05.05.22 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਬਾਪ ਦੀ ਸ਼੍ਰੀਮਤ ਤੇ ਚੱਲੋ ਤਾਂ ਤੁਹਾਨੂੰ ਕੋਈ ਵੀ ਦੁੱਖ ਦੇ ਨਹੀਂ ਸਕਦਾ, ਦੁੱਖ ਤਕਲੀਫ ਦੇਣ ਵਾਲਾ
ਰਾਵਣ ਹੈ ਜੋ ਤੁਹਾਡੇ ਰਾਜ ਵਿੱਚ ਹੁੰਦਾ ਨਹੀਂ"
ਪ੍ਰਸ਼ਨ:-
ਇਸ ਗਿਆਨ ਯੱਗ
ਨਾਲ ਤੁਸੀਂ ਬੱਚੇ ਕਿਹੜੀ ਅਹੁਤੀ ਦਿੰਦੇ ਹੋ?
ਉੱਤਰ:-
ਇਸ ਗਿਆਨ ਯੱਗ ਵਿੱਚ ਤੁਸੀਂ ਕੋਈ ਤਿਲ ਜੌਂ ਦੀ ਅਹੁਤੀ ਨਹੀਂ ਦਿੰਦੇ, ਇਸ ਵਿੱਚ ਤੁਹਾਨੂੰ ਦੇਹ ਸਹਿਤ
ਜੋ ਕੁਝ ਵੀ ਹੈ ਉਹ ਸਭ ਅਹੁਤੀ ਦੇਣੀ ਹੈ। ਮਤਲਬ ਬੁੱਧੀ ਨਾਲ ਸਭ ਭੁਲਾ ਦੇਣਾ ਹੈ। ਇਸ ਯੱਗ ਦੀ
ਸੰਭਾਲ ਕਰਨ ਵਾਲੇ ਬ੍ਰਾਹਮਣ ਹੀ ਕਰ ਸਕਦੇ ਹਨ। ਜੋ ਪਵਿੱਤਰ ਬ੍ਰਾਹਮਣ ਬਣਦੇ ਉਹ ਹੀ ਸਿਰਫ ਬ੍ਰਾਹਮਣ
ਸੋ ਦੇਵਤਾ ਬਣਦੇ ਹਨ।
ਗੀਤ:-
ਤੁਮ੍ਹੇ ਪਾਕੇ
ਹਮਣੇ ਜਹਾਨ...
ਓਮ ਸ਼ਾਂਤੀ
ਬੱਚੇ ਆਏ ਹਨ ਬਾਪ ਦੇ ਕੋਲ। ਬੱਚੇ ਜ਼ਰੂਰ ਆਉਣਗੇ ਹੀ ਉਦੋਂ, ਜਦੋਂ ਬਾਪ ਨੂੰ ਪਹਿਚਾਣ ਕੇ ਬਾਪ
ਕਹਿਣਗੇ। ਨਹੀਂ ਤੇ ਆ ਹੀ ਨਹੀਂ ਸਕਦੇ। ਬੱਚੇ ਜਾਣਦੇ ਹਨ ਅਸੀਂ ਜਾਂਦੇ ਹਾਂ ਨਿਰਾਕਾਰੀ ਬੇਹੱਦ ਦੇ
ਬਾਪ ਕੋਲ, ਉਹਨਾਂ ਦਾ ਨਾਮ ਸ਼ਿਵਬਾਬਾ ਹੈ। ਉਹਨਾਂ ਨੂੰ ਆਪਣਾ ਸ਼ਰੀਰ ਨਹੀਂ ਹੈ, ਉਹਨਾਂ ਦੀ ਕੋਈ ਵੀ
ਦੁਸ਼ਮਣ ਬਣ ਨਹੀਂ ਸਕਦਾ। ਇੱਥੇ ਦੁਸ਼ਮਣ ਬਣਦੇ ਹਨ ਤਾਂ ਰਾਜਿਆਂ ਨੂੰ ਮਾਰ ਦਿੰਦੇ ਹਨ। ਗਾਂਧੀ ਨੂੰ
ਮਾਰਿਆ, ਕਿਉਂਕਿ ਉਹਨਾਂ ਦਾ ਤੇ ਸ਼ਰੀਰ ਸੀ। ਬਾਪ ਨੂੰ ਤੇ ਆਪਣਾ ਸ਼ਰੀਰ ਹੈ ਨਹੀਂ। ਮਾਰਨਾ ਚਾਹੋਗੇ ਉਹ
ਵੀ ਉਸਨੂੰ ਜਿਸ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਆਤਮਾ ਨੂੰ ਤੇ ਕੋਈ ਮਾਰ ਕੱਟ ਨਹੀਂ ਸਕਦਾ। ਤੇ ਜੋ
ਮੈਨੂੰ ਠੀਕ ਤਰ੍ਹਾਂ ਜਾਣਦੇ ਹਨ। ਉਹਨਾਂ ਨੂੰ ਹੀ ਰਾਜ ਭਾਗ ਦਿੰਦਾ ਹਾਂ। ਉਹਨਾਂ ਦੇ ਰਾਜ-ਭਾਗ ਨੂੰ
ਕੋਈ ਸਾੜ ਨਹੀਂ ਸਕਦਾ। ਨਾ ਪਾਣੀ ਡੁਬੋ ਸਕਦਾ, ਕਿਸੇ ਵੀ ਹਾਲਤ ਵਿੱਚ।
ਤੁਸੀਂ ਬੱਚੇ ਬਾਪ ਕੋਲੋਂ
ਵਰਸਾ ਲੈਣ ਆਏ ਹੋ ਅਵਿਨਾਸ਼ੀ ਰਾਜਧਾਨੀ ਦਾ। ਜਿਸਨੂੰ ਕੋਈ ਵੀ ਦੁੱਖ ਅਤੇ ਤਕਲੀਫ ਦੇ ਨਾ ਸਕੇ। ਉੱਥੇ
ਤਕਲੀਫ ਦੇਣ ਵਾਲਾ ਕੋਈ ਹੁੰਦਾ ਹੀ ਨਹੀਂ। ਤਕਲੀਫ ਦੇਣ ਵਾਲਾ ਹੈ ਰਾਵਣ। ਰਾਵਣ ਨੂੰ 10 ਸਿਰ ਵੀ
ਵਿਖਾਉਂਦੇ ਹਨ। ਸਿਰਫ ਰਾਵਣ ਵਿਖਾਉਂਦੇ ਹਨ, ਮਦੋਦਰੀ ਵਿਖਾਉਂਦੇ ਨਹੀਂ। ਸਿਰਫ਼ ਨਾਮ ਰੱਖ ਦਿੱਤਾ ਹੈ
ਕਿ ਰਾਵਣ ਦੀ ਇਸਤਰੀ ਸੀ। ਤਾਂ ਇੱਥੇ ਰਾਵਣ ਰਾਜ ਵਿੱਚ ਤੁਹਾਨੂੰ ਤਕਲੀਫ਼ ਹੋ ਸਕਦੀ ਹੈ। ਉੱਥੇ ਤੇ
ਰਾਵਣ ਹੁੰਦਾ ਨਹੀਂ। ਬਾਪ ਤੇ ਹੈ ਨਿਰਾਕਾਰ, ਉਹਨਾਂ ਨੂੰ ਕੋਈ ਮਾਰ ਕੱਟ ਨਹੀਂ ਸਕਦਾ। ਤੁਹਾਨੂੰ ਵੀ
ਅਜਿਹਾ ਬਣਾਉਂਦੇ ਹਨ ਜੋ ਤੁਹਾਨੂੰ ਸ਼ਰੀਰ ਹੁੰਦੇ ਵੀ ਕੋਈ ਦੁੱਖ ਨਾ ਹੋ ਸਕੇ। ਤਾਂ ਅਜਿਹੇ ਬਾਪ ਦੀ
ਮਤ ਤੇ ਚੱਲਣਾ ਪਵੇ। ਬਾਬਾ ਹੀ ਗਿਆਨ ਦਾ ਸਾਗਰ ਹੈ, ਹੋਰ ਕੋਈ ਇਹ ਗਿਆਨ ਦੇ ਨਹੀਂ ਸਕਦੇ। ਬ੍ਰਹਮਾ
ਦਵਾਰਾ ਸਾਰੇ ਸ਼ਾਸ਼ਤਰਾਂ ਦਾ ਸਾਰ ਸਮਝਾਉਂਦੇ ਹਨ। ਬ੍ਰਹਮਾ ਹੈ ਸ਼ਿਵਬਾਬਾ ਦਾ ਬੱਚਾ। ਇਵੇਂ ਨਹੀਂ ਕਿ
ਵਿਸ਼ਨੂੰ ਦੀ ਨਾਭੀ ਵਿੱਚੋ ਬ੍ਰਹਮਾ ਨਿਕਲਿਆ। ਜੇਕਰ ਨਾਭੀ ਕਹੀਏ ਤੇ ਸ਼ਿਵਬਾਬਾ ਦੀ ਨਾਭੀ-ਕਮਲ ਵਿਚੋਂ
ਨਿਕਲਿਆ। ਤੁਸੀਂ ਵੀ ਸ਼ਿਵਬਾਬਾ ਦੀ ਨਾਭੀ ਤੋਂ ਨਿਕਲੇ ਹੋ। ਬਾਕੀ ਚਿੱਤਰ ਤੇ ਸਭ ਰਾਂਗ ਹਨ। ਇੱਕ ਹੀ
ਬਾਬਾ ਰਾਈਟਿਅਸ ਹਨ। ਰਾਵਣ ਅਨਰਾਈਟਅਸ ਬਣਾ ਦਿੰਦੇ ਹਨ। ਇਹ ਖੇਡ ਹੈ। ਇਸ ਖੇਡ ਨੂੰ ਤੁਸੀਂ ਹੀ ਜਾਣਦੇ
ਹੋ। ਕਦੋਂ ਤੋਂ ਰਾਵਣਰਾਜ ਸ਼ੁਰੂ ਹੋਇਆ, ਕਿਵੇਂ ਮਨੁੱਖ ਡਿੱਗਦੇ -ਡਿੱਗਦੇ ਡਿੱਗ ਹੀ ਗਏ। ਉਪਰ ਕੋਈ
ਵੀ ਚੜ੍ਹ ਨਾ ਸਕੇ। ਬਾਪ ਦੇ ਕੋਲ ਜਾਣ ਦਾ ਜੋ ਰਸਤਾ ਦੱਸਦੇ ਉਹ ਹੋਰ ਹੀ ਜੰਗਲ ਵਿੱਚ ਪਾ ਦਿੰਦਾ ਹੈ
ਕਿਉਂਕਿ ਰਸਤਾ ਜਾਣਦੇ ਹੀ ਨਹੀਂ ਹਨ - ਬਾਬਾ ਦੇ ਘਰ ਅਤੇ ਸਵਰਗ ਦਾ। ਜੋ ਵੀ ਗੁਰੂ ਆਦਿ ਹਨ, ਸਭ ਹਨ
ਹਠਯੋਗੀ। ਘਰਬਾਰ ਛੱਡ ਦਿੰਦੇ ਹਨ। ਬਾਬਾ ਛੁਡਾਉਂਦੇ ਨਹੀਂ ਹਨ। ਕਹਿੰਦੇ ਹਨ ਬੱਚੇ ਪਵਿੱਤਰ ਬਣੋ।
ਕੁਮਾਰ ਅਤੇ ਕੁਮਾਰੀਆਂ ਪਵਿੱਤਰ ਹਨ। ਦ੍ਰੋਪਦੀ ਪੁਕਾਰਦੀ ਹੈ ਕਿ ਬਾਬਾ ਸਾਨੂੰ ਬਚਾਓ। ਅਸੀਂ ਪਵਿੱਤਰ
