05.07.20     Avyakt Bapdada     Punjabi Murli     20.02.86    Om Shanti     Madhuban
 


"ਉੱਡਦੀ ਕਲਾ ਨਾਲ ਸ੍ਰਵ ਦਾ ਭਲਾ "


ਅੱਜ ਵਿਸ਼ੇਸ਼ ਡਬਲ ਵਿਦੇਸ਼ੀ ਬੱਚਿਆਂ ਨੂੰ ਡਬਲ ਮੁਬਾਰਕ ਦੇਣ ਆਏ ਹਾਂ। ਇੱਕ - ਦੂਰਦੇਸ਼ ਵਿੱਚ ਵੱਖ ਧਰਮ ਵਿੱਚ ਜਾਂਦੇ ਹੋਏ ਵੀ ਨਜ਼ਦੀਕ ਭਾਰਤ ਵਿੱਚ ਰਹਿਣ ਵਾਲੀਆਂ ਅਨੇਕ ਆਤਮਾਵਾਂ ਤੋਂ ਪਹਿਲਾਂ ਜਲਦੀ ਬਾਪ ਨੂੰ ਪਹਿਚਾਣਿਆ। ਬਾਪ ਨੂੰ ਪਹਿਚਾਨਣ ਦਾ ਮਤਲਬ ਆਪਣੇ ਭਾਗਿਆ ਨੂੰ ਪ੍ਰਾਪਤ ਕਰਨ ਦੀ ਮੁਬਾਰਕ ਅਤੇ ਦੂਸਰੀ ਜਿਵੇਂ ਤੀਵਰ ਗਤੀ ਨਾਲ ਪਹਿਚਾਣਿਆ ਉਵੇਂ ਹੀ ਤੀਵਰ ਗਤੀ ਨਾਲ ਸੇਵਾ ਵਿੱਚ ਆਪਣੇ ਨੂੰ ਲਗਾਇਆ। ਤਾਂ ਸੇਵਾ ਵਿੱਚ ਤੀਵਰ ਗਤੀ ਨਾਲ ਅੱਗੇ ਵੱਧਣ ਦੀ ਦੂਸਰੀ ਮੁਬਾਰਕ। ਸੇਵਾ ਦੀ ਵ੍ਰਿਧੀ ਦੀ ਗਤੀ ਤੀਵਰ ਰਹੀ ਹੈ ਅਤੇ ਅੱਗੋਂ ਵੀ ਡਬਲ ਵਿਦੇਸ਼ੀ ਬੱਚਿਆਂ ਨੂੰ ਵਿਸ਼ੇਸ਼ ਕੰਮ ਅਰਥ ਨਿਮਿਤ ਬਣਨਾ ਹੈ। ਭਾਰਤ ਦੇ ਨਿਮਿਤ ਆਦਿ ਰਤਨ ਵਿਸ਼ੇਸ਼ ਆਤਮਾਵਾਂ ਨੇ ਸਥਾਪਨਾ ਦੇ ਕੰਮ ਵਿੱਚ ਬਹੁਤ ਮਜ਼ਬੂਤ ਫਾਊਂਡੈਸ਼ਨ ਬਣ ਕੰਮ ਦੀ ਸਥਾਪਨਾ ਕੀਤੀ ਅਤੇ ਡਬਲ ਵਿਦੇਸ਼ੀ ਬੱਚਿਆਂ ਨੇ ਚਾਰੋਂ ਪਾਸੇ ਆਵਾਜ਼ ਫੈਲਾਉਣ ਵਿੱਚ ਤੀਵਰ ਗਤੀ ਦੀ ਸੇਵਾ ਕੀਤੀ ਅਤੇ ਕਰਦੇ ਰਹਿਣਗੇ ਇਸਲਈ ਬਾਪਦਾਦਾ ਸਾਰੇ ਬੱਚਿਆਂ ਨੂੰ ਆਉਂਦੇ ਹੀ, ਜੰਮਦੇ ਹੀ ਬਹੁਤ ਜਲਦੀ ਸੇਵਾ ਵਿੱਚ ਅੱਗੇ ਵੱਧਣ ਦੀ ਵਿਸ਼ੇਸ਼ ਮੁਬਾਰਕ ਦੇ ਰਹੇ ਹਨ। ਥੋੜ੍ਹੇ ਸਮੇਂ ਵਿੱਚ ਵੱਖ - ਵੱਖ ਦੇਸ਼ਾਂ ਵਿੱਚ ਸੇਵਾ ਦਾ ਵਿਸਤਾਰ ਕੀਤਾ ਹੈ, ਇਸਲਈ ਆਵਾਜ਼ ਫੈਲਾਉਣ ਦਾ ਕੰਮ ਸਹਿਜ ਵ੍ਰਿਧੀ ਨੂੰ ਪਾ ਰਿਹਾ ਹੈ ਅਤੇ ਸਦਾ ਡਬਲ ਲਾਈਟ ਬਣ ਡਬਲ ਤਾਜ਼ਧਾਰੀ ਬਣਨ ਦਾ ਸੰਪੂਰਨ ਅਧਿਕਾਰ ਪ੍ਰਾਪਤ ਕਰਨ ਦਾ ਤੀਵਰ ਪੁਰਸ਼ਾਰਥ ਜਰੂਰ ਕਰਨਗੇ। ਅੱਜ ਵਿਸ਼ੇਸ਼ ਮਿਲਣ ਲਈ ਆਏ ਹਨ। ਬਾਪਦਾਦਾ ਵੇਖ ਰਹੇ ਹਨ ਕਿ ਸਾਰਿਆਂ ਦੀ ਦਿਲ ਵਿੱਚ ਖੁਸ਼ੀ ਦੇ ਵਾਜੇ ਵਜ ਰਹੇ ਹਨ। ਬੱਚਿਆਂ ਦੀ ਖੁਸ਼ੀ ਦੇ ਸਾਜ਼, ਖੁਸ਼ੀ ਦੇ ਗੀਤ ਬਾਪਦਾਦਾ ਨੂੰ ਸੁਣਾਈ ਦਿੰਦੇ ਹਨ। ਯਾਦ ਅਤੇ ਸੇਵਾ ਵਿੱਚ ਲਗਣ ਨਾਲ ਅੱਗੇ ਵੱਧ ਰਹੇ ਹਨ। ਯਾਦ ਵੀ ਹੈ, ਸੇਵਾ ਵੀ ਹੈ ਲੇਕਿਨ ਹੁਣ ਐਡੀਸ਼ਨ ਕੀ ਹੋਣਾ ਹੈ? ਹਨ ਦੋਵੇਂ ਹੀ ਲੇਕਿਨ ਸਦਾ ਦੋਵਾਂ ਦਾ ਬੈਲੈਂਸ ਰਹੇ। ਇਹ ਬੈਲੈਂਸ ਆਪਣੇ ਨੂੰ ਅਤੇ ਸੇਵਾ ਵਿੱਚ ਬਾਪ ਦੀ ਬਲੈਸਿੰਗ ਦੇ ਅਨੁਭਵੀ ਬਣਾਉਂਦਾ ਹੈ। ਸੇਵਾ ਦਾ ਉਮੰਗ - ਉਤਸਾਹ ਰਹਿੰਦਾ ਹੈ। ਹੁਣ ਹੋਰ ਵੀ ਸੇਵਾ ਵਿੱਚ ਯਾਦ ਅਤੇ ਸੇਵਾ ਦਾ ਬੈਲੈਂਸ ਰੱਖਣ ਤੋਂ ਜ਼ਿਆਦਾ ਆਵਾਜ ਬੁਲੰਦ ਰੂਪ ਵਿੱਚ ਵਿਸ਼ਵ ਵਿੱਚ ਗੂੰਜੇਗਾ। ਵਿਸਤਾਰ ਚੰਗਾ ਕੀਤਾ ਹੈ। ਵਿਸਤਾਰ ਤੋਂ ਬਾਦ ਕੀ ਕੀਤਾ ਜਾਂਦਾ ਹੈ? ਵਿਸਤਾਰ ਦੇ ਨਾਲ ਹਾਲੇ ਹੋਰ ਵੀ ਸੇਵਾ ਦਾ ਸਾਰ ਅਜਿਹੀਆਂ ਵਿਸ਼ੇਸ਼ ਆਤਮਾਵਾਂ ਨਿਮਿਤ ਬਣਾਉਣੀਆਂ ਹਨ ਜੋ ਵਿਸ਼ੇਸ਼ ਆਤਮਾਵਾਂ ਭਾਰਤ ਦੀਆਂ ਵਿਸ਼ੇਸ਼ ਆਤਮਾਵਾਂ ਨੂੰ ਜਗਾਉਣ। ਹੁਣ ਭਾਰਤ ਵਿੱਚ ਵੀ ਸੇਵਾ ਦੀ ਰੂਪਰੇਖਾ ਸਮੇਂ ਪ੍ਰਮਾਣ ਅੱਗੇ ਵੱਧਦੀ ਜਾ ਰਹੀ ਹੈ। ਨੇਤਾਵਾਂ, ਧਰਮ ਨੇਤਾਵਾਂ ਅਤੇ ਨਾਲ - ਨਾਲ ਅਭਿਨੇਤਾ ਵੀ ਸੰਪਰਕ ਵਿੱਚ ਆ ਰਹੇ ਹਨ। ਬਾਕੀ ਕੌਣ ਰਹੇ ਹਨ? ਸੰਪਰਕ ਵਿੱਚ ਤਾਂ ਆ ਰਹੇ ਹਨ, ਨੇਤਾ ਵੀ ਆ ਰਹੇ ਹਨ ਲੇਕਿਨ ਵਿਸ਼ੇਸ਼ ਰਾਜਨੇਤਾ ਉਨ੍ਹਾਂ ਤੱਕ ਵੀ ਨੇੜ੍ਹੇ ਸੰਪਰਕ ਵਿੱਚ ਆਉਣ ਦਾ ਸੰਕਲਪ ਪੈਦਾ ਹੋਣਾ ਹੀ ਹੈ।

ਸਾਰੇ ਡਬਲ ਵਿਦੇਸ਼ੀ ਬੱਚੇ ਉੱਡਦੀ ਕਲਾ ਵਿੱਚ ਜਾ ਰਹੇ ਹੋ ਨਾ! ਚੜ੍ਹਦੀ ਕਲਾ ਵਾਲੇ ਤਾਂ ਨਹੀਂ ਹੋ ਨਾ! ਉੱਡਦੀ ਕਲਾ ਹੈ? ਉੱਡਦੀ ਕਲਾ ਹੋਣਾ ਮਤਲਬ ਸ੍ਰਵ ਦਾ ਭਲਾ ਹੋਣਾ। ਜਦੋਂ ਸਾਰੇ ਬੱਚਿਆਂ ਦੀ ਇੱਕਰਸ ਉੱਡਦੀ ਕਲਾ ਬਣ ਜਾਵੇਗੀ ਤਾਂ ਸ੍ਰਵ ਦਾ ਭਲਾ ਮਤਲਬ ਪਰਿਵਰਤਨ ਦਾ ਕੰਮ ਸਫ਼ਲ ਹੋ ਜਾਵੇਗਾ। ਹੁਣ ਉੱਡਦੀ ਕਲਾ ਹੈ ਲੇਕਿਨ ਉੱਡਦੀ ਦੇ ਨਾਲ - ਨਾਲ ਸਟੇਜਿਜ਼ ਵੀ ਹਨ। ਕਦੇ ਬਹੁਤ ਅੱਛੀ ਸਟੇਜ਼ ਹੈ ਅਤੇ ਕਦੇ ਸਟੇਜ਼ ਦੇ ਲਈ ਪੁਰਸ਼ਾਰਥ ਕਰਨ ਦੀ ਸਟੇਜ਼ ਹੈ। ਸਦਾ ਅਤੇ ਮੈਜ਼ੋਰਿਟੀ ਦੀ ਉੱਡਦੀ ਕਲਾ ਹੋਣਾ ਮਤਲਬ ਸਮਾਪਤੀ ਹੋਣਾ। ਹੁਣ ਸਾਰੇ ਬੱਚੇ ਜਾਣਦੇ ਹਨ ਕਿ ਉੱਡਦੀ ਕਲਾ ਹੀ ਸ੍ਰੇਸ਼ਠ ਸਥਿਤੀ ਹੈ। ਉੱਡਦੀ ਕਲਾ ਹੀ ਕਰਮਾਤੀਤ ਸਥਿਤੀ ਨੂੰ ਪ੍ਰਾਪਤ ਕਰਨ ਦੀ ਸਥਿਤੀ ਹੈ। ਉੱਡਦੀ ਕਲਾ ਹੀ ਦੇਹ ਵਿੱਚ ਰਹਿੰਦੇ, ਦੇਹ ਤੋਂ ਨਿਆਰੀ ਅਤੇ ਸਦਾ ਬਾਪ ਅਤੇ ਸੇਵਾ ਵਿੱਚ ਪਿਆਰੇਪਨ ਦੀ ਸਥਿਤੀ ਹੈ। ਉੱਡਦੀ ਕਲਾ ਹੀ ਵਿਧਾਤਾ ਅਤੇ ਵਰਦਾਤਾ ਸਟੇਜ਼ ਦੀ ਸਥਿਤੀ ਹੈ। ਉੱਡਦੀ ਕਲਾ ਹੀ ਚੱਲਦੇ - ਫਿਰਦੇ ਫਰਿਸ਼ਤਾ ਅਤੇ ਦੇਵਤਾ ਦੋਵਾਂ ਰੂਪਾਂ ਦਾ ਸਾਕਸ਼ਤਕਾਰ ਕਰਵਾਉਣ ਵਾਲੀ ਸਥਿਤੀ ਹੈ।

ਉੱਡਦੀ ਕਲਾ ਸ੍ਰਵ ਆਤਮਾਵਾਂ ਨੂੰ ਭਿਖਾਰੀਪਨ ਤੋਂ ਛੁੱਡਾ ਬਾਪ ਦੇ ਵਰਸੇ ਦੇ ਅਧਿਕਾਰੀ ਬਣਾਉਣ ਵਾਲੀ ਹੈ। ਸਭ ਆਤਮਾਵਾਂ ਅਨੁਭਵ ਕਰਣਗੀਆਂ ਕਿ ਸਾਡੀ ਸਭ ਆਤਮਾਵਾਂ ਦੇ ਇਸ਼ਟ ਵਾ ਇਸ਼ਟ ਦੇਵੀਆਂ ਅਤੇ ਨਿਮਿਤ ਬਣੇ ਹੋਏ ਜੋ ਵੀ ਅਨੇਕ ਦੇਵਤੇ ਹਨ, ਸਾਰੇ ਇਸ ਧਰਨੀ ਤੇ ਅਵਤਰਿਤ ਹੋ ਗਏ ਹਨ। ਸਤਿਯੁਗ ਵਿੱਚ ਤਾਂ ਸਾਰੇ ਸਦਗਤੀ ਵਿੱਚ ਹੋਣਗੇ ਲੇਕਿਨ ਇਸ ਸਮੇਂ ਜੋ ਵੀ ਆਤਮਾਵਾਂ ਹਨ ਸ੍ਰਵ ਦੇ ਸਦਗਤੀ ਦਾਤਾ ਹੋ। ਜਿਵੇਂ ਕੋਈ ਵੀ ਡਰਾਮਾ ਜਦੋਂ ਡਰਾਮਾ ਖ਼ਤਮ ਹੁੰਦਾ ਹੈ ਤਾਂ ਅੰਤ ਵਿੱਚ ਸਾਰੇ ਐਕਟਰਜ਼ ਸਟੇਜ਼ ਤੇ ਸਾਮ੍ਹਣੇ ਆਉਂਦੇ ਹਨ। ਤਾਂ ਹੁਣ ਕਲਪ ਦਾ ਡਰਾਮਾ ਖ਼ਤਮ ਹੋਣ ਦਾ ਸਮਾਂ ਆ ਰਿਹਾ ਹੈ। ਸਾਰੀਆਂ ਵਿਸ਼ਵ ਦੀਆਂ ਆਤਮਾਵਾਂ ਨੂੰ ਭਾਵੇਂ ਸੁਪਨੇ ਵਿੱਚ, ਭਾਵੇਂ ਇੱਕ ਸੈਕਿੰਡ ਦੀ ਝਲਕ ਵਿੱਚ, ਭਾਵੇਂ ਪ੍ਰਤੱਖਤਾ ਦੇ ਚਾਰੋਂ ਪਾਸੇ ਦੀ ਆਵਾਜ਼ ਦਵਾਰਾ ਇਹ ਜ਼ਰੂਰ ਸਾਖਸ਼ਤਕਾਰ ਹੋਣਾ ਹੈ ਕਿ ਇਸ ਡਰਾਮੇ ਦੇ ਹੀਰੋ ਪਾਰਟਧਾਰੀ ਸਟੇਜ਼ ਤੇ ਪ੍ਰਤੱਖ ਹੋ ਗਏ। ਧਰਤੀ ਦੇ ਸਿਤਾਰੇ, ਧਰਤੀ ਤੇ ਪ੍ਰਤੱਖ ਹੋ ਗਏ। ਸਭ ਆਪਣੇ - ਆਪਣੇ ਈਸ਼ਟ ਦੇਵ ਨੂੰ ਪ੍ਰਾਪਤ ਕਰ ਬਹੁਤ ਖੁਸ਼ ਹੋਣਗੇ। ਸਹਾਰਾ ਮਿਲੇਗਾ। ਡਬਲ ਵਿਦੇਸ਼ੀ ਵੀ ਈਸ਼ਟ ਦੇਵ ਈਸ਼ਟ ਦੇਵੀਆਂ ਵਿੱਚ ਹਨ ਨਾ! ਜਾਂ ਗੋਲਡਨ ਜੁਬਲੀ ਵਾਲੇ ਹਨ? ਤੁਸੀੰ ਵੀ ਉਨ੍ਹਾਂ ਵਿੱਚ ਹੋ ਜਾਂ ਵੇਖਣ ਵਾਲਿਆਂ ਵਿੱਚ ਹੋ? ਜਿਵੇਂ ਹੁਣ ਗੋਲਡਨ ਜੁਬਲੀ ਦਾ ਦ੍ਰਿਸ਼ ਵੇਖਿਆ। ਇਹ ਤਾਂ ਇੱਕ ਰਮਣੀਕ ਪਾਰਟ ਵਜਾਇਆ। ਲੇਕਿਨ ਜਦੋਂ ਫਾਈਨਲ ਦ੍ਰਿਸ਼ ਹੋਵੇਗਾ ਉਸ ਵਿੱਚ ਤਾਂ ਤੁਸੀਂ ਸਾਖਸ਼ਤਕਾਰ ਕਰਾਉਣ ਵਾਲੇ ਹੋਵੋਗੇ ਜਾਂ ਵੇਖਣ ਵਾਲੇ ਹੋਵੋਗੇ? ਕੀ ਹੋਵੋਗੇ? ਹੀਰੋ ਐਕਟਰ ਹੋ ਨਾ। ਹੁਣੇ ਇਮਰਜ਼ ਕਰੋ ਉਹ ਦ੍ਰਿਸ਼ ਕਿਵ਼ੇਂ ਦਾ ਹੋਵੇਗਾ। ਇਸੇ ਅੰਤਿਮ ਦ੍ਰਿਸ਼ ਦੇ ਲਈ ਹੁਣੇ ਤੋਂ ਤ੍ਰਿਕਾਲਦਰਸ਼ੀ ਬਣ ਵੇਖੋ ਕਿ ਕਿਵੇਂ ਦਾ ਸੁੰਦਰ ਦ੍ਰਿਸ਼ ਹੋਵੇਗਾ ਅਤੇ ਕਿੰਨੇ ਸੁੰਦਰ ਅਸੀਂ ਹੋਵਾਂਗੇ। ਸਜੇ - ਸਜਾਏ ਦਿਵਯ ਗੁਣ ਮੂਰਤ ਫਰਿਸ਼ਤੇ ਸੋ ਦੇਵਤਾ, ਇਸਦੇ ਲਈ ਹੁਣੇ ਤੋਂ ਆਪਣੇ ਤੋਂ ਸਦਾ ਫਰਿਸ਼ਤੇ ਸ੍ਵਰੂਪ ਦੀ ਸਥਿਤੀ ਦਾ ਅਭਿਆਸ ਕਰਦੇ ਹੋਏ ਅੱਗੇ ਵੱਧਦੇ ਚਲੋ। ਜੋ ਚਾਰ ਵਿਸ਼ੇਸ਼ ਸਬਜੈਕਟ ਹਨ - ਗਿਆਨ ਮੂਰਤ, ਨਿਰੰਤਰ ਯਾਦ ਮੂਰਤ, ਸ੍ਰਵ ਦਿਵਯ ਗੁਣਮੂਰਤ, ਇੱਕ ਦਿਵਯ ਗੁਣ ਦੀ ਵੀ ਕਮੀ ਹੋਵੇਗੀ ਤਾਂ 16 ਕਲਾ ਸੰਪੰਨ ਨਹੀਂ ਕਹਾਂਗੇ। 16 ਕਲਾ, ਸ੍ਰਵ ਅਤੇ ਸੰਪੂਰਨ ਇਹ ਤਿੰਨਾਂ ਦੀ ਮਹਿਮਾ ਹੈ। ਸ੍ਰਵਗੁਣ ਸੰਪੰਨ ਕਹਿੰਦੇ ਹੋ, ਸੰਪੂਰਨ ਨਿਰਵਿਕਾਰੀ ਕਹਿੰਦੇ ਹੋ ਅਤੇ 16 ਕਲਾਂ ਸੰਪੰਨ ਕਹਿੰਦੇ ਹੋ। ਤਿੰਨੇ ਵਿਸ਼ੇਸ਼ਤਾਵਾਂ ਚਾਹੀਦੀਆਂ ਹਨ। 16 ਕਲਾ ਅਰਥਾਤ ਸੰਪੰਨ ਵੀ ਚਾਹੀਦੇ, ਸੰਪੂਰਨ ਵੀ ਚਾਹੀਦੇ ਹਨ ਅਤੇ ਸ੍ਰਵ ਵੀ ਚਾਹੀਦੇ। ਤਾਂ ਇਹ ਚੈਕ ਕਰੋ। ਸੁਣਾਇਆ ਸੀ ਨਾ ਇਹ ਵਰ੍ਹਾ ਬਹੁਤਕਾਲ ਦੇ ਹਿਸਾਬ ਵਿੱਚ ਜਮ੍ਹਾਂ ਹੋਣ ਦਾ ਹੈ। ਫਿਰ ਬਹੁਤ ਕਾਲ ਦਾ ਹਿਸਾਬ ਖ਼ਤਮ ਹੋ ਜਾਵੇਗਾ, ਫਿਰ ਥੋੜ੍ਹਾ ਕਾਲ ਕਹਿਣ ਵਿੱਚ ਆਵੇਗਾ, ਬਹੁਤਕਾਲ ਨਹੀਂ। ਬਹੁਤ ਕਾਲ ਦੇ ਪੁਰਸ਼ਾਰਥ ਦੀ ਲਾਈਨ ਵਿੱਚ ਆ ਜਾਵੋ। ਤਾਂ ਹੀ ਬਹੁਤ ਕਾਲ ਦਾ ਰਾਜਭਾਗ ਪ੍ਰਾਪਤ ਕਰਨ ਦੇ ਅਧਿਕਾਰੀ ਬਣੋਗੇ। ਦੋ - ਚਾਰ ਜਨਮ ਵੀ ਘੱਟ ਹੋਏ ਤਾਂ ਬਹੁਤ ਕਾਲ ਵਿੱਚ ਗਿਣਤੀ ਨਹੀਂ ਹੋਵੇਗੀ। ਪਹਿਲਾ ਜਨਮ ਹੋਵੇ ਅਤੇ ਪਹਿਲਾ ਪ੍ਰਾਕ੍ਰਿਤੀ ਦਾ ਸ੍ਰੇਸ਼ਠ ਸੁੱਖ ਹੋਵੇ। ਵਨ - ਵਨ - ਵਨ ਹੋਵੇ। ਸਭ ਵਿੱਚ ਵਨ ਹੋਵੇ। ਉਸਦੇ ਲਈ ਕੀ ਕਰਨਾ ਪਵੇਗਾ? ਸੇਵਾ ਵੀ ਨੰਬਰਵਨ, ਸਥਿਤੀ ਵੀ ਨੰਬਰਵਨ ਤਾਂ ਹੀ ਤੇ ਵਨ - ਵਨ - ਵਨ ਵਿੱਚ ਆਵੋਗੇ ਨਾ! ਤਾਂ ਸਤਿਯੁਗ ਦੇ ਆਦਿ ਵਿੱਚ ਆਉਣ ਵਾਲੇ ਨੰਬਰਵਨ ਆਤਮਾ ਦੇ ਨਾਲ ਪਾਰਟ ਵਜਾਉਣ ਵਾਲੇ ਅਤੇ ਨੰਬਰਵਨ ਜਨਮ ਵਿੱਚ ਪਾਰਟ ਵਜਾਉਣ ਵਾਲੇ। ਤਾਂ ਸੰਵਤ ਵੀ ਵਨ ਤੁਸੀਂ ਸ਼ੁਰੂ ਕਰੋਗੇ। ਪਹਿਲੇ- ਪਹਿਲੇ ਜਨਮ ਵਾਲੇ ਹੀ ਪਹਿਲੀ ਤਾਰੀਖ, ਪਹਿਲਾ ਮਹੀਨਾ, ਪਹਿਲਾ ਸੰਮਤ ਸ਼ੁਰੂ ਕਰਨਗੇ। ਤਾਂ ਡਬਲ ਵਿਦੇਸ਼ੀ ਨੰਬਰਵਨ ਵਿੱਚ ਆਵੋਗੇ ਨਾ। ਚੰਗੀ - ਚੰਗੀ ਫਰਿਸ਼ਤਾ ਡਰੈਸ ਪਹਿਨਣੀ ਆਉਂਦੀ ਹੈ ਨਾ! ਇਹ ਚਮਕੀਲੀ ਡਰੈਸ ਹੈ। ਇਹ ਸਮ੍ਰਿਤੀ ਅਤੇ ਸ੍ਵਰੂਪ ਬਣਨਾ ਮਤਲਬ ਫਰਿਸ਼ਤਾ ਡਰੈਸ ਧਾਰਨ ਕਰਨਾ। ਚਮਕਣ ਵਾਲੀ ਚੀਜ਼ ਦੂਰ ਤੋਂ ਹੀ ਆਕਰਸ਼ਿਤ ਕਰਦੀ ਹੈ। ਤਾਂ ਇਹ ਫਰਿਸ਼ਤਾ ਡਰੈਸ ਮਤਲਬ ਫਰਿਸ਼ਤਾ ਸ੍ਵਰੂਪ ਦੂਰ - ਦੂਰ ਤੱਕ ਆਤਮਾਵਾਂ ਨੂੰ ਆਕਰਸ਼ਿਤ ਕਰੇਗੀ। ਅੱਛਾ!

ਅੱਜ ਯੂ. ਕੇ. ਦਾ ਟਰਨ ਹੈ। ਯੂ . ਕੇ . ਵਾਲਿਆਂ ਦੀ ਵਿਸ਼ੇਸ਼ਤਾ ਕੀ ਹੈ? ਲੰਡਨ ਨੂੰ ਸਤਿਯੁਗ ਵਿੱਚ ਵੀ ਰਾਜਧਾਨੀ ਬਣਾਓਗੇ ਜਾਂ ਸਿਰ੍ਫ ਘੁੰਮਣ ਦੀ ਜਗ੍ਹਾ ਬਣਾਓਗੇ? ਹੈ ਤਾਂ ਯੂਨਾਈਟਿਡ ਕਿੰਗਡਮ ਨਾ! ਉੱਥੇ ਵੀ ਕਿੰਗਡਮ ਬਣਾਓਗੇ ਜਾਂ ਸਿਰ੍ਫ ਕਿੰਗਜ਼ ਜਾਕੇ ਚੱਕਰ ਲਗਾਉਣਗੇ? ਫਿਰ ਵੀ ਜੋ ਨਾਮ ਹੈ, ਕਿੰਗਡਮ ਕਹਿੰਦੇ ਹਨ। ਤਾਂ ਇਸ ਸਮੇਂ ਸੇਵਾ ਦਾ ਕਿੰਗਡਮ ਤਾਂ ਹੈ ਹੀ। ਸਾਰੇ ਵਿਦੇਸ਼ ਦੇ ਸੇਵਾ ਦੀ ਰਾਜਧਾਨੀ ਤਾਂ ਨਿਮਿਤ ਹੈ ਹੀ। ਕਿੰਗਡਮ ਨਾਮ ਤਾਂ ਠੀਕ ਹੈ ਨਾ! ਸਾਰਿਆਂ ਨੂੰ ਯੂਨਾਈਟ ਕਰਨ ਵਾਲੀ ਕਿੰਗਡਮ ਹੈ। ਸਾਰੀਆਂ ਆਤਮਾਵਾਂ ਨੂੰ ਬਾਪ ਨਾਲ ਮਿਲਾਉਣ ਦੀ ਰਾਜਧਾਨੀ ਹੈ। ਯੂ. ਕੇ. ਵਾਲਿਆਂ ਨੂੰ ਬਾਪਦਾਦਾ ਕਹਿੰਦੇ ਹਨ ਔ . ਕੇ. ਰਹਿਣ ਵਾਲੇ। ਯੂ. ਕੇ. ਅਰਥਾਤ ਔ . ਕੇ. ਰਹਿਣ ਵਾਲੇ। ਕਦੇ ਵੀ ਕਿਸੇ ਤੋਂ ਵੀ ਪੁੱਛੇ ਤਾਂ ਔ . ਕੇ. ਇੰਵੇਂ ਹੈ ਨਾ। ਇੰਵੇਂ ਥੋੜ੍ਹੀ ਕਹਿਣਗੇ ਹਾਂ ਹੈ ਤਾਂ ਸਹੀ। ਲੰਬਾ ਸਾਹ ਲੈਕੇ ਕਹਿੰਦੇ ਹਨ ਹਾਂ। ਅਤੇ ਜਦੋਂ ਠੀਕ ਹੁੰਦੇ ਹਨ ਤਾਂ ਕਹਿੰਦੇ ਹਨ ਹਾਂ ੳ. ਕੇ. , ੳ. ਕੇ. ਕਹਿਣ ਵਿੱਚ ਫ਼ਰਕ ਹੁੰਦਾ ਹੈ। ਤਾਂ ਸੰਗਮਯੁਗ ਦੀ ਰਾਜਧਾਨੀ, ਸੇਵਾ ਦੀ ਰਾਜਧਾਨੀ ਜਿਸ ਵਿੱਚ ਰਾਜ ਸੱਤਾ ਮਤਲਬ ਰਾਇਲ ਫੈਮਿਲੀ ਦੀਆਂ ਆਤਮਾਵਾਂ ਤਿਆਰ ਹੋਣ ਦੀ ਪ੍ਰੇਰਣਾ ਚਾਰੋਂ ਪਾਸੇ ਫੈਲੇ। ਤਾਂ ਰਾਜਧਾਨੀ ਵਿੱਚ ਰਾਜ ਅਧਿਕਾਰੀ ਬਨਾਉਣ ਦਾ ਰਾਜ - ਸਥਾਨ ਤਾਂ ਹੋਇਆ ਨਾ ਇਸਲਈ ਬਾਪਦਾਦਾ ਹਰ ਦੇਸ਼ ਦੀ ਵਿਸ਼ੇਸ਼ਤਾ ਨੂੰ ਵਿਸ਼ੇਸ਼ ਰੂਪ ਨਾਲ ਯਾਦ ਕਰਦੇ ਹਨ ਅਤੇ ਵਿਸ਼ੇਸ਼ਤਾ ਵਿੱਚ ਸਦਾ ਅੱਗੇ ਵਧਾਉਂਦੇ ਹਨ। ਬਾਪਦਾਦਾ ਕਮਜ਼ੋਰੀਆਂ ਨਹੀਂ ਵੇਖਦੇ ਹਨ, ਸਿਰ੍ਫ ਇਸ਼ਾਰਾ ਦਿੰਦੇ ਹਨ। ਬਹੁਤ ਚੰਗੇ - ਚੰਗੇ ਕਹਿੰਦੇ - ਕਹਿੰਦੇ ਬਹੁਤ ਚੰਗੇ ਹੋ ਜਾਂਦੇ ਹਨ। ਕਮਜੋਰ ਹੋ, ਕਮਜ਼ੋਰ ਹੋ ਕਹਿੰਦੇ ਤਾਂ ਕਮਜ਼ੋਰ ਹੋ ਜਾਂਦੇ ਹਨ। ਇੱਕ ਤਾਂ ਪਹਿਲਾਂ ਕਮਜੋਰ ਹੁੰਦੇ ਹਨ ਦੂਜਾ ਕੋਈ ਕਹਿ ਦਿੰਦਾ ਹੈ ਤਾਂ ਮੂਰਛਿਤ ਹੋ ਜਾਂਦੇ ਹਨ। ਕਿਸ ਤਰ੍ਹਾਂ ਦਾ ਵੀ ਮੂਰਛਿਤ ਹੋਵੇ ਲੇਕਿਨ ਉਸਨੂੰ ਸ੍ਰੇਸ਼ਠ ਸਮ੍ਰਿਤੀ ਦੀ, ਵਿਸ਼ੇਸ਼ਤਾਵਾਂ ਦੀ ਸਮ੍ਰਿਤੀ ਦੀ ਸੰਜੀਵਨੀ ਬੂਟੀ ਖਵਾਓ ਤਾਂ ਮੂਰਛਿਤ ਤੋਂ ਸੁਰਜੀਤ ਹੋ ਜਾਵੇਗਾ। ਸੰਜੀਵਨੀ ਬੂਟੀ ਸਭ ਦੇ ਕੋਲ ਹੈ ਨਾ। ਤਾਂ ਵਿਸ਼ੇਸ਼ਤਾਵਾਂ ਦੇ ਸ੍ਵਰੂਪ ਦਾ ਦਰਪਣ ਉਸਦੇ ਸਾਮ੍ਹਣੇ ਰੱਖੋ ਕਿਉਂਕਿ ਹਰ ਬ੍ਰਾਹਮਣ ਆਤਮਾ ਵਿਸ਼ੇਸ਼ ਹੈ। ਕੋਟਾਂ ਵਿੱਚੋਂ ਕੋਈ ਹੈ ਨਾ। ਤਾਂ ਵਿਸ਼ੇਸ਼ ਹੋਈ ਨਾ! ਸਿਰ੍ਫ ਉਸ ਵਕਤ ਆਪਣੀ ਵਿਸ਼ੇਸ਼ਤਾ ਨੂੰ ਭੁੱਲ ਜਾਂਦੇ ਹਨ। ਉਸਨੂੰ ਸਮ੍ਰਿਤੀ ਦਵਾਉਣ ਨਾਲ ਵਿਸ਼ੇਸ਼ ਆਤਮਾ ਬਣ ਹੀ ਜਾਣਗੇ। ਹੋਰ ਜਿੰਨੀ ਵਿਸ਼ੇਸ਼ਤਾ ਦਾ ਵਰਨਣ ਕਰਾਂਗੇ ਤਾਂ ਉਸਨੂੰ ਆਪੇ ਹੀ ਆਪਣੀ ਕਮਜ਼ੋਰੀਆ ਹੋਰ ਵੀ ਜ਼ਿਆਦਾ ਸਪਸ਼ੱਟ ਅਨੁਭਵ ਹੋਵੇਗੀ। ਤੁਹਾਨੂੰ ਕਰਵਾਉਣ ਦੀ ਜਰੂਰਤ ਨਹੀਂ ਹੋਵੇਗੀ। ਜੇਕਰ ਤੁਸੀਂ ਕਿਸੇ ਨੂੰ ਕਮਜ਼ੋਰੀ ਸੁਣਾਓਗੇ ਤਾਂ ਉਹ ਛੁਪਾਉਣਗੇ। ਟਾਲ ਦੇਣਗੇ, ਮੈਂ ਅਜਿਹਾ ਨਹੀਂ ਹਾਂ। ਤੁਸੀਂ ਵਿਸ਼ੇਸ਼ਤਾ ਸੁਣਾਓ। ਜਦੋਂ ਤੱਕ ਕਮਜ਼ੋਰੀ ਆਪੇ ਹੀ ਮਹਿਸੂਸ ਨਾ ਕਰਨ ਉਦੋਂ ਤੱਕ ਪ੍ਰੀਵਰਤਨ ਕਰ ਨਹੀਂ ਸਕਦੇ। ਭਾਵੇਂ 50 ਵਰ੍ਹੇ ਆਪ ਮਿਹਨਤ ਕਰਦੇ ਰਹੋ ਇਸਲਈ ਸੰਜੀਵਨੀ ਬੂਟੀ ਨਾਲ ਮੂਰਛਿਤ ਨੂੰ ਵੀ ਸੁਰਜੀਤ ਕਰ ਉੱਡਦੇ ਚੱਲੋ ਅਤੇ ਉਡਾਉਂਦੇ ਚੱਲੋ। ਇਹ ਹੀ ਯੂ.ਕੇ. ਕਰਦਾ ਹੈ ਨਾ। ਅੱਛਾ-

ਲੰਡਨ ਤੋਂ ਹੋਰ - ਹੋਰ ਜਗ੍ਹਾ ਤੇ ਕਿੰਨੇ ਗਏ ਹਨ। ਭਾਰਤ ਤੋਂ ਤਾਂ ਗਏ ਹਨ, ਲੰਡਨ ਤੋਂ ਕਿੰਨੇ ਗਏ ਹਨ? ਆਸਟ੍ਰੇਲੀਆ ਤੋਂ ਕਿੰਨੇ ਗਏ। ਆਸਟ੍ਰੇਲੀਆ ਨੇ ਵੀ ਵ੍ਰਿਧੀ ਕੀਤੀ ਹੈ ਹੋਰ ਕਿੱਥੇ - ਕਿੱਥੇ ਗਏ? ਗਿਆਨ ਗੰਗਾਵਾਂ ਜਿਨ੍ਹਾਂ ਦੂਰ - ਦੂਰ ਬਹਿੰਦੀਆਂ ਹਨ ਉਨ੍ਹਾਂ ਵਧੀਆ ਹੈ। ਯੂ. ਕੇ. , ਆਸਟ੍ਰੇਲੀਆ, ਅਮਰੀਕਾ, ਯੂਰੋਪ ਵਿੱਚ ਕਿੰਨੇ ਸੈਂਟਰ ਹਨ? ( ਸਭਨੇ ਆਪਣੀ - ਆਪਣੀ ਗਿਣਤੀ ਦੱਸੀ)

ਮਤਲਬ ਤਾਂ ਵ੍ਰਿਧੀ ਨੂੰ ਪ੍ਰਾਪਤ ਕਰ ਰਹੇ ਹੋ। ਹਾਲੇ ਕੋਈ ਵਿਸ਼ੇਸ਼ ਜਗ੍ਹਾ ਰਹੀ ਹੋਈ ਹੈ? ( ਬਹੁਤ ਹਨ) ਅੱਛਾ ਉਸਦਾ ਪਲਾਨ ਵੀ ਬਣਾ ਰਹੇ ਹੋ ਨਾ। ਵਿਦੇਸ਼ ਨੂੰ ਇਹ ਲਿਫਟ ਹੈ ਕਿ ਬਹੁਤ ਸਹਿਜ ਸੈਂਟਰ ਖੋਲ੍ਹ ਸਕਦੇ ਹਨ। ਲੌਕਿਕ ਸੇਵਾ ਵੀ ਕਰ ਸਕਦੇ ਹਨ ਅਤੇ ਅਲੌਕਿਕ ਸੇਵਾ ਦੇ ਵੀ ਨਿਮਿਤ ਬਣ ਸਕਦੇ ਹਨ। ਭਾਰਤ ਵਿੱਚ ਫਿਰ ਵੀ ਨਿਮੰਤਰਨ ਤੇ ਸੈਂਟਰ ਸਥਾਪਨ ਹੋਣ ਦੀ ਵਿਸ਼ੇਸ਼ਤਾ ਰਹੀ ਹੈ। ਲੇਕਿਨ ਵਿਦੇਸ਼ ਵਿੱਚ ਆਪੇ ਹੀ ਨਿਮੰਤਰਨ ਆਪਣੇ ਆਪ ਨੂੰ ਦਿੰਦੇ। ਨਿਮੰਤਰਨ ਦੇਣ ਵਾਲੇ ਵੀ ਖੁੱਦ ਅਤੇ ਪਹੁੰਚਣ ਵਾਲੇ ਵੀ ਆਪ ਤਾਂ ਇਹ ਵੀ ਸੇਵਾ ਵਿੱਚ ਵ੍ਰਿਧੀ ਸਹਿਜ ਹੋਣ ਦੀ ਇੱਕ ਲਿਫਟ ਮਿਲੀ ਹੋਈ ਹੈ। ਜਿੱਥੇ ਵੀ ਜਾਓ ਉੱਥੇ ਦੋ - ਤਿੰਨ ਮਿਲਕੇ ਸਥਾਪਨਾ ਦੇ ਨਿਮਿਤ ਬਣ ਸਕਦੇ ਹੋ ਅਤੇ ਬਣਦੇ ਰਹੋਗੇ। ਇਹ ਡਰਾਮਾ ਅਨੁਸਾਰ ਗਿਫੱਟ ਕਹੋ ਜਾਂ ਲਿਫਟ ਕਹੋ, ਮਿਲੀ ਹੋਈ ਹੈ ਕਿਉਂਕਿ ਥੋੜ੍ਹੇ ਸਮੇਂ ਵਿੱਚ ਸੇਵਾ ਨੂੰ ਸਮਾਪਤ ਕਰਨਾ ਹੈ ਤਾਂ ਤੀਵਰ ਗਤੀ ਹੋ ਤਾਂ ਤੇ ਸਮੇਂ ਤੇ ਸਮਾਪਤ ਹੋ ਸਕੇ। ਭਾਰਤ ਦੀ ਵਿਧੀ ਅਤੇ ਵਿਦੇਸ਼ ਦੀ ਵਿਧੀ ਵਿਚ ਅੰਤਰ ਹੈ ਇਸਲਈ ਵਿਦੇਸ਼ ਵਿੱਚ ਜਲਦੀ ਵਾਧਾ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਇੱਕ ਹੀ ਦਿਨ ਵਿੱਚ ਬਹੁਤ ਹੀ ਸੈਂਟਰ ਖੁਲ੍ਹ ਸਕਦੇ ਹਨ। ਚਾਰੋਂ ਪਾਸੇ ਵਿਦੇਸ਼ ਵਿੱਚ ਨਿਮਿਤ ਰਹਿਣ ਵਾਲੇ ਵਿਦੇਸ਼ੀਆਂ ਨੂੰ ਸੇਵਾ ਦਾ ਚਾਂਸ ਸਹਿਜ ਹੈ। ਭਾਰਤ ਵਾਲਿਆਂ ਨੂੰ ਵੇਖੋ ਵੀਜ਼ਾ ਵੀ ਮੁਸ਼ਕਿਲ ਮਿਲਦਾ ਹੈ। ਤਾਂ ਇਹ ਚਾਂਸ ਹੈ ਉਥੋਂ ਦੇ ਰਹਿਣ ਵਾਲੇ ਹੀ ਉਥੋਂ ਦੀ ਸੇਵਾ ਦੇ ਨਿਮਿਤ ਬਣਦੇ ਹਨ ਇਸਲਈ ਸੇਵਾ ਦਾ ਚਾਂਸ ਹੈ। ਜਿਵੇਂ ਲਾਸ੍ਟ ਸੋ ਫਾਸਟ ਜਾਣ ਦਾ ਚਾਂਸ ਹੈ ਉਵੇਂ ਸੇਵਾ ਦਾ ਚਾਂਸ ਵੀ ਫਾਸਟ ਮਿਲਿਆ ਹੋਇਆ ਹੈ ਇਸਲਈ ਉਲਾਹਣਾ ਨਹੀ ਰਹੇਗਾ ਕਿ ਅਸੀਂ ਪਿੱਛੋਂ ਆਏ। ਪਿੱਛੋਂ ਆਉਣ ਵਾਲਿਆਂ ਨੂੰ ਫਾਸਟ ਜਾਣ ਦਾ ਚਾਂਸ ਵੀ ਵਿਸ਼ੇਸ਼ ਹੈ ਇਸਲਈ ਹਰ ਇੱਕ ਸੇਵਾਧਾਰੀ ਹੈ। ਸਾਰੇ ਸੇਵਾਧਾਰੀ ਹੋ ਜਾਂ ਸੈਂਟਰ ਤੇ ਰਹਿਣ ਵਾਲੇ ਸੇਵਾਧਾਰੀ ਹਨ? ਕਿਥੇ ਵੀ ਹੋ ਸੇਵਾ ਦੇ ਬਿਨਾਂ ਚੈਨ ਨਹੀਂ ਹੋ ਸਕਦੀ। ਸੇਵਾ ਹੀ ਚੈਨ ਦੀ ਨੀਂਦ ਹੈ। ਕਹਿੰਦੇ ਹਨ ਚੈਨ ਨਾਲ ਸੋਨਾ ਇਹ ਹੀ ਜੀਵਨ ਹੈ। ਸੇਵਾ ਹੀ ਚੈਨ ਦੀ ਨੀਂਦ ਕਹੋ, ਸੋਨਾ ਕਹੋ। ਸੇਵਾ ਨਹੀਂ ਤਾਂ ਚੈਨ ਦੀ ਨੀਂਦ ਨਹੀਂ। ਸੁਣਾਇਆ ਨਾ, ਸੇਵਾ ਸਿਰ੍ਫ ਵਾਣੀ ਦੀ ਨਹੀਂ, ਹਰ ਸੈਕਿੰਡ ਸੇਵਾ ਹੈ। ਹਰ ਸੰਕਲਪ ਵਿੱਚ ਸੇਵਾ ਹੈ। ਕੋਈ ਵੀ ਇਹ ਨਹੀਂ ਕਹਿ ਸਕਦਾ - ਭਾਵੇਂ ਭਾਰਤਵਾਸੀ ਭਾਵੇਂ ਵਿਦੇਸ਼ ਵਿੱਚ ਰਹਿਣ ਵਾਲੇ ਕੋਈ ਬ੍ਰਾਹਮਣ ਇਹ ਨਹੀਂ ਕਹਿ ਸਕਦੇ ਕਿ ਸੇਵਾ ਦਾ ਚਾਂਸ ਨਹੀਂ ਹੈ। ਬਿਮਾਰ ਹੋ ਤਾਂ ਵੀ ਮਨਸਾ ਸੇਵਾ, ਵਾਯੂਮੰਡਲ ਬਣਾਉਣ ਦੀ ਸੇਵਾ, ਵਾਇਬਰੇਸ਼ਨ ਫੈਲਾਉਣ ਦੀ ਸੇਵਾ ਤਾਂ ਕਰ ਹੀ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਸੇਵਾ ਕਰੋ ਲੇਕਿਨ ਸੇਵਾ ਵਿੱਚ ਹੀ ਰਹਿਣਾ ਹੈ। ਸੇਵਾ ਹੀ ਜੀਵਨ ਹੈ। ਬ੍ਰਾਹਮਣ ਦਾ ਅਰਥ ਹੀ ਹੈ ਸੇਵਾਧਾਰੀ। ਅੱਛਾ!

