06.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਹਾਲੇ ਗੌਡਲੀ ਸਰਵਿਸ ਤੇ ਹੋ, ਤੁਸੀਂ ਸਭਨੂੰ ਸੁਖ ਦਾ ਰਾਹ ਵਿਖਾਉਣਾ ਹੈ, ਸਕਾਲਰਸ਼ਿਪ ਲੈਣ ਦਾ ਪੁਰਸ਼ਾਰਥ ਕਰਨਾ ਹੈ"

ਪ੍ਰਸ਼ਨ:-
ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਜਦੋਂ ਗਿਆਨ ਦੀ ਚੰਗੀ ਧਾਰਨਾ ਹੋ ਜਾਂਦੀ ਹੈ ਤਾਂ ਕਿਹੜਾ ਡਰ ਨਿਕਲ ਜਾਂਦਾ ਹੈ?

ਉੱਤਰ:-
ਭਗਤੀ ਵਿੱਚ ਜੋ ਡਰ ਰਹਿੰਦਾ ਹੈ ਕਿ ਗੁਰੂ ਸਾਨੂੰ ਸ਼ਰਾਪ ਨਾ ਦੇ ਦੇਵੇ, ਇਹ ਡਰ ਗਿਆਨ ਵਿੱਚ ਆਉਣ ਨਾਲ, ਗਿਆਨ ਦੀ ਧਾਰਨਾ ਕਰਨ ਨਾਲ ਨਿਕਲ ਜਾਂਦਾ ਹੈ ਕਿਉਂਕਿ ਗਿਆਨ ਮਾਰਗ ਵਿੱਚ ਸ਼ਰਾਪ ਕੋਈ ਦੇ ਨਾਂ ਸਕੇ। ਰਾਵਣ ਸ਼ਰਾਪ ਦਿੰਦਾ ਹੈ, ਬਾਪ ਵਰਸਾ ਦਿੰਦੇ ਹਨ, ਰਿੱਧੀ - ਸਿੱਧੀ ਸਿੱਖਣ ਵਾਲੇ ਇਵੇਂ ਤੰਗ ਕਰਨ ਦਾ, ਦੁਖ ਦੇਣ ਦਾ ਕੰਮ ਕਰਦੇ ਹਨ, ਗਿਆਨ ਵਿੱਚ ਤੇ ਤੁਸੀਂ ਬੱਚੇ ਸਭ ਨੂੰ ਸੁੱਖ ਪਹੁੰਚਾਉਂਦੇ ਹੋ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਤੁਸੀਂ ਸਭ ਪਹਿਲੋਂ ਆਤਮਾ ਹੋ। ਇਹ ਪੱਕਾ ਨਿਸ਼ਚੇ ਰੱਖਣਾ ਹੈ। ਬੱਚੇ ਜਾਣਦੇ ਹਨ ਅਸੀਂ ਆਤਮਾਵਾਂ ਪਰਮਧਾਮ ਤੋਂ ਆਉਂਦੀਆਂ ਹਾਂ, ਇੱਥੇ ਸ਼ਰੀਰ ਲੈਕੇ ਪਾਰ੍ਟ ਵਜਾਉਣ। ਆਤਮਾ ਹੀ ਪਾਰ੍ਟ ਵਜਾਉਂਦੀ ਹੈ। ਮਨੁੱਖ ਫਿਰ ਸਮਝਦੇ ਸ਼ਰੀਰ ਹੀ ਪਾਰ੍ਟ ਵਜਾਉਂਦੇ ਹਨ। ਇਹ ਹੈ ਵੱਡੀ ਤੋਂ ਵੱਡੀ ਭੁੱਲ। ਜਿਸ ਕਾਰਨ ਆਤਮਾ ਨੂੰ ਕੋਈ ਜਾਣਦੇ ਨਹੀਂ। ਇਸ ਆਵਾਗਮਨ ਵਿੱਚ ਅਸੀਂ ਆਤਮਾਵਾਂ ਆਉਂਦੀਆਂ ਜਾਂਦੀਆਂ ਹਾਂ - ਇਸ ਗੱਲ ਨੂੰ ਭੁੱਲ ਜਾਂਦੇ ਹਨ ਇਸਲਈ ਬਾਪ ਨੂੰ ਹੀ ਆਕੇ ਆਤਮ ਅਭਿਮਾਨੀ ਬਣਾਉਣਾ ਪੈਂਦਾ ਹੈ। ਇਹ ਗੱਲ ਵੀ ਕੋਈ ਨਹੀਂ ਜਾਣਦੇ। ਬਾਪ ਹੀ ਸਮਝਾਉਂਦੇ ਹਨ, ਆਤਮਾ ਕਿਵੇਂ ਪਾਰ੍ਟ ਵਜਾਉਂਦੀ ਹੈ। ਮਨੁੱਖ ਦੇ ਮੈਕਸੀਮਮ 84 ਜਨਮਾਂ ਤੋਂ ਲੈਕੇ ਮਿਨੀਮਮ ਹੈ ਇੱਕ ਜਨਮ। ਆਤਮਾ ਨੂੰ ਪੁਨਰਜਨਮ ਲੈਂਦੇ ਰਹਿਣਾ ਹੈ। ਇਸ ਤੋਂ ਸਿੱਧ ਹੁੰਦਾ ਹੈ ਬਹੁਤ ਜਨਮ ਲੈਣ ਵਾਲਾ ਬਹੁਤ ਪੁਨਰਜਨਮ ਲੈਂਦੇ ਹਨ। ਘੱਟ ਜਨਮ ਲੈਣ ਵਾਲਾ ਘੱਟ ਪੁਨਰਜਨਮ ਲੈਂਦਾ ਹੈ। ਜਿਵੇਂ ਨਾਟਕ ਵਿੱਚ ਕਿਸੇ ਦਾ ਸ਼ੁਰੂ ਤੋਂ ਪਿਛਾੜੀ ਤੱਕ ਪਾਰ੍ਟ ਹੁੰਦਾ ਹੈ। ਕਿਸੇ ਦਾ ਘੱਟ ਪਾਰ੍ਟ ਹੁੰਦਾ ਹੈ। ਇਹ ਕੋਈ ਮਨੁੱਖ ਨਹੀਂ ਜਾਣਦੇ। ਆਤਮਾ ਆਪਣੇ ਨੂੰ ਹੀ ਨਹੀਂ ਜਾਣਦੀ ਤਾਂ ਆਪਣੇ ਬਾਪ ਨੂੰ ਕਿਵੇਂ ਜਾਣੇ। ਆਤਮਾ ਦੀ ਗੱਲ ਹੈ ਨਾ। ਬਾਪ ਹੈ ਆਤਮਾਵਾਂ ਦਾ। ਕ੍ਰਿਸ਼ਨ ਤੇ ਆਤਮਾਵਾਂ ਦਾ ਬਾਪ ਹੈ ਨਹੀਂ। ਕ੍ਰਿਸ਼ਨ ਨੂੰ ਨਿਰਾਕਾਰ ਤੇ ਨਹੀਂ ਕਹਾਂਗੇ। ਸਾਕਾਰ ਵਿੱਚ ਹੀ ਇਨ੍ਹਾਂਨੂੰ ਪਹਿਚਾਣਿਆ ਜਾਂਦਾ ਹੈ। ਆਤਮਾ ਤੇ ਸਭ ਦੀ ਹੈ। ਹਰ ਇੱਕ ਆਤਮਾ ਵਿੱਚ ਪਾਰਟ ਤੇ ਨੂੰਧਿਆ ਹੋਇਆ ਹੈ। ਇਹ ਗੱਲਾਂ ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ ਜੋ ਸਮਝਾ ਸਕਦੇ ਹੋ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾਵਾਂ ਨੇ 84 ਜਨਮ ਕਿਵੇਂ ਲਏ ਹਨ। ਇਵੇਂ ਨਹੀਂ ਕਿ ਆਤਮਾ ਸੋ ਪਰਮਾਤਮਾ। ਨਹੀਂ, ਬਾਪ ਨੇ ਸਮਝਾਇਆ ਹੈ - ਅਸੀਂ ਆਤਮਾ ਪਹਿਲੋਂ ਸੋ ਦੇਵਤਾ ਬਣਦੇ ਹਾਂ। ਹੁਣ ਪਤਿਤ ਤਮੋਪ੍ਰਧਾਨ ਹਨ ਫਿਰ ਸਤੋਪ੍ਰਧਾਨ ਪਾਵਨ ਬਣਨਾ ਹੈ। ਬਾਪ ਆਉਂਦੇ ਹੀ ਉਦੋਂ ਹਨ ਜਦੋਂ ਸ੍ਰਿਸ਼ਟੀ ਪੁਰਾਣੀ ਹੋ ਜਾਂਦੀ ਹੈ। ਬਾਪ ਆਕੇ ਪੁਰਾਣੀ ਨੂੰ ਨਵਾਂ ਬਣਾਉਂਦੇ ਹਨ। ਨਵੀਂ ਸ੍ਰਿਸ਼ਟੀ ਪ੍ਰਾਪਤ ਕਰਦੇ ਹਨ। ਨਵੀਂ ਦੁਨੀਆਂ ਵਿੱਚ ਹੈ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਉਨ੍ਹਾਂ ਦੇ ਲਈ ਹੀ ਕਹਾਂਗੇ ਪਹਿਲਾਂ ਕਲਯੁਗੀ ਸ਼ੁਦ੍ਰ ਧਰਮਵਾਲੇ ਸਨ। ਹੁਣ ਪ੍ਰਜਾਪਿਤਾ ਬ੍ਰਹਮਾ ਦੇ ਮੁਖ ਵੰਸ਼ਾਵਲੀ ਬ੍ਰਾਹਮਣ ਬਣ ਗਏ ਹੋ। ਬ੍ਰਾਹਮਣ ਕੁਲ ਵਿੱਚ ਆਉਂਦੇ ਹੋ। ਬ੍ਰਾਹਮਣ ਕੁਲ ਦੀ ਡਿਨੇਸਟੀ ਨਹੀਂ ਹੁੰਦੀ। ਬ੍ਰਾਹਮਣ ਕੁਲ ਕੋਈ ਰਾਜਾਈ ਨਹੀਂ ਕਰਦੇ ਹਨ। ਇਸ ਵਕਤ ਭਾਰਤ ਵਿੱਚ ਨਾ ਬ੍ਰਾਹਮਣ ਕੁਲ ਰਾਜਾਈ ਕਰਦੇ ਹਨ, ਨਾ ਸ਼ੁਦ੍ਰ ਕੁਲ ਰਾਜਾਈ ਕਰਦੇ ਹਨ। ਦੋਵਾਂ ਨੂੰ ਰਾਜਾਈ ਨਹੀਂ ਹੈ। ਫਿਰ ਵੀ ਉਨ੍ਹਾਂ ਦਾ ਪ੍ਰਜਾ ਦਾ ਪ੍ਰਜਾ ਤੇ ਰਾਜ ਤਾਂ ਚਲਦਾ ਹੈ। ਤੁਸੀਂ ਬ੍ਰਾਹਮਣਾਂ ਦਾ ਕੋਈ ਰਾਜ ਨਹੀਂ ਹੈ। ਤੁਸੀਂ ਸਟੂਡੈਂਟ ਪੜ੍ਹਦੇ ਹੋ। ਬਾਪ ਤੁਹਾਨੂੰ ਹੀ ਸਮਝਾਉਂਦੇ ਹਨ। ਇਹ 84 ਦਾ ਚੱਕਰ ਕਿਵੇਂ ਫਿਰਦਾ ਹੈ। ਸਤਿਯੁਗ, ਤ੍ਰੇਤਾ... ਫਿਰ ਹੁੰਦਾ ਹੈ ਸੰਗਮਯੁਗ। ਇਸ ਸੰਗਮਯੁਗ ਵਰਗੀ ਮਹਿਮਾ ਹੋਰ ਕਿਸੇ ਯੁਗ ਦੀ ਹੈ ਨਹੀਂ। ਇਹ ਹੈ ਪੁਰਸ਼ੋਤਮ ਸੰਗਮਯੁਗ। ਸਤਿਯੁਗ ਤੋਂ ਤ੍ਰੇਤਾ ਵਿੱਚ ਆਉਂਦੇ ਹਨ ਦੋ ਕਲਾ ਘੱਟ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਮਹਿਮਾ ਕੀ ਕਰਾਂਗੇ! ਡਿੱਗਣ ਦੀ ਮਹਿਮਾ ਥੋੜ੍ਹੀ ਨਾ ਹੁੰਦੀ ਹੈ। ਕਲਯੁਗ ਨੂੰ ਕਿਹਾ ਜਾਂਦਾ ਹੈ ਪੁਰਾਣੀ ਦੁਨੀਆਂ। ਹੁਣ ਨਵੀਂ ਦੁਨੀਆਂ ਸਥਾਪਨ ਹੋਣੀ ਹੈ, ਜਿੱਥੇ ਦੇਵੀ - ਦੇਵਤਿਆਂ ਦਾ ਰਾਜ ਹੁੰਦਾ ਹੈ। ਉਹ ਪੁਰਸ਼ੋਤਮ ਸਨ। ਫਿਰ ਕਲਾ ਘੱਟ ਹੁੰਦੇ - ਹੁੰਦੇ ਕਨਿਸ਼ਟ, ਸ਼ੁਦ੍ਰ ਬੁੱਧੀ ਬਣ ਜਾਂਦੇ ਹਨ। ਉਨ੍ਹਾਂ ਨੂੰ ਪੱਥਰ ਬੁੱਧੀ ਵੀ ਕਿਹਾ ਜਾਂਦਾ ਹੈ। ਅਜਿਹੇ ਪਥਰਬੁੱਧੀ ਬਣ ਜਾਂਦੇ ਹਨ ਜੋ ਜਿਨ੍ਹਾਂ ਦੀ ਪੂਜਾ ਕਰਦੇ ਹਨ, ਉਨ੍ਹਾਂ ਦੀ ਜੀਵਨ ਕਹਾਣੀ ਨੂੰ ਵੀ ਨਹੀਂ ਜਾਣਦੇ। ਬੱਚੇ ਬਾਪ ਦਾ ਜੀਵਨ ਨਾ ਜਾਣਨ ਤਾਂ ਵਰਸਾ ਕਿਵੇਂ ਮਿਲੇਗਾ। ਹੁਣ ਤੁਸੀਂ ਬੱਚੇ ਬਾਪ ਦੇ ਜੀਵਨ ਨੂੰ ਜਾਣਦੇ ਹੋ। ਉਨ੍ਹਾਂ ਤੋਂ ਤੁਹਾਨੂੰ ਵਰਸਾ ਮਿਲ ਰਿਹਾ ਹੈ। ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹੋ। ਤੁਮ ਮਾਤ - ਪਿਤਾ ਕਹਿੰਦੇ ਹੋ ਤਾਂ ਜਰੂਰ ਬਾਪ ਆਇਆ ਹੋਵੇਗਾ ਤਾਂ ਤੇ ਸੁਖ ਘਨੇਰੇ ਦਿੱਤੇ ਹੋਣਗੇ ਨਾ। ਬਾਪ ਕਹਿੰਦੇ ਹਨ - ਮੈਂ ਆਇਆ ਹਾਂ, ਅਥਾਹ ਸੁਖ ਤੁਹਾਨੂੰ ਬੱਚਿਆਂ ਨੂੰ ਦਿੰਦਾ ਹਾਂ। ਬੱਚਿਆਂ ਦੀ ਬੁੱਧੀ ਵਿੱਚ ਇਹ ਨਾਲੇਜ ਚੰਗੀ ਤਰ੍ਹਾਂ ਰਹਿਣੀ ਚਾਹੀਦੀ ਹੈ, ਇਸਲਈ ਤੁਸੀਂ ਸਵਦਰਸ਼ਨ ਚਕ੍ਰਧਾਰੀ ਬਣਦੇ ਹੋ। ਤੁਹਾਨੂੰ ਹੁਣ ਗਿਆਨ ਦਾ ਤੀਜਾ ਨੇਤ੍ਰ ਮਿਲਿਆ ਹੈ। ਤੁਸੀਂ ਜਾਣਦੇ ਹੋ ਅਸੀਂ ਸੋ ਦੇਵਤਾ ਬਣਦੇ ਹਾਂ। ਹੁਣ ਸ਼ੁਦ੍ਰ ਤੋਂ ਬ੍ਰਾਹਮਣ ਬਣੇ ਹੋ। ਕਲਯੁਗੀ ਬ੍ਰਾਹਮਣ ਵੀ ਹਨ ਤਾਂ ਸਹੀ ਨਾ। ਉਹ ਬ੍ਰਾਹਮਣ ਲੋਕੀ ਜਾਣਦੇ ਨਹੀਂ ਕਿ ਸਾਡਾ ਧਰਮ ਅਤੇ ਕੁਲ ਕਦੋਂ ਸਥਪਨ ਹੋਇਆ ਕਿਉਂਕਿ ਉਹ ਹਨ ਹੀ ਕਲਯੁਗੀ। ਤੁਸੀਂ ਵੀ ਡਾਇਰੈਕਟ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਬਣੇ ਹੋ ਅਤੇ ਸਭ ਤੋਂ ਉੱਚ ਕੋਟੀ ਦੇ ਹੋ। ਬਾਪ ਬੈਠ ਤੁਹਾਡੀ ਪੜ੍ਹਾਈ ਦੀ ਸਰਵਿਸ, ਸੰਭਾਲਣ ਦੀ ਸਰਵਿਸ ਅਤੇ ਸ਼ਿੰਗਾਰਗ ਦੀ ਸਰਵਿਸ ਕਰਦੇ ਹਨ। ਤੁਸੀਂ ਵੀ ਹੋ ਆਨ ਗੌਡਲੀ ਸਰਵਿਸ ਔਨਲੀ। ਗਾਡ ਫਾਦਰ ਵੀ ਕਹਿੰਦੇ ਹਨ - ਮੈਂ ਆਇਆ ਹਾਂ ਸਭ ਬੱਚਿਆਂ ਦੀ ਸਰਵਿਸ ਵਿੱਚ। ਬੱਚਿਆਂ ਨੂੰ ਸੁੱਖ ਦਾ ਰਸਤਾ ਦੱਸਣਾ ਹੈ। ਬਾਪ ਕਹਿੰਦੇ ਹਨ ਹੁਣ ਘਰ ਚੱਲੋ। ਮਨੁੱਖ ਭਗਤੀ ਵੀ ਕਰਦੇ ਹਨ ਮੁਕਤੀ ਦੇ ਲਈ। ਜਰੂਰ ਜੀਵਨ ਵਿੱਚ ਬੰਧੰਨ ਹਨ। ਬਾਪ ਆਕੇ ਇਨ੍ਹਾਂ ਦੁੱਖਾਂ ਤੋਂ ਛੁਡਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਤ੍ਰਾਹਿ - ਤ੍ਰਾਹਿ ਕਰਨਗੇ। ਹਾਹਾਕਾਰ ਦੇ ਬਾਦ ਜੈ - ਜੈਕਾਰ ਹੋਣੀ ਹੈ। ਹੁਣ ਤੁਹਾਡੀ ਬੁੱਧੀ ਵਿੱਚ ਹੈ - ਕਿੰਨੀ ਹਾਏ - ਹਾਏ ਕਰਨਗੇ, ਜਦੋਂ ਨੈਚੁਰਲ ਕਲੇਮਿਟੀਜ ਆਦਿ ਹੋਣਗੀਆਂ। ਯੂਰੋਪਵਾਸੀ ਯਾਦਵ ਵੀ ਹਨ, ਬਾਪ ਨੇ ਸਮਝਾਇਆ ਹੈ - ਯੂਰੋਪਵਾਸੀਆਂ ਨੂੰ ਯਾਦਵ ਕਿਹਾ ਜਾਂਦਾ ਹੈ। ਵਿਖਾਉਂਦੇ ਹਨ ਪੇਟ ਵਿਚੋਂ ਮੁਸਲ ਨਿਕਲੇ ਫਿਰ ਸ਼ਰਾਪ ਦਿੱਤਾ। ਹੁਣ ਸ਼ਰਾਪ ਆਦਿ ਦੀ ਗੱਲ ਤੇ ਹੈ ਨਹੀਂ। ਇਹ ਤਾਂ ਡਰਾਮਾ ਹੈ। ਬਾਪ ਵਰਸਾ ਦਿੰਦੇ ਹਨ, ਰਾਵਣ ਸ਼ਰਾਪ ਦਿੰਦੇ ਹਨ। ਇਹ ਇੱਕ ਖੇਲ੍ਹ ਬਣਿਆ ਹੋਇਆ ਹੈ, ਬਾਕੀ ਸ਼ਰਾਪ ਦੇਣ ਵਾਲੇ ਤੇ ਦੂਜੇ ਮਨੁੱਖ ਹੁੰਦੇ ਹਨ। ਉਸ ਸ਼ਰਾਪ ਨੂੰ ਉਤਾਰਨ ਵਾਲੇ ਵੀ ਹੁੰਦੇ ਹਨ। ਗੁਰੂ ਗੋਸਾਈਂ ਆਦਿ ਤੋਂ ਮਨੁੱਖ ਲੋਕੀ ਡਰਦੇ ਹਨ ਕਿ ਕੋਈ ਸ਼ਰਾਪ ਨਾ ਦੇ ਦੇਵੇ। ਅਸਲ ਵਿੱਚ ਗਿਆਨ ਮਾਰਗ ਵਿੱਚ ਸ਼ਰਾਪ ਕੋਈ ਦੇ ਨਹੀਂ ਸਕਦਾ। ਗਿਆਨ ਮਾਰਗ ਅਤੇ ਭਗਤੀ ਮਾਰਗ ਵਿੱਚ ਸ਼ਰਾਪ ਦੀ ਕੋਈ ਗੱਲ ਨਹੀਂ। ਜੋ ਰਿੱਧੀ - ਸਿੱਧੀ ਆਦਿ ਸਿੱਖਦੇ ਹਨ, ਉਹ ਸ਼ਰਾਪ ਦਿੰਦੇ ਹਨ, ਲੋਕਾਂ ਨੂੰ ਬਹੁਤ ਦੁਖੀ ਕਰ ਦਿੰਦੇ ਹਨ, ਪੈਸੇ ਵੀ ਬਹੁਤ ਕਮਾਉਂਦੇ ਹਨ। ਭਗਤ ਲੋਕੀ ਇਹ ਕੰਮ ਨਹੀਂ ਕਰਦੇ।

ਬਾਬਾ ਨੇ ਇਹ ਵੀ ਸਮਝਾਇਆ ਹੈ - ਸੰਗਮ ਦੇ ਨਾਲ ਪੁਰਸ਼ੋਤਮ ਅੱਖਰ ਜਰੂਰ ਲਿਖੋ। ਤ੍ਰਿਮੂਰਤੀ ਅੱਖਰ ਵੀ ਜਰੂਰ ਲਿਖਣਾ ਹੈ ਅਤੇ ਪ੍ਰਜਾਪਿਤਾ ਅੱਖਰ ਵੀ ਜ਼ਰੂਰੀ ਹੈ ਕਿਉਂਕਿ ਬ੍ਰਹਮਾ ਨਾਮ ਵੀ ਬਹੁਤਿਆਂ ਦਾ ਹੈ। ਪ੍ਰਜਾਪਿਤਾ ਅੱਖਰ ਲਿਖੋਗੇ ਤਾਂ ਸਮਝਣਗੇ ਸਾਕਾਰ ਵਿੱਚ ਪ੍ਰਜਾਪਿਤਾ ਠਹਿਰਾ। ਸਿਰ੍ਫ ਬ੍ਰਹਮਾ ਲਿਖਣ ਨਾਲ ਸੂਖਸ਼ਮ ਵਾਲਾ ਸਮਝ ਲੈਂਦੇ ਹਨ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਭਗਵਾਨ ਕਹਿ ਦਿੰਦੇ ਹਨ। ਪ੍ਰਜਾਪਿਤਾ ਕਹਿਣਗੇ ਤਾਂ ਸਮਝਾ ਸਕਦੇ ਹੋ - ਪ੍ਰਜਾਪਿਤਾ ਤਾਂ ਇੱਥੇ ਹੈ। ਸੁਖਸ਼ਮਵਤਨ ਵਿੱਚ ਕਿਵੇਂ ਹੋ ਸਕਦਾ ਹੈ। ਵਿਸ਼ਨੂੰ ਤੇ ਵਿਖਾਉਂਦੇ ਹਨ ਬ੍ਰਹਮਾ ਨਾਭੀ ਤੋਂ ਨਿਕਲਿਆ। ਤੁਹਾਨੂੰ ਬੱਚਿਆਂ ਨੂੰ ਵੀ ਗਿਆਨ ਮਿਲਿਆ ਹੈ। ਨਾਭੀ ਆਦਿ ਦੀ ਕੋਈ ਗੱਲ ਹੀ ਨਹੀਂ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦੇ ਹਨ। ਸਾਰੇ ਚਕ੍ਰ ਦਾ ਗਿਆਨ ਤੁਸੀਂ ਇਨ੍ਹਾਂ ਚਿੱਤਰਾਂ ਤੋਂ ਸਮਝਾ ਸਕਦੇ ਹੋ। ਬਿਗਰ ਚਿੱਤਰ ਸਮਝਾਉਣ ਵਿੱਚ ਮਿਹਨਤ ਲੱਗਦੀ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਬਣਦੇ ਹਨ। ਲਕਸ਼ਮੀ - ਨਾਰਾਇਣ 84 ਦਾ ਚੱਕਰ ਲਗਾਕੇ ਫਿਰ ਬ੍ਰਹਮਾ ਸਰਸਵਤੀ ਬਣਦੇ ਹਨ। ਬਾਬਾ ਨੇ ਪਹਿਲਾਂ ਤੋਂ ਨਾਮ ਦੇ ਦਿੱਤੇ ਹਨ, ਜਦ ਭੱਠੀ ਬਣੀ ਤਾਂ ਨਾਮ ਦਿੱਤੇ। ਫਿਰ ਕਿੰਨੇ ਚਲੇ ਗਏ ਇਸਲਈ ਸਮਝਾਇਆ ਹੈ ਬ੍ਰਾਹਮਣਾਂ ਦੀ ਮਾਲਾ ਹੁੰਦੀ ਨਹੀਂ ਕਿਉਂਕਿ ਬ੍ਰਾਹਮਣ ਹਨ ਪੁਰਸ਼ਾਰਥੀ। ਕਦੀ ਹੇਠਾਂ ਕਦੇ ਉੱਪਰ ਹੁੰਦੇ ਰਹਿੰਦੇ ਹਨ। ਗ੍ਰਹਿਚਾਰੀ ਬੈਠਦੀ ਹੈ। ਬਾਬਾ ਤੇ ਜਵਾਹਰੀ ਸੀ। ਮੋਤੀਆਂ ਆਦਿ ਦੀ ਮਾਲਾ ਕਿਵੇਂ ਬਣਦੀ ਹੈ, ਅਨੁਭਵੀ ਹਨ। ਬ੍ਰਾਹਮਣਾਂ ਦੀ ਮਾਲਾ ਪਿਛਾੜੀ ਵਿੱਚ ਬਣਦੀ ਹੈ। ਹਮ ਸੋ ਬ੍ਰਾਹਮਣ ਦੈਵੀਗੁਣ ਧਾਰਨ ਕਰ ਦੇਵਤਾ ਬਣਦੇ ਹਾਂ। ਫਿਰ ਪੌੜੀ ਉਤਰਨੀ ਹੈ। ਨਹੀਂ ਤਾਂ 84 ਜਨਮ ਕਿਵੇਂ ਲਵੋਗੇ। 84 ਜਨਮਾਂ ਦੇ ਹਿਸਾਬ ਨਾਲ ਇਹ ਨਿਕਲ ਸਕਦੇ ਹਨ। ਤੁਹਾਡਾ ਅੱਧਾ ਸਮਾਂ ਪੂਰਾ ਹੁੰਦਾ ਹੈ ਜਦੋਂ ਦੂਜੇ ਧਰਮ ਵਾਲੇ ਐਡ ਹੁੰਦੇ ਹਨ। ਮਾਲਾ ਬਣਾਉਣ ਵਿੱਚ ਬੜੀ ਮਿਹਨਤ ਲਗਦੀ ਹੈ। ਬੜੀ ਸੰਭਾਲ ਨਾਲ ਮੋਤੀਆਂ ਨੂੰ ਟੇਬਲ ਤੇ ਰੱਖਿਆ ਜਾਂਦਾ ਹੈ ਕਿ ਕਿਤੇ ਹਿਲੇ ਨਾ। ਫਿਰ ਸੂਈ ਨਾਲ ਪਾਇਆ ਜਾਂਦਾ ਹੈ। ਕਿਧਰੋਂ ਠੀਕ ਨਾ ਬਣੇ ਤਾਂ ਫਿਰ ਮਾਲਾ ਤੋੜਨੀ ਪਵੇ। ਇਹ ਤਾਂ ਬਹੁਤ ਵੱਡੀ ਮਾਲਾ ਹੈ। ਤੁਸੀਂ ਬੱਚੇ ਜਾਣਦੇ ਹੋ - ਅਸੀਂ ਪੜ੍ਹਦੇ ਹਾਂ ਨਵੀਂ ਦੁਨੀਆਂ ਦੇ ਲਈ। ਬਾਬਾ ਨੇ ਸਮਝਾਇਆ ਹੈ ਕਿ ਸਲੋਗਨ ਬਣਾਓ - ਅਸੀਂ ਸ਼ੁਦ੍ਰ ਸੋ ਬ੍ਰਾਹਮਣ, ਬ੍ਰਾਹਮਣ ਸੋ ਦੇਵਤਾ ਕਿਵੇਂ ਬਣਦੇ ਹਾਂ, ਆਕੇ ਸਮਝੋ। ਇਸ ਚੱਕਰ ਨੂੰ ਜਾਨਣ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣੋਗੇ। ਸਵਰਗ ਦਾ ਮਾਲਿਕ ਬਣ ਜਾਵੋਗੇ। ਅਜਿਹੇ ਸਲੋਗਨ ਬਣਾਕੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ। ਬਾਬਾ ਯੁਕਤੀਆਂ ਤਾਂ ਬਹੁਤ ਦੱਸਦੇ ਹਨ। ਅਸਲ ਵਿੱਚ ਵੈਲਿਊ ਤੁਹਾਡੀ ਹੈ। ਤੁਹਾਨੂੰ ਹੀਰੋ - ਹੀਰੋਇਨ ਦਾ ਪਾਰ੍ਟ ਮਿਲਦਾ ਹੈ। ਹੀਰੇ ਵਰਗੇ ਤੁਸੀਂ ਬਣਦੇ ਹੋ ਫਿਰ 84 ਦਾ ਚੱਕਰ ਲਗਾ ਕੌਡੀ ਵਰਗੇ ਬਣਦੇ ਹੋ। ਹੁਣ ਜਦੋਂਕਿ ਹੀਰੇ ਵਰਗਾ ਜਨਮ ਮਿਲਦਾ ਹੈ ਤਾਂ ਕੌਡੀਆਂ ਦੇ ਪਿੱਛੇ ਕਿਉਂ ਪੈਂਦੇ ਹੋ। ਇਵੇਂ ਵੀ ਨਹੀਂ, ਕੋਈ ਘਰ - ਬਾਰ ਛੱਡਣਾ ਹੈ। ਬਾਬਾ ਤੇ ਕਹਿੰਦੇ ਹਨ ਗ੍ਰਹਿਸਤ ਵਿਹਾਰ ਵਿੱਚ ਰਹਿੰਦੇ ਕਮਲ ਫੁਲ ਵਰਗੇ ਪਵਿੱਤਰ ਰਹੋ ਅਤੇ ਸ੍ਰਿਸ਼ਟੀ ਚੱਕਰ ਦੀ ਨਾਲੇਜ ਨੂੰ ਜਾਣਕੇ ਦੈਵੀਗੁਣ ਵੀ ਧਾਰਨ ਕਰੋ ਤਾਂ ਤੁਸੀਂ ਹੀਰੇ ਵਰਗੇ ਬਣ ਜਾਵੋਗੇ। ਬਰੋਬਰ ਭਾਰਤ 5 ਹਜ਼ਾਰ ਵਰ੍ਹੇ ਪਹਿਲਾਂ ਹੀਰੇ ਵਰਗਾ ਸੀ। ਇਹ ਹੈ - ਐਮ ਆਬਜੈਕਟ। ਇਸ ਚਿੱਤਰ ਨੂੰ (ਲਕਸ਼ਮੀ - ਨਾਰਾਇਣ ਦੇ) ਬਹੁਤ ਮਹੱਤਵ ਦੇਣਾ ਹੈ। ਤੁਸੀਂ ਬੱਚਿਆਂ ਨੇ ਬਹੁਤ ਸਰਵਿਸ ਕਰਨੀ ਹੈ ਪ੍ਰਦਰਸ਼ਨੀ, ਮਿਊਜ਼ੀਅਮ ਵਿੱਚ। ਵਿਹੰਗ ਮਾਰਗ ਦੀ ਸਰਵਿਸ ਬਿਗਰ ਤੁਸੀਂ ਪ੍ਰਜਾ ਕਿਵੇਂ ਬਣਾਓ ਗੇ? ਭਾਵੇਂ ਇਸ ਗਿਆਨ ਨੂੰ ਸੁਣਦੇ ਵੀ ਹਨ ਪਰ ਉੱਚ ਪਦਵੀ ਕੋਈ ਵਿਰਲੇ ਪਾਉਂਦੇ ਹਨ। ਉਨ੍ਹਾਂ ਦੇ ਲਈ ਹੀ ਕਿਹਾ ਜਾਂਦਾ ਹੈ ਕੋਟਾਂ ਵਿਚੋਂ ਕੋਈ। ਸਕਾਲਰਸ਼ਿਪ ਵੀ ਕੋਈ ਲੈਂਦੇ ਹਨ ਨਾ। 40 - 50 ਬੱਚੇ ਸਕੂਲ ਵਿੱਚ ਹੁੰਦੇ ਹਨ, ਉਨ੍ਹਾਂ ਵਿਚੋਂ ਕੋਈ ਇੱਕ ਸਕਾਲਰਸ਼ਿਪ ਲੈਂਦਾ ਹੈ, ਕੋਈ ਥੋੜ੍ਹਾ ਪਲੱਸ ਵਿੱਚ ਆ ਜਾਂਦਾ ਹੈ ਤਾਂ ਉਸਨੂੰ ਵੀ ਦਿੰਦੇ ਹਨ। ਇਹ ਵੀ ਇਵੇਂ ਹੈ। ਪਲੱਸ ਵਿੱਚ ਬਹੁਤ ਹਨ। 8 ਦਾਣੇ ਹਨ ਉਹ ਵੀ ਨੰਬਰਵਾਰ ਹਨ ਨਾ। ਉਹ ਪਹਿਲੋਂ - ਪਹਿਲੋਂ ਰਾਜਗੱਦੀ ਤੇ ਬੈਠਣਗੇ। ਫਿਰ ਕਲਾ ਘੱਟ ਹੁੰਦੀ ਜਾਵੇਗੀ, ਲਕਸ਼ਮੀ - ਨਾਰਾਇਣ ਦਾ ਚਿੱਤਰ ਹੈ ਨੰਬਰਵਨ। ਉਨ੍ਹਾਂ ਦੀ ਵੀ ਡੀਨੇਸਟੀ ਚਲਦੀ ਹੈ, ਪਰੰਤੂ ਚਿੱਤਰ ਲਕਸ਼ਮੀ - ਨਾਰਾਇਣ ਦਾ ਹੀ ਦਿੱਤਾ ਹੋਇਆ ਹੈ। ਇੱਥੇ ਤੁਸੀਂ ਜਾਣਦੇ ਹੋ ਚਿੱਤਰ ਤੇ ਬਦਲਦੇ ਜਾਂਦੇ ਹਨ। ਚਿੱਤਰ ਦੇਣ ਨਾਲ ਕੀ ਫ਼ਾਇਦਾ। ਨਾਮ, ਰੂਪ, ਦੇਸ਼, ਕਾਲ ਸਭ ਬਦਲ ਜਾਂਦਾ ਹੈ।

ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਕਲਪ ਪਹਿਲਾਂ ਵੀ ਬਾਪ ਨੇ ਸਮਝਾਇਆ ਸੀ। ਇਵੇਂ ਨਹੀਂ, ਕ੍ਰਿਸ਼ਨ ਨੇ ਗੋਪ - ਗੋਪੀਆਂ ਨੂੰ ਸੁਣਾਇਆ। ਕ੍ਰਿਸ਼ਨ ਦੇ ਗੋਪ - ਗੋਪੀ ਹੁੰਦੇ ਨਹੀਂ। ਨਾ ਉਨ੍ਹਾਂ ਨੂੰ ਗਿਆਨ ਸਿਖਾਇਆ ਜਾਂਦਾ ਹੈ। ਉਹ ਤੇ ਹੈ ਸਤਿਯੁਗ ਦਾ ਪ੍ਰਿੰਸ। ਉੱਥੇ ਕਿਵੇਂ ਰਾਜਯੋਗ ਸਿਖਾਉਣਗੇ ਜਾਂ ਪਤਿਤ ਨੂੰ ਪਾਵਨ ਬਣਾਉਣਗੇ। ਹੁਣ ਤੁਸੀਂ ਆਪਣੇ ਬਾਪ ਨੂੰ ਯਾਦ ਕਰੋ। ਬਾਪ ਟੀਚਰ ਵੀ ਹੈ। ਟੀਚਰ ਨੂੰ ਸਟੂਡੈਂਟ ਕਦੇ ਭੁੱਲ ਨਾ ਸਕਣ। ਬਾਪ ਨੂੰ ਬੱਚੇ ਭੁੱਲ ਨਾ ਸਕਣ, ਗੁਰੂ ਨੂੰ ਵੀ ਭੁੱਲ ਨਾ ਸਕਣ। ਬਾਪ ਤਾਂ ਜਨਮ ਤੋਂ ਹੀ ਹੁੰਦਾ ਹੈ। ਟੀਚਰ 5 ਵਰ੍ਹੇ ਬਾਦ ਮਿਲਦਾ ਹੈ। ਫਿਰ ਗੁਰੂ ਵਾਣਪ੍ਰਸਥ ਵਿੱਚ ਮਿਲਦਾ ਹੈ। ਜਨਮ ਤੋਂ ਹੀ ਗੁਰੂ ਕਰਨ ਦਾ ਤਾਂ ਕੋਈ ਫ਼ਾਇਦਾ ਨਹੀਂ ਹੈ। ਗੁਰੂ ਦੀ ਗੋਦ ਲੈ ਕੇ ਵੀ ਦੂਸਰੇ ਦਿਨ ਮਰ ਜਾਂਦੇ ਹਨ। ਫਿਰ ਗੁਰੂ ਕੀ ਕਰਦੇ ਹਨ? ਗਾਉਂਦੇ ਵੀ ਹਨ ਸਤਿਗੁਰੂ ਬਿਨਾਂ ਗਤੀ ਨਹੀਂ। ਸਤਿਗੁਰੂ ਨੂੰ ਛੱਡ ਉਹ ਫਿਰ ਗੁਰੂ ਕਹਿ ਦਿੰਦੇ। ਗੁਰੂ ਤਾਂ ਢੇਰ ਹਨ। ਬਾਬਾ ਕਹਿੰਦੇ ਹਨ - ਬੱਚੇ ਤੁਹਾਨੂੰ ਕੋਈ ਦੇਹਧਾਰੀ ਗੁਰੂ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਕਿਸੇ ਨੂੰ ਵੀ ਕੁਝ ਮੰਗਣਾ ਨਹੀ ਹੈ। ਕਿਹਾ ਵੀ ਜਾਂਦਾ ਹੈ - ਮੰਗਣ ਤੋਂ ਮਰਨਾ ਭਲਾ। ਸਭਨੂੰ ਚਿੰਤਾ ਰਹਿੰਦੀ ਹੈ ਅਸੀਂ ਕਿਵੇਂ ਆਪਣੇ ਪੈਸੇ ਟ੍ਰਾਂਸਫਰ ਕਰੀਏ। ਦੂਸਰੇ ਜਨਮ ਦੇ ਲਈ ਉਹ ਈਸ਼ਵਰ ਅਰਥ ਦਾਨ - ਪੁੰਨ ਕਰਦੇ ਹਨ ਤਾਂ ਉਸ ਦਾ ਰਿਟਰਨ ਇਸੇ ਪੁਰਾਣੀ ਸ੍ਰਿਸ਼ਟੀ ਵਿੱਚ ਅਲਪਕਾਲ ਦੇ ਲਈ ਮਿਲਦਾ ਹੈ। ਇੱਥੇ ਤੁਹਾਡਾ ਟ੍ਰਾਂਸਫਰ ਹੁੰਦਾ ਹੈ ਨਵੀਂ ਦੁਨੀਆਂ ਵਿੱਚ ਅਤੇ 21 ਜਨਮਾਂ ਦੇ ਲਈ। ਤਨ - ਮਨ - ਧਨ ਪ੍ਰਭੂ ਦੇ ਅੱਗੇ ਅਰਪਣ ਕਰਨਾ ਹੈ। ਸੋ ਤਾਂ ਜਦੋਂ ਆਉਣ ਤੱਦ ਅਰਪਣ ਕਰਨਗੇ ਨਾ। ਪ੍ਰਭੂ ਨੂੰ ਕੋਈ ਜਾਣਦੇ ਹੀ ਨਹੀਂ ਤਾਂ ਗੁਰੂ ਨੂੰ ਫੜ ਲੈਂਦੇ ਹਨ। ਧਨ ਆਦਿ ਸਭ ਗੁਰੂ ਦੇ ਅੱਗੇ ਅਰਪਣ ਕਰ ਦਿੰਦੇ ਹਨ। ਵਾਰਿਸ ਨਹੀਂ ਹੁੰਦਾ ਹੈ ਤਾਂ ਸਭ ਗੁਰੂ ਨੂੰ ਦਿੰਦੇ ਹਨ। ਅੱਜਕਲ ਕਾਇਦੇ ਅਨੁਸਾਰ ਈਸ਼ਵਰ ਅਰੱਥ ਵੀ ਕੋਈ ਦਿੰਦੇ ਨਹੀਂ ਹਨ। ਬਾਪ ਸਮਝਾਉਂਦੇ ਹਨ - ਮੈਂ ਗਰੀਬ ਨਵਾਜ਼ ਹਾਂ ਇਸਲਈ ਮੈਂ ਆਉਂਦਾ ਹੀ ਭਾਰਤ ਵਿੱਚ ਹਾਂ। ਤੁਹਾਨੂੰ ਆਕੇ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਡਾਇਰੈਕਟ ਅਤੇ ਇਨਡਾਇਰੈਕਟ ਵਿੱਚ ਕਿੰਨਾ ਫਰਕ ਹੈ। ਉਹ ਜਾਣਦੇ ਕੁਝ ਵੀ ਨਹੀਂ। ਸਿਰ੍ਫ ਕਹਿ ਦਿੰਦੇ ਹਨ ਅਸੀਂ ਈਸ਼ਵਰ ਅਰਪਣ ਕਰਦੇ ਹਾਂ। ਹੈ ਸਭ ਬੇਸਮਝੀ। ਤੁਹਾਨੂੰ ਬੱਚਿਆਂ ਨੂੰ ਹੁਣ ਸਮਝ ਮਿਲਦੀ ਹੈ ਤਾਂ ਤੁਸੀਂ ਬੇਸਮਝ ਤੋਂ ਸਮਝਦਾਰ ਬਣੇ ਹੋ। ਬੁੱਧੀ ਵਿੱਚ ਗਿਆਨ ਹੈ - ਬਾਪ ਤੇ ਕਮਾਲ ਕਰਦੇ ਹਨ। ਜਰੂਰ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਹੀ ਮਿਲਣਾ ਚਾਹੀਦਾ ਹੈ। ਬਾਪ ਤੋਂ ਤੁਸੀਂ ਵਰਸਾ ਲੈਂਦੇ ਹੋ ਸਿਰ੍ਫ ਦਾਦਾ ਦਵਾਰਾ। ਦਾਦਾ ਵੀ ਉਨ੍ਹਾਂ ਤੋਂ ਵਰਸਾ ਲੈ ਰਹੇ ਹਨ। ਵਰਸਾ ਦੇਣ ਵਾਲਾ ਇੱਕ ਹੀ ਹੈ। ਉਨ੍ਹਾਂਨੂੰ ਹੀ ਯਾਦ ਕਰਨਾ ਹੈ। ਬਾਪ ਕਹਿੰਦੇ ਹਨ - ਬੱਚੇ, ਮੈਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਆਉਂਦਾ ਹਾਂ, ਇੰਨਾ ਵਿੱਚ ਪ੍ਰਵੇਸ਼ ਕਰ ਇਨ੍ਹਾਂ ਨੂੰ ਵੀ ਪਾਵਨ ਬਣਾਉਂਦਾ ਹਾਂ ਜੋ ਫਿਰ ਇਹ ਫਰਿਸ਼ਤਾ ਬਣ ਜਾਂਦੇ ਹਨ। ਬੈਜ ਤੇ ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਤੁਹਾਡਾ ਇਹ ਸਭ ਹੈ ਅਰਥ ਸਹਿਤ ਬੈਜੇਸ। ਇਹ ਤਾਂ ਜੀਆਦਾਨ ਦੇਣ ਵਾਲਾ ਚਿੱਤਰ ਹੈ। ਇਸ ਦੀ ਵੈਲਊ ਦਾ ਕਿਸੇ ਨੂੰ ਪਤਾ ਨਹੀਂ ਹੈ ਅਤੇ ਬਾਬਾ ਨੂੰ ਹਮੇਸ਼ਾਂ ਵੱਡੀ ਚੀਜ਼ ਪਸੰਦ ਆਉਂਦੀ ਹੈ, ਜੋ ਕੋਈ ਵੀ ਦੂਰ ਤੋਂ ਪੜ੍ਹ ਸਕੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਤੋਂ ਬੇਹੱਦ ਦਾ ਵਰਸਾ ਲੈਣ ਦੇ ਲਈ ਡਾਇਰੈਕਟ ਆਪਣਾ ਤਨ - ਮਨ - ਧਨ ਈਸ਼ਵਰ ਦੇ ਅੱਗੇ ਅਰਪਣ ਕਰਨ ਵਿੱਚ ਸਮਝਦਾਰ ਬਣਨਾ ਹੈ। ਆਪਣਾ ਸਭ ਕੁਝ 21 ਜਨਮਾਂ ਦੇ ਲਈ ਟ੍ਰਾਂਸਫਰ ਕਰ ਲੈਣਾ ਹੈ।

2. ਜਿਵੇਂ ਬਾਪ ਪੜ੍ਹਾਉਣ ਦੀ ਸੰਭਾਲਣ ਦੀ ਅਤੇ ਸ਼ਿੰਗਾਰਨ ਦੀ ਸਰਵਿਸ ਕਰਦੇ ਹਨ, ਇਵੇਂ ਬਾਪ ਸਮਾਨ ਸਰਵਿਸ ਕਰਨੀ ਹੈ। ਜੀਵਨ ਬੰਧ ਤੋਂ ਨਿਕਾਲ ਜੀਵਨ ਮੁਕਤ ਵਿੱਚ ਲੈ ਜਾਣਾ ਹੈ।

ਵਰਦਾਨ:-
ਸਰਵ ਖਜ਼ਾਨਿਆਂ ਦੀ ਇਕਾਨਾਮੀ ਦਾ ਬਜਟ ਬਣਾਉਣ ਵਾਲੇ ਮਹੀਨ ਪੁਰਸ਼ਾਰਥੀ ਭਵ:

ਜਿਵੇਂ ਲੌਕਿਕ ਰੀਤੀ ਵਿੱਚ ਜੇਕਰ ਇਕਾਨਾਮੀ ਵਾਲਾ ਘਰ ਨਾ ਹੋਵੇ ਤਾਂ ਠੀਕ ਤਰ੍ਹਾਂ ਨਾਲ ਚਲ ਨਹੀਂ ਸਕਦਾ। ਇਵੇਂ ਹੀ ਜੇਕਰ ਨਿਮਿਤ ਬਣੇ ਹੋਏ ਬੱਚੇ ਇਕਾਨਾਮੀ ਵਾਲੇ ਨਹੀਂ ਹਨ ਤਾਂ ਸੈਂਟਰ ਠੀਕ ਨਹੀਂ ਚਲਦਾ। ਉਹ ਹੋਈ ਹੱਦ ਦੀ ਪ੍ਰਵ੍ਰਿਤੀ, ਇਹ ਹੈ ਬੇਹੱਦ ਦੀ ਪ੍ਰਵ੍ਰਿਤੀ। ਤਾਂ ਚੈਕ ਕਰਨਾ ਚਾਹੀਦਾ ਹੈ ਕਿ ਸੰਕਲਪ, ਬੋਲ, ਅਤੇ ਸ਼ਕਤੀਆਂ ਵਿੱਚ ਕੀ - ਕੀ ਐਕਸਟਰਾ ਖਰਚ ਕੀਤਾ? ਜੋ ਸ੍ਰਵ ਖਜ਼ਾਨਿਆਂ ਦੀ ਇਕਾਨਾਮੀ ਦਾ ਬਜਟ ਬਣਾਕੇ ਉਸੇ ਅਨੁਸਾਰ ਚੱਲਦੇ ਹਨ ਉਨ੍ਹਾਂ ਨੂੰ ਹੀ ਮਹੀਨ ਪੁਰਸ਼ਾਰਥੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਸੰਕਲਪ, ਬੋਲ, ਅਤੇ ਕਰਮ ਅਤੇ ਗਿਆਨ ਦੀਆਂ ਸ਼ਕਤੀਆਂ ਕੁਝ ਵੀ ਵਿਅਰਥ ਨਹੀਂ ਜਾ ਸਕਦੇ।

ਸਲੋਗਨ:-
ਸਨੇਹ ਦੇ ਖਜ਼ਾਨੇ ਨਾਲ ਮਾਲਾਮਾਲ ਬਣ ਸਭ ਨੂੰ ਸਨੇਹ ਦੇਵੋ ਅਤੇ ਸਨੇਹ ਲਵੋ।