ਬਣਕੇ ਕ੍ਰਿਸ਼ਨਪੁਰੀ ਵਿੱਚ ਜਾਣਾ ਚਾਹੁੰਦੇ ਹਾਂ। ਕੰਨਿਆਵਾਂ ਵੀ ਪੁਕਾਰਦੀਆਂ ਹਨ, ਕਿ ਮਾਂ ਬਾਪ ਤੰਗ
ਕਰਦੇ ਹਨ, ਮਾਰਦੇ ਹਨ ਕਿ ਸ਼ਾਦੀ ਕਰਨੀ ਹੀ ਹੋਵੇਗੀ । ਪਹਿਲੇ ਮਾਂ ਬਾਪ ਕਨਿੰਆਂ ਦੇ ਪੈਰ ਪੈਂਦੇ ਹਨ,
ਕਿਉਂਕਿ ਖੁਦ ਨੂੰ ਪਤਿਤ ਅਤੇ ਕੰਨਿਆਂ ਨੂੰ ਪਾਵਨ ਸਮਝਦੇ ਹਨ। ਪੁਕਾਰਦੇ ਵੀ ਹਨ - ਹੇ ਪਤਿਤ-ਪਾਵਨ
ਆਓ। ਹੁਣ ਬਾਬਾ ਕਹਿੰਦੇ ਕੁਮਾਰੀਆਂ ਪਤਿਤ ਨਾ ਬਣੋ। ਨਹੀਂ ਤੇ ਫਿਰ ਪੁਕਾਰਣਾ ਪਵੇਗਾ। ਤੁਹਾਨੂੰ ਆਪਣੇ
ਨੂੰ ਬਚਾਉਣਾ ਹੈ। ਬਾਬਾ ਆਇਆ ਹੀ ਹੈ ਪਾਵਨ ਬਣਾਉਣ। ਕਹਿੰਦੇ ਹਨ ਸਵਰਗ ਦੀ ਬਾਦਸ਼ਾਹੀ ਦਾ ਵਰਸਾ ਦੇਣ
ਆਇਆ ਹਾਂ ਇਸਲਈ ਪਵਿੱਤਰ ਬਣਨਾ ਪਵੇ। ਪਤਿਤ ਬਣੋਗੇ ਤੇ ਪਤਿਤ ਹੋਕੇ ਮਰੋਗੇ। ਸਵਰਗ ਦੇ ਸੁੱਖ ਦੇਖ ਨਹੀਂ
ਸਕੋਗੇ। ਸਵਰਗ ਵਿੱਚ ਤੇ ਬਹੁਤ ਮੌਜ਼ ਹੈ। ਹੀਰੇ ਜਵਾਹਰਾਂ ਦੇ ਮਹਿਲ ਹਨ। ਉਹ ਹੀ ਰਾਧੇ ਕ੍ਰਿਸ਼ਨ ਫਿਰ
ਲਕਸ਼ਮੀ-ਨਾਰਾਇਣ ਬਣਦੇ ਹਨ। ਤਾਂ ਲਕਸ਼ਮੀ-ਨਰਾਇਣ ਨੂੰ ਵੀ ਇਨਾਂ ਪਿਆਰ ਕਰਨਾ ਚਾਹੀਦਾ ਹੈ। ਅੱਛਾ
ਕ੍ਰਿਸ਼ਨ ਨੂੰ ਪਿਆਰ ਕਰਦੇ ਫਿਰ ਰਾਧੇ ਨੂੰ ਕਿਉਂ ਗੁੰਮ ਕਰ ਦਿੱਤਾ ਹੈ? ਕ੍ਰਿਸ਼ਨ ਅਸ਼ਟਮੀ ਤੇ ਕ੍ਰਿਸ਼ਨ
ਨੂੰ ਝੂਲਾ ਝੁਲਾਉਂਦੇ ਹੋ। ਮਾਤਾਵਾਂ ਕ੍ਰਿਸ਼ਨ ਨਾਲ ਬਹੁਤ ਪਿਆਰ ਕਰਦੀਆਂ ਹਨ, ਰਾਧੇ ਨੂੰ ਨਹੀਂ। ਅਤੇ
ਫਿਰ ਬ੍ਰਹਮਾ ਜੋ ਕ੍ਰਿਸ਼ਨ ਬਣਨ ਵਾਲਾ ਹੈ ਉਨ੍ਹਾਂ ਦੀ ਇੰਨੀ ਪੂਜਾ ਨਹੀਂ ਹੈ। ਜਗਤ ਅੰਬਾ ਦੀ ਤਾਂ
ਬਹੁਤ ਪੂਜਾ ਕਰਦੇ ਹਨ, ਜੋ ਸਰਸਵਤੀ ਬ੍ਰਹਮਾ ਦੀ ਬੇਟੀ ਹੈ। ਆਦਿ ਦੇਵ ਬ੍ਰਹਮਾ ਦਾ ਸਿਰਫ਼ ਅਜਮੇਰ
ਵਿੱਚ ਮੰਦਿਰ ਹੈ। ਹੁਣ ਮੰਮਾ ਹੈ ਗਿਆਨ ਗਿਆਨੇਸ਼ਵਰੀ। ਤੁਸੀਂ ਜਾਣਦੇ ਹੋ ਉਹ ਬ੍ਰਾਹਮਣੀ ਹੈ, ਉਹ ਕੋਈ
ਸਵਰਗ ਦੀ ਆਦਿ ਦੇਵੀ ਨਹੀਂ ਹੈ। ਨਾ ਕੋਈ 8 ਬਾਹਵਾਂ ਹਨ। ਮੰਦਿਰ ਵਿੱਚ 8 ਬਾਹਵਾਂ ਦਿਖਾਈਆਂ ਹਨ।
ਬਾਪ ਕਹਿੰਦੇ ਹਨ ਮਾਇਆ ਦੇ ਰਾਜ ਵਿੱਚ ਝੂਠ ਹੀ ਝੂਠ ਹੈ। ਇੱਕ ਬਾਪ ਹੀ ਸੱਤ ਹੈ ਜੋ ਸੱਚ ਦੱਸਦੇ ਹਨ,
ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਉਸ ਜਿਸਮਾਨੀ ਬ੍ਰਾਹਮਣਾਂ ਦਵਾਰਾ ਤੇ ਤੁਸੀਂ ਕਥਾਵਾਂ ਆਦਿ
ਸੁਣਦੇ-ਸੁਣਦੇ ਇਸ ਹਾਲਤ ਵਿੱਚ ਪਹੁੰਚ ਗਏ ਹੋ। ਹੁਣ ਮੌਤ ਸਾਹਮਣੇ ਖੜ੍ਹਾ ਹੈ। ਬਾਬਾ ਕਹਿੰਦੇ ਹਨ ਜਦੋਂ
ਝਾੜ ਦੀ ਜੜ੍ਹਜੜੀ ਭੂਤ ਅਵਸਥਾ ਹੁੰਦੀ ਹੈ ਉਦੋਂ ਕਲਿਯੁਗ ਦੇ ਅੰਤ ਵਿੱਚ ਕਲਪ ਦੇ ਸੰਗਮਯੁਗ ਵਿੱਚ
ਆਉਂਦਾ ਹਾਂ। ਮੈਂ ਯੁਗੇ -ਯੁਗੇ ਨਹੀਂ ਆਉਂਦਾ ਹਾਂ। ਮੈਂ ਕੱਛਮਛ ਅਵਤਾਰ, ਵਰਾਹ ਅਵਤਾਰ ਨਹੀਂ ਲੈਂਦਾ
ਹਾਂ। ਮੈਂ ਕਣ - ਕਣ ਵਿੱਚ ਨਹੀਂ ਰਹਿੰਦਾ ਹਾਂ। ਤੁਸੀਂ ਆਤਮਾਵਾਂ ਵੀ ਕਣ - ਕਣ ਵਿੱਚ ਨਹੀਂ ਜਾਂਦੀਆਂ
ਹੋ ਤੇ ਮੈਂ ਕਿਵੇਂ ਜਾਵਾਂਗਾ। ਮਨੁੱਖ ਦੇ ਲਈ ਕਹਿੰਦੇ ਹਨ, ਉਹ ਜਾਵਨਰ ਵੀ ਬਣਦੇ ਹਨ। ਉਹ ਤੇ ਅਨੇਕ
ਜੂਨਾਂ ਹਨ, ਗਿਣਤੀ ਕਰ ਹੀ ਨਹੀਂ ਸਕਦੇ ਹਾਂ। ਬਾਪ ਕਹਿੰਦੇ ਹਨ ਰਾਈਟ ਗੱਲ ਹੁਣ ਮੈਂ ਤੁਹਾਨੂੰ
ਸਮਝਾਉਂਦਾ ਹਾਂ। ਹੁਣ ਜੱਜ ਕਰੋ 84 ਲੱਖ ਜਨਮ ਸੱਤ ਹਨ ਜਾਂ ਝੂਠ? ਇਸ ਝੂਠੀ ਦੁਨੀਆਂ ਵਿੱਚ ਸੱਚ ਕਿਥੋਂ
ਆਇਆ? ਸੱਚ ਤੇ ਇੱਕ ਹੀ ਹੁੰਦਾ ਹੈ। ਬਾਪ ਹੀ ਆਕੇ ਸੱਤ ਅਸਤ ਦਾ ਨਿਰਣੇ ਕਰਦੇ ਹਨ। ਮਾਇਆ ਤਾਂ ਸਭ
ਨੂੰ ਅਸਤ ਬਣਾ ਦਿੱਤਾ ਹੈ। ਬਾਪ ਆਕੇ ਸਭ ਨੂੰ ਸੱਤ ਬਣਾਉਂਦੇ ਹਨ। ਹੁਣ ਜੱਜ ਕਰੋ - ਰਾਈਟ ਕੌਣ?
ਤੁਹਾਡੇ ਇਨ੍ਹੇ ਗੁਰੂ ਗੋਸਾਈ ਰਾਈਟ ਜਾਂ ਇੱਕ ਬਾਪ ਰਾਈਟ? ਇੱਕ ਰਾਈਟਿਅਸ ਦੁਨੀਆਂ ਦੀ ਸਥਾਪਨਾ ਕਰਦੇ
ਹਨ। ਉੱਥੇ ਬੇਕਾਇਦੇ ਕੋਈ ਕੰਮ ਹੁੰਦਾ ਹੀ ਨਹੀਂ। ਉੱਥੇ ਕਿਸੇਨੂੰ ਵਿਸ਼ ਨਹੀਂ ਮਿਲਦਾ।
ਤੁਸੀਂ ਜਾਣਦੇ ਹੋ ਅਸੀਂ
ਭਾਰਤਵਾਸੀ ਬਰੋਬਰ ਦੇਵੀ-ਦੇਵਤਾ ਸੀ। ਹੁਣ ਪਤਿਤ ਬਣ ਗਏ ਹਾਂ। ਪੁਕਾਰਦੇ ਵੀ ਹਨ ਹੇ ਪਤਿਤ- ਪਾਵਨ ਆਓ।
ਯਥਾ ਰਾਜਾ ਰਾਣੀ ਤਥਾ ਪ੍ਰਜਾ ਸਭ ਪਤਿਤ ਹਨ ਇਸਲਈ ਹੀ ਲਕਸ਼ਮੀ -ਨਾਰਾਇਣ ਆਦਿ ਨੂੰ ਪੂਜਦੇ ਹਨ ਨਾ।
ਭਾਰਤ ਵਿੱਚ ਹੀ ਪਵਿੱਤਰ ਰਾਜੇ ਸਨ, ਹੁਣ ਅਪਵਿੱਤਰ ਹਨ। ਪਵਿੱਤਰ ਨੂੰ ਪੁੱਜਦੇ ਹਨ। ਹੁਣ ਬਾਬਾ ਆਕੇ
ਤੁਹਾਨੂੰ ਮਹਾਰਾਜਾ ਮਹਾਰਾਣੀ ਬਣਾਉਂਦੇ ਹਨ। ਤਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ। ਬਾਕੀ 8 ਬਾਹਵਾਂ
ਵਾਲਾ ਤੇ ਕੋਈ ਹੈ ਨਹੀਂ। ਲਕਸ਼ਮੀ -ਨਾਰਾਇਣ ਨੂੰ ਵੀ ਦੋ ਬਾਹਵਾਂ ਹਨ। ਚਿਤਰਾਂ ਵਿੱਚ ਫਿਰ ਨਾਰਾਇਣ
ਨੂੰ ਸਾਂਵਰਾ, ਲਕਸ਼ਮੀ ਨੂੰ ਗੋਰਾ ਦਿਖਾਉਂਦੇ ਹਨ। ਹੁਣ ਇੱਕ ਪਵਿੱਤਰ, ਇੱਕ ਅਪਵਿੱਤਰ ਕਿਵੇਂ ਹੋ ਸਕਦਾ,
ਤਾਂ ਚਿੱਤਰ ਝੂੱਠੇ ਹਨ ਨਾ। ਹੁਣ ਬਾਪ ਸਮਝਾਉਂਦੇ ਹਨ ਰਾਧੇ ਕ੍ਰਿਸ਼ਨ ਦੋਨੋ ਗੋਰੇ ਸੀ ਫਿਰ ਕਾਮ ਚਿਤਾ
ਤੇ ਬੈਠ ਦੋਨੋ ਸਾਂਵਰੇ ਹੋ ਗਏ। ਇੱਕ ਗੋਰਾ, ਇੱਕ ਸਾਂਵਰਾ ਤੇ ਹੋ ਨਾ ਸਕੇ। ਕ੍ਰਿਸ਼ਨ ਨੂੰ ਸ਼ਾਮ
ਸੁੰਦਰ ਕਹਿੰਦੇ ਹਨ। ਰਾਧੇ ਨੂੰ ਸ਼ਾਮ ਸੁੰਦਰ ਕਿਉਂ ਨਹੀਂ ਕਹਿੰਦੇ ਹਨ। ਇਹ ਫਰਕ ਕਿਉਂ ਰੱਖਿਆ ਹੈ।
ਜੋੜਾ ਤੇ ਇੱਕ ਵਰਗਾ ਹੋਣਾ ਚਾਹੀਦਾ ਹੈ। ਹੁਣ ਤੁਸੀਂ ਗਿਆਨ ਚਿਤਾ ਤੇ ਬੈਠੇ ਹੋ, ਤੁਸੀਂ ਫਿਰ ਕਾਮ
ਚਿਤਾ ਤੇ ਕਿਉਂ ਬੈਠਦੇ ਹੋ! ਬੱਚਿਆਂ ਨੂੰ ਵੀ ਇਹ ਪੁਰਸ਼ਾਰਥ ਕਰਾਉਣਾ ਹੈ। ਅਸੀਂ ਗਿਆਨ ਚਿਤਾ ਤੇ ਬੈਠੇ
ਹਾਂ ਤੁਸੀਂ ਫਿਰ ਕਾਮ ਚਿਤਾ ਤੇ ਬੈਠਣ ਦੀ ਚੇਸ਼ਟਾ ਕਿਉਂ ਕਰਦੇ ਹੋ। ਜੇਕਰ ਪੁਰਸ਼ ਗਿਆਨ ਉਠਾਉਂਦਾ,
ਇਸਤਰੀ ਨਹੀਂ ਉਠਾਉਂਦੀ ਤੇ ਝਗੜਾ ਪੈ ਜਾਂਦਾ ਹੈ। ਯੱਗ ਵਿੱਚ ਵਿਘਣ ਤੇ ਬਹੁਤ ਪੈਂਦੇ ਹਨ। ਇਹ ਗਿਆਨ
ਕਿੰਨਾ ਲੰਬਾ ਚੋੜਾ ਹੈ। ਜਦੋਂ ਤੋਂ ਬਾਬਾ ਆਇਆ ਹੈ ਤਾਂ ਰੁਦ੍ਰ ਗਿਆਨ ਯਗ ਸ਼ੁਰੂ ਹੋਇਆ ਹੈ। ਜਦੋਂ
ਤੱਕ ਤੁਸੀਂ ਬ੍ਰਾਹਮਣ ਨਾ ਬਣੋ ਉਦੋਂ ਤੱਕ ਦੇਵਤਾ ਬਣ ਨਹੀਂ ਸਕਦੇ। ਸ਼ੂਦ੍ਰ ਪਤਿਤ ਤੋਂ ਪਾਵਨ ਦੇਵਤਾ
ਬਣਨ ਦੇ ਲਈ ਬ੍ਰਾਹਮਣ ਬਣਨਾ ਪਵੇ। ਬ੍ਰਾਹਮਣ ਹੀ ਯੱਗ ਦੀ ਸੰਭਾਲ ਕਰਦੇ ਹਨ, ਇਸ ਵਿੱਚ ਪਵਿੱਤਰ ਬਣਨਾ
ਹੈ। ਬਾਕੀ ਕੋਈ ਤਿਲ ਜੌਂ ਆਦਿ ਇਕੱਠੇ ਕਰਕੇ ਨਹੀਂ ਰੱਖਣੇ ਹਨ, ਜਿਵੇਂ ਹੋਰ ਲੋਕ ਕਰਦੇ ਹਨ। ਆਫਤ ਦੇ
ਸਮੇਂ ਯੱਗ ਰਚਦੇ ਹਨ। ਸਮਝਦੇ ਹਨ ਭਗਵਾਨ ਨੇ ਵੀ ਅਜਿਹਾ ਯੱਗ ਰਚਿਆ ਸੀ। ਬਾਪ ਤੇ ਕਹਿੰਦੇ ਹਨ ਇਹ
