05.04.21 Punjabi Morning Murli Om Shanti BapDada Madhuban
"ਮਿੱਠੇ ਬੱਚੇ :-
ਭੋਲੇਨਾਥ ਮੋਸ੍ਟ ਬਿਲਵੇਡ ਬਾਪ ਤੁਹਾਡੇ ਸਮੁੱਖ ਬੈਠੇ ਹਨ, ਤੁਸੀਂ ਪਿਆਰ ਨਾਲ ਯਾਦ ਕਰੋ ਤਾਂ ਲਗਨ
ਵੱਧਦੀ ਜਾਵੇਗੀ, ਵਿਘਨ ਖਤਮ ਹੋ ਜਾਣਗੇ"
ਪ੍ਰਸ਼ਨ:-
ਬ੍ਰਾਹਮਣ ਬੱਚਿਆਂ
ਨੂੰ ਕਿਹੜੀ ਗੱਲ ਹਮੇਸ਼ਾ ਯਾਦ ਰਹੇ ਤਾਂ ਕਦੀ ਵੀ ਵਿਕਰਮ ਨਾ ਹੋਣ?
ਉੱਤਰ:-
ਜੋ ਕਰਮ ਅਸੀਂ ਕਰਾਂਗੇ, ਸਾਨੂੰ ਵੇਖ ਹੋਰ ਵੀ ਕਰਨਗੇ - ਇਹ ਯਾਦ ਰਹੇ ਤਾਂ ਵਿਕਰਮ ਨਹੀਂ ਹੋਵੇਗਾ।
ਜੇਕਰ ਕੋਈ ਛਿਪਾਕੇ ਵੀ ਪਾਪ ਕਰਮ ਕਰਦੇ ਤਾਂ ਧਰਮਰਾਜ ਤੋਂ ਛਿਪ ਨਹੀਂ ਸਕਦਾ, ਫੌਰਨ ਉਸ ਦੀ ਸਜਾ
ਮਿਲੇਗੀ। ਅੱਗੇ ਚਲ ਹੋਰ ਵੀ ਮਾਰਸ਼ਲ ਲਾਅ ਹੋ ਜਾਵੇਗਾ। ਇਸ ਇੰਦਰ ਸਭਾ ਵਿੱਚ ਕੋਈ ਪਤਿਤ ਛਿਪ ਕੇ ਬੈਠ
ਨਹੀਂ ਸਕਦਾ।
ਗੀਤ:-
ਭੋਲੇਨਾਥ ਤੋਂ
ਨਿਰਾਲਾ...
ਓਮ ਸ਼ਾਂਤੀ
ਮਿੱਠੇ
- ਮਿੱਠੇ ਰੂਹਾਨੀ ਬੱਚੇ ਜਾਣਦੇ ਹਨ ਕਿ ਹੁਣ ਰੂਹਾਨੀ ਬਾਪ ਸਾਨੂੰ ਇਹ ਸ੍ਰਿਸ਼ਟੀ ਦੇ ਆਦਿ - ਮੱਧ -
ਅੰਤ ਦਾ ਗਿਆਨ ਸੁਣਾ ਰਹੇ ਹਨ। ਉਹਨਾਂ ਦਾ ਨਾਮ ਹੀ ਹੈ ਭੋਲਾਨਾਥ। ਬਾਪ ਬਹੁਤ ਭੋਲੇ ਹੁੰਦੇ ਹਨ,
ਕਿੰਨੀ ਤਕਲੀਫ ਸਹਿਣ ਕਰਕੇ ਵੀ ਬੱਚਿਆਂ ਨੂੰ ਪੜ੍ਹਾਉਂਦੇ ਹਨ। ਸੰਭਾਲ਼ਦੇ ਹਨ। ਫਿਰ ਜਦੋਂ ਵੱਡੇ ਹੁੰਦੇ
ਹਨ ਤਾਂ ਸਭ ਕੁਝ ਉਨ੍ਹਾਂ ਨੂੰ ਦੇ ਖ਼ੁਦ ਵਾਨਪ੍ਰਸਥ ਅਵਸਥਾ ਲੈ ਲੈਂਦੇ ਹਨ। ਸਮਝਦੇ ਹਨ ਕਿ ਅਸੀਂ ਫਰਜ਼
- ਅਦਾਈ ਪੂਰੀ ਕੀਤੀ ਹੈ, ਹੁਣ ਬੱਚੇ ਜਾਣਨ। ਤਾਂ ਬਾਪ ਭੋਲੇ ਠਹਿਰੇ ਨਾ। ਇਹ ਵੀ ਹੁਣ ਤੁਹਾਨੂੰ ਬਾਪ
ਸਮਝਾਉਂਦੇ ਹਨ ਕਿਓਂਕਿ ਭੋਲੇਨਾਥ ਹਨ। ਤਾਂ ਹੱਦ ਦੇ ਬਾਪ ਦੇ ਲਈ ਵੀ ਸਮਝਾਉਂਦੇ ਹਨ ਕਿ ਉਹ ਕਿੰਨੇ
ਭੋਲੇ ਹਨ। ਉਹ ਹੋਏ ਹੱਦ ਦੇ ਭੋਲੇ। ਇਹ ਫਿਰ ਹੈ ਬੇਹੱਦ ਦਾ ਭੋਲੇਨਾਥ ਬਾਪ। ਪਰਮਧਾਮ ਤੋਂ ਆਉਂਦੇ ਹਨ,
ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਵਿੱਚ ਇਸਲਈ ਮਨੁੱਖ ਸਮਝਦੇ ਹਨ ਕਿ ਪੁਰਾਣੇ ਪਤਿਤ ਸ਼ਰੀਰ ਵਿੱਚ ਕਿਵੇਂ
ਆਉਣਾ ਹੋਵੇਗਾ। ਨਾ ਸਮਝਣ ਦੇ ਕਾਰਨ ਪਾਵਨ ਸ਼ਰੀਰ ਵਾਲੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਇਹ ਹੀ ਗੀਤਾ,
