06.03.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਸ ਪੁਰਾਣੀ ਦੁਨੀਆਂ ਵਿੱਚ ਅਲਪਕਾਲ ਪਲ ਭਰ ਜਿਨਾਂ ਸੁੱਖ ਹੈ , ਇਹ ਨਾਲ ਨਹੀਂ ਚੱਲ ਸਕਦਾ , ਨਾਲ ਅਵਿਨਾਸ਼ੀ ਗਿਆਨ ਰਤਨ ਚੱਲਦੇ ਹਨ , ਇਸਲਈ ਅਵਿਨਾਸ਼ੀ ਕਮਾਈ ਜਮਾ ਕਰੋ

ਪ੍ਰਸ਼ਨ:-
ਬਾਪ ਦੀ ਪੜ੍ਹਾਈ ਵਿੱਚ ਤੁਹਾਨੂੰ ਕਿਹੜੀ ਵਿਦਿਆ ਨਹੀਂ ਸਿਖਾਈ ਜਾਂਦੀ ਹੈ?

ਉੱਤਰ:-
ਭੂਤ ਵਿਦਿਆ। ਕਿਸੇ ਦੇ ਸੰਕਲਪਾਂ ਨੂੰ ਰੀਡ ਕਰਨਾ, ਇਹ ਭੂਤ ਵਿਦਿਆ ਹੈ, ਤੁਹਾਨੂੰ ਇਹ ਵਿਦਿਆ ਨਹੀਂ ਸਿਖਾਈ ਜਾਂਦੀ। ਬਾਪ ਕੋਈ ਥਾਟ ਰੀਡਰ ਨਹੀਂ ਹੈ। ਉਹ ਜਾਣੀ ਜਾਨਨਹਾਰ ਅਰਥਾਤ ਨਾਲੇਜ਼ਫੁੱਲ ਹੈ। ਬਾਪ ਆਉਂਦੇ ਹਨ ਤੁਹਾਨੂੰ ਰੂਹਾਨੀ ਪੜ੍ਹਾਈ ਪੜ੍ਹਾਉਣ, ਜਿਸ ਪੜ੍ਹਾਈ ਨਾਲ ਤੁਹਾਨੂੰ 21 ਜਨਮਾਂ ਦੇ ਲਈ ਵਿਸ਼ਵ ਦੀ ਰਾਜਾਈ ਮਿਲਦੀ ਹੈ।

ਓਮ ਸ਼ਾਂਤੀ
ਭਾਰਤ ਵਿੱਚ ਭਾਰਤਵਾਸੀ ਗਾਉਂਦੇ ਹਨ ਆਤਮਾ ਪ੍ਰਮਾਤਮਾ ਵੱਖ ਰਹੇ ਬਹੁਕਾਲ.ਹੁਣ ਬੱਚੇ ਜਾਣਦੇ ਹਨ ਸਾਡਾ ਆਤਮਾਵਾਂ ਦਾ ਬਾਪ ਪਰਮਪਿਤਾ ਪ੍ਰਮਾਤਮਾ ਸਾਨੂੰ ਸਿਖਾ ਰਹੇ ਹਨ ਆਪਣਾ ਪਰਿਚੈ ਦੇ ਰਹੇ ਹਨ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਵੀ ਪਰਿਚੈ ਦੇ ਰਹੇ ਹਨ। ਕੋਈ ਤਾਂ ਪੱਕੇ ਨਿਸ਼ਚੈਬੁੱਧੀ ਹਨ, ਕੋਈ ਘੱਟ ਸਮਝਦੇ ਹਨ, ਨੰਬਰਵਾਰ ਤਾਂ ਹਨ ਨਾ। ਬੱਚੇ ਜਾਣਦੇ ਹਨ ਅਸੀਂ ਜੀਵ ਆਤਮਾਵਾਂ ਪਰਮਪਿਤਾ ਪ੍ਰਮਾਤਮਾ ਦੇ ਸਮੁੱਖ ਬੈਠੇ ਹਾਂ। ਗਾਇਆ ਜਾਂਦਾ ਹੈ ਆਤਮਾਵਾਂ ਪ੍ਰਮਾਤਮਾ ਵੱਖ ਰਹੇ ਬਹੁਕਾਲ। ਹੁਣ ਮੂਲਵਤਨ ਵਿੱਚ ਜਦੋ ਆਤਮਾਵਾਂ ਹਨ ਤਾਂ ਵੱਖ ਹੋਣ ਦੀ ਗੱਲ ਨਹੀਂ ਉੱਠਦੀ। ਇੱਥੇ ਆਉਣ ਨਾਲ ਜਦੋਂ ਜੀਵ ਆਤਮਾ ਬਣਦੇ ਹਨ ਤਾਂ ਪ੍ਰਮਾਤਮਾ ਬਾਪ ਨਾਲ ਸਭ ਆਤਮਾਵਾਂ ਵੱਖ ਹੁੰਦੀਆਂ ਹਨ। ਪਰਮਪਿਤਾ ਤੋਂ ਵੱਖ ਹੋਕੇ ਇੱਥੇ ਪਾਰ੍ਟ ਵਜਾਉਣ ਆਉਂਦੇ ਹੋ। ਪਹਿਲਾਂ ਤਾਂ ਬਗ਼ੈਰ ਅਰ੍ਥ ਇਵੇਂ ਹੀ ਗਾਉਂਦੇ ਸੀ। ਹੁਣ ਤਾਂ ਬਾਪ ਬੈਠ ਸਮਝਾਉਂਦੇ ਹਨ। ਬੱਚੇ ਜਾਣਦੇ ਹਨ ਪਰਮਪਿਤਾ ਪ੍ਰਮਾਤਮਾ ਤੋਂ ਅਸੀਂ ਵੱਖ ਹੋ ਇੱਥੇ ਪਾਰ੍ਟ ਵਜਾਉਣ ਆਉਂਦੇ ਹਾਂ। ਤੁਸੀਂ ਹੀ ਪਹਿਲੇ - ਪਹਿਲੇ ਵਿਛੜੇ ਹੋ ਤਾਂ ਸ਼ਿਵਬਾਬਾ ਵੀ ਪਹਿਲੇ - ਪਹਿਲੇ ਤੁਹਾਨੂੰ ਹੀ ਮਿਲਦੇ ਹਨ। ਤੁਹਾਡੇ ਖ਼ਾਤਿਰ ਬਾਪ ਨੂੰ ਆਉਣਾ ਪੈਂਦਾ ਹੈ। ਕਲਪ ਪਹਿਲੇ ਵੀ ਇਨ੍ਹਾਂ ਬੱਚਿਆਂ ਨੂੰ ਹੀ ਪੜ੍ਹਾਇਆ ਸੀ ਜੋ ਫ਼ੇਰ ਸਵਰਗ ਦੇ ਮਾਲਿਕ ਬਣੇ। ਉਸ ਵਕ਼ਤ ਹੋਰ ਕੋਈ ਖੰਡ ਨਹੀਂ ਸੀ। ਬੱਚੇ ਜਾਣਦੇ ਹਨ ਅਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਸੀ ਜਿਸਨੂੰ ਡਿਟੀ ਰਿਲੀਜਨ, ਡਿਟੀ ਡਾਇਨੇਸਟੀ ਵੀ ਕਹਿੰਦੇ ਹਨ। ਹਰ ਇੱਕ ਨੂੰ ਆਪਣਾ ਰਿਲੀਜਨ ਹੁੰਦਾ ਹੈ। ਰਿਲੀਜਨ ਇਜ਼ ਮਾਈਟ ਕਿਹਾ ਜਾਂਦਾ ਹੈ। ਧਰਮ ਵਿੱਚ ਤਾਕਤ ਰਹਿੰਦੀ ਹੈ। ਤੁਸੀਂ ਬੱਚੇ ਜਾਣਦੇ ਹੋ ਇਹ ਲਕਸ਼ਮੀ - ਨਾਰਾਇਣ ਕਿੰਨੀ ਤਾਕਤ ਵਾਲੇ ਸੀ। ਭਾਰਤਵਾਸੀ ਆਪਣੇ ਧਰਮ ਨੂੰ ਹੀ ਨਹੀਂ ਜਾਣਦੇ। ਕਿਸੀ ਦੀ ਵੀ ਬੁੱਧੀ ਵਿੱਚ ਨਹੀਂ ਆਉਂਦਾ ਬਰੋਬਰ ਭਾਰਤ ਵਿੱਚ ਇਨ੍ਹਾਂ ਦਾ ਹੀ ਧਰਮ ਸੀ। ਧਰਮ ਨੂੰ ਨਾ ਜਾਣਨ ਦੇ ਕਾਰਨ ਇਰਰਿਲਿਜਸ ਬਣ ਗਏ ਹਨ। ਰਿਲੀਜਨ ਵਿੱਚ ਆਉਣ ਨਾਲ ਤੁਹਾਡੇ ਵਿੱਚ ਕਿੰਨੀ ਤਾਕਤ ਰਹਿੰਦੀ ਹੈ। ਤੁਸੀਂ ਆਇਰਨ ਏਜ਼ਡ ਪਹਾੜ ਨੂੰ ਚੁੱਕ ਗੋਲਡਨ ਏਜ਼ਡ ਬਣਾ ਦਿੰਦੇ ਹੋ। ਭਾਰਤ ਨੂੰ ਸੋਨੇ ਦਾ ਪਹਾੜ ਬਣਾ ਦਿੰਦੇ ਹੋ। ਉੱਥੇ ਤਾਂ ਖਾਣੀਆਂ ਵਿੱਚ ਢੇਰ ਸੋਨਾ ਭਰਿਆ ਰਹਿੰਦਾ ਹੈ। ਸੋਨੇ ਦੇ ਪਹਾੜ ਹੋਣਗੇ ਜੋ ਫ਼ੇਰ ਉਹ ਖੁਲ੍ਹਣਗੇ। ਸੋਨੇ ਨੂੰ ਗਲਾਕੇ ਉਨ੍ਹਾਂ ਦੀਆਂ ਇੱਟਾਂ ਬਣਾਈਆ ਜਾਂਦੀਆਂ ਹਨ। ਮਕਾਨ ਤਾਂ ਵੱਡੀਆਂ ਇੱਟਾ ਦਾ ਹੀ ਬਣਾਉਣਗੇ ਨਾ। ਮਾਇਆ ਮਛੰਦਰ ਦਾ ਖੇਡ ਵੀ ਵਿਖਾਇਆ ਹੈ ਨਾ। ਉਹ ਸਭ ਹਨ ਕਹਾਣੀਆਂ। ਬਾਪ ਕਹਿੰਦੇ ਹਨ ਇਨ੍ਹਾਂ ਸਭਦਾ ਸਾਰ ਮੈਂ ਤੁਹਾਨੂੰ ਸੁਣਾਉਂਦਾ ਹਾਂ। ਵਿਖਾਉਂਦੇ ਹਨ ਧਿਆਨ ਵਿੱਚ ਵੇਖਿਆ ਅਸੀਂ ਝੋਲੀ ਭਰਕੇ ਲੈ ਜਾਂਦੇ ਹਾਂ, ਧਿਆਨ ਤੋਂ ਥੱਲੇ ਉਤਰਿਆ, ਤਾਂ ਕੁਝ ਵੀ ਨਹੀਂ ਰਿਹਾ। ਜਿਵੇਂ ਤੁਹਾਡਾ ਵੀ ਹੁੰਦਾ ਹੈ। ਇਸਨੂੰ ਕਿਹਾ ਜਾਂਦਾ ਹੈ ਦਿਵਯ ਦ੍ਰਿਸ਼ਟੀ। ਇਸ ਵਿੱਚ ਕੁਝ ਰੱਖਿਆ ਨਹੀਂ ਹੈ। ਨੌਂਧਾ ਭਗਤੀ ਬਹੁਤ ਕਰਦੇ ਹਨ। ਉਹ ਭਗਤ ਮਾਲਾ ਹੀ ਵੱਖ ਹੈ, ਇਹ ਗਿਆਨ ਮਾਲਾ ਵੱਖ ਹੈ। ਰੁਦ੍ਰ ਮਾਲਾ ਅਤੇ ਵਿਸ਼ਨੂੰ ਦੀ ਮਾਲਾ ਹੈ ਨਾ। ਉਹ ਫੇਰ ਹੈ ਭਗਤੀ ਦੀ ਮਾਲਾ। ਹੁਣ ਤੁਸੀਂ ਪੜ੍ਹ ਰਹੇ ਹੋ ਰਾਜਾਈ ਦੇ ਲਈ। ਤੁਹਾਡਾ ਬੁੱਧੀ ਯੋਗ ਹੈ ਟੀਚਰ ਦੇ ਨਾਲ ਅਤੇ ਰਾਜਾਈ ਦੇ ਨਾਲ। ਜਿਵੇਂ ਕਾਲੇਜ ਵਿੱਚ ਪੜ੍ਹਦੇ ਹਨ ਤਾਂ ਬੁੱਧੀਯੋਗ ਟੀਚਰ ਦੇ ਨਾਲ ਰਹਿੰਦਾ ਹੈ। ਬੈਰਿਸਟਰ ਖ਼ੁਦ ਪੜ੍ਹਾਕੇ ਆਪ ਸਮਾਨ ਬਣਾਉਂਦੇ ਹਨ। ਇਹ ਬਾਬਾ ਖ਼ੁਦ ਤਾਂ ਬਣਦੇ ਨਹੀਂ। ਇਹ ਵੰਡਰ ਹੈ ਇੱਥੇ। ਤੁਹਾਡੀ ਇਹ ਹੈ ਰੂਹਾਨੀ ਪੜ੍ਹਾਈ। ਤੁਹਾਡਾ ਬੁੱਧੀਯੋਗ ਸ਼ਿਵਬਾਬਾ ਦੇ ਨਾਲ ਹੈ, ਉਨ੍ਹਾਂ ਨੂੰ ਹੀ ਨਾਲੇਜ਼ਫੁੱਲ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਜਾਣੀ - ਜਾਨਨਹਾਰ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਭਦੇ ਦਿਲਾਂ ਨੂੰ ਬੈਠ ਜਾਣੇਗਾ ਕਿ ਇਨ੍ਹਾਂ ਦੇ ਅੰਦਰ ਕੀ ਚੱਲ ਰਿਹਾ ਹੈ। ਉਹ ਜੋ ਥਾਟ ਰੀਡਰ ਹੁੰਦੇ ਹਨ ਉਹ ਸਭ ਸੁਣਾਉਂਦੇ ਹਨ। ਉਨ੍ਹਾਂ ਨੂੰ ਭੂਤ ਵਿਦਿਆ ਕਿਹਾ ਜਾਂਦਾ ਹੈ। ਇੱਥੇ ਤਾਂ ਬਾਪ ਪੜ੍ਹਾਉਂਦੇ ਹਨ, ਮਨੁੱਖ ਤੋਂ ਦੇਵਤਾ ਬਣਾਉਣ। ਗਾਇਨ ਵੀ ਹੈ ਮਨੁੱਖ ਤੋਂ ਦੇਵਤਾ...ਹੁਣ ਤੁਸੀਂ ਬੱਚੇ ਸਮਝਦੇ ਹੋ ਅਸੀਂ ਹੁਣ ਬ੍ਰਾਹਮਣ ਬਣੇ ਹਾਂ ਫ਼ੇਰ ਦੂਜੇ ਜਨਮ ਵਿੱਚ ਦੇਵਤਾ ਬਣਾਂਗੇ। ਆਦਿ ਸਨਾਤਨ ਦੇਵੀ - ਦੇਵਤਾ ਹੀ ਗਾਏ ਜਾਂਦੇ ਹਨ। ਸ਼ਾਸਤ੍ਰਾਂ ਵਿੱਚ ਤਾਂ ਢੇਰ ਕਹਾਣੀਆਂ ਲਿੱਖ ਦਿੱਤੀਆਂ ਹਨ। ਇਹ ਤਾਂ ਬਾਪ ਡਾਇਰੈਕਟ ਬੈਠ ਪੜ੍ਹਾਉਂਦੇ ਹਨ।

ਭਗਵਾਨੁਵਾਚ - ਭਗਵਾਨ ਹੀ ਗਿਆਨ ਦਾ ਸਾਗਰ, ਸੁੱਖ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਤੁਸੀਂ ਬੱਚਿਆਂ ਨੂੰ ਵਰਸਾ ਦਿੰਦੇ ਹਨ। ਇਹ ਪੜ੍ਹਾਈ ਹੈ ਤੁਹਾਡੀ 21 ਜਨਮਾਂ ਦੇ ਲਈ। ਤਾਂ ਕਿੰਨਾ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ। ਇਹ ਰੂਹਾਨੀ ਪੜ੍ਹਾਈ ਬਾਪ ਇੱਕ ਹੀ ਵਾਰ ਆਕੇ ਪੜ੍ਹਾਉਂਦੇ ਹਨ, ਨਵੀਂ ਦੁਨੀਆਂ ਦੀ ਸਥਾਪਨਾ ਕਰਨ ਲਈ। ਨਵੀਂ ਦੁਨੀਆਂ ਵਿੱਚ ਇਨ੍ਹਾਂ ਦੇਵੀ - ਦੇਵਤਾਵਾਂ ਦਾ ਰਾਜ ਸੀ। ਬਾਪ ਕਹਿੰਦੇ ਹਨ ਮੈਂ ਬ੍ਰਹਮਾ ਦੁਆਰਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਿਹਾ ਹਾਂ। ਜਦੋ ਇਹ ਧਰਮ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਹੁਣ ਹੋਰ ਸਭ ਧਰਮ ਹਨ ਇਸਲਈ ਤ੍ਰਿਮੂਰਤੀ ਤੇ ਵੀ ਤੁਸੀਂ ਸਮਝਾਉਂਦੇ ਹੋ - ਬ੍ਰਹਮਾ ਦੁਆਰਾ ਸਥਾਪਨਾ ਇੱਕ ਧਰਮ ਦੀ। ਹੁਣ ਉਹ ਧਰਮ ਹੈ ਨਹੀਂ। ਗਾਉਂਦੇ ਵੀ ਹਨ ਮੇਰੇ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ, ਆਪੇਹੀ ਤਰਸ ਪਿਰੋਈ...ਸਾਡੇ ਵਿੱਚ ਕੋਈ ਗੁਣ ਨਹੀਂ ਕਹਿੰਦੇ ਤਾਂ ਬੁੱਧੀ ਗੌਡ ਫ਼ਾਦਰ ਦੇ ਵਲ ਹੀ ਜਾਂਦੀ ਹੈ, ਉਨ੍ਹਾਂ ਨੂੰ ਹੀ ਮਰਸੀਫੁਲ ਕਿਹਾ ਜਾਂਦਾ ਹੈ। ਬਾਪ ਆਉਂਦੇ ਹੀ ਹਨ ਬੱਚਿਆਂ ਦੇ ਸਭ ਦੁੱਖਾਂ ਨੂੰ ਖ਼ਤਮ ਕਰ 100 ਪ੍ਰਤੀਸ਼ਤ ਸੁੱਖ ਦੇਣ। ਕਿੰਨਾ ਰਹਿਮ ਕਰਦੇ ਹਨ। ਤੁਸੀਂ ਸਮਝਦੇ ਹੋ ਬਾਬਾ ਦੇ ਕੋਲ ਅਸੀਂ ਆਏ ਹਾਂ ਤਾਂ ਬਾਪ ਤੋਂ ਪੂਰਾ ਸੁੱਖ ਲੈਣਾ ਹੈ। ਉਹ ਹੈ ਹੀ ਸੁੱਖਧਾਮ, ਇਹ ਹੈ ਦੁੱਖਧਾਮ। ਇਸ ਚੱਕਰ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੈ। ਸ਼ਾਂਤੀਧਾਮ, ਸੁੱਖਧਾਮ ਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਸ਼ਾਂਤੀਧਾਮ ਨੂੰ ਯਾਦ ਕਰਣਗੇ ਤਾਂ ਜ਼ਰੂਰ ਸ਼ਰੀਰ ਛੱਡਣਾ ਪਵੇ ਉਦੋਂ ਆਤਮਾਵਾਂ ਸ਼ਾਂਤੀਧਾਮ ਵਿੱਚ ਜਾਣਗੀਆਂ। ਇੱਕ ਬਾਪ ਦੇ ਸਿਵਾਏ ਹੋਰ ਕੋਈ ਦੀ ਯਾਦ ਨਾ ਆਵੇ। ਇੱਕਦਮ ਲਾਈਨ ਕਲੀਅਰ ਚਾਹੀਦੀ। ਇੱਕ ਬਾਪ ਨੂੰ ਯਾਦ ਕਰਨ ਨਾਲ ਅੰਦਰ ਖੁਸ਼ੀ ਦਾ ਪਾਰਾ ਚੜ੍ਹਦਾ ਹੈ। ਇਸ ਪੁਰਾਣੀ ਦੁਨੀਆਂ ਵਿੱਚ ਤਾਂ ਅਲਪਕਾਲ ਪਲ ਭਰ ਦਾ ਸੁੱਖ ਹੈ। ਇਹ ਨਾਲ ਨਹੀਂ ਚੱਲ ਸਕਦਾ। ਨਾਲ ਇਹ ਅਵਿਨਾਸ਼ੀ ਗਿਆਨ ਰਤਨ ਹੀ ਚੱਲਦੇ ਹਨ। ਯਾਨੀ ਇਹ ਗਿਆਨ ਰਤਨਾਂ ਦੀ ਕਮਾਈ ਹੀ ਨਾਲ ਚੱਲਦੀ ਹੈ ਜੋ ਫ਼ੇਰ ਤੁਸੀਂ 21 ਜਨਮ ਪ੍ਰਾਲਬੱਧ ਭੋਗੋਗੇ। ਹਾਂ, ਵਿਨਾਸ਼ੀ ਧਨ ਵੀ ਨਾਲ ਉਨ੍ਹਾਂ ਦਾ ਜਾਂਦਾ ਹੈ ਜੋ ਬਾਪ ਨੂੰ ਮਦਦ ਕਰਦੇ ਹਨ। ਬਾਬਾ ਸਾਡੀ ਵੀ ਕੌਡੀਆਂ ਲੈ ਉੱਥੇ ਮਹਿਲ ਦੇ ਦੇਣਾ। ਬਾਪ ਕੌਡੀਆਂ ਦੇ ਬਦਲੇ ਕਿੰਨੇ ਰਤਨ ਦਿੰਦੇ ਹਨ। ਜਿਵੇਂ ਅਮੇਰਿਕਨ ਲੋਕੀ ਹੁੰਦੇ ਹਨ, ਬਹੁਤ ਪੈਸੇ ਖ਼ਰਚ ਕਰ ਪੁਰਾਣੀ - ਪੁਰਾਣੀ ਚੀਜ਼ਾਂ ਖ਼ਰੀਦ ਕਰਦੇ ਹਨ। ਪੁਰਾਣੀ ਚੀਜ਼ ਦਾ ਮਨੁੱਖ ਬਹੁਤ ਮੁੱਲ ਲੈ ਲੈਂਦੇ ਹਨ। ਅਮੇਰਿਕਨ ਲੋਕਾਂ ਤੋਂ ਪਾਈ ਦੀ ਚੀਜ਼ ਦਾ ਹਜ਼ਾਰ ਲੈ ਲੈਣਗੇ। ਬਾਬਾ ਵੀ ਕਿੰਨਾ ਚੰਗਾ ਗ੍ਰਾਹਕ ਹੈ। ਭੋਲੇਨਾਥ ਗਾਇਆ ਹੋਇਆ ਹੈ ਨਾ। ਮਨੁੱਖਾਂ ਨੂੰ ਇਹ ਵੀ ਪਤਾ ਨਹੀਂ ਹੈ, ਉਹ ਤਾਂ ਸ਼ਿਵ - ਸ਼ੰਕਰ ਇੱਕ ਕਹਿ ਦਿੰਦੇ ਹਨ। ਉਨ੍ਹਾਂ ਦੇ ਲਈ ਕਹਿੰਦੇ ਭਰ ਦੋ ਝੋਲੀ। ਹੁਣ ਤੁਸੀਂ ਬੱਚੇ ਸਮਝਦੇ ਹੋ ਸਾਨੂੰ ਗਿਆਨ ਰਤਨ ਮਿਲਦੇ ਹਨ, ਜਿਸ ਨਾਲ ਸਾਡੀ ਝੋਲੀ ਭਰਦੀ ਹੈ। ਇਹ ਹੈ ਬੇਹੱਦ ਦਾ ਬਾਪ। ਉਹ ਫ਼ੇਰ ਸ਼ੰਕਰ ਦੇ ਲਈ ਕਹਿ ਦਿੰਦੇ ਅਤੇ ਫ਼ੇਰ ਵਿਖਾਉਂਦੇ ਹਨ - ਧਤੂਰਾ ਖਾਂਦੇ ਸੀ, ਭੰਗ ਪੀਂਦੇ ਸੀ। ਕੀ - ਕੀ ਗੱਲਾਂ ਬੈਠ ਬਣਾਈਆ ਹਨ! ਤੁਸੀਂ ਬੱਚੇ ਹੁਣ ਸਦਗਤੀ ਦੇ ਲਈ ਪੜ੍ਹਾਈ ਪੜ੍ਹ ਰਹੇ ਹੋ। ਇਹ ਪੜ੍ਹਾਈ ਹੈ ਹੀ ਬਿਲਕੁਲ ਸ਼ਾਂਤ ਵਿੱਚ ਰਹਿਣ ਦੀ। ਇਹ ਬੱਤੀਆਂ ਆਦਿ ਜੋ ਜਲਾਉਂਦੇ ਹਨ, ਸ਼ੋ ਕਰਦੇ ਹਨ, ਉਹ ਵੀ ਇਸਲਈ ਕਿ ਮਨੁੱਖ ਆਕੇ ਪੁੱਛਣ ਤੁਸੀਂ ਸ਼ਿਵ ਜਯੰਤੀ ਇੰਨੀ ਕਿਉਂ ਮਨਾਉਂਦੇ ਹੋ? ਸ਼ਿਵ ਹੀ ਭਾਰਤ ਨੂੰ ਧਨਵਾਨ ਬਣਾਉਂਦੇ ਹਨ ਨਾ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਸਵਰਗ ਦਾ ਮਾਲਿਕ ਕਿੰਨੇ ਬਣਾਇਆ - ਇਹ ਤੁਸੀਂ ਜਾਣਦੇ ਹੋ। ਇਹ ਲਕਸ਼ਮੀ - ਨਾਰਾਇਣ ਅੱਗੇ ਜਨਮ ਵਿੱਚ ਕੌਣ ਸੀ? ਇਹ ਅੱਗੇ ਜਨਮ ਵਿੱਚ ਜਗਤ ਅੰਬਾ ਗਿਆਨ - ਗਿਆਨੇਸ਼ਵਰੀ ਸੀ ਜੋ ਫ਼ੇਰ ਰਾਜ਼ - ਰਾਜੇਸ਼ਵਰੀ ਬਣਦੀ ਹੈ। ਹੁਣ ਪੱਦ ਕਿਸਦਾ ਵੱਡਾ ਹੈ? ਵੇਖਣ ਵਿੱਚ ਤਾਂ ਇਹ ਸਵਰਗ ਦੇ ਮਾਲਿਕ ਹਨ। ਜਗਤ ਅੰਬਾ ਕਿੱਥੇ ਦੀ ਮਾਲਿਕ ਸੀ? ਇਨ੍ਹਾਂ ਦੇ ਕੋਲ ਕਿਉਂ ਜਾਂਦੇ ਹਨ? ਬ੍ਰਹਮਾ ਨੂੰ ਵੀ 100 ਭੁਜਾ ਵਾਲਾ, 200 ਭੁਜਾ ਵਾਲਾ, 1000 ਭੁਜਾ ਵਾਲਾ ਵਿਖਾਉਂਦੇ ਹੈ ਨਾ। ਜਿੰਨੇ ਬੱਚੇ ਹੁੰਦੇ ਜਾਂਦੇ ਹਨ, ਬਾਹਵਾਂ ਵੱਧਦੀਆਂ ਜਾਂਦੀਆਂ ਹਨ। ਜਗਤਅੰਬਾ ਨੂੰ ਵੀ ਲਕਸ਼ਮੀ ਤੋਂ ਜ਼ਿਆਦਾ ਬਾਹਵਾਂ ਦਿੱਤੀਆਂ ਹਨ, ਉਨ੍ਹਾਂ ਕੋਲ ਹੀ ਜਾਕੇ ਸਭ ਕੁਝ ਮੰਗਦੇ ਹਨ। ਬਹੁਤ ਆਸ਼ਾਵਾਂ ਲੈ ਜਾਂਦੇ ਹਨ - ਬੱਚਾ ਚਾਹੀਦਾ, ਇਹ ਚਾਹੀਦਾ..ਲਕਸ਼ਮੀ ਦੇ ਕੋਲ ਕਦੀ ਇਹੋ ਜਿਹੀ ਆਸ਼ਾਵਾਂ ਨਹੀਂ ਲੈ ਜਾਣਗੇ। ਉਹ ਤਾਂ ਸਿਰਫ਼ ਧਨਵਾਨ ਹੈ। ਜਗਤ ਅੰਬਾ ਤੋਂ ਸਵਰਗ ਦੀ ਬਾਦਸ਼ਾਹੀ ਮਿਲਦੀ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ - ਜਗਤ ਅੰਬਾ ਤੋਂ ਕੀ ਮੰਗਣਾ ਚਾਹੀਦਾ! ਇਹ ਤਾਂ ਪੜ੍ਹਾਈ ਹੈ ਨਾ। ਜਗਤ ਅੰਬਾ ਕੀ ਪੜ੍ਹਾਉਂਦੀ ਹੈ? ਰਾਜਯੋਗ। ਇਸਨੂੰ ਕਿਹਾ ਹੀ ਜਾਂਦਾ ਹੈ ਬੁੱਧੀਯੋਗ। ਤੁਹਾਡੀ ਹੋਰ ਸਭ ਵਲੋਂ ਬੁੱਧੀ ਨਿਕਲ ਇੱਕ ਬਾਪ ਨਾਲ ਲੱਗ ਜਾਂਦੀ ਹੈ। ਬੁੱਧੀ ਤਾਂ ਅਨੇਕ ਵੱਲ ਭੱਜਦੀ ਹੈ ਨਾ। ਹੁਣ ਬਾਪ ਕਹਿੰਦੇ ਹਨ ਮੇਰੇ ਨਾਲ ਬੁੱਧੀਯੋਗ ਲਗਾਓ, ਨਹੀਂ ਤਾਂ ਵਿਕਰਮ ਵਿਨਾਸ਼ ਨਹੀਂ ਹੋਣਗੇ ਇਸਲਈ ਬਾਬਾ ਫ਼ੋਟੋ ਕੱਢਣ ਤੋਂ ਵੀ ਮਨਾ ਕਰਦੇ ਹਨ। ਇਹ ਤਾਂ ਇਨ੍ਹਾਂ ਦੀ ਦੇਹ ਹੈ ਨਾ।

ਬਾਪ ਖ਼ੁਦ ਦਲਾਲ ਬਣ ਕਹਿੰਦੇ ਹਨ ਹੁਣ ਤੁਹਾਡਾ ਉਹ ਹਥਿਆਲਾ ਕੈਂਸਲ ਹੈ। ਕਾਮ ਚਿਤਾ ਤੋਂ ਉਤਰ ਹੁਣ ਗਿਆਨ ਚਿਤਾ ਤੇ ਬੈਠੋ। ਕਾਮ ਚਿਤਾ ਤੋਂ ਉੱਤਰੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਹੋਰ ਕੋਈ ਮਨੁੱਖ ਇਵੇਂ ਕਹਿ ਨਾ ਸੱਕਣ। ਮਨੁੱਖ ਨੂੰ ਭਗਵਾਨ ਵੀ ਨਹੀਂ ਕਿਹਾ ਜਾ ਸਕਦਾ। ਤੁਸੀਂ ਬੱਚੇ ਜਾਣਦੇ ਹੋ ਬਾਪ ਹੀ ਪਤਿਤ - ਪਾਵਨ ਹੈ। ਉਹੀ ਆਕੇ ਕਾਮ ਚਿਤਾ ਤੋਂ ਉਤਾਰ ਗਿਆਨ ਚਿਤਾ ਤੇ ਬਿਠਾਉਂਦੇ ਹਨ। ਉਹ ਹੈ ਰੂਹਾਨੀ ਬਾਪ। ਉਹ ਇਨ੍ਹਾਂ ਵਿੱਚ ਬੈਠ ਕਹਿੰਦੇ ਹਨ ਤੁਸੀਂ ਵੀ ਆਤਮਾ ਹੋ, ਹੋਰਾਂ ਨੂੰ ਵੀ ਇਹੀ ਸਮਝਾਉਂਦੇ ਰਹੋ। ਬਾਪ ਕਹਿੰਦੇ ਹਨ - ਮਨਮਨਾਭਵ। ਮਨਮਨਾਭਵ ਕਹਿਣ ਨਾਲ ਹੀ ਸਮ੍ਰਿਤੀ ਆ ਜਾਵੇਗੀ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਸਾਹਮਣੇ ਖੜਾ ਹੈ। ਬਾਪ ਸਮਝਾਉਂਦੇ ਹਨ ਇਹ ਹੈ ਮਹਾਭਾਰੀ ਲੜ੍ਹਾਈ। ਕਹਿਣਗੇ ਲੜ੍ਹਾਈ ਤਾਂ ਵਿਲਾਇਤ ਵਿੱਚ ਵੀ ਹੁੰਦੀ ਹੈ ਫ਼ੇਰ ਇਸਨੂੰ ਮਹਾਭਾਰਤ ਲੜ੍ਹਾਈ ਕਿਉਂ ਕਹਿੰਦੇ ਹਨ? ਭਾਰਤ ਵਿੱਚ ਹੀ ਯੱਗ ਰਚਿਆ ਹੋਇਆ ਹੈ। ਇਨ੍ਹਾਂ ਤੋਂ ਹੀ ਵਿਨਾਸ਼ ਜਵਾਲਾ ਨਿਕਲੀ ਹੈ। ਤੁਹਾਡੇ ਲਈ ਨਵੀਂ ਦੁਨੀਆਂ ਚਾਹੀਦੀ ਤਾਂ ਮਿੱਠੇ ਬੱਚੇ ਪੁਰਾਣੀ ਦੁਨੀਆਂ ਦਾ ਜ਼ਰੂਰ ਵਿਨਾਸ਼ ਹੋਣਾ ਚਾਹੀਦਾ। ਤਾਂ ਇਸ ਲੜ੍ਹਾਈ ਦੀ ਜੜ ਇੱਥੇ ਨਿਕਲਦੀ ਹੈ। ਇਸ ਰੁਦ੍ਰ ਗਿਆਨ ਯੱਗ ਤੋਂ ਮਹਾਭਾਰੀ ਲੜ੍ਹਾਈ, ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ। ਭਾਵੇਂ ਸ਼ਾਸਤ੍ਰਾਂ ਵਿੱਚ ਲਿਖਿਆ ਹੋਇਆ ਹੈ ਪਰ ਕਿਸਨੇ ਕਿਹਾ ਹੈ ਇਹ ਨਹੀਂ ਜਾਣਦੇ। ਹੁਣ ਬਾਪ ਸਮਝਾ ਰਹੇ ਹਨ ਨਵੀਂ ਦੁਨੀਆਂ ਦੇ ਲਈ। ਹੁਣ ਤੁਸੀਂ ਰਾਜਾਈ ਲੈਂਦੇ ਹੋ, ਤੁਸੀਂ ਦੇਵੀ - ਦੇਵਤਾ ਬਣਦੇ ਹੋ। ਤੁਹਾਡੇ ਰਾਜ ਵਿੱਚ ਹੋਰ ਕੋਈ ਵੀ ਹੋਣਾ ਨਹੀਂ ਚਾਹੀਦਾ। ਡੇਵਿਲ ਵਰਲ੍ਡ ਵਿਨਾਸ਼ ਹੁੰਦਾ ਹੈ। ਬੁੱਧੀ ਵਿੱਚ ਯਾਦ ਰਹਿਣਾ ਚਾਹੀਦਾ - ਕੱਲ ਅਸੀਂ ਰਾਜ ਕੀਤਾ ਸੀ। ਬਾਪ ਨੇ ਰਾਜ ਦਿੱਤਾ ਸੀ ਫ਼ੇਰ 84 ਜਨਮ ਲੈਂਦੇ ਆਏ। ਹੁਣ ਫ਼ੇਰ ਬਾਬਾ ਆਇਆ ਹੋਇਆ ਹੈ। ਤੁਸੀਂ ਬੱਚਿਆਂ ਵਿੱਚ ਇਹ ਤਾਂ ਗਿਆਨ ਹੈ ਨਾ। ਬਾਪ ਨੇ ਇਹ ਗਿਆਨ ਦਿੱਤਾ ਹੈ। ਜਦੋ ਡਿਟੀ ਧਰਮ ਦੀ ਸਥਾਪਨ ਹੁੰਦੀ ਹੈ ਤਾਂ ਬਾਕੀ ਸਾਰੇ ਡੇਵਿਲ ਵਰਲ੍ਡ ਦਾ ਵਿਨਾਸ਼ ਹੁੰਦਾ ਹੈ। ਇਹ ਬਾਪ ਬੈਠ ਬ੍ਰਹਮਾ ਦੁਆਰਾ ਸਭ ਗੱਲਾਂ ਸਮਝਾਉਂਦੇ ਹਨ। ਬ੍ਰਹਮਾ ਵੀ ਸ਼ਿਵ ਦਾ ਬੱਚਾ ਹੈ, ਵਿਸ਼ਨੂੰ ਦਾ ਵੀ ਰਾਜ਼ ਸਮਝਾਇਆ ਹੈ ਕਿ ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਬਣਦਾ ਹੈ। ਹੁਣ ਤੁਸੀਂ ਸਮਝ ਗਏ ਹੋ ਅਸੀਂ ਬ੍ਰਾਹਮਣ ਹਾਂ ਫੇਰ ਦੇਵਤਾ ਬਣਾਂਗੇ ਫ਼ੇਰ 84 ਜਨਮ ਲਵਾਂਗੇ। ਇਹ ਨਾਲੇਜ਼ ਦੇਣ ਵਾਲਾ ਇੱਕ ਹੀ ਬਾਪ ਹੈ ਤਾਂ ਫ਼ੇਰ ਕੋਈ ਮਨੁੱਖ ਤੋਂ ਇਹ ਨਾਲੇਜ਼ ਮਿਲ ਕਿਵੇਂ ਸਕਦੀ? ਇਸ ਵਿੱਚ ਸਾਰੀ ਬੁੱਧੀ ਦੀ ਗੱਲ ਹੈ। ਬਾਪ ਕਹਿੰਦੇ ਹਨ ਕਿ ਹੋਰ ਸਭ ਵਲ ਬੁੱਧੀ ਤੋੜੋ। ਬੁੱਧੀ ਹੀ ਵਿਗੜਦੀ ਹੈ। ਬਾਪ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਗ੍ਰਹਿਸਤ ਵਿਵਹਾਰ ਵਿੱਚ ਭਾਵੇਂ ਰਹੋ। ਏਮ ਆਬਜੈਕਟ ਤਾਂ ਸਾਹਮਣੇ ਖੜੀ ਹੈ। ਜਾਣਦੇ ਹੋ ਅਸੀਂ ਪੜ੍ਹਕੇ ਇਹ ਬਣਾਂਗੇ। ਤੁਹਾਡੀ ਪੜ੍ਹਾਈ ਹੈ ਹੀ ਸੰਗਮਯੁਗ ਦੀ। ਹੁਣ ਤੁਸੀਂ ਨਾ ਇਸ ਪਾਸੇ ਹੋ, ਨਾ ਉਸ ਪਾਸੇ। ਤੁਸੀਂ ਬਾਹਰ ਹੋ। ਬਾਪ ਨੂੰ ਖਿਵੈਯਾ ਵੀ ਕਹਿੰਦੇ ਹਨ, ਗਾਉਂਦੇ ਵੀ ਹਨ ਸਾਡੀ ਨਈਆ ਪਾਰ ਲੈ ਜਾਓ। ਇਸ ਤੇ ਇੱਕ ਕਹਾਣੀ ਵੀ ਬਣੀ ਹੋਈ ਹੈ। ਕੋਈ ਤੁਰ ਪੈਂਦੇ ਹਨ, ਕੋਈ ਰੁੱਕ ਜਾਂਦੇ ਹਨ। ਹੁਣ ਬਾਪ ਕਹਿੰਦੇ ਹਨ - ਮੈਂ ਇਸ ਬ੍ਰਹਮਾ ਦੇ ਮੁੱਖ ਦੁਆਰਾ ਬੈਠ ਸੁਣਾਉਂਦਾ ਹਾਂ। ਬ੍ਰਹਮਾ ਕਿਥੋਂ ਆਇਆ? ਪ੍ਰਜਾਪਿਤਾ ਤਾਂ ਜ਼ਰੂਰ ਇੱਥੇ ਚਾਹੀਦਾ ਨਾ। ਮੈਂ ਇਨ੍ਹਾਂ ਨੂੰ ਅਡਾਪਟ ਕਰਦਾ ਹਾਂ, ਇਨ੍ਹਾਂ ਦਾ ਵੀ ਨਾਮ ਰੱਖਦਾ ਹਾਂ। ਤੁਸੀਂ ਵੀ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹੋ, ਜੋ ਕਲਯੁਗ ਅੰਤ ਵਿੱਚ ਹਨ, ਫ਼ੇਰ ਉਹੀ ਸਤਿਯੁਗ ਆਦਿ ਵਿੱਚ ਜਾਣਗੇ। ਤੁਸੀਂ ਹੀ ਪਹਿਲੇ - ਪਹਿਲੇ ਬਾਪ ਤੋਂ ਵੱਖ ਹੋ ਪਾਰ੍ਟ ਵਜਾਉਂਦੇ ਆਏ ਹੋ। ਸਾਡੇ ਵਿੱਚ ਵੀ ਸਭ ਤਾਂ ਨਹੀਂ ਕਹਿਣਗੇ ਨਾ। ਇਹ ਵੀ ਪਤਾ ਪੈ ਜਾਵੇਗਾ ਕੌਣ ਪੂਰੇ 84 ਜਨਮ ਲੈਂਦੇ ਹਨ! ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਤਾਂ ਗਰੰਟੀ ਹੈ ਨਾ। ਇਨ੍ਹਾਂ ਲਈ ਵੀ ਗਾਇਨ ਹੈ ਸ਼ਾਮ - ਸੁੰਦਰ। ਦੇਵੀ - ਦੇਵਤਾ ਸੁੰਦਰ ਸੀ, ਸਾਂਵਰੇ ਤੋਂ ਸੁੰਦਰ ਬਣੇ ਹੋ। ਗਾਂਵੜੇ ਦੇ ਛੋਰੇ ਤੋਂ ਬਦਲ ਸੁੰਦਰ ਬਣ ਜਾਂਦੇ ਹਨ, ਇਸ ਵਕ਼ਤ ਸਭ ਛੋਰੇ - ਛੋਰਿਆਂ ਹਨ। ਇਹ ਬੇਹੱਦ ਦੀ ਗੱਲ ਹੈ, ਉਨ੍ਹਾਂ ਨੂੰ ਕੋਈ ਜਾਣਦੇ ਨਹੀਂ। ਕਿੰਨੀ ਚੰਗੀ - ਚੰਗੀ ਸਮਝਾਉਣੀ ਦਿੱਤੀ ਜਾਂਦੀ ਹੈ। ਹਰ ਇੱਕ ਦੇ ਲਈ ਸਰ੍ਜਨ ਇੱਕ ਹੀ ਹੈ। ਇਹ ਹੈ ਅਵਿਨਾਸ਼ੀ ਸਰ੍ਜਨ।

