06.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਕ੍ਰੋਧ
ਬਹੁਤ ਦੁੱਖਦਾਈ ਹੈ, ਇਹ ਆਪਣੇ ਨੂੰ ਵੀ ਦੁਖੀ ਕਰਦਾ ਹੈ ਤੇ ਦੂਸਰਿਆਂ ਨੂੰ ਵੀ ਦੁਖੀ ਕਰਦਾ, ਇਸਲਈ
ਸ਼੍ਰੀਮਤ ਤੇ ਇਹਨਾਂ ਭੂਤਾਂ ਤੇ ਵਿਜੇ ਪ੍ਰਾਪਤ ਕਰੋ।"
ਪ੍ਰਸ਼ਨ:-
ਕਲਪ - ਕਲਪ ਦਾ
ਦਾਗ਼ ਕਿਹੜੇ ਬੱਚਿਆਂ ਤੇ ਲੱਗਦਾ ਹੈ ਉਹਨਾਂ ਦੀ ਗਤੀ ਕੀ ਹੁੰਦੀ ਹੈ?
ਉੱਤਰ:-
ਜੋ ਆਪਣੇ ਨੂੰ ਬਹੁਤ ਹੁਸ਼ਿਆਰ ਸਮਝਦੇ ਹਨ, ਸ਼੍ਰੀਮਤ ਤੇ ਪੂਰਾ ਨਹੀਂ ਚੱਲਦੇ। ਅੰਦਰ ਕੋਈ ਨਾ ਕੋਈ
ਵਿਕਾਰ ਗੁਪਤ ਅਤੇ ਪ੍ਰਤੱਖ ਰੂਪ ਵਿੱਚ ਹੈ, ਉਸ ਨੂੰ ਨਿਕਾਲਦੇ ਨਹੀਂ ਹਨ। ਮਾਇਆ ਘੇਰਾਵ ਕਰਦੀ ਰਹਿੰਦੀ
ਹੈ। ਅਜਿਹੇ ਬੱਚਿਆਂ ਤੇ ਕਲਪ - ਕਲਪ ਦਾ ਦਾਗ਼ ਲੱਗ ਜਾਂਦਾ ਹੈ। ਉਹਨਾਂ ਨੂੰ ਫਿਰ ਅੰਤ ਵਿੱਚ ਬਹੁਤ
ਪਛਤਾਉਣਾ ਪਵੇਗਾ। ਉਹ ਆਪਣੇ ਨੂੰ ਘਾਟਾ ਪਾਉਂਦੇ ਹਨ।
ਗੀਤ:-
ਆਜ ਅੰਧੇਰੇ ਮੇਂ
ਹੈਂ ਇੰਨਸਾਨ...
ਓਮ ਸ਼ਾਂਤੀ
ਬੱਚੇ ਜਾਣਦੇ ਹਨ ਕਿ ਬੇਹੱਦ ਦਾ ਬਾਪ ਜਿਨ੍ਹਾਂ ਨੂੰ ਹੇਵਿਨਲੀ ਗੌਡ ਫਾਦਰ ਕਿਹਾ ਜਾਂਦਾ ਹੈ ਉਹ ਸਭਦਾ
ਬਾਪ ਹੈ। ਉਹ ਬੱਚਿਆਂ ਨੂੰ ਸਮੁੱਖ ਬੈਠ ਸਮਝਾਉਂਦੇ ਹਨ। ਬਾਪ ਤੇ ਸਭ ਬੱਚਿਆਂ ਨੂੰ ਇਹਨਾਂ ਨੈਣਾ ਨਾਲ
ਦੇਖਦੇ ਹਨ। ਉਹਨਾਂ ਨੂੰ ਬੱਚਿਆਂ ਨੂੰ ਦੇਖਣ ਲਈ ਦਿਵਯ ਦ੍ਰਿਸ਼ਟੀ ਦੀ ਲੋੜ ਨਹੀਂ। ਬਾਪ ਜਾਣਦੇ ਹਨ
ਪਰਮਧਾਮ ਤੋਂ ਬੱਚਿਆਂ ਦੇ ਕੋਲ ਆਇਆ ਹੋਇਆ ਹਾਂ। ਇਹ ਬੱਚੇ ਵੀ ਦੇਹਧਾਰੀ ਬਣ ਪਾਰ੍ਟ ਵਜਾ ਰਹੇ ਹਨ,
ਇਹਨਾਂ ਬੱਚਿਆਂ ਦੇ ਸਮੁੱਖ ਬੈਠ ਪੜ੍ਹਾਉਂਦਾ ਹਾਂ। ਬੱਚੇ ਵੀ ਜਾਣਦੇ ਹਨ ਬੇਹੱਦ ਦਾ ਬਾਪ ਜੋ ਸਵਰਗ
ਦੀ ਸਥਾਪਨਾ ਕਰਨ ਵਾਲਾ ਹੈ, ਉਹ ਫਿਰ ਤੋਂ ਸਾਨੂੰ ਭਗਤੀ ਮਾਰਗ ਦੇ ਧੱਕਿਆ ਤੋਂ ਛੁਡਾਏ ਸਾਡੀ ਜੋਤ ਜਗਾ
ਰਹੇ ਹਨ। ਸਭ ਸੈਂਟਰਸ ਦੇ ਬੱਚੇ ਸਮਝਦੇ ਹਨ ਕਿ ਹੁਣ ਅਸੀਂ ਈਸ਼ਵਰੀ ਕੁਲ ਦੇ ਅਤੇ ਬ੍ਰਾਹਮਣ ਕੁਲ ਦੇ
ਹਾਂ। ਸ਼੍ਰਿਸਟੀ ਦਾ ਰਚਤਾ ਕਿਹਾ ਜਾਂਦਾ ਹੈ ਪਰਮਪਿਤਾ ਪਰਮਾਤਮਾ ਨੂੰ। ਸ਼੍ਰਿਸਟੀ ਕਿਵੇਂ ਰਚੀ ਜਾਂਦੀ
ਹੈ, ਉਹ ਬਾਪ ਬੈਠ ਸਮਝਾਉਂਦੇ ਹਨ। ਮਾਤ - ਪਿਤਾ ਬਿਗਰ ਕਦੀ ਮਨੁੱਖ ਸ਼੍ਰਿਸਟੀ ਰਚੀ ਨਹੀਂ ਜਾ ਸਕਦੀ।
ਇਵੇਂ ਨਹੀਂ ਕਹਾਂਗੇ ਕਿ ਪਿਤਾ ਦਵਾਰਾ ਸ਼੍ਰਿਸਟੀ ਰਚੀ ਜਾਂਦੀ ਹੈ, ਨਹੀਂ। ਗਾਇਆ ਵੀ ਜਾਂਦਾ ਹੈ ਤੁਮ
ਮਾਤ ਪਿਤਾ… ਇਹ ਮਾਤ ਪਿਤਾ ਸ਼੍ਰਿਸਟੀ ਰੱਚਕੇ ਫਿਰ ਉਹਨਾਂ ਦੇ ਲਾਇਕ ਬਣਾਉਂਦੇ ਹਨ। ਇਹ ਬੜੀ ਖ਼ੂਬੀ
ਹੈ। ਇਵੇਂ ਤਾਂ ਨਹੀਂ ਹੈ ਉੱਪਰ ਤੋਂ ਦੇਵਤੇ ਆਕੇ ਧਰਮ ਸਥਾਪਨ ਕਰਨਗੇ। ਜਿਵੇਂ ਕ੍ਰਾਇਸਟ ਕ੍ਰਿਸ਼ਚਨ
ਧਰਮ ਦੀ ਸਥਾਪਨਾ ਕਰਦੇ ਹਨ। ਤਾਂ ਕ੍ਰਾਇਸਟ ਨੂੰ ਵੀ ਕ੍ਰਿਸ਼ਚਨ ਲੋਕ ਫਾਦਰ ਕਹਿੰਦੇ ਹਨ। ਜੇਕਰ ਫਾਦਰ
ਹਨ ਤਾਂ ਮਦਰ ਵੀ ਜਰੂਰ ਚਾਹੀਦੀ ਹੈ। ਉਹਨਾਂ ਨੇ ਮਦਰ ਰੱਖਿਆ ਹੈ “ਮੈਰੀ” ਨੂੰ। ਹੁਣ ਮੈਰੀ ਕੌਣ ਸੀ?
ਕ੍ਰਾਇਸਟ ਦੀ ਨਵੀਂ ਆਤਮਾ ਨੇ ਆਕੇ ਤਨ ਵਿੱਚ ਪ੍ਰਵੇਸ਼ ਕੀਤਾ ਤਾਂ ਜਿਸ ਵਿੱਚ ਪ੍ਰਵੇਸ਼ ਕੀਤਾ, ਉਹਨਾਂ
ਦੇ ਮੁਖ ਤੋਂ ਪ੍ਰਜਾ ਰਚੀ। ਉਹ ਹੋ ਗਏ ਕ੍ਰਿਸਚਨ। ਇਹ ਵੀ ਸਮਝਾਇਆ ਗਿਆ ਹੈ ਕਿ ਨਵੀਂ ਆਤਮਾ ਜੋ ਉੱਪਰ
ਤੋਂ ਆਉਂਦੀ ਹੈ, ਉਹਨਾਂ ਦਾ ਅਜਿਹਾ ਕੋਈ ਕਰਮ ਨਹੀਂ ਹੈ ਜੋ ਦੁੱਖ ਭੋਗੇ। ਪਵਿੱਤਰ ਆਤਮਾ ਆਉਂਦੀ ਹੈ।
ਜਿਵੇਂ ਪਰਮਪਿਤਾ ਪਰਮਾਤਮਾ ਕਦੀ ਦੁੱਖ ਨਹੀਂ ਭੋਗ ਸਕਦਾ। ਦੁੱਖ ਮਤਲਬ ਗਾਲੀ ਆਦਿ ਸਭ ਇਸ ਸਾਕਾਰ ਨੂੰ
ਦਿੰਦੇ ਹਨ। ਤਾਂ ਕ੍ਰਾਇਸਟ ਨੂੰ ਜਦੋਂ ਕਰਾਸ ਤੇ ਚੜ੍ਹਾਇਆ ਤਾਂ ਜਰੂਰ ਜਿਸ ਤਨ ਵਿੱਚ ਕ੍ਰਾਇਸਟ ਦੀ
ਆਤਮਾ ਨੇ ਪ੍ਰਵੇਸ਼ ਕੀਤਾ ਉਸ ਨੇ ਹੀ ਦੁੱਖ ਸਹਿਣ ਕੀਤਾ। ਕ੍ਰਾਇਸਟ ਦੀ ਪਿਓਰ ਸੋਲ ਤੇ ਦੁੱਖ ਨਹੀਂ
ਸਹਿਣ ਕਰ ਸਕਦੀ। ਤਾਂ ਕ੍ਰਾਇਸਟ ਹੋਇਆ ਫ਼ਾਦਰ। ਮਾਂ ਕਿਥੋਂ ਤੋਂ ਲਿਆਉਣ! ਫਿਰ ਮੈਰੀ ਨੂੰ ਮਦਰ ਬਣਾ
ਦਿੱਤਾ ਹੈ। ਦਿਖਾਉਂਦੇ ਹਨ ਮੈਰੀ ਕੁਆਰੀ ਸੀ ਉਹਨਾਂ ਕੋਲੋਂ ਕ੍ਰਾਇਸਟ ਪੈਦਾ ਹੋਇਆ। ਇਹ ਸਭ ਸ਼ਾਸਤਰਾਂ
ਤੋਂ ਲਿਆ ਹੈ। ਦਿਖਾਇਆ ਹੈ ਨਾ ਕੁੰਤੀ ਕੰਨਿਆ ਸੀ ਉਸ ਤੋਂ ਕ੍ਰੰਨ ਪੈਦਾ ਹੋਇਆ। ਹੁਣ ਇਹ ਦਿਵਯ
ਦ੍ਰਿਸ਼ਟੀ ਦੀ ਗੱਲ ਹੈ। ਪਰ ਊਹਨਾਂ ਨੇ ਫਿਰ ਕਾਪੀ ਕੀਤਾ ਹੈ। ਤਾਂ ਜਿਵੇਂ ਬ੍ਰਹਮਾ ਮਦਰ ਹੈ। ਮੁਖ
ਦਵਾਰਾ ਬੱਚੇ ਪੈਦਾ ਕਰ ਫਿਰ ਸੰਭਾਲਣ ਦੇ ਲਈ ਮੰਮਾ ਨੂੰ ਦਿੱਤੇ। ਤਾਂ ਕ੍ਰਾਇਸਟ ਵੀ ਇਵੇਂ ਹੈ।
ਕ੍ਰਾਇਸਟ ਨੇ ਪ੍ਰਵੇਸ਼ ਕਰ ਧਰਮ ਦੀ ਸਥਾਪਨਾ ਕੀਤੀ। ਉਹਨਾਂ ਨੂੰ ਕਹਾਂਗੇ ਕ੍ਰਾਇਸਟ ਦੀ ਮੁਖ ਵੰਸ਼ਾਵਲੀ
ਭਰਾ ਅਤੇ ਭੈਣ। ਕ੍ਰਿਸ਼ਚਨ ਦਾ ਪ੍ਰਜਾਪਿਤਾ ਹੋ ਗਿਆ ਕ੍ਰਾਇਸਟ। ਜਿਸ ਵਿੱਚ ਪ੍ਰਵੇਸ਼ ਕਰ ਬੱਚੇ ਪੈਦਾ
ਕੀਤੇ ਉਹ ਹੋ ਗਈ ਮਾਤਾ। ਫਿਰ ਸੰਭਾਲਣ ਲਈ ਦਿੱਤਾ ਮੈਰੀ ਨੂੰ, ਉਹਨਾਂ ਨੇ ਮੈਰੀ ਨੂੰ ਮਦਰ ਸਮਝ ਲਿਆ
ਹੈ। ਇੱਥੇ ਤੇ ਬਾਪ ਕਹਿੰਦੇ ਹਨ ਮੈਂ ਇਹਨਾਂ ਵਿੱਚ ਪ੍ਰਵੇਸ਼ ਕਰ ਮੁਖ ਸੰਤਾਨ ਰਚਦਾ ਹਾਂ। ਤਾਂ ਉਸ
ਵਿੱਚ ਇਹ ਮੰਮਾ ਵੀ ਮੁੱਖ ਸੰਤਾਨ ਠਹਿਰੀ। ਇਹ ਹੈ ਡਿਟੇਲ ਵਿੱਚ ਸਮਝਣ ਦੀਆਂ ਗੱਲਾਂ।
ਦੂਸਰੀ ਗੱਲ - ਬਾਪ
ਸਮਝਾਉਦੇ ਹਨ ਅੱਜ ਇੱਕ ਪਾਰਟੀ ਆਬੂ ਵਿੱਚ ਆਉਣ ਵਾਲੀ ਹੈ - ਵੇਜੀਟੇਰੀਅਨ ਦਾ ਪ੍ਰਚਾਰ ਕਰਨ। ਤਾਂ
ਉਹਨਾਂ ਨੂੰ ਸਮਝਾਉਣਾ ਹੈ। ਬੇਹੱਦ ਦਾ ਬਾਪ ਹੁਣ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ ਜੋ
ਪੱਕੇ ਵੇਜੀਟੇਰੀਅਨ ਸਨ। ਹੋਰ ਕੋਈ ਧਰਮ ਐਨਾ ਵੇਜੀਟੇਰੀਅਨ ਹੁੰਦਾ ਨਹੀਂ ਹੈ। ਹੁਣ ਇਹ ਸੁਣਾਉਣਗੇ ਕਿ
ਵੈਸ਼ਨਵ ਬਣਨ ਵਿੱਚ ਕਿੰਨੇ ਫਾਇਦੇ ਹਨ। ਪਰ ਸਭ ਤੇ ਬਣ ਨਹੀਂ ਸਕਦੇ ਕਿਉਂਕਿ ਬਹੁਤ ਹਿਰੇ ਹੋਏ ਹਨ (ਆਦਤ
ਪਈ ਹੋਈ ਹੈ) ਛੱਡਣਾ ਬੜਾ ਮੁਸ਼ਕਿਲ ਹੈ। ਪਰ ਇਸ ਤੇ ਸਮਝਾਉਣਾ ਹੈ ਕਿ ਬੇਹੱਦ ਦੇ ਬਾਪ ਨੇ ਜੋ ਹੈਵਿਨ
ਸਥਾਪਨ ਕੀਤਾ ਹੈ, ਉਸ ਵਿੱਚ ਸਭ ਵੈਸ਼ਨਵ ਮਤਲਬ ਵਿਸ਼ਨੂੰ ਦੀ ਵੰਸ਼ਾਵਲੀ ਸਨ। ਦੇਵਤੇ ਬਿਲਕੁਲ ਵਾਈਸਲੈਸ
ਸਨ। ਅੱਜਕਲ ਦੇ ਵੇਜੀਟੇਰੀਅਨ ਤਾਂ ਵਿਸ਼ਸ਼ ਹਨ। ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਭਾਰਤ ਹੈਵਿਨ
ਸੀ। ਤਾਂ ਇਵੇਂ -ਇਵੇਂ ਸਮਝਾਉਣਾ ਹੈ। ਤੁਸੀਂ ਬੱਚਿਆਂ ਤੋਂ ਬਿਨਾਂ ਅਜਿਹਾ ਕੋਈ ਮਨੁੱਖ ਨਹੀਂ ਹੈ
ਜਿਸਨੂੰ ਪਤਾ ਹੋਵੇ ਕੀ ਸਵਰਗ ਕੀ ਚੀਜ਼ ਹੈ? ਕਦੋਂ ਸਥਾਪਨ ਹੋਇਆ? ਉੱਥੇ ਕੌਣ ਰਾਜ ਕਰਦੇ ਹਨ? ਲਕਸ਼ਮੀ
- ਨਾਰਾਇਣ ਦੇ ਮੰਦਿਰ ਵਿੱਚ ਭਾਵੇਂ ਜਾਂਦੇ ਹਨ। ਬਾਬਾ ਵੀ ਜਾਂਦੇ ਸਨ ਪਰ ਇਹ ਨਹੀਂ ਜਾਣਦੇ ਕਿ ਸਵਰਗ
ਵਿੱਚ ਇਹਨਾਂ ਦੀ ਰਾਜਧਾਨੀ ਹੁੰਦੀ ਹੈ। ਸਿਰਫ਼ ਮਹਿਮਾ ਗਾਉਂਦੇ ਹਨ ਪਰ ਉਹਨਾਂ ਨੂੰ ਕਿਸਨੇ ਰਾਜ ਦਿੱਤਾ,
ਕੁਝ ਵੀ ਪਤਾ ਨਹੀਂ। ਹੁਣ ਤੱਕ ਬਹੁਤ ਮੰਦਿਰ ਬਣਾਉਂਦੇ ਹਨ ਕਿਉਂਕਿ ਸਮਝਦੇ ਹਨ ਲਕਸ਼ਮੀ ਨੇ ਧਨ ਦਿੱਤਾ
ਹੈ ਇਸਲਈ ਦੀਪਮਾਲਾ ਤੇ ਵਪਾਰੀ ਲੋਕ ਲਕਸ਼ਮੀ ਦੀ ਪੂਜਾ ਕਰਦੇ ਹਨ। ਇਹਨਾਂ ਮੰਦਿਰ ਬਣਾਉਣ ਵਾਲਿਆਂ ਨੂੰ
ਵੀ ਸਮਝਾਉਣਾ ਚਾਹੀਦਾ ਹੈ। ਜਿਵੇਂ ਫਾਰਨਰਜ਼ ਆਉਂਦੇ ਹਨ ਤਾਂ ਉਹਨਾਂ ਨੂੰ ਭਾਰਤ ਦੀ ਮਹਿਮਾ ਦੱਸਣੀ
ਚਾਹੀਦੀ ਹੈ ਕਿ ਕ੍ਰਾਇਸਟ ਦੇ 3 ਹਜ਼ਾਰ ਵਰ੍ਹੇ ਪਹਿਲੇ ਭਾਰਤ ਇਵੇਂ ਵੇਜੀਟੇਰਿਅਨ ਸੀ, ਅਜਿਹਾ ਕੋਈ ਹੋ
ਨਹੀਂ ਸਕਦਾ ਹੈ। ਉਹਨਾਂ ਵਿੱਚ ਬਹੁਤ ਤਾਕਤ ਸੀ। ਗੌਡ ਗੋਡੇਜ ਦਾ ਰਾਜ ਕਿਹਾ ਜਾਂਦਾ ਹੈ। ਹੁਣ ਉਹ ਹੀ
ਰਾਜ ਫਿਰ ਤੋਂ ਸਥਾਪਨ ਹੋ ਰਿਹਾ ਹੈ। ਇਹ ਉਹ ਹੀ ਸਮਾਂ ਹੈ। ਸ਼ੰਕਰ ਦਵਾਰਾ ਵਿਨਾਸ਼ ਵੀ ਗਾਇਆ ਹੋਇਆ
ਹੈ, ਫਿਰ ਵਿਸ਼ਨੂੰ ਦਾ ਰਾਜ ਹੋਵੇਗਾ। ਬਾਪ ਦਵਾਰਾ ਸਵਰਗ ਦਾ ਵਰਸਾ ਲੈਣਾ ਹੋਵੇ ਤਾਂ ਆਕੇ ਲੈ ਸਕਦੇ
ਹੋ। ਰਮੇਸ਼ ਊਸ਼ਾ ਦੋਵਾਂ ਨੂੰ ਸਰਵਿਸ ਦਾ ਬਹੁਤ ਸ਼ੋਕ ਹੈ। ਇਹ ਵੰਡਰਫੁੱਲ ਜੋੜਾ ਹੈ, ਬਹੁਤ ਸਰਵਿਸਏਬੁਲ
ਹਨ। ਦੇਖੋ ਨਵੇਂ - ਨਵੇਂ ਆਉਂਦੇ ਹਨ ਤਾਂ ਪੁਰਾਣਿਆਂ ਤੋਂ ਵੀ ਤਿੱਖੇ ਚਲੇ ਜਾਂਦੇ ਹਨ। ਬਾਬਾ
ਯੁਕਤੀਆਂ ਬਹੁਤ ਦੱਸਦੇ ਹਨ, ਪਰ ਕੋਈ ਨਾ ਕੋਈ ਵਿਕਾਰ ਦਾ ਨਸ਼ਾ ਹੈ ਤਾਂ ਮਾਇਆ ਉਛਲਣ ਨਹੀਂ ਦਿੰਦੀ
ਹੈ। ਕਿਸੇ ਵਿੱਚ ਕਾਮ ਦਾ ਥੋੜਾ ਅੰਸ਼ ਹੈ, ਕ੍ਰੋਧ ਤਾਂ ਬਹੁਤਿਆਂ ਵਿੱਚ ਹੈ। ਪਰੀਪੂਰਨ ਕੋਈ ਬਣਿਆ ਨਹੀਂ
ਹੈ। ਬਣ ਰਹੇ ਹਨ। ਮਾਇਆ ਵੀ ਅੰਦਰ ਕੱਟਦੀ ਰਹਿੰਦੀ ਹੈ। ਜਦੋਂ ਤੋਂ ਰਾਵਣ ਰਾਜ ਸ਼ੁਰੂ ਹੋਇਆ ਹੈ ਉਦੋਂ
ਤੋਂ ਇਹਨਾਂ ਚੂਹਿਆਂ ਨੇ ਕੁਤਰਨਾ (ਕੱਟਣਾ) ਸ਼ੁਰੂ ਕੀਤਾ ਹੈ। ਹੁਣ ਤਾਂ ਭਾਰਤ ਬਿਲਕੁਲ ਹੀ ਕੰਗਾਲ ਹੋ
ਗਿਆ ਹੈ। ਮਾਇਆ ਨੇ ਸਭਨੂੰ ਪੱਥਰਬੁੱਧੀ ਬਣਾ ਦਿੱਤਾ ਹੈ। ਚੰਗੇ - ਚੰਗੇ ਬੱਚਿਆਂ ਨੂੰ ਵੀ ਮਾਇਆ ਇਵੇਂ
ਘੇਰਦੀ ਹੈ ਜੋ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਕਦਮ ਪਿੱਛੇ ਕਿਵੇਂ ਜਾ ਸਕਦਾ ਹੈ। ਫਿਰ
ਸੰਜੀਵਨੀ ਬੂਟੀ ਸੁੰਘਾਕੇ ਹੋਸ਼ ਵਿੱਚ ਲੈ ਆਉਂਦੇ ਹਨ। ਕ੍ਰੋਧ ਵੀ ਬਹੁਤ ਦੁੱਖਦਾਈ ਹੈ। ਆਪਣੇ ਨੂੰ ਵੀ
ਦੁਖੀ ਕਰਦਾ, ਦੂਸਰਿਆਂ ਨੂੰ ਵੀ ਦੁਖੀ ਕਰਦਾ ਹੈ। ਕਿਸੇ ਵਿੱਚ ਗੁਪਤ ਹੈ, ਕਿਸੇ ਵਿੱਚ ਪ੍ਰਤੱਖ।
ਕਿੰਨਾ ਵੀ ਸਮਝਾਓ, ਸਮਝਦੇ ਨਹੀਂ ਹਨ। ਹੁਣ ਆਪਣੇ ਨੂੰ ਬਹੁਤ ਹੁਸ਼ਿਆਰ ਸਮਝਦੇ ਹਨ। ਪਿੱਛੇ ਬਹੁਤ
ਪਛਤਾਉਣਾ ਪਵੇਗਾ। ਕਲਪ - ਕਲਪ ਦਾ ਦਾਗ਼ ਲਗ ਜਾਏਗਾ। ਸ਼੍ਰੀਮਤ ਤੇ ਚੱਲਣ ਤਾਂ ਫਾਇਦਾ ਵੀ ਬਹੁਤ ਹੈ।
ਨਹੀਂ ਤਾਂ ਘਾਟਾ ਵੀ ਬਹੁਤ ਹੈ। ਮਤ ਦੋਵਾਂ ਦੀ ਮਸ਼ਹੂਰ ਹੈ। ਸ਼੍ਰੀਮਤ ਅਤੇ ਬ੍ਰਹਮਾ ਦੀ ਮਤ। ਕਹਿੰਦੇ
ਹਨ ਬ੍ਰਹਮਾ ਵੀ ਉਤਰ ਆਉਣ ਤਾਂ ਇਹ ਨਹੀਂ ਮੰਨੇਗਾ….ਸ਼੍ਰੀਕ੍ਰਿਸ਼ਨ ਦਾ ਨਾਮ ਨਹੀਂ ਲੈਂਦੇ ਹਨ। ਹੁਣ
ਤਾਂ ਪਰਮਪਿਤਾ ਪਰਮਾਤਮਾ ਖੁਦ ਮਤ ਦਿੰਦੇ ਹਨ। ਬ੍ਰਹਮਾ ਨੂੰ ਵੀ ਉਹਨਾਂ ਕੋਲੋਂ ਹੀ ਮਤ ਮਿਲਦੀ ਹੈ।
ਬਾਪ ਦਾ ਬੱਚਿਆਂ ਤੇ ਬਹੁਤ ਪਿਆਰ ਹੁੰਦਾ ਹੈ। ਬੱਚਿਆਂ ਨੂੰ ਸਿਰ ਕੁਲਹੇ ਚੜਾਉਂਦੇ ਹਨ। ਬਾਪ ਦੀ ਏਮ
ਰਹਿੰਦੀ ਹੈ ਕਿ ਬੱਚਾ ਉੱਚ ਚੜੇ ਤਾਂ ਕੁਲ ਦਾ ਨਾਮ ਨਿਕਲੇਗਾ। ਪਰ ਬੱਚਾ ਨਾ ਬਾਪ ਦੀ ਮੰਨੇ, ਨਾ ਦਾਦਾ
ਦੀ ਮੰਨੇ ਤਾਂ ਗੋਇਆ ਵੱਡੀ ਮਾਂ ਦੀ ਵੀ ਨਹੀਂ ਮੰਨਿਆ। ਉਸਦਾ ਕੀ ਹਾਲ ਹੋਵੇਗਾ। ਗੱਲ ਨਾ ਪੁੱਛੋਂ।
ਬਾਕੀ ਸਰਵਿਸਏਬੁਲ ਬੱਚੇ ਤਾਂ ਬਾਪਦਾਦਾ ਦੀ ਦਿਲ ਤੇ ਚੜਦੇ ਹਨ। ਤਾਂ ਉਹਨਾਂ ਦੀ ਬਾਬਾ ਖੁਦ ਮਹਿਮਾ
ਕਰਦੇ ਹਨ। ਤਾਂ ਉਹਨਾਂ ਨੂੰ ਸਮਝਾਉਣਾ ਹੈ ਕਿ ਇਸੇ ਭਾਰਤ ਵਿੱਚ ਵਿਸ਼ਨੂੰ ਦੇ ਘਰਾਣੇ ਦਾ ਰਾਜ ਸੀ ਜੋ
ਫਿਰ ਸਥਾਪਨ ਹੋ ਰਿਹਾ ਹੈ। ਹੁਣ ਬਾਬਾ ਫਿਰ ਉਸੀ ਭਾਰਤ ਨੂੰ ਵਿਸ਼ਨੂੰਪੁਰੀ ਬਣਾ ਰਹੇ ਹਨ।
ਤੁਹਾਨੂੰ ਬਹੁਤ ਨਸ਼ਾ ਹੋਣਾ
ਚਾਹੀਦਾ ਹੈ। ਉਹ ਲੋਕ ਤੇ ਮੁਫ਼ਤ ਆਪਣਾ ਨਾਮ ਨਿਕਾਲਣ ਵਿੱਚ ਮੱਥਾ ਮਾਰ ਰਹੇ ਹਨ। ਖ਼ਰਚਾ ਤੇ
ਗੋਵਰਨਮੈਂਟ ਤੋਂ ਮਿਲ ਜਾਂਦਾ ਹੈ। ਸੰਨਿਆਸੀਆਂ ਨੂੰ ਤੇ ਬਹੁਤ ਪੈਸੇ ਮਿਲਦੇ ਹਨ। ਹੁਣ ਵੀ ਕਹਿੰਦੇ
ਹਨ ਭਾਰਤ ਦਾ ਪ੍ਰਾਚੀਨ ਯੋਗ ਸਿਖਾਉਣ ਜਾਂਦੇ ਹਨ ਤਾਂ ਝੱਟ ਪੈਸੇ ਦੇਣਗੇ। ਬਾਬਾ ਨੂੰ ਤੇ ਕਿਸੇ ਦੇ
ਪੈਸੇ ਦੀ ਲੋੜ ਨਹੀਂ। ਇਹ ਖੁਦ ਸਾਰੀ ਦੁਨੀਆਂ ਦੀ ਮਦਦ ਕਰਨ ਵਾਲਾ ਭੋਲਾ ਭੰਡਾਰੀ ਹੈ, ਮਦਦ ਮਿਲਦੀ
ਹੈ ਬੱਚਿਆਂ ਨੂੰ। ਹਿੰਮਤੇ ਬੱਚੇ ਮੱਦਦੇ ਬਾਪ। ਜਦੋਂ ਕੋਈ ਬਾਹਰ ਤੋਂ ਆਉਂਦੇ ਹਨ ਤੇ ਹਿਰੇ ਹੋਏ ਹਨ,
ਸਮਝਦੇ ਹਨ ਆਸ਼ਰਮ ਹੈ ਕੁਝ ਦੇਵੇਂ। ਪਰ ਤੁਸੀਂ ਬੋਲਣਾ ਹੈ ਕਿਉਂ ਦਿੰਦੇ ਹੋ? ਗਿਆਨ ਤੇ ਕੁਝ ਸੁਣਿਆ
ਨਹੀਂ ਹੈ। ਕੁੱਝ ਪਤਾ ਨਹੀਂ ਹੈ। ਅਸੀਂ ਬੀਜ਼ ਬਾਉਂਦੇ ਹਾਂ ਸਵਰਗ ਵਿੱਚ ਫ਼ਲ ਮਿਲਣਾ ਹੈ, ਇਹ ਪਤਾ ਵੀ
ਤਾਂ ਹੋਵੇ ਜਦੋਂ ਗਿਆਨ ਸੁਣਨ। ਇਵੇਂ ਆਉਣ ਵਾਲੇ ਕਰੋੜਾਂ ਆਉਣਗੇ। ਇਹ ਚੰਗਾ ਹੈ ਜੋ ਬਾਬਾ ਗੁੱਪਤ
ਰੂਪ ਵਿੱਚ ਆਇਆ ਹੈ। ਸ਼੍ਰੀਕ੍ਰਿਸ਼ਨ ਦੇ ਰੂਪ ਵਿੱਚ ਆਉਂਦਾ ਤਾਂ ਰੇਤੀ ਮੁਆਫਿਕ ਇਕੱਠੇ ਹੋ ਜਾਂਦੇ,
ਇਕਦਮ ਚਟਕ ਪੈਂਦੇ, ਕੋਈ ਘਰ ਵਿੱਚ ਬੈਠ ਨਾ ਸਕਦੇ। ਤੁਸੀਂ ਈਸ਼ਵਰੀ ਸੰਤਾਨ ਹੋ। ਇਹ ਭੁੱਲੋ ਨਹੀਂ।
ਬਾਪ ਦੀ ਤਾਂ ਦਿਲ ਵਿੱਚ ਰਹਿੰਦਾ ਹੈ ਕੀ ਬੱਚੇ ਪੂਰਾ ਵਰਸਾ ਲੈਣ। ਸਵਰਗ ਵਿੱਚ ਤਾਂ ਢੇਰ ਆਉਣਗੇ ਪਰ
ਹਿੰਮਤ ਕਰ ਉੱਚ ਪਦਵੀ ਪਾਉਣ, ਉਹ ਕੋਟਾਂ ਵਿੱਚ ਕੋਈ ਨਿਕਲੇਗਾ। ਅੱਛਾ!
