06.03.19        Punjabi Morning Murli        Om Shanti         BapDada         Madhuban


ਮਿੱਠੇਬੱਚੇ :- ਗਿਆਨਸਾਗਰਬਾਪਤੁਹਾਨੂੰਰਤਨਾਂਦੀਆਂਥਾਲੀਆਂਭਰ-ਭਰਕੇਦਿੰਦੇਹਨ, ਜਿੰਨਾਚਾਹੇਆਪਣੀਝੋਲੀਭਰੋ, ਸਾਰੇਫਿਕਰਾਤਾਂਤੋਂਫ਼ਾਰਿਖ਼ਹੋਜਾਓ

ਪ੍ਰਸ਼ਨ:-
ਗਿਆਨ ਮਾਰਗ ਦੀ ਕਿਹੜੀ ਗੱਲ ਭਗਤੀ ਮਾਰਗ ਵਿੱਚ ਵੀ ਪਸੰਦ ਕਰਦੇ ਹਨ?

ਉੱਤਰ:-
ਸਵੱਛਤਾ। ਗਿਆਨ ਮਾਰਗ ਤੇ ਤੁਸੀਂ ਬੱਚੇ ਸਵੱਛ ਬਣਦੇ ਹੋ। ਬਾਪ ਤੁਹਾਡੇ ਮੈਲੇ ਕੱਪੜਿਆਂ ਨੂੰ ਸਵੱਛ ਬਣਾਉਣ ਲਈ ਆਏ ਹਨ। ਆਤਮਾ ਜਦੋਂ ਸਵੱਛ ਮਤਲਬ ਪਾਵਨ ਬਣ ਜਾਂਦੀ ਹੈ ਉਦੋਂ ਘਰ ਜਾਣ ਲਈ ਉੱਡਣ ਦੇ ਖੰਭ ਲਗ ਜਾਂਦੇ ਹਨ। ਭਗਤੀ ਵਿੱਚ ਕਈ ਸਵੱਛਤਾ ਨੂੰ ਬਹੁਤ ਪਸੰਦ ਕਰਦੇ ਹਨ। ਸਵੱਛ ਬਣਨ ਦੇ ਲਈ ਗੰਗਾ ਵਿੱਚ ਜਾਕੇ ਇਸ਼ਨਾਨ ਕਰਦੇ, ਪਰ ਪਾਣੀ ਨਾਲ ਆਤਮਾ ਸਵੱਛ ਨਹੀਂ ਬਣ ਸਕਦੀ।


ਓਮ ਸ਼ਾਂਤੀ
ਮਿੱਠੇ-ਮਿੱਠੇ ਬੱਚੇ ਤੁਸੀਂ ਯਾਦ ਦੀ ਯਾਤਰਾ ਨੂੰ ਭੁੱਲਣਾ ਨਹੀਂ ਹੈ। ਸਵੇਰੇ ਜਿਵੇਂ ਇਹ ਪ੍ਰੈਕਟਿਸ ਕਰਦੇ ਹੋ, ਉਸ ਵਿੱਚ ਵਾਣੀ ਨਹੀਂ ਚਲਦੀ ਹੈ ਕਿਓਂਕਿ ਉਹ ਹੈ ਨਿਰਵਾਣਧਾਮ ਵਿੱਚ ਜਾਣ ਦਾ ਤਰੀਕਾ। ਪਾਵਨ ਬਣੇ ਬਗੈਰ ਤੁਸੀਂ ਬੱਚੇ ਜਾ ਨਹੀਂ ਸਕਦੇ, ਉੱਡ ਨਹੀਂ ਸਕਦੇ। ਇਹ ਵੀ ਸਮਝਦੇ ਹੋ ਸਤਯੁੱਗ ਜਦੋਂ ਹੁੰਦਾ ਹੈ ਤਾਂ ਕਿੰਨੀਆਂ ਢੇਰ ਆਤਮਾਵਾਂ ਉੱਡ ਕੇ ਜਾਂਦੀਆਂ ਹਨ। ਹੁਣ ਤਾਂ ਕਿੰਨੀਆਂ ਕਰੋੜਾਂ ਆਤਮਾਵਾਂ ਹਨ। ਉੱਥੇ ਸਤਯੁੱਗ ਵਿੱਚ ਜਾਕੇ ਕੁਝ ਲੱਖ ਬਚਣਗੇ। ਬਾਕੀ ਸਭ ਉੱਡ ਜਾਂਦੇ ਹਨ। ਜ਼ਰੂਰ ਕੋਈ ਤੇ ਆਕੇ ਖੰਭ ਦਿੰਦੇ ਹਨ ਨਾ। ਇਸ ਯਾਦ ਦੀ ਯਾਤਰਾ ਨਾਲ ਹੀ ਆਤਮਾ ਪਵਿੱਤਰ ਹੋ ਜਾਂਦੀ ਹੈ। ਇਸਦੇ ਇਲਾਵਾ ਹੋਰ ਕੋਈ ਤਰੀਕਾ ਹੈ ਨਹੀਂ ਪਾਵਨ ਹੋਣ ਦਾ। ਪਤਿਤ ਪਾਵਨ ਵੀ ਇੱਕ ਬਾਪ ਨੂੰ ਹੀ ਕਹਿੰਦੇ ਹਨ ਫ਼ਿਰ ਈਸ਼ਵਰ ਕਹਿੰਦੇ, ਪਰਮਾਤਮਾ ਕਹਿੰਦੇ ਜਾਂ ਭਗਵਾਨ ਕਹਿੰਦੇ ਹਨ। ਹੈ ਤਾਂ ਇੱਕ। ਅਨੇਕ ਨਹੀਂ ਹਨ। ਬਾਪ ਸਭ ਦਾ ਇੱਕ ਹੈ। ਲੋਕਿਕ ਬਾਪ ਸਭ ਦਾ ਆਪਣਾ-ਆਪਣਾ ਹੁੰਦਾ ਹੈ। ਬਾਕੀ ਪਾਰਲੌਕਿਕ ਤਾਂ ਸਭ ਦਾ ਇੱਕ ਹੀ ਹੈ। ਉਹ ਇੱਕ ਜਦੋਂ ਆਉਂਦੇ ਹਨ ਤਾਂ ਸਭ ਨੂੰ ਸੁੱਖ ਦੇਕੇ ਜਾਂਦੇ ਹਨ। ਫ਼ਿਰ ਸੁੱਖ ਵਿੱਚ ਉਨ੍ਹਾਂ ਨੂੰ ਯਾਦ ਕਰਨ ਦੀ ਦਰਕਾਰ(ਲੋੜ) ਨਹੀਂ। ਉਹ ਵੀ ਪਾਸਟ(ਬੀਤਿਆ) ਹੋ ਗਿਆ ਨਾ। ਹੁਣ ਬਾਪ ਬੈਠ ਪਾਸਟ, ਪ੍ਰੇਜੇਂਟ, ਫਿਊਚਰ ਦਾ ਰਾਜ਼ ਸਮਝਾਉਂਦੇ ਹਨ। ਝਾੜ ਦਾ ਪਾਸਟ, ਪ੍ਰੇਜੇਂਟ, ਫਿਊਚਰ ਬਹੁਤ ਸੌਖਾ ਹੈ। ਤੁਸੀਂ ਜਾਣਦੇ ਹੋ ਕਿ ਕਿਵ਼ੇਂ ਬੀਜ਼ ਤੋਂ ਝਾੜ ਹੁੰਦਾ ਹੈ। ਫ਼ਿਰ ਵੱਧਦੇ-ਵੱਧਦੇ ਆਖ਼ਿਰ ਅੰਤ ਆ ਜਾਂਦਾ ਹੈ। ਉਸਨੂੰ ਕਿਹਾ ਜਾਂਦਾ ਹੈ ਆਦਿ, ਮੱਧ, ਅੰਤ। ਇਹ ਹੈ ਵੈਰਾਇਟੀ ਧਰਮਾਂ ਦਾ ਝਾੜ, ਵੈਰਾਇਟੀ ਫ਼ੀਚਰ ਦਾ ਝਾੜ। ਸਭ ਦੇ ਫ਼ੀਚਰ ਆਪਣੇ-ਆਪਣੇ ਹਨ। ਫ਼ੁੱਲਾਂ ਵਿੱਚ ਤੁਸੀਂ ਦੇਖੋਗੇ ਜਿਸ-ਜਿਸ ਤਰ੍ਹਾਂ ਦਾ ਝਾੜ ਉਸ-ਉਸ ਤਰ੍ਹਾਂ ਦੇ ਫੁੱਲ ਨਿਕਲਦੇ ਹਨ। ਉਨ੍ਹਾਂ ਸਾਰਿਆਂ ਫੁੱਲਾਂ ਦੇ ਫ਼ੀਚਰ ਇੱਕ ਰਹਿਣਗੇ। ਪਰ ਇਸ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਵਿੱਚ ਵੈਰਾਇਟੀ ਹੈ। ਉਸ ਵਿੱਚ ਹਰ ਇੱਕ ਝਾੜ ਦੀ ਸ਼ੋਭਾ ਆਪਣੀ-ਆਪਣੀ ਹੁੰਦੀ ਹੈ। ਇਸ ਝਾੜ ਵਿੱਚ ਕਈ ਤਰ੍ਹਾਂ ਦੀ ਸ਼ੋਭਾ ਹੈ। ਜਿਵੇਂ ਬਾਪ ਸਮਝਾਉਂਦੇ ਹਨ - ਸ਼ਾਮ ਸੁੰਦਰ, ਇਹ ਦੇਵੀ - ਦੇਵਤਿਆਂ ਲਈ ਹੈ। ਜਦੋਂ ਉਹ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣਦੇ ਹਨ ਤਾਂ ਉਹ ਹੀ ਸੁੰਦਰ ਤੋਂ ਸ਼ਾਮ ਬਣਦੇ ਹਨ। ਇਵੇਂ ਸ਼ਾਮ - ਸੁੰਦਰ ਹੋਰ ਕਿਸੇ ਧਰਮ ਵਿੱਚ ਨਹੀਂ ਬਣਦੇ ਹਨ। ਉਨ੍ਹਾਂ ਦੇ ਫ਼ੀਚਰਜ਼ ਵੀ ਦੇਖੋ। ਜਪਾਨੀਆਂ ਦੇ ਫ਼ੀਚਰਜ਼, ਯੂਰਪੀਅਨ ਦੇ ਫ਼ੀਚਰਜ਼, ਚੀਨੀਆਂ ਦੇ ਫ਼ੀਚਰਜ਼ ਦੇਖੋ। ਭਾਰਤ ਵਾਲਿਆਂ ਦੇ ਫ਼ੀਚਰਜ਼ ਬਦਲਦੇ ਜਾਂਦੇ ਹਨ। ਉਨ੍ਹਾਂ ਦੇ ਲਈ ਹੀ ਸ਼ਾਮ - ਸੁੰਦਰ ਦਾ ਗਾਇਨ ਹੈ, ਹੋਰ ਕਿਸੇ ਧਰਮ ਦੇ ਲਈ ਨਹੀਂ। ਇਹ ਮਨੁੱਖ ਸ੍ਰਿਸ਼ਟੀ ਦਾ ਝਾੜ ਹੈ। ਵੈਰਾਇਟੀ ਧਰਮ ਹਨ। ਉਹ ਸਭ ਨੰਬਰਵਾਰ ਕਿਵ਼ੇਂ ਆਉਂਦੇ ਹਨ, ਇਹ ਨੋਲਜ਼ ਤੁਹਾਨੂੰ ਬੱਚਿਆਂ ਨੂੰ ਹੁਣ ਮਿਲਦੀ ਹੈ। ਹੋਰ ਕੋਈ ਇਹ ਗੱਲ ਸਮਝਾ ਨਹੀਂ ਸਕਦਾ। ਇਹ ਕਲਪ ਹੈ 5 ਹਜ਼ਾਰ ਸਾਲ ਦਾ। ਇਸ ਨੂੰ ਦਰਖ਼ਤ ਕਹੋ ਜਾਂ ਦੁਨੀਆਂ ਕਹੋ। ਅੱਧੇ ਵਿੱਚ ਹੈ ਭਗਤੀ, ਜਿਸਨੂੰ ਰਾਵਣ ਰਾਜ ਕਿਹਾ ਜਾਂਦਾ ਹੈ। 5 ਵਿਕਾਰਾਂ ਦਾ ਰਾਜ ਚੱਲਦਾ ਹੈ, ਕਾਮ ਚਿਤਾ ਤੇ ਚੜ੍ਹ ਕੇ ਪਤਿਤ ਸਾਂਵਰੇ ਬਣ ਜਾਂਦੇ ਹਨ। ਰਾਵਣ ਸੰਪਰਦਾਏ ਦੀ ਚਲਣ ਅਤੇ ਰਾਮ ਸੰਪਰਦਾਏ ਦੀ ਚਲਣ ਵਿੱਚ ਰਾਤ ਦਿਨ ਦਾ ਫ਼ਰਕ ਹੈ। ਮਨੁੱਖ ਉਨ੍ਹਾਂ ਦੀ ਮਹਿਮਾ ਗਾਉਂਦੇ ਹਨ, ਆਪਣੇ ਨੂੰ ਨੀਚ ਪਾਪੀ ਕਹਿੰਦੇ ਹਨ। ਅਨੇਕ ਤਰ੍ਹਾਂ ਦੇ ਮਨੁੱਖ ਹਨ। ਭਗਤੀ ਤਾਂ ਤੁਸੀਂ ਬਹੁਤ ਕੀਤੀ ਹੈ। ਪੁਨਰਜਨਮ ਲੈਂਦੇ-ਲੈਂਦੇ ਭਗਤੀ ਕਰਦੇ ਆਏ ਹੋ। ਪਹਿਲਾਂ ਹੁੰਦੀ ਹੈ ਅਵਿਭਚਾਰੀ ਭਗਤੀ। ਇੱਕ ਦੀ ਭਗਤੀ ਪਹਿਲੋਂ - ਪਹਿਲਾਂ ਸ਼ੁਰੂ ਕਰਦੇ ਹਨ ਫ਼ਿਰ ਅਵਿਭਚਾਰੀ ਹੋ ਜਾਂਦੀ ਹੈ। ਅੰਤ ਵਿੱਚ ਫ਼ਿਰ ਬਿੱਲਕੁਲ ਹੀ ਅਵਿਭਚਾਰੀ ਬਣ ਜਾਂਦੇ ਹਨ, ਉਦੋਂ ਬਾਪ ਆਕੇ ਅਵਿਭਚਾਰੀ ਗਿਆਨ ਦਿੰਦੇ ਹਨ। ਜਿਸ ਗਿਆਨ ਨਾਲ ਸਦਗਤੀ ਹੁੰਦੀ ਹੈ, ਇਸਦਾ ਜਦੋਂ ਪਤਾ ਨਹੀਂ ਹੈ ਤਾਂ ਭਗਤੀ ਦੇ ਹੀ ਘਮੰਡ ਵਿੱਚ ਰਹਿੰਦੇ ਹਨ। ਇਹ ਪਤਾ ਨਹੀਂ ਹੈ ਕਿ ਗਿਆਨ ਦਾ ਸਾਗਰ ਇੱਕ ਹੀ ਪਰਮਾਤਮਾ ਹੈ। ਭਗਤੀ ਵਿੱਚ ਕਿੰਨੇ ਵੇਦ ਸ਼ਾਸਤਰ ਯਾਦ ਕਰ ਜ਼ੁਬਾਨੀ ਵੀ ਸੁਣਾਉਂਦੇ ਹਨ। ਇਹ ਸਭ ਹੈ ਭਗਤੀ ਦਾ ਵਿਸਤਾਰ। ਭਗਤੀ ਦੀ ਸ਼ੋਭਾ ਹੈ। ਬਾਪ ਕਹਿੰਦੇ ਹਨ ਇਹ ਮ੍ਰਿਗ ਤ੍ਰਿਸ਼ਨਾ ਸਮਾਨ ਸ਼ੋਭਾ ਹੈ। ਉਹ ਰੇਤ ਪਾਣੀ ਵਰਗੀ ਦੂਰ ਤੋਂ ਇਵੇਂ ਚਮਕਦੀ ਹੈ ਜਿਵੇਂ ਚਾਂਦੀ। ਹਿਰਨ ਨੂੰ ਪਿਆਸ ਲੱਗਦੀ ਹੈ ਤਾਂ ਉਹ ਇਸ ਰੇਤ ਵਿੱਚ ਭੱਜਦੇ-ਭੱਜਦੇ ਫ਼ਸ ਜਾਂਦਾ ਹੈ। ਭਗਤੀ ਵੀ ਇਵੇਂ ਹੈ, ਉਸ ਵਿੱਚ ਸਭ ਫ਼ਸ ਜਾਂਦੇ ਹਨ, ਉਸ ਵਿਚੋਂ ਕੱਢਣ ਲਈ ਬੱਚਿਆਂ ਨੂੰ ਮੇਹਨਤ ਲਗਦੀ ਹੈ। ਵਿਘਨ ਵੀ ਇਸ ਵਿੱਚ ਪੈਂਦੇ ਹਨ ਕਿਉਂਕਿ ਬਾਪ ਪਵਿੱਤਰ ਬਣਾਉਂਦੇ ਹਨ। ਦਰੋਪਦੀ ਨੇ ਵੀ ਬੁਲਾਇਆ। ਸਾਰੀ ਦੁਨੀਆਂ ਵਿੱਚ ਦ੍ਰੋਪਦੀਆਂ ਅਤੇ ਦੁਰਯੋਧਨ ਹਨ। ਅਤੇ ਫ਼ਿਰ ਇੱਦਾਂ ਵੀ ਕਹਿਣਗੇ ਕਿ ਤੁਸੀਂ ਸਭ ਪਾਰਵਤੀਆਂ ਹੋ ਜੋ ਅਮਰਕਥਾ ਸੁਣ ਰਹੀਆਂ ਹੋ। ਬਾਪ ਤੁਹਾਨੂੰ ਅਮਰਲੋਕ ਲਈ ਅਮਰਕਥਾ ਸੁਣਾ ਰਹੇ ਹਨ। ਇਹ ਹੈ ਮ੍ਰਿਤੂਲੋਕ। ਇੱਥੇ ਅਕਾਲੇ ਮ੍ਰਿਤੂ ਹੁੰਦੀ ਰਹਿੰਦੀ ਹੈ। ਬੈਠੇ-ਬੈਠੇ ਹਾਰਟ ਫੇਲ ਹੋ ਜਾਂਦੇ ਹਨ। ਤੁਸੀਂ ਹਸਪਤਾਲ ਵਿੱਚ ਜਾਕੇ ਸਮਝਾ ਸਕਦੇ ਹੋ। ਇੱਥੇ ਤੁਹਾਡੀ ਉੱਮਰ ਕਿੰਨੀ ਘੱਟ ਹੈ, ਬਿਮਾਰ ਪੈ ਜਾਂਦੇ ਹੋ। ਉੱਥੇ ਬਿਮਾਰੀ ਹੋਵੇਗੀ ਨਹੀਂ।

ਭਗਵਾਨੁਵਾਚ - ਆਪਣੇ ਨੂੰ ਆਤਮਾ ਸਮਝੋ, ਮੈਨੂੰ ਬਾਪ ਨੂੰ ਯਾਦ ਕਰੋ। ਦੂਜਿਆਂ ਨਾਲ ਮਮਤਵ ਕੱਢ ਦੇਵੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਫ਼ਿਰ ਕਦੇ ਬਿਮਾਰ ਹੋਵੋਗੇ ਨਹੀਂ। ਕਾਲ ਖਾਏਗਾ ਨਹੀਂ। ਉੱਮਰ ਵੀ ਵੱਡੀ ਹੋਵੇਗੀ। ਇਨ੍ਹਾਂ ਦੇਵਤਿਆਂ ਦੀ ਉੱਮਰ ਵੱਡੀ ਸੀ ਨਾ। ਫ਼ਿਰ ਵੱਡੀ ਉੱਮਰ ਵਾਲੇ ਕਿੱਥੇ ਗਏ? ਪੁਨਰਜਨਮ ਲੈਂਦੇ-ਲੈਂਦੇ ਉੱਮਰ ਘੱਟ ਹੋ ਜਾਂਦੀ ਹੈ। ਇਹ ਦੁੱਖ - ਸੁੱਖ ਦੀ ਖੇਡ ਹੈ, ਇਸਨੂੰ ਕੋਈ ਜਾਣਦਾ ਨਹੀਂ। ਮੇਲੇ ਮਲੱਖੜੇ ਆਦਿ ਕਿੰਨੇ ਹੁੰਦੇ ਹਨ। ਕੁੰਭ ਦੇ ਮੇਲੇ ਵਿੱਚ ਕਿੰਨੇ ਲੋਕ ਜਾਕੇ ਇਕੱਠੇ ਹੁੰਦੇ ਹਨ ਪਰ ਫ਼ਾਇਦਾ ਕੁਝ ਵੀ ਨਹੀਂ। ਰੋਜ਼ ਤੁਸੀਂ ਇਸ਼ਨਾਨ ਕਰਦੇ ਹੋ ਪਾਣੀ ਤਾਂ ਸਾਗਰ ਤੋਂ ਹੀ ਆਉਂਦਾ ਹੈ। ਸਭ ਤੋਂ ਵਧੀਆ ਪਾਣੀ ਤਾਂ ਖ਼ੂਹ ਦਾ ਹੁੰਦਾ ਹੈ। ਨਦੀਆਂ ਵਿੱਚ ਤਾਂ ਚਿੱਕੜ ਪੈਂਦਾ ਰਹਿੰਦਾ ਹੈ। ਖ਼ੂਹ ਦਾ ਪਾਣੀ ਤਾਂ ਕੁਦਰਤੀ ਸ਼ੁੱਧ ਹੁੰਦਾ ਹੈ। ਤਾਂ ਉਸ ਨਾਲ ਇਸ਼ਨਾਨ ਕਰਨਾ ਬਹੁਤ ਚੰਗਾ ਹੁੰਦਾ ਹੈ। ਪਹਿਲਾਂ ਇਹ ਰਿਵਾਜ਼ ਸੀ, ਹੁਣ ਨਦੀਆਂ ਦਾ ਰਿਵਾਜ਼ ਪਿਆ ਹੈ। ਭਗਤੀ ਮਾਰਗ ਵਿੱਚ ਵੀ ਸਵੱਛਤਾ ਨੂੰ ਪਸੰਦ ਕਰਦੇ ਹਨ। ਪਰਮਾਤਮਾ ਨੂੰ ਪੁਕਾਰਦੇ ਹਨ ਕਿ ਆਕੇ ਸਾਨੂੰ ਸਵੱਛ ਬਣਾਓ। ਗੁਰੂ ਨਾਨਕ ਨੇ ਵੀ ਪਰਮਾਤਮਾ ਦੀ ਮਹਿਮਾ ਗਾਈ ਹੈ ਕਿ ਮੂਤ ਪਲੀਤੀ ਕੱਪੜ ਧੋਇ ਬਾਪ ਆਕੇ ਮੂਤ ਪਲੀਤੀ ਕੱਪੜਿਆਂ ਨੂੰ ਸਵੱਛ ਬਣਾਉਂਦੇ ਹਨ। ਇੱਥੇ ਬਾਪ ਆਤਮਾ ਨੂੰ ਸਵੱਛ ਬਣਾਉਂਦੇ ਹਨ। ਉਹ ਲੋਕ ਆਤਮਾ ਨੂੰ ਨਿਰਲੇਪ ਸਮਝਦੇ ਹਨ। ਬਾਪ ਕਹਿੰਦੇ ਹਨ ਇਹ ਹੈ ਹੀ ਰਾਵਣ ਰਾਜ। ਸ੍ਰਿਸ਼ਟੀ ਦੀ ਉਤਰਦੀ ਕਲਾ ਹੈ। ਗਾਇਨ ਵੀ ਹੈ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ। ਸਰਵ ਦੀ ਸਦਗਤੀ ਹੋ ਜਾਂਦੀ ਹੈ। ਬਾਬਾ, ਤੁਹਾਡੇ ਦੁਆਰਾ ਸਭ ਦਾ ਭਲਾ ਹੋ ਜਾਂਦਾ ਹੈ। ਸਤਯੁੱਗ ਵਿੱਚ ਸਭ ਦਾ ਭਲਾ ਹੁੰਦਾ ਹੈ। ਉੱਥੇ ਸਭ ਸ਼ਾਂਤੀ ਵਿੱਚ ਹਨ, ਇਕ ਹੀ ਰਾਜ ਹੈ। ਉਸ ਸਮੇਂ ਹੋਰ ਸਾਰੇ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਹੁਣ ਇਹ ਲੋਕ ਮੱਥਾ ਮਾਰਦੇ ਹਨ ਕਿ ਦੁਨੀਆਂ ਵਿੱਚ ਸ਼ਾਂਤੀ ਹੋਵੇ। ਉਨ੍ਹਾਂ ਨੂੰ ਪੁੱਛੋ ਪਹਿਲੇ ਕਦੇ ਵਿਸ਼ਵ ਵਿੱਚ ਸ਼ਾਂਤੀ ਸੀ, ਜੋ ਹੁਣ ਮੰਗ ਰਹੇ ਹੋ? ਉਹ ਫ਼ਿਰ ਕਹਿ ਦਿੰਦੇ ਹਨ ਅਜੇ ਕਲਯੁੱਗ ਦੇ 40 ਹਜ਼ਾਰ ਸਾਲ ਹੋਰ ਪਏ ਹਨ। ਮਨੁੱਖ ਘੋਰ ਹਨੇਰੇ ਵਿੱਚ ਹਨ। ਕਿੱਥੇ 5 ਹਜ਼ਾਰ ਸਾਲ ਦਾ ਸਾਰਾ ਕਲਪ, ਕਿੱਥੇ ਇੱਕ ਕਲਯੁੱਗ ਦੇ ਹੀ 40 ਹਜ਼ਾਰ ਸਾਲ ਬਚੇ ਹੋਏ ਦੱਸਦੇ ਹਨ! ਅਨੇਕ ਮਤਾਂ ਹਨ। ਬਾਪ ਆਕੇ ਸੱਤ ਦੱਸਦੇ ਹਨ ਕਿ ਜਨਮ ਵੀ 84 ਹੀ ਹਨ। ਲੱਖਾਂ ਸਾਲ ਹੋਣ ਤਾਂ ਤੇ ਮਨੁੱਖ ਜਾਨਵਰ ਆਦਿ ਵੀ ਬਣ ਸਕਦੇ ਹਨ, ਪਰੰਤੂ ਕਾਇਦਾ ਹੀ ਨਹੀਂ ਹੈ। 84 ਜਨਮ ਮਨੁੱਖ ਦੇ ਹੀ ਲੈਂਦੇ ਹਨ। ਉਨ੍ਹਾਂ ਦਾ ਹਿਸਾਬ - ਕਿਤਾਬ ਵੀ ਬਾਪ ਦਸਦੇ ਹਨ। ਇਹ ਨੋਲਜ਼ ਤੁਸੀਂ ਬੱਚਿਆਂ ਨੇ ਧਾਰਨ ਕਰਨੀ ਹੈ। ਰਿਸ਼ੀ - ਮੁਨੀ ਤਾਂ ਨੇਤੀ-ਨੇਤੀ ਕਰਕੇ ਗਏ ਹਨ ਮਤਲਬ ਅਸੀਂ ਨਹੀਂ ਜਾਣਦੇ ਹਾਂ ਤਾਂ ਨਾਸਤਿਕ ਠਹਿਰੇ। ਜ਼ਰੂਰ ਕੋਈ ਆਸਤਿਕ ਹੋਣਗੇ। ਆਸਤਿਕ ਹਨ ਦੇਵਤੇ, ਨਾਸਤਿਕ ਹਨ ਰਾਵਣ ਰਾਜ ਵਿੱਚ। ਗਿਆਨ ਨਾਲ ਤੁਸੀਂ ਆਸਤਿਕ ਬਣਦੇ ਹੋ ਫ਼ਿਰ 21 ਜਨਮ ਦਾ ਵਰਸਾ ਮਿਲ ਜਾਂਦਾ ਹੈ। ਫ਼ਿਰ ਗਿਆਨ ਦੀ ਲੋੜ ਨਹੀਂ ਰਹਿੰਦੀ ਹੈ। ਹੁਣ ਪੁਰਸ਼ੋਤਮ ਸੰਗਮਯੁੱਗ ਹੈ ਜਿਥੇ ਕਿ ਅਸੀਂ ਉਤੱਮ ਤੋਂ ਉੱਤਮ ਪੁਰਖ਼ ਸਵਰਗ ਦੇ ਮਾਲਿਕ ਬਣ ਰਹੇ ਹਾਂ। ਇਸ ਵਿੱਚ ਜਿੰਨਾ ਜੋ ਪੜ੍ਹਨਗੇ ਉਨਾਂ ਉੱਚ ਪਦ ਪਾਉਣਗੇ। ਪੜ੍ਹਨਗੇ - ਲਿਖਣਗੇ ਹੋਣਗੇ ਵਿਸ਼ਵ ਦੇ ਮਾਲਿਕ, ਨਹੀਂ ਤਾਂ ਘੱਟ ਪਦਵੀ ਪਾਉਣਗੇ। ਪਰ ਉਹ ਰਾਜਾਈ ਹੈ ਸੁੱਖ ਦੀ। ਇੱਥੇ ਹੈ ਦੁੱਖ ਦੀ। ਆਸਤਿਕ ਬਣੇ ਹਨ ਤਾਂ ਸੁੱਖ ਦੀ ਰਾਜਾਈ ਕਰਦੇ ਹਨ। ਫਿਰ ਰਾਵਣ ਆਉਣ ਨਾਲ ਨਾਸਤਿਕ ਬਣਦੇ ਹਨ, ਤਾਂ ਦੁੱਖ ਹੁੰਦਾ ਹੈ। ਭਾਰਤ ਜਦੋਂ ਸਾਲਵੇਂਟ ਸੀ ਤਾਂ ਅਥਾਹ ਧਨ ਸੀ, ਸੋਮਨਾਥ ਦਾ ਮੰਦਰ ਕਿੰਨਾ ਭਾਰੀ ਬਣਾਇਆ ਹੋਇਆ ਹੈ। ਮੰਦਰ ਬਣਾਉਣ ਲਈ ਇੰਨੇ ਪੈਸੇ ਸਨ ਤਾਂ ਆਪਣੇ ਖ਼ੁਦ ਦੇ ਕੋਲ ਕਿੰਨੇ ਪੈਸੇ ਹੋਣਗੇ! ਇਹ ਇੰਨੇ ਪੈਸੇ ਕਿੱਥੋਂ ਮਿਲੇ? ਸ਼ਾਸਤਰਾਂ ਵਿੱਚ ਲਿਖਿਆ ਹੈ - ਸਾਗਰ ਨੇ ਥਾਲੀਆਂ ਭਰ-ਭਰ ਕੇ ਦਿੱਤੀਆਂ। ਹੁਣ ਗਿਆਨ ਸਾਗਰ ਤੁਹਾਨੂੰ ਰਤਨਾਂ ਦੀਆਂ ਥਾਲੀਆਂ ਭਰ-ਭਰ ਕੇ ਦਿੰਦੇ ਹਨ। ਹੁਣ ਤੁਹਾਡੀ ਝੋਲੀ ਭਰ ਰਹੀ ਹੈ। ਉਹ ਸ਼ੰਕਰ ਦੇ ਅੱਗੇ ਜਾਕੇ ਕਹਿੰਦੇ ਹਨ ਭਰ ਦੋ ਝੋਲੀ, ਬਾਪ ਨੂੰ ਜਾਣਦੇ ਨਹੀਂ। ਤੁਸੀਂ ਜਾਣਦੇ ਹੋ - ਬਾਪ ਸਾਡੀ ਝੋਲੀ ਭਰ ਰਹੇ ਹਨ। ਜਿੰਨੇ ਕਿਸੇ ਨੂੰ ਚਾਹੀਦੇ ਹਨ ਸੋ ਭਰੇ। ਜਿੰਨੀ ਚੰਗੀ ਤਰ੍ਹਾਂ ਪੜ੍ਹੋਗੇ ਓਨੀ ਸਕਾਲਰਸ਼ਿਪ ਮਿਲੇਗੀ। ਚਾਹੇ ਤਾਂ ਉੱਚ ਤੋਂ ਉੱਚ ਡਬਲ ਸਿਰਤਾਜ਼ ਬਣੋ, ਚਾਹੇ ਗ਼ਰੀਬ ਪਰਜਾ ਜਾਂ ਦਾਸ - ਦਾਸੀ। ਬਹੁਤ ਹਨ ਜੋ ਫਾਰਗਤੀ ਵੀ ਦੇ ਦਿੰਦੇ ਹਨ, ਇਹ ਵੀ ਡਰਾਮੇ ਵਿੱਚ ਨੂੰਧ ਹੈ। ਬਾਪ ਕਹਿੰਦੇ ਹਨ ਮੈਨੂੰ ਕੋਈ ਫ਼ਿਕਰ ਨਹੀਂ। ਮੈਂ ਤਾਂ ਫ਼ਿਕਰ ਤੋਂ ਫ਼ਾਰਿਗ ਹਾਂ। ਤੁਹਾਨੂੰ ਵੀ ਬਣਾ ਰਿਹਾ ਹਾਂ। ਫ਼ਿਕਰ ਤੋਂ ਫ਼ਾਰਿਗ ਸਵਾਮੀ ਕੀਦਾ ਸਤਿਗੁਰੂ.ਸਵਾਮੀ ਜੋ ਸਭਦਾ ਬਾਪ ਹੈ, ਉਸਨੂੰ ਮਾਲਿਕ ਵੀ ਕਹਿੰਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਡਾ ਬੇਹੱਦ ਦਾ ਟੀਚਰ ਵੀ ਹਾਂ। ਭਗਤੀ ਮਾਰਗ ਵਿੱਚ ਤੁਸੀਂ ਕਈਆਂ ਟੀਚਰਾਂ ਤੋਂ ਕਈ ਤਰ੍ਹਾਂ ਦੀ ਵਿੱਦਿਆ ਪੜ੍ਹਦੇ ਹੋ। ਬਾਪ ਜੋ ਤੁਹਾਨੂੰ ਪੜ੍ਹਾਉਂਦੇ ਹਨ। ਇਹ ਸਭ ਤੋਂ ਨਿਆਰੀ ਨੋਲਜ਼ ਹੈ।

ਉਹ ਹੈ ਗਿਆਨ ਦਾ ਸਾਗਰ, ਜਾਨੀ ਜਾਨਣਹਾਰ ਨਹੀਂ ਕਹਿਣਾ। ਇਵੇਂ ਬਹੁਤ ਕਹਿੰਦੇ ਹਨ - ਤੁਸੀਂ ਤਾਂ ਸਾਡੇ ਅੰਦਰ ਨੂੰ ਜਾਣਦੇ ਹੋ। ਬਾਪ ਕਹਿੰਦੇ ਹਨ - ਮੈਂ ਕੁਝ ਨਹੀਂ ਜਾਣਦਾ ਹਾਂ। ਮੈਂ ਤਾਂ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਆਉਂਦਾ ਹਾਂ, ਤੁਸੀਂ ਆਤਮਾਂ ਆਪਣੇ ਤਖ਼ਤ ਤੇ ਵਿਰਾਜਮਾਨ ਹੋ। ਮੈਂ ਵੀ ਇਸ ਤਖ਼ਤ ਤੇ ਬੈਠਾ ਹਾਂ। ਆਤਮਾ ਕਿੰਨੀ ਛੋਟੀ ਬਿੰਦੀ ਹੈ - ਇਹ ਕੋਈ ਜਾਣਦਾ ਹੀ ਨਹੀਂ। ਤਾਂ ਬਾਪ ਕਹਿੰਦੇ ਹਨ ਪਹਿਲੇ ਆਤਮਾ ਨੂੰ ਸਮਝੋ ਫ਼ਿਰ ਬਾਪ ਨੂੰ ਸਮਝਾਂਗੇ। ਬਾਪ ਪਹਿਲੋਂ - ਪਹਿਲਾਂ ਆਤਮਾ ਦਾ ਗਿਆਨ ਸਮਝਾਉਂਦੇ ਹਨ। ਫਿਰ ਬਾਪ ਦੀ ਪਹਿਚਾਣ ਦਿੰਦੇ ਹਨ। ਭਗਤੀ ਵਿੱਚ ਸਾਲੀਗ੍ਰਾਮ ਬਣਾ ਕੇ ਪੂਜਾ ਕਰ ਫ਼ਿਰ ਖ਼ਲਾਸ ਕਰ ਦਿੰਦੇ ਹਨ। ਬਾਪ ਕਹਿੰਦੇ ਹਨ ਇਹ ਸਭ ਹੈ ਗੁੱਡੀਆਂ ਦੀ ਪੂਜਾ। ਜੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਉਹ ਦੂਜਿਆਂ ਦਾ ਵੀ ਕਲਿਆਣ ਕਰਦੇ ਹਨ। ਬਾਪ ਵੀ ਕਲਿਆਣਕਾਰੀ ਹਨ ਤੇ ਬੱਚਿਆਂ ਨੇ ਵੀ ਬਣਨਾ ਹੈ। ਕਈ ਤਾਂ ਦੂਜਿਆਂ ਨੂੰ ਦਲਦਲ ਵਿਚੋਂ ਕੱਢਦੇ-ਕੱਢਦੇ ਖੁੱਦ ਫ਼ਸ ਮਰਦੇ ਹਨ। ਅਪਵਿੱਤਰ ਬਣ ਜਾਂਦੇ ਹਨ। ਕੀਤੀ ਕਮਾਈ ਚੱਟ ਕਰ ਦਿੰਦੇ ਹਨ, ਇਸਲਈ ਬਾਪ ਕਹਿੰਦੇ ਹਨ ਖ਼ਬਰਦਾਰ ਰਹਿਣਾ ਹੈ। ਕਾਮ ਚਿਤਾ ਤੇ ਬੈਠਣ ਨਾਲ ਹੀ ਤੁਸੀਂ ਕਾਲੇ ਬਣ ਗਏ ਹੋ। ਤੁਸੀਂ ਕਹੋਗੇ ਅਸੀਂ ਹੀ ਗੋਰੇ ਸੀ, ਅਸੀਂ ਹੀ ਕਾਲੇ ਬਣੇ। ਅਸੀਂ ਹੀ ਦੇਵਤਾ ਸੀ, ਅਸੀਂ ਹੀ ਥੱਲੇ ਉਤਰੇ। ਨਹੀਂ ਤਾਂ 84 ਜਨਮ ਕੌਣ ਲੈਂਦੇ ਹਨ। ਇਹ ਹਿਸਾਬ ਬਾਪ ਸਮਝਾਉਂਦੇ ਹਨ। ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਅੱਧਾ ਕਲਪ ਤੋਂ ਜੋ ਵਿਸ਼ੇ ਸਾਗਰ ਵਿੱਚ ਪਏ ਹਨ ਉਸ ਤੋਂ ਕੱਢਣਾ ਕੋਈ ਮਾਸੀ ਦਾ ਘਰ ਨਹੀਂ ਹੈ। ਜੇਕਰ ਕੋਈ ਥੋੜ੍ਹਾ ਵੀ ਗਿਆਨ ਲੈਂਦੇ ਹਨ ਤਾਂ ਉਨ੍ਹਾਂ ਦਾ ਵਿਨਾਸ਼ ਨਹੀਂ ਹੁੰਦਾ ਹੈ। ਇਹ ਕਥਾ ਹੈ ਹੀ ਸਤ ਨਰਾਇਣ ਬਣਨ ਦੀ, ਫ਼ਿਰ ਪ੍ਰਜਾ ਵੀ ਬਣਦੀ ਹੈ। ਥੋੜ੍ਹਾ ਸਮਝ ਕੇ ਚਲੇ ਜਾਂਦੇ ਹਨ, ਹੋ ਸਕਦਾ ਹੈ ਫ਼ਿਰ ਆਕੇ ਸਮਝਣ। ਅੱਗੇ ਜਾਕੇ ਮਨੁੱਖਾਂ ਵਿੱਚ ਵੈਰਾਗ ਵੀ ਹੋਵੇਗਾ। ਜਿਵੇਂ ਸ਼ਮਸ਼ਾਨ ਵਿੱਚ ਵੈਰਾਗ ਆਉਂਦਾ ਹੈ, ਬਾਹਰ ਨਿਕਲੇ ਤਾਂ ਖ਼ਤਮ। ਤੁਸੀਂ ਵੀ ਜਦੋਂ ਸਮਝਾਉਂਦੇ ਹੋ, ਅੱਛਾ-ਅੱਛਾ ਕਰਦੇ ਹਨ, ਬਾਹਰ ਗਏ ਖ਼ਲਾਸ। ਕਹਿੰਦੇ ਹਨ ਇਹ ਕਾਮ ਉਤਾਰ ਕੇ ਆਵਾਂਗੇ। ਬਾਹਰ ਜਾਣ ਨਾਲ ਮਾਇਆ ਮੱਥਾ ਮੂੜ ਲੈਂਦੀ ਹੈ। ਕਰੋੜਾਂ ਵਿਚੋਂ ਕੋਈ ਨਿਕਲਦਾ ਹੈ। ਰਾਜਾਈ ਪਦ ਪਾਉਣਾ - ਇਸ ਵਿੱਚ ਮਿਹਨਤ ਲਗਦੀ ਹੈ। ਹਰ ਇੱਕ ਦਿਲ ਤੋਂ ਪੁੱਛੇ - ਬੇਹੱਦ ਦੇ ਬਾਪ ਨੂੰ ਅਸੀਂ ਕਿੰਨਾ ਯਾਦ ਕਰਦੇ ਹਾਂ? ਕਹਿੰਦੇ ਹਨ ਬਾਪ ਦੀ ਯਾਦ ਭੁੱਲ ਜਾਂਦੀ ਹੈ। ਅਗਿਆਨ ਕਾਲ ਵਿੱਚ ਕਦੇ ਇੱਦਾਂ ਕਹਿੰਦੇ ਹਾਂ ਕਿ ਸਾਨੂੰ ਬਾਪ ਭੁੱਲ ਜਾਂਦਾ ਹੈ।

