05.12.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਣੇ ਲਕਸ਼ ( ਟੀਚੇ ) ਅਤੇ ਲਕਸ਼ ( ਟੀਚੇ ) - ਦਾਤਾ ਬਾਪ ਨੂੰ ਯਾਦ ਕਰੋ ਤਾਂ ਦੈਵੀਗੁਣ ਆ ਜਾਣਗੇ , ਕਿਸੇ ਨੂੰ ਦੁੱਖ ਦੇਣਾ , ਗਲਾਨੀ ਕਰਨਾ , ਇਹ ਸਭ ਆਸੁਰੀ ਲੱਛਣ ਹਨ
 

ਪ੍ਰਸ਼ਨ:-
ਬਾਪ ਦਾ ਤੁਸੀਂ ਬੱਚਿਆਂ ਨਾਲ ਬਹੁਤ ਉੱਚਾ ਪਿਆਰ ਹੈ, ਉਸਦੀ ਨਿਸ਼ਾਨੀ ਕੀ ਹੈ?

ਉੱਤਰ:-
ਬਾਪ ਦੀਆਂ ਜੋ ਮਿੱਠੀ - ਮਿੱਠੀ ਸਿੱਖਿਆਵਾਂ ਮਿਲਦੀਆਂ ਹਨ, ਇਹ ਸਿੱਖਿਆ ਦੇਣਾ ਹੀ ਉਨ੍ਹਾਂ ਦੇ ਉੱਚੇ ਪਿਆਰ ਦੀ ਨਿਸ਼ਾਨੀ ਹੈ। ਬਾਪ ਦੀ ਪਹਿਲੀ ਸਿੱਖਿਆ ਹੈ - ਮਿੱਠੇ ਬੱਚੇ, ਸ਼੍ਰੀਮਤ ਤੋਂ ਬਗ਼ੈਰ ਕੋਈ ਉਲਟਾ - ਸੁਲਟਾ ਕੰਮ ਨਹੀਂ ਕਰਨਾ, 2. ਤੁਸੀਂ ਸਟੂਡੈਂਟ ਹੋ ਤੁਹਾਨੂੰ ਆਪਣੇ ਹੱਥ ਵਿੱਚ ਕਦੀ ਵੀ ਲਾਅ ਨਹੀਂ ਚੁੱਕਣਾ ਹੈ। ਤੁਸੀਂ ਆਪਣੇ ਮੁੱਖ ਵਿਚੋਂ ਸਦੈਵ ਰਤਨ ਕੱਢੋ, ਪੱਥਰ ਨਹੀਂ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਹੁਣ ਇਨ੍ਹਾਂ ਨੂੰ (ਲਕਸ਼ਮੀ - ਨਾਰਾਇਣ) ਤਾਂ ਚੰਗੀ ਤਰ੍ਹਾਂ ਵੇਖਦੇ ਹੋ। ਇਹ ਹੈ ਏਮ ਅਬਜੈਕਟ ਅਰਥਾਤ ਤੁਸੀਂ ਇਸ ਘਰਾਣੇ ਦੇ ਸੀ। ਕਿੰਨਾ ਰਾਤ - ਦਿਨ ਦਾ ਫ਼ਰਕ ਹੈ ਇਸਲਈ ਘੜੀ - ਘੜੀ ਇਨ੍ਹਾਂ ਨੂੰ ਵੇਖਣਾ ਹੈ। ਸਾਨੂੰ ਇਵੇਂ ਦਾ ਬਣਨਾ ਹੈ। ਇਨ੍ਹਾਂ ਦੀ ਮਹਿਮਾ ਤਾਂ ਚੰਗੀ ਤਰ੍ਹਾਂ ਜਾਣਦੇ ਹੋ। ਇਹ ਜੇਬ ਵਿੱਚ ਰੱਖਣ ਨਾਲ ਹੀ ਖੁਸ਼ੀ ਰਹੇਗੀ। ਅੰਦਰ ਵਿੱਚ ਦੁਵਿਧਾ ਜੋ ਰਹਿੰਦੀ ਹੈ, ਉਹ ਨਹੀਂ ਰਹਿਣੀ ਚਾਹੀਦੀ, ਇਸਨੂੰ ਦੇਹ - ਅਭਿਮਾਨ ਕਿਹਾ ਜਾਂਦਾ ਹੈ। ਦੇਹੀ - ਅਭਿਮਾਨੀ ਹੋ ਇਨ੍ਹਾਂ ਨੂੰ ਵੇਖੋਗੇ ਤਾਂ ਸਮਝਣਗੇ ਅਸੀਂ ਇਵੇਂ ਬਣ ਰਹੇ ਹਾਂ, ਤਾਂ ਜ਼ਰੂਰ ਇੰਨਾ ਨੂੰ ਵੇਖਣਾ ਪਵੇ। ਬਾਪ ਸਮਝਾਉਂਦੇ ਹਨ ਤੁਹਾਨੂੰ ਇਵੇਂ ਬਣਨਾ ਹੈ। ਮੱਧਜੀ ਭਵ, ਇਨ੍ਹਾਂ ਨੂੰ ਵੇਖੋ, ਯਾਦ ਕਰੋ। ਦ੍ਰਿਸ਼ਟਾਂਤ ਦੱਸਦੇ ਹੈ ਨਾ - ਉਸਨੇ ਸੋਚਿਆ ਮੈਂ ਭੈਂਸ ਹਾਂ ਤਾਂ ਉਹ ਆਪਣੇ ਨੂੰ ਭੈਂਸ ਹੀ ਸਮਝਣ ਲੱਗਾ। ਤੁਸੀਂ ਜਾਣਦੇ ਹੋ ਇਹ ਸਾਡਾ ਏਮ ਅਬਜੈਕਟ ਹੈ। ਇਹ ਬਣਨ ਦਾ ਹੈ। ਕਿਵੇਂ ਬਣਨਗੇ? ਬਾਪ ਦੀ ਯਾਦ ਨਾਲ। ਹਰ ਇੱਕ ਆਪਣੇ ਤੋਂ ਪੁੱਛੇ - ਬਰੋਬਰ ਅਸੀਂ ਇਨ੍ਹਾਂ ਨੂੰ ਵੇਖ ਬਾਪ ਨੂੰ ਯਾਦ ਕਰ ਰਹੇ ਹਾਂ? ਇਹ ਤਾਂ ਸਮਝਦੇ ਹੋ ਕਿ ਬਾਬਾ ਸਾਨੂੰ ਦੇਵਤਾ ਬਣਾਉਂਦੇ ਹਨ। ਜਿੰਨਾ ਹੋ ਸਕੇ ਯਾਦ ਕਰਨਾ ਚਾਹੀਦਾ। ਇਹ ਤਾਂ ਬਾਪ ਕਹਿੰਦੇ ਹਨ ਕਿ ਨਿਰੰਤਰ ਯਾਦ ਰਹਿ ਨਹੀਂ ਸਕਦੀ। ਪਰ ਪੁਰਸ਼ਾਰਥ ਕਰਨਾ ਹੈ। ਭਾਵੇਂ ਗ੍ਰਹਿਸਤ ਵਿਵਹਾਰ ਦਾ ਕੰਮ ਕਰਦੇ ਹੋਏ ਇਨ੍ਹਾਂ ਨੂੰ (ਲਕਸ਼ਮੀ - ਨਾਰਾਇਣ ਨੂੰ) ਯਾਦ ਕਰਣਗੇ ਤਾਂ ਬਾਪ ਜ਼ਰੂਰ ਯਾਦ ਆਵੇਗਾ। ਬਾਪ ਨੂੰ ਯਾਦ ਕਰਣਗੇ ਤਾਂ ਇਹ ਜ਼ਰੂਰ ਯਾਦ ਪਵੇਗਾ। ਸਾਨੂੰ ਇਵੇਂ ਬਣਨਾ ਹੈ। ਇਹੀ ਸਾਰਾ ਦਿਨ ਧੁੰਨ ਲੱਗੀ ਰਹੇ। ਤਾਂ ਫੇਰ ਇੱਕ - ਦੋ ਦੀ ਗਲਾਨੀ ਕਦੀ ਨਹੀਂ ਕਰਣਗੇ। ਇਹ ਇਵੇਂ ਹੈ, ਫਲਾਣਾ ਇਵੇਂ ਹੈ..ਜੋ ਇੰਨਾ ਗੱਲਾਂ ਵਿੱਚ ਲੱਗ ਜਾਂਦੇ ਹਨ ਉਹ ਉੱਚ ਪੱਦ ਪਾ ਨਹੀਂ ਸੱਕਣਗੇ। ਇਵੇਂ ਹੀ ਰਹਿ ਜਾਂਦੇ ਹਨ। ਕਿੰਨਾ ਸਹਿਜ ਕਰਕੇ ਸਮਝਾਇਆ ਜਾਂਦਾ ਹੈ। ਇਨ੍ਹਾਂ ਨੂੰ ਯਾਦ ਕਰੋ, ਬਾਪ ਨੂੰ ਯਾਦ ਕਰੋ ਤਾਂ ਤੁਸੀਂ ਇਹ ਬਣ ਹੀ ਜਾਵੋਗੇ। ਇੱਥੇ ਤਾਂ ਤੁਸੀਂ ਸਾਹਮਣੇ ਬੈਠੇ ਹੋ, ਸਾਰਿਆਂ ਦੇ ਘਰ ਵਿੱਚ ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਜ਼ਰੂਰ ਹੋਣਾ ਚਾਹੀਦਾ। ਕਿੰਨਾ ਐਕੁਰੇਟ ਚਿੱਤਰ ਹੈ। ਇਨ੍ਹਾਂ ਨੂੰ ਯਾਦ ਕਰਣਗੇ ਤਾਂ ਬਾਬਾ ਯਾਦ ਆਵੇਗਾ। ਸਾਰਾ ਦਿਨ ਹੋਰ ਗੱਲਾਂ ਦੇ ਬਦਲੇ ਇਹੀ ਸੁਣਾਉਂਦੇ ਰਹੋ। ਫਲਾਣਾ ਇਵੇਂ ਹੈ, ਇਹ ਹੈ...ਕਿਸੇ ਦੀ ਨਿੰਦਾ ਕਰਨਾ - ਇਸਨੂੰ ਦੁਵਿਧਾ ਕਿਹਾ ਜਾਂਦਾ ਹੈ। ਤੁਹਾਨੂੰ ਆਪਣੀ ਦੈਵੀ ਬੁੱਧੀ ਬਣਾਉਣੀ ਹੈ। ਕਿਸੇ ਨੂੰ ਦੁੱਖ ਦੇਣਾ, ਗਲਾਨੀ ਕਰਨਾ, ਚੰਚਲਤਾ ਕਰਨਾ - ਇਹ ਸੁਭਾਅ ਨਹੀਂ ਹੋਣਾ ਚਾਹੀਦਾ। ਇਸ ਵਿੱਚ ਤਾਂ ਅੱਧਾਕਲਪ ਰਹੇ ਹੋ। ਹੁਣ ਤੁਸੀ ਬੱਚਿਆਂ ਨੂੰ ਕਿੰਨੀ ਮਿੱਠੀ ਸਿੱਖਿਆ ਮਿਲਦੀ ਹੈ, ਇਨ੍ਹਾਂ ਤੋਂ ਉੱਚ ਪਿਆਰ ਦੂਜਾ ਕੋਈ ਹੁੰਦਾ ਨਹੀਂ। ਕੋਈ ਵੀ ਉਲਟਾ - ਸੁਲਟਾ ਕੰਮ ਸ਼੍ਰੀਮਤ ਬਗ਼ੈਰ ਨਹੀਂ ਕਰਨਾ ਚਾਹੀਦਾ। ਬਾਪ ਧਿਆਨ ਦੇ ਲਈ ਵੀ ਡਾਇਰੈਕਸ਼ਨ ਦਿੰਦੇ ਹਨ ਸਿਰਫ਼ ਭੋਗ ਲਗਾਕੇ ਆਓ। ਬਾਬਾ ਇਹ ਤਾਂ ਕਹਿੰਦੇ ਨਹੀਂ ਕਿ ਬੈਕੁੰਠ ਵਿੱਚ ਜਾਓ, ਰਾਸ - ਵਿਲਾਸ ਆਦਿ ਕਰੋ। ਦੂਜੀ ਥਾਂ ਗਏ ਤਾਂ ਸਮਝੋ ਮਾਇਆ ਦੀ ਪ੍ਰਵੇਸ਼ਤਾ ਹੋਈ। ਮਾਇਆ ਦਾ ਨੰਬਰਵਨ ਫਰਜ਼ ਹੈ ਪਤਿਤ ਬਣਾਉਣਾ। ਬੇਕਾਇਦੇ ਚਲਨ ਨਾਲ ਨੁਕਸਾਨ ਬਹੁਤ ਹੁੰਦਾ ਹੈ। ਹੋ ਸਕਦਾ ਹੈ ਫੇਰ ਕੜੀ ਸਜ਼ਾ ਵੀ ਖਾਣੀ ਪਵੇ, ਜੇਕਰ ਆਪਣੇ ਨੂੰ ਸੰਭਾਲਣਗੇ ਨਹੀਂ ਤਾਂ। ਬਾਪ ਦੇ ਨਾਲ - ਨਾਲ ਧਰਮਰਾਜ ਵੀ ਹੈ। ਉਨ੍ਹਾਂ ਕੋਲ ਬੇਹੱਦ ਦਾ ਹਿਸਾਬ - ਕਿਤਾਬ ਰਹਿੰਦਾ ਹੈ। ਰਾਵਣ ਦੀ ਜੇਲ ਵਿੱਚ ਕਿੰਨੇ ਵਰ੍ਹੇ ਸਜ਼ਾਵਾਂ ਖਾਦੀਆਂ ਹਨ। ਇਸ ਦੁਨੀਆਂ ਵਿੱਚ ਕਿੰਨਾ ਅਪਾਰ ਦੁੱਖ ਹੈ। ਹੁਣ ਬਾਪ ਕਹਿੰਦੇ ਹਨ ਹੋਰ ਸਭ ਗੱਲਾਂ ਭੁੱਲ ਇੱਕ ਬਾਪ ਨੂੰ ਯਾਦ ਕਰੋ ਅਤੇ ਸਾਰੀਆਂ ਦੁਵਿਧਾ ਅੰਦਰ ਵਿਚੋਂ ਕੱਢ ਦੋ। ਵਿਕਾਰ ਵਿੱਚ ਕੌਣ ਲੈ ਜਾਂਦੇ ਹਨ? ਮਾਇਆ ਦੇ ਭੂਤ। ਤੁਹਾਡਾ ਏਮ ਅਬਜੈਕਟ ਹੈ ਹੀ ਇਹ। ਰਾਜਯੋਗ ਹੈ ਨਾ। ਬਾਪ ਨੂੰ ਯਾਦ ਕਰਨ ਨਾਲ ਇਹ ਵਰਸਾ ਮਿਲੇਗਾ। ਤਾਂ ਇਸ ਧੰਧੇ ਵਿੱਚ ਲੱਗ ਜਾਣਾ ਚਾਹੀਦਾ। ਕਿਚੜਾ ਸਾਰਾ ਅੰਦਰ ਵਿਚੋਂ ਕੱਢ ਦੇਣਾ ਚਾਹੀਦਾ। ਮਾਇਆ ਦੀ ਪ੍ਰਕਾਸ਼ਠਾ ਵੀ ਬਹੁਤ ਕੜੀ ਹੈ। ਪਰ ਉਨ੍ਹਾਂ ਨੂੰ ਉਡਾਉਂਦੇ ਰਹਿਣਾ ਹੈ। ਜਿਨ੍ਹਾਂ ਹੋ ਸਕੇ ਯਾਦ ਦੀ ਯਾਤਰਾ ਵਿੱਚ ਰਹਿਣਾ ਹੈ। ਹੁਣ ਤਾਂ ਨਿਰੰਤਰ ਯਾਦ ਹੋ ਨਾ ਸਕੇ। ਆਖਰੀਨ ਨਿਰੰਤਰ ਤੱਕ ਵੀ ਆਉਣਗੇ ਉਦੋਂ ਹੀ ਉੱਚ ਪੱਦ ਪਾਉਣਗੇ। ਜੇਕਰ ਅੰਦਰ ਦੁਵਿਧਾ, ਖ਼ਰਾਬ ਖਿਆਲਾਤ ਹੋਣਗੇ ਤਾਂ ਉੱਚ ਪੱਦ ਮਿਲ ਨਹੀਂ ਸਕਦਾ। ਮਾਇਆ ਦੇ ਵਸ਼ ਹੋਕੇ ਹੀ ਹਾਰ ਖਾਂਦੇ ਹਨ।

ਬਾਪ ਸਮਝਾਉਂਦੇ ਹਨ - ਬੱਚੇ, ਗੰਦੇ ਕੰਮ ਨਾਲ ਹਾਰ ਨਾ ਖਾਓ। ਨਿੰਦਾ ਆਦਿ ਕਰਦੇ ਤਾਂ ਤੁਹਾਡੀ ਬਹੁਤ ਬੁਰੀ ਗਤੀ ਹੋ ਗਈ ਹੈ। ਹੁਣ ਸਦਗਤੀ ਹੁੰਦੀ ਹੈ ਤਾਂ ਬੁਰੇ ਕੰਮ ਨਾ ਕਰੋ। ਬਾਬਾ ਵੇਖਦੇ ਹਨ ਮਾਇਆ ਨੇ ਗਲੇ ਤੱਕ ਗ੍ਰਾਸ (ਹੱਪ) ਕਰ ਲਿਆ ਹੈ। ਪਤਾ ਵੀ ਨਹੀਂ ਪੈਂਦਾ ਹੈ। ਖੁਦ ਸਮਝਦੇ ਹਨ ਅਸੀਂ ਬਹੁਤ ਚੰਗਾ ਚੱਲ ਰਹੇ ਹਾਂ, ਪਰ ਨਹੀਂ। ਬਾਪ ਸਮਝਾਉਂਦੇ ਹਨ - ਮਨਸਾ, ਵਾਚਾ, ਕ੍ਰਮਣਾ ਮੁੱਖ ਤੋਂ ਰਤਨ ਹੀ ਨਿਕਲਣੇ ਚਾਹੀਦੇ। ਗੰਦੀ ਗੱਲਾਂ ਕਰਨਾ ਪੱਥਰ ਹਨ। ਹੁਣ ਤੁਸੀਂ ਪੱਥਰ ਤੋਂ ਪਾਰਸ ਬਣਦੇ ਹੋ ਤਾਂ ਮੁੱਖ ਤੋਂ ਕਦੀ ਪੱਥਰ ਨਹੀਂ ਨਿਕਲਣੇ ਚਾਹੀਦੇ। ਬਾਬਾ ਨੂੰ ਤਾਂ ਸਮਝਾਉਣਾ ਪੈਂਦਾ ਹੈ। ਬਾਪ ਦਾ ਹੱਕ ਹੈ ਬੱਚਿਆਂ ਨੂੰ ਸਮਝਾਉਣਾ। ਇਵੇਂ ਤਾਂ ਨਹੀਂ, ਭਰਾ - ਭਰਾ ਨੂੰ ਸਾਵਧਾਨੀ ਦੇਣਗੇ। ਟੀਚਰ ਦਾ ਕੰਮ ਹੈ ਸਿੱਖਿਆ ਦੇਣਾ। ਉਹ ਕੁਝ ਵੀ ਕਹਿ ਸਕਦੇ ਹਨ। ਸਟੂਡੇੰਟ ਨੂੰ ਹੱਥ ਵਿੱਚ ਲਾਅ ਨਹੀਂ ਚੁੱਕਣਾ ਹੈ। ਤੁਸੀਂ ਸਟੂਡੈਂਟ ਹੋ ਨਾ। ਬਾਪ ਸਮਝਾ ਸਕਦੇ ਹਨ, ਬਾਕੀ ਬੱਚਿਆਂ ਨੂੰ ਤਾਂ ਬਾਪ ਦਾ ਡਾਇਰੈਕਸ਼ਨ ਹੈ ਇੱਕ ਬਾਪ ਨੂੰ ਯਾਦ ਕਰੋ। ਤੁਹਾਡੀ ਤਕਦੀਰ ਹੁਣ ਖੁਲ੍ਹੀ ਹੈ। ਸ਼੍ਰੀਮਤ ਤੇ ਨਾ ਚੱਲਣ ਨਾਲ ਤੁਹਾਡੀ ਤਕਦੀਰ ਵਿਗੜ ਜਾਵੇਗੀ ਫੇਰ ਬਹੁਤ ਪਛਤਾਨਾ ਪਵੇਗਾ। ਬਾਪ ਦੀ ਸ਼੍ਰੀਮਤ ਤੇ ਨਾ ਚੱਲਣ ਨਾਲ ਇੱਕ ਤਾਂ ਸਜ਼ਾਵਾਂ ਖਾਣੀਆਂ ਪੈਣ, ਦੂਜਾ ਪੱਦ ਵੀ ਭ੍ਰਸ਼ਟ। ਜਨਮ -ਜਨਮਾਂਤ੍ਰ, ਕਲਪ - ਕਲਪਾਂਤ੍ਰ ਦੀ ਬਾਜ਼ੀ ਹੈ। ਬਾਪ ਆਕੇ ਪੜ੍ਹਾਉਂਦੇ ਹਨ ਤਾਂ ਬੁੱਧੀ ਵਿੱਚ ਰਹਿਣਾ ਚਾਹੀਦਾ - ਬਾਬਾ ਸਾਡਾ ਟੀਚਰ ਹੈ, ਜਿਨ੍ਹਾਂ ਤੋਂ ਇਹ ਨਵੀਂ ਨਾਲੇਜ਼ ਮਿਲਦੀ ਹੈ ਕਿ ਆਪਣੇ ਨੂੰ ਆਤਮਾ ਸਮਝੋ। ਆਤਮਾਵਾਂ ਅਤੇ ਪ੍ਰਮਾਤਮਾ ਦਾ ਮੇਲਾ ਕਿਹਾ ਜਾਂਦਾ ਹੈ ਨਾ। 5 ਹਜ਼ਾਰ ਵਰ੍ਹੇ ਬਾਦ ਮਿਲੇਗਾ, ਇਸ ਵਿੱਚ ਜਿਨ੍ਹਾਂ ਵਰਸਾ ਲੈਣਾ ਚਾਹੋ ਲੈ ਸਕਦੇ ਹੋ। ਨਹੀਂ ਤਾਂ ਬਹੁਤ - ਬਹੁਤ ਪਛਤਾਣਗੇ, ਰੋਣਗੇ। ਸਭ ਸ਼ਾਖਸ਼ਤਕਾਰ ਹੋ ਜਾਣਗੇ। ਸਕੂਲ ਵਿੱਚ ਬੱਚੇ ਟ੍ਰਾਂਸਫਰ ਹੁੰਦੇ ਹਨ ਤਾਂ ਪਿਛਾੜੀ ਵਿੱਚ ਬੈਠਣ ਵਾਲਿਆਂ ਨੂੰ ਸਭ ਵੇਖਦੇ ਹਨ। ਇੱਥੇ ਵੀ ਟ੍ਰਾਂਸਫਰ ਹੁੰਦੇ ਹਨ। ਤੁਸੀਂ ਜਾਣਦੇ ਹੋ ਇੱਥੇ ਸ਼ਰੀਰ ਛੱਡਕੇ ਫੇਰ ਜਾਣਗੇ ਸਤਿਯੁਗ ਵਿੱਚ ਪ੍ਰਿੰਸ ਦੇ ਕਾਲੇਜ਼ ਵਿੱਚ ਭਾਸ਼ਾ ਸਿੱਖਣਗੇ। ਉੱਥੇ ਦੀ ਭਾਸ਼ਾ ਤਾਂ ਸਭ ਨੂੰ ਪੜ੍ਹਨੀ ਪੈਂਦੀ ਹੈ, ਮਦਰ ਲੈਂਗਵੇਜ। ਬਹੁਤਿਆਂ ਵਿੱਚ ਪੂਰਾ ਗਿਆਨ ਨਹੀਂ ਹੈ ਫੇਰ ਪੜ੍ਹਦੇ ਵੀ ਨਹੀਂ ਹਨ ਰੈਗੂਲਰ। ਇੱਕ - ਦੋ ਵਾਰ ਮਿਸ ਕੀਤਾ ਤਾਂ ਆਦਤ ਪੈ ਜਾਂਦੀ ਹੈ ਮਿਸ ਕਰਨ ਦੀ। ਸੰਗ ਹੈ ਮਾਇਆ ਦੇ ਮੁਰੀਦਾਂ ਦਾ। ਸ਼ਿਵਬਾਬਾ ਦੇ ਮੁਰੀਦ ਥੋੜ੍ਹੇ ਹਨ। ਬਾਕੀ ਸਭ ਹਨ ਮਾਇਆ ਦੇ ਮੁਰੀਦ। ਸ਼ਿਵਬਾਬਾ ਦੇ ਮੁਰੀਦ ਬਣਦੇ ਹੋ ਤਾਂ ਮਾਇਆ ਸਹਿਣ ਨਹੀਂ ਕਰ ਸਕਦੀ ਹੈ, ਇਸਲਈ ਸੰਭਾਲ ਬਹੁਤ ਕਰਨੀ ਚਾਹੀਦੀ। ਛੀ - ਛੀ ਗੰਦੇ ਮਨੁੱਖਾਂ ਤੋਂ ਬੜੀ ਸੰਭਾਲ ਰੱਖਣੀ ਹੈ। ਹੰਸ ਅਤੇ ਬਗੁਲੇ ਹੈ ਨਾ। ਬਾਬਾ ਨੇ ਰਾਤ ਨੂੰ ਵੀ ਸਿੱਖਿਆ ਦਿੱਤੀ ਹੈ, ਸਾਰਾ ਦਿਨ ਕੋਈ ਨਾ ਕੋਈ ਦੀ ਨਿੰਦਾ ਕਰਨਾ, ਪਰਚਿੰਤਨ ਕਰਨਾ, ਇਨ੍ਹਾਂ ਨੂੰ ਕੋਈ ਦੈਵੀਗੁਣ ਨਹੀਂ ਕਿਹਾ ਜਾਂਦਾ ਹੈ। ਦੇਵਤਾ ਇਵੇਂ ਕੰਮ ਨਹੀਂ ਕਰਦੇ ਹਨ। ਬਾਪ ਕਹਿੰਦੇ ਹਨ ਬਾਪ ਅਤੇ ਵਰਸੇ ਨੂੰ ਯਾਦ ਕਰੋ ਫੇਰ ਵੀ ਨਿੰਦਾ ਕਰਦੇ ਰਹਿੰਦੇ ਹਨ। ਨਿੰਦਾ ਤਾਂ ਜਨਮ - ਜਨਮਾਂਤ੍ਰ ਕਰਦੇ ਆਏ ਹੋ। ਦੁਵਿਧਾ ਅੰਦਰ ਰਹਿੰਦੀ ਹੀ ਹੈ। ਇਹ ਵੀ ਅੰਦਰ ਮਾਰਾਮਾਰੀ ਹੈ। ਮੁਫ਼ਤ ਆਪਣਾ ਖੂਨ ਕਰਦੇ ਹਨ। ਬਹੁਤਿਆਂ ਨੂੰ ਘਾਟਾ ਪਾਉਂਦੇ ਹਨ। ਫ਼ਲਾਣਾ ਇਵੇਂ ਹੈ, ਇਸ ਵਿੱਚ ਤੁਹਾਡਾ ਕੀ ਜਾਂਦਾ ਹੈ। ਸਭਦਾ ਸਹਾਇਕ ਇੱਕ ਬਾਪ ਹੈ। ਹੁਣ ਤਾਂ ਸ਼੍ਰੀਮਤ ਤੇ ਚੱਲਣਾ ਹੈ। ਮਨੁੱਖ ਮਤ ਤਾਂ ਬੜਾ ਗੰਦਾ ਬਣਾ ਦਿੰਦੀ ਹੈ। ਇੱਕ - ਦੋ ਦੋ ਗਲਾਨੀ ਕਰਦੇ ਰਹਿੰਦੇ ਹਨ। ਗਲਾਨੀ ਕਰਨਾ ਇਹ ਹੈ ਮਾਇਆ ਦਾ ਭੂਤ। ਇਹ ਹੈ ਹੀ ਪਤਿਤ ਦੁਨੀਆਂ। ਤੁਸੀਂ ਸਮਝਦੇ ਹੋ ਕਿ ਅਸੀਂ ਹੁਣ ਪਤਿਤ ਤੋਂ ਪਾਵਨ ਬਣ ਰਹੇ ਹਾਂ। ਤਾਂ ਇਹ ਬੜੀ ਖਰਾਬੀਆਂ ਹਨ। ਸਮਝਾਇਆ ਜਾਂਦਾ ਹੈ ਅੱਜ ਤੋਂ ਆਪਣਾ ਕੰਨ ਫੜਣਾ ਚਾਹੀਦਾ - ਕਦੀ ਇਵੇਂ ਕਰਮ ਨਹੀਂ ਕਰਾਂਗੇ। ਕੁਝ ਵੀ ਜੇਕਰ ਵੇਖਦੇ ਹੋ ਤਾਂ ਬਾਬਾ ਨੂੰ ਰਿਪੋਰਟ ਕਰਨੀ ਚਾਹੀਦੀ। ਤੁਹਾਡਾ ਕੀ ਜਾਂਦਾ ਹੈ! ਤੁਸੀਂ ਇੱਕ - ਦੋ ਦੀ ਨਿੰਦਾ ਕਿਉਂ ਕਰਦੇ ਹੋ! ਬਾਪ ਸੁਣਦਾ ਤਾਂ ਸਭ - ਕੁਝ ਹੈ ਨਾ! ਬਾਪ ਨੇ ਕੰਨਾਂ ਅਤੇ ਅੱਖਾਂ ਦਾ ਲੋਨ ਲਿਆ ਹੈ ਨਾ। ਬਾਪ ਵੀ ਵੇਖਦਾ ਹਨ ਤਾਂ ਇਹ ਦਾਦਾ ਵੀ ਵੇਖਦੇ ਹਨ। ਚਲਨ, ਵਾਤਾਵਰਣ ਤਾਂ ਕੋਈ - ਕੋਈ ਦਾ ਬਿਲਕੁਲ ਹੀ ਬੇਕਾਇਦੇ ਚਲਦਾ ਹੈ। ਜਿਨ੍ਹਾਂ ਦਾ ਬਾਪ ਨਹੀਂ ਹੁੰਦਾ ਹੈ, ਉਨ੍ਹਾਂ ਨੂੰ ਛੋਰਾ ਕਿਹਾ ਜਾਂਦਾ ਹੈ। ਉਹ ਆਪਣੇ ਬਾਪ ਨੂੰ ਵੀ ਨਹੀਂ ਜਾਣਦੇ , ਯਾਦ ਵੀ ਨਹੀਂ ਕਰਦੇ ਹਨ। ਸੁਧਰਨ ਦੇ ਬਦਲੇ ਹੋਰ ਹੀ ਵਿਗੜਦੇ ਹਨ, ਇਸਲਈ ਆਪਣਾ ਹੀ ਪੱਦ ਗਵਾਉਂਦੇ ਹਨ। ਸ਼੍ਰੀਮਤ ਤੇ ਨਹੀਂ ਚੱਲਦੇ ਤਾਂ ਛੋਰੇ ਹਨ। ਮਾਂ - ਬਾਪ ਦੀ ਸ਼੍ਰੀਮਤ ਤੇ ਨਹੀਂ ਚੱਲਦੇ ਹਨ। ਤਵਮੇਵ ਮਾਤਾਸ਼ ਚ ਪਿਤਾ.ਬੰਧੂ ਆਦਿ ਵੀ ਬਣਦੇ ਹਨ।

ਪਰ ਗ੍ਰੇਟ - ਗ੍ਰੇਟ ਗ੍ਰੈੰਡ ਫ਼ਾਦਰ ਹੀ ਨਹੀਂ ਤਾਂ ਮਦਰ ਫੇਰ ਕਿੱਥੋਂ ਹੋਵੇਗੀ, ਇੰਨੀ ਵੀ ਬੁੱਧੀ ਨਹੀਂ। ਮਾਇਆ ਬੁੱਧੀ ਇੱਕਦਮ ਫ਼ੇਰ ਦਿੰਦੀ ਹੈ। ਬੇਹੱਦ ਦੇ ਬਾਪ ਦੀ ਆਗਿਆ ਨਹੀਂ ਮੰਨਦੇ ਹਨ ਤਾਂ ਦੰਡ ਪੈ ਜਾਂਦਾ ਹੈ। ਜ਼ਰਾ ਵੀ ਸਦਗਤੀ ਨਹੀਂ ਹੁੰਦੀ ਹੈ। ਬਾਪ ਵੇਖਦੇ ਹਨ ਤਾਂ ਕਹਿਣਗੇ ਨਾ - ਇਨ੍ਹਾਂ ਦੀ ਕੀ ਬੁਰੀ ਗਤੀ ਹੋਵੇਗੀ। ਇਹ ਤਾਂ ਟਾਂਗਰ, ਅੱਕ ਦੇ ਫੁੱਲ ਹਨ। ਜਿਸਨੂੰ ਕੋਈ ਵੀ ਪਸੰਦ ਨਹੀਂ ਕਰਦਾ ਹੈ। ਤਾਂ ਸੁਧਰਨਾ ਚਾਹੀਦਾ ਹੈ ਨਾ। ਨਹੀਂ ਤਾਂ ਪੱਦ ਭ੍ਰਸ਼ਟ ਹੋ ਜਾਣਗੇ। ਜਨਮ - ਜਨਮਾਂਤ੍ਰ ਦੇ ਲਈ ਘਾਟਾ ਪੈ ਜਾਵੇਗਾ। ਪਰ ਦੇਹ ਅਭਿਮਾਨੀਆਂ ਦੀ ਬੁੱਧੀ ਵਿੱਚ ਬੈਠਦਾ ਹੀ ਨਹੀਂ। ਆਤਮ - ਅਭਿਮਾਨੀ ਹੀ ਬਾਪ ਨਾਲ ਲਵ ਕਰ ਸਕਦੇ ਹਨ। ਬਲਿਹਾਰ ਜਾਣਾ ਕੋਈ ਮਾਸੀ ਦਾ ਘਰ ਨਹੀਂ ਹੈ। ਵੱਡੇ - ਵੱਡੇ ਆਦਮੀ ਬਲਿਹਾਰ ਤਾਂ ਜਾਂ ਨਾ ਸੱਕਣ। ਉਹ ਬਲਿਹਾਰ ਜਾਣ ਦਾ ਅਰ੍ਥ ਵੀ ਨਹੀਂ ਸਮਝਦੇ ਹਨ। ਹਿਰਦੇ ਵਦੀਰਨ ਹੁੰਦਾ ਹੈ। ਬਹੁਤ ਬੰਧਨਮੁਕਤ ਵੀ ਹਨ। ਬੱਚਾ ਆਦਿ ਕੁਝ ਵੀ ਨਹੀਂ ਹੈ। ਕਹਿੰਦੇ ਹਨ ਬਾਬਾ ਤੁਸੀਂ ਹੀ ਸਾਡੇ ਸਭ ਕੁਝ ਹੋ। ਇਵੇਂ ਮੁੱਖ ਤੋਂ ਕਹਿੰਦੇ ਹਨ ਪਰ ਸੱਚ ਨਹੀਂ। ਬਾਪ ਤੋਂ ਵੀ ਝੂਠ ਬੋਲ ਦਿੰਦੇ ਹਨ। ਬਲਿਹਾਰ ਗਏ ਤਾਂ ਆਪਣਾ ਮੱਮਤਵ ਕਢ ਦੇਣਾ ਚਾਹੀਦਾ। ਹੁਣ ਤਾਂ ਪਿਛਾੜੀ ਹੈ ਤਾਂ ਸ਼੍ਰੀਮਤ ਤੇ ਚੱਲਣਾ ਪਵੇ। ਮਲਕੀਅਤ ਆਦਿ ਨਾਲ ਵੀ ਮੱਮਤਵ ਨਿਕਲ ਜਾਵੇ। ਬਹੁਤ ਹਨ ਇਵੇਂ ਬੰਧਨਮੁਕਤ। ਸ਼ਿਵਬਾਬਾ ਨੂੰ ਆਪਣਾ ਬਣਾਇਆ ਹੈ, ਅਡੋਪਟ ਕਰਦੇ ਹੈ ਨਾ। ਇਹ ਸਾਡਾ ਬਾਪ ਟੀਚਰ ਸਤਿਗੁਰੂ ਹੈ। ਅਸੀਂ ਉਨ੍ਹਾਂ ਨੂੰ ਆਪਣਾ ਬਣਾਉਂਦੇ ਹਾਂ, ਉਨ੍ਹਾਂ ਦੀ ਪੂਰੀ ਮਲਕੀਅਤ ਲੈਣ। ਜੋ ਬੱਚੇ ਬਣ ਗਏ ਹਨ ਉਹ ਘਰਾਣੇ ਵਿੱਚ ਜ਼ਰੂਰ ਆਉਂਦੇ ਹਨ। ਪਰ ਫੇਰ ਉਸ ਵਿੱਚ ਪਦ ਕਿੰਨੇ ਹਨ। ਕਿੰਨੇ ਦਾਸ - ਦਾਸੀਆਂ ਹਨ। ਇੱਕ - ਦੋ ਤੇ ਹੁਕਮ ਚਲਾਉਂਦੇ ਹਨ। ਦਾਸੀਆਂ ਵਿੱਚ ਵੀ ਨੰਬਰਵਾਰ ਬਣਦੇ ਹਨ। ਰਾਇਲ ਘਰਾਣੇ ਵਿੱਚ ਬਾਹਰ ਦੇ ਦਾਸ - ਦਾਸੀਆਂ ਤਾਂ ਨਹੀਂ ਆਉਣਗੇ ਨਾ। ਜੋ ਬਾਪ ਦੇ ਬਣੇ ਹਨ, ਉਨ੍ਹਾਂ ਨੂੰ ਬਣਨਾ ਹੈ। ਇਵੇਂ - ਇਵੇਂ ਬੱਚੇ ਹਨ ਜਿਨ੍ਹਾਂ ਵਿੱਚ ਪਾਈ ਦਾ ਵੀ ਅਕਲ ਨਹੀਂ ਹੈ।

ਬਾਬਾ ਇਵੇਂ ਤਾਂ ਕਹਿੰਦੇ ਨਹੀਂ ਕਿ ਮਮਾ ਨੂੰ ਯਾਦ ਕਰੋ ਜਾਂ ਮੇਰੇ ਰੱਥ ਨੂੰ ਯਾਦ ਕਰੋ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਦੇਹ ਦੇ ਸਭ ਬੰਧਨ ਛੱਡ ਆਪਣੇ ਨੂੰ ਆਤਮਾ ਸਮਝੋ। ਬਾਪ ਸਮਝਾਉਂਦੇ ਹਨ ਕਿ ਪ੍ਰੀਤ ਰੱਖਣੀ ਹੈ ਤਾਂ ਇੱਕ ਨਾਲ ਰੱਖੋ ਉਦੋਂ ਬੇੜਾ ਪਾਰ ਹੋਵੇਗਾ। ਬਾਪ ਦੇ ਡਾਇਰੈਕਸ਼ਨ ਤੇ ਚੱਲੋ। ਮੋਹਜੀਤ ਰਾਜਾ ਦੀ ਕਥਾ ਵੀ ਹੈ ਨਾ! ਪਹਿਲੇ ਨੰਬਰ ਵਿੱਚ ਹੈ ਬੱਚੇ, ਬੱਚਾ ਤਾਂ ਮਲਕੀਅਤ ਦਾ ਮਾਲਿਕ ਬਣੇਗੇ। ਇਸਤ੍ਰੀ ਤਾਂ ਹਾਫ਼ ਪਾਰ੍ਟਨਰ ਹੈ, ਬੱਚਾ ਤਾਂ ਫੁੱਲ ਮਾਲਿਕ ਬਣ ਜਾਂਦਾ ਹੈ। ਤਾਂ ਬੁੱਧੀ ਉਸ ਵੱਲ ਜਾਂਦੀ ਹੈ, ਬਾਬਾ ਨੂੰ ਫੁੱਲ ਮਾਲਿਕ ਬਣਾਉਣਗੇ ਤਾਂ ਇਹ ਸਭ ਕੁਝ ਤੁਹਾਨੂੰ ਦੇ ਦੇਣਗੇ। ਲੈਣ - ਦੇਣ ਦੀ ਗੱਲ ਹੀ ਨਹੀਂ। ਇਹ ਤਾਂ ਸਮਝ ਦੀ ਗੱਲ ਹੈ। ਭਾਵੇਂ ਤੁਸੀਂ ਸੁਣਦੇ ਹੋ ਫੇਰ ਦੂਜੇ ਦਿਨ ਸਭ ਭੁੱਲ ਜਾਂਦੇ ਹੋ। ਬੁੱਧੀ ਵਿੱਚ ਰਵੇਗਾ ਤਾਂ ਦੂਜਿਆਂ ਨੂੰ ਵੀ ਸਮਝਾ ਸਕੋਗੇ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਸ੍ਵਰਗ ਦੇ ਮਾਲਿਕ ਬਣੋਗੇ। ਇਹ ਤਾਂ ਬਹੁਤ ਸਹਿਜ ਹੈ, ਮੁੱਖ ਚਲਾਉਂਦੇ ਰਹੋ। ਏਮ ਆਬਜੈਕਟ ਦੱਸਦੇ ਰਹੋ। ਵਿਸ਼ਾਲਬੁੱਧੀ ਤਾਂ ਝੱਟ ਸਮਝਣਗੇ। ਅੰਤ ਵਿੱਚ ਇਹ ਚਿੱਤਰ ਆਦਿ ਵੀ ਕੰਮ ਆਉਣਗੇ। ਇਸ ਵਿੱਚ ਸਾਰਾ ਗਿਆਨ ਭਰਿਆ ਹੋਇਆ ਹੈ। ਲਕਸ਼ਮੀ - ਨਾਰਾਇਣ ਅਤੇ ਰਾਧੇ - ਕ੍ਰਿਸ਼ਨ ਦਾ ਆਪਸ ਵਿੱਚ ਕੀ ਸੰਬੰਧ ਹੈ? ਇਹ ਕੋਈ ਨਹੀਂ ਜਾਣਦੇ। ਲਕਸ਼ਮੀ - ਨਾਰਾਇਣ ਤਾਂ ਜ਼ਰੂਰ ਪਹਿਲੇ ਪ੍ਰਿੰਸ ਹੋਣਗੇ। ਬੇਗਰ ਟੁ ਕਿੰਗ ਨਹੀਂ ਕਿਹਾ ਜਾਂਦਾ। ਪ੍ਰਿੰਸ ਦੇ ਬਾਦ ਹੀ ਕਿੰਗ ਬਣਦੇ ਹਨ। ਇਹ ਤਾਂ ਬਹੁਤ ਸਹਿਜ ਹੈ ਪਰ ਮਾਇਆ ਕੋਈ ਨੂੰ ਫ਼ੜ ਲੈਂਦੀ ਹੈ, ਕਿਸੇ ਦੀ ਨਿੰਦਾ ਕਰਨਾ, ਗਲਾਨੀ ਕਰਨਾ - ਇਹ ਤਾਂ ਬਹੁਤਿਆਂ ਦੀ ਆਦਤ ਹੈ। ਹੋਰ ਤਾਂ ਕੋਈ ਕੰਮ ਹੈ ਹੀ ਨਹੀਂ। ਬਾਪ ਨੂੰ ਕਦੀ ਯਾਦ ਨਹੀਂ ਕਰਣਗੇ। ਇੱਕ - ਦੂਜੇ ਦੀ ਨਿੰਦਾ ਦਾ ਧੰਧਾ ਹੀ ਕਰਦੇ ਹਨ। ਇਹ ਹੈ ਮਾਇਆ ਦਾ ਪਾਠ। ਬਾਪ ਦਾ ਪਾਠ ਤਾਂ ਬਿਲਕੁਲ ਹੀ ਸਿੱਧਾ ਹੈ। ਪਿਛਾੜੀ ਵਿੱਚ ਇਹ ਸੰਨਿਆਸੀ ਆਦਿ ਜਾਗਣਗੇ, ਕਹਿਣਗੇ ਕਿ ਗਿਆਨ ਹੈ ਤਾਂ ਇਨ੍ਹਾਂ ਬੀ.ਕੇ. ਵਿੱਚ ਹੈ। ਕੁਮਾਰ - ਕੁਮਾਰੀਆਂ ਤਾਂ ਪਵਿੱਤਰ ਹੁੰਦੇ ਹਨ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹਨ। ਸਾਡੇ ਵਿੱਚ ਕੋਈ ਖ਼ਰਾਬ ਖ਼ਿਆਲ ਵੀ ਨਹੀਂ ਆਉਣਾ ਚਾਹੀਦਾ। ਬਹੁਤਿਆਂ ਨੂੰ ਹੁਣ ਵੀ ਖ਼ਰਾਬ ਖ਼ਿਆਲਾਤ ਆਉਂਦੇ ਹਨ, ਫੇਰ ਇਸਦੀ ਸਜ਼ਾ ਵੀ ਬਹੁਤ ਕੜੀ ਹੈ। ਬਾਪ ਸਮਝਾਉਂਦੇ ਤਾਂ ਬਹੁਤ ਹਨ। ਜੇਕਰ ਕੁਝ ਚਾਲ ਤੁਹਾਡੀ ਫੇਰ ਖ਼ਰਾਬ ਵੇਖੀ ਤਾਂ ਇੱਥੇ ਰਹਿ ਨਹੀਂ ਸੱਕਣਗੇ। ਥੋੜੀ ਸਜ਼ਾ ਵੀ ਦੇਣੀ ਹੁੰਦੀ ਹੈ, ਤੁਸੀਂ ਲਾਇਕ ਨਹੀਂ ਹੋ। ਬਾਪ ਨੂੰ ਠੱਗਦੇ ਹੋ। ਤੁਸੀਂ ਬਾਪ ਨੂੰ ਯਾਦ ਕਰ ਨਹੀਂ ਸਕੋਗੇ। ਅਵਸਥਾ ਸਾਰੀ ਡਿੱਗ ਜਾਂਦੀ ਹੈ। ਅਵਸਥਾ ਡਿਗਣਾ ਹੀ ਸਜ਼ਾ ਹੈ। ਸ਼੍ਰੀਮਤ ਤੇ ਨਾ ਚੱਲਣ ਨਾਲ ਆਪਣਾ ਪੱਦ ਭ੍ਰਸ਼ਟ ਕਰ ਦਿੰਦੇ ਹਨ। ਬਾਪ ਦੇ ਡਾਇਰੈਕਸ਼ਨ ਤੇ ਨਾ ਚੱਲਣ ਨਾਲ ਹੋਰ ਹੀ ਭੂਤ ਦੀ ਪ੍ਰਵੇਸ਼ਤਾ ਹੁੰਦੀ ਹੈ। ਬਾਬਾ ਨੂੰ ਤਾਂ ਕਦੀ - ਕਦੀ ਖ਼ਿਆਲ ਆਉਂਦਾ ਹੈ, ਕਿੱਥੇ ਬਹੁਤ ਵੱਡੀ ਕੜੀ ਸਜ਼ਾਵਾਂ ਹੁਣ ਹੀ ਸ਼ੁਰੂ ਨਾ ਹੋ ਜਾਣ। ਸਜ਼ਾਵਾਂ ਵੀ ਬਹੁਤ ਗੁਪਤ ਹੁੰਦੀਆਂ ਹੈ ਨਾ। ਕਿੱਥੇ ਕੜੀ ਪੀੜ੍ਹਾ ਨਾ ਆਏ। ਬਹੁਤ ਡਿੱਗੇ ਹਨ, ਸਜ਼ਾ ਖਾਂਦੇ ਹਨ। ਬਾਪ ਤਾਂ ਸਭ ਇਸ਼ਾਰੇ ਵਿੱਚ ਸਮਝਾਉਂਦੇ ਰਹਿੰਦੇ ਹਨ। ਆਪਣੀ ਤਕਦੀਰ ਨੂੰ ਲਕੀਰ ਬਹੁਤ ਲਗਾਉਂਦੇ ਹਨ ਇਸਲਈ ਬਾਪ ਖ਼ਬਰਦਾਰ ਕਰਦੇ ਰਹਿੰਦੇ ਹਨ, ਹੁਣ ਗ਼ਫ਼ਲਤ ਕਰਨ ਦਾ ਵਕ਼ਤ ਨਹੀਂ ਹੈ, ਆਪਣੇ ਨੂੰ ਸੁਧਾਰੋ। ਅੰਤ ਘੜੀ ਆਉਣ ਵਿੱਚ ਕੋਈ ਦੇਰੀ ਨਹੀਂ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕੋਈ ਵੀ ਬੇਕਾਇਦੇ, ਸ਼੍ਰੀਮਤ ਦੇ ਵਿਰੁੱਧ ਚੱਲਣ ਨਹੀਂ ਚਲਣੀ ਹੈ। ਸਵੈ ਨੂੰ ਸਵੈ ਹੀ ਸੁਧਾਰਨਾ ਹੈ। ਛੀ - ਛੀ ਗੰਦੇ ਮਨੁੱਖਾਂ ਤੋਂ ਆਪਣੀ ਸੰਭਾਲ ਕਰਨੀ ਹੈ।

2. ਬੰਧਨਮੁਕਤ ਹੋ ਪੂਰਾ - ਪੂਰਾ ਬਲਿਹਾਰ ਜਾਣਾ ਹੈ। ਆਪਣਾ ਮੱਮਤਵ ਕੱਢ ਦੇਣਾ ਹੈ। ਕਦੀ ਵੀ ਕਿਸੀ ਦੀ ਨਿੰਦਾ ਜਾਂ ਪਰਚਿੰਤਨ ਨਹੀਂ ਕਰਨਾ ਹੈ। ਗੰਦੇ ਖ਼ਰਾਬ ਖਿਆਲਾਤਾਂ ਤੋਂ ਸਵੈ ਨੂੰ ਮੁਕਤ ਰੱਖਣਾ ਹੈ।

ਵਰਦਾਨ:-
ਸਵਰਾਜ ਅਧਿਕਾਰ ਦੇ ਨਸ਼ੇ ਅਤੇ ਨਿਸ਼ਚੈ ਨਾਲ ਸਦਾ ਸ਼ਕਤੀਸ਼ਾਲੀ ਬਣਨ ਵਾਲੇ ਸਹਿਜਯੋਗੀ , ਨਿਰੰਤਰ ਯੋਗੀ ਭਵ :

ਸਵਰਾਜ ਅਧਿਕਾਰੀ ਅਰਥਾਤ ਹਰ ਕਰਮਇੰਦਰੀ ਤੇ ਆਪਣਾ ਰਾਜ। ਕਦੀ ਸੰਕਲਪ ਵਿੱਚ ਵੀ ਕਰਮਇੰਦ੍ਰੀਆਂ ਧੋਖਾ ਨਾ ਦੇਣ। ਕਦੀ ਥੋੜਾ ਵੀ ਦੇਹ - ਅਭਿਮਾਨ ਆਇਆ ਤਾਂ ਜੋਸ਼ ਜਾਂ ਕਰੋਧ ਸਹਿਜ ਆ ਜਾਂਦਾ ਹੈ, ਪਰ ਜੋ ਸਵਰਾਜ ਅਧਿਕਾਰੀ ਹਨ ਉਹ ਸਦਾ ਨਿਰਹੰਕਾਰੀ, ਸਦਾ ਹੀ ਨਿਰਮਾਣ ਬਣ ਸੇਵਾ ਕਰਦੇ ਹਨ ਇਸਲਈ ਮੈਂ ਸਵਰਾਜ ਅਧਿਕਾਰੀ ਆਤਮਾ ਹਾਂ - ਇਸ ਨਸ਼ੇ ਅਤੇ ਨਿਸ਼ਚੈ ਨਾਲ ਸ਼ਕਤੀਸ਼ਾਲੀ ਬਣ ਮਾਇਆਜੀਤ ਸੋ ਜਗਤਜੀਤ ਬਣੋ ਤਾਂ ਸਹਿਜਯੋਗੀ, ਨਿਰੰਤਰ ਯੋਗੀ ਬਣ ਜਾਣਗੇ।

ਸਲੋਗਨ:-
ਲਾਈਟ ਹਾਊਸ ਬਣ ਮਨ - ਬੁੱਧੀ ਨਾਲ ਲਾਈਟ ਫੈਲਾਉਣ ਵਿੱਚ ਬਿਜ਼ੀ ਰਹੋ ਤਾਂ ਕਿਸੇ ਗੱਲ ਵਿੱਚ ਡਰ ਨਹੀਂ ਲਗੇਗਾ।