ਯੋਗ ਨੂੰ ਅਗਨੀ ਕਿਹਾ ਜਾਂਦਾ ਹੈ ਕਿਉਂਕਿ ਯੋਗ ਨਾਲ ਹੀ ਆਤਮਾ ਦੀ ਅਲਾਏ (ਖਾਦ) ਨਿਕਲਦੀ ਹੈ। ਯੋਗ ਅਗਨੀ ਤੋਂ ਤਮੋਪ੍ਰਧਾਨ ਆਤਮਾ ਸਤੋਪ੍ਰਧਾਨ ਬਣਦੀ ਹੈ। ਜੇਕਰ ਅੱਗ ਠੰਡੀ ਹੋਵੇਗੀ ਤਾਂ ਅਲਾਏ ਨਿਕਲੇਗੀ ਨਹੀਂ। ਯਾਦ ਨੂੰ ਯੋਗ ਅਗਨੀ ਕਿਹਾ ਜਾਂਦਾ ਹੈ, ਜਿਸ ਨਾਲ ਵਿਕਰਮ ਵਿਨਾਸ਼ ਹੁੰਦੇ ਹਨ। ਤਾਂ ਬਾਪ ਕਹਿੰਦੇ ਹਨ ਤੁਹਾਨੂੰ ਕਿੰਨਾ ਸਮਝਾਉਂਦਾ ਰਹਿੰਦਾ ਹਾਂ। ਧਾਰਨ ਵੀ ਹੋਵੇ ਨਾ। ਅੱਛਾ ਮਨਮਨਾਭਵ। ਇਸ ਵਿੱਚ ਤਾਂ ਥੱਕਣਾ ਨਹੀਂ ਚਾਹੀਦਾ ਨਾ। ਬਾਪ ਨੂੰ ਯਾਦ ਕਰਨਾ ਵੀ ਭੁੱਲ ਜਾਂਦੇ ਹਨ। ਇਹ ਪਤੀਆਂ ਦਾ ਪਤੀ ਤੁਹਾਡਾ ਗਿਆਨ ਨਾਲ ਕਿੰਨਾ ਸ਼ਿੰਗਾਰ ਕਰਦੇ ਹਨ। ਨਿਰਾਕਾਰ ਬਾਪ ਕਹਿੰਦੇ ਹਨ ਹੋਰ ਸਭਤੋਂ ਬੁੱਧੀਯੋਗ ਤੋੜ ਮੈਨੂੰ ਆਪਣੇ ਬਾਪ ਨੂੰ ਯਾਦ ਕਰੋ। ਬਾਪ ਸਭ ਦਾ ਇੱਕ ਹੀ ਹੈ। ਤੁਹਾਡੀ ਹੁਣ ਚੜ੍ਹਦੀ ਕਲਾ ਹੁੰਦੀ ਹੈ। ਕਹਿੰਦੇ ਹਨ ਨਾ - ਤੇਰੇ ਭਾਣੇ ਸ੍ਰਵਤ ਦਾ ਭਲਾ। ਬਾਪ ਆਇਆ ਹੈ ਸ੍ਰਵਤ ਦਾ ਭਲਾ ਕਰਨ। ਰਾਵਣ ਤਾਂ ਸਭਨੂੰ ਦੁਰਗਤੀ ਵਿੱਚ ਲੈ ਜਾਂਦਾ ਹੈ, ਰਾਮ ਸਭਨੂੰ ਸਦਗਤੀ ਵਿੱਚ ਲੈ ਜਾਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦੀ ਯਾਦ ਨਾਲ ਅਪਾਰ ਸੁੱਖਾਂ ਦਾ ਅਨੁਭਵ ਕਰਨ ਦੇ ਲਈ ਬੁੱਧੀ ਦੀ ਲਾਈਨ ਕਲੀਅਰ ਚਾਹੀਦੀ। ਯਾਦ ਜਦੋਂ ਅਗਨੀ ਦਾ ਰੂਪ ਲਵੇ ਉਦੋਂ ਆਤਮਾ ਸਤੋਪ੍ਰਧਾਨ ਬਣੇ।

2. ਬਾਪ ਕੌਡੀਆਂ ਦੇ ਬਦਲੇ ਰਤਨ ਦਿੰਦੇ ਹਨ। ਇਵੇਂ ਭੋਲਾਨਾਥ ਬਾਪ ਤੋਂ ਆਪਣੀ ਝੋਲੀ ਭਰਨੀ ਹੈ। ਸ਼ਾਂਤ ਵਿੱਚ ਰਹਿਣ ਦੀ ਪੜ੍ਹਾਈ ਪੜ੍ਹ ਸਦਗਤੀ ਨੂੰ ਪ੍ਰਾਪਤ ਕਰਨਾ ਹੈ।
 

ਵਰਦਾਨ:-
ਤਿੰਨ ਪ੍ਰਕਾਰ ਦੀ ਵਿਜੈ ਦਾ ਮੈਡਲ ਪ੍ਰਾਪਤ ਕਰਨ ਵਾਲੇ ਸਦਾ ਵਿਜੈਈ ਭਵ :

ਵਿਜੈ ਮਾਲਾ ਵਿੱਚ ਨੰਬਰ ਪ੍ਰਾਪਤ ਕਰਨ ਦੇ ਲਈ ਪਹਿਲੇ ਸਵੈ ਤੇ ਵਿਜੈਈ, ਫ਼ੇਰ ਸ੍ਰਵ ਤੇ ਵਿਜੈਈ ਅਤੇ ਫ਼ੇਰ ਪ੍ਰਕ੍ਰਿਤੀ ਤੇ ਵਿਜੈਈ ਬਣੋ। ਜਦੋ ਇਹ ਤਿੰਨ ਪ੍ਰਕਾਰ ਦੀ ਵਿਜੈ ਦੇ ਮੈਡਲ ਪ੍ਰਾਪਤ ਹੋਣਗੇ ਉਦੋਂ ਵਿਜੈ ਮਾਲਾ ਦਾ ਮਣਕਾ ਬਣ ਸੱਕਣਗੇ। ਸਵੈ ਤੇ ਵਿਜੈਈ ਬਣਨਾ ਅਰਥਾਤ ਆਪਣੇ ਵਿਅਰ੍ਥ ਭਾਵ, ਸੁਭਾਅ ਨੂੰ ਸ਼੍ਰੇਸ਼ਠ ਭਾਵ, ਸ਼ੁਭ ਭਾਵਨਾ ਨਾਲ ਪਰਿਵਰਤਨ ਕਰਨਾ। ਜੋ ਇਵੇਂ ਸਵੈ ਤੇ ਵਿਜੈਈ ਬਣਦੇ ਹਨ ਉਹੀ ਦੂਜਿਆਂ ਤੇ ਵੀ ਵਿਜੈ ਪ੍ਰਾਪਤ ਕਰ ਲੈਂਦੇ ਹਨ। ਪ੍ਰਕ੍ਰਿਤੀ ਤੇ ਵਿਜੈ ਪ੍ਰਾਪਤ ਕਰਨਾ ਅਰਥਾਤ ਵਾਯੂਮੰਡਲ, ਵਾਇਬ੍ਰੇਸ਼ਨ ਅਤੇ ਸਥੂਲ ਪ੍ਰਕ੍ਰਿਤੀ ਦੀ ਸਮੱਸਿਆਵਾਂ ਤੇ ਵਿਜੈਈ ਬਣਨਾ।

ਸਲੋਗਨ:-
ਸਵੈ ਦੀ ਕਰਮਇੰਦ੍ਰੀਆਂ ਤੇ ਸੰਪੂਰਨ ਰਾਜ ਕਰਨ ਵਾਲੇ ਹੀ ਸੱਚੇ ਰਾਜਯੋਗੀ ਹਨ।