05.03.19        Punjabi Morning Murli        Om Shanti         BapDada         Madhuban


ਮਿੱਠੇਬੱਚੇ :- ਤੁਸੀਂਪੜ੍ਹਾਈਕਦੇਮਿਸਨਹੀਂਕਰਨੀਹੈ, ਪੜ੍ਹਾਈਨਾਲਹੀਸਕਾਲਰਸ਼ਿਪ (ਵਜ਼ੀਫ਼ਾ) ਮਿਲਦਾਹੈਇਸਲਈਬਾਪਦੁਆਰਾਜੋਨੋਲਜ਼ਮਿਲਦੀਹੈਉਸਨੂੰਗ੍ਰਹਿਣ (ਕਰੋ)

ਪ੍ਰਸ਼ਨ:-
ਲਾਇਕ ਬ੍ਰਾਹਮਣ ਕਿਸਨੂੰ ਕਹਾਂਗੇ? ਉਸਦੀ ਨਿਸ਼ਾਨੀ ਸੁਣਾਓ?

ਉੱਤਰ:-
1. ਲਾਇਕ ਬ੍ਰਾਹਮਣ ਉਹ ਜਿਸ ਦੇ ਮੂੰਹ ਤੇ ਬਾਬਾ ਦਾ ਗੀਤਾ ਗਿਆਨ ਕੰਠ(ਯਾਦ) ਹੋਵੇ, 2. ਜੋ ਬਹੁਤਿਆਂ ਨੂੰ ਆਪ ਸਮਾਨ ਬਣਾਉਂਦਾ ਰਹੇ, 3. ਬਹੁਤਿਆਂ ਨੂੰ ਗਿਆਨ ਧਨ ਦਾ ਦਾਨ ਪੁੰਨ ਕਰੇ, 4. ਕਦੇ ਆਪਸ ਵਿੱਚ ਇਕ-ਦੂਜੇ ਦੇ ਮਤਭੇਦ ਵਿੱਚ ਨਾ ਆਵੇ, 5. ਕਿਸੇ ਵੀ ਦੇਹਧਾਰੀ ਵਿੱਚ ਬੁੱਧੀ ਲਟਕੀ ਹੋਈ ਨਾਂ ਹੋਵੇ, 6. ਬ੍ਰਾਹਮਣ ਮਤਲਬ ਜਿਸ ਵਿੱਚ ਕੋਈ ਭੂਤ ਨਾਂ ਹੋਵੇ, ਜੋ ਦੇਹ ਹੰਕਾਰ ਨੂੰ ਛੱਡ ਕੇ ਦੇਹੀ - ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰੇ।


ਓਮ ਸ਼ਾਂਤੀ
ਬਾਪ ਨੇ ਆਪਣੀ ਅਤੇ ਸ੍ਰਿਸ਼ਟੀ ਚੱਕਰ ਦੀ ਪਹਿਚਾਣ ਤਾਂ ਦੇ ਦਿੱਤੀ ਹੈ। ਇਹ ਤਾਂ ਬੱਚਿਆਂ ਦੀ ਬੁੱਧੀ ਵਿੱਚ ਬੈਠ ਗਿਆ ਹੈ ਕਿ ਸ੍ਰਿਸ਼ਟੀ ਚੱਕਰ ਹੂਬਹੂ ਰਪੀਟ (ਦੁਹਰਾਉਂਦਾ) ਹੁੰਦਾ ਹੈ। ਜਿਵੇਂ ਨਾਟਕ ਬਣਾਉਂਦੇ ਹਨ, ਮਾਡਲਸ ਬਣਾਉਂਦੇ ਹਨ। ਫਿਰ ਉਹ ਰਪੀਟ ਹੁੰਦੇ ਹਨ। ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਇਹ ਚੱਕਰ ਚਲਣਾ ਚਾਹੀਦਾ ਹੈ। ਤੁਹਾਡਾ ਨਾਮ ਵੀ ਹੈ ਸਵਦਰਸ਼ਨ ਚੱਕਰਧਾਰੀ। ਤਾਂ ਬੁੱਧੀ ਵਿੱਚ ਫ਼ਿਰਨਾ ਚਾਹੀਦਾ ਹੈ। ਬਾਪ ਤੋਂ ਜਿਹੜੀ ਨੋਲਜ਼ ਮਿਲਦੀ ਹੈ ਉਹ ਗ੍ਰਹਿਣ ਕਰਨੀ ਚਾਹੀਦੀ ਹੈ। ਇਵੇਂ ਗ੍ਰਹਿਣ ਹੋ ਜਾਵੇ ਜੋ ਪਿਛਾੜੀ ਵਿੱਚ ਬਾਪ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਯਾਦ ਰਹੇ। ਬੱਚਿਆਂ ਨੇ ਬੜੀ ਚੰਗੀ ਤਰ੍ਹਾਂ ਪੁਰਸ਼ਾਰਥ ਕਰਨਾ ਹੈ। ਇਹ ਹੈ ਐਜੂਕੇਸ਼ਨ(ਪੜ੍ਹਾਈ)। ਬੱਚੇ ਜਾਣਦੇ ਹਨ ਇਹ ਪੜ੍ਹਾਈ ਤੁਹਾਡੇ ਬ੍ਰਾਹਮਣਾ ਤੋਂ ਇਲਾਵਾ ਕੋਈ ਵੀ ਨਹੀਂ ਜਾਣਦਾ। ਵਰਣਾਂ ਦਾ ਫ਼ਰਕ ਤਾਂ ਹੈ ਨਾ। ਮਨੁੱਖ ਸਮਝਦੇ ਹਨ ਅਸੀਂ ਸਭ ਮਿਲਕੇ ਇੱਕ ਹੋ ਜਾਈਏ। ਹੁਣ ਐਨੀ ਸਾਰੀ ਦੁਨੀਆਂ ਇਕ ਤਾਂ ਹੋ ਨਹੀਂ ਸਕਦੀ। ਇੱਥੇ ਸਾਰੇ ਸੰਸਾਰ ਵਿੱਚ ਇਕ ਰਾਜ, ਇਕ ਧਰਮ, ਇਕ ਭਾਸ਼ਾ ਚਾਹੀਦੀ ਹੈ। ਉਹ ਤਾਂ ਸਤਯੁੱਗ ਵਿੱਚ ਸੀ। ਵਿਸ਼ਵ ਦੀ ਬਾਦਸ਼ਾਹੀ ਸੀ, ਜਿਸਦੇ ਮਾਲਕ ਇਹ ਲਕਸ਼ਮੀ ਅਤੇ ਨਰਾਇਣ ਸਨ। ਤੁਸੀਂ ਇਹ ਦੱਸਣਾ ਹੈ ਕਿ ਵਿਸ਼ਵ ਵਿੱਚ ਸ਼ਾਂਤੀ ਦਾ ਰਾਜ ਇਹ ਹੈ। ਸਿਰਫ਼ ਭਾਰਤ ਦੀ ਹੀ ਗੱਲ ਹੈ, ਜਦੋਂ ਇਨ੍ਹਾਂ ਦਾ ਰਾਜ ਹੁੰਦਾ ਹੈ ਤਾਂ ਸਾਰੇ ਵਿਸ਼ਵ ਵਿੱਚ ਸ਼ਾਂਤੀ ਹੋ ਜਾਂਦੀ ਹੈ। ਇਹ ਸਿਵਾਏ ਤੁਹਾਡੇ ਹੋਰ ਕੋਈ ਜਾਣਦਾ ਨਹੀਂ। ਸਾਰੇ ਹਨ ਭਗਤ। ਫ਼ਰਕ ਵੀ ਤੁਸੀਂ ਦੇਖਦੇ ਹੋ। ਭਗਤੀ ਵੱਖ ਹੈ, ਗਿਆਨ ਵੱਖ ਹੈ। ਇਵੇਂ ਨਹੀਂ ਭਗਤੀ ਨਾਂ ਕਰਨ ਨਾਲ ਕੋਈ ਭੂਤ - ਪ੍ਰੇਤ ਖਾ ਜਾਣਗੇ। ਨਹੀਂ ਤੁਸੀਂ ਤਾਂ ਬਾਪ ਦੇ ਬਣੇ ਹੋ। ਤੁਹਾਡੇ ਵਿੱਚ ਜੋ ਭੂਤ ਹਨ ਉਹ ਸਭ ਨਿਕਲ ਜਾਣਗੇ। ਪਹਿਲੇ ਨੰਬਰ ਵਿੱਚ ਭੂਤ ਹੈ ਦੇਹ ਹੰਕਾਰ। ਇਨ੍ਹਾਂ ਨੂੰ ਕੱਢਣ ਲਈ ਹੀ ਬਾਪ ਦੇਹੀ ਅਭਿਮਾਨੀ ਬਣਾਉਂਦੇ ਰਹਿੰਦੇ ਹਨ। ਬਾਪ ਨੂੰ ਯਾਦ ਕਰਨ ਨਾਲ ਕੋਈ ਵੀ ਭੂਤ ਸਾਮਣੇ ਆਵੇਗਾ ਨਹੀਂ। 21 ਜਨਮਾਂ ਦੇ ਲਈ ਕੋਈ ਭੂਤ ਆਉਂਦਾ ਨਹੀਂ। ਇਹ 5 ਭੂਤ ਹਨ ਰਾਵਣ ਸੰਪਰਦਾਏ ਦੇ। ਰਾਵਣ ਰਾਜ ਕਹਿੰਦੇ ਹਨ। ਰਾਮ ਰਾਜ ਵੱਖ ਹੈ, ਰਾਵਣ ਰਾਜ ਵੱਖ ਹੈ। ਰਾਵਣ ਰਾਜ ਵਿੱਚ ਭ੍ਰਿਸ਼ਟਾਚਾਰੀ ਅਤੇ ਰਾਮ ਰਾਜ ਵਿੱਚ ਸ਼੍ਰੇਸ਼ਠਾਚਾਰੀ ਹੁੰਦੇ ਹਨ। ਇਸਦਾ ਫ਼ਰਕ ਵੀ ਤੁਹਾਡੇ ਇਲਾਵਾ ਕਿਸੇ ਨੂੰ ਪਤਾ ਨਹੀਂ ਹੈ। ਤੁਹਾਡੇ ਵਿੱਚ ਵੀ ਜੋ ਹੁਸ਼ਿਆਰ ਹਨ, ਉਹ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿਉਂਕਿ ਮਾਇਆ ਬਿੱਲੀ ਘੱਟ ਨਹੀਂ ਹੈ। ਕਦੇ-ਕਦੇ ਪੜ੍ਹਾਈ ਛੱਡ ਦਿੰਦੇ ਹਨ, ਸੈਂਟਰ ਤੇ ਨਹੀਂ ਜਾਂਦੇ ਹਨ, ਦੈਵੀਗੁਣ ਧਾਰਨ ਨਹੀਂ ਕਰਦੇ। ਅੱਖਾਂ ਵੀ ਧੋਖਾ ਦਿੰਦੀਆਂ ਹਨ। ਕੋਈ ਚੀਜ਼ ਚੰਗੀ ਦੇਖੀ ਤਾਂ ਖਾ ਲੈਂਦੇ ਹਨ। ਤਾਂ ਹੁਣ ਬਾਪ ਸਮਝਾਉਂਦੇ ਹਨ ਕਿ ਇਹ (ਲਕਸ਼ਮੀ-ਨਾਰਾਇਣ) ਏਮ ਅਬਜੈਕਟ ਹੈ। ਤੁਸੀਂ ਇਵੇਂ ਦੇ ਬਣਨਾ ਹੈ। ਇਵੇਂ ਦੇ ਦੈਵੀਗੁਣ ਧਾਰਨ ਕਰਨੇ ਹਨ। ਜਿਵੇਂ ਦੇ ਰਾਜਾ ਰਾਣੀ ਉਵੇਂ ਦੀ ਪ੍ਰਜਾ, ਸਭ ਵਿੱਚ ਦੈਵੀਗੁਣ ਹੁੰਦੇ ਹਨ। ਉੱਥੇ ਆਸੁਰੀ ਗੁਣ ਹੁੰਦੇ ਨਹੀਂ। ਅਸੁਰ ਹੁੰਦੇ ਨਹੀਂ। ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਤੋਂ ਇਲਾਵਾ ਹੋਰ ਕੋਈ ਨਹੀਂ ਜੋ ਇਨ੍ਹਾਂ ਗੱਲਾਂ ਨੂੰ ਸਮਝੇ। ਤੁਹਾਨੂੰ ਸ਼ੁੱਧ ਹੰਕਾਰ ਹੈ। ਤੁਸੀਂ ਆਸਤਿਕ ਬਣੇ ਹੋ ਕਿਉਂਕਿ ਮਿੱਠੇ-ਮਿੱਠੇ ਰੂਹਾਨੀ ਬਾਪ ਦੇ ਬਣੇ ਹੋ। ਇਹ ਵੀ ਜਾਣਦੇ ਹੋ ਕੋਈ ਵੀ ਦੇਹਧਾਰੀ ਕਦੇ ਰਾਜਯੋਗ ਦਾ ਗਿਆਨ ਜਾਂ ਯਾਦ ਦੀ ਯਾਤਰਾ ਸਿਖਾ ਨਹੀਂ ਸਕਦਾ। ਇਕ ਬਾਪ ਹੀ ਸਿਖਾਉਂਦੇ ਹਨ। ਤੁਸੀਂ ਸਿੱਖ ਕੇ ਫ਼ਿਰ ਦੂਜਿਆਂ ਨੂੰ ਸਿਖਾਉਂਦੇ ਹੋ। ਤੁਹਾਨੂੰ ਪੁੱਛਣਗੇ ਕਿ ਇਹ ਤੁਹਾਨੂੰ ਕਿਸਨੇ ਸਿਖਾਇਆ? ਤੁਹਾਡਾ ਗੁਰੂ ਕੌਣ ਹੈ? ਕਿਉਂਕਿ ਟੀਚਰ ਤਾਂ ਅਧਿਆਤਮਿਕ ਗੱਲਾਂ ਨਹੀਂ ਸਿਖਾਉਂਦੇ, ਇਹ ਤਾਂ ਗੁਰੂ ਹੀ ਸਿਖਾਉਂਦੇ ਹਨ। ਇਹ ਬੱਚੇ ਜਾਣਦੇ ਹਨ - ਸਾਡਾ ਗੁਰੂ ਨਹੀਂ, ਸਾਡਾ ਹੈ ਸਤਿਗੁਰੂ, ਉਹਨਾਂ ਨੂੰ ਸੁਪਰੀਮ ਵੀ ਕਿਹਾ ਜਾਂਦਾ ਹੈ। ਡਰਾਮਾ ਅਨੁਸਾਰ ਸਤਿਗੁਰੂ ਖੁੱਦ ਆਕੇ ਪਹਿਚਾਣ ਦਿੰਦੇ ਹਨ ਅਤੇ ਜੋ ਕੁਝ ਵੀ ਸੁਣਾਉਂਦੇ ਹਨ ਉਹ ਸਭ ਸਤ ਹੀ ਸਮਝਾਉਂਦੇ ਹਨ ਅਤੇ ਸੱਚਖੰਡ ਵਿੱਚ ਲੈ ਜਾਂਦੇ ਹਨ। ਹੱਟੀ ਇਕ ਹੀ ਹੈ। ਬਾਕੀ ਕਿਸੇ ਦੇਹਧਾਰੀ ਨੂੰ ਯਾਦ ਕਰਨਾ ਹੈ ਝੂਠ। ਇੱਥੇ ਤਾਂ ਤੁਸੀਂ ਇਕ ਬਾਪ ਨੂੰ ਹੀ ਯਾਦ ਕਰਨਾ ਹੈ। ਜਿਵੇਂ ਸਾਰੀਆਂ ਆਤਮਾਵਾਂ ਜੋਤੀਬਿੰਦੂ ਹਨ ਉਵੇਂ ਬਾਪ ਵੀ ਜੋਤੀਬਿੰਦੂ ਹਨ। ਬਾਕੀ ਹਰ ਆਤਮਾ ਦੇ ਸੰਸਕਾਰ ਕਰਮ ਆਪਣੇ - ਆਪਣੇ ਹਨ। ਇਕੋ ਜਿਹੇ ਸੰਸਕਾਰ ਹੋ ਨਹੀਂ ਸਕਦੇ। ਜੇਕਰ ਇਕੋ ਜਿਹੇ ਸੰਸਕਾਰ ਹੋਣ ਫਿਰ ਤਾਂ ਫ਼ੀਚਰ ਵੀ(ਸ਼ਕਲਾਂ) ਇਕੋ ਜਿਹੇ ਹੋਣ। ਕਦੇ ਵੀ ਇਕੋ ਜਿਹੇ ਫ਼ੀਚਰ ਨਹੀਂ ਹੋ ਸਕਦੇ। ਥੋੜ੍ਹਾ ਫ਼ਰਕ ਤਾਂ ਜ਼ਰੂਰ ਹੁੰਦਾ ਹੈ।

ਇਹ ਨਾਟਕ ਤਾਂ ਇਕ ਹੀ ਹੈ। ਸ੍ਰਿਸ਼ਟੀ ਵੀ ਇਕ ਹੀ ਹੈ, ਅਨੇਕ(ਜ਼ਿਆਦਾ) ਨਹੀਂ। ਇਹ ਗਪੌੜੇ ਲਗਾਉਂਦੇ ਹਨ ਕਿ ਉੱਪਰ ਥੱਲੇ ਦੁਨੀਆਂ ਹੈ। ਉੱਪਰ ਤਾਰਿਆਂ ਵਿੱਚ ਦੁਨੀਆਂ ਹੈ। ਬਾਬਾ ਕਹਿੰਦੇ ਹਨ ਇਹ ਕਿਸਨੇ ਦੱਸਿਆ ਹੈ? ਤਾਂ ਨਾਮ ਲੈਂਦੇ ਹਨ ਸ਼ਾਸਤਰਾਂ ਦਾ। ਸ਼ਾਸਤਰ ਤਾਂ ਜ਼ਰੂਰ ਕਿਸੇ ਮਨੁੱਖ ਨੇ ਲਿਖੇ ਹੋਣਗੇ। ਤੁਸੀਂ ਜਾਣਦੇ ਹੋ ਇਹ ਤਾਂ ਬਣਿਆ - ਬਣਾਇਆ ਖੇਡ ਹੈ। ਸੈਕਿੰਡ ਬਾਏ ਸੈਕਿੰਡ ਸਾਰੀ ਦੁਨੀਆਂ ਵਿੱਚ ਪਾਰਟ ਵੱਜਦਾ ਹੈ, ਇਹ ਵੀ ਡਰਾਮੇ ਦਾ ਬਣਿਆ - ਬਣਾਇਆ ਖੇਡ ਹੈ। ਤੁਹਾਡੇ ਬੱਚਿਆਂ ਦੀ ਬੁੱਧੀ ਵਿੱਚ ਆ ਗਿਆ - ਇਹ ਚੱਕਰ ਕਿਵ਼ੇਂ ਫ਼ਿਰਦਾ ਹੈ, ਸਾਰੇ ਮਨੁੱਖ ਮਾਤਰ ਜੋ ਹਨ ਉਹ ਕਿਵੇਂ ਪਾਰਟ ਵਜਾਉਂਦੇ ਹਨ? ਬਾਬਾ ਨੇ ਦੱਸਿਆ ਹੈ ਸਤਯੁੱਗ ਵਿੱਚ ਸਿਰਫ਼ ਤੁਹਾਡਾ ਹੀ ਪਾਰਟ ਹੁੰਦਾ ਹੈ। ਨੰਬਰਵਾਰ ਆਉਂਦੇ ਹੋ ਪਾਰਟ ਵਜਾਉਣ। ਬਾਬਾ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਤੁਹਾਨੂੰ ਬੱਚਿਆਂ ਨੂੰ ਫਿਰ ਦੂਜਿਆਂ ਨੂੰ ਸਮਝਾਉਣਾ ਪੈਂਦਾ ਹੈ। ਵੱਡੇ-ਵੱਡੇ ਸੈਂਟਰ ਖੁੱਲਦੇ ਰਹਿਣਗੇ, ਤਾਂ ਵੱਡੇ-ਵੱਡੇ ਆਦਮੀ ਉੱਥੇ ਆਉਣਗੇ। ਗ਼ਰੀਬ ਵੀ ਆਉਣਗੇ। ਅਕਸਰ ਕਰਕੇ ਗ਼ਰੀਬਾਂ ਦੀ ਬੁੱਧੀ ਵਿੱਚ ਝੱਟ ਬੈਠਦਾ ਹੈ। ਵੱਡੇ-ਵੱਡੇ ਆਦਮੀ ਚਾਹੇ ਆਉਂਦੇ ਹਨ ਪਰ ਕੰਮ ਪੈ ਗਿਆ ਤਾਂ ਕਹਿਣਗੇ ਫ਼ੁਰਸਤ ਨਹੀਂ ਹੈ। ਪ੍ਰਣ ਕਰਦੇ ਹਣ ਅਸੀਂ ਚੰਗੀ ਤਰ੍ਹਾਂ ਪੜ੍ਹਾਂਗੇ ਫਿਰ ਜੇਕਰ ਨਹੀਂ ਪੜ੍ਹਦੇ ਤਾਂ ਧੱਕਾ ਲੱਗ ਜਾਂਦਾ ਹੈ। ਮਾਇਆ ਹੋਰ ਵੀ ਆਪਣੇ ਵੱਲ ਖਿੱਚ ਲੈਂਦੀ ਹੈ। ਬਹੁਤ ਬੱਚੇ ਹਨ ਜੋ ਪੜ੍ਹਨਾ ਬੰਦ ਕਰ ਦਿੰਦੇ ਹਨ। ਪੜ੍ਹਾਈ ਵਿੱਚ ਮਿਸ(ਗੈਰ ਹਾਜ਼ਿਰ) ਰਹੇ ਤਾਂ ਜ਼ਰੂਰ ਫੇਲ੍ਹ ਹੋ ਜਾਣਗੇ। ਸਕੂਲ ਵਿੱਚ ਜੋ ਚੰਗੇ-ਚੰਗੇ ਬੱਚੇ ਹੁੰਦੇ ਹਨ ਉਹ ਕਦੇ ਸ਼ਾਦੀਆਂ ਤੇ, ਇਧਰ-ਉੱਧਰ ਜਾਣ ਦੀ ਛੁੱਟੀ ਨਹੀਂ ਲੈਂਦੇ ਹਨ। ਬੁੱਧੀ ਵਿੱਚ ਰਹਿੰਦਾ ਹੈ ਅਸੀਂ ਚੰਗੀ ਤਰ੍ਹਾਂ ਪੜ੍ਹ ਕੇ ਸਕਾਲਰਸ਼ਿਪ(ਵਜ਼ੀਫ਼ਾ) ਲਵਾਂਗੇ ਇਸ ਲਈ ਪੜ੍ਹਦੇ ਹਾਂ। ਮਿਸ ਕਰਨ ਦਾ ਖ਼ਿਆਲ ਨਹੀਂ ਕਰਦੇ। ਉਨ੍ਹਾਂ ਨੂੰ ਪੜ੍ਹਾਈ ਤੋਂ ਇਲਾਵਾ ਕੁਝ ਵੀ ਮਿੱਠਾ ਨਹੀਂ ਲੱਗਦਾ। ਸਮਝਦੇ ਹਨ ਮੁਫ਼ਤ ਸਮਾਂ ਖ਼ਰਾਬ ਹੋਵੇਗਾ। ਇੱਥੇ ਇੱਕ ਹੀ ਟੀਚਰ ਪੜ੍ਹਾਉਣ ਵਾਲਾ ਹੈ ਤਾਂ ਕਦੇ ਵੀ ਪੜ੍ਹਾਈ ਮਿਸ ਨਹੀਂ ਕਰਨੀ ਚਾਹੀਦੀ। ਇਸ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਦੇਖਦੇ ਹਨ ਪੜ੍ਹਨ ਵਾਲੇ ਚੰਗੇ ਹਨ ਤਾਂ ਪੜ੍ਹਾਉਣ ਵਾਲੇ ਦਾ ਵੀ ਦਿਲ ਲੱਗਦਾ ਹੈ। ਟੀਚਰ ਦਾ ਨਾਮ ਬਾਲਾ ਹੁੰਦਾ ਹੈ, ਗ੍ਰੇਡ ਵੱਧਦਾ ਹੈ। ਉੱਚ ਪਦਵੀ ਮਿਲਦੀ ਹੈ। ਇੱਥੇ ਵੀ ਬੱਚੇ ਜੋ ਜਿੰਨਾ ਪੜ੍ਹਦੇ ਹਨ ਓਨਾ ਉੱਚ ਪਦ ਪਾਉਂਦੇ ਹਨ। ਇਕ ਹੀ ਕਲਾਸ ਵਿੱਚ ਪੜ੍ਹਕੇ ਕੋਈ ਉੱਚ ਪਦ ਪਾਉਂਦੇ ਹਨ ਅਤੇ ਕੋਈ ਘੱਟ। ਸਭ ਦੀ ਕਮਾਈ ਇਕੋ ਜਿਹੀ ਨਹੀਂ ਹੁੰਦੀ। ਬੁੱਧੀ ਤੇ ਮਦਾਰ ਹੈ। ਉਹ ਤਾਂ ਮਨੁੱਖ, ਮਨੁੱਖ ਨੂੰ ਪੜ੍ਹਾਉਂਦੇ ਹਨ। ਤੁਸੀਂ ਜਾਣਦੇ ਹੋ ਕਿ ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ ਤੇ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਗਫ਼ਲਤ ਨਹੀਂ ਕਰਨੀ ਚਾਹੀਦੀ। ਪੜ੍ਹਾਈ ਨੂੰ ਛੱਡਣਾ ਨਹੀਂ ਚਾਹੀਦਾ। ਇੱਕ - ਦੂਜੇ ਦੇ ਟ੍ਰੇਟਰ ਵੀ ਬਣ ਜਾਂਦੇ ਹਨ - ਉਲਟੀ - ਸੁਲਟੀ ਗੱਲਾਂ ਸੁਣਾਕੇ। ਪਰਮਤ ਤੇ ਨਹੀਂ ਚੱਲਣਾ ਚਾਹੀਦਾ। ਸ਼੍ਰੀਮਤ ਦੇ ਲਈ ਕੋਈ ਕੁਝ ਵੀ ਕਹੇ, ਤੁਹਾਨੂੰ ਤਾਂ ਯਕੀਨ ਹੈ - ਬਾਪ ਸਾਨੂੰ ਪੜ੍ਹਾਉਂਦੇ ਹਨ ਫ਼ਿਰ ਉਹ ਪੜ੍ਹਾਈ ਛੱਡਣੀ ਨਹੀਂ ਚਾਹੀਦੀ। ਬੱਚੇ ਨੰਬਰਵਾਰ ਹਨ, ਬਾਪ ਤਾਂ ਅੱਵਲ ਨੰਬਰ ਹੈ। ਇਸ ਪੜ੍ਹਾਈ ਨੂੰ ਛੱਡ ਕੇ ਹੋਰ ਕਿੱਥੇ ਜਾਓਗੇ! ਹੋਰ ਕਿਧਰੋਂ ਵੀ ਇਹ ਪੜ੍ਹਾਈ ਮਿਲ ਨਹੀਂ ਸਕਦੀ। ਸ਼ਿਵਬਾਬਾ ਤੋਂ ਪੜ੍ਹਨਾ ਹੈ। ਸੌਦਾ ਵੀ ਸ਼ਿਵਬਾਬਾ ਨਾਲ ਕਰਨਾ ਹੈ। ਕੋਈ ਉਲਟੀ - ਸੁਲਟੀ ਗੱਲਾਂ ਸੁਣਾ ਕੇ ਦੂਜਿਆਂ ਦਾ ਮੂੰਹ ਮੋੜ ਦਿੰਦੇ ਹਨ। ਇਹ ਬੈਂਕ ਸ਼ਿਵਬਾਬਾ ਦੀ ਹੈ। ਸਮਝੋ ਕੋਈ ਬਾਹਰ ਸਤਸੰਗ ਸ਼ੁਰੂ ਕਰਦੇ, ਕਹਿੰਦੇ ਹਨ ਅਸੀਂ ਸ਼ਿਵਬਾਬਾ ਦੀ ਬੈਂਕ ਵਿੱਚ ਜਮ੍ਹਾਂ ਕਰਨਾ ਹੈ, ਕਿਵ਼ੇਂ ਕਰਨਗੇ? ਬੱਚੇ ਜੋ ਆਉਂਦੇ ਹਨ ਸ਼ਿਵਬਾਬਾ ਦੀ ਭੰਡਾਰੀ ਵਿੱਚ ਪਾਉਂਦੇ ਹਨ। ਇਕ ਪੈਸਾ ਵੀ ਦਿੰਦੇ ਹਨ ਤਾਂ ਸੌ ਗੁਣਾ ਹੋਕੇ ਮਿਲਦਾ ਹੈ। ਸ਼ਿਵਬਾਬਾ ਕਹਿੰਦੇ ਹਨ ਤੁਹਾਨੂੰ ਇਸਦੇ ਬਦਲੇ ਮਹਿਲ ਮਿਲ ਜਾਣਗੇ। ਇਹ ਸਾਰੀ ਪੁਰਾਣੀ ਦੁਨੀਆਂ ਖ਼ਤਮ ਹੋਣ ਵਾਲੀ ਹੈ। ਧਨਵਾਨ ਚੰਗੇ-ਚੰਗੇ ਪਰਿਵਾਰਾਂ ਵਿਚੋਂ ਬਹੁਤ ਆਉਂਦੇ ਹਨ। ਇਵੇਂ ਕੋਈ ਨਹੀਂ ਕਹਿੰਦੇ ਕਿ ਸਾਡੀ ਸ਼ਿਵਬਾਬਾ ਦੇ ਭੰਡਾਰੇ ਵਿਚੋਂ ਪਰਵਰਿਸ਼(ਪਾਲਣਾ) ਨਹੀਂ ਹੁੰਦੀ ਹੈ। ਸਭ ਦੀ ਪਾਲਣਾ ਹੋ ਰਹੀ ਹੈ। ਕੋਈ ਗ਼ਰੀਬ ਹਨ ਕੋਈ ਸ਼ਾਹੂਕਾਰ ਹਨ। ਸ਼ਾਹੂਕਾਰਾਂ ਨਾਲ ਗ਼ਰੀਬ ਪਲਦੇ ਹਨ, ਇਸ ਵਿੱਚ ਡਰਨ ਦੀ ਗੱਲ ਨਹੀਂ। ਬਹੁਤ ਚਾਹੁੰਦੇ ਹਨ ਕਿ ਅਸੀਂ ਬਾਬਾ ਦੇ ਬਣ ਜਾਈਏ। ਪਰ ਲਾਇਕ ਵੀ ਤਾਂ ਹੋਣ। ਤੰਦਰੁਸਤ ਵੀ ਚਾਹੀਦੇ ਹਨ। ਗਿਆਨ ਵੀ ਦੇ ਸਕਣ। ਸਰਕਾਰ ਵੀ ਬਹੁਤ ਜਾਂਚ ਕੇ ਲੈਂਦੀ ਹੈ। ਇੱਥੇ ਵੀ ਸਭ ਕੁਝ ਦੇਖਿਆ ਜਾਂਦਾ ਹੈ। ਸਰਵਿਸ ਕਰ ਸਕਦੇ ਹਨ। ਨੰਬਰਵਾਰ ਤਾਂ ਹਨ। ਸਭ ਆਪਣਾ-ਆਪਣਾ ਪੁਰਸ਼ਾਰਥ ਕਰ ਰਹੇ ਹਨ। ਕੋਈ ਚੰਗਾ ਪੁਰਸ਼ਾਰਥ ਕਰਦੇ-ਕਰਦੇ ਫ਼ਿਰ ਐਬਸੇਂਟ(ਗੈਰ ਹਾਜ਼ਿਰ) ਹੋ ਜਾਂਦੇ ਹਨ। ਕਾਰਨ-ਅਕਾਰਨ ਆਉਣਾ ਛੱਡ ਦਿੰਦੇ ਹਨ ਫਿਰ ਤੰਦਰੁਸਤੀ ਵੀ ਐਸੀ ਹੋ ਜਾਂਦੀ ਹੈ। ਐਵਰ ਤੰਦਰੁਸਤ ਬਣਾਉਣ ਦੇ ਲਈ ਇਹ ਸਭ ਸਿਖਾਇਆ ਜਾਂਦਾ ਹੈ। ਜਿਨ੍ਹਾਂ ਨੂੰ ਸ਼ੌਂਕ ਹੈ, ਸਮਝਦੇ ਹਨ ਯਾਦ ਨਾਲ ਹੀ ਸਾਡੇ ਪਾਪ ਕੱਟਦੇ ਹਨ, ਉਹ ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਹਨ। ਕੋਈ ਲਾਚਾਰ ਤਾਂ ਟਾਈਮ ਪਾਸ ਕਰ ਰਹੇ ਹਨ। ਆਪਣੀ-ਆਪਣੀ ਜਾਂਚ ਕਰਨੀ ਹੈ। ਬਾਪ ਸਮਝਾਉਂਦੇ ਹਨ ਗਫ਼ਲਤ ਕਰੋਗੇ ਤਾਂ ਉਹ ਪਤਾ ਚੱਲ ਜਾਵੇਗਾ - ਇਹ ਕਿਸੇ ਨੂੰ ਪੜ੍ਹਾ ਨਹੀਂ ਸਕਦੇ।

ਬਾਬਾ ਕਹਿੰਦੇ ਹਨ 7 ਦਿਨਾਂ ਵਿੱਚ ਤੁਸੀਂ ਬ੍ਰਾਹਮਣ - ਬ੍ਰਾਹਮਣੀ ਬਣ ਜਾਣਾ ਹੈ। ਸਿਰਫ਼ ਨਾਮ ਦਾ ਬ੍ਰਾਹਮਣ - ਬ੍ਰਾਹਮਣੀ ਨਹੀਂ ਚਾਹੀਦਾ। ਬ੍ਰਾਹਮਣ - ਬ੍ਰਾਹਮਣੀ ਉਹ ਜਿਨ੍ਹਾਂ ਦੇ ਮੂੰਹ ਵਿੱਚ ਬਾਬਾ ਦਾ ਗੀਤ ਗਿਆਨ ਯਾਦ ਹੋਵੇ। ਬ੍ਰਾਹਮਣਾ ਵਿੱਚ ਵੀ ਨੰਬਰਵਾਰ ਤਾਂ ਹੁੰਦੇ ਹੀ ਹਨ। ਇੱਥੇ ਵੀ ਇਵੇਂ ਹੀ ਹੈ। ਪੜ੍ਹਾਈ ਤੇ ਧਿਆਨ ਨਹੀਂ ਤਾਂ ਕੀ ਜਾ ਕੇ ਬਣਨਗੇ। ਹਰ ਇੱਕ ਨੇ ਆਪਣਾ ਪੁਰਸ਼ਾਰਥ ਕਰਨਾ ਹੈ। ਸਰਵਿਸ ਦਾ ਸਬੂਤ ਦੇਣਾ ਚਾਹੀਦਾ ਹੈ, ਤਾਂ ਸਮਝ ਵਿੱਚ ਆਏਗਾ ਕਿ ਇਹ ਇੱਦਾਂ ਦਾ ਪਦ ਪਾਏਗਾ। ਫ਼ਿਰ ਉਹ ਕਲਪ - ਕਲਪਾਂਤਰ ਦੇ ਲਈ ਹੋ ਜਾਵੇਗਾ। ਪੜ੍ਹਦੇ - ਪੜ੍ਹਾਉਂਦੇ ਨਹੀਂ ਹਨ ਤਾਂ ਅੰਦਰ ਵਿੱਚ ਸਮਝਣਾ ਚਾਹੀਦਾ ਹੈ ਕਿ ਮੈਂ ਪੂਰਾ ਪੜ੍ਹਿਆ ਨਹੀਂ ਹਾਂ, ਇਸਲਈ ਪੜ੍ਹਾ ਨਹੀਂ ਸਕਦਾ। ਬਾਬਾ ਕਹਿੰਦੇ ਹਨ ਪੜ੍ਹਾਉਣ ਲਾਇਕ ਕਿਉਂ ਨਹੀਂ ਬਣਦੇ ਹੋ! ਕਿੱਥੋਂ ਤੱਕ ਬ੍ਰਾਹਮਣੀ ਨੂੰ ਭੇਜਾਂਗੇ! ਆਪਣੇ ਵਰਗਾ ਨਹੀਂ ਬਣਾਇਆ ਹੈ! ਜਿੱਥੇ ਚੰਗੀ ਤਰ੍ਹਾਂ ਪੜ੍ਹਦੇ ਹਨ ਉਨ੍ਹਾਂ ਨੂੰ ਮਦਦ ਦੇਣੀ ਚਾਹੀਦੀ ਹੈ। ਬਹੁਤਿਆਂ ਦਾ ਆਪਸ ਵਿੱਚ ਮਤਭੇਦ ਰਹਿੰਦਾ ਹੈ। ਕਈ ਫ਼ਿਰ ਇੱਕ - ਦੂਜੇ ਵਿੱਚ ਲਟਕ ਕੇ ਪੜ੍ਹਾਈ ਛੱਡ ਦਿੰਦੇ ਹਨ। ਜੋ ਕਰੇਗਾ ਉਹ ਪਾਏਗਾ। ਇੱਕ - ਦੂਜੇ ਦੀਆਂ ਗੱਲਾਂ ਵਿੱਚ ਆਕੇ ਤੁਸੀਂ ਪੜ੍ਹਾਈ ਕਿਉਂ ਛੱਡ ਦਿੰਦੇ ਹੋ? ਇਹ ਵੀ ਡਰਾਮਾ। ਤਕਦੀਰ ਵਿੱਚ ਨਹੀਂ ਹੈ। ਦਿਨ - ਪ੍ਰਤੀਦਿਨ ਪੜ੍ਹਾਈ ਜ਼ਿਆਦਾ ਹੁੰਦੀ ਜਾਂਦੀ ਹੈ। ਸੈਂਟਰ ਖੁੱਲਦੇ ਰਹਿੰਦੇ ਹਨ। ਇਹ ਸ਼ਿਵਬਾਬਾ ਦਾ ਖਰਚਾ ਨਹੀਂ ਹੈ। ਸਾਰਾ ਹੀ ਬੱਚਿਆਂ ਦਾ ਖਰਚਾ ਹੈ। ਇਹ ਦਾਨ ਸਭ ਤੋਂ ਵਧੀਆ ਹੈ। ਉਸ ਦਾਨ ਨਾਲ ਅਲਪਕਾਲ ਦਾ ਸੁੱਖ ਮਿਲਦਾ ਹੈ, ਇਸ ਨਾਲ 21 ਜਨਮਾਂ ਦੀ ਪ੍ਰਲਬੱਧ ਮਿਲਦੀ ਹੈ। ਤੁਸੀਂ ਜਾਣਦੇ ਹੋ ਅਸੀਂ ਇੱਥੇ ਆਉਂਦੇ ਹਾਂ ਨਰ ਤੋਂ ਨਰਾਇਣ ਬਣਨ ਦੇ ਲਈ। ਤਾਂ ਜੋ ਚੰਗੀ ਤਰ੍ਹਾਂ ਪੜ੍ਹਦੇ ਹਨ ਉਨ੍ਹਾਂ ਨੂੰ ਫਾਲੋ ਕਰੋ। ਕਿੰਨਾ ਰੈਗੂਲਰ ਪੜ੍ਹਨਾ ਚਾਹੀਦਾ ਹੈ। ਅਕਸਰ ਕਰਕੇ ਦੇਹ - ਅਭਿਮਾਨ ਵਿੱਚ ਆਕੇ ਬਹੁਤ ਲੜਦੇ ਹਨ। ਆਪਣੀ ਤਕਦੀਰ ਨਾਲ ਰੁੱਸ ਪੈਂਦੇ ਹਨ ਇਸ ਲਈ ਮੈਜ਼ੋਰਟੀ(ਜ਼ਿਆਦਾ) ਮਾਤਾਵਾਂ ਦੀ ਹੈ। ਨਾਮ ਵੀ ਮਾਤਾਵਾਂ ਦਾ ਬਾਲਾ ਹੁੰਦਾ ਹੈ। ਡਰਾਮੇ ਵਿੱਚ ਮਾਤਾਵਾਂ ਦੀ ਉੱਨਤੀ ਦੀ ਵੀ ਨੂੰਧ ਹੈ।

ਤਾਂ ਬਾਪ ਮਿੱਠੇ-ਮਿੱਠੇ ਬੱਚਿਆਂ ਨੂੰ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ। ਆਤਮ ਅਭਿਮਾਨੀ ਹੋ ਕੇ ਰਹੋ। ਸ਼ਰੀਰ ਹੀ ਨਹੀਂ ਤਾਂ ਦੂਜਿਆਂ ਦਾ ਸੁਣੋਗੇ ਕਿੱਦਾਂ। ਇਹ ਪੱਕਾ ਅਭਿਆਸ ਕਰੋ - ਅਸੀਂ ਆਤਮਾ ਹਾਂ, ਹੁਣ ਅਸੀਂ ਵਾਪਸ ਜਾਣਾ ਹੈ। ਬਾਪ ਕਹਿੰਦੇ ਹਨ ਇਹ ਸਭ ਤਿਆਗ ਕਰੋ, ਬਾਪ ਨੂੰ ਯਾਦ ਕਰੋ। ਇਸ ਤੇ ਹੀ ਸਾਰਾ ਮਦਾਰ ਹੈ। ਬਾਪ ਕਹਿੰਦੇ ਹਨ ਧੰਦਾ ਆਦਿ ਚਾਹੇ ਕਰਦੇ ਰਹੋ। 8 ਘੰਟਾ ਧੰਦਾ, 8 ਘੰਟਾ ਆਰਾਮ, ਬਾਕੀ 8 ਘੰਟੇ ਇਸ ਗੌਰਮਿੰਟ ਦੀ ਸਰਵਿਸ ਕਰੋ। ਇਹ ਵੀ ਤੁਸੀਂ ਮੇਰੀ ਨਹੀਂ, ਸਾਰੇ ਵਿਸ਼ਵ ਦੀ ਸੇਵਾ ਕਰਦੇ ਹੋ, ਇਸ ਦੇ ਲਈ ਸਮਾਂ ਕੱਢੋ। ਮੁੱਖ ਹੈ ਯਾਦ ਦੀ ਯਾਤਰਾ। ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਉਸ ਗੌਰਮਿੰਟ ਦੀ 8 ਘੰਟੇ ਸਰਵਿਸ ਕਰਦੇ ਹੋ, ਉਸ ਨਾਲ ਕੀ ਮਿਲਦਾ ਹੈ! ਹਜ਼ਾਰ ਦੋ, ਪੰਜ ਹਜ਼ਾਰ ਇਸ ਗੌਰਮਿੰਟ ਦੀ ਸਰਵਿਸ ਕਰਨ ਨਾਲ ਤੁਸੀਂ ਪਦਮਾਪਦਮਪਤੀ ਬਣਦੇ ਹੋ। ਤਾਂ ਕਿੰਨੇ ਦਿਲ ਨਾਲ ਸੇਵਾ ਕਰਨੀ ਚਾਹੀਦੀ ਹੈ। 8 ਰਤਨ ਬਣੇ ਹਨ ਤਾਂ ਜ਼ਰੂਰ 8 ਘੰਟੇ ਬਾਬਾ ਨੂੰ ਯਾਦ ਕਰਦੇ ਹੋਣਗੇ। ਭਗਤੀ ਮਾਰਗ ਵਿੱਚ ਬਹੁਤ ਯਾਦ ਕਰਦੇ ਹਨ, ਟਾਈਮ ਗਵਾਉਂਦੇ ਹਨ, ਮਿਲਦਾ ਕੁਝ ਵੀ ਨਹੀਂ ਹੈ। ਗੰਗਾ ਇਸ਼ਨਾਨ, ਜਪ ਤਪ ਆਦਿ ਕਰਨ ਨਾਲ ਬਾਪ ਨਹੀਂ ਮਿਲਦਾ ਹੈ ਜੋ ਵਰਸਾ ਮਿਲੇ। ਇੱਥੇ ਤਾਂ ਤੁਹਾਨੂੰ ਬਾਪ ਤੋਂ ਵਰਸਾ ਮਿਲਦਾ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਨੂੰ ਛੱਡ ਕਦੇ ਪਰਮੱਤ ਤੇ ਨਹੀਂ ਚੱਲਣਾ ਹੈ। ਉਲਟੀ - ਸੁਲਟੀ ਗੱਲਾਂ ਵਿੱਚ ਆਕੇ ਪੜ੍ਹਾਈ ਤੋਂ ਮੂੰਹ ਨਹੀਂ ਮੋੜਨਾ ਹੈ। ਮਤਭੇਦ ਵਿੱਚ ਨਹੀਂ ਆਉਣਾ ਹੈ।

2. ਆਪਣੀ ਜਾਂਚ ਕਰਨੀ ਹੈ ਅਸੀਂ ਕਿਤੇ ਗਫ਼ਲਤ ਤਾਂ ਨਹੀਂ ਕਰਦੇ ਹਾਂ? ਪੜ੍ਹਾਈ ਤੇ ਪੂਰਾ ਅਟੈਂਸ਼ਨ ਹੈ? ਸਮਾਂ ਵਿਅਰਥ ਤਾਂ ਨਹੀਂ ਗਵਾਉਂਦੇ ਹਾਂ? ਆਤਮ ਅਭਿਮਾਨੀ ਬਣੇ ਹਾਂ? ਰੂਹਾਨੀ ਸੇਵਾ ਦਿਲ ਨਾਲ ਕਰਦੇ ਹਾਂ?

ਵਰਦਾਨ:-
ਪੁਰਾਣੇ ਸੰਸਕਾਰ ਅਤੇ ਸੰਸਾਰ ਦੇ ਰਿਸ਼ਤਿਆਂ ਦੀ ਆਕਰਸ਼ਣ ਤੋਂ ਮੁਕਤ ਰਹਿਣ ਵਾਲੇ ਡਬਲ ਲਾਈਟ ਫਰਿਸ਼ਤਾ ਭਵ:

ਫਰਿਸ਼ਤਾ ਮਤਲਬ ਪੁਰਾਣੇ ਸੰਸਾਰ ਦੇ ਆਕਰਸ਼ਣ ਤੋਂ ਮੁਕਤ, ਨਾ ਸਬੰਧ ਰੂਪ ਵਿੱਚ ਅਕਰਸ਼ਣ ਹੋਵੇ, ਨਾ ਆਪਣੀ ਦੇਹ ਅਤੇ ਨਾ ਕਿਸੇ ਦੇਹਧਾਰੀ ਮਨੁੱਖ ਜਾਂ ਕਿਸੇ ਚੀਜ਼ ਵੱਲ ਆਕਰਸ਼ਣ ਹੋਵੇ, ਇਵੇਂ ਹੀ ਪੁਰਾਣੇ ਸੰਸਕਾਰ ਦੇ ਆਕਰਸ਼ਣ ਤੋਂ ਵੀ ਮੁਕਤ - ਸੰਕਲਪ, ਵ੍ਰਿਤੀ ਜਾਂ ਵਾਣੀ ਦੇ ਰੂਪ ਵਿੱਚ ਕੋਈ ਸੰਸਕਾਰ ਦੀ ਆਕਰਸ਼ਣ ਨਾ ਹੋਵੇ। ਜਦੋਂ ਇਸ ਤਰ੍ਹਾਂ ਸਾਰੇ ਆਕਰਸ਼ਨਾਂ ਤੋਂ ਅਤੇ ਵਿਅਰਥ ਸਮੇਂ, ਵਿਅਰਥ ਸੰਗ, ਵਿਅਰਥ ਵਾਤਾਵਰਨ ਤੋਂ ਮੁਕਤ ਬਣੋਗੇ ਤਾਂ ਕਹਾਂਗੇ ਡਬਲ ਲਾਈਟ ਫਰਿਸ਼ਤਾ।


ਸਲੋਗਨ:-
ਸ਼ਾਂਤੀ ਦੀ ਸ਼ਕਤੀ ਦੁਆਰਾ ਸਰਵ ਆਤਮਾਵਾਂ ਦੀ ਪਾਲਣਾ ਕਰਨ ਵਾਲੇ ਹੀ ਰੂਹਾਨੀ ਸੋਸ਼ਲ ਵਰਕਰ ਹਨ।