05.06.22     Avyakt Bapdada     Punjabi Murli     17.03.91    Om Shanti     Madhuban


"ਸੰਤੁਸ਼ਟਮਣੀ ਦੇ ਸ਼੍ਰੇਸ਼ਠ ਆਸਣ ਤੇ ਆਸੀਨ ਹੋਣ ਦੇ ਲਈ ਪ੍ਰਸੰਨਚਿੱਤ, ਨਿਸ਼ਚਿੰਤ ਆਤਮਾ ਬਣੋਂ"


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਸੰਤੁਸ਼ਟਮਣੀਆਂ ਨੂੰ ਦੇਖ ਰਹੇ ਹਨ। ਸੰਗਮਯੁਗ ਹੈ ਹੀ ਸੰਤੁਸ਼ਟ ਰਹਿਣ ਅਤੇ ਸੰਤੁਸ਼ਟ ਬਣਾਉਣ ਦਾ ਯਗ। ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਸੰਤੁਸ਼ਟਤਾ ਹੈ। ਸੰਤੁਸ਼ਟਤਾ ਹੀ ਵੱਡੇ ਤੇ ਵੱਡਾ ਖ਼ਜ਼ਾਨਾ ਹੈ। ਸੰਤੁਸ਼ਟਤਾ ਹੀ ਬ੍ਰਾਹਮਣ ਜੀਵਨ ਦੀ ਪਿਓਰਿਟੀ ਦੀ ਪਰਸਨੈਲਿਟੀ ਹੈ। ਇਸ ਪਰਸਨੈਲਿਟੀ ਨਾਲ ਵਿਸ਼ੇਸ਼ ਆਤਮਾ ਸਹਿਜ ਬਣ ਜਾਂਦੀ ਹੈ। ਸੰਤੁਸ਼ਟਤਾ ਦੀ ਪਰਸਨੈਲਿਟੀ ਨਹੀਂ ਤੇ ਵਿਸ਼ੇਸ਼ ਆਤਮਾ ਕਹਿ ਨਹੀਂ ਸਕਦੇ ਹਾਂ। ਅੱਜਕਲ ਦੋ ਤਰ੍ਹਾਂ ਦੀ ਪਰਸਨੈਲਿਟੀ ਗਾਈ ਜਾਂਦੀ ਹੈ - ਇੱਕ ਸ਼ਰੀਰਿਕ ਪਰਸਨੈਲਿਟੀ, ਦੂਸਰੀ ਪੋਜੀਸ਼ਨ ਦੀ ਪਰਸਨੈਲਿਟੀ। ਬ੍ਰਾਹਮਣ ਜੀਵਨ ਵਿੱਚ ਜਿਸ ਬ੍ਰਾਹਮਣ ਆਤਮਾ ਵਿੱਚ ਸੰਤੁਸ਼ਟਤਾ ਦੀ ਮਹਾਨਤਾ ਹੈ - ਉਹਨਾਂ ਦੀ ਸੂਰਤ ਵਿੱਚ, ਹਰੇਕ ਚੇਹਰੇ ਵਿੱਚ ਵੀ ਸੰਤੁਸ਼ਟਤਾ ਦੀ ਪਰਸਨੈਲਿਟੀ ਦਿਖਾਈ ਦਿੰਦੀ ਹੈ ਅਤੇ ਸ੍ਰੇਸ਼ਠ ਆਤਮਾ ਦੀ ਪੋਜੀਸ਼ਨ ਦੀ ਪਰਸਨੈਲਿਟੀ ਦਿਖਾਈ ਦਿੰਦੀ ਹੈ। ਸੰਤੁਸ਼ਟਤਾ ਦਾ ਆਧਾਰ ਹੈ ਬਾਪ ਦਵਾਰਾ ਸਰਵ ਪ੍ਰਾਪਤੀਆਂ ਦੀ ਸੰਤੁਸ਼ਟਤਾ ਮਤਲਬ ਭਰਪੂਰ ਆਤਮਾ। ਅਸੰਤੁਸ਼ਟਤਾ ਦਾ ਕਾਰਨ ਅਪ੍ਰਾਪਤੀ ਹੁੰਦੀ ਹੈ। ਸੰਤੁਸ਼ਟਤਾ ਦਾ ਕਾਰਨ ਹੈ ਸਰਵ ਪ੍ਰਾਪਤੀਆਂ, ਇਸਲਈ ਬਾਪਦਾਦਾ ਨੇ ਤੁਸੀਂ ਸਾਰੇ ਬ੍ਰਾਹਮਣ ਬੱਚਿਆਂ ਨੂੰ ਬ੍ਰਾਹਮਣ ਜਨਮ ਹੁੰਦੇ ਹੀ ਪੂਰਾ ਵਰਸਾ ਦੇ ਦਿੱਤਾ ਨਾ ਜਾਂ ਕਿਸੇਨੂੰ ਥੋੜਾ, ਕਿਸੇ ਨੂੰ ਜ਼ਿਆਦਾ ਦਿੱਤਾ? ਬਾਪਦਾਦਾ ਸਦੈਵ ਸਭ ਬੱਚਿਆਂ ਨੂੰ ਇਹ ਕਹਿੰਦੇ ਹਨ ਕੀ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਵਰਸਾ ਹੈ ਸਰਵ ਪ੍ਰਾਪਤੀਆਂ। ਇਸ ਵਿੱਚ ਸਰਵ ਸ਼ਕਤੀਆਂ ਵੀ ਆ ਜਾਂਦੀਆਂ, ਗੁਣ ਵੀ ਆ ਜਾਂਦੇ, ਗਿਆਨ ਵੀ ਆ ਜਾਂਦਾ ਹੈ। ਸਰਵ ਸ਼ਕਤੀਆਂ, ਸਰਵ ਗੁਣ ਅਤੇ ਸੰਪੂਰਨ ਗਿਆਨ। ਸਿਰ੍ਫ ਗਿਆਨ ਨਹੀਂ, ਪਰ ਸੰਪੂਰਨ ਗਿਆਨ। ਸਿਰਫ਼ ਸ਼ਕਤੀਆਂ ਅਤੇ ਗੁਣ ਨਹੀਂ ਪਰ ਸਰਵ ਗੁਣ ਅਤੇ ਸਰਵ ਸ਼ਕਤੀਆਂ ਹਨ, ਤਾਂ ਵਰਸਾ ਸਰਵ ਮਤਲਬ ਸੰਪੰਨਤਾ ਦਾ ਹੈ। ਕੋਈ ਘੱਟ ਨਹੀਂ ਹੈ। ਹਰ ਬ੍ਰਾਹਮਣ ਬੱਚਿਆਂ ਨੂੰ ਪੂਰਾ ਵਰਸਾ ਮਿਲਦਾ ਹੈ, ਅਧੂਰਾ ਨਹੀਂ। ਸਰਵ ਗੁਣਾਂ ਵਿੱਚੋ ਦੋ ਗੁਣ ਤੁਹਾਨੂੰ, ਦੋ ਗੁਣ ਇਹਨਾਂ ਨੂੰ ਇਵੇਂ ਨਹੀਂ ਵੰਡਿਆ ਹੈ। ਫੁਲ ਵਰਸਾ ਮਤਲਬ ਸਮਪੰਨਤਾ, ਸੰਪੂਰਨਤਾ। ਜਦੋਂ ਹਰ ਇੱਕ ਨੂੰ ਪੂਰਾ ਵਰਸਾ ਮਿਲਦਾ ਹੈ ਤਾਂ ਜਿੱਥੇ ਸਰਵ ਪ੍ਰਾਪਤੀਆਂ ਹਨ ਉੱਥੇ ਸੰਤੁਸ਼ਟਤਾ ਹੋਵੇਗੀ। ਬਾਪਦਾਦਾ ਸਰਵ ਬ੍ਰਾਹਮਣਾਂ ਦੀ ਸੰਤੁਸ਼ਟਤਾ ਦੀ ਪਰਸਨੈਲਿਟੀ ਦੇਖ ਰਹੇ ਸਨ ਕਿ ਕਿੱਥੇ ਤੱਕ ਇਹ ਪਰਸਨੈਲਿਟੀ ਆਈ ਹੈ। ਬ੍ਰਾਹਮਣ ਜੀਵਨ ਵਿੱਚ ਅਸੰਤੁਸ਼ਟਤਾ ਦਾ ਨਮ - ਨਿਸ਼ਾਨ ਨਹੀਂ। ਬ੍ਰਾਹਮਣ ਜੀਵਨ ਦਾ ਮਜ਼ਾ ਹੈ ਤਾਂ ਇਸ ਪਰਸਨੈਲਿਟੀ ਵਿੱਚ ਹੈ। ਇਹ ਹੀ ਮਜੇ ਦਾ ਜੀਵਨ ਹੈ, ਮੌਜ ਦੀ ਜੀਵਨ ਹੈ।

ਤਪੱਸਿਆ ਦਾ ਅਰਥ ਹੀ ਹੈ ਸੰਤੁਸ਼ਟਤਾ ਦੀ ਪਰਸਨੈਲਿਟੀ ਨੈਣਾਂ ਵਿੱਚ, ਚੈਨ ਵਿੱਚ, ਚੇਹਰੇ ਵਿੱਚ, ਚੱਲਣ ਵਿੱਚ ਦਿਖਾਈ ਦਵੇ। ਅਜਿਹੇ ਸੰਤੁਸ਼ਟ ਮਣੀਆਂ ਦੀ ਮਾਲਾ ਬਣਾ ਰਹੇ ਸਨ। ਕਿੰਨੀ ਮਾਲਾ ਬਣੀ ਹੋਵੇਗੀ? ਸੰਤੁਸ਼ਟ ਮਨੀ ਮਤਲਬ ਬੇਦਾਗ਼ ਮਣੀ। ਸੰਤੁਸ਼ਟਤਾ ਦੀ ਨਿਸ਼ਾਨੀ ਹੈ - ਸੰਤੁਸ਼ਟ ਆਤਮਾ ਸਦਾ ਪ੍ਰਸਨਚਿੱਤ ਖ਼ੁਦ ਨੂੰ ਵੀ ਅਨੁਭਵ ਕਰੇਗੀ ਅਤੇ ਦੂਸਰੇ ਵੀ ਪ੍ਰਸੰਨ ਹੋਣਗੇ। ਪ੍ਰਸੰਨਚਿੱਤ ਸਥਿਤੀ ਵਿੱਚ ਪ੍ਰਸ਼ਨ ਚਿਤ ਨਹੀਂ ਹੁੰਦਾ। ਇੱਕ ਹੁੰਦਾ ਹੈ ਪ੍ਰਸੰਨਚਿੱਤ, ਦੂਸਰਾ ਹੈ ਪ੍ਰਸ਼ਨਚਿੱਤ। ਪ੍ਰਸ਼ਨ ਮਤਲਬ ਕੁਵੇਸ਼ਚਨ। ਪ੍ਰਸੰਨਚਿੱਤ ਡਰਾਮੇ ਦੇ ਨਾਲੇਜਫੁਲ ਹੋਣ ਦੇ ਕਾਰਨ ਪ੍ਰਸੰਨ ਰਹਿੰਦਾ, ਪ੍ਰਸ਼ਨ ਨਹੀਂ ਕਰਦਾ। ਜੋ ਵੀ ਪ੍ਰਸ਼ਨ ਆਪਣੇ ਪ੍ਰਤੀ ਜਾਂ ਕਿਸੇ ਦੇ ਪ੍ਰਤੀ ਵੀ ਉਠਾਉਂਦਾ ਉਸਦਾ ਉੱਤਰ ਖੁਦ ਨੂੰ ਪਹਿਲੇ ਆਉਂਦਾ। ਪਹਿਲੇ ਵੀ ਸੁਣਾਇਆ ਸੀ ਵਾਹਟ (ਕਯਾ) ਅਤੇ ਵਾਈ (ਕਿਉਂ) ਨਹੀਂ, ਪਰ ਡਾਟ। ਕਯਾ,ਕਿਉਂ ਨਹੀਂ, ਫੁਲਸਟਾਪ ਬਿੰਦੂ। ਇੱਕ ਸੈਕਿੰਡ ਵਿੱਚ ਵਿਸਤਾਰ, ਇੱਕ ਸੈਕਿੰਡ ਵਿੱਚ ਸਾਰ। ਅਜਿਹੇ ਪ੍ਰਸੰਨਚਿੱਤ ਹਮੇਸ਼ਾ ਨਿਸਚਿੰਤ ਰਹਿੰਦੇ ਹਨ। ਤਾਂ ਚੈੱਕ ਕਰੋ - ਅਜਿਹੀਆਂ ਨਿਸ਼ਾਨੀਆਂ ਮੁੱਝ ਸੰਤੁਸ਼ਟਮਣੀ ਵਿੱਚ ਹਨ? ਬਾਪਦਾਦਾ ਨੇ ਤੇ ਸਭਨੂੰ ਟਾਈਟਲ ਦਿੱਤੇ ਹਨ - ਸੰਤੁਸ਼ਟਮਣੀ ਦਾ। ਤਾਂ ਬਾਪਦਾਦਾ ਪੁੱਛ ਰਹੇ ਹਨ ਕਿ ਹੇ ਸੰਤੁਸ਼ਟ ਮਣਿਓ, ਸੰਤੁਸ਼ਟ ਹੋ? ਫਿਰ ਪ੍ਰਸ਼ਨ ਹੈ - ਖੁਦ ਨਾਲ ਮਤਲਬ ਖੁਦ ਦੇ ਪੁਰਸ਼ਾਰਥ ਤੋਂ, ਖੁਦ ਦੇ ਸੰਸਕਾਰ ਪਰਿਵਰਤਨ ਦੇ ਪੁਰਸ਼ਾਰਥ ਤੋਂ, ਖੁਦ ਦੇ ਪੁਰਸ਼ਾਰਥ ਦੀ ਪਰਸੇਂਟੇਜ ਵਿੱਚ, ਸਟੇਜ਼ ਵਿੱਚ ਸਦਾ ਸੰਤੁਸ਼ਟ ਹੋ? ਅੱਛਾ ਦੂਸਰਾ ਪ੍ਰਸ਼ਨ - ਖੁਦ ਦੀ ਮਨਸਾ, ਵਾਚਾ ਅਤੇ ਕਰਮ, ਮਤਲਬ ਸੰਬੰਧ -ਸੰਪਰਕ ਦਵਾਰਾ ਸੇਵਾ ਵਿੱਚ ਸਦਾ ਸੰਤੁਸ਼ਟ ਹੋ? ਤਿੰਨੋ ਹੀ ਸੇਵਾ, ਸਿਰਫ਼ ਇੱਕ ਸੇਵਾ ਨਹੀਂ। ਤਿੰਨਾਂ ਹੀ ਸੇਵਾ ਵਿੱਚ ਹੋਰ ਸਦਾ ਸੰਤੁਸ਼ਟ ਹੋ? ਸੋਚ ਰਹੇ ਹਾਂ, ਆਪਣੇ ਨੂੰ ਦੇਖ ਰਹੇ ਹਾਂ ਕਿ ਕਿਥੋਂ ਤੱਕ ਸੰਤੁਸ਼ਟ ਹਨ? ਅੱਛਾ, ਤੀਸਰਾ ਪ੍ਰਸ਼ਨ - ਸਰਵ ਆਤਮਾਵਾਂ ਦੇ ਸੰਬੰਧ -ਸੰਪਰਕ ਵਿੱਚ ਖੁਦ ਦਵਾਰਾ ਅਤੇ ਸਰਵ ਦਵਾਰਾ ਸਦਾ ਸੰਤੁਸ਼ਟ ਹੋ? ਕਿਉਂਕਿ ਤਪੱਸਿਆ ਵਰ੍ਹੇ ਵਿੱਚ ਤਪੱਸਿਆ ਦਾ, ਸਫ਼ਲਤਾ ਦਾ ਫਲ ਇਹ ਹੀ ਫਲ ਪ੍ਰਾਪਤ ਕਰਨਾ ਹੈ। ਖੁਦ ਵਿੱਚ, ਸੇਵਾ ਵਿੱਚ ਅਤੇ ਸਰਵ ਵਿੱਚ ਸੰਤੁਸ਼ਟਤਾ। ਚਾਰ ਘੰਟਾ ਤੇ ਯੋਗ ਕੀਤਾ - ਬਹੁਤ ਚੰਗਾ, ਅਤੇ ਚਾਰ ਤੋਂ ਅੱਠ ਘੰਟੇ ਤੱਕ ਵੀ ਪਹੁੰਚ ਜਾਣਗੇ। ਇਹ ਵੀ ਬਹੁਤ ਚੰਗਾ। ਯੋਗ ਦਾ ਸਿੱਧੀ ਸਵਰੂਪ ਹੋਵੇ। ਯੋਗ ਵਿਧੀ ਹੈ। ਪਰ ਇਸ ਵਿਧੀ ਨਾਲ ਸਿੱਧੀ ਕੀ ਮਿਲੀ? ਯੋਗ ਲਗਾਉਣਾ ਇਹ ਵਿਧੀ ਹੈ, ਯੋਗ ਦੀ ਪ੍ਰਾਪਤੀ ਇਹ ਸਿੱਧੀ ਹੈ। ਤਾਂ ਜਿਵੇਂ 8 ਘੰਟੇ ਦਾ ਲਕਸ਼ ਰੱਖਿਆ ਹੈ ਤੇ ਘੱਟ ਤੋਂ ਘੱਟ ਇਹ ਤਿੰਨ ਕਿਸਮ ਦੀ ਸੰਤੁਸ਼ਟਤਾ ਦੀ ਸਿੱਧੀ ਦਾ ਸਪਸ਼ਟ ਲਕਸ਼ ਰੱਖੋ। ਕਈ ਬੱਚੇ ਖੁਦ ਨੂੰ ਮਿਆਂ -ਮਿੱਠੂ ਮੁਅਫਿਕ ਵੀ ਸੰਤੁਸ਼ਟ ਸਮਝਦੇ ਹਨ। ਅਜਿਹੇ ਸੰਤੁਸ਼ਟ ਨਹੀਂ ਬਣਨਾ। ਇੱਕ ਹੈ ਦਿਲ ਮੰਨੇ, ਦੂਸਰਾ ਹੈ ਦਿਮਾਗ ਮਮੰਨੇ। ਦਿਮਾਗ਼ ਨਾਲ ਆਪਣੇ ਨੂੰ ਸਮਝਦੇ ਸੰਤੁਸ਼ਟ ਹਾਂ ਹੀ, ਕੀ ਪ੍ਰਵਾਹ ਹੈ। ਅਸੀਂ ਤੇ ਬੇਪਰਵਾਹ ਹਾਂ। ਤੇ ਦਿਮਾਗ਼ ਨਾਲ ਖ਼ੁਦ ਨੂੰ ਸੰਤੁਸ਼ਟ ਸਮਝਣਾ - ਅਜਿਹੀ ਸੰਤੁਸ਼ਟਤਾ ਨਹੀਂ, ਪੂਰਾ ਸਮਝਣਾ ਹੈ। ਸੰਤੁਸ਼ਟਤਾ ਦੀ ਨਿਸ਼ਾਨੀ ਖ਼ੁਦ ਵਿੱਚ ਅਨੁਭਵ ਹੋਵੇ। ਚਿੱਤ ਸਦਾ ਪ੍ਰਸੰਨ ਹੋਵੇ, ਪਰਸਨੈਲਿਟੀ ਹੋਵੇ। ਖੁਦ ਨੂੰ ਪਰਸਨੈਲਿਟੀ ਸਮਝਣ ਅਤੇ ਦੂਸਰਾ ਨਹੀਂ ਸਮਝੇ ਇਸਨੂੰ ਕਿਹਾ ਜਾਂਦਾ ਹੈ - ਮਿਆਂ ਮਿੱਠੂ। ਅਜਿਹੇ ਸੰਤੁਸ਼ਟਤ ਨਹੀਂ। ਪਰ ਪੂਰੇ ਅਨੁਭਵ ਦਵਾਰਾ ਸੰਤੁਸ਼ਟ ਆਤਮਾ ਬਣੋਂ। ਸੰਤੁਸ਼ਟਤਾ ਮਤਲਬ ਦਿਲ - ਦਿਮਾਗ ਸਦਾ ਆਰਾਮ ਵਿੱਚ ਹੋਣਗੇ। ਸੁੱਖ -ਚੈਨ ਸਥਿਤੀ ਵਿੱਚ ਹੋਣਗੇ। ਬੇਚੈਨ ਨਹੀਂ ਹੋਣਗੇ। ਸੁੱਖ ਚੈਨ ਹੋਵੇਗਾ। ਅਜਿਹੀਆਂ ਸੰਤੁਸ਼ਟ ਮਣੀਆਂ ਬਾਪ ਦੇ ਮਸਤੱਕ ਵਿੱਚ ਮਸਤੱਕ ਮਣੀਆਂ ਸਮਾਨ ਚਮਕਦੀਆਂ ਹਨ। ਤਾਂ ਖ਼ੁਦ ਨੂੰ ਚੈਕ ਕਰੋ। ਸੰਤੁਸ਼ਟਤਾ ਬਾਪ ਦੀ ਅਤੇ ਸਰਵ ਦੀਆਂ ਦੁਆਵਾਂ ਨਾਲ ਮਿਲਦੀ ਹੈ। ਸੰਤੁਸ਼ਟ ਆਤਮਾ ਸਮੇਂ ਪ੍ਰੀਤ ਸਮੇਂ ਸਦਾ ਆਪਣੇ ਨੂੰ ਬਾਪ ਅਤੇ ਸਰਵ ਦੀਆਂ ਦੁਆਵਾਂ ਦੇ ਵਿਮਾਨ ਵਿੱਚ ਉੱਡਦਾ ਹੋਇਆ ਅਨੁਭਵ ਕਰਨਗੀਆਂ। ਇਹ ਦੁਆਵਾਂ ਉਹਨਾਂ ਦਾ ਵਿਮਾਨ ਹਨ। ਸਦਾ ਆਪਣੇ ਨੂੰ ਵਿਮਾਨ ਵਿੱਚ ਉੱਡਦਾ ਹੋਇਆ ਅਨੁਭਵ ਕਰੇਗਾ। ਦੂਆ ਮੰਗੇਗਾ ਨਹੀਂ, ਪਰ ਦੁਆਵਾਂ ਖ਼ੁਦ ਉਸਦੇ ਅੱਗੇ ਖੁਦ ਹੀ ਆਉਣਗੀਆਂ। ਅਜਿਹੀ ਸੰਤੁਸ਼ਟ ਮਣੀ ਮਤਲਬ ਸਿੱਧੀ ਸਵਰੂਪ ਤੱਪਸਵੀ। ਅਲਪਕਾਲ ਦੀਆਂ ਸਿੱਧੀਆਂ ਨਹੀਂ, ਇਹ ਅਵਿਨਾਸ਼ੀ ਅਤੇ ਰੂਹਾਨੀ ਸਿੱਧੀਆਂ ਹਨ। ਅਜਿਹੀਆਂ ਸੰਤੁਸ਼ਟਮਣੀਆਂ ਨੂੰ ਦੇਖ ਰਹੇ ਸਨ।ਵੰਹਰੇਕ ਆਪਣੇ ਆਪ ਕੋਲੋਂ ਪੁੱਛੇ - ਮੈਂ ਕੌਣ?

ਤਪੱਸਿਆ ਵਰ੍ਹੇ ਦਾ ਉਮੰਗ -ਉਤਸ਼ਾਹ ਚੰਗਾ ਹੈ। ਹਰ ਇੱਕ ਸ਼ਕਤੀ ਮੁਤਾਬਿਕ ਕਰ ਵੀ ਰਹੇ ਹਨ। ਅਤੇ ਅੱਗੇ ਦੇ ਲਈ ਵੀ ਉਤਸਾਹ ਹੈ। ਇਹ ਉਤਸ਼ਾਹ ਬਹੁਤ ਚੰਗਾ ਹੈ। ਹੁਣ ਤਪੱਸਿਆ ਦਵਾਰਾ ਪ੍ਰਾਪਤੀਆਂ ਨੂੰ ਖ਼ੁਦ ਆਪਣੇ ਜੀਵਨ ਵਿੱਚ ਅਤੇ ਸਰਵ ਦੇ ਸੰਬੰਧ -ਸੰਪਰਕ ਵਿੱਚ ਪ੍ਰਤੱਖ ਕਰੋ। ਆਪਣੇ ਆਪ ਵਿੱਚ ਅਨੁਭਵ ਕਰਦੇ ਹੋ ਪਰ ਅਨੁਭਵ ਨੂੰ ਨਾ ਸਿਰਫ਼ ਮਨ - ਬੁੱਧੀ ਨਾਲ ਅਨੁਭਵ ਕੀਤਾ, ਇੱਥੇ ਤੱਕ ਨਹੀਂ ਰੱਖੋ। ਉਹਨਾਂ ਨੂੰ ਚਲਣ ਅਤੇ ਚੇਹਰੇ ਤੱਕ ਲੈਕੇ ਆਓ,ਸੰਬੰਧ - ਸੰਪਰਕ ਤੱਕ ਲਿਆਓ। ਤਾਂ ਪਹਿਲੇ ਖੁਦ ਵਿੱਚ ਪ੍ਰਤੱਖ ਹੋਣਗੇ, ਫਿਰ ਸੰਬੰਧ ਵਿੱਚ ਪ੍ਰਤੱਖ ਹੋਣਗੇ, ਫਿਰ ਵਿਸ਼ਵ ਦੀ ਸਟੇਜ਼ ਵਿੱਚ ਪ੍ਰਤੱਖ ਹੋਣਗੇ। ਉਦੋਂ ਪ੍ਰਤਖਤਾ ਦਾ ਨਗਾੜਾ ਵਾਜੇਗਾ। ਜਿਵੇਂ ਤੁਹਾਡੇ ਯਾਦਗਾਰ ਸ਼ਾਸ਼ਤਰਾਂ ਵਿੱਚ ਕਹਿੰਦੇ ਹਨ - ਸ਼ੰਕਰ ਨੇ ਤੀਸਰੀ ਅੱਖ ਖੋਲ੍ਹੀ ਅਤੇ ਵਿਨਾਸ਼ ਹੋ ਗਿਆ। ਤੇ ਸ਼ੰਕਰ ਮਤਲਬ ਅਸ਼ਰੀਰੀ ਤੱਪਸਵੀ ਰੂਪ। ਵਿਕਾਰਾਂ ਰੂਪੀ ਸੱਪ ਨੂੰ ਗਲੇ ਦਾ ਹਾਰ ਬਣਾ ਦਿੱਤਾ। ਸਦਾ ਉੱਚੀ ਸਥਿਤੀ ਅਤੇ ਉੱਚੇ ਆਸਣਧਾਰੀ। ਇਹ ਤੀਸਰੀ ਅੱਖ ਮਤਲਬ ਸੰਪੂਰਨਤਾ ਦੀ ਅੱਖ, ਸੰਪੰਨਤਾ ਦੀ ਅੱਖ। ਜਦੋਂ ਤੁਸੀਂ ਤੱਪਸਵੀ ਸੰਪੰਨ, ਸੰਪੂਰਨ ਸਥਿਤੀ ਨਾਲ ਵਿਸ਼ਵ ਪਰਿਵਰਤਨ ਦਾ ਸੰਕਲਪ ਕਰੋਂਗੇ ਤਾਂ ਇਹ ਪ੍ਰਕ੍ਰਿਤੀ ਵੀ ਸੰਪੂਰਨ ਹਲਚਲ ਦੀ ਡਾਂਸ ਕਰੇਗੀ। ਉਪਦ੍ਰਵ ਮਚਾਉਣ ਦੀ ਡਾਂਸ ਕਰੇਗੀ। ਤੁਸੀਂ ਅਚਲ ਹੋਵੋਂਗੇ ਅਤੇ ਉਹ ਹਲਚਲ ਵਿੱਚ ਹੋਣਗੇ ਕਿਉਂਕਿ ਇੰਨੇ ਸਾਰੇ ਵਿਸ਼ਵ ਦੀ ਸਫ਼ਾਈ ਕੌਣ ਕਰੇਗਾ? ਮਨੁੱਖ ਆਤਮਾਵਾਂ ਕਰ ਸਕਦੀਆਂ ਹਨ? ਇਹ ਵਾਯੂ, ਧਰਤੀ, ਸਮੁੰਦਰ, ਜਲ - ਇਹਨਾਂ ਦੀ ਹਲਚਲ ਹੀ ਸਫ਼ਾਈ ਕਰੇਗੀ। ਤਾਂ ਅਜਿਹੀ ਸੰਪੂਰਨਤਾ ਦੀ ਸਥਿਤੀ ਇਸ ਤਪੱਸਿਆ ਨਾਲ ਬਣਾਉਣੀ ਹੈ। ਪ੍ਰਾਕ੍ਰਿਤ ਵੀ ਤੁਹਾਡੇ ਸੰਕਲਪ ਨਾਲ ਆਡਰ ਉਦੋਂ ਮੰਨੇਗੀ ਜਦੋਂ ਤੁਸੀਂ ਖੁਦ ਦੇ, ਸਦਾ ਦੇ ਸਹਿਯੋਗੀ ਕਰਮੇਂਦਰੀਆਂ ਮਨ-ਬੁੱਧੀ-ਸੰਸਕਾਰ ਆਡਰ ਮੰਨਨ। ਜੇਕਰ ਖੁਦ ਦੇ, ਸਦਾ ਦੇ ਸਹਿਯੋਗੀ ਆਡਰ ਨਹੀਂ ਮੰਨਦੇ ਤਾਂ ਪ੍ਰਕ੍ਰਿਤੀ ਕੀ ਆਡਰ ਮੰਨੇਗੀ? ਇੰਨੀ ਪਾਵਰਫੁੱਲ ਤਪੱਸਿਆ ਦੀ ਉੱਚੀ ਸਥਿਤੀ ਹੋਵੇ ਜੋ ਸਰਵ ਦੇ ਇੱਕ ਸੰਕਲਪ, ਇੱਕ ਸਮੇਂ ਪੈਦਾ ਹੋਣ। ਸੈਕਿੰਡ ਦਾ ਸੰਕਲਪ ਹੋਵੇ - ਪਰਿਵਰਤਨ , ਅਤੇ ਪ੍ਰਾਕ੍ਰਿਤੀ ਹਾਜ਼ਿਰ ਹੋ ਜਾਏ। ਜਿਵੇਂ ਵਿਸ਼ਵ ਦੀ ਬ੍ਰਾਹਮਣ ਆਤਮਾਵਾਂ ਦਾ ਇੱਕ ਹੀ ਟਾਇਮ ਵਰਡ ਪੀਸ ਦਾ ਯੋਗ ਕਰਦੇ ਹੋ ਨਾ। ਤਾਂ ਸਭ ਦਾ ਇੱਕ ਸਮੇਂ ਅਤੇ ਇੱਕ ਹੀ ਸੰਕਲਪ ਯਾਦਗਾਰ ਰਹਿੰਦਾ ਹੈ। ਅਜਿਹੇ ਸਰਵ ਦੇ ਇੱਕ ਸੰਕਲਪ ਨਾਲ ਪ੍ਰਕ੍ਰਿਤੀ ਹਲਚਲ ਦੀ ਡਾਂਸ ਸ਼ੁਰੂ ਕਰ ਦਵੇਗੀ, ਇਸਲਈ ਕਹਿੰਦੇ ਹੀ ਹੋ - ਸਵ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ। ਇਹ ਪੁਰਾਣੀ ਤੋਂ ਨਵੀ ਦੁਨੀਆਂ ਪਰਿਵਰਤਨ ਕਿਵੇਂ ਹੋਵੇਗੀ? ਤੁਸੀਂ ਸਰਵ ਦੇ ਸ਼ਕਤੀਸ਼ਾਲੀ ਸੰਕਲਪ ਨਾਲ ਸੰਗਠਿਤ ਰੂਪ ਨਾਲ ਸਭਦਾ ਇੱਕ ਸੰਕਲਪ ਪੈਦਾ ਹੋਵੇਗਾ। ਸਮਝਾ ਕੀ ਕਰਨਾ ਹੈ? ਤਪੱਸਿਆ ਇਸਨੂੰ ਕਿਹਾ ਜਾਂਦਾ ਹੈ। ਅੱਛਾ।

ਬਾਪਦਾਦਾ ਡਬਲ ਵਿਦੇਸ਼ੀ ਬੱਚਿਆਂ ਨੂੰ ਦੇਖ ਹਰਸ਼ਿਤ ਰਹਿੰਦੇ ਹਨ। ਅਜਿਹਾ ਨਹੀਂ ਕਿ ਭਾਰਤਵਾਸਿਆਂ ਨੂੰ ਦੇਖ ਹਰਸ਼ਿਤ ਨਹੀਂ ਹੁੰਦੇ। ਹੁਣ ਡਬਲ ਵਿਦੇਸ਼ੀਆਂ ਦਾ ਹੀ ਟਰਨ ਹੈ ਇਸਲਈ ਕਹਿੰਦੇ ਹਨ। ਭਾਰਤ ਤੇ ਤਾਂ ਬਾਪ ਸਦਾ ਪ੍ਰਸੰਨ ਹਨ। ਤਾਂ ਹੀ ਤੇ ਭਾਰਤ ਵਿੱਚ ਆਏ ਹਨ। ਅਤੇ ਤੁਹਾਨੂੰ ਸਭਨੂੰ ਵੀ ਭਾਰਤਵਾਸੀ ਬਣਾ ਦਿੱਤਾ ਹੈ। ਇਸ ਸਮੇਂ ਤੁਸੀਂ ਸਾਰੇ ਵਿਦੇਸ਼ੀ ਹੋ ਜਾਂ ਭਾਰਤਵਾਸੀ ਹੋ। ਭਾਰਤਵਾਸੀ ਵਿੱਚ ਵੀ ਮਧੂਬਨ ਵਾਸੀ। ਮਧੂਬਨ ਵਾਸੀ ਬਣਨਾ ਚੰਗਾ ਲੱਗਦਾ ਹੈ। ਹੁਣ ਜਲਦੀ -ਜਲਦੀ ਸੇਵਾ ਪੂਰੀ ਕਰੋ ਤਾਂ ਮਧੂਬਨ ਵਾਸੀ ਬਣ ਜਾਓਗੇ। ਸਾਰੇ ਵਿਦੇਸ਼ ਵਿੱਚ ਸੰਦੇਸ਼ ਜਲਦੀ ਜਲਦੀ ਦੇਕੇ ਪੂਰਾ ਕਰੋ ਤੇ ਮਧੂਬਨ ਵਾਸੀ ਬਣ ਹੀ ਜਾਓਗੇ। ਸਾਰੇ ਵਿਦੇਸ਼ ਵਿੱਚ ਸੰਦੇਸ਼ ਜਲਦੀ -ਜਲਦੀ ਦੇਕੇ ਪੂਰਾ ਕਰੋ। ਫਿਰ ਇੱਥੇ ਆਉਣਗੇ ਤੇ ਫਿਰ ਭੇਜਾਂਗੇ ਨਹੀਂ। ਉਦੋਂ ਤੱਕ ਸਥਾਨ ਵੀ ਬਣ ਜਾਣਗੇ। ਦੇਖੋ ਮੈਦਾਨ ਤੇ ਲੰਬਾ -ਚੋੜਾ (ਪੀਸ ਪਾਰਕ) ਪਿਆ ਹੀ ਹੈ, ਉੱਥੇ ਪਹਿਲੇ ਤੋਂ ਪ੍ਰਬੰਧ ਕਰ ਲੈਣਗੇ ਫਿਰ ਤੁਹਾਨੂੰ ਤਕਲੀਫ਼ ਨਹੀਂ ਹੋਵੇਗੀ। ਪਰ ਜਦੋਂ ਅਜਿਹਾ ਸਮੇਂ ਆਏਗਾ ਉਸ ਸਮੇਂ ਆਪਣੀ ਅਟੈਚੀ ਤੇ ਵੀ ਸੋ ਜਾਓਗੇ। ਖਟਿਆ ਨਹੀਂ ਲੈਣਗੇ। ਉਹ ਸਮੇਂ ਹੀ ਹੋਰ ਹੋਵੇਗਾ। ਇਹ ਸਮੇਂ ਹੋਰ ਹੈ। ਹੁਣ ਤੇ ਸੇਵਾ ਦਾ ਇੱਕ ਹੀ ਸਮੇਂ ਤੇ, ਮਨਸਾ -ਵਾਚਾ -ਕਰਮਣਾ ਇਕੱਠਾ ਸੰਕਲਪ ਹੋਵੇ ਉਦੋਂ ਹੈ ਸੇਵਾ ਦੀ ਤੀਵਰ ਗਤੀ। ਮਨਸਾ ਦਵਾਰਾ ਪਾਵਰਫੁੱਲ, ਵਾਣੀ ਦਵਾਰਾ ਨਾਲੇਜਫੁੱਲ, ਸੰਬੰਧ -ਸੰਪਰਕ ਮਤਲਬ ਕਰਮ ਦਵਾਰਾ ਲਵਫੁਲ। ਇਹ ਤਿੰਨੋ ਇੱਕ ਹੀ ਸਮੇਂ ਤੇ ਇਕੱਠੇ ਹੋਣ। ਇਸਨੂੰ ਕਿਹਾ ਜਾਂਦਾ ਹੈ ਤੀਵਰ ਗਤੀ ਦੀ ਸੇਵਾ।

ਅੱਛਾ ਤਨ ਤੋਂ ਠੀਕ ਹੋ, ਮਨ ਤੋਂ ਠੀਕ ਹੋ? ਫਿਰ ਵੀ ਦੂਰ -ਦੂਰ ਤੋਂ ਆਉਂਦੇ ਹਨ ਤੇ ਬਾਪਦਾਦਾ ਵੀ ਦੂਰ ਤੋਂ ਆਏ ਹੋਏ ਬੱਚਿਆਂ ਨੂੰ ਦੇਖ ਖਸ਼ ਹੁੰਦੇ ਹਨ। ਫਿਰ ਵੀ ਦੂਰ ਤੋਂ ਆਉਣ ਵਾਲੇ ਚੰਗੇ ਹੋ। ਕਿਉਕਿ ਵਿਮਾਨ ਵਿੱਚ ਆਉਂਦੇ ਹੋ। ਜੋ ਇਸ ਕਲਪ ਵਿੱਚ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਬਾਪਦਾਦਾ ਯਾਦਪਿਆਰ ਦੇ ਰਹੇ ਹਨ। ਫਿਰ ਵੀ ਹਿੰਮਤ ਵਾਲੇ ਚੰਗੇ ਹਨ। ਇਥੋਂ ਤੋਂ ਜਾਂਦੇ ਹੀ ਟਿਕਟ ਦਾ ਇਕੱਠਾ ਕਰਦੇ ਹਨ ਅਤੇ ਆ ਜਾਂਦੇ ਹਨ। ਇਹ ਵੀ ਇੱਕ ਯਾਦ ਦੀ ਵਿਧੀ ਹੈ। ਜਾਣਾ ਕਹੈ, ਜਾਣਾ ਹੈ, ਜਾਣਾ ਹੈ । ਇੱਥੇ ਆਉਦੇ ਹੋ ਤੇ ਸੋਚਦੇ ਹੋ - ਵਿਦੇਸ਼ ਜਾਣਾ ਹੈ। ਫਿਰ ਜਾਣ ਦੇ ਨਾਲ ਆਉਣਾ ਸੋਚਦੇ ਹਨ। ਅਜਿਹੇ ਵੀ ਟਾਇਮ ਆਉਣਾ ਹੀ ਹੈ, ਜੋ ਗੌਰਮੈਂਟ ਵੀ ਸਮਝੇਗੀ ਕਿ ਆਬੂ ਦੀ ਸ਼ੋਭਾ ਇਹ ਬ੍ਰਾਹਮਣ ਆਤਮਾਵਾਂ ਹੀ ਹਨ। ਅੱਛਾ।