ਬਾਬਾ ਕਹਿੰਦੇ ਹਨ ਚਾਹੇ ਕਿੰਨੇ ਵੀ ਤੂਫ਼ਾਨ ਆਉਣ ਤੁਸੀਂ ਹਿਲਣਾ ਨਹੀਂ ਹੈ। ਤੂਫ਼ਾਨ ਆਉਣਗੇ, ਸਿਰਫ਼ ਕਰਮਇੰਦਰੀਆਂ ਤੋਂ ਕਰਮ ਨਹੀਂ ਕਰਨਾ। ਕਹਿੰਦੇ ਹਨ - ਬਾਬਾ, ਮਾਇਆ ਨੇ ਜਾਦੂ ਲਗਾ ਦਿੱਤਾ। ਬਾਬਾ ਕਹਿੰਦੇ ਹਨ - ਮਿੱਠੇ-ਮਿੱਠੇ ਬੱਚੇ ਯਾਦ ਕਰੋ ਤਾਂ ਕੱਟ ਨਿਕਲ ਜਾਵੇਗੀ। ਆਤਮਾ ਤੇ ਕੱਟ(ਜੰਕ) ਚੜ੍ਹਦੀ ਹੈ, ਉਹ ਨਿਕਲੇਗੀ ਯਾਦ ਨਾਲ। ਬਾਪ ਵੀ ਬਿੰਦੀ ਹੈ। ਸਿਵਾਏ ਬਾਪ ਦੀ ਯਾਦ ਦੇ ਹੋਰ ਕੋਈ ਉਪਰਾਲਾ ਨਹੀਂ ਕੱਟ ਉਤਾਰਨ ਦਾ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਲਿਆਣਕਾਰੀ ਬਾਪ ਦੇ ਅਸੀਂ ਬੱਚੇ ਹਾਂ ਇਸਲਈ ਆਪਣਾ ਅਤੇ ਸਭ ਦਾ ਕਲਿਆਣ ਕਰਨਾ ਹੈ। ਕੋਈ ਇਵੇਂ ਦਾ ਕਰਮ ਨਾਂ ਹੋਵੇ ਜੋ ਕਿ ਕਮਾਈ ਖ਼ਤਮ ਹੋ ਜਾਵੇ ਇਸ ਵਿੱਚ ਖ਼ਬਰਦਾਰ ਰਹਿਣਾ ਹੈ।

2. ਪੜ੍ਹਾਈ ਚੰਗੀ ਤਰ੍ਹਾਂ ਪੜ੍ਹ ਕੇ ਗਿਆਨ ਰਤਨਾਂ ਨਾਲ ਆਪਣੀ ਝੋਲੀ ਭਰਪੂਰ ਕਰਨੀ ਹੈ। ਵਜ਼ੀਫਾ ਲੈਣ ਦਾ ਪੁਰਸ਼ਾਰਥ ਕਰਨਾ ਹੈ। ਬਾਪ ਦੀ ਤਰਾਂ ਫਿਕਰ ਤੋਂ ਫ਼ਾਰਿਗ ਨਿਸ਼ਚਿੰਤ ਰਹਿਣਾ ਹੈ।


ਵਰਦਾਨ:-
ਬ੍ਰਾਹਮਣ ਜਨਮ ਦੀ ਵਿਸ਼ੇਸ਼ਤਾ ਨੂੰ ਨੈਚੁਰਲ ਨੇਚਰ ਬਣਾਉਣ ਵਾਲੇ ਸਹਿਜ ਪੁਰਸ਼ਾਰਥੀ ਭਵ:

ਬ੍ਰਾਹਮਣ ਜਨਮ ਵੀ ਵਿਸ਼ੇਸ਼, ਬ੍ਰਾਹਮਣ ਧਰਮ ਅਤੇ ਕਰਮ ਵੀ ਵਿਸ਼ੇਸ਼ ਮਤਲਬ ਸਰਵਸ਼੍ਰੇਸ਼ਠ ਹਨ ਕਿਉਂਕਿ ਬ੍ਰਾਹਮਣ ਕਰਮ ਵਿੱਚ ਫਾਲੋ ਸਾਕਾਰ ਬ੍ਰਹਮਾ ਬਾਪ ਨੂੰ ਕਰਦੇ ਹਨ। ਤਾਂ ਬ੍ਰਾਹਮਣਾ ਦੀ ਨੇਚਰ ਵੀ ਵਿਸ਼ੇਸ਼ ਨੇਚਰ ਹੈ, ਸਧਾਰਨ ਜਾਂ ਮਾਆਵੀ ਨੇਚਰ ਬ੍ਰਾਹਮਣਾ ਦੀ ਨੇਚਰ ਨਹੀਂ। ਸਿਰਫ਼ ਇਹ ਹੀ ਸਮ੍ਰਿਤੀ ਸਵਰੂਪ ਵਿੱਚ ਰਹੇ ਕਿ ਮੈਂ ਵਿਸ਼ੇਸ਼ ਆਤਮਾ ਹਾਂ, ਇਹ ਨੇਚਰ ਜਦੋਂ ਨੈਚੁਰਲ ਹੋ ਜਾਵੇਗੀ ਉਦੋਂ ਬਾਪ ਸਮਾਨ ਬਣਨਾ ਸਹਿਜ਼ ਅਨੁਭਵ ਕਰਨਗੇ। ਸਮ੍ਰਿਤੀ ਸਵਰੂਪ ਸੋ ਸਮਰਥੀ ਸਵਰੂਪ ਬਣ ਜਾਣਗੇ - ਇਹ ਹੀ ਸਹਿਜ ਪੁਰਸ਼ਾਰਥ ਹੈ।


ਸਲੋਗਨ:-
ਪਵਿੱਤਰਤਾ ਅਤੇ ਸ਼ਾਂਤੀ ਦੀ ਲਾਈਟ ਚਾਰੇ ਪਾਸੇ ਫੈਲਾਉਣ ਵਾਲੇ ਹੀ ਲਾਈਟ ਹਾਊਸ ਹਨ।