ਮਾਤ - ਪਿਤਾ ਬਾਪਦਾਦਾ
ਦਾ ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਰਾਤਰੀ ਕਲਾਸ 15-6-68
ਪਾਸਟ ਜੋ ਹੋ ਗਿਆ ਹੈ
ਉਸਨੂੰ ਰਿਵਾਇਜ ਕਰਨ ਨਾਲ ਜਿਨ੍ਹਾਂ ਦੀ ਕਮਜ਼ੋਰ ਦਿਲ ਹੈ ਉਹਨਾਂ ਦੇ ਦਿਲ ਦੀ ਕਮਜ਼ੋਰੀ ਵੀ ਰਿਵਾਇਜ ਹੋ
ਜਾਂਦੀ ਹੈ ਇਸਲਈ ਬੱਚਿਆਂ ਨੂੰ ਡਰਾਮੇ ਦੇ ਪਟੇ ਤੇ ਠਹਿਰਾਇਆ ਗਿਆ ਹੈ। ਮੁਖ ਫ਼ਾਇਦਾ ਹੈ ਹੀ ਯਾਦ ਨਾਲ।
ਯਾਦ ਨਾਲ ਹੀ ਉਮਰ ਵੱਡੀ ਹੋਣੀ ਹੈ। ਡਰਾਮੇ ਨੂੰ ਬੱਚੇ ਸਮਝ ਜਾਣ ਤਾਂ ਕਦੇ ਖਿਆਲ ਨਾ ਹੋ। ਡਰਾਮੇ
ਵਿੱਚ ਇਸ ਸਮੇਂ ਗਿਆਨ ਸਿੱਖਣ ਅਤੇ ਸਿਖਾਉਣ ਦਾ ਚੱਲ ਰਿਹਾ ਹੈ। ਫਿਰ ਪਾਰ੍ਟ ਬੰਦ ਹੋ ਜਾਏਗਾ। ਨਾ
ਬਾਪ ਦਾ, ਨਾ ਸਾਡਾ ਪਾਰ੍ਟ ਰਹੇਗਾ। ਨਾ ਉਹਨਾਂ ਦਾ ਦੇਣ ਦਾ ਪਾਰ੍ਟ, ਨਾ ਸਾਡਾ ਲੈਣ ਦਾ ਪਾਰ੍ਟ
ਹੋਵੇਗਾ। ਤਾਂ ਇੱਕ ਹੋ ਜਾਣਗੇ ਨਾ। ਸਾਡਾ ਪਾਰ੍ਟ ਨਵੀਂ ਦੁਨੀਆਂ ਵਿੱਚ ਹੋ ਜਾਏਗਾ। ਬਾਬਾ ਦਾ ਪਾਰ੍ਟ
ਸ਼ਾਂਤੀਧਾਮ ਵਿੱਚ ਹੋਵੇਗਾ। ਪਾਰ੍ਟ ਦਾ ਰੀਲ ਭਰਿਆ ਹੋਇਆ ਹੈ ਨਾ। ਸਾਡਾ ਪ੍ਰਬੰਧ ਦਾ ਪਾਰ੍ਟ, ਬਾਬਾ
ਦਾ ਸ਼ਾਂਤੀਧਾਮ ਦਾ ਪਾਰ੍ਟ। ਦੇਣ ਅਤੇ ਲੈਣ ਦਾ ਪਾਰ੍ਟ ਪੂਰਾ ਹੋਇਆ, ਡਰਾਮਾ ਹੀ ਪੂਰਾ ਹੋਇਆ। ਫਿਰ ਅਸੀਂ
ਰਾਜ ਕਰਨ ਆਵਾਂਗੇ, ਉਹ ਪਾਰ੍ਟ ਚੇਂਜ ਹੋਵੇਗਾ। ਗਿਆਨ ਸਟਾਪ ਹੋ ਜਾਏਗਾ। ਅਸੀਂ ਉਹ ਬਣ ਜਾਵਾਂਗੇ।
ਪਾਰ੍ਟ ਹੀ ਪੂਰਾ ਤਾਂ ਬਾਕੀ ਫ਼ਰਕ ਨਹੀਂ ਰਹੇਗਾ। ਬੱਚਿਆਂ ਦੇ ਨਾਲ ਬਾਪ ਦਾ ਵੀ ਪਾਰ੍ਟ ਨਹੀਂ ਰਹੇਗਾ।
ਬੱਚੇ ਗਿਆਨ ਨੂੰ ਪੂਰਾ ਲੈ ਲੈਂਦੇ ਹਨ। ਤਾਂ ਉਹਨਾਂ ਦੇ ਕੋਲ ਕੁਝ ਰਹਿੰਦਾ ਹੀ ਨਹੀਂ ਹੈ। ਨਾ ਦੇਣ
ਵਾਲੇ ਦੇ ਕੋਲ ਰਹਿੰਦਾ, ਨਾ ਲੈਣ ਵਾਲੇ ਵਿੱਚ ਕਮੀ ਰਹਿੰਦੀ ਤਾਂ ਦੋਵੇਂ ਇੱਕ ਦੂਜੇ ਦੇ ਸਮਾਨ ਹੋ ਗਏ।
ਇਸ ਵਿੱਚ ਵਿਚਾਰ ਸਾਗਰ ਮੰਥਨ ਕਰਨ ਦੀ ਬੁੱਧੀ ਚਾਹੀਦੀ ਹੈ। ਖਾਸ ਪੁਰਸ਼ਾਰਥ ਹੈ ਯਾਦ ਦੀ ਯਾਤਰਾ ਦਾ।
ਬਾਪ ਬੈਠ ਸਮਝਾਉਂਦੇ ਹਨ। ਸੁਣਨ ਵਿੱਚ ਤਾਂ ਮੋਟੀ ਗੱਲ ਹੋ ਜਾਂਦੀ ਹੈ, ਬੁੱਧੀ ਵਿੱਚ ਤੇ ਸੂਖਸ਼ਮ ਹਨ
ਨਾ। ਅੰਦਰ ਵਿੱਚ ਜਾਣਦੇ ਹਨ ਸ਼ਿਵਬਾਬਾ ਦਾ ਰੂਪ ਕੀ ਹੈ। ਸਮਝਣ ਵਿੱਚ ਮੋਟਾ ਰੂਪ ਹੋ ਜਾਂਦਾ ਹੈ। ਭਗਤੀ
ਮਾਰਗ ਵਿੱਚ ਵੱਡਾ ਲਿੰਗ ਬਣਾ ਦਿੰਦੇ ਹਨ। ਆਤਮਾ ਤੇ ਹੈ ਹੀ ਛੋਟੀ ਨਾ। ਇਹ ਹੈ ਕੁਦਰਤ। ਕਿਥੋਂ ਤੱਕ
ਅੰਤ ਪਾਉਣਗੇ। ਫਿਰ ਪਿਛਾੜੀ ਵਿੱਚ ਬੇਅੰਤ ਕਹਿ ਦਿੰਦੇ। ਬਾਬਾ ਨੇ ਸਮਝਾਇਆ ਹੈ ਸਾਰਾ ਪਾਰ੍ਟ ਆਤਮਾ
