05.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ :- ਬਾਪ ਆਏ ਹਨ ਕੰਡਿਆਂ ਤੋਂ ਫੁੱਲ ਬਨਾਉਣ , ਬਾਪ ਦਾ ਪਿਆਰ ਕੰਡਿਆਂ ਨਾਲ ਵੀ ਹੁੰਦਾ ਹੈ , ਅਤੇ ਫੁੱਲਾਂ ਨਾਲ ਵੀ ਹੈ । ਕੰਡਿਆਂ ਤੋਂ ਫੁੱਲ ਬਨਾਉਣ ਦੀ ਮੇਹਨਤ ਕਰਦੇ ਹਨ

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਵਿੱਚ ਗਿਆਨ ਦੀ ਧਾਰਨਾ ਹੋਵੇਗੀ ਉਨ੍ਹਾਂ ਦੀ ਨਿਸ਼ਾਨੀ ਦਸੋ?

ਉੱਤਰ:-
ਉਹ ਕਮਾਲ ਕਰਕੇ ਦੱਸਣਗੇ। ਉਹ ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਨ ਬਗੈਰ ਰਹਿ ਨਹੀਂ ਸਕਦੇ। ਤੀਰ ਲੱਗ ਗਿਆ ਤਾਂ ਨੱਸ਼ਟੋਮੋਹਾ ਬਣ ਰੂਹਾਨੀ ਸਰਵਿਸ ਵਿੱਚ ਲਗ ਜਾਣਗੇ। ਉਨ੍ਹਾਂ ਦੀ ਅਵਸਥਾ ਇੱਕਰਸ ਅਚਲ ਅਡੋਲ ਹੋਵੇਗੀ। ਕਦੇ ਕੋਈ ਬੇਸਮਝੀ ਦਾ ਕੰਮ ਨਹੀਂ ਕਰਨਗੇ। ਕਿਸੇ ਨੂੰ ਵੀ ਦੁੱਖ ਨਹੀਂ ਦੇਣਗੇ। ਅਵਗੁਣ ਰੂਪੀ ਕੰਢਿਆਂ ਨੂੰ ਕੱਢਦੇ ਜਾਣਗੇ।


ਓਮ ਸ਼ਾਂਤੀ
ਇਹ ਤਾਂ ਬੱਚੇ ਜਾਣਦੇ ਹਨ ਬਾਪ ਬੜੀ ਲੀਵਰ ਘੜੀ ਹੈ। ਬਿਲਕੁੱਲ ਐਕੁਰੇਟ ਸਮੇਂ ਤੇ ਕੰਡਿਆਂ ਨੂੰ ਫੁੱਲ ਬਣਾਉਣ ਆਉਂਦੇ ਹਨ। ਸੈਕਿੰਡ ਵੀ ਘੱਟ ਜਿਆਦਾ ਨਹੀਂ ਹੋ ਸਕਦਾ। ਜ਼ਰਾ ਵੀ ਫਰਕ ਨਹੀਂ ਪੈ ਸਕਦਾ। ਇਹ ਵੀ ਮਿੱਠੇ-ਮਿੱਠੇ ਬੱਚੇ ਜਾਣਦੇ ਹਨ ਕਿ ਇਸ ਸਮੇਂ ਹੈ ਕਲਯੁੱਗੀ ਕੰਡਿਆਂ ਦਾ ਜੰਗਲ। ਤਾਂ ਫੁੱਲ ਬਣਨ ਵਾਲਿਆਂ ਨੂੰ ਇਹ ਮਹਸੂਸਤਾ ਆਉਣੀ ਚਾਹੀਦੀ ਹੈ ਕਿ ਅਸੀਂ ਫੁੱਲ ਬਣ ਰਹੇ ਹਾਂ। ਪਹਿਲਾਂ ਅਸੀਂ ਸਭ ਕੰਡੇ ਸੀ ਕੋਈ ਛੋਟਾ, ਕੋਈ ਵੱਡਾ। ਕੋਈ ਬਹੁਤ ਦੁੱਖ ਦਿੰਦੇ ਹਨ , ਕੋਈ ਥੋੜ੍ਹਾ। ਹੁਣ ਬਾਪ ਦਾ ਪਿਆਰ ਤਾਂ ਸਭ ਨਾਲ ਹੈ। ਗਾਇਨ ਵੀ ਹੈ ਕੰਡਿਆਂ ਨਾਲ ਵੀ ਪਿਆਰ, ਫੁੱਲਾਂ ਨਾਲ ਵੀ ਪਿਆਰ। ਪਹਿਲਾਂ ਕਿਸਦੇ ਨਾਲ ਪਿਆਰ ਹੈ? ਜ਼ਰੂਰ ਕੰਡਿਆਂ ਨਾਲ ਪਿਆਰ ਹੈ। ਇਨਾਂ ਪਿਆਰ ਹੈ ਜੋ ਮੇਹਨਤ ਕਰ ਉਨ੍ਹਾਂ ਨੂੰ ਕੰਡਿਆਂ ਤੋਂ ਫੁੱਲ ਬਣਾਉਂਦੇ ਹਨ। ਆਉਂਦੇ ਹੀ ਹਨ ਕੰਡਿਆਂ ਦੀ ਦੁਨੀਆਂ ਵਿੱਚ। ਇਸ ਵਿੱਚ ਸਰਵਵਿਆਪੀ ਦੀ ਗੱਲ ਨਹੀਂ ਹੋ ਸਕਦੀ। ਇਕ ਦੀ ਮਹਿਮਾ ਹੁੰਦੀ ਹੈ। ਮਹਿਮਾ ਹੁੰਦੀ ਹੈ ਆਤਮਾ ਦੀ। ਜਦੋਂ ਆਤਮਾ ਸ਼ਰੀਰ ਧਾਰਨ ਕਰਕੇ ਪਾਰਟ ਵਜਾਉਂਦੀ ਹੈ। ਸ੍ਰੇਸ਼ਠਾਚਾਰੀ ਵੀ ਆਤਮਾ ਬਣਦੀ ਹੈ ਅਤੇ ਭ੍ਰਿਸ਼ਟਾਚਾਰੀ ਵੀ ਆਤਮਾ ਬਣਦੀ ਹੈ। ਆਤਮਾ ਸ਼ਰੀਰ ਧਾਰਨ ਕਰ ਜਿਵੇਂ-ਜਿਵੇਂ ਕਰਮ ਕਰਦੀ ਹੈ, ਉਸ ਅਨੁਸਾਰ ਕਿਹਾ ਜਾਂਦਾ ਹੈ ਇਹ ਕੂਕਰਮੀ ਹੈ, ਇਹ ਸੁਕਰਮੀ ਹੈ। ਆਤਮਾ ਹੀ ਚੰਗਾਂ ਜਾਂ ਬੁਰਾ ਕਰਮ ਕਰਦੀ ਹੈ। ਆਪਣੇ ਕੋਲ਼ੋਂ ਪੁੱਛੋ ਸਤਿਯੁਗੀ ਦੈਵੀ ਫੁੱਲ ਹੋ ਜਾਂ ਕਲਯੁਗੀ ਕੰਡੇ ਹੋ? ਕਿੱਥੇ ਸਤਯੁੱਗ, ਕਿਥੇ ਕਲਯੁੱਗ! ਕਿਥੇ ਡੀ.ਟੀ. ਕਿਥੇ ਡੇਵਿਲ! ਬਹੁਤ ਫਰਕ ਹੈ। ਕੰਡੇ ਜੋ ਹੁੰਦੇ ਹਨ ਉਹ ਆਪਣੇ ਨੂੰ ਫੁੱਲ ਕਹਿ ਨਹੀਂ ਸਕਦੇ। ਫੁੱਲ ਹੁੰਦੇ ਹਨ ਸਤਯੁੱਗ ਵਿੱਚ ਕਲਯੁੱਗ ਵਿੱਚ ਫੁੱਲ ਹੁੰਦੇ ਨਹੀਂ। ਹੁਣ ਇਹ ਹੈ ਸੰਗਮਯੁੱਗ, ਜਦੋਂ ਤੁਸੀਂ ਕੰਡਿਆਂ ਤੋਂ ਫੁੱਲ ਬਣਦੇ ਹੋ। ਟੀਚਰ ਲੈਸਨ ਦਿੰਦੇ ਹਨ ਬੱਚਿਆਂ ਦਾ ਕੰਮ ਹੈ ਉਸ ਨੂੰ ਰਿਫਾਇੰਡ ਕਰਕੇ ਦੱਸਣਾ। ਉਸ ਵਿੱਚ ਇਹ ਵੀ ਲਿਖੋ ਜੇਕਰ ਫੁੱਲ ਬਣਨਾ ਚਾਉਂਦੇ ਹੋ ਤਾਂ ਖੁੱਦ ਨੂੰ ਆਤਮਾ ਸਮਝੋ। ਫੁੱਲ ਬਣਾਉਣ ਵਾਲੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰੋ ਤਾਂ ਤੁਹਾਡੇ ਅਵਗੁਣ ਨਿਕਲ ਜਾਣਗੇ ਅਤੇ ਤੁਸੀਂ ਸਤੋਪ੍ਰਧਾਨ ਬਣ ਜਾਓਗੇ। ਬਾਬਾ ਨਿਬੰਧ ਦਿੰਦੇ ਹਨ। ਬੱਚਿਆਂ ਦਾ ਕੰਮ ਹੈ ਕੁਰੈਕਟ ਕਰਕੇ ਛਾਪਣਾ। ਤਾਂ ਸਾਰੇ ਮਨੁੱਖ ਸੋਚ ਵਿੱਚ ਪੈ ਜਾਣ। ਇਹ ਪੜ੍ਹਾਈ ਹੈ। ਬਾਬਾ ਤੁਹਾਨੂੰ ਬੇਹੱਦ ਦੀ ਹਿਸਟਰੀ ਜੋਗ੍ਰਾਫੀ ਪੜ੍ਹਾਉਂਦੇ ਹਨ। ਉਨਾਂ ਸਕੂਲਾਂ ਵਿੱਚ ਤਾਂ ਪੁਰਾਨੇ ਵਰਲਡ ਦੀ ਹਿਸਟਰੀ ਜੋਗ੍ਰਾਫੀ ਪੜ੍ਹਾਈ ਜਾਂਦੀ ਹੈ। ਨਵੀਂ ਦੁਨੀਆਂ ਦੀ ਹਿਸਟਰੀ ਜੋਗ੍ਰਾਫੀ ਤਾਂ ਕੋਈ ਜਾਣਦੇ ਹੀ ਨਹੀਂ। ਤਾਂ ਇਹ ਪੜ੍ਹਾਈ ਵੀ ਹੈ, ਸਮਝਾਉਣੀ ਵੀ ਹੈ। ਕੋਈ ਛੀ-ਛੀ ਕੰਮ ਕਰਨਾ ਬੇਸਮਝੀ ਹੈ। ਫਿਰ ਸਮਝਾਇਆ ਜਾਂਦਾ ਹੈ ਇਹ ਵਿਕਾਰੀ ਕੰਮ ਦੁੱਖ ਦੇਣ ਦਾ ਨਹੀਂ ਕਰਨਾ ਹੈ। ਦੁੱਖ ਹਰਤਾ ਸੁਖਕਰਤਾ ਇਹ ਬਾਪ ਦਾ ਕੰਮ ਹੈ ਨਾ। ਇਥੇ ਤੁਸੀਂ ਵੀ ਸਿੱਖ ਰਹੇ ਹੋ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਬਾਪ ਸਿੱਖਿਆ ਦਿੰਦੇ ਹਨ - ਸਦਾ ਸੁੱਖ ਦਿੰਦੇ ਰਹੋ। ਇਹ ਅਵਸਥਾ ਕੋਈ ਜਲਦੀ ਨਹੀਂ ਬਣਦੀ ਹੈ। ਸੈਕਿੰਡ ਵਿਚ ਬਾਪ ਦਾ ਵਰਸਾ ਤਾਂ ਲੈ ਸਕਦੇ ਹਾਂ। ਬਾਕੀ ਲਾਇਕ ਬਣਨ ਵਿਚ ਸਮਾਂ ਲਗਦਾ ਹੈ। ਸਮਝਦੇ ਹਨ ਬੇਹੱਦ ਦੇ ਬਾਪ ਦਾ ਵਰਸਾ ਹੈ ਸਵਰਗ ਦੀ ਬਾਦਸ਼ਾਹੀ। ਤੁਸੀਂ ਸਮਝਦੇ ਵੀ ਹੋਵੋਂਗੇ ਕਿ ਪਾਰਲੌਕਿਕ ਬਾਪ ਤੋਂ ਭਾਰਤ ਨੂੰ ਵਿਸ਼ਵ ਦੀ ਬਾਦਸ਼ਾਹੀ ਮਿਲੀ ਸੀ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਸੀ। ਇਹ ਤਾਂ ਤੁਹਾਨੂੰ ਬੱਚਿਆਂ ਨੂੰ ਅੰਦਰੋਂ ਖੁਸ਼ੀ ਹੋਣੀ ਚਾਹੀਦੀ ਹੈ। ਕਲ ਦੀ ਗੱਲ ਹੈ ਜਦੋਂ ਤੁਸੀਂ ਸਵਰਗ ਦੇ ਮਾਲਕ ਸੀ। ਮਨੁੱਖ ਕਹਿ ਦਿੰਦੇ ਹਨ ਲੱਖਾਂ ਸਾਲ। ਕਿਥੇ ਇਕ-ਇਕ ਯੁੱਗ ਦੀ ਉਮਰ ਲੱਖਾਂ ਸਾਲ ਕਹਿ ਦਿੰਦੇ ਹਨ ਕਿਥੇ ਸਾਰੇ ਕਲਪ ਦੀ ਉੱਮਰ 5 ਹਜ਼ਾਰ ਸਾਲ ਹੈ। ਬਹੁਤ ਫ਼ਰਕ ਹੈ।

ਗਿਆਨ ਦਾ ਸਾਗਰ ਇਕ ਹੀ ਬੇਹੱਦ ਦਾ ਬਾਪ ਹੈ। ਉਨ੍ਹਾਂ ਤੋਂ ਦੈਵੀ ਗੁਣ ਧਾਰਨ ਕਰਨੇ ਚਾਹੀਦੇ ਹਨ। ਇਹ ਦੁਨੀਆਂ ਦੇ ਮਨੁੱਖ ਪ੍ਰਤੀਦਿਨ ਤਮੋਪ੍ਰਧਾਨ ਬਣਦੇ ਜਾਂਦੇ ਹਨ। ਜ਼ਿਆਦਾ ਅਵਗੁਣ ਸਿੱਖਦੇ ਜਾਂਦੇ ਹਨ। ਪਹਿਲਾਂ ਏਨਾ ਕੁਰੱਪਸ਼ਨ, ਅਡਲਟਰੇਸ਼ਨ, ਭ੍ਰਿਸ਼ਟਾਚਾਰ ਨਹੀਂ ਸੀ, ਹੁਣ ਵੱਧਦਾ ਜਾਂਦਾ ਹੈ। ਹੁਣ ਤੁਸੀਂ ਬਾਪ ਦੇ ਬਲ ਦੀ ਯਾਦ ਨਾਲ ਸਤੋਪ੍ਰਧਾਨ ਬਣਦੇ ਜਾ ਰਹੇ ਹੋ। ਜਿਵੇਂ ਉੱਤਰਦੇ ਹੋ ਫਿਰ ਜਾਣਾ ਵੀ ਇੱਦਾਂ ਹੀ ਹੈ। ਪਹਿਲਾਂ ਤੇ ਬਾਪ ਮਿਲਿਆ ਉਸਦੀ ਖੁਸ਼ੀ ਹੋਵੇਗੀ, ਕੁਨੈਕਸ਼ਨ ਜੁੜਿਆ ਫਿਰ ਹੈ ਯਾਦ ਦੀ ਯਾਤਰਾ। ਜਿਸਨੇ ਜ਼ਿਆਦਾ ਭਗਤੀ ਕੀਤੀ ਹੋਵੇਗੀ ਉਸਦੀ ਜ਼ਿਆਦਾ ਯਾਦ ਦੀ ਯਾਤਰਾ ਹੋਵੇਗੀ। ਬਹੁਤ ਬੱਚੇ ਕਹਿੰਦੇ ਹਨ ਬਾਬਾ ਦੀ ਯਾਦ ਠਹਿਰਦੀ ਨਹੀਂ ਹੈ। ਭਗਤੀ ਵਿੱਚ ਵੀ ਇੱਦਾਂ ਹੁੰਦਾ ਹੈ। ਕਥਾ ਸੁਣਨ ਬੈਠਦੇ ਹਨ ਤਾਂ ਬੁੱਧੀ ਹੋਰ-ਹੋਰ ਪਾਸੇ ਚਲੀ ਜਾਂਦੀ ਹੈ। ਸੁਣਾਉਣ ਵਾਲਾ ਦੇਖਦਾ ਰਹਿੰਦਾ ਹੈ ਫਿਰ ਅਚਾਨਕ ਪੁੱਛਦੇ ਹਨ ਕਿ ਅਸੀਂ ਕੀ ਸੁਣਾਇਆ ਤਾਂ ਵਾਇਰੈ ਹੋ ਜਾਂਦੇ ਹਨ ( ਮੂੰਝ ਜਾਂਦੇ ਹਨ) ਕੋਈ ਝੱਟ ਦਸਣਗੇ। ਸਾਰੇ ਤਾਂ ਇਕੋ ਜਿਹੇ ਨਹੀਂ ਹੁੰਦੇ ਹਨ। ਚਾਹੇ ਇੱਥੇ ਬੈਠੇ ਹਨ ਪਰ ਧਾਰਨਾ ਕੁੱਝ ਵੀ ਨਹੀਂ। ਜੇਕਰ ਧਾਰਨਾ ਹੁੰਦੀ ਤਾਂ ਕਮਾਲ ਕਰ ਵਿਖਾਉਂਦੇ। ਉਹ ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕੀਤੇ ਬਿਨਾਂ ਰਹਿ ਨਹੀਂ ਸਕਦੇ। ਚਾਹੇ ਕਿਸੇ ਨੂੰ ਘਰ ਵਿੱਚ ਬਹੁਤ ਸੁੱਖ ਹੈ, ਮਹਿਲ ਮੋਟਰ ਆਦਿ ਹਨ ਪਰੰਤੂ ਇਕ ਵਾਰ ਤੀਰ ਲਗ ਗਿਆ ਤਾਂ ਬਸ, ਪਤੀ ਨੂੰ ਕਹਿਣਗੇ ਅਸੀਂ ਇਹ ਰੂਹਾਨੀ ਸਰਵਿਸ ਕਰਨਾ ਚਾਹੁੰਦੇ ਹਾਂ। ਪ੍ਰੰਤੂ ਮਾਇਆ ਬੜੀ ਜ਼ਬਰਦਸਤ ਹੈ ਕਰਨ ਨਹੀਂ ਦਿੰਦੀ। ਮੋਹ ਹੈ ਨਾ। ਇੰਨੇ ਮਹਿਲ, ਇੰਨੇ ਸੁੱਖ ਕਿਵੇਂ ਛੱਡਣ। ਅਰੇ ਇਹ ਇੰਨੇ ਸਾਰੇ ਪਹਿਲਾਂ ਜਿਹੜੇ ਭੱਜੇ। ਵੱਡੇ-ਵੱਡੇ ਲੱਖਪਤੀ, ਕਰੋੜਪਤੀ ਘਰ ਦੀਆਂ ਸਨ, ਸਭ ਛੱਡ ਕੇ ਚਲੀ ਆਈਆਂ। ਇਹ ਤਕਦੀਰ ਦਿਖਾਉਂਦੀ ਹੈ ਇੰਨੀ ਤਾਕਤ ਨਹੀਂ ਹੈ ਛੱਡਣ ਦੀ। ਰਾਵਣ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਹਨ। ਇਹ ਹਨ ਬੁੱਧੀ ਦੀਆਂ ਜੰਜੀਰਾਂ। ਬਾਪ ਸਮਝਾਉਂਦੇ ਹਨ ਅਰੇ ਤੁਸੀਂ ਸਵਰਗ ਦੇ ਮਾਲਿਕ ਪੁਜਨੀਏ ਬਣਦੇ ਹੋ! ਬਾਪ ਗਰੰਟੀ ਕਰਦੇ ਹਨ 21 ਜਨਮ ਤੁਸੀਂ ਕਦੇ ਬੀਮਾਰ ਨਹੀਂ ਹੋਵੋਗੇ। ਏਵਰਹੈਲਦੀ 21 ਜਨਮਾਂ ਤਕ ਰਹੋਗੇ। ਤੁਸੀਂ ਭਾਵੇਂ ਰਹੋ ਪਤੀ ਦੇ ਕੋਲ ਸਿਰਫ ਛੁਟੀ ਲਵੋ - ਪਵਿੱਤਰ ਬਣਾਂਗੀ ਅਤੇ ਬਣਾਵਾਂਗੀ। ਇਹ ਤੁਹਾਡਾ ਫਰਜ਼ ਹੈ ਬਾਪ ਨੂੰ ਯਾਦ ਕਰਨਾ, ਜਿਸ ਨਾਲ ਅਪਾਰ ਸੁੱਖ ਮਿਲਦੇ ਹਨ। ਯਾਦ ਕਰਦੇ-ਕਰਦੇ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵਾਂਗੇ। ਕਿੰਨੀ ਸਮਝ ਦੀ ਗੱਲ ਹੈ ਸ਼ਰੀਰ ਦਾ ਭਰੋਸਾ ਨਹੀਂ ਹੈ। ਬਾਪ ਦਾ ਤਾਂ ਬਣ ਜਾਓ। ਉਨ੍ਹਾਂ ਵਰਗੀ ਪਿਆਰੀ ਚੀਜ਼ ਕੋਈ ਹੋਰ ਨਹੀਂ ਹੈ। ਬਾਪ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਕਹਿੰਦੇ ਹਨ ਜਿਨ੍ਹਾਂ ਚਾਹੋ ਉਨਾਂ ਸਤੋਪ੍ਰਧਾਨ ਬਣੋ। ਤੁਸੀਂ ਅਪਾਰ ਸੁੱਖ ਦੇਖੋਗੇ। ਬਾਬਾ ਸਵਰਗ ਦਾ ਦਵਾਰ ਇਨ੍ਹਾਂ ਨਾਰੀਆਂ ਦੁਆਰਾ ਖੁਲਵਾਉਂਦੇ ਹਨ। ਮਾਤਾਵਾਂ ਤੇ ਹੀ ਗਿਆਨ ਦਾ ਕਲਸ਼ ਰੱਖਿਆ ਜਾਂਦਾ ਹੈ। ਬਾਬਾ ਨੇ ਮਾਤਾਵਾਂ ਨੂੰ ਹੀ ਟਰੱਸਟੀ ਬਣਾਇਆ ਹੈ, ਸਭ ਕੁੱਝ ਤੁਸੀਂ ਮਾਤਾਵਾਂ ਹੀ ਸੰਭਾਲੋ। ਇਨ੍ਹਾਂ ਦੇ ਦੁਆਰਾ ਕਲਸ਼ ਰੱਖਿਆ ਨਾ। ਫਿਰ ਉਨ੍ਹਾਂ ਨੇ ਲਿਖ ਦਿੱਤਾ ਹੈ ਸਾਗਰ ਮੰਥਨ ਕੀਤਾ, ਅੰਮ੍ਰਿਤ ਦਾ ਕਲਸ਼ ਲਕਸ਼ਮੀ ਨੂੰ ਦਿੱਤਾ। ਹੁਣ ਤੁਸੀਂ ਜਾਣਦੇ ਹੋ ਬਾਬਾ ਸਵਰਗ ਦਾ ਦਵਾਰ ਖੋਲ ਰਹੇ ਹਨ। ਤਾਂ ਕਿਉਂ ਨਾ ਅਸੀਂ ਬਾਬਾ ਤੋਂ ਵਰਸਾ ਲਈਏ। ਕਿਉਂ ਨਾ ਵਿਜੈ ਮਾਲਾ ਵਿੱਚ ਪਿਰੋਏ ਜਾਈਏ ਮਹਾਂਵੀਰ ਬਣੀਏ। ਬੇਹੱਦ ਦਾ ਬਾਪ ਬੱਚਿਆਂ ਨੂੰ ਗੋਦ ਵਿੱਚ ਲੈਂਦੇ ਹਨ - ਕਿਸਲਈ? ਸਵਰਗ ਦਾ ਮਾਲਿਕ ਬਨਾਉਣ ਦੇ ਲਈ। ਇਕਦਮ ਕੰਡਿਆਂ ਨੂੰ ਬੈਠ ਸਿਖਿਆ ਦਿੰਦੇ ਹਨ। ਤਾਂ ਕੰਡਿਆਂ ਨਾਲ ਵੀ ਪਿਆਰ ਹੈ ਨਾ ਤਾਂ ਹੀ ਤੇ ਉਨ੍ਹਾਂ ਨੂੰ ਫੁੱਲ ਬਣਾਉਂਦੇ ਹਨ। ਬਾਪ ਨੂੰ ਬੁਲਾਉਂਦੇ ਹਨ ਪਤਿਤ ਦੁਨੀਆਂ ਅਤੇ ਪਤੀਤ ਸ਼ਰੀਰ ਵਿੱਚ, ਨਿਰਵਾਣਧਾਮ ਛੱਡ ਕੇ ਇੱਥੇ ਆਓ। ਬਾਪ ਕਹਿੰਦੇ ਹਨ ਡਰਾਮੇ ਅਨੁਸਾਰ। ਮੈਨੂੰ ਕੰਡਿਆਂ ਦੀ ਦੁਨੀਆਂ ਵਿੱਚ ਹੀ ਆਉਣਾ ਪੈਂਦਾ ਹੈ। ਤਾਂ ਜ਼ਰੂਰ ਪਿਆਰ ਹੈ ਨਾ। ਬਗੈਰ ਪਿਆਰ ਫੁੱਲ ਕਿੱਦਾਂ ਬਣਾਉਣਗੇ? ਹੁਣ ਤੁਸੀਂ ਕਲਯੁੱਗੀ ਕੰਡਿਆਂ ਤੋਂ ਸਤੋਪ੍ਰਧਾਨ ਸਤਿਯੁਗੀ ਦੇਵਤਾਂ ਸਤੋਪ੍ਰਧਾਨ ਵਿਸ਼ਵ ਦੇ ਮਾਲਿਕ ਬਣੋ। ਕਿੰਨਾ ਪਿਆਰ ਨਾਲ ਸਮਝਾਇਆ ਜਾਂਦਾ ਹੈ। ਕੁਮਾਰੀ ਫੁੱਲ ਹੈ ਤਾਂ ਹੀ ਤੇ ਸਾਰੇ ਉਨ੍ਹਾਂ ਦੇ ਚਰਨਾਂ ਵਿੱਚ ਡਿਗਦੇ ਹਨ। ਉਹ ਜਦੋਂ ਕੰਡਾ(ਪਤਿਤ) ਬਣਦੀ ਹੈ ਤਾਂ ਸਭ ਨੂੰ ਮੱਥਾ ਟੇਕਣਾ ਪੈਂਦਾ ਹੈ। ਤਾਂ ਕੀ ਕਰਨਾ ਚਾਹੀਦਾ ਹੈ? ਫੁੱਲ ਦਾ ਫੁੱਲ ਰਹਿਣਾ ਚਾਹੀਦਾ ਹੈ ਤਾਂ ਏਵਰ ਫੁੱਲ ਬਣ ਜਾਵਾਂਗੇ। ਕੁਮਾਰੀ ਤਾਂ ਨਿਰਵਿਕਾਰੀ ਹੈ ਨਾ, ਚਾਹੇ ਜਨਮ ਵਿਕਾਰ ਤੋਂ ਲਿਆ ਹੈ। ਜਿਵੇਂ ਸਨਿਆਸੀ ਜਨਮ ਤਾਂ ਵਿਕਾਰ ਤੋਂ ਲੈਂਦੇ ਹਨ ਨਾ। ਸ਼ਾਦੀ ਕਰਕੇ ਫਿਰ ਘਰ-ਬਾਰ ਨੂੰ ਤਲਾਕ ਦਿੰਦੇ ਹਨ। ਫਿਰ ੳਹਨਾਂ ਨੂੰ ਮਹਾਨ ਆਤਮਾ ਕਹਿੰਦੇ ਹਨ। ਕਿੱਥੇ ਉਹ ਸਤਿਯੁਗ ਦੇ ਮਹਾਨ ਆਤਮਾ ਵਿਸ਼ਵ ਦੇ ਮਾਲਿਕ, ਕਿਥੇ ਇਹ ਕਲਯੁੱਗ ਦੇ! ਤਾਂ ਬਾਬਾ ਨੇ ਕਿਹਾ - ਪ੍ਰਸ਼ਨ ਲਿਖੋ ਕਿ ਕਲਯੁੱਗੀ ਕੰਡੇ ਹੋ ਜਾਂ ਸਤਿਯੁਗੀ ਫੁੱਲ ਹੋ ਭ੍ਰਿਸ਼ਟਾਚਾਰੀ ਹੋ ਜਾਂ ਸ੍ਰੇਸ਼ਠਚਾਰੀ?

ਇਹ ਹੈ ਭ੍ਰਿਸ਼ਟਾਚਾਰੀ ਦੁਨੀਆਂ ਜਦੋਂਕਿ ਰਾਵਣ ਦਾ ਰਾਜ ਹੈ। ਕਹਿੰਦੇ ਹਨ ਆਸੂਰੀ ਰਾਜ, ਰਾਕਸ਼ਸ ਰਾਜ ਹੈ। ਪਰ ਖੁੱਦ ਨੂੰ ਕੋਈ ਸਮਝਦੇ ਥੋੜੇ ਹੀ ਹਨ। ਹੁਣ ਤੁਸੀਂ ਬੱਚੇ ਯੁਕਤੀ ਨਾਲ ਪ੍ਰਸ਼ਨ ਪੁੱਛਦੇ ਹੋ ਤਾਂ ਉਹ ਆਪੇ ਹੀ ਸਮਝਦੇ ਹਨ ਬਰੋਬਰ ਅਸੀਂ ਤਾਂ ਕਾਮੀ, ਕ੍ਰੋਧੀ, ਲੋਭੀ ਹਾਂ। ਪ੍ਰਦਰਸ਼ਨੀ ਵਿੱਚ ਵੀ ਇੱਦਾਂ ਲਿਖੋ ਤਾਂ ਉਨ੍ਹਾਂ ਨੂੰ ਫੀਲਿੰਗ ਆਵੇ ਕਿ ਮੈਂ ਤਾਂ ਕਲਯੁੱਗੀ ਕੰਡਾ ਹਾਂ। ਹੁਣ ਤੁਸੀਂ ਫੁੱਲ ਬਣ ਰਹੇ ਹੋ ਬਾਬਾ ਤੇ ਏਵਰ ਫੁੱਲ ਹੈ। ਉਹ ਕਦੇ ਕੰਡਾ ਬਣਦੇ ਨਹੀਂ। ਬਾਕੀ ਸਭ ਕੰਡੇ ਬਣਦੇ ਹਨ। ਉਹ ਫੁੱਲ ਕਹਿੰਦੇ ਹਨ - ਤੁਹਾਨੂੰ ਵੀ ਕੰਡੇ ਤੋਂ ਫੁੱਲ ਬਣਾਉਂਦਾ ਹਾਂ। ਤੁਸੀਂ ਮੈਨੂੰ ਯਾਦ ਕਰੋ। ਮਾਇਆ ਕਿੰਨੀ ਪ੍ਰਬਲ ਹੈ। ਤਾਂ ਕਿ ਤੁਸੀਂ ਮਾਇਆ ਦਾ ਬਣਨਾ ਹੈ? ਬਾਪ ਤੁਹਾਨੂੰ ਆਪਣੇ ਵੱਲ ਖਿੱਚਦੇ ਹਨ ਮਾਇਆ ਆਪਣੇ ਵੱਲ ਖਿੱਚਦੀ ਹੈ। ਇਹ ਹੈ ਪੁਰਾਣੀ ਜੁੱਤੀ। ਆਤਮਾ ਨੂੰ ਪਹਿਲਾਂ ਨਵੀਂ ਜੁੱਤੀ ਮਿਲਦੀ ਹੈ ਫਿਰ ਪੁਰਾਣੀ ਹੁੰਦੀ ਹੈ। ਇਸ ਸਮੇਂ ਸਾਰੀਆਂ ਜੁਤੀਆਂ ਤਮੋਪ੍ਰਧਾਨ ਹਨ। ਮੈਂ ਤੁਹਾਨੂੰ ਮਖ਼ਮਲ ਦਾ ਬਣਾ ਦਿੰਦਾ ਹਾਂ। ਉਥੇ ਆਤਮਾ ਪਿਓਰ ਹੋਣ ਦੇ ਕਾਰਨ ਸ਼ਰੀਰ ਵੀ ਮਖ਼ਮਲ ਦਾ ਹੁੰਦਾ ਹੈ। ਨੋ ਡੀਫੈਕਟ ਇਥੇ ਤਾਂ ਬਹੁਤ ਡੀਫੈਕਟ ਹਨ। ਉੱਥੇ ਦੇ ਫ਼ੀਚਰਜ਼ ਤਾਂ ਦੇਖੋ ਕਿੰਨੇ ਸੁੰਦਰ ਹਨ। ਉਹ ਫ਼ੀਚਰ ਤਾਂ ਇੱਥੇ ਕੋਈ ਬਣਾ ਨਾ ਸਕੇ। ਹੁਣ ਬਾਪ ਵੀ ਕਹਿੰਦੇ ਹਨ ਮੈਂ ਕਿੰਨਾ ਉੱਚਾ ਬਣਾਉਂਦਾ ਹਾਂ। ਘਰ ਗ੍ਰਿਹਸਥ ਵਿੱਚ ਕਮਲ ਸਮਾਨ ਪਵਿੱਤਰ ਬਣੋ ਅਤੇ ਜਨਮ ਜਨਮਾਂਤਰ ਦੀ ਜੋ ਕੱਟ ਚੜੀ ਹੋਈ ਹੈ, ਉਸ ਨੂੰ ਕੱਢਣ ਦੇ ਲਈ ਯੋਗ ਅਗਨੀ ਹੈ। ਇਸ ਵਿੱਚ ਸਾਰੇ ਪਾਪ ਭਸਮ ਹੋ ਜਾਣਗੇ। ਤੁਸੀਂ ਪੱਕਾ ਸੋਨਾ ਬਣ ਜਾਓਗੇ। ਖਾਦ ਕੱਢਣ ਦੀ ਯੁਕਤੀ ਬੜੀ ਅੱਛੀ ਦਸਦੇ ਹਨ ਮਾਮੇਕਮ ਯਾਦ ਕਰੋ। ਤੁਹਾਡੀ ਬੁੱਧੀ ਵਿੱਚ ਇਹ ਗਿਆਨ ਹੈ। ਆਤਮਾ ਵੀ ਬਹੁਤ ਛੋਟੀ ਹੈ। ਵੱਡੀ ਹੋਵੇ ਤਾਂ ਇਨ੍ਹਾਂ ਵਿਚ ਪ੍ਰਵੇਸ਼ ਕਰ ਨਾ ਸਕੇ। ਕਿਵ਼ੇਂ ਕਰੇਗੀ? ਆਤਮਾ ਨੂੰ ਦੇਖਣ ਲਈ ਡਾਕਟਰ ਬਹੁਤ ਮੱਥਾ ਮਾਰਦੇ ਹਨ, ਪਰ ਦੇਖਣ ਵਿੱਚ ਨਹੀਂ ਆਉਂਦੀ। ਸਾਕਸ਼ਤਕਾਰ ਹੁੰਦਾ ਹੈ। ਪਰ ਸਾਕਸ਼ਤਕਾਰ ਨਾਲ ਤਾਂ ਕੋਈ ਫਾਇਦਾ ਨਹੀਂ ਹੁੰਦਾ। ਸਮਝੋ ਤੁਹਾਨੂੰ ਵੈਕੁੰਠ ਦਾ ਸਾਕਸ਼ਤਕਾਰ ਹੋਇਆ ਲੇਕਿਨ ਇਸ ਨਾਲ ਫ਼ਾਇਦਾ ਕੀ! ਵੈਕੁੰਠਵਾਸੀ ਤਾਂ ਉਦੋਂ ਬਣਾਂਗੇ ਜਦੋਂ ਪੁਰਾਣੀ ਦੁਨੀਆਂ ਖ਼ਤਮ ਹੋਵੇਗੀ। ਇਸ ਦੇ ਲਈ ਤੁਸੀਂ ਯੋਗ ਦਾ ਅਭਿਆਸ ਕਰੋ।

