05.11.23     Avyakt Bapdada     Punjabi Murli     10.03.96    Om Shanti     Madhuban


'ਕਰਨਹਾਰ' ਅਤੇ 'ਕਰਾਵਨਹਾਰ' ਦੀ ਸਮ੍ਰਿਤੀ ਦਵਾਰਾ ਕਰਮਾਤੀਤ ਸਥਿਤੀ ਦਾ ਅਨੁਭਵ


ਅੱਜ ਕਲਿਆਣਕਾਰੀ ਬਾਪ ਆਪਣੇ ਸਾਥੀ ਕਲਿਆਣਕਾਰੀ ਬੱਚਿਆਂ ਨੂੰ ਵੇਖ ਰਹੇ ਹਨ। ਸਾਰੇ ਬੱਚੇ ਬਹੁਤ ਹੀ ਲਗਨ ਨਾਲ, ਪਿਆਰ ਨਾਲ ਵਿਸ਼ਵ ਕਲਿਆਣ ਦਾ ਕੰਮ ਕਰਨ ਵਿੱਚ ਲੱਗੇ ਹੋਏ ਹਨ। ਅਜਿਹੇ ਸਾਥੀਆਂ ਨੂੰ ਵੇਖ ਬਾਪਦਾਦਾ ਸਦਾ ਵਾਹ ਸਾਥੀ ਬੱਚੇ ਵਾਹ! ਇਹ ਗੀਤ ਗਾਉਂਦੇ ਰਹਿੰਦੇ ਹਨ। ਤੁਸੀਂ ਸਾਰੇ ਵੀ ਵਾਹ - ਵਾਹ ਦੇ ਗੀਤ ਗਾਉਂਦੇ ਰਹਿੰਦੇ ਹੋ ਨਾ? ਅੱਜ ਬਾਪਦਾਦਾ ਨੇ ਚਾਰੋਂ ਪਾਸੇ ਦੇ ਸੇਵਾ ਦੀ ਗਤੀ ਵੇਖੀ। ਨਾਲ ਹੀ ਸਵ ਪੁਰਸ਼ਾਰਥ ਦੀ ਵੀ ਗਤੀ ਨੂੰ ਵੇਖਿਆ। ਤਾਂ ਸੇਵਾ ਅਤੇ ਸਵ - ਪੁਰਸ਼ਾਰਥ ਦੋਵਾਂ ਦੀ ਗਤੀ ਵਿਚ ਕੀ ਵੇਖਿਆ ਹੋਵੇਗਾ? ਤੁਸੀਂ ਜਾਣਦੇ ਹੋ? ਸੇਵਾ ਦੀ ਗਤੀ ਤੀਵ੍ਰ ਹੈ ਜਾਂ ਸਵ ਪੁਰਸ਼ਾਰਥ ਦੀ ਗਤੀ ਤੀਵ੍ਰ ਹੈ? ਕੀ ਹੈ? ਦੋਵਾਂ ਦਾ ਬੇਲੈਂਸ ਹੈ? ਨਹੀਂ ਹੈ? ਤਾਂ ਵਿਸ਼ਵ ਪਰਿਵਰਤਨ ਦੀਆਂ ਆਤਮਾਵਾਂ ਨੂੰ ਜਾਂ ਪ੍ਰਕ੍ਰਿਤੀ ਨੂੰ ਬਲੇਸਿੰਗ ਕਦੋਂ ਮਿਲੇਗੀ? ਕਿਉਂਕਿ ਬੈਲੇਂਸ ਨਾਲ ਜੋ ਤੁਹਾਨੂੰ ਸਭ ਨੂੰ ਬਲੈਸਿੰਗ ਮਿਲੀ ਹੈ ਉਹ ਹੋਰਾਂ ਨੂੰ ਮਿਲੇਗੀ। ਤਾਂ ਫਰਕ ਕਿਓਂ? ਕਹਾਉਂਦੇ ਕੀ ਹੋ - ਕਰਮਯੋਗੀ ਜਾਂ ਸਿਰਫ ਯੋਗੀ? ਕਰਮਯੋਗੀ ਹੋ ਨਾ! ਪੱਕਾ ਹੈ ਨਾ? ਤਾਂ ਸੇਵਾ ਵੀ ਕਰਮ ਹੈ ਨਾ! ਕਰਮ ਵਿੱਚ ਆਉਂਦੇ ਹੋ, ਬੋਲਦੇ ਹੋ ਜਾਂ ਦ੍ਰਿਸ਼ਟੀ ਦਿੰਦੇ ਹੋ, ਕੋਰਸ ਕਰਾਉਂਦੇ ਹੋ, ਮਿਉਜ਼ਿਅਮ ਸਮਝਾਉਂਦੇ ਹੋ - ਇਹ ਸਭ ਸ੍ਰੇਸ਼ਠ ਕਰਮ ਮਤਲਬ ਸੇਵਾ ਹੈ। ਤਾਂ ਕਰਮਯੋਗੀ ਮਤਲਬ ਕਰਮ ਦੇ ਸਮੇਂ ਵੀ ਯੋਗ ਦਾ ਬੈਲੇਂਸ। ਲੇਕਿਨ ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਬੈਲੇਂਸ ਘੱਟ ਹੋ ਜਾਂਦਾ ਹੈ। ਇਸ ਦਾ ਕਾਰਣ ਕੀ? ਚੰਗੀ ਤਰ੍ਹਾਂ ਨਾਲ ਜਾਣਦੇ ਵੀ ਹੋ, ਨਵੀਂ ਗੱਲ ਨਹੀਂ ਹੈ। ਬਹੁਤ ਪੁਰਾਣੀ ਗੱਲ ਹੈ। ਬਾਪਦਾਦਾ ਨੇ ਦੇਖਿਆ ਕਿ ਸੇਵਾ ਜਾਂ ਕਰਮ ਅਤੇ ਖੁਦ ਦਾ ਪੁਰਸ਼ਾਰਥ ਮਤਲਬ ਯੋਗਯੁਕਤ। ਤਾਂ ਦੋਵਾਂ ਦਾ ਬੈਲੇਂਸ ਰੱਖਣ ਦੇ ਲਈ ਵਿਸ਼ੇਸ਼ ਇੱਕ ਹੀ ਸ਼ਬਦ ਯਾਦ ਰੱਖੋ - ਉਹ ਕਿਹੜਾ? ਬਾਪ 'ਕਰਾਵਨਹਾਰ' ਹੈ ਅਤੇ ਮੈਂ ਆਤਮਾ, ( ਮੈਂ ਫਲਾਣੀ ਨਹੀਂ ) ਆਤਮਾ 'ਕਰਨਹਾਰ' ਹਾਂ। ਤਾਂ ਕਰਨ - 'ਕਰਾਵਨਹਾਰ' ਇਹ ਇੱਕ ਸ਼ਬਦ ਤੁਹਾਡਾ ਬੈਲੇਂਸ ਬਹੁਤ ਸਹਿਜ ਬਣਾਵੇਗਾ। ਖੁਦ ਦੇ ਪੁਰਸ਼ਾਰਥ ਦਾ ਬੈਲੇਂਸ ਜਾਂ ਗਤੀ ਕਦੇ ਘੱਟ ਵੀ ਹੁੰਦੀ ਹੈ, ਉਸ ਦਾ ਕਾਰਣ ਕੀ? 'ਕਰਨਹਾਰ' ਦੀ ਬਜਾਏ ਮੈਂ ਹੀ ਕਰਨ ਵਾਲੀ ਜਾਂ ਵਾਲਾ ਹਾਂ, 'ਕਰਨਹਾਰ' ਦੀ ਬਜਾਏ ਖੁਦ ਨੂੰ 'ਕਰਾਵਨਹਾਰ' ਸਮਝ ਲੈਂਦੇ ਹੋ। ਮੈਂ ਕਰ ਰਿਗ ਹਾਂ, ਜੋ ਵੀ ਜਿਸ ਤਰ੍ਹਾਂ ਵੀ ਮਾਇਆ ਆਉਂਦੀ ਹੈ, ਉਸ ਦਾ ਗੇਟ ਕਿਹੜਾ ਹੈ? ਮਾਇਆ ਦਾ ਸਭ ਤੋਂ ਚੰਗਾ ਸਹਿਜ ਗੇਟ ਜਾਣਦੇ ਤਾਂ ਹੋ ਹੀ - ਮੈਂ। ਤਾਂ ਇਹ ਗੇਟ ਹੁਣ ਪੂਰਾ ਬੰਦ ਨਹੀਂ ਕੀਤਾ ਹੈ। ਅਜਿਹਾ ਬੰਦ ਕਰਦੇ ਹੋ ਜੋ ਮਾਇਆ ਸਹਿਜ ਹੀ ਖੋਲ ਲੈਂਦੀ ਹੈ ਅਤੇ ਆ ਜਾਂਦੀ ਹੈ। ਜੇਕਰ 'ਕਰਨਹਾਰ' ਹੋ ਤਾਂ ਕਰਵਾਉਣ ਵਾਲਾ ਜਰੂਰ ਯਾਦ ਆਵੇਗਾ। ਕਰ ਰਹੀ ਹਨ, ਕਰ ਰਿਹਾ ਹਾਂ, ਲੇਕਿਨ ਕਰਵਾਉਣ ਵਾਲਾ ਬਾਪ ਹੈ। ਬਿਨਾਂ 'ਕਰਾਵਨਹਾਰ' ਦੇ 'ਕਰਨਹਾਰ' ਬਣ ਨਹੀਂ ਸਕਦੇ ਹਨ। ਡਬਲਰੂਪ ਨਾਲ 'ਕਰਾਵਨਹਾਰ' ਦੀ ਸਮ੍ਰਿਤੀ ਚਾਹੀਦੀ ਹੈ। ਇੱਕ ਤਾਂ ਬਾਪ 'ਕਰਾਵਨਹਾਰ' ਹੈ ਅਤੇ ਦੂਸਰਾ ਮੈਂ ਆਤਮਾ ਵੀ ਇਨ੍ਹਾਂ ਕਦਮਿੰਦ੍ਰਿਆਂ ਦਵਾਰਾ ਕਰਮ ਕਰਾਉਣ ਵਾਲੀ ਹਾਂ। ਇਸ ਨਾਲ ਕੀ ਹੋਵੇਗਾ ਕਿ ਕਰਮ ਕਰਨ ਨਾਲ ਵੀ ਕਰਮ ਦੇ ਚੰਗੇ ਜਾਂ ਬੁਰੇ ਪ੍ਰਭਾਵ ਵਿੱਚ ਨਹੀਂ ਆਵੋਗੇ। ਉਸ ਨੂੰ ਕਹਿੰਦੇ ਹਨ ਕਰਮਾਤੀਤ ਅਵਸਥਾ।

ਤੁਹਾਡਾ ਸਭ ਦਾ ਲਕਸ਼ ਕੀ ਹੈ? ਕਰਮਾਤੀਤ ਬਣਨਾ ਹੈ ਨਾ! ਜਾਂ ਥੋੜ੍ਹਾ - ਥੋੜਾ ਕਰਮਬੰਧਨ ਰਿਹਾ ਤਾਂ ਕੋਈ ਹਰਜਾ ਨਹੀਂ? ਰਹਿਣਾ ਚਾਹੀਦਾ ਹੈ ਜਾਂ ਨਹੀਂ ਰਹਿਣਾ ਚਾਹੀਦਾ? ਕਰਮਾਤੀਤ ਬਣਨਾ ਹੈ? ਬਾਪ ਨਾਲ ਪਿਆਰ ਦੀ ਨਿਸ਼ਾਨੀ ਹੈ - ਕਰਮਾਤੀਤ ਬਣਨਾ। ਤਾਂ 'ਕਰਾਵਨਹਾਰ' ਹੋਕੇ ਕਰਮ ਕਰੋ, ਕਰਵਾਓ, ਕਰਮੇਂਦ੍ਰਿਆਂ ਤੁਹਾਡੇ ਤੋਂ ਨਾ ਕਰਵਾਉਣ ਲੇਕਿਨ ਤੁਸੀਂ ਕਰਮੈਂਦ੍ਰਿਆਂ ਤੋਂ ਕਰਵਾਓ। ਬਿਲਕੁਲ ਆਪਣੇ ਨੁੰ ਨਿਆਰਾ ਸਮਝ ਕਰਮ ਕਰਵਾਉਣਾ - ਇਹ ਕੰਸ਼ਿਆਸ਼ਨੇਸ ਇਮੇਜ ਰੂਪ ਵਿਚ ਹੋਵੇ। ਮਰਜ ਰੂਪ ਵਿਚ ਨਹੀਂ। ਮਰਜ ਰੂਪ ਵਿਚ ਕਦੇ 'ਕਰਾਵਨਹਾਰ', ਦੀ ਬਜਾਏ ਕਰਮੇਂਦਰੀਆਂ ਦੇ ਮਤਲਬ ਮਨ ਦੇ, ਬੁੱਧੀ ਦੇ, ਸੰਸਕਾਰ ਦੇ ਵਸ਼ ਹੋ ਜਾਂਦੇ ਹਨ। ਕਾਰਣ? 'ਕਰਾਵਨਹਾਰ' ਆਤਮਾ ਹਾਂ, ਮਾਲਿਕ ਹਾਂ, ਵਿਸ਼ੇਸ਼ ਆਤਮਾ, ਮਾਸਟਰ ਸ੍ਰਵਸ਼ਕਤੀਮਾਨ ਆਤਮਾ ਹਾਂ, ਇਹ ਸਮ੍ਰਿਤੀ ਮਾਲਿਕਪਨ ਦੀ ਸਮ੍ਰਿਤੀ ਦਵਾਉਂਦੀ ਹੈ। ਨਹੀਂ ਤਾਂ ਕਦੇ ਮਨ ਤੁਹਾਨੂੰ ਚਲਾਉਂਦਾ ਅਤੇ ਕਦੇ ਤੁਸੀਂ ਮਨ ਨੂੰ ਚਲਾਉਂਦੇ, ਇਸਲਈ ਸਦਾ ਨੇਚੁਰਲ ਮਨਮਨਾਭਵ ਦੀ ਸਥਿਤੀ ਨਹੀਂ ਰਹਿੰਦੀ। ਮੈਂ ਵੱਖ ਹਾਂ ਬਿਲਕੁਲ, ਅਤੇ ਸਿਰਫ ਵੱਖ ਨਹੀਂ ਲੇਕਿਨ ਮਾਲਿਕ ਹਾਂ, ਬਾਪ ਨੂੰ ਯਾਦ ਕਰਨ ਨਾਲ ਮੈਂ ਬਾਲਿਕ ਹਾਂ ਅਤੇ ਮੈਂ ਆਤਮਾ ਕਰਾਉਣ ਵਾਲੀ ਹਾਂ ਤਾਂ ਮਾਲਿਕ ਹਾਂ। ਹੁਣ ਇਹ ਅਭਿਆਸ ਅਟੈਂਸ਼ਨ ਵਿੱਚ ਘੱਟ ਹੈ। ਸੇਵਾ ਵਿਚ ਬਹੁਤ ਚੰਗਾ ਲੱਗੇ ਹੋਏ ਹੋ ਲੇਕਿਨ ਲਕਸ਼ ਕੀ ਹੈ? ਸੇਵਾਦਾਰੀ ਬਣਨ ਦਾ ਜਾਂ ਕਰਮਾਤੀਤ ਬਣਨਾ ਦਾ? ਕੀ ਦੋਵੇਂ ਨਾਲ - ਨਾਲ ਬਣੋਗੇ? ਇਹ ਅਭਿਆਸ ਪੱਕਾ ਹੈ? ਹੁਣੇ - ਹੁਣੇ ਥੋੜੇ ਸਮੇਂ ਦੇ ਲਈ ਇਹ ਅਭਿਆਸ ਕਰ ਸਕਦੇ ਹੋ? ਵੱਖ ਹੋ ਸਕਦੇ ਹੋ? ਜਾਂ ਇਵੇਂ ਅਟੈਚ ਹੋ ਗਏ ਹੋ ਜੋ ਡੀਟੇਚ ਹੋਣ ਵਿੱਚ ਟਾਇਮ ਚਾਹੀਦਾ ਹੈ? ਕਿੰਨੇ ਟਾਇਮ ਵਿੱਚ ਵੱਖ ਹੋ ਸਕਦੇ ਹੋ? ਪੰਜ ਮਿੰਟ ਚਾਹੀਦੇ ਹਨ, ਇੱਕ ਮਿੰਟ ਚਾਹੀਦਾ ਜਾਂ ਇੱਕ ਸੈਕਿੰਡ ਚਾਹੀਦਾ? ਇੱਕ ਸੈਕਿੰਡ ਵਿੱਚ ਹੋ ਸਕਦੇ ਹੋ?

ਪਾਂਡਵ ਇੱਕ ਸੈਕਿੰਡ ਵਿੱਚ ਵੱਖ ਹੋ ਸਕਦੇ ਹੋ? ਆਤਮਾ ਵੱਖ ਮਾਲਿਕ ਅਤੇ ਕਰਮੈਂਦ੍ਰਿਆਂ ਕਰਮਚਾਰੀ ਵੱਖ, ਇਹ ਅਭਿਆਸ ਜਦੋਂ ਚਾਹੋ ਉਦੋਂ ਹੋਣਾ ਚਾਹੀਦਾ ਹੈ। ਅੱਛਾ, ਹੁਣੇ - ਹੁਣੇ ਇੱਕ ਸੈਕਿੰਡ ਵਿੱਚ ਨਿਆਰੇ ਤੇ ਬਾਪ ਦੇ ਪਿਆਰੇ ਬਣ ਜਾਵੋ। ਪਾਵਰਫੁਲ ਅਭਿਆਸ ਕਰੋ ਬਸ ਮੈਂ ਹਾਂ ਹੀ ਨਿਆਰੀ। ਇਹ ਕਰਮੈਂਦਰੀਆਂ ਸਾਡੇ ਸਾਥੀ ਹਨ, ਕਰਮ ਦੀਆਂ ਸਾਥੀ ਹਨ, ਲੇਕਿਨ ਕਰਮ ਦੀ ਸਾਥੀ ਹਨ ਲੇਕਿਨ ਮੈਂ ਨਿਆਰਾ ਅਤੇ ਪਿਆਰਾ ਹਾਂ। ਹੁਣ ਇੱਕ ਸੈਕਿੰਡ ਵਿੱਚ ਅਭਿਆਸ ਦੁਹਰਾਓ। ( ਡ੍ਰਿਲ਼) ਸਹਿਜ ਲਗਦਾ ਹੈ ਕਿ ਮੁਸ਼ਕਿਲ ਹੈ? ਸਹਿਜ ਹੈ ਤਾਂ ਸਾਰੇ ਦਿਨ ਵਿੱਚ ਕਰਮ ਦੇ ਸਮੇਂ ਇਹ ਸਮ੍ਰਿਤੀ ਇਮ੍ਰਜ ਕਰੋ, ਇਹ ਕਰਮਤੀਤ ਸਥਿਤੀ ਦਾ ਅਨੁਭਵ ਸਹਿਜ ਕਰੋਗੇ ਕਿਉਂਕਿ ਸੇਵਾ ਜਾਂ ਕਰਮ ਨੂੰ ਛੱਡ ਸਕਦੇ ਹੋ? ਛੱਡੋਗੇ ਕੀ? ਕਰਨਾ ਹੀ ਹੈ। ਤਪੱਸਿਆ ਵਿੱਚ ਬੈਠਣਾ ਇਹ ਵੀ ਤੇ ਕਰਮ ਹੈ। ਤਾਂ ਬਿਨਾਂ ਕਰਮ ਦੇ ਜਾਂ ਬਿਨਾਂ ਸੇਵਾ ਦੇ ਤਾਂ ਰਹਿ ਨਹੀਂ ਸਕਦੇ ਹੋ ਅਤੇ ਰਹਿਣਾ ਵੀ ਨਹੀਂ ਹੈ ਕਿਉਂਕਿ ਸਮੇਂ ਘੱਟ ਹੈ ਅਤੇ ਸੇਵਾ ਹਾਲੇ ਵੀ ਬਹੁਤ ਹੈ। ਸੇਵਾ ਦੀ ਰੂਪ ਰੇਖਾ ਬਦਲੀ ਹੈ। ਲੇਕਿਨ ਹਾਲੇ ਵੀ ਕਈ ਆਤਮਾਵਾਂ ਦਾ ਉਲਹਣਾ ਰਿਹਾ ਹੋਇਆ ਹੈ ਇਸਲਈ ਸੇਵਾ ਅਤੇ ਖੁਦ ਦਾ ਪੁਰਸ਼ਾਰਥ ਦੋਵਾਂ ਦਾ ਬੈਲੇਂਸ ਰੱਖੋ। ਇਵੇਂ ਨਹੀਂ ਕਿ ਸੇਵਾ ਵਿਚ ਬਹੁਤ ਬਿਜੀ ਸੀ ਨਾ ਇਸਲਈ ਸਵ ਪੁਰਸ਼ਾਰਥ ਘੱਟ ਹੋ ਗਿਆ। ਨਹੀਂ। ਹੋਰ ਹੀ ਸੇਵਾ ਵਿੱਚ ਸਵ ਪੁਰਸ਼ਾਰਥ ਦਾ ਅਟੈਂਸ਼ਨ ਜਿਆਦਾ ਚਾਹੀਦਾ ਹੈ ਕਿਉਂਕਿ ਮਾਇਆ ਨੂੰ ਆਉਣ ਦੀ ਮਾਰਜਿੰਨ ਸੇਵਾ ਵਿਚ ਬਹੁਤ ਤਰ੍ਹਾਂ ਨਾਲ ਹੁੰਦੀ ਹੈ। ਨਾਮ ਸੇਵਾ ਲੇਕਿਨ ਹੁੰਦਾ ਹੈ ਸਵਾਰਥ। ਖੁਦ ਨੂੰ ਅੱਗੇ ਵਧਾਉਣਾ ਹੈ ਲੇਕਿਨ ਵਧਾਉਂਦੇ ਹੋਏ ਬੈਲੇਂਸ ਨੂੰ ਨਹੀਂ ਭੁੱਲਣਾ ਹੈ ਕਿਉਂਕਿ ਸੇਵਾ ਵਿਚ ਹੀ ਸੁਭਾਅ, ਸੰਬੰਧ ਦਾ ਵਿਸਤਾਰ ਹੁੰਦਾ ਹੈ ਅਤੇ ਮਾਇਆ ਚਾਂਸ ਵੀ ਲੈਂਦੀ ਹੈ। ਥੋੜ੍ਹਾ ਜਿਹਾ ਬੈਲੇਂਸ ਘੱਟ ਹੋਇਆ ਅਤੇ ਮਾਇਆ ਨਵਾਂ - ਨਵਾਂ ਰੂਪ ਧਾਰਨ ਕਰ ਲੈਂਦੀ ਹੈ, ਪੁਰਾਣੇ ਰੂਪ ਵਿਚ ਨਹੀਂ ਆਵੇਗੀ। ਨਵੇਂ - ਨਵੇਂ ਰੂਪ ਵਿਚ, ਨਵੀਂ - ਨਵੀਂ ਪ੍ਰਸਥਿਤੀ ਦੇ ਰੂਪ ਵਿਚ, ਸੰਪਰਕ ਦੇ ਰੂਪ ਵਿਚ ਆਉਂਦੀ ਹੈ। ਤਾਂ ਵੱਖ ਵਿੱਚ ਸੇਵਾ ਨੂੰ ਛੱਡ ਕੇ ਜੇਕਰ ਬਾਪਦਾਦਾ ਬਿਠਾ ਦੇਵੇ, ਇੱਕ ਮਹੀਨਾ ਬਿਠਾਏ, 15 ਦਿਨ ਬਿਠਾਏ ਤਾਂ ਕਰਮਾਤੀਤ ਹੋ ਜਾਵੋਗੇ? ਇੱਕ ਮਹੀਨਾ ਦਈਏ ਕਿ ਬਸ ਕੁਝ ਨਹੀਂ ਕਰੋ, ਬੈਠੇ ਰਹੋ, ਤਪੱਸਿਆ ਕਰੋ, ਖਾਣਾ ਵੀ ਇੱਕ ਵਾਰੀ ਬਣਾਓ ਬਸ। ਫਿਰ ਕਰਮਾਤੀਤ ਬਣ ਜਾਵੋਗੇ? ਨਹੀਂ ਬਣੋਗੇ?

ਜੇਕਰ ਬੈਲੈਂਸ ਦਾ ਅਭਿਆਸ ਨਹੀਂ ਹੈ ਤਾਂ ਕਿੰਨਾਂ ਵੀ ਇੱਕ ਮਹੀਨਾ ਕੀ, ਦੋ ਮਹੀਨੇ ਵੀ ਬੈਠ ਜਾਵੋ ਲੇਕਿਨ ਮਨ ਨਹੀਂ ਬੈਠੇਗਾ, ਤਨ ਬੈਠ ਜਾਵੇਗਾ। ਅਤੇ ਬਿਠਾਉਣਾ ਹੈ ਮਨ ਨੂੰ ਨਾਕਿ ਸਿਰਫ ਸ਼ਰੀਰ ਨੂੰ। ਸ਼ਰੀਰ ਦੇ ਨਾਲ ਮਨ ਨੂੰ ਵੀ ਬਿਠਾਉਣਾ ਹੈ, ਬੈਠ ਜਾਵੇ ਬਸ ਬਾਪ ਅਤੇ ਮੈਂ, ਦੂਸਰਾ ਨਾ ਕੋਈ। ਤਾਂ ਇੱਕ ਮਹੀਨਾ ਅਜਿਹੀ ਤਪੱਸਿਆ ਕਰ ਸਕਦੇ ਹੋ ਜਾਂ ਸੇਵਾ ਯਾਦ ਆਵੇਗੀ? ਬਾਪਦਾਦਾ ਅਤੇ ਡਰਾਮਾ ਵਿਖਾਉਂਦਾ ਰਹਿੰਦਾ ਹੈ ਕਿ ਦਿਨ ਪ੍ਰਤੀਦਿਨ ਸੇਵਾ ਵਧਣੀ ਹੀ ਹੈ, ਤਾਂ ਬੈਠ ਕਿਵੇਂ ਜਾਵੋਗੇ। ਜੋ ਇੱਕ ਸਾਲ ਪਹਿਲੇ ਤੁਹਡੀ ਸੇਵਾ ਸੀ ਅਤੇ ਇਸ ਵਰ੍ਹੇ ਜੋ ਸੇਵਾ ਕੀਤੀ ਉਹ ਵੱਧੀ ਹੈ ਜਾਂ ਘੱਟ ਹੋਈ ਹੈ? ਵੱਧ ਗਈ ਹੈ ਨਾ! ਨਾ ਚਾਹੁੰਦੇ ਵੀ ਸੇਵਾ ਦੇ ਬੰਧਨ ਵਿੱਚ ਬੰਨੇ ਹੋਏ ਹੋ ਲੇਕਿਨ ਬੈਲੇਂਸ ਨਾਲ ਸੇਵਾ ਦਾ ਬੰਧਨ, ਬੰਧਨ ਨਹੀਂ ਸੰਬੰਧ ਹੋਵੇਗਾ। ਜਿਵੇਂ ਲੌਕਿਕ ਸੰਬੰਧ ਵਿੱਚ ਸਮਝਦੇ ਹੋ ਕਿ ਇੱਕ ਹੈ ਕਰਮ ਬੰਧਨ ਅਤੇ ਇੱਕ ਹੈ ਸੇਵਾ ਦਾ ਸੰਬੰਧ। ਤਾਂ ਬੰਧਨ ਦਾ ਅਨੁਭਵ ਨਹੀਂ ਹੋਵੇਗਾ, ਸੇਵਾ ਦਾ ਸਵੀਟ ਸੰਬੰਧ ਹੈ। ਤਾਂ ਕੀ ਅਟੈਂਸ਼ਨ ਦਵੋਗੇ? ਸੇਵਾ ਅਤੇ ਖੁਦ ਦੇ ਪੁਰਸ਼ਾਰਥ ਦਾ ਬੈਲੇਂਸ। ਸੇਵਾ ਦੀ ਅਤੀ ਵਿੱਚ ਨਹੀਂ ਜਾਵੋ। ਬਸ ਮੇਰੇ ਨੂੰ ਹੀ ਕਰਨੀ ਹੈ, ਮੈਂ ਹੀ ਕਰ ਸਕਦੀ ਹਾਂ, ਨਹੀਂ। ਕਰਵਾਉਣ ਵਾਲਾ ਕਰਵਾ ਰਿਹਾ ਹੈ, ਮੈਂ ਨਿਮਿਤ 'ਕਰਨਹਾਰ' ਹਾਂ। ਤਾਂ ਜਿੰਮੇਵਾਰੀ ਹੁੰਦੇ ਵੀ ਥਕਾਵਟ ਘੱਟ ਹੋਵੇਗੀ। ਕਈ ਬੱਚੇ ਕਹਿੰਦੇ ਹਨ - ਬਹੁਤ ਸੇਵਾ ਕੀਤੀ ਹੈ ਨਾ ਤਾਂ ਥੱਕ ਗਏ ਹਾਂ, ਮੱਥਾ ਭਾਰੀ ਹੋ ਗਿਆ ਹੈ। ਤਾਂ ਮੱਥਾ ਭਾਰੀ ਨਹੀਂ ਹੋਵੇਗਾ। ਹੋਰ ਹੀ 'ਕਰਾਵਨਹਾਰ' ਬਾਪ ਬਹੁਤ ਚੰਗਾ ਮਸਾਜ ਕਰੇਗਾ। ਅਤੇ ਮੱਥਾ ਹੋਰ ਹੀ ਫ਼੍ਰੇਸ਼ ਹੋ ਜਾਵੇਗਾ। ਥਕਾਵਟ ਨਹੀਂ ਹੋਵੇਗੀ, ਐਨਰਜੀ ਐਕਸਟ੍ਰਾ ਆਵੇਗੀ। ਜਦੋਂ ਸਾਇੰਸ ਦੀਆਂ ਦਵਾਈਆਂ ਨਾਲ ਸ਼ਰੀਰ ਵਿਚ ਐਨਰਜੀ ਆ ਸਕਦੀ ਹੈ, ਤਾਂ ਕੀ ਬਾਪ ਦੀ ਯਾਦ ਨਾਲ ਆਤਮਾ ਵਿਚ ਐਨਰਜੀ ਨਹੀਂ ਆ ਸਕਦੀ? ਅਤੇ ਆਤਮਾ ਵਿਚ ਐਨਰਜੀ ਆਈ ਤਾਂ ਸ਼ਰੀਰ ਵਿਚ ਪ੍ਰਭਾਵ ਆਟੋਮੈਟਿਕਲੀ ਪੈਂਦਾ ਹੈ। ਅਨੁਭਵੀ ਵੀ ਹੋ, ਕਦੇ - ਕਦੇ ਤਾਂ ਅਨੁਭਵ ਹੁੰਦਾ ਹੈ। ਫਿਰ ਚਲਦੇ - ਚਲਦੇ ਲਾਈਨ ਬਦਲੀ ਹੋ ਜਾਂਦੀ ਹੈ ਅਤੇ ਪਤਾ ਹੀ ਨਹੀਂ ਪੈਂਦਾ ਹੈ। ਜਦੋਂ ਕੋਈ ਉਦਾਸੀ, ਥਕਾਵਟ ਜਾਂ ਮੱਥਾ ਭਾਰੀ ਹੁੰਦਾ ਹੈ ਨਾ ਫਿਰ ਹੋਸ਼ ਆਉਂਦਾ ਹੈ, ਕੀ ਹੋਇਆ? ਕਿਓਂ ਹੋਇਆ? ਲੇਕਿਨ ਸਿਰਫ ਇੱਕ ਸ਼ਬਦ 'ਕਰਨਹਾਰ' ਅਤੇ 'ਕਰਾਵਨਹਾਰ' ਯਾਦ ਕਰੋ, ਮੁਸ਼ਕਿਲ ਹੈ ਜਾਂ ਸਹਿਜ ਹੈ? ਬੋਲੋ ਹਾਂ ਜੀ। ਅੱਛਾ।

ਹਾਲੇ 9 ਲੱਖ ਪ੍ਰਜਾ ਬਣਾਈ ਹੈ? ਵਿਦੇਸ਼ ਵਿਚ ਕਿੰਨੇ ਬਣੇ ਹਨ? 9 ਲੱਖ ਬਣੇ ਹਨ? ਅਤੇ ਭਾਰਤ ਵਿਚ ਬਣੇ ਹਨ? ਨਹੀਂ ਬਣੇ ਹਨ। ਤਾਂ ਤੁਸੀਂ ਹੀ ਸਮਾਪਤੀ ਦੇ ਕਾਂਟੇ ਨੂੰ ਅੱਗੇ ਨਹੀਂ ਵਧਣ ਦਿੰਦੇ। ਬੈਲੇਂਸ ਰੱਖੋ, ਡਾਇਮੰਡ ਜੁਬਲੀ ਹੈ ਨਾ ਤਾਂ ਖੂਬ ਸੇਵਾ ਕਰੋ ਲੇਕਿਨ ਬੈਲੇਂਸ ਰੱਖਕੇ ਸੇਵਾ ਕਰੋ ਤਾਂ ਪ੍ਰਜਾ ਜਲਦੀ ਬਣੇਗੀ। ਟਾਇਮ ਨਹੀਂ ਲੱਗੇਗਾ। ਪ੍ਰਕ੍ਰਿਤੀ ਵੀ ਬਹੁਤ ਥੱਕ ਗਈ ਹੈ, ਆਤਮਾਵਾਂ ਵੀ ਨਿਰਾਸ਼ ਹੋ ਗਈਆਂ ਹਨ। ਅਤੇ ਜਦੋਂ ਨਿਰਾਸ਼ ਹੁੰਦੇ ਹੋ ਤਾਂ ਕਿਸ ਨੂੰ ਯਾਦ ਕਰਦੇ ਹੋ? ਭਗਵਾਨ, ਬਾਪ ਨੂੰ ਯਾਦ ਕਰਦੇ ਹੋ, ਲੇਕਿਨ ਉਸ ਦਾ ਪੂਰਾ ਪਰਿਚੈ ਨਾ ਹੋਣ ਦੇ ਕਾਰਣ ਤੁਸੀਂ ਦੇਵੀ - ਦੇਵਤਾਵਾਂ ਨੂੰ ਜਿਆਦਾ ਯਾਦ ਕਰਦੇ ਹੋ। ਤਾਂ ਨਿਰਾਸ਼ ਆਤਮਾਵਾਂ ਦੀ ਪੁਕਾਰ ਤੁਹਾਨੂੰ ਸੁਣਾਈ ਨਹੀਂ ਦਿੰਦੀ? ਆਉਂਦੀ ਹੈ ਕਿ ਆਪਣੇ ਵਿੱਚ ਹੀ ਮਸਤ ਹੋ? ਮਰਸੀਫੁੱਲ ਹੋ ਨਾ! ਬਾਪ ਨੂੰ ਵੀ ਕੀ ਕਹਿੰਦੇ ਹਨ? ਮਰਸੀਫੁਲ। ਹੋਰ ਸਭ ਧਰਮ ਵਾਲੇ ਮਰਸੀ ਜਰੂਰ ਮੰਗਦੇ ਹਨ, ਸੁਖ ਨਹੀਂ ਮੰਗਣਗੇ ਲੇਕਿਨ ਮਰਸੀ ਸਭ ਨੂੰ ਚਾਹੀਦੀ। ਤਾਂ ਕੌਣ ਦੇਣ ਵਾਲਾ ਹੈ? ਤੁਸੀਂ ਦੇਣ ਵਾਲੇ ਹੈ ਨਾ? ਜਾਂ ਲੈਣ ਵਾਲੇ ਹੋ? ਲੈਕੇ ਦੇਣ ਵਾਲੇ। ਦਾਤਾ ਦੇ ਬੱਚੇ ਹੋ ਨਾ! ਤਾਂ ਆਪਣੇ ਭਾਈ - ਭੈਣਾਂ ਦੇ ਉੱਪਰ ਰਹਿਮਦਿਲ ਬਣੋ, ਅਤੇ ਰਹਿਮਦਿਲ ਬਣ ਸੇਵਾ ਕਰੋਗੇ ਤਾਂ ਉਸ ਵਿੱਚ ਹੀ ਨਿਮਿਤ ਭਾਵ ਆਪੇ ਹੀ ਹੋਵੇਗਾ। ਕਿਸੇ ਤੇ ਵੀ ਭਾਵੇਂ ਕਿੰਨਾਂ ਵੀ ਬੁਰਾ ਹੋਵੇ ਲੇਕਿਨ ਜੇਕਰ ਤੁਹਾਨੂੰ ਉਸ ਆਤਮਾ ਦੇ ਪ੍ਰਤੀ ਰਹਿਮ ਹੈ ਤਾਂ ਤੁਹਾਨੂੰ ਉਸ ਦੇ ਪ੍ਰਤੀ ਕਦੇ ਵੀ ਘ੍ਰਿਣਾ ਜਾਂ ਈਰਖਾ ਜਾਂ ਕ੍ਰੋਧ ਦੀ ਭਾਵਨਾ ਨਹੀਂ ਆਵੇਗੀ। ਰਹਿਮ ਦੀ ਭਾਵਨਾ ਸਹਿਜ ਨਿਮਿਤ ਭਾਵ ਇਮ੍ਰਜ ਕਰ ਦਿੰਦੀ ਹੈ। ਮਤਲਬ ਦਾ ਰਹਿਮ ਨਹੀਂ, ਸੱਚਾ ਰਹਿਮ। ਮਤਲਬ ਦਾ ਰਹਿਮ ਵੀ ਹੁੰਦਾ ਹੈ, ਕਿਸੇ ਆਤਮਾ ਦੇ ਪ੍ਰਤੀ ਅੰਦਰ ਲਗਾਵ ਹੁੰਦਾ ਹੈ ਅਤੇ ਸਮਝਦੇ ਹਨ ਰਹਿਮ ਪੈ ਰਿਹਾ ਹੈ। ਤਾਂ ਉਹ ਹੋਇਆ ਮਤਲਬ ਦਾ ਰਹਿਮ। ਸੱਚਾ ਰਹਿਮ ਨਹੀਂ, ਸੱਚੇ ਰਹਿਮ ਵਿੱਚ ਕੋਈ ਲਗਾਵ ਨਹੀਂ, ਕੋਈ ਦੇਹ ਭਾਨ ਨਹੀਂ, ਆਤਮਾ - ਆਤਮਾ ਤੇ ਰਹਿਮ ਕਰ ਰਹੀ ਹੈ। ਦੇਹ - ਅਭਿਮਾਨ ਜਾਂ ਦੇਹ ਦੇ ਕਿਸੇ ਵੀ ਆਕਰਸ਼ਣ ਦਾ ਨਾਮ - ਨਿਸ਼ਾਨ ਨਹੀਂ। ਕੋਈ ਦਾ ਲਗਾਵ ਬਾਡੀ ਨਾਲ ਹੁੰਦਾ ਹੈ ਅਤੇ ਕੋਈ ਦਾ ਲਗਾਵ ਗੁਣਾਂ ਨਾਲ, ਵਿਸ਼ੇਸ਼ਤਾਵਾਂ ਨਾਲ ਵੀ ਹੁੰਦਾ ਹੈ। ਲੇਕਿਨ ਵਿਸ਼ੇਸ਼ਤਾ ਜਾਂ ਗੁਣ ਦੇਣ ਵਾਲਾ ਕੌਣ? ਆਤਮਾ ਤੇ ਫਿਰ ਵੀ ਕਿੰਨੀ ਵੀ ਵੱਡੀ ਹੋਵੇ ਲੇਕਿਨ ਬਾਪ ਤੋਂ (ਲੈਣ ਵਾਲੀ )ਹੈ. ਆਪਣਾ ਨਹੀਂ ਹੈ, ਬਾਪ ਨੇ ਦਿੱਤਾ ਹੈ। ਤਾਂ ਕਿਉਂ ਨਹੀਂ ਡਾਇਰੈਕਟ ਦਾਤਾ ਤੋਂ ਲਵੋ। ਇਸਲਈ ਕਿਹਾ ਕਿ ਸਵਾਰਥ ਦਾ ਰਹਿਮ ਨਹੀਂ। ਕਈ ਬੱਚੇ ਅਜਿਹੇ ਨਾਜ - ਨਖਰੇ ਵਿਖਾਉਂਦੇ ਹਨ, ਹੋਵੇਗਾ ਸਵਾਰਥ ਅਤੇ ਕਹਿਣਗੇ ਮੈਨੂੰ ਰਹਿਮ ਪੈਂਦਾ ਹੈ। ਹੋਰ ਕੁਝ ਵੀ ਨਹੀਂ ਹੈ ਸਿਰਫ ਰਹਿਮ ਹੈ। ਲੇਕਿਨ ਚੈਕ ਕਰੋ - ਨਿਸਵਾਰਥ ਰਹਿਮ ਹੈ? ਲਗਾਵਮੁਕਤ ਰਹਿਮ ਹੈ? ਕੋਈ ਅਲਪਕਾਲ ਦੀ ਪ੍ਰਾਪਤੀ ਦੇ ਕਾਰਣ ਤਾਂ ਰਹਿਮ ਨਹੀਂ ਹੈ? ਫਿਰ ਕਹਿਣਗੇ ਬਹੁਤ ਚੰਗੀ ਹੈ ਨਾ, ਬਹੁਤ ਚੰਗਾ ਹੈ ਨਾ, ਇਸਲਈ ਥੋੜ੍ਹਾ… ਥੋੜੇ ਦੀ ਛੁੱਟੀ ਨਹੀਂ ਹੈ। ਜੇਕਰ ਕਰਮਾਤੀਤ ਬਣਨਾ ਹੈ ਤਾਂ ਇਹ ਸਭ ਰੁਕਾਵਟਾਂ ਹਨ ਜੋ ਬਾਡੀ ਕੰਸ਼ਿਅਸ ਵਿੱਚ ਲੈ ਆਉਂਦੀਆਂ ਹਨ। ਚੰਗਾ ਹੈ, ਲੇਕਿਨ ਬਨਾਉਣ ਵਾਲਾ ਕੌਣ? ਅੱਛਾਈ ਭਾਵੇਂ ਧਾਰਨ ਕਰੋ ਲੇਕਿਨ ਅੱਛਾਈ ਵਿੱਚ ਪ੍ਰਭਾਵਿਤ ਨਹੀਂ ਹੋਵੋ। ਨਿਆਰੇ ਅਤੇ ਬਾਪ ਦੇ ਪਿਆਰੇ। ਜੋ ਬਾਪ ਦੇ ਪਿਆਰੇ ਹਨ ਉਹ ਸਦਾ ਸੇਫ ਹਨ। ਸਮਝਾ!

