05.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ : ਇੱਥੇ ਤੁਹਾਡਾ ਸਭ ਕੁਝ ਗੁਪਤ ਹੈ ਇਸਲਈ ਤੁਹਾਨੂੰ ਕੋਈ ਵੀ ਠਾਠ ਨਹੀਂ ਕਰਨਾ ਹੈ, ਆਪਣੀ ਨਵੀਂ ਰਾਜਧਾਨੀ ਦੇ ਨਸ਼ੇ ਵਿੱਚ ਰਹਿਣਾ ਹੈ"

ਪ੍ਰਸ਼ਨ:-
ਸ਼੍ਰੇਸ਼ਠ ਧਰਮ ਅਤੇ ਦੈਵੀ ਕਰਮ ਦੀ ਸਥਾਪਨਾ ਦੇ ਲਈ ਤੁਸੀਂ ਬੱਚੇ ਕਿਹੜੀ ਮਿਹਨਤ ਕਰਦੇ ਹੋ?

ਉੱਤਰ:-
ਤੁਸੀਂ ਹੁਣ 5 ਵਿਕਾਰਾਂ ਨੂੰ ਛੱਡਣ ਦੀ ਮਿਹਨਤ ਕਰਦੇ ਹੋ, ਕਿਓਂਕਿ ਇਨ੍ਹਾਂ ਵਿਕਾਰਾਂ ਨੇ ਹੀ ਸਭ ਨੂੰ ਭ੍ਰਸ਼ਟ ਬਣਾਇਆ ਹੈ। ਤੁਸੀਂ ਜਾਣਦੇ ਹੋ ਇਸ ਸਮੇਂ ਸਾਰੇ ਦੈਵੀ ਧਰਮ ਅਤੇ ਕਰਮ ਤੋਂ ਭ੍ਰਸ਼ਟ ਹਨ। ਬਾਪ ਹੀ ਸ਼੍ਰੀਮਤ ਦੇਕੇ ਸ਼੍ਰੇਸ਼ਠ ਧਰਮ ਅਤੇ ਸ਼੍ਰੇਸ਼ਠ ਦੈਵੀ ਕਰਮ ਦੀ ਸਥਾਪਨਾ ਕਰਦੇ ਹਨ। ਤੁਸੀਂ ਸ਼੍ਰੀਮਤ ਤੇ ਚਲ ਬਾਪ ਦੀ ਯਾਦ ਨਾਲ ਵਿਕਾਰਾਂ ਤੇ ਵਿਜਯ ਪਾਉਂਦੇ ਹੋ। ਪੜ੍ਹਾਈ ਨਾਲ ਆਪਣੇ ਆਪ ਨੂੰ ਰਾਜਤਿਲਕ ਦਿੰਦੇ ਹੋ।

ਗੀਤ:-
ਤੁਮਹੇਂ ਪਾਕੇ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਰੂਹਾਨੀ ਬੱਚੇ ਹੀ ਕਹਿੰਦੇ ਹਨ ਕਿ ਬਾਬਾ, ਬੱਚੇ ਜਾਣਦੇ ਹਨ ਇਹ ਬੇਹੱਦ ਦਾ ਬਾਪ, ਬੇਹੱਦ ਦਾ ਸੁੱਖ ਦੇਣ ਵਾਲਾ ਹੈ ਮਤਲਬ ਉਹ ਸਾਰਿਆਂ ਦਾ ਬਾਪ ਹੈ। ਉਨ੍ਹਾਂ ਨੂੰ ਸਭ ਬੇਹੱਦ ਦੇ ਬੱਚੇ, ਆਤਮਾਵਾਂ ਯਾਦ ਕਰਦੇ ਰਹਿੰਦੇ ਹਨ। ਕਿਸੇ ਨਾ ਕਿਸੇ ਤਰ੍ਹਾਂ ਨਾਲ ਯਾਦ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਸਾਨੂੰ ਕੋਈ ਉਸ ਪਰਮਪਿਤਾ ਪਰਮਾਤਮਾ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਤੁਸੀਂ ਜਾਣਦੇ ਹੋ ਸਾਨੂੰ ਬਾਪ ਜੋ ਸਤਿਯੁਗੀ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ, ਉਹ ਅਟੱਲ ਅਖੰਡ, ਅਡੋਲ ਹੈ, ਉਹ ਸਾਡੀ ਬਾਦਸ਼ਾਹੀ 21 ਜਨਮ ਕਾਇਮ ਰਹਿੰਦੀ ਹੈ। ਸਾਰੇ ਵਿਸ਼ਵ ਤੇ ਸਾਡੀ ਰਾਜਾਈ ਰਹਿੰਦੀ ਹੈ ਜਿਸ ਨੂੰ ਕੋਈ ਖੋਹ ਨਹੀਂ ਸਕਦਾ, ਲੁੱਟ ਨਹੀਂ ਸਕਦਾ। ਸਾਡੀ ਰਜਾਈ ਅਡੋਲ ਹੈ ਕਿਓਂਕਿ ਉੱਥੇ ਇੱਕ ਹੀ ਧਰਮ ਹੈ, ਦਵੈਤ ਹੈ ਨਹੀਂ। ਉਹ ਹੈ ਅਦਵੈਤ ਰਾਜ। ਬੱਚੇ ਜੱਦ ਵੀ ਗੀਤ ਸੁਣਦੇ ਹਨ ਤਾਂ ਆਪਣੀ ਰਾਜਧਾਨੀ ਦਾ ਨਸ਼ਾ ਆਉਣਾ ਚਾਹੀਦਾ ਹੈ। ਇਵੇਂ - ਇਵੇਂ ਦੇ ਗੀਤ ਘਰ ਵਿੱਚ ਰਹਿਣੇ ਚਾਹੀਦੇ ਹਨ। ਤੁਹਾਡਾ ਸਭ ਕੁਝ ਹੈ ਗੁਪਤ ਅਤੇ ਵੱਡੇ - ਵੱਡੇ ਆਦਮੀਆਂ ਦਾ ਬਹੁਤ ਠਾਠ ਹੁੰਦਾ ਹੈ। ਤੁਹਾਨੂੰ ਕੋਈ ਠਾਠ ਨਹੀਂ ਹੈ। ਤੁਸੀਂ ਦੇਖਦੇ ਹੋ ਬਾਬਾ ਨੇ ਜਿਸ ਵਿੱਚ ਪ੍ਰਵੇਸ਼ ਕੀਤਾ ਹੈ ਉਹ ਵੀ ਕਿੰਨਾ ਸਾਧਾਰਨ ਰਹਿੰਦੇ ਹਨ। ਇਹ ਵੀ ਬੱਚੇ ਜਾਣਦੇ ਹਨ ਇੱਥੇ ਹਰ ਇੱਕ ਮਨੁੱਖ ਅਨਰਾਇਟਿਅਸ ਛੀ - ਛੀ ਕੰਮ ਹੀ ਕਰਦੇ ਹਨ, ਇਸਲਈ ਬੇਸਮਝ ਕਿਹਾ ਜਾਂਦਾ ਹੈ। ਬੁੱਧੀ ਨੂੰ ਬਿਲਕੁਲ ਹੀ ਤਾਲਾ ਲੱਗਿਆ ਹੋਇਆ ਹੈ। ਤੁਸੀਂ ਕਿੰਨੇ ਸਮਝਦਾਰ ਸੀ। ਵਿਸ਼ਵ ਦੇ ਮਾਲਿਕ ਸੀ। ਹੁਣ ਮਾਇਆ ਨੇ ਇੰਨਾ ਬੇਸਮਝ ਬਣਾ ਦਿੱਤਾ ਹੈ ਜੋ ਕਿਸੇ ਕੰਮ ਦੇ ਨਹੀਂ ਰਹੇ ਹੋ। ਬਾਪ ਦੇ ਕੋਲ ਜਾਣ ਦੇ ਲਈ ਯਗ - ਤੱਪ ਆਦਿ ਬਹੁਤ ਕਰਦੇ ਰਹਿੰਦੇ ਹਨ ਪਰ ਮਿਲਦਾ ਕੁਝ ਵੀ ਨਹੀਂ ਹੈ। ਇਵੇਂ ਹੀ ਧੱਕੇ ਖਾਂਦੇ ਰਹਿੰਦੇ ਹਨ। ਦਿਨ - ਪ੍ਰਤੀਦਿਨ ਅਕਲਿਆਣ ਹੀ ਹੁੰਦਾ ਜਾਂਦਾ ਹੈ। ਜਿੰਨਾ - ਜਿੰਨਾ ਮਨੁੱਖ ਤਮੋਪ੍ਰਧਾਨ ਹੋ ਜਾਂਦੇ ਹਨ, ਉੰਨਾ - ਉਨ੍ਹਾਂ ਅਕਲਿਆਣ ਹੋਣਾ ਹੀ ਹੈ। ਰਿਸ਼ੀ - ਮੁਨੀ ਜਿਨ੍ਹਾਂ ਦਾ ਗਾਇਨ ਹੈ ਉਹ ਪਵਿੱਤਰ ਰਹਿੰਦੇ ਸੀ। ਨੇਤੀ - ਨੇਤੀ ਕਹਿੰਦੇ ਸੀ। ਹੁਣ ਤਮੋਪ੍ਰਧਾਨ ਬਣ ਗਏ ਹਨ ਤਾਂ ਕਹਿੰਦੇ ਹਨ ਸ਼ਿਵੋਹਮ ਤਤਵਮ, ਸਰਵਵਿਆਪੀ ਹਨ, ਤੇਰੇ - ਮਰੇ ਵਿੱਚ ਸਭ ਵਿੱਚ ਹੈ। ਉਹ ਲੋਕ ਸਿਰਫ ਪਰਮਾਤਮਾ ਕਹਿ ਦਿੰਦੇ ਹਨ। ਪਰਮਪਿਤਾ ਕਦੀ ਨਹੀਂ ਕਹਿਣਗੇ। ਪਰਮਪਿਤਾ, ਉਨ੍ਹਾਂ ਨੂੰ ਫਿਰ ਸਰਵਵਿਆਪੀ ਕਹਿਣਾ ਇਹ ਤਾਂ ਰਾਂਗ ਹੋ ਜਾਂਦਾ ਹੈ ਇਸਲਈ ਫਿਰ ਈਸ਼ਵਰ ਅਤੇ ਪਰਮਾਤਮਾ ਕਹਿ ਦਿੰਦੇ ਹਨ। ਪਿਤਾ ਅੱਖਰ ਬੁੱਧੀ ਵਿੱਚ ਨਹੀਂ ਆਉਂਦਾ ਹੈ। ਕਰਕੇ ਕੋਈ ਕਹਿੰਦੇ ਵੀ ਹਨ ਤਾਂ ਵੀ ਕਹਿਣ ਮਾਤਰ। ਜੇਕਰ ਪਰਮਪਿਤਾ ਨੂੰ ਸਮਝਣ ਤਾਂ ਬੁੱਧੀ ਇੱਕਦਮ ਚਮਕ ਉੱਠੇ। ਬਾਪ ਸ੍ਵਰਗ ਦਾ ਵਰਸਾ ਦਿੰਦੇ ਹਨ, ਉਹ ਹੈ ਹੀ ਹੈਵਿਨਲੀ ਗਾਡ ਫਾਦਰ। ਫਿਰ ਅਸੀਂ ਨਰਕ ਵਿੱਚ ਕਿਓਂ ਪਏ ਹਾਂ। ਹੁਣ ਅਸੀਂ ਮੁਕਤੀ - ਜੀਵਨਮੁਕਤੀ ਕਿਵੇਂ ਪਾ ਸਕਦੇ ਹਾਂ। ਇਹ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਆਤਮਾ ਪਤਿਤ ਬਣ ਪਈ ਹੈ। ਆਤਮਾ ਪਹਿਲੇ ਸਤੋਪ੍ਰਧਾਨ, ਸਮਝਦਾਰ ਹੁੰਦੀ ਹੈ ਫਿਰ ਸਤੋ ਰਜੋ ਤਮੋ ਵਿੱਚ ਆਉਂਦੀ ਹੈ, ਬੇਸਮਝ ਬਣ ਪੈਂਦੀ ਹੈ। ਹੁਣ ਤੁਹਾਨੂੰ ਸਮਝ ਆਈ ਹੈ। ਬਾਬਾ ਨੇ ਸਾਨੂੰ ਇਹ ਸਮ੍ਰਿਤੀ ਦਿਲਾਈ ਹੈ। ਜੱਦ ਨਵੀਂ ਦੁਨੀਆਂ ਭਾਰਤ ਸੀ ਤਾਂ ਸਾਡਾ ਰਾਜ ਸੀ। ਇੱਕ ਹੀ ਮੱਤ, ਇੱਕ ਹੀ ਭਾਸ਼ਾ, ਇੱਕ ਹੀ ਧਰਮ, ਇੱਕ ਹੀ ਮਹਾਰਾਜਾ - ਮਹਾਰਾਣੀ ਦਾ ਰਾਜ ਸੀ, ਫਿਰ ਦਵਾਪਰ ਵਿੱਚ ਵਾਮ ਮਾਰਗ ਸ਼ੁਰੂ ਹੁੰਦਾ ਹੈ ਫਿਰ ਹਰ ਇੱਕ ਦੇ ਕਰਮਾਂ ਤੇ ਮਦਾਰ ਹੋ ਜਾਂਦਾ ਹੈ। ਕਰਮਾਂ ਅਨੁਸਾਰ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ। ਹੁਣ ਬਾਪ ਕਹਿੰਦੇ ਹਨ ਮੈ ਤੁਹਾਨੂੰ ਇਵੇਂ ਦੇ ਕਰਮ ਸਿਖਾਉਂਦਾ ਹਾਂ ਜੋ 21 ਜਨਮ ਤੁਸੀਂ ਬਾਦਸ਼ਾਹੀ ਪਾਉਂਦੇ ਹੋ। ਭਾਵੇਂ ਉੱਥੇ ਵੀ ਹੱਦ ਦਾ ਬਾਪ ਤਾਂ ਮਿਲਦਾ ਹੈ ਪਰ ਉੱਥੇ ਇਹ ਗਿਆਨ ਨਹੀਂ ਰਹਿੰਦਾ ਹੈ ਕਿ ਇਹ ਰਾਜਾਈ ਦਾ ਵਰਸਾ ਬੇਹੱਦ ਦੇ ਬਾਪ ਦਾ ਦਿੱਤਾ ਹੋਇਆ ਹੈ। ਫਿਰ ਦਵਾਪਰ ਤੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ, ਵਿਕਾਰੀ ਸੰਬੰਧ ਹੋ ਜਾਂਦਾ ਹੈ। ਫਿਰ ਕਰਮਾਂ ਅਨੁਸਾਰ ਜਨਮ ਮਿਲਦਾ ਹੈ। ਭਾਰਤ ਵਿੱਚ ਪੂਜੀਏ ਰਾਜੇ ਵੀ ਸੀ ਤਾਂ ਪੁਜਾਰੀ ਰਾਜੇ ਵੀ ਹਨ। ਸਤਿਯੁਗ - ਤ੍ਰੇਤਾ ਵਿੱਚ ਸਭ ਪੂਜੀਏ ਹੁੰਦੇ ਹਨ। ਉੱਥੇ ਪੂਜਾ ਅਤੇ ਭਗਤੀ ਕੋਈ ਹੁੰਦੀ ਨਹੀਂ ਫਿਰ ਦਵਾਪਰ ਵਿੱਚ ਜਦੋਂ ਭਗਤੀ ਮਾਰਗ ਸ਼ੁਰੂ ਹੁੰਦਾ ਤਾਂ ਯਥਾ - ਰਾਜਾ - ਰਾਣੀ ਤਥਾ ਪ੍ਰਜਾ ਪੁਜਾਰੀ, ਭਗਤ ਬਣ ਜਾਂਦੇ ਹਨ। ਵੱਡੇ ਤੋਂ ਵੱਡਾ ਰਾਜਾ ਜੋ ਸੂਰਜਵੰਸ਼ੀ ਪੂਜੀਏ ਸੀ, ਉਹ ਹੀ ਪੁਜਾਰੀ ਬਣ ਜਾਂਦੇ ਹਨ।

ਹੁਣ ਤੁਸੀਂ ਜੋ ਵਾਈਸਲੈਸ ਬਣਦੇ ਹੋ, ਉਸ ਦੀ ਪ੍ਰਾਲਬੱਧ 21 ਜਨਮ ਲੀਤੇ ਹਨ। ਫਿਰ ਭਗਤੀਮਾਰਗ ਸ਼ੁਰੂ ਹੁੰਦਾ ਹੈ। ਦੇਵਤਾਵਾਂ ਦੇ ਮੰਦਿਰ ਬਣਾ ਕੇ ਪੂਜਾ ਕਰਦੇ ਰਹਿੰਦੇ ਹਨ। ਇਹ ਸਿਰਫ ਭਾਰਤ ਵਿਚ ਹੀ ਹੁੰਦਾ ਹੈ। 84 ਜਨਮਾਂ ਦੀ ਕਹਾਣੀ ਜੋ ਬਾਪ ਸੁਣਾਉਂਦੇ ਹਨ, ਇਹ ਵੀ ਭਾਰਤਵਾਸਿਆਂ ਦੇ ਲਈ ਹਨ। ਹੋਰ ਧਰਮ ਵਾਲੇ ਤਾਂ ਆਉਂਦੇ ਹੀ ਬਾਦ ਵਿੱਚ ਹਨ। ਫਿਰ ਤਾਂ ਵ੍ਰਿਧੀ ਹੁੰਦੇ - ਹੁੰਦੇ ਢੇਰ ਦੇ ਢੇਰ ਹੋ ਜਾਂਦੇ ਹਨ। ਵਰੇਇਟੀ ਵੱਖ - ਵੱਖ ਧਰਮ ਵਾਲਿਆਂ ਦੇ ਫੀਚਰਸ , ਹਰ ਇੱਕ ਗੱਲ ਵਿੱਚ ਵੱਖ - ਵੱਖ ਹੋ ਜਾਂਦੇ ਹਨ। ਰਸਮ - ਰਿਵਾਜ਼ ਵੀ ਵੱਖ - ਵੱਖ ਹੁੰਦੀ ਹੈ। ਭਗਤੀ ਮਾਰਗ ਦੇ ਲਈ ਸਮਗਰੀ ਵੀ ਚਾਹੀਦੀ ਹੈ। ਜਿਵੇਂ ਬੀਜ ਛੋਟਾ ਹੁੰਦਾ ਹੈ, ਝਾੜ ਕਿੰਨਾ ਵੱਡਾ ਹੈ। ਝਾੜ ਦੇ ਪੱਤੇ ਆਦਿ ਗਿਣਤੀ ਨਹੀਂ ਕਰ ਸਕਦੇ। ਉਵੇਂ ਭਗਤੀ ਦਾ ਵੀ ਵਿਸਤਾਰ ਹੋ ਜਾਂਦਾ ਹੈ। ਢੇਰ ਦੇ ਢੇਰ ਸ਼ਾਸਤਰ ਬਣਾਉਂਦੇ ਜਾਂਦੇ ਹਨ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ - ਇਹ ਭਗਤੀ ਮਾਰਗ ਦੀ ਸਾਮਗਰੀ ਸਭ ਖਤਮ ਹੋ ਜਾਂਦੀ ਹੈ। ਹੁਣ ਮੈਨੂੰ ਬਾਪ ਨੂੰ ਯਾਦ ਕਰੋ। ਭਗਤੀ ਦਾ ਪ੍ਰਭਾਵ ਵੀ ਬਹੁਤ ਹੈ ਨਾ। ਕਿੰਨੀ ਖੂਬਸੂਰਤ ਹੈ, ਨਾਚ, ਤਮਾਸ਼ਾ, ਗਾਇਨ ਆਦਿ ਕਿੰਨਾ ਖਰਚਾ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਆਦਿ ਸਨਾਤਨ ਆਪਣੇ ਧਰਮ ਨੂੰ ਯਾਦ ਕਰੋ। ਕਈ ਤਰ੍ਹਾਂ ਦੀ ਭਗਤੀ ਜਨਮ - ਜਨਮਾਂਤਰ ਤੁਸੀਂ ਕਰਦੇ ਆਏ ਹੋ। ਸੰਨਿਆਸੀ ਵੀ ਆਤਮਾਵਾਂ ਦੇ ਰਹਿਣ ਦੇ ਸਥਾਨ, ਤਤ੍ਵ ਨੂੰ ਪਰਮਾਤਮਾ ਸਮਝ ਲੈਂਦੇ ਹਨ। ਬ੍ਰਹਮ ਅਤੇ ਤੱਤਵ ਨੂੰ ਹੀ ਯਾਦ ਕਰਦੇ ਹਨ। ਅਸਲ ਵਿੱਚ ਸੰਨਿਆਸੀ ਜੱਦ ਸਤੋਪ੍ਰਧਾਨ ਹਨ ਤਾਂ ਉਨ੍ਹਾਂ ਨੂੰ ਜੰਗਲ ਵਿੱਚ ਜਾਕੇ ਰਹਿਣਾ ਹੈ ਸ਼ਾਂਤੀ ਵਿੱਚ। ਇਵੇਂ ਨਹੀਂ ਕਿ ਉਨ੍ਹਾਂ ਨੂੰ ਬ੍ਰਹਮ ਵਿੱਚ ਜਾਕੇ ਲੀਨ ਹੋਣਾ ਹੈ। ਉਹ ਸਮਝਦੇ ਹਨ ਬ੍ਰਹਮ ਦੀ ਯਾਦ ਵਿੱਚ ਰਹਿਣ ਨਾਲ ਸ਼ਰੀਰ ਛੱਡਣ ਨਾਲ ਬ੍ਰਹਮ ਨਾਲ ਯੋਗ ਲਗਾਏ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਬਾਪ ਕਹਿੰਦੇ ਹਨ - ਲੀਨ ਕੋਈ ਹੋ ਨਹੀਂ ਸਕਦਾ। ਆਤਮਾ ਤੇ ਅਵਿਨਾਸ਼ੀ ਹੈ ਨਾ, ਉਹ ਲੀਨ ਕਿਵੇਂ ਹੋ ਸਕਦੀ ਹੈ। ਭਗਤੀਮਾਰਗ ਵਿੱਚ ਕਿੰਨਾਂ ਮੱਥਾ ਕੁੱਟਦੇ ਹਨ, ਫਿਰ ਕਹਿੰਦੇ ਹਨ ਭਗਵਾਨ ਕੋਈ ਨਾ ਕੋਈ ਰੂਪ ਵਿੱਚ ਆਉਣਗੇ। ਹੁਣ ਕੌਣ ਰਾਈਟ? ਉਹ ਕਹਿੰਦੇ ਅਸੀਂ ਬ੍ਰਹਮ ਨਾਲ ਯੋਗ ਲਗਾਕੇ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਗ੍ਰਹਿਸਥ ਧਰਮ ਵਾਲੇ ਕਹਿੰਦੇ ਹਨ ਭਗਵਾਨ ਕਿਸੀ ਨਾ ਕਿਸੀ ਰੂਪ ਵਿੱਚ ਪਤਿਤਾਂ ਨੂੰ ਪਾਵਨ ਬਣਾਉਣ ਆਉਣਗੇ। ਇਵੇਂ ਨਹੀਂ ਕਿ ਉੱਪਰ ਤੋਂ ਪ੍ਰੇਰਨਾ ਦਵਾਰਾ ਹੀ ਸਿਖਾਉਣਗੇ। ਟੀਚਰ ਘਰ ਬੈਠੇ ਪ੍ਰੇਰਨਾ ਕਰਣਗੇ ਕੀ! ਪ੍ਰੇਰਨਾ ਅੱਖਰ ਹੈ ਨਹੀਂ। ਪ੍ਰੇਰਨਾ ਨਾਲ ਕੋਈ ਕੰਮ ਨਹੀਂ ਹੁੰਦਾ। ਭਾਵੇਂ ਸ਼ੰਕਰ ਦੀ ਪ੍ਰੇਰਨਾ ਦਵਾਰਾ ਵਿਨਾਸ਼ ਕਿਹਾ ਜਾਂਦਾ ਹੈ ਪਰ ਹੈ ਇਹ ਡਰਾਮਾ ਦੀ ਨੂੰਧ। ਉਨ੍ਹਾਂ ਨੂੰ ਇਹ ਮੂਸਲ ਆਦਿ ਤਾਂ ਬਣਾਉਣੇ ਹੀ ਹਨ। ਇਹ ਸਿਰਫ ਮਹਿਮਾ ਗਾਈ ਜਾਂਦੀ ਹੈ। ਕੋਈ ਵੀ ਆਪਣੇ ਵੱਡਿਆਂ ਦੀ ਮਹਿਮਾ ਨਹੀਂ ਜਾਣਦੇ। ਧਰਮ ਸਥਾਪਕ ਨੂੰ ਵੀ ਗੁਰੂ ਕਹਿ ਦਿੰਦੇ ਹਨ ਪਰ ਉਹ ਤਾਂ ਸਿਰਫ ਧਰਮ ਸਥਾਪਨ ਕਰਦੇ ਹਨ। ਗੁਰੂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਸਦਗਤੀ ਕਰਨ। ਉਹ ਤਾਂ ਧਰਮ ਸਥਾਪਨ ਕਰਨ ਆਉਂਦੇ ਹਨ, ਉਨ੍ਹਾਂ ਦੇ ਪਿਛਾੜੀ ਉਨ੍ਹਾਂ ਦੀ ਵੰਸ਼ਾਵਲੀ ਆਉਂਦੀ ਰਹਿੰਦੀ ਹੈ। ਸਦਗਤੀ ਤਾਂ ਕਿਸੇ ਦੀ ਕਰਦੇ ਹੀ ਨਹੀਂ। ਤਾਂ ਉਨ੍ਹਾਂ ਨੂੰ ਗੁਰੂ ਕਿਵੇਂ ਕਹਾਂਗੇ। ਗੁਰੂ ਤਾਂ ਇੱਕ ਹੀ ਹੈ ਜਿਸ ਨੂੰ ਸਰਵ ਦਾ ਸਦਗਤੀ ਦਾਤਾ ਕਿਹਾ ਜਾਂਦਾ ਹੈ। ਭਗਵਾਨ ਬਾਪ ਹੀ ਆਕੇ ਸਭ ਦੀ ਸਦਗਤੀ ਕਰਦੇ ਹਨ। ਮੁਕਤੀ - ਜੀਵਨਮੁਕਤੀ ਦਿੰਦੇ ਹਨ। ਉਨ੍ਹਾਂ ਦੀ ਯਾਦ ਕਦੀ ਕਿਸੇ ਤੋਂ ਛੁੱਟ ਨਹੀਂ ਸਕਦੀ। ਭਾਵੇਂ ਪਤੀ ਨਾਲ ਕਿੰਨਾ ਵੀ ਪਿਆਰ ਹੋਵੇ ਫਿਰ ਵੀ ਹੇ ਭਗਵਾਨ, ਹੇ ਈਸ਼ਵਰ ਜਰੂਰ ਕਹਿਣਗੇ ਕਿਓਂਕਿ ਉਹ ਹੀ ਸਰਵ ਦਾ ਸਦਗਤੀ ਦਾਤਾ ਹੈ। ਬਾਪ ਬੈਠ ਸਮਝਾਉਂਦੇ ਹਨ, ਇਹ ਸਾਰੀ ਰਚਨਾ ਹੈ। ਰਚਤਾ ਬਾਪ ਮੈ ਹਾਂ। ਸਭ ਨੂੰ ਸੁੱਖ ਦੇਣ ਵਾਲਾ ਇੱਕ ਹੀ ਬਾਪ ਠਹਿਰਾ। ਭਰਾ , ਭਰਾ ਨੂੰ ਵਰਸਾ ਨਹੀਂ ਦੇ ਸਕਦੇ। ਵਰਸਾ ਹਮੇਸ਼ਾ ਬਾਪ ਤੋਂ ਮਿਲਦਾ ਹੈ। ਤੁਸੀਂ ਸਾਰੇ ਬੇਹੱਦ ਦੇ ਬੱਚਿਆਂ ਨੂੰ ਬੇਹੱਦ ਦਾ ਵਰਸਾ ਦਿੰਦਾ ਹਾਂ ਇਸਲਈ ਹੀ ਮੈਨੂੰ ਯਾਦ ਕਰਦੇ ਹਨ - ਹੇ ਪਰਮਪਿਤਾ, ਸ਼ਮਾ ਕਰੋ, ਰਹਿਮ ਕਰੋ। ਸਮਝਦੇ ਕੁਝ ਵੀ ਨਹੀਂ। ਭਗਤੀ ਮਾਰਗ ਵਿੱਚ ਕਈ ਤਰ੍ਹਾਂ ਦੀ ਮਹਿਮਾ ਕਰਦੇ ਹਨ, ਇਹ ਵੀ ਡਰਾਮਾ ਅਨੁਸਾਰ ਆਪਣਾ ਪਾਰ੍ਟ ਵਜਾਉਂਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਮੈਂ ਕੋਈ ਇਨ੍ਹਾਂ ਦੇ ਪੁਕਾਰਨ ਤੇ ਨਹੀਂ ਆਉਂਦਾ ਹਾਂ। ਇਹ ਤਾਂ ਡਰਾਮਾ ਬਣਿਆ ਹੋਇਆ ਹੈ। ਡਰਾਮਾ ਵਿੱਚ ਮੇਰੇ ਆਉਣ ਦਾ ਪਾਰ੍ਟ ਨੂੰਦਿਆ ਹੋਇਆ ਹੈ। ਕਈ ਧਰਮ ਵਿਨਾਸ਼, ਇੱਕ ਧਰਮ ਦੀ ਸਥਾਪਨਾ ਅਤੇ ਕਲਯੁਗ ਦਾ ਵਿਨਾਸ਼, ਸਤਿਯੁਗ ਦੀ ਸਥਾਪਨਾ ਕਰਨੀ ਹੁੰਦੀ ਹੈ। ਮੈਂ ਆਪਣੇ ਸਮੇਂ ਤੇ ਆਪ ਹੀ ਆਉਂਦਾ ਹਾਂ। ਇਸ ਭਗਤੀ ਮਾਰਗ ਦਾ ਵੀ ਡਰਾਮਾ ਵਿੱਚ ਪਾਰ੍ਟ ਹੈ। ਹੁਣ ਜੱਦ ਭਗਤੀ ਮਾਰਗ ਦਾ ਪਾਰ੍ਟ ਪੂਰਾ ਹੋਇਆ ਤੱਦ ਆਇਆ ਹੋਇਆ ਹਾਂ। ਬੱਚੇ ਵੀ ਕਹਿੰਦੇ ਹਨ, ਹੁਣ ਅਸੀਂ ਜਾਣ ਗਏ ਹਾਂ, 5 ਹਜ਼ਾਰ ਵਰ੍ਹੇ ਦੇ ਬਾਦ ਫਿਰ ਤੋਂ ਤੁਹਾਡੇ ਨਾਲ ਮਿਲੇ ਹਾਂ। ਕਲਪ ਪਹਿਲੇ ਵੀ ਬਾਬਾ ਤੁਸੀਂ ਬ੍ਰਹਮਾ ਤਨ ਵਿੱਚ ਹੀ ਆਏ ਸੀ। ਇਹ ਗਿਆਨ ਤੁਹਾਨੂੰ ਹੁਣ ਮਿਲਦਾ ਹੈ ਫਿਰ ਕਦੀ ਨਹੀਂ ਮਿਲੇਗਾ। ਇਹ ਹੈ ਗਿਆਨ, ਉਹ ਹੈ ਭਗਤੀ। ਗਿਆਨ ਦੀ ਹੈ ਪ੍ਰਾਲਬੱਧ, ਚੜ੍ਹਦੀ ਕਲਾ। ਸੈਕਿੰਡ ਵਿੱਚ ਜੀਵਨਮੁਕਤੀ ਕਿਹਾ ਜਾਂਦਾ ਹੈ। ਕਹਿੰਦੇ ਹਨ ਜਨਕ ਨੇ ਸੈਕਿੰਡ ਵਿੱਚ ਜੀਵਨਮੁਕਤੀ ਪਾਈ। ਕੀ ਸਿਰਫ ਇੱਕ ਜਨਕ ਨੇ ਜੀਵਨਮੁਕਤੀ ਪਾਈ? ਜੀਵਨਮੁਕਤੀ ਮਤਲਬ ਜੀਵਨ ਨੂੰ ਮੁਕਤ ਕਰਦੇ ਹਨ, ਇਸ ਰਾਵਣ ਰਾਜ ਤੋਂ।

ਬਾਪ ਜਾਣਦੇ ਹਨ ਸਭ ਬੱਚਿਆਂ ਦੀ ਕਿੰਨੀ ਦੁਰਗਤੀ ਹੋ ਗਈ ਹੈ। ਉਨ੍ਹਾਂ ਦੀ ਫਿਰ ਸਦਗਤੀ ਹੋਣੀ ਹੈ। ਦੁਰਗਤੀ ਤੋਂ ਫਿਰ ਉੱਚ ਗਤੀ, ਮੁਕਤੀ - ਜੀਵਨਮੁਕਤੀ ਨੂੰ ਪਾਉਂਦੇ ਹਨ। ਪਹਿਲੇ ਮੁਕਤੀ ਵਿੱਚ ਜਾਕੇ ਫਿਰ ਜੀਵਨਮੁਕਤੀ ਵਿੱਚ ਆਉਣਗੇ। ਸ਼ਾਂਤੀ ਤੋਂ ਫਿਰ ਸੁਖਧਾਮ ਵਿੱਚ ਆਉਣਗੇ। ਇਹ ਚੱਕਰ ਦਾ ਸਾਰਾ ਰਾਜ ਬਾਪ ਨੇ ਸਮਝਾਇਆ ਹੈ। ਤੁਹਾਡੇ ਨਾਲ ਹੋਰ ਵੀ ਧਰਮ ਆਉਂਦੇ ਜਾਂਦੇ ਹਨ, ਮਨੁੱਖ ਸ੍ਰਿਸ਼ਟੀ ਵ੍ਰਿਧੀ ਨੂੰ ਪਾਉਂਦੀ ਜਾਂਦੀ ਹੈ। ਬਾਪ ਕਹਿੰਦੇ ਹਨ ਇਸ ਸਮੇਂ ਇਹ ਮਨੁੱਖ ਸ੍ਰਿਸ਼ਟੀ ਦਾ ਝਾੜ ਤਮੋਪ੍ਰਧਾਨ ਜੜ ਜੜੀਭੂਤ ਹੋ ਗਿਆ ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਸਾਰਾ ਸੜ ਗਿਆ ਹੈ। ਬਾਕੀ ਸਭ ਧਰਮ ਖੜੇ ਹਨ। ਭਾਰਤ ਵਿੱਚ ਇੱਕ ਵੀ ਆਪਣੇ ਨੂੰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਸਮਝਦਾ ਨਹੀਂ ਹਾਂ। ਹੈ ਦੇਵਤਾ ਧਰਮ ਦੇ ਪਰ ਇਸ ਸਮੇਂ ਇਹ ਸਮਝਦੇ ਨਹੀਂ ਹਨ - ਅਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਸੀ ਕਿਓਂਕਿ ਦੇਵਤੇ ਤਾਂ ਪਵਿੱਤਰ ਸਨ। ਸਮਝਦੇ ਹਨ ਅਸੀਂ ਤਾਂ ਪਵਿੱਤਰ ਹਾਂ ਨਹੀਂ। ਅਸੀਂ ਅਪਵਿੱਤਰ ਪਤਿਤ ਆਪਣੇ ਨੂੰ ਦੇਵਤਾ ਕਿਵੇਂ ਕਹਾਈਏ? ਇਹ ਵੀ ਡਰਾਮਾ ਦੇ ਪਲਾਨ ਅਨੁਸਾਰ ਰਸਮ ਪੈ ਜਾਂਦੀ ਹੈ ਹਿੰਦੂ ਕਹਾਊਣ ਦੀ। ਆਦਮਸ਼ੁਮਾਰੀ ਵਿੱਚ ਵੀ ਹਿੰਦੂ ਧਰਮ ਲਿਖ ਦਿੰਦੇ ਹਨ। ਭਾਵੇਂ ਗੁਜਰਾਤੀ ਹੋਣਗੇ ਤਾਂ ਵੀ ਹਿੰਦੂ ਗੁਜਰਾਤੀ ਕਹਿ ਦੇਣਗੇ। ਉਨ੍ਹਾਂਨੂੰ ਪੁੱਛੋ ਤਾਂ ਸਹੀ ਕਿ ਹਿੰਦੂ ਧਰਮ ਕਿਥੋਂ ਆਇਆ? ਤਾਂ ਕਿਸੇ ਨੂੰ ਪਤਾ ਨਹੀਂ ਹੈ ਸਿਰਫ ਕਹਿ ਦਿੰਦੇ ਹਨ - ਸਾਡਾ ਧਰਮ ਕ੍ਰਿਸ਼ਨ ਨੇ ਸਥਾਪਨ ਕੀਤਾ ਹੈ। ਕੱਦੋਂ? ਦਵਾਪਰ ਵਿੱਚ। ਦਵਾਪਰ ਤੋਂ ਹੀ ਇਹ ਲੋਕ ਆਪਣੇ ਧਰਮ ਨੂੰ ਭੁੱਲ ਹਿੰਦੂ ਕਹਾਉਣ ਲੱਗੇ ਹਨ ਇਸਲਈ ਉਨ੍ਹਾਂ ਨੂੰ ਦੈਵੀ ਧਰਮ ਭ੍ਰਸ਼ਟ ਕਿਹਾ ਜਾਂਦਾ ਹੈ। ਉੱਥੇ ਸਭ ਚੰਗਾ ਕਰਮ ਕਰਦੇ ਹਨ। ਇੱਥੇ ਸਭ ਛੀ - ਛੀ ਕਰਮ ਕਰਦੇ ਹਨ ਇਸਲਈ ਦੇਵੀ - ਦੇਵਤਾ ਧਰਮ ਭ੍ਰਸ਼ਟ, ਕਰਮ ਭ੍ਰਸ਼ਟ ਕਿਹਾ ਜਾਂਦਾ ਹੈ। ਹੁਣ ਫਿਰ ਸ਼੍ਰੇਸ਼ਠ ਧਰਮ, ਸ਼੍ਰੇਸ਼ਠ ਦੈਵੀ ਕਰਮ ਦੀ ਸਥਾਪਣਾ ਹੋ ਰਹੀ ਹੈ ਇਸਲਈ ਕਿਹਾ ਜਾਂਦਾ ਹੈ ਹੁਣ ਇਨ੍ਹਾਂ 5 ਵਿਕਾਰਾਂ ਨੂੰ ਛੱਡਦੇ ਜਾਓ। ਇਹ ਵਿਕਾਰ ਅੱਧਾਕਲਪ ਤੋਂ ਰਹੇ ਹਨ। ਹੁਣ ਇੱਕ ਜਨਮ ਵਿੱਚ ਇਨ੍ਹਾਂ ਨੂੰ ਛੱਡਣਾ - ਇਸ ਵਿੱਚ ਹੀ ਮਿਹਨਤ ਲੱਗਦੀ ਹੈ। ਮਿਹਨਤ ਬਗੈਰ ਥੋੜੀ ਵਿਸ਼ਵ ਦੀ ਬਾਦਸ਼ਾਹੀ ਮਿਲੇਗੀ। ਬਾਪ ਨੂੰ ਯਾਦ ਕਰਣਗੇ ਤੱਦ ਹੀ ਆਪਣੇ ਨੂੰ ਤੁਸੀਂ ਰਾਜਾਈ ਦਾ ਤਿਲਕ ਦਿੰਦੇ ਹੋ ਮਤਲਬ ਰਾਜਾਈ ਦੇ ਅਧਿਕਾਰੀ ਬਣਦੇ ਹੋ। ਜਿੰਨਾ ਚੰਗੀ ਰੀਤੀ ਯਾਦ ਵਿੱਚ ਰਹਿਣਗੇ, ਸ਼੍ਰੀਮਤ ਤੇ ਚੱਲੋਗੇ ਤਾਂ ਤੁਸੀਂ ਰਾਜਿਆਂ ਦਾ ਰਾਜਾ ਬਣੋਂਗੇ। ਪੜ੍ਹਾਉਣ ਵਾਲਾ ਟੀਚਰ ਤਾਂ ਆਇਆ ਹੈ ਪੜ੍ਹਾਉਣ। ਇਹ ਪਾਠਸ਼ਾਲਾ ਹੈ ਹੀ ਮਨੁੱਖ ਤੋਂ ਦੇਵਤਾ ਬਣਨ ਦੀ। ਨਰ ਤੋਂ ਨਾਰਾਇਣ ਬਣਾਉਣ ਦੀ ਕਥਾ ਸੁਣਾਉਂਦੇ ਹਨ। ਇਹ ਕਥਾ ਕਿੰਨੀ ਨਾਮੀਗ੍ਰਾਮੀ ਹੈ। ਇਨ੍ਹਾਂ ਨੂੰ ਅਮਰਕਥਾ, ਸੱਤ ਨਾਰਾਇਣ ਦੀ ਕਥਾ, ਤੀਜਰੀ ਦੀ ਕਥਾ ਵੀ ਕਹਿੰਦੇ ਹਨ। ਤਿੰਨਾਂ ਦਾ ਅਰਥ ਵੀ ਬਾਪ ਸਮਝਾਉਂਦੇ ਹਨ। ਭਗਤੀ ਮਾਰਗ ਦੀਆਂ ਤਾਂ ਬਹੁਤ ਕਥਾਵਾਂ ਹਨ। ਤਾਂ ਵੇਖੋ ਗੀਤ ਕਿੰਨਾ ਚੰਗਾ ਹੈ। ਬਾਬਾ ਸਾਨੂੰ ਸਾਰੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਜੋ ਮਾਲਿਕਪਨ ਕੋਈ ਲੁੱਟ ਨਾ ਸਕੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹਮੇਸ਼ਾ ਇਹ ਸਮ੍ਰਿਤੀ ਰੱਖਣੀ ਹੈ ਕਿ ਅਸੀਂ ਇੱਕ ਮੱਤ, ਇੱਕ ਰਾਜ, ਇੱਕ ਧਰਮ ਦੀ ਸਥਾਪਨਾ ਦੇ ਨਿਮਿਤ ਹਾਂ ਇਸਲਈ ਇੱਕ ਮੱਤ ਹੋਕੇ ਰਹਿਣਾ ਹੈ।

2. ਖ਼ੁਦ ਨੂੰ ਰਜਾਈ ਦਾ ਤਿਲਕ ਦੇਣ ਦੇ ਲਈ ਵਿਕਾਰਾਂ ਨੂੰ ਛੱਡਣ ਦੀ ਮਿਹਨਤ ਕਰਨੀ ਹੈ। ਪੜ੍ਹਾਈ ਤੇ ਪੂਰਾ ਧਿਆਨ ਦੇਣਾ ਹੈ।

ਵਰਦਾਨ:-
ਤ੍ਰਿਕਾਲਦਰਸ਼ੀ ਸਥਿਤੀ ਦਵਾਰਾ ਮਾਇਆ ਦੇ ਵਾਰ ਤੋਂ ਸੇਫ ਰਹਿਣ ਵਾਲੇ ਅਤੀਇੰਦ੍ਰੀਏ ਸੁੱਖ ਦੇ ਅਧਿਕਾਰੀ ਭਵ:

ਸੰਗਮਯੁਗ ਦਾ ਵਿਸ਼ੇਸ਼ ਵਰਦਾਨ ਅਤੇ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ - ਅਤਿਇੰਦ੍ਰੀਏ ਸੁੱਖ। ਇਹ ਅਨੁਭਵ ਹੋਰ ਕਿਸੇ ਵੀ ਯੁੱਗ ਵਿੱਚ ਨਹੀਂ ਹੁੰਦਾ। ਪਰ ਇਸ ਸੁਖ ਦੀ ਅਨੁਭੂਤੀ ਦੇ ਲਈ ਤ੍ਰਿਕਾਲਦਰਸ਼ੀ ਸਥਿਤੀ ਦਵਾਰਾ ਮਾਇਆ ਦੇ ਵਾਰ ਤੋਂ ਸੇਫ ਰਹੋ। ਜੇ ਬਾਰ - ਬਾਰ ਮਾਇਆ ਦਾ ਵਾਰ ਹੁੰਦਾ ਰਹੇਗਾ ਤਾਂ ਚਾਹੁੰਦੇ ਹੋਏ ਵੀ ਅਤਿਇੰਦ੍ਰੀਏ ਸੁੱਖ ਦਾ ਅਨੁਭਵ ਕਰ ਨਹੀਂ ਪਾਓੰਗੇ। ਜੋ ਅਤਿਇੰਦ੍ਰੀਏ ਸੁੱਖ ਦਾ ਅਨੁਭਵ ਕਰ ਲੈਂਦੇ ਹਨ ਉਨ੍ਹਾਂ ਨੂੰ ਇੰਦਰੀਆਂ ਦਾ ਸੁਖ ਆਕਰਸ਼ਿਤ ਕਰ ਨਹੀਂ ਸਕਦਾ, ਨਾਲੇਜਫੁਲ ਹੋਣ ਦੇ ਕਾਰਨ ਉਨ੍ਹਾਂ ਦੇ ਸਾਹਮਣੇ ਉਹ ਤੁੱਛ ਵਿਖਾਈ ਦਵੇਗਾ।

ਸਲੋਗਨ:-
ਕਰਮ ਅਤੇ ਮਨਸਾ ਦੋਵੇਂ ਸੇਵਾਵਾਂ ਦਾ ਬੈਲੈਂਸ ਹੋਵੇ ਤਾਂ ਸ਼ਕਤੀਸ਼ਾਲੀ ਵਾਯੂਮੰਡਲ ਬਣਾ ਸਕੋਗੇ।