06.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮਿੱਠੇ ਬੱਚੇ ਦੇਹੀ ਅਭਿਮਾਨੀ ਬਣਨ ਵਿੱਚ ਹੀ ਤੁਹਾਡੀ ਸੇਫਟੀ ਹੈ, ਤੁਸੀਂ ਸ਼੍ਰੀਮਤ ਤੇ ਰੂਹਾਨੀ ਸਰਵਿਸ ਤੇ ਲੱਗ ਜਾਵੋ, ਤਾਂ ਦੇਹ - ਅਭਿਮਾਨ ਰੂਪੀ ਦੁਸ਼ਮਣ ਵਾਰ ਨਹੀਂ ਕਰੇਗਾ"

ਪ੍ਰਸ਼ਨ:-
ਵਿਕ੍ਰਮਾਂ ਦਾ ਬੋਝ ਸਿਰ ਤੇ ਹੈ, ਉਸ ਦੀ ਨਿਸ਼ਾਨੀ ਕੀ ਹੋਵੇਗੀ? ਉਸ ਨੂੰ ਹਲਕਾ ਕਰਨ ਦੀ ਵਿਧੀ ਸੁਣਾਓ?

ਉੱਤਰ:-
ਜਦੋਂ ਤੱਕ ਵਿਕ੍ਰਮਾ ਦਾ ਬੋਝ ਹੈ ਉਦੋਂ ਤੱਕ ਗਿਆਨ ਦੀ ਧਾਰਨਾ ਨਹੀਂ ਹੋ ਸਕਦੀ। ਕਰਮ ਅਜਿਹੇ ਕੀਤੇ ਹੋਏ ਹਨ ਜੋ ਬਾਰ - ਬਾਰ ਵਿਘਨ ਪਾਉਂਦੇ ਹਨ, ਅੱਗੇ ਵਧਣ ਨਹੀਂ ਦਿੰਦੇ ਹਨ। ਇਸ ਬੋਝ ਤੋਂ ਹਲਕਾ ਹੋਣ ਲਈ ਨੀਂਦ ਨੂੰ ਜਿੱਤਣ ਵਾਲੇ ਨਿਦ੍ਰਾ ਜਿੱਤ ਬਣੋ। ਰਾਤ ਨੂੰ ਜਾਗਕੇ ਬਾਬਾ ਨੂੰ ਯਾਦ ਕਰੋ ਤਾਂ ਬੋਝ ਹਲਕਾ ਹੋ ਜਾਵੇਗਾ।

ਗੀਤ:-
ਮਾਤਾ ਓ ਮਾਤਾ...

ਓਮ ਸ਼ਾਂਤੀ
ਇਹ ਹੋਈ ਜਗਤ ਅੰਬਾ ਦੀ ਮਹਿਮਾ ਕਿਉਂਕਿ ਇਹ ਹੈ ਨਵੀਂ ਰਚਨਾ। ਇੱਕਦਮ ਨਵੀਂ ਰਚਨਾ ਤਾਂ ਹੁੰਦੀ ਨਹੀਂ ਹੈ। ਪੁਰਾਣੀ ਤੋਂ ਨਵੀਂ ਹੁੰਦੀ ਹੈ। ਮ੍ਰਿਤੂਲੋਕ ਤੋਂ ਅਮਰਲੋਕ ਜਾਣਾ ਹੈ। ਇਹ ਜਿਵੇਂ ਜਿਊਣ ਅਤੇ ਮਰਨ ਦਾ ਸਵਾਲ ਹੈ ਜਾਂ ਤੇ ਮ੍ਰਿਤੂਲੋਕ ਵਿੱਚ ਮਰਕੇ ਖਤਮ ਹੋਣਾ ਹੈ ਜਾਂ ਤੇ ਜਿਉਂਦੇ ਜੀ ਮਰਕੇ ਅਮਰਲੋਕ ਵਿੱਚ ਚਲਣਾ ਹੈ। ਜਗਤ ਦੀ ਮਾਂ ਮਤਲਬ ਜਗਤ ਨੂੰ ਰਚਣ ਵਾਲੀ। ਇਹ ਜਰੂਰ ਹੈ ਬਾਪ ਸਵਰਗ ਦਾ ਰਚਿਯਤਾ ਹੈ, ਰਚਨਾ ਰਚਦੇ ਹਨ ਬ੍ਰਹਮਾ ਦਵਾਰਾ। ਬਾਪ ਕਹਿੰਦੇ ਹਨ ਮੈਂ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜਧਾਨੀ ਸਥਾਪਨ ਕਰਦਾ ਹਾਂ। ਆਉਣਾ ਹੈ ਸੰਗਮ ਤੇ। ਕਹਿੰਦੇ ਵੀ ਹਨ ਕਲਪ ਦੇ ਸੰਗਮਯੁੱਗੇ, ਹਰ ਸੰਗਮਯੁਗੇ ਆਉਂਦਾ ਹਾਂ। ਕਲੀਅਰ ਸਮਝਾਉਣੀ ਹੈ। ਸਿਰਫ ਮਨੁੱਖਾਂ ਨੇ ਭੁੱਲ ਕੇ ਨਾਮ ਬਦਲੀ ਕਰ ਦਿੱਤਾ ਹੈ। ਸ੍ਰਵਵਿਆਪੀ ਦਾ ਗਿਆਨ ਜੋ ਸੁਣਾਉਂਦੇ ਹਨ, ਉਸ ਵਿੱਚ ਪੁੱਛਣਾ ਪੈਂਦਾ ਹੈ ਇਹ ਕਿਸ ਨੇ ਕਿਹਾ, ਕਦੋਂ ਕਿਹਾ, ਕਿੱਥੇ ਲਿਖਿਆ ਹੋਇਆ ਹੈ? ਅੱਛਾ, ਗੀਤਾ ਦਾ ਭਗਵਾਨ ਕੌਣ ਹੈ, ਜੋ ਇਵੇਂ ਕਹਿੰਦੇ ਹਨ? ਸ਼੍ਰੀਕ੍ਰਿਸ਼ਨ ਤੇ ਦੇਹਧਾਰੀ ਹੈ, ਉਹ ਤਾਂ ਸ੍ਰਵਵਿਆਪੀ ਹੋ ਨਹੀਂ ਸਕਦਾ। ਕ੍ਰਿਸ਼ਨ ਦਾ ਨਾਮ ਬਦਲ ਜਾਵੇ ਤਾਂ ਗੱਲ ਆ ਜਾਂਦੀ ਹੈ ਬਾਪ ਤੇ। ਬਾਪ ਨੂੰ ਤੇ ਵਰਸਾ ਦੇਣਾ ਹੈ। ਕਹਿੰਦੇ ਹਨ ਮੈਂ ਰਾਜਯੋਗ ਸਿਖਾਉਂਦਾ ਹਾਂ - ਸੂਰਜਵੰਸ਼ੀ - ਚੰਦ੍ਰਵੰਸ਼ੀ ਦਾ ਵਰਸਾ ਦੇਣ। ਨਹੀਂ ਤਾਂ 21 ਜਨਮਾਂ ਦਾ ਵਰਸਾ ਉਨ੍ਹਾਂ ਨੂੰ ਕਿਸ ਨੇ ਦਿੱਤਾ? ਲਿਖਿਆ ਵੀ ਹੋਇਆ ਹੈ ਬ੍ਰਹਮਾ ਮੂੰਹ ਨਾਲ ਬ੍ਰਾਹਮਣ ਰਚੇ। ਫਿਰ ਬ੍ਰਾਹਮਣਾਂ ਨੂੰ ਬੈਠ ਨਾਲੇਜ਼ ਸੁਣਾਉਂਦੇ ਹਨ ਸ੍ਰਿਸ਼ਟੀ ਦੇ ਆਦਿ - ਮਧ - ਅੰਤ ਦੀ। ਤਾਂ ਜੋ ਨਾਲੇਜ਼ ਦੇਣ ਵਾਲਾ ਹੈ ਉਹ ਜਰੂਰ ਚਿੱਤਰ ਵੀ ਬਨਾਉਣਗੇ ਸਮਝਾਉਣ ਦੇ ਲਈ। ਅਸਲ ਵਿੱਚ ਇਸ ਵਿੱਚ ਕੋਈ ਲਿਖਣ - ਪੜਨ ਦੀ ਗੱਲ ਨਹੀਂ ਹੈ। ਪ੍ਰੰਤੂ ਇਹ ਸਹਿਜ ਕਰ ਸਮਝਾਉਣ ਦੇ ਲਈ ਚਿੱਤਰ ਬਣਾਏ ਹੋਏ ਹਨ। ਇਨ੍ਹਾਂ ਦਵਾਰਾ ਬਹੁਤ ਕੰਮ ਹੋ ਸਕਦਾ ਹੈ। ਤਾਂ ਫਿਰ ਜਗਤ ਅੰਬਾ ਦੀ ਵੀ ਮਹਿਮਾ ਹੈ। ਸ਼ਿਵ ਸ਼ਕਤੀ ਵੀ ਕਿਹਾ ਜਾਂਦਾ ਹੈ। ਸ਼ਕਤੀ ਕਿਸ ਤੋਂ ਮਿਲਦੀ ਹੈ? ਵਰਲਡ ਆਲਮਾਈਟੀ ਬਾਪ ਤੋਂ। 'ਵਰਲਡ ਆਲਮਾਈਟੀ ਅਥਾਰਟੀ' ਇਹ ਅੱਖਰ ਵੀ ਮਹਿਮਾ ਵਿੱਚ ਦੇਣਾ ਪਵੇ। ਅਥਾਰਟੀ ਮਾਨਾ ਜੋ ਵੀ ਸ਼ਾਸਤਰਾਂ ਆਦਿ ਦੀ ਨਾਲੇਜ਼ ਹੈ, ਉਹ ਸਭ ਜਾਣਦੇ ਹਨ। ਅਥਾਰਟੀ ਹੈ ਸਮਝਾਉਣ ਦੀ। ਬ੍ਰਹਮਾ ਦੇ ਹੱਥ ਸ਼ਾਸਤਰ ਵੀ ਵਿਖਾਉਂਦੇ ਹਨ ਅਤੇ ਕਹਿੰਦੇ ਹਨ ਬ੍ਰਹਮਾ ਮੁੱਖ ਕਮਲ ਦਵਾਰਾ ਸਾਰੇ ਵੇਦ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ। ਤਾਂ ਅਥਾਰਟੀ ਹੋਈ ਨਾ। ਤੁਸੀਂ ਬੱਚਿਆਂ ਨੂੰ ਸਾਰੇ ਵੇਦ - ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ, ਦੁਨੀਆ ਨਹੀਂ ਜਾਣਦੀ ਕਿ ਧਰਮ ਸ਼ਾਸਤਰ ਕਿਸ ਨੂੰ ਕਿਹਾ ਜਾਂਦਾ ਹੈ। ਕਿਹਾ ਵੀ ਜਾਂਦਾ ਹੈ ਚਾਰ ਧਰਮ। ਉਨ੍ਹਾਂ ਵਿਚੋਂ ਵੀ ਇੱਕ ਧਰਮ ਹੈ ਮੁੱਖ। ਇਹ ਹੈ ਫਾਉਂਡੇਸ਼ਨ। ਬਨੇਣ ਟ੍ਰੀ ਦਾ ਮਿਸਾਲ ਵੀ ਦਿੱਤਾ ਜਾਂਦਾ ਹੈ। ਇਸ ਦਾ ਫਾਉਂਡੇਸ਼ਨ ਸੜ ਗਿਆ ਹੈ। ਬਾਕੀ ਟਾਲ - ਟਾਲੀਆਂ ਖੜੀਆਂ ਹਨ, ਇਹ ਮਿਸਾਲ ਹੈ। ਦੁਨੀਆ ਵਿਚ ਝਾੜ ਤੇ ਬਹੁਤ ਹਨ। ਸਤਿਯੁਗ ਵਿੱਚ ਵੀ ਝਾੜ ਤੇ ਹੋਣਗੇ ਨਾ। ਕਰਕੇ ਜੰਗਲ ਨਹੀਂ, ਬਗੀਚੇ ਹੋਣਗੇ। ਕੰਮ ਦੀਆਂ ਚੀਜਾਂ ਦੇ ਲਈ ਜੰਗਲ ਵੀ ਹੋਣਗੇ। ਲਕੜੀ ਆਦਿ ਤਾਂ ਚਾਹੀਦੀ ਹੈ ਨਾ। ਜੰਗਲ ਵਿੱਚ ਵੀ ਪਸ਼ੂ - ਪੰਛੀ ਬਹੁਤ ਰਹਿੰਦੇ ਹਨ। ਪ੍ਰੰਤੂ ਉੱਥੇ ਸਭ ਚੀਜਾਂ ਚੰਗੀਆਂ ਫਲਦਾਇਕ ਹੁੰਦੀਆਂ ਹਨ। ਪਸ਼ੂ - ਪੰਛੀ ਵੀ ਸ਼ੋਭਾ ਹੈ, ਪ੍ਰੰਤੂ ਗੰਦ ਕਰਨ ਵਾਲੇ ਨਹੀਂ ਹੋਣਗੇ। ਇਹ ਪਸ਼ੂ - ਪੰਛੀ ਬਿਊਟੀ ਤੇ ਚਾਹੀਦੀ ਹੈ ਨਾ। ਸ੍ਰਿਸ਼ਟੀ ਹੀ ਸਤੋਪ੍ਰਧਾਨ ਹੈ ਤਾਂ ਸਭ ਚੀਜ਼ਾਂ ਸਤੋਪ੍ਰਧਾਨ ਹੁੰਦੀਆਂ ਹਨ। ਬਹਿਸ਼ਤ ਫਿਰ ਤੇ ਕੀ! ਪਹਿਲੀ - ਪਹਿਲੀ ਮੁੱਖ ਗੱਲ - ਬਾਪ ਤੋਂ ਵਰਸਾ ਲੈਣਾ ਹੈ। ਚਿੱਤਰ ਬਣਦੇ ਰਹਿੰਦੇ ਹਨ, ਉਨ੍ਹਾਂ ਵਿੱਚ ਵੀ ਲਿਖਣਾ ਹੈ ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰ ਦਵਾਰਾ ਪਾਲਣਾ... ਇਹ ਅੱਖਰ ਮਨੁੱਖ ਸਮਝਦੇ ਨਹੀਂ ਇਸਲਈ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ - ਨਾਰਾਇਣ ਹਨ ਪਾਲਣਾ ਕਰਨ ਵਾਲੇ। ਇਹ ਤਾਂ ਸਮਝਦੇ ਹਨ। ਕੋਟਾਂ ਵਿਚੋਂ ਕੋਈ ਸਮਝਣਗੇ। ਫਿਰ ਇਹ ਲਿਖਿਆ ਹੋਇਆ ਹੈ ਅਸ਼ਚਰਿਆਵਤ ਸੁੰਨੰਤੀ, ਕਥੰਤੀ... ਨੰਬਰਵਾਰ ਪੁਰਸ਼ਾਰਥ ਅਨੁਸਾਰ ਆਪਣੀ ਪਦਵੀ ਪ੍ਰਾਪਤ ਕਰਦੇ ਹਨ। ਕਿਤੇ ਨਾ ਕਿਤੇ ਇਹ ਗੱਲਾਂ ਲਿਖੀਆਂ ਹੋਈਆਂ ਹਨ। ਭਗਵਾਨੁਵਾਚ ਅੱਖਰ ਵੀ ਠੀਕ ਹੈ। ਭਗਵਾਨ ਦੀ ਬਾਯੋਗ੍ਰਾਫੀ ਜੇਕਰ ਵਿਗੜ ਜਾਵੇ ਤਾਂ ਸਭ ਸ਼ਾਸਤਰ ਖੰਡਨ ਹੋ ਜਾਣ। ਵੇਖਣ ਵਿਚ ਆਉਂਦਾ ਹੈ ਬਾਪ ਦਿਨ - ਪ੍ਰਤੀਦਿਨ ਚੰਗੇ - ਚੰਗੇ ਪੁਆਇੰਟਸ ਦਿੰਦੇ ਰਹਿੰਦੇ ਹਨ। ਪਹਿਲੇ - ਪਹਿਲੇ ਤਾਂ ਨਿਸ਼ਚੇ ਕਰਵਾਉਣਾ ਹੈ ਕਿ ਭਗਵਾਨ ਗਿਆਨ ਦਾ ਸਾਗਰ ਹੈ, ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਚੇਤੰਨ ਬੀਜ ਵਿੱਚ ਨਾਲੇਜ ਕਿਸ ਦੀ ਹੋਵੇਗੀ? ਜਰੂਰ ਝਾੜ ਦੀ ਹੋਵੇਗੀ। ਤਾਂ ਬਾਪ ਆਕੇ ਨਾਲੇਜ਼ ਸਮਝਾਉਂਦੇ ਹਨ ਬ੍ਰਹਮਾ ਦਵਾਰਾ। ਬ੍ਰਹਮਾਕੁਮਾਰ - ਕੁਮਾਰੀਆਂ ਨਾਮ ਚੰਗਾ ਹੈ। ਪ੍ਰਜਾਪਿਤਾ ਬ੍ਰਹਮਾ ਦੇ ਕੁਮਾਰ - ਕੁਮਾਰੀਆਂ ਤਾਂ ਢੇਰ ਹਨ। ਇਸ ਵਿੱਚ ਅੰਧਸ਼ਰਧਾ ਦੀ ਕੋਈ ਗੱਲ ਨਹੀਂ। ਇਹ ਤਾਂ ਰਚਨਾ ਹੈ ਨਾ। ਬਾਬਾ - ਮੰਮਾ ਅਤੇ ਤੁਸੀਂ ਮਾਤਾ - ਪਿਤਾ ਸਭ ਕਹਿੰਦੇ ਹਨ। ਜਗਤ ਅੰਬਾ ਸਰਸਵਤੀ ਹੈ ਬ੍ਰਹਮਾ ਦੀ ਬੇਟੀ। ਇਹ ਤਾਂ ਪ੍ਰੈਕਟਿਕਲ ਵਿੱਚ ਬੀ . ਕੇ. ਹੈ। ਕਲਪ ਪਹਿਲੇ ਵੀ ਬ੍ਰਹਮਾ ਦਵਾਰਾ ਨਵੀਂ ਸ੍ਰਿਸ਼ਟੀ ਰਚੀ ਸੀ, ਹੁਣ ਫਿਰ ਜਰੂਰ ਬ੍ਰਹਮਾ ਦਵਾਰਾ ਹੀ ਰਚਨਾ ਹੋਵੇਗੀ। ਸ੍ਰਿਸ਼ਟੀ ਦੇ ਆਦਿ - ਮਧ - ਅੰਤ ਦਾ ਰਾਜ਼ ਬਾਪ ਹੀ ਸਮਝਾਉਂਦੇ ਹਨ ਇਸਲਈ ਇਨ੍ਹਾਂ ਨੂੰ ਨਾਲੇਜ਼ਫੁੱਲ ਕਿਹਾ ਜਾਂਦਾ ਹੈ। ਬੀਜ ਵਿੱਚ ਜਰੂਰ ਪੂਰੇ ਬ੍ਰਿਖ ਦੀ ਨਾਲੇਜ਼ ਹੋਵੇਗੀ। ਉਨ੍ਹਾਂ ਦੀ ਰਚਨਾ ਚੇਤੰਨ ਮਨੁੱਖ ਸ੍ਰਿਸ਼ਟੀ ਹੈ। ਬਾਪ ਰਾਜਯੋਗ ਵੀ ਸਿਖਾਉਂਦੇ ਹਨ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਬ੍ਰਾਹਮਣਾਂ ਨੂੰ ਬੈਠ ਸਿਖਾਉਂਦੇ ਹਨ ਜੋ ਬ੍ਰਾਹਮਣ ਫਿਰ ਦੇਵਤਾ ਬਣਦੇ ਹਨ। ਸੁਣਦੇ ਸਮੇਂ ਸਭ ਨੂੰ ਮਜਾ ਤੇ ਬਹੁਤ ਆਉਂਦਾ ਹੈ, ਪ੍ਰੰਤੂ ਦੇਹ - ਅਭਿਮਾਨ ਦੇ ਕਾਰਣ ਧਾਰਨਾ ਨਹੀਂ ਹੁੰਦੀ। ਇੱਥੇ ਦੀ ਬਾਹਰ ਗਏ ਅਤੇ ਖਲਾਸ। ਅਨੇਕ ਤਰ੍ਹਾਂ ਦੇ ਦੇਹ - ਅਭਿਮਾਨ ਹਨ। ਇਸ ਵਿੱਚ ਬਹੁਤ ਮੇਹਨਤ ਹੈ।

ਬਾਪ ਕਹਿੰਦੇ ਹਨ ਨੀਂਦ ਨੂੰ ਜਿੱਤਣ ਵਾਲੇ ਬਣੋ। ਦੇਹ - ਅਭਿਮਾਨ ਛੱਡੋ, ਦੇਹੀ ਅਭਿਮਾਨੀ ਬਣੋ। ਰਾਤ ਨੂੰ ਜਾਗ ਕੇ ਯਾਦ ਕਰਨਾ ਹੈ ਕਿਉਂਕਿ ਤੁਹਾਡੇ ਸਿਰ ਤੇ ਜਨਮ - ਜਨਮੰਤਰ ਦੇ ਵਿਕਰਮਾਂ ਦਾ ਬੋਝਾ ਬਹੁਤ ਹੈ ਜੋ ਤੁਹਾਨੂੰ ਧਾਰਨਾ ਕਰਨ ਨਹੀਂ ਦਿੰਦੇ ਹਨ। ਕਰਮ ਅਜਿਹੇ ਕੀਤੇ ਹੋਏ ਹਨ, ਇਸ ਕਾਰਣ ਦੇਹੀ ਅਭਿਮਾਨੀ ਨਹੀਂ ਬਣਦੇ। ਗਪੌੜੇ ਬਹੁਤ ਮਾਰਦੇ ਹਨ, ਬੜੇ ਗਪੌੜੇ ਦਾ ਚਾਰਟ ਲਿਖ ਭੇਜਦੇ ਹਨ ਕਿ ਅਸੀਂ 75% ਯਾਦ ਵਿੱਚ ਰਹਿੰਦੇ ਹਾਂ। ਪ੍ਰੰਤੂ ਬਾਬਾ ਕਹਿੰਦੇ ਹਨ - ਇੰਪਸੀਬਲ ਹੈ। ਸਭ ਤੋਂ ਅੱਗੇ ਚੱਲਣ ਵਾਲਾ ਖੁਦ ਕਹਿੰਦਾ ਹੈ - ਕਿੰਨੀ ਵੀ ਕੋਸ਼ਿਸ਼ ਕਰਦਾ ਹਾਂ ਯਾਦ ਕਰਨ ਦੀ ਪ੍ਰੰਤੂ ਮਾਇਆ ਭੁਲਾ ਦਿੰਦੀ ਹੈ। ਸੱਚਾ ਚਾਰਟ ਲਿਖਣਾ ਚਾਹੀਦਾ ਹੈ। ਬਾਬਾ ਵੀ ਦੱਸਦੇ ਹਨ ਨਾ, ਤਾਂ ਬੱਚਿਆਂ ਨੂੰ ਵੀ ਫਾਲੋ ਕਰਨਾ ਚਾਹੀਦਾ ਹੈ। ਫਾਲੋ ਨਹੀਂ ਕਰਦੇ ਤਾਂ ਚਾਰਟ ਵੀ ਨਹੀਂ ਭੇਜਦੇ ਹਨ। ਪੁਰਸ਼ਾਰਥ ਦੇ ਲਈ ਸਮੇਂ ਮਿਲਿਆ ਹੋਇਆ ਹੈ। ਇਹ ਧਾਰਨਾ ਕੋਈ ਮਾਸੀ ਦਾ ਘਰ ਨਹੀਂ। ਇਸ ਵਿੱਚ ਥੱਕਨਾ ਨਹੀਂ ਹੁੰਦਾ ਹੈ। ਕਈ ਸਮਝਣ ਵਿਚ ਟਾਇਮ ਲੈਂਦੇ ਹਨ, ਅੱਜ ਨਹੀਂ ਤਾਂ ਕੱਲ ਸਮਝ ਲੈਣਗੇ। ਬਾਬਾ ਨੇ ਕਹਿ ਦਿੱਤਾ ਕਿ ਜੋ ਦੇਵੀ - ਦੇਵਤਾ ਧਰਮ ਦਾ ਹੋਵੇਗਾ ਹੋਰ ਧਰਮ ਵਿੱਚ ਕੰਨਵਰਟ ਹੋ ਗਿਆ ਹੋਵੇਗਾ ਤਾਂ ਉਹ ਆ ਜਾਵੇਗਾ। ਇੱਕ ਦਿਨ ਅਫ਼੍ਰੀਕਨ ਆਦਿ ਦੀ ਵੀ ਕਾਂਨਫਰੰਸ ਹੋਵੇਗੀ। ਭਾਰਤ ਖੰਡ ਵਿਚ ਆਉਂਦੇ ਰਹਿਣਗੇ। ਪਹਿਲੇ ਕਦੇ ਆਉਂਦੇ ਨਹੀਂ ਸਨ। ਹੁਣ ਸਭ ਵੱਡੇ - ਵੱਡੇ ਆਉਂਦੇ ਰਹਿੰਦੇ ਹਨ। ਜਰਮਨੀ ਦਾ ਪ੍ਰਿੰਸ ਆਦਿ ਇਹ ਕਦੇ ਬਾਹਰ ਨਿਕਲਦੇ ਨਹੀਂ ਸਨ। ਨੇਪਾਲ ਦਾ ਜੋ ਕਿੰਗ ਸੀ ਉਸਨੇ ਕਦੇ ਰੇਲ ਵੇਖੀ ਨਹੀਂ ਸੀ, ਆਪਣੀ ਹੱਦ ਤੋਂ ਬਾਹਰ ਕਿਧਰੇ ਜਾਣ ਦਾ ਹੁਕਮ ਨਹੀਂ ਸੀ, ਪੌਪ ਕਦੇ ਬਾਹਰ ਨਹੀਂ ਨਿਕਲਿਆ ਸੀ, ਹੁਣੇ ਆਇਆ। ਆਉਣਗੇ ਸਾਰੇ ਕਿਉਂਕਿ ਇਹ ਭਰਤ ਸਾਰੇ ਧਰਮ ਵਾਲਿਆਂ ਦਾ ਬਹੁਤ ਵੱਡੇ ਤੇ ਵੱਡਾ ਤੀਰਥ ਹੈ। ਇਸਲਈ ਇਹ ਐਡਵਰਟਈਜ਼ ਜੋਰ ਨਾਲ ਨਿਕਲੇਗੀ। ਤੁਸੀਂ ਸਾਰੇ ਧਰਮ ਵਾਲਿਆਂ ਨੂੰ ਦੱਸਣਾ ਹੈ, ਨਿਮੰਤਰਣ ਦੇਣਾ ਹੈ। ਗਿਆਨ ਫਿਰ ਵੀ ਉਹ ਹੀ ਲੈਣਗੇ ਜੋ ਦੇਵੀ - ਦੇਵਤਾ ਧਰਮ ਵਾਲੇ ਕੰਨਵਰਟ ਹੋ ਗਏ ਹਨ, ਇਸ ਵਿੱਚ ਸਮਝ ਚਾਹੀਦੀ ਹੈ। ਜੇਕਰ ਸਮਝਣ ਤਾਂ ਸ਼ੰਖ ਧਵਨੀ ਜਰੂਰ ਕਰਨ। ਅਸੀ ਬ੍ਰਾਹਮਣ ਹਾਂ ਨਾ, ਸਾਨੂੰ ਗੀਤਾ ਹੀ ਸੁਨਾਉਣੀ ਹੈ। ਬਹੁਤ ਸਹਿਜ ਹੈ, ਬੇਹੱਦ ਦਾ ਬਾਪ ਹੈ ਸਵਰਗ ਦਾ ਰਚਿਯਤਾ। ਉਨ੍ਹਾਂ ਤੋਂ ਵਰਸਾ ਪਾਉਣਾ ਸਾਡਾ ਹੱਕ ਹੈ, ਸਭ ਦਾ ਹੱਕ ਹੈ ਆਪਣੇ ਪੀਯਰ ਘਰ ( ਮੁਕਤੀ ਧਾਮ)। ਵਿੱਚ ਜਾਣ ਦਾ। ਮੁਕਤੀ - ਜੀਵਨਮੁਕਤੀ ਦਾ ਹੱਕ ਹੈ। ਜੀਵਨਮੁਕਤੀ ਸਭ ਨੂੰ ਮਿਲਣੀ ਹੈ। ਜੀਵਨਬੰਧ ਤੋਂ ਮੁਕਤ ਹੋ ਸ਼ਾਂਤੀ ਵਿੱਚ ਜਾਂਦੇ ਹਨ ਫਿਰ ਜਦੋਂ ਆਉਂਦੇ ਹਨ ਤਾਂ ਜੀਵਨਮੁਕਤ ਹਨ। ਪ੍ਰੰਤੂ ਸਭ ਨੂੰ ਸਤਿਯੁਗ ਵਿੱਚ ਤੇ ਜੀਵਨਮੁਕਤੀ ਨਹੀਂ ਮਿਲਦੀ। ਸਤਿਯੁਗ ਵਿੱਚ ਜੀਵਨਮੁਕਤੀ ਵਿੱਚ ਸਨ ਦੇਵੀ - ਦੇਵਤਾ। ਪਿੱਛੋਂ ਜੋ ਆਉਂਦੇ ਹਨ ਘੱਟ ਸੁਖ, ਘੱਟ ਦੁੱਖ ਪਾਉਂਦੇ ਹਨ। ਇਹ ਹਿਸਾਬ ਕੀਤਾ ਹੈ। ਸਭ ਤੋਂ ਕੰਗਾਲ ਭਾਰਤ ਹੀ ਬਣਿਆ ਹੈ, ਜੋ ਸਭ ਤੋਂ ਉੱਚ ਸਨ। ਬਾਪ ਵੀ ਕਹਿੰਦੇ ਹਨ - ਇਹ ਦੇਵੀ - ਦੇਵਤਾ ਧਰਮ ਬਹੁਤ ਸੁਖ ਦੇਣ ਵਾਲਾ ਹੈ। ਇਹ ਬਣੀ ਬਣਾਈ ਹੈ, ਸਭ ਆਪਣੇ - ਆਪਣੇ ਸਮੇਂ ਤੇ ਆਪਣਾ - ਆਪਣਾ ਪਾਰਟ ਵਜਾਉਂਦੇ ਹਨ। ਹੇਵਿਨਲੀ ਗੌਡ ਫਾਦਰ ਹੀ ਹੇਵਿਨ ਸਥਾਪਨ ਕਰਦੇ ਹਨ ਹੋਰ ਕੋਈ ਕਰ ਨਹੀਂ ਸਕਦਾ। ਕਰਾਈਸਟ ਤੋਂ ਤਿੰਨ ਹਜਾਰ ਵਰ੍ਹੇ ਪਹਿਲੇ ਬਰੋਬਰ ਕਹਿੰਦੇ ਹਨ ਹੇਵਿਨ ਸੀ, ਨਵੀਂ ਦੁਨੀਆ ਸੀ। ਕਰਾਈਸਟ ਕੋਈ ਉੱਥੇ ਥੋੜੇ ਨਾ ਆਵੇਗਾ। ਉਹ ਆਪਣੇ ਸਮੇਂ ਤੇ ਹੀ ਆਉਂਦਾ ਹੈ। ਫਿਰ ਉਨ੍ਹਾਂ ਨੂੰ ਆਪਣਾ ਪਾਰਟ ਰਪੀਟ ਕਰਨਾ ਹੈ। ਇਹ ਸਭ ਬੁੱਧੀ ਵਿੱਚ ਬੈਠੇ ਤਾਂ ਸ਼੍ਰੀਮਤ ਤੇ ਚੱਲਣ। ਸਭ ਦੀ ਬੁੱਧੀ ਇੱਕ ਜਿਹੀ ਨਹੀਂ ਹੈ। ਸ਼੍ਰੀਮਤ ਤੇ ਚੱਲਣ ਦੀ ਹਿੰਮਤ ਚਾਹੀਦੀ ਹੈ। ਫਿਰ ਸ਼ਿਵਬਾਬਾ ਤੁਸੀਂ ਜੋ ਖਵਾਓ, ਜੋ ਪਹਿਨਾਓ ਬ੍ਰਹਮਾ ਅਤੇ ਜਗਤ ਅੰਬਾ ਦਵਾਰਾ। ਬ੍ਰਹਮਾ ਦਵਾਰਾ ਹੀ ਸਭ ਕੁਝ ਕਰਨਗੇ ਨਾ। ਤਾਂ ਦੋਵੇਂ ਕੰਬਾਇੰਡ ਹਨ। ਬ੍ਰਹਮਾ ਦਵਾਰਾ ਹੀ ਕ੍ਰਤਵਿਆ ਕਰਨਗੇ। ਸ਼ਰੀਰ ਤਾਂ ਦੋ ਇੱਕਠੇ ਨਹੀਂ ਹਨ। ਕਿਸੇ - ਕਿਸੇ ਦਾ ਕੰਬਾਈਡ ਸ਼ਰੀਰ ਵੀ ਵੇਖਿਆ ਹੈ ਬਾਬਾ ਨੇ। ਸੋਲ ਤਾਂ ਦੋਵਾਂ ਦੀ ਵੱਖ - ਵੱਖ ਹੋ ਗਈ। ਇਸ ਵਿੱਚ ਬਾਬਾ ਪ੍ਰਵੇਸ਼ ਕਰਦੇ ਹਨ, ਉਹ ਹਨ ਨਾਲੇਜਫੁੱਲ। ਤਾਂ ਨਾਲੇਜ਼ ਕਿਸ ਦਵਾਰਾ ਦੇਣ? ਸ਼੍ਰੀਕ੍ਰਿਸ਼ਨ ਦਾ ਚਿੱਤਰ ਤੇ ਵੱਖ ਹੈ। ਇੱਥੇ ਤਾਂ ਬ੍ਰਹਮਾ ਚਾਹੀਦਾ ਹੈ। ਪ੍ਰੈਕਟਿਕਲ ਵਿੱਚ ਬ੍ਰਹਮਾਕੁਮਾਰ - ਕੁਮਾਰੀਆਂ ਕਿੰਨੇ ਹਨ, ਇਹ ਕੋਈ ਅੰਧਸ਼ਰਧਾ ਤੇ ਨਹੀਂ ਹੈ। ਅਡੋਪਟਿਡ ਚਿਲਡਰਨਜ਼ ਨੂੰ ਭਗਵਾਨ ਪੜਾਉਂਦੇ ਹਨ। ਕਲਪ ਪਹਿਲੇ ਜੋ ਅਡੋਪਟ ਹੋਏ ਹਨ ਉਹ ਹੀ ਹੁਣ ਹੁੰਦੇ ਹਨ। ਬਾਹਰ ਆਫਿਸ ਵਿੱਚ ਤੇ ਕੋਈ ਨਹੀਂ ਕਹਿਣਗੇ ਅਸੀਂ ਬੀ. ਕੇ. ਹਾਂ। ਇਹ ਗੁਪਤ ਹੋ ਗਿਆ। ਸ਼ਿਵਬਾਬਾ ਦੀ ਸੰਤਾਨ ਤੇ ਹਨ ਹੀ। ਬਾਕੀ ਰਚਨਾ ਨਵੀਂ ਸ੍ਰਿਸ਼ਟੀ ਦੀ ਰਚਨੀ ਹੁੰਦੀ ਹੈ। ਪੁਰਾਣੀ ਤੋਂ ਨਵਾਂ ਬਣਾਉਂਦੇ ਹਨ। ਆਤਮਾ ਵਿਚ ਖਾਦ ਪੈਣ ਨਾਲ ਪੁਰਾਣੀ ਹੋ ਜਾਂਦੀ ਹੈ। ਸੋਨੇ ਵਿੱਚ ਹੀ ਖਾਦ ਪੈਂਦੀ ਹੈ ਤਾਂ ਫਿਰ ਝੂਠਾ ਹੋ ਜਾਂਦਾ ਹੈ। ਆਤਮਾ ਝੂਠੀ ਹੁੰਦੀ ਹੈ ਤਾਂ ਫਿਰ ਸ਼ਰੀਰ ਵੀ ਝੂਠਾ ਹੁੰਦਾ ਹੈ, ਫਿਰ ਸੱਚਾ ਕਿਵੇਂ ਹੋਵੇ? ਝੂਠੀ ਚੀਜ ਨੂੰ ਅੱਗ ਵਿੱਚ ਪਾਉਂਦੇ ਹਨ, ਪਵਿਤ੍ਰ ਕਰਨ ਦੇ ਲਈ। ਤਾਂ ਕਿੰਨਾਂ ਵੱਡਾ ਵਿਨਾਸ਼ ਹੁੰਦਾ ਹੈ। ਇਹ ਤਿਉਹਾਰ ਆਦਿ ਵੀ ਸਭ ਭਾਰਤ ਦੇ ਹਨ। ਇਹ ਕਿਸੇ ਦੇ ਅਤੇ ਕਦੋਂ ਦੇ ਹਨ, ਕੋਈ ਜਾਣਦੇ ਨਹੀਂ। ਨਾਲੇਜ਼ ਬਹੁਤ ਘੱਟ ਲੈ ਸਕਦੇ ਹਨ। ਪਿਛਾੜੀ ਵਿੱਚ ਕਰਕੇ ਰਾਜਾਈ ਮਿਲੀ, ਉਸ ਤੋਂ ਕੀ? ਬਹੁਤ ਥੋੜ੍ਹਾ ਸੁਖ ਹੋਇਆ ਨਾ। ਦੁਖ ਤਾਂ ਹੌਲੀ - ਹੌਲੀ ਸ਼ੁਰੂ ਹੋ ਜਾਂਦਾ ਹੈ ਇਸਲਈ ਚੰਗੀ ਤਰ੍ਹਾਂ ਪੁਰਸ਼ਾਰਥ ਕਰਨਾ ਹੈ। ਕਿੰਨੇ ਨਵੇਂ ਬੱਚੇ ਤਿੱਖੇ ਹੋ ਗਏ ਹਨ। ਪੁਰਾਣੇ ਅਟੈਂਸ਼ਨ ਨਹੀਂ ਦਿੰਦੇ। ਦੇਹ - ਅਭਿਮਾਨ ਬਹੁਤ ਹੈ, ਸਰਵਿਸ ਕਰਨ ਵਾਲਾ ਹੀ ਦਿਲ ਤੇ ਚੜੇਗਾ। ਕਿਹਾ ਜਾਂਦਾ ਹੈ ਨਾ ਅੰਦਰ ਇੱਕ, ਬਾਹਰ ਦੂਸਰਾ। ਬਾਬਾ ਅੰਦਰ ਤੋਂ ਪਿਆਰ ਚੰਗੇ - ਚੰਗੇ ਬੱਚਿਆਂ ਨੂੰ ਕਰਨ ਗੇ। ਕੋਈ ਬਾਹਰ ਤੋਂ ਚੰਗੇ, ਅੰਦਰ ਤੋਂ ਖਰਾਬ ਹੁੰਦੇ ਹਨ। ਕੋਈ ਸਰਵਿਸ ਨਹੀਂ ਕਰਦੇ, ਅੰਨ੍ਹਿਆਂ ਦੀ ਲਾਠੀ ਨਹੀਂ ਬਣਦੇ। ਹੁਣ ਮਰਨ - ਜਿਊਣ ਦਾ ਸਵਾਲ ਹੈ। ਅਮਰਪੁਰੀ ਵਿੱਚ ਉੱਚ ਪਦਵੀ ਪਾਉਣੀ ਹੈ। ਪਤਾ ਪੈਂਦਾ ਹੈ, ਕਿਸ - ਕਿਸ ਨੇ ਕਲਪ ਪਹਿਲੇ ਪੁਰਸ਼ਾਰਥ ਕਰ ਉੱਚ ਪਦਵੀ ਪਾਈ ਹੈ, ਉਹ ਸਭ ਵੇਖਣ ਵਿਚ ਆਉਂਦਾ ਹੈ। ਜਿੰਨਾਂ - ਜਿੰਨਾਂ ਦੇਹੀ - ਅਭਿਮਾਨੀ ਬਣੋਗੇ ਉਤਨਾ ਸੇਫਟੀ ਵਿੱਚ ਚਲਦੇ ਰਹਿਣਗੇ। ਦੇਹ - ਅਭਿਮਾਨ ਹਰਾ ਦਿੰਦਾ ਹੈ। ਬਾਪ ਤਾਂ ਕਹਿੰਦੇ ਹਨ - ਸ਼੍ਰੀਮਤ ਤੇ ਜਿੰਨਾਂ ਰੂਹਾਨੀ ਸਰਵਿਸ ਵਿੱਚ ਚਲ ਸਕੋ ਉਤਨਾ ਚੰਗਾ ਹੈ। ਸਭ ਨੂੰ ਬਾਬਾ ਸਮਝਾਉਂਦੇ ਹਨ। ਚਿੱਤਰਾਂ ਤੇ ਸਮਝਾਉਣਾ ਬਹੁਤ ਸਹਿਜ ਹੈ। ਬ੍ਰਹਮਾ ਕੁਮਾਰ - ਕੁਮਾਰੀਆਂ ਤੇ ਸਭ ਹਨ, ਉਹ ਸ਼ਿਵਬਾਬਾ ਹੈ ਵੱਡਾ ਬਾਬਾ। ਫਿਰ ਨਵੀਂ ਸ੍ਰਿਸ਼ਟੀ ਰਚਦੇ ਹਨ। ਗਾਉਂਦੇ ਵੀ ਹਨ ਮਨੁੱਖ ਤੋਂ ਦੇਵਤਾ... ਸਿੱਖ ਧਰਮ ਵਾਲੇ ਵੀ ਉਸ ਭਗਵਾਨ ਦੀ ਮਹਿਮਾ ਕਰਦੇ, ਗੁਰੂ ਨਾਨਕ ਦੇ ਅੱਖਰ ਬਹੁਤ ਚੰਗੇ ਹਨ। ਜਪ ਸਾਹਿਬ ਨੂੰ ਤਾਂ ਸੁਖ ਮਿਲੇਗਾ। ਇਹ ਹੈ ਤੰਤ ( ਸਾਰ) ਸੱਚੇ ਸਾਹਿਬ ਨੂੰ ਯਾਦ ਕਰੋਗੇ ਤਾਂ ਸੁਖ ਪਾਵੋਗੇ ਮਤਲਬ ਵਰਸਾ ਮਿਲੇਗਾ। ਮੰਨਦੇ ਤਾਂ ਹਨ ਇੱਕ ਉਂਕਾਰ... ਆਤਮਾ ਨੂੰ ਕੋਈ ਕਾਲ ਨਹੀਂ ਖਾ ਸਕਦਾ। ਆਤਮਾ ਮੈਲੀ ਹੁੰਦੀ ਹੈ ਬਾਕੀ ਵਿਨਾਸ਼ ਨਹੀਂ ਹੁੰਦੀ ਇਸਲਈ ਅਕਾਲ ਮੂਰਤਿ ਕਹਿੰਦੇ ਹਨ। ਬਾਪ ਸਮਝਾਉਂਦੇ ਹਨ ਮੈਂ ਅਕਾਲ ਮੂਰਤਿ ਹਾਂ ਤਾਂ ਆਤਮਾਵਾਂ ਵੀ ਅਵਿਨਾਸ਼ੀ ਹਨ। ਹਾਂ ਬਾਕੀ ਪੁਨਰ ਜਨਮ ਵਿੱਚ ਆਉਂਦੀਆਂ ਹਨ। ਅਸੀਂ ਇੱਕਰਸ ਹਾਂ। ਸਾਫ਼ ਦੱਸਦੇ ਹਨ - ਮੈਂ ਗਿਆਨ ਦਾ ਸਾਗਰ ਹਾਂ, ਰੂਪ - ਬਸੰਤ ਵੀ ਹਾਂ। ਤਾਂ ਇਹ ਗੱਲਾਂ ਸਮਝ ਕੇ ਸਮਝਾਉਣੀਆਂ ਹਨ। ਅੰਨ੍ਹਿਆਂ ਦੀ ਲਾਠੀ ਬਣਨਾ ਹੈ। ਜੀਆਦਾਨ ਦੇਣਾ ਹੈ। ਫਿਰ ਕਦੇ ਅਕਾਲੇ ਮ੍ਰਿਤੂ ਨਹੀਂ ਹੋਵੇਗਾ। ਤੁਸੀਂ ਕਾਲ ਤੇ ਵਿਜੇ ਪਾਉਂਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਰੂਹਾਨੀ ਸਰਵਿਸ ਕਰਨੀ ਹੈ। ਅੰਨ੍ਹਿਆਂ ਦੀ ਲਾਠੀ ਬਣਨਾ ਹੈ। ਸ਼ੰਖਧਵਨੀ ਜਰੂਰ ਕਰਨੀ ਹੈ

2. ਦੇਹੀ - ਅਭਿਮਾਨੀ ਬਣਨ ਦੇ ਲਈ ਯਾਦ ਦਾ ਚਾਰਟ ਰੱਖਣਾ ਹੈ। ਰਾਤ ਨੂੰ ਜਾਗ ਕੇ ਖ਼ਾਸ ਯਾਦ ਕਰਨਾ ਹੈ। ਯਾਦ ਵਿੱਚ ਥੱਕਣਾ ਨਹੀਂ ਹੈ।

ਵਰਦਾਨ:-
ਸਦਾ ਆਪਣੀ ਸ੍ਰੇਸ਼ਠ ਸ਼ਾਂਨ ਵਿੱਚ ਰਹਿ ਪ੍ਰੇਸ਼ਾਨੀਆਂ ਨੂੰ ਮਿਟਾਉਣ ਵਾਲੇ ਮਾਸਟਰ ਸ੍ਰਵਸ਼ਕਤੀਮਾਨ ਭਵ।

ਸਦਾ ਇਹ ਵਰਦਾਨ ਸਮ੍ਰਿਤੀ ਵਿਚ ਰਹੇ ਕਿ ਅਸੀਂ ਆਪਣੀ ਸ੍ਰੇਸ਼ਠ ਸ਼ਾਨ ਵਿੱਚ ਰਹਿਣ ਵਾਲੇ ਹੋਰਾਂ ਦੀ ਵੀ ਪ੍ਰੇਸ਼ਾਨੀ ਨੂੰ ਮਿਟਾਉਣ ਵਾਲੇ ਮਾਸਟਰ ਸ੍ਰਵਸ਼ਕਤੀਮਾਨ ਹਾਂ। ਕਮਜੋਰ ਨਹੀਂ। ਸ੍ਰੇਸ਼ਠ ਸ਼ਾਨ ਦੇ ਤਖ਼ਤਨਸ਼ੀਨ ਹਾਂ। ਜੋ ਅਕਾਲਤਖ਼ਤਨਸ਼ੀਨ, ਬਾਪ ਦੇ ਦਿਲ ਤਖ਼ਤਨਸ਼ੀਨ ਸ੍ਰੇਸ਼ਠ ਸ਼ਾਨ ਵਿਚ ਰਹਿਣ ਵਾਲੇ ਹਨ, ਉਹ ਸੁਪਨੇ ਵਿਚ ਵੀ ਕਦੇ ਪ੍ਰੇਸ਼ਾਨ ਨਹੀਂ ਹੋ ਸਕਦੇ। ਕੋਈ ਕਿੰਨਾਂ ਵੀ ਪ੍ਰੇਸ਼ਾਨ ਕਰੇ ਲੇਕਿਨ ਆਪਣੀ ਸ੍ਰੇਸ਼ਠ ਸ਼ਾਨ ਵਿੱਚ ਹੀ ਰਹਿੰਦੇ ਹਨ।

ਸਲੋਗਨ:-
ਸਦਾ ਆਪਣੇ ਸਵਮਾਨ ਵਿੱਚ ਰਹੋ ਤਾਂ ਸਰਵ ਦਾ ਮਾਨ ਮਿਲਦਾ ਰਹੇਗਾ।