06.09.21        Punjabi Morning Murli        Om Shanti         BapDada         Madhuban


ਪਤਿਤ - ਪਾਵਨ ਬਾਪ ਦੀ ਸ਼੍ਰੀਮਤ ਤੇ ਤੁਸੀਂ ਪਾਵਨ ਬਣਦੇ ਹੋ ਇਸਲਈ ਤੁਹਾਨੂੰ ਪਾਵਨ ਦੁਨੀਆਂ ਦੀ ਰਜਾਈ ਮਿਲਦੀ ਹੈ, ਆਪਣੀ ਮਤ ਤੇ ਪਾਵਨ ਬਣਨ ਵਾਲਿਆਂ ਨੂੰ ਕੋਈ ਪ੍ਰਾਪਤੀ ਨਹੀਂ

ਪ੍ਰਸ਼ਨ:-
ਬੱਚਿਆਂ ਨੂੰ ਸਰਵਿਸ ਤੇ ਵਿਸ਼ੇਸ਼ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?

ਉੱਤਰ:-
ਜਦੋਂ ਸਰਵਿਸ ਤੇ ਜਾਂਦੇ ਹੋ ਤੇ ਕਦੇ ਵੀ ਛੋਟੀ ਮੋਟੀ ਗੱਲ ਵਿੱਚ ਇੱਕ ਦੂਸਰੇ ਨਾਲ ਰੂਸੋ ਨਾ ਮਤਲਬ ਨਾਰਾਜ਼ ਨਾ ਹੋਵੋ। ਜੇਕਰ ਆਪਸ ਵਿੱਚ ਲੂਣਪਾਣੀ ਹੁੰਦੇਂ, ਗੱਲ ਨਹੀਂ ਕਰਦੇ ਹਨ ਤਾਂ ਡਿਸਸਰਵਿਸ ਦੇ ਨਿਮਿਤ ਬਣ ਜਾਂਦੇ ਹਨ। ਕਈ ਬੱਚੇ ਤਾਂ ਬਾਪ ਨਾਲ ਵੀ ਨਾਰਾਜ਼ ਹੋ ਜਾਂਦੇ ਹਨ। ਉਲਟੇ ਕਰਮ ਕਰਨ ਲੱਗ ਪੈਂਦੇ ਹਨ। ਫਿਰ ਅਜਿਹੇ ਬੱਚਿਆਂ ਦੀ ਅਡੋਪਸ਼ਨ ਹੀ ਰੱਦ ਹੋ ਜਾਂਦੀ ਹੈ।

ਓਮ ਸ਼ਾਂਤੀ
ਪਤਿਤ-ਪਾਵਨ ਬਾਪ ਜੋ ਬੱਚਿਆਂ ਨੂੰ ਪਾਵਨ ਬਣਾਉਂਦੇ ਹਨ ਉਹਨਾਂ ਨੂੰ ਬੈਠ ਸਮਝਾਉਂਦੇ ਹਨ। ਪਤਿਤ ਬੱਚੇ ਹੀ ਪਾਵਨ ਬਨਾਉਂਣ ਵਾਲੇ ਬਾਪ ਨੂੰ ਪੁਕਾਰਦੇ ਹਨ। ਡਰਾਮੇ ਦਾ ਪਲੈਨ ਵੀ ਕਹਿੰਦੇ ਹਨ, ਰਾਵਣ ਰਾਜ ਹੋਣ ਦੇ ਕਾਰਨ ਸਾਰੇ ਮਨੁੱਖ ਪਤਿਤ ਹਨ। ਪਤਿਤ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਵਿਕਾਰ ਵਿੱਚ ਜਾਂਦੇ ਹਨ। ਇਵੇਂ ਦੇ ਬਹੁਤ ਹਨ ਜੋ ਵਿਕਾਰ ਵਿੱਚ ਨਹੀਂ ਜਾਂਦੇ। ਬ੍ਰਹਮਚਾਰੀ ਰਹਿੰਦੇ ਹਨ। ਸਮਝਦੇ ਹਨ ਅਸੀਂ ਨਿਰਵਿਕਾਰੀ ਹਾਂ, ਜਿਵੇਂ ਪਾਦਰੀ ਲੋਕ ਹਨ, ਮੁੱਲੇ ਕਾਜ਼ੀ ਹਨ, ਬੋਧੀ ਵੀ ਹੁੰਦੇ ਹਨ ਜੋ ਪਵਿੱਤਰ ਰਹਿੰਦੇ ਹਨ। ਉਨ੍ਹਾਂ ਨੂੰ ਪਵਿੱਤਰ ਕਿਸ ਨੇ ਬਣਾਇਆ? ਉਹ ਖੁਦ ਬਣੇ ਹਨ। ਦੁਨੀਆਂ ਵਿੱਚ ਅਜਿਹੇ ਬਹੁਤ ਧਰਮਾਂ ਵਿੱਚ ਹਨ ਜੋ ਵਿਕਾਰ ਵਿੱਚ ਨਹੀਂ ਜਾਂਦੇ। ਪਰ ਉਨ੍ਹਾਂ ਨੂੰ ਪਤਿਤ - ਪਾਵਨ ਬਾਪ ਤਾਂ ਪਾਵਨ ਨਹੀਂ ਬਣਾਉਂਦੇ ਹਨ ਨਾ ਇਸਲਈ ਉਹ ਪਾਵਨ ਦੁਨੀਆਂ ਦਾ ਮਾਲਿਕ ਨਹੀਂ ਬਣ ਸਕਦੇ ਹਨ। ਪਾਵਨ ਦੁਨੀਆਂ ਵਿੱਚ ਜਾ ਨਹੀਂ ਸਕਦੇ। ਸੰਨਿਆਸੀ ਵੀ ਪੰਜ ਵਿਕਾਰਾਂ ਨੂੰ ਛੱਡ ਦਿੰਦੇ ਹਨ। ਪਰ ਉਨ੍ਹਾਂ ਨੂੰ ਸੰਨਿਆਸ ਕਰਾਇਆ ਕਿਸਨੇ? ਪਤਿਤ - ਪਾਵਨ ਪਰਮਪਿਤਾ ਪਰਮਾਤਮਾ ਨੇ ਤਾਂ ਸੰਨਿਆਸ ਨਹੀਂ ਕਰਾਇਆ ਨਾ। ਪਤਿਤ - ਪਾਵਨ ਬਾਪ ਦੇ ਸਿਵਾਏ ਸਫ਼ਲਤਾ ਹੋ ਨਹੀਂ ਸਕਦੀ। ਪਾਵਨ ਦੁਨੀਆਂ ਸ਼ਾਂਤੀਧਾਮ ਵਿੱਚ ਆ ਨਹੀਂ ਸਕਦੇ। ਇੱਥੇ ਤਾਂ ਤੁਹਾਨੂੰ ਬਾਪ ਆਕੇ ਪਾਵਨ ਬਣਨ ਦੀ ਸ਼੍ਰੀਮਤ ਦਿੰਦੇ ਹਨ। ਸਤਿਯੁਗ ਨੂੰ ਕਿਹਾ ਜਾਂਦਾ ਹੈ ਵਾਇਸਲੈਸ ਦੁਨੀਆਂ। ਇਸ ਨਾਲ ਸਿੱਧ ਹੈ, ਸਤਿਯੁਗ ਵਿੱਚ ਆਉਣ ਵਾਲੇ ਪਵਿੱਤਰ ਜਰੂਰ ਹੋਣਗੇ। ਸਤਿਯੁਗ ਵਿੱਚ ਵੀ ਪਵਿੱਤਰ ਸਨ, ਸ਼ਾਂਤੀਧਾਮ ਵਿੱਚ ਵੀ ਆਤਮਾਵਾਂ ਪਵਿੱਤਰ ਹਨ। ਇਸ ਰਾਵਣਰਾਜ ਵਿੱਚ ਹਨ ਹੀ ਸਭ ਪਤਿਤ। ਪੁਨਰ ਜਨਮ ਤਾਂ ਲੈਣਾ ਹੀ ਹੈ। ਸਤਿਯੁਗ ਵਿੱਚ ਵੀ ਪੁਨਰਜਨਮ ਲੈਂਦੇ ਹਨ, ਪਰ ਵਿਕਾਰ ਨਾਲ ਨਹੀਂ। ਉਹ ਹੈ ਹੀ ਸੰਪੂਰਨ ਨਿਰਵਿਕਾਰੀ ਦੁਨੀਆਂ। ਸੀ ਭਾਵੇਂ ਤ੍ਰੇਤਾ ਵਿੱਚ 2 ਕਲਾਵਾਂ ਘੱਟ ਹੁੰਦੀਆਂ ਹਨ ਪਰ ਵਿਕਾਰੀ ਨਹੀਂ ਕਹਾਂਗੇ। ਭਗਵਾਨ ਸ਼੍ਰੀ ਰਾਮ, ਭਗਵਤੀ ਸ਼੍ਰੀਸੀਤਾ ਕਹਿੰਦੇ ਹਨ ਨਾ। 16 ਕਲਾ ਫਿਰ 14 ਕਲਾ ਕਿਹਾ ਜਾਂਦਾ ਹੈ। ਚੰਦਰਮਾਂ ਦਾ ਵੀ ਇਵੇਂ ਹੁੰਦਾ ਹੈ ਨਾ। ਤਾਂ ਇਸ ਨਾਲ ਸਿੱਧ ਹੁੰਦਾ ਹੈ ਜਦੋਂ ਤੱਕ ਪਤਿਤ - ਪਾਵਨ ਬਾਪ ਆਕੇ ਪਾਵਨ ਨਾ ਬਣਾਏ ਉਦੋਂ ਤੱਕ ਮੁਕਤੀ - ਜੀਵਨ ਮੁਕਤੀ ਵਿੱਚ ਕੋਈ ਵੀ ਜਾ ਨਹੀਂ ਸਕਦਾ। ਬਾਪ ਹੀ ਗਾਈਡ ਹੈ। ਇਸ ਦੁਨੀਆਂ ਵਿੱਚ ਪਵਿੱਤਰ ਤਾਂ ਬਹੁਤ ਹਨ। ਸੰਨਿਆਸੀਆਂ ਦੀ ਵੀ ਪਵਿੱਤਰਤਾ ਦੇ ਕਾਰਨ ਮਾਨ ਹੈ। ਪਰ ਬਾਪ ਦਵਾਰਾ ਪਾਵਨ ਨਹੀਂ ਬਣਦੇ ਹਨ। ਹੁਣ ਤੁਸੀਂ ਜਾਣਦੇ ਹੋ ਸਾਨੂੰ ਪਾਵਨ ਬਨਾਉਣ ਵਾਲਾ ਨਿਰਾਕਾਰ ਪਰਮਪਿਤਾ ਪਰਮਾਤਮਾ ਹੈ। ਉਹ ਤਾਂ ਆਪੇ ਹੀ ਆਪਣੀ ਮਤ ਦਵਾਰਾ ਪਵਿੱਤਰ ਬਣਦੇ ਹਨ। ਤੁਸੀਂ ਬਾਪ ਦਵਾਰਾ ਪਵਿੱਤਰ ਬਣਦੇ ਹੋ। ਪਤਿਤ - ਪਾਵਨ ਬਾਪ ਦਵਾਰਾ ਹੀ ਪਾਵਨ ਦੁਨੀਆਂ ਦਾ ਵਰਸਾ ਮਿਲਦਾ ਹੈ। ਬਾਪ ਕਹਿੰਦੇ ਹਨ - ਹੇ ਬੱਚਿਓ ਕਾਮ ਤੁਹਾਡਾ ਮਹਾ ਦੁਸ਼ਮਣ ਹੈ, ਇਹਨਾਂ ਤੇ ਜਿੱਤ ਪਾਓ, ਡਿੱਗਦੇ ਵੀ ਇਸ ਵਿੱਚ ਹੀ ਹਨ। ਇਵੇਂ ਕਦੀ ਨਹੀਂ ਲਿਖਣਗੇ ਕਿ ਅਸੀਂ ਕ੍ਰੋਧ ਕੀਤਾ, ਤਾਂ ਕਾਲਾ ਮੂੰਹ ਕਰ ਦਿੱਤਾ। ਕਾਮ ਦੇ ਲਈ ਲਿਖਦੇ ਹਨ ਅਸੀਂ ਕਾਲਾ ਮੂੰਹ ਕਰ ਲਿਆ। ਡਿੱਗ ਪਏ। ਇਹਨਾਂ ਗੱਲਾਂ ਨੂੰ ਤੁਸੀਂ ਬੱਚੇ ਹੀ ਜਾਣਦੇ ਹੋ, ਦੁਨੀਆਂ ਨਹੀਂ ਜਾਣਦੀ। ਡਰਾਮਾ ਅਨੁਸਾਰ ਜਿਨ੍ਹਾਂ ਨੂੰ ਆਕੇ ਬ੍ਰਾਹਮਣ ਬਣਨਾ ਹੈ, ਉਹ ਆਉਂਦੇ ਜਾਣਗੇ। ਹੋਰ ਸਤਿਸੰਗਾ ਵਿੱਚ ਤਾਂ ਕੋਈ ਏਮ ਆਬਜੈਕਟ ਹੀ ਨਹੀਂ ਹੈ। ਸ਼ਿਵਾਨੰਦ ਆਦਿ ਦੇ ਫੋਲਵੇਰਸ ਤਾਂ ਬਹੁਤ ਹਨ ਪਰ ਉਨ੍ਹਾਂ ਵਿੱਚ ਕੋਈ - ਕੋਈ ਹੀ ਸੰਨਿਆਸ ਲੈਂਦੇ ਹੋਣਗੇ। ਗ੍ਰਹਿਸਤੀ ਤਾਂ ਲੈਂਦੇ ਹੀ ਨਹੀਂ। ਬਾਕੀ ਘਰਬਾਰ ਛੱਡਣ ਵਾਲੇ ਬਹੁਤ ਥੋੜੇ ਨਿਕਲ ਪੈਂਦੇ ਹਨ। ਸੰਨਿਆਸੀ ਬਣਦੇ ਹਨ ਫਿਰ ਵੀ ਪੁਨਰ ਜਨਮ ਲੈਣਾ ਪੈਂਦਾ ਹੈ। ਸ਼ਿਵਾਨੰਦ ਦੇ ਲਈ ਥੋੜੀ ਕਹਿਣਗੇ ਕਿ ਜੋਤੀ ਜੋਤ ਵਿੱਚ ਸਮਾਇਆ। ਤੁਸੀਂ ਸਮਝਦੇ ਹੋ ਤਾਂ ਸਰਵ ਦਾ ਸਦਗਾਤੀ ਦਾਤਾ ਇੱਕ ਬਾਪ ਹੀ ਹੈ, ਉਹ ਹੀ ਗਾਈਡ ਹੈ। ਗਾਈਡ ਬਗੈਰ ਕੋਈ ਜਾ ਨਹੀਂ ਸਕਦਾ। ਤੁਸੀਂ ਜਾਣਦੇ ਹੋ ਸਾਡਾ ਬਾਪ, ਬਾਪ ਵੀ ਹੈ, ਨਾਲੇਜ਼ਫੁੱਲ ਵੀ ਹੈ। ਮਨੁੱਖ ਸ੍ਰਿਸ਼ਟੀ ਦਾ ਬੀਜ਼ ਰੂਪ ਹੈ। ਸਾਰੇ ਮਨੁੱਖ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ਼ ਬੀਜ਼ ਨੂੰ ਹੀ ਹੋਵੇਗੀ ਨਾ। ਫਾਦਰ ਤਾਂ ਸਭ ਕਹਿੰਦੇ ਹਨ ਨਾ। ਬੱਚੇ ਤਾਂ ਜਾਣਦੇ ਹਨ ਸਾਡਾ ਗੌਡ ਫ਼ਾਦਰ ਇੱਕ ਹੀ ਹੈ ਤਾਂ ਤਰਸ ਉਸ ਫ਼ਾਦਰ ਨੂੰ ਹੀ ਸਾਰਿਆਂ ਤੇ ਪਵੇਗਾ ਨਾ। ਕਿੰਨੇ ਢੇਰ ਮਨੁੱਖ ਹਨ, ਕਿੰਨੇ ਜੀਵ - ਜੰਤੂ ਹਨ। ਉੱਥੇ ਮਨੁੱਖ ਥੋੜੇ ਹੁੰਦੇ ਹਨ ਤਾਂ ਜੀਵ - ਜੰਤੂ ਵੀ ਥੋੜੇ ਹੀ ਹੁੰਦੇ ਹਨ। ਸਤਿਯੁਗ ਵਿੱਚ ਅਜਿਹੀ ਕਿਚੜ੍ ਪੱਟੀ ਹੁੰਦੀ ਨਹੀਂ। ਇੱਥੇ ਤਾਂ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਆਦਿ ਕਿੰਨੀਆਂ ਨਿਕਲਦੀਆਂ ਰਹਿੰਦੀਆਂ ਹਨ। ਜਿਸਦੇ ਲਈ ਫਿਰ ਨਵੀਆਂ ਦਵਾਈਆਂ ਨਿਕਲਦੀਆਂ ਰਹਿੰਦੀਆਂ ਹਨ। ਡਰਾਮਾ ਪਲੈਨ ਅਨੁਸਾਰ ਅਨੇਕ ਤਰ੍ਹਾਂ ਦੇ ਹੁਨਰ ਕੱਢਦੇ ਰਹਿੰਦੇ ਹਨ। ਉਹ ਸਭ ਹਨ ਮਨੁੱਖਾਂ ਦੇ ਹੁਨਰ। ਪਾਰਲੌਕਿਕ ਬਾਪ ਦਾ ਹੁਨਰ ਕੀ ਹੈ? ਬਾਪ ਦੇ ਲਈ ਕਹਿੰਦੇ ਹਨ ਹੇ ਪਤਿਤ - ਪਾਵਨ ਆਕੇ ਸਾਡੀ ਆਤਮਾ ਨੂੰ ਪਾਵਨ ਬਣਾਓ, ਸ਼ਰੀਰ ਵੀ ਪਾਵਨ, ਕਹਿੰਦੇ ਹਨ ਪਤਿਤ - ਪਾਵਨ, ਦੁੱਖ ਹਰਤਾ, ਸੁੱਖ ਕਰਤਾ, ਇੱਕ ਨੂੰ ਹੀ ਬੁਲਾਉਦੇ ਹਨ ਨਾ। ਆਪਣੀ - ਆਪਣੀ ਭਾਸ਼ਾ ਵਿੱਚ ਯਾਦ ਜਰੂਰ ਕਰਦੇ ਹਨ। ਮਨੁੱਖ ਮਰਨ ਤੇ ਹੁੰਦੇ ਹਨ ਤਾਂ ਵੀ ਭਗਵਾਨ ਨੂੰ ਯਾਦ ਕਰਦੇ ਹਨ, ਸਮਝਦੇ ਹਨ ਦੂਸਰਾ ਕੋਈ ਸਹਾਰਾ ਨਹੀਂ ਦਵੇਗਾ, ਇਸਲਈ ਕਹਿੰਦੇ ਹਨ - ਗੌਡ ਫ਼ਾਦਰ ਨੂੰ ਯਾਦ ਕਰੋ। ਕ੍ਰਿਸ਼ਨ ਵੀ ਕਹਿਣਗੇ ਗੌਡ ਫ਼ਾਦਰ ਨੂੰ ਯਾਦ ਕਰੋ। ਇਵੇਂ ਨਹੀਂ ਕਹਿਣਗੇ - ਕ੍ਰਾਇਸਟ ਨੂੰ ਯਾਦ ਕਰੋ। ਜਾਣਦੇ ਹਨ ਕ੍ਰਾਇਸਟ ਦੇ ਉੱਪਰ ਗੌਡ ਹੈ। ਗੌਡ ਤਾਂ ਸਭ ਦਾ ਇੱਕ ਹੀ ਹੋਵੇਗਾ ਨਾ। ਹੁਣ ਤੁਸੀਂ ਬੱਚੇ ਜਾਣਦੇ ਹੋ ਮ੍ਰਿਤੂ ਲੋਕ ਕੀ ਹੈ, ਅਮਰਲੋਕ ਕੀ ਹੈ! ਦੁਨੀਆਂ ਵਿੱਚ ਕੋਈ ਨਹੀਂ ਜਾਣਦੇ ਹਨ। ਉਹ ਤਾਂ ਕਹਿੰਦੇ ਹਨ ਸਵਰਗ ਨਰਕ ਸਭ ਇੱਥੇ ਹੀ ਹੈ। ਕੋਈ - ਕੋਈ ਸਮਝਦੇ ਹਨ ਸਤਿਯੁਗ ਸੀ, ਦੇਵਤਾਵਾਂ ਦਾ ਰਾਜ ਸੀ। ਹੁਣ ਤੱਕ ਵੀ ਕਿੰਨੇ ਨਵੇਂ - ਨਵੇਂ ਮੰਦਿਰ ਬਣਾਉਂਦੇ ਰਹਿੰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਿਵਾਏ ਇੱਕ ਬਾਪ ਦੇ ਹੋਰ ਕੋਈ ਵੀ ਸਾਨੂੰ ਪਾਵਨ ਬਣਾ ਕੇ ਵਾਪਿਸ ਆਪਣੇ ਘਰ ਲੈ ਨਹੀਂ ਜਾ ਸਕਦੇ। ਤੁਹਾਡੀ ਬੁੱਧੀ ਵਿੱਚ ਹੈ ਹੁਣ ਅਸੀਂ ਆਪਣੇ ਸਵੀਟ ਹੋਮ ਵਿੱਚ ਜਾ ਰਹੇ ਹਾਂ। ਬਾਪ ਸਾਨੂੰ ਵਾਪਿਸ ਲੈ ਜਾਣ ਦੇ ਲਈ ਲਾਇਕ ਬਣਾ ਰਹੇ ਹਨ। ਇਹ ਸਮ੍ਰਿਤੀ ਵਿੱਚ ਰਹਿਣਾ ਚਾਹੀਦਾ ਹੈ।

ਬਾਪ ਸਮਝਾਉਂਦੇ ਹਨ ਬੱਚੇ ਤੁਸੀਂ ਇਨ੍ਹੇ - ਇਨ੍ਹੇ ਜਨਮ ਲਏ ਹਨ। ਹੁਣ ਅਸੀਂ ਆਕੇ ਸ਼ੂਦ੍ਰ ਤੋਂ ਬ੍ਰਾਹਮਣ ਬਣ ਰਹੇ ਹਾਂ। ਫਿਰ ਬ੍ਰਾਹਮਣ ਤੋਂ ਦੇਵਤਾ ਬਣਨਾ ਹੈ, ਸਵਰਗ ਵਿੱਚ ਜਾਣਾ ਹੈ। ਹੁਣ ਹੈ ਸੰਗਮ। ਵਿਰਾਟ ਰੂਪ ਵਿੱਚ ਬ੍ਰਾਹਮਣਾ ਦੀ ਚੋਟੀ ਮਸ਼ਹੂਰ ਹੈ। ਹਿੰਦੂਆਂ ਦੇ ਲਈ ਵੀ ਚੋਟੀ ਨਿਸ਼ਾਨੀ ਹੈ। ਮਨੁੱਖ ਤਾਂ ਮਨੁੱਖ ਹੀ ਹਨ। ਖਾਲਸੇ, ਮੁਸਲਮਾਨ ਆਦਿ ਇਵੇਂ ਬਣ ਜਾਂਦੇ ਹਨ ਜੋ ਤੁਹਾਨੂੰ ਪਤਾ ਵੀ ਨਾ ਪਵੇ ਕੌਣ ਹਨ? ਬਾਕੀ ਚੀਨੀ ਹਨ, ਅਫਰੀਕਨ ਹਨ, ਉਨ੍ਹਾਂ ਦਾ ਪਤਾ ਪੈ ਜਾਂਦਾ ਹੈ। ਉਹਨਾਂ ਦੀ ਸ਼ਕਲ ਹੀ ਵੱਖਰੀ ਹੈ। ਕ੍ਰਿਸ਼ਚਨਾਂ ਦਾ ਵੀ ਭਾਰਤ ਨਾਲ ਕੁਨੈਕਸ਼ਨ ਹੈ ਤਾਂ ਇਹ ਸਿੱਖੇ ਹਨ। ਕਿੰਨੀ ਵੈਰਾਇਟੀ ਹੈ ਧਰਮ ਦੀ। ਉਹਨਾਂ ਦੀ ਰਸਮ - ਰਿਵਾਜ਼ ਪਹਿਰ ਵਾਈਸ ਸਭ ਵੱਖਰੀ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ ਮਿਲਿਆ ਹੈ, ਅਸੀਂ ਸਤਿਯੁਗ ਦੀ ਸਥਾਪਨਾ ਕਰ ਰਹੇ ਹਾਂ। ਉੱਥੇ ਹੋਰ ਕੋਈ ਧਰਮ ਨਹੀਂ ਸੀ। ਹੁਣ ਤਾਂ ਸਭ ਵੈਰਾਇਟੀ ਧਰਮ ਵਾਲੇ ਹਾਜ਼ਿਰ ਹਨ। ਹੁਣ ਅੰਤ ਵਿੱਚ ਹੋਰ ਕੀ ਧਰਮ ਸਥਾਪਨ ਕਰਣਗੇ। ਹਾਂ, ਨਵੀਆਂ ਆਤਮਾਵਾਂ ਪਾਵਨ ਹੁੰਦੀਆਂ ਹਨ ਇਸਲਈ ਜੋ ਨਵੀਆਂ ਆਤਮਾਵਾਂ ਆਉਂਦੀਆਂ ਹਨ ਤਾਂ ਕੁੱਝ ਨਾ ਕੁੱਝ ਉਸ ਆਤਮਾ ਦੀ ਮਹਿਮਾ ਹੁੰਦੀ ਰਹੇਗੀ। ਵਿਵੇਕ ਕਹਿੰਦਾ ਹੈ ਜੋ ਪਿਛਾੜੀ ਵਿੱਚ ਆਉਣਗੇ ਉਨ੍ਹਾਂ ਨੂੰ ਪਹਿਲਾਂ ਜਰੂਰ ਸੁੱਖ ਮਿਲੇਗਾ। ਮਹਿਮਾ ਹੋਵੇਗੀ ਫਿਰ ਦੁੱਖ ਵੀ ਹੋਵੇਗਾ। ਹੈ ਹੀ ਇੱਕ ਜਨਮ ਜਿਵੇਂ ਸੁੱਖਧਾਮ ਵਿੱਚ ਬਹੁਤ ਰਹਿੰਦੇ ਹਨ। ਉਹ ਫਿਰ ਸ਼ਾਂਤੀਧਾਮ ਵਿੱਚ ਬਹੁਤ ਰਹਿੰਦੇ ਹਨ। ਅੰਤ ਤੱਕ ਵ੍ਰਿਧੀ ਬਹੁਤ ਹੁੰਦੀ ਹੈ। ਝਾੜ ਵੱਡਾ ਹੈ ਨਾ। ਇਸ ਸਮੇਂ ਮਨੁੱਖਾਂ ਦੀ ਕਿੰਨੀ ਵ੍ਰਿਧੀ ਹੁੰਦੀ ਰਹਿੰਦੀ ਹੈ ਇਸਲਈ ਇਸਨੂੰ ਬੰਦ ਕਰਨ ਦੇ ਉਪਾਏ ਕੱਡਦੇ ਰਹਿੰਦੇ ਹਨ। ਪਰ ਇਸ ਨਾਲ ਕੁੱਝ ਹੋ ਨਹੀਂ ਸਕਦਾ। ਤੁਸੀਂ ਜਾਣਦੇ ਹੋ ਡਰਾਮਾ ਪਲੈਨ ਅਨੁਸਾਰ ਵ੍ਰਿਧੀ ਹੋਣੀ ਹੈ ਜਰੂਰ। ਨਵੇ ਪੱਤੇ ਆਉਦੇ ਜਾਣਗੇ ਫਿਰ ਟਾਲੀਆਂ ਆਦਿ ਨਿਕਲਦੀਆਂ ਰਹਿਣਗੀਆਂ। ਕਿੰਨੀ ਵੈਰਾਇਟੀ ਹੈ। ਹੁਣ ਬੱਚੇ ਜਾਣਦੇ ਹਨ ਹੁਣ ਅਸੀਂ ਹੋਰ ਕਿਸੇ ਦੇ ਕਨੈਕਸ਼ਨ ਵਿੱਚ ਨਹੀਂ ਹੋ। ਬਾਪ ਹੀ ਸਾਨੂੰ ਪਾਵਨ ਬਣਾਉਂਦੇ ਹਨ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਸਮਾਚਾਰ ਸੁਣਾਉਂਦੇ ਹਨ। ਤੁਸੀਂ ਵੀ ਉਹਨਾਂ ਨੂੰ ਹੀ ਬੁਲਾਉਂਦੇ ਹੋ ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਣਾਓ ਤਾਂ ਜਰੂਰ ਪਤਿਤ ਦੁਨੀਆਂ ਵਿਨਾਸ਼ ਨੂੰ ਪਾਏਗੀ। ਇਹ ਵੀ ਹਿਸਾਬ ਹੈ। ਸਤਿਯੁਗ ਵਿੱਚ ਥੋੜੇ ਹੀ ਮਨੁੱਖ ਰਹਿੰਦੇ ਹਨ। ਕਲਿਯੁਗ ਵਿੱਚ ਕਿੰਨੇ ਢੇਰ ਮਨੁੱਖ ਹਨ, ਤੁਸੀਂ ਬੱਚਿਆਂ ਨੂੰ ਸਮਝਾਉਂਣੀ ਵੀ ਦੇਣੀ ਹੈ। ਬਾਪ ਸਾਨੂੰ ਪੜ੍ਹਾਉਂਦੇ ਹਨ ਇਸ ਪੁਰਾਣੀ ਦੁਨੀਆਂ ਦਾ ਹੁਣ ਵਿਨਾਸ਼ ਹੁੰਦਾ ਹੈ। ਸਥਾਪਨਾ ਬਾਪ ਹੀ ਕਰਣਗੇ। ਭਗਵਾਨੁਵਾਚ ਮੈਂ ਸਥਾਪਨਾ ਕਰਦਾ ਹਾਂ। ਵਿਨਾਸ਼ ਤਾਂ ਡਰਾਮਾ ਅਨੁਸਾਰ ਹੁੰਦਾ ਹੈ। ਭਾਰਤ ਵਿੱਚ ਹੀ ਚਿੱਤਰ ਹਨ। ਬ੍ਰਹਮਾ ਦਵਾਰਾ ਬ੍ਰਾਹਮਣ, ਬ੍ਰਹਮਾ ਮੁੱਖ ਵੰਸ਼ਾਵਲੀ ਵੇਖੋ ਕਿੰਨੇ ਹਨ। ਉਹ ਹੈ ਕੁੱਖ ਵੰਸ਼ਾਵਲੀ ਬ੍ਰਾਹਮਣ। ਉਹ ਤਾਂ ਬਾਪ ਨੂੰ ਜਾਣਦੇ ਹੀ ਨਹੀਂ। ਤੁਹਾਨੂੰ ਹੁਣ ਹੌਂਸਲਾ ਆਇਆ ਹੈ। ਤੁਸੀਂ ਜਾਣਦੇ ਹੋ ਹੁਣ ਕਲਿਯੁਗ ਵਿਨਾਸ਼ ਹੋ ਸਤਿਯੁਗ ਆਉਣਾ ਹੈ। ਇਹ ਹੈ ਹੀ ਰਾਜਸਵ ਅਸ਼ਵਮੇਧ ਅਵਿਨਾਸ਼ੀ ਰੂਦ੍ਰ ਗਿਆਨ ਯੱਗ। ਇਸ ਵਿੱਚ ਆਹੂਤੀ ਪੈਣੀ ਹੈ - ਪੁਰਾਣੀ ਦੁਨੀਆਂ ਦੀ। ਦੂਸਰੀ ਤਾਂ ਕੋਈ ਹੈ ਨਹੀਂ। ਬਾਪ ਕਹਿੰਦੇ ਹਨ - ਮੈਂ ਸਾਰੀ ਸ੍ਰਿਸ਼ਟੀ ਤੇ ਇਹ ਇਹ ਇਹ ਰਾਜਸਵ ਅਸ਼ਵਮੇਘ ਯਗ ਰਚਿਆ ਹੈ। ਸਾਰੀ ਭੂਮੀ ਤੇ ਰਚਿਆ ਹੋਇਆ ਹੈ। ਯੱਗ ਕੁੰਡ ਹੁੰਦੇਂ ਹਨ ਨਾ। ਇਸ ਵਿੱਚ ਸਾਰੀ ਦੁਨੀਆਂ ਸਵਾਹਾ ਹੋ ਜਾਵੇਗੀ। ਯਗ ਕੁੰਡ ਬਨਾਉਂਦੇ ਹਨ। ਇਹ ਸਾਰੀ ਸ੍ਰਿਸ਼ਟੀ ਯੱਗ ਕੁੰਡ ਬਣੀ ਹੋਈ ਹੈ। ਇਸ ਯੱਗ ਕੁੰਡ ਵਿੱਚ ਕੀ ਹੋਵੇਗਾ? ਸਾਰੇ ਇਸ ਵਿੱਚ ਖ਼ਲਾਸ ਹੋ ਜਾਣਗੇ। ਇਹ ਕੁੰਡ ਪਵਿੱਤਰ ਨਵਾਂ ਹੋ ਜਾਏਗਾ, ਇਸ ਵਿੱਚ ਫਿਰ ਦੇਵਤਾ ਆਉਣਗੇ। ਸਮੁੰਦਰ ਚਾਰੇ ਪਾਸੇ ਹੈ ਹੀ, ਸਾਰੀ ਦੁਨੀਆਂ ਨਵੀਂ ਹੋ ਜਾਏਗੀ। ਉਥਲ - ਪੁਥਲ ਤਾਂ ਬਹੁਤ ਹੋਵੇਗਾ। ਇਵੇਂ ਦੀ ਕੋਈ ਜਗ੍ਹਾ ਨਹੀਂ ਹੈ ਜੋ ਕਿਸੇ ਦੀ ਨਾ ਹੋਵੇ। ਸਾਰੇ ਕਹਿੰਦੇ ਹਨ ਇਹ ਮੇਰੀ ਹੈ। ਹੁਣ ਮੇਰੀ - ਮੇਰੀ ਕਹਿਣ ਵਾਲੇ ਮਨੁੱਖ ਸਭ ਮਨੁੱਖ ਖ਼ਤਮ ਹੋ ਜਾਣਗੇ। ਬਾਕੀ ਮੈਂ ਜਿਨਾਂ ਨੂੰ ਪਵਿੱਤਰ ਬਣਾਉਂਦਾ ਹਾਂ, ਉਹ ਥੋੜੇ ਹੀ ਸਾਰੀ ਦੁਨੀਆਂ ਵਿੱਚ ਰਹਿਣਗੇ। ਪਹਿਲੇ - ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੋਵੇਗਾ। ਜਮੁਨਾ ਨਦੀ ਦੇ ਕੰਠੇ ਤੇ ਉਹਨਾਂ ਦਾ ਰਾਜ ਹੋਵੇਗਾ। ਇਹ ਸਾਰੀਆਂ ਗੱਲਾਂ ਤੁਹਾਡੀ ਬੁੱਧੀ ਵਿੱਚ ਬੈਠਣੀਆਂ ਚਾਹੀਦੀਆਂ ਹਨ, ਖੁਸ਼ੀ ਰਹਿਣੀ ਚਾਹੀਦੀ ਹੈ। ਮਨੁੱਖ ਇੱਕ ਦੂਸਰੇ ਨੂੰ ਕਹਾਣੀ ਬੈਠ ਸੁਣਾਉਂਦੇ ਰਹਿੰਦੇ ਹਨ। ਇਹ ਵੀ ਸੱਤ ਨਾਰਾਇਣ ਦੀ ਕਹਾਣੀ ਹੈ, ਇਹ ਹੈ ਬੇਹੱਦ ਦੀ। ਤੁਹਾਡੀ ਬੁੱਧੀ ਵਿੱਚ ਇਹ ਗੱਲਾਂ ਹਨ। ਉਸ ਵਿੱਚ ਜੋ ਚੰਗੇ - ਚੰਗੇ ਸਰਵਿਸਬੁਲ ਹਨ, ਉਹਨਾਂ ਦੀ ਬੁੱਧੀ ਵਿੱਚ ਧਾਰਨਾ ਹੁੰਦੀ ਹੈ, ਝੋਲੀ ਭਰੇਗੀ, ਦਾਨ ਦਿੰਦੇ ਰਹਿਣਗੇ ਇਸਲਈ ਕਹਿੰਦੇ ਹਨ ਧਨ ਦਿੱਤੇ ਧਨ ਨਾ ਖੁਟੇ। ਸਮਝਾਉਂਦੇ ਹਨ ਦਾਨ ਦੇਣ ਨਾਲ ਬਰਕਤ ਵਧੇਗੀ। ਤੁਹਾਡਾ ਤਾਂ ਹੈ ਅਵਿਨਾਸ਼ੀ ਧਨ। ਹੁਣ ਧਨ ਦਿੱਤੇ ਧਨ ਨਾ ਖੁਟੇ, ਜਿਨਾਂ ਦਾਨ ਦਵੋਗੇ ਉਨੀ ਹੀ ਖੁਸ਼ੀ ਹੋਵੇਗੀ। ਸੁਣਾਉਂਦੇ ਸਮੇਂ ਕਿਸੇ - ਕਿਸੇ ਦਾ ਕੰਧਾ ਜਿਵੇਂ ਝੂਲਦਾ ਰਹੇਗਾ। ਕੋਈ ਤਾਂ ਤਵਾਈ ਮੁਆਫਿਕ ਬੈਠੇ ਰਹਿੰਦੇ ਹਨ। ਬਾਪ ਇੰਨੀ ਚੰਗੀ - ਚੰਗੀ ਪੁਆਇੰਟਸ ਸੁਣਾਉਂਦੇ ਹਨ। ਤਾਂ ਸੁਣਦੇ ਸਮੇਂ ਆਟੋਮੈਟਿਕ ਕੰਧਾ ਹਿੱਲੇਗਾ। ਇੱਥੇ ਬੱਚੇ ਆਉਂਦੇ ਹੀ ਹਨ ਸਮੁੱਖ ਬਾਪ ਤੋਂ ਰਿਫਰੇਸ਼ ਹੋਣ। ਬਾਪ ਕਿਵੇਂ ਬੈਠ ਯੁਕਤੀ ਨਾਲ ਪੁਆਇੰਟ ਸੁਣਾਉਂਦੇ ਹਨ। ਤੁਸੀਂ ਜਾਣਦੇ ਹੋ ਭਾਰਤ ਵਿੱਚ ਦੇਵੀ - ਦੇਵਤਾਵਾਂ ਦਾ ਰਾਜ ਸੀ। ਭਾਰਤ ਨੂੰ ਸ੍ਵਰਗ ਕਿਹਾ ਜਾਂਦਾ ਹੈ। ਹੁਣ ਤਾਂ ਨਰਕ ਹੈ। ਨਰਕ ਬਦਲਕੇ ਸ੍ਵਰਗ ਹੋਵੇਗਾ ਬਾਕੀ ਇੰਨੇ ਸਭ ਦਾ ਵਿਨਾਸ਼ ਹੋ ਜਾਵੇਗਾ। ਤੁਹਾਡੇ ਲਈ ਤਾਂ ਸ੍ਵਰਗ ਜਿਵੇਂ ਕਲ ਦੀ ਗੱਲ ਹੈ। ਕਲ ਰਾਜ ਕਰਦੇ ਸੀ, ਦੂਜਾ ਕੋਈ ਇਵੇਂ ਕਹਿ ਨਾ ਸਕੇ। ਕਹਿੰਦੇ ਵੀ ਹਨ ਕ੍ਰਾਇਸਟ ਦੇ ਇੰਨੇ ਵਰ੍ਹੇ ਪਹਿਲੇ ਪੈਰਾਡਾਈਜ਼ ਸੀ, ਉਦੋਂ ਕੋਈ ਦੂਜਾ ਧਰਮ ਨਹੀਂ ਸੀ। ਦਵਾਪਰ ਤੋਂ ਸਭ ਧਰਮ ਆਉਂਦੇ ਹਨ। ਬੜੀ ਸਹਿਜ ਗੱਲ ਹੈ। ਪਰ ਮਨੁੱਖਾਂ ਦੀ ਬੁੱਧੀ ਇਸ ਪਾਸੇ ਹੈ ਨਹੀਂ ਜੋ ਸਮਝ ਸਕਣ। ਬੁਲਾਉਂਦੇ ਵੀ ਹਨ ਪਤਿਤ - ਪਾਵਨ ਆਓ ਤਾਂ ਆਕੇ ਜਰੂਰ ਪਤਿਤ ਤੋਂ ਪਾਵਨ ਬਣਾਉਣਗੇ ਨਾ! ਇੱਥੇ ਕੋਈ ਪਾਵਨ ਹੋ ਨਾ ਸਕੇ। ਸਤਿਯੁਗ ਨੂੰ ਵਾਈਸਲੈਸ ਵਰਲਡ ਕਿਹਾ ਜਾਂਦਾ ਹੈ। ਹੁਣ ਤਾਂ ਹੈ ਵਿਸ਼ਸ਼ ਵਰਲਡ। ਮੁੱਖ ਗੱਲ ਹੈ ਪਵਿੱਤਰਤਾ ਦੀ। ਇਸ ਦੇ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਜਾਣਦੇ ਹੋ ਅੱਜ ਦਿਨ ਤੱਕ ਜੋ ਵੀ ਪਾਸਟ ਹੋਇਆ ਉਹ ਡਰਾਮਾ ਅਨੁਸਾਰ ਹੀ ਕਹਾਂਗੇ। ਇਸ ਵਿੱਚ ਅਸੀਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿ ਸਕਦੇ। ਜੋ ਕੁਝ ਹੁੰਦਾ ਹੈ, ਡਰਾਮਾ ਵਿੱਚ ਨੂੰਧ ਹੈ। ਬਾਪ ਅੱਗੇ ਦੇ ਲਈ ਸਮਝਾਉਂਦੇ ਹਨ ਕਿ ਸਰਵਿਸ ਵਿੱਚ ਅਜਿਹੇ ਕਰਮ ਨਹੀਂ ਕਰੋ। ਨਹੀਂ ਤਾਂ ਡਿਸਸਰਵਿਸ ਹੋ ਜਾਂਦੀ ਹੈ। ਬਾਪ ਹੀ ਤਾਂ ਦੱਸਣਗੇ ਨਾ। ਤੁਸੀਂ ਆਪਸ ਵਿੱਚ ਲੂਣਪਾਣੀ ਹੋ ਗਏ ਹੋ। ਸਮਝਦੇ ਹਨ ਅਸੀਂ ਲੂਣਪਾਣੀ ਹਾਂ, ਇਕ ਦੂਜੇ ਨਾਲ ਮਿਲਦੇ ਗੱਲ ਨਹੀਂ ਕਰਦੇ ਫਿਰ ਕਿਸੇ ਨੂੰ ਕੁਝ ਕਹੋ ਤਾਂ ਇਕਦਮ ਵਿਗੜ ਜਾਂਦੇ ਹਨ। ਸ਼ਿਵਬਾਬਾ ਨੂੰ ਭੁੱਲ ਜਾਂਦੇ ਹਨ ਇਸਲਈ ਸਮਝਾਇਆ ਜਾਂਦਾ ਹੈ ਕਿ ਹਮੇਸ਼ਾ ਸ਼ਿਵਬਾਬਾ ਨੂੰ ਯਾਦ ਕਰੋ। ਬਾਪ ਸਾਵਧਾਨੀ ਦਿੰਦੇ ਹਨ ਬੱਚਿਆਂ ਨੂੰ। ਇਵੇਂ - ਇਵੇਂ ਦੇ ਕੰਮ ਕਰਨ ਨਾਲ ਦੁਰਗਤੀ ਹੋ ਜਾਂਦੀ ਹੈ। ਪਰ ਤਕਦੀਰ ਵਿੱਚ ਨਹੀਂ ਹੈ ਤਾਂ ਸਮਝਦੇ ਹੀ ਨਹੀਂ। ਸ਼ਿਵਬਾਬਾ ਜਿਨ੍ਹਾਂ ਤੋਂ ਵਰਸਾ ਮਿਲਦਾ ਹੈ, ਉਨ੍ਹਾਂ ਨਾਲ ਵੀ ਰੁਸ ਪੈਂਦੇ ਹਨ। ਬ੍ਰਾਹਮਣੀ ਨਾਲ ਵੀ ਰੁਸਦੇ ਹਨ, ਇਨ੍ਹਾਂ ਨਾਲ ਵੀ ਰੁੱਸਦੇ ਹਨ। ਫਿਰ ਕਦੀ ਕਲਾਸ ਵਿੱਚ ਨਹੀਂ ਆਉਂਦੇ ਹਨ। ਸ਼ਿਵਬਾਬਾ ਤੋਂ ਤਾਂ ਕਦੀ ਨਹੀਂ ਰੂਸਨਾ ਚਾਹੀਦਾ ਹੈ ਨਾ। ਉਨ੍ਹਾਂ ਦੀ ਮੁਰਲੀ ਤਾਂ ਪੜ੍ਹਨੀ ਹੈ। ਯਾਦ ਵੀ ਉਨ੍ਹਾਂ ਨੂੰ ਕਰਨਾ ਹੈ। ਬਾਬਾ ਕਹਿੰਦੇ ਹਨ ਨਾ - ਬੱਚੇ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ ਤਾਂ ਸਦਗਤੀ ਹੋਵੇਗੀ। ਦੇਹ - ਅਭਿਮਾਨ ਵਿੱਚ ਆਉਣ ਨਾਲ ਦੇਹਧਾਰੀਆਂ ਨਾਲ ਰੁੱਸ ਪੈਂਦੇ ਹਨ। ਵਰਸਾ ਤਾਂ ਦਾਦੇ ਤੋਂ ਮਿਲੇਗਾ। ਬਾਪ ਦਾ ਬਣੇ ਤਾਂ ਦਾਦੇ ਦਾ ਵਰਸਾ ਮਿਲੇ। ਬਾਪ ਨੂੰ ਹੀ ਫਾਰਕਤੀ ਦੇ ਦਿੱਤੀ ਤਾਂ ਵਰਸਾ ਕਿਵੇਂ ਮਿਲੇਗਾ। ਬ੍ਰਾਹਮਣ ਕੁਲ ਤੋਂ ਨਿਕਲ ਸ਼ੂਦ੍ਰ ਕੁਲ ਵਿੱਚ ਚਲੇ ਗਏ ਤਾਂ ਵਰਸਾ ਖਤਮ। ਏਡਾਪਸ਼ਨ ਰੱਦ ਹੋ ਗਿਆ। ਫਿਰ ਵੀ ਸਮਝਦੇ ਨਹੀਂ ਹਨ। ਮਾਇਆ ਅਜਿਹੀ ਹੈ ਜੋ ਇੱਕਦਮ ਤਵਾਈ ਬਣਾ ਦਿੰਦੀ ਹੈ। ਬਾਪ ਨੂੰ ਤਾਂ ਕਿੰਨਾ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ ਪਰ ਯਾਦ ਕਰਦੇ ਹੀ ਨਹੀਂ। ਸ਼ਿਵਬਾਬਾ ਦਾ ਬੱਚਾ ਹਾਂ, ਜੋ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਜਰੂਰ ਭਾਰਤ ਵਿੱਚ ਹੀ ਜਨਮ ਲੈਂਦੇ ਹਨ। ਸ਼ਿਵ ਜਯੰਤੀ ਮਨਾਉਂਦੇ ਹਨ ਨਾ। ਵਰਲਡ ਦੀ ਹਿਸਟ੍ਰੀ- ਜੋਗ੍ਰਾਫੀ ਰਿਪੀਟ ਹੋਵੇਗੀ ਤਾਂ ਪਹਿਲੇ - ਪਹਿਲੇ ਸ਼ਿਵਾਬਾਬਾ ਹੀ ਆਕੇ ਸ੍ਵਰਗ ਰਚਣਗੇ। ਤੁਸੀਂ ਜਾਣਦੇ ਹੋ ਕਿ ਸਾਨੂੰ ਸ੍ਵਰਗ ਦੀ ਬਾਦਸ਼ਾਹੀ ਮਿਲ ਰਹੀ ਹੈ। ਬਾਪ ਹੀ ਆਕੇ ਸ੍ਵਰਗਵਾਸੀ ਬਣਾਉਂਦੇ ਹਨ। ਨਵੀਂ ਦੁਨੀਆਂ ਦੇ ਲਈ ਰਾਜਯੋਗ ਸਿਖਾਉਂਦੇ ਹਨ। ਤੁਸੀਂ ਜਾਕੇ ਨਵੀਂ ਦੁਨੀਆਂ ਵਿੱਚ ਰਾਜ ਚਲਾਉਂਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਰੂਪੀ ਝੋਲੀ ਵਿੱਚ ਅਵਿਨਾਸ਼ੀ ਗਿਆਨ ਰਤਨ ਭਰਪੂਰ ਕਰ ਫਿਰ ਦਾਨ ਕਰਨਾ ਹੈ। ਦਾਨ ਕਰਨ ਨਾਲ ਹੀ ਖੁਸ਼ੀ ਰਹੇਗੀ। ਗਿਆਨ ਧਨ ਵੱਧਦਾ ਜਾਵੇਗਾ।

2. ਕਦੀ ਵੀ ਆਪਸ ਵਿੱਚ ਵਿਗੜਕੇ ਲੂਣਪਾਣੀ ਨਹੀਂ ਹੋਣਾ ਹੈ। ਬਹੁਤ ਪਿਆਰ ਨਾਲ ਬਾਪ ਨੂੰ ਯਾਦ ਕਰਨਾ ਹੈ ਅਤੇ ਮੁਰਲੀ ਸੁਣਨੀ ਹੈ। ਤਵਾਈ ਨਹੀਂ ਬਣਨਾ ਹੈ।

ਵਰਦਾਨ:-
ਹਮੇਸ਼ਾ ਪੁੰਨ ਦਾ ਖਾਤਾ ਜਮਾ ਕਰਨ ਅਤੇ ਕਰਾਉਣ ਵਾਲੇ ਮਾਸਟਰ ਸ਼ਿਕ੍ਸ਼ਕ ਭਵ:

ਅਸੀਂ ਮਾਸਟਰ ਸ਼ਿਕ੍ਸ਼ਕ ਹਾਂ, ਮਾਸਟਰ ਕਹਿਣ ਨਾਲ ਬਾਪ ਖ਼ੁਦ ਯਾਦ ਆਉਂਦਾ ਹੈ। ਬਣਾਉਣ ਵਾਲੇ ਦੀ ਯਾਦ ਆਉਣ ਨਾਲ ਮੈਂ ਨਿਮਿਤ ਹਾਂ - ਇਹ ਖ਼ੁਦ ਸਮ੍ਰਿਤੀ ਵਿੱਚ ਆ ਜਾਣਾ ਹੈ। ਵਿਸ਼ੇਸ਼ ਸਮ੍ਰਿਤੀ ਰਹੇ ਕਿ ਅਸੀਂ ਪੁੰਨ ਆਤਮਾ ਹਾਂ, ਪੁੰਨ ਦਾ ਖਾਤਾ ਜਮਾਂ ਕਰਨਾ ਅਤੇ ਕਰਾਉਣਾ - ਇਹ ਹੀ ਵਿਸ਼ੇਸ਼ ਸੇਵਾ ਹੈ। ਪੁੰਨ ਆਤਮਾ ਕਦੀ ਪਾਪ ਦਾ ਇੱਕ ਪਰਸੈਂਟ ਸੰਕਲਪ ਮਾਤਰ ਵੀ ਨਹੀਂ ਕਰ ਸਕਦੀ। ਮਾਸਟਰ ਸ਼ਿਕ੍ਸ਼ਕ ਮਾਨਾ ਹਮੇਸ਼ਾ ਪੁੰਨ ਦਾ ਖਾਤਾ ਜਮਾਂ ਕਰਨ ਅਤੇ ਕਰਾਉਣ ਵਾਲੇ, ਬਾਪ ਸਮਾਨ।

ਸਲੋਗਨ:-
ਸੰਗਠਨ ਦੇ ਮਹੱਤਵ ਨੂੰ ਜਾਨਣ ਵਾਲੇ ਸੰਗਠਨ ਵਿੱਚ ਹੀ ਆਪਣੀ ਸੇਫਟੀ ਦਾ ਅਨੁਭਵ ਕਰਦੇ ਹਨ।