ਜੇਕਰ ਸੇਵਾ ਨੂੰ ਵਧਾਉਂਦੇ ਹੋ ਅਤੇ ਵਧਾਉਣਾ ਹੀ ਹੈ ਤਾਂ ਸਥਾਪਨਾ ਨੂੰ ਵੀ ਨਜ਼ਦੀਕ ਲਿਆਉਣਾ ਹੈ ਜਾਂ ਨਹੀਂ? ਕੌਣ ਲਿਆਏਗਾ? ਬਾਪ ਲਿਆਏਗਾ? ਸਭ ਲਿਆਉਣਗੇ। ਸਾਥੀ ਹੱਥ ਨਾ! ਇਕੱਲਾ ਬਾਪ ਵੀ ਕੁਝ ਨਹੀਂ ਕਰ ਸਕਦਾ, ਸਿਵਾਏ ਤੁਸੀਂ ਸਾਥੀ ਬੱਚਿਆਂ ਦੇ। ਦੇਖੋ, ਬਾਪ ਨੂੰ ਜੇਕਰ ਸਮਝਾਉਣਾਂ ਵੀ ਹੈ ਤਾਂ ਵੀ ਸ਼ਰੀਰ ਦਾ ਸਾਥ ਲੈਣਾ ਪੈਂਦਾ ਹੈ। ਬਿਨਾਂ ਸ਼ਰੀਰ ਦੇ ਸਾਥ ਦੇ ਬੋਲ ਸਕਦਾ ਹੈ? ਭਾਵੇਂ ਪੁਰਾਣੀ ਗੱਡੀ ਹੋਵੇ ਜਾਂ ਚੰਗੀ ਹੋਵੇ, ਪਰ ਆਧਾਰ ਤੇ ਲੈਣਾ ਪੈਂਦਾ ਹੈ। ਬਿਨਾਂ ਆਧਾਰ ਦੇ ਕਰ ਨਹੀਂ ਸਕਦਾ। ਬ੍ਰਹਮਾ ਬਾਪ ਦਾ ਸਾਥ ਲਿਆ ਨਾ, ਤਾਂ ਹੀ ਤੁਸੀਂ ਬ੍ਰਾਹਮਣ ਬਣੇ। ਬ੍ਰਹਮਾਕੁਮਾਰ ਕਹਿੰਦੇ ਹੋ, ਸ਼ਿਵਕੁਮਾਰ ਨਹੀਂ ਕਹਿੰਦੇ ਹੋ ਕਿਉਂਕਿ ਨਿਰਾਕਾਰ ਬਾਪ ਨੂੰ ਵੀ ਸਾਕਾਰ ਦਾ ਆਧਾਰ ਲੈਣਾ ਹੀ ਹੈ। ਜਿਵੇਂ ਸਾਕਾਰ ਬ੍ਰਹਮਾ ਦਾ ਆਧਾਰ ਲਿਆ, ਹੁਣ ਵੀ ਬ੍ਰਹਮਾ ਦੇ ਅਵਿੱਅਕਤ ਫਰਿਸ਼ਤੇ ਦੇ ਰੂਪ ਦੇ ਆਧਾਰ ਲੈਣ ਦੇ ਬਿਨਾ ਤੁਹਾਡੀ ਪਾਲਣਾ ਕਰ ਨਹੀਂ ਸਕਦੇ ਹਨ। ਭਾਵੇਂ ਸਾਕਾਰ ਵਿੱਚ ਲਿਆ, ਭਾਵੇਂ ਆਕਾਰ ਰੂਪ ਵਿੱਚ ਲਿਆ ਪਰ ਆਤਮਾ ਦਾ ਆਧਾਰ, ਸਾਥ ਲੈਣਾ ਹੀ ਪੈਂਦਾ ਹੈ। ਉਵੇਂ ਤਾਂ ਆਲਮਾਇਟੀ ਅਥਾਰਿਟੀ ਹੈ, ਜਦੋਂ ਜਾਦੂਗਰ ਵਿਨਾਸ਼ੀ ਖੇਡ ਸੈਕਿੰਡ ਵਿੱਚ ਦਿਖਾ ਸਕਦੇ ਹਨ ਤਾਂ ਕੀ ਆਲਮਾਇਟੀ ਅਥਾਰਿਟੀ ਜੋ ਚਾਹੋ ਉਹ ਨਹੀਂ ਕਰ ਸਕਦੇ ਹਨ? ਕਰ ਸਕਦਾ ਹੈ? ਹੁਣੇ - ਹੁਣੇ ਵਿਨਾਸ਼ ਨੂੰ ਲਿਆ ਸਕਦਾ ਹੈ? ਇਕੱਲਾ ਲਿਆ ਸਕਦਾ ਹੈ? ਇਕੱਲਾ ਨਹੀਂ ਕਰ ਸਕਦਾ। ਭਾਵੇਂ ਆਲਮਾਇਟੀ ਅਥਾਰਿਟੀ ਵੀ ਹੈ ਪਰ ਤੁਸੀਂ ਸਾਥੀਆਂ ਦੇ ਸੰਬੰਧ ਵਿੱਚ ਬਣਿਆ ਹੋਇਆ ਹੈ। ਤਾਂ ਬਾਪ ਦਾ ਆਪਸ ਵਿੱਚ ਕਿੰਨਾ ਪਿਆਰ ਹੈ। ਭਾਵੇਂ ਕਰ ਸਕਦਾ ਹੈ, ਪਰ ਨਹੀਂ ਕਰ ਸਕਦਾ। ਜਾਦੂ ਦੀ ਲਕੜੀ ਨਹੀਂ ਘੁਮਾ ਸਕਦਾ ਹੈ ਕੀ? ਪਰ ਬਾਪ ਕਹਿੰਦੇ ਹਨ ਕਿ ਰਾਜ ਅਧਿਕਾਰੀ ਕੌਣ ਬਣੇਗਾ? ਬਾਪ ਬਣੇਗਾ ਕੀ? ਤੁਸੀਂ ਬਣੋਂਗੇ। ਸਥਾਪਨਾ ਤਾਂ ਕਰ ਲੈਣ, ਵਿਨਾਸ਼ ਵੀ ਕਰ ਲੈਣ ਪਰ ਰਾਜ ਕੌਣ ਕਰੇਗਾ? ਬਿਨਾ ਤੁਹਾਡੇ ਕੰਮ ਚੱਲੇਗਾ? ਇਸਲਈ ਬਾਪ ਕਹਿੰਦੇ ਹਨ ਸਭ ਨੂੰ ਕਰਮਾਤੀਤ ਬਣਨਾ ਹੀ ਹੈ। ਬਣਨਾ ਹੀ ਹੈ ਨਾ ਕਿ ਬਾਪ ਜਬਰਦਸਤੀ ਬਣਾਏ? ਬਾਪ ਨੂੰ ਬਨਾਉਣਾ ਹੈ ਅਤੇ ਤੁਸੀਂ ਸਭਨੂੰ ਬਣਨਾ ਹੀ ਹੈ। ਇਹ ਹੈ ਸਵੀਟ ਡਰਾਮਾ। ਡਰਾਮਾ ਚੰਗਾ ਲੱਗਦਾ ਹੈ ਨਾ? ਕਿ ਕਦੀ ਕਦੀ ਤੰਗ ਹੋ ਜਾਂਦੇ ਹੋ, ਇਹ ਕੀ ਬਣਿਆ? ਇਹ ਬਦਲਣਾ ਚਾਹੀਦਾ ਹੈ - ਸੋਚਦੇ ਹੋ? ਬਾਪ ਵੀ ਕਹਿੰਦੇ ਹਨ - ਬਣਿਆ - ਬਣਾਇਆ ਡਰਾਮਾ ਹੈ, ਇਹ ਬਦਲ ਨਹੀਂ ਸਕਦਾ। ਰਿਪੀਟ ਹੋਣਾ ਹੈ ਪਰ ਬਦਲ ਨਹੀਂ ਸਕਦਾ। ਡਰਾਮੇ ਵਿੱਚ ਤੁਹਾਡੇ ਅੰਤਿਮ ਜਨਮ ਦੀ ਪਾਵਰਸ ਹੈ। ਹੈ ਡਰਾਮਾ, ਪਰ ਡਰਾਮੇ ਵਿੱਚ ਇਸ ਸ਼੍ਰੇਸ਼ਠ ਬ੍ਰਾਹਮਣ ਜਨਮ ਵਿੱਚ ਬਹੁਤ ਹੀ ਪਾਵਰਸ ਮਿਲੀ ਹੋਈ ਹੈ। ਬਾਪ ਨੇ ਵਿਲ ਕੀਤਾ ਹੈ ਇਸਲਈ ਵਿਲ ਪਾਵਰ ਹੈ। ਤਾਂ ਕਿਹੜਾ ਸ਼ਬਦ ਯਾਦ ਰੱਖੋਗੇ? ‘ਕਰਨ ਕਰਾਵਨਹਰ’। ਪੱਕਾ ਜਾਂ ਪਲੇਨ ਵਿੱਚ ਜਾਂਦੇ - ਜਾਂਦੇ ਭੁੱਲ ਜਾਵੋਗੇ? ਭੁੱਲਣਾ ਨਹੀਂ।

ਹੁਣ ਫਿਰ ਤੋਂ ਆਪਣੇ ਨੂੰ ਸ਼ਰੀਰ ਦੇ ਬੰਧੰਨ ਤੋਂ ਨਿਆਰਾ ਕਰਮਾਤੀਤ ਸਟੇਜ, ਕਰਮ ਕਰ ਰਹੇ ਹਨ ਪਰ ਨਿਆਰਾ, ਦੇਖ ਰਹੇ ਹਨ, ਗੱਲ ਕਰ ਰਹੇ ਹਨ ਪਰ ਨਿਆਰਾ, ਮਾਲਿਕ ਅਤੇ ਬਾਪ ਦਵਾਰਾ ਨਿਮਿਤ ਆਤਮਾ ਹਾਂ, ਇਸ ਸਮ੍ਰਿਤੀ ਵਿੱਚ ਫਿਰ ਤੋਂ ਮਨ ਅਤੇ ਬੁੱਧੀ ਨੂੰ ਸਥਿਤ ਕਰੋ (ਡਰਿੱਲ) ਅੱਛਾ।

ਚਾਰੋਂ ਪਾਸੇ ਦੇ ਸਦਾ ਸੇਵਾ ਦੇ ਉਮੰਗ ਉਤਸ਼ਾਹ ਵਿੱਚ ਰਹਿਣ ਵਾਲੇ ਸੇਵਾਧਾਰੀ ਆਤਮਾਵਾਂ, ਸਦਾ ਖੁਦ ਪੁਰਸ਼ਾਰਥ ਅਤੇ ਸੇਵਾ ਦੋਵਾਂ ਦਾ ਬੈਲੇਂਸ ਰੱਖਣ ਵਾਲੀ ਬਲਿੱਸਫੁੱਲ ਆਤਮਾਵਾਂ, ਸਦਾ ਨਿਰਸਵਾਰਥ ਰਹਿਮਦਿਲ ਬਣ ਸਰਵ ਆਤਮਾਵਾਂ ਪ੍ਰਤੀ ਸੱਚਾ ਰਹਿਮ ਕਰਨ ਵਾਲੀਆਂ ਵਿਸ਼ੇਸ਼ ਆਤਮਾਵਾਂ, ਸਦਾ ਸੈਕਿੰਡ ਵਿੱਚ ਆਪਣੇ ਨੂੰ ਕਰਮ ਅਤੇ ਅਨੇਕ ਰਾਇਲ ਬੰਧਨਾਂ ਤੋਂ ਮੁਕਤ ਕਰਨ ਵਾਲੇ ਤੀਵ੍ਰ ਪੁਰਸ਼ਾਰਥੀ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਆਗਿਆਕਾਰੀ ਬਣ ਬਾਪ ਦੀ ਮਦਦ ਅਤੇ ਦੁਆਵਾਂ ਦਾ ਅਨੁਭਵ ਕਰਨ ਵਾਲੇ ਸਫ਼ਲਤਾਮੂਰਤ ਭਵ

ਬਾਪ ਦੀ ਆਗਿਆ ਹੈ "ਮੈਨੂੰ ਇੱਕ ਨੂੰ ਯਾਦ ਕਰੋ"। ਇੱਕ ਬਾਪ ਹੀ ਸੰਸਾਰ ਹਨ ਇਸਲਈ ਦਿਲ ਵਿੱਚ ਸਿਵਾਏ ਬਾਪ ਦੇ ਹੋਰ ਕੁਝ ਵੀ ਸਮਾਇਆ ਹੋਇਆ ਨਾ ਹੋਵੇ। ਇੱਕ ਮਤ, ਇੱਕ ਬਲ, ਇੱਕ ਭਰੋਸਾ... ਜਿੱਥੇ ਇੱਕ ਹੈ ਉੱਥੇ ਹਰ ਕੰਮ ਵਿੱਚ ਸਫ਼ਲਤਾ ਹੈ। ਉਹਨਾਂ ਦੇ ਲਈ ਕੋਈ ਵੀ ਪ੍ਰਸਥਿਤੀ ਨੂੰ ਪਾਰ ਕਰਨਾ ਸਹਿਜ ਹੈ। ਆਗਿਆ ਪਾਲਣ ਕਰਨ ਵਾਲਿਆਂ ਬੱਚਿਆਂ ਨੂੰ ਬਾਪ ਦੀਆਂ ਦੁਆਵਾਂ ਮਿਲਦੀਆਂ ਹਨ ਇਸਲਈ ਮੁਸ਼ਕਿਲ ਵੀ ਸਹਿਜ ਹੋ ਜਾਂਦਾ ਹੈ।

ਸਲੋਗਨ:-
ਨਵੇਂ ਬ੍ਰਾਹਮਣ ਜੀਵਨ ਦੀ ਸਮ੍ਰਿਤੀ ਵਿਚ ਰਹੋ ਤਾਂ ਕੋਈ ਵੀ ਪੁਰਾਣਾ ਸਸਕਾਰ ਇਮ੍ਰਜ਼ ਨਹੀਂ ਹੋ ਸਕਦਾ।