06.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ ਹੁਣ ਅਸ਼ਰੀਰੀ ਹੋ ਕੇ ਘਰ ਜਾਣਾ ਹੈ ਇਸਲਈ ਜਦੋ ਵੀ ਕਿਸੇ ਨਾਲ ਗੱਲ ਕਰਦੇ ਹੋ ਤਾਂ ਆਤਮਾ ਭਾਈ - ਭਾਈ ਸਮਝ ਗੱਲ ਕਰੋ , ਦੇਹੀ ਅਭਿਮਾਨੀ ਰਹਿਣ ਦੀ ਮੇਹਨਤ ਕਰੋ

ਪ੍ਰਸ਼ਨ:-
ਭਵਿੱਖ ਰਾਜ ਤਿਲਕ ਪ੍ਰਾਪਤ ਕਰਨ ਦਾ ਆਧਾਰ ਕੀ ਹੈ?

ਉੱਤਰ:-
ਪੜਾਈ। ਹਰੇਕ ਨੇ ਪੜ੍ਹ ਕੇ ਰਾਜ ਤਿਲਕ ਲੈਣਾ ਹੈ। ਬਾਪ ਦੀ ਹੀ ਪੜਾਉਣ ਦੀ ਡਿਊਟੀ ਹੈ, ਇਸ ਵਿੱਚ ਅਸ਼ੀਰਵਾਦ ਦੀ ਤਾਂ ਕੋਈ ਗੱਲ ਨਹੀਂ ਹੈ। ਪੂਰਾ ਨਿਸ਼ਚੇ ਹੈ ਤਾਂ ਸ੍ਰੀਮਤ ਤੇ ਚਲਦੇ ਚਲੋ। ਗਫ਼ਲਤ ਨਹੀਂ ਕਰਨੀ ਹੈ। ਜੇਕਰ ਮਤ ਭੇਦ ਵਿੱਚ ਆਕੇ ਪੜਾਈ ਛੱਡੀ ਤਾਂ ਨਾਪਾਸ ਹੋ ਜਾਵੋਗੇ, ਇਸਲਈ ਬਾਬਾ ਕਹਿੰਦੇ ਹਨ - ਮਿੱਠੇ ਬੱਚੇ, ਆਪਣੇ ਉਪਰ ਰਹਿਮ ਕਰੋ। ਅਸ਼ੀਰਵਾਦ ਮੰਗਣੀ ਨਹੀਂ ਹੈ, ਪੜਾਈ ਤੇ ਧਿਆਨ ਦੇਣਾ ਹੈ।


ਓਮ ਸ਼ਾਂਤੀ
ਸੁਪਰੀਮ ਟੀਚਰ ਬੱਚਿਆਂ ਨੂੰ ਪੜਾਉਂਦੇ ਹਨ। ਬੱਚੇ ਜਾਣਦੇ ਹਨ ਪਰਮਪਿਤਾ ਪਰਮਾਤਮਾ, ਪਿਤਾ ਵੀ ਹੈ, ਟੀਚਰ ਵੀ ਹੈ। ਇਵੇਂ ਜੋ ਤੁਹਾਨੂੰ ਪੜਾਉਂਦੇ ਹਨ ਜੋ ਹੋਰ ਕੋਈ ਪੜਾ ਨਹੀਂ ਸਕਦਾ। ਤੁਸੀਂ ਕਹਿੰਦੇ ਹੋ ਸ਼ਿਵ ਬਾਬਾ ਸਾਨੂੰ ਪੜਾਉਂਦੇ ਹਨ। ਹੁਣ ਇਹ ਬਾਬਾ ਕੋਈ ਇਕ ਦਾ ਨਹੀਂ ਹੈ। ਮਨਮਨਾਭਵ, ਮੱਧਜੀ ਭਵ:, ਇਸਦਾ ਅਰਥ ਸਮਝਾਉਂਦੇ ਹਨ ਮੈਨੂੰ ਯਾਦ ਕਰੋ। ਬੱਚੇ ਤਾਂ ਹੁਣ ਸਮਝਦਾਰ ਹੋਏ ਹਨ। ਬੇਹੱਦ ਦਾ ਬਾਪ ਕਹਿੰਦੇ ਹਨ ਤੁਹਾਡਾ ਵਰਸਾ ਤਾਂ ਹੈ ਹੀ - ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ। ਬਾਪ ਆਤਮਾਵਾਂ ਨਾਲ ਗੱਲ ਕਰਦੇ ਹਨ। ਹੁਣ ਤੁਸੀਂ ਜੀਵ ਆਤਮਾਵਾਂ ਹੋ ਨਾ। ਬੇਹੱਦ ਦਾ ਬਾਪ ਵੀ ਨਿਰਾਕਾਰ ਹੈ। ਤੁਸੀਂ ਜਾਣਦੇ ਹੋ ਇਸ ਸ਼ਰੀਰ ਨਾਲ ਉਹ ਸਾਨੂੰ ਪੜ੍ਹਾ ਰਹੇ ਹਨ ਹੋਰ ਕੋਈ ਇਸ ਤਰ੍ਹਾਂ ਨਹੀਂ ਸਮਝਣਗੇ। ਸਕੂਲ ਵਿੱਚ ਟੀਚਰ ਪੜਾਉਂਦੇ ਹਨ ਤਾਂ ਕਹਿਣਗੇ ਲੌਕਿਕ ਟੀਚਰ, ਲੌਕਿਕ ਬੱਚਿਆਂ ਨੂੰ ਪੜਾਉਂਦੇ ਹਨ। ਇਹ ਹੈ ਪਾਰਲੌਕਿਕ ਸੁਪਰੀਮ ਟੀਚਰ ਜੋ ਪਾਰਲੌਕਿਕ ਬੱਚਿਆਂ ਨੂੰ ਪੜਾਉਂਦੇ ਹਨ। ਤੁਸੀਂ ਵੀ ਪਰਲੋਕ, ਮੂਲਵਤਨ ਦੇ ਨਿਵਾਸੀ ਹੋ। ਬਾਪ ਵੀ ਪਰਲੋਕ ਵਿੱਚ ਰਹਿੰਦੇ ਹਨ। ਬਾਪ ਵੀ ਕਹਿੰਦੇ ਹਨ ਅਸੀਂ ਸ਼ਾਂਤੀਧਾਮ ਦੇ ਨਿਵਾਸੀ ਹਾਂ ਅਤੇ ਤੁਸੀਂ ਵੀ ਓਥੋਂ ਦੇ ਨਿਵਾਸੀ ਹੋ। ਅਸੀਂ ਦੋਵੇ ਇਕ ਧਾਮ ਦੇ ਰਹਿਵਾਸੀ ਹਾਂ। ਤੁਸੀਂ ਆਪਣੇ ਨੂੰ ਆਤਮਾ ਸਮਝੋ। ਮੈਂ ਪਰਮ ਆਤਮਾ ਹਾਂ। ਹੁਣ ਤੁਸੀਂ ਇੱਥੇ ਪਾਰਟ ਵਜਾ ਰਹੇ ਹੋ। ਪਾਰਟ ਵਜਾਉਂਦੇ ਵਜਾਉਂਦੇ ਤੁਸੀਂ ਹੁਣ ਪਤਿੱਤ ਬਣ ਗਏ ਹੋ। ਇਹ ਸਾਰਾ ਬੇਹੱਦ ਦਾ ਮਾਂਡਵਾ ਹੈ, ਜਿਸ ਵਿੱਚ ਖੇਲ ਹੁੰਦਾ ਹੈ। ਇਹ ਸਾਰੀ ਸ੍ਰਿਸ਼ਟੀ ਕਰਮ ਖੇਤਰ ਹੈ, ਇਸ ਵਿੱਚ ਖੇਲ ਹੋ ਰਿਹਾ ਹੈ। ਇਹ ਵੀ ਸਿਰਫ ਤੁਸੀਂ ਹੀ ਜਾਣਦੇ ਹੋ ਕੀ ਇਹ ਬੇਹੱਦ ਦਾ ਖੇਲ ਹੈ। ਇਸ ਵਿੱਚ ਦਿਨ ਅਤੇ ਰਾਤ ਵੀ ਹੁੰਦੇ ਹਨ। ਸੂਰਜ ਅਤੇ ਚੰਦ ਕਿੰਨੀ ਬੇਹੱਦ ਦੀ ਰੋਸ਼ਨੀ ਦਿੰਦੇ ਹਨ, ਇਹ ਹੈ ਬੇਹੱਦ ਦੀ ਗੱਲ। ਹੁਣ ਤੁਹਾਨੂੰ ਗਿਆਨ ਵੀ ਹੈ। ਰਚਤਾ ਹੀ ਆਕੇ ਰਚਤਾ ਅਤੇ ਰਚਨਾ ਦੇ ਆਦਿ-ਮੱਧ-ਅੰਤ ਦਾ ਪਰਿਚੈ ਦਿੰਦੇ ਹਨ। ਬਾਪ ਕਹਿੰਦੇ ਹਨ ਤੁਹਾਨੂੰ ਰਚਤਾ ਦੇ ਆਦਿ ਮੱਧ ਅਤੇ ਅੰਤ ਦਾ ਰਾਜ ਸੁਨਾਉਣ ਲਈ ਆਇਆ ਹਾਂ। ਇਹ ਪਾਠਸ਼ਾਲਾ ਹੈ, ਪੜਾਉਣ ਵਾਲਾ ਅਭੋਗਤਾ ਹੈ। ਇਵੇਂ ਕੋਈ ਨਹੀਂ ਕਹੇਗਾ ਕੀ ਅਸੀਂ ਅਭੋਗਤਾ ਹਾਂ। ਅਹਿਮਦਾਬਾਦ ਵਿੱਚ ਇਕ ਸਾਧੂ ਕਹਿੰਦਾ ਸੀ, ਪਰ ਬਾਅਦ ਵਿੱਚ ਉਸਦੀ ਠੱਗੀ ਫੜੀ ਗਈ। ਇਸ ਸਮੇਂ ਠੱਗੀ ਵੀ ਬੜੀ ਨਿਕਲ ਪਈ ਹੈ। ਵੇਸ਼ ਧਾਰੀ ਬੜੇ ਹਨ। ਇਨ੍ਹਾਂ ਦਾ ਕੋਈ ਵੇਸ਼ ਨਹੀਂ ਹੈ। ਮਨੁੱਖ ਸਮਝਦੇ ਹਨ ਕ੍ਰਿਸ਼ਨ ਨੇ ਗੀਤਾ ਸੁਣਾਈ ਤਾਂ ਅੱਜਕਲ ਕਿੰਨੇ ਕ੍ਰਿਸ਼ਨ ਬਣ ਗਏ ਹਨ। ਹੁਣ ਇੰਨੇ ਕ੍ਰਿਸ਼ਨ ਤਾਂ ਹੁੰਦੇ ਨਹੀਂ ਹਨ। ਇੱਥੇ ਤਾਂ ਤੁਹਾਨੂੰ ਸ਼ਿਵ ਬਾਬਾ ਆਕੇ ਪੜਾਉਂਦੇ ਹਨ, ਆਤਮਾਵਾਂ ਨੂੰ ਸੁਣਾਉਂਦੇ ਹਨ।

ਤੁਹਾਨੂੰ ਬਾਰ- ਬਾਰ ਕਿਹਾ ਜਾਂਦਾ ਹੈ ਕੀ ਆਪਣੇ ਨੂੰ ਆਤਮਾ ਸਮਝ ਭਾਈ - ਭਾਈ ਨੂੰ ਸੁਣਾਓ। ਬੁੱਧੀ ਵਿੱਚ ਰਹੇ - ਬਾਬਾ ਦੀ ਨੌਲਜ ਅਸੀਂ ਭਾਈਆਂ ਨੂੰ ਸੁਣਾਉਂਦੇ ਹਾਂ। ਮੇਲ ਅਤੇ ਫੀਮੇਲ ਦੋਵੇ ਭਾਈ - ਭਾਈ ਹਨ ਇਸਲਈ ਬਾਪ ਕਹਿੰਦੇ ਹਨ ਤੁਸੀਂ ਸਭ ਮੇਰੇ ਵਰਸੇ ਦੇ ਹੱਕਦਾਰ ਹੋ। ਓਵੇਂ ਫੀਮੇਲ ਨੂੰ ਵਰਸਾ ਨਹੀਂ ਮਿਲਦਾ ਹੈ ਕਿਉਂਕਿ ਉਸਨੇ ਸਸੁਰਘਰ ਜਾਣਾ ਹੈ। ਇੱਥੇ ਤਾਂ ਹੈ ਹੀ ਸਭ ਆਤਮਾਵਾਂ। ਅਸ਼ਰੀਰੀ ਹੋ ਕੇ ਜਾਣਾ ਹੈ ਘਰ। ਹੁਣ ਜੋ ਤੁਹਾਨੂੰ ਗਿਆਨ ਰਤਨ ਮਿਲਦੇ ਹਨ ਇਹ ਅਵਿਨਾਸ਼ੀ ਰਤਨ ਬਣ ਜਾਂਦੇ ਹਨ। ਆਤਮਾ ਹੀ ਗਿਆਨ ਦਾ ਸਾਗਰ ਬਣਦੀ ਹੈ। ਆਤਮਾ ਹੀ ਸਭ ਕੁਝ ਕਰਦੀ ਹੈ। ਪਰ ਮਨੁੱਖਾ ਨੂੰ ਦੇਹ ਅਭਿਮਾਨ ਹੋਣ ਦੇ ਕਾਰਨ, ਦੇਹੀ ਅਭਿਮਾਨੀ ਨਹੀਂ ਬਣਦੇ ਹਨ। ਹੁਣ ਤੁਹਾਨੂੰ ਦੇਹੀ ਅਭਿਮਾਨੀ ਬਣ ਕੇ ਇਕ ਬਾਪ ਨੂੰ ਯਾਦ ਕਰਨਾ ਹੈ। ਕੁਝ ਤਾਂ ਮੇਹਨਤ ਚਾਹੀਦੀ ਹੈ ਨਾ। ਲੌਕਿਕ ਗੁਰੂ ਨੂੰ ਕਿੰਨਾ ਯਾਦ ਕਰਦੇ ਹਨ। ਮੂਰਤੀ ਰੱਖ ਦਿੰਦੇ ਹਨ। ਹੁਣ ਕਿਥੇ ਸ਼ਿਵ ਦਾ ਚਿੱਤਰ, ਕਿੱਥੇ ਮਨੁੱਖ ਦਾ ਚਿੱਤਰ। ਰਾਤ ਦਿਨ ਦਾ ਫਰਕ ਹੈ। ਉਹ ਤਾਂ ਗੁਰੂ ਦਾ ਫੋਟੋ ਪਹਿਨ ਲੈਂਦੇ ਹਨ। ਪਤੀ ਲੋਕਾਂ ਨੂੰ ਚੰਗਾ ਨਹੀਂ ਲਗਦਾ ਹੈ ਕੀ ਦੂਜਿਆਂ ਦਾ ਫੋਟੋ ਪਹਿਨਣ। ਹਾਂ, ਸ਼ਿਵ ਦਾ ਪਹਿਣੋਗੇ ਤਾਂ ਸਭ ਨੂੰ ਚੰਗਾ ਲਗੇਗਾ ਕਿਉਂਕਿ ਉਹ ਤਾਂ ਪਰਮਪਿਤਾ ਹੈ ਨਾ। ਉਨ੍ਹਾਂ ਦਾ ਚਿਤੱਰ ਤਾਂ ਹੋਣਾ ਚਾਹੀਦਾ ਹੈ। ਇਹ ਹੈ ਗਲੇ ਦਾ ਹਾਰ ਬਣਾਉਣ ਵਾਲਾ। ਤੁਸੀਂ ਰੂਦਰ ਮਾਲਾ ਦਾ ਮੋਤੀ ਬਣੋਗੇ। ਓਵੇ ਤਾਂ ਸਾਰੀ ਦੁਨੀਆਂ ਰੂਦਰ ਮਾਲਾ ਵੀ ਹੈ, ਪ੍ਰਜਾਪਿਤਾ ਬ੍ਰਹਮਾ ਦੀ ਮਾਲਾ ਵੀ ਹੈ, ਉਪਰ ਵਿੱਚ ਸਿੱਜਰਾ ਵੀ ਹੈ। ਉਹ ਹੈ ਹੱਦ ਦਾ ਸਿੱਜਰਾ, ਇਹ ਹੈ ਬੇਹੱਦ ਦਾ। ਜੋ ਵੀ ਮਨੁੱਖ ਮਾਤਰ ਹਨ, ਸਭ ਦੀ ਮਾਲਾ ਹੈ। ਆਤਮਾ ਕਿੰਨੀ ਛੋਟੀ ਤੋਂ ਛੋਟੀ ਬਿੰਦੀ ਹੈ। ਬਿਲਕੁਲ ਛੋਟੀ ਬਿੰਦੀ ਹੈ। ਇਸ ਤਰ੍ਹਾਂ ਬਿੰਦੀ ਦਿੰਦੇ ਜਾਓ ਤਾਂ ਅਣਗਿਣਤ ਹੋ ਜਾਣਗੀਆਂ। ਗਿਣਤੀ ਕਰਦੇ ਕਰਦੇ ਥੱਕ ਜਾਣਗੇ। ਪ੍ਰੰਤੂ ਦੇਖੋ, ਆਤਮਾ ਦਾ ਝਾੜ ਕਿੰਨਾ ਛੋਟਾ ਹੈ। ਬ੍ਰਹਮ ਤੱਤਵ ਵਿੱਚ ਬੜੀ ਥੋੜੀ ਜਗ੍ਹਾ ਵਿੱਚ ਰਹਿੰਦੇ ਹਨ। ਉਹ ਫਿਰ ਇੱਥੇ ਆਉਂਦੇ ਹਨ ਪਾਰਟ ਵਜਾਉਣ ਦੇ ਲਈ। ਤਾਂ ਇੱਥੇ ਫਿਰ ਕਿੰਨੀ ਲੰਬੀ ਚੋੜੀ ਦੁਨੀਆਂ ਹੈ। ਕਿੱਥੇ ਕਿੱਥੇ ਐਰੋਪਲੇਨ ਵਿੱਚ ਜਾਂਦੇ ਹਨ। ਓਥੇ ਫਿਰ ਐਰੋਪਲੇਨ ਦੀ ਦਰਕਾਰ ਨਹੀਂ ਹੈ। ਆਤਮਾਵਾਂ ਦਾ ਛੋਟਾ ਜੇਹਾ ਝਾੜ ਹੈ। ਇੱਥੇ ਮਨੁੱਖਾ ਦਾ ਕਿੰਨਾ ਵੱਡਾ ਝਾੜ ਹੈ।

ਇਹ ਸਭ ਹੈ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ। ਜਿਸਨੂੰ ਕੋਈ ਐਡਮ, ਕੋਈ ਆਦਿਦੇਵ ਆਦਿ ਕਹਿੰਦੇ ਹਨ। ਮੇਲ -ਫੀਮੇਲ ਤਾਂ ਜਰੂਰ ਹੈ। ਤੁਹਾਡਾ ਹੈ ਪ੍ਰਵਿਰਤੀ(ਘਰ ਗ੍ਰਹਿਸਤ ਵਿੱਚ ਰਹਿਣਾ) ਮਾਰਗ। ਨਿਰਵਿਰਤੀ ਦਾ ਖੇਲ ਹੁੰਦਾ ਨਹੀਂ ਹੈ। ਇਕ ਹੱਥ ਨਾਲ ਕੀ ਹੋਵੇਗਾ। ਦੋਵੇ ਪਹੀਏ ਚਾਹੀਦੇ ਹਨ। ਦੋ ਹਨ ਤੇ ਆਪਸ ਵਿੱਚ ਰੇਸ ਕਰਦੇ ਹਨ। ਦੂਜਾ ਪਹੀਆਂ ਸਾਥ ਨਹੀਂ ਦਿੰਦਾ ਹੈ ਤਾਂ ਢਿੱਲੇ ਪੈ ਜਾਂਦੇ ਹਨ। ਪਰ ਇਕ ਦੇ ਕਾਰਨ ਠਹਿਰ ਨਹੀਂ ਜਾਣਾ ਚਾਹੀਦਾ ਹੈ। ਪਹਿਲੇ ਪਹਿਲੇ ਪਵਿੱਤਰ ਪ੍ਰਵਿਰਤੀ ਮਾਰਗ ਸੀ। ਫਿਰ ਹੁੰਦਾ ਹੈ ਅਪਵਿੱਤਰ। ਗਿਰਦੇ ਹੀ ਜਾਂਦੇ ਹਨ। ਤੁਹਾਡੀ ਬੁੱਧੀ ਵਿੱਚ ਸਾਰਾ ਗਿਆਨ ਹੈ। ਇਹ ਝਾੜ ਕਿਵੇਂ ਵੱਧਦਾ ਹੈ, ਕਿਵੇਂ ਅਡੀਸ਼ਨ ਹੁੰਦੀ ਜਾਂਦੀ ਹੈ। ਇਵੇਂ ਦਾ ਝਾੜ ਕੋਈ ਕੱਢ ਨਹੀਂ ਸਕਦਾ ਹੈ। ਕਿਸੇ ਦੀ ਬੁੱਧੀ ਵਿੱਚ ਰਚਤਾ ਅਤੇ ਰਚਨਾ ਦੇ ਆਦਿ-ਮੱਧ-ਅੰਤ ਦਾ ਨੌਲਜ ਨਹੀਂ ਹੈ ਇਸਲਈ ਬਾਬਾ ਨੇ ਕਿਹਾ ਸੀ - ਇਹ ਲਿਖੋ ਕੀ ਅਸੀਂ ਰਚਤਾ ਦਵਾਰਾ ਰਚਤਾ ਅਤੇ ਰਚਨਾ ਦੀ ਨੌਲਜ ਦਾ ਅੰਤ ਪਾਇਆ ਹੈ। ਉਹ ਤਾਂ ਨਾ ਰਚਤਾ ਨੂੰ ਜਾਣਦੇ ਹਨ, ਨਾ ਰਚਨਾ ਨੂੰ। ਜੇਕਰ ਪਰੰਪਰਾ ਇਹ ਗਿਆਨ ਚਲਿਆ ਆਉਂਦਾ ਤਾਂ ਕੋਈ ਦਸਦੇ ਨਾ। ਸਿਵਾਏ ਤੁਹਾਡੇ ਬ੍ਰਹਮਾ ਕੁਮਾਰ ਕੁਮਾਰੀਆਂ ਦੇ ਕੋਈ ਦੱਸ ਨਹੀਂ ਸਕਦਾ ਹੈ। ਤੁਸੀਂ ਜਾਣਦੇ ਹੋ ਸਾਨੂੰ ਬ੍ਰਾਹਮਣਾ ਨੂੰ ਹੀ ਪਰਮਪਿਤਾ ਪਰਮਾਤਮਾ ਪੜਾਉਂਦੇ ਹਨ। ਸਾਡੇ ਬ੍ਰਾਹਮਣਾ ਦਾ ਹੀ ਉੱਚੇ ਤੋਂ ਉੱਚਾ ਧਰਮ ਹੈ। ਚਿਤੱਰ ਵੀ ਜਰੂਰ ਦਿਖਾਨਾ ਪਵੇ। ਚਿੱਤਰ ਬਗੈਰ ਕਿਸੇ ਦੀ ਬੁੱਧੀ ਵਿੱਚ ਵੀ ਨਹੀਂ ਬੈਠੇਗਾ। ਚਿੱਤਰ ਬੜੇ ਵੱਡੇ ਵੱਡੇ ਹੋਣੇ ਚਾਹੀਦੇ ਹਨ। ਵਰਾਇਟੀ ਧਰਮਾਂ ਦਾ ਝਾੜ ਕਿਵੇਂ ਵੱਧਦਾ ਹੈ, ਇਹ ਵੀ ਸਮਝਾਇਆ ਹੈ। ਪਹਿਲਾਂ ਤਾਂ ਕਹਿੰਦੇ ਸੀ ਅਸੀਂ ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਅਸੀਂ ਆਤਮਾ। ਹੁਣ ਬਾਪ ਆਕੇ ਇਸਦਾ ਮਤਲਬ ਦਸਦੇ ਹਨ। ਇਸ ਸਮੇਂ ਅਸੀਂ ਜੋ ਬ੍ਰਾਹਮਣ ਹਾਂ ਫਿਰ ਅਸੀਂ ਹੀ ਦੇਵਤਾ ਬਣਾਂਗੇ, ਨਵੀ ਦੁਨੀਆਂ ਵਿੱਚ। ਅਸੀਂ ਹੁਣ ਪੁਰਸ਼ੋਤਮ ਸੰਗਮਯੁਗ ਤੇ ਹਾਂ ਮਤਲਬ ਇਹ ਹੈ ਪੁਰਸ਼ੋਤਮ ਬਣਨ ਦਾ ਸੰਗਮਯੁਗ। ਇਹ ਸਭ ਤੁਸੀਂ ਸਮਝਾ ਸਕਦੇ ਹੋ - ਰਚਤਾ ਅਤੇ ਰਚਨਾ ਦਾ ਅਰਥ, ਹਮ ਸੋ ਹਮ ਦਾ ਮਤਲਬ। ਓਮ ਮਤਲਬ ਮੈਂ ਆਤਮਾ ਫ਼ਸਟ, ਫਿਰ ਇਹ ਸ਼ਰੀਰ ਹੈ। ਆਤਮਾ ਅਵਿਨਾਸ਼ੀ ਅਤੇ ਇਹ ਸ਼ਰੀਰ ਵਿਨਾਸ਼ੀ ਹੈ। ਅਸੀਂ ਇਹ ਸ਼ਰੀਰ ਧਾਰਨ ਕਰ ਪਾਰਟ ਵਜਾਉਂਦੇ ਹਾਂ। ਇਸਨੂੰ ਕਿਹਾ ਜਾਂਦਾ ਹੈ ਆਤਮਾ ਅਭਿਮਾਨੀ। ਅਸੀਂ ਆਤਮਾ ਫਲਾਣਾ ਪਾਰਟ ਵਜਾਉਂਦੇ ਹਾਂ, ਅਸੀਂ ਆਤਮਾ ਇਹ ਕਰਦੇ ਹਾਂ, ਅਸੀਂ ਆਤਮਾ ਪਰਮਾਤਮਾ ਦੇ ਬੱਚੇ ਹਾਂ। ਕਿੰਨਾ ਵੰਡਰਫੁੱਲ ਗਿਆਨ ਹੈ। ਇਹ ਗਿਆਨ ਬਾਪ ਵਿੱਚ ਹੈ, ਇਸਲਈ ਬਾਪ ਨੂੰ ਬੁਲਾਉਂਦੇ ਹਨ।

ਬਾਪ ਹੈ ਗਿਆਨ ਦਾ ਸਾਗਰ। ਉਸਦੀ ਭੇਟ ਵਿੱਚ ਹੈ ਅਗਿਆਨ ਦੇ ਸਾਗਰ, ਅੱਧਾ ਕਲਪ ਹੈ ਅਗਿਆਨ। ਗਿਆਨ ਦਾ ਪਤਾ ਹੀ ਨਹੀਂ ਹੈ। ਗਿਆਨ ਕਿਹਾ ਜਾਂਦਾ ਹੈ ਰਚਤਾ ਦਵਾਰਾ ਰਚਨਾ ਨੂੰ ਜਾਨਣਾ। ਤਾਂ ਜਰੂਰ ਰਚਤਾ ਵਿੱਚ ਵੀ ਗਿਆਨ ਹੈ ਨਾ, ਇਸਲਈ ਉਸਨੂੰ ਕ੍ਰਿਏਟਰ ਕਿਹਾ ਜਾਂਦਾ ਹੈ। ਮਨੁੱਖ ਸਮਝਦੇ ਹਨ ਕ੍ਰਿਏਟਰ ਨੇ ਇਹ ਰਚਨਾ ਰਚੀ ਹੈ। ਬਾਪ ਸਮਝਾਉਂਦੇ ਹਨ ਇਹ ਤਾਂ ਅਨਾਦਿ ਬਣਾ ਬਣਾਇਆ ਖੇਲ ਹੈ। ਕਹਿੰਦੇ ਹਨ ਪਤਿੱਤ ਪਾਵਨ ਆਓ, ਤਾਂ ਰਚਤਾ ਕਿਵੇਂ ਕਹਿਣਗੇ? ਰਚਤਾ ਓਦੋ ਕਹਿਣ ਜਦੋ ਪ੍ਰਲ੍ਯ ਹੋਵੇ ਤਾਂ ਫਿਰ ਰਚਨ। ਬਾਪ ਪਤਿੱਤ ਦੁਨੀਆਂ ਨੂੰ ਪਾਵਨ ਬਣਾਉਂਦੇ ਹਨ। ਤਾਂ ਇਹ ਸਾਰੇ ਵਿਸ਼ਵ ਦਾ ਜੋ ਝਾੜ ਹੈ ਉਸਦੇ ਆਦਿ-ਮੱਧ ਅਤੇ ਅੰਤ ਨੂੰ ਤਾਂ ਮਿੱਠੇ ਮਿੱਠੇ ਬੱਚੇ ਹੀ ਜਾਣਦੇ ਹਨ। ਜਿਵੇਂ ਮਾਲੀ ਹਰੇਕ ਬੀਜ ਅਤੇ ਝਾੜ ਨੂੰ ਜਾਣਦਾ ਹੈ ਨਾ। ਬੀਜ ਨੂੰ ਦੇਖਣ ਨਾਲ ਸਾਰਾ ਝਾੜ ਬੁੱਧੀ ਵਿੱਚ ਆ ਜਾਂਦਾ ਹੈ। ਤਾਂ ਇਹ ਹੈ ਹੁਮੈਨਿਟੀ(ਮਨੁੱਖ ਸ੍ਰਿਸ਼ਟੀ ਦਾ) ਦਾ ਬੀਜ਼। ਉਸਨੂੰ ਕੋਈ ਨਹੀਂ ਜਾਣਦੇ ਹਨ। ਗਾਉਂਦੇ ਵੀ ਹਨ ਪਰਮਪਿਤਾ ਪਰਮਾਤਮਾ ਮਨੁੱਖ ਸ੍ਰਿਸ਼ਟੀ ਦਾ ਬੀਜ਼ ਰੂਪ ਹੈ। ਸੱਤ, ਚਿੱਤ ਅਤੇ ਆਨੰਦ ਸਵਰੂਪ ਹੈ, ਸੁੱਖ, ਸ਼ਾਂਤੀ, ਪਵਿੱਤਰਤਾ ਦਾ ਸਾਗਰ ਹੈ। ਤੁਸੀਂ ਜਾਣਦੇ ਹੋ ਇਹ ਸਾਰਾ ਗਿਆਨ ਪਰਮਪਿਤਾ ਪਰਮਾਤਮਾ ਇਸ ਸ਼ਰੀਰ ਦਵਾਰਾ ਦੇ ਰਹੇ ਹਨ। ਤਾਂ ਜਰੂਰ ਇੱਥੇ ਆਉਣਗੇ ਨਾ। ਪਤਿਤਾਂ ਨੂੰ ਪਾਵਨ ਪ੍ਰੇਰਨਾ ਨਾਲ ਕਿਵੇਂ ਬਣਾਉਣਗੇ। ਤਾਂ ਬਾਪ ਇੱਥੇ ਆਕੇ ਸਭ ਨੂੰ ਪਾਵਨ ਬਣਾ ਕੇ ਲੈ ਜਾਂਦੇ ਹਨ। ਉਹ ਬਾਪ ਹੀ ਤੁਹਾਨੂੰ ਪਾਠ ਪੜਾ ਰਹੇ ਹਨ। ਇਹ ਹੈ ਪੁਰਸ਼ੋਤਮ ਸੰਗਮਯੁਗ। ਇਸ ਤੇ ਤੁਸੀਂ ਭਾਸ਼ਣ ਕਰ ਸਕਦੇ ਹੋ ਕਿ ਕਿਵੇਂ ਪੁੱਰਖ ਤਮੋਪ੍ਰਧਾਨ ਤੋਂ ਸ੍ਰੇਸ਼ਟ ਸਤੋਪ੍ਰਧਾਨ ਬਣਦੇ ਹਨ। ਤੁਹਾਡੇ ਕੋਲ ਟਾਪਿੱਕ ਤਾਂ ਬੜੇ ਹਨ। ਇਹ ਪਤਿੱਤ ਤਮੋਪ੍ਰਧਾਨ ਦੁਨੀਆਂ ਸਤੋਪ੍ਰਧਾਨ ਦੁਨੀਆਂ ਕਿਵੇਂ ਬਣਦੀ ਹੈ - ਇਹ ਵੀ ਸਮਝਣ ਲਾਇਕ ਹੈ। ਅੱਗੇ ਚਲ ਕੇ ਤੁਹਾਡਾ ਇਹ ਗਿਆਨ ਸੁਣਨਗੇ। ਭਾਵੇ ਛੱਡ ਵੀ ਦੇਣਗੇ ਫਿਰ ਆਉਣਗੇ ਕਿਉਂਕਿ ਗਤੀ ਸਦਗਤੀ ਦੀ ਹੱਟੀ ਇਕ ਹੀ ਹੈ। ਤੁਸੀਂ ਕਹਿ ਸਕਦੇ ਹੋ ਸਭ ਦਾ ਸਦਗਤੀ ਦਾਤਾ ਇਕ ਬਾਪ ਹੀ ਹੈ। ਉਸਨੂੰ ਸ਼੍ਰੀ-ਸ਼੍ਰੀ ਕਿਹਾ ਜਾਂਦਾ ਹੈ। ਸ੍ਰੇਸ਼ਟ ਤੇ ਸ੍ਰੇਸ਼ਟ ਹੈ ਪਰਮਪਿਤਾ ਪਰਮਾਤਮਾ। ਉਹ ਸਾਨੂੰ ਸ੍ਰੇਸ਼ਟ ਬਣਾਉਂਦੇ ਹਨ। ਸ੍ਰੇਸ਼ਟ ਹੈ ਸਤਯੁੱਗ। ਭ੍ਰਿਸ਼ਟ ਹੈ ਕਲਯੁੱਗ। ਕਹਿੰਦੇ ਵੀ ਹਨ ਭ੍ਰਿਸ਼ਟਾਚਾਰੀ ਹੈ। ਪਰ ਆਪਣੇ ਨੂੰ ਨਹੀਂ ਸਮਝਦੇ ਹਨ। ਪਤਿੱਤ ਦੁਨੀਆਂ ਵਿੱਚ ਇਕ ਵੀ ਸ੍ਰੇਸ਼ਟ ਨਹੀਂ ਹੈ। ਸ਼੍ਰੀ ਸ਼੍ਰੀ ਜਦੋ ਆਏ ਓਦੋ ਆਕੇ ਸ਼੍ਰੀ ਬਣਾਏ। ਸ਼੍ਰੀ ਦਾ ਟਾਈਟਲ ਸਤਯੁੱਗ ਆਦਿ ਵਿੱਚ ਦੇਵਤਾਵਾਂ ਦਾ ਸੀ। ਇੱਥੇ ਤਾਂ ਸਭ ਨੂੰ ਸ਼੍ਰੀ ਸ਼੍ਰੀ ਕਹਿ ਦਿੰਦੇ ਹਨ। ਅਸਲ ਵਿੱਚ ਸ਼੍ਰੀ ਅੱਖਰ ਹੈ ਹੀ ਪਵਿੱਤਰਤਾ ਦਾ। ਦੂਜੇ ਧਰਮ ਵਾਲੇ ਕੋਈ ਵੀ ਆਪਣੇ ਨੂੰ ਸ਼੍ਰੀ ਨਹੀਂ ਕਹਿ ਸਕਦੇ ਹਨ। ਸ਼੍ਰੀ ਪੌਪ ਕਹਿਣਗੇ? ਇੱਥੇ ਤਾਂ ਸਭ ਨੂੰ ਕਹਿ ਦਿੰਦੇ ਹਨ। ਕਿਥੇ ਹੰਸ ਮੋਤੀ ਚੁਗਣ ਵਾਲੇ, ਕਿਥੇ ਬਗੁਲੇ ਗੰਦ ਖਾਣ ਵਾਲੇ। ਫਰਕ ਤਾਂ ਹੈ ਨਾ। ਇਹ ਦੇਵਤਾ ਹਨ ਫੁੱਲ, ਉਹ ਹੈ ਗਾਰਡਨ ਆਫ ਅੱਲ੍ਹਾਹ। ਬਾਪ ਤੁਹਾਨੂੰ ਫੁੱਲ ਬਣਾ ਰਹੇ ਹਨ। ਬਾਕੀ ਫੁੱਲਾਂ ਵਿੱਚ ਵੀ ਵਰਾਇਟੀ ਹੈ। ਸਭ ਤੋਂ ਵੱਧੀਆ ਫੁੱਲ ਹੈ ਕਿੰਗ ਆਫ਼ ਫ਼ਲਾਵਰ। ਇਨ੍ਹਾਂ ਲਕਸ਼ਮੀ ਨਰਾਇਣ ਨੂੰ ਨਵੀ ਦੁਨੀਆਂ ਦਾ ਕਿੰਗ ਕਵੀਂਨ ਫ਼ਲਾਵਰ ਕਹਾਂਗੇ।

ਤੁਹਾਨੂੰ ਬੱਚਿਆਂ ਨੂੰ ਅੰਦਰੂਨੀ ਖੁਸ਼ੀ ਹੋਣੀ ਚਾਹੀਦੀ ਹੈ। ਇਸ ਵਿੱਚ ਬਾਹਰ ਦਾ ਕੁਝ ਕਰਨਾ ਨਹੀਂ ਹੁੰਦਾ ਹੈ। ਇੱਥੇ ਬਤੀਆਂ ਆਦਿ ਜਲਾਉਣ ਦਾ ਵੀ ਅਰਥ ਚਾਹੀਦਾ ਹੈ। ਸ਼ਿਵ ਜਯੰਤੀ ਤੇ ਜਲਾਨੀ ਚਾਹੀਦੀ ਹੈ ਜਾਂ ਦੀਵਾਲੀ ਤੇ? ਦੀਵਾਲੀ ਤੇ ਲਕਸ਼ਮੀ ਦਾ ਆਹਵਾਨ ਕਰਦੇ ਹਨ। ਉਸਤੋਂ ਪੈਸੇ ਮੰਗਦੇ ਹਨ। ਜਦ ਕਿ ਭੰਡਾਰਾ ਭਰਨ ਵਾਲਾ ਤਾਂ ਸ਼ਿਵ ਭੋਲਾ ਭੰਡਾਰੀ ਹੈ। ਤੁਸੀਂ ਜਾਣਦੇ ਹੋ ਸ਼ਿਵ ਬਾਬਾ ਦਵਾਰਾ ਸਾਡਾ ਅਖੁੱਟ ਖਜਾਨਾ ਭਰ ਜਾਂਦਾ ਹੈ। ਇਹ ਗਿਆਨ ਰਤਨ ਧਨ ਹੈ। ਓਥੇ ਵੀ ਤੁਹਾਡੇ ਕੋਲ ਅਥਾਹ ਧਨ ਹੋਵੇਗਾ। ਨਵੀ ਦੁਨੀਆਂ ਵਿੱਚ ਤੁਸੀਂ ਮਾਲਾਮਾਲ ਹੋ ਜਾਵੋਗੇ। ਸਤਯੁੱਗ ਵਿੱਚ ਢੇਰ ਦੇ ਢੇਰ ਹੀਰੇ ਜਵਾਹਰਾਤ ਸੀ। ਫਿਰ ਓਹੀ ਹੋਣਗੇ। ਮਨੁੱਖ ਮੂੰਝਦੇ ਹਨ। ਇਹ ਸਭ ਖ਼ਤਮ ਹੋਏਗਾ, ਫਿਰ ਕਿਥੋਂ ਆਵੇਗਾ? ਖਾਣੀਆਂ ਥੱਲੇ ਚਲੀ ਗਈਆਂ, ਪਹਾੜੀਆਂ ਟੁੱਟ ਗਈ ਫਿਰ ਕਿਵੇਂ ਹੋਣਗੀਆਂ? ਬੋਲੋ ਹਿਸਟਰੀ ਰਪੀਟ ਹੁੰਦੀ ਹੈ ਨਾ, ਜੋ ਕੁਝ ਵੀ ਸੀ ਫਿਰ ਤੋਂ ਰਪੀਟ ਹੋਵੇਗਾ। ਤੁਸੀਂ ਬੱਚੇ ਪੁਰਸ਼ਾਰਥ ਕਰਦੇ ਹੋ, ਸਵਰਗ ਦਾ ਮਾਲਿਕ ਬਣਨ ਦਾ। ਸਵਰਗ ਦੀ ਹਿਸਟਰੀ ਜਾਗਰਾਫੀ ਫਿਰ ਤੋਂ ਰਪੀਟ ਹੋਵੇਗੀ। ਗੀਤ ਹੈ ਨਾ - ਤੁਸੀਂ ਸਾਰੀ ਸ੍ਰਿਸ਼ਟੀ, ਸਾਰਾ ਸਮੁੰਦਰ, ਸਾਰੀ ਧਰਤੀ ਸਾਨੂੰ ਦੇ ਦਿੱਤੀ ਹੈ ਜੋ ਕੋਈ ਵੀ ਸਾਡੇ ਤੋਂ ਖੋਹ ਨਹੀਂ ਸਕਦਾ ਹੈ। ਉਸਦੀ ਭੇਟ ਵਿੱਚ ਹੁਣ ਕੀ ਹੈ! ਜਮੀਨ ਦੇ ਲਈ, ਪਾਣੀ ਦੇ ਲਈ, ਭਾਸ਼ਾ ਦੇ ਲਈ ਲੜਦੇ ਹਨ।

ਸਵਰਗ ਦੇ ਰਚਤਾ ਬਾਪ ਦਾ ਜਨਮ ਮਨਾਇਆ ਜਾਂਦਾ ਹੈ। ਜਰੂਰ ਉਸਨੇ ਸਵਰਗ ਦੀ ਬਾਦਸ਼ਾਹੀ ਦਿੱਤੀ ਹੋਵੇਗੀ। ਹੁਣ ਤੁਹਨੂੰ ਬਾਪ ਪੜ੍ਹਾ ਰਹੇ ਹਨ। ਤੁਹਾਨੂੰ ਇਸ ਸ਼ਰੀਰ ਤੋਂ ਨਿਆਰਾ ਹੋ ਆਪਣੇ ਨੂੰ ਆਤਮਾ ਸਮਝਣਾ ਹੈ। ਪਵਿੱਤਰ ਬਣਨਾ ਹੈ - ਜਾਂ ਤਾਂ ਯੋਗ ਬਲ ਦੇ ਨਾਲ ਜਾਂ ਸਜਾਵਾਂ ਖਾ ਕੇ। ਫਿਰ ਪਦ ਵੀ ਘੱਟ ਹੋ ਜਾਂਦਾ ਹੈ। ਸਟੂਡੈਂਟ ਦੀ ਬੁੱਧੀ ਵਿੱਚ ਰਹਿੰਦਾ ਹੈ- ਅਸੀਂ ਇਨ੍ਹਾਂ ਮਰਤਬਾ ਪਾਉਂਦੇ ਹਾਂ। ਟੀਚਰ ਨੇ ਇਨ੍ਹਾਂ ਪੜਾਇਆ ਹੈ। ਫਿਰ ਟੀਚਰ ਨੂੰ ਸੌਗਾਤ ਵੀ ਦਿੰਦੇ ਹਨ। ਇਹ ਤਾਂ ਬਾਪ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਤਾਂ ਫਿਰ ਭਗਤੀ ਮਾਰਗ ਵਿੱਚ ਉਸਨੂੰ ਯਾਦ ਕਰਦੇ ਹਨ। ਬਾਕੀ ਤੁਸੀਂ ਬਾਪ ਨੂੰ ਕੀ ਸੌਗਾਤ ਦਵੋਗੇ? ਇੱਥੇ ਤਾਂ ਜੋ ਕੁਝ ਦੇਖਦੇ ਹੋ ਉਹ ਤਾਂ ਰਹਿਣਾ ਨਹੀਂ ਹੈ। ਇਹ ਤਾਂ ਪੁਰਾਣੀ ਛੀ-ਛੀ ਦੁਨੀਆਂ ਹੈ ਇਸਲਈ ਤਾਂ ਮੈਨੂੰ ਬੁਲਾਉਂਦੇ ਹਨ। ਬਾਪ ਤੁਹਾਨੂੰ ਪਤਿੱਤ ਤੋਂ ਪਾਵਨ ਬਣਾਉਂਦੇ ਹਨ। ਇਸ ਖੇਲ ਨੂੰ ਯਾਦ ਕਰਨਾ ਚਾਹੀਦਾ ਹੈ। ਮੇਰੇ ਵਿੱਚ ਰਚਨਾ ਦੇ ਆਦਿ ਮੱਧ ਅੰਤ ਦੀ ਨੋਲਜ ਹੈ, ਜੋ ਤੁਹਾਨੂੰ ਸੁਣਾਉਂਦਾ ਹਾਂ, ਤੁਸੀਂ ਹੁਣ ਸੁਣਦੇ ਹੋ ਫਿਰ ਭੁੱਲ ਜਾਂਦੇ ਹੋ। ਪੰਜ ਹਜ਼ਾਰ ਸਾਲ ਬਾਦ ਫਿਰ ਚੱਕਰ ਪੂਰਾ ਹੋਵੇਗਾ। ਤੁਹਾਡਾ ਪਾਰਟ ਕਿੰਨਾ ਲਵਲੀ ਹੈ। ਤੁਸੀਂ ਸਤੋਪ੍ਰਧਾਨ ਅਤੇ ਲਵਲੀ ਬਣਦੇ ਹੋ। ਫਿਰ ਤਮੋ ਪ੍ਰਧਾਨ ਵੀ ਤੁਸੀਂ ਹੀ ਬਣਦੇ ਹੋ। ਤੁਸੀਂ ਹੀ ਬੁਲਾਂਦੇ ਹੋ ਬਾਬਾ ਆਓ। ਹੁਣ ਮੈਂ ਆਇਆ ਹਾਂ। ਜੇਕਰ ਨਿਸ਼ਚੇ ਹੈ ਤਾਂ ਸ੍ਰੀਮਤ ਤੇ ਚਲਣਾ ਚਾਹੀਦਾ ਹੈ। ਗਫ਼ਲਤ ਨਹੀਂ ਕਰਨੀ ਚਾਹੀਦੀ ਹੈ। ਕਈ ਬੱਚੇ ਮਤਭੇਦ ਵਿੱਚ ਪੜਾਈ ਛੱਡ ਦਿੰਦੇ ਹਨ। ਸ੍ਰੀਮਤ ਤੇ ਨਹੀਂ ਚਲੋਗੇ, ਪੜੋਗੇ ਨਹੀਂ ਤਾਂ ਨਾਪਾਸ ਵੀ ਤੁਸੀਂ ਹੀ ਹੋਵੋਗੇ। ਬਾਪ ਤਾਂ ਕਹਿੰਦੇ ਹਨ ਆਪਣੇ ਤੇ ਰਹਿਮ ਕਰੋ। ਹਰੇਕ ਨੂੰ ਪੜ੍ਹ ਕੇ ਆਪਣੇ ਨੂੰ ਰਾਜ ਤਿਲਕ ਦੇਣਾ ਹੈ। ਬਾਪ ਦੀ ਤਾਂ ਹੈ ਪੜਾਉਣ ਦੀ ਡਿਊਟੀ, ਇਸ ਵਿੱਚ ਅਸ਼ੀਰਵਾਦ ਦੀ ਗੱਲ ਨਹੀਂ ਹੈ। ਫਿਰ ਤਾਂ ਸਭ ਤੇ ਅਸ਼ੀਰਵਾਦ ਕਰਨੀ ਪਵੇ। ਇਹ ਕ੍ਰਿਪਾ ਆਦਿ ਭਗਤੀ ਮਾਰਗ ਵਿੱਚ ਮੰਗਦੇ ਹਨ। ਇੱਥੇ ਇਹ ਗੱਲ ਨਹੀਂ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।


ਧਾਰਨਾ ਲਈ ਮੁੱਖ ਸਾਰ:-
1.  ਪ੍ਰਵਿਰਤੀ ਵਿੱਚ ਰਹਿੰਦੇ ਆਪਸ ਵਿੱਚ ਰੇਸ ਕਰਨੀ ਹੈ। ਪਰ ਜੇਕਰ ਕਿਸੀ ਕਾਰਨ ਦੇ ਨਾਲ ਇਕ ਪਹੀਆਂ ਢਿੱਲਾ ਪੈ ਜਾਂਦਾ ਹੈ। ਤਾਂ ਉਸਦੇ ਪਿੱਛੇ ਠਹਿਰ ਨਹੀਂ ਜਾਣਾ ਹੈ। ਖੁੱਦ ਨੂੰ ਰਾਜਤਿਲਕ ਦੇਣ ਦੇ ਲਾਇਕ ਬਨਾਨਾ ਹੈ।

2.  ਸ਼ਿਵ ਜਯੰਤੀ ਬੜੀ ਧੂਮ ਧਾਮ ਨਾਲ ਮਨਾਣੀ ਹੈ ਕਿਉਂਕਿ ਸ਼ਿਵ ਬਾਬਾ ਤਾਂ ਗਿਆਨ ਰਤਨ ਦਿੰਦੇ ਹਨ, ਉਸਦੇ ਨਾਲ ਹੀ ਤੁਸੀਂ ਨਵੀ ਦੁਨੀਆਂ ਵਿੱਚ ਮਾਲਾਮਾਲ ਬਣੋਗੇ। ਤੁਹਾਡੇ ਸਭ ਭੰਡਾਰੇ ਭਰਪੂਰ ਹੋ ਜਾਣਗੇ।


ਵਰਦਾਨ:-
ਸਭ ਪਦਾਰਥਾਂ ਦੀ ਆਸਕਤੀਆਂ ਤੋਂ ਨਿਆਰੇ ਅਨਾਸਕਤ , ਪ੍ਰਕਿਰਤੀ ਜਿੱਤ ਭਵ :

ਜੇਕਰ ਕੋਈ ਵੀ ਪਦਾਰਥ ਕਰਮਇੰਦਰੀਆਂ ਨੂੰ ਵਿਚਲਿਤ ਕਰਦਾ ਹੈ ਮਤਲਬ ਆਸਕਤੀ ਦਾ ਭਾਵ ਉਤਪਨ ਹੁੰਦਾ ਹੈ ਤਾਂ ਵੀ ਨਿਆਰੇ ਨਹੀਂ ਬਣ ਸਕਦੇ ਹਨ। ਇੱਛਾਵਾਂ ਹੀ ਆਸਕਤੀਆਂ ਦਾ ਰੂਪ ਹਨ। ਕਈ ਕਹਿੰਦੇ ਹਨ ਇੱਛਾ ਨਹੀਂ ਹੈ ਪਰ ਚੰਗਾ ਲਗਦਾ ਹੈ। ਤਾਂ ਇਹ ਵੀ ਸੂਖਸ਼ਮ ਆਸਕਤੀ ਹੈ - ਇਸਦੀ ਬਰੀਕੀ ਨਾਲ ਚੈਕਿੰਗ ਕਰੋ ਕੀ ਇਹ ਪਦਾਰਥ ਮਤਲਬ ਥੋੜੇ ਸਮੇਂ ਦੇ ਸੁੱਖ ਦੇ ਸਾਧਨ ਆਪਣੀ ਤਰਫ ਖਿੱਚਦੇ ਤਾਂ ਨਹੀਂ ਹਨ? ਇਹ ਪਦਾਰਥ ਪ੍ਰਕਿਰਤੀ ਦੇ ਸਾਧਨ ਹਨ, ਜਦੋ ਇਸ ਤੋਂ ਅਨਾਸਕਤ ਮਤਲਬ ਕੀ ਨਿਆਰੇ ਬਣਾਂਗੇ ਓਦੋ ਹੀ ਪ੍ਰਕਿਰਤੀ ਜਿੱਤ ਬਣਾਂਗੇ।

ਸਲੋਗਨ:-
ਮੇਰੇ ਮੇਰੇ ਦੇ ਝਮੇਲਿਆਂ ਨੂੰ ਛੱਡ ਕੇ ਬੇਹੱਦ ਵਿੱਚ ਰਹੋ ਫਿਰ ਕਹਾਂਗੇ ਵਿਸ਼ਵ ਕਲਿਆਣਕਾਰੀ।