06.04.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਵਾਪਿਸ ਘਰ ਜਾਣਾ ਹੈ, ਇਸਲਈ ਦੇਹ - ਭਾਨ ਨੂੰ ਭੁੱਲ ਆਪਣੇ ਨੂੰ ਅਸ਼ਰੀਰੀ ਆਤਮਾ ਸਮਝੋ, ਸਭ ਤੋਂ ਮਮਤਵ ਮਿਟਾ ਦਿਓ"

ਪ੍ਰਸ਼ਨ:-
ਸੰਗਮਯੁਗ ਤੇ ਤੁਸੀਂ ਬੱਚੇ ਬਾਪ ਤੋਂ ਕਿਹੜਾ ਅਕਲ ਸਿੱਖਦੇ ਹੋ?

ਉੱਤਰ:-
ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣੀਏ, ਆਪਣੀ ਤਕਦੀਰ ਉੱਚੀ ਕਿਵੇਂ ਬਣਾਈਏ, ਇਹ ਅਕਲ ਹੁਣ ਹੀ ਤੁਸੀਂ ਸਿੱਖਦੇ ਹੋ। ਜੋ ਜਿੰਨਾ ਯੋਗਯੁਕਤ ਅਤੇ ਗਿਆਨ ਯੁਕਤ ਬਣੇ ਹਨ, ਉਨ੍ਹਾਂ ਦੀ ਉੱਨੀ ਉੰਨਤੀ ਹੁੰਦੀ ਰਹਿੰਦੀ ਹੈ। ਉੰਨਤੀ ਕਰਨ ਵਾਲੇ ਬੱਚੇ ਕਦੀ ਵੀ ਛਿਪ ਨਹੀਂ ਸਕਦੇ। ਬਾਪ ਹਰ ਇੱਕ ਬੱਚੇ ਦੀ ਐਕਟ ਤੋਂ ਸਮਝਦੇ ਹਨ ਕਿ ਕਿਹੜਾ ਬੱਚਾ ਆਪਣੀ ਉੱਚੀ ਤਕਦੀਰ ਬਣਾ ਰਿਹਾ ਹੈ।

ਗੀਤ:-
ਮਰਨਾ ਤੇਰੀ ਗਲੀ ਮੇਂ...

ਓਮ ਸ਼ਾਂਤੀ
ਸਭ ਬੱਚਿਆਂ ਨੇ ਇਹ ਗੀਤ ਸੁਣਿਆ। ਬੱਚੇ ਕਹਿਣ ਨਾਲ ਸਰਵ ਸੈਂਟਰਜ਼ ਦੇ ਬੱਚੇ ਜਾਣ ਜਾਂਦੇ ਹਨ ਕਿ ਬਾਬਾ ਅਸੀਂ ਬ੍ਰਾਹਮਣਾਂ ਦੇ ਲਈ ਕਹਿੰਦੇ ਹਨ ਕਿ ਬੱਚੇ ਇਹ ਗੀਤ ਸੁਣਿਆ - ਜਿਉਂਦੇ ਜੀ ਗਲੇ ਦਾ ਹਾਰ ਬਣਨ ਦੇ ਲਈ ਮਤਲਬ ਮੂਲਵਤਨ ਵਿੱਚ ਜਾਈਏ ਬਾਬਾ ਦੇ ਘਰ ਵਿੱਚ ਰਹਿਣ ਦੇ ਲਈ। ਉਹ ਸ਼ਿਵਬਾਬਾ ਦਾ ਘਰ ਹੈ ਨਾ, ਜਿਸ ਵਿੱਚ ਸਭ ਸਾਲੀਗ੍ਰਾਮ ਰਹਿੰਦੇ ਹਨ। ਬੱਚੇ, ਬ੍ਰਾਹਮਣ ਕੁਲ ਭੂਸ਼ਨ, ਸਵਦਰਸ਼ਨ ਚੱਕਰਧਾਰੀ ਜਾਣਦੇ ਹਨ ਕਿ ਬਰੋਬਰ ਉਹ ਹੀ ਬਾਬਾ ਆਏ ਹੋਏ ਹਨ। ਕਹਿੰਦੇ ਹਨ - ਹੁਣ ਤੁਹਾਨੂੰ ਅਸ਼ਰੀਰੀ ਬਣਨਾ ਹੈ ਮਤਲਬ ਦੇਹ ਦੇ ਭਾਨ ਨੂੰ ਭੁਲਣਾ ਹੈ। ਇਹ ਪੁਰਾਣੀ ਦੁਨੀਆਂ ਤਾਂ ਮਿੱਟ ਜਾਵੇਗੀ। ਇਸ ਸ਼ਰੀਰ ਨੂੰ ਤਾਂ ਛੱਡਣਾ ਹੈ ਮਤਲਬ ਸਭ ਨੂੰ ਛੱਡਣਾ ਹੈ ਕਿਓਂਕਿ ਇਹ ਦੁਨੀਆਂ ਹੀ ਖਤਮ ਹੋਣੀ ਹੈ। ਤਾਂ ਹੁਣ ਚਲਣਾ ਹੈ ਵਾਪਿਸ ਘਰ। ਸਾਰੇ ਬੱਚਿਆਂ ਨੂੰ ਹੁਣ ਖੁਸ਼ੀ ਹੁੰਦੀ ਹੈ ਕਿਓਂਕਿ ਅੱਧਾਕਲਪ ਘਰ ਜਾਣ ਦੇ ਲਈ ਬਹੁਤ ਧੱਕੇ ਖਾਦੇ ਹਨ। ਪਰ ਰਸਤਾ ਮਿਲਿਆ ਨਹੀਂ! ਹੋਰ ਹੀ ਭਗਤੀ ਮਾਰਗ ਦਾ ਚਹਚਟਾ (ਦਿਖਾਵਾ) ਵੇਖ ਮਨੁੱਖ ਫੱਸ ਪੈਂਦੇ ਹਨ। ਇਹ ਹੈ ਭਗਤੀ ਮਾਰਗ ਦੀ ਦੂਬਨ (ਦਲਦਲ) ਜਿਸ ਵਿੱਚ ਮਨੁੱਖ ਮਾਤਰ ਗਲੇ ਤੱਕ ਫੱਸ ਗਏ ਹਨ। ਹੁਣ ਬੱਚੇ ਕਹਿੰਦੇ ਹਨ - ਬਾਬਾ ਅਸੀਂ ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਨੂੰ ਭੁਲਦੇ ਹਾਂ। ਹੁਣ ਤੁਹਾਡੇ ਨਾਲ ਅਸ਼ਰੀਰੀ ਬਣ ਘਰ ਚੱਲਾਂਗੇ। ਸਭ ਦੀ ਬੁੱਧੀ ਵਿੱਚ ਹੈ ਪਰਮਪਿਤਾ ਪਰਮਾਤਮਾ ਪਰਮਧਾਮ ਤੋਂ ਆਏ ਹਨ, ਸਾਨੂੰ ਲੈ ਜਾਣ ਦੇ ਲਈ। ਸਿਰਫ ਕਹਿੰਦੇ ਹਨ ਤੁਸੀਂ ਪਵਿੱਤਰ ਬਣ ਸਾਨੂੰ ਯਾਦ ਕਰੋ। ਜਿਉਂਦੇ ਜੀ ਮਰਨਾ ਹੈ। ਤੁਸੀਂ ਜਾਣਦੇ ਹੋ ਉੱਥੇ ਘਰ ਵਿੱਚ ਆਤਮਾਵਾਂ ਰਹਿੰਦੀਆਂ ਹਨ। ਸੋ ਵੀ ਆਤਮਾ ਤਾਂ ਬਿੰਦੀ ਹੈ। ਨਿਰਾਕਾਰੀ ਦੁਨੀਆਂ ਵਿੱਚ ਸਭ ਆਤਮਾਵਾਂ ਚਲੀਆਂ ਜਾਣਗੀਆਂ, ਜਿੰਨੇ ਮਨੁੱਖ ਹਨ ਉਤਨੀ ਆਤਮਾਵਾਂ ਉੱਥੇ ਹੋਣਗੀਆਂ। ਆਤਮਾਵਾਂ ਉਸ ਮਹਾਤੱਤਵ ਦੀ ਕਿੰਨੀ ਜਗ੍ਹਾ ਲੈਂਦੀਆਂ ਹਨ। ਸ਼ਰੀਰ ਤਾਂ ਇੰਨਾ ਵੱਡਾ ਹੈ, ਕਿੰਨੀ ਸਪੇਸ ਲੈਂਦਾ ਹੈ? ਬਾਕੀ ਆਤਮਾ ਨੂੰ ਕਿੰਨੀ ਜਗ੍ਹਾ ਚਾਹੀਦੀ ਹੈ! ਅਸੀਂ ਆਤਮਾਵਾਂ ਕਿੰਨੀ ਛੋਟੀ ਜਗ੍ਹਾ ਲੈਣਗੀਆਂ? ਬਹੁਤ ਥੋੜੀ। ਬੱਚਿਆਂ ਨੂੰ ਇਹ ਸਭ ਗੱਲਾਂ ਬਾਪ ਦਵਾਰਾ ਸੁਣਨ ਦਾ ਸੋਭਾਗ ਹੁਣ ਮਿਲਦਾ ਹੈ। ਬਾਪ ਹੀ ਦੱਸਦੇ ਹਨ ਕਿ ਤੁਸੀਂ ਨੰਗੇ (ਬਿਨਾ ਸ਼ਰੀਰ ਦੇ) ਆਏ ਸੀ ਫਿਰ ਸ਼ਰੀਰ ਧਾਰਨ ਕਰ ਪਾਰ੍ਟ ਵਜਾਇਆ, ਹੁਣ ਫਿਰ ਜਿਉਂਦੇ ਜੀ ਮਰਨਾ ਹੈ, ਸਭ ਨੂੰ ਭੁਲਣਾ ਹੈ। ਬਾਪ ਆਕੇ ਮਰਨਾ ਸਿਖਾਉਂਦੇ ਹਨ। ਕਹਿੰਦੇ ਹਨ ਆਪਣੇ ਬਾਪ ਨੂੰ, ਆਪਣੇ ਘਰ ਨੂੰ ਯਾਦ ਕਰੋ। ਖੂਬ ਪੁਰਸ਼ਾਰਥ ਕਰੋ। ਯੋਗ ਵਿੱਚ ਰਹਿਣ ਨਾਲ ਪਾਪ ਨਾਸ਼ ਹੋਣਗੇ। ਫਿਰ ਆਤਮਾ ਤਮੋਂਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਏਗੀ ਇਸਲਈ ਬਾਪ ਰਾਏ ਦਿੰਦੇ ਹਨ - ਕਲਪ ਪਹਿਲੇ ਵੀ ਕਿਹਾ ਸੀ ਕਿ ਦੇਹ ਦੇ ਸਭ ਸੰਬੰਧ ਛੱਡ ਮਾਮੇਕਮ ਯਾਦ ਕਰੋ। ਸਭ ਦਾ ਬਾਪ ਤਾਂ ਇੱਕ ਹੈ ਨਾ। ਤੁਸੀਂ ਪ੍ਰਜਾਪਿਤਾ ਬ੍ਰਹਮਾ ਦੇ ਮੁਖ ਵੰਸ਼ਾਵਲੀ ਬੱਚੇ ਹੋ, ਜੋ ਗਿਆਨ ਪਾਉਂਦੇ ਰਹਿੰਦੇ ਹੋ। ਸ਼ਿਵ ਦੇ ਬੱਚੇ ਤਾਂ ਹੈ ਹੀ। ਇਹ ਤਾਂ ਸਭ ਦਾ ਨਿਸਚੇ ਹੈ - ਅਸੀਂ ਭਗਵਾਨ ਦੇ ਬੱਚੇ ਹੈ। ਪਰ ਉਨ੍ਹਾਂ ਦਾ ਨਾਮ, ਰੂਪ, ਦੇਸ਼, ਕਾਲ ਨੂੰ ਭੁਲਣ ਦੇ ਕਾਰਨ, ਭਗਵਾਨ ਨਾਲ ਕਿਸੇ ਦਾ ਵੀ ਇਨ੍ਹਾਂ ਲਵ ਨਹੀਂ ਰਹਿੰਦਾ ਹੈ। ਕਿਸੇ ਨੂੰ ਦੋਸ਼ ਨਹੀਂ ਦਿੰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ।

ਬਾਪ ਸਮਝਾਉਂਦੇ ਹਨ ਕਿ ਤੁਸੀਂ ਆਤਮਾ ਕਿੰਨੀ ਛੋਟੀ ਬਿੰਦੀ ਹੋ, ਉਸ ਵਿੱਚ 84 ਜਨਮ ਦਾ ਪਾਰ੍ਟ ਨੁੰਧਿਆ ਹੋਇਆ ਹੈ। ਕਿੰਨਾ ਵੰਡਰ ਹੈ। ਆਤਮਾ ਕਿਸ ਤਰ੍ਹਾਂ ਸ਼ਰੀਰ ਲੈਕੇ ਪਾਰ੍ਟ ਵਜਾਉਂਦੀ ਹੈ। ਹੁਣ ਤੁਹਾਨੂੰ ਬੇਹੱਦ ਦੇ ਬਾਪ ਦਾ ਪਤਾ ਪਿਆ ਹੈ। ਇਹ ਗਿਆਨ ਹੋਰ ਕਿਸੇ ਨੂੰ ਨਹੀਂ ਹੈ। ਤੁਸੀਂ ਵੀ ਦੇਹ - ਅਭਿਮਾਨੀ ਸੀ। ਹੁਣ ਕਿੰਨਾ ਪਲਟਾ ਖਾਧਾ ਹੈ। ਉਹ ਵੀ ਹਰ ਇੱਕ ਦੀ ਤਕਦੀਰ ਤੇ ਹੈ। ਕਲਪ ਪਹਿਲੇ ਵਾਲੀ ਤਕਦੀਰ ਦਾ ਹੁਣ ਸਾਕਸ਼ਾਤਕਾਰ ਹੋ ਰਿਹਾ ਹੈ। ਦੁਨੀਆਂ ਵਿੱਚ ਕਿੰਨੇ ਢੇਰ ਮਨੁੱਖ ਹਨ, ਹਰ ਇੱਕ ਦੀ ਆਪਣੀ ਤਕਦੀਰ ਹੈ। ਜਿੰਨਾਂ - ਜਿੰਨਾਂ ਜਿਸ ਨੇ ਕਰਮ ਕੀਤਾ ਹੈ ਉਸ ਅਨੁਸਾਰ ਦੁ:ਖੀ, ਸੁਖੀ, ਸਾਹੂਕਾਰ, ਗਰੀਬ ਬਣਦੇ ਹਨ। ਬਣਦੀ ਆਤਮਾ ਹੈ। ਆਤਮਾ ਕਿਵੇਂ ਸੁਖ ਵਿੱਚ ਆਉਂਦੀ ਹੈ, ਫਿਰ ਦੁੱਖ ਵਿੱਚ ਆਉਂਦੀ ਹੈ, ਇਹ ਬਾਪ ਬੈਠ ਸਮਝਾਉਂਦੇ ਹਨ। ਤਮੋਂਪ੍ਰਧਾਨ ਤੋ ਸਤੋਪ੍ਰਧਾਨ ਬਣਨ ਦਾ ਅਕਲ ਬਾਪ ਹੀ ਸਿਖਾਉਦੇ ਹਨ ਕਲਪ ਪਹਿਲੇ ਮੁਆਫਿਕ। ਜਿੰਨਾਂ ਜਿਸ ਨੇ ਅਕਲ ਪਾਇਆ ਹੈ ਉਤਨਾ ਹੀ ਹੁਣ ਪਾ ਰਹੇ ਹਨ। ਪਿਛਾੜੀ ਤੱਕ ਹਰ ਇੱਕ ਦੀ ਤਕਦੀਰ ਨੂੰ ਸਮਝ ਜਾਣਗੇ। ਫਿਰ ਕਹਿਣਗੇ ਕਲਪ - ਕਲਪ ਇਸ ਤਰ੍ਹਾਂ ਹੀ ਹਰ ਇੱਕ ਦੀ ਤਕਦੀਰ ਰਹੇਗੀ। ਜਿਹੜਾ ਚੰਗਾ ਯੋਗਯੁਕਤ, ਗਿਆਨਯੁਕਤ ਹੋਵੇਗਾ - ਉਹ ਸਰਵਿਸ ਵੀ ਕਰਦਾ ਰਹੇਗਾ। ਪੜ੍ਹਾਈ ਵਿੱਚ ਸਦੈਵ ਉੱਨਤੀ ਹੁੰਦੀ ਰਹਿੰਦੀ ਹੈ। ਕਈ ਬੱਚੇ ਜਲਦੀ ਉੱਨਤੀ ਨੂੰ ਪਾ ਲੈਂਦੇ ਹਨ, ਕੋਈ ਬਹੁਤ ਮੱਥਾ ਖਪਾਉਂਦੇ ਹਨ। ਇੱਥੇ ਵੀ ਇਵੇਂ ਹੈ। ਕਲਪ ਪਹਿਲਾਂ ਮੁਆਫਿਕ ਜੋ - ਜੋ ਉੱਨਤੀ ਕਰਦੇ ਹਨ, ਉਹ ਛਿਪੇ ਨਹੀਂ ਰਹਿ ਸਕਦੇ। ਬਾਪ ਜਾਣਦੇ ਹਨ ਨਾ - ਸਭ ਦਾ ਕੁਨੈਕਸ਼ਨ ਸ਼ਿਵਬਾਬਾ ਦੇ ਨਾਲ ਹੈ। ਇਹ ਵੀ ਬੱਚਿਆਂ ਦੀ ਐਕਟ ਦੇਖ਼ਦੇ ਸਮਝ ਜਾਂਦੇ ਹਨ, ਤਾਂ ਉਹ ਵੀ ਵੇਖਦੇ ਹਨ। ਇਸ ਵਿੱਚ ਭਾਵੇਂ ਕੋਈ ਲੁਕਾਏ ਪਰ ਸ਼ਿਵਬਾਬਾ ਤੋਂ ਤੇ ਛਿਪਾ ਨਹੀਂ ਸਕਦੇ। ਭਗਤੀਮਾਰਗ ਵਿੱਚ ਹੀ ਨਹੀਂ ਛਿਪਾ ਸਕਦੇ ਤਾਂ ਗਿਆਨ ਮਾਰਗ ਵਿੱਚ ਕਿਵੇਂ ਛਿਪਾ ਸਕਦੇ। ਬਾਪ ਸਮਝਾਉਂਦੇ ਰਹਿੰਦੇ ਹਨ, ਪੜ੍ਹਾਈ ਤਾਂ ਬਹੁਤ ਸਹਿਜ ਹੈ। ਕਰਮ ਵੀ ਕਰਨਾ ਹੈ। ਰਹਿਣਾ ਵੀ ਮਿੱਤਰ ਸੰਬੰਧੀਆਂ ਨਾਲ ਪੁਰਾਣੀ ਦੁਨੀਆਂ ਵਿੱਚ ਹੈ। ਉੱਥੇ ਰਹਿ ਕੇ ਮਿਹਨਤ ਕਰਨੀ ਹੈ। ਇੱਥੇ ਰਹਿ ਕੇ ਪੁਰਸ਼ਾਰਥ ਕਰਨ ਵਾਲਿਆਂ ਨਾਲੋਂ ਉੱਥੇ ਘਰ ਵਿੱਚ ਰਹਿ ਕੇ ਪੁਰਸ਼ਾਰਥ ਕਰਨ ਵਾਲੇ ਤਿੱਖੇ ਹੋ ਸਕਦੇ ਹਨ। ਜੇਕਰ ਇਵੇਂ ਦੀ ਲਗਨ ਹੈ ਤਾਂ। ਸ਼ਾਸ਼ਤਰਾਂ ਵਿੱਚ ਅਰਜੁਨ ਅਤੇ ਭੀਲ ਦੀ ਮਿਸਾਲ ਹੈ ਨਾ। ਭਾਵੇਂ ਭੀਲ ਬਾਹਰ ਦਾ ਰਹਿਣ ਵਾਲਾ ਸੀ ਪਰ ਅਭਿਆਸ ਨਾਲ ਉਹ ਅਰਜੁਨ ਨਾਲੋਂ ਵੀ ਤੀਰ ਚਲਾਉਣ ਵਿੱਚ ਹੁਸ਼ਿਆਰ ਹੋ ਗਿਆ। ਤਾਂ ਗ੍ਰਹਿਸਤ ਵਿਵਹਾਰ ਵਿੱਚ ਰਹਿ ਕਮਲ ਫੁੱਲ ਸਮਾਨ ਬਣਨਾ ਹੈ। ਇਹ ਵੀ ਤੁਸੀਂ ਮਿਸਾਲ ਦੇਖੋਗੇ। ਗ੍ਰਹਿਸਤ ਵਿਵਹਾਰ ਵਿੱਚ ਰਹਿ ਕੇ ਵੀ ਬਹੁਤ ਚੰਗੀ ਸਰਵਿਸ ਕਰ ਸਕਦੇ ਹਨ। ਉਹ ਜਾਸਤੀ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਇੱਥੇ ਰਹਿਣ ਵਾਲਿਆਂ ਨੂੰ ਵੀ ਮਾਇਆ ਛੱਡਦੀ ਨਹੀਂ ਹੈ। ਇਵੇਂ ਨਹੀਂ ਹੈ ਕਿ ਬਾਬਾ ਦੇ ਕੋਲ ਆਉਣ ਨਾਲ ਛੁੱਟ ਜਾਂਦੇ ਹਨ। ਨਹੀਂ, ਹਰ ਇੱਕ ਦਾ ਆਪਣਾ - ਆਪਣਾ ਪੁਰਸ਼ਾਰਥ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿਣ ਵਾਲੇ ਇੱਥੇ ਰਹਿਣ ਵਾਲਿਆਂ ਤੋਂ ਚੰਗਾ ਪੁਰਸ਼ਾਰਥ ਕਰ ਸਕਦੇ ਹਨ। ਬਹੁਤ ਚੰਗੀ ਬਹਾਦੁਰੀ ਵਿਖਾ ਸਕਦੇ ਹਨ, ਉਨ੍ਹਾਂ ਨੂੰ ਹੀ ਮਹਾਵੀਰ ਕਿਹਾ ਜਾਂਦਾ ਹੈ, ਜੋ ਗ੍ਰਹਿਸਥ ਵਿਵਹਾਰ ਵਿੱਚ ਰਹਿ ਕੇ ਕਮਲ ਫੁਲ ਸਮਾਨ ਬਣ ਕੇ ਵਿਖਾਏ। ਕਹਿਣਗੇ ਕਿ ਬਾਬਾ ਤੁਸੀਂ ਹੀ ਤਾਂ ਛੱਡਿਆ ਹੈ। ਬਾਬਾ ਕਹਿੰਦੇ - ਅਸੀਂ ਕਿੱਥੇ ਛੱਡਿਆ ਹੈ, ਮੈਨੂੰ ਹੀ ਛੱਡਕੇ ਗਏ ਹਨ। ਬਾਬਾ ਤਾਂ ਕਿਸੇ ਨੂੰ ਵੀ ਛੱਡ ਨਹੀਂ ਆਏ। ਘਰ ਵਿੱਚ ਹੋਰ ਹੀ ਬੱਚੇ ਆ ਗਏ। ਬਾਕੀ ਕੰਨਿਆਵਾਂ ਦੇ ਲਈ ਤਾਂ ਬਾਬਾ ਕਹਿੰਦੇ ਹਨ ਕਿ ਤੁਸੀਂ ਇਹ ਈਸ਼ਵਰੀ ਸਰਵਿਸ ਕਰੋ। ਇਹ ਵੀ ਬਾਬਾ ਹੈ, ਉਹ ਵੀ ਬਾਬਾ ਹੈ। ਕੁਮਾਰ ਵੀ ਬਹੁਤ ਆਏ ਪਰ ਚਲ ਨਾ ਸਕੇ। ਕੰਨਿਆਵਾਂ ਫਿਰ ਵੀ ਚੰਗੀਆਂ ਹਨ। ਕੰਨਿਆ 100 ਬ੍ਰਾਹਮਣਾਂ ਤੋਂ ਉੱਤਮ ਗਿਣੀ ਜਾਂਦੀ ਹੈ। ਤਾਂ ਕੰਨਿਆ ਉਹ ਜੋ 21 ਕੁਲ ਦਾ ਉਧਾਰ ਕਰੇ, ਗਿਆਨ ਦੇ ਬਾਣ ਮਾਰੇ। ਬਾਕੀ ਜੋ ਗ੍ਰਹਿਸਥ ਵਿੱਚ ਰਹਿੰਦੇ ਹਨ ਉਹ ਵੀ ਬੀ. ਕੇ. ਠਹਿਰੇ। ਅੱਗੇ ਚਲ ਉਨ੍ਹਾਂ ਦਾ ਵੀ ਬੰਧਨ ਖਲਾਸ ਹੋ ਜਾਵੇਗਾ। ਸਰਵਿਸ ਤਾਂ ਕਰਨੀ ਹੈ ਨਾ। ਕਈ ਸਰਵਿਸ ਕਰਨ ਵਾਲੇ ਬੱਚੇ ਬਾਪਦਾਦਾ ਦੇ ਦਿਲ ਤੇ ਚੜ੍ਹੇ ਹੋਏ ਹਨ, ਜੋ ਹਜਾਰਾਂ ਦਾ ਕਲਿਆਣ ਕਰ ਰਹੇ ਹਨ। ਤਾਂ ਇਵੇਂ ਸਰਵਿਸਏਬਲ ਬੱਚਿਆਂ ਤੇ ਆਸ਼ੀਰਵਾਦ ਵੀ ਆਉਂਦੀ ਰਹੇਗੀ। ਉਹ ਦਿਲ ਤੇ ਚੜ੍ਹੇ ਰਹਿਣਗੇ। ਜੋ ਦਿਲ ਤੇ ਹੈ ਉਹ ਹੀ ਤਖਤ ਤੇ ਬੈਠਣਗੇ। ਬਾਬਾ ਕਹਿੰਦੇ ਹਨ ਆਪਸ ਵਿੱਚ ਮਿਲਕੇ ਯੁਕਤੀ ਰਚਦੇ ਰਹੋ, ਸਭ ਨੂੰ ਮਾਰਗ ਵਿਖਾਉਣ ਦੀ। ਚਿੱਤਰ ਵੀ ਬਣਦੇ ਰਹਿੰਦੇ ਇਹ ਸਭ ਪ੍ਰੈਕਟੀਕਲ ਗੱਲ ਹੈ।

ਹੁਣ ਤੁਸੀਂ ਸਮਝਾਉਂਦੇ ਹੋ ਕਿ ਪਰਮਪਿਤਾ ਪਰਮਾਤਮਾ ਨਿਰਾਕਾਰ ਹੈ, ਉਹ ਵੀ ਬਿੰਦੀ ਹੈ। ਪਰ ਉਹ ਨਾਲੇਜਫੁਲ, ਪਤਿਤ ਪਾਵਨ ਹੈ। ਆਤਮਾ ਵੀ ਬਿੰਦੀ ਹੈ । ਬੱਚਾ ਫਿਰ ਵੀ ਛੋਟਾ ਹੁੰਦਾ ਹੈ। ਬਾਪ ਅਤੇ ਬੱਚੇ ਵਿੱਚ ਫਰਕ ਤਾਂ ਹੁੰਦਾ ਹੈ ਨਾ। ਅੱਜਕਲ ਤਾਂ 15 - 16 ਵਰ੍ਹੇ ਵਾਲੇ ਵੀ ਬਾਪ ਬਣ ਜਾਂਦੇ ਹਨ। ਤਾਂ ਵੀ ਬੱਚਾ ਉਨ੍ਹਾਂ ਤੋਂ ਛੋਟਾ ਹੀ ਠਹਿਰਿਆ ਨਾ। ਇੱਥੇ ਵੰਡਰ ਵੇਖੋ - ਬਾਪ ਵੀ ਆਤਮਾ, ਬੱਚਾ ਵੀ ਆਤਮਾ। ਉਹ ਹੈ ਸੁਪ੍ਰੀਮ ਆਤਮਾ, ਨਾਲੇਜਫੁਲ। ਬਾਕੀ ਸਭ ਆਪਣੀ ਪੜ੍ਹਾਈ ਅਨੁਸਾਰ ਨੀਚ ਜਾਂ ਉੱਚ ਪਦਵੀ ਪਾਉਂਦੇ ਹਨ। ਸਾਰਾ ਮਦਾਰ ਹੈ ਪੜ੍ਹਾਈ ਤੇ। ਚੰਗਾ ਕਰਮ ਕਰਨ ਨਾਲ ਉੱਚ ਪਦਵੀ ਪਾ ਲੈਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਹੈ। ਸਵਰਗ ਵਿੱਚ ਸਿਰ੍ਫ ਭਾਰਤ ਹੀ ਸੀ ਹੋਰ ਕੋਈ ਖੰਡ ਨਹੀਂ ਸੀ। ਤਾਂ ਛੋਟੀ ਨਿਉ ਇੰਡੀਆ ਵਿੱਚ ਆਪਣਾ ਸ੍ਵਰਗ ਵਿਖਾਓ। ਜਿਵੇਂ ਦਵਾਰਕਾ ਨਾਮ ਨਹੀਂ ਲਕਸ਼ਮੀ - ਨਾਰਾਇਣ ਦੀ ਡਾਇਨੈਸਟੀ ਦਾ ਰਾਜ ਲਿਖਣਾ ਚਾਹੀਦਾ ਹੈ। ਬੁੱਧੀ ਵੀ ਕਹਿੰਦੀ ਹੈ ਸਤਿਯੁਗ ਵਿੱਚ ਪਹਿਲੇ ਡੀ.