06.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਮਹਾਵੀਰ ਹੋ, ਤੁਹਾਨੂੰ ਮਾਇਆ ਦੇ ਤੂਫ਼ਾਨਾਂ ਤੋਂ ਨਹੀਂ ਡਰਨਾ ਹੈ, ਇੱਕ ਬਾਪ ਦੇ ਸਿਵਾਏ ਹੋਰ ਕੋਈ ਵੀ ਪਰਵਾਹ ਨਾ ਕਰ ਪਵਿੱਤਰ ਜਰੂਰ ਬਣਨਾ ਹੈ"

ਪ੍ਰਸ਼ਨ:-
ਬੱਚਿਆਂ ਵਿੱਚ ਕਿਹੜੀ ਹਿੰਮਤ ਬਣੀ ਰਹੇ ਤਾਂ ਬਹੁਤ ਉੱਚ ਪਦਵੀ ਪਾ ਸਕਦੇ ਹਨ?

ਉੱਤਰ:-
ਸ਼੍ਰੀਮਤ ਤੇ ਚਲਕੇ ਪਵਿੱਤਰ ਬਣਨ ਦੀ। ਭਾਵੇਂ ਕਿੰਨੇ ਵੀ ਹੰਗਾਮੇ ਹੋਣ, ਸਿਤਮ ਸਹਿਣ ਕਰਨੇ ਪੈਣ ਪਰ ਬਾਪ ਨੇ ਜੋ ਪਵਿੱਤਰ ਬਣਨ ਦੀ ਸ਼੍ਰੇਸ਼ਠ ਮੱਤ ਦਿੱਤੀ ਹੈ ਉਸ ਤੇ ਨਿਰੰਤਨ ਚਲਦੇ ਰਹੋ ਤਾਂ ਬਹੁਤ ਉੱਚ ਪਦਵੀ ਪਾ ਸਕਦੇ ਹੋ। ਕਿਸੇ ਵੀ ਗੱਲ ਵਿੱਚ ਡਰਨਾ ਨਹੀਂ ਹੈ, ਕੁਝ ਵੀ ਹੁੰਦਾ ਹੈ - ਨਥਿੰਗ ਨਿਊ।

ਗੀਤ:-
ਭੋਲੇਨਾਥ ਸੇ ਨਿਰਾਲਾ...

ਓਮ ਸ਼ਾਂਤੀ
ਇਹ ਹੈ ਭਗਤੀਮਾਰਗ ਵਾਲਿਆਂ ਦਾ ਗੀਤ। ਗਿਆਨ ਮਾਰਗ ਵਿੱਚ ਗੀਤ ਆਦਿ ਦੀ ਕੋਈ ਜਰੂਰਤ ਨਹੀਂ ਹੈ ਕਿਓਂਕਿ ਗਾਇਆ ਹੋਇਆ ਹੈ ਬਾਪ ਤੋਂ ਸਾਨੂੰ ਬੇਹੱਦ ਦਾ ਵਰਸਾ ਮਿਲਣਾ ਹੈ। ਜੋ ਭਗਤੀ ਮਾਰਗ ਦੀ ਰਸਮ - ਰਿਵਾਜ਼ ਹੈ, ਉਹ ਇਸ ਵਿੱਚ ਨਹੀਂ ਆ ਸਕਦੀ। ਬੱਚੇ ਕਵਿਤਾ ਆਦਿ ਬਣਾਉਂਦੇ ਹਨ ਉਹ ਹੋਰਾਂ ਨੂੰ ਸੁਣਾਉਣ ਦੇ ਲਈ। ਉਸ ਦਾ ਵੀ ਅਰਥ ਜੱਦ ਤੱਕ ਤੁਸੀਂ ਨਾ ਸਮਝਾਓ ਉਦੋਂ ਤੱਕ ਕੋਈ ਸਮਝ ਨਾ ਸਕੇ। ਹੁਣ ਤੁਸੀਂ ਬੱਚਿਆਂ ਨੂੰ ਬਾਪ ਮਿਲਿਆ ਹੈ ਤਾਂ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਬਾਪ ਨੇ 84 ਜਨਮਾਂ ਦੇ ਚੱਕਰ ਦਾ ਨਾਲੇਜ ਵੀ ਸੁਣਾਇਆ ਹੈ। ਖੁਸ਼ੀ ਹੋਣੀ ਚਾਹੀਦੀ ਹੈ - ਅਸੀਂ ਹੁਣ ਸਵਦਰਸ਼ਨ ਚੱਕਰਧਾਰੀ ਬਣੇ ਹਾਂ। ਬਾਪ ਤੋਂ ਵਿਸ਼ਨੂੰਪੁਰੀ ਦਾ ਵਰਸਾ ਲੈ ਰਹੇ ਹਾਂ। ਨਿਸ਼ਚੇਬੁੱਧੀ ਹੀ ਵਿਜੰਤੀ। ਜਿਸ ਨੂੰ ਨਿਸ਼ਚੇ ਹੁੰਦਾ ਹੈ ਉਹ ਸਤਿਯੁਗ ਵਿੱਚ ਤਾਂ ਜਾਣਗੇ ਹੀ। ਤਾਂ ਬੱਚਿਆਂ ਨੂੰ ਹਮੇਸ਼ਾ ਖੁਸ਼ੀ ਰਹਿਣੀ ਚਾਹੀਦੀ ਹੈ - ਫਾਲੋ ਫਾਦਰ। ਬੱਚੇ ਜਾਣਦੇ ਹਨ ਨਿਰਾਕਾਰ ਸ਼ਿਵਬਾਬਾ ਨੇ ਜਦੋਂ ਤੋਂ ਇਸ ਵਿੱਚ ਪ੍ਰਵੇਸ਼ ਕੀਤਾ ਹੈ ਤਾਂ ਬੜੇ ਹੰਗਾਮੇ ਹੋਏ। ਪਵਿੱਤਰਤਾ ਤੇ ਬੜੇ ਝਗੜੇ ਚੱਲੇ। ਬੱਚੇ ਵੱਡੇ ਹੁੰਦੇ ਹਨ, ਕਹਿਣਗੇ ਜਲਦੀ ਵਿਆਹ ਕਰੋ, ਵਿਆਹ ਬਗੈਰ ਕੰਮ ਕਿਵੇਂ ਚੱਲੇਗਾ। ਭਾਵੇਂ ਮਨੁੱਖ ਗੀਤਾ ਪੜ੍ਹਦੇ ਹਨ ਪਰ ਉਸ ਤੋਂ ਸਮਝਦੇ ਕੁਝ ਨਹੀਂ। ਸਭ ਤੋਂ ਜਾਸਤੀ ਬਾਬਾ ਨੂੰ ਅਭਿਆਸ ਸੀ। ਇੱਕ ਦਿਨ ਵੀ ਗੀਤਾ ਪੜ੍ਹਨਾ ਮਿਸ ਨਹੀਂ ਕਰਦੇ ਸੀ। ਜਦ ਪਤਾ ਪਿਆ ਗੀਤਾ ਦਾ ਭਗਵਾਨ ਸ਼ਿਵ ਹੈ, ਨਸ਼ਾ ਚੜ੍ਹ ਗਿਆ ਅਸੀਂ ਤਾਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਹ ਤਾਂ ਸ਼ਿਵ ਭਗਵਾਨੁਵਾਚ ਹੈ ਫਿਰ ਪਵਿੱਤਰਤਾ ਦਾ ਵੀ ਬਹੁਤ ਹੰਗਾਮਾ ਹੋਇਆ। ਇਸ ਵਿੱਚ ਬਹਾਦੁਰੀ ਚਾਹੀਦੀ ਹੈ ਨਾ। ਤੁਸੀਂ ਹੋ ਹੀ ਮਹਾਵੀਰ - ਮਹਾਵੀਰਨੀ। ਸਿਵਾਏ ਇੱਕ ਦੇ ਹੋਰ ਕੋਈ ਦੀ ਪਰਵਾਹ ਨਹੀਂ। ਪੁਰਸ਼ ਹੈ ਰਚਤਾ, ਰਚਤਾ ਆਪ ਪਾਵਨ ਬਣਦਾ ਹੈ ਤਾਂ ਰਚਨਾ ਨੂੰ ਵੀ ਪਾਵਨ ਬਣਾਉਂਦਾ ਹੈ। ਬਸ ਇਸ ਗੱਲ ਤੇ ਹੀ ਬਹੁਤਿਆਂ ਦਾ ਝਗੜਾ ਚੱਲਿਆ। ਵੱਡੇ - ਵੱਡੇ ਘਰਾਂ ਤੋਂ ਨਿਕਲ ਆਏ। ਕਿਸੇ ਦੀ ਪਰਵਾਹ ਨਹੀਂ ਕੀਤੀ। ਜਿਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਸਮਝਣ ਵੀ ਕਿਵੇਂ। ਪਵਿੱਤਰ ਰਹਿਣਾ ਹੈ ਤਾਂ ਰਹੋ, ਨਹੀਂ ਤਾਂ ਜਾਕੇ ਆਪਣਾ ਪ੍ਰਬੰਧ ਕਰੋ। ਇੰਨੀ ਹਿੰਮਤ ਚਾਹੀਦੀ ਹੈ ਨਾ। ਬਾਬਾ ਦੇ ਸਾਹਮਣੇ ਕਿੰਨੇ ਹੰਗਾਮੇ ਹੋਏ। ਬਾਬਾ ਨੂੰ ਕਦੀ ਰੰਜ ਹੋਈ ਵੇਖਿਆ? ਅਮਰੀਕਾ ਤੱਕ ਅਖਬਾਰਾਂ ਵਿੱਚ ਨਿਕਲ ਗਿਆ। ਨਥਿੰਗਨਿਊ। ਇਹ ਤਾਂ ਕਲਪ ਪਹਿਲੇ ਮੁਆਫਿਕ ਹੁੰਦਾ ਹੈ, ਇਸ ਵਿੱਚ ਡਰਨ ਦੀ ਕੀ ਗੱਲ ਹੈ। ਸਾਨੂੰ ਤਾਂ ਆਪਣੇ ਬਾਪ ਤੋਂ ਵਰਸਾ ਲੈਣਾ ਹੈ। ਆਪਣੀ ਰਚਨਾ ਨੂੰ ਬਚਾਉਣਾ ਹੈ। ਬਾਪ ਜਾਣਦੇ ਹਨ ਸਾਰੀ ਕ੍ਰਿਏਸ਼ਨ ਇਸ ਸਮੇਂ ਪਤਿਤ ਹੈ। ਮੈਨੂੰ ਹੀ ਸਭ ਨੂੰ ਪਾਵਨ ਬਣਾਉਣਾ ਹੈ। ਬਾਪ ਨੂੰ ਹੀ ਸਭ ਕਹਿੰਦੇ ਹਨ ਹੇ ਪਤਿਤ - ਪਾਵਨ, ਲਿਬ੍ਰੇਟਰ ਆਓ, ਤਾਂ ਉਨ੍ਹਾਂ ਨੂੰ ਹੀ ਤਰਸ ਪੈਂਦਾ ਹੈ। ਰਹਿਮਦਿਲ ਹੈ ਨਾ। ਤਾਂ ਬਾਪ ਸਮਝਾਉਂਦੇ ਹਨ - ਬੱਚੇ, ਕੋਈ ਵੀ ਗੱਲ ਵਿੱਚ ਡਰੋ ਨਾ। ਡਰਨ ਨਾਲ ਇੰਨਾ ਉੱਚ ਪਦਵੀ ਪਾ ਨਹੀਂ ਸਕੋਗੇ। ਮਾਤਾਵਾਂ ਤੇ ਹੀ ਅਤਿਆਚਾਰ ਹੁੰਦੇ ਹਨ। ਇਹ ਵੀ ਨਿਸ਼ਾਨੀ ਹੈ - ਦਰੋਪਦੀ ਨੂੰ ਨਗਨ ਕਰਦੇ ਸੀ। ਬਾਪ 21 ਜਨਮਾਂ ਦੇ ਲਈ ਨਗਨ ਹੋਣ ਤੋਂ ਬਚਾਉਂਦੇ ਹਨ। ਦੁਨੀਆਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ। ਪਤਿਤ ਤਮੋਪ੍ਰਧਾਨ ਪੁਰਾਣੀ ਸ੍ਰਿਸ਼ਟੀ ਵੀ ਬਣਨੀ ਹੀ ਹੈ। ਹਰ ਚੀਜ਼ ਨਵੀਂ ਤੋਂ ਫਿਰ ਪੁਰਾਣੀ ਜਰੂਰ ਹੋਣੀ ਹੈ। ਪੁਰਾਣੇ ਘਰ ਨੂੰ ਛੱਡਣਾ ਹੀ ਪੈਂਦਾ ਹੈ। ਨਵੀਂ ਦੁਨੀਆਂ ਗੋਲਡਨ ਏਜ਼, ਪੁਰਾਣੀ ਦੁਨੀਆਂ ਆਇਰਨ ਏਜ਼ ਹਮੇਸ਼ਾ ਤਾਂ ਰਹਿ ਨਾ ਸਕੇ। ਤੁਸੀਂ ਬੱਚੇ ਜਾਣਦੇ ਹੋ - ਇਹ ਸ੍ਰਿਸ਼ਟੀ ਚੱਕਰ ਹੈ। - ਦੇਵੀ ਦੇਵਤਾਵਾਂ ਦੇ ਰਾਜ ਦੀ ਫਿਰ ਤੋਂ ਸਥਾਪਨਾ ਹੋ ਰਹੀ ਹੈ। ਬਾਪ ਵੀ ਕਹਿੰਦੇ ਹਨ ਫਿਰ ਤੋਂ ਤੁਹਾਨੂੰ ਗੀਤਾ ਗਿਆਨ ਸੁਣਾਉਂਦਾ ਹਾਂ। ਇੱਥੇ ਰਾਵਣ ਰਾਜ ਵਿੱਚ ਦੁੱਖ ਹੈ। ਰਾਮਰਾਜ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਕੋਈ ਸਮਝਦੇ ਨਹੀਂ। ਬਾਪ ਕਹਿੰਦੇ ਹਨ ਮੈਂ ਸ੍ਵਰਗ ਅਤੇ ਰਾਮਰਾਜ ਦੀ ਸਥਾਪਨਾ ਕਰਨ ਆਇਆ ਹਾਂ। ਤੁਸੀਂ ਬੱਚਿਆਂ ਨੇ ਕਈ ਵਾਰ ਰਾਜ ਲੀਤਾ ਅਤੇ ਫਿਰ ਗੁਆਇਆ ਹੈ। ਇਹ ਸਭ ਦੀ ਬੁੱਧੀ ਵਿੱਚ ਹੈ। 21 ਜਨਮ ਸਤਿਯੁਗ ਵਿੱਚ ਅਸੀਂ ਰਹਿੰਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ 21 ਪੀੜੀ ਮਤਲਬ ਜੱਦ ਵ੍ਰਿਧ ਅਵਸਥਾ ਹੁੰਦੀ ਹੈ ਉਦੋਂ ਸ਼ਰੀਰ ਛੱਡਦੇ ਹਨ। ਅਕਾਲੇ ਮ੍ਰਿਤੂ ਕਦੀ ਹੁੰਦੀ ਨਹੀਂ। ਹੁਣ ਤੁਸੀਂ ਤ੍ਰਿਕਾਲਦਰਸ਼ੀ ਬਣ ਗਏ ਹੋ। ਤੁਸੀਂ ਜਾਣਦੇ ਹੋ - ਸ਼ਿਵਬਾਬਾ ਕੌਣ ਹੈ? ਸ਼ਿਵ ਦੇ ਮੰਦਿਰ ਵੀ ਢੇਰ ਬਣਾਏ ਹਨ। ਮੂਰਤੀ ਤਾਂ ਘਰ ਵਿੱਚ ਵੀ ਰੱਖ ਸਕਦੇ ਹੋ ਨਾ। ਪਰ ਭਗਤੀ ਮਾਰਗ ਮੂਰਤੀ ਘਰ ਵਿੱਚ ਵੀ ਰੱਖ ਸਕਦੇ ਹਨ। ਚੀਜ਼ ਤਾਂ ਇੱਕ ਹੀ ਹੈ। ਫਿਰ ਇੰਨਾ ਦੂਰ - ਦੂਰ ਕਿਓਂ ਜਾਂਦੇ ਹੋ? ਕੀ ਉਨ੍ਹਾਂ ਦੇ ਕੋਲ ਜਾਣ ਤੋਂ ਕ੍ਰਿਸ਼ਨਪੁਰੀ ਦਾ ਵਰਸਾ ਮਿਲੇਗਾ। ਹੁਣ ਤੁਸੀਂ ਜਾਣਦੇ ਹੋ ਜਨਮ - ਜਨਮਾਂਤ੍ਰ ਅਸੀਂ ਭਗਤੀ ਕਰਦੇ ਆਏ ਹਾਂ। ਰਾਵਣ ਰਾਜ ਦਾ ਵੀ ਭਭਕਾ ਵੇਖੋ ਕਿੰਨਾ ਹੈ। ਇਹ ਹੈ ਪਿਛਾੜੀ ਦਾ ਭਭਕਾ। ਰਾਮਰਾਜ ਤਾਂ ਸਤਿਯੁਗ ਵਿੱਚ ਸੀ। ਇੱਥੇ ਇਹ ਵਿਮਾਨ ਆਦਿ ਸਭ ਸੀ ਫਿਰ ਇਹ ਸਭ ਗੁੰਮ ਹੋ ਗਏ। ਫਿਰ ਇਸ ਸਮੇਂ ਇਹ ਸਭ ਨਿਕਲੇ ਹਨ। ਹੁਣ ਇਹ ਸਭ ਸਿੱਖ ਰਹੇ ਹਨ, ਜੋ ਸਿੱਖਣ ਵਾਲੇ ਹਨ ਉਹ ਸੰਸਕਾਰ ਲੈ ਜਾਣਗੇ। ਉੱਥੇ ਆਕੇ ਫਿਰ ਵਿਮਾਨ ਬਣਾਉਣਗੇ। ਇਹ ਭਵਿੱਖ ਵਿੱਚ ਤੁਹਾਨੂੰ ਸੁੱਖ ਦੇਣ ਵਾਲੀਆਂ ਚੀਜ਼ਾਂ ਹਨ। ਇਹ ਸਾਇੰਸ ਫਿਰ ਤੁਹਾਨੂੰ ਕੰਮ ਆਵੇਗੀ। ਹੁਣ ਇਹ ਸਾਇੰਸ ਦੁੱਖ ਦੇ ਲਈ ਹੈ ਫਿਰ ਉੱਥੇ ਸੁੱਖ ਦੇ ਲਈ ਹੋਵੇਗੀ। ਹੁਣ ਸਥਾਪਨਾ ਹੋ ਰਹੀ ਹੈ। ਬਾਪ ਨਵੀਂ ਦੁਨੀਆਂ ਦੇ ਲਈ ਰਾਜਧਾਨੀ ਸਥਾਪਨ ਕਰਦੇ ਹਨ ਤਾਂ ਤੁਸੀਂ ਬੱਚਿਆਂ ਨੂੰ ਮਹਾਵੀਰ ਬਣਨਾ ਹੈ। ਦੁਨੀਆਂ ਵਿੱਚ ਇਹ ਥੋੜੀ ਕੋਈ ਜਾਣਦੇ ਹਨ ਕਿ ਭਗਵਾਨ ਆਇਆ ਹੋਇਆ ਹੈ।

ਬਾਪ ਕਹਿੰਦੇ ਹਨ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁਲ ਸਮਾਨ ਪਵਿੱਤਰ ਰਹੋ, ਇਸ ਵਿੱਚ ਡਰਨ ਦੀ ਗੱਲ ਨਹੀਂ। ਕਰਕੇ ਗਾਲੀ ਦੇਣਗੇ। ਗਾਲੀ ਤਾਂ ਇਨ੍ਹਾਂ ਨੂੰ ਵੀ ਬਹੁਤ ਮਿਲੀ ਹੈ। ਕ੍ਰਿਸ਼ਨ ਨੇ ਗਾਲੀ ਖਾਈ - ਇਵੇਂ ਵਿਖਾਉਂਦੇ ਹਨ। ਹੁਣ ਕ੍ਰਿਸ਼ਨ ਤਾਂ ਗਾਲੀ ਖਾ ਨਾ ਸਕੇ। ਗਾਲੀ ਤਾਂ ਕਲਯੁਗ ਵਿੱਚ ਖਾਂਦੇ ਹਨ। ਤੁਹਾਡਾ ਰੂਪ ਜੋ ਹੁਣ ਹੈ ਫਿਰ ਕਲਪ ਦੇ ਬਾਦ ਇਸ ਸਮੇਂ ਹੋਵੇਗਾ। ਮੱਧ ਵਿੱਚ ਕਦੀ ਹੋ ਨਾ ਸਕੇ। ਜਨਮ ਬਾਈ ਜਨਮ ਫੀਚਰਸ ਬਦਲਦੇ ਜਾਂਦੇ ਹਨ, ਇਹ ਡਰਾਮਾ ਬਣਿਆ ਹੋਇਆ ਹੈ। 84 ਜਨਮਾਂ ਵਿੱਚ ਜੋ ਫੀਚਰਸ ਵਾਲੇ ਜਨਮ ਲੀਤੇ ਹਨ ਉਹ ਹੀ ਲੈਣਗੇ। ਹੁਣ ਤੁਸੀਂ ਜਾਣਦੇ ਹੋ ਇਹ ਹੀ ਫੀਚਰਸ ਬਦਲ ਦੂਜੇ ਜਨਮ ਵਿੱਚ ਇਹ ਲਕਸ਼ਮੀ - ਨਾਰਾਇਣ ਦੇ ਫੀਚਰਸ ਹੋ ਜਾਣਗੇ। ਤੁਹਾਡੀ ਬੁੱਧੀ ਦਾ ਹੁਣ ਤਾਲਾ ਖੁਲਿਆ ਹੋਇਆ ਹੈ। ਇਹ ਹੈ ਨਵੀਂ ਗੱਲ। ਬਾਬਾ ਵੀ ਨਵਾਂ, ਗੱਲਾਂ ਵੀ ਨਵੀਆਂ। ਇਹ ਗੱਲਾਂ ਕਿਸੇ ਦੀ ਸਮਝ ਵਿੱਚ ਜਲਦੀ ਨਹੀਂ ਆਉਂਦੀਆਂ। ਜੱਦ ਤਕਦੀਰ ਵਿੱਚ ਹੋਵੇ ਉਦੋਂ ਕੁਝ ਸਮਝਣ। ਬਾਕੀ ਮਹਾਵੀਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਕਿੰਨੇ ਵੀ ਤੂਫ਼ਾਨ ਆਉਣ, ਹਿਲੇ ਨਹੀਂ। ਹੁਣ ਉਹ ਅਵਸਥਾ ਹੋ ਨਾ ਸਕੇ। ਹੋਣੀ ਹੈ ਜਰੂਰ। ਮਹਾਵੀਰ ਕੋਈ ਤੂਫ਼ਾਨ ਤੋਂ ਡਰਣਗੇ ਨਹੀਂ। ਉਹ ਅਵਸਥਾ ਪਿਛਾੜੀ ਵਿੱਚ ਹੋਣੀ ਹੈ ਇਸਲਈ ਗਾਇਆ ਹੋਇਆ ਹੈ ਅਤਿਇੰਦ੍ਰੀਏ ਸੁੱਖ ਗੋਪ - ਗੋਪੀਆਂ ਤੋਂ ਪੁਛੋ। ਬਾਪ ਆਏ ਹਨ ਤੁਸੀਂ ਬੱਚਿਆਂ ਨੂੰ ਸ੍ਵਰਗ ਦੇ ਲਾਇਕ ਬਣਾਉਣ। ਕਲਪ ਪਹਿਲੇ ਮਿਸਲ ਨਰਕ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਸਤਿਯੁਗ ਵਿੱਚ ਤਾਂ ਇੱਕ ਹੀ ਧਰਮ ਹੋਵੇਗਾ। ਚਾਹੁੰਦੇ ਵੀ ਹਨ ਵਨਨੇਸ, ਇੱਕ ਧਰਮ ਹੋਣਾ ਚਾਹੀਦਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਰਾਮ - ਰਾਜ, ਰਾਵਣ ਰਾਜ ਵੱਖ - ਵੱਖ ਹੈ। ਹੁਣ ਬਾਪ ਵਿੱਚ ਪੂਰਾ ਨਿਸ਼ਚਾ ਹੈ ਤਾਂ ਸ਼੍ਰੀਮਤ ਤੇ ਚਲਣਾ ਪਵੇ। ਹਰ ਇੱਕ ਦੀ ਨਬਜ਼ ਵੇਖੀ ਜਾਂਦੀ ਹੈ। ਉਸ ਅਨੁਸਾਰ ਫਿਰ ਰਾਏ ਵੀ ਦਿੱਤੀ ਜਾਂਦੀ ਹੈ। ਬਾਬਾ ਨੇ ਵੀ ਬੱਚੇ ਨੂੰ ਕਿਹਾ - ਜੇ ਵਿਆਹ ਕਰਨਾ ਹੈ ਤਾਂ ਜਾਕੇ ਕਰੋ। ਬਹੁਤ - ਮਿੱਤਰ ਸੰਬੰਧੀ ਆਦਿ ਬੈਠੇ ਹਨ, ਉਨ੍ਹਾਂ ਦੀ ਸ਼ਾਦੀ ਕਰਵਾ ਦੇਣਗੇ। ਫਿਰ ਕੋਈ ਨਾ ਕੋਈ ਨਿਕਲ ਪਿਆ। ਤਾਂ ਹਰ ਇੱਕ ਦੀ ਨਬਜ਼ ਵੇਖੀ ਜਾਂਦੀ ਹੈ। ਪੁੱਛਦੇ ਹਨ ਬਾਬਾ ਇਹ ਹਾਲਤ ਹੈ, ਅਸੀਂ ਪਵਿੱਤਰ ਰਹਿਣਾ ਚਾਹੁੰਦੇ ਹਾਂ, ਸਾਡੇ ਸੰਬੰਧੀ ਸਾਨੂੰ ਘਰ ਤੋਂ ਕੱਢਦੇ ਹਨ, ਹੁਣ ਕੀ ਕਰਨਾ ਹੈ? ਅਰੇ ਇਹ ਵੀ ਪੁੱਛਦੇ ਹੋ, ਪਵਿੱਤਰ ਰਹਿਣਾ ਹੈ, ਜੇਕਰ ਨਹੀਂ ਰਹਿ ਸਕਦੇ ਹੋ ਤਾਂ ਜਾਕੇ ਵਿਆਹ ਕਰੋ। ਅੱਛਾ ਸਮਝੋ ਕਿਸ ਦੀ ਸਗਾਈ ਹੋਈ ਹੈ। ਰਾਜੀ ਕਰਨਾ ਹੈ, ਹਰਜ ਨਹੀਂ। ਜਦੋਂ ਹਥਿਆਲਾ ਬੰਨਦੇ ਹਨ ਤਾਂ ਉਸ ਸਮੇਂ ਕਹਿੰਦੇ ਹਨ ਇਹ ਪਤੀ ਤੁਹਾਡਾ ਗੁਰੂ ਹੈ। ਅੱਛਾ, ਤੁਸੀਂ ਉਨ੍ਹਾਂ ਤੋਂ ਲਿਖਵਾ ਲਵੋ। ਤੁਸੀਂ ਮੰਨਦੀ ਹੋ ਮੈਂ ਤੁਹਾਡਾ ਗੁਰੂ ਈਸ਼ਵਰ ਹਾਂ, ਲਿਖੋ। ਅੱਛਾ ਹੁਣ ਮੈਂ ਹੁਕਮ ਦਿੰਦਾ ਹਾਂ ਪਵਿੱਤਰ ਰਹਿਣਾ ਹੈ। ਹਿੰਮਤ ਚਾਹੀਦੀ ਹੈ ਨਾ। ਮੰਜ਼ਿਲ ਬਹੁਤ ਭਾਰੀ ਹੈ। ਪ੍ਰਾਪਤੀ ਬਹੁਤ ਜਬਰਦਸਤ ਹੈ। ਕਾਮ ਦੀ ਅੱਗ ਉਦੋਂ ਲੱਗਦੀ ਹੈ ਜੱਦ ਪ੍ਰਾਪਤੀ ਦਾ ਪਤਾ ਨਹੀਂ ਹੈ। ਬਾਪ ਕਹਿੰਦੇ ਹਨ ਇੰਨੀ ਵੱਡੀ ਪ੍ਰਾਪਤੀ ਹੁੰਦੀ ਤਾਂ ਜੇ ਇੱਕ ਜਨਮ ਪਵਿੱਤਰ ਰਹੇ ਤਾਂ ਕੀ ਵੱਡੀ ਗੱਲ ਹੈ। ਅਸੀਂ ਤੁਹਾਡੇ ਪਤੀ ਈਸ਼ਵਰ ਹਾਂ। ਸਾਡੀ ਆਗਿਆ ਤੇ ਪਵਿੱਤਰ ਰਹਿਣਾ ਪਵੇਗਾ। ਬਾਬਾ ਯੁਕਤੀਆਂ ਦੱਸ ਦਿੰਦੇ ਹਨ। ਭਾਰਤ ਵਿੱਚ ਇਹ ਕ਼ਾਇਦਾ ਹੈ - ਇਸਤਰੀ ਨੂੰ ਕਹਿੰਦੇ ਹਨ ਤੁਹਾਡਾ ਪਤੀ ਈਸ਼ਵਰ ਹੈ। ਉਨ੍ਹਾਂ ਦੀ ਆਗਿਆ ਵਿੱਚ ਰਹਿਣਾ ਹੈ। ਪਤੀ ਦਾ ਪੈਰ ਦਬਾਉਣਾ ਹੈ ਕਿਓਂਕਿ ਸਮਝਦੇ ਹੋ ਨਾ, ਲਕਸ਼ਮੀ ਨੇ ਵੀ ਨਾਰਾਇਣ ਦੇ ਪੈਰ ਦਬਾਏ ਸਨ। ਇਹ ਆਦਤ ਕਿੱਥੋਂ ਨਿਕਲੀ? ਭਗਤੀ ਮਾਰਗ ਦੇ ਚਿੱਤਰਾਂ ਤੋਂ। ਸਤਿਯੁਗ ਵਿੱਚ ਤਾਂ ਇਵੇਂ ਗੱਲ ਹੁੰਦੀ ਨਹੀਂ। ਨਾਰਾਇਣ ਕਦੀ ਕੋਈ ਥੱਕਦਾ ਹੈ ਕੀ ਜੋ ਲਕਸ਼ਮੀ ਪੈਰ ਦਬਾਏਗੀ। ਥਕਾਵਟ ਦੀ ਗੱਲ ਹੋ ਨਾ ਸਕੇ। ਇਹ ਤਾਂ ਦੁੱਖ ਦੀ ਗੱਲ ਹੋ ਜਾਂਦੀ ਹੈ। ਉੱਥੇ ਦੁੱਖ - ਦਰਦ ਕਿਥੋਂ ਆਏ। ਤੱਦ ਬਾਬਾ ਨੇ ਫੋਟੋ ਤੋਂ ਲਕਸ਼ਮੀ ਦਾ ਚਿੱਤਰ ਹੀ ਉਡਾ ਦਿੱਤਾ। ਨਸ਼ਾ ਤਾਂ ਚੜ੍ਹਦਾ ਹੈ ਨਾ। ਛੋਟੇਪਨ ਤੋਂ ਹੀ ਵੈਰਾਗ ਰਹਿੰਦਾ ਸੀ ਇਸਲਈ ਭਗਤੀ ਬਹੁਤ ਕਰਦੇ ਸੀ। ਤਾਂ ਬਾਬਾ ਯੁਕਤੀ ਬਹੁਤ ਦੱਸਦੇ ਹਨ। ਤੁਸੀਂ ਜਾਣਦੇ ਹੋ ਅਸੀਂ ਇੱਕ ਬਾਪ ਦੇ ਬੱਚੇ ਹਾਂ ਤਾਂ ਆਪਸ ਵਿੱਚ ਭਰਾ - ਭੈਣ ਹੋ ਗਏ। ਦਾਦੇ ਤੋਂ ਵਰਸਾ ਲੈਂਦੇ ਹਨ। ਬਾਪ ਨੂੰ ਬੁਲਾਉਂਦੇ ਹੀ ਹਨ ਪਤਿਤ ਦੁਨੀਆਂ ਵਿੱਚ। ਹੇ ਪਤਿਤ - ਪਾਵਨ ਸਾਰੀਆਂ ਸੀਤਾਵਾਂ ਦੇ ਰਾਮ। ਬਾਪ ਨੂੰ ਕਿਹਾ ਜਾਂਦਾ ਹੈ ਟਰੁਥ, ਸੱਚਖੰਡ ਸਥਾਪਨ ਕਰਨ ਵਾਲਾ। ਉਹ ਹੀ ਸਾਰੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਸੱਤ ਗਿਆਨ ਤੁਹਾਨੂੰ ਦਿੰਦੇ ਹਨ। ਤੁਹਾਡੀ ਆਤਮਾ ਹੁਣ ਗਿਆਨ ਸਾਗਰ ਬਣ ਰਹੀ ਹੈ।

ਮਿੱਠੇ ਬੱਚਿਆਂ ਨੂੰ ਹਿੰਮਤ ਰੱਖਣੀ ਚਾਹੀਦੀ ਹੈ, ਸਾਨੂੰ ਬਾਬਾ ਦੀ ਸ਼੍ਰੀਮਤ ਤੇ ਚਲਣਾ ਹੈ। ਬੇਹੱਦ ਦਾ ਬਾਪ ਬੇਹੱਦ ਦੀ ਰਚਨਾ ਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਤਾਂ ਪੁਰਸ਼ਾਰਥ ਕਰ ਪੂਰਾ ਵਰਸਾ ਲੈਣਾ ਹੈ। ਵਾਰੀ ਜਾਣਾ ਹੈ। ਤੁਸੀਂ ਉਨ੍ਹਾਂ ਨੂੰ ਆਪਣਾ ਵਾਰਿਸ ਬਣਾਉਣਗੇ ਤਾਂ ਉਹ ਤੁਹਾਨੂੰ 21 ਜਨਮਾਂ ਦੇ ਲਈ ਵਰਸਾ ਦੇਣਗੇ। ਬਾਪ ਬੱਚੇ ਦੇ ਉੱਪਰ ਵਾਰੀ ਜਾਂਦੇ ਹਨ। ਬੱਚੇ ਕਹਿੰਦੇ ਹਨ ਬਾਬਾ ਇਹ ਤਨ - ਮਨ - ਧਨ ਸਭ ਤੁਹਾਡਾ ਹੈ। ਤੁਸੀਂ ਬਾਪ ਵੀ ਹੋ ਤਾਂ ਬੱਚਾ ਵੀ ਹੋ। ਗਾਉਂਦੇ ਵੀ ਹਨ ਤਵਮੇਵ ਮਾਤਾ ਪਿਤਾ ਤਵਮੇਵ ਇੱਕ ਦੀ ਮਹਿਮਾ ਕਿੰਨੀ ਵੱਡੀ ਹੈ। ਉਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ ਸਰਵ ਦਾ ਦੁਖ ਹਰਤਾ, ਸੁਖ ਕਰਤਾ। ਸਤਿਯੁਗ ਵਿੱਚ 5 ਤੱਤਵ ਵੀ ਸੁਖ ਦੇਣ ਵਾਲੇ ਹੁੰਦੇ ਹਨ। ਕਲਯੁਗ ਵਿੱਚ 5 ਤਤ੍ਵ ਵੀ ਤਮੋਪ੍ਰਧਾਨ ਹੋਣ ਦੇ ਕਾਰਨ ਦੁੱਖ ਦਿੰਦੇ ਹਨ। ਉੱਥੇ ਤਾਂ ਹੈ ਹੀ ਸੁਖ। ਇਹ ਡਰਾਮਾ ਬਣਿਆ ਹੋਇਆ ਹੈ। ਤੁਸੀਂ ਜਾਣਦੇ ਹੋ ਇਹ ਉਹ ਹੀ 5 ਹਜ਼ਾਰ ਵਰ੍ਹੇ ਪਹਿਲੇ ਵਾਲੀ ਲੜਾਈ ਹੈ। ਹੁਣ ਸ੍ਵਰਗ ਦੀ ਸਥਾਪਨਾ ਹੋ ਰਹੀ ਹੈ। ਤਾਂ ਬੱਚਿਆਂ ਨੂੰ ਹਮੇਸ਼ਾ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਭਗਵਾਨ ਨੇ ਤੁਹਾਨੂੰ ਏਡਾਪਟ ਕੀਤਾ ਹੈ ਫਿਰ ਤੁਸੀਂ ਬੱਚਿਆਂ ਨੂੰ ਬਾਪ ਸ਼ਿੰਗਾਰਦੇ ਵੀ ਹਨ, ਪੜ੍ਹਾਉਂਦੇ ਵੀ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹਮੇਸ਼ਾ ਬਾਪ ਸਮਾਨ ਬਣਨ ਦੀ ਹਿਮੰਤ ਰੱਖਣੀ ਹੈ। ਬਾਪ ਤੇ ਪੂਰਾ ਵਾਰੀ ਜਾਣਾ ਹੈ।

2. ਕਿਸੇ ਵੀ ਗੱਲ ਵਿੱਚ ਡਰਨਾ ਨਹੀਂ ਹੈ। ਪਵਿੱਤਰ ਜਰੂਰ ਬਣਨਾ ਹੈ।

ਵਰਦਾਨ:-
ਸਦਾ ਰਹਿਮ ਅਤੇ ਕਲਿਆਣ ਦੀ ਦ੍ਰਿਸ਼ਟੀ ਨਾਲ ਵਿਸ਼ਵ ਦੀ ਸੇਵਾ ਕਰਨ ਵਾਲੇ ਵਿਸ਼ਵ ਪ੍ਰੀਵਰਤਕ ਭਵ:

ਵਿਸ਼ਵ ਪ੍ਰੀਵਰਤਕ ਅਤੇ ਵਿਸ਼ਵ ਸੇਵਾਧਾਰੀ ਆਤਮਾਵਾਂ ਦਾ ਮੁੱਖ ਲੱਛਣ ਹੈ- ਆਪਣੇ ਰਹਿਮ ਅਤੇ ਕਲਿਆਣ ਦੀ ਦ੍ਰਿਸ਼ਟੀ ਦਵਾਰਾ ਵਿਸ਼ਵ ਨੂੰ ਸੰਪੰਨ ਅਤੇ ਸੁਖੀ ਬਣਾਉਣਾ। ਜੋ ਅਪ੍ਰਾਪਤ ਚੀਜ ਹੈ, ਈਸ਼ਵਰੀਏ ਸੁਖ, ਸ਼ਾਂਤੀ ਅਤੇ ਗਿਆਨ ਦੇ ਧਨ ਨਾਲ, ਸ੍ਰਵ ਸ਼ਕਤੀਆਂ ਨਾਲ ਸ੍ਰਵ ਆਤਮਾਵਾਂ ਨੂੰ ਭਿਖਾਰੀ ਤੋਂ ਅਧਿਕਾਰੀ ਬਣਾਉਣਾ। ਅਜਿਹਾ ਸੇਵਾਧਾਰੀ ਆਪਣਾ ਹਰ ਸੈਕਿੰਡ, ਬੋਲ, ਕਰਮ, ਸੰਬੰਧ, ਸੰਪਰਕ ਸੇਵਾ ਵਿੱਚ ਹੀ ਲਗਾਉਂਦੇ ਹਨ। ਉਨ੍ਹਾਂ ਦੇ ਵੇਖਣ, ਚੱਲਣ, ਖਾਣੇ ਸਭ ਵਿੱਚ ਸੇਵਾ ਸਮਾਈ ਹੋਈ ਰਹਿੰਦੀ ਹੈ।

ਸਲੋਗਨ:-
ਮਾਨ, ਸ਼ਾਨ ਦਾ ਤਿਆਗ ਕਰ ਆਪਣੇ ਸਮੇਂ ਨੂੰ ਬੇਹੱਦ ਸੇਵਾ ਵਿੱਚ ਸਫਲ ਕਰਨਾ ਹੀ ਪ੍ਰੋਪਕਾਰੀ ਬਣਨਾ ਹੈ।


"ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕਿਆ"

ਪਰਮਾਰਥ ਨਾਲ ਵਿਵਹਾਰ ਆਪੇ ਹੀ ਸਿੱਧ ਹੁੰਦਾ ਹੈ।

ਭਗਵਾਨੁਵਾਚ ਹੈ ਕਿ ਤੁਸੀਂ ਮੇਰੇ ਦਵਾਰਾ ਪਰਮ ਅਰਥ ਨੂੰ ਜਾਨਣ ਨਾਲ ਮੇਰੇ ਪਰਮ ਪਦ ਦੀ ਪ੍ਰਾਪਤੀ ਕਰੋਗੇ ਮਤਲਬ ਪਰਮਾਰਥ ਨੂੰ ਜਾਨਣ ਨਾਲ ਵਿਵਹਾਰ ਸਿੱਧ ਹੋ ਜਾਂਦਾ ਹੈ। ਵੇਖੋ, ਦੇਵਤਾਵਾਂ ਦੇ ਅੱਗੇ ਪ੍ਰਾਕ੍ਰਿਤੀ ਤਾਂ ਚਰਨਾਂ ਦੀ ਦਾਸੀ ਹੋਕੇ ਰਹਿੰਦੀ ਹੈ, ਇਹ ਪੰਜ ਤਤ੍ਵ ਸੁਖ - ਸਵਰੂਪ ਬਣ ਮਨ ਇੱਛਤ ਸੇਵਾ ਕਰਦੇ ਹਨ। ਇਸ ਵਕ਼ਤ ਦੇਖੋ ਮਨ ਇੱਛਤ ਸੁਖ ਨਾ ਮਿਲਣ ਦੇ ਕਾਰਨ ਮਨੁੱਖ ਨੂੰ ਦੁੱਖ, ਅਸ਼ਾਂਤੀ ਪ੍ਰਾਪਤ ਹੁੰਦੀ ਰਹਿੰਦੀ ਹੈ। ਸਤਿਯੁਗ ਵਿੱਚ ਤਾਂ ਇਹ ਪ੍ਰਾਕ੍ਰਿਤੀ ਬਾ ਅਦਬ ਰਹਿੰਦੀ ਹੈ। ਵੇਖੋ ਦੇਵਤਾਵਾਂ ਦੇ ਜੜ੍ਹ ਚਿੱਤਰ ਤੇ ਵੀ ਹੀਰੇ - ਜਵਾਹਰਤ ਲਗਾਉਂਦੇ ਹਨ, ਤਾਂ ਜਦੋਂ ਚੈਤੰਨ ਵਿੱਚ ਪ੍ਰਤੱਖ ਹੋਣਗੇ ਉਸ ਵਕਤ ਕਿੰਨੇਂ ਵੈਭਵ ਹੋਣਗੇ? ਇਸ ਵਕਤ ਮਨੁੱਖ ਭੁੱਖੇ ਮਰਦੇ ਹਨ ਅਤੇ ਜੜ੍ਹ ਚਿੱਤਰਾਂ ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਤਾਂ ਇਹ ਫਰਕ ਕੀ ਹੈ! ਜਰੂਰ ਅਜਿਹੇ ਸ੍ਰੇਸ਼ਠ ਕਰਮ ਕੀਤੇ ਹਨ ਤਾਂ ਹੀ ਤੇ ਉਨ੍ਹਾਂ ਦੇ ਬੜੇ ਯਾਦਗਾਰ ਬਣੇ ਹੋਏ ਹਨ। ਉਨ੍ਹਾਂ ਦਾ ਪੂਜਨ ਵੀ ਕਿੰਨਾਂ ਹੁੰਦਾ ਹੈ। ਉਹ ਨਿਰਵਿਕਾਰੀ ਪ੍ਰਵ੍ਰਿਤੀ ਵਿੱਚ ਰਹਿੰਦੇ ਵੀ ਕਮਲ ਫੁੱਲ ਸਮਾਨ ਅਵਸਥਾ ਵਿੱਚ ਸਨ, ਪਰੰਤੂ ਹੁਣ ਉਹ ਨਿਰਵਿਕਾਰੀ ਪ੍ਰਵ੍ਰਿਤੀ ਦੇ ਬਦਲੇ ਵਿਕਾਰੀ ਪ੍ਰਵ੍ਰਿਤੀ ਵਿੱਚ ਚਲੇ ਗਏ ਹਨ, ਜਿਸ ਕਾਰਨ ਸਾਰੇ ਪਰਮਾਰਥ ਨੂੰ ਭੁੱਲ ਵਿਵਹਾਰ ਦੇ ਵੱਲ ਲੱਗ ਗਏ ਹਨ, ਇਸਲਈ ਰਿਜ਼ਲਟ ਉਲਟੀ ਜਾ ਰਹੀ ਹੈ। ਹੁਣ ਆਪਣੇ ਨੂੰ ਖ਼ੁਦ ਪਰਮਾਤਮਾ ਆਕੇ ਵਿਕਾਰੀ ਪ੍ਰਵ੍ਰਿਤੀ ਤੋਂ ਕੱਢ ਨਿਰਵਿਕਾਰੀ ਪ੍ਰਵ੍ਰਿਤੀ ਸਿਖਾਉਂਦੇ ਹਨ, ਜਿਸ ਨਾਲ ਆਪਣੀ ਜੀਵਨ ਸਦਾਕਾਲ ਦੇ ਲਈ ਸੁਖੀ ਬਣਾਉਂਦੀ ਹੈ ਇਸ ਲਈ ਪਹਿਲਾਂ ਚਾਹੀਦਾ ਪਰਮਾਰਥ ਬਾਦ ਵਿੱਚ ਵਿਵਹਾਰ। ਪ੍ਰਮਾਰਥ ਵਿੱਚ ਰਹਿਣ ਨਾਲ ਵਿਵਹਾਰ ਆਟੋਮੈਟਿਕਲੀ ਸਿੱਧ ਹੋ ਜਾਂਦਾ ਹੈ। ਓਮ ਸ਼ਾਂਤੀ।