06.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਜਿਵੇਂ ਬਾਪ ਭਵਿੱਖ 21 ਜਨਮਾਂ ਦੇ ਲਈ ਸੁਖ ਦਿੰਦੇ ਹਨ ਉਵੇਂ ਤੁਸੀਂ ਬੱਚੇ ਵੀ ਬਾਪ ਦੇ ਮਦਦਗਾਰ ਬਣ, ਪ੍ਰੀਤ ਬੁੱਧੀ ਬਣੋ, ਦੁਖ ਦੇਣ ਦਾ ਕਦੇ ਖ਼ਿਆਲ ਵੀ ਨਾ ਆਵੇ।

ਪ੍ਰਸ਼ਨ:-
ਤੁਸੀਂ ਰੂਪ ਬਸੰਤ ਬੱਚਿਆਂ ਦਾ ਕਰਤੱਵ ਕੀ ਹੈ? ਤੁਹਾਨੂੰ ਬਾਪ ਦੀਆਂ ਕਿਹੜੀਆਂ ਸਿੱਖਿਆਵਾਂ ਮਿਲੀਆਂ ਹੋਈਆਂ ਹਨ?

ਉੱਤਰ:-
ਤੁਹਾਡਾ ਰੂਪ ਬਸੰਤ ਬੱਚਿਆਂ ਦਾ ਕਰਤੱਵਿਆ ਹੈ ਮੁੱਖ ਤੋਂ ਸਦਾ ਰਤਨ ਕੱਢਣਾ, ਤੁਹਾਡੇ ਮੂੰਹ ਵਿਚੋਂ ਕਦੇ ਪੱਥਰ ਨਹੀਂ ਨਿਕਲਣੇ ਚਾਹੀਦੇ। ਸਭ ਬੱਚਿਆਂ ਲਈ ਬਾਪ ਦੀ ਸਿੱਖਿਆ ਹੈ ਕਿ ਬੱਚੇ 1.ਆਪਸ ਵਿੱਚ ਕਦੇ ਇੱਕ - ਦੋ ਨੂੰ ਤੰਗ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਇਹ ਆਸੁਰੀ ਮਨੁੱਖਾਂ ਦਾ ਕੰਮ ਹੈ। 2. ਮਨਸਾ ਵਿੱਚ ਵੀ ਕਿਸੇ ਨੂੰ ਦੁੱਖ ਦੇਣ ਦਾ ਖਿਆਲ ਨਾ ਆਵੇ 3. ਨਿੰਦਾ - ਸਤੂਤੀ, ਮਾਨ - ਅਪਮਾਨ ਸਭ ਕੁਝ ਸਹਿਣ ਕਰਨਾ। ਜੇਕਰ ਕੋਈ ਕੁਝ ਬੋਲਦਾ ਹੈ ਤਾਂ ਸ਼ਾਂਤ ਰਹਿਣਾ। ਹੱਥ ਵਿੱਚ ਲਾਅ ਨਹੀਂ ਲੈਣਾ।

ਗੀਤ:-
ਤੂੰ ਪਿਆਰ ਦਾ ਸਾਗਰ ਹੈ...

ਓਮ ਸ਼ਾਂਤੀ
ਗਿਆਨ ਅਤੇ ਅਗਿਆਨ। ਤੁਸੀਂ ਬੱਚਿਆਂ ਵਿੱਚ ਹੁਣ ਗਿਆਨ ਹੈ - ਭਗਤ ਲੋਕੀ ਮਹਿਮਾ ਕਿਸ ਦੀ ਕਰਦੇ ਹਨ ਅਤੇ ਤੁਸੀਂ ਬੱਚੇ ਜੋ ਇੱਥੇ ਬੈਠੇ ਹੋ ਤੁਸੀਂ ਕਿਸ ਦੀ ਮਹਿਮਾ ਸੁਣਦੇ ਹੋ? ਰਾਤ - ਦਿਨ ਦਾ ਫਰਕ ਹੈ। ਉਹ ਤਾਂ ਇਵੇਂ ਹੀ ਸਿਰ੍ਫ ਮਹਿਮਾ ਗਾਉਂਦੇ ਰਹਿੰਦੇ ਹਨ। ਇਨਾਂ ਪਿਆਰ ਨਹੀਂ ਕਿਉਂਕਿ ਪਹਿਚਾਣ ਨਹੀਂ। ਤੁਹਾਨੂੰ ਬਾਪ ਨੇ ਪਹਿਚਾਣ ਦਿੱਤੀ ਹੈ ਮੈਂ ਪਿਆਰ ਦਾ ਸਾਗਰ ਹਾਂ ਅਤੇ ਤੁਹਾਨੂੰ ਪਿਆਰ ਦਾ ਸਾਗਰ ਬਣਾ ਰਿਹਾ ਹਾਂ। ਬਾਪ ਪਿਆਰ ਦਾ ਸਾਗਰ ਕਿੰਨਾ ਸਭ ਨੂੰ ਪਿਆਰਾ ਲੱਗਦਾ ਹੈ। ਉੱਥੇ ਵੀ ਸਭ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਇਹ ਤੁਸੀਂ ਇੱਥੇ ਸਿੱਖਦੇ ਹੋ। ਕਿਸੇ ਦੇ ਨਾਲ ਵੀ ਵਿਰੋਧ ਨਹੀਂ ਹੋਣਾ ਚਾਹੀਦਾ, ਜਿਸਨੂੰ ਬਾਬਾ ਲੂਣ ਪਾਣੀ ਕਹਿੰਦੇ ਹਨ। ਅੰਦਰ ਵਿੱਚ ਕਿਸੇ ਦੇ ਲਈ ਨਫਰਤ ਨਹੀਂ ਹੋਣੀ ਚਾਹੀਦੀ। ਨਫ਼ਰਤ ਕਰਨ ਵਾਲੇ ਕਲਯੁਗੀ ਨਰਕਵਾਸੀ ਹਨ। ਜਾਣਦੇ ਹੋ ਅਸੀਂ ਸਭ ਭਾਈ - ਭੈਣ ਹਾਂ। ਸ਼ਾਂਤੀਧਾਮ ਵਿੱਚ ਤਾਂ ਹਾਂ ਭਾਈ - ਭਾਈ। ਇੱਥੇ ਜਦੋਂ ਕਰਮਖੇਤ੍ਰ ਤੇ ਪਾਰ੍ਟ ਵਜਾਉਂਦੇ ਹਾਂ, ਤਾਂ ਭਾਈ - ਭੈਣ ਹਾਂ। ਈਸ਼ਵਰੀਏ ਸੰਤਾਨ ਹਾਂ। ਈਸ਼ਵਰ ਦੀ ਮਹਿਮਾ ਹੈ ਉਹ ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ ਹੈ, ਮਤਲਬ ਸਭ ਨੂੰ ਸੁੱਖ ਦਿੰਦੇ ਹਨ। ਤੁਸੀਂ ਸਾਰੇ ਦਿਲ ਤੋਂ ਪੁੱਛੋ - ਜਿਵੇਂ ਬਾਪ ਭਵਿੱਖ 21 ਜਨਮਾਂ ਦੇ ਲਈ ਸੁੱਖ ਦਿੰਦੇ ਹਨ ਉਵੇਂ ਅਸੀਂ ਵੀ ਉਹ ਕੰਮ ਕਰਦੇ ਹਾਂ? ਜੇਕਰ ਬਾਪ ਦੇ ਮਦਦਗਾਰ ਨਹੀਂ ਬਣਦੇ, ਪਿਆਰ ਨਹੀਂ ਕਰਦੇ, ਇੱਕ ਦੂਜੇ ਨਾਲ ਪਿਆਰ ਨਹੀਂ ਹੈ, ਵਿਪ੍ਰੀਤ ਬੁੱਧੀ ਹੋਕੇ ਰਹਿੰਦੇ ਹਨ ਤਾਂ ਵਿਸ਼ੰਤੀ ਹੋ ਜਾਂਦੇ ਹਨ। ਵਿਪ੍ਰੀਤ ਬੁੱਧੀ ਹੋਣਾ ਅਸੁਰਾਂ ਦਾ ਕੰਮ ਹੈ। ਆਪਣੇ ਨੂੰ ਇਸ਼ਵਰੀਏ ਸੰਪਰਦਾਇ ਕਹਿਲਵਾ ਕੇ ਫਿਰ ਇੱਕ ਦੂਜੇ ਨੂੰ ਦੁਖ ਦੇਣਾ ਉਸਨੂੰ ਅਸੁਰ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੇ ਕਿਸੇ ਨੂੰ ਦੁਖ ਨਹੀਂ ਦੇਣਾ ਹੈ। ਤੁਸੀਂ ਹੋ ਹੀ ਦੁਖਹਰਤਾ, ਸੁਖਕਰਤਾ ਬਾਪ ਦੇ ਬੱਚੇ। ਤਾਂ ਦੁਖ ਦੇਣ ਦਾ ਖਿਆਲ ਵੀ ਤੁਹਾਨੂੰ ਨਹੀਂ ਆਉਣਾ ਚਾਹੀਦਾ। ਉਹ ਤਾਂ ਹੈ ਹੀ ਆਸੁਰੀ ਸੰਪਰਦਾਇ, ਨਾਕਿ ਈਸ਼ਵਰੀਏ ਸੰਪਰਦਾਇ। ਕਿਉਂਕਿ ਦੇਹ - ਅਭਿਮਾਨੀ ਹਨ। ਉਹ ਕਦੇ ਯਾਦ ਦੀ ਯਾਤ੍ਰਾ ਵਿੱਚ ਰਹਿ ਨਹੀਂ ਸਕਦੇ। ਯਾਦ ਦੀ ਯਾਤ੍ਰਾ ਬਿਗਰ ਕਲਿਆਣ ਹੋਣਾ ਨਹੀਂ ਹੈ। ਵਰਸਾ ਦੇਣ ਵਾਲੇ ਬਾਪ ਨੂੰ ਤਾਂ ਜਰੂਰ ਯਾਦ ਕਰਨਾ ਹੈ ਤਾਂ ਵਿਕਰਮ ਵਿਨਾਸ਼ ਹੋਣਗੇ। ਅੱਧਾਕਲਪ ਤਾਂ ਇੱਕ ਦੂਜੇ ਨੂੰ ਦੁੱਖ ਦਿੰਦੇ ਆਏ ਹੋ। ਇੱਕ ਦੂਜੇ ਨਾਲ ਲੜਦੇ ਤੰਗ ਕਰਦੇ ਰਹਿੰਦੇ ਹਨ, ਉਹ ਆਸੁਰੀ ਸੰਪਰਦਾਇ ਦੇ ਗਿਣੇ ਜਾਂਦੇ ਹਨ। ਭਾਵੇਂ ਪੁਰਸ਼ਾਰਥੀ ਹਨ ਤਾਂ ਵੀ ਕਦੋਂ ਤੱਕ ਦੁਖ ਦਿੰਦੇ ਰਹਿਣਗੇ ਇਸਲਈ ਬਾਬਾ ਕਹਿੰਦੇ ਹਨ ਆਪਣਾ ਚਾਰਟ ਰੱਖੋ। ਚਾਰਟ ਰੱਖਣ ਨਾਲ ਪਤਾ ਪਵੇਗਾ - ਸਾਡਾ ਰਜਿਸਟਰ ਸੁਧਰਦਾ ਜਾਂਦਾ ਹੈ ਜਾਂ ਉਹ ਹੀ ਆਸੁਰੀ ਚਲਨ ਹੈ? ਬਾਬਾ ਸਦਾ ਕਹਿੰਦੇ ਹਨ ਕਦੇ ਕਿਸੇ ਨੂੰ ਦੁੱਖ ਨਾ ਦੇਵੋ। ਨਿੰਦਾ - ਸਤੂਤੀ, ਮਾਨ - ਅਪਮਾਨ, ਠੰਡੀ - ਗਰਮੀ ਸਭ ਸਹਿਣ ਕਰਨਾ ਹੈ। ਕਿਸੇ ਨੇ ਕੁਝ ਕਿਹਾ ਤਾਂ ਸ਼ਾਂਤ ਰਹਿਣਾ ਚਾਹੀਦਾ ਹੈ। ਇਵੇਂ ਨਹੀਂ ਕਿ ਉਨ੍ਹਾਂ ਦੇ ਲਈ ਦੋ ਸ਼ਬਦ ਹੋਰ ਕਹਿ ਦੇਣਾ ਹੈ। ਕੋਈ ਕਿਸੇ ਨੂੰ ਦੁੱਖ ਦਿੰਦੇ ਹਨ ਤਾਂ ਉਨ੍ਹਾਂਨੂੰ ਬਾਪ ਸਮਝਾਉਣਗੇ ਨਾ। ਬੱਚੇ, ਬੱਚੇ ਨੂੰ ਕਹਿ ਨਹੀਂ ਸਕਦੇ। ਆਪਣੇ ਹੱਥ ਵਿੱਚ ਕਾਨੂੰਨ ਨਹੀਂ ਲੈਣਾ ਹੈ। ਕੁਝ ਵੀ ਗੱਲ ਹੈ ਤਾਂ ਬਾਪ ਦੇ ਕੋਲ ਆਉਣਾ ਹੈ। ਗੌਰਮਿੰਟ ਵਿੱਚ ਵੀ ਕ਼ਾਇਦਾ ਹੈ - ਕੋਈ ਇੱਕ ਦੂਜੇ ਨੂੰ ਘਸੁੰਨ ਨਹੀਂ ਮਾਰ ਸਕਦੇ। ਕੰਪਲੇਟ ਕਰ ਸਕਦੇ ਹਨ। ਲਾਅ ਉਠਾਉਣਾ ਗੌਰਮਿੰਟ ਦਾ ਕੰਮ ਹੈ। ਤੁਸੀਂ ਵੀ ਗੌਰਮਿੰਟ ਦੇ ਕੋਲ ਆਵੋ। ਹੱਥ ਵਿੱਚ ਲਾਅ ਨਹੀਂ ਲਵੋ। ਇਹ ਤਾਂ ਹੈ ਹੀ ਆਪਣਾ ਘਰ ਇਸਲਈ ਬਾਬਾ ਕਹਿੰਦੇ ਹਨ ਰੋਜ ਕਚਿਹਰੀ ਕਰੋ। ਇਹ ਵੀ ਸਮਝਦੇ ਨਹੀਂ ਹਨ - ਸ਼ਿਵਬਾਬਾ ਆਰਡਰ ਕਰਦੇ ਹਨ। ਬਾਬਾ ਨੇ ਕਿਹਾ ਹੈ ਹਮੇਸ਼ਾਂ ਸਮਝੋ ਸ਼ਿਵਬਾਬਾ ਸੁਣਾਉਂਦੇ ਹਨ। ਇਵੇਂ ਨਾ ਸਮਝੋ ਬ੍ਰਹਮਾ ਸੁਣਾਉਂਦੇ ਹਨ। ਸਦਾ ਸ਼ਿਵਬਾਬਾ ਹੀ ਸਮਝੋ ਤਾਂ ਉਨ੍ਹਾਂ ਦੀ ਯਾਦ ਰਹੇਗੀ। ਇਹ ਸ਼ਿਵਬਾਬਾ ਨੇ ਰੱਥ ਲਿਆ ਹੈ, ਤੁਹਾਨੂੰ ਗਿਆਨ ਸੁਣਾਉਣ ਦੇ ਲਈ। ਸਤੋ ਪ੍ਰਧਾਨ ਬਣਨ ਦਾ ਰਸਤਾ ਬਾਪ ਸਮਝਾ ਰਹੇ ਹਨ। ਉਹ ਹੈ ਗੁਪਤ। ਤੁਸੀਂ ਹੋ ਪ੍ਰਤੱਖ। ਜੋ ਵੀ ਡਾਇਰੈਕਸ਼ਨ ਨਿਕਲਦੇ ਹਨ, ਸਮਝੋ ਸ਼ਿਵਬਾਬਾ ਦੇ ਹਨ ਤਾਂ ਤੁਸੀਂ ਸੇਫ਼ ਰਹੋਗੇ। ਤੁਸੀਂ ਬਾਬਾ - ਬਾਬਾ ਸ਼ਿਵ ਨੂੰ ਹੀ ਕਹਿੰਦੇ ਹੋ। ਵਰਸਾ ਵੀ ਉਨ੍ਹਾਂ ਤੋਂ ਮਿਲਦਾ ਹੈ। ਉਨ੍ਹਾਂ ਦੇ ਨਾਲ ਕਿੰਨਾ ਰਿਗਾਰਡ, ਰਾਇਲਟੀ ਨਾਲ ਚਲਣਾ ਚਾਹੀਦਾ ਹੈ। ਤੁਸੀਂ ਕਹਿੰਦੇ ਹੋ ਨਾ - ਬਾਬਾ ਅਸੀਂ ਤਾਂ ਲਕਸ਼ਮੀ - ਨਾਰਾਇਣ ਬਣਾਂਗੇ। ਫਿਰ ਸੈਕਿੰਡ, ਥਰਡ ਬਣੇ, ਸੂਰਜਵੰਸ਼ੀ ਨਹੀਂ ਬਣੇ ਤਾਂ ਚੰਦ੍ਰਵੰਸ਼ੀ ਬਣੇ। ਇਵੇਂ ਤਾਂ ਨਹੀਂ ਦਾਸ - ਦਾਸੀ ਬਣੇ। ਪ੍ਰਜਾ ਬਣਨਾ ਤਾਂ ਚੰਗਾ ਨਹੀਂ। ਤੁਹਾਨੂੰ ਤਾਂ ਇੱਥੇ ਦੈਵੀਗੁਣ ਹੀ ਧਾਰਨ ਕਰਨੇ ਹਨ। ਆਸੁਰੀ ਚਲਨ ਤਾਂ ਨਹੀਂ ਹੋਣੀ ਚਾਹੀਦੀ। ਨਿਸ਼ਚੇ ਨਹੀਂ ਹੈ ਤਾਂ ਫਿਰ ਬੈਠੇ - ਬੈਠੇ ਇਹ ਕਹਿ ਦਿੰਦੇ, ਇੰਨਾਂ ਵਿੱਚ ਸ਼ਿਵਬਾਬਾ ਆਉਂਦੇ ਹਨ - ਅਸੀਂ ਤਾਂ ਨਹੀਂ ਸਮਝਦੇ। ਮਾਇਆ ਦਾ ਭੂਤ ਆਉਣ ਨਾਲ ਆਪਸ ਵਿੱਚ ਇਵੇਂ ਕਹਿ ਦਿੰਦੇ। ਆਪਸ ਵਿੱਚ ਆਸੁਰੀ ਸੁਭਾਅ ਵਾਲੇ ਮਿਲਦੇ ਹਨ ਤਾਂ ਫਿਰ ਇਵੇਂ ਕਹਿਣ ਲੱਗ ਜਾਂਦੇ ਹਨ। ਆਸੁਰੀ ਗੱਲਾਂ ਹੀ ਮੂੰਹ ਤੋਂ ਨਿਕਲਦੀਆਂ ਹਨ। ਬਾਪ ਕਹਿੰਦੇ ਹਨ ਤੁਸੀਂ ਆਤਮਾ ਰੂਪ ਬਸੰਤ ਬਣਦੇ ਹੋ। ਤੁਹਾਡੇ ਮੂੰਹ ਵਿਚੋਂ ਰਤਨ ਹੀ ਨਿਕਲਣੇ ਚਾਹੀਦੇ ਹਨ। ਜੇਕਰ ਪੱਥਰ ਨਿਕਲਦੇ ਹਨ ਤਾਂ ਗੋਇਆ ਆਸੁਰੀ ਬੁੱਧੀ ਹੋਏ।

ਗੀਤ ਵੀ ਬੱਚਿਆਂ ਨੇ ਸੁਣਿਆ। ਬੱਚੇ ਕਹਿੰਦੇ ਹਨ - ਬਾਬਾ ਪਿਆਰ ਦਾ ਸਾਗਰ, ਸੁਖ ਦਾ ਸਾਗਰ। ਸ਼ਿਵਬਾਬਾ ਦੀ ਮਹਿਮਾ ਹੈ। ਬਾਪ ਕਹਿੰਦੇ ਹਨ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਸ ਵਿੱਚ ਬਹੁਤ ਚੰਗੇ - ਚੰਗੇ ਬੱਚੇ ਫੇਲ੍ਹ ਹੁੰਦੇ ਹਨ। ਦੇਹੀ - ਅਭਿਮਾਨੀ ਸਥਿਤੀ ਵਿੱਚ ਠਹਿਰ ਨਹੀਂ ਸਕਦੇ। ਦੇਹੀ - ਅਭਿਮਾਨੀ ਬਣੋਗੇ ਤਾਂ ਹੀ ਉੱਚ ਪਦਵੀ ਪਾਵੋਗੇ। ਕਈ ਬੱਚੇ ਫਾਲਤੂ ਗੱਲਾਂ ਵਿੱਚ ਬਹੁਤ ਸਮਾਂ ਵੇਸਟ ਕਰਦੇ ਹਨ। ਗਿਆਨ ਦੀ ਗੱਲ ਹੀ ਧਿਆਨ ਵਿੱਚ ਨਹੀਂ ਆਉਂਦੀ। ਇਹ ਵੀ ਗਾਇਨ ਹੈ ਘਰ ਦੀ ਗੰਗਾ ਦਾ ਮਾਨ ਨਹੀਂ ਰੱਖਦੇ। ਘਰ ਦੀ ਚੀਜ਼ ਦਾ ਇਤਨਾ ਮਾਨ ਨਹੀਂ ਰੱਖਦੇ ਹਨ। ਜਦਕਿ ਕ੍ਰਿਸ਼ਨ ਆਦਿ ਦਾ ਚਿੱਤਰ ਵੀ ਹੈ ਫਿਰ ਸ਼੍ਰੀਨਾਥ ਦੁਆਰੇ ਆਦਿ ਇੰਨਾ ਦੂਰ - ਦੂਰ ਕਿਓਂ ਜਾਂਦੇ ਹੋ। ਸ਼ਿਵ ਦੇ ਮੰਦਿਰਾਂ ਵਿਚ ਵੀ ਹੈ ਤਾਂ ਪੱਥਰ ਦਾ ਹੀ ਲਿੰਗ। ਪਹਾੜਾਂ ਤੋਂ ਪੱਥਰ ਨਿਕਲਦੇ ਹਨ, ਉਹ ਘਿਸ - ਘਿਸ ਜਾਂਦੇ ਹਨ, ਉਨ੍ਹਾਂ ਵਿਚ ਕੋਈ - ਕੋਈ ਪੱਥਰ ਵਿੱਚ ਸੋਨਾ ਵੀ ਲੱਗਿਆ ਹੋਇਆ ਹੁੰਦਾ ਹੈ। ਕਿਹਾ ਜਾਂਦਾ ਹੈ ਸੋਨੇ ਦਾ ਕੈਲਾਸ਼ ਪਰਬਤ। ਸੋਨਾ ਪਹਾੜਾਂ ਤੋਂ ਨਿਕਲਦਾ ਹੈ ਨਾ। ਤਾਂ ਥੋੜਾ - ਥੋੜਾ ਸੋਨਾ ਲੱਗੇ ਹੋਏ ਪੱਥਰ ਵੀ ਹੁੰਦੇ ਹਨ ਜੋ ਫਿਰ ਬਹੁਤ ਚੰਗੇ - ਚੰਗੇ ਗੋਲ ਹੋ ਜਾਂਦੇ ਹਨ, ਉਹ ਵੇਚਦੇ ਹਨ। ਮਾਰਬਲ ਦਾ ਵੀ ਖਾਸ ਬਣਾਉਂਦੇ ਹਨ। ਹੁਣ ਭਗਤੀ ਮਾਰਗ ਵਾਲਿਆਂ ਨੂੰ ਕਹੋ ਕਿ ਤੁਸੀਂ ਬਾਹਰ ਵਿੱਚ ਇੰਨਾ ਭਟਕਦੇ ਕਿਓਂ ਹੋ ਤਾਂ ਵਿਗੜ ਜਾਣਗੇ। ਬਾਪ ਆਪ ਕਹਿੰਦੇ ਹਨ ਤੁਸੀਂ ਬੱਚਿਆਂ ਨੇ ਬਹੁਤ ਪੈਸੇ ਬਰਬਾਦ ਕੀਤੇ ਹਨ। ਇਹ ਵੀ ਡਰਾਮਾ ਵਿਚ ਪਾਰ੍ਟ ਹੈ ਜੋ ਤੁਹਾਨੂੰ ਧੱਕਾ ਖਾਣਾ ਪੈਂਦਾ ਹੈ। ਇਹ ਹੈ ਹੀ ਗਿਆਨ ਅਤੇ ਭਗਤੀ ਦਾ ਖੇਡ। ਹੁਣ ਤੁਸੀਂ ਬੱਚਿਆਂ ਨੂੰ ਸਾਰੀ ਸਮਝ ਮਿਲਦੀ ਹੈ। ਗਿਆਨ ਹੈ ਸੁਖ ਦਾ ਰਸਤਾ, ਗਿਆਨ ਤੋਂ ਸਤਯੁਗ ਦੀ ਰਾਜਾਈ ਮਿਲਦੀ ਹੈ । ਇਸ ਵਕਤ ਰਾਜਾ ਰਾਣੀ ਅਤੇ ਪਰਜਾ ਸਭ ਨਰਕ ਦੇ ਮਾਲਿਕ ਹਨ। ਜੱਦ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸ੍ਵਰਗਵਾਸੀ ਹੋਇਆ। ਇਨ੍ਹਾਂ ਗੱਲਾਂ ਨੂੰ ਹੁਣ ਤੁਸੀਂ ਸਮਝਿਆ ਹੈ। ਹੁਣ ਤੁਸੀਂ ਕਹਿੰਦੇ ਹੋ ਅਸੀਂ ਸ੍ਵਰਗਵਾਸੀ ਬਣਨ ਦੇ ਲਈ ਸ੍ਵਰਗ ਦੀ ਸਥਾਪਨਾ ਕਰਨ ਵਾਲੇ ਬਾਪ ਦੇ ਕੋਲ ਬੈਠੇ ਹਾਂ। ਗਿਆਨ ਦੀ ਬੂੰਦ ਮਿਲਦੀ ਹੈ। ਥੋੜਾ ਵੀ ਗਿਆਨ ਸੁਣਿਆ ਤਾਂ ਸ੍ਵਰਗ ਵਿਚ ਜਰੂਰ ਆਉਣਗੇ, ਬਾਕੀ ਹੈ ਪੁਰਸ਼ਾਰਥ

ਉਤੇ। ਸਮਝਦੇ ਹਨ ਗੰਗਾਜਲ ਦੀ ਇੱਕ ਲੋਟੀ ਵੀ ਮੂੰਹ ਵਿਚ ਪਾਉਣ ਨਾਲ ਪਤਿਤ ਤੋਂ ਪਾਵਨ ਬਣ ਜਾਂਦੇ ਹਨ। ਲੋਟੀ ਭਰਕੇ ਲੈ ਜਾਂਦੇ ਹਨ ਫਿਰ ਰੋਜ਼ ਇੱਕ - ਇੱਕ ਬੂੰਦ ਪਾਣੀ ਵਿਚ ਮਿਲਾਏ ਸ਼ਨਾਨ ਕਰਦੇ ਹਨ। ਉਹ ਜਿਵੇਂ ਗੰਗਾ ਸ਼ਨਾਨ ਹੋ ਜਾਵੇਗਾ। ਵਿਲਾਇਤ ਵਿਚ ਵੀ ਗੰਗਾ ਜਲ ਭਰਕੇ ਲੈ ਜਾਂਦੇ ਹਨ। ਇਹ ਸਭ ਹੈ ਭਗਤੀ।

ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਬੱਚੇ ਮਾਇਆ ਬੜਾ ਜ਼ੋਰ ਨਾਲ ਥੱਪੜ ਲਗਾਉਂਦੀ ਹੈ, ਵਿਕਰਮ ਕਰਵਾ ਦਿੰਦੀ ਹੈ ਇਸਲਈ ਕਚਹਿਰੀ, ਕਰੋ ਆਪ ਹੀ ਆਪਣੀ ਕਚਹਿਰੀ ਕਰਨਾ ਚੰਗਾ ਹੈ। ਤੁਸੀਂ ਆਪਣੇ ਨੂੰ ਆਪ ਹੀ ਰਾਜਤਿਲਕ ਦਿੰਦੇ ਹੋ ਤਾਂ ਆਪਣੀ ਜਾਂਚ ਕਰਨੀ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਬਾਪ ਸ਼੍ਰੀਮਤ ਦਿੰਦੇ ਹਨ ਇਵੇਂ - ਇਵੇਂ ਕਰੋ, ਦੈਵੀਗੁਣ ਧਾਰਨਕਰੋ। ਜੋ ਕਰਨਗੇ ਉਹ ਪਾਉਣਗੇ । ਤੁਹਾਡੇ ਤਾਂ ਖੁਸ਼ੀ ਵਿਚ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਹਨ। ਬੇਹੱਦ ਦਾ ਬਾਪ ਮਿਲਿਆ ਹੈ, ਉਨ੍ਹਾਂ ਦੀ ਸਰਵਿਸ ਵਿਚ ਮਦਦਗਾਰ ਬਣਨਾ ਹੈ। ਅੰਨਿਆਂ ਦੀ ਲਾਠੀ ਬਣਨਾ ਹੈ। ਜਿੰਨਾ ਜਾਸਤੀ ਬਣਨਗੇ, ਉੰਨਾ ਆਪਣਾ ਹੀ ਕਲਿਆਣ ਹੋਵੇਗਾ। ਬਾਬਾ ਨੂੰ ਤਾਂ ਘੜੀ - ਘੜੀ ਯਾਦ ਕਰਨਾ ਹੈ। ਨਿਸ਼ਠਾ ਵਿਚ ਇੱਕ ਜਗਾਹ ਬੈਠਣ ਦੀ ਗੱਲ ਨਹੀਂ। ਚਲਦੇ - ਫਿਰਦੇ ਯਾਦ ਕਰਨਾ ਹੈ। ਟਰੇਨ ਵਿਚ ਵੀ ਤੁਸੀਂ ਸਰਵਿਸ ਕਰ ਸਕਦੇ ਹੋ। ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ ਕਿ ਉੱਚ ਤੇ ਉੱਚ ਕੌਣ ਹੈ? ਉਨ੍ਹਾਂ ਨੂੰ ਯਾਦ ਕਰੋ। ਵਰਸਾ ਉਨ੍ਹਾਂ ਤੋਂ ਹੀ ਮਿਲੇਗਾ ਆਤਮਾ ਨੂੰ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਕੋਈ ਦਾਨ - ਪੁੰਨ ਕਰਨ ਨਾਲ ਰਾਜਾ ਦੇ ਕੋਲ ਜਨਮ ਲੈਂਦੇ ਹਨ ਸੋ ਵੀ ਅਲਪਕਾਲ ਦੇ ਲਈ। ਹਮੇਸ਼ਾ ਤਾਂ ਰਾਜਾ ਨਹੀਂ ਬਣ ਸਕਦੇ। ਤਾਂ ਬਾਪ ਕਹਿੰਦੇ ਹਨ ਇੱਥੇ ਤਾਂ 21 ਜਨਮਾਂ ਦੀ ਗਰੰਟੀ ਹੈ। ਉੱਥੇ ਇਹ ਪਤਾ ਨਹੀਂ ਪਵੇਗਾ ਕਿ ਅਸੀਂ ਬੇਹੱਦ ਦੇ ਬਾਪ ਤੋਂ ਇਹ ਵਰਸਾ ਲੈਣ ਆਏ ਹਾਂ। ਇਹ ਗਿਆਨ ਇਸ ਸਮੇਂ ਤੁਹਾਨੂੰ ਮਿਲਦਾ ਹੈ ਤਾਂ ਕਿੰਨਾ ਚੰਗੀ ਰੀਤੀ ਪੁਰਸ਼ਾਰਥ ਕਰਨਾ ਚਾਹੀਦਾ । ਪੁਰਸ਼ਾਰਥ ਨਹੀਂ ਕਰਦੇ ਹੈ ਤਾਂ ਗੋਇਆ ਆਪਣੇ ਪੈਰਾਂ ਤੇ ਕੁਹਾੜੀ ਮਾਰਦੇ ਹਨ। ਚਾਰਟ ਲਿਖਦੇ ਰਹੋ ਤਾਂ ਡਰ ਰਹੇਗਾ। ਕੋਈ - ਕੋਈ ਲਿਖਦੇ ਵੀ ਹਨ, ਬਾਬਾ ਵੇਖਣਗੇ ਤਾਂ ਕੀ ਕਹਿਣਗੇ। ਚਾਲ - ਚਲਨ ਵਿੱਚ ਬਹੁਤ ਫਰਕ ਰਹਿੰਦਾ ਹੈ। ਤਾਂ ਬਾਪ ਕਹਿੰਦੇ ਹਨ ਗਫ਼ਲਤ ਛੱਡੋ। ਨਹੀਂ ਤਾਂ ਬਹੁਤ ਪਛਤਾਉਣਾ ਪਵੇਗਾ। ਆਪਣੇ ਪੁਰਸ਼ਾਰਥ ਦਾ ਫਿਰ ਪਿਛਾੜੀ ਵਿਚ ਸਾਖਸ਼ਾਤਕਾਰ ਜਰੂਰ ਹੋਵੇਗਾ। ਫਿਰ ਬਹੁਤ ਪਛਤਾਉਣਾ ਪਵੇਗਾ। ਕੀ - ਕਲਪ ਕਲਪ ਇਹ ਹੀ ਵਰਸਾ ਮਿਲੇਗਾ। ਦਾਸ - ਦਾਸੀਆਂ ਜਾਕੇ ਬਣਾਂਗੇ। ਅੱਗੇ ਤਾਂ ਧਿਆਨ ਵਿਚ ਜਾਕੇ ਸੁਣਾਉਂਦੇ ਸੀ - ਫਲਾਣੀ ਦਾਸੀ ਹੈ, ਇਹ ਹੈ। ਫਿਰ ਬਾਬਾ ਨੇ ਬੰਦ ਕਰ ਦਿੱਤਾ। ਪਿਛਾੜੀ ਵਿਚ ਫਿਰ ਤੁਸੀਂ ਬੱਚਿਆਂ ਨੂੰ ਸਾਖਸ਼ਾਤਕਾਰ ਹੋਣਗੇ। ਸਾਖਸ਼ਾਤਕਾਰ ਬਗੈਰ ਸਜ਼ਾ ਕਿਵੇਂ ਮਿਲ ਸਕਦੀ ਹੈ। ਕ਼ਾਇਦਾ ਹੀ ਨਹੀਂ।

ਬੱਚਿਆਂ ਨੂੰ ਯੁਕਤੀਆਂ ਵੀ ਬਹੁਤ ਸਮਝਾਈਆਂ ਜਾਂਦੀਆਂ ਹਨ ਤੁਸੀਂ ਆਪਣੇ ਪਤੀ ਨੂੰ ਬੋਲੋ, ਬਾਬਾ ਕਹਿੰਦੇ ਬੱਚੇ ਕਾਮ ਮਹਾਸ਼ਤ੍ਰੁ ਹੈ, ਇਨ੍ਹਾਂ ਤੇ ਜਿੱਤ ਪਾਓ। ਮਾਇਆਜੀਤੇ ਜਗਤਜੀਤ ਬਣੋ। ਹੁਣ ਅਸੀਂ ਸ੍ਵਰਗ ਦੇ ਮਾਲਿਕ ਬਣੇ ਜਾਂ ਤੁਹਾਡੇ ਕਾਰਨ ਅਪਵਿੱਤਰ ਬਣ ਨਰਕ ਵਿਚ ਜਾਈਏ। ਬਹੁਤ ਪਿਆਰ, ਨਿਮਰਤਾ ਨਾਲ ਸਮਝਾਵੋ। ਮੈਨੂੰ ਨਰਕ ਵਿਚ ਕਿਓਂ ਧਕੇਲਦੇ ਹੋ। ਅਜਿਹੀਆਂ ਬਹੁਤ ਬੱਚੀਆਂ ਹਨ - ਸਮਝਾਉਂਦੇ - ਸਮਝਾਉਂਦੇ ਅਖੀਰ ਪਤੀ ਨੂੰ ਲੈ ਆਉਂਦੀਆਂ ਹਨ। ਫਿਰ ਪਤੀ ਕਹਿੰਦਾ ਹੈ ਕਿ ਇਹ ਸਾਡਾ ਗੁਰੂ ਹੈ, ਇਸ ਨੇ ਸਾਨੂੰ ਬਹੁਤ ਚੰਗਾ ਰਸਤਾ ਦੱਸਿਆ ਹੈ। ਬਾਬਾ ਦੇ ਅੱਗੇ ਚਰਨਾਂ ਵਿਚ ਆ ਡਿੱਗਦੇ ਹਨ। ਕਦੀ ਜਿੱਤ ਕਦੀ ਹਾਰ ਵੀ ਹੁੰਦੀ ਹੈ। ਤਾਂ ਬੱਚਿਆਂ ਨੂੰ ਬਹੁਤ - ਬਹੁਤ ਮਿੱਠਾ ਬਣਨਾ ਹੈ। ਜੋ ਸਰਵਿਸ ਕਰਣਗੇ ਉਹ ਹੀ ਪਿਆਰੇ ਲੱਗਣਗੇ। ਭਗਵਾਨ ਬਾਪ ਆਏ ਹਨ ਬੱਚਿਆਂ ਦੇ ਕੋਲ, ਉਨ੍ਹਾਂ ਦੀ ਸ਼੍ਰੀਮਤ ਤੇ ਚਲਣਾ ਪਵੇ। ਸ਼੍ਰੀਮਤ ਤੇ ਨਹੀਂ ਚਲਦੇ ਹਨ ਤਾਂ ਡਿੱਗ ਪੈਂਦੇ ਹਨ। ਅਜਿਹੇ ਵੀ ਹਨ - ਉਹ ਕੀ ਕੰਮ ਦੇ ਰਹਿਣਗੇ। ਇਹ ਪੜ੍ਹਾਈ ਕੋਈ ਕਾਮਨ ਨਹੀਂ ਹੈ ਤੇ ਸਭ ਸਤਿਸੰਗਾਂ ਆਦਿ ਵਿਚ ਤਾਂ ਹੈ - ਕੰਨਰਸ, ਜਿਸ ਨਾਲ ਅਲਪਕਾਲ ਸੁਖ ਮਿਲਦਾ ਹੈ। ਇਸ ਬਾਪ ਤੋਂ 21 ਜਨਮਾਂ ਦਾ ਸੁਖ ਮਿਲਦਾ ਹੈ। ਬਾਬਾ ਸੁਖ - ਸ਼ਾਂਤੀ ਦਾ ਸਾਗਰ ਹੈ, ਸਾਨੂੰ ਵੀ ਬਾਪ ਤੋਂ ਵਰਸਾ ਮਿਲਣਾ ਹੈ। ਸੇਵਾ ਕਰਨਗੇ ਤੱਦ ਤਾਂ ਮਿਲੇਗਾ, ਇਸਲਈ ਬੈਜ ਹਮੇਸ਼ਾ ਪਾਇਆ ਰਹੇ। ਸਾਨੂੰ ਇਵੇਂ ਸ੍ਰਵਗੁਣ ਸੰਪੰਨ ਬਣਨਾ ਹੈ। ਜਾਂਚ ਕਰਨੀ ਹੈ ਕਿ ਅਸੀਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਆਸੁਰੀ ਚਲਨ ਤਾਂ ਨਹੀਂ ਚਲਦੇ ਹਾਂ? ਮਾਇਆ ਅਜਿਹੇ ਕੰਮ ਕਰਾਉਂਦੀ ਹੈ, ਗੱਲ ਨਾ ਪੁਛੋ। ਚੰਗੇ - ਚੰਗੇ ਘਰ ਵਾਲੇ ਵੀ ਦੱਸਦੇ ਹਨ, ਮਾਇਆ ਨੇ ਇਹ ਵਿਕਰਮ ਕਰਵਾ ਲਿਆ। ਕੋਈ ਸੱਚ ਦੱਸਦੇ, ਕੋਈ ਸੱਚ ਨਹੀਂ ਦੱਸਣ ਨਾਲ ਸੌਗੁਣਾ ਦੰਡ ਪਾ ਲੈਂਦੇ। ਫਿਰ ਉਹ ਆਦਤ ਵੱਧ ਜਾਵੇਗੀ। ਬਾਪ ਨੂੰ ਸੁਣਾਉਣਗੇ ਤਾਂ ਬਾਪ ਸਾਵਧਾਨ ਕਰਨਗੇ। ਬਾਬਾ ਕਹਿੰਦੇ ਹਨ ਪਾਪ ਕੀਤਾ ਹੈ ਤਾਂ ਰਜਿਸਟਰ ਵਿਚ ਲਿਖੋ ਅਤੇ ਦੱਸ ਦਿਉ ਤਾਂ ਤੁਹਾਡੇ ਪਾਪ ਅੱਧਾ ਖਤਮ ਹੋ ਜਾਣਗੇ। ਸੁਣਾਉਂਦੇ ਨਹੀਂ, ਛਿਪਾ ਲੈਣਗੇ ਤਾਂ ਫਿਰ ਕਰਦੇ ਹੀ ਰਹਿਣਗੇ। ਸ਼ਰਾਪ ਮਿਲ ਜਾਂਦਾ ਹੈ। ਨਾ ਦੱਸਣ ਕਾਰਣ ਇੱਕ ਵਾਰ ਦੇ ਬਦਲੇ 100 ਵਾਰ ਕਰਦੇ ਰਹਿਣਗੇ। ਬਾਬਾ ਕਿੰਨੀ ਚੰਗੀ ਰਾਏ ਦਿੰਦੇ ਹਨ ਪਰ ਕਿਸੇ - ਕਿਸੇ ਨੂੰ ਜ਼ਰਾ ਵੀ ਅਸਰ ਨਹੀਂ ਹੁੰਦਾ ਹੈ। ਆਪਣੀ ਤਕਦੀਰ ਨੂੰ ਜਿਵੇਂ ਲੱਤ ਮਾਰਦੇ ਰਹਿੰਦੇ ਹਨ। ਬਹੁਤ- ਬਹੁਤ ਨੁਕਸਾਨ ਕਰਦੇ ਹਨ। ਅੰਤ ਵਿਚ ਸਭ ਨੂੰ ਸਾਖ਼ਸ਼ਤਕਾਰ ਹੋਵੇਗਾ। ਇਹ - ਇਹ ਬਣਨਗੇ, ਕਲਾਸ ਵਿਚ ਟਰਾਂਸਫਰ ਹੁੰਦੇ ਹਨ ਤਾਂ ਮਾਰਕਸ ਨਿਕਲਦੀ ਹੈ। ਟਰਾਂਸਫਰ ਹੋਣ ਤੋਂ ਪਹਿਲੇ ਰਿਜਲਟ ਨਿਕਲਦੀ ਹੈ ਨਾ। ਤੁਸੀਂ ਵੀ ਆਪਣੇ ਕਲਾਸ ਵਿਚ ਜਾਂਦੇ ਹੋ ਤਾਂ ਮਾਰਕਸ ਦਾ ਪਤਾ ਪਵੇਗਾ, ਫਿਰ ਬਹੁਤ ਜ਼ਾਰ - ਜ਼ਾਰ ਰੋਣਗੇ। ਫਿਰ ਕੀ ਕਰ ਸਕਣਗੇ? ਰਿਜ਼ਲਟ ਤਾਂ ਨਿਕਲ ਗਈ ਨਾ। ਜੋ ਤਕਦੀਰ ਵਿੱਚ ਸੀ ਉਹ ਲੈ ਲਿਆ। ਬਾਪ ਸਾਰੇ ਬੱਚਿਆਂ ਨੂੰ ਸਾਵਧਾਨ ਕਰਦੇ ਹਨ। ਕਰਮਾਤੀਤ ਅਵਸਥਾ ਹਾਲੇ ਹੋ ਨਹੀਂ ਸਕਦੀ। ਕਰਮਾਤੀਤ ਅਵਸਥਾ ਹੋ ਜਾਵੇ ਤਾਂ ਸ਼ਰੀਰ ਛੱਡਣਾ ਪੈਂਦਾ ਹੈ, ਹਾਲੇ ਕੁਝ ਨਾ ਕੁਝ ਵਿਕਰਮ ਰਹੇ ਹੋਏ ਹਨ, ਹਿਸਾਬ - ਕਿਤਾਬ ਹੈ ਇਸਲਈ ਯੋਗ ਪੂਰਾ ਨਹੀਂ ਲੱਗਦਾ ਹੈ। ਹੁਣ ਕੋਈ ਵੀ ਨਹੀਂ ਕਹਿ ਸਕਦੇ ਕਿ ਅਸੀਂ ਕਰਮਾਤੀਤ ਅਵਸਥਾ ਵਿੱਚ ਹਾਂ। ਨਜ਼ਦੀਕ ਆਉਣ ਤੋਂ ਫਿਰ ਬਹੁਤ ਨਿਸ਼ਾਨੀਆਂ ਵਿਖਾਈ ਪੈਣਗੀਆਂ। ਸਾਰਾ ਮਦਾਰ ਤੁਹਾਡੀ ਅਵਸਥਾ ਤੇ ਹੈ ਅਤੇ ਵਿਨਾਸ਼ ਤੇ ਹੈ। ਤੁਹਾਡੀ ਪੜ੍ਹਾਈ ਪੂਰੀ ਹੋਣ ਤੇ ਹੋਵੇਗੀ ਤਾਂ ਫਿਰ ਵੇਖੋਗੇ ਲੜਾਈ ਸਿਰ ਤੇ ਖੜੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੇ ਵਸ਼ ਹੋਕੇ ਕੋਈ ਵੀ ਆਸੁਰੀ ਚਲਨ ਨਹੀਂ ਚਲਣੀ ਹੈ। ਆਪਣੀ ਚਲਨ ਦਾ ਰਜਿਸਟਰ ਰੱਖਣਾ ਹੈ । ਇਵੇਂ ਦਾ ਕੋਈ ਕਰਮ ਨਹੀਂ ਕਰਨਾ ਹੈ ਜੋ ਪਸ਼ਚਾਤਾਪ ਕਰਨਾ ਪਵੇ।

2. ਬਹੁਤ - ਬਹੁਤ ਪਿਆਰ ਅਤੇ ਨਿਮਰਤਾ ਨਾਲ ਸੇਵਾ ਕਰਨੀ ਹੈ। ਮਿੱਠਾ ਬਣਨਾ ਹੈ। ਮੁਖ ਤੋਂ ਆਸੁਰੀ ਬੋਲ ਨਹੀਂ ਕੱਢਣੇ ਹਨ। ਸੰਗ ਦੀ ਬਹੁਤ - ਬਹੁਤ ਸੰਭਾਲ ਕਰਨੀ ਹੈ। ਸ਼੍ਰੀਮਤ ਤੇ ਚਲਦੇ ਰਹਿਣਾ ਹੈ।

ਵਰਦਾਨ:-
ਮਨਸਾ ਸੰਕਲਪ ਅਤੇ ਵ੍ਰਿਤੀ ਦੁਆਰਾ ਸ਼੍ਰੇਸ਼ਠ ਵਾਇਬਰੇਸ਼ਨ ਦੀ ਖੁਸ਼ਬੂ ਫਲਾਉਣ ਵਾਲੇ ਸ਼ਿਵ ਸ਼ਕਤੀ ਕੰਬਾਈਂਡ ਭਵ:

ਜਿਵੇਂ ਅੱਜਕਲ ਸਥੂਲ ਖੁਸ਼ਬੂ ਦੇ ਸਾਧਨਾਂ ਤੋਂ ਗੁਲਾਬ, ਚੰਦਨ ਅਤੇ ਵੱਖ - ਵੱਖ ਪ੍ਰਕਾਰ ਦੀ ਖੁਸ਼ਬੂ ਫਲਾਓ। ਇਵੇਂ ਆਪ ਸ਼ਿਵ ਸ਼ਕਤੀ ਕੰਬਾਈਂਡ ਬਣ ਮਨਸਾ ਸੰਕਲਪ ਅਤੇ ਵ੍ਰਿਤੀ ਦੁਆਰਾ ਸੁਖ - ਸ਼ਾਂਤੀ, ਪ੍ਰੇਮ, ਆਨੰਦ ਦੀ ਖੁਸ਼ਬੂ ਫੈਲਾਓ। ਰੋਜ਼ ਅੰਮ੍ਰਿਤਵੇਲੇ ਵੱਖ - ਵੱਖ ਸ਼੍ਰੇਸ਼ਠ ਵਾਈਬ੍ਰੇਸ਼ਨ ਦੇ ਫਾਊਂਟੇਂਨ ਦੇ ਮਾਫਿਕ ਆਤਮਾਵਾਂ ਦੇ ਉੱਪਰ ਗੁਲਾਵਾਸ਼ੀ ਪਾਓ। ਸਿਰਫ ਸੰਕਲਪ ਦਾ ਆਟੋਮੈਟਿਕ ਸਵਿੱਚ ਓਨ ਕਰੋ ਤਾਂ ਵਿਸ਼ਵ ਵਿੱਚ ਜੋ ਅਸ਼ੁੱਧ ਵ੍ਰਿਤੀਆਂ ਦੀ ਬਦਬੂ ਹੈ ਉਹ ਸਮਾਪਤ ਹੋ ਜਾਵੇਗੀ।

ਸਲੋਗਨ:-
ਸੁਖਦਾਤਾ ਦੁਆਰਾ ਸੁਖ ਦਾ ਭੰਡਾਰ ਪ੍ਰਾਪਤ ਹੋਣਾ - ਇਹ ਹੀ ਉਨ੍ਹਾਂ ਦੇ ਪਿਆਰ ਦੀ ਨਿਸ਼ਾਨੀ ਹੈ।