05.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਆਏ ਹਨ ਤੁਸੀਂ ਬੱਚਿਆਂ ਨੂੰ ਸ਼ਾਂਤੀ ਅਤੇ ਸੁਖ ਦਾ ਵਰਸਾ ਦੇਣ, ਤੁਹਾਡਾ ਸਵਧਰ੍ਮ ਹੀ ਸ਼ਾਂਤ ਹੈ, ਇਸਲਈ ਤੁਸੀਂ ਸ਼ਾਂਤੀ ਦੇ ਲਈ ਭਟਕਦੇ ਨਹੀਂ ਹੋ।

ਪ੍ਰਸ਼ਨ:-
ਹੁਣ ਤੁਸੀ ਬੱਚੇ 21 ਜਨਮਾਂ ਦੇ ਲਈ ਅਖੁਟ ਖਜਾਨਿਆਂ ਵਿੱਚ ਵਜ਼ਨ ਕਰਨ ਯੋਗ ਬਣਦੇ ਹੋ - ਕਿਓਂ?

ਉੱਤਰ:-
ਕਿਓਂਕਿ ਬਾਪ ਜੱਦ ਨਵੀਂ ਸ੍ਰਿਸ਼ਟੀ ਰਚਦੇ ਹਨ, ਤੱਦ ਤੁਸੀਂ ਬੱਚੇ ਉਨ੍ਹਾਂ ਦੇ ਮਦਦਗਾਰ ਬਣਦੇ ਹੋ। ਆਪਣਾ ਸਭ ਕੁਝ ਉਨ੍ਹਾਂ ਦੇ ਕੰਮ ਵਿੱਚ ਸਫਲ ਕਰਦੇ ਹੋ ਇਸਲਈ ਬਾਪ ਉਸ ਦੇ ਰਿਟਰਨ ਵਿੱਚ 21 ਜਨਮਾਂ ਦੇ ਲਈ ਤੁਹਾਨੂੰ ਅਖੁਟ ਖਜਾਨਿਆਂ ਵਿੱਚ ਇਵੇਂ ਵਜ਼ਨ ਕਰਦੇ ਹਨ ਜੋ ਕਦੀ ਧਨ ਵੀ ਨਹੀਂ ਖੁਟਦਾ, ਦੁੱਖ ਵੀ ਨਹੀਂ ਆਉਂਦਾ, ਅਕਾਲੇ ਮ੍ਰਿਤਯੁ ਵੀ ਨਹੀਂ ਹੁੰਦੀ।

ਗੀਤ:-
ਮੈਨੂੰ ਸਹਾਰਾ ਦੇਣ ਵਾਲਾ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਓਮ ਦਾ ਅਰਥ ਤਾਂ ਸੁਣਾਇਆ ਹੈ। ਕੋਈ - ਕੋਈ ਸਿਰਫ ਓਮ ਕਹਿੰਦੇ ਹਨ, ਪਰ ਕਹਿਣਾ ਚਾਹੀਦਾ ਓਮ ਸ਼ਾਂਤੀ। ਸਿਰਫ ਓਮ ਦਾ ਅਰਥ ਨਿਕਲਦਾ ਹੈ ਓਮ ਭਗਵਾਨ। ਓਮ ਸ਼ਾਂਤੀ ਦਾ ਅਰਥ ਹੈ ਮੈ ਆਤਮਾ ਸ਼ਾਂਤ ਸਵਰੂਪ ਹਾਂ। ਅਸੀਂ ਆਤਮਾ ਹਾਂ, ਇਹ ਸਾਡਾ ਸ਼ਰੀਰ ਹੈ। ਪਹਿਲੇ ਹੈ ਆਤਮਾ, ਪਿੱਛੇ ਹੈ ਸ਼ਰੀਰ। ਆਤਮਾ ਸ਼ਾਂਤ ਸਵਰੂਪ ਹੈ, ਉਨ੍ਹਾਂ ਦਾ ਨਿਵਾਸ ਸਥਾਨ ਹੈ ਸ਼ਾਂਤੀਧਾਮ। ਬਾਕੀ ਕੋਈ ਜੰਗਲ ਵਿੱਚ ਜਾਨ ਨਾਲ ਸੱਚੀ ਸ਼ਾਂਤੀ ਨਹੀਂ ਮਿਲਦੀ ਹੈ। ਸੱਚੀ ਸ਼ਾਂਤੀ ਮਿਲਣੀ ਹੀ ਉਦੋਂ ਹੈ ਜਦ ਘਰ ਜਾਂਦੇ ਹਨ। ਦੂਜਾ ਸ਼ਾਂਤੀ ਚਾਹੁੰਦੇ ਹਨ ਜਿੱਥੇ ਅਸ਼ਾਂਤੀ ਹਨ। ਇਹ ਅਸ਼ਾਂਤੀ ਦਾ ਦੁਖਧਾਮ ਵਿਨਾਸ਼ ਹੋ ਜਾਏਗਾ ਫਿਰ ਸ਼ਾਂਤੀ ਹੋ ਜਾਏਗੀ। ਤੁਸੀਂ ਬੱਚਿਆਂ ਨੂੰ ਸ਼ਾਂਤੀ ਦਾ ਵਰਸਾ ਮਿਲ ਜਾਏਗਾ। ਉੱਥੇ ਨਾ ਘਰ ਵਿੱਚ, ਨਾ ਬਾਹਰ ਰਾਜਧਾਨੀ ਵਿੱਚ ਅਸ਼ਾਂਤੀ ਹੁੰਦੀ ਹੈ। ਉਸ ਨੂੰ ਕਿਹਾ ਜਾਂਦਾ ਹੈ ਸ਼ਾਂਤੀ ਦਾ ਰਾਜ, ਇੱਥੇ ਹੈ ਅਸ਼ਾਂਤੀ ਦਾ ਰਾਜ ਕਿਓਂਕਿ ਰਾਵਣ ਰਾਜ ਹੈ। ਉਹ ਹੈ ਈਸ਼ਵਰ ਦਾ ਸਥਾਪਨ ਕੀਤਾ ਹੋਇਆ ਰਾਜ। ਫਿਰ ਦੁਆਪਰ ਦੇ ਬਾਦ ਆਸੁਰੀ ਰਾਜ ਹੁੰਦਾ ਹੈ, ਅਸੁਰਾਂ ਨੂੰ ਕਦੀ ਸ਼ਾਂਤੀ ਹੁੰਦੀ ਨਹੀਂ। ਘਰ ਵਿੱਚ ਦੁਕਾਨ ਵਿੱਚ ਇੱਥੇ - ਉੱਥੇ ਅਸ਼ਾਂਤੀ ਹੀ ਅਸ਼ਾਂਤੀ ਹੋਵੇਗੀ। 5 ਵਿਕਾਰ ਰੂਪੀ ਰਾਵਣ ਅਸ਼ਾਂਤੀ ਫੈਲਾਉਂਦੇ ਹਨ। ਰਾਵਣ ਕੀ ਚੀਜ਼ ਹੈ, ਇਹ ਕੋਈ ਵੀ ਵਿਦਵਾਨ ਪੰਡਿਤ ਆਦਿ ਨਹੀਂ ਜਾਣਦੇ। ਸਮਝਦੇ ਨਹੀਂ ਹੈ ਅਸੀਂ ਵਰ੍ਹੇ - ਵਰ੍ਹੇ ਰਾਵਣ ਨੂੰ ਕਿਓਂ ਮਾਰਦੇ ਹਾਂ। ਸਤਯੁਗ - ਤ੍ਰੇਤਾ ਵਿੱਚ ਇਹ ਰਾਵਣ ਹੁੰਦਾ ਹੀ ਨਹੀਂ। ਉਹ ਹੈ ਹੀ ਦੈਵੀ ਰਾਜ। ਈਸ਼ਵਰ ਬਾਬਾ ਦੈਵੀ ਰਾਜ ਦੀ ਸਥਾਪਨਾ ਕਰਦੇ ਹਨ ਤੁਹਾਡੇ ਦੁਆਰਾ। ਇਕੱਲੇ ਤਾਂ ਨਹੀਂ ਕਰਦੇ ਹਨ। ਤੁਸੀਂ ਮਿੱਠੇ - ਮਿੱਠੇ ਬੱਚੇ ਈਸ਼ਵਰ ਦੇ ਮਦਦਗਾਰ ਹੋ। ਅੱਗੇ ਸੀ ਰਾਵਣ ਦੇ ਮਦਦਗਾਰ। ਹੁਣ ਈਸ਼ਵਰ ਆਕੇ ਸਰਵ ਦੀ ਸਦਗਤੀ ਕਰ ਰਹੇ ਹਨ। ਪਵਿੱਤਰਤਾ, ਸੁਖ, ਸ਼ਾਂਤੀ ਦੀ ਸਥਾਪਨਾ ਕਰਦੇ ਹਨ। ਤੁਸੀਂ ਬੱਚਿਆਂ ਨੂੰ ਗਿਆਨ ਦਾ ਹੁਣ ਤੀਜਾ ਨੇਤਰ ਮਿਲਿਆ ਹੈ। ਸਤਯੁਗ - ਤ੍ਰੇਤਾ ਵਿੱਚ ਦੁੱਖ ਦੀ ਗੱਲ ਨਹੀਂ। ਕੋਈ ਗਾਲੀ ਆਦਿ ਨਹੀਂ ਦਿੰਦੇ, ਗੰਦ ਨਹੀਂ ਖਾਂਦੇ। ਇੱਥੇ ਤਾਂ ਵੇਖੋ ਗੰਦ ਕਿੰਨਾ ਖਾਂਦੇ ਹਨ। ਵਿਖਾਉਂਦੇ ਹਨ ਕ੍ਰਿਸ਼ਨ ਨੂੰ ਗਊਆਂ ਬਹੁਤ ਪਿਆਰੀ ਲਗਦੀ ਸੀ। ਇਵੇਂ ਨਹੀਂ ਕਿ ਕ੍ਰਿਸ਼ਨ ਕੋਈ ਗਵਾਲਾ ਸੀ, ਗਊ ਦੀ ਪਾਲਣਾ ਕਰਦੇ ਸੀ। ਨਹੀਂ, ਉੱਥੇ ਦੀ ਗਊ ਅਤੇ ਇੱਥੇ ਦੀ ਗਊ ਵਿੱਚ ਬਹੁਤ - ਬਹੁਤ ਫਰਕ ਹੈ। ਉੱਥੇ ਦੀ ਗਾਵਾਂ ਸਤੋਪ੍ਰਧਾਨ ਬਹੁਤ ਸੁੰਦਰ ਹੁੰਦੀਆਂ ਹਨ। ਜਿਵੇਂ ਸੁੰਦਰ ਦੇਵਤੇ, ਉਵੇਂ ਗਾਵਾਂ। ਵੇਖਣ ਤੇ ਹੀ ਦਿਲ ਖੁਸ਼ ਹੋ ਜਾਏ। ਉਹ ਹੈ ਹੀ ਸ੍ਵਰਗ। ਇਹ ਹੈ ਨਰਕ। ਸਾਰੇ ਸ੍ਵਰਗ ਨੂੰ ਯਾਦ ਕਰਦੇ ਹਨ। ਸ੍ਵਰਗ ਅਤੇ ਨਰਕ ਵਿੱਚ ਰਾਤ - ਦਿਨ ਦਾ ਫਰਕ ਹੈ। ਰਾਤ ਹੁੰਦੀ ਹੈ ਹਨ੍ਹੇਰੀ, ਦਿਨ ਵਿੱਚ ਹੈ ਸੋਝਰਾ। ਬ੍ਰਹਮਾ ਦਾ ਦਿਨ ਗੋਇਆ ਬ੍ਰਹਮਵੰਸ਼ੀਆਂ ਦਾ ਵੀ ਦਿਨ ਹੋ ਜਾਂਦਾ ਹੈ। ਪਹਿਲੇ ਤੁਸੀਂ ਵੀ ਘੋਰ ਹਨ੍ਹੇਰੇ ਰਾਤ ਵਿੱਚ ਸੀ । ਇਸ ਸਮੇਂ ਭਗਤੀ ਦਾ ਕਿੰਨਾ ਜ਼ੋਰ ਹੈ, ਮਹਾਤਮਾ ਆਦਿ ਨੂੰ ਸੋਨੇ ਵਿੱਚ ਵਜ਼ਨ ਕਰਦੇ ਰਹਿੰਦੇ ਕਿਓਂਕਿ ਸ਼ਾਸਤਰਾਂ ਦੇ ਬਹੁਤ ਵਿਦਵਾਨ ਹੈ। ਉਨ੍ਹਾਂ ਦਾ ਪ੍ਰਭਾਵ ਇੰਨਾ ਕਿਓਂ ਹੈ? ਇਹ ਵੀ ਬਾਬਾ ਨੇ ਸਮਝਾਇਆ ਹੈ ਝਾੜ ਵਿੱਚ ਨਵੇਂ - ਨਵੇਂ ਪੱਤੇ ਨਿਕਲਦੇ ਹਨ ਤਾਂ ਸਤੋਪ੍ਰਧਾਨ ਹਨ। ਉੱਪਰੋਂ ਨਵੀਂ ਸੋਲ ਆਏਗੀ ਤਾਂ ਜਰੂਰ ਉਨ੍ਹਾਂ ਦਾ ਪ੍ਰਭਾਵ ਹੋਵੇਗਾ ਨਾ ਅਲਪਕਾਲ ਦੇ ਲਈ। ਸੋਨੇ ਅਤੇ ਹੀਰਿਆਂ ਵਿੱਚ ਵਜ਼ਨ ਕਰਦੇ ਹਨ, ਪਰ ਇਹ ਤਾਂ ਸਭ ਖਲਾਸ ਹੋ ਜਾਣੇ ਹਨ। ਮਨੁੱਖਾਂ ਦੇ ਕੋਲ ਕਿੰਨੇ ਲੱਖਾਂ ਦੇ ਮਕਾਨ ਹਨ। ਸਮਝਦੇ ਹਨ ਅਸੀਂ ਤਾਂ ਬਹੁਤ ਸਾਹੂਕਾਰ ਹਾਂ। ਤੁਸੀਂ ਬੱਚੇ ਜਾਣਦੇ ਹੋ ਇਹ ਸਾਹੂਕਾਰੀ ਬਾਕੀ ਥੋੜੇ ਸਮੇਂ ਦੇ ਲਈ ਹੈ। ਇਹ ਸਭ ਮਿੱਟੀ ਵਿੱਚ ਮਿਲ ਜਾਣਗੇ। ਕਿੰਨਾ ਦੀ ਦਬੀ ਰਹੀ ਧੂਲ ਵਿੱਚ ਬਾਪ ਸ੍ਵਰਗ ਦੀ ਸਥਾਪਨਾ ਕਰਦੇ ਹਨ, ਉਸ ਵਿੱਚ ਜੋ ਲਗਾਉਂਦੇ ਹਨ ਉਨ੍ਹਾਂ ਨੂੰ 21 ਜਨਮਾਂ ਦੇ ਲਈ ਹੀਰਿਆਂ - ਜਵਾਹਰਾਂ ਦੇ ਮਹਿਲ ਮਿਲਣਗੇ। ਇੱਥੇ ਤਾਂ ਇੱਕ ਜਨਮ ਦੇ ਲਈ ਮਿਲਦਾ ਹੈ। ਉੱਥੇ ਤੁਹਾਡਾ 21 ਜਨਮ ਚਲੇਗਾ। ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖਦੇ ਹੋ ਸ਼ਰੀਰ ਸਾਹਿਤ ਸਭ ਭਸਮ ਹੋ ਜਾਣਾ ਹੈ। ਤੁਸੀਂ ਬੱਚਿਆਂ ਨੂੰ ਦਿਵਯ ਦ੍ਰਿਸ਼ਟੀ ਦੁਆਰਾ ਸਾਖ਼ਸ਼ਾਤਕਾਰ ਵੀ ਹੁੰਦਾ ਹੈ। 21 ਪੀੜੀ ਰਾਜ ਕੀਤਾ ਫਿਰ ਰਾਵਣ ਦਾ ਰਾਜ ਚੱਲਿਆ। ਹੁਣ ਫਿਰ ਬਾਪ ਆਇਆ ਹੈ। ਭਗਤੀ ਮਾਰਗ ਵਿੱਚ ਸਭ ਬਾਪ ਨੂੰ ਹੀ ਯਾਦ ਕਰਦੇ ਹਨ। ਗਾਇਨ ਵੀ ਹੈ ਦੁੱਖ ਵਿੱਚ ਸਿਮਰਨ ਸਭ ਕਰੇ। ਬਾਪ ਸੁਖ ਦਾ ਵਰਸਾ ਦਿੰਦੇ ਹਨ, ਫਿਰ ਯਾਦ ਕਰਨ ਦੀ ਲੋੜ ਨਹੀਂ ਰਹਿੰਦੀ। ਤੁਸੀਂ ਮਾਤਾ - ਪਿਤਾ ਹੁਣ ਇਹ ਤਾਂ ਮਾਂ - ਬਾਪ ਹੋਣਗੇ ਆਪਣੇ ਬੱਚਿਆਂ ਦੇ। ਇਹ ਹੈ ਪਾਰਲੌਕਿਕ ਮਾਤਾ - ਪਿਤਾ ਦੀ ਗੱਲ। ਹੁਣ ਤੁਸੀਂ ਇਹ ਲਕਸ਼ਮੀ - ਨਾਰਾਇਣ ਬਣਨ ਦੇ ਲਈ ਪੜ੍ਹਦੇ ਹੋ। ਸਕੂਲ ਵਿੱਚ ਬੱਚੇ ਚੰਗਾ ਪਾਸ ਹੁੰਦੇ ਹਨ ਤਾਂ ਫਿਰ ਟੀਚਰ ਨੂੰ ਇਨਾਮ ਦਿੰਦੇ ਹਨ। ਹੁਣ ਤੁਸੀਂ ਉਨ੍ਹਾਂ ਨੂੰ ਕੀ ਇਨਾਮ ਦੇਵੋਗੇ! ਤੁਸੀਂ ਤਾਂ ਉਨ੍ਹਾਂ ਨੂੰ ਆਪਣਾ ਬੱਚਾ ਬਣਾ ਲੈਂਦੇ ਹੋ, ਜਾਦੂਗਰੀ ਨਾਲ। ਵਿਖਾਉਂਦੇ ਹਨ - ਕ੍ਰਿਸ਼ਨ ਦੇ ਮੁਖ ਵਿੱਚ ਮਾਂ ਨੇ ਵੇਖਿਆ ਮੱਖਣ ਦਾ ਗੋਲਾ। ਹੁਣ ਕ੍ਰਿਸ਼ਨ ਨੇ ਤਾਂ ਜਨਮ ਲਿਆ ਸਤਯੁਗ ਵਿੱਚ। ਉਹ ਤਾਂ ਮੱਖਣ ਆਦਿ ਨਹੀਂ ਖਾਣਗੇ। ਉਹ ਤਾਂ ਹੈ ਵਿਸ਼ਵ ਦਾ ਮਾਲਿਕ। ਤਾਂ ਇਹ ਕਿਸ ਸਮੇਂ ਦੀ ਗੱਲ ਹੈ? ਇਹ ਹੈ ਹੁਣ ਸੰਗਮ ਦੀ ਗੱਲ। ਤੁਸੀਂ ਜਾਣਦੇ ਹੋ ਅਸੀਂ ਇਹ ਸ਼ਰੀਰ ਛੱਡ ਬੱਚਾ ਜਾ ਬਣਾਂਗੇ। ਵਿਸ਼ਵ ਦਾ ਮਾਲਿਕ ਬਣਾਂਗੇ। ਦੋਨੋਂ ਕ੍ਰਿਸ਼ਚਨ ਆਪਸ ਵਿੱਚ ਲੜਦੇ ਹਨ ਅਤੇ ਮੱਖਣ ਮਿਲਦਾ ਹੈ ਤੁਸੀਂ ਬੱਚਿਆਂ ਨੂੰ। ਰਜਾਈ ਮਿਲਦੀ ਹੈ ਨਾ। ਜਿਵੇਂ ਉਹ ਲੋਕ ਭਾਰਤ ਨੂੰ ਲੜਾਕੇ ਮੱਖਣ ਆਪ ਖਾ ਗਏ । ਕ੍ਰਿਸ਼ਚਨ ਦੀ ਰਾਜਧਾਨੀ ਪੌਣ ਹਿੱਸੇ ਵਿੱਚ ਸੀ। ਪਿੱਛੋਂ ਹੋਲੀ - ਹੋਲੀ ਛੁੱਟਦੀ ਗਈ ਹੈ। ਸਾਰੇ ਵਿਸ਼ਵ ਤੇ ਸਿਵਾਏ ਤੁਹਾਡੇ ਕੋਈ ਰਾਜ ਕਰ ਨਾ ਸਕੇ। ਤੁਸੀਂ ਹੁਣ ਈਸ਼ਵਰੀ ਸੰਤਾਨ ਬਣੇ ਹੋ। ਹੁਣ ਤੁਸੀਂ ਬ੍ਰਹਮਾਂਡ ਦੇ ਮਾਲਿਕ ਅਤੇ ਵਿਸ਼ਵ ਦੇ ਮਾਲਿਕ ਬਣਦੇ ਹੋ। ਵਿਸ਼ਵ ਵਿੱਚ ਬ੍ਰਹਮਾਂਡ ਨਹੀਂ ਆਇਆ। ਸੁਖਸ਼ਮਵਤਨ ਵਿੱਚ ਵੀ ਰਜਾਈ ਨਹੀਂ ਹੈ। ਸਤਯੁਗ - ਤ੍ਰੇਤਾ ਇਹ ਚੱਕਰ ਇੱਥੇ ਸਥੂਲ ਵਤਨ ਵਿੱਚ ਹੁੰਦਾ ਹੈ। ਧਿਆਨ ਵਿੱਚ ਆਤਮਾ ਕਿੱਥੇ ਜਾਂਦੀ ਨਹੀਂ। ਆਤਮਾ ਨਿਕਲ ਜਾਵੇ ਤਾਂ ਸ਼ਰੀਰ ਖਤਮ ਹੋ ਜਾਏ। ਇਹ ਸਭ ਹੈ ਸਾਖ਼ਸ਼ਾਤਕਾਰ, ਰਿੱਧੀ - ਸਿੱਧੀ ਦੁਆਰਾ ਇਵੇਂ ਵੀ ਸਾਖ਼ਸ਼ਾਤਕਾਰ ਹੁੰਦੇ ਹਨ, ਜੋ ਇੱਥੇ ਬੈਠ ਵਿਲਾਇਤ ਦੀ ਪਾਰਲਿਆਮੇਂਟ ਆਦਿ ਵੇਖ ਸਕਦੇ ਹਨ। ਬਾਬਾ ਦੇ ਹੱਥ ਵਿੱਚ ਫਿਰ ਹੈ ਦਿਵਯ ਦ੍ਰਿਸ਼ਟੀ ਦੀ ਚਾਬੀ। ਤੁਸੀਂ ਇੱਥੇ ਬੈਠੇ ਲੰਡਨ ਵੇਖ ਸਕਦੇ ਹੋ। ਔਜਾਰ ਆਦਿ ਕੁਝ ਨਹੀਂ ਜੋ ਖਰੀਦ ਕਰਨਾ ਪਵੇ। ਡਰਾਮਾ ਅਨੁਸਾਰ ਉਸ ਸਮੇਂ ਤੇ ਉਹ ਸਾਖ਼ਸ਼ਾਤਕਾਰ ਹੁੰਦਾ ਹੈ, ਜੋ ਡਰਾਮਾ ਵਿੱਚ ਪਹਿਲੇ ਤੋਂ ਹੀ ਨੂੰਦ ਹੈ। ਜਿਵੇਂ ਵਿਖਾਉਂਦੇ ਹਨ ਭਗਵਾਨ ਨੇ ਅਰਜੁਨ ਨੂੰ ਸਾਖ਼ਸ਼ਾਤਕਾਰ ਕਰਾਇਆ। ਡਰਾਮਾ ਅਨੁਸਾਰ ਉਨ੍ਹਾਂ ਨੂੰ ਸਾਖ਼ਸ਼ਾਤਕਾਰ ਹੋਣਾ ਸੀ। ਇਹ ਵੀ ਨੂੰਦ ਹੈ। ਕੋਈ ਦੀ ਵਡਿਆਈ ਨਹੀਂ ਹੈ। ਇਹ ਸਭ ਡਰਾਮਾ ਅਨੁਸਾਰ ਹੁੰਦਾ ਹੈ। ਕ੍ਰਿਸ਼ਨ ਵਿਸ਼ਵ ਦਾ ਪ੍ਰਿੰਸ ਬਣਦਾ ਹੈ, ਗੋਇਆ ਮੱਖਣ ਮਿਲਦਾ ਹੈ। ਇਹ ਵੀ ਕੋਈ ਜਾਣਦੇ ਨਹੀਂ ਕਿ ਵਿਸ਼ਵ ਕਿਸ ਨੂੰ, ਬ੍ਰਹਮਾਂਡ ਕਿਸ ਨੂੰ ਕਿਹਾ ਜਾਂਦਾ ਹੈ। ਬ੍ਰਹਮਾਂਡ ਵਿੱਚ ਤੁਸੀਂ ਆਤਮਾਵਾਂ ਨਿਵਾਸ ਕਰਦੀ ਹੋ। ਸੁਖਸ਼ਮਵਤਨ ਵਿੱਚ ਆਉਣਾ - ਜਾਣਾ ਸਾਖ਼ਸ਼ਾਤਕਾਰ ਆਦਿ ਇਸ ਸਮੇਂ ਹੁੰਦਾ ਹੈ ਫਿਰ 5 ਹਜ਼ਾਰ ਵਰ੍ਹੇ ਸੁਖਸ਼ਮਵਤਨ ਦਾ ਨਾਮ ਨਹੀਂ ਹੁੰਦਾ। ਕਿਹਾ ਜਾਂਦਾ ਹੈ ਬ੍ਰਹਮਾ ਦੇਵਤਾ ਨਮਾ ਫਿਰ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮਾ ਤਾਂ ਸਭ ਤੋਂ ਉੱਚ ਹੋ ਗਿਆ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਭਗਵਾਨ। ਦੇਵਤੇ ਹਨ ਮਨੁੱਖ, ਪਰ ਦੈਵੀਗੁਣ ਵਾਲੇ ਹਨ। ਬਾਕੀ 4 - 8 ਭੁਜਾ ਵਾਲੇ ਮਨੁੱਖ ਹੁੰਦੇ ਨਹੀਂ। ਉੱਥੇ ਵੀ 2 ਭੁਜਾ ਵਾਲੇ ਹੀ ਮਨੁੱਖ ਹੁੰਦੇ ਹਨ, ਪਰ ਸੰਪੂਰਨ ਪਵਿੱਤਰ, ਅਪਵਿੱਤਰਤਾ ਦੀ ਗੱਲ ਨਹੀਂ। ਅਕਾਲੇ ਮ੍ਰਿਤੂ ਕਦੀ ਹੁੰਦੀ ਨਹੀਂ। ਤਾਂ ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਅਸੀਂ ਆਤਮਾ ਇਸ ਸ਼ਰੀਰ ਦੁਆਰਾ ਬਾਬਾ ਨੂੰ ਤਾਂ ਵੇਖੀਏ। ਵੇਖਣ ਵਿੱਚ ਤਾਂ ਸ਼ਰੀਰ ਆਉਂਦਾ ਹੈ, ਪਰਮਾਤਮਾ ਅਤੇ ਆਤਮਾ ਨੂੰ ਤਾਂ ਵੇਖ ਨਹੀਂ ਸਕਦੇ। ਆਤਮਾ ਅਤੇ ਪਰਮਾਤਮਾ ਨੂੰ ਜਾਨਣਾ ਹੁੰਦਾ ਹੈ। ਵੇਖਣ ਦੇ ਲਈ ਫਿਰ ਦਿਵਯ ਦ੍ਰਿਸ਼ਟੀ ਮਿਲਦੀ ਹੈ। ਹੋਰ ਸਭ ਚੀਜ਼ਾਂ ਦਿਵਯ ਦ੍ਰਿਸ਼ਟੀ ਤੋਂ ਵੱਡੀ ਵੇਖਣ ਵਿੱਚ ਆਏਗੀ। ਰਾਜਧਾਨੀ ਵੱਡੀ ਵੇਖਣ ਵਿੱਚ ਆਵੇਗੀ। ਆਤਮਾ ਤੇ ਹੈ ਹੀ ਬਿੰਦੀ। ਬਿੰਦੀ ਨੂੰ ਵੇਖਣ ਨਾਲ ਤੁਸੀਂ ਕੁਝ ਵੀ ਨਹੀਂ ਸਮਝੋਗੇ। ਆਤਮਾ ਤੇ ਬਹੁਤ ਸੂਖਸ਼ਮ ਹੈ। ਬਹੁਤ ਡਾਕਟਰ ਆਦਿ ਨੇ ਕੋਸ਼ਿਸ਼ ਕੀਤੀ ਹੈ ਆਤਮਾ ਨੂੰ ਪਕੜਨ ਦੀ, ਪਰ ਕਿਸੇ ਨੂੰ ਪਤਾ ਨਹੀਂ ਪੈਂਦਾ। ਉਹ ਲੋਕ ਤਾਂ ਸੋਨੇ - ਹੀਰਿਆਂ ਵਿੱਚ ਵਜ਼ਨ ਕਰਦੇ ਹਨ। ਤੁਸੀਂ -ਜਨਮ ਜਨਮਾਂਤਰ ਪਦਮਾਪਤੀ ਬਣਦੇ ਹੋ। ਤੁਹਾਡਾ ਬਾਹਰ ਦਾ ਸ਼ੋ ਜ਼ਰਾ ਵੀ ਨਹੀਂ। ਸਾਧਾਰਨ ਰੀਤੀ ਇਸ ਰਥ ਵਿੱਚ ਬੈਠ ਪੜ੍ਹਾਉਂਦੇ ਹਨ। ਉਨ੍ਹਾਂ ਦਾ ਨਾਮ ਹੈ ਭਾਗੀਰਥ। ਇਹ ਹੈ ਪਤਿਤ ਪੁਰਾਣਾ ਰਥ, ਜਿਸ ਵਿੱਚ ਬਾਪ ਆਕੇ ਉੱਚ ਤੇ ਉੱਚ ਸਰਵਿਸ ਕਰਦੇ ਹਨ। ਬਾਪ ਕਹਿੰਦੇ ਹਨ ਮੈਨੂੰ ਤਾਂ ਆਪਣਾ ਸ਼ਰੀਰ ਹੈ ਹੀ ਨਹੀਂ । ਮੈ ਜੋ ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ...ਹਾਂ। ਤਾਂ ਤੁਹਾਨੂੰ ਵਰਸਾ ਕਿਵੇਂ ਦੇਵਾਂ। ਉੱਪਰ ਤੋਂ ਤਾਂ ਨਹੀਂ ਦੇਵਾਂਗਾ। ਕੀ ਪ੍ਰੇਰਨਾ ਨਾਲ ਪੜ੍ਹਾਊਂਗਾ? ਜਰੂਰ ਆਉਣਾ ਪਵੇਗਾ ਨਾ। ਭਗਤੀਮਾਰਗ ਵਿੱਚ ਮੈਨੂੰ ਪੂਜਦੇ ਹਨ।, ਸਭ ਨੂੰ ਪਿਆਰਾ ਲਗਦਾ ਹਾਂ। ਗਾਂਧੀ, ਨਹਿਰੂ ਦਾ ਚਿੱਤਰ ਪਿਆਰਾ ਲੱਗਦਾ ਹੈ, ਉਨ੍ਹਾਂ ਦੇ ਸ਼ਰੀਰ ਨੂੰ ਯਾਦ ਕਰਦੇ ਹਨ। ਆਤਮਾ ਜੋ ਅਵਿਨਾਸ਼ੀ ਹੈ ਉਸ ਨੇ ਤਾਂ ਜਾਕੇ ਦੂਸਰਾ ਜਨਮ ਲਿਆ। ਬਾਕੀ ਵਿਨਾਸ਼ੀ ਚਿੱਤਰ ਨੂੰ ਯਾਦ ਕਰਦੇ ਹਨ। ਉਹ ਭੂਤ ਪੂਜਾ ਹੋਈ ਨਾ। ਸਮਾਧੀ ਬਣਾਕੇ ਉਨ੍ਹਾਂ ਤੇ ਫੁੱਲ ਆਦਿ ਬੈਠ ਚੜ੍ਹਾਉਂਦੇ ਹਨ। ਇਹ ਹੈ ਯਾਦਗਰ। ਸ਼ਿਵ ਦੇ ਕਿੰਨੇ ਮੰਦਿਰ ਹਨ, ਸਭ ਤੋਂ ਵੱਡਾ ਯਾਦਗਰ ਸ਼ਿਵ ਦਾ ਹੈ ਨਾ। ਸੋਮਨਾਥ ਮੰਦਿਰ ਦਾ ਗਾਇਨ ਹੈ। ਮੁਹਮੰਦ ਗਜ਼ਨਵੀ ਨੇ ਆਕੇ ਲੁੱਟਿਆ ਸੀ। ਤੁਹਾਡੇ ਕੋਲ ਇੰਨਾ ਧਨ ਰਹਿੰਦਾ ਸੀ। ਬਾਬਾ ਤੁਹਾਨੂੰ ਬੱਚਿਆਂ ਨੂੰ ਰਤਨਾਂ ਨਾਲ ਵਜ਼ਨ ਕਰਦੇ ਹਨ। ਖੁਦ ਨੂੰ ਵਜ਼ਨ ਨਹੀਂ ਕਰਵਾਉਂਦਾ ਹਾਂ। ਮੈਂ ਇੰਨਾ ਧਨਵਾਨ ਬਣਦਾ ਨਹੀਂ ਹਾਂ, ਤੁਹਾਨੂੰ ਬਣਾਉਂਦਾ ਹਾਂ। ਉਨ੍ਹਾਂਨੂੰ ਤਾਂ ਅੱਜ ਵਜ਼ਨ ਕੀਤਾ, ਕਲ ਮਰ ਜਾਣਗੇ। ਧਨ ਕਿਸੇ ਕੰਮ ਨਹੀਂ ਆਵੇਗਾ। ਤੁਹਾਨੂੰ ਤੇ ਬਾਪ ਅਖੁਟ ਖਜਾਨੇ ਵਿੱਚ ਅਜਿਹਾ ਵਜ਼ਨ ਕਰਦੇ ਹਨ ਜੋ 21 ਜਨਮ ਨਾਲ ਰਹੇਗਾ। ਜੇਕਰ ਸ਼੍ਰੀਮਤ ਤੇ ਚੱਲੋਗੇ ਤਾਂ ਉੱਥੇ ਦੁਖ ਦਾ ਨਾਮ ਨਹੀਂ, ਕਦੇ ਅਕਾਲੇ ਮ੍ਰਿਤੁ ਨਹੀਂ ਹੁੰਦੀ। ਮੌਤ ਤੋਂ ਡਰਣਗੇ ਨਹੀਂ, ਇੱਥੇ ਕਿੰਨਾ ਡਰਦੇ ਹਨ, ਰੋਂਦੇ ਹਨ। ਉੱਥੇ ਕਿੰਨੀ ਖੁਸ਼ੀ ਹੁੰਦੀ ਹੈ - ਜਾਕੇ ਪ੍ਰਿੰਸ ਬਣਨਗੇ। ਜਾਦੂਗਰ, ਸੌਦਾਗਰ, ਰਤਨਾਗਰ, ਇਹ ਸ਼ਿਵ ਪ੍ਰਮਾਤਮਾ ਨੂੰ ਕਿਹਾ ਜਾਂਦਾ ਹੈ। ਤੁਹਾਨੂੰ ਵੀ ਸਾਖਸ਼ਤਕਾਰ ਕਰਵਾਉਂਦੇ ਹਨ। ਅਜਿਹੇ ਪ੍ਰਿੰਸ ਬਣੋਗੇ। ਅਜਕਲ ਬਾਬਾ ਨੇ ਸਾਖਸ਼ਤਕਾਰ ਦਾ ਪਾਰ੍ਟ ਬੰਦ ਕਰ ਦਿੱਤਾ ਹੈ। ਨੁਕਸਾਨ ਹੋ ਜਾਂਦਾ ਹੈ। ਹੁਣ ਬਾਪ ਗਿਆਨ ਨਾਲ ਤੁਹਾਡੀ ਸਦਗਤੀ ਕਰਦੇ ਹਨ। ਤੁਸੀਂ ਪਹਿਲੋਂ ਜਾਵੋਗੇ ਸੁਖਧਾਮ। ਹੁਣ ਤੇ ਹੈ ਦੁਖਧਾਮ। ਤੁਸੀਂ ਜਾਣਦੇ ਹੋ ਆਤਮਾ ਹੀ ਗਿਆਨ ਧਾਰਨ ਕਰਦੀ ਹੈ, ਇਸਲਈ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਆਤਮਾ ਵਿੱਚ ਹੀ ਚੰਗੇ ਜਾਂ ਬੁਰੇ ਸੰਸਕਾਰ ਹੁੰਦੇ ਹਨ। ਸ਼ਰੀਰ ਵਿੱਚ ਹੋਣ ਤਾਂ ਸ਼ਰੀਰ ਦੇ ਨਾਲ ਸੰਸਕਾਰ ਭਸਮ ਹੋ ਜਾਣ। ਤੁਸੀਂ ਕਹਿੰਦੇ ਹੋਏ ਸ਼ਿਵਬਾਬਾ, ਅਸੀਂ ਆਤਮਾਵਾਂ ਪੜ੍ਹਦੀਆਂ ਹਾਂ ਇਸ ਸ਼ਰੀਰ ਦਵਾਰਾ। ਨਵੀਂ ਗੱਲ ਹੈ ਨਾ। ਸਾਨੂੰ ਆਤਮਾਵਾਂ ਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਇਹ ਤਾਂ ਪੱਕਾ - ਪੱਕਾ ਯਾਦ ਕਰੋ। ਸਾਡਾ ਸਾਰੀਆਂ ਆਤਮਾਵਾਂ ਦਾ ਉਹ ਬਾਪ ਵੀ ਹੈ, ਟੀਚਰ ਵੀ ਹੈ। ਬਾਪ ਖੁਦ ਕਹਿੰਦੇ ਹਨ ਮੇਰਾ ਆਪਣਾ ਸ਼ਰੀਰ ਨਹੀਂ ਹੈ। ਮੈਂ ਵੀ ਆਤਮਾ ਹਾਂ। ਪਰ ਮੈਨੂੰ ਪ੍ਰਮਾਤਮਾ ਕਿਹਾ ਜਾਂਦਾ ਹੈ। ਆਤਮਾ ਹੀ ਸਭ ਕੁਝ ਕਰਦੀ ਹੈ। ਬਾਕੀ ਸ਼ਰੀਰ ਦੇ ਨਾਮ ਬਦਲਦੇ ਹਨ। ਆਤਮਾ ਤੇ ਆਤਮਾ ਹੀ ਹੈ। ਮੈਂ ਪਰਮ ਆਤਮਾ ਤੁਹਾਡੀ ਤਰ੍ਹਾਂ ਪੁਨਰਜਨਮ ਨਹੀਂ ਲੈਂਦਾ ਹਾਂ। ਮੇਰਾ ਡਰਾਮੇ ਵਿੱਚ ਪਾਰਟ ਹੀ ਅਜਿਹਾ ਹੈ ਜੋ ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਨੂੰ ਸੁਣਾ ਰਿਹਾ ਹਾਂ ਇਸਲਈ ਇਨ੍ਹਾਂ ਨੂੰ ਭਾਗਿਆਸ਼ਾਲੀ ਰਥ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਪੁਰਾਣੀ ਜੁੱਤੀ ਵੀ ਕਹਿੰਦੇ ਹਨ। ਸ਼ਿਵਬਾਬਾ ਨੇ ਵੀ ਪੁਰਾਣਾ ਲੌਂਗ ਬੂਟ ਪਾਇਆ ਹੈ। ਬਾਪ ਕਹਿੰਦੇ ਹਨ ਮੈਂ ਇਨ੍ਹਾਂ ਦੇ ਬਹੁਤ ਜਨਮ ਦੇ ਅੰਤ ਵਿੱਚ ਪ੍ਰਵੇਸ਼ ਕੀਤਾ ਹੈ। ਪਹਿਲੋਂ - ਪਹਿਲੋਂ ਇਹ ਬਣਦੇ ਹਨ ਤੱਤ ਤਵਮ। ਬਾਬਾ ਕਹਿੰਦੇ ਹਨ ਤੁਸੀਂ ਤੇ ਜਵਾਨ ਹੋ। ਮੇਰੇ ਤੋਂ ਜ਼ਿਆਦਾ ਪੜ੍ਹਕੇ ਉੱਚ ਪਦਵੀ ਪਾਉਣੀ ਚਾਹੀਦੀ ਹੈ, ਪਰੰਤੂ ਮੇਰੇ ਨਾਲ ਬਾਬਾ ਹਨ ਤਾਂ ਮੈਨੂੰ ਘੜੀ - ਘੜੀ ਉਨ੍ਹਾਂ ਦੀ ਯਾਦ ਆਉਂਦੀ ਹੈ। ਬਾਬਾ ਮੇਰੇ ਨਾਲ ਸੌਂਦਾ ਵੀ ਹੈ, ਪਰੰਤੂ ਬਾਬਾ ਮੈਨੂੰ ਭਾਕੀ ( ਜ਼ਫੀ ) ਨਹੀਂ ਪਹਿਣ ਸਕਦੇ। ਤੁਹਾਨੂੰ ਭਾਕੀ ਪਹਿਣਦੇ ਹਨ। ਤੁਸੀਂ ਭਾਗਿਆਸ਼ਾਲੀ ਹੋ ਨਾ। ਸ਼ਿਵਬਾਬਾ ਨੇ ਜੋ ਸ਼ਰੀਰ ਲੋਨ ਲਿਆ ਹੈ ਤੁਸੀਂ ਉਨ੍ਹਾਂ ਨੂੰ ਭਾਕੀ ਪਹਿਣ ਸਕਦੇ ਹੋ। ਮੈਂ ਕਿਵੇਂ ਪਹਿਣਾਂ! ਮੈਨੂੰ ਤੇ ਇਹ ਵੀ ਨਸੀਬ ਨਹੀਂ ਹੈ ਇਸਲਈ ਤੁਸੀਂ ਲੱਕੀ ਸਿਤਾਰੇ ਗਾਏ ਹੋਏ ਹੋ। ਬੱਚੇ ਹਮੇਸ਼ਾ ਲੱਕੀ ਹੁੰਦੇ ਹਨ। ਬਾਪ ਪੈਸੇ ਬੱਚਿਆਂ ਨੂੰ ਦੇ ਦਿੰਦੇ ਹਨ, ਤਾਂ ਤੁਸੀਂ ਲੱਕੀ ਸਿਤਾਰੇ ਹੋਏ ਨਾ। ਸ਼ਿਵਬਾਬਾ ਵੀ ਕਹਿੰਦੇ ਹਨ ਤੁਸੀਂ ਮੇਰੇ ਤੋਂ ਲੱਕੀ ਹੋ, ਤੁਹਾਨੂੰ ਪੜ੍ਹਾਕੇ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਮੈਂ ਥੋੜ੍ਹੀ ਨਾ ਬਣਦਾ ਹਾਂ। ਤੁਸੀ ਬ੍ਰਹਮੰਡ ਦੇ ਵੀ ਮਾਲਿਕ ਬਣਦੇ ਹੋ। ਬਾਕੀ ਮੇਰੇ ਕੋਲ ਜ਼ਿਆਦਾ ਦਿਵਿਯ ਦ੍ਰਿਸ਼ਟੀ ਦੀ ਚਾਬੀ ਹੈ। ਮੈਂ ਗਿਆਨ ਦਾ ਸਾਗਰ ਹਾਂ। ਤੁਹਾਨੂੰ ਵੀ ਮਾਸਟਰ ਗਿਆਨ ਸਾਗਰ ਬਣਾਉਂਦਾ ਹਾਂ। ਤੁਸੀਂ ਇਸ ਸਾਰੇ ਚੱਕਰ ਨੂੰ ਜਾਣ ਚੱਕਰਵਰਤੀ ਮਹਾਰਾਜਾ - ਮਹਾਰਾਣੀ ਬਣਦੇ ਹੋ। ਮੈਂ ਥੋੜ੍ਹੀ ਨਾ ਬਣਦਾ ਹਾਂ। ਬੁੱਢੇ ਹੁੰਦੇ ਹਨ ਤਾਂ ਫਿਰ ਬੱਚਿਆਂ ਨੂੰ ਵਿਲ ਕਰ ਖ਼ੁਦ ਵਾਣਪ੍ਰਸਥ ਵਿੱਚ ਚਲੇ ਜਾਂਦੇ ਹਨ। ਪਹਿਲੋਂ ਅਜਿਹਾ ਹੁੰਦਾ ਸੀ। ਅਜਕਲ ਤੇ ਬੱਚਿਆਂ ਵਿੱਚ ਮੋਹ ਜਾਕੇ ਪੈਂਦਾ ਹੈ। ਪਾਰਲੌਕਿਕ ਬਾਪ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਨੂੰ ਬੱਚਿਆਂ ਨੂੰ ਕੰਡਿਆਂ ਤੋਂ ਫੁਲ ਬਣਾ ਵਿਸ਼ਵ ਦਾ ਮਾਲਿਕ ਬਣਾ, ਅਧਾਕਲਪ ਦੇ ਲਈ ਸਦਾ ਸੁਖੀ ਬਣਾ ਮੈਂ ਵਾਣਪ੍ਰਸਥ ਵਿੱਚ ਬੈਠ ਜਾਂਦਾ ਹਾਂ। ਇਹ ਸਭ ਗੱਲਾਂ ਸ਼ਾਸਤਰਾਂ ਵਿੱਚ ਥੋੜ੍ਹੀ ਨਾ ਲਿਖੀ ਹੋਈ ਹੈ, ਸੰਨਿਆਸੀ ਉਦਾਸੀ ਸ਼ਾਸਤਰਾਂ ਦੀਆਂ ਗੱਲਾਂ ਸੁਣਾਉਂਦੇ ਹਨ। ਬਾਪ ਤੇ ਗਿਆਨ ਦਾ ਸਾਗਰ ਹੈ। ਖੁੱਦ ਕਹਿੰਦੇ ਹਨ ਇਹ ਵੇਦ - ਸ਼ਾਸ਼ਤਰ ਆਦਿ ਸਭ ਭਗਤੀਮਾਰਗ ਦੀ ਸਮਗ੍ਰੀ ਹੈ। ਗਿਆਨ ਸਾਗਰ ਤੇ ਮੈਂ ਹੀ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੰਨ੍ਹਾਂ ਅੱਖਾਂ ਨਾਲ ਸ਼ਰੀਰ ਸਹਿਤ ਜੋ ਵਿਖਾਈ ਦਿੰਦਾ ਹੈ, ਇਹ ਸਭ ਭਸਮ ਹੋ ਜਾਣਾ ਹੈ ਇਸਲਈ ਆਪਣਾ ਸਭ ਕੁਝ ਸਫਲ ਕਰਨਾ ਹੈ।

2. ਬਾਪ ਤੋਂ ਪੂਰਾ ਵਰਸਾ ਲੈਣ ਦੇ ਲਈ ਪੜ੍ਹਾਈ ਪੜ੍ਹਨੀ ਹੈ। ਸਦਾ ਆਪਣੇ ਲੱਕ ਨੂੰ ਸਮ੍ਰਿਤੀ ਵਿੱਚ ਰੱਖ ਬ੍ਰਹਮੰਡ ਅਤੇ ਵਿਸ਼ਵ ਦਾ ਮਾਲਿਕ ਬਣਨਾ ਹੈ।

ਵਰਦਾਨ:-
ਮਾਇਆ ਦੇ ਰਾਇਲ ਰੂਪ ਦੇ ਬੰਧਨਾਂ ਤੋਂ ਮੁਕਤ, ਵਿਸ਼ਵਜੀਤ, ਜਗਤਜੀਤ ਭਵ:

ਮੇਰਾ ਪੁਰਸ਼ਾਰਥ ਮੇਰੀ ਇਨਵੈਂਸ਼ਨ, ਮੇਰੀ ਸਰਵਿਸ, ਮੇਰੀ ਟਚਿੰਗ, ਮੇਰੇ ਗੁਣ ਚੰਗੇ ਹਨ, ਮੇਰੀ ਨਿਰਣੈ ਸ਼ਕਤੀ ਬਹੁਤ ਚੰਗੀ ਹੈ, ਇਹ ਮੇਰਾਪਨ ਹੀ ਰਾਇਲ ਮਾਇਆ ਦਾ ਰੂਪ ਹੈ। ਮਾਇਆ ਅਜਿਹਾ ਜਾਦੂ ਮੰਤਰ ਕਰ ਦਿੰਦੀ ਹੈ ਜੋ ਤੇਰੇ ਨੂੰ ਵੀ ਮੇਰਾ ਬਣਾ ਦਿੰਦੀ ਹੈ ਇਸਲਈ ਹੁਣ ਅਜਿਹੇ ਅਨੇਕ ਬੰਧਨਾਂ ਤੋਂ ਮੁਕਤ ਬਣ ਇੱਕ ਬਾਪ ਦੇ ਸੰਬੰਧ ਵਿੱਚ ਆ ਜਾਵੋ ਤਾਂ ਮਾਇਆਜੀਤ ਬਣ ਜਾਵੋਗੇ, ਵਿਸ਼ਵ ਜੀਤ, ਜਗਤਜੀਤ ਬਣਦੇ ਹਨ। ਉਹ ਹੀ ਇੱਕ ਸੈਕਿੰਡ ਦੇ ਅਸ਼ਰੀਰੀ ਭਵ ਦੇ ਡਾਇਰੈਕਸ਼ਨ ਨੂੰ ਸਹਿਜ ਅਤੇ ਆਪੇ ਕੰਮ ਵਿੱਚ ਲਗਾ ਸਕਦੇ ਹਨ।

ਸਲੋਗਨ:-
ਵਿਸ਼ਵ ਪ੍ਰੀਵਰਤਕ ਉਹ ਹੀ ਹਨ ਜੋ ਕਿਸੀ ਦੇ ਨੈਗਟਿਵ ਨੂੰ ਪੋਜੀਟਿਵ ਵਿੱਚ ਬਦਲ ਦੇਣ ।