05.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਨ੍ਹਾਂ ਅੱਖਾਂ ਨਾਲ ਜੋ ਕੁਝ ਵਿਖਾਈ ਦਿੰਦਾ ਹੈ , ਇਸ ਨੂੰ ਵੇਖਦੇ ਹੋਏ ਵੀ ਨਹੀਂ ਵੇਖੋ , ਇਨ੍ਹਾਂ ਤੋਂ ਮਮਤਵ ਕੱਢ ਦਿਉ ਕਿਉਂਕਿ ਇਨ੍ਹਾਂ ਨੂੰ ਅੱਗ ਲੱਗਣੀ ਹੈ

ਪ੍ਰਸ਼ਨ:-
ਈਸ਼ਵਰੀਏ ਗਵਰਮੈਂਟ ਦਾ ਗੁਪਤ ਫਰਜ਼ ਕਿਹੜਾ ਹੈ, ਜਿਸਨੂੰ ਦੁਨੀਆਂ ਨਹੀਂ ਜਾਣਦੀ?

ਉੱਤਰ:-
ਈਸ਼ਵਰੀਏ ਗਵਰਮੈਂਟ ਆਤਮਾਵਾਂ ਨੂੰ ਪਾਵਨ ਬਣਾਕੇ ਦੇਵਤਾ ਬਣਾਉਂਦੀ ਹੈ - ਇਹ ਹੈ ਬਹੁਤ ਗੁਪਤ ਫਰਜ਼, ਜਿਸਨੂੰ ਮਨੁੱਖ ਨਹੀਂ ਸਮਝ ਸਕਦੇ। ਜਦੋਂ ਮਨੁੱਖ ਦੇਵਤਾ ਬਣਨ ਉਦੋਂ ਤਾਂ ਨਰਕਵਾਸੀ ਤੋਂ ਸ੍ਵਰਗਵਾਸੀ ਬਣ ਸੱਕਣ। ਮਨੁੱਖ ਦਾ ਸਾਰਾ ਕਰੈਕਟਰ ਵਿਕਾਰਾਂ ਨੇ ਵਿਗਾੜਿਆ ਹੈ। ਹੁਣ ਤੁਸੀਂ ਸਭਨੂੰ ਸ਼੍ਰੇਸ਼ਠ ਕਰੈਕਟਰ ਵਾਲਾ ਬਣਾਉਣ ਦੀ ਸੇਵਾ ਕਰਦੇ ਹੋ, ਇਹੀ ਤੁਹਾਡਾ ਮੁੱਖ ਫਰਜ਼ ਹੈ।

ਓਮ ਸ਼ਾਂਤੀ
ਜਦੋਂ ਓਮ ਸ਼ਾਂਤੀ ਕਿਹਾ ਜਾਂਦਾ ਹੈ, ਤਾਂ ਆਪਣੇ ਸਵਧਰ੍ਮ ਅਤੇ ਆਪਣਾ ਘਰ ਯਾਦ ਪੈਂਦਾ ਹੈ ਫੇਰ ਘਰ ਵਿੱਚ ਬੈਠ ਤਾਂ ਨਹੀਂ ਜਾਣਾ ਹੈ। ਬਾਪ ਦੇ ਬੱਚੇ ਬਣੇ ਹਨ ਤਾਂ ਜ਼ਰੂਰ ਸ੍ਵਰਗ ਦਾ ਵਰਸਾ ਵੀ ਯਾਦ ਪਵੇਗਾ। ਓਮ ਸ਼ਾਂਤੀ ਕਹਿਣ ਨਾਲ ਵੀ ਸਾਰਾ ਗਿਆਨ ਬੁੱਧੀ ਵਿੱਚ ਆ ਜਾਂਦਾ ਹੈ। ਮੈਂ ਆਤਮਾ ਸ਼ਾਂਤ ਸਵਰੂਪ ਹਾਂ, ਸ਼ਾਂਤੀ ਦੇ ਸਾਗਰ ਬਾਪ ਦਾ ਬੱਚਾ ਹਾਂ। ਜੋ ਬਾਪ ਸ੍ਵਰਗ ਦੀ ਸਥਾਪਨਾ ਕਰਦੇ ਹਨ, ਉਹੀ ਬਾਪ ਸਾਨੂੰ ਪਵਿੱਤਰ, ਸ਼ਾਂਤ - ਸਵਰੂਪ ਬਣਾਉਂਦੇ ਹਨ। ਮੁੱਖ ਗੱਲ ਹੈ ਪਵਿੱਤਰਤਾ ਦੀ। ਪਵਿੱਤਰ ਦੁਨੀਆਂ ਅਤੇ ਅਪਵਿੱਤਰ ਦੁਨੀਆਂ ਹੈ। ਪਵਿੱਤਰ ਦੁਨੀਆਂ ਵਿੱਚ ਇੱਕ ਵੀ ਵਿਕਾਰ ਨਹੀਂ। ਅਪਵਿੱਤਰ ਦੁਨੀਆਂ ਵਿੱਚ 5 ਵਿਕਾਰ ਹਨ ਇਸਲਈ ਕਿਹਾ ਜਾਂਦਾ ਹੈ ਵਿਕਾਰੀ ਦੁਨੀਆਂ। ਉਹ ਹੈ ਨਿਰਵਿਕਾਰੀ ਦੁਨੀਆਂ। ਨਿਰਵਿਕਾਰੀ ਦੁਨੀਆਂ ਤੋਂ ਪੌੜੀ ਉਤਰਦੇ - ਉਤਰਦੇ ਫੇਰ ਥੱਲੇ ਵਿਕਾਰੀ ਦੁਨੀਆਂ ਵਿੱਚ ਆਉਂਦੇ ਹਨ। ਉਹ ਹੈ ਪਾਵਨ ਦੁਨੀਆਂ, ਇਹ ਹੈ ਪਤਿਤ ਦੁਨੀਆਂ। ਰਾਮਰਾਜ ਅਤੇ ਰਾਵਣਰਾਜ ਹੈ ਨਾ! ਵਕ਼ਤ ਤੇ ਦਿਨ ਅਤੇ ਰਾਤ ਗਾਏ ਹੋਏ ਹਨ। ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ। ਦਿਨ ਸੁੱਖ, ਰਾਤ ਦੁੱਖ। ਰਾਤ ਭਟਕਣ ਦੀ ਹੁੰਦੀ ਹੈ। ਉਵੇਂ ਤਾਂ ਰਾਤ ਨੂੰ ਕੋਈ ਭਟਕਣਾ ਨਹੀਂ ਹੁੰਦਾ ਹੈ ਪਰ ਭਗਤੀ ਨੂੰ ਭਟਕਣਾ ਕਿਹਾ ਜਾਂਦਾ ਹੈ। ਤੁਸੀਂ ਬੱਚੇ ਇੱਥੇ ਆਏ ਹੋ ਸਦਗਤੀ ਪਾਉਣ ਦੇ ਲਈ। ਤੁਹਾਡੀ ਆਤਮਾ ਵਿੱਚ 5 ਵਿਕਾਰਾਂ ਦੇ ਕਾਰਨ ਪਾਪ ਸੀ, ਉਨ੍ਹਾਂ ਵਿੱਚ ਮੁੱਖ ਹੈ ਕਾਮ ਵਿਕਾਰ, ਜਿਸ ਨਾਲ ਹੀ ਮਨੁੱਖ ਪਾਪ ਆਤਮਾ ਬਣਦੇ ਹਨ। ਇਹ ਤਾਂ ਹਰ ਇੱਕ ਜਾਣਦੇ ਹਨ ਅਸੀਂ ਪਤਿਤ ਹਾਂ। ਭ੍ਰਿਸ਼ਟਾਚਾਰ ਨਾਲ ਪੈਦਾ ਹੋਏ ਹਾਂ। ਇੱਕ ਕਾਮ ਵਿਕਾਰ ਦੇ ਕਾਰਨ ਸਾਰੀ ਕਵਾਲੀਫ਼ਿਕੇਸ਼ਨ ਵਿਗੜ ਪੈਂਦੀ ਹੈ ਇਸਲਈ ਬਾਪ ਕਹਿੰਦੇ ਹਨ ਇਸ ਕਾਮ ਵਿਕਾਰ ਨੂੰ ਜਿੱਤੋ ਤਾਂ ਜਗਤਜੀਤ ਨਵੀਂ ਦੁਨੀਆਂ ਦੇ ਮਾਲਿਕ ਬਣਨਗੇ। ਤਾਂ ਅੰਦਰ ਵਿੱਚ ਇੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਮਨੁੱਖ ਪਤਿਤ ਬਣਦੇ ਹਨ ਤਾਂ ਕੁਝ ਸਮਝਦੇ ਨਹੀਂ। ਇਸ ਕਾਮ ਤੇ ਹੀ ਕਿੰਨੇ ਹੰਗਾਮੇ ਹੁੰਦੇ ਹਨ। ਕਿੰਨੀ ਅਸ਼ਾਂਤੀ, ਹਾਹਾਕਾਰ ਹੋ ਜਾਂਦਾ ਹੈ। ਇਸ ਵਕ਼ਤ ਦੁਨੀਆਂ ਵਿੱਚ ਹਾਹਾਕਾਰ ਕਿਉਂ ਹੈ? ਕਿਉਂਕਿ ਸਭ ਪਾਪ ਆਤਮਾਵਾਂ ਹਨ। ਵਿਕਾਰਾਂ ਦੇ ਕਾਰਨ ਹੀ ਅਸੁਰ ਕਿਹਾ ਜਾਂਦਾ ਹੈ। ਹੁਣ ਬਾਪ ਦੁਆਰਾ ਸਮਝਦੇ ਹੋ ਅਸੀਂ ਤਾਂ ਬਿਲਕੁਲ ਕੌੜੀ ਮਿਸਲ ਵਰਥ ਨਾਟ ਏ ਪੈਣੀ ਸੀ। ਕੰਮ ਦੀ ਜੋ ਚੀਜ਼ ਨਹੀਂ ਉਸ ਨੂੰ ਅੱਗ ਵਿੱਚ ਜਲਾਇਆ ਜਾਂਦਾ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਦੁਨੀਆਂ ਵਿੱਚ ਕੋਈ ਕੰਮ ਦੀ ਚੀਜ਼ ਨਹੀਂ। ਸਾਰੇ ਮਨੁੱਖ ਮਾਤਰ ਨੂੰ ਅੱਗ ਲੱਗਣੀ ਹੈ। ਜੋ ਕੁਝ ਇਨ੍ਹਾਂ ਅੱਖਾਂ ਨਾਲ ਵੇਖਦੇ ਹੋ, ਸਭਨੂੰ ਅੱਗ ਲੱਗ ਜਾਵੇਗੀ। ਆਤਮਾ ਨੂੰ ਤਾਂ ਅੱਗ ਲਗਦੀ ਨਹੀਂ। ਆਤਮਾ ਤਾਂ ਜਿਵੇਂ ਇੰਸ਼ਯੋਰ ਹੈ। ਆਤਮਾ ਨੂੰ ਕਦੀ ਇੰਸ਼ਯੋਰ ਕਰਾਉਦੇ ਹਨ ਕੀ? ਇੰਸ਼ਯੋਰ ਤਾਂ ਸ਼ਰੀਰ ਨੂੰ ਕਰਾਉਂਦੇ ਹਨ। ਬੱਚਿਆਂ ਨੂੰ ਸਮਝਾਇਆ ਗਿਆ ਹੈ, ਇਹ ਖੇਡ ਹੈ। ਆਤਮਾ ਤਾਂ ਉਪਰ ਵਿੱਚ 5 ਤੱਤਵਾ ਤੋਂ ਵੀ ਉੱਪਰ ਰਹਿੰਦੀ ਹੈ। 5 ਤੱਤਵਾ ਨਾਲ ਹੀ ਸਾਰੀ ਦੁਨੀਆਂ ਦੀ ਸਮਗ੍ਰੀ ਬਣਦੀ ਹੈ। ਆਤਮਾ ਤਾਂ ਨਹੀਂ ਬਣਦੀ, ਆਤਮਾ ਤਾਂ ਸਦੈਵ ਹੈ ਹੀ। ਸਿਰਫ਼ ਪੁੰਨ ਆਤਮਾ, ਪਾਪ ਆਤਮਾ ਬਣਦੀ ਹੈ। 5 ਵਿਕਾਰਾਂ ਨਾਲ ਆਤਮਾ ਕਿੰਨੀ ਗੰਦੀ ਬਣ ਪੈਂਦੀ ਹੈ। ਹੁਣ ਬਾਪ ਆਏ ਹਨ ਪਾਪਾਂ ਤੋਂ ਛੁਡਾਉਣ। ਵਿਕਾਰ ਨਾਲ ਸਾਰਾ ਕੈਰੇਕ੍ਟਰ ਵਿਗੜਦਾ ਹੈ। ਕੈਰੇਕ੍ਟਰਸ ਕਿਸਨੂੰ ਕਿਹਾ ਜਾਂਦਾ ਹੈ - ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਗਾਇਆ ਵੀ ਹੋਇਆ ਹੈ ਪਾਂਡਵ ਰਾਜ, ਕੌਰਵ ਰਾਜ। ਹੁਣ ਪਾਂਡਵ ਕੌਣ ਹਨ, ਇਹ ਵੀ ਕੋਈ ਨਹੀਂ ਜਾਣਦੇ। ਹੁਣ ਤੁਸੀਂ ਸਮਝਦੇ ਹੋ ਅਸੀਂ ਈਸ਼ਵਰੀਏ ਗਵਰਮੈਂਟ ਦੇ ਹਾਂ। ਬਾਪ ਆਏ ਹਨ ਰਾਮਰਾਜ ਸਥਾਪਨ ਕਰਨ। ਇਸ ਵਕ਼ਤ ਈਸ਼ਵਰੀਏ ਗਵਰਮੈਂਟ ਕੀ ਕਰਦੀ ਹੈ? ਆਤਮਾਵਾਂ ਨੂੰ ਪਾਵਨ ਬਣਾਕੇ ਦੇਵਤਾ ਬਣਾਉਂਦੀ ਹੈ। ਨਹੀਂ ਤਾਂ ਫੇਰ ਦੇਵਤਾ ਕਿੱਥੋਂ ਆਏ - ਇਹ ਕੋਈ ਨਹੀਂ ਜਾਣਦੇ ਇਸਲਈ ਇਸਨੂੰ ਗੁਪਤ ਗਵਰਮੈਂਟ ਕਿਹਾ ਜਾਂਦਾ ਹੈ। ਹੈ ਤਾਂ ਇਹ ਮਨੁੱਖ ਪਰ ਦੇਵਤਾ ਕਿਵੇਂ ਬਣੇ, ਕਿਸਨੇ ਬਣਾਇਆ? ਦੇਵੀ - ਦੇਵਤਾ ਤਾਂ ਹੁੰਦੇ ਹੀ ਹਨ ਸ੍ਵਰਗ ਵਿੱਚ। ਤਾਂ ਉਨ੍ਹਾਂ ਨੂੰ ਸ੍ਵਰਗਵਾਸੀ ਕਿੰਨੇ ਬਣਾਇਆ। ਸ੍ਵਰਗਵਾਸੀ ਤੋਂ ਫੇਰ ਨਰਕਵਾਸੀ ਬਣਦੇ ਹਨ। ਫੇਰ ਨਰਕਵਾਸੀ ਉਹ ਸ੍ਵਰਗਵਾਸੀ ਬਣਦੇ ਹਨ। ਇਹ ਤੁਸੀਂ ਵੀ ਨਹੀਂ ਜਾਣਦੇ ਸੀ। ਫੇਰ ਹੋਰ ਕਿਵੇਂ ਜਾਨਣਗੇ। ਸ੍ਵਰਗ ਸਤਿਯੁਗ ਨੂੰ, ਨਰਕ ਕਲਯੁੱਗ ਨੂੰ ਕਿਹਾ ਜਾਂਦਾ ਹੈ। ਇਹ ਵੀ ਤੁਸੀਂ ਹੁਣ ਸਮਝਦੇ ਹੋ। ਇਹ ਡਰਾਮਾ ਬਣਿਆ ਹੋਇਆ ਹੈ। ਇਹ ਪੜ੍ਹਾਈ ਹੈ ਹੀ ਪਤਿਤ ਤੋਂ ਪਾਵਨ ਬਣਨ ਦੀ। ਆਤਮਾ ਹੀ ਪਤਿਤ ਬਣਦੀ ਹੈ। ਪਤਿਤ ਤੋਂ ਪਾਵਨ ਬਣਨਾ - ਇਹ ਧੰਧਾ ਬਾਪ ਨੇ ਤੁਹਾਨੂੰ ਸਿਖਾਇਆ ਹੈ। ਪਾਵਨ ਬਣੋ ਤਾਂ ਪਾਵਨ ਦੁਨੀਆਂ ਵਿੱਚ ਚਲੋਗੇ। ਆਤਮਾ ਹੀ ਪਾਵਨ ਬਣੇ ਉਦੋਂ ਤਾਂ ਸ੍ਵਰਗ ਦੇ ਲਾਇਕ ਬਣਨ। ਇਹ ਗਿਆਨ ਤੁਹਾਨੂੰ ਇਸ ਸੰਗਮ ਤੇ ਹੀ ਮਿਲਦਾ ਹੈ। ਪਵਿੱਤਰ ਬਣਨ ਦਾ ਹਥਿਆਰ ਮਿਲਦਾ ਹੈ। ਪਤਿਤ - ਪਾਵਨ ਇੱਕ ਬਾਬਾ ਨੂੰ ਹੀ ਕਿਹਾ ਜਾਂਦਾ ਹੈ। ਕਹਿੰਦੇ ਹਨ ਸਾਨੂੰ ਪਾਵਨ ਬਣਾਓ। ਇਹ ਲਕਸ਼ਮੀ - ਨਾਰਾਇਣ ਸ੍ਵਰਗ ਦੇ ਮਾਲਿਕ ਸੀ। ਫੇਰ 84 ਜਨਮ ਲੈ ਪਤਿਤ ਬਣੇ ਹਨ। ਸ਼ਾਮ ਅਤੇ ਸੁੰਦਰ, ਇਨ੍ਹਾਂ ਦਾ ਨਾਮ ਵੀ ਇਵੇਂ ਰਖਿਆ ਹੋਇਆ ਹੈ ਪਰ ਮਨੁੱਖ ਅਰਥ ਥੋੜ੍ਹੇਹੀ ਸਮਝਦੇ ਹਨ। ਕ੍ਰਿਸ਼ਨ ਦੀ ਵੀ ਕਲੀਅਰ ਸਮਝਾਉਣੀ ਮਿਲਦੀ ਹੈ। ਇਨ੍ਹਾਂ ਵਿੱਚ ਦੋ ਦੁਨੀਆਂ ਕਰ ਦਿਤੀਆਂ ਹਨ। ਅਸਲ ਵਿੱਚ ਦੁਨੀਆਂ ਤਾਂ ਇੱਕ ਹੀ ਹੈ। ਉਹ ਨਵੀਂ ਅਤੇ ਪੁਰਾਣੀ ਹੁੰਦੀ ਹੈ। ਪਹਿਲੇ ਛੋਟੇ ਬੱਚੇ ਫੇਰ ਵੱਡੇ ਬਣ ਬੁੱਢੇ ਹੁੰਦੇ ਹਨ। ਦੁਨੀਆਂ ਵੀ ਨਵੀਂ ਤੋਂ ਪੁਰਾਣੀ ਹੁੰਦੀ ਹੈ। ਤੁਸੀਂ ਕਿੰਨਾ ਮੱਥਾ ਮਾਰਦੇ ਹੋ ਸਮਝਾਉਣ ਲਈ। ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ ਨਾ। ਇਨ੍ਹਾਂ ਨੇ ਵੀ ਸਮਝਿਆ ਹੈ ਨਾ। ਸਮਝ ਨਾਲ ਕਿੰਨੇ ਮਿੱਠੇ ਬਣੇ ਹਨ। ਕਿਸਨੇ ਸਮਝਾਇਆ? ਭਗਵਾਨ ਨੇ। ਲੜ੍ਹਾਈ ਆਦਿ ਦੀ ਤਾਂ ਗੱਲ ਹੀ ਨਹੀਂ। ਭਗਵਾਨ ਕਿੰਨਾ ਸਮਝਦਾਰ, ਨਾਲੇਜ਼ਫੁੱਲ ਬਣਾਉਂਦੇ ਹਨ। ਸ਼ਿਵ ਦੇ ਮੰਦਿਰ ਵਿੱਚ ਜਾਕੇ ਨਮਨ ਕਰਦੇ ਹਨ ਪਰ ਉਹ ਕੀ ਹਨ, ਕੌਣ ਹਨ, ਇਹ ਕੋਈ ਨਹੀਂ ਜਾਣਦੇ। ਸ਼ਿਵ ਕਾਸ਼ੀ ਵਿਸ਼ਵਨਾਥ ਗੰਗਾ.ਬਸ ਸਿਰਫ਼ ਕਹਿੰਦੇ ਰਹਿੰਦੇ ਹਨ, ਅਰਥ ਜ਼ਰਾ ਵੀ ਨਹੀਂ ਸਮਝਦੇ। ਸਮਝਾਓ ਤਾਂ ਕਹਿਣਗੇ ਤੁਸੀਂ ਸਾਨੂੰ ਕੀ ਸਮਝਾਉਗੇ, ਅਸੀਂ ਤਾਂ ਵੇਦ - ਸ਼ਾਸਤ੍ਰ ਆਦਿ ਸਭ ਪੜ੍ਹੇ ਹੋਏ ਹਾਂ। ਤੁਸੀਂ ਬੱਚਿਆਂ ਵਿੱਚ ਨੰਬਰਵਾਰ ਹਨ ਜੋ ਇਹ ਧਾਰਨ ਕਰਦੇ ਹਨ। ਕਈ ਤਾਂ ਭੁੱਲ ਜਾਂਦੇ ਹਨ ਕਿਉਂਕਿ ਬਿਲਕੁਲ ਪੱਥਰਬੁੱਧੀ ਬਣ ਗਏ ਹਨ। ਤਾਂ ਹੁਣ ਜੋ ਪਾਰਸਬੁੱਧੀ ਬਣੇ ਹਨ ਉਨ੍ਹਾਂ ਦਾ ਕੰਮ ਹੈ ਹੋਰਾਂ ਨੂੰ ਵੀ ਪਾਰਸਬੁੱਧੀ ਬਣਾਉਣਾ। ਪੱਥਰਬੁੱਧੀ ਦੀ ਐਕਟੀਵਿਟੀ ਹੀ ਇਵੇਂ ਚਲਦੀ ਹੈ ਕਿਉਂਕਿ ਹੰਸ - ਬਗੁਲੇ ਹੋਏ ਨਾ। ਹੰਸ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦੇ। ਬਗੁਲੇ ਦੁੱਖ ਦਿੰਦੇ ਹਨ। ਉਨ੍ਹਾਂ ਨੂੰ ਅਸੁਰ ਕਿਹਾ ਜਾਂਦਾ ਹੈ। ਪਛਾਣ ਨਹੀਂ ਰਹਿੰਦੀ। ਬਹੁਤ ਸੈਂਟਰਸ ਤੇ ਵੀ ਇਵੇਂ ਵਿਕਾਰੀ ਬਹੁਤ ਆ ਜਾਂਦੇ ਹਨ। ਬਹਾਨਾ ਬਣਾਉਂਦੇ ਹਨ ਅਸੀਂ ਪਵਿੱਤਰ ਰਹਿੰਦੇ ਹਾਂ ਪਰ ਹੈ ਝੂਠ। ਕਿਹਾ ਵੀ ਜਾਂਦਾ ਹੈ ਝੂਠੀ ਦੁਨੀਆਂ.। ਹੁਣ ਹੈ ਸੰਗਮ। ਕਿੰਨਾ ਫ਼ਰਕ ਰਹਿੰਦਾ ਹੈ। ਜੋ ਝੂਠ ਬੋਲਦੇ, ਝੂਠਾ ਕੰਮ ਕਰਦੇ, ਉਹੀ ਥਰਡ ਗ੍ਰੇਡ ਬਣਦੇ ਹਨ। ਫ਼ਸਟ, ਸੈਕਿੰਡ, ਥਰਡ ਗ੍ਰੇਡ ਹੁੰਦੀ ਹੈ ਨਾ। ਬਾਪ ਦੱਸ ਸਕਦੇ ਹਨ - ਇਹ ਥਰਡ ਗ੍ਰੇਡ ਹੈ।

ਬਾਪ ਸਮਝਾਉਂਦੇ ਹਨ ਪਵਿੱਤਰਤਾ ਦਾ ਪੂਰਾ ਸਬੂਤ ਦੇਣਾ ਹੈ। ਕਈ ਕਹਿੰਦੇ ਹਨ ਤੁਸੀਂ ਦੋਨੋ ਇਕੱਠੇ ਰਹਿੰਦੇ ਪਵਿੱਤਰ ਰਹਿੰਦੇ ਹੋ - ਇਹ ਤਾਂ ਅਸੰਭਵ ਹੈ। ਪਰ ਬੱਚਿਆਂ ਵਿੱਚ ਯੋਗੱਬਲ ਨਾ ਹੋਣ ਕਾਰਨ ਇੰਨੀ ਸਹਿਜ ਗੱਲ ਵੀ ਪੂਰੀ ਤਰ੍ਹਾਂ ਸਮਝਾ ਨਹੀਂ ਸਕਦੇ ਹਨ। ਉਨ੍ਹਾਂ ਨੂੰ ਇਹ ਗੱਲ ਕੋਈ ਨਹੀਂ ਸਮਝਾਉਂਦੇ ਕਿ ਇੱਥੇ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਉਹ ਕਹਿੰਦੇ ਹਨ ਪਵਿੱਤਰ ਬਣਨ ਨਾਲ ਤੁਸੀਂ 21 ਜਨਮ ਸ੍ਵਰਗ ਦੇ ਮਾਲਿਕ ਬਣੋਗੇ। ਜਬਰਦਸਤ ਲਾਟਰੀ ਮਿਲਦੀ ਹੈ। ਸਾਨੂੰ ਹੋਰ ਹੀ ਖੁਸ਼ੀ ਹੁੰਦੀ ਹੈ। ਕਈ ਬੱਚੇ ਗੰਧਰਵੀ ਵਿਆਹ ਕਰ ਪਵਿੱਤਰ ਰਹਿਕੇ ਵਿਖਾਉਂਦੇ ਹਨ। ਦੇਵੀ - ਦੇਵਤਾ ਪਵਿੱਤਰ ਹੈ ਨਾ। ਅਪਵਿੱਤਰ ਤੋਂ ਪਵਿੱਤਰ ਤਾਂ ਇੱਕ ਬਾਪ ਹੀ ਬਣਾਉਣਗੇ। ਇਹ ਵੀ ਸਮਝਾਇਆ ਹੈ ਗਿਆਨ, ਭਗਤੀ, ਵੈਰਾਗ। ਗਿਆਨ ਅਤੇ ਭਗਤੀ ਅੱਧਾ - ਅੱਧਾ ਹੈ ਫੇਰ ਭਗਤੀ ਦੇ ਬਾਦ ਹੈ ਵੈਰਾਗ। ਹੁਣ ਇਹ ਪਤਿਤ ਦੁਨੀਆਂ ਵਿੱਚ ਨਹੀਂ ਰਹਿਣਾ ਹੈ, ਇਹ ਕੱਪੜੇ ਉਤਾਰ ਘਰ ਜਾਣਾ ਹੈ। 