ਵੇਦ, ਸ਼ਾਸਤਰ ਆਦਿ ਫਿਰ ਵੀ ਬਣਨਗੇ। ਵੇਖੋ, ਸ਼ਿਵਬਾਬਾ ਕਿੰਨਾ ਭੋਲਾ ਹੈ। ਆਉਂਦੇ ਹਨ ਤਾਂ ਵੀ ਭਾਸਨਾ
ਇਵੇਂ ਦਿੰਦੇ ਹਨ - ਜਿਵੇਂਕਿ ਬਾਪ ਇੱਥੇ ਹੀ ਬੈਠਾ ਹੈ। ਇਹ ਸਾਕਾਰ ਬਾਬਾ ਵੀ ਭੋਲਾ ਹੈ ਨਾ। ਕੋਈ
ਦੁਪੱਟਾ ਨਹੀਂ, ਕੋਈ ਤਿਲਕ ਆਦਿ ਨਹੀਂ। ਜੱਦ ਕਿ ਸਾਧਾਰਨ ਬਾਬਾ ਤਾਂ ਬਾਬਾ ਹੀ ਹੈ। ਬੱਚੇ ਜਾਣਦੇ ਹਨ
- ਕਿੰਨੀ ਇਹ ਸਾਰੀ ਨਾਲੇਜ ਸ਼ਿਵਬਾਬਾ ਹੀ ਦਿੰਦੇ ਹਨ ਹੋਰ ਕਿਸੇ ਦੀ ਤਾਕਤ ਨਹੀਂ ਜੋ ਦੇ ਸਕੇ। ਦਿਨ -
ਪ੍ਰਤੀਦਿਨ ਬੱਚਿਆਂ ਦੀ ਲਗਨ ਵੱਧਦੀ ਜਾਂਦੀ ਹੈ। ਜਿੰਨਾ ਬਾਪ ਨੂੰ ਯਾਦ ਕਰਨਗੇ ਉਨ੍ਹਾਂ ਲਵ ਵਧੇਗਾ।
ਬਿਲਵੇਡ ਮੋਸ੍ਟ ਬਾਪ ਹੈ ਨਾ। ਨਾ ਸਿਰਫ ਹੁਣ ਪਰ ਭਗਤੀ ਮਾਰਗ ਵਿੱਚ ਵੀ ਤੁਸੀਂ ਬਿਲਵੇਡ ਮੋਸ੍ਟ ਸਮਝਦੇ
ਸੀ। ਕਹਿੰਦੇ ਸੀ - ਬਾਬਾ ਜੱਦ ਤੁਸੀਂ ਆਓਗੇ ਤਾਂ ਹੋਰ ਸਭ ਨਾਲੋਂ ਲਵ ਛੱਡਕੇ ਇੱਕ ਬਾਪ ਦੇ ਨਾਲ ਲਵ
ਰੱਖਾਂਗੇ। ਤੁਸੀਂ ਹੁਣ ਜਾਣਦੇ ਵੀ ਹੋ, ਪਰ ਮਾਇਆ ਇੰਨਾ ਲਵ ਕਰਨ ਨਹੀਂ ਦਿੰਦੀ ਹੈ। ਮਾਇਆ ਚਾਹੁੰਦੀ
ਨਹੀਂ ਕਿ ਇਹ ਮੈਨੂੰ ਛੱਡ ਬਾਪ ਨੂੰ ਯਾਦ ਕਰਨ। ਉਹ ਚਾਹੁੰਦੀ ਹੈ ਕਿ ਦੇਹ - ਅਭਿਮਾਨੀ ਹੋ ਮੈਨੂੰ ਲਵ
ਕਰਨ। ਇਹ ਹੀ ਮਾਇਆ ਚਾਹੁੰਦੀ ਹੈ ਇਸਲਈ ਕਿੰਨਾ ਵਿਘਨ ਪਾਉਂਦੀ ਹੈ। ਤੁਸੀਂ ਵਿਘਣਾਂ ਨੂੰ ਪਾਰ ਕਰਨਾ
ਹੈ। ਬੱਚਿਆਂ ਨੂੰ ਕੁਝ ਤਾਂ ਮਿਹਨਤ ਕਰਨੀ ਚਾਹੀਦੀ ਹੈ ਨਾ। ਪੁਰਸ਼ਾਰਥ ਨਾਲ ਹੀ ਤੁਸੀਂ ਆਪਣੀ
ਪ੍ਰਾਲਬਧ ਪਾਉਂਦੇ ਹੋ। ਬੱਚੇ ਜਾਣਦੇ ਹਨ, ਉੱਚ ਪਦਵੀ ਪਾਉਣ ਦੇ ਲਈ ਕਿੰਨਾ ਪੁਰਸ਼ਾਰਥ ਕਰਨਾ ਹੈ। ਇੱਕ
ਤਾਂ ਵਿਕਾਰਾਂ ਦਾ ਦਾਨ ਦੇਣਾ ਹੈ, ਦੂਜਾ ਬਾਪ ਤੋਂ ਜੋ ਅਵਿਨਾਸ਼ੀ ਗਿਆਨ ਰਤਨਾਂ ਦਾ ਧਨ ਮਿਲਦਾ ਹੈ,
ਉਹ ਦਾਨ ਕਰਨਾ ਹੈ। ਜਿਸ ਅਵਿਨਾਸ਼ੀ ਧਨ ਨਾਲ ਹੀ ਤੁਸੀਂ ਇੰਨੇ ਧਨਵਾਨ ਬਣਦੇ ਹੋ। ਨਾਲੇਜ ਹੈ ਸੋਰਸ ਆਫ਼
ਇਨਕਮ। ਉਹ ਹੈ ਸ਼ਾਸਤਰਾਂ ਦੀ ਫ਼ਿਲਾਸਾਫੀ, ਇਹ ਹੈ ਸਪ੍ਰਿਚੂਅਲ ਨਾਲੇਜ। ਸ਼ਾਸਤਰ ਆਦਿ ਪੜ੍ਹਕੇ ਵੀ ਬਹੁਤ
ਕਮਾਉਂਦੇ ਹਨ। ਇੱਕ ਕਠੋਰੀ ਵਿੱਚ ਗ੍ਰੰਥ ਆਦਿ ਰੱਖ ਦਿੱਤਾ ਹੈ, ਥੋੜਾ ਕੁਝ ਸੁਣਾਇਆ ਬਸ ਇਨਕਮ ਹੋ
ਜਾਵੇਗੀ। ਉਹ ਕੋਈ ਅਸਲ ਗਿਆਨ ਨਹੀਂ ਹੈ। ਯਥਾਰਥ ਗਿਆਨ ਇੱਕ ਬਾਪ ਹੀ ਦਿੰਦੇ ਹਨ। ਜੱਦ ਤੱਕ ਕਿਸੇ
ਨੂੰ ਇਹ ਰੂਹਾਨੀ ਨਾਲੇਜ ਨਹੀਂ ਮਿਲੀ ਹੈ ਉਦੋਂ ਤੱਕ ਉਹ ਸ਼ਾਸਤਰਾਂ ਦੀ ਫਿਲਾਸਫੀ ਬੁੱਧੀ ਵਿੱਚ ਹੈ।
ਤੁਹਾਡੀ ਗੱਲ ਸੁਣਦੇ ਨਹੀਂ ਹਨ। ਤੁਸੀਂ ਹੋ ਬਹੁਤ ਥੋੜੇ। ਇਹ ਤਾਂ 100 ਪਰਸੈਂਟ ਸਰਟੇਨ ਹਨ ਕਿ ਇਹ
ਰੂਹਾਨੀ ਨਾਲੇਜ ਬੱਚਿਆਂ ਨੇ ਰੂਹਾਨੀ ਬਾਪ ਤੋਂ ਲੀਤੀ ਹੈ। ਨਾਲੇਜ ਸੋਰਸ ਆਫ ਇਨਕਮ ਹੈ। ਬਹੁਤ ਧਨ
ਮਿਲਦਾ ਹੈ। ਯੋਗ ਤੋਂ ਸੋਰਸ ਆਫ ਹੈਲਥ ਮਤਲਬ ਨਿਰੋਗੀ ਕਾਇਆ ਮਿਲਦੀ ਹੈ। ਗਿਆਨ ਨਾਲ ਵੈਲਥ। ਇਹ ਹੈ
ਦੋ ਮੁੱਖ ਸਬਜੈਕਟ। ਫਿਰ ਕੋਈ ਚੰਗੀ ਤਰ੍ਹਾਂ ਧਾਰਨ ਕਰਦੇ ਹਨ, ਕੋਈ ਘੱਟ ਧਾਰਨ ਕਰਦੇ ਹਨ। ਤਾਂ ਵੈਲਥ
ਵੀ ਘੱਟ ਨੰਬਰਵਾਰ ਮਿਲਦੀ ਹੈ। ਸਜਾਵਾਂ ਆਦਿ ਖਾਕੇ ਜਾ ਪਦਵੀ ਪਾਉਂਦੇ ਹਨ। ਪੂਰਾ ਯਾਦ ਨਹੀਂ ਕਰਦੇ
ਤਾਂ ਵਿਕਰਮ ਵਿਨਾਸ਼ ਨਹੀਂ ਹੁੰਦੇ ਹਨ। ਫਿਰ ਸਜਾਵਾਂ ਖ਼ਾਣੀਆਂ ਪੈਣ। ਪਦਵੀ ਵੀ ਭ੍ਰਿਸ਼ਟ ਹੋ ਪੈਂਦੀ
ਹੈ। ਜਿਵੇਂ ਸਕੂਲ ਵਿੱਚ ਹੁੰਦਾ ਹੈ। ਇਹ ਹੈ ਬੇਹੱਦ ਦੀ ਨਾਲੇਜ, ਇਸ ਨਾਲ ਬੇੜਾ ਪਾਰ ਹੋ ਜਾਂਦਾ ਹੈ।
ਉਸ ਨਾਲੇਜ ਵਿੱਚ ਬੈਰਿਸਟਰੀ, ਡਾਕਟਰੀ, ਇੰਜੀਨਿਅਰਿੰਗ ਪੜ੍ਹਨਾ ਪੈਂਦਾ ਹੈ। ਇਹ ਤਾਂ ਇੱਕ ਹੀ
ਪੜ੍ਹਾਈ ਹੈ। ਯੋਗ ਅਤੇ ਗਿਆਨ ਤੋਂ ਐਵਰਹੇਲਦੀ, ਵੇਲਦੀ ਬਣਦੇ ਹਨ। ਪ੍ਰਿੰਸ ਬਣ ਜਾਂਦੇ ਹਨ। ਉੱਥੇ
ਸ੍ਵਰਗ ਵਿੱਚ ਕੋਈ ਬੈਰਿਸਟਰ, ਜੱਜ ਆਦਿ ਨਹੀਂ ਹੁੰਦੇ ਹਨ। ਉੱਥੇ ਧਰਮਰਾਜ ਦੀ ਵੀ ਲੋੜ ਨਹੀਂ ਹੁੰਦੀ
ਹੈ। ਨਾ ਗਰਭ ਜੇਲ ਵਿੱਚ ਸਜਾ, ਨਾ ਧਰਮਰਾਜਪੁਰੀ ਦੀ ਸਜਾ ਮਿਲਦੀ ਹੈ। ਗਰਭ ਮਹਿਲ ਵਿੱਚ ਬਹੁਤ ਸੁਖੀ
ਰਹਿੰਦੇ ਹਨ। ਇੱਥੇ ਤਾਂ ਗਰਭ ਜੇਲ ਵਿੱਚ ਸਜਾਵਾਂ ਖਾਣੀਆਂ ਪੈਂਦੀਆਂ ਹਨ। ਇਨ੍ਹਾਂ ਸਭ ਗੱਲਾਂ ਨੂੰ
ਤੁਸੀਂ ਬੱਚੇ ਹੀ ਹੁਣ ਸਮਝਦੇ ਹੋ। ਬਾਕੀ ਸ਼ਾਸਤਰਾਂ ਵਿੱਚ, ਸੰਸਕ੍ਰਿਤ ਵਿੱਚ ਸ਼ਲੋਕ ਆਦਿ ਮਨੁੱਖਾਂ ਨੇ
ਬਣਾਏ ਹਨ। ਪੁੱਛਦੇ ਹਨ ਸਤਿਯੁਗ ਵਿਚ ਭਾਸ਼ਾ ਕਿਹੜੀ ਹੋਵੇਗੀ? ਬਾਪ ਸਮਝਾਉਂਦੇ ਹਨ - ਜੋ ਦੇਵਤਾਵਾਂ
ਦੀ ਭਾਸ਼ਾ ਹੋਵੇਗੀ, ਉਹ ਹੀ ਚੱਲੇਗੀ। ਉੱਥੇ ਦੀ ਜੋ ਭਾਸ਼ਾ ਹੋਵੇਗੀ ਉਹ ਇਹ ਨਹੀਂ ਹੋ ਸਕਦੀ। ਇਵੇਂ ਹੋ
ਨਹੀਂ ਸਕਦਾ ਕਿ ਉੱਥੇ ਸੰਸਕ੍ਰਿਤ ਭਾਸ਼ਾ ਹੋਵੇ। ਦੇਵਤਾਵਾਂ ਅਤੇ ਪਤਿਤ ਮਨੁੱਖਾਂ ਦੀ ਇੱਕ ਭਾਸ਼ਾ ਹੋ
ਨਹੀਂ ਸਕਦੀ। ਉੱਥੇ ਦੀ ਜੋ ਭਾਸ਼ਾ ਹੋਵੇਗੀ ਉਹ ਹੀ ਚੱਲੇਗੀ। ਇਹ ਪੁੱਛਣ ਦਾ ਰਹਿੰਦਾ ਨਹੀਂ। ਪਹਿਲੇ
ਬਾਪ ਤੋਂ ਵਰਸਾ ਤਾਂ ਲੈ ਲੋ। ਜੋ ਕਲਪ ਪਹਿਲੇ ਹੋਇਆ ਹੋਵੇਗਾ ਉਹ ਹੀ ਹੋਵੇਗਾ। ਪਹਿਲੇ ਵਰਸਾ ਲਵੋ,
ਦੂਜੀ ਕੋਈ ਗੱਲ ਪੁੱਛੋ ਹੀ ਨਹੀਂ। ਅੱਛਾ, 84 ਜਨਮ ਨਹੀਂ ਹਨ, 80 ਜਾਂ 82 ਹੋਣ, ਇਨ੍ਹਾਂ ਗੱਲਾਂ
ਨੂੰ ਤੁਸੀਂ ਛੱਡ ਦਵੋ। ਬਾਪ ਕਹਿੰਦੇ ਹਨ, ਅਲਫ਼ ਨੂੰ ਯਾਦ ਕਰੋ। ਸ੍ਵਰਗ ਦੀ ਬਾਦਸ਼ਾਹੀ ਬਰੋਬਰ ਮਿਲਦੀ
ਹੈ ਨਾ। ਕਈ ਵਾਰ ਤੁਸੀਂ ਸ੍ਵਰਗ ਦੀ ਬਾਦਸ਼ਾਹੀ ਲੀਤੀ ਹੈ। ਚੜ੍ਹਾਈ ਤੋਂ ਉਤਰਨਾ ਵੀ ਤਾਂ ਹੈ। ਹੁਣ
ਤੁਸੀਂ ਮਾਸਟਰ ਗਿਆਨ ਸਾਗਰ, ਮਾਸਟਰ ਸੁੱਖ ਦਾ ਸਾਗਰ ਬਣਦੇ ਹੋ। ਤੁਸੀਂ ਪੁਰਸ਼ਾਰਥੀ ਹੋ। ਬਾਬਾ ਤਾਂ
ਕੰਪਲੀਟ ਹੈ। ਬਾਪ ਵਿੱਚ ਜੋ ਨਾਲੇਜ ਹੈ ਉਹ ਬੱਚਿਆਂ ਵਿੱਚ ਹੈ। ਪਰ ਤੁਹਾਨੂੰ ਸਾਗਰ ਨਹੀਂ ਕਹਾਂਗੇ।
ਸਾਗਰ ਤਾਂ ਇੱਕ ਹੁੰਦਾ ਹੈ ਸਿਰਫ ਕਈ ਨਾਮ ਰੱਖ ਦਿੱਤੇ ਹਨ। ਬਾਕੀ ਤੁਸੀਂ ਹੋ ਗਿਆਨ ਸਾਗਰ ਤੋਂ ਨਿਕਲੀ
ਹੋਈ ਨਦੀਆਂ। ਤੁਸੀਂ ਹੋ ਮਾਨਸਰੋਵਰ, ਨਦੀਆਂ। ਨਦੀਆਂ ਤੇ ਨਾਮ ਵੀ ਹਨ। ਬ੍ਰਹਮਪੁੱਤਰਾ ਬਹੁਤ ਵੱਡੀ
ਨਦੀ ਹੈ। ਕਲਕੱਤੇ ਵਿੱਚ ਨਦੀ ਅਤੇ ਸਾਗਰ ਦਾ ਸੰਗਮ ਹੈ। ਉਸ ਦਾ ਨਾਮ ਵੀ ਹੈ, ਡਾਇਮੰਡ ਹਾਰਬਰ। ਤੁਸੀਂ
ਬ੍ਰਹਮਾ ਮੁੱਖ ਵੰਸ਼ਾਵਲੀ, ਹੀਰੇ ਵਰਗੇ ਬਣਦੇ ਹੋ। ਬਹੁਤ ਭਾਰੀ ਮੇਲਾ ਲੱਗਦਾ ਹੈ। ਬਾਬਾ ਇਸ ਬ੍ਰਹਮਾ
ਤਨ ਵਿਚ ਆਕੇ ਬੱਚਿਆਂ ਨੂੰ ਮਿਲਦੇ ਹਨ। ਇਹ ਸਭ ਹਨ ਗੱਲਾਂ। ਫਿਰ ਵੀ ਬਾਬਾ ਕਹਿੰਦੇ ਹਨ ਮਨਮਨਾਭਵ।
ਬਾਬਾ ਨੂੰ ਯਾਦ ਕਰਦੇ ਰਹੋ। ਉਹ ਮੋਸ੍ਟ ਬਿਲਵੇਡ, ਸਭ ਸੰਬੰਧਾਂ ਦੀ ਸਕਰੀਨ ਹੈ। ਉਹ ਸਭ ਸੰਬੰਧੀ ਹਨ
ਵਿਕਾਰੀ। ਉਨ੍ਹਾਂ ਤੋਂ ਦੁੱਖ ਮਿਲਦਾ ਹੈ। ਬਾਬਾ ਤੁਹਾਨੂੰ ਸਭ ਦਾ ਏਵਜਾ ਦੇ ਦਿੰਦੇ ਹਨ। ਸਭ ਸੰਬੰਧਾਂ
ਦਾ ਲਵ ਦਿੰਦੇ ਹਨ, ਕਿੰਨਾ ਸੁੱਖ ਦਿੰਦੇ ਹਨ। ਹੋਰ ਕੋਈ ਇੰਨਾ ਸੁੱਖ ਨਹੀਂ ਦੇ ਸਕਦੇ ਹਨ। ਕੋਈ ਦਿੰਦੇ
ਹਨ ਤਾਂ ਅਲਪਕਾਲ ਦੇ ਲਈ। ਜਿਸ ਨੂੰ ਹੀ ਸੰਨਿਆਸੀ ਕਾਗ - ਵਿਸ਼ਟਾ ਦੇ ਸਮਾਨ ਸੁੱਖ ਕਹਿੰਦੇ ਹਨ।
ਦੁੱਖਧਾਮ ਵਿੱਚ ਤਾਂ ਜਰੂਰ ਦੁੱਖ ਹੀ ਹੋਵੇਗਾ। ਤੁਸੀਂ ਬੱਚੇ ਜਾਣਦੇ ਹੋ ਅਸੀਂ ਇਹ ਕਈ ਵਾਰ ਪਾਰ੍ਟ
ਵਜਾਇਆ ਹੈ। ਪਰ ਅਸੀਂ ਉੱਚ ਪਦਵੀ ਕਿਵੇਂ ਪਾਈਏ, ਉਨ੍ਹਾਂ ਦਾ ਫਿਕਰ ਰਹਿਣਾ ਚਾਹੀਦਾ ਹੈ। ਬਹੁਤ
ਪੁਰਸ਼ਾਰਥ ਕਰਨਾ ਹੈ ਕਿ ਅਸੀਂ ਫੇਲ ਨਾ ਹੋ ਜਾਈਏ। ਚੰਗੇ ਨੰਬਰਾਂ ਨਾਲ ਪਾਸ ਹੋਣਗੇ ਤਾਂ ਉੱਚ ਪਦਵੀ
ਪਾਉਣਗੇ ਅਤੇ ਉਨ੍ਹਾਂ ਨੂੰ ਖੁਸ਼ੀ ਵੀ ਹੋਵੇਗੀ। ਸਭ ਇੱਕ ਸਮਾਨ ਹੋ ਨਾ ਸਕੇ, ਜਿੰਨਾ ਯੋਗ ਹੋਵੇਗਾ।
ਬਹੁਤ ਗੋਪਿਕਾਵਾਂ ਹਨ ਜੋ ਕਦੀ ਮਿਲੀ ਵੀ ਨਹੀਂ ਹਨ। ਬਾਪ ਨੂੰ ਮਿਲਣ ਲਈ ਤੜਫਦੀਆਂ ਹਨ। ਸਾਧੂ -
ਸੰਨਿਆਸੀਆਂ ਦੇ ਕੋਲ ਤੜਫਣ ਦੀ ਗੱਲ ਨਹੀਂ ਰਹਿੰਦੀ ਹੈ। ਇੱਥੇ ਤਾਂ ਸ਼ਿਵਬਾਬਾ ਨਾਲ ਮਿਲਣ ਦੇ ਲਈ
ਆਉਂਦੇ ਹਨ। ਵੰਡਰਫੁਲ ਗੱਲ ਹੈ ਨਾ। ਘਰ ਵਿੱਚ ਬੈਠ ਕੇ ਯਾਦ ਕਰਦੇ ਹਨ, ਸ਼ਿਵਬਾਬਾ ਅਸੀਂ ਤੁਹਾਡੇ ਬੱਚੇ
ਹਾਂ। ਆਤਮਾ ਨੂੰ ਸਮ੍ਰਿਤੀ ਆਉਂਦੀ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਸ਼ਿਵਬਾਬਾ ਤੋਂ ਕਲਪ - ਕਲਪ
ਵਰਸਾ ਲੈਂਦੇ ਹਾਂ। ਉਹ ਹੀ ਬਾਪ ਕਲਪ ਦੇ ਬਾਦ ਆਇਆ ਹੋਇਆ ਹੈ। ਤਾਂ ਵੇਖਣ ਬਗੈਰ ਰਹਿ ਨਾ ਸਕਦੇ। ਆਤਮਾ
ਜਾਣਦੀ ਹੈ ਬਾਬਾ ਆਇਆ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ, ਪਰ ਜਾਣਦੇ ਕੁਝ ਵੀ ਨਹੀਂ। ਸ਼ਿਵਬਾਬਾ ਆਕੇ
ਪੜ੍ਹਾਉਂਦੇ ਹਨ, ਇਹ ਕੁਝ ਵੀ ਨਹੀਂ ਜਾਣਦੇ। ਨਾਮ ਮਾਤਰ ਸ਼ਿਵ ਜਯੰਤੀ ਮਨਾਉਂਦੇ ਹਨ। ਛੁੱਟੀ ਵੀ ਨਹੀਂ
ਕਰਦੇ ਹਨ। ਵਰਸਾ ਜਿਸ ਨੇ ਦਿੱਤਾ ਹੈ, ਉਸ ਦਾ ਕੁਝ ਮਹੱਤਵ ਨਹੀਂ। ਅਤੇ ਜਿਸ ਨੂੰ ਵਰਸਾ ਦਿੱਤਾ (ਕ੍ਰਿਸ਼ਨ
ਨੂੰ) ਉਸ ਦਾ ਨਾਮ ਬਾਲਾ ਕਰ ਦਿੱਤਾ ਹੈ। ਖਾਸ ਭਾਰਤ ਨੂੰ ਆਕੇ ਹੈਵਿਨ ਬਣਾਇਆ ਹੈ। ਬਾਕੀ ਸਭ ਨੂੰ
ਮੁਕਤੀ ਦਿੰਦੇ ਹਨ। ਚਾਹੁੰਦੇ ਵੀ ਸਭ ਹਨ। ਤੁਸੀਂ ਜਾਣਦੇ ਹੋ ਮੁਕਤੀ ਦੇ ਬਾਦ ਜੀਵਨ ਮੁਕਤੀ ਮਿਲੇਗੀ।
ਬਾਪ ਆਕੇ ਮਾਇਆ ਦੇ ਬੰਧਨ ਤੋਂ ਮੁਕਤ ਕਰਦੇ ਹਨ। ਬਾਪ ਨੂੰ ਕਿਹਾ ਜਾਂਦਾ ਹੈ ਸਰਵ ਦਾ ਸਦਗਤੀ ਦਾਤਾ।
ਜੀਵਨਮੁਕਤੀ ਤਾਂ ਸਭ ਨੂੰ ਮਿਲਦੀ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਪ ਕਹਿੰਦੇ ਹਨ, ਇਹ ਹੈ ਪਤਿਤ
ਦੁਨੀਆਂ ਦੁੱਖਧਾਮ। ਸਤਿਯੁਗ ਵਿੱਚ ਤੁਹਾਨੂੰ ਕਿੰਨਾ ਸੁੱਖ ਮਿਲਦਾ ਹੈ। ਉਨ੍ਹਾਂ ਨੂੰ ਕਹਿੰਦੇ ਹਨ,
ਬਹਿਸ਼ਤ। ਅਲਾਹ ਨੇ ਬਹਿਸ਼ਤ ਕਿਸ ਲਈ ਰਚਿਆ? ਕੀ ਸਿਰਫ ਮੁਸਲਮਾਨਾਂ ਦੇ ਲਈ ਰਚਿਆ? ਆਪਣੀ - ਆਪਣੀ ਭਾਸ਼ਾ
ਵਿੱਚ ਕੋਈ ਸ੍ਵਰਗ ਕਹਿੰਦੇ ਹਨ, ਕੋਈ ਬਹਿਸ਼ਤ ਕਹਿੰਦੇ ਹਨ। ਤੁਸੀਂ ਜਾਣਦੇ ਹੋ ਹੈਵਿਨ ਸਿਰਫ ਭਾਰਤ
ਵਿੱਚ ਹੀ ਹੁੰਦਾ ਹੈ। ਇਹ ਸਭ ਗੱਲਾਂ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ
ਬੈਠੀਆਂ ਹਨ। ਇੱਕ ਮੁਸਲਮਾਨ ਵੀ ਕਹਿੰਦਾ ਸੀ ਅਸੀਂ ਅਲਾਹ ਦੇ ਗਾਰਡਨ ਵਿੱਚ ਗਏ। ਇਹ ਸਭ ਸਾਕਸ਼ਾਤਕਰ
ਹੁੰਦੇ ਹਨ। ਡਰਾਮਾ ਵਿੱਚ ਪਹਿਲੇ ਤੋਂ ਹੀ ਨੂੰਧਿਆਂ ਹੋਇਆ ਹੈ। ਡਰਾਮਾ ਵਿੱਚ ਜੋ ਹੁੰਦਾ ਹੈ,
ਸੇਕੇਂਡ ਪਾਸ ਹੋਇਆ ਕਹਿਣਗੇ ਕਲਪ ਪਹਿਲੇ ਵੀ ਹੋਇਆ ਸੀ। ਕਲ ਕੀ ਹੋਣਾ ਹੈ। ਡਰਾਮਾ ਤੇ ਨਿਸ਼ਚਾ ਚਾਹੀਦਾ
ਹੈ, ਜਿਸ ਵਿੱਚ ਕੋਈ ਫਿਕਰ ਨਹੀਂ ਰਹੇਗਾ। ਸਾਨੂੰ ਤਾਂ ਬਾਬਾ ਨੇ ਹੁਕਮ ਦਿੱਤਾ ਹੈ - ਮਾਮੇਕਮ ਯਾਦ
ਕਰੋ ਅਤੇ ਆਪਣੇ ਵਰਸੇ ਨੂੰ ਯਾਦ ਕਰੋ। ਖਤਮ ਤਾਂ ਸਭ ਹੋਣਾ ਹੀ ਹੈ। ਕੋਈ ਇੱਕ - ਦੋ ਦੇ ਲਈ ਰੋ ਵੀ
ਨਹੀਂ ਸਕਣਗੇ। ਮੌਤ ਆਇਆ ਅਤੇ ਗਿਆ, ਰੋਣ ਦੀ ਫੁਰਸਤ ਨਹੀਂ ਰਹੇਗੀ। ਆਵਾਜ਼ ਹੀ ਨਹੀਂ ਨਿਕਲੇਗੀ।
ਅੱਜਕਲ ਤਾਂ ਮਨੁੱਖ ਰਾਖ ਵੀ ਲੈਕੇ ਕਿੰਨਾ ਪਰਿਕਰਮਾ ਕਰਦੇ ਹਨ। ਭਾਵ ਬੈਠਿਆ ਹੋਇਆ ਹੈ। ਸਭ ਵੇਸਟ ਓਫ
ਟਾਈਮ...ਇਸ ਵਿੱਚ ਰੱਖਿਆ ਹੀ ਕੀ ਹੈ। ਮਿੱਟੀ, ਮਿੱਟੀ ਵਿਚ ਮਿਲ ਜਾਵੇਗੀ। ਇਸ ਤੋਂ ਭਾਰਤ ਪਵਿੱਤਰ
ਬਣ ਜਾਵੇਗਾ ਕੀ? ਪਤਿਤ ਦੁਨੀਆਂ ਵਿਚ ਜੋ ਕੰਮ ਕਰਦੇ ਹਨ, ਪਤਿਤ ਹੀ ਕਰਣਗੇ । ਦਾਨ - ਪੁੰਨ ਆਦਿ ਵੀ
ਕਰਦੇ ਆਏ ਹਨ। ਕੀ ਭਾਰਤ ਪਾਵਨ ਬਣਿਆ ਹੈ? ਸੀੜੀ ਉਤਰਨੀ ਹੀ ਹੈ, ਹੋਲੀ - ਹੋਲੀ ਡਿੱਗਦੇ ਹਨ। ਭਾਵੇਂ
ਕਿੰਨਾ ਵੀ ਯੱਗ - ਤਪ ਆਦਿ ਕਰੇ ਫਿਰ ਵੀ ਦੂਜੇ ਜਨਮ ਵਿੱਚ ਅਲਪਕਾਲ ਦਾ ਫਲ ਮਿਲਦਾ ਹੈ। ਕੋਈ ਬੁਰਾ
ਕਰਮ ਕਰਦਾ ਹੈ ਤਾਂ ਉਸ ਦਾ ਵੀ ਇਵਜ ਉਨ੍ਹਾਂ ਨੂੰ ਮਿਲਦਾ ਹੈ। ਬੇਹੱਦ ਦਾ ਬਾਪ ਜਾਣਦੇ ਹਨ ਬੱਚਿਆਂ
ਨੂੰ ਪੜ੍ਹਾਉਣ ਆਏ ਹਨ। ਤਨ ਵੀ ਸਾਧਾਰਨ ਲੀਤਾ ਹੈ। ਕੋਈ ਤਿਲਕ ਆਦਿ ਲਗਾਉਣ ਦੀ ਲੋੜ ਨਹੀਂ। ਤਿਲਕ
ਤਾਂ ਭਗਤ ਲੋਕ ਵੱਡੇ - ਵੱਡੇ ਦਿੰਦੇ ਹਨ, ਪਰ ਠੱਗਦੇ ਕਿੰਨਾ ਹਨ। ਬਾਬਾ ਨੇ ਕਿਹਾ ਹੈ, ਮੈਂ ਸਾਧਾਰਨ
