੀਆਂ ਜੰਜੀਰਾਂ ਤੋਂ ਛੁਡਾਇਆ ਜਾਂਦਾ ਹੈ। ਬਾਬਾ ਕਹਿੰਦੇ ਹਨ ਭਗਤਾਂ ਤੇ ਜਦੋਂ ਭੀੜ ਹੁੰਦੀ ਹੈ ਤਾਂ ਮੈਨੂੰ ਆਉਣਾ ਪੈਂਦਾ ਹੈ, ਸਭ ਦੀ ਗਤੀ, ਸਦਗਤੀ ਕਰਨ। ਸਵਰਗ ਦੇ ਦੇਵਤਾਵਾਂ ਨੇ ਜਰੂਰ ਅਜਿਹੇ ਕਰਮ ਕੀਤੇ ਹਨ ਤਾਂ ਹੀ ਇਤਨੀ ਉੱਚ ਪਦਵੀ ਪਾਉਂਦੇ ਹਨ। ਕਰਮ ਤਾਂ ਮਨੁੱਖਾਂ ਦੇ ਚਲੇ ਆਉਂਦੇ ਹਨ। ਪ੍ਰੰਤੂ ਉੱਥੇ ਕਰਮ ਕੁੱਟਦੇ ਨਹੀਂ। ਇੱਥੇ ਕਰਮ ਵਿਕਰਮ ਬਣਦੇ ਹਨ ਕਿਉਂਕਿ ਮਾਇਆ ਹੈ। ਉੱਥੇ ਮਾਇਆ ਹੁੰਦੀ ਨਹੀਂ। ਤੁਸੀਂ ਵਿਕਰਮਾਜਿੱਤ ਬਣਦੇ ਹੋ, ਜਿਨ੍ਹਾਂ ਬੱਚਿਆਂ ਨੂੰ ਹੁਣ ਕਰਮ, ਅਕਰਮ ਅਤੇ ਵਿਕਰਮ ਦੀ ਗਤੀ ਸਮਝਾਉਂਦਾ ਹਾਂ ਉਹ ਹੀ ਵਿਕਰਮਾਂਜੀਤ ਬਣਨਗੇ। ਕਲਪ ਪਹਿਲਾਂ ਵੀ ਤੁਸੀਂ ਬੱਚਿਆਂ ਨੂੰ ਰਾਜਯੋਗ ਸਿਖਾਇਆ ਸੀ, ਉਹ ਹੀ ਹੁਣ ਵੀ ਸਿਖਲਾ ਰਿਹਾ ਹਾਂ। ਕਾਂਗਰਸੀਆਂ ਨੇ ਫਿਰੰਗੀਆਂ ( ਅੰਗਰੇਜਾਂ ) ਨੂੰ ਨਿਕਾਲ ਰਾਜਿਆਂ ਤੋਂ ਰਾਜਾਈ ਖੋਹ ਲਈ ਅਤੇ ਰਾਜਾ ਨਾਮ ਹੀ ਗੁੰਮ ਕਰ ਦਿੱਤਾ। 5 ਹਜਾਰ ਵਰ੍ਹੇ ਪਹਿਲਾਂ ਭਾਰਤ ਰਾਜਸਥਾਨ ਸੀ, ਲਕਸ਼ਮੀ - ਨਾਰਾਇਣ ਦਾ ਰਾਜ ਸੀ। ਦੇਵਤਾਵਾਂ ਦਾ ਰਾਜ ਸੀ ਤਾਂ ਪਰੀਸਥਾਨ ਸੀ। ਜਰੂਰ ਉਨ੍ਹਾਂਨੂੰ ਭਗਵਾਨ ਨੇ ਰਾਜਯੋਗ ਸਿਖਾਇਆ ਹੋਵੇਗਾ ਤਾਂ ਉਨ੍ਹਾਂ ਦਾ ਨਾਮ ਭਗਵਤੀ - ਭਗਵਾਨ ਪਿਆ ਹੈ। ਪ੍ਰੰਤੂ ਹੁਣ ਸਾਡੇ ਵਿੱਚ ਗਿਆਨ ਹੈ ਤਾਂ ਅਸੀਂ ਭਗਵਤੀ ਭਗਵਾਨ ਨਹੀਂ ਕਹਿ ਸਕਦੇ। ਨਹੀਂ ਤਾਂ ਜਿਵੇਂ ਰਾਜਾ - ਰਾਣੀ ਤਿਵੇਂ ਪ੍ਰਜਾ ਵੀ ਭਗਵਤੀ ਭਗਵਾਨ ਹੋਣੇ ਚਾਹੀਦੇ ਹਨ। ਪ੍ਰੰਤੂ ਇਵੇਂ ਹੋ ਨਹੀਂ ਸਕਦਾ। ਲਕਸ਼ਮੀ - ਨਾਰਾਇਣ ਦਾ ਨਾਮ ਵੀ ਪ੍ਰਜਾ ਵਿੱਚ ਕੋਈ ਆਪਣੇ ਉਪਰ ਰੱਖ ਨਹੀਂ ਸਕਦੇ, ਲਾਅ ਨਹੀਂ ਹੈ। ਵਿਲਾਇਤ ਵਿੱਚ ਵੀ ਰਾਜੇ ਦਾ ਨਾਮ ਕੋਈ ਆਪਣੇ ਉਪਰ ਨਹੀਂ ਰੱਖਣਗੇ। ਉਨ੍ਹਾਂ ਦੀ ਬਹੁਤ ਇੱਜਤ ਕਰਦੇ ਹਨ। ਤਾਂ ਬੱਚੇ ਸਮਝਦੇ ਹਨ ਪੰਜ ਹਜਾਰ ਵਰ੍ਹੇ ਪਹਿਲਾਂ ਬਾਪ ਆਇਆ ਸੀ। ਹੁਣ ਵੀ ਬਾਪ ਆਇਆ ਹੈ - ਦੈਵੀ ਰਾਜਸਥਾਨ ਸਥਾਪਨ ਕਰਨ। ਸ਼ਿਵਬਾਬਾ ਦਾ ਆਉਣਾ ਵੀ ਹੁਣ ਹੋਇਆ ਹੈ। ਉਹ ਹੈ ਪਾਂਡਵਾਂ ਦਾ ਪਤੀ, ਨਾਕਿ ਸ਼੍ਰੀਕ੍ਰਿਸ਼ਨ। ਬਾਪ ਪੰਡਾ ਬਣਕੇ ਆਇਆ ਹੈ ਵਾਪਿਸ ਲੈ ਜਾਣ ਦੇ ਲਈ ਅਤੇ ਨਵੀਂ ਸਤਿਯੁਗੀ ਦੁਨੀਆ ਰਚਣ ਦੇ ਲਈ। ਤਾਂ ਜਰੂਰ ਬ੍ਰਹਮਾ ਦਵਾਰਾ ਬ੍ਰਾਹਮਣ ਰਚਨਗੇ। ਮੁੱਖ ਗੀਤਾ ਨੂੰ ਹੀ ਖੰਡਨ ਕਰ ਦਿੱਤਾ ਹੈ। ਹੁਣ ਬਾਪ ਸਮਝਾਉਂਦੇ ਹਨ ਮੈਂ ਸ਼੍ਰੀਕ੍ਰਿਸ਼ਨ ਨਹੀਂ ਹਾਂ। ਮੈਨੂੰ ਰੁਦ੍ਰ ਜਾਂ ਸੋਮਨਾਥ ਕਹਿ ਸਕਦੇ ਹੋ। ਤੁਹਾਨੂੰ ਗਿਆਨ ਸੋਮਰਸ ਪੀਲਾ ਰਿਹਾ ਹਾਂ। ਬਾਕੀ ਲੜਾਈ ਆਦਿ ਦੀ ਕੋਈ ਗੱਲ ਨਹੀਂ। ਤੁਹਾਨੂੰ ਯੋਗਬਲ ਨਾਲ ਰਾਜਾਈ ਦਾ ਮੱਖਣ ਮਿਲ ਜਾਂਦਾ ਹੈ। ਸ਼੍ਰੀਕ੍ਰਿਸ਼ਨ ਨੂੰ ਮੱਖਣ ਜਰੂਰ ਮਿਲਦਾ ਹੈ। ਇਹ ਹੈ ਸ਼੍ਰੀਕ੍ਰਿਸ਼ਨ ਦੇ ਅੰਤਿਮ ਜਨਮ ਦੀ ਆਤਮਾ। ਇਨ੍ਹਾਂ ਨੂੰ ( ਬ੍ਰਹਮਾ ਸਰਸਵਤੀ ਨੂੰ) ਵੀ ਬਾਪ ਅਜਿਹੇ ਕਰਮ ਸਿਖਲਾ ਰਹੇ ਹਨ ਜੋ ਭਵਿੱਖ ਵਿਚ ਲਕਸ਼ਮੀ - ਨਾਰਾਇਣ ਬਣ ਜਾਂਦੇ ਹਨ। ਇਹ ਲਕਸ਼ਮੀ - ਨਾਰਾਇਣ ਹੀ ਛੋਟੇਪਣ ਵਿੱਚ ਰਾਧੇ - ਕ੍ਰਿਸ਼ਨ ਹਨ ਇਸਲਈ ਲਕਸ਼ਮੀ ,- ਨਾਰਾਇਣ ਦੇ ਨਾਲ ਰਾਧੇ ਕ੍ਰਿਸ਼ਨ ਦਾ ਵੀ ਚਿੱਤਰ ਦਿੱਤਾ ਹੈ। ਬਾਕੀ ਇਨ੍ਹਾਂ ਦੀ ਕੋਈ ਵਡਿਆਈ ਨਹੀਂ ਹੈ। ਚਰਿਤ੍ਰ ਹੈ ਇੱਕ ਗੀਤਾ ਦੇ ਭਗਵਾਨ ਦਾ। ਉਹ ਸ਼ਿਵਬਾਬਾ ਬੱਚਿਆਂ ਨੂੰ ਵੱਖ - ਵੱਖ ਸਾਖਸ਼ਾਤਕਾਰ ਕਰਵਾਉਂਦੇ ਹਨ। ਬਾਕੀ ਮਨੁੱਖ ਦੇ ਕੋਈ ਚਰਿਤ੍ਰ ਨਹੀਂ ਹਨ। ਕਰਾਈਸਟ ਆਦਿ ਨੇ ਵੀ ਆਕੇ ਧਰਮ ਸਥਾਪਨ ਕੀਤਾ ਸੋ ਤਾਂ ਸਭ ਨੂੰ ਆਪਣਾ ਪਾਰਟ ਵਜਾਉਣਾ ਹੀ ਹੈ, ਇਸ ਵਿੱਚ ਚਰਿਤ੍ਰ ਦੀ ਤੇ ਕੋਈ ਗੱਲ ਨਹੀਂ। ਉਹ ਕਿਸੇ ਨੂੰ ਗਤੀ ਦੇ ਨਹੀਂ ਸਕਦੇ। ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਕਿ ਮੈਂ ਤੁਹਾਡੀ ਬੱਚਿਆਂ ਦੀ ਡਬਲ ਸਰਵਿਸ ਕਰਨ ਆਇਆ ਹਾਂ। ਜਿਸ ਨਾਲ ਤੁਹਾਡੀ ਆਤਮਾ ਅਤੇ ਸ਼ਰੀਰ ਦੋਵੇਂ ਪਵਿਤ੍ਰ ਹੋ ਜਾਣਗੇ। ਸਭ ਨੂੰ ਵਾਪਿਸ ਘਰ ਮੁਕਤੀਧਾਮ ਲੈ ਜਾਂਦਾ ਹਾਂ। ਫਿਰ ਉੱਥੋਂ ਤੋਂ ਸਭ ਆਪਣਾ - ਆਪਣਾ ਪਾਰਟ ਵਜਾਉਣ ਆਉਣਗੇ। ਕਿੰਨੀ ਚੰਗੀ ਤਰ੍ਹਾਂ ਬੱਚਿਆਂ ਨੂੰ ਸਮਝਾਉਂਦੇ ਹਨ। ਇਨ੍ਹਾਂ ਲਕਸ਼ਮੀ - ਨਰਾਇਣ ਦੇ ਚਿੱਤਰਾਂ ਤੇ ਸਮਝਾਉਣਾ ਬਹੁਤ ਸਹਿਜ ਹੈ। ਤ੍ਰਿਮੂਰਤੀ ਅਤੇ ਸ਼ਿਵਬਾਬਾ ਦਾ ਚਿੱਤਰ ਵੀ ਹੈ। ਕੋਈ ਕਹਿੰਦੇ ਹਨ ਤ੍ਰਿਮੂਰਤੀ ਨਾ ਹੋ, ਜਿਵੇਂ ਕੋਈ ਕਹਿੰਦੇ ਹਨ ਸ਼੍ਰੀਕ੍ਰਿਸ਼ਨ ਦੇ ਚਿੱਤਰ ਵਿੱਚ 84 ਜਨਮਾਂ ਦੀ ਕਹਾਣੀ ਨਾ ਹੋਵੇ। ਲੇਕਿਨ ਅਸੀਂ ਤਾਂ ਸਿੱਧ ਕਰ ਦੱਸਦੇ ਹਾਂ, ਜਰੂਰ ਪਹਿਲੇ ਨੰਬਰ ਵਾਲੇ ਸ਼੍ਰੀਕ੍ਰਿਸ਼ਨ ਨੂੰ ਸਭ ਤੋਂ ਜਿਆਦਾ ਜਨਮ ਲੈਣੇ ਪੈਣਗੇ। ਨਵੇਂ - ਨਵੇਂ ਪੋਇੰਟਸ ਤਾਂ ਰੋਜ਼ ਆਉਂਦੇ ਹਨ, ਪ੍ਰੰਤੂ ਧਾਰਨਾ ਵੀ ਹੋਣੀ ਚਾਹੀਦੀ ਹੈ। ਸਭ ਤੋਂ ਸਹਿਜ ਹੈ ਲਕਸ਼ਮੀ - ਨਰਾਇਣ ਦੇ ਚਿੱਤਰ ਤੇ ਸਮਝਾਉਣਾ l ਮਨੁੱਖ ਥੋੜੀ ਨਾ ਕਿਸੇ ਵੀ ਚਿੱਤਰ ਦਾ ਅਰਥ ਸਮਝਦੇ ਹਨ। ਉਲਟਾ - ਸੁਲ਼ਟਾ ਚਿੱਤਰ ਬਣਾ ਦਿੰਦੇ ਹਨ। ਨਰਾਇਣ ਨੂੰ ਦੋ ਬਾਹਵਾਂ ਤਾਂ ਲਕਸ਼ਮੀ ਨੂੰ ਚਾਰ ਬਾਹਵਾਂ ਦੇ ਦਿੰਦੇ ਹਨ। ਸਤਿਯੁਗ ਵਿੱਚ ਇੰਨੀਆਂ ਬਾਹਵਾਂ ਹੁੰਦੀਆਂ ਨਹੀਂ। ਸੂਖਸ਼ਮਵਤਨ ਵਿਚ ਤਾਂ ਹਨ ਹੀ ਬ੍ਰਹਮਾ - ਵਿਸ਼ਨੂੰ - ਸ਼ੰਕਰ। ਉਨ੍ਹਾਂ ਦੀਆਂ ਵੀ ਇੰਨੀਆਂ ਬਾਹਵਾਂ ਹੋ ਨਹੀਂ ਸਕਦੀਆਂ। ਮੂਲਵਤਨ ਵਿੱਚ ਹਨ ਹੀ ਨਿਰਾਕਾਰੀ ਆਤਮਾਵਾਂ। ਫਿਰ ਇਹ 8-10 ਬਾਹਵਾਂ ਵਾਲੇ ਕਿੱਥੋਂ ਦੇ ਰਹਿਣ ਵਾਲੇ ਹਨ। ਮਨੁੱਖ ਸ੍ਰਿਸ਼ਟੀ ਵਿਚ ਰਹਿਣ ਵਾਲੇ ਪਹਿਲੇ - ਪਹਿਲੇ ਲਕਸ਼ਮੀ - ਨਰਾਇਣ, ਦੋ ਬਾਹਵਾਂ ਵਾਲੇ। ਪਰ ਉਨ੍ਹਾਂ ਨੂੰ ਚਾਰ ਬਾਹਵਾਂ ਦੇ ਦਿੱਤੀਆਂ ਹਨ। ਨਰਾਇਣ ਨੂੰ ਸਾਂਵਰਾ ਅਤੇ ਲਕਸ਼ਮੀ ਨੂੰ ਗੋਰਾ ਵਿਖਾਉਂਦੇ ਹਨ। ਤਾਂ ਉਨ੍ਹਾਂ ਦੇ ਜੋ ਬੱਚੇ ਹੋਣਗੇ, ਉਹ ਕਿਵੇਂ ਦੇ ਅਤੇ ਕਿੰਨੀਆਂ ਬਾਹਵਾਂ ਵਾਲੇ ਹੋਣਗੇ? ਕੀ ਬੱਚਿਆਂ ਨੂੰ ਚਾਰ ਬਾਹਵਾਂ, ਬੱਚੀਆਂ ਨੂੰ ਦੋ ਬਾਹਵਾਂ ਹੋਣਗੀਆਂ ਕੀ? ਅਜਿਹੇ ਪ੍ਰਸ਼ਨ ਪੁੱਛ ਸਕਦੇ ਹੋ। ਬੱਚਿਆਂ ਨੂੰ ਸਮਝਾਇਆ ਹੈ ਸਦਾ ਇਵੇਂ ਸਮਝੋ ਕਿ ਸਾਨੂੰ ਸ਼ਿਵਬਾਬਾ ਮੁਰਲੀ ਸੁਣਾਉਂਦੇ ਹਨ। ਕਦੇ ਇਹ ( ਬ੍ਰਹਮਾ ) ਵੀ ਸੁਣਾਉਂਦੇ ਹਨ। ਸ਼ਿਵਬਾਬਾ ਕਹਿੰਦੇ ਹਨ ਮੈਂ ਗਾਈਡ ਬਣਕੇ ਆਇਆ ਹਾਂ। ਇਹ ਬ੍ਰਹਮਾ ਹੈ ਮੇਰਾ ਵੱਡਾ ਬੱਚਾ। ਕਹਿੰਦੇ ਹਨ ਤ੍ਰਿਮੂਰਤੀ ਬ੍ਰਹਮਾ। ਤ੍ਰਿਮੂਰਤੀ ਸ਼ਿਵ ਜਾਂ ਵਿਸ਼ਨੂੰ ਨਹੀਂ ਕਹਿਣਗੇ। ਮਹਾਦੇਵ ਸ਼ੰਕਰ ਨੂੰ ਕਹਿੰਦੇ ਹਨ। ਫਿਰ ਤ੍ਰਿਮੂਰਤੀ ਬ੍ਰਹਮਾ ਕਿਓਂ ਕਹਿੰਦੇ ਹਨ? ਇਸਨੇ ਪ੍ਰਜਾ ਰਚੀ ਹੈ ਤਾਂ ਇਹ ਉਨ੍ਹਾਂ ਦੀ ( ਸ਼ਿਵਬਾਬਾ ਦੀ) ਬੰਨੀ ( ਯੁਗਲ) ਬਣਦੇ ਹਨ। ਸ਼ੰਕਰ ਜਾਂ ਵਿਸ਼ਨੂੰ ਨੂੰ ਬੰਨੀ ਨਹੀਂ ਕਹਾਂਗੇ। ਇਹ ਬਹੁਤ ਵੰਡਰਫੁੱਲ ਗੱਲਾਂ ਸਮਝਣ ਦੀਆਂ ਹਨ। ਇੱਥੇ ਸਿਰਫ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਬਸ ਇਸ ਵਿਚ ਹੀ ਮਿਹਨਤ ਹੈ। ਹੁਣ ਤੁਸੀਂ ਕਿੰਨੇ ਸਮਝਦਾਰ ਬਣੇ ਹੋ। ਬੇਹੱਦ ਦੇ ਬਾਪ ਦਵਾਰਾ ਤੁਸੀਂ ਬੇਹੱਦ ਦੇ ਮਾਲਿਕ ਬਣਦੇ ਹੋ। ਇਹ ਧਰਤੀ, ਇਹ ਆਸਮਾਨ ਸਭ ਤੁਹਾਡਾ ਹੋ ਜਾਵੇਗਾ। ਬ੍ਰਹਿਮੰਡ ਵੀ ਤੁਹਾਡਾ ਹੋ ਜਾਵੇਗਾ। ਆਲਮਾਇਟੀ ਅਥਾਰਟੀ ਰਾਜ ਹੋਵੇਗਾ। ਵਨ ਗੌਰਮਿੰਟ ਹੋਵੇਗੀ। ਜਦੋਂ ਸੂਰਜਵੰਸ਼ੀ ਗੌਰਮਿੰਟ ਸੀ ਤਾਂ ਚੰਦ੍ਰਵੰਸ਼ੀ ਨਹੀਂ ਸਨ। ਫਿਰ ਚੰਦ੍ਰਵੰਸ਼ੀ ਹੁੰਦੇ ਹਨ ਤਾਂ ਸੂਰਜਵੰਸ਼ੀ ਨਹੀਂ। ਉਹ ਪਾਸਟ ਹੋ ਗਿਆ। ਡਰਾਮਾ ਪਲਟ ਗਿਆ।। ਇਹ ਬਹੁਤ ਵੰਡਰਫੁੱਲ ਗੱਲਾਂ ਹਨ। ਬੱਚਿਆਂ ਨੂੰ ਕਿਨਾਂ ਖੁਸ਼ੀ ਦਾ ਪਾਰਾ ਚੜਨਾ ਚਾਹੀਦਾ ਹੈ। ਬੇਹੱਦ ਦੇ ਬਾਪ ਤੋਂ ਅਸੀਂ ਬੇਹੱਦ ਦਾ ਵਰਸਾ ਜਰੂਰ ਲਵਾਂਗੇ। ਉਸ ਪਤੀ ਨੂੰ ਕਿੰਨਾ ਯਾਦ ਕਰਦੇ ਹਨ। ਇਹ ਬੇਹੱਦ ਦੀ ਬਾਦਸ਼ਾਹੀ ਦੇਣ ਵਾਲਾ ਹੈ। ਅਜਿਹੇ ਪਤਿਆਂ ਦੇ ਪਤੀ ਨੂੰ ਕਿਨਾਂ ਯਾਦ ਕਰਨਾ ਪਵੇ। ਕਿੰਨੀ ਭਾਰੀ ਪ੍ਰਾਪਤੀ ਹੁੰਦੀ ਹੈ। ਉੱਥੇ ਤੁਸੀਂ ਕਿਸੇ ਤੋਂ ਵੀ ਭੀਖ਼ ਨਹੀਂ ਮੰਗਦੇ ਹੋ। ਉੱਥੇ ਗਰੀਬ ਹੁੰਦੇ ਨਹੀਂ। ਬੇਹੱਦ ਦਾ ਬਾਪ ਭਾਰਤ ਦੀ ਝੋਲੀ ਭਰ ਦਿੰਦੇ ਹਨ। ਲਕਸ਼ਮੀ ਨਰਾਇਣ ਦੇ ਰਾਜ ਨੂੰ ਗੋਲਡਨ ਏਜ ਕਿਹਾ ਜਾਂਦਾ ਹੈ। ਹੁਣ ਹੈ ਆਇਰਨ ਏਜ, ਫਰਕ ਵੇਖੋ ਕਿਨਾਂ ਹੈ। ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਰਾਜਯੋਗ ਸਿਖਲਾ ਰਿਹਾ ਹਾਂ। ਤੁਸੀਂ ਸੋ ਦੇਵੀ - ਦੇਵਤਾ ਸੀ ਫਿਰ ਸ਼ਤ੍ਰੀ, ਵੈਸ਼, ਸ਼ੂਦ੍ਰ ਬਣੇ। ਹੁਣ ਫਿਰ ਸੋ ਬ੍ਰਾਹਮਣ ਬਣੇ ਹੋ, ਫਿਰ ਸੋ ਦੇਵਤਾ ਬਣੋਗੇ। ਇਸ 84 ਦੇ ਚਕ੍ਰ ਨੂੰ ਤੁਸੀਂ ਯਾਦ ਕਰੋ। ਚਿੱਤਰਾਂ ਤੇ ਸਮਝਾਉਣਾ ਬਹੁਤ ਸਹਿਜ ਹੈ। ਜਦੋਂ ਦੇਵੀ - ਦੇਵਤਾਵਾਂ ਦਾ ਰਾਜ ਸੀ ਤਾਂ ਫਿਰ ਕੋਈ ਹੋਰ ਰਾਜ ਨਹੀਂ ਸੀ। ਇੱਕ ਹੀ ਰਾਜ ਸੀ, ਬਹੁਤ ਥੋੜੇ ਸਨ। ਉਸਨੂੰ ਕਿਹਾ ਜਾਂਦਾ ਹੈ ਸਵਰਗ, ਉੱਥੇ ਪਵਿਤ੍ਰਤਾ ਵੀ ਸੀ, ਸੁਖ - ਸ਼ਾਂਤੀ ਵੀ ਸੀ। ਪੁਨਰਜਨਮ ਲੈਂਦੇ - ਲੈਂਦੇ ਹੇਠਾਂ ਆਉਂਦੇ ਹਨ। 84 ਜਨਮ ਵੀ ਇਨ੍ਹਾਂ ਨੇ ਲੀਤੇ ਹਨ, ਇਹ ਹੀ ਤਮੋਪ੍ਰਧਾਨ ਬਣ ਜਾਂਦੇ ਹਨ। ਫਿਰ ਇਨ੍ਹਾਂ ਨੂੰ ਹੀ ਸਤੋਪ੍ਰਧਾਨ ਹੋਣਾ ਹੈ। ਸਤੋਪ੍ਰਧਾਨ ਕਿਵੇਂ ਬਣਨ, ਜਰੂਰ ਸਿਖਾਉਣ ਵਾਲਾ ਚਾਹੀਦਾ ਹੈ। ਸਿਵਾਏ ਬਾਪ ਦੇ ਕੋਈ ਸਿਖਲਾ ਨਹੀਂ ਸਕਦਾ। ਤੁਸੀਂ ਜਾਣਦੇ ਹੋ ਸ਼ਿਵਬਾਬਾ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿਚ ਇਨ੍ਹਾਂ ਵਿਚ ਪ੍ਰਵੇਸ਼ ਕਰਦੇ ਹਨ। ਕਿੰਨਾ ਸਾਫ ਕਰਕੇ ਸਮਝਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਨਾਲ ਹੀ ਸਰਵ ਰੂਹਾਨੀ ਸੰਬੰਧ ਰਖਣੇ ਹਨ। ਸਰਵਿਸੇਬਲ਼ ਬੱਚਿਆਂ ਦਾ ਕਦਰ ਰੱਖਣਾ ਹੈ। ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ।

2. ਬੇਹੱਦ ਬਾਪ ਦਵਾਰਾ ਸਾਨੂੰ ਬੇਹੱਦ ਵਿਸ਼ਵ ਦਾ ਰਾਜਭਾਗ ਮਿਲ ਰਿਹਾ ਹੈ। ਧਰਤੀ ਆਕਾਸ਼ ਸਭ ਤੇ ਸਾਡਾ ਅਧਿਕਾਰ ਹੋਵੇਗਾ - ਇਸ ਨਸ਼ੇ ਤੇ ਖੁਸ਼ੀ ਵਿੱਚ ਰਹਿਣਾ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ।

ਵਰਦਾਨ:-
ਬਾਲਿਕ ਅਤੇ ਮਾਲਿਕਪਨ ਦੇ ਬੈਲੈਂਸ ਨਾਲ ਪੁਰਸ਼ਾਰਥ ਅਤੇ ਸੇਵਾ ਵਿਚ ਸਦਾ ਸਫਲਤਾਮੂਰਤ ਭਵ।

ਸਦਾ ਇਹ ਨਸ਼ਾ ਰੱਖੋ ਕਿ ਬੇਹੱਦ ਬਾਪ ਅਤੇ ਬੇਹੱਦ ਵਰਸੇ ਦਾ ਬਾਲਿਕ ਸੋ ਮਾਲਿਕ ਹਾਂ ਲੇਕਿਨ ਜਦੋਂ ਕੋਈ ਰਾਏ ਦੇਣੀ ਹੈ, ਪਲਾਨ ਸੋਚਣਾ ਹੈ, ਕੰਮ ਕਰਨਾ ਹੈ ਤਾਂ ਮਾਲਿਕ ਹੋਕੇ ਕਰੋ ਅਤੇ ਜਦੋਂ ਮਿਜੋਰਟੀ ਦਵਾਰਾ ਜਾਂ ਨਿਮਿਤ ਬਣੀ ਆਤਮਾਵਾਂ ਦਵਾਰਾ ਕੋਈ ਵੀ ਗੱਲ ਫਾਈਨਲ ਹੋ ਜਾਂਦੀ ਹੈ ਤਾਂ ਉਸ ਵੇਲੇ ਬਾਲਿਕ ਬਣ ਜਾਵੋ। ਕਿਸੇ ਸਮੇਂ ਰਾਏ ਬਹਾਦੁਰ ਬਣਨਾ ਹੈ, ਕਿਸੇ ਸਮੇਂ ਰਾਏ ਮੰਨਣ ਵਾਲੇ ਬਣਨਾ ਹੈ - ਇਹ ਤਰੀਕਾ ਸਿੱਖ ਲਵੋ ਤਾਂ ਪੁਰਸ਼ਾਰਥ ਅਤੇ ਸੇਵਾ ਦੋਵਾਂ ਵਿਚ ਸਫਲ ਰਹੋਗੇ।

ਸਲੋਗਨ:-
ਨਿਮਿਤ ਅਤੇ ਨਿਰਮਾਣਚਿੱਤ ਬਣਨ ਦੇ ਲਈ ਮਨ ਅਤੇ ਬੁੱਧੀ ਨੂੰ ਪ੍ਰਭੂ ਅਰਪਨ ਕਰ ਦਵੋ।