ਚਾਰੋਂ ਪਾਸੇ ਦੀ ਸੇਵਾ ਮਹਾਨ ਸੰਤੁਸ਼ਟ ਆਤਮਾਵਾਂ ਨੂੰ, ਸਦਾ ਪ੍ਰਸੰਨਚਿੱਤ ਨਿਸ਼ਚਿੰਤ ਰਹਿਣ ਵਾਲੀ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਇੱਕ ਸਮੇਂ ਤਿੰਨ ਸੇਵਾ ਕਰਨ ਵਾਲੇ ਤੀਵਰ ਗਤੀ ਦੇ ਸੇਵਾਧਾਰੀ ਆਤਮਾਵਾਂ ਨੂੰ, ਸਦਾ ਸ੍ਰੇਸ਼ਠ ਸਥਿਤੀ ਦੇ ਆਸਨਧਾਰੀ ਤਪੱਸਵੀ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਦੇ ਨਾਲ ਅਵਿਅਕਤ ਬਾਪਦਾਦਾ ਦੀ ਮੁਲਾਕਾਤ

ਸਾਰੇ ਆਪਣੇ ਨੂੰ ਹੋਲੀ ਹੰਸ ਸਮਝਦੇ ਹੋ? ਹੋਲਿਹੰਸ ਦਾ ਵਿਸ਼ੇਸ਼ ਕਰਮ ਕੀ ਹੈ? (ਹਰੇਕ ਨੇ ਸੁਣਾਇਆ) ਜੋ ਵਿਸ਼ੇਸ਼ਤਾਵਾਂ ਸੁਣਾਈ ਉਹ ਪ੍ਰੈਕਟੀਕਲ ਵਿੱਚ ਕਰਮ ਵਿੱਚ ਆਉਂਦੀਆਂ ਹਨ? ਕਿਉਂਕਿ ਸਿਵਾਏ ਤੁਸੀਂ ਬ੍ਰਾਹਮਣਾਂ ਦੇ ਹੋਲੀਹੰਸ ਹੋਰ ਕੌਣ ਹੋ ਸਕਦਾ ਹੈ? ਇਸਲਈ ਫ਼ਲਕ ਨਾਲ ਕਹੋ। ਜਿਵੇਂ ਬਾਪ ਸਦਾ ਹੀ ਪਿਓਰ ਹੈ, ਸਦਾ ਸਰਵਸ਼ਕਤੀਆਂ ਕਰਮ ਵਿੱਚ ਲਿਆਉਂਦੇ ਹਨ, ਇਵੇਂ ਦੇ ਹੀ ਹੋਲੀਹੰਸ ਵੀ ਸਰਵਸ਼ਕਤੀਆਂ ਪ੍ਰੈਕਟੀਕਲ ਵਿੱਚ ਲਿਆਉਣ ਵਾਲੇ ਅਤੇ ਸਦਾ ਪਵਿੱਤਰ ਹਨ। ਸੀ ਅਤੇ ਸਦਾ ਰਹਿਣਗੇ। ਤਿੰਨੋ ਹੀ ਕਾਲ ਯਾਦ ਹਨ ਨਾ? ਬਾਪਦਾਦਾ ਬੱਚਿਆਂ ਦਾ ਅਨੇਕ ਵਾਰ ਵਜਾਇਆ ਹੋਇਆ ਪਾਰ੍ਟ ਦੇਖ ਹਰਸ਼ਿਤ ਹੁੰਦੇ ਹਨ, ਇਸਲਈ ਮੁਸ਼ਕਿਲ ਨਹੀਂ ਲੱਗਦਾ ਹੈ ਨਾ। ਮਾਸਟਰ ਸ੍ਰਵਸ਼ਕਤੀਮਾਨ ਦੇ ਅੱਗੇ ਕਦੀ ਮੁਸ਼ਕਿਲ ਸ਼ਬਦ ਸੁਪਨੇ ਵਿੱਚ ਵੀ ਨਹੀਂ ਆ ਸਕਦਾ। ਬ੍ਰਾਹਮਣਾਂ ਦੀ ਡਿਕਸ਼ਨਰੀ ਵਿੱਚ ਮੁਸ਼ਿਕਲ ਅੱਖਰ ਹੈ? ਕਿਤੇ ਛੋਟੇ ਅੱਖਰਾਂ ਵਿੱਚ ਤੇ ਨਹੀਂ ਹੈ? ਮਾਇਆ ਦੇ ਵੀ ਨਾਲੇਜਫੁਲ ਹੋ ਗਏ ਹੋ ਨਾ? ਜਿੱਥੇ ਫੁਲ ਹਨ ਉੱਥੇ ਫੇਲ੍ਹ ਨਹੀਂ ਹੋ ਸਕਦੇ। ਫੇਲ੍ਹ ਹੋਣ ਦਾ ਕਾਰਨ ਕੀ ਹੁੰਦਾ ਹੈ? ਜਾਣਦੇ ਹੋਏ ਵੀ ਫੇਲ੍ਹ ਕਿਉਂ ਹੋ ਗਏ ਹੋ। ਜੇਕਰ ਕੋਈ ਜਾਣਦਾ ਵੀ ਹੋਵੇ ਅਤੇ ਫੇਲ੍ਹ ਵੀ ਹੁੰਦਾ ਹੈ ਤਾਂ ਉਸਨੂੰ ਕੀ ਕਹਾਂਗੇ? ਕੋਈ ਵੀ ਗੱਲ ਹੁੰਦੀ ਹੈ ਤੇ ਫੇਲ੍ਹ ਹੋਣ ਦਾ ਕਾਰਨ ਹੈ ਕਿ ਕੋਈ ਨਾ ਕੋਈ ਗੱਲ ਫ਼ੀਲ ਕਰ ਲੈਂਦੇ ਹੋ। ਫੀਲਿੰਗ ਫਲੂ ਹੋ ਜਾਂਦਾ ਹੈ। ਅਤੇ ਫਲੂ ਕੀ ਕਰਦਾ ਹੈ - ਪਤਾ ਹੈ? ਕਮਜ਼ੋਰ ਕਰ ਦਿੰਦਾ ਹੈ। ਉਸ ਨਾਲ ਗੱਲ ਛੋਟੀ ਹੁੰਦੀ ਹੈ ਪਰ ਵੱਡੀ ਬਣ ਜਾਂਦੀ ਹੈ ਤਾਂ ਹੁਣ ਫੁੱਲ ਬਣੋ। ਫੇਲ੍ਹ ਨਹੀਂ ਹੋਣਾ ਹੈ, ਪਾਸ ਹੋਣਾ ਹੈ। ਜੋ ਵੀ ਗੱਲ ਹੁੰਦੀ ਹੈ ਉਸਨੂੰ ਪਾਸ ਕਰਦੇ ਚੱਲੋ ਤਾਂ ਪਾਸ ਵਿਧ ਓਨਰ ਹੋ ਜਾਓਗੇ। ਤਾਂ ਪਾਸ ਕਰਨਾ ਹੈ, ਪਾਸ ਹੋਣਾ ਹੈ ਅਤੇ ਪਾਸ ਰਹਿਣਾ ਹੈ। ਜਦੋਂ ਫ਼ਲਕ ਨਾਲ ਕਹਿੰਦੇ ਹੋ ਬਾਪਦਾਦਾ ਨਾਲ ਜਿਨਾਂ ਮੇਰਾ ਪਿਆਰ ਹੈ ਓਨਾ ਕਿਸੇ ਹੋਰ ਦਾ ਨਹੀਂ ਹੈ। ਤਾਂ ਜਦ ਪਿਆਰ ਹੈ ਤੇ ਕੋਲ ਰਹਿਣਾ ਹੈ ਜਾਂ ਦੂਰ ਰਹਿਣਾ ਹੈ? ਤਾਂ ਪਾਸ ਰਹਿਣਾ ਹੈ ਅਤੇ ਪਾਸ ਹੋਣਾ ਹੈ। ਯੂ. ਕੇ. ਵਾਲੇ ਤੇ ਬਾਪਦਾਦਾ ਦੀ ਸਰਵ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਹੋ ਨਾ। ਸਭ ਤੋਂ ਨੰਬਰਵਨ ਬਾਪ ਦੀ ਸ਼ੁਭ ਆਸ਼ਾ ਕਿਹੜੀ ਹੈ? ਖ਼ਾਸ ਯੂ. ਕੇ. ਵਾਲਿਆਂ ਦੇ ਲਈ ਕਹਿ ਰਹੇ ਹਨ। ਵੱਡੇ -ਵੱਡੇ ਮਾਇਕ ਲਿਆਉਣੇ ਹਨ। ਜੋ ਬਾਪ ਨੂੰ ਪ੍ਰਤੱਖ ਕਰਨ ਦੇ ਨਿਮਿਤ ਬਣਨ ਅਤੇ ਬਾਪ ਦੇ ਨਜ਼ਦੀਕ ਆਉਣ। ਹਾਲੇ ਯੂ.ਕੇ. ਵਿੱਚ, ਅਮੇਰਿਕਾ ਵਿੱਚ ਅਤੇ ਹੋਰ ਵੀ ਵਿਦੇਸ਼ਾ ਦੇ ਦੇਸ਼ਾ ਵਿੱਚ ਮਾਇਕ ਨਿਕਲੇ ਵੀ ਜਰੂਰ ਹਨ ਪਰ ਇੱਕ ਹਨ ਸਹਿਯੋਗੀ ਅਤੇ ਦੂਸਰੇ ਹਨ ਸਹਿਯੋਗੀ, ਸਮੀਪ ਵਾਲੇ। ਤਾਂ ਅਜਿਹੇ ਮਾਇਕ ਤਿਆਰ ਕਰੋ। ਉਵੇਂ ਸੇਵਾ ਵਿੱਚ ਵ੍ਰਿਧੀ ਚੰਗੀ ਹੋ ਰਹੀ ਹੈ, ਹੁੰਦੀ ਵੀ ਰਹੇਗੀ। ਅੱਛਾ, ਰਸ਼ੀਆ ਵਾਲੇ ਛੋਟੇ ਬੱਚੇ ਹਨ ਪਰ ਲੱਕੀ ਹਨ। ਤੁਹਾਡਾ ਬਾਪ ਨਾਲ ਕਿੰਨਾ ਪਿਆਰ ਹੈ! ਚੰਗਾ ਹੈ ਬਾਪਦਾਦਾ ਵੀ ਬੱਚਿਆਂ ਦੀ ਹਿੰਮਤ ਤੇ ਖੁਸ਼ ਹਨ। ਹੁਣ ਮੇਹਨਤ ਭੁੱਲ ਗਈ ਨਾ। ਅੱਛਾ।

ਵਰਦਾਨ:-
ਹਰ ਸੰਕਲਪ, ਬੋਲ ਅਤੇ ਕਰਮ ਦਵਾਰਾ ਪੁੰਨ ਕਰਮ ਕਰਨ ਵਾਲੇ ਦੁਆਵਾਂ ਦੇ ਅਧਿਕਾਰੀ ਭਵ

ਆਪਣੇ ਆਪ ਨਾਲ ਇਹ ਦ੍ਰਿੜ੍ਹ ਸੰਕਲਪ ਕਰੋ ਕਿ ਸਾਰੇ ਦਿਨ ਵਿੱਚ ਸੰਕਲਪ ਦਵਾਰਾ, ਬੋਲ ਦਵਾਰਾ, ਕਰਮ ਦਵਾਰਾ ਪੁੰਨ ਆਤਮਾ ਬਣ ਪੁੰਨ ਹੀ ਕਰੋਂਗੇ। ਪੁੰਨ ਦਾ ਪ੍ਰਤੱਖਫਲ ਹੈ ਹਰ ਆਤਮਾ ਦੀਆਂ ਦੁਆਵਾਂ। ਤਾਂ ਹਰ ਸੰਕਲਪ ਵਿੱਚ, ਬੋਲ ਵਿੱਚ ਦੁਆਵਾਂ ਜਮਾਂ ਹੋਣ। ਸੰਬੰਧ -ਸੰਪਰਕ ਨਾਲ ਦਿਲ ਦੇ ਸਹਿਯੋਗ ਦੀ ਸ਼ੁਕਰੀਆ ਨਿਕਲੇ। ਅਜਿਹੀਆਂ ਦੁਆਵਾਂ ਦੇ ਅਧਿਕਾਰੀ ਹੀ ਵਿਸ਼ਵ ਪਰਿਵਰਤਨ ਦੇ ਨਿਮਿਤ ਬਣਦੇ ਹਨ। ਉਹਨਾਂ ਨੂੰ ਹੀ ਪ੍ਰਾਈਜ਼ ਮਿਲਦੀ ਹੈ।

ਸਲੋਗਨ:-
ਸਦਾ ਇੱਕ ਬਾਪ ਦੀ ਕੰਪਨੀ ਵਿੱਚ ਰਹੋ ਅਤੇ ਬਾਪ ਨੂੰ ਆਪਣਾ ਕਮਪੇਨੀਅਣ ਬਣਾਓ - ਇਹ ਹੀ ਸ੍ਰੇਸ਼ਠਤਾ ਹੈ।