ਤਨ ਵਿਚ ਆਉਂਦਾ ਹਾਂ, ਆਕੇ ਬੱਚਿਆਂ ਨੂੰ ਪੜ੍ਹਾਉਂਦਾ ਹਾਂ। ਵਾਨਪ੍ਰਸਥ ਅਵਸਥਾ ਠਹਿਰੀ ਹੈ। ਕ੍ਰਿਸ਼ਨ
ਦਾ ਨਾਮ ਕਿਓਂ ਪਾਇਆ? ਇੱਥੇ ਜੱਜ ਕਰਨ ਦੀ ਵੀ ਬੁੱਧੀ ਨਹੀਂ ਹੈ। ਹੁਣ ਬਾਬਾ ਨੇ ਰਾਇਟ - ਰਾਂਗ ਜੱਜ
ਕਰਨ ਦੀ ਬੁੱਧੀ ਦਿਤੀ ਹੈ।
ਬਾਪ ਕਹਿੰਦੇ ਹਨ, ਤੁਸੀਂ ਯੱਗ - ਤਪ, ਦਾਨ - ਪੁੰਨ ਕਰਦੇ ਹੋ, ਸ਼ਾਸਤਰ ਪੜ੍ਹਦੇ ਆਏ। ਕੀ ਉਨ੍ਹਾਂ
ਸ਼ਾਸਤਰਾਂ ਵਿੱਚ ਕੁਝ ਹੈ? ਅਸੀਂ ਤਾਂ ਤੁਹਾਨੂੰ ਰਾਜਯੋਗ ਸਿਖਾਕੇ ਵਿਸ਼ਵ ਦੀ ਬਾਦਸ਼ਾਹੀ ਦਿੱਤੀ ਕਿ
ਕ੍ਰਿਸ਼ਨ ਨੇ ਦਿੱਤੀ? ਜੱਜ ਕਰੋ। ਕਹਿੰਦੇ ਹਨ - ਬਾਬਾ ਤੁਸੀਂ ਹੀ ਸੁਣਾਇਆ ਸੀ। ਕ੍ਰਿਸ਼ਨ ਤਾਂ ਛੋਟਾ
ਪ੍ਰਿੰਸ ਹੈ, ਉਹ ਕਿਵੇਂ ਸੁਣਾਉਣਗੇ! ਬਾਬਾ ਤੁਹਾਡੇ ਹੀ ਰਾਜਯੋਗ ਨਾਲ ਅਸੀਂ ਇਹ ਬਣਦੇ ਹਾਂ। ਬਾਪ
ਕਹਿੰਦੇ ਹਨ, ਸ਼ਰੀਰ ਤੇ ਭਰੋਸਾ ਨਹੀਂ ਹੈ। ਬਹੁਤ ਪੁਰਸ਼ਾਰਥ ਕਰਨਾ ਹੈ। ਬਾਬਾ ਨੂੰ ਸਮਾਚਾਰ ਸੁਣਾਉਂਦੇ
ਹਨ ਫਲਾਣਾ ਬਹੁਤ ਚੰਗਾ ਹੈ ਨਿਸ਼ਚਾਬੁੱਧੀ ਹੈ। ਮੈਂ ਕਹਿੰਦਾ ਹਾਂ ਬਿਲਕੁਲ ਨਿਸ਼ਚਾ ਨਹੀਂ ਹੈ, ਜਿਨ੍ਹਾਂ
ਨੂੰ ਬਹੁਤ ਪਿਆਰ ਕੀਤਾ ਉਹ ਅੱਜ ਨਹੀਂ ਹਨ। ਬਾਬਾ ਤਾਂ ਸਭ ਦੇ ਨਾਲ ਪਿਆਰ ਨਾਲ ਚਲਦਾ ਹੈ। ਜਿਵੇਂ
ਕਰਮ ਮੈਂ ਕਰਾਂਗਾ, ਮੈਨੂੰ ਵੇਖ ਹੋਰ ਕਰਨਗੇ। ਕਈ ਤਾਂ ਵਿਕਾਰ ਵਿੱਚ ਜਾ ਕੇ, ਫਿਰ ਛਿਪਕੇ ਆ ਬੈਠਦੇ
ਹਨ। ਬਾਬਾ ਤਾਂ ਝੱਟ ਸੰਦੇਸ਼ੀ ਨੂੰ ਦੱਸ ਦਿੰਦੇ ਹਨ। ਅਜਿਹੇ ਕਰਮ ਕਰਨ ਵਾਲੇ ਬਹੁਤ ਨਾਜ਼ੁਕ ਹੁੰਦੇ
ਜਾਣਗੇ। ਅੱਗੇ ਚਲ ਨਹੀਂ ਸਕਣਗੇ। ਪਿਛਾੜੀ ਦੇ ਨਾਜ਼ੁਕ ਸਮੇਂ ਕੋਈ ਕੁਝ ਕਰਦਾ ਹੈ ਤਾਂ ਇੱਕਦਮ ਮਾਰਸ਼ਲ
ਲਾਅ ਚਲਾਉਂਦੇ ਹਨ। ਅੱਗੇ ਚਲ ਤੁਸੀਂ ਬਹੁਤ ਵੇਖੋਗੇ। ਬਾਬਾ ਕੀ - ਕੀ ਕਰਦੇ ਹਨ। ਬਾਬਾ ਥੋੜੀ ਨਾ ਸਜ਼ਾ
ਦੇਣਗੇ, ਧਰਮਰਾਜ ਦਵਾਰਾ ਦਿਲਵਾਉਂਦੇ ਹਨ। ਗਿਆਨ ਵਿੱਚ ਪ੍ਰੇਰਨਾ ਦੀ ਗੱਲ ਨਹੀਂ ਹੈ। ਭਗਵਾਨ ਨੂੰ
ਤਾਂ ਸਭ ਮਨੁੱਖ ਕਹਿੰਦੇ ਹਨ ਹੇ ਪਤਿਤ - ਪਾਵਨ ਆਓ, ਸਾਨੂੰ ਆਕੇ ਪਾਵਨ ਬਣਾਓ। ਸਾਰੀਆਂ ਆਤਮਾਵਾਂ
ਆਰਗਨਸ ਦਵਾਰਾ ਪੁਕਾਰਦੀ ਹਨ। ਬਾਪ ਹੈ ਗਿਆਨ ਦਾ ਸਾਗਰ। ਉਨ੍ਹਾਂ ਦੇ ਕੋਲ ਬਹੁਤ ਵਖਰ (ਵਰੇਇਟੀ ਸਮਾਨ)
ਹੈ। ਇਵੇਂ ਵਖਰ ਫਿਰ ਕਿਸੇ ਦੇ ਕੋਲ ਨਹੀਂ ਹੈ। ਕ੍ਰਿਸ਼ਨ ਦੀ ਮਹਿਮਾ ਬਿਲਕੁਲ ਵੱਖ ਹੈ। ਬਾਪ ਦੀ
