06.07.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਦਾ ਖੁਸ਼ੀ ਵਿੱਚ ਰਹੋ ਕਿ ਸਾਨੂੰ ਕੌਣ ਪੜ੍ਹਾਉਂਦਾ ਹੈ, ਤਾਂ ਇਹ ਵੀ ਮਨਮਨਾਭਵ ਹੈ, ਤੁਹਾਨੂੰ ਖੁਸ਼ੀ ਹੈ ਕਿ ਕਲ ਅਸੀਂ ਪੱਥਰ ਬੁੱਧੀ ਸੀ, ਅੱਜ ਪਾਰਸ ਬੁੱਧੀ ਬਣੇ ਹਾਂ"

ਪ੍ਰਸ਼ਨ:-
ਤਕਦੀਰ ਖੁਲ੍ਹਣ ਦਾ ਆਧਾਰ ਕੀ ਹੈ?

ਉੱਤਰ:-
ਨਿਸ਼ਚੇ। ਜੇਕਰ ਤਕਦੀਰ ਖੁਲ੍ਹਣ ਵਿੱਚ ਦੇਰ ਹੋਵੇਗੀ ਤਾਂ ਲੰਗੜ੍ਹਦੇ ਰਹੋਗੇ। ਨਿਸ਼ਚੇ ਬੁੱਧੀ ਚੰਗੀ ਤਰ੍ਹਾਂ ਪੜ੍ਹ ਕੇ ਗੈਲਪ ਕਰਦੇ ਰਹਿਣਗੇ। ਕਿਸੇ ਵੀ ਗੱਲ ਵਿੱਚ ਸੰਨਸ਼ੇ ਹੈ ਤਾਂ ਪਿਛੇ ਰਹਿ ਜਾਣਗੇ। ਜੋ ਨਿਸ਼ਚੇਬੁਧੀ ਬਣ ਆਪਣੀ ਬੁੱਧੀ ਨੂੰ ਬਾਪ ਤੱਕ ਦੌੜਾਉੰਦੇ ਰਹਿੰਦੇ ਹਨ ਉਹ ਸਤੋਪ੍ਰਧਾਨ ਬਣ ਜਾਂਦੇ ਹਨ।
 

ਓਮ ਸ਼ਾਂਤੀ
ਸਟੂਡੈਂਟ ਸਭ ਸਕੂਲ ਵਿੱਚ ਪੜ੍ਹਦੇ ਹਨ ਤਾਂ ਉਨ੍ਹਾਂਨੂੰ ਇਹ ਪਤਾ ਰਹਿੰਦਾ ਹੈ ਕਿ ਸਾਨੂੰ ਪੜ੍ਹਕੇ ਕੀ ਬਣਨਾ ਹੈ। ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਦੀ ਬੁੱਧੀ ਵਿੱਚ ਆਉਣਾ ਚਾਹੀਦਾ ਕਿ ਅਸੀਂ ਸਤਿਯੁਗ ਪਾਰਸਪੁਰੀ ਦੇ ਮਾਲਿਕ ਬਣਦੇ ਹਾਂ। ਇਸ ਦੇਹ ਦੇ ਸਬੰਧ ਆਦਿ ਸਭ ਛੱਡਣੇ ਹਨ। ਹੁਣ ਸਾਨੂੰ ਪਾਰਸਪੁਰੀ ਦਾ ਮਾਲਿਕ ਪਾਰਸਨਾਥ ਬਣਨਾ ਹੈ, ਸਾਰਾ ਦਿਨ ਖੁਸ਼ੀ ਰਹਿਣੀ ਚਾਹੀਦੀ ਹੈ। ਸਮਝਦੇ ਹੋ - ਪਾਰਸਪੁਰੀ ਕਿਸਨੂੰ ਕਿਹਾ ਜਾਂਦਾ ਹੈ? ਉੱਥੇ ਮਕਾਨ ਆਦਿ ਸਭ ਸੋਨੇ - ਚਾਂਦੀ ਦੇ ਹੁੰਦੇ ਹਨ। ਇੱਥੇ ਤਾਂ ਪੱਥਰਾਂ ਇੱਟਾਂ ਦੇ ਮਕਾਨ ਹਨ। ਹੁਣ ਤੁਸੀਂ ਫਿਰ ਪੱਥਰ ਬੁੱਧੀ ਤੋਂ ਪਾਰਸਬੁੱਧੀ ਬਣਦੇ ਹੋ। ਪੱਥਰ ਬੁੱਧੀ ਤੋਂ ਪਾਰਸ ਬੁੱਧੀ ਜਦੋਂ ਪਾਰਸਨਾਥ ਬਨਾਉਣ ਵਾਲਾ ਬਾਪ ਆਏ ਤਾਂ ਬਣਾਏ ਨਾ! ਤੁਸੀੰ ਇੱਥੇ ਬੈਠੇ ਹੋ, ਜਾਣਦੇ ਹੋ ਸਾਡਾ ਸਕੂਲ ਉੱਚ ਤੋਂ ਉੱਚ ਹੈ। ਇਸ ਤੋਂ ਵੱਡਾ ਸਕੂਲ ਕੋਈ ਹੁੰਦਾ ਨਹੀਂ। ਇਸ ਸਕੂਲ ਤੋਂ ਤੁਸੀਂ ਕਰੋੜ ਪਦਮ ਭਗਿਆਸ਼ਾਲੀ ਵਿਸ਼ਵ ਦੇ ਮਾਲਿਕ ਬਣਦੇ ਹੋ, ਤਾਂ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਇਸ ਪੱਥਰਪੁਰੀ ਤੋਂ ਪਾਰਸਪੁਰੀ ਵਿੱਚ ਜਾਣ ਦਾ ਇਹ ਪੁਰਸ਼ੋਤਮ ਸੰਗਮਯੁਗ ਹੈ। ਕਲ ਪੱਥਰਬੁੱਧੀ ਸੀ, ਅੱਜ ਪਾਰਸ ਬੁੱਧੀ ਬਣ ਰਹੇ ਹੋ। ਇਹ ਗੱਲ ਸਦਾ ਬੁੱਧੀ ਵਿੱਚ ਰਹੇ ਤਾਂ ਵੀ ਮਨਮਨਾਭਵ ਹੀ ਹੈ। ਸਕੂਲ ਵਿੱਚ ਟੀਚਰ ਆਉਂਦੇ ਹਨ ਪੜ੍ਹਾਉਣ ਦੇ ਲਈ। ਸਟੂਡੈਂਟਸ ਨੂੰ ਦਿਲ ਵਿੱਚ ਰਹਿੰਦਾ ਹੈ ਹੁਣੇ ਟੀਚਰ ਆਇਆ ਕਿ ਆਇਆ। ਤੁਸੀਂ ਬੱਚੇ ਵੀ ਸਮਝਦੇ ਹੋ - ਸਾਡਾ ਟੀਚਰ ਤਾਂ ਖ਼ੁਦ ਭਗਵਾਨ ਹੈ। ਉਹ ਸਾਨੂੰ ਸ੍ਵਰਗ ਦਾ ਮਾਲਿਕ ਬਨਾਉਂਦੇ ਹਨ ਤਾਂ ਜ਼ਰੂਰ ਸੰਗਮ ਤੇ ਆਉਣਗੇ। ਹੁਣ ਤੁਸੀਂ ਜਾਣਦੇ ਹੋ ਮਨੁੱਖ ਪੁਕਾਰਦੇ ਰਹਿੰਦੇ ਹਨ ਅਤੇ ਉਹ ਇੱਥੇ ਆ ਗਏ ਹਨ। ਕਲਪ ਪਹਿਲਾਂ ਵੀ ਇੰਵੇਂ ਹੋਇਆ ਸੀ ਇਸਲਈ ਤੇ ਲਿਖਿਆ ਹੋਇਆ ਹੈ ਵਿਨਾਸ਼ਕਾਲੇ ਵਪ੍ਰੀਤ ਬੁੱਧੀ। ਕਿਉਂਕਿ ਉਹ ਹਨ ਪਥਰਬੁੱਧੀ। ਤੁਹਾਡੀ ਹੈ ਵਿਨਾਸ਼ ਕਾਲੇ ਪ੍ਰੀਤ ਬੁੱਧੀ। ਤੁਸੀਂ ਪਾਰਸ ਬੁੱਧੀ ਬਣ ਰਹੇ ਹੋ ਤਾਂ ਅਜਿਹੀ ਕੋਈ ਯੁਕਤੀ ਕੱਢਣੀ ਚਾਹੀਦੀ ਹੈ ਜੋ ਮਨੁੱਖ ਜਲਦੀ ਸਮਝਣ। ਇੱਥੇ ਵੀ ਬਹੁਤਿਆਂ ਨੂੰ ਲੈ ਆਉਂਦੇ ਹਨ, ਤਾਂ ਵੀ ਕਹਿੰਦੇ ਹਨ ਸ਼ਿਵਬਾਬਾ ਬ੍ਰਹਮਾ ਤਨ ਵਿੱਚ ਕਿਵ਼ੇਂ ਪੜ੍ਹਾਉਂਦੇ ਹੋਣਗੇ! ਕਿਵ਼ੇਂ ਆਉਂਦੇ ਹੋਣਗੇ! ਕੁਝ ਵੀ ਸਮਝਦੇ ਨਹੀਂ ਹਨ। ਇੰਨੇ ਸਾਰੇ ਸੈਂਟਰ ਤੇ ਆਉਂਦੇ ਹਨ। ਨਿਸ਼ਚੇ ਬੁੱਧੀ ਹਨ ਨਾ। ਸਾਰੇ ਕਹਿੰਦੇ ਹਨ ਸ਼ਿਵ ਭਗਵਾਨੁਵਾਚ, ਸ਼ਿਵ ਹੀ ਸਭ ਦਾ ਬਾਪ ਹੈ। ਕ੍ਰਿਸ਼ਨ ਨੂੰ ਥੋੜ੍ਹੀ ਨਾ ਸਭ ਦਾ ਬਾਪ ਕਹਾਂਗੇ। ਇਸ ਵਿੱਚ ਮੁੰਝਣ ਦੀ ਤੇ ਗੱਲ ਹੀ ਨਹੀਂ। ਪਰੰਤੂ ਤਕਦੀਰ ਦੇਰੀ ਨਾਲ ਖੁਲ੍ਹਣ ਦੀ ਹੈ ਤਾਂ ਫਿਰ ਲੰਗਾੜ੍ਹਦੇ ਰਹਿੰਦੇ ਹਨ। ਘੱਟ ਪੜ੍ਹਨ ਵਾਲੇ ਨੂੰ ਕਿਹਾ ਜਾਂਦਾ ਹੈ - ਇਹ ਲੰਗੜ੍ਹਦੇ ਹਨ। ਸੰਸ਼ੇ ਬੁੱਧੀ ਪਿੱਛੇ ਰਹਿ ਜਾਣਗੇ। ਨਿਸ਼ਚੇ ਬੁੱਧੀ ਚੰਗੀ ਤਰ੍ਹਾਂ ਪੜ੍ਹਨ ਵਾਲੇ ਅੱਗੇ ਗੈਲਪ ਕਰਦੇ ਰਹਿਣਗੇ। ਕਿੰਨਾ ਸਿੰਪਲ ਸਮਝਾਇਆ ਜਾਂਦਾ ਹੈ। ਜਿਵੇਂ ਬੱਚੇ ਦੌੜ੍ਹੀ ਲਗਾਕੇ ਨਿਸ਼ਾਨ ਤੱਕ ਜਾਕੇ ਫਿਰ ਮੁੜ ਆਊਂਦੇ ਹਨ। ਬਾਪ ਵੀ ਕਹਿੰਦੇ ਹਨ ਬੁੱਧੀ ਨੂੰ ਜਲਦੀ ਸ਼ਿਵਬਾਬਾ ਪਾਸ ਦੌੜਾਓਗੇ ਤਾਂ ਸਤੋਪ੍ਰਧਾਨ ਬਣ ਜਾਵੋਗੇ। ਇੱਥੇ ਸਮਝਦੇ ਵੀ ਚੰਗਾ ਹਨ। ਤੀਰ ਲਗਦਾ ਹੈ ਫਿਰ ਵੀ ਬਾਹਰ ਜਾਕੇ ਖ਼ਤਮ ਜੋ ਜਾਂਦੇ। ਬਾਬਾ ਗਿਆਨ ਇੰਜੈਕਸ਼ਨ ਲਗਾਉਂਦੇ ਹਨ ਤਾਂ ਉਸਦਾ ਨਸ਼ਾ ਚੜ੍ਹਨਾ ਚਾਹੀਦਾ ਹੈ ਨਾ ਪਰ ਚੜ੍ਹਦਾ ਹੀ ਨਹੀਂ ਹੈ। ਇੱਥੇ ਗਿਆਨ ਅੰਮ੍ਰਿਤ ਦਾ ਪਿਆਲਾ ਪੀਂਦੇ ਹਨ ਤਾਂ ਅਸਰ ਹੁੰਦਾ ਹੈ। ਬਾਹਰ ਜਾਣ ਕਾਰਣ ਹੀ ਭੁੱਲ ਜਾਂਦੇ ਹਨ। ਬੱਚੇ ਜਾਣਦੇ ਹਨ - ਗਿਆਨ ਸਾਗਰ, ਪਤਿਤ - ਪਾਵਨ ਸਦਗਤੀ ਦਾਤਾ ਲਿਬਰੇਟਰ ਇੱਕ ਹੀ ਬਾਪ ਹੈ। ਉਹ ਹੀ ਹਰ ਗੱਲ ਦਾ ਵਰਸਾ ਦਿੰਦੇ ਹਨ। ਕਹਿੰਦੇ ਹਨ ਬੱਚੇ ਤੁਸੀੰ ਵੀ ਪੂਰੇ ਸਾਗਰ ਬਣੋ। ਜਿਨ੍ਹਾਂ ਮੇਰੇ ਵਿੱਚ ਗਿਆਨ ਹੈ ਉਨ੍ਹਾਂ ਤੁਸੀੰ ਵੀ ਧਾਰਨ ਕਰੋ।

ਸ਼ਿਵਬਾਬਾ ਨੂੰ ਦੇਹ ਦਾ ਨਸ਼ਾ ਨਹੀਂ ਹੈ। ਬਾਪ ਕਹਿੰਦੇ ਹਨ ਬੱਚੇ ਮੈਂ ਤਾਂ ਸਦਾ ਸ਼ਾਂਤ ਰਹਿੰਦਾ ਹਾਂ। ਤੁਹਾਨੂੰ ਵੀ ਜਦੋਂ ਦੇਹ ਨਹੀਂ ਸੀ ਤਾਂ ਨਸ਼ਾ ਸੀ। ਸ਼ਿਵਬਾਬਾ ਥੋੜ੍ਹੀ ਨਾ ਕਹਿੰਦੇ ਹਨ ਇਹ ਸਾਡੀ ਚੀਜ਼ ਹੈ। ਇਹ ਸ਼ਰੀਰ ਲੋਨ ਲਿਆ ਹੈ, ਲੋਨ ਲਈ ਹੋਈ ਚੀਜ਼ ਆਪਣੀ ਥੋੜ੍ਹੀ ਨਾ ਹੋਈ। ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ, ਥੋੜ੍ਹੇ ਸਮੇਂ ਦੇ ਲਈ ਸਰਵਿਸ ਕਰਨ ਅਰਥ। ਹੁਣ ਤੁਹਾਨੂੰ ਬੱਚਿਆਂ ਨੂੰ ਵਾਪਿਸ ਘਰ ਜਾਣਾ ਹੈ। ਦੌੜ੍ਹੀ ਲਗਾਉਣੀ ਹੈ ਭਗਵਾਨ ਨੂੰ ਮਿਲਣ ਦੇ ਲਈ। ਇੰਨੇ ਯੱਗ, ਤਪ ਆਦਿ ਕਰਦੇ ਰਹਿੰਦੇ ਹਨ, ਸਮਝਦੇ ਥੋੜ੍ਹੀ ਨਾ ਹਨ ਉਹ ਮਿਲੇਗਾ ਕਿਵ਼ੇਂ। ਸਮਝਦੇ ਹਨ ਕੋਈ ਨਾ ਕੋਈ ਰੂਪ ਵਿੱਚ ਭਗਵਾਨ ਆ ਜਾਣਗੇ। ਬਾਪ ਸਮਝਾਉਂਦੇ ਤਾਂ ਬਹੁਤ ਸਹਿਜ ਹਨ, ਪ੍ਰਦਰਸ਼ਨੀ ਵਿੱਚ ਵੀ ਤੁਸੀੰ ਸਮਝਾਓ। ਸਤਿਯੁਗ - ਤ੍ਰੇਤਾ ਦੀ ਉੱਮਰ ਵੀ ਲਿਖੀ ਹੋਈ ਹੈ ਉਸ ਵਿੱਚ 2500 ਵਰ੍ਹੇ ਤੱਕ ਬਿਲਕੁਲ ਐਕੁਰੇਟ ਹੈ। ਸੂਰਜਵੰਸ਼ੀਆਂ ਦੇ ਬਾਦ ਹੁੰਦੇ ਹਨ ਚੰਦ੍ਰਵੰਸ਼ੀ ਫਿਰ ਵਿਖਾਓ ਰਾਵਣ ਦਾ ਰਾਜ ਸ਼ੁਰੂ ਹੋਇਆ ਅਤੇ ਭਾਰਤ ਪਤਿਤ ਹੋਣ ਲੱਗਾ। ਦਵਾਪਰ - ਕਲਯੁਗ ਵਿੱਚ ਰਾਵਣ ਰਾਜ ਹੋਇਆ, ਤਿਥੀ - ਤਾਰੀਖ ਲਗੀ ਹੋਈ ਹੈ। ਵਿਚਕਾਰ ਰੱਖੋ ਸੰਗਮਯੁਗ। ਰਥੀ ਵੀ ਜ਼ਰੂਰ ਚਾਹੀਦਾ ਹੈ ਨਾ। ਇਸ ਰਥ ਵਿੱਚ ਪ੍ਰਵੇਸ਼ ਹੋ ਬਾਪ ਰਾਜਯੋਗ ਸਿਖਾਉਂਦੇ ਹਨ, ਜਿਸ ਨਾਲ ਇਹ ਲਕਸ਼ਮੀ - ਨਾਰਾਇਣ ਬਣਦੇ ਹਨ। ਕਿਸੇ ਨੂੰ ਵੀ ਸਮਝਾਉਣਾ ਤਾਂ ਬਹੁਤ ਸਹਿਜ ਹੈ। ਲਕਸ਼ਮੀ - ਨਾਰਾਇਣ ਦੀ ਡਾਇਨੇਸਟੀ ਕਿਨਾਂ ਸਮਾਂ ਚਲਦੀ ਹੈ। ਹੋਰ ਸਭ ਘਰਾਣੇ ਹਨ ਹੱਦ ਦੇ, ਇਹ ਹੈ ਬੇਹੱਦ ਦਾ। ਇਸ ਬੇਹੱਦ ਦੀ ਹਿਸਟਰੀ - ਜੋਗ੍ਰਾਫੀ ਨੂੰ ਜਾਨਣਾ ਚਾਹੀਦਾ ਹੈ ਨਾ। ਹੁਣ ਹੈ ਸੰਗਮਯੁਗ। ਫਿਰ ਦੈਵੀ ਰਾਜ ਸਥਾਪਨ ਹੋ ਰਿਹਾ ਹੈ। ਇਸ ਪੱਥਰਬੁੱਧੀ, ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਵਿਨਾਸ਼ ਨਾ ਹੋਵੇ ਤਾਂ ਨਵੀਂ ਦੁਨੀਆਂ ਕਿਵ਼ੇਂ ਬਣੇਗੀ। ਹੁਣ ਕਹਿੰਦੇ ਹਨ ਨਵੀਂ ਦਿੱਲੀ। ਹੁਣ ਤੁਸੀਂ ਬੱਚੇ ਜਾਣਦੇ ਹੋ ਨਵੀਂ ਦਿੱਲੀ ਕਦੋਂ ਹੋਵੇਗੀ। ਨਵੀਂ ਦੁਨੀਆਂ ਵਿੱਚ ਨਵੀਂ ਦਿੱਲੀ ਹੁੰਦੀ ਹੈ। ਗਾਉਂਦੇ ਵੀ ਹਨ ਜਮੁਨਾ ਦੇ ਕੰਡੇ ਤੇ ਮਹਿਲ ਹੁੰਦੇ ਹਨ। ਜਦੋਂ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਹੋਵੇ ਤਾਂ ਕਹਾਂਗੇ ਨਿਊ ਦਿੱਲੀ, ਪਾਰਸਪੁਰੀ। ਨਵਾਂ ਰਾਜ ਤਾਂ ਸਤਯੁੱਗ ਵਿੱਚ ਲਕਸ਼ਮੀ ਨਾਰਾਇਣ ਦਾ ਹੀ ਹੁੰਦਾ ਹੈ। ਮਨੁੱਖ ਤਾਂ ਇਹ ਵੀ ਭੁੱਲ ਗਏ ਹਨ ਕਿ ਡਰਾਮਾ ਕਿਵ਼ੇਂ ਸ਼ੁਰੂ ਹੁੰਦਾ ਹੈ। ਕਿਹੜੇ - ਕਿਹੜੇ ਮੁੱਖ ਐਕਟਰਜ ਹਨ, ਉਹ ਜਾਨਣਾ ਚਾਹੀਦਾ ਹੈ ਨਾ। ਐਕਟਰਜ ਤਾਂ ਬਹੁਤ ਹਨ ਇਸਲਈ ਮੁੱਖ ਐਕਟਰ ਨੂੰ ਤੁਸੀਂ ਜਾਣਦੇ ਹੋ। ਤੁਸੀੰ ਵੀ ਮੁੱਖ ਐਕਟਰ ਬਣ ਰਹੇ ਹੋ। ਸਭਤੋਂ ਮੁੱਖ ਪਾਰਟ ਤੁਸੀੰ ਵਜਾ ਰਹੇ ਹੋ। ਤੁਸੀਂ ਰੂਹਾਨੀ ਸੋਸ਼ਲ ਵਰਕਰਜ਼ ਹੋ। ਬਾਕੀ ਸਭ ਸੋਸ਼ਲ ਵਰਕਰਜ਼ ਹਨ ਜਿਸਮਾਨੀ। ਤੁਸੀੰ ਰੂਹਾਂ ਨੂੰ ਸਮਝਾਉਂਦੇ ਹੋ, ਪੜ੍ਹਦੀ ਰੂਹ ਹੈ। ਮਨੁੱਖ ਸਮਝਦੇ ਹਨ ਜਿਸਮ ਪੜ੍ਹਦਾ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਆਤਮਾ ਇਨ੍ਹਾਂ ਆਰਗਨਜ ਦਵਾਰਾ ਪੜ੍ਹਦੀ ਹੈ। ਮੈਂ ਆਤਮਾ ਬੈਰਿਸਟਰ ਆਦਿ ਬਣਦਾ ਹਾਂ। ਬਾਬਾ ਸਾਨੂੰ ਪੜ੍ਹਾਉਂਦੇ ਹਨ। ਸੰਸਕਾਰ ਵੀ ਆਤਮਾ ਵਿੱਚ ਰਹਿੰਦੇ ਹਨ। ਸੰਸਕਾਰ ਲੈ ਜਾਵੋਗੇ ਫਿਰ ਨਵੀਂ ਦੁਨੀਆਂ ਵਿੱਚ ਆਕੇ ਰਾਜ ਕਰੋਗੇ। ਜਿਵੇਂ ਸਤਿਯੁਗ ਵਿੱਚ ਰਾਜਧਾਨੀ ਚੱਲੀ ਸੀ ਉਵੇਂ ਹੀ ਸ਼ੁਰੂ ਹੋ ਜਾਵੇਗੀ। ਇਸ ਵਿੱਚ ਕੁਝ ਪੁੱਛਣ ਦੀ ਲੋੜ ਨਹੀਂ ਰਹਿੰਦੀ। ਮੁੱਖ ਗੱਲ ਹੈ - ਦੇਹ ਅਭਿਮਾਨ ਵਿੱਚ ਕਦੇ ਨਹੀਂ ਆਓ। ਆਪਣੇ ਨੂੰ ਆਤਮਾ ਸਮਝੋ। ਕੋਈ ਵਿਕਰਮ ਨਹੀਂ ਕਰੋ। ਯਾਦ ਵਿੱਚ ਰਹੋ, ਨਹੀਂ ਤਾਂ ਇੱਕ ਵਿਕਰਮ ਦਾ ਭਾਰ ਸੌ ਗੁਣਾ ਹੋ ਜਾਵੇਗਾ। ਹੱਡ ਗੋਡੇ ਇੱਕਦਮ ਟੁੱਟ ਜਾਂਦੇ ਹਨ। ਉਸ ਵਿੱਚ ਮੁੱਖ ਵਿਕਾਰ ਹੈ ਕਾਮ। ਕਈ ਕਹਿੰਦੇ ਹਨ - ਬੱਚੇ ਤੰਗ ਕਰਦੇ ਹਨ ਫਿਰ ਮਾਰਨਾ ਪੈਂਦਾ ਹੈ। ਹੁਣ ਕੁਝ ਪੁੱਛਣ ਦਾ ਨਹੀਂ ਰਹਿੰਦਾ ਹੈ। ਇਹ ਤਾਂ ਛੋਟਾ ਪਾਈ ਪੈਸੇ ਦਾ ਪਾਪ ਕਹਾਂਗੇ। ਤੁਹਾਡੇ ਸਿਰ ਤਾਂ ਜਨਮ - ਜਨਮਾਂਤ੍ਰ ਦੇ ਪਾਪ ਹਨ, ਪਹਿਲਾਂ ਉਹਨਾਂ ਨੂੰ ਭਸਮ ਕਰੋ। ਬਾਪ ਪਾਵਨ ਹੋਣ ਦਾ ਬਹੁਤ ਸੌਖਾ ਤਰੀਕਾ ਦਸੱਦੇ ਹਨ। ਤੁਸੀਂ ਇੱਕ ਬਾਪ ਦੀ ਯਾਦ ਨਾਲ ਪਾਵਨ ਬਣ ਜਾਵੋਗੇ। ਭਗਵਾਨੁਵਾਚ - ਬੱਚਿਆਂ ਪ੍ਰਤੀ, ਤੁਸੀਂ ਆਤਮਾਵਾਂ ਨਾਲ ਗੱਲ ਕਰਦਾ ਹਾਂ। ਹੋਰ ਕੋਈ ਮਨੁੱਖ ਇੰਵੇਂ ਸਮਝ ਨਾ ਸਕਣ। ਉਹ ਤੇ ਆਪਣੇ ਨੂੰ ਸ਼ਰੀਰ ਹੀ ਸਮਝਦੇ ਹਨ। ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨੂੰ ਸਮਝਾਉਂਦਾ ਹਾਂ। ਗਾਇਆ ਵੀ ਜਾਂਦਾ ਹੈ, ਆਤਮਾਵਾਂ ਅਤੇ ਪ੍ਰਮਾਤਮਾ ਦਾ ਮੇਲਾ ਲੱਗਦਾ ਹੈ, ਇਸ ਵਿੱਚ ਕੋਈ ਆਵਾਜ਼ ਆਦਿ ਨਹੀਂ ਕਰਨੀ ਹੈ। ਇਹ ਤਾਂ ਪੜ੍ਹਾਈ ਹੈ। ਦੂਰ - ਦੂਰ ਤੋਂ ਆਉਂਦੇ ਹਨ ਬਾਬਾ ਦੇ ਕੋਲ। ਨਿਸ਼ਚੇ ਬੁੱਧੀ ਜੋ ਹੋਣਗੇ ਉਨ੍ਹਾਂ ਦੀ ਜ਼ੋਰ ਨਾਲ ਕਸ਼ਿਸ ਹੋਵੇਗੀ ਅਗੇ ਚੱਲਕੇ। ਹਾਲੇ ਇੰਨੀ ਕੋਸ਼ਿਸ ਕਿਸੇ ਦੀ ਹੁੰਦੀ ਨਹੀਂ ਹੈ ਕਿਉਂਕਿ ਯਾਦ ਨਹੀਂ ਕਰਦੇ ਹਨ। ਮੁਸਾਫ਼ਰੀ ਤੋਂ ਜਦੋਂ ਮੁੜਦੇ ਹਨ ਘਰ ਦੇ ਨੇੜ੍ਹੇ ਆਉਂਦੇ ਹਨ ਤਾਂ ਮਕਾਨ ਯਾਦ ਆਉਂਦਾ ਹੈ, ਬੱਚੇ ਯਾਦ ਆਉਣਗੇ, ਘਰ ਪੁੱਜਦੇ ਹੀ ਖੁਸ਼ੀ ਨਾਲ ਆਕੇ ਮਿਲਦੇ ਹਨ। ਖੁਸ਼ੀ ਵੱਧਦੀ ਜਾਵੇਗੀ। ਪਹਿਲਾਂ - ਪਹਿਲਾਂ ਇਸਤ੍ਰੀ ਯਾਦ ਆਵੇਗੀ ਫਿਰ ਬਾਲ - ਬੱਚੇ ਯਾਦ ਆਉਣਗੇ। ਤੁਹਾਨੂੰ ਯਾਦ ਆਵੇਗਾ ਕਿ ਅਸੀਂ ਘਰ ਜਾਂਦੇ ਹਾਂ ਉੱਥੇ ਬਾਪ ਅਤੇ ਬੱਚੇ ਹੀ ਹੁੰਦੇ ਹਨ। ਡਬਲ ਖੁਸ਼ੀ ਹੁੰਦੀ ਹੈ। ਸ਼ਾਂਤੀਧਾਮ ਘਰ ਜਾਵਾਂਗੇ, ਫਿਰ ਆਵਾਂਗੇ ਰਾਜਧਾਨੀ ਵਿੱਚ। ਬਸ ਯਾਦ ਹੀ ਕਰਨਾ ਹੈ, ਬਾਪ ਕਹਿੰਦੇ ਹਨ ਮਨਮਨਾਭਵ। ਆਪਣੇ ਨੂੰ ਆਤਮਾ ਸਮਝ ਬਾਪ ਅਤੇ ਵਰਸੇ ਨੂੰ ਯਾਦ ਕਰੋ। ਬਾਬਾ ਤੁਹਾਨੂੰ ਬੱਚਿਆਂ ਨੂੰ ਗੁਲਗੁਲ ਬਣਾਕੇ, ਅੱਖਾਂ ਤੇ ਬਿਠਾਕੇ ਨਾਲ ਲੈ ਜਾਂਦੇ ਹਨ। ਜਰਾ ਵੀ ਤਕਲੀਫ ਨਹੀਂ। ਜਿਵੇਂ ਮੱਛਰਾਂ ਦਾ ਝੁੰਡ ਜਾਂਦਾ ਹੈ ਨਾ। ਤੁਸੀਂ ਆਤਮਾਵਾਂ ਵੀ ਇੰਵੇਂ ਹੀ ਜਾਵੋਗੀ ਬਾਪ ਦੇ ਨਾਲ। ਪਾਵਨ ਬਣਨ ਦੇ ਲਈ ਤੁਸੀਂ ਬਾਪ ਨੂੰ ਯਾਦ ਕਰਦੇ ਹੋ, ਘਰ ਨੂੰ ਨਹੀਂ।

ਬਾਬਾ ਦੀ ਨਜ਼ਰ ਪਹਿਲਾਂ - ਪਹਿਲਾਂ ਗਰੀਬ ਬੱਚਿਆਂ ਤੇ ਜਾਂਦੀ ਹੈ। ਬਾਬਾ ਗ਼ਰੀਬ ਨਵਾਜ਼ ਹੈ ਨਾ। ਤੁਸੀੰ ਵੀ ਪਿੰਡਾਂ ਵਿੱਚ ਸਰਵਿਸ ਕਰਨ ਜਾਂਦੇ ਹੋ। ਬਾਪ ਕਹਿੰਦੇ ਹਨ ਮੈਂ ਵੀ ਤੁਹਾਡੇ ਪਿੰਡ ਨੂੰ ਆਕੇ ਪਾਰਸਪੁਰੀ ਬਣਾਉਂਦਾ ਹਾਂ। ਹਾਲੇ ਤਾਂ ਇਹ ਨਰਕ ਪੁਰਾਣੀ ਦੁਨੀਆਂ ਹੈ ਇਸਨੂੰ ਜਰੂਰ ਤੋੜਨਾ ਪਵੇ। ਨਵੀਂ ਦੁਨੀਆਂ ਵਿੱਚ ਨਵੀਂ ਦਿੱਲੀ, ਉਹ ਜਰੂਰ ਸਤਿਯੁਗ ਵਿੱਚ ਹੀ ਹੋਵੇਗੀ। ਉੱਥੇ ਰਾਜ ਵੀ ਤੁਹਾਡਾ ਹੋਵੇਗਾ। ਤੁਹਾਨੂੰ ਨਸ਼ਾ ਚੜ੍ਹਦਾ ਹੈ ਅਸੀਂ ਫਿਰ ਤੋਂ ਆਪਣੀ ਰਾਜਧਾਨੀ ਸਥਾਪਨ ਕਰਾਂਗੇ। ਜਿਵੇਂ ਕਲਪ ਪਹਿਲੇ ਕੀਤੀ ਸੀ। ਇਹ ਥੋੜ੍ਹੀ ਨਾ ਕਹਾਂਗੇ ਕਿ ਅਸੀਂ ਇੰਵੇਂ - ਇੰਵੇਂ ਦੇ ਮਕਾਨ ਬਣਾਵਾਂਗੇ। ਨਹੀਂ, ਤੁਸੀਂ ਜਾਵੋਗੇ ਉੱਥੇ ਤਾਂ ਆਟੋਮੈਟਿਕ ਤੁਸੀਂ ਉਹ ਬਣਾਉਣ ਲੱਗ ਜਾਵੋਗੇ ਕਿਉਂਕਿ ਉਹ ਆਤਮਾ ਵਿੱਚ ਪਾਰ੍ਟ ਭਰਿਆ ਹੋਇਆ ਹੈ। ਇੱਥੇ ਪਾਰ੍ਟ ਹੈ ਸਿਰ੍ਫ ਪੜ੍ਹਨ ਦਾ। ਉੱਥੇ ਤੁਹਾਡੀ ਬੁੱਧੀ ਵਿੱਚ ਆਪੇ ਹੀ ਆਵੇਗਾ ਕਿ ਅਜਿਹੇ ਮਹਿਲ ਬਣਾਈਏ। ਜਿਵੇ ਕਲਪ ਪਹਿਲਾਂ ਬਣਾਏ ਸੀ, ਉਹ ਬਨਾਉਣ ਲਗ ਜਾਵੋਗੇ। ਆਤਮਾ ਵਿੱਚ ਵੀ ਪਹਿਲਾਂ ਤੋਂ ਹੀ ਨੂੰਧ ਹੈ। ਤੁਸੀੰ ਉਹ ਹੀ ਮਹਿਲ ਬਣਾਓਗੇ ਜਿਨ੍ਹਾਂ ਮਹਿਲਾਂ ਵਿੱਚ ਤੁਸੀੰ ਕਲਪ - ਕਲਪ ਰਹਿੰਦੇ ਹੋ। ਇਨ੍ਹਾਂ ਗੱਲਾਂ ਨੂੰ ਨਵਾਂ ਕੋਈ ਸਮਝ ਨਹੀਂ ਸਕਦਾ। ਤੁਸੀਂ ਸਮਝਦੇ ਹੋ ਅਸੀਂ ਆਉਂਦੇ ਹਾਂ, ਨਵੇਂ ਨਵੇਂ ਪੁਆਇੰਟਸ ਸੁਣ ਰਿਫਰੇਸ਼ ਹੋ ਕੇ ਜਾਂਦੇ ਹਾਂ। ਨਵੇਂ - ਨਵੇਂ ਪੁਆਇੰਟਸ ਨਿਕਲਦੇ ਹਨ, ਉਹ ਵੀ ਡਰਾਮੇ ਵਿੱਚ ਨੂੰਧ ਹੈ।

ਬਾਬਾ ਕਹਿੰਦੇ ਹਨ ਬੱਚੇ, ਮੈਂ ਇਸ ਬੈਲ ਤੇ (ਰਥ ਤੇ) ਹਮੇਸ਼ਾ ਸਵਾਰੀ ਕਰਾਂ, ਇਸ ਵਿਚ ਮੈਨੂੰ ਸੁਖ ਨਹੀਂ ਭਾਸਦਾ ਹੈ। ਮੈ ਤਾਂ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਆਉਂਦਾ ਹਾਂ। ਇਵੇਂ ਨਹੀਂ, ਬੈਲ ਤੇ ਸਵਾਰੀ ਕਰ ਬੈਠੇ ਹੀ ਹੋ। ਰਾਤ - ਦਿਨ ਬੈਲ ਤੇ ਸਵਾਰੀ ਹੁੰਦੀ ਹੈ ਕੀ? ਉਨ੍ਹਾਂ ਦਾ ਤਾਂ ਸੇਕੇਂਡ ਵਿੱਚ ਆਉਣਾ - ਜਾਣਾ ਹੁੰਦਾ ਹੈ। ਹਮੇਸ਼ਾ ਬੈਠਣ ਦਾ ਕ਼ਾਇਦਾ ਹੀ ਨਹੀਂ। ਬਾਬਾ ਕਿੰਨਾ ਦੂਰ ਤੋਂ ਆਉਂਦੇ ਹਨ ਪੜ੍ਹਾਉਣ ਦੇ ਲਈ, ਘਰ ਤਾਂ ਉਨ੍ਹਾਂ ਦਾ ਉਹ ਹੈ ਨਾ। ਸਾਰਾ ਦਿਨ ਸ਼ਰੀਰ ਵਿੱਚ ਥੋੜੀ ਬੈਠੇਗਾ, ਉਨ੍ਹਾਂ ਨੂੰ ਸੁੱਖ ਹੀ ਨਹੀਂ ਆਏਗਾ। ਜਿਵੇਂ ਪਿੰਜਰੇ ਵਿੱਚ ਤੋਤਾ ਫਸ ਜਾਂਦਾ ਹੈ। ਮੈਂ ਤਾਂ ਇਹ ਲੋਨ ਲੈਂਦਾ ਹਾਂ ਤੁਹਾਨੂੰ ਸਮਝਾਉਣ ਦੇ ਲਈ। ਤੁਸੀਂ ਕਹੋਗੇ ਗਿਆਨ ਦਾ ਸਾਗਰ ਬਾਬਾ ਆਉਂਦੇ ਹਨ ਸਾਨੂੰ ਪੜ੍ਹਾਉਣ ਦੇ ਲਈ। ਖੁਸ਼ੀ ਵਿੱਚ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਹਨ। ਉਹ ਖੁਸ਼ੀ ਫਿਰ ਘੱਟ ਥੋੜੀ ਹੋਣੀ ਚਾਹੀਦੀ ਹੈ। ਇਹ ਧਨੀ ਤਾਂ ਸਥਾਈ ਬੈਠੇ ਹਨ। ਇੱਕ ਬੈਲ ਤੇ ਦੋ ਦੀ ਸਵਾਰੀ ਹਮੇਸ਼ਾ ਹੋਵੇਗੀ ਕੀ? ਸ਼ਿਵਬਾਬਾ ਰਹਿੰਦਾ ਹੈ ਆਪਣੇ ਧਾਮ ਵਿੱਚ। ਇੱਥੇ ਆਉਂਦੇ ਹਨ, ਆਉਣ ਵਿੱਚ ਦੇਰੀ ਥੋੜੀ ਲੱਗਦੀ ਹੈ। ਰਾਕੇਟ ਵੇਖੋ ਕਿੰਨੇ ਤਿੱਖੇ ਹੁੰਦੇ ਹਨ। ਆਵਾਜ਼ ਤੋਂ ਵੀ ਤਿੱਖੇ। ਆਤਮਾ ਵੀ ਬਹੁਤ ਛੋਟਾ ਰਾਕੇਟ ਹੈ। ਆਤਮਾ ਭੱਜਦੀ ਕਿਵੇਂ ਹੈ, ਇੱਥੇ ਤੋਂ ਝੱਟ ਗਈ ਲੰਡਨ। ਇੱਕ ਸੇਕੇਂਡ ਵਿੱਚ ਜੀਵਨਮੁਕਤੀ ਗਾਈ ਹੈ। ਬਾਬਾ ਆਪ ਹੀ ਰਾਕੇਟ ਹੈ। ਕਹਿੰਦੇ ਹਨ ਮੈਂ ਤੁਹਾਨੂੰ ਪੜ੍ਹਾਉਣ ਦੇ ਲਈ ਆਉਂਦਾ ਹਾਂ। ਫਿਰ ਜਾਂਦਾ ਹਾਂ ਆਪਣੇ ਘਰ। ਇਸ ਸਮੇਂ ਬਹੁਤ ਬਿਜ਼ੀ ਰਹਿੰਦਾ ਹਾਂ। ਦਿਵਯ ਦ੍ਰਿਸ਼ਟੀ ਦਾਤਾ ਹਾਂ, ਤਾਂ ਭਗਤਾਂ ਨੂੰ ਰਾਜ਼ੀ ਕਰਨਾ ਹੁੰਦਾ ਹੈ। ਤੁਹਾਨੂੰ ਪੜ੍ਹਾਉਂਦਾ ਹਾਂ। ਭਗਤਾਂ ਦੀ ਦਿਲ ਹੁੰਦੀ ਹੈ ਸਾਕ੍ਸ਼ਾਤ੍ਕਕਰ ਹੋ ਜਾਣ ਕੁਝ ਨਾ ਕੁਝ ਭੀਖ ਮੰਗਦੇ ਹਨ। ਸਭ ਤੋਂ ਜਾਸਤੀ ਭੀਖ ਜਗਤ ਅੰਬਾ ਤੋਂ ਮੰਗਦੇ ਹਨ। ਤੁਸੀਂ ਜਗਤ ਅੰਬਾ ਹੋ ਨਾ। ਤੁਸੀਂ ਵਿਸ਼ਵ ਦੀ ਬਾਦਸ਼ਾਹੀ ਦੀ ਭੀਖ ਦਿੰਦੇ ਹੋ। ਗਰੀਬਾਂ ਨੂੰ ਭੀਖ ਮਿਲਦੀ ਹੈ ਨਾ। ਅਸੀਂ ਵੀ ਗਰੀਬ ਹਾਂ ਸ਼ਿਵਬਾਬਾ ਸ੍ਵਰਗ ਦੀ ਬਾਦਸ਼ਾਹੀ ਭੀਖ ਵਿੱਚ ਦਿੰਦੇ ਹਨ। ਭੀਖ ਕੁਝ ਹੋਰ ਨਹੀਂ, ਸਿਰਫ ਕਹਿੰਦੇ ਹਨ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਸ਼ਾਂਤੀਧਾਮ ਵਿਚ ਚਲੇ ਜਾਵੋਗੇ। ਮੈਨੂੰ ਯਾਦ ਕਰੋ ਤਾਂ ਗਾਰੰਟੀ ਕਰਦਾ ਹਾਂ ਤੁਹਾਡੀ ਉਮਰ ਵੀ ਵੱਡੀ ਹੋ ਜਾਵੇਗੀ। ਸਤਯੁਗ ਵਿੱਚ ਮ੍ਰਿਤਯੁ ਦਾ ਨਾਮ ਨਹੀਂ ਹੁੰਦਾ। ਉਹ ਹੈ ਅਮਰਲੋਕ, ਉੱਥੇ ਮ੍ਰਿਤਯੁ ਦਾ ਨਾਮ ਨਹੀਂ ਹੁੰਦਾ। ਸਿਰਫ ਇੱਕ ਖੱਲ ਛੱਡ ਦੂਜੀ ਲੈਂਦੇ ਹਨ, ਇਸ ਨੂੰ ਮ੍ਰਿਤਯੁ ਕਹਾਂਗੇ ਕੀ! ਉਹ ਹੈ ਅਮਰਪੁਰੀ। ਸਾਕਸ਼ਤਕਾਰ ਹੁੰਦਾ ਹੈ ਸਾਨੂੰ ਬੱਚਾ ਬਣਨਾ ਹੈ। ਖੁਸ਼ੀ ਦੀ ਗੱਲ ਹੈ। ਬਾਬਾ ਦੀ ਦਿਲ ਹੁੰਦੀ ਹੈ ਹੁਣ ਜਾਕੇ ਬੱਚਾ ਬਣਾਂ। ਜਾਣਦੇ ਹਨ ਗੋਲਡਨ ਸਪੂਨ ਇਨ ਮਾਉਥ ਹੋਵੇਗਾ। ਇੱਕ ਹੀ ਸਿਕੀਲੱਧਾ ਬਾਪ ਦਾ ਬੱਚਾ ਹਾਂ। ਬਾਪ ਨੇ ਅਡੋਪਟ ਕੀਤਾ ਹੈ। ਮੈਂ ਸਿਕਿਲੱਧਾ ਬੱਚਾ ਹਾਂ ਤਾਂ ਬਾਬਾ ਕਿੰਨਾ ਪਿਆਰ ਕਰਦੇ ਹਨ। ਇੱਕਦਮ ਪ੍ਰਵੇਸ਼ ਕਰ ਲੈਂਦੇ ਹਨ। ਇਹ ਵੀ ਖੇਡ ਹੈ ਨਾ। ਖੇਡ ਵਿਚ ਹਮੇਸ਼ਾ ਖੁਸ਼ੀ ਹੁੰਦੀ ਹੈ। ਇਹ ਵੀ ਜਾਣਦੇ ਹਨ ਜਰੂਰ ਬਹੁਤ - ਬਹੁਤ ਭਾਗਿਆਸ਼ਾਲੀ ਰਥ ਹੋਵੇਗਾ । ਜਿਸਦੇ ਲਈ ਗਾਇਨ ਹੈ ਗਿਆਨ ਸਾਗਰ, ਇਨ੍ਹਾਂ ਵਿਚ ਪ੍ਰਵੇਸ਼ ਕਰ ਤੁਹਾਨੂੰ ਗਿਆਨ ਦਿੰਦੇ ਹਨ। ਤੁਸੀਂ ਬੱਚਿਆਂ ਦੇ ਲਈ ਇੱਕ ਹੀ ਖੁਸ਼ੀ ਬਹੁਤ ਹੈ - ਰੱਬ ਆਕੇ ਪੜ੍ਹਾਉਂਦੇ ਹਨ। ਰੱਬ ਸ੍ਵਰਗ ਦੀ ਰਜਾਈ ਸਥਾਪਨਾ ਕਰਦੇ ਹਨ। ਅਸੀਂ ਉਨ੍ਹਾਂ ਦੇ ਬੱਚੇ ਹਾਂ ਤਾਂ ਫਿਰ ਅਸੀਂ ਨਰਕ ਵਿਚ ਕਿਓੰ ਹਾਂ! ਇਹ ਕਿਸੇ ਦੀ ਵੀ ਬੁੱਧੀ ਵਿਚ ਨਹੀਂ ਆਉਂਦਾ। ਤੁਸੀਂ ਤਾਂ ਭਾਗਿਆਸ਼ਾਲੀ ਹੋ ਜੋ ਵਿਸ਼ਵ ਦਾ ਮਾਲਿਕ ਬਣਨ ਦੇ ਲਈ ਪੜ੍ਹਦੇ ਹੋ। ਇਵੇਂ ਦੀ ਪੜ੍ਹਾਈ ਤੇ ਕਿੰਨਾ ਅਟੈਂਸ਼ਨ ਦੇਣੀ ਚਾਹੀਦੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸੇ ਡਬਲ ਖੁਸ਼ੀ ਵਿਚ ਰਹਿਣਾ ਹੈ ਕਿ ਹੁਣ ਮੁਸਾਫਿਰੀ ਪੂਰੀ ਹੋਈ, ਪਹਿਲੇ ਅਸੀਂ ਆਪਣੇ ਘਰ ਸ਼ਾਂਤੀਧਾਮ ਵਿਚ ਜਾਵਾਂਗੇ ਫਿਰ ਆਪਣੀ ਰਾਜਧਾਨੀ ਵਿਚ ਆਵਾਂਗੇ।

2. ਸਿਰ ਤੇ ਜੋ ਜਨਮ - ਜਨਮਾਂਤ੍ਰ ਦੇ ਪਾਪਾਂ ਦਾ ਬੋਝ ਹੈ ਉਸ ਨੂੰ ਭਸਮ ਕਰਨਾ ਹੈ, ਦੇਹ - ਅਭਿਮਾਨੀ ਵਿਚ ਆਕੇ ਕੋਈ ਵੀ ਵਿਕਰਮ ਨਹੀਂ ਕਰਨਾ ਹੈ।
 

ਵਰਦਾਨ:-
ਮਨ ਦੀ ਸਵਤੰਤਰਤਾ ਦੁਆਰਾ ਸਰਵ ਆਤਮਾਵਾਂ ਨੂੰ ਸ਼ਾਂਤੀ ਦਾ ਦਾਨ ਦੇਣ ਵਾਲੇ ਮਨਸਾ ਮਹਾਦਾਨੀ ਭਵ:

ਬੰਧੇਲੀਆਂ ਤਨ ਨਾਲ ਭਾਵੇਂ ਪਰਤੰਤ੍ਰ ਹਨ ਪਰ ਮਨ ਨਾਲ ਸਵਤੰਤਰ ਹਨ ਤਾਂ ਆਪਣੀ ਵ੍ਰਿਤੀ ਦੁਆਰਾ, ਸ਼ੁੱਧ ਸੰਕਲਪ ਦੁਆਰਾ ਵਿਸ਼ਵ ਦੇ ਵਾਯੂਮੰਡਲ ਨੂੰ ਬਦਲਣ ਦੀ ਸੇਵਾ ਕਰ ਸਕਦੀਆਂ ਹਨ। ਅੱਜਕਲ ਵਿਸ਼ਵ ਨੂੰ ਜਰੂਰਤ ਹੈ ਮਨ ਦੀ ਸ਼ਾਂਤੀ ਦੀ। ਤਾਂ ਮਨ ਤਾਂ ਸਵਤੰਤਰ ਆਤਮਾ ਮਨਸਾ ਦੁਆਰਾ ਸ਼ਾਂਤੀ ਦੇ ਵਾਈਬ੍ਰੇਸ਼ਨ ਫੈਲਾ ਸਕਦੀ ਹੈ। ਸ਼ਾਂਤੀ ਦੇ ਸਾਗਰ ਬਾਪ ਦੀ ਯਾਦ ਵਿਚ ਰਹਿਣ ਨਾਲ ਆਟੋਮੈਟਿਕ ਸ਼ਾਂਤੀ ਦੀਆਂ ਕਿਰਨਾਂ ਫੈਲਦੀਆਂ ਹਨ। ਇਵੇਂ ਸ਼ਾਂਤੀ ਦਾ ਦਾਨ ਦੇਣ ਵਾਲੇ ਹੀ ਮਨਸਾ ਮਹਾਦਾਨੀ ਹਨ।

ਸਲੋਗਨ:-
ਸਨੇਹ ਰੂਪ ਦਾ ਅਨੁਭਵ ਤਾਂ ਸਣਾਉਂਦੇ ਹੋ ਹੁਣ ਸ਼ਕਤੀ ਰੂਪ ਦਾ ਅਨੁਭਵ ਸੁਣਾਓ।