05.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਏਕਾਂਤ ਵਿੱਚ ਬੈਠ ਇਵੇਂ ਅਭਿਆਸ ਕਰੋ ਜੋ ਅਨੁਭਵ ਹੋਵੇ ਮੈਂ ਸ਼ਰੀਰ ਤੋਂ ਵੱਖ ਆਤਮਾ ਹਾਂ , ਇਸ ਨੂੰ ਹੀ ਜਿਉਂਦੇ ਜੀ ਮਰਨਾ ਕਿਹਾ ਜਾਂਦਾ ਹੈ।

ਪ੍ਰਸ਼ਨ:-
ਏਕਾਂਤ ਦਾ ਅਰਥ ਕੀ ਹੈ? ਏਕਾਂਤ ਵਿੱਚ ਬੈਠ ਤੁਹਾਨੂੰ ਕਿਹੜਾ ਅਨੁਭਵ ਕਰਨਾ ਹੈ?

ਉੱਤਰ:-
ਏਕਾਂਤ ਦਾ ਅਰਥ ਹੈ ਇੱਕ ਦੀ ਯਾਦ ਵਿੱਚ ਇਸ ਸ਼ਰੀਰ ਦਾ ਅੰਤ ਹੋਵੇ ਮਤਲਬ ਏਕਾਂਤ ਵਿੱਚ ਬੈਠ ਇਵੇਂ ਅਨੁਭਵ ਕਰੋ ਕਿ ਮੈਂ ਆਤਮਾ ਇਸ ਸ਼ਰੀਰ (ਚਮੜੀ) ਨੂੰ ਛੱਡ ਬਾਪ ਦੇ ਕੋਲ ਜਾਂਦੀ ਹਾਂ। ਕੋਈ ਵੀ ਯਾਦ ਨਾ ਰਹੇ। ਬੈਠੇ - ਬੈਠੇ ਅਸ਼ਰੀਰੀ ਹੋ ਜਾਓ। ਜਿਵੇਂ ਕਿ ਅਸੀਂ ਇਸ ਸ਼ਰੀਰ ਤੋਂ ਮਰ ਗਏ। ਬਸ ਅਸੀਂ ਆਤਮਾ ਹਾਂ, ਸ਼ਿਵ ਬਾਬਾ ਦੇ ਬੱਚੇ ਹਾਂ, ਇਸ ਪ੍ਰੈਕਟਿਸ ਨਾਲ ਦੇਹ ਭਾਨ ਟੁੱਟਦਾ ਜਾਏਗਾ।

ਓਮ ਸ਼ਾਂਤੀ
ਬੱਚਿਆਂ ਨੂੰ ਬਾਪ ਪਹਿਲੇ - ਪਹਿਲੇ ਸਮਝਾਉਂਦੇ ਹਨ ਕਿ ਮਿੱਠੇ - ਮਿੱਠੇ ਬੱਚਿਓ ਜੱਦ ਇੱਥੇ ਬੈਠਦੇ ਹੋ, ਤਾਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹੋ ਅਤੇ ਬੁੱਧੀ ਕੋਈ ਹੋਰ ਪਾਸੇ ਨਹੀਂ ਜਾਣੀ ਚਾਹੀਦੀ ਹੈ। ਇਹ ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾ ਹਾਂ। ਪਾਰ੍ਟ ਅਸੀਂ ਆਤਮਾ ਵਜਾਉਂਦੀ ਹਾਂ ਇਸ ਸ਼ਰੀਰ ਦਵਾਰਾ। ਆਤਮਾ ਅਵਿਨਾਸ਼ੀ, ਸ਼ਰੀਰ ਵਿਨਾਸ਼ੀ ਹੈ। ਤਾਂ ਤੁਸੀਂ ਬੱਚਿਆਂ ਨੂੰ ਦੇਹੀ - ਅਭਿਮਾਨੀ ਬਣ ਬਾਪ ਦੀ ਯਾਦ ਵਿੱਚ ਰਹਿਣਾ ਹੈ। ਅਸੀਂ ਆਤਮਾ ਹਾਂ ਭਾਵੇਂ ਤਾਂ ਇਨ੍ਹਾਂ ਆਰਗਨਸ ਨਾਲ ਕੰਮ ਵੀ ਲਵੋ ਜਾਂ ਨਾ ਲਵੋ। ਆਪਣੇ ਨੂੰ ਸ਼ਰੀਰ ਤੋਂ ਵੱਖ ਸਮਝਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਦੇਹ ਨੂੰ ਭੁਲਦੇ ਜਾਓ। ਅਸੀਂ ਆਤਮਾ ਇੰਡੀਪੈਂਡੈਂਟ ਹਾਂ। ਸਾਨੂੰ ਸਿਵਾਏ ਇੱਕ ਬਾਪ ਦੇ ਹੋਰ ਕਿਸੇ ਨੂੰ ਯਾਦ ਨਹੀਂ ਕਰਨਾ ਹੈ। ਜਿਉਂਦੇ ਜੀ ਮੌਤ ਦੀ ਅਵਸਥਾ ਵਿੱਚ ਰਹਿਣਾ ਹੈ। ਮੇਰਾ ਆਤਮਾ ਦਾ ਯੋਗ ਰਹਿਣਾ ਹੈ ਹੁਣ ਬਾਪ ਦੇ ਨਾਲ। ਬਾਕੀ ਤਾਂ ਦੁਨੀਆਂ ਤੋਂ, ਘਰ ਤੋਂ ਮਰ ਗਏ। ਕਹਿੰਦੇ ਹਨ ਨਾ ਆਪ ਮੁਏ ਮਰ ਗਈ ਦੁਨੀਆਂ। ਹੁਣ ਜਿਉਂਦੇ ਜੀ ਤੁਹਾਨੂੰ ਮਰਨਾ ਹੈ। ਅਸੀਂ ਆਤਮਾ ਸ਼ਿਵਬਾਬਾ ਦੇ ਬੱਚੇ ਹਾਂ। ਸ਼ਰੀਰ ਦਾ ਭਾਨ ਉਡਾਉਂਦੇ ਰਹਿਣਾ ਚਾਹੀਦਾ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ ਅਤੇ ਮੈਨੂੰ ਯਾਦ ਕਰੋ। ਸ਼ਰੀਰ ਦਾ ਭਾਨ ਛੱਡੋ। ਇਹ ਪੁਰਾਣਾ ਸ਼ਰੀਰ ਹੈ ਨਾ। ਪੁਰਾਣੀ ਚੀਜ਼ ਨੂੰ ਛੱਡਿਆ ਜਾਂਦਾ ਹੈ ਨਾ। ਆਪਣੇ ਨੂੰ ਅਸ਼ਰੀਰੀ ਸਮਝੋ। ਹੁਣ ਤੁਹਾਨੂੰ ਬਾਪ ਨੂੰ ਯਾਦ ਕਰਦੇ - ਕਰਦੇ ਬਾਪ ਦੇ ਕੋਲ ਜਾਣਾ ਹੈ। ਇਵੇਂ ਕਰਦੇ - ਕਰਦੇ ਫਿਰ ਤੁਹਾਨੂੰ ਆਦਤ ਪੈ ਜਾਵੇਗੀ। ਹੁਣ ਤਾਂ ਤੁਹਾਨੂੰ ਘਰ ਜਾਣਾ ਹੈ ਫਿਰ ਇਸ ਪੁਰਾਣੀ ਦੁਨੀਆਂ ਨੂੰ ਯਾਦ ਕਿਓਂ ਕਰੀਏ। ਏਕਾਂਤ ਵਿੱਚ ਬੈਠ ਇਵੇਂ ਆਪਣੇ ਨਾਲ ਮਿਹਨਤ ਕਰਨੀ ਹੈ। ਭਗਤੀ ਮਾਰਗ ਵਿੱਚ ਵੀ ਕੋਠਰੀ ਵਿੱਚ ਅੰਦਰ ਬੈਠ ਮਾਲਾ ਫੇਰਦੇ ਹਨ, ਪੂਜਾ ਕਰਦੇ ਹਨ। ਤੁਸੀਂ ਵੀ ਏਕਾਂਤ ਵਿੱਚ ਬੈਠ ਇਹ ਕੋਸ਼ਿਸ਼ ਕਰੋ ਤਾਂ ਆਦਤ ਪੈ ਜਾਵੇਗੀ। ਤੁਹਾਨੂੰ ਮੁਖ ਤੋਂ ਤਾਂ ਕੁਝ ਬੋਲਣਾ ਨਹੀਂ ਹੈ। ਇਸ ਵਿੱਚ ਹੈ ਬੁੱਧੀ ਦੀ ਗੱਲ। ਸ਼ਿਵਬਾਬਾ ਤਾਂ ਹੈ ਸਿਖਾਉਣ ਵਾਲਾ। ਉਨ੍ਹਾਂ ਨੂੰ ਤਾਂ ਪੁਰਸ਼ਾਰਥ ਨਹੀਂ ਕਰਨਾ ਹੈ। ਇਹ ਬਾਬਾ ਪੁਰਸ਼ਾਰਥ ਕਰਦੇ ਹਨ, ਉਹ ਫਿਰ ਤੁਸੀਂ ਬੱਚਿਆਂ ਨੂੰ ਵੀ ਸਮਝਾਉਂਦੇ ਹਨ। ਜਿੰਨਾ ਹੋ ਸਕੇ ਇਵੇਂ ਬੈਠ ਕੇ ਵਿੱਚਾਰ ਕਰੋ। ਹੁਣ ਸਾਨੂੰ ਜਾਣਾ ਹੈ ਆਪਣੇ ਘਰ। ਇਸ ਸ਼ਰੀਰ ਨੂੰ ਤਾਂ ਇੱਥੇ ਛੱਡਣਾ ਹੈ। ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਅਤੇ ਉਮਰ ਵੀ ਵਧੇਗੀ। ਅੰਦਰ ਇਹ ਚਿੰਤਨ ਚਲਣਾ ਚਾਹੀਦਾ ਹੈ। ਬਾਹਰ ਵਿੱਚ ਕੁਝ ਬੋਲਣਾ ਨਹੀਂ ਹੈ। ਭਗਤੀ ਮਾਰਗ ਵਿੱਚ ਵੀ ਬ੍ਰਹਮ ਤਤ੍ਵ ਨੂੰ ਜਾਂ ਕੋਈ ਸ਼ਿਵ ਨੂੰ ਯਾਦ ਕਰਦੇ ਹਨ ਪਰ ਉਹ ਯਾਦ ਕੋਈ ਅਸਲ ਨਹੀਂ ਹੈ। ਬਾਪ ਦਾ ਪਰਿਚੈ ਹੀ ਨਹੀਂ ਤਾਂ ਯਾਦ ਕਿਵੇਂ ਕਰੀਏ। ਤੁਹਾਨੂੰ ਹੁਣ ਬਾਪ ਦਾ ਪਰਿਚੈ ਮਿਲਿਆ ਹੈ। ਸਵੇਰੇ - ਸਵੇਰੇ ਉੱਠ ਕੇ ਏਕਾਂਤ ਵਿੱਚ ਇਵੇਂ ਆਪਣੇ ਨਾਲ ਗੱਲਾਂ ਕਰਦੇ ਰਹੋ। ਵਿੱਚਾਰ ਸਾਗਰ ਮੰਥਨ ਕਰੋ ਬਾਪ ਨੂੰ ਯਾਦ ਕਰੋ। ਬਾਬਾ ਮੈਂ ਹੁਣ ਆਇਆ ਕਿ ਆਇਆ ਤੁਹਾਡੀ ਸੱਚੀ ਗੋਦ ਵਿੱਚ। ਉਹ ਹੈ ਰੂਹਾਨੀ ਗੋਦ। ਤਾਂ ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਬਾਬਾ ਆਇਆ ਹੋਇਆ ਹੈ। ਬਾਪ ਕਲਪ - ਕਲਪ ਆਕੇ ਸਾਨੂੰ ਰਾਜਯੋਯੋਗ ਸਿਖਾਉਂਦੇ ਹਨ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਅਤੇ ਚੱਕਰ ਨੂੰ ਯਾਦ ਕਰੋ। ਸਵਦਰਸ਼ਨ ਚੱਕ੍ਰਧਾਰੀ ਬਣਨਾ ਹੈ। ਬਾਪ ਵਿੱਚ ਹੀ ਸਾਰਾ ਗਿਆਨ ਹੈ ਨਾ ਚੱਕਰ ਦਾ। ਉਹ ਫਿਰ ਤੁਹਾਨੂੰ ਦਿੰਦੇ ਹਨ। ਤੁਹਾਨੂੰ ਤ੍ਰਿਕਾਲਦਰਸ਼ੀ ਬਣਾ ਰਹੇ ਹਨ। ਤਿੰਨਾਂ ਕਾਲਾਂ ਮਤਲਬ - ਆਦਿ ਮੱਧ - ਅੰਤ ਨੂੰ ਤੁਸੀਂ ਜਾਣਦੇ ਹੋ। ਬਾਪ ਵੀ ਹੈ ਪਰਮ ਆਤਮਾ। ਉਨ੍ਹਾਂ ਨੂੰ ਸ਼ਰੀਰ ਤਾਂ ਹੈ ਨਹੀਂ। ਹੁਣ ਇਸ ਸ਼ਰੀਰ ਵਿੱਚ ਬੈਠ ਤੁਹਾਨੂੰ ਸਮਝਾਉਂਦੇ ਹਨ। ਇਹ ਵੰਡਰਫੁੱਲ ਗੱਲ ਹੈ। ਭਾਗੀਰਥ ਤੇ ਵਿਰਾਜਮਾਨ ਹੋਣਗੇ ਤਾਂ ਜਰੂਰ ਦੂਜੀ ਆਤਮਾ ਹੈ। ਬਹੁਤ ਜਨਮਾਂ ਦੇ ਅੰਤ ਦਾ ਜਨਮ ਇਨ੍ਹਾਂ ਦਾ ਹੈ। ਨੰਬਰਵਨ ਪਾਵਨ ਉਹ ਹੀ ਫਿਰ ਨੰਬਰਵਨ ਪਤਿਤ ਬਣਦੇ ਹਨ। ਉਹ ਆਪਣੇ ਨੂੰ ਭਗਵਾਨ, ਵਿਸ਼ਨੂੰ ਆਦਿ ਤਾਂ ਕਹਿੰਦੇ ਨਹੀਂ। ਇੱਥੇ ਇੱਕ ਵੀ ਆਤਮਾ ਪਾਵਨ ਹੈ ਨਹੀਂ, ਸਭ ਪਤਿਤ ਹੀ ਹਨ। ਤਾਂ ਬਾਬਾ ਬੱਚਿਆਂ ਨੂੰ ਸਮਝਾਉਂਦੇ ਹਨ, ਇਵੇਂ - ਇਵੇਂ ਵਿੱਚਾਰ ਸਾਗਰ ਮੰਥਨ ਕਰੋ ਤਾਂ ਇਸ ਨਾਲ ਤੁਹਾਨੂੰ ਖੁਸ਼ੀ ਵੀ ਰਹੇਗੀ, ਇਸ ਵਿੱਚ ਏਕਾਂਤ ਵੀ ਜਰੂਰ ਚਾਹੀਦਾ ਹੈ। ਇੱਕ ਦੀ ਯਾਦ ਵਿੱਚ ਸ਼ਰੀਰ ਦਾ ਅੰਤ ਹੁੰਦਾ ਹੈ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਇਕਾਂਤ। ਇਹ ਚਮੜੀ ਛੁਟ ਜਾਵੇਗੀ। ਸੰਨਿਆਸੀ ਵੀ ਬ੍ਰਹਮਾ ਦੀ ਯਾਦ ਵਿੱਚ ਅਤੇ ਤਤ੍ਵ ਦੀ ਯਾਦ ਵਿੱਚ ਰਹਿੰਦੇ ਹਨ, ਉਸ ਯਾਦ ਵਿੱਚ ਰਹਿੰਦੇ - ਰਹਿੰਦੇ ਸ਼ਰੀਰ ਦਾ ਭਾਨ ਛੁੱਟ ਜਾਂਦਾ ਹੈ। ਬਸ ਸਾਨੂੰ ਬ੍ਰਹਮ ਵਿੱਚ ਲੀਨ ਹੋਣਾ ਹੈ। ਇਵੇਂ ਬੈਠ ਜਾਂਦੇ ਹਨ। ਤੱਪਸਿਆ ਵਿੱਚ ਬੈਠੇ - ਬੈਠੇ ਸ਼ਰੀਰ ਛੱਡ ਦਿੰਦੇ ਹਨ। ਭਗਤੀ ਵਿੱਚ ਤਾਂ ਮਨੁੱਖ ਬਹੁਤ ਧੱਕੇ ਖਾਂਦੇ ਹਨ, ਇਸ ਵਿੱਚ ਧੱਕੇ ਖਾਣ ਦੀ ਗੱਲ ਨਹੀਂ। ਯਾਦ ਵਿੱਚ ਹੀ ਰਹਿਣਾ ਹੈ। ਪਿਛਾੜੀ ਵਿੱਚ ਕੋਈ ਯਾਦ ਨਾ ਰਹੇ। ਗ੍ਰਹਿਸਤ ਵਿਵਹਾਰ ਵਿੱਚ ਤਾਂ ਰਹਿਣਾ ਹੀ ਹੈ। ਬਾਕੀ ਟਾਈਮ ਨਿਕਾਲਣਾ ਹੈ। ਸਟੂਡੈਂਟ ਨੂੰ ਪੜ੍ਹਾਈ ਦਾ ਸ਼ੌਂਕ ਹੁੰਦਾ ਹੈ ਨਾ। ਇਹ ਪੜ੍ਹਾਈ ਹੈ, ਆਪਣੇ ਨੂੰ ਆਤਮਾ ਨਾ ਸਮਝਣ ਨਾਲ ਬਾਪ - ਟੀਚਰ - ਗੁਰੂ ਸਭ ਨੂੰ ਭੁੱਲ ਜਾਂਦੇ ਹਨ। ਇਕਾਂਤ ਵਿੱਚ ਬੈਠ ਇਵੇਂ - ਇਵੇਂ ਵਿੱਚਾਰ ਕਰੋ। ਗ੍ਰਹਿਸਤੀ ਘਰ ਵਿੱਚ ਤਾਂ ਵਾਈਬ੍ਰੇਸ਼ਨ ਠੀਕ ਨਹੀਂ ਰਹਿੰਦਾ ਹੈ। ਜੇਕਰ ਵੱਖ ਪ੍ਰਬੰਧ ਹੈ ਤਾਂ ਇੱਕ ਕਠੋਰੀ ਵਿੱਚ ਇਕਾਂਤ ਵਿੱਚ ਬੈਠ ਜਾਓ। ਮਾਤਾਵਾਂ ਨੂੰ ਤਾਂ ਦਿਨ ਵਿੱਚ ਵੀ ਟਾਈਮ ਮਿਲਦਾ ਹੈ। ਬੱਚੇ ਆਦਿ ਸਕੂਲ ਵਿੱਚ ਚਲੇ ਜਾਂਦੇ ਹਨ। ਜਿੰਨਾ ਟਾਈਮ ਮਿਲੇ ਇਹ ਹੀ ਕੋਸ਼ਿਸ਼ ਕਰਦੇ ਰਹੋ। ਤੁਹਾਡਾ ਤਾਂ ਇੱਕ ਘਰ ਹੈ, ਬਾਪ ਦੇ ਤਾਂ ਕਿੰਨੇ ਢੇਰੇ ਦੇ ਢੇਰ ਦੁਕਾਨ ਹਨ, ਹੋਰ ਵੀ ਵ੍ਰਿਧੀ ਹੁੰਦੀ ਜਾਵੇਗੀ। ਮਨੁੱਖਾਂ ਨੂੰ ਤਾਂ ਧੰਦੇ ਆਦਿ ਦੀ ਚਿੰਤਾ ਹੁੰਦੀ ਹੈ ਤਾਂ ਨੀਂਦ ਵੀ ਫਿੱਟ ਜਾਂਦੀ ਹੈ। ਇਹ ਵਪਾਰ ਵੀ ਹੈ ਨਾ। ਕਿੰਨਾ ਵੱਡਾ ਸ਼ਰਾਫ਼ ਹੈ। ਕਿੰਨਾ ਵੱਡਾ ਮੱਟਾ - ਸੱਟਾ ਕਰਦੇ ਹਨ। ਪੁਰਾਣੇ ਸ਼ਰੀਰ ਆਦਿ ਲੈਕੇ ਨਵਾਂ ਦਿੰਦੇ ਹਨ, ਸਭ ਨੂੰ ਰਸਤਾ ਦੱਸਦੇ ਹਨ। ਇਹ ਵੀ ਧੰਦਾ ਉਨ੍ਹਾਂ ਨੂੰ ਕਰਨਾ ਹੈ। ਇਹ ਵਪਾਰ ਤਾਂ ਬਹੁਤ ਵੱਡਾ ਹੈ। ਵਪਾਰੀ ਨੂੰ ਵਪਾਰ ਦਾ ਹੀ ਖਿਆਲ ਰਹਿੰਦਾ ਹੈ। ਬਾਬਾ ਇਵੇਂ - ਇਵੇਂ ਪ੍ਰੈਕਟਿਸ ਕਰਦੇ ਹਨ ਫਿਰ ਦੱਸਦੇ ਹਨ - ਇਵੇਂ - ਇਵੇਂ ਕਰੋ। ਜਿੰਨਾ ਤੁਸੀਂ ਬਾਪ ਦੀ ਯਾਦ ਵਿੱਚ ਰਹੋਗੇ ਤਾਂ ਆਪ ਹੀ ਨੀਂਦ ਫਿੱਟ ਜਾਵੇਗੀ। ਕਮਾਈ ਵਿੱਚ ਆਤਮਾ ਨੂੰ ਬਹੁਤ ਮਜ਼ਾ ਆਵੇਗਾ। ਕਮਾਈ ਦੇ ਲਈ ਮਨੁੱਖ ਰਾਤ ਵਿੱਚ ਵੀ ਜਾਗਦੇ ਹਨ। ਸੀਜ਼ਨ ਵਿੱਚ ਸਾਰੀ ਰਾਤ ਵੀ ਦੁਕਾਨ ਖੁਲਾ ਰਹਿੰਦਾ ਹੈ। ਤੁਹਾਡੀ ਕਮਾਈ ਰਾਤ ਨੂੰ ਅਤੇ ਸਵੇਰੇ ਦੀ ਬਹੁਤ ਚੰਗੀ ਹੋਵੇਗੀ। ਸਵਦਰਸ਼ਨ ਚੱਕ੍ਰਧਾਰੀ ਬਣਨਗੇ, ਤ੍ਰਿਕਾਲਦਰਸ਼ੀ ਬਣਨਗੇ। 21 ਜਨਮ ਦੇ ਲਈ ਧਨ ਇਕੱਠਾ ਕਰਦੇ ਹਨ। ਮਨੁੱਖ ਸਾਹੂਕਾਰ ਬਣਨ ਦੇ ਲਈ ਪੁਰਸ਼ਾਰਥ ਕਰਦੇ ਹਨ। ਤੁਸੀਂ ਵੀ ਬਾਪ ਨੂੰ ਯਾਦ ਕਰੋਗੇ ਤਾਂ ਵਿਕਰਮ ਵਿਨਾਸ਼ ਹੋਣਗੇ, ਬਲ ਮਿਲੇਗਾ। ਯਾਦ ਦੀ ਯਾਤਰਾ ਤੇ ਨਹੀਂ ਰਹੋਗੇ ਤਾਂ ਬਹੁਤ ਘਾਟਾ ਪੈ ਜਾਵੇਗਾ ਕਿਓਂਕਿ ਸਿਰ ਤੇ ਪਾਪ ਦਾ ਬੋਝ ਬਹੁਤ ਹੈ। ਹੁਣ ਜਮਾਂ ਕਰਨਾ ਹੈ, ਇੱਕ ਨੂੰ ਯਾਦ ਕਰਨਾ ਹੈ ਅਤੇ ਤ੍ਰਿਕਾਲਦਰਸ਼ੀ ਬਣਨਾ ਹੈ। ਇਹ ਅਵਿਨਾਸ਼ੀ ਧਨ ਅੱਧਾਕਲਪ ਦੇ ਲਈ ਇਕੱਠਾ ਕਰਨਾ ਹੈ। ਇਹ ਤਾਂ ਬਹੁਤ ਵੈਲਯੂਏਬਲ ਹੈ। ਵਿੱਚਾਰ ਸਾਗਰ ਮੰਥਨ ਕਰ ਰਤਨ ਕੱਢਣੇ ਹਨ। ਬਾਬਾ ਜਿਵੇਂ ਆਪ ਕਰਦੇ ਹਨ, ਬੱਚਿਆਂ ਨੂੰ ਵੀ ਯੁਕਤੀ ਦੱਸਦੇ ਹਨ। ਕਹਿੰਦੇ ਹਨ ਬਾਬਾ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ।

ਬਾਬਾ ਕਹਿੰਦੇ ਹਨ ਜਿੰਨਾ ਹੋ ਸਕੇ ਆਪਣੀ ਕਮਾਈ ਕਰਨੀ ਹੈ, ਇਹ ਹੀ ਕੰਮ ਆਉਣੀ ਹੈ। ਇਕਾਂਤ ਵਿੱਚ ਬੈਠ ਬਾਪ ਨੂੰ ਯਾਦ ਕਰਨਾ ਹੈ। ਫੁਰਸਤ ਹੈ ਤਾਂ ਸਰਵਿਸ ਵੀ ਮੰਦਿਰਾਂ ਆਦਿ ਵਿੱਚ ਬਹੁਤ ਕਰ ਸਕਦੇ ਹਨ। ਬੈਜ ਜ਼ਰੂਰ ਲਗਾ ਰਹੇ। ਸਭ ਸਮਝ ਜਾਣਗੇ ਇਹ ਰੂਹਾਨੀ ਮਿਲਟਰੀ ਹੈ। ਤੁਸੀਂ ਲਿਖਦੇ ਵੀ ਹੋ - ਅਸੀਂ ਸ੍ਵਰਗ ਦੀ ਸਥਾਪਨਾ ਕਰ ਰਹੇ ਹਾਂ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਹੁਣ ਨਹੀਂ ਹੈ, ਜੋ ਫਿਰ ਸਥਾਪਨ ਕਰਦੇ ਹਨ। ਇਹ ਲਕਸ਼ਮੀ - ਨਾਰਾਇਣ ਏਮ - ਆਬਜੈਕਟ ਹੈ ਨਾ। ਕਿਸੇ ਸਮੇਂ ਇਹ ਟ੍ਰਾੰਸਲਾਈਟ ਦਾ ਚਿੱਤਰ ਬੈਟਰੀ ਸਹਿਤ ਉਠਾਕੇ ਪਰਿਕਰਮਾ ਦੇਣਗੇ ਅਤੇ ਸਭ ਨੂੰ ਕਹਿਣਗੇ, ਇਹ ਰਾਜ ਅਸੀਂ ਸਥਾਪਨ ਕਰ ਰਹੇ ਹਾਂ। ਇਹ ਚਿੱਤਰ ਸਭ ਤੋਂ ਫਸਟ ਕਲਾਸ ਹੈ। ਇਹ ਚਿੱਤਰ ਬਹੁਤ ਨਾਮੀਗ੍ਰਾਮੀ ਹੋ ਜਾਵੇਗਾ। ਲਕਸ਼ਮੀ - ਨਰਾਇਣ ਸਿਰਫ ਇੱਕ ਤਾਂ ਨਹੀਂ ਸੀ, ਉਨ੍ਹਾਂ ਦੀ ਰਾਜਧਾਨੀ ਸੀ ਨਾ। ਇਹ ਸਵਰਾਜ ਸਥਾਪਨ ਕਰ ਰਹੇ ਹਨ। ਹੁਣ ਬਾਪ ਕਹਿੰਦੇ ਹਨ ਮਨਮਨਾਭਵ। ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਕਹਿੰਦੇ ਹਨ ਅਸੀਂ ਗੀਤਾ ਦਾ ਸਪਤਾਹ ਮਣਾਉਂਨਗੇ। ਇਹ ਸਭ ਪਲਾਨ ਕਲਪ ਪਹਿਲੇ ਮੁਆਫਿਕ ਬਣ ਰਹੇ ਹਨ। ਪਰਿਕ੍ਰਮਾ ਵਿੱਚ ਇਹ ਚਿਤੱਰ ਲੈਣਾ ਪਵੇ। ਇਨ੍ਹਾਂ ਨੂੰ ਵੇਖ ਸਭ ਖੁਸ਼ ਹੋਣਗੇ। ਤੁਸੀਂ ਕਹੋਗੇ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ, ਮਨਮਨਾਭਵ। ਇਹ ਗੀਤਾ ਦੇ ਅੱਖਰ ਹਨ ਨਾ। ਭਗਵਾਨ ਸ਼ਿਵਬਾਬਾ ਹੈ, ਉਹ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। 84 ਦੇ ਚੱਕਰ ਨੂੰ ਯਾਦ ਕਰੋ ਤਾਂ ਇਹ ਬਣ ਜਾਵੋਗੇ। ਲਿਟਰੇਚਰ ਵੀ ਤੁਸੀਂ ਸੌਗਾਤ ਦਿੰਦੇ ਰਹੋ। ਸ਼ਿਵਬਾਬਾ ਦਾ ਭੰਡਾਰਾ ਤਾਂ ਹਮੇਸ਼ਾ ਭਰਪੂਰ ਹੈ। ਅੱਗੇ ਚੱਲਕੇ ਬਹੁਤ ਸਰਵਿਸ ਹੋਵੇਗੀ। ਏਮ ਆਬਜੈਕਟ ਕਿੰਨੀ ਕਲੀਅਰ ਹੈ। ਇੱਕ ਰਾਜ, ਇੱਕ ਧਰਮ ਸੀ, ਬਹੁਤ ਸਾਹੂਕਾਰ ਸਨ। ਮਨੁੱਖ ਚਾਉਂਦੇ ਹਨ ਇੱਕ ਰਾਜ, ਇੱਕ ਧਰਮ ਹੋਵੇ। ਮਨੁੱਖ ਜੋ ਚਾਹੁੰਦੇ ਹਨ ਸੋ ਹੁਣ ਆਸਾਰ ਵਿਖਾਈ ਦਿੰਦੇ ਹਨ ਫਿਰ ਸਮਝਣਗੇ ਇਹ ਤਾਂ ਠੀਕ ਕਹਿੰਦੇ ਹਨ। 100 ਪ੍ਰਤੀਸ਼ਤ ਪਵਿੱਤਰਤਾ, ਸੁਖ, ਸ਼ਾਂਤੀ ਦਾ ਰਾਜ ਫਿਰ ਤੋਂ ਸਥਾਪਨ ਕਰ ਰਹੇ ਹਨ ਫਿਰ ਤੁਹਾਨੂੰ ਖੁਸ਼ੀ ਵੀ ਰਹੇਗੀ। ਯਾਦ ਵਿੱਚ ਰਹਿਣ ਨਾਲ ਹੀ ਤੀਰ ਲੱਗੇਗਾ। ਸ਼ਾਂਤੀ ਵਿੱਚ ਰਹਿ ਥੋੜੇ ਅੱਖਰ ਹੀ ਬੋਲਣੇ ਹਨ। ਜਾਸਤੀ ਆਵਾਜ਼ ਨਹੀਂ। ਗੀਤ, ਕਵਿਤਾਵਾਂ ਆਦਿ ਕੁਝ ਵੀ ਬਾਬਾ ਪਸੰਦ ਨਹੀਂ ਕਰਦੇ। ਬਾਹਰ ਵਾਲੇ ਮਨੁੱਖਾਂ ਨਾਲ ਰੀਸ ਨਹੀਂ ਕਰਨੀ ਹੈ। ਤੁਹਾਡੀ ਗੱਲ ਹੀ ਹੋਰ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ, ਬਸ। ਸਲੋਗਨ ਵੀ ਚੰਗੇ ਹੋਣ ਜੋ ਮਨੁੱਖ ਪੜ੍ਹਕੇ ਜਾਗਣ। ਬੱਚੇ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਖਜਾਨਾ ਤਾਂ ਭਰਪੂਰ ਰਹਿੰਦਾ ਹੈ। ਬੱਚਿਆਂ ਦਾ ਦਿੱਤਾ ਹੋਇਆ ਫਿਰ ਬੱਚਿਆਂ ਦੇ ਕੰਮ ਵਿੱਚ ਹੀ ਆਉਂਦਾ ਹੈ। ਬਾਪ ਤਾਂ ਪੈਸੇ ਨਹੀਂ ਲੈ ਆਉਂਦੇ ਹਨ। ਤੁਹਾਡੀਆਂ ਚੀਜ਼ਾਂ ਤੁਹਾਡੇ ਕੰਮ ਵਿੱਚ ਆਉਂਦੀਆਂ ਹਨ। ਭਾਰਤਵਾਸੀ ਜਾਣਦੇ ਹਨ ਅਸੀਂ ਬਹੁਤ ਸੁਧਾਰ ਕਰ ਰਹੇ ਹਾਂ। 5 ਵਰ੍ਹੇ ਦੇ ਅੰਦਰ ਇੰਨਾ ਅਨਾਜ ਹੋਵੇਗਾ ਜੋ ਅਨਾਜ ਦੀ ਕਦੀ ਤਕਲੀਫ ਨਹੀਂ ਹੋਵੇਗੀ। ਅਤੇ ਤੁਸੀਂ ਜਾਣਦੇ ਹੋ - ਇਵੇਂ ਹਾਲਤ ਹੋਣਗੇ ਜੋ ਅਨਾਜ ਖਾਨ ਦੇ ਲਈ ਨਹੀਂ ਮਿਲੇਗਾ। ਇਵੇਂ ਨਹੀਂ ਅਨਾਜ ਕੋਈ ਸਸਤਾ ਹੋਵੇਗਾ।

ਤੁਸੀਂ ਬੱਚੇ ਜਾਣਦੇ ਹੋ ਅਸੀਂ 21 ਜਨਮ ਦੇ ਲਈ ਆਪਣਾ ਰਾਜ - ਭਾਗ ਪਾ ਰਹੇ ਹਾਂ। ਇਹ ਥੋੜੀ ਬਹੁਤ ਤਕਲੀਫ ਤਾਂ ਸਹਿਣ ਕਰਨੀ ਹੀ ਹੈ। ਕਿਹਾ ਜਾਂਦਾ ਹੈ ਖੁਸ਼ੀ ਜੈਸੀ ਖੁਰਾਕ ਨਹੀਂ ਅਤਿਇੰਦ੍ਰੀ ਸੁਖ ਗੋਪ - ਗੋਪੀਆਂ ਦਾ ਗਾਇਆ ਹੋਇਆ ਹੈ। ਢੇਰ ਬੱਚੇ ਹੋ ਜਾਣਗੇ। ਜੋ ਵੀ ਸਪੈਲਿੰਗ ਵਾਲੇ ਹੋਣਗੇ ਉਹ ਆਉਂਦੇ ਜਾਣਗੇ। ਝਾੜ ਇੱਥੇ ਹੀ ਵਧਣਾ ਹੈ ਨਾ। ਸਥਾਪਨਾ ਹੋ ਰਹੀ ਹੈ। ਅਤੇ ਹੋਰ ਧਰਮਾਂ ਵਿੱਚ ਇਵੇਂ ਨਹੀਂ ਹੁੰਦਾ ਹੈ। ਉਹ ਤਾਂ ਉੱਪਰ ਤੋਂ ਆਉਂਦੇ ਹਨ। ਇਹ ਤਾਂ ਜਿਵੇਂ ਕਿ ਝਾੜ ਸਥਾਪਨ ਹੋਇਆ ਹੀ ਪਿਆ ਹੈ, ਇਸ ਵਿੱਚ ਫਿਰ ਨੰਬਰਵਾਰ ਆਉਂਦੇ ਜਾਣਗੇ, ਵ੍ਰਿਧੀ ਨੂੰ ਪਾਉਂਦੇ ਜਾਣਗੇ। ਤਕਲੀਫ ਕੁਝ ਨਹੀਂ ਉਨ੍ਹਾਂ ਨੂੰ ਤਾਂ ਉੱਪਰ ਤੋਂ ਆਕੇ ਪਾਰ੍ਟ ਵਜਾਉਣਾ ਹੀ ਹੈ, ਇਸ ਵਿੱਚ ਮਹਿਮਾ ਦੀ ਕੀ ਗੱਲ ਹੈ। ਧਰਮ ਸਥਾਪਕ ਦੇ ਪਿਛਾੜੀ ਆਉਂਦੇ ਰਹਿੰਦੇ ਹਨ। ਉਹ ਸਿੱਖਿਆ ਕੀ ਦੇਣਗੇ ਸਦਗਤੀ ਦੀ? ਕੁਝ ਵੀ ਨਹੀਂ। ਇਥੇ ਤਾਂ ਬਾਪ ਭਵਿੱਖ ਦੇਵੀ - ਦੇਵਤਾ ਧਰਮ ਦੀ ਸਥਾਪਨ ਕਰ ਰਹੇ ਹਨ। ਸੰਗਮਯੁਗ ਤੇ ਨਵਾਂ ਸਪੈਲਿੰਗ ਲਗਾਉਂਦੇ ਹਨ ਨਾ। ਪਹਿਲੇ ਪੌਦਿਆਂ ਨੂੰ ਗਮਲੇ ਵਿੱਚ ਲਗਾ ਕੇ ਫਿਰ ਥੱਲੇ ਲਗਾ ਦਿੰਦੇ ਹਨ। ਵ੍ਰਿਧੀ ਹੁੰਦੀ ਜਾਂਦੀ ਹੈ। ਤੁਸੀਂ ਵੀ ਹੁਣ ਪੌਦਾ ਲਗਾ ਰਹੇ ਹੋ ਫਿਰ ਸੱਤਯੁਗ ਵਿੱਚ ਵ੍ਰਿਧੀ ਨੂੰ ਪਾ ਰਾਜ - ਭਾਗ ਪਾਉਣਗੇ। ਤੁਸੀਂ ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਹੋ। ਮਨੁੱਖ ਸਮਝਦੇ ਹਨ - ਅਜੁਣ ਕਲਯੁਗ ਵਿੱਚ ਬਹੁਤ ਵਰ੍ਹੇ ਪਏ ਹਨ ਕਿਓਂਕਿ ਸ਼ਾਸਤਰਾਂ ਵਿੱਚ ਲੱਖਾਂ ਵਰ੍ਹੇ ਲਿਖ ਦਿੱਤੇ ਹਨ। ਸਮਝਦੇ ਹਨ ਕਲਯੁਗ ਵਿੱਚ ਹੁਣ 40 ਹਜ਼ਾਰ ਵਰ੍ਹੇ ਪਏ ਹਨ। ਫਿਰ ਬਾਪ ਆਕੇ ਨਵੀਂ ਦੁਨੀਆਂ ਬਣਾਉਣਗੇ। ਕਈ ਸਮਝਦੇ ਹਨ ਇਹ ਉਹ ਹੀ ਮਹਾਭਾਰਤ ਲੜਾਈ ਹੈ। ਗੀਤਾ ਦਾ ਭਗਵਾਨ ਵੀ ਜਰੂਰ ਹੋਵੇਗਾ। ਤੁਸੀਂ ਦੱਸਦੇ ਹੋ ਕ੍ਰਿਸ਼ਨ ਤਾਂ ਸੀ ਨਹੀਂ। ਬਾਪ ਨੇ ਸਮਝਾਇਆ ਹੈ - ਕ੍ਰਿਸ਼ਨ ਤਾਂ 84 ਜਨਮ ਲੈਂਦੇ ਹਨ। ਇੱਕ ਫੀਚਰਸ ਨਾ ਮਿਲੇ ਦੂਜੇ ਨਾਲ। ਤਾਂ ਇਥੇ ਫਿਰ ਕ੍ਰਿਸ਼ਨ ਕਿਵੇਂ ਆਉਣਗੇ। ਕੋਈ ਵੀ ਇਨ੍ਹਾਂ ਗੱਲਾਂ ਤੇ ਵਿੱਚਾਰ ਨਹੀਂ ਕਰਦੇ ਹਨ। ਤੁਸੀਂ ਸਮਝਦੇ ਹੋ ਕ੍ਰਿਸ਼ਨ ਸ੍ਵਰਗ ਦਾ ਪ੍ਰਿੰਸ ਉਹ ਫਿਰ ਦੁਆਪਰ ਵਿੱਚ ਕਿਥੋਂ ਆਏਗਾ। ਇਸ ਲਕਸ਼ਮੀ - ਨਾਰਾਇਣ ਦੇ ਚਿੱਤਰ ਨੂੰ ਵੇਖਣ ਨਾਲ ਹੀ ਸਮਝ ਵਿੱਚ ਆ ਜਾਂਦਾ ਹੈ - ਸ਼ਿਵਬਾਬਾ ਇਹ ਵਰਸਾ ਦੇ ਰਹੇ ਹਨ। ਸਤਯੁਗ ਦੀ ਸਥਾਪਨਾ ਕਰਨ ਵਾਲਾ ਬਾਪ ਹੀ ਹੈ। ਇਹ ਗੋਲਾ, ਝਾੜ ਆਦਿ ਦੇ ਚਿੱਤਰ ਘੱਟ ਥੋੜੀ ਹਨ। ਇੱਕ ਦਿਨ ਤੁਹਾਡੇ ਕੋਲ ਇਹ ਸਭ ਚਿੱਤਰ ਟ੍ਰਾੰਸਲਾਈਟ ਦੇ ਬਣ ਜਾਣਗੇ। ਫਿਰ ਸਭ ਕਹਿਣਗੇ ਸਾਨੂੰ ਅਜਿਹੇ ਚਿੱਤਰ ਹੀ ਚਾਹੀਦੇ ਹਨ ਇਨ੍ਹਾਂ ਚਿੱਤਰਾਂ ਤੋਂ ਫਿਰ ਵਿਹੰਗ ਮਾਰਗ ਦੀ ਸਰਵਿਸ ਹੋ ਜਾਵੇਗੀ। ਤੁਹਾਡੇ ਕੋਲ ਬੱਚੇ ਇੰਨੇ ਆਉਣਗੇ ਜੋ ਫੁਰਸਤ ਨਹੀਂ ਰਹੇਗੀ। ਢੇਰ ਆਉਣਗੇ। ਬਹੁਤ ਖੁਸ਼ੀ ਹੋਵੇਗੀ। ਦਿਨ - ਪ੍ਰਤੀਦਿਨ ਤੁਹਾਡਾ ਫੋਰਸ ਵੱਧਦਾ ਜਾਵੇਗਾ। ਡਰਾਮਾ ਅਨੁਸਾਰ ਜੋ ਫੁੱਲ ਬਣਨ ਵਾਲੇ ਹੋਣਗੇ ਉਨ੍ਹਾਂ ਨੂੰ ਟੱਚ ਹੋਵੇਗਾ। ਤੁਸੀਂ ਬੱਚਿਆਂ ਨੂੰ ਇਵੇਂ ਨਹੀਂ ਕਹਿਣਾ ਪਵੇਗਾ ਕਿ ਬਾਬਾ ਇਨ੍ਹਾਂ ਦੀ ਬੁੱਧੀ ਨੂੰ ਟੱਚ ਕਰੋ। ਟੱਚ ਕੋਈ ਬਾਬਾ ਥੋੜੀ ਕਰਦੇ ਹਨ। ਸਮੇਂ ਤੇ ਆਪ ਹੀ ਟੱਚ ਹੋਵੇਗਾ। ਬਾਪ ਤਾਂ ਰਸਤਾ ਦੱਸਣਗੇ ਨਾ। ਬਹੁਤ ਬੱਚੀਆਂ ਲਿਖਦੀਆਂ ਹਨ - ਸਾਡੇ ਪਤੀ ਦੀ ਬੁੱਧੀ ਨੂੰ ਟੱਚ ਕਰੋ। ਇਵੇਂ ਸਭ ਦੀ ਬੁੱਧੀ ਨੂੰ ਟੱਚ ਕਰਣਗੇ ਫਿਰ ਤਾਂ ਸਭ ਸ੍ਵਰਗ ਵਿੱਚ ਇਕੱਠੇ ਹੋ ਜਾਣ। ਪੜ੍ਹਾਈ ਦੀ ਹੀ ਮਿਹਨਤ ਹੈ। ਤੁਸੀਂ ਖੁਦਾਈ ਖ਼ਿਦਮਤਗਾਰ ਹੋ ਨਾ। ਸੱਚ - ਸੱਚ ਗੱਲ ਬਾਬਾ ਪਹਿਲੇ ਤੋਂ ਹੀ ਦੱਸ ਦਿੰਦੇ ਹਨ - ਕੀ - ਕੀ ਕਰਨਾ ਹੈ। ਅਜਿਹੇ ਚਿੱਤਰ ਲੈ ਕੇ ਜਾਣਾ ਪਵੇਗਾ। ਪੌੜੀ ਦਾ ਵੀ ਲੈ ਜਾਣਾ ਪਵੇ। ਡਰਾਮਾ ਅਨੁਸਾਰ ਸਥਾਪਨਾ ਤਾਂ ਹੋਣੀ ਹੀ ਹੈ। ਬਾਬਾ ਸਰਵਿਸ ਦੇ ਲਈ ਜੋ ਡਾਇਰੈਕਸ਼ਨ ਦਿੰਦੇ ਹਨ, ਉਸ ਤੇ ਧਿਆਨ ਦੇਣਾ ਹੈ। ਬਾਬਾ ਕਹਿੰਦੇ ਹਨ ਬੈਜ਼ ਕਿਸਮ - ਕਿਸਮ ਦੇ ਲੱਖਾਂ ਬਣਾਓ। ਟ੍ਰੇਨ ਦੀ ਟਿਕੇਟ ਲੈਕੇ 100 ਮਾਇਲ ਤਕ ਸਰਵਿਸ ਕਰਕੇ ਆਓ। ਇੱਕ ਡਿੱਬੇ ਤੋਂ ਦੂਜੇ ਵਿੱਚ, ਫਿਰ ਤੀਜੇ ਵਿੱਚ, ਬਹੁਤ ਸਹਿਜ ਹੈ। ਬੱਚਿਆਂ ਨੂੰ ਸਰਵਿਸ ਦਾ ਸ਼ੌਂਕ ਰਹਿਣਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਵਿੱਚਾਰ ਸਾਗਰ ਮੰਥਨ ਕਰ ਚੰਗੇ - ਚੰਗੇ ਰਤਨ ਨਿਕਾਲਣੇ ਹਨ, ਕਮਾਈ ਜਮਾਂ ਕਰਨੀ ਹੈ। ਸੱਚਾ - ਸੱਚਾ ਖੁਦਾਈ ਖ਼ਿਦਮਤਗਾਰ ਬਣ ਸੇਵਾ ਕਰਨੀ ਹੈ।

2. ਪੜ੍ਹਾਈ ਦਾ ਬਹੁਤ ਸ਼ੌਂਕ ਰੱਖਣਾ ਹੈ। ਜੱਦ ਵੀ ਸਮੇਂ ਮਿਲੇ ਏਕਾਂਤ ਵਿੱਚ ਚਲੇ ਜਾਣਾ ਹੈ। ਇਵੇਂ ਅਭਿਆਸ ਹੋਵੇ ਜੋ ਜਿਉਂਦੇ ਜੀ ਇਸ ਸ਼ਰੀਰ ਤੋਂ ਮਰੇ ਹੋਏ ਹਾਂ, ਇਸ ਸਟੇਜ ਦਾ ਅਨੁਭਵ ਹੁੰਦਾ ਰਹੇ। ਦੇਹ ਦਾ ਭਾਨ ਵੀ ਭੁੱਲ ਜਾਏ।

ਵਰਦਾਨ:-
ਭਿੰਨਤਾ ਨੂੰ ਮਿਟਾਕੇ ਏਕਤਾ ਲਿਆਉਣ ਵਾਲੇ ਸੱਚੇ ਸੇਵਾਦਾਰੀ ਭਵ:

ਬ੍ਰਾਹਮਣ ਪਰਿਵਾਰ ਦੀ ਵਿਸ਼ੇਸ਼ਤਾ ਹੈ ਕਈ ਹੁੰਦੇ ਵੀ ਇੱਕ। ਤੁਹਾਡੀ ਏਕਤਾ ਦੁਆਰਾ ਹੀ ਸਾਰੇ ਵਿਸ਼ਵ ਵਿੱਚ ਇੱਕ ਧਰਮ, ਇੱਕ ਰਾਜ ਦੀ ਸਥਾਪਨਾ ਹੁੰਦੀ ਹੈ ਇਸਲਈ ਵਿਸ਼ੇਸ਼ ਅਟੈਂਸ਼ਨ ਦੇਕੇ ਭਿੰਨਤਾ ਨੂੰ ਮਿਟਾਓ ਅਤੇ ਏਕਤਾ ਨੂੰ ਲਿਆਓ ਤੱਦ ਕਹਿਣਗੇ ਸੱਚੇ ਸੇਵਾਦਾਰੀ। ਸੇਵਾਦਾਰੀ ਆਪਣੇ ਪ੍ਰਤੀ ਨਹੀਂ ਪਰ ਸੇਵਾ ਪ੍ਰਤੀ ਹੁੰਦੇ ਹਨ। ਆਪਣਾ ਸਭ ਕੁਝ ਸੇਵਾ ਪ੍ਰਤੀ ਸਵਾਹ ਕਰਦੇ ਹਨ, ਜਿਵੇਂ ਸਾਕਾਰ ਬਾਪ ਨੇ ਸੇਵਾ ਵਿੱਚ ਹੱਡੀਆਂ ਵੀ ਸਵਾਹ ਕੀਤੀਆ ਇਵੇਂ ਤੁਹਾਡੀ ਹਰ ਕਰਮਇੰਦ੍ਰੀ ਦੁਆਰਾ ਸੇਵਾ ਹੁੰਦੀ ਰਹੇ।

ਸਲੋਗਨ:-
ਪਰਮਾਤਮ ਪਿਆਰ ਵਿੱਚ ਮਗਨ ਹੋ ਜਾਵੋ ਤਾਂ ਦੁਖਾਂ ਦੀ ਦੁਨੀਆਂ ਭੁੱਲ ਜਾਵੇਗੀ।