ਗਿਆਨ ਯੱਗ ਹੈ ਜਿਸ ਵਿੱਚ ਤੁਸੀਂ ਆਹੂਤੀ ਪਾਉਂਦੇ ਹੋ। ਦੇਹ ਸਹਿਤ ਜੋ ਸਭ ਕੁੱਝ ਹੈ। ਆਹੂਤੀ ਦੇਣੀ
ਹੈ। ਪੈਸਾ ਆਦਿ ਨਹੀਂ ਪਾਉਣਾ ਹੈ, ਇਸ ਵਿੱਚ ਸਭ ਕੁਝ ਸਵਾਹਾ ਕਰਨਾ ਹੈ। ਇਹਨਾਂ ਉੱਪਰ ਇੱਕ ਕਹਾਣੀ
ਹੈ। ਦਕਸ਼ ਪ੍ਰਜਾਪਿਤਾ ਨੇ ਯੱਗ ਰਚਿਆ (ਕਹਾਣੀ) ਹੁਣ ਪ੍ਰਜਾਪਿਤਾ ਤਾਂ ਇੱਕ ਹੈ। ਪ੍ਰਜਾਪਿਤਾ ਬ੍ਰਹਮਾ
ਫਿਰ ਦਕਸ਼ ਪ੍ਰਜਾਪਿਤਾ ਕਿਥੋਂ ਤੋਂ ਆਇਆ? ਬਾਪ ਪ੍ਰਜਾਪਿਤਾ ਬ੍ਰਹਮਾ ਦਵਾਰਾ ਯੱਗ ਰਚਦੇ ਹਨ। ਤੁਸੀਂ
ਸਭ ਬ੍ਰਾਹਮਣ ਹੋ। ਤੁਹਾਨੂੰ ਮਿਲਦਾ ਹੈ ਦਾਦੇ ਦਾ ਵਰਸਾ। ਤੁਸੀਂ ਕਹਿੰਦੇ ਹੋ ਅਸੀਂ ਸ਼ਿਵਬਾਬਾ ਦੇ
ਕੋਲ ਆਏ ਹਾਂ ਥਰੁ ਬ੍ਰਹਮਾ। ਇਹ ਸ਼ਿਵਬਾਬਾ ਦੀ ਪੋਸਟ ਆਫ਼ਿਸ ਹੈ। ਚਿੱਠੀ ਵੀ ਲਿਖੋ ਤੇ ਸ਼ਿਵਬਾਬਾ ਦੇ
ਥਰੁ ਬ੍ਰਹਮਾ। ਬਾਬਾ ਦਾ ਨਿਵਾਸ ਇਸ ਵਿੱਚ ਹੈ। ਇਹ ਸਭ ਬ੍ਰਾਹਮਣ ਪਾਵਨ ਬਣਨ ਦੇ ਲਈ ਗਿਆਨ ਯੋਗ ਸਿੱਖ
ਰਹੇ ਹਨ। ਤੁਸੀਂ ਇਵੇਂ ਨਹੀਂ ਕਹੋਗੇ ਅਸੀਂ ਪਤਿਤ ਨਹੀਂ ਹਾਂ। ਅਸੀਂ ਪਤਿਤ ਹਾਂ ਪਰ ਪਤਿਤ -ਪਾਵਨ
ਸਾਨੂੰ ਪਾਵਨ ਬਣਾ ਰਹੇ ਹਨ ਹੋਰ ਕੋਈ ਮਨੁੱਖ ਮਾਤਰ ਪਾਵਨ ਹੀ ਨਹੀਂ ਤਾਂ ਹੀ ਤੇ ਗੰਗਾ ਸ਼ਨਾਨ ਕਰਨ
ਜਾਂਦੇ ਹਨ। ਹੁਣ ਤੁਸੀਂ ਜਾਣਦੇ ਹੋ ਕਿ ਇੱਕ ਸਤਿਗੁਰੂ ਬਾਬਾ ਹੀ ਸਾਨੂੰ ਪਾਵਨ ਬਣਾਉਂਦੇ ਹਨ। ਉਹਨਾਂ
ਦੀ ਸ਼੍ਰੀਮਤ ਹੈ ਬੱਚੇ ਤੁਸੀਂ ਮੇਰੇ ਇੱਕ ਦੇ ਨਾਲ ਆਪਣਾ ਬੁੱਧੀਯੋਗ ਜੋੜੋ। ਜੱਜ ਕਰੋ। ਭਾਵੇਂ ਉਹਨਾਂ
ਗੁਰੂਆਂ ਦੇ ਕੋਲ ਜਾਓ, ਭਾਵੇਂ ਮੇਰੀ ਮਤ ਤੇ ਚੱਲੋ। ਤੁਹਾਡਾ ਤੇ ਇੱਕ ਹੀ ਬਾਪ ਟੀਚਰ ਸਤਿਗੁਰੂ ਹੈ।
ਬੇਹੱਦ ਦਾ ਬਾਪ ਸਾਰੇ ਮਨੁੱਖ ਮਾਤਰ ਨੂੰ ਕਹਿੰਦੇ ਕਹਿੰਦੇ ਹਨ ਆਤਮ -ਅਭਿਮਾਨੀ ਬਣੋ। ਦੇਵਤੇ ਆਤਮ
ਅਭਿਮਾਨੀ ਹੁੰਦੇ ਹਨ। ਇੱਥੇ ਤੇ ਇਹ ਗਿਆਨ ਕਿਸੇ ਵਿੱਚ ਹੈ ਨਹੀਂ। ਸੰਨਿਆਸੀ ਤੇ ਕਹਿ ਦਿੰਦੇ ਹਨ ਆਤਮਾ
ਸੋ ਪਰਮਾਤਮਾ। ਆਤਮਾ ਬ੍ਰਹਮ ਤੱਤਵ ਵਿੱਚ ਲੀਨ ਹੋ ਜਾਂਦੀ ਹੈ। ਅਜਿਹੀਆਂ ਗੱਲਾਂ ਸੁਣਦੇ -ਸੁਣਦੇ ਤੁਸੀਂ
ਕਿੰਨੇ ਦੁੱਖੀ ਪਤਿਤ ਬਣ ਗਏ ਹੋ। ਭ੍ਰਿਸ਼ਟਾਚਾਰੀ ਪਤਿਤ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਵਿਕਾਰ ਨਾਲ