ਵਿੱਚ ਭਰਿਆ ਹੋਇਆ ਹੈ। ਇਹ ਕੁਦਰਤ ਹੈ। ਅੰਤ ਨਹੀਂ ਪਾਇਆ ਜਾ ਸਕਦਾ। ਸ਼੍ਰਿਸਟੀ ਚੱਕਰ ਦਾ ਅੰਤ ਤਾਂ
ਪਾਉਂਦੇ ਹਨ। ਰਚਿਯਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਤੁਸੀਂ ਜਾਣਦੇ ਹੋ। ਬਾਬਾ ਨਾਲੇਜਫੁੱਲ ਹਨ।
ਫਿਰ ਵੀ ਅਸੀਂ ਫੁਲ ਬਣ ਜਾਵਾਂਗੇ, ਪਾਉਣ ਲਈ ਕੁਝ ਰਹੇਗਾ ਨਹੀਂ। ਬਾਪ ਇਸ ਵਿੱਚ ਪ੍ਰਵੇਸ਼ ਕਰ
ਪੜ੍ਹਾਉਂਦੇ ਹਨ। ਉਹ ਹੈ ਬਿੰਦੀ। ਆਤਮਾ ਦਾ ਅਤੇ ਪਰਮਾਤਮਾ ਦਾ ਸਾਕਸ਼ਾਤਕਰ ਹੋਣ ਦੀ ਖੁਸ਼ੀ ਥੋੜੀ ਹੀ
ਹੁੰਦੀ ਹੈ। ਮਿਹਨਤ ਕਰ ਬਾਪ ਨੂੰ ਯਾਦ ਕਰਨਾ ਹੈ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਕਹਿੰਦੇ ਹਨ ਮੇਰੇ
ਵਿੱਚ ਗਿਆਨ ਬੰਦ ਹੋ ਜਾਏਗਾ ਤਾਂ ਤੇਰੇ ਵਿੱਚ ਵੀ ਬੰਦ ਹੋ ਜਾਏਗਾ। ਨਾਲੇਜ ਲੈ ਉੱਚ ਬਣ ਜਾਂਦੇ ਹਨ।
ਸਭ ਕੁਝ ਲੈ ਲੈਂਦੇ ਹਨ ਫਿਰ ਵੀ ਬਾਪ ਤੇ ਬਾਪ ਹੈ ਨਾ। ਤੁਸੀਂ ਆਤਮਾਵਾਂ ਆਤਮਾ ਹੀ ਰਹੋਗੀਆਂ, ਬਾਪ
ਹੋਕੇ ਤੇ ਨਹੀਂ ਰਹੋਗੇ। ਇਹ ਤਾਂ ਗਿਆਨ ਹੈ। ਬਾਪ ਬਾਪ ਹਨ, ਬੱਚੇ ਬੱਚੇ ਹਨ। ਇਹ ਸਭ ਵਿਚਾਰ ਸਾਗਰ
ਮੰਥਨ ਕਰ ਡੀਪ ਵਿੱਚ ਜਾਣ ਦੀਆਂ ਗੱਲਾਂ ਹਨ। ਇਹ ਵੀ ਜਾਣਦੇ ਹਨ ਜਾਣਾ ਤੇ ਸਭ ਨੂੰ ਹੈ। ਸਭ ਚਲੇ ਜਾਣ
ਵਾਲੇ ਹਨ। ਬਾਕੀ ਜਾਕੇ ਆਤਮ ਰਹੇਗੀ। ਸਾਰੀ ਦੁਨੀਆਂ ਖ਼ਤਮ ਹੋਣੀ ਹੈ, ਇਸ ਵਿੱਚ ਨਿਡਰ ਰਹਿਣਾ ਹੁੰਦਾ
ਹੈ। ਪੁਰਸ਼ਾਰਥ ਕਰਨਾ ਹੈ ਨਿਡਰ ਹੋ ਰਹਿਣ ਦਾ। ਸ਼ਰੀਰ ਆਦਿ ਦਾ ਕੋਈ ਵੀ ਭਾਨ ਨਾ ਆਏ, ਉਸ ਅਵਸਥਾ ਵਿੱਚ
ਜਾਣਾ ਹੈ। ਬਾਪ ਆਪ ਸਮਾਨ ਬਣਾਉਂਦੇ ਹਨ, ਤੁਸੀਂ ਬੱਚੇ ਵੀ ਆਪ ਸਮਾਨ ਬਣਾਉਂਦੇ ਰਹਿੰਦੇ ਹੋ। ਇੱਕ
ਬਾਪ ਦੀ ਯਾਦ ਰਹੇ ਅਜਿਹਾ ਪੁਰਸ਼ਾਰਥ ਕਰਨਾ ਹੈ। ਹੁਣ ਟਾਇਮ ਪਿਆ ਹੈ। ਇਹ ਰਹਿਰਸਲ ਤਿੱਖੀ ਕਰਨੀ ਪਵੇ।
ਪ੍ਰੈਕਟਿਸ ਨਹੀਂ ਹੋਵੇਗੀ ਤਾਂ ਖੜੇ ਹੋ ਜਾਵੋਗੇ। ਲੱਤਾਂ ਥਿਰਕਣ ਲਗ ਜਾਣਗੀਆਂ ਅਤੇ ਹਾਰਟਫੇਲ੍ਹ
ਅਚਾਨਕ ਹੁੰਦਾ ਰਹੇਗਾ। ਤਮੋਂਪ੍ਰਧਾਨ ਸ਼ਰੀਰ ਨੂੰ ਹਾਰਟਫੇਲ੍ਹ ਵਿੱਚ ਦੇਰੀ ਥੋੜੀਹੀ ਲੱਗਦੀ ਹੈ। ਜਿਨਾਂ
ਅਸ਼ਰੀਰੀ ਹੁੰਦੇ ਜਾਣਗੇ, ਬਾਪ ਨੂੰ ਯਾਦ ਕਰਦੇ ਰਹਿਣਗੇ ਤਾਂ ਨਜ਼ਦੀਕ ਆਉਂਦੇ ਜਾਣਗੇ। ਯੋਗ ਵਾਲੇ ਹੀ
ਨਿਡਰ ਰਹਿਣਗੇ। ਯੋਗ ਨਾਲ ਹੀ ਸ਼ਕਤੀ ਮਿਲਦੀ ਹੈ। ਗਿਆਨ ਨਾਲ ਧਨ ਮਿਲਦਾ ਹੈ। ਬੱਚਿਆਂ ਨੂੰ ਚਾਹੀਦੀ
ਹੈ ਸ਼ਕਤੀ। ਤਾਂ ਸ਼ਕਤੀ ਪਾਉਣ ਦੇ ਲਈ ਬਾਪ ਨੂੰ ਯਾਦ ਕਰਦੇ ਰਹੋ। ਬਾਬਾ ਹੈ ਅਵਿਨਾਸ਼ੀ ਸਰਜਨ। ਇਹ ਕਦੇ