ਤਾਂ ਬਾਪ ਸਮਝਾਉਂਦੇ ਹਨ ਬੱਚੇ, ਪਹਿਲਾਂ ਕੰਡਿਆਂ ਨਾਲ ਪਿਆਰ ਹੁੰਦਾ ਹੈ। ਸਭ ਤੋਂ ਜ਼ਿਆਦਾ ਪਿਆਰ ਦਾ ਸਾਗਰ ਹੈ ਬਾਪ। ਤੁਸੀਂ ਬੱਚੇ ਵੀ ਮਿੱਠੇ ਬਣਦੇ ਜਾਂਦੇ ਹੋ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਭਾਈ-ਭਾਈ ਨੂੰ ਦੇਖੋ ਤਾਂ ਕ੍ਰਿਮੀਨਲ ਖਿਆਲ ਬਿਲਕੁੱਲ ਨਿਕਲ ਜਾਣਗੇ। ਭਾਈ-ਭੈਣ ਦੇ ਸਬੰਧ ਨਾਲ ਵੀ ਬੁੱਧੀ ਚਲਾਇਮਾਨ ਹੁੰਦੀ ਹੈ ਇਸ ਲਈ ਭਾਈ-ਭਾਈ ਨੂੰ ਦੇਖੋ। ਉੱਥੇ ਤਾਂ ਸ਼ਰੀਰ ਹੀ ਨਹੀਂ ਜੋ ਭਾਨ ਆਏ ਜਾਂ ਮੋਹ ਜਾਏ। ਬਾਪ ਆਤਮਾਵਾਂ ਨੂੰ ਹੀ ਪੜ੍ਹਾਉਂਦੇ ਹਨ। ਤਾਂ ਤੁਸੀਂ ਵੀ ਆਪਣੇ ਨੂੰ ਆਤਮਾ ਸਮਝੋ। ਇਹ ਸ਼ਰੀਰ ਵਿਨਾਸ਼ੀ ਹੈ, ਇਸ ਨਾਲ ਥੋੜ੍ਹੇ ਹੀ ਦਿਲ ਲਗਾਉਣੀ ਹੈ। ਸਤਿਯੁਗ ਵਿੱਚ ਇਨਾਂ ਨਾਲ ਪ੍ਰੀਤ ਨਹੀਂ ਹੁੰਦੀ ਹੈ। ਮੋਹ ਜਿੱਤ ਰਾਜੇ ਦੀ ਕਥਾ ਸੁਣੀ ਹੈ ਨਾ। ਬੋਲਿਆ ਆਤਮਾ ਇਕ ਸ਼ਰੀਰ ਛੱਡ ਜਾਕੇ ਦੂਸਰਾ ਲਵੇਗੀ। ਪਾਰਟ ਮਿਲਿਆ ਹੋਇਆ ਹੈ, ਮੋਹ ਕਿਉਂ ਰੱਖੀਏ? ਇਸ ਲਈ ਬਾਬਾ ਵੀ ਕਹਿੰਦੇ ਹਨ ਖ਼ਬਰਦਾਰ ਰਹਿਣਾ। ਅੰਮਾ ਮਰੇ, ਬੀਵੀ ਮਰੇ ਹਲੂਆ ਖਾਣਾ। ਇਹ ਪ੍ਰਤਿਗਿਆ ਕਰੋ ਕੋਈ ਵੀ ਮਰੇ ਅਸੀਂ ਰੋਣਾ ਨਹੀਂ ਹੈ। ਤੁਸੀਂ ਆਪਣੇ ਬਾਪ ਨੂੰ ਯਾਦ ਕਰੋ, ਸਤੋਪ੍ਰਧਾਨ ਬਣੋ। ਹੋਰ ਕੋਈ ਰਸਤਾ ਨਹੀਂ ਹੈ ਸਤੋਪ੍ਰਧਾਨ ਬਣਨ ਦਾ। ਪੁਰਸ਼ਾਰਥ ਨਾਲ ਹੀ ਵਿਜੈ ਮਾਲਾ ਦਾ ਦਾਨਾ ਬਣਾਂਗੇ। ਪੁਰਸ਼ਾਰਥ ਨਾਲ ਜੋ ਚਾਹੋ ਬਣ ਸਕਦੇ ਹੋ। ਬਾਪ ਤਾਂ ਸਮਝਦੇ ਹਨ ਜਿਨ੍ਹਾਂ ਨੇ ਪੁਰਸ਼ਾਰਥ ਕਲਪ ਪਹਿਲਾਂ ਕੀਤਾ ਹੋਵੇਗਾ ਉਹੀ ਕਰਨਗੇ। ਬਾਪ ਤਾਂ ਹੈ ਹੀ ਗਰੀਬ ਨਿਵਾਜ। ਦਾਨ ਵੀ ਗਰੀਬਾਂ ਨੂੰ ਦਿੱਤਾ ਜਾਂਦਾ ਹੈ। ਬਾਪ ਖੁੱਦ ਕਹਿੰਦੇ ਹਨ ਮੈਂ ਵੀ ਸਧਾਰਣ ਤਨ ਵਿੱਚ ਆਉਂਦਾ ਹਾਂ। ਨਾ ਗਰੀਬ, ਨਾ ਸ਼ਾਹੂਕਾਰ। ਤੁਸੀਂ ਬੱਚੇ ਹੀ ਬਾਪ ਨੂੰ ਜਾਣਦੇ ਹੋ ਬਾਕੀ ਤਾਂ ਸਾਰੀ ਦੁਨੀਆਂ ਸਰਵਵਿਆਪੀ ਕਹਿ ਦਿੰਦੀ ਹੈ। ਬਾਪ ਐਸਾ ਧਰਮ ਸਥਾਪਤ ਕਰਦੇ ਹਨ ਜੋ ਉੱਥੇ ਦੁੱਖ ਦਾ ਨਾਮ ਵੀ ਨਹੀਂ ਰਹੇਗਾ।