ਪੈਦਾ ਹੁੰਦੇ ਹਨ। ਉਹ ਰਾਵਣ ਰਾਜ ਵਿੱਚ ਭ੍ਰਿਸ਼ਟਾਚਾਰੀ ਕੰਮ ਹੀ ਕਰਦੇ ਹਨ। ਫਿਰ ਗੁਲ -ਗੁਲ ਬਣਨ ਦੇ
ਲਈ ਬਾਪ ਨੂੰ ਹੀ ਆਉਣਾ ਪੈਂਦਾ ਹੈ। ਭਾਰਤ ਵਿੱਚ ਹੀ ਆਉਂਦੇ ਹਨ। ਬਾਪ ਕਹਿੰਦੇ ਹਨ ਤੁਹਾਨੂੰ ਗਿਆਨ
ਅਤੇ ਯੋਗ ਸਿਖਾਉਂਦਾ ਹਾਂ। 5 ਹਜ਼ਾਰ ਵਰ੍ਹੇ ਪਹਿਲੇ ਵੀ ਇਹ ਸਿਖਾਕੇ ਸਵਰਗ ਦਾ ਮਾਲਿਕ ਬਣਇਆ ਸੀ ਫਿਰ
ਤੋਂ ਬਣਾਉਂਦਾ ਹਾਂ। ਕਲਪ -ਕਲਪ ਮੈਂ ਆਉਂਦਾ ਹੀ ਰਹਿੰਦਾ ਹਾਂ। ਇਸਦੀ ਨਾ ਆਦਿ ਹੈ, ਨਾ ਅੰਤ ਹੈ।
ਚੱਕਰ ਚੱਲਦਾ ਹੀ ਰਹਿੰਦਾ ਹੈ। ਪ੍ਰਲ੍ਯ ਦੀ ਤੇ ਗੱਲ ਹੀ ਨਹੀਂ। ਤੁਸੀਂ ਬੱਚੇ ਇਸ ਸਮੇਂ ਇਹਨਾਂ
ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰਦੇ ਹੋ। ਸ਼ਿਵਬਾਬਾ ਨੂੰ ਕਹਿੰਦੇ ਹਨ ਬਮ-ਬਮ ਮਹਾਦੇਵ। ਬਮ -ਬਮ
ਮਤਲਬ ਸ਼ੁਧ ਧਵਨੀ ਕਰ ਸਾਡੀ ਝੋਲੀ ਭਰ ਦੋ। ਨਾਲੇਜ਼ ਬੁੱਧੀ ਵਿੱਚ ਰਹਿੰਦੀ ਹੈ ਨਾ। ਆਤਮਾ ਵਿੱਚ ਹੀ
ਸੰਸਕਾਰ ਹਨ। ਆਤਮਾ ਹੀ ਪੜ੍ਹਕੇ ਇੰਜਨੀਅਰ, ਬੈਰਿਸਟਰ ਆਦਿ ਬਣਦੀ ਹੈ। ਹੁਣ ਤੁਸੀਂ ਆਤਮਾਵਾਂ ਕੀ
ਬਣੋਗੀਆਂ? ਕਹਿੰਦੇ ਹੋ ਬਾਬਾ ਕੋਲੋਂ ਵਰਸਾ ਲੈਕੇ ਲਕਸ਼ਮੀ -ਨਾਰਾਇਣ ਬਣਾਗੇ। ਆਤਮਾ ਪੁਨਰਜਨਮ ਤੇ
ਜ਼ਰੂਰ ਲੈਂਦੀ ਹੈ। ਇਹ ਸਮਝਣ ਦੀਆਂ ਗੱਲਾਂ ਹਨ ਨਾ। ਕਿਸੇ ਨੂੰ ਸਿਰਫ਼ ਇਹ ਦੋ ਅੱਖਰ ਕੰਨ ਵਿੱਚ ਪਾ
ਦਵੋ - ਤੁਸੀਂ ਆਤਮਾ ਹੋ, ਸ਼ਿਵਬਾਬਾ ਨੂੰ ਯਾਦ ਕਰੋ ਤੇ ਸਵਰਗ ਦੀ ਬਾਦਸ਼ਾਹੀ ਮਿਲੇਗੀ। ਕਿੰਨਾ ਸਹਿਜ
ਹੈ। ਇੱਕ ਹੀ ਬਾਪ ਸੱਤ ਦੱਸਦੇ ਹਨ, ਸਭ ਨੂੰ ਸਦਗਤੀ ਦਿੰਦੇ ਹਨ। ਬਾਕੀ ਸਭ ਦੱਸਕੇ ਦੁਰਗਤੀ ਹੀ ਕਰਨਗੇ।
ਇਹ ਸਾਸ਼ਤਰ ਆਦਿ ਵੀ ਸਾਰੇ ਬਾਦ ਵਿੱਚ ਬਣੇ ਹਨ। ਭਾਰਤ ਦਾ ਸ਼ਾਸ਼ਤਰ ਇੱਕ ਹੀ ਗੀਤਾ ਹੈ। ਕਹਿੰਦੇ ਹਨ
ਪਰਮਪਰਾ ਤੋਂ ਇਹ ਚਲੇ ਆਏ ਹਨ। ਪਰ ਕਦੋਂ ਤੋਂ? ਸਮਝਦੇ ਹਨ ਸ੍ਰਿਸ਼ਟੀ ਨੂੰ ਲੱਖਾਂ ਵਰ੍ਹੇ ਹੋਏ। ਅੱਛਾ।
ਤੁਸੀਂ ਬੱਚੇ ਬਾਬਾ ਦੇ
ਲਈ ਅੰਗੂਰ ਲੈ ਆਉਂਦੇ ਹੋ। ਤੁਸੀਂ ਹੀ ਲਿਆਉਂਦੇ ਹੋ ਤੁਸੀਂ ਹੀ ਖਾਂਦੇ ਹੋ, ਮੈਂ ਨਹੀਂ ਖਾਂਦਾ ਹਾਂ।
ਮੈਂ ਤੇ ਅਭੋਗਤਾ ਹਾਂ। ਸਤਿਯੁਗ ਵਿੱਚ ਵੀ ਤੁਹਾਡੇ ਲਈ ਮਹਿਲ ਬਣਾਉਂਦੇ ਹਾਂ। ਇੱਥੇ ਵੀ ਤੁਹਾਨੂੰ ਨਵੇਂ
ਮਹਿਲ ਵਿੱਚ ਰੱਖਦਾ ਹਾਂ, ਮੈਂ ਤੇ ਪੁਰਾਣੇ ਵਿੱਚ ਹੀ ਰਹਿੰਦਾ ਹਾਂ। ਇਹ ਵੰਡਰਫੁੱਲ ਬਾਬਾ ਹੈ। ਇਹ
ਬਾਪ ਵੀ ਹੈ ਤੇ ਮਹਿਮਾਨ ਵੀ ਹੈ। ਬਾਮਬੇ ਵਿੱਚ ਜਾਈਏ ਤਾਂ ਮਹਿਮਾਨ ਕਹਿਣਗੇ ਨਾ। ਉਵੇਂ ਤੇ ਇਹ ਬਹੁਤ
ਵੱਡਾ ਸਾਰੀ ਦੁਨੀਆਂ ਦਾ ਮਹਿਮਾਨ ਹੈ। ਇਹਨਾਂ ਨੂੰ ਆਉਣ ਅਤੇ ਜਾਣ ਵਿੱਚ ਦੇਰੀ ਨਹੀਂ ਲੱਗਦੀ ਹੈ।
ਮਹਿਮਾਨ ਵੀ ਵੰਡਰਫੁੱਲ ਹੈ। ਦੂਰਦੇਸ਼ ਵਿੱਚ ਰਹਿਣ ਵਾਲੇ ਆਏ ਦੇਸ਼ ਪਰਾਏ। ਤਾਂ ਮਹਿਮਾਨ ਹੋਇਆ ਨਾ।
ਆਉਂਦੇ ਹੀ ਹਨ ਤੁਹਾਨੂੰ ਗੁਲ -ਗੁਲ ਬਣਾਕੇ ਵਰਸਾ ਦੇਣ। ਕੌੜੀ ਤੋਂ ਹੀਰੇ ਵਰਗਾ ਬਣਾਉਣ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਵਿਨਾਸ਼ੀ
ਗਿਆਨ ਰਤਨਾਂ ਦੀ ਧਾਰਨਾ ਕਰ ਸੰਖ ਧ੍ਵਨੀ ਕਰਨੀ ਹੈ। ਸਭ ਨੂੰ ਇਹ ਗਿਆਨ ਰਤਨ ਦੇਣੇ ਹਨ।
2. ਸੱਤ ਤੇ ਅਸ੍ਤ ਨੂੰ
ਸਮਝਕੇ ਸੱਤ ਮਤ ਤੇ ਚੱਲਣਾ ਹੈ। ਕੋਈ ਵੀ ਬੇਕਾਇਦੇ ਕਰਮ ਨਹੀਂ ਕਰਨਾ ਹੈ।
ਵਰਦਾਨ:-
ਬੁੱਧੀ ਨੂੰ ਬਿਜ਼ੀ ਰੱਖਣ ਦੀ ਵਿਧੀ ਦਵਾਰਾ ਵਿਅਰਥ ਨੂੰ ਸਮਾਪਤ ਕਰਨ ਵਾਲੇ ਸਦਾ ਸਮਰਥ ਭਵ
ਸਦਾ ਸਮਰਥ ਮਤਲਬ
ਸ਼ਕਤੀਸ਼ਾਲੀ ਉਹ ਹੀ ਬਣਦਾ ਹੈ ਜੋ ਬੁੱਧੀ ਨੂੰ ਬਿਜ਼ੀ ਰੱਖਣ ਦੀ ਵਿਧੀ ਨੂੰ ਅਪਣਾਉਂਦਾ ਹਾਂ। ਵਿਅਰਥ
ਨੂੰ ਸਮਾਪਤ ਕਰ ਸਮਰਥ ਬਣਨ ਦਾ ਸਹਿਜ਼ ਸਾਧਣ ਹੀ ਹੈ - ਸਦਾ ਬਿਜ਼ੀ ਰਹਿਣਾ ਇਸਲਈ ਰੋਜ਼ ਸਵੇਰੇ ਜਿਵੇਂ
ਸਥੂਲ ਦਿਨਚਰਯਾ ਬਣਾਉਂਦੇ ਹੋ ਅਜਿਹੇ ਆਪਣੀ ਬੁੱਧੀ ਨੂੰ ਬਿਜ਼ੀ ਰੱਖਣ ਦਾ ਟਾਈਮ -ਟੇਬਲ ਬਣਾਓ ਕਿ ਇਸ
ਸਮੇਂ ਬੁੱਧੀ ਵਿੱਚ ਇਸ ਸਮਰਥ ਸੰਕਲਪ ਤੋਂ ਵਿਅਰਥ ਨੂੰ ਖ਼ਤਮ ਕਰੋਗੇ। ਬਿਜ਼ੀ ਰਹੋਗੇ ਤਾਂ ਮਾਇਆ ਦੂਰ
ਤੋਂ ਹੀ ਵਾਪਿਸ ਚਲੀ ਜਾਏਗੀ।
ਸਲੋਗਨ:-
ਦੁੱਖਾਂ ਦੀ
ਦੁਨੀਆਂ ਨੂੰ ਭੁਲਣਾ ਹੈ ਤਾਂ ਪਰਮਾਤਮਾ ਪਿਆਰ ਵਿੱਚ ਸਦਾ ਖੋਏ ਰਹੋ।