ਟੀ. ਡਾਇਨੈਸਟੀ ਦਾ ਰਾਜ ਹੋਵੇਗਾ। ਉਨ੍ਹਾਂ ਦੇ ਗਾਂਵ ਹੋਣਗੇ, ਛੋਟੇ - ਛੋਟੇ ਇਲਾਕੇ ਹੋਣਗੇ। ਇਹ ਵੀ ਵਿਚਾਰ ਸਾਗਰ ਮੰਥਨ ਕਰਨਾ ਹੈ। ਨਾਲ - ਨਾਲ ਸ਼ਿਵਬਾਬਾ ਨਾਲ ਬੁੱਧੀ ਦਾ ਯੋਗ ਵੀ ਲਗਾਉਣਾ ਹੈ। ਅਸੀਂ ਯਾਦ ਨਾਲ ਹੀ ਬਾਦਸ਼ਾਹੀ ਲੈਂਦੇ ਹਾਂ। ਯਾਦ ਨਾਲ ਹੀ ਕੱਟ ਉਤਰਨੀ ਹੈ, ਇਸ ਵਿੱਚ ਹੀ ਸਾਰੀ ਮਿਹਨਤ ਹੈ। ਕਈਆਂ ਦੀ ਬੁੱਧੀ ਬਾਹਰ ਵਿੱਚ ਧੱਕਾ ਖਾਂਦੀ ਰਹਿੰਦੀ ਹੈ, ਇੱਥੇ ਬੈਠੇ ਵੀ ਸਾਰਾ ਸਮੇਂ ਯਾਦ ਵਿੱਚ ਨਹੀਂ ਰਹਿ ਸਕਦੇ ਹਨ, ਬੁੱਧੀ ਹੋਰ ਵੱਲ ਚਲੀ ਜਾਵੇਗੀ। ਭਗਤੀ ਮਾਰਗ ਵਿੱਚ ਵੀ ਇਵੇਂ ਹੁੰਦਾ ਹੈ। ਸ਼੍ਰੀਕ੍ਰਿਸ਼ਨ ਦੀ ਭਗਤੀ ਕਰਦੇ ਕਰਦੇ ਬੁੱਧੀ ਹੋਰ ਵੱਲ ਚਲੀ ਜਾਂਦੀ ਹੈ। ਨੌਧਾ ਭਗਤੀ ਵਾਲੇ ਦੀਦਾਰ ਦੇ ਲਈ ਬਹੁਤ ਮਿਹਨਤ ਕਰਦੇ ਹਨ। ਕਿੰਨੇ ਘੰਟੇ ਬੈਠ ਜਾਂਦੇ ਹਨ ਕਿ ਕ੍ਰਿਸ਼ਨ ਦੇ ਸਿਵਾਏ ਹੋਰ ਕੋਈ ਯਾਦ ਨਾ ਆਵੈ, ਬਹੁਤ ਮਿਹਨਤ ਹੈ। ਇਸ ਵਿੱਚ 8 ਦੀ ਅਤੇ ਫਿਰ 16108 ਦੀ ਮਾਲਾ ਹੁੰਦੀ ਹੈ। ਉਹ ਤਾਂ ਲੱਖਾਂ ਦੀ ਮਾਲਾ ਵੀ ਵਿਖਾਉਂਦੇ ਹਨ। ਲੇਕਿਨ ਗਿਆਨ ਮਾਰਗ ਦੀ ਮਾਲਾ ਬਹੁਤ ਕੀਮਤੀ ਹੈ। ਭਗਤੀ ਮਾਰਗ ਦੀ ਸਸਤੀ ਹੈ ਕਿਓਂਕਿ ਇਸ ਵਿੱਚ ਰੂਹਾਨੀ ਮਿਹਨਤ ਹੈ। ਕ੍ਰਿਸ਼ਨ ਨੂੰ ਵੇਖ ਖੁਸ਼ ਹੋ ਡਾਂਸ ਕਰਦੇ ਹਨ। ਭਗਤੀ ਅਤੇ ਗਿਆਨ ਵਿੱਚ ਰਾਤ ਦਿਨ ਦਾ ਫਰਕ ਹੈ, ਤੁਹਾਨੂੰ ਇਹ ਨਹੀਂ ਸਮਝਾਇਆ ਜਾਂਦਾ ਹੈ ਕਿ ਕ੍ਰਿਸ਼ਨ ਨੂੰ ਯਾਦ ਕਰਨ ਨਾਲ ਕੱਟ ਨਿਕਲੇਗੀ। ਇੱਥੇ ਤਾਂ ਸਮਝਾਇਆ ਜਾਂਦਾ ਹੈ ਕਿ ਜਿੰਨਾਂ ਬਾਪ ਨੂੰ ਯਾਦ ਕਰੋਂਗੇ ਉਨ੍ਹਾਂ ਪਾਪ ਨਾਸ਼ ਹੋਣਗੇ।

ਤੁਸੀਂ ਬੱਚੇ ਹੁਣ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹੋ। ਇਹ ਕਿਸੇ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਹੋਵੇਗਾ। ਲਕਸ਼ਮੀ - ਨਾਰਾਇਣ ਨੇ ਕੋਈ ਲੜਾਈ ਆਦਿ ਨਹੀਂ ਕੀਤੀ ਹੈ। ਵਿਸ਼ਵ ਦੇ ਮਾਲਿਕ ਫਿਰ ਕਿਵੇਂ ਬਣੇ? ਇਹ ਤਾਂ ਤੁਸੀਂ ਬੱਚੇ ਹੀ ਜਾਣਦੇ ਹੋ। ਬਾਪ ਕਹਿੰਦੇ ਹਨ ਯੋਗਬਲ ਨਾਲ ਤੁਹਾਨੂੰ ਰਾਜ ਮਿਲੇਗੀ। ਪਰ ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਹੀ ਨਹੀਂ ਕਰਦੇ। ਸਰਵਿਸਏਬਲ ਬਣਦੇ ਨਹੀਂ ਹਨ। ਬਾਬਾ ਤਾਂ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ ਕਿ ਇਵੇਂ - ਇਵੇਂ ਪ੍ਰਦਰਸ਼ਨੀ ਕਰੋ। ਘੱਟ ਤੋਂ ਘੱਟ 150 - 200 ਪ੍ਰਦਰਸ਼ਨੀਆਂ ਇੱਕ ਦਿਨ ਵਿੱਚ ਹੋ ਜਾਣ। ਗਾਂਵ - ਗਾਂਵ ਵਿੱਚ ਵਰਕਰ ਲਗਾਵੋ। ਜਿੰਨੇ ਸੈਂਟਰਜ਼, ਉੱਨੀ ਪ੍ਰਦਰਸ਼ਨੀਆਂ। ਇੱਕ - ਇੱਕ ਸੈਂਟਰ ਤੇ ਪ੍ਰਦਰਸ਼ਨੀ ਹੋਣ ਨਾਲ ਸਮਝਾਉਣ ਵਿੱਚ ਸਹਿਜ ਹੋ ਜਾਵੇਗਾ। ਸੈਂਟਰਜ਼ ਵੀ ਦਿਨ ਪ੍ਰਤੀਦਿਨ ਵੱਡੇ ਹੁੰਦੇ ਜਾਣਗੇ ਜੋ ਚਿੱਤਰ ਆਦਿ ਵੀ ਰੱਖ ਸਕਣ। ਚਿੱਤਰਾਂ ਦੀ ਵੀ ਇਨਵੇਂਸ਼ਨ ਨਿਕਲਦੀ ਰਹਿੰਦੀ ਹੈ। ਬੈਕੁੰਠ ਦਾ ਚਿੱਤਰ ਖੂਬਸੂਰਤ ਮਹਿਲਾਂ ਆਦਿ ਦੇ ਭਾਰਤ ਦਾ ਬਣਾਉਣਾ ਚਾਹੀਦਾ ਹੈ। ਅੱਗੇ ਚਲ ਸਮਝਾਉਣ ਦੇ ਲਈ ਚੰਗੇ - ਚੰਗੇ ਚਿੱਤਰ ਨਿਕਲਦੇ ਜਾਣਗੇ। ਵਾਨਪ੍ਰਸਥ ਅਵਸਥਾ ਵਾਲੇ ਘੁੰਮਦੇ ਫਿਰਦੇ ਵੀ ਸਰਵਿਸ ਕਰਦੇ ਰਹਿਣ। ਜਿੰਨਾ ਦਾ ਭਾਗਿਆ ਹੋਵੇਗਾ ਉਹ ਨਿਕਲਣਗੇ। ਕਈ ਬੱਚੇ ਕੁਕਰਮ ਕਰ ਆਪਣੀ ਆਬਰੂ (ਇੱਜਤ) ਗਵਾਉਂਦੇ ਹਨ, ਤਾਂ ਯੱਗ ਦੀ ਆਬਰੂ (ਇੱਜਤ) ਗਵਾਉਂਦੇ ਹਨ। ਜਿਵੇਂ ਦੀ ਚਲਨ ਉਵੇਂ ਦੀ ਪਦਵੀ। ਜੋ ਬਹੁਤਿਆਂ ਨੂੰ ਸੁੱਖ ਦਿੰਦੇ ਹਨ ਉਨ੍ਹਾਂ ਦਾ ਤਾਂ ਨਾਮ ਗਾਇਆ ਜਾਂਦਾ ਹੈ ਨਾ। ਹੁਣ ਸਰਵਗੁਣਾਂ ਵਿਚ ਸੰਪੰਨ ਤਾਂ ਨਹੀਂ ਬਣੇ ਹੋ ਨਾ। ਕੋਈ - ਕੋਈ ਬਹੁਤ ਚੰਗੀ ਸਰਵਿਸ ਕਰ ਰਹੇ ਹਨ। ਇਵੇਂ - ਇਵੇਂ ਦੇ ਨਾਮ ਸੁਣ ਬਾਬਾ ਖੁਸ਼ ਹੁੰਦੇ ਹਨ। ਸਰਵਿਸਏਬਲ ਬੱਚਿਆਂ ਨੂੰ ਵੇਖ ਬਾਬਾ ਖੁਸ਼ ਹੋਵੇਗਾ ਨਾ। ਚੰਗੀ ਸਰਵਿਸ ਵਿੱਚ ਮਿਹਨਤ ਕਰਦੇ ਰਹਿੰਦੇ ਹਨ। ਸੈਂਟਰਜ਼ ਵੀ ਖੋਲਦੇ ਰਹਿੰਦੇ ਹਨ, ਜਿਸ ਨਾਲ ਹਜਾਰਾਂ ਦਾ ਕਲਿਆਣ ਹੋਵੇਗਾ। ਉਨ੍ਹਾਂ ਦੇ ਦਵਾਰਾ ਫਿਰ ਬਹੁਤ ਨਿਕਲਦੇ ਜਾਣਗੇ। ਸੰਪੂਰਨ ਤਾਂ ਕੋਈ ਨਹੀਂ ਬਣਿਆ ਹੈ। ਭੁੱਲਣਾ ਵੀ ਕੁਝ ਨਾ ਕੁਝ ਹੋ ਜਾਂਦੀ ਹੈ। ਮਾਇਆ ਛੱਡਦੀ ਨਹੀਂ ਹੈ। ਜਿੰਨੀ ਸਰਵਿਸ ਕਰ ਆਪਣੀ ਉੱਨਤੀ ਕਰਨਗੇ ਉਨ੍ਹਾਂ ਹੀ ਦਿਲ ਤੇ ਚੜ੍ਹਣਗੇ। ਉਨ੍ਹਾਂ ਹੀ ਉੱਚ ਪਦਵੀ ਪਾਉਣਗੇ। ਫਿਰ ਕਲਪ - ਕਲਪ ਇਵੇਂ ਹੀ ਪਦਵੀ ਹੋਵੇਗੀ। ਸ਼ਿਵਬਾਬਾ ਤੋਂ ਤਾਂ ਕੋਈ ਛਿਪਿਆ ਰਹਿ ਨਹੀਂ ਸਕਦਾ। ਅੰਤ ਵਿੱਚ ਹਰ ਇੱਕ ਨੂੰ ਆਪਣੇ ਕਰਮਾਂ ਦਾ ਸਾਕਸ਼ਾਤਕਰ ਤਾਂ ਹੁੰਦਾ ਹੈ। ਫਿਰ ਕੀ ਕਰ ਸਕਣਗੇ। ਜ਼ਾਰ - ਜ਼ਾਰ ਰੋਣਾ ਪਵੇਗਾ ਇਸਲਈ ਬਾਬਾ ਸਮਝਾਉਂਦੇ ਰਹਿੰਦੇ ਹਨ ਕਿ ਇਵੇਂ ਕੋਈ ਵੀ ਕਰਮ ਨਹੀਂ ਕਰੋ ਜੋ ਅੰਤ ਵਿਚ ਸਜ਼ਾ ਦੇ ਭਾਗੀ ਬਣੋ, ਪਸ਼ਚਾਤਾਪ ਕਰਨਾ ਪਵੇ। ਪਰ ਕਿੰਨਾ ਵੀ ਸਮਝਾਵੋ ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਕਰਦੇ ਹੀ ਨਹੀਂ। ਅੱਜਕਲ ਦੇ ਮਨੁੱਖ ਤਾਂ ਬਾਪ ਨੂੰ ਜਾਣਦੇ ਨਹੀਂ। ਭਗਵਾਨ ਨੂੰ ਯਾਦ ਕਰਦੇ ਹਨ ਪਰ ਜਾਣਦੇ ਨਹੀਂ। ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ। ਹੁਣ ਉਸ ਬੇਹੱਦ ਦੇ ਬਾਪ ਤੋਂ ਤੁਹਾਨੂੰ ਸਤਿਯੁਗੀ ਸਵਰਾਜ ਦਾ ਵਰਸਾ ਮਿਲਦਾ ਹੈ ਸੇਕੇਂਡ ਵਿੱਚ। ਸ਼ਿਵਬਾਬਾ ਦਾ ਨਾਮ ਤਾਂ ਸਾਰੇ ਪਸੰਦ ਕਰਦੇ ਹਨ ਨਾ। ਬੱਚੇ ਜਾਣਦੇ ਹਨ ਕਿ ਉਸ ਬੇਹੱਦ ਦੇ ਬਾਪ ਤੋਂ ਸ੍ਵਰਗ ਦਾ ਵਰਸਾ ਮਿਲ ਰਿਹਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਚਲਨ ਤੋਂ ਬਾਪ ਦਾ ਅਤੇ ਯਗਿਆ ਦਾ ਨਾਮ ਬਾਲਾ ਕਰਨਾ ਹੈ ਇਵੇਂ ਕੋਈ ਕਰਮ ਨਾ ਹੋਵੇ ਜੋ ਬਾਪ ਦੀ ਇੱਜਤ ਜਾਵੇ। ਸਰਵਿਸ ਨਾਲ ਆਪਣਾ ਭਾਗਿਆ ਆਪ ਹੀ ਬਣਾਉਣਾ ਹੈ।

2. ਬਾਪ ਸਮਾਨ ਕਲਿਆਣਕਾਰੀ ਬਣ ਸਰਵ ਦੀ ਅਸ਼ੀਰਵਾਦ ਲੈ ਅੱਗੇ ਨੰਬਰ ਲੈਣਾ ਹੈ। ਗ੍ਰਹਿਸਥ ਵਿਵਹਾਰ ਵਿਚ ਰਹਿ ਕਮਲ ਫੁਲ ਸਮਾਨ ਰਹਿਣ ਦੀ ਚੰਗੀ ਬਹਾਦੁਰੀ ਵਿਖਾਉਣੀ ਹੈ।

ਵਰਦਾਨ:-
ਸਹਿਯੋਗ ਦਵਾਰਾ ਆਪ ਨੂੰ ਸਹਿਜ ਯੋਗੀ ਬਣਾਉਣ ਵਾਲੇ ਨਿਰੰਤਰ ਯੋਗੀ ਭਵ:

ਸੰਗਮਯੁਗ ਤੇ ਬਾਪ ਦਾ ਸਹਿਯੋਗੀ ਬਣ ਜਾਣਾ - ਇਹ ਹੀ ਸਹਿਜਯੋਗੀ ਬਣਨ ਦੀ ਵਿਧੀ ਹੈ। ਜਿਨ੍ਹਾਂ ਦਾ ਹਰ ਸੰਕਲਪ, ਸ਼ਬਦ ਅਤੇ ਕਰਮ ਬਾਪ ਦੀ ਅਤੇ ਆਪਣੇ ਰਾਜ ਦੀ ਸਥਾਪਨਾ ਦੇ ਕਰਤਵਿਆ ਵਿੱਚ ਸਹਿਯੋਗੀ ਰਹਿਣ ਦਾ ਹੈ, ਉਸ ਨੂੰ ਗਿਆਨੀ, ਯੋਗੀ ਤੂੰ ਆਤਮਾ ਨਿਰੰਤਰ ਸੱਚੀ ਸੇਵਾਧਾਰੀ ਕਿਹਾ ਜਾਂਦਾ ਹੈ। ਮਨ ਤੋਂ ਨਹੀਂ ਤਾਂ ਤਨ ਤੋਂ, ਤਨ ਤੋਂ ਨਹੀਂ ਤਾਂ ਧਨ ਤੋਂ, ਧਨ ਤੋਂ ਵੀ ਨਹੀਂ ਤਾਂ ਜਿਸ ਵਿੱਚ ਸਹਿਯੋਗੀ ਬਣ ਸਕਦੇ ਹੋ ਉਸ ਵਿੱਚ ਸਹਿਯੋਗੀ ਬਣੋ ਤਾਂ ਇਹ ਵੀ ਯੋਗ ਹੈ। ਜਦੋਂ ਹੋ ਹੀ ਬਾਪ ਦੇ, ਤਾਂ ਬਾਪ ਅਤੇ ਤੁਸੀਂ - ਤੀਜਾ ਕੋਈ ਨਾ ਹੋਵੇ - ਇਸ ਨਾਲ ਨਿਰੰਤਰ ਯੋਗੀ ਬਣ ਜਾਵੋਗੇ।

ਸਲੋਗਨ:-
ਸੰਗਮ ਤੇ ਸਹਿਣ ਕਰਨਾ ਮਤਲਬ ਮਰਨਾ ਹੀ ਸ੍ਵਰਗ ਦਾ ਰਾਜ ਲੈਣਾ ਹੈ।