ਸਦਾ ਉੱਡਦੀ ਕਲਾ ਸ੍ਰਵ ਦਾ ਭਲਾ ਸਥਿਤੀ ਵਿੱਚ ਸਥਿਤ ਰਹਿਣ ਵਾਲੇ, ਸਦਾ ਆਪਣੇ ਨੂੰ ਫਰਿਸ਼ਤਾ ਅਨੁਭਵ ਕਰਨ ਵਾਲੇ, ਸਦਾ ਵਿਸ਼ਵ ਦੇ ਅੱਗੇ ਇਸ਼ਟ ਦੇਵ ਰੂਪ ਵਿੱਚ ਪ੍ਰਤੱਖ ਹੋਣ ਵਾਲੇ, ਦੇਵ ਆਤਮਾਵਾਂ ਸਦਾ ਆਪਣੇ ਨੂੰ ਵਿਸ਼ੇਸ਼ ਆਤਮਾ ਸਮਝ ਦੂਸਰਿਆਂ ਨੂੰ ਵੀ ਵਿਸ਼ੇਸ਼ਤਾ ਦਾ ਅਨੁਭਵ ਕਰਾਉਣ ਵਾਲੇ, ਵਿਸ਼ੇਸ਼ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ:- ਸਦਾ ਆਪਣੇ ਨੂੰ ਕਰਮਯੋਗੀ ਅਨੁਭਵ ਕਰਦੇ ਹੋ! ਕਰਮਯੋਗੀ ਜੀਵਨ ਮਤਲਬ ਹਰ ਕੰਮ ਕਰਦੇ ਯਾਦ ਦੀ ਯਾਤਰਾ ਵਿੱਚ ਸਦਾ ਰਹਿਣ। ਇਹ ਸ੍ਰੇਸ਼ਠ ਕੰਮ ਸ੍ਰੇਸ਼ਠ ਬਾਪ ਦੇ ਬੱਚੇ ਹੀ ਕਰਦੇ ਹਨ ਅਤੇ ਸਦਾ ਸਫਲ ਹੁੰਦੇ ਹਨ। ਤੁਸੀਂ ਸਭ ਕਰਮਯੋਗੀ ਆਤਮਾਵਾਂ ਹੋ ਨਾ। ਕਰਮ ਵਿੱਚ ਰਹਿੰਦੇ ਨਿਆਰਾ ਅਤੇ ਪਿਆਰਾ ਸਦਾ ਇਸੇ ਅਭਿਆਸ ਨਾਲ ਆਪਣੇ ਨੂੰ ਅੱਗੇ ਵਧਾਉਣਾ ਹੈ। ਆਪਣੇ ਨਾਲ - ਨਾਲ ਵਿਸ਼ਵ ਦੀ ਜਿੰਮੇਵਾਰੀ ਸਾਰਿਆਂ ਦੇ ਉੱਪਰ ਹੈ। ਪਰ ਇਹ ਸਭ ਸਥੂਲ ਸਾਧਨ ਹਨ। ਕਰਮਯੋਗੀ ਜੀਵਨ ਦਵਾਰਾ ਅੱਗੇ ਵੱਧਦੇ ਚੱਲੋ ਅਤੇ ਵਧਾਉਂਦੇ ਚੱਲੋ। ਇਹ ਹੀ ਜੀਵਨ ਅਤਿ ਪਿਆਰਾ ਜੀਵਨ ਹੈ। ਸੇਵਾ ਵੀ ਹੋਵੇ ਅਤੇ ਖੁਸ਼ੀ ਵੀ ਹੋਵੇ। ਦੋਵੇਂ ਨਾਲ - ਨਾਲ ਠੀਕ ਹਨ ਨਾ। ਗੋਲਡਨ ਜੁਬਲੀ ਤਾਂ ਸਭ ਦੀ ਹੈ। ਗੋਲਡਨ ਮਤਲਬ ਸਤੋਪ੍ਰਧਾਨ ਸਥਿਤੀ ਵਿੱਚ ਸਥਿਤ ਰਹਿਣ ਵਾਲੇ। ਤਾਂ ਸਦਾ ਆਪਣੇ ਨੂੰ ਇਸ ਸ੍ਰੇਸ਼ਠ ਸਥਿਤੀ ਦਵਾਰਾ ਅੱਗੇ ਵਧਾਉਂਦੇ ਚੱਲੋ। ਸਭ ਨੇ ਸੇਵਾ ਚੰਗੀ ਤਰ੍ਹਾਂ ਕੀਤੀ ਨਾ! ਸੇਵਾ ਦਾ ਚਾਂਸ ਵੀ ਹੁਣ ਹੀ ਮਿਲਦਾ ਹੈ ਫਿਰ ਇਹ ਚਾਂਸ ਸਮਾਪਤ ਹੋ ਜਾਂਦਾ ਹੈ। ਤਾਂ ਸਦਾ ਸੇਵਾ ਵਿੱਚ ਅੱਗੇ ਵੱਧਦੇ ਚੱਲੋ। ਅੱਛਾ!

ਵਰਦਾਨ:-
ਬਾਪ ਦੀ ਛਤ੍ਰਛਾਇਆ ਦੇ ਅਨੁਭਵ ਦਵਾਰਾ ਵਿਘਨ ਵਿਨਾਸ਼ਕ ਦੀ ਡਿਗਰੀ ਲੈਣ ਵਾਲੇ ਅਨੁਭਵੀ ਮੂਰਤ ਭਵ

ਜਿੱਥੇ ਬਾਪ ਨਾਲ ਹੈ ਉੱਥੇ ਕੋਈ ਵੀ ਕੁਝ ਕਰ ਨਹੀਂ ਸਕਦਾ। ਇਹ ਨਾਲ ਦਾ ਅਨੁਭਵ ਵੀ ਛਤ੍ਰਛਾਇਆ ਬਣ ਜਾਂਦਾ ਹੈ। ਬਾਪਦਾਦਾ ਬੱਚਿਆਂ ਦੀ ਸਦਾ ਰੱਖਿਆ ਕਰਦੇ ਹੀ ਹਨ। ਪੇਪਰ ਆਉਂਦੇ ਹਨ ਤੁਹਾਨੂੰ ਅਨੁਭਵੀ ਬਣਾਉਣ ਦੇ ਲਈ ਇਸਲਈ ਸਦੈਵ ਸਮਝਣਾ ਚਾਹੀਦਾ ਹੈ ਕਿ ਇਹ ਪੇਪਰ ਕਲਾਸ ਅੱਗੇ ਵਧਾਉਣ ਲਈ ਆ ਰਹੇ ਹਨ। ਇਸ ਨਾਲ ਹੀ ਸਦਾ ਦੇ ਲਈ ਵਿਘਨ ਵਿਨਾਸ਼ਕ ਦੀ ਡਿਗਰੀ ਅਤੇ ਅਨੁਭਵੀ ਮੂਰਤ ਬਣਨ ਦਾ ਵਰਦਾਨ ਮਿਲ ਜਾਵੇਗਾ। ਜੇਕਰ ਹੁਣ ਕੋਈ ਥੋੜ੍ਹਾ ਰੌਲਾ ਪਾਉਂਦੇ ਜਾਂ ਰੁਕਾਵ੍ਟ ਪਾਉਂਦੇ ਹਨ ਤਾਂ ਹੌਲੀ - ਹੌਲੀ ਠੰਡੇ ਹੋ ਜਾਣਗੇ।

ਸਲੋਗਨ:-
ਜੋ ਸਮੇਂ ਤੇ ਸਹਿਯੋਗੀ ਬਣਦੇ ਹਨ ਉਨ੍ਹਾਂ ਨੂੰ ਇੱਕ ਦਾ ਪਦਮਗੁਣਾਂ ਫ਼ਲ ਮਿਲ ਜਾਂਦਾ ਹੈ।