84 ਦਾ ਚੱਕਰ ਹੁਣ ਪੂਰਾ ਹੋਇਆ। ਹੁਣ ਅਸੀਂ ਜਾਂਦੇ ਹਾਂ ਸ਼ਾਂਤੀਧਾਮ। ਪਹਿਲੀ - ਪਹਿਲੀ ਅਲਫ਼ ਦੀ ਗੱਲ ਨਹੀਂ ਭੁੱਲਣੀ ਹੈ। ਇਹ ਵੀ ਬੱਚੇ ਸਮਝਦੇ ਹਨ ਇਹ ਪੁਰਾਣੀ ਦੁਨੀਆਂ ਖ਼ਤਮ ਜ਼ਰੂਰ ਹੋਣੀ ਹੈ। ਬਾਪ ਨਵੀਂ ਦੁਨੀਆਂ ਸਥਾਪਨ ਕਰਨ ਆਏ ਹਨ। ਬਾਪ ਅਨੇਕ ਵਾਰ ਨਵੀਂ ਦੁਨੀਆਂ ਸਥਾਪਨ ਕਰਨ ਆਏ ਹਨ ਫੇਰ ਨਰਕ ਦਾ ਵਿਨਾਸ਼ ਹੋ ਜਾਂਦਾ ਹੈ। ਨਰਕ ਕਿੰਨਾ ਵੱਡਾ ਹੈ, ਸ੍ਵਰਗ ਕਿੰਨਾ ਛੋਟਾ ਹੈ। ਨਵੀਂ ਦੁਨੀਆਂ ਵਿੱਚ ਹੈ ਇੱਕ ਧਰਮ। ਇੱਥੇ ਤਾਂ ਕਿੰਨੇ ਢੇਰ ਧਰਮ ਹਨ। ਲਿਖਿਆ ਹੋਇਆ ਵੀ ਹੈ ਸ਼ੰਕਰ ਦੁਆਰਾ ਵਿਨਾਸ਼। ਅਨੇਕ ਧਰਮਾਂ ਦਾ ਵਿਨਾਸ਼ ਹੁੰਦਾ ਹੈ ਫੇਰ ਬ੍ਰਹਮਾ ਦੁਆਰਾ ਇੱਕ ਧਰਮ ਦੀ ਸਥਾਪਨਾ ਹੁੰਦੀ ਹੈ। ਇਹ ਧਰਮ ਕਿੰਨੇ ਸਥਾਪਨ ਕੀਤਾ? ਬ੍ਰਹਮਾ ਨੇ ਤਾਂ ਨਹੀਂ ਕੀਤਾ! ਬ੍ਰਹਮਾ ਹੀ ਪਤਿਤ ਤੋਂ ਫੇਰ ਪਾਵਨ ਬਣਾਉਂਦੇ ਹਨ। ਮੇਰੇ ਲਈ ਤਾਂ ਨਹੀਂ ਕਹਿਣਗੇ ਪਤਿਤ ਤੋਂ ਪਾਵਨ। ਪਾਵਨ ਹਨ ਤਾਂ ਲਕਸ਼ਮੀ - ਨਾਰਾਇਣ ਨਾਮ ਹੈ, ਪਤਿਤ ਹਨ ਤਾਂ ਬ੍ਰਹਮਾ ਨਾਮ ਹੈ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਉਨ੍ਹਾਂ ਨੂੰ (ਸ਼ਿਵਬਾਬਾ ਨੂੰ) ਅਨਾਦਿ ਕਰਿਏਟਰ ਕਿਹਾ ਜਾਂਦਾ ਹੈ। ਆਤਮਾਵਾਂ ਤਾਂ ਹੈ ਹੀ ਹਨ। ਆਤਮਾਵਾਂ ਨੂੰ ਕਰਿਏਟਰ ਨਹੀਂ ਕਹਾਂਗੇ ਇਸਲਈ ਅਨਾਦਿ ਕਿਹਾ ਜਾਂਦਾ ਹੈ। ਬਾਪ ਅਨਾਦਿ ਤਾਂ ਆਤਮਾਵਾਂ ਵੀ ਅਨਾਦਿ ਹਨ। ਖੇਡ ਵੀ ਅਨਾਦਿ ਹੈ। ਇਹ ਅਨਾਦਿ ਬਣਿਆ ਬਣਾਇਆ ਡਰਾਮਾ ਹੈ। ਸਵੈ ਆਤਮਾ ਨੂੰ ਸ੍ਰਿਸ਼ਟੀ ਚੱਕਰ ਦੇ ਆਦਿ, ਮੱਧ, ਅੰਤ ਦੇ ਡਿਊਰੇਸ਼ਨ ਦਾ ਗਿਆਨ ਮਿਲਦਾ ਹੈ। ਇਹ ਕਿੰਨੇ ਦਿੱਤਾ? ਬਾਪ ਨੇ। ਤੁਸੀਂ 21 ਜਨਮ ਦੇ ਲਈ ਧਨੀ ਦੇ ਬਣ ਜਾਂਦੇ ਹੋ ਫੇਰ ਰਾਵਣ ਦੇ ਰਾਜ ਵਿੱਚ ਨਿਧਨ ਦੇ ਬਣ ਜਾਂਦੇ ਹੋ। ਫੇਰ ਕੈਰੇਕ੍ਟਰਸ ਵਿਗੜਣ ਲਗਦੇ ਹਨ। ਵਿਕਾਰ ਹੈ ਨਾ। ਮਨੁੱਖ ਸਮਝਦੇ ਹਨ ਨਰਕ - ਸ੍ਵਰਗ ਸਭ ਇਕੱਠੇ ਚੱਲਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਕਿੰਨਾ ਕਲੀਅਰ ਸਮਝਾਇਆ ਜਾਂਦਾ ਹੈ। ਹੁਣ ਤੁਸੀਂ ਗੁਪਤ ਹੋ, ਸ਼ਾਸਤ੍ਰਾ ਵਿੱਚ ਕੀ - ਕੀ ਲਿਖ ਦਿੱਤਾ ਹੈ। ਕਿੰਨਾ ਸੂਤ ਮੁੰਝਿਆ ਹੋਇਆ ਹੈ। ਬਾਪ ਨੂੰ ਹੀ ਬੁਲਾਉਂਦੇ ਹਨ ਅਸੀਂ ਕੋਈ ਕੰਮ ਦੇ ਨਹੀਂ ਰਹੇ ਹਾਂ। ਆਕੇ ਪਾਵਨ ਬਣਾਕੇ ਸਾਡੇ ਕੈਰੇਕ੍ਟਰਸ ਸੁਧਾਰੋ। ਤੁਹਾਡੇ ਕਿੰਨੇ ਕੈਰੇਕ੍ਟਰਸ ਸੁਧਰਦੇ ਹਨ। ਕੋਈ ਤਾਂ ਸੁਧਰਨ ਦੇ ਬਦਲੇ ਹੋਰ ਹੀ ਵਿਗੜਦੇ ਹਨ। ਚਲਨ ਤੋਂ ਹੀ ਪਤਾ ਪੈ ਜਾਂਦਾ ਹੈ। ਅੱਜ ਹੰਸ ਕਹਾਉਂਦੇ ਹਨ, ਕਲੁ ਬਗੁਲਾ ਬਣ ਪੈਂਦੇ ਹਨ। ਦੇਰੀ ਨਹੀਂ ਲੱਗਦੀ ਹੈ। ਮਾਇਆ ਵੀ ਬੜੀ ਗੁਪਤ ਹੈ। ਇੱਥੇ ਕੁਝ ਵੇਖਣ ਵਿੱਚ ਆਉਂਦਾ ਥੋੜ੍ਹੇਹੀ ਹੈ। ਬਾਹਰ ਨਿਕਲਣ ਨਾਲ ਵਿਖਾਈ ਪੈਂਦਾ ਹੈ ਫੇਰ ਆਸ਼ਚਰਿਆਵੰਤ ਸੁਨੰਤੀ.ਭਾਗੰਤੀ ਹੋ ਜਾਂਦੇ ਹਨ। ਇੰਨੀ ਜ਼ੋਰ ਨਾਲ ਡਿੱਗਦੇ ਜੋ ਹੱਡਗੁਡ ਹੀ ਟੁੱਟ ਜਾਂਦੇ ਹਨ। ਇੰਦ੍ਰਪ੍ਰਸਥ ਦੀ ਗੱਲ ਹੈ। ਪਤਾ ਤਾਂ ਪੈ ਹੀ ਜਾਂਦਾ ਹੈ। ਇਵੇਂ ਦੇ ਨੂੰ ਤਾਂ ਫੇਰ ਸਭਾ ਵਿੱਚ ਨਹੀਂ ਆਉਣਾ ਚਾਹੀਦਾ। ਥੋੜ੍ਹਾ ਬਹੁਤ ਗਿਆਨ ਸੁਣਿਆ ਹੈ ਤਾਂ ਸ੍ਵਰਗ ਵਿੱਚ ਆ ਹੀ ਜਾਂਦੇ ਹਨ। ਗਿਆਨ ਦਾ ਵਿਨਾਸ਼ ਨਹੀਂ ਹੁੰਦਾ ਹੈ। ਹੁਣ ਬਾਪ ਕਹਿੰਦੇ ਹਨ ਪੁਰਸ਼ਾਰਥ ਕਰ ਉੱਚ ਪੱਦ ਨੂੰ ਪਾਓ। ਜੇਕਰ ਵਿਕਾਰ ਵਿੱਚ ਗਏ ਤਾਂ ਪੱਦ ਭ੍ਰਸ਼ਟ ਹੋ ਜਾਵੇਗਾ। ਹੁਣ ਤੁਸੀਂ ਸਮਝਦੇ ਹੋ ਇਹ ਚੱਕਰ ਕਿਵੇਂ ਫ਼ਿਰਦਾ ਹੈ।

ਹੁਣ ਤੁਸੀਂ ਬੱਚਿਆਂ ਦੀ ਬੁੱਧੀ ਕਿੰਨੀ ਪਲਟਦੀ ਹੈ ਫੇਰ ਵੀ ਮਾਇਆ ਧੋਖਾ ਜ਼ਰੂਰ ਦਿੰਦੀ ਹੈ। ਇੱਛਾ ਮਾਤਰਮ ਅਵਿੱਦਿਆ। ਕੋਈ ਇੱਛਾ ਰੱਖੀ ਤਾਂ ਗਿਆ। ਵਰਥ ਨਾਟ ਏ ਪੈਨੀ ਬਣ ਜਾਂਦੇ ਹਨ। ਚੰਗੇ - ਚੰਗੇ ਮਹਾਂਰਥੀਆਂ ਨੂੰ ਵੀ ਮਾਇਆ ਕਿਸੇ ਨਾ ਕਿਸੇ ਪ੍ਰਕਾਰ ਨਾਲ ਧੋਖਾ ਦੇ ਦਿੰਦੀ ਹੈ ਫੇਰ ਉਹ ਦਿਲ ਤੇ ਚੜ ਨਹੀਂ ਸਕਦੇ ਹਨ। ਕੋਈ ਬੱਚੇ ਤਾਂ ਇਵੇਂ ਹੁੰਦੇ ਹਨ ਜੋ ਬਾਪ ਨੂੰ ਵੀ ਖ਼ਤਮ ਕਰਨ ਵਿੱਚ ਦੇਰੀ ਨਹੀਂ ਕਰਦੇ। ਪਰਿਵਾਰ ਨੂੰ ਵੀ ਖ਼ਤਮ ਕਰ ਦਿੰਦੇ ਹਨ। ਮਹਾਨ ਪਾਪ ਆਤਮਾਵਾਂ ਹਨ। ਰਾਵਣ ਕੀ - ਕੀ ਕਰਾ ਦਿੰਦਾ ਹੈ। ਬਹੁਤ ਨਫ਼ਰਤ ਆਉਂਦੀ ਹੈ। ਕਿੰਨੀ ਡਰਟੀ ਦੁਨੀਆਂ ਹੈ, ਇਸ ਵਿੱਚ ਕਦੀ ਦਿਲ ਨਹੀਂ ਲਗਾਉਣੀ ਹੈ। ਪਵਿੱਤਰ ਬਣਨ ਦੀ ਬੜੀ ਹਿੰਮਤ ਚਾਹੀਦੀ। ਵਿਸ਼ਵ ਦੇ ਬਾਦਸ਼ਾਹੀ ਦੀ ਪ੍ਰਾਈਜ਼ ਲੈਣ ਦੇ ਲਈ ਪਵਿੱਤਰਤਾ ਹੈ ਮੁੱਖ। ਪਵਿੱਤਰਤਾ ਤੇ ਕਿੰਨੇ ਹੰਗਾਮੇ ਹੁੰਦੇ ਹਨ। ਗਾਂਧੀ ਵੀ ਕਹਿੰਦੇ ਸੀ ਹੇ ਪਤਿਤ - ਪਾਵਨ ਆਓ। ਹੁਣ ਬਾਪ ਕਹਿੰਦੇ ਹਨ ਹਿਸਟਰੀ - ਜਾਗ੍ਰਫੀ ਫੇਰ ਤੋਂ ਰਿਪੀਟ ਹੁੰਦੀ ਹੈ। ਸਭਨੂੰ ਵਾਪਿਸ ਆਉਣਾ ਹੀ ਹੈ, ਉਦੋਂ ਤੱਕ ਇਕੱਠੇ ਜਾਵੋ। ਬਾਪ ਵੀ ਤਾਂ ਆਏ ਹੈ ਨਾ - ਸਭਨੂੰ ਘਰ ਲੈ ਜਾਣ ਦੇ ਲਈ। ਬਾਪ ਦੇ ਆਏ ਬਗੈਰ ਕੋਈ ਵਾਪਿਸ ਜਾ ਨਾ ਸਕੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੇ ਧੋਖੇ ਤੋਂ ਬਚਨ ਦੇ ਲਈ ਕਿਸੇ ਵੀ ਪ੍ਰਕਾਰ ਦੀ ਇੱਛਾ ਨਹੀਂ ਰੱਖਣੀ ਹੈ। ਇੱਛਾ ਮਾਤਰਮ ਅਵਿੱਦਿਆ ਬਣਨਾ ਹੈ।

2. ਵਿਸ਼ਵ ਦੀ ਬਾਦਸ਼ਾਹੀ ਦੀ ਪ੍ਰਾਇਜ਼ ਲੈਣ ਦੇ ਲਈ ਮੁੱਖ ਹੈ ਪਵਿੱਤਰਤਾ, ਇਸਲਈ ਪਵਿੱਤਰ ਬਣਨ ਦੀ ਹਿੰਮਤ ਰੱਖਣੀ ਹੈ। ਆਪਣੇ ਕੈਰੇਕ੍ਟਰਸ ਸੁਧਾਰਨੇ ਹਨ।

ਵਰਦਾਨ:-
ਰਹਿਮ ਦੀ ਭਾਵਨਾ ਦੁਆਰਾ ਨਿਮਿਤ ਭਾਵ ਨਾਲ ਸੇਵਾ ਕਰਨ ਵਾਲੇ ਸ੍ਰਵ ਲਗਾਵ ਮੁਕਤ ਭਵ :

ਵਰਤਮਾਨ ਵਕ਼ਤ ਜਦੋਂ ਸਾਰੀਆਂ ਆਤਮਾਵਾਂ ਥੱਕ ਕੇ ਨਿਰਾਸ਼ ਹੋ ਮਰਸੀ(ਰਹਿਮ) ਮੰਗਦੀਆਂ ਹਨ। ਤਾਂ ਤੁਸੀਂ ਦਾਤਾ ਦੇ ਬੱਚੇ ਆਪਣੇ ਭਰਾ ਭੈਣਾਂ ਤੇ ਰਹਿਮਦਿਲ ਬਣੋ। ਕੋਈ ਕਿੰਨਾ ਵੀ ਬੁਰਾ ਹੋਵੇ, ਉਸ ਦੇ ਪ੍ਰਤੀ ਵੀ ਰਹਿਮ ਦੀ ਭਾਵਨਾ ਹੋਵੇ ਤਾਂ ਕਦੀ ਘ੍ਰਿਣਾ, ਈਰਖ਼ਾ ਜਾਂ ਕਰੋਧ ਦੀ ਭਾਵਨਾ ਨਹੀਂ ਆਵੇਗੀ। ਰਹਿਮ ਦੀ ਭਾਵਨਾ ਸਹਿਜ ਨਿਮਿਤ ਭਾਵ ਇਮਰਜ਼ ਕਰ ਦਿੰਦੀ ਹੈ, ਲਗਾਵ ਨਾਲ ਰਹਿਮ ਨਹੀਂ ਪਰ ਸੱਚਾ ਰਹਿਮ ਲਗਾਵ ਮੁਕਤ ਬਣਾ ਦਿੰਦੀ ਹੈ ਕਿਉਂਕਿ ਉਸ ਵਿੱਚ ਦੇਹ ਭਾਨ ਨਹੀਂ ਹੁੰਦਾ।

ਸਲੋਗਨ:-
ਦੂਜਿਆਂ ਨੂੰ ਸਹਿਯੋਗ ਦੇਣਾ ਹੀ ਸਵੈ ਦੇ ਖ਼ਾਤੇ ਜਮਾ ਕਰਨਾ ਹੈ।