ਸਿੱਖਿਆ ਨਾਲ ਇਹ (ਲਕਸ਼ਮੀ - ਨਾਰਾਇਣ) ਕਿਵੇਂ ਬਣੇ? ਬਣਾਉਣ ਵਾਲਾ ਤਾਂ ਬਾਪ ਹੀ ਹੈ। ਬਾਪ ਆਕੇ ਕਰਮ,
ਅਕਰਮ, ਵਿਕਰਮ ਦੀ ਗਤੀ ਸਮਝਾਉਂਦੇ ਹਨ। ਹੁਣ ਤੁਹਾਡਾ ਤੀਜਾ ਨੇਤਰ ਖੁੱਲਿਆ ਹੈ। ਤੁਸੀਂ ਜਾਣਦੇ ਹੋ 5
ਹਜ਼ਾਰ ਵਰ੍ਹੇ ਦੀ ਗੱਲ ਹੈ। ਹੁਣ ਘਰ ਜਾਣਾ ਹੈ, ਪਾਰ੍ਟ ਵਜਾਉਣਾ ਹੈ। ਇਹ ਸਵਦਰਸ਼ਨ ਚੱਕਰ ਹੈ ਨਾ।
ਤੁਹਾਡਾ ਨਾਮ ਹੈ ਸਵਦਰਸ਼ਨ ਚੱਕ੍ਰਧਾਰੀ, ਬ੍ਰਾਹਮਣ ਕੁਲ ਭੂਸ਼ਨ, ਪ੍ਰਜਾਪਿਤਾ ਬ੍ਰਹਮਾਕੁਮਾਰ -
ਕੁਮਾਰੀਆਂ। ਲੱਖਾਂ ਦੀ ਅੰਦਾਜ ਵਿੱਚ ਸਵਦਰਸ਼ਨ ਚੱਕਰਧਾਰੀ ਬਣਨਗੇ। ਤੁਸੀਂ ਕਿੰਨੀ ਨਾਲੇਜ ਪੜ੍ਹਦੇ
ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਹ ਸਮੇਂ
ਬਹੁਤ ਨਾਜ਼ੁਕ ਹੈ ਇਸਲਈ ਕੋਈ ਵੀ ਉਲਟਾ ਕਰਮ ਨਹੀਂ ਕਰਨਾ ਹੈ। ਕਰਮ - ਅਕਰਮ ਦੀ ਗਤੀ ਨੂੰ ਧਿਆਨ ਵਿੱਚ
ਰੱਖ ਹਮੇਸ਼ਾ ਸ਼੍ਰੇਸ਼ਠ ਕਰਮ ਕਰਨੇ ਹਨ।
2. ਯੋਗ ਨਾਲ ਹਮੇਸ਼ਾ ਦੇ ਲਈ ਆਪਣੀ ਕਾਇਆ ਨਿਰੋਗੀ ਬਣਾਉਣੀ ਹੈ। ਇੱਕ ਬਿਲਵੇਡ ਮੋਸ੍ਟ ਬਾਪ ਨੂੰ ਹੀ
ਯਾਦ ਕਰਨਾ ਹੈ। ਬਾਪ ਤੋਂ ਜੋ ਅਵਿਨਾਸ਼ੀ ਗਿਆਨ ਦਾ ਧਨ ਮਿਲਦਾ ਹੈ, ਉਹ ਦਾਨ ਕਰਨਾ ਹੈ।
ਵਰਦਾਨ:-
ਸ੍ਵਮਾਨ ਵਿੱਚ ਸਥਿਤ ਰਹਿ ਵਿਸ਼ਵ ਦਵਾਰਾ ਇੱਜਤ ਪ੍ਰਾਪਤ ਕਰਨ ਵਾਲੇ, - ਦੇਹ ਅਭਿਮਾਨੀ ਮੁਕਤ ਭਵ:
ਪੜ੍ਹਾਈ ਦਾ ਮੂਲ ਲਕਸ਼ ਹੈ
- ਦੇਹ - ਅਭਿਮਾਨ ਤੋਂ ਨਿਆਰੇ ਹੋ ਦੇਹੀ - ਅਭਿਮਾਨੀ ਬਣਨਾ ਹੈ। ਇਸ ਦੇਹ - ਅਭਿਮਾਨ ਤੋਂ ਨਿਆਰੇ ਅਤੇ
ਮੁਕਤ ਹੋਣ ਦੀ ਵਿਧੀ ਹੀ ਹੈ - ਹਮੇਸ਼ਾ ਸ੍ਵਮਾਨ ਵਿੱਚ ਸਥਿਤ ਰਹਿਣਾ। ਸੰਗਮਯੁਗ ਦੇ ਅਤੇ ਭਵਿੱਖ ਦੇ
ਜੋ ਅਨੇਕ ਤਰ੍ਹਾਂ ਦੇ ਸਵਮਾਨ ਹਨ ਉਨ੍ਹਾਂ ਵਿਚੋਂ ਕਿਸੇ ਇੱਕ ਸਵਮਾਨ ਵਿੱਚ ਸਥਿਤ ਰਹਿਣ ਨਾਲ ਦੇਹ-
ਅਭਿਮਾਨ ਮਿੱਟਦਾ ਜਾਵੇਗਾ। ਜੋ ਸਵਮਾਨ ਵਿੱਚ ਸਥਿਤ ਰਹਿੰਦਾ ਹੈ ਉਨ੍ਹਾਂ ਨੂੰ ਆਪੇ ਹੀ ਮਾਨ ਪ੍ਰਾਪਤ
ਹੁੰਦਾ ਹੈ। ਸਦਾ ਸਵਮਾਨ ਵਿੱਚ ਰਹਿਣ ਵਾਲੇ ਹੀ ਵਿਸ਼ਵ ਮਹਾਰਾਜਨ ਬਣਦੇ ਹਨ ਅਤੇ ਵਿਸ਼ਵ ਉਨ੍ਹਾਂਨੂੰ
ਸਵਮਾਨ ਦਿੰਦਾ ਹੈ।
ਸਲੋਗਨ:-
ਜਿਵੇੰ ਦਾ ਸਮੇਂ
ਉਵੇਂ ਆਪਣੇ ਨੂੰ ਮੋਲਡ ਕਰ ਲੈਣਾ - ਇਹ ਹੀ ਹੈ ਰੀਅਲ ਗੋਲ੍ਡ ਬਣਨਾ।