ਪੇਸ਼ੇਂਟ ਬਣ ਨਾ ਸਕਣ। ਹੁਣ ਬਾਪ ਕਹਿੰਦੇ ਹਨ ਤੁਸੀਂ ਆਪਣੀ ਅਵਿਨਾਸ਼ੀ ਦਵਾਈ ਕਰਦੇ ਰਹੋ। ਅਸੀਂ ਅਜਿਹੀ
ਸੰਜੀਵੀਨੀ ਬੂਟੀ ਦਿੰਦੇ ਹਾਂ ਜੋ ਕਦੀ ਕੋਈ ਬਿਮਾਰ ਨਾ ਪਏ। ਸਿਰਫ਼ ਪਤਿਤ - ਪਾਵਨ ਬਾਪ ਨੂੰ ਯਾਦ ਕਰਦੇ
ਰਹੋ ਤਾਂ ਪਾਵਨ ਬਣ ਜਾਓਗੇ। ਦੇਵਤੇ ਸਦਾ ਨਿਰੋਗੀ ਪਾਵਨ ਹਨ ਨਾ। ਬੱਚਿਆਂ ਨੂੰ ਇਹ ਤਾਂ ਨਿਸ਼ਚੇ ਹੋ
ਗਿਆ ਹੈ ਅਸੀਂ ਕਲਪ ਕਲਪ ਵਰਸਾ ਲੈਂਦੇ ਹਾਂ। ਅਣਗਿਣਤ ਵਾਰ ਬਾਪ ਆਇਆ ਹੈ, ਜਿਵੇਂ ਹੁਣ ਆਇਆ ਹੈ। ਬਾਬਾ
ਜੋ ਸਿਖਾਉਂਦੇ, ਸਮਝਾਉਂਦੇ ਹਨ ਇਹ ਹੀ ਰਾਜਯੋਗ ਹੈ। ਉਹ ਗੀਤਾ ਆਦਿ ਸਭ ਭਗਤੀ ਮਾਰਗ ਦੇ ਹਨ। ਇਹ
ਗਿਆਨ ਮਾਰਗ ਬਾਪ ਹੀ ਦੱਸਦੇ ਹਨ। ਬਾਪ ਹੀ ਆਕੇ ਥੱਲੇ ਤੋਂ ਉਪਰ ਉਠਾਉਂਦੇ ਹਨ। ਜੋ ਪੱਕੇ ਨਿਸ਼ਚੇ
ਬੁੱਧੀ ਹਨ ਉਹ ਹੀ ਮਾਲਾ ਦਾ ਦਾਣਾ ਬਣਦੇ ਹਨ। ਬੱਚੇ ਸਮਝਦੇ ਹਨ ਭਗਤੀ ਕਰਦੇ ਕਰਦੇ ਅਸੀਂ ਥੱਲੇ
ਡਿੱਗਦੇ ਆਏ ਹਾਂ। ਹੁਣ ਬਾਪ ਆਕੇ ਸੱਚੀ ਕਮਾਈ ਕਰਾਉਂਦੇ ਹਨ। ਲੌਕਿਕ ਬਾਪ ਇੰਨੀ ਕਮਾਈ ਨਹੀਂ ਕਰਾਉਂਦੇ
ਜਿਨ੍ਹਾਂ ਪਾਰਲੌਕਿਕ ਬਾਪ ਕਰਾਉਂਦੇ ਹਨ। ਅੱਛਾ - ਬੱਚਿਆਂ ਨੂੰ ਗੁੱਡਨਾਇਟ ਅਤੇ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਰਵਿਸਬੁਲ
ਬਣਨ ਦੇ ਲਈ ਵਿਕਾਰਾਂ ਦੇ ਅੰਸ਼ ਨੂੰ ਖ਼ਤਮ ਕਰਨਾ ਹੈ। ਸਰਵਿਸ ਦੇ ਪ੍ਰਤੀ ਉਛਲਦੇ ਰਹਿਣਾ ਹੈ।
2. ਅਸੀਂ ਈਸ਼ਵਰੀ ਸੰਤਾਨ
ਹਾਂ, ਸ਼੍ਰੀਮਤ ਤੇ ਭਾਰਤ ਨੂੰ ਵਿਸ਼ਨੂੰਪੁਰੀ ਬਣਾ ਰਹੇ ਹਾਂ, ਜਿੱਥੇ ਸਭ ਪੱਕੇ ਵੈਸ਼ਨਵ ਹੋਣਗੇ। ਇਸ ਨਸ਼ੇ
ਵਿੱਚ ਰਹਿਣਾ ਹੈ।
ਵਰਦਾਨ:-
ਦੁੱਖ ਦੇ ਚੱਕਰਾਂ ਤੋਂ ਸਦਾ ਮੁਕਤ ਰਹਿਣ ਅਤੇ ਸਭਨੂੰ ਮੁਕਤ ਕਰਨ ਵਾਲੇ ਸਵਦਰਸ਼ਨ ਚੱਕਰਧਾਰੀ ਭਵ
ਜੋ ਬੱਚੇ ਕਰਮਇੰਦਰੀਆਂ
ਦੇ ਵੰਸ਼ ਹੋ ਕੇ ਕਹਿੰਦੇ ਹਨ ਕਿ ਅੱਜ ਅੱਖ ਨੇ, ਮੁੱਖ ਨੇ ਅਤੇ ਦ੍ਰਿਸ਼ਟੀ ਨੇ ਥੋਖਾ ਦੇ ਦਿੱਤਾ, ਤਾਂ
ਧੋਖਾ ਖਾਣਾ ਮਤਲਬ ਦੁੱਖ ਦੀ ਅਨੁਭੂਤੀ ਹੋਣਾ। ਦੁਨੀਆਂ ਵਾਲੇ ਕਹਿੰਦੇ ਹਨ - ਚਾਹੁੰਦੇ ਨਹੀਂ ਸੀ ਪਰ
ਚੱਕਰ ਵਿੱਚ ਆ ਗਏ। ਪਰ ਜੋ ਸਵਦਰਸ਼ਨ ਚੱਕਰਧਾਰੀ ਬੱਚੇ ਹਨ ਉਹ ਕਦੀ ਕਿਸੇ ਦੋਖੇ ਦੇ ਚੱਕਰ ਵਿੱਚ ਨਹੀਂ
ਆ ਸਕਦੇ। ਉਹ ਤਾਂ ਦੁੱਖ ਦੇ ਚੱਕਰਾਂ ਤੋਂ ਮੁਕਤ ਰਹਿਣ ਅਤੇ ਸਭਨੂੰ ਮੁਕਤ ਕਰਨ ਵਾਲੇ, ਮਾਲਿਕ ਬਣ
ਸਰਵ ਕਰਮਇੰਦਰੀਆਂ ਤੋਂ ਕਰਮ ਕਰਾਉਣ ਵਾਲੇ ਹਨ।
ਸਲੋਗਨ:-
ਅਕਾਲ ਤਖ਼ਤਨਸ਼ੀਨ
ਬਣ ਆਪਣੀ ਸ਼੍ਰੇਸ਼ਠ ਸ਼ਾਨ ਵਿੱਚ ਰਹੋ ਤਾਂ ਕਦੀ ਪਰੇਸ਼ਾਨ ਨਹੀਂ ਹੋਵੋਗੇ।