06.05.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬ੍ਰਾਹਮਣਾਂ ਨੂੰ ਈਸ਼ਵਰ ਦੀ ਗੋਦ ਮਿਲੀ ਹੈ, ਤੁਹਾਨੂੰ ਨਸ਼ਾ ਰਹਿਣਾ ਚਾਹੀਦਾ ਹੈ ਬਾਪ ਨੇ ਇਸ ਤਨ ਦਵਾਰਾ ਸਾਨੂੰ ਆਪਣਾ ਬਣਾਇਆ ਹੈ"

ਪ੍ਰਸ਼ਨ:-
ਬਾਪ ਨੇ ਕਿਹੜਾ ਦਿਵਯ ਕਰਤਵ ਕੀਤਾ ਹੈ? ਜਿਸ ਕਾਰਨ ਉਸਦੀ ਇੰਨੀ ਮਹਿਮਾ ਗਾਈ ਹੋਈ ਹੈ?

ਉੱਤਰ:-
ਪਤਿਤਾਂ ਨੂੰ ਪਾਵਨ ਬਣਾਉਣਾ। ਸਭ ਮਨੁੱਖਾਂ ਨੂੰ ਮਾਇਆ ਰਾਵਣ ਦੀਆਂ ਜੰਜੀਰਾਂ ਵਿਚੋਂ ਛੁਡਾਉਣਾਂ - ਇਹ ਦਿਵਯ ਕਰਤਵ ਇੱਕ ਬਾਪ ਹੀ ਕਰਦੇ ਹਨ। ਬੇਹੱਦ ਦਾ ਬਾਪ ਤੋਂ ਹੀ ਬੇਹੱਦ ਸੁੱਖ ਦਾ ਵਰਸਾ ਮਿਲਦਾ ਹੈ, ਜੋ ਫਿਰ ਅੱਧਾਕਲਪ ਤੱਕ ਚੱਲਦਾ ਹੈ। ਸਤਿਯੁਗ ਵਿੱਚ ਹੈ ਗੋਲਡਨ ਜੁਬਲੀ, ਤ੍ਰੇਤਾ ਵਿੱਚ ਹੈ ਸਿਲਵਰ ਜੁਬਲੀ। ਉਹ ਸਤੋਪ੍ਰਧਾਨ, ਉਹ ਸਤੋ। ਦੋਨਾਂ ਨੂੰ ਸੁੱਖਧਾਮ ਕਿਹਾ ਜਾਂਦਾ ਹੈ। ਅਜਿਹੇ ਸੁੱਖਧਾਮ ਦੀ ਸਥਾਪਨਾ ਬਾਪ ਨੇ ਹੀ ਕੀਤੀ ਹੈ, ਇਸਲਈ ਉਹਨਾਂ ਦੀ ਮਹਿਮਾ ਗਾਈ ਜਾਂਦੀ ਹੈ।

ਗੀਤ:-
ਇਨਸਾਫ਼ ਦਾ ਮੰਦਿਰ ਹੈ ਇਹ...

ਓਮ ਸ਼ਾਂਤੀ
ਬਾਪ ਅਤੇ ਦਾਦਾ ਮਿਲਕੇ ਬੱਚਿਆਂ ਨੂੰ ਸਮਝਾਉਂਦੇ ਹਨ। ਕਦੀ ਬਾਪ ਸਮਝਾਉਂਦੇ ਹਨ, ਕਦੀ ਦਾਦਾ ਵੀ ਸਮਝਾਉਂਦੇ ਹਨ। ਕਿਉਂਕਿ ਇਹ ਸ਼ਰੀਰ ਦਾਦਾ ਦਾ ਵੀ ਘਰ ਹੈ। ਪਰਮਪਿਤਾ ਪਰਮਾਤਮਾ ਤੇ ਰਹਿੰਦੇ ਹਨ ਪਰਮਧਾਮ ਵਿੱਚ। ਜਰੂਰ ਕਿਸੇ ਸਮੇਂ ਵਿੱਚ ਉਹਨਾਂ ਦਾ ਭਾਰਤ ਹੀ ਘਰ ਹੁੰਦਾ ਹੈ ਉਦੋਂ ਤੋਂ ਸ਼ਿਵਰਾਤਰੀ ਮਨਾਈ ਜਾਂਦੀ ਹੈ। ਸ਼ਿਵ ਦੇ ਬਹੁਤ ਮੰਦਿਰ ਵੀ ਹਨ। ਤੇ ਸਿੱਧ ਹੁੰਦਾ ਹੈ ਕਿ ਭਾਰਤ ਖੰਡ ਵਿੱਚ ਹੀ ਉਹਨਾਂ ਦਾ ਆਉਣਾ ਹੁੰਦਾ ਹੈ, ਪਤਿਤ ਨੂੰ ਪਾਵਨ ਬਨਾਉਣ ਅਤੇ ਸਾਰੇ ਮਨੁੱਖਾਂ ਨੂੰ ਮਾਇਆ ਰਾਵਣ ਦੀਆਂ ਜੰਜੀਰਾਂ ਤੋਂ ਛੁਡਾਉਂਣ ਕਿਉਂਕਿ ਹੁਣ ਰਾਵਣ ਦਾ ਰਾਜ ਹੈ। ਰਾਵਣ ਨੂੰ ਸਾੜਦੇ ਵੀ ਭਾਰਤ ਵਿੱਚ ਹੀ ਹਨ। ਸ਼ਿਵਰਾਤ੍ਰੀ ਅਤੇ ਕ੍ਰਿਸ਼ਨ ਜਯੰਤੀ ਵੀ ਭਾਰਤ ਵਿੱਚ ਹੀ ਮਨਾਉਂਦੇ ਹਨ। ਰਾਵਣ ਦਾ ਰਾਜ ਵੀ ਅੱਧਾਕਲਪ ਚੱਲਦਾ ਹੈ। ਫਿਰ ਬਾਪ ਆਉਂਦੇ ਹਨ ਪਤਿਤਾਂ ਨੂੰ ਪਾਵਨ ਬਣਾਉਣ। ਬਸ ਇੱਕ ਹੀ ਵਾਰ ਪਾਵਨ ਬਣਾ ਦਿੰਦੇ ਹਨ ਫਿਰ ਆਉਂਦੇ ਹੀ ਨਹੀਂ। ਬਾਪ ਦਾ ਨਾਮ ਭਾਰਤ ਵਿੱਚ ਹੀ ਪ੍ਰਸਿੱਧ ਹੈ। ਜਰੂਰ ਕੋਈ ਦਿਵਯ ਕਰਤਵ ਕੀਤਾ ਹੈ ਉਦੋਂ ਤੋਂ ਉਹਨਾਂ ਦਾ ਨਾਮ ਹੈ। ਮਨੁੱਖ, ਮਨੁੱਖ ਨੂੰ ਤੇ ਪਾਵਨ ਬਣਾ ਨਾ ਸਕਣ। ਪਤਿਤ -ਪਾਵਨ ਇੱਕ ਹੀ ਬਾਪ ਨੂੰ ਕਿਹਾ ਜਾਂਦਾ ਹੈ। ਸਵਰਗ ਨਰਕ ਇਹ ਨਾਮ ਵੀ ਭਾਰਤ ਤੇ ਹੀ ਪਿਆ ਹੈ। ਭਾਰਤ 5 ਹਜ਼ਾਰ ਵਰ੍ਹੇ ਪਹਿਲੇ ਸਵਰਗ ਸੀ. ਉਸਨੂੰ ਪਰੀਸਤਾਨ ਵੀ ਕਿਹਾ ਜਾਂਦਾ ਹੈ, ਤੇ ਜਰੂਰ ਬਾਪ ਕੋਲੋਂ ਵਰਸਾ ਮਿਲ ਰਿਹਾ ਹੈ। ਬਾਪ ਅੱਖਰ ਬਹੁਤ ਮਿੱਠਾ ਲੱਗਦਾ ਹੈ। ਉਹਨਾਂ ਕੋਲੋਂ ਹੀ ਬੇਹੱਦ ਸੁਖ ਦਾ ਵਰਸਾ ਮਿਲਦਾ ਹੈ ਜੋ ਸੁੱਖ ਅੱਧਾਕਲਪ ਚੱਲਦਾ ਹੈ। ਜਿਸਦੀ ਗੋਲਡਨ ਜੁਬਲੀ, ਸਿਲਵਰ ਜੁਬਲੀ ਮਨਾਉਂਦੇ ਹਨ। ਸਤਿਯੁਗ ਨੂੰ ਗੋਲਡਨ ਜੁਬਲੀ, ਤ੍ਰੇਤਾ ਨੂੰ ਸਿਲਵਰ ਜੁਬਲੀ ਕਹਿੰਦੇ ਹਨ। ਉਹ ਸਤੋਪ੍ਰਧਾਨ, ਉਹ ਸਤੋ, ਦੋਨਾਂ ਨੂੰ ਮਿਲਾਕੇ ਸੁਖਧਾਮ ਕਿਹਾ ਜਾਂਦਾ ਹੈ। ਨੰਬਰਵਨ ਹੈ ਸੂਰਜਵੰਸੀ, ਸੈਕਿੰਡ ਨੰਬਰ ਚੰਦ੍ਰਵੰਸੀ। ਬਾਪ ਜਦੋਂ ਇਸ ਭਾਰਤ ਖੰਡ ਵਿੱਚ ਆਉਂਦੇ ਹਨ ਤਾਂ ਭਾਰਤ ਨੂੰ ਪਾਵਨ ਬਣਾਉਂਦੇ ਹਨ ਫਿਰ ਜਦੋਂ ਭਗਤੀ ਸ਼ੁਰੂ ਹੁੰਦੀ ਹੈ ਤਾਂ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਝਾੜ ਜੜ੍ਹਜੜ੍ਹੀਭੂਤ ਤਮੋਪ੍ਰਧਾਨ ਬਣ ਜਾਂਦਾ ਹੈ। ਸਭ ਭਗਤ ਬਣ ਜਾਂਦੇ ਹਨ। ਸਾਧੂ ਵੀ ਸਾਧਨਾ ਕਰਦੇ ਹਨ ਬਾਪ ਨੂੰ ਪਾਉਣ ਦੇ ਲਈ ਮਤਲਬ ਮੁਕਤੀ ਜੀਵਨਮੁਕਤੀਧਾਮ ਜਾਣ ਦੇ ਲਈ। ਅੱਧਾਕਲਪ ਭਗਤੀ ਕਰਦੇ ਹਨ ਬਾਪ ਨੂੰ ਪਾਉਣ ਲਈ। ਜਦੋਂ ਉਹ ਸਮੇਂ ਪੂਰਾ ਹੁੰਦਾ ਹੈ ਤੇ ਫਿਰ ਬਾਪ ਆਉਂਦਾ ਹੈ ਭਗਤਾਂ ਨੂੰ ਸੁੱਖੀ ਬਨਾਉਣ। ਸਤਿਯੁਗ ਵਿੱਚ ਤੇ ਸੁੱਖ -ਸ਼ਾਂਤੀ, ਸੰਪਤੀ ਸਭ ਹੈ। ਉੱਥੇ ਕਦੀ ਅਕਾਲੇ ਮ੍ਰਿਤੂ ਨਹੀਂ ਹੁੰਦੀ ਹੈ। ਕਦੀ ਰੋਂਦੇ, ਪਿੱਟਦੇ ਨਹੀਂ। ਇਹ ਕੌਣ ਸਮਝਾਉਂਦੇ ਹਨ? ਬੇਹੱਦ ਦਾ ਬਾਪ, ਉਹਨਾਂ ਦੀ ਨਾਮ ਵੀ ਚਾਹੀਦਾ ਹੈ ਨਾ। ਕਲਿਯੁਗ ਵਿੱਚ ਹੈ ਹੀ ਹਨ੍ਹੇਰਾ। ਭਗਤੀ ਮਾਰਗ ਦੀਆਂ ਠੋਕਰਾਂ ਖਾਂਦੇ ਰਹਿੰਦੇ ਹਨ। ਸਵਰਗ ਵਿੱਚ ਤੇ ਦੁੱਖ ਦੀ ਗੱਲ ਹੁੰਦੀ ਨਹੀਂ, ਉੱਥੇ ਸੁੱਖੀ ਰਹਿੰਦੇ ਹਨ ਇਸਲਈ ਭਗਵਾਨ ਨੂੰ ਪੁਕਾਰਦੇ ਨਹੀਂ। ਸਤਿਯੁਗ ਨੂੰ ਸੁੱਖਧਾਮ, ਕਲਿਯੁਗ ਨੂੰ ਦੁੱਖਧਾਮ ਕਿਹਾ ਜਾਂਦਾ ਹੈ। ਵਲਭਾਚਾਰੀ ਵੈਸ਼ਨਵ ਲਕੀ ਸਮਝਦੇ ਹਨ ਕਿ ਸਤਿਯੁਗ ਵਿੱਚ ਲਕਸ਼ਮੀ -ਨਾਰਾਇਣ ਦਾ ਰਾਜ ਸੀ। ਯਥਾ ਰਾਜਾ ਰਾਣੀ ਤਥਾ ਪ੍ਰਜਾ ਸੁੱਖੀ ਸੀ, ਉਸਨੂੰ ਗੋਲਡਨ ਏਜ਼ਡ ਕਿਹਾ ਜਾਂਦਾ ਹੈ। ਸਤਿਯੁਗ ਤੋਂ ਲੈ ਕੇ ਜੋ ਚੱਕਰ ਵਿੱਚ ਆਉਂਦੇ ਹਨ ਉਹਨਾਂ ਦੇ ਹੀ 84 ਜਨਮ ਹੋਣਗੇ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਝਾੜ ਹੈ। ਸਭ ਪੱਤੇ ਇਕੱਠੇ ਨਹੀਂ ਆਉਣਗੇ। ਸਤਿਯੁਗ ਦਾ ਇੱਕ ਹੀ ਆਦਿ ਸਨਾਤਨ ਦੇਵੀ -ਦੇਵਤਾ ਧਰਮ ਸੀ, ਉਹਨਾਂ ਨੂੰ ਹਿੰਦੂ ਨਹੀਂ ਕਹਾਂਗੇ। ਦੇਵੀ -ਦੇਵਤੇ ਤੇ ਸਰਵਗੁਣ ਸੰਪੰਨ 16 ਕਲਾ ਸੰਪੂਰਨ ਗਾਏ ਜਾਂਦੇ ਹਨ, ਜੋ ਉਹਨਾਂ ਦੇ ਪੁਜਾਰੀ ਹਨ ਤੇ ਉਹ ਜਰੂਰ ਉਸੇ ਧਰਮ ਵਿੱਚ ਹੋਣੇ ਚਾਹੀਦੇ ਹਨ। ਕ੍ਰਿਸ਼ਚਨ ਕ੍ਰਾਇਸਟ ਨੂੰ ਯਾਦ ਕਰਦੇ ਤੇ ਉਸ ਧਰਮ ਦੇ ਹਨ ਨਾ। ਫਿਰ ਭਾਰਤਵਾਸੀਆਂ ਨੇ ਆਪਣੇ ਦੇਵੀ -ਦੇਵਤਾ ਧਰਮ ਦਾ ਨਾਮ ਕਿਉਂ ਗੁੰਮ ਕਰ ਦਿੱਤਾ ਹੈ?

ਤੁਸੀਂ ਜਾਣਦੇ ਹੋ ਅਸੀਂ ਸੋ ਦੇਵਤਾ ਸੀ। ਅਸੀਂ ਹੀ ਜਨਮ-ਮਰਨ ਵਿੱਚ ਆਉਂਦੇ ਹਾਂ। ਅਸੀਂ ਸੋ ਦੇਵਤਾ, ਸ਼ਤ੍ਰੀ ਬਣਦੇ ਹਾਂ। 84 ਜਨਮ ਲੈਂਦੇ -ਲੈਂਦੇ ਅੰਤ ਵਿੱਚ ਆਕੇ ਸ਼ੁਦ੍ਰ ਬਣਦੇ ਹਨ। ਸ਼ੁਦ੍ਰ ਤੋਂ ਫਿਰ ਬ੍ਰਾਹਮਣ ਬਣਨਾ ਪਵੇ। ਬ੍ਰਾਹਮਣ ਬਣਦੇ ਹਨ ਬ੍ਰਹਮਾ ਦੀ ਔਲਾਦ। ਸਭ ਆਤਮਾਵਾਂ ਅਸਲ ਵਿੱਚ ਸ਼ਿਵ ਦੀ ਔਲਾਦ ਤਾਂ ਹੈ ਹੀ। ਉਹ ਹੈ ਬੇਹੱਦ ਦਾ ਬਾਪ। ਉਹਨਾਂ ਨੂੰ ਪਰਮਪਿਤਾ ਪਰਮਾਤਮਾ, ਓ ਗੌਡ ਫਾਦਰ ਮਤਲਬ ਹੈਵਨਲੀ ਗੌਡ ਫਾਦਰ ਕਿਹਾ ਜਾਂਦਾ ਹੈ। ਉਹ ਹੈ ਸਵਰਗ ਦਾ ਰਚੇਤਾ। ਹੁਣ ਬੁੱਧੀ ਨਾਲ ਬੱਚਿਆਂ ਨੂੰ ਕੰਮ ਲੈਣਾ ਹੈ। ਜਦੋਂਕਿ ਬਾਪ ਸਵਰਗ ਸਥਾਪਨ ਕਰਦੇ ਹਨ ਤੇ ਅਸੀਂ ਕਿਉਂ ਨਾ ਨਵੀਂ ਦੁਨੀਆਂ ਦੇ ਵਾਰਿਸ ਬਣੀਏ। ਹੁਣ ਉਹ ਨਵੀਂ ਦੁਨੀਆਂ ਪੁਰਾਣੀ ਹੋ ਗਈ ਹੈ ਫਿਰ ਨਵੀ ਦੁਨੀਆਂ ਕਿਵੇਂ ਬਣੇਗੀ? ਗਾਂਧੀ ਵੀ ਗਾਉਂਦੇ ਸੀ ਨਾ ਕਿ ਨਵਾਂ ਰਾਮਰਾਜ, ਨਵਾਂ ਭਾਰਤ ਹੋਵੇ। ਅਸੀਂ ਜਾਣਦੇ ਹਾਂ ਕਿ ਹੁਣ ਉਹ ਸਥਾਪਨ ਹੋ ਰਿਹਾ ਹੈ। ਹੁਣ ਤੁਸੀਂ ਬ੍ਰਾਹਮਣਾਂ ਨੂੰ ਈਸ਼ਵਰੀ ਗੋਦ ਮਿਲੀ ਹੈ, ਬੇਹੱਦ ਦੇ ਬਾਪ ਨੂੰ ਆਪਣਾ ਬਣਾਇਆ ਹੈ - ਪ੍ਰੈਕਟੀਕਲ ਵਿੱਚ। ਉਵੇਂ ਤੇ ਸਭ ਕਹਿੰਦੇ ਰਹਿੰਦੇ ਹਨ ਓ ਗੌਡ ਫਾਦਰ ਰਹਿਮ ਕਰੋ, ਪਰ ਇਸ ਸਮੇਂ ਬਾਪ ਨੇ ਆਕੇ ਤੁਹਾਨੂੰ ਆਪਣਾ ਬਣਾਇਆ ਹੈ। ਉਹ ਕਲਿਯੁਗੀ ਬ੍ਰਾਹਮਣ ਹਨ ਕੁੱਖ ਦੀ ਸੰਤਾਨ, ਅਸੀਂ ਹਾਂ ਬ੍ਰਹਮਾ ਮੁੱਖ ਵੰਸ਼ਾਵਲੀ। ਪ੍ਰਜਾਪਿਤਾ ਬ੍ਰਹਮਾ ਠਹਿਰਿਆ ਤਾਂ ਹੀ ਤੇ ਇਨੇ ਬੱਚੇ ਪੈਦਾ ਕਰਨਗੇ ਨਾ। ਤਾਂ ਇਹ ਹੈ ਮੁੱਖ ਵੰਸ਼ਾਵਲੀ। ਪਰਮਪਿਤਾ ਪਰਮਾਤਮਾ ਨੇ ਅਡੋਪਟ ਕੀਤਾ ਹੈ - ਬ੍ਰਹਮਾ ਮੁਖ ਦਵਾਰਾ, ਤਾਂ ਗੋਇਆ ਮਾਤਾ ਵੀ ਹੋ ਗਈ। ਤੁਸੀਂ ਮਾਤ -ਪਿਤਾ .ਓ ਬਾਬਾ ਤੁਸੀਂ ਸਾਨੂੰ ਬ੍ਰਹਮਾ ਮੁੱਖ ਦਵਾਰਾ ਆਪਣਾ ਬਣਾਇਆ ਹੈ। ਇਹ ਸਭ ਵੀ ਸਮਝਣ ਦੀਆਂ ਗੱਲਾਂ ਹਨ। ਗਿਆਨ ਸਾਗਰ ਇੱਕ ਹੀ ਬਾਪ ਹੈ। ਗਿਆਨ ਨਾਲ ਸਦਗਤੀ ਮਤਲਬ ਦਿਨ ਹੁੰਦਾ ਹੈ। ਅਗਿਆਨ ਨਾਲ ਰਾਤ ਹੁੰਦੀ ਹੈ। ਕਲਿਯੁਗ ਤੇ ਰਾਤ ਹੈ ਨਾ, ਇਸਨੂੰ ਭਗਤੀਮਾਰਗ ਕਿਹਾ ਜਾਂਦਾ ਹੈ। ਸ਼ਸਤਰ ਸਭ ਭਗਤੀਮਾਰਗ ਦੇ ਹਨ। ਉਹਨਾਂ ਨਾਲ ਕੋਈ ਬਾਪ ਦੇ ਕੋਲ ਪਹੁੰਚਣ ਦਾ ਰਸਤਾ ਨਹੀਂ ਮਿਲਦਾ ਹੈ। ਬਾਪ ਆਉਂਦੇ ਹੀ ਹਨ ਕਲਪ-ਕਲਪ। ਸ਼ਿਵਰਾਤ੍ਰੀ ਮਨਾਉਂਦੇ ਹਨ ਤੇ ਉਹ ਜਰੂਰ ਆਉਂਦੇ ਹਨ। ਉਹਨਾਂ ਨੂੰ ਆਪਣਾ ਸ਼ਰੀਰ ਨਹੀਂ ਹੈ। ਬ੍ਰਹਮਾ,ਵਿਸ਼ਨੂੰ, ਸ਼ੰਕਰ ਨੂੰ ਵੀ ਦੇਵਤਾ ਕਿਹਾ ਜਾਂਦਾ ਹੈ। ਬ੍ਰਹਮਾ ਦੇਵਤਾ ਨਮਾ ਵਿਸ਼ਨੂੰ ਦੇਵਤਾ ਨਮਾ ਫਿਰ ਸ਼ਿਵ ਪਰਮਾਤਮਾ ਨਮਾ। ਜੁਬਲੀ ਸੀ ਬ੍ਰਹਮਾ ਹੈ ਇਸ ਸਾਕਾਰ ਸਿਜਰੇ ਦਾ ਵੱਡਾ। ਹੁਣ ਪ੍ਰੈਕਟੀਕਲ ਵਿੱਚ ਹੈ। ਬਾਪ ਆਉਂਦੇ ਹੀ ਹਨ ਸੰਗਮਯੁਗ ਤੇ। ਹੁਣ ਯਾਦਵ ਵੀ ਹਨ, ਕੌਰਵ ਵੀ ਹਨ ਅਤੇ ਪਾਂਡਵ ਤਾਂ ਹਨ ਯੋਗਬਲ ਵਾਲੇ ਸ਼ਕਤੀ ਸੈਨਾ। ਤਾਂ ਹੁਣ ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਪ੍ਰੈਕਟੀਕਲ ਵਿੱਚ ਬ੍ਰਹਮਾ ਦੇ ਤਨ ਵਿੱਚ ਪਧਾਰੇ ਹਨ। ਉਸ ਨਿਰਾਕਾਰ ਸ਼ਿਵ ਦਾ ਮੰਦਿਰ ਵੀ ਹੈ। ਸਿਵਰਾਤ੍ਰੀ ਮਨਾਈ ਜਾਂਦੀ ਹੈ, ਪਰ ਗੌਰਮਿੰਟ ਨੇ ਸ਼ਿਵ ਜਯੰਤੀ ਛੁੱਟੀ ਵੀ ਨਿਕਾਲ ਦਿੱਤੀ ਹੈ। ਹੋਰਾਂ ਦੀਆਂ ਜਯੰਤੀਆਂ ਮਨਾਉਂਦੇ ਰਹਿੰਦੇ ਹਨ। ਧਰਮ ਦੀ ਤਾਕਤ ਤੇ ਹੈ ਨਹੀਂ ਇਸਲਈ ਅਨਰਾਈਟੀਅਸ, ਅਨਲਾਫੁੱਲ, ਇਨਸਲਵੇਂਟ ਬਣ ਗਏ ਹਨ। ਨੋ ਪਿਊਰਟੀ, ਨੋ ਪੀਸ, ਨੋ ਪ੍ਰਾਸਪਰਟੀ। ਇਸ ਹੀ ਭਾਰਤ ਵਿੱਚ 5 ਹਜ਼ਾਰ ਵਰ੍ਹੇ ਪਹਿਲੇ ਜਦੋਂ ਗੋਲਡਨ ਜੁਬਲੀ ਸੀ ਤੇ ਪਿਓਰਟੀ ਪੀਸ, ਪ੍ਰਾਸਪਰਟੀ ਸੀ। ਕਦੀ ਅਕਾਲੇ ਮ੍ਰਿਤੂ ਨਹੀਂ ਹੁੰਦੀ ਸੀ। ਭਾਰਤ ਵਰਗਾ ਉੱਚ ਸੰਪਤੀਵਾਨ ਹੋਰ ਕੋਈ ਹੋ ਨਹੀਂ ਸਕਦਾ। ਭਾਰਤ ਖੰਡ ਹੈ ਸਭ ਤੋਂ ਉੱਚ। ਉਹਨਾਂ ਦੀ ਹਿਸਟਰੀ ਵੀ ਬਣੀ ਹੋਈ ਹੈ। ਪਾਵਨ ਵੀ ਇਹ ਭਾਰਤ ਪਤਿਤ ਵੀ ਇਹ ਭਾਰਤ ਬਣਦਾ ਹੈ। ਆਦਿ -ਸਨਾਤਨ ਦੇਵੀ -ਦੇਵਤਾ ਧਰਮ ਵਾਲੇ ਹੀ ਇਹ ਚੱਕਰ ਲਗਾਕੇ ਸ਼ੁਦ੍ਰ ਵਰਣ ਤੋਂ ਹੁਣ ਬ੍ਰਾਹਮਣ ਵਰਣ ਵਿੱਚ ਆਏ ਹਨ। ਦੇਵਤਾਵਾਂ ਤੋਂ ਵੀ ਬ੍ਰਾਹਮਣ ਵਰਣ ਉੱਚ ਚੋਟੀ ਤੇ ਹੈ। ਸਤਿਯੁਗੀ ਦੇਵਤਿਆਂ ਦੀ ਜੋ ਮਹਿਮਾ ਹੈ, ਉਹ ਬਾਪ ਦੀ ਮਹਿਮਾ ਨਾਲੋਂ ਵੱਖ ਹੈ। ਬਾਪ ਨੂੰ ਕਹਿੰਦੇ ਹਨ ਗਿਆਨ ਦਾ ਸਾਗਰ, ਅਨੰਦ ਦਾ ਸਾਗਰ, ਫਿਰ ਦੇਵਤਾਵਾਂ ਨੂੰ ਕਹਿੰਦੇ ਹਨ ਸ੍ਰਵਗੁਣ ਸੰਪੰਨ, ਉੱਥੇ ਵਿਕਾਰ ਦੀ ਗੱਲ ਨਹੀਂ। ਸ਼ਾਸ਼ਤਰਾਂ ਵਿੱਚ ਬਹੁਤ ਗਪੌੜੇ ਲਾ ਦਿੱਤੇ ਹਨ ਕਿ ਕ੍ਰਿਸ਼ਨਪੁਰੀ ਵਿੱਚ ਵੀ ਕੰਸ, ਰਾਵਣ ਆਦਿ ਸਨ। ਅਸਲ ਵਿੱਚ ਤੇ ਇਸ ਸਮੇਂ ਕੰਸਪੂਰੀ ਹੈ। ਫਿਰ ਸਤਿਯੁਗ ਵਿੱਚ ਹੋਵੇਗੀ ਕ੍ਰਿਸ਼ਨਪੁਰੀ। ਇਹ ਹੈ ਸੰਗਮ ਇਸਲਈ ਹੀ ਉਨ੍ਹਾਂਨੇ ਕੰਸ, ਜਰਾਸੰਧੀ, ਰਾਵਣ ਆਦਿ ਨੂੰ ਸਤਿਯੁਗੀ ਦੇਵਤਾਵਾਂ ਨਾਲ ਮਿਲਾ ਦਿੱਤਾ ਹੈ। ਇਹ ਹੈ ਹੀ ਅਸੁਰੀ ਰਾਵਣ ਸੰਪ੍ਰਦਾਏ। ਹੁਣ ਤੁਸੀਂ ਈਸ਼ਵਰੀ ਸੰਪ੍ਰਦਾਏ ਬਣੇ ਹੋ। ਈਸ਼ਵਰੀ ਗੋਦ ਵਿੱਚ ਆਕੇ ਪਵਿੱਤਰ ਬਣ ਫਿਰ 21 ਜਨਮਾਂ ਦੇ ਲਈ ਦੈਵੀ ਗੋਦ ਵਿੱਚ ਜਾਂਦੇ ਹੋ। 8 ਜਨਮ ਦੈਵੀ ਗੋਦ ਫਿਰ 12 ਜਨਮ ਸ਼ਤ੍ਰੀ ਗੋਦ। ਭਾਰਤ ਵਿੱਚ ਹੀ ਇਹ ਗਾਇਆ ਹੋਇਆ ਹੈ ਕਿ ਕੰਨਿਆਂ ਉਹ ਜੋ 21 ਕੁਲ ਦਾ ਉਦਾਰ ਕਰੇ। ਸੋ ਤੁਸੀਂ ਹੀ ਉਹ ਕੁਮਾਰੀਆਂ ਹੋ।

ਹੁਣ ਤੁਸੀਂ ਹੋ ਈਸ਼ਵਰੀ ਕੁਲ ਦੇ। ਦਾਦਾ ਹਨ ਸ਼ਿਵਬਾਬਾ, ਬਾਪ ਹੈ ਬ੍ਰਹਮਾ। ਤੁਸੀਂ ਹੋ ਬ੍ਰਹਮਾਕੁਮਾਰ ਕੁਮਾਰੀਆਂ। ਵਰਸਾ ਉਸ ਬੇਹੱਦ ਦੇ ਬਾਪ ਤੋਂ ਮਿਲਦਾ ਹੈ। ਦੇਣ ਵਾਲਾ ਉਹ ਹੈ। ਉਹ ਤੇ ਨਿਰਾਕਾਰ ਹੈ। ਉਹ ਰਾਜਯੋਗ ਹੁਣ ਕਿਵੇਂ ਸਿਲਖਾਉਂਣ। ਨਰ ਤੋਂ ਨਾਰਾਇਣ ਬਨਾਉਣ ਦੇ ਲਈ ਜਰੂਰ ਸਾਕਾਰ ਸ਼ਰੀਰ ਚਾਹੀਦਾ ਹੈ। ਤਾਂ ਇਸ ਪਤਿਤ ਤਨ ਵਿੱਚ ਆਉਂਦੇ ਹਨ ਜਿਸਨੇ 84 ਜਨਮ ਲਏ ਹਨ। ਇਹ ਵੱਡੀ ਤੋਂ ਵੱਡੀ ਯੂਨੀਵਰਸਿਟੀ ਹੈ। ਜਿੱਥੇ ਖੁਦ ਗੌਡ ਬੈਠ ਰਾਜਯੋਗ ਸਿਖਾਉਂਦੇ ਹਨ, ਰਾਜਾਵਾਂ ਦਾ ਰਾਜਾ ਬਨਾਉਣ ਦੇ ਲਈ। ਗੀਤਾ ਦਾ ਰਚਿਯਤਾ ਕ੍ਰਿਸ਼ਨ ਨਹੀਂ। ਗੀਤਾ ਮਾਤਾ ਨੇ ਕ੍ਰਿਸ਼ਨ ਨੂੰ ਜਨਮ ਦਿੱਤਾ ਹੈ। ਜੋ ਦੇਵਤਾ ਬਣੇ ਉਹਨਾਂ ਨੂੰ ਜਨਮ ਮਿਲਿਆ ਸ਼ਿਵਬਾਬਾ ਕੋਲੋਂ। ਕ੍ਰਿਸ਼ਚਨ ਨੂੰ ਜਨਮ ਮਿਲਿਆ ਬਾਈਬਲ ਤੋਂ ਕ੍ਰਾਇਸਟ ਦਵਾਰਾ। ਤੁਹਾਨੂੰ ਵੀ ਬ੍ਰਾਹਮਣ ਸੋ ਦੇਵਤਾ ਕਿਸਨੇ ਬਣਾਇਆ? ਸ਼ਿਵਬਾਬਾ ਨੇ ਬ੍ਰਹਮਾ ਮੁੱਖ ਦਵਾਰਾ। ਇਹ ਹੈ ਤੁਹਾਡਾ ਬੇਹੱਦ ਦਾ ਸੰਨਿਆਸ। ਉਹ ਹੈ ਹੱਦ ਦਾ ਰਾਜੋਗੁਣੀ ਸੰਨਿਆਸ। ਉਹ ਨਿਵ੍ਰਿਤੀ ਮਾਰਗ ਦਾ ਸੰਨਿਆਸ। ਤੁਹਾਨੂੰ ਵੈਰਾਗ ਆਇਆ ਹੈ ਇਸ ਪੁਰਾਣੀ ਛੀ -ਛੀ ਦੁਨੀਆਂ ਤੋਂ। ਤੁਸੀਂ ਜਾਣਦੇ ਹੋ ਕਿ ਇਹ ਤੇ ਹੁਣ ਖਤਮ ਹੋਣ ਵਾਲੀ ਹੈ। ਇਸ ਤੋਂ ਤੇ ਕਿਉਂ ਨਾ ਅਸੀਂ ਸਵਰਗ ਦੇ ਰਚਿਯਤਾ ਬਾਪ ਨੂੰ ਯਾਦ ਕਰੀਏ। ਬਾਪ ਕਹਿੰਦੇ ਹਨ ਲਾਡਲੇ ਬੱਚੇ, ਤੁਸੀਂ ਬਹੁਤ ਜਨਮਾਂ ਤੋਂ ਬਾਦ ਆਕੇ ਮਿਲੇ ਹੋ। ਤੁਸੀਂ 84 ਜਨਮ ਪੂਰੇ ਕੀਤੇ ਹਨ। ਹੁਣ ਤੁਹਾਨੂੰ ਫਿਰ ਦੇਵਤਾ ਵਰਣ ਵਿੱਚ ਜਾਣਾ ਹੈ। ਇਸ ਵਿੱਚ ਪਰਹੇਜ਼ ਵੀ ਬਹੁਤ ਹੈ, ਅਸ਼ੁੱਧ ਚੀਜ਼ ਖਾ ਨਹੀਂ ਸਕਦੇ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਮੂਤ ਪਲੀਤੀ ਕਪੜਿਆਂ ਨੂੰ ਪਾਵਨ ਬਨਾਉਣ। ਹੁਣ ਮੌਤ ਸਾਹਮਣੇ ਖੜ੍ਹਾ ਹੈ। ਯਾਦਵ, ਕੌਰਵ ਅਤੇ ਪਾਂਡਵ ਵੀ ਹਨ ਜਰੂਰ ਪਾਂਡਵਪਤੀ ਵੀ ਹੋਵੇਗਾ। ਪਾਂਡਵ -ਪਤੀ/ਪਿਤਾ ਪਰਮਾਤਮਾ ਨੂੰ ਕਹਾਂਗੇ। ਤੁਸੀਂ ਫਿਰ ਹੋ ਪੰਡੇ। ਰਾਹ ਦੱਸਦੇ ਹੋ ਸੁੱਖਧਾਮ, ਸ਼ਾਂਤੀਧਾਮ ਦੀ, ਇਸਲਈ ਤੁਹਾਨੂੰ ਪਾਂਡਵ ਸ਼ਿਵ ਸ਼ਕਤੀ ਸੈਨਾ ਕਿਹਾ ਜਾਂਦਾ ਹੈ। ਯਾਦਵ ਯੂਰੋਪਵਾਸੀ ਤੇ ਆਪਣੇ ਹੀ ਕੁਲ ਦਾ ਨਾਸ਼ ਕਰਦੇ ਹਨ। ਭਾਰਤ ਵਿੱਚ ਹਨ ਪਾਂਡਵ ਅਤੇ ਕੌਰਵ - ਜਿਨ੍ਹਾਂ ਦੇ ਲਈ ਕਹਿੰਦੇ ਹਨ ਕਿ ਅਸੁਰ ਅਤੇ ਦੇਵਤਾਵਾਂ ਦੀ ਯੁੱਧ ਚੱਲੀ। ਤੁਸੀਂ ਹੁਣ ਤੇ ਦੇਵਤਾ ਨਹੀਂ ਹੋ, ਬਣਨਾ ਹੈ। ਸ਼੍ਰੀਮਤ ਤੇ ਤੁਸੀਂ ਸਵਰਗ ਦੇ ਮਾਲਿਕ ਬਣਦੇ ਹੋ। ਬਾਕੀ ਸਭਦੀ ਹੈ ਆਸੁਰੀ ਰਾਵਣ ਮਤ। ਅੱਧਾਕਲਪ ਰਾਵਣ ਦੀ ਮਤ ਚੱਲਦੀ ਹੈ। ਹੁਣ ਤੇ ਸਾਰੀ ਦੁਨੀਆਂ ਤਮੋਪ੍ਰਧਾਨ ਹੈ। ਇਹ ਹੈ ਰੁਦ੍ਰ ਗਿਆਨ ਯੱਗ, ਜਿਥੇ ਬੈਠ ਬਾਪ ਰਾਜਯੋਗ ਸਿਖਾਉਂਦੇ ਹਨ। ਜਦੋਂ ਰਾਜਾਈ ਸਥਾਪਣ ਹੋ ਜਾਂਦੀ ਹੈ ਤੇ ਇਹ ਵਿਨਾਸ਼ ਜਵਾਲਾ ਪ੍ਰਜਵੱਲਿਤ ਹੁੰਦੀ ਹੈ। ਇਹ ਗਿਆਨ ਪ੍ਰਾਯ: ਲੋਪ ਹੋ ਜਾਂਦਾ ਹੈ। ਫਿਰ ਡਰਾਮੇ ਅਨੁਸਾਰ ਜੋ ਵੀ ਸ਼ਾਸ਼ਤਰ ਹਨ ਭਗਤੀ ਮਾਰਗ ਵਿੱਚ, ਉਹ ਹੀ ਨਿਕਲਣਗੇ। ਸੰਨਿਆਸੀਆਂ ਦੇ ਫਲੋਅਰਸ ਬਹੁਤ ਹੋਣਗੇ। ਸਭ ਪਾਪ ਧੋਣ ਗੰਗਾ ਤੇ ਜਾਂਦੇ ਹਨ। ਹੁਣ ਗੰਗਾ ਨਦੀ ਤੇ ਕਿਸੇ ਨੂੰ ਪਾਵਨ ਕਰ ਨਹੀਂ ਸਕਦੀ। ਉਹ ਤੇ ਪਾਣੀ ਦੇ ਸਾਗਰ ਵਿੱਚੋਂ ਨਿਕਲੀ ਹੋਈ ਹੈ। ਗਿਆਨ ਗੰਗਾਵਾਂ ਤੁਸੀਂ ਹੋ, ਜੋ ਗਿਆਨ ਸਾਗਰ ਵਿਚੋਂ ਨਿਕਲੀਆਂ ਹੋ। ਬਾਕੀ ਗੰਗਾ ਕੋਈ ਪਤਿਤ -ਪਾਵਣੀ ਹੁੰਦੀ ਨਹੀਂ ਹੈ। ਬੱਚਿਆਂ ਨੂੰ ਫ਼ਿਰ ਤੋਂ ਭਗਤੀ ਦਾ ਫ਼ਲ ਦੇਣ ਬੇਹੱਦ ਸੁੱਖ ਦਾ ਵਰਸਾ ਦੇਣ ਆਇਆ ਹਾਂ। ਜੋ ਬਾਪ ਤੋਂ ਆਕੇ ਪੜ੍ਹਨਗੇ ਉਹ ਹੀ ਸਵਰਗ ਵਿੱਚ ਆਉਣਗੇ, ਬਾਕੀ ਸਾਰੇ ਆਪਣੇ - ਆਪਣੇ ਸੈਕਸ਼ਨ ਵਿੱਚ ਚਲੇ ਜਾਣਗੇ। ਇਸ ਡਰਾਮੇ - ਚੱਕਰ ਨੂੰ ਵੀ ਸਮਝਣਾ ਹੈ। ਚੱਕਰ ਨੂੰ ਜਾਨਣ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣਦੇ ਹੋ। ਗੌਰਮਿੰਟ ਨੇ ਵੀ ਚੱਕਰ ਕੱਢਿਆ ਹੈ। 3 ਸ਼ੇਰ ਫਿਰ ਥੱਲੇ ਲਿਖਦੇ ਹਨ ਸਤਯਮੇਵ ਜਯਤੇ।

ਹੁਣ ਸ਼ਿਵਬਾਬਾ ਤੁਸੀਂ ਸਭ ਪਾਰਵਤੀਆਂ ਨੂੰ ਆਕੇ ਅਮਰ ਕਥਾ ਸੁਣਾ ਰਹੇ ਹਨ - ਅਮਰਪੁਰੀ ਦਾ ਮਾਲਿਕ ਬਣਾਉਣ ਲਈ। ਇਸਨੂੰ ਹੀ ਸੱਤ ਨਾਰਾਇਣ ਦੀ ਕਥਾ ਅਤੇ ਅਮਰ ਕਥਾ ਕਿਹਾ ਜਾਂਦਾ ਹੈ। ਇਹ ਕਥਾ ਇੱਕ ਹੀ ਬਾਪ ਸੁਣਾਕੇ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਂਦੇ ਹਨ। ਬਾਕੀ ਸਭ ਹਨ ਦੰਤ ਕਥਾਵਾਂ। ਅੱਛਾ!

ਮਿੱਠੇ- ਮਿੱਠੇ ਸਿਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਦੇਵਤਾ ਵਰਣ ਵਿੱਚ ਜਾਣ ਦੇ ਲਈ ਭੋਜਨ ਦੀ ਬਹੁਤ ਪਰਹੇਜ ਰੱਖਣੀ ਹੈ। ਕੋਈ ਵੀ ਅਸ਼ੁੱਧ ਚੀਜ਼ ਨਹੀਂ ਖਾਣੀ ਹੈ।

2. ਇਸ ਪੁਰਾਣੀ ਛੀ -ਛੀ ਦੁਨੀਆਂ, ਜੋ ਕਿ ਹੁਣ ਖਤਮ ਹੋਣ ਵਾਲੀ ਹੈ, ਇਸ ਨਾਲ ਬੇਹੱਦ ਦਾ ਵੈਰਾਗ ਰੱਖ ਸਵਰਗ ਦੇ ਰਚਤਾ ਬਾਪ ਨੂੰ ਯਾਦ ਕਰਨਾ ਹੈ।

ਵਰਦਾਨ:-
ਆਪਣੀ ਸ਼ਕਤੀਆਂ ਅਤੇ ਗੁਣਾਂ ਦਵਾਰਾ ਨਿਰਬਲ ਨੂੰ ਸ਼ਕਤੀਵਾਨ ਬਨਾਉਂਣ ਵਾਲੇ ਸ੍ਰੇਸ਼ਠ ਦਾਨੀ ਅਤੇ ਸਹਿਯੋਗੀ ਭਵ

ਸ੍ਰੇਸ਼ਠ ਸਥਿਤੀ ਵਾਲੇ ਸਪੂਤ ਬੱਚਿਆਂ ਨੂੰ ਸਰਵ ਸ਼ਕਤੀਆਂ ਅਤੇ ਸਰਵ ਗੁਣ ਸਮੇਂ ਪ੍ਰਮਾਣ ਸਦਾ ਸਹਿਯੋਗੀ ਰਹਿੰਦੇ ਹਨ। ਉਹਨਾਂ ਦੀ ਸੇਵਾ ਦਾ ਵਿਸ਼ੇਸ਼ ਸਵਰੂਪ ਹੈ -ਬਾਪ ਦਵਾਰਾ ਪ੍ਰਾਪਤ ਗੁਣਾਂ ਅਤੇ ਸ਼ਕਤੀਆਂ ਦਾ ਅਗਿਆਨੀ ਆਤਮਾਵਾਂ ਨੂੰ ਦਾਨ ਅਤੇ ਬ੍ਰਾਹਮਣ ਆਤਮਾਵਾਂ ਨੂੰ ਸਹਿਯੋਗ ਦੇਣਾ। ਨਿਰਬਲ ਨੂੰ ਸ਼ਕਤੀਵਾਨ ਬਨਾਉਣਾ - ਇਹ ਹੀ ਸ੍ਰੇਸ਼ਠ ਦਾਨ ਅਤੇ ਸਹਿਯੋਗ ਹੈ। ਜਿਵੇਂ ਵਾਣੀ ਦਵਾਰਾ ਅਤੇ ਮਨਸਾ ਦਵਾਰਾ ਸੇਵਾ ਕਰਦੇ ਹੋ ਇਵੇਂ ਪ੍ਰਾਪਤ ਹੋਏ ਗੁਣਾਂ ਅਤੇ ਸ਼ਕਤੀਆਂ ਦਾ ਸਹਿਯੋਗ ਦੂਸਰੀਆਂ ਆਤਮਾਵਾਂ ਨੂੰ ਦਵੋ।

ਸਲੋਗਨ:-
ਜੋ ਦ੍ਰਿੜ੍ਹ ਨਿਸ਼ਚੇ ਨਾਲ ਭਾਗ ਨੂੰ ਨਿਸ਼ਚਿਤ ਕਰ ਦਿੰਦੇ ਹਨ ਉਹ ਹੀ ਸਦਾ ਨਿਸਚਿੰਤ ਰਹਿੰਦੇ ਹਨ।