ਭਗਤੀ ਮਾਰਗ ਵਿੱਚ ਮਨੁੱਖ ਅਸ਼ੀਰਵਾਦ ਮੰਗਦੇ ਹਨ। ਇੱਥੇ ਤਾਂ ਕਿਰਪਾ ਦੀ ਕੋਈ ਗੱਲ ਨਹੀਂ। ਮੱਥਾ ਕਿਸਨੂੰ ਟੇਕਣਗੇ? ਬਿੰਦੀ ਹੈ ਨਾ। ਵੱਡੀ ਚੀਜ਼ ਹੋਵੇ ਤਾਂ ਮੱਥਾ ਵੀ ਟੇਕਣ। ਛੋਟੀ ਚੀਜ਼ ਨੂੰ ਮੱਥਾ ਵੀ ਨਹੀਂ ਟੇਕ ਸਕਦੇ। ਹੱਥ ਕਿਸਨੂੰ ਜੋੜਨਗੇ। ਇਹ ਭਗਤੀ ਮਾਰਗ ਦੀਆਂ ਨਿਸ਼ਾਨੀਆਂ ਸਭ ਗੁੰਮ ਹੋ ਜਾਂਦੀਆਂ ਹਨ। ਹੱਥ ਜੋੜਨਾ ਭਗਤੀ ਮਾਰਗ ਹੋ ਜਾਂਦਾ ਹੈ। ਭੈਣ-ਭਾਈ ਹਨ, ਘਰ ਵਿੱਚ ਹੱਥ ਜੋੜਦੇ ਹਨ ਕੀ? ਬੱਚਾ ਮੰਗਦੇ ਹੀ ਹਨ ਵਾਰਿਸ ਬਣਾਉਣ ਦੇ ਲਈ। ਬੱਚਾ ਮਾਲਿਕ ਠਹਿਰਿਆ ਨਾ ਇਸ ਲਈ ਬਾਪ ਬੱਚਿਆਂ ਨੂੰ ਨਮਸਤੇ ਕਰਦੇ ਹਨ। ਬਾਪ ਤਾਂ ਬੱਚਿਆਂ ਦਾ ਸਰਵੈਂਟ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।


ਧਾਰਨਾ ਲਈ ਮੁੱਖ ਸਾਰ:-
1. ਵਿਨਾਸ਼ੀ ਸ਼ਰੀਰ ਨਾਲ ਦਿਲ ਨਹੀਂ ਲਗਾਉਣਾ ਹੈ। ਮੋਹਜਿੱਤ ਬਣਨਾ ਹੈ। ਪ੍ਰਤਿਗਿਆ ਕਰੋ ਕਿ ਕੋਈ ਸ਼ਰੀਰ ਛੱਡੇ, ਅਸੀਂ ਕਦੇ ਰੋਵਾਂਗੇ ਨਹੀਂ।

2. ਬਾਪ ਸਮਾਨ ਮਿੱਠਾ ਬਣਨਾ ਹੈ, ਸਭ ਨੂੰ ਸੁੱਖ ਦੇਣਾ ਹੈ। ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ। ਆਪਣਾ ਤੇ ਦੂਸਰਿਆਂ ਦਾ ਕਲਿਆਣ ਕਰਨਾ ਹੈ।

ਵਰਦਾਨ:-
ਦੇਹ - ਭਾਨ ਤੋਂ ਨਿਆਰੇ ਬਣ ਪਰਮਾਤਮ ਪਿਆਰ ਦਾ ਅਨੁਭਵ ਕਰਨ ਵਾਲੇ ਕਮਲ ਆਸਣਧਾਰੀ ਭਵ :

ਕਮਲ ਆਸਣ ਬ੍ਰਾਹਮਣ ਆਤਮਾਵਾਂ ਦੇ ਸ਼੍ਰੇਸ਼ਠ ਸਥਿਤੀ ਦੀ ਨਿਸ਼ਾਨੀ ਹੈ। ਐਸੀ ਕਮਲ ਆਸਣਧਾਰੀ ਆਤਮਾਵਾਂ ਇਸ ਦੇਹ ਭਾਨ ਤੋਂ ਸਦਾ ਨਿਆਰੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਸ਼ਰੀਰ ਦਾ ਭਾਨ ਆਪਣੇ ਵੱਲ ਅਕ੍ਰਿਸ਼ਤ ਨਹੀਂ ਕਰਦਾ। ਜਿਵੇਂ ਬ੍ਰਹਮਾ ਬਾਪ ਨੂੰ ਚਲਦੇ ਫ਼ਿਰਦੇ ਫਰਿਸ਼ਤਾ ਰੂਪ ਜਾਂ ਦੇਵਤਾ ਰੂਪ ਸਦਾ ਸਮ੍ਰਿਤੀ ਵਿੱਚ ਰਿਹਾ। ਇਸਤਰਾਂ ਨੈਚੁਰਲ ਦੇਹੀ-ਅਭਿਮਾਨੀ ਸਥਿਤੀ ਸਦਾ ਰਹੇ ਇਸਨੂੰ ਕਹਿੰਦੇ ਹਨ ਦੇਹ-ਭਾਨ ਤੋਂ ਨਿਆਰੇ। ਇਸਤਰਾਂ ਦੇਹ-ਭਾਣ ਤੋਂ ਨਿਆਰੇ ਰਹਿਣ ਵਾਲੇ ਹੀ ਪਰਮਾਤਮ ਪਿਆਰੇ ਬਣ ਜਾਂਦੇ ਹਨ।

ਸਲੋਗਨ:-
ਤੁਹਾਡੀਆਂ ਵਿਸ਼ੇਸ਼ਤਾਵਾਂ ਜਾਂ ਗੁਣ ਪ੍ਰਭੂ ਪ੍ਰਸਾਦ ਹੈ, ਉਨਾਂ ਨੂੰ ਮੇਰਾ ਮੰਨਣਾ ਹੀ ਦੇਹ-ਅਭਿਮਾਨ ਹੈ।