07.01.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਜਦੋਂ ਇਹ ਭਾਰਤ ਸ੍ਵਰਗ ਸੀ ਉਦੋਂ ਤੁਸੀਂ ਘੋਰ ਸੋਝਰੇ ਵਿੱਚ ਸੀ, ਹੁਣ ਹਨ੍ਹੇਰਾ ਹੈ, ਫਿਰ ਸੋਝਰੇ ਵਿੱਚ ਚੱਲੋ"

ਪ੍ਰਸ਼ਨ:-
ਬਾਪ ਆਪਣੇ ਬੱਚਿਆਂ ਨੂੰ ਕਿਹੜੀ ਇੱਕ ਕਹਾਣੀ ਸੁਣਾਉਣ ਆਏ ਹਨ?

ਉੱਤਰ:-
ਬਾਬਾ ਕਹਿੰਦੇ ਹਨ ਮਿੱਠੇ ਬੱਚੇ - ਮੈ ਤੁਹਾਨੂੰ 84 ਜਨਮਾਂ ਦੀ ਕਹਾਣੀ ਸੁਣਾਉਂਦਾ ਹਾਂ। ਤੁਸੀਂ ਜਦੋੰ ਪਹਿਲੇ - ਪਹਿਲੇ ਜਨਮ ਵਿੱਚ ਸੀ ਤਾਂ ਇੱਕ ਹੀ ਦੈਵੀ ਧਰਮ ਸੀ ਫਿਰ ਤੁਸੀਂ ਹੀ ਦੋ ਯੁੱਗ ਦੇ ਬਾਦ ਵੱਡੇ - ਵੱਡੇ ਮੰਦਿਰ ਬਣਾਏ ਹਨ। ਭਗਤੀ ਸ਼ੁਰੂ ਕੀਤੀ ਹੈ। ਹੁਣ ਤੁਹਾਡਾ ਇਹ ਅੰਤ ਦੇ ਵੀ ਅੰਤ ਦਾ ਜਨਮ ਹੈ। ਤੁਸੀਂ ਪੁਕਾਰਿਆ ਦੁੱਖਹਰਤਾ ਸੁੱਖਕਰਤਾ ਆਓ ਹੁਣ ਮੈ ਆਇਆ ਹਾਂ।

ਗੀਤ:-
ਅੱਜ ਅੰਧੇਰੇ ਵਿੱਚ ਹੈ ਇਨਸਾਨ...

ਓਮ ਸ਼ਾਂਤੀ
ਤੁਸੀਂ ਬੱਚੇ ਜਾਣਦੇ ਹੋ ਹੁਣ ਇਹ ਕਲਯੁਗੀ ਦੁਨੀਆਂ ਹੈ, ਸਭ ਹਨ੍ਹੇਰੇ ਵਿੱਚ ਹਨ। ਪਹਿਲੇ ਸੋਝਰੇ ਵਿੱਚ ਸੀ, ਜਦੋੰਕਿ ਭਾਰਤ ਸ੍ਵਰਗ ਸੀ। ਇਹ ਹੀ ਭਾਰਤਵਾਸੀ ਜੋ ਹੁਣ ਆਪਣੇ ਨੂੰ ਹਿੰਦੂ ਕਹਾਉਂਦੇ ਹਨ ਇਹ ਅਸਲ ਦੇਵੀ - ਦੇਵਤਾ ਸੀ। ਭਾਰਤ ਵਿੱਚ ਸ੍ਵਰਗਵਾਸੀ ਸਨ ਜਦੋੰ ਹੋਰ ਕੋਈ ਧਰਮ ਨਹੀਂ ਸੀ। ਇੱਕ ਹੀ ਧਰਮ ਸੀ। ਸ੍ਵਰਗ, ਬੈਕੁੰਠ, ਬਹਿਸ਼ਤ, ਹੈਵਿਨ - ਇਹ ਸਭ ਇਸ ਭਾਰਤ ਦੇ ਨਾਮ ਸਨ। ਭਾਰਤ ਪਵਿੱਤਰ ਅਤੇ ਪ੍ਰਾਚੀਨ ਧਨਵਾਨ ਸੀ। ਹੁਣ ਤਾਂ ਭਾਰਤ ਕੰਗਾਲ ਹੈ ਕਿਓਂਕਿ ਹੁਣ ਕਲਯੁਗ ਹੈ। ਤੁਸੀਂ ਜਾਣਦੇ ਹੋ ਅਸੀਂ ਹਨ੍ਹੇਰੇ ਵਿੱਚ ਹਾਂ। ਜਦੋੰ ਸ੍ਵਰਗ ਵਿੱਚ ਸੀ ਤਾਂ ਸੋਝਰੇ ਵਿੱਚ ਸੀ। ਸ੍ਵਰਗ ਦੇ ਰਾਜ - ਰਾਜੇਸ਼੍ਵਰੀ, ਰਾਜ - ਰਾਜੇਸ਼੍ਵਰੀ ਸ਼੍ਰੀ ਲਕਸ਼ਮੀ - ਨਾਰਾਇਣ ਸਨ। ਉਸ ਨੂੰ ਸੁੱਖਧਾਮ ਕਿਹਾ ਜਾਂਦਾ ਹੈ। ਬਾਪ ਤੋਂ ਹੀ ਤੁਸੀ ਸ੍ਵਰਗ ਦਾ ਵਰਸਾ ਲੈਣਾ ਹੈ, ਜਿਸ ਨੂੰ ਜੀਵਨਮੁਕਤੀ ਕਿਹਾ ਜਾਂਦਾ ਹੈ। ਹੁਣ ਤਾਂ ਸਭ ਜੀਵਨ - ਬੰਧ ਵਿੱਚ ਹਨ। ਖਾਸ ਭਾਰਤ ਅਤੇ ਆਮ ਦੁਨੀਆਂ ਰਾਵਣ ਦੀ ਜੇਲ ਵਿੱਚ, ਸ਼ੋਕਵਾਟਿਕਾ ਵਿੱਚ ਹੈ। ਇਵੇਂ ਨਹੀਂ ਰਾਵਣ ਸਿਰਫ ਲੰਕਾ ਵਿੱਚ ਸੀ ਅਤੇ ਰਾਮ ਭਾਰਤ ਵਿੱਚ ਸੀ, ਉਸ ਨੇ ਆਕੇ ਸੀਤਾ ਚੁਰਾਈ। ਇਹ ਤਾਂ ਸਭ ਹੈ ਦੰਤ ਕਥਾਵਾਂ। ਗੀਤਾ ਹੈ ਮੁੱਖ, ਸਰਵ ਸ਼ਾਸਤਰਮਈ ਸ਼ਿਰੋਮਣੀ ਸ਼੍ਰੀਮਤ ਮਤਲਬ ਭਗਵਾਨ ਦੀ ਸੁਣਾਈ ਹੋਈ ਹੈ, ਭਾਰਤ ਵਿੱਚ। ਮਨੁੱਖ ਤਾਂ ਕਿਸੇ ਦੀ ਸਦਗਤੀ ਕਰ ਨਹੀਂ ਸਕਦੇ। ਸਤਿਯੁਗ ਵਿੱਚ ਸਨ ਜੀਵਨਮੁਕਤ ਦੇਵੀ - ਦੇਵਤਾ, ਜਿਨ੍ਹਾਂ ਨੇ ਇਹ ਵਰਸਾ ਕਲਯੁਗ ਅੰਤ ਵਿੱਚ ਪਾਇਆ ਸੀ। ਭਾਰਤਵਾਸੀਆਂ ਨੂੰ ਇਹ ਪਤਾ ਨਹੀਂ ਹੈ, ਨਾ ਕੋਈ ਸ਼ਾਸਤਰਾਂ ਵਿੱਚ ਹੈ। ਸ਼ਾਸਤਰਾਂ ਵਿੱਚ ਹੈ ਭਗਤੀ ਮਾਰਗ। ਸਦਗਤੀ ਮਾਰਗ ਦਾ ਗਿਆਨ। ਸਦਗਤੀ ਮਾਰਗ ਦਾ ਗਿਆਨ ਮਨੁੱਖ ਮਾਤਰ ਵਿੱਚ ਬਿਲਕੁਲ ਹੈ ਨਹੀਂ। ਸਭ ਭਗਤੀ ਸਿਖਾਉਣ ਵਾਲੇ ਹਨ। ਕਹਿਣਗੇ ਸ਼ਾਸਤਰ ਪੜ੍ਹੋ, ਦਾਨ - ਪੁੰਨ ਕਰੋ। ਇਹ ਭਗਤੀ ਦਵਾਪਰ ਤੋਂ ਚਲੀ ਆਉਂਦੀ ਹੈ। ਸਤਿਯੁਗ ਅਤੇ ਤ੍ਰੇਤਾ ਵਿੱਚ ਹੈ ਗਿਆਨ ਦੀ ਪ੍ਰਾਲਬੱਧ। ਇਵੇਂ ਨਹੀਂ ਕਿ ਉੱਥੇ ਵੀ ਇਹ ਗਿਆਨ ਚਲਦਾ ਆਉਂਦਾ ਹੈ। ਇਹ ਜੋ ਵਰਸਾ ਭਾਰਤ ਨੂੰ ਸੀ ਉਹ ਬਾਪ ਤੋਂ ਸੰਗਮਯੁਗ ਤੇ ਹੀ ਮਿਲਿਆ ਸੀ ਜੋ ਫਿਰ ਹੁਣ ਤੁਹਾਨੂੰ ਮਿਲ ਰਿਹਾ ਹੈ। ਭਾਰਤਵਾਸੀ ਜਦੋੰ ਨਰਕਵਾਸੀ ਬੇਹੱਦ ਦੁਖੀ ਬਣ ਜਾਂਦੇ ਹਨ ਉਦੋਂ ਪੁਕਾਰਦੇ ਹਨ - ਹੇ ਪਤਿਤ - ਪਾਵਨ ਦੁਖਹਰਤਾ ਸੁਖਕਰਤਾ। ਕਿਸ ਦਾ? ਸਰਵ ਦਾ ਕਿਓਂਕਿ ਭਾਰਤ ਖਾਸ, ਦੁਨੀਆਂ ਆਮ ਸਭ ਵਿੱਚ 5 ਵਿਕਾਰ ਹਨ। ਬਾਪ ਹੈ ਪਤਿਤ - ਪਾਵਨ। ਬਾਪ ਕਹਿੰਦੇ ਹੈ - ਮੈਂ ਕਲਪ - ਕਲਪ, ਕਲਪ ਦੇ ਸੰਗਮ ਤੇ ਆਉਂਦਾ ਹਾਂ। ਸਰਵ ਦਾ ਸਦਗਤੀ ਦਾਤਾ ਬਣਦਾ ਹਾਂ। ਅਹਿਲਿਆਵਾਂ, ਗਨਿਕਾਵਾਂ ਅਤੇ ਜੋ ਗੁਰੂ ਲੋਕ ਹਨ ਉਨ੍ਹਾਂ ਸਭ ਦਾ ਉੱਧਾਰ ਮੈਨੂੰ ਹੀ ਕਰਨਾ ਪੈਂਦਾ ਹੈ ਕਿਓਂਕਿ ਇਹ ਤਾਂ ਹੈ ਹੀ ਪਤਿਤ ਦੁਨੀਆਂ। ਪਾਵਨ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਜਾਂਦਾ ਹੈ। ਭਾਰਤ ਵਿੱਚ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਭਾਰਤਵਾਸੀ ਇਹ ਨਹੀਂ ਜਾਣਦੇ ਕਿ ਇਹ ਸ੍ਵਰਗ ਦੇ ਮਾਲਿਕ ਸਨ। ਪਤਿਤ ਖੰਡ ਮਾਨਾ ਝੂਠ ਖੰਡ, ਪਾਵਨ ਖੰਡ ਮਾਨਾ ਸੱਚਖੰਡ। ਭਾਰਤ ਪਾਵਨ ਖੰਡ ਸੀ, ਇਹ ਭਾਰਤ ਹੈ ਅਵਿਨਾਸ਼ੀ ਖੰਡ, ਜੋ ਕਦੀ ਵਿਨਾਸ਼ ਨਹੀਂ ਹੁੰਦਾ ਹੈ। ਜਦੋੰ ਇਨ੍ਹਾਂ ਦਾ (ਲਕਸ਼ਮੀ - ਨਾਰਾਇਣ) ਰਾਜ ਸੀ ਤਾਂ ਹੋਰ ਕੋਈ ਖੰਡ ਸੀ ਨਹੀਂ। ਉਹ ਸਾਰੇ ਬਾਦ ਵਿੱਚ ਆਉਂਦੇ ਹਨ। ਮਨੁੱਖਾਂ ਨੇ ਤਾਂ ਕਲਪ ਲੱਖਾਂ ਵਰ੍ਹੇ ਦਾ ਲਿੱਖ ਦਿੱਤਾ ਹੈ। ਬਾਪ ਕਹਿੰਦੇ ਹਨ ਕਲਪ ਦੀ ਉਮਰ 5 ਹਜ਼ਾਰ ਵਰ੍ਹੇ ਹੈ। ਉਹ ਫਿਰ ਕਹਿ ਦਿੰਦੇ ਹਨ ਮਨੁੱਖ 84 ਲੱਖ ਜਨਮ ਲੈਂਦੇ ਹਨ। ਮਨੁੱਖ ਨੂੰ ਕੁੱਤਾ, ਬਿੱਲੀ, ਗਧਾ ਆਦਿ ਸਭ ਬਣਾ ਦਿੱਤਾ ਹੈ। ਪਰ ਕੁੱਤੇ ਬਿੱਲੀ ਦਾ ਜਨਮ ਵੱਖ ਹੈ, 84 ਲੱਖ ਵਰਾਇਟੀ ਹੈ। ਮਨੁੱਖਾਂ ਦੀ ਤਾਂ ਵਰਾਇਟੀ ਇੱਕ ਹੀ ਹੈ। ਉਨ੍ਹਾਂ ਦੇ ਹੀ 84 ਜਨਮ ਹਨ। ਬਾਪ ਕਹਿੰਦੇ ਹਨ ਭਾਰਤਵਾਸੀ ਆਪਣੇ ਧਰਮ ਨੂੰ ਡਰਾਮਾ ਪਲਾਨ ਅਨੁਸਾਰ ਭੁੱਲ ਗਏ ਹਨ। ਕਲਯੁਗ ਅੰਤ ਵਿੱਚ ਬਿਲਕੁਲ ਹੀ ਪਤਿਤ ਬਣ ਪਏ ਹਨ। ਫਿਰ ਬਾਪ ਸੰਗਮ ਤੇ ਆਕੇ ਪਾਵਨ ਬਣਾਉਂਦੇ ਹਨ, ਇਸ ਨੂੰ ਕਿਹਾ ਜਾਂਦਾ ਹੈ ਦੁਖਧਾਮ ਫਿਰ ਭਾਰਤ ਸੁਖਧਾਮ ਹੋਵੇਗਾ। ਬਾਪ ਕਹਿੰਦੇ ਹਨ - ਹੇ ਬੱਚਿਓ, ਤੁਸੀਂ ਭਾਰਤਵਾਸੀ, ਸ੍ਵਰਗਵਾਸੀ ਸੀ ਫਿਰ ਤੁਸੀਂ 84 ਜਨਮਾਂ ਦੀ ਸੀੜੀ ਉਤਰਦੇ ਹੋ। ਸਤੋ ਤੋਂ ਰਜੋ - ਤਮੋ ਵਿੱਚ ਜਰੂਰ ਆਉਣਾ ਹੈ। ਤੁਸੀਂ ਦੇਵਤਾਵਾਂ ਵਰਗਾ ਧਨਵਾਨ ਐਵਰਹੈਪੀ, ਐਵਰਹੈਲਦੀ, ਵੇਲਦੀ ਕੋਈ ਨਹੀਂ ਹੁੰਦਾ। ਭਾਰਤ ਕਿੰਨਾ ਸਾਹੂਕਾਰ ਸੀ, ਹੀਰੇ - ਜਵਾਹਰਾਤ ਤਾਂ ਪੱਥਰਾਂ ਮਿਸਲ ਸਨ। ਦੋ ਯੁਗ ਬਾਦ ਭਗਤੀਮਾਰਗ ਵਿੱਚ ਵੱਡੇ - ਵੱਡੇ ਮੰਦਿਰ ਬਣਾਉਂਦੇ ਹਨ। ਉਹ ਵੀ ਕਿੰਨੇ ਭਾਰੀ ਮੰਦਿਰ ਬਣਾਏ ਹਨ। ਸੋਮਨਾਥ ਦਾ ਮੰਦਿਰ ਵੱਡੇ ਤੋਂ ਵੱਡਾ ਸੀ। ਸਿਰਫ ਇੱਕ ਮੰਦਿਰ ਤਾਂ ਨਹੀਂ ਹੋਵੇਗਾ । ਹੋਰ ਵੀ ਰਾਜਿਆਂ ਦੇ ਮੰਦਿਰ ਸਨ। ਕਿੰਨਾ ਲੁੱਟ ਕੇ ਲੈ ਗਏ ਹਨ। ਬਾਪ ਤੁਸੀਂ ਬੱਚਿਆਂ ਨੂੰ ਸਮ੍ਰਿਤੀ ਦਿਵਾਉਂਦੇ ਹਨ। ਤੁਹਾਨੂੰ ਕਿੰਨਾ ਸਾਹੂਕਾਰ ਬਣਾਇਆ ਸੀ। ਤੁਸੀਂ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਸੀ ਯਥਾ ਮਹਾਰਾਜਾ - ਮਹਾਰਾਣੀ। ਉਨ੍ਹਾਂ ਨੂੰ ਭਗਵਾਨ - ਭਗਵਤੀ ਵੀ ਕਹਿ ਸਕਦੇ ਹਨ। ਪਰ ਬਾਪ ਨੇ ਸਮਝਾਇਆ ਹੈ - ਭਗਵਾਨ ਇੱਕ ਹੈ, ਉਹ ਬਾਪ ਹੈ। ਸਿਰਫ ਈਸ਼ਵਰ ਜਾਂ ਪ੍ਰਭੂ ਕਹਿਣ ਨਾਲ ਵੀ ਯਾਦ ਨਹੀਂ ਆਉਂਦਾ ਕਿ ਉਹ ਸਾਰੀਆਂ ਆਤਮਾਵਾਂ ਦਾ ਬਾਪ ਹੈ। ਬਾਪ ਕਹਾਣੀ ਬੈਠ ਸੁਣਾਉਂਦੇ ਹਨ। ਹੁਣ ਤੁਹਾਡੇ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਇੱਕ ਦੀ ਗੱਲ ਨਹੀਂ ਹੈ, ਨਾ ਕੋਈ ਯੁੱਧ ਦਾ ਮੈਦਾਨ ਆਦਿ ਹੈ। ਭਾਰਤਵਾਸੀ ਇਹ ਭੁੱਲ ਗਏ ਹਨ ਕਿ ਉਨ੍ਹਾਂ ਦਾ ਰਾਜ ਸੀ। ਸਤਿਯੁਗ ਦੀ ਉਮਰ ਲੰਬੀ ਕਰ ਦੇਣ ਨਾਲ ਬਹੁਤ ਦੂਰ ਲੈ ਗਏ ਹਨ। ਬਾਪ ਆਕੇ ਸਮਝਾਉਂਦੇ ਹਨ - ਮਨੁੱਖ ਨੂੰ ਭਗਵਾਨ ਨਹੀਂ ਕਹਿ ਸਕਦੇ। ਮਨੁੱਖ ਕਿਸੇ ਦੀ ਸਦਗਤੀ ਨਹੀਂ ਕਰ ਸਕਦੇ। ਕਹਾਵਤ ਹੈ - ਸਰਵ ਦਾ ਸਦਗਤੀ ਦਾਤਾ, ਪਤਿਤਾਂ ਦਾ ਪਾਵਨ ਕਰਤਾ ਇੱਕ ਹੈ। ਇੱਕ ਹੀ ਸੱਚਾ ਬਾਬਾ ਹੈ ਜੋ ਸੱਚਖੰਡ ਦੀ ਸਥਾਪਨਾ ਕਰਨ ਵਾਲਾ ਹੈ। ਪੂਜਾ ਵੀ ਕਰਦੇ ਹਨ ਪਰ ਭਗਤੀ ਮਾਰਗ ਵਿੱਚ ਤੁਸੀਂ ਜਿਸ ਦੀ ਪੂਜਾ ਕਰਦੇ ਆਏ ਹੋ, ਇੱਕ ਦੀ ਵੀ ਬਾਯੋਗ੍ਰਾਫੀ ਨੂੰ ਨਹੀਂ ਜਾਣਦੇ ਇਸਲਈ ਬਾਪ ਸਮਝਾਉਂਦੇ ਹਨ, ਤੁਸੀਂ ਸ਼ਿਵਜਯੰਤੀ ਤਾਂ ਮਨਾਉਂਦੇ ਹੋ ਨਾ। ਬਾਪ ਹੈ ਨਵੀਂ ਦੁਨੀਆਂ ਦਾ ਰਚਤਾ, ਹੈਵਿਨਲੀ ਗਾਡ ਫਾਦਰ। ਬੇਹੱਦ ਸੁੱਖ ਦੇਣ ਵਾਲਾ। ਸਤਿਯੁਗ ਵਿੱਚ ਬਹੁਤ ਸੁੱਖ ਸੀ। ਉਹ ਕਿਵੇਂ ਅਤੇ ਕਿਸ ਨੇ ਸਥਾਪਨ ਕੀਤਾ? ਇਹ ਬਾਪ ਹੀ ਬੈਠ ਸਮਝਾਉਂਦੇ ਹਨ। ਨਰਕਵਾਸੀ ਨੂੰ ਆਕੇ ਸ੍ਵਰਗਵਾਸੀ ਬਣਾਉਣਾ ਜਾਂ ਭ੍ਰਿਸ਼ਟਾਚਾਰੀ ਨੂੰ ਸ਼੍ਰੇਸ਼ਟਾਚਾਰੀ ਦੇਵਤਾ ਬਣਾਉਣਾ, ਇਹ ਤਾਂ ਬਾਪ ਦਾ ਹੀ ਕੰਮ ਹੈ। ਬਾਪ ਕਹਿੰਦੇ ਹਨ - ਮੈਂ ਤੁਸੀਂ ਬੱਚਿਆਂ ਨੂੰ ਪਾਵਨ ਬਣਾਉਂਦਾ । ਤੁਸੀਂ ਸ੍ਵਰਗ ਦੇ ਮਾਲਿਕ ਬਣਦੇ ਹੋ। ਤੁਹਾਨੂੰ ਪਤਿਤ ਕੌਣ ਬਣਾਉਂਦੇ ਹਨ? ਇਹ ਰਾਵਨ। ਮਨੁੱਖ ਕਹਿ ਦਿੰਦੇ ਦੁੱਖ ਵੀ ਈਸ਼ਵਰ ਹੀ ਦਿੰਦੇ ਹਨ। ਬਾਪ ਕਹਿੰਦੇ ਹਨ - ਮੈ ਤਾਂ ਸਾਰਿਆਂ ਨੂੰ ਇੰਨਾ ਸੁਖ ਦਿੰਦਾ ਹਾਂ ਜੋ ਫਿਰ ਅੱਧਾਕਲਪ ਤੁਸੀਂ ਬਾਪ ਦਾ ਸਿਮਰਨ ਨਹੀਂ ਕਰੋਂਗੇ। ਫਿਰ ਜਦੋੰ ਰਾਵਣ ਰਾਜ ਹੁੰਦਾ ਹੈ ਤਾਂ ਸਭ ਦੀ ਪੂਜਾ ਕਰਨ ਲੱਗ ਪੈਂਦੇ ਹਨ। ਇਹ ਹੈ ਤੁਹਾਡਾ ਬਹੁਤ ਜਨਮਾਂ ਦੇ ਅੰਤ ਦਾ ਜਨਮ। ਕਹਿੰਦੇ ਹਨ ਬਾਬਾ ਕਿੰਨੇ ਜਨਮ ਅਸੀਂ ਲਏ? ਬਾਬਾ ਕਹਿੰਦੇ ਹਨ - ਮਿੱਠੇ - ਮਿੱਠੇ ਭਾਰਤਵਾਸੀਓ, ਹੇ ਆਤਮਾਓ, ਹੁਣ ਤੁਹਾਨੂੰ ਬੇਹੱਦ ਦਾ ਵਰਸਾ ਦਿੰਦਾ ਹਾਂ। ਬੱਚੇ, ਤੁਸੀਂ 84 ਜਨਮ ਲੀਤੇ ਹਨ। ਹੁਣ ਤੁਸੀਂ 21 ਜਨਮ ਦੇ ਲਈ ਬਾਪ ਤੋਂ ਵਰਸਾ ਲੈਣ ਆਏ ਹੋ। ਸਾਰੇ ਤਾਂ ਇਕੱਠੇ ਨਹੀਂ ਆਉਣਗੇ। ਤੁਸੀਂ ਹੀ ਸਤਿਯੁਗ ਦੀ ਸੂਰਜਵੰਸ਼ੀ ਪਦਵੀ ਫਿਰ ਤੋਂ ਲੈਂਦੇ ਹੋ ਮਤਲਬ ਸੱਚੇ ਸੱਤ ਬਾਬਾ ਤੋਂ ਸੱਤ ਨਰ ਤੋਂ ਨਾਰਾਇਣ ਬਣਨ ਦਾ ਗਿਆਨ ਸੁਣਦੇ ਹੋ। ਇਹ ਹੈ ਗਿਆਨ, ਉਹ ਹੈ ਭਗਤੀ। ਸ਼ਾਸਤਰ ਆਦਿ ਸਭ ਹਨ ਭਗਤੀ ਮਾਰਗ ਦੇ ਲਈ। ਉਹ ਗਿਆਨ ਮਾਰਗ ਦੇ ਨਹੀਂ ਹਨ। ਇਹ ਹੈ ਸਪ੍ਰਿਚੂਲ਼ ਰੂਹਾਨੀ ਨਾਲੇਜ। ਸੁਪ੍ਰੀਮ ਰੂਹ ਬੈਠ ਨਾਲੇਜ ਦਿੰਦੇ ਹਨ। ਬੱਚਿਆਂ ਨੂੰ ਦੇਹੀ - ਅਭਿਮਾਨੀ ਬਣਨਾ ਪਵੇ। ਆਪਣੇ ਨੂੰ ਆਤਮਾ ਨਿਸ਼ਚਾ ਕਰ ਮਾਮੇਕਮ ਯਾਦ ਕਰੋ। ਬਾਪ ਸਮਝਾਉਂਦੇ ਹਨ - ਆਤਮਾ ਵਿੱਚ ਹੀ ਚੰਗੇ ਅਤੇ ਬੁਰੇ ਸੰਸਕਾਰ ਹੁੰਦੇ ਹਨ, ਜਿਸ ਅਨੁਸਾਰ ਹੀ ਮਨੁੱਖ ਨੂੰ ਚੰਗਾ ਅਤੇ ਬੁਰਾ ਜਨਮ ਮਿਲਦਾ ਹੈ। ਬਾਪ ਬੈਠ ਸਮਝਾਉਂਦੇ ਹਨ ਇਹ ਜੋ ਪਾਵਨ ਸਨ, ਅੰਤਿਮ ਜਨਮ ਵਿੱਚ ਪਤਿਤ ਹਨ, ਤਤਵਮ। ਮੈਨੂੰ ਬਾਪ ਨੂੰ ਇਸ ਪੁਰਾਣੀ ਰਾਵਣ ਦੀ ਦੁਨੀਆਂ, ਪਤਿਤ ਦੁਨੀਆਂ ਵਿੱਚ ਆਉਣਾ ਪੈਂਦਾ ਹੈ। ਆਉਣਾ ਵੀ ਉਸ ਤਨ ਵਿੱਚ ਹੈ ਜੋ ਫਿਰ ਪਹਿਲੇ ਨੰਬਰ ਵਿੱਚ ਜਾਣਾ ਹੈ। ਸੂਰਜਵੰਸ਼ੀ ਹੀ ਪੂਰੇ 84 ਜਨਮ ਲੈਂਦੇ ਹਨ। ਇਹ ਹੈ ਬ੍ਰਹਮਾ ਅਤੇ ਬ੍ਰਹਮਾਵੰਸ਼ੀ ਬ੍ਰਾਹਮਣ। ਬਾਪ ਸਮਝਾਉਂਦੇ ਤਾਂ ਰੋਜ਼ ਹਨ। ਪੱਥਰਬੁੱਧੀ ਨੂੰ ਪਾਰਸਬੁੱਧੀ ਬਨਾਉਣਾ ਮਾਸੀ ਦਾ ਘਰ ਨਹੀਂ ਹੈ। ਹੇ ਆਤਮਾਓ, ਹੁਣ ਦੇਹੀ - ਅਭਿਮਾਨੀ ਬਣੋ। ਹੇ ਆਤਮਾਓ, ਇੱਕ ਬਾਪ ਨੂੰ ਯਾਦ ਕਰੋ ਅਤੇ ਰਜਾਈ ਨੂੰ ਯਾਦ ਕਰੋ। ਦੇਹ ਦੇ ਸੰਬੰਧ ਨੂੰ ਛੱਡੋ। ਮਰਨਾ ਤਾਂ ਸਾਰਿਆਂ ਨੂੰ ਹੈ। ਸਭ ਦੀ ਵਾਨਪ੍ਰਸਥ ਅਵਸਥਾ ਹੈ। ਇੱਕ ਸਤਿਗੁਰੂ ਬਗੈਰ ਸਰਵ ਦਾ ਸਦਗਤੀ ਦਾਤਾ ਕੋਈ ਹੋ ਨਹੀਂ ਸਕਦਾ। ਬਾਪ ਕਹਿੰਦੇ ਹਨ - ਹੇ ਭਾਰਤਵਾਸੀ ਬੱਚਿਓ, ਤੁਸੀਂ ਪਹਿਲੇ - ਪਹਿਲੇ ਮੇਰੇ ਤੋਂ ਬਿਛੜੇ ਹੋ। ਗਾਇਆ ਜਾਂਦਾ ਹੈ - ਆਤਮਾਵਾਂ - ਪਰਮਾਤਮਾ ਵੱਖ ਰਹੇ ਬਹੁਕਾਲ ਪਹਿਲੇ - ਪਹਿਲੇ ਤੁਸੀਂ ਭਾਰਤਵਾਸੀ ਦੇਵੀ - ਦੇਵਤਾ ਧਰਮ ਵਾਲੇ ਆਏ ਹੋ। ਹੋਰ ਧਰਮ ਵਾਲਿਆਂ ਦੇ ਜਨਮ ਥੋੜੇ ਹੁੰਦੇ ਹਨ। ਸਾਰਾ ਚੱਕਰ ਕਿਵੇਂ ਫਿਰਦਾ ਹੈ ਸੋ ਬਾਪ ਬੈਠ ਸਮਝਾਉਂਦੇ ਹਨ। ਜੋ ਧਾਰਨ ਨਹੀਂ ਕਰ ਸਕਦੇ ਹਨ, ਉਨ੍ਹਾਂ ਦੇ ਲਈ ਵੀ ਬਹੁਤ ਸਹਿਜ ਹੈ। ਆਤਮਾਵਾਂ ਧਾਰਨ ਕਰਦੀਆਂ ਹਨ, ਪੁੰਨ ਆਤਮਾ, ਪਾਪ ਆਤਮਾ ਬਣਦੀਆਂ ਹਨ ਨਾ। ਤੁਹਾਡਾ ਇਹ 84ਵਾਂ ਅੰਤਿਮ ਜਨਮ ਹੈ। ਤੁਸੀਂ ਸਭ ਵਾਣਪ੍ਰਸਥ ਅਵਸਥਾ ਵਿੱਚ ਹੋ। ਵਾਣਪ੍ਰਸਥ ਅਵਸਥਾ ਵਾਲੇ ਗੁਰੂ ਕਰਦੇ ਹਨ, ਮੰਤਰ ਲੈਣ ਦੇ ਲਈ। ਤੁਹਾਨੂੰ ਤਾਂ ਹੁਣ ਦੇਹਧਾਰੀ ਗੁਰੂ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਭ ਦਾ ਮੈਂ ਬਾਪ, ਟੀਚਰ, ਗੁਰੂ ਹਾਂ। ਮੈਨੂੰ ਕਹਿੰਦੇ ਵੀ ਹੋ - ਹੇ ਪਤਿਤ - ਪਾਵਨ ਸ਼ਿਵਬਾਬਾ। ਹੁਣ ਸਮ੍ਰਿਤੀ ਆਈ ਹੈ। ਸਭ ਆਤਮਾਵਾਂ ਦਾ ਬਾਪ ਹੈ, ਆਤਮਾ ਸੱਤ ਹੈ, ਚੇਤੰਨ ਹੈ ਕਿਓਂਕਿ ਅਮਰ ਹੈ। ਸਾਰੀਆਂ ਆਤਮਾਵਾਂ ਵਿੱਚ ਪਾਰ੍ਟ ਭਰਿਆ ਹੋਇਆ ਹੈ। ਬਾਪ ਵੀ ਸੱਤ ਚੇਤੰਨ ਹਨ। ਉਹ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੋਣ ਦੇ ਕਾਰਨ ਕਹਿੰਦੇ ਹਨ - ਮੈਂ ਸਾਰੇ ਝਾੜ ਦੇ ਆਦਿ - ਮੱਧ - ਅੰਤ ਨੂੰ ਜਾਣਦਾ ਹਾਂ ਇਸਲਈ ਮੈਨੂੰ ਨਾਲੇਜ ਫੁੱਲ ਕਿਹਾ ਜਾਂਦਾ ਹੈ। ਤੁਹਾਨੂੰ ਵੀ ਸਾਰੀ ਨਾਲੇਜ ਹੈ। ਬੀਜ ਤੋਂ ਝਾੜ ਕਿਵੇਂ ਨਿਕਲਦਾ ਹੈ। ਝਾੜ ਵੱਧਣ ਵਿੱਚ ਟਾਈਮ ਲੱਗਦਾ ਹੈ ਨਾ। ਬਾਪ ਕਹਿੰਦੇ ਹਨ ਮੈਂ ਬੀਜਰੂਪ ਹਾਂ, ਅੰਤ ਵਿੱਚ ਸਾਰਾ ਝਾੜ ਜੜ੍ਹਜੜ੍ਹੀਭੂਤ ਅਵਸਥਾ ਨੂੰ ਪਾ ਲੈਂਦਾ ਹੈ। ਹੁਣ ਵੇਖੋ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ। ਪਰਾਏ ਗੁੰਮ ਹੈ। ਜਦੋੰ ਦੇਵਤਾ ਧਰਮ ਗੁੰਮ ਹੋ ਜਾਂਦਾ ਹੈ ਉਦੋਂ ਬਾਪ ਨੂੰ ਆਉਣਾ ਪੈਂਦਾ ਹੈ - ਇੱਕ ਧਰਮ ਦੀ ਸਥਾਪਨਾ ਕਰ ਬਾਕੀ ਸਭ ਦਾ ਵਿਨਾਸ਼ ਕਰਾ ਦਿੰਦੇ ਹਨ। ਪ੍ਰਜਾਪਿਤਾ ਬ੍ਰਹਮਾ ਦੁਆਰਾ ਬਾਪ ਸਥਾਪਨਾ ਕਰ ਰਹੇ ਹਨ, ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ। ਇਹ ਵੀ ਸਾਰਾ ਡਰਾਮਾ ਬਣਿਆ ਹੋਇਆ ਹੈ। ਇਨ੍ਹਾਂ ਦੀ ਐਂਡ ਹੁੰਦੀ ਨਹੀਂ। ਬਾਪ ਆਉਂਦੇ ਹਨ ਅੰਤ ਵਿੱਚ। ਜਦੋੰ ਕਿ ਸ੍ਰਿਸ਼ਟੀ ਦੇ ਆਦਿ - ਮੁੱਧ - ਅੰਤ ਦਾ ਨਾਲੇਜ ਸੁਣਾਉਣਾ ਹੈ ਤਾਂ ਜਰੂਰ ਸੰਗਮ ਤੇ ਆਉਣਗੇ। ਤੁਹਾਡਾ ਇੱਕ ਬਾਪ ਹੈ। ਆਤਮਾਵਾਂ ਸਾਰੀ ਬ੍ਰਦਰ੍ਸ ਹਨ, ਮੂਲਵਤਨ ਵਿੱਚ ਰਹਿਣ ਵਾਲੀਆਂ। ਉਸ ਇੱਕ ਬਾਪ ਨੂੰ ਸਭ ਯਾਦ ਕਰਦੇ ਹਨ। ਦੁੱਖ ਵਿੱਚ ਸਿਮਰਨ ਸਭ ਕਰਨ ਰਾਵਣ ਰਾਜ ਵਿੱਚ ਦੁੱਖ ਹੈ ਨਾ। ਇੱਥੇ ਸਿਮਰਨ ਕਰਦੇ ਹਨ ਤਾਂ ਬਾਪ ਸਭ ਦਾ ਸਦਗਤੀ ਦਾਤਾ ਇੱਕ ਹੈ। ਉਨ੍ਹਾਂ ਦੀ ਹੀ ਮਹਿਮਾ ਹੈ। ਬਾਪ ਨਹੀਂ ਆਏ ਤਾਂ ਭਾਰਤ ਨੂੰ ਸ੍ਵਰਗ ਕੌਣ ਬਣਾਏ! ਇਸਲਾਮੀ ਆਦਿ ਜੋ ਵੀ ਹਨ ਸਭ ਇਸ ਸਮੇਂ ਤਮੋਪ੍ਰਧਾਨ ਹਨ। ਸਭ ਨੂੰ ਪੁਨਰਜਨਮ ਲੈਣਾ ਹੈ। ਹੁਣ ਪੁਨਰਜਨਮ ਮਿਲਦਾ ਹੈ ਨਰਕ ਵਿੱਚ। ਇਵੇਂ ਨਹੀਂ ਕਿ ਸ੍ਵਰਗ ਵਿੱਚ ਚਲੇ ਜਾਂਦੇ ਹਨ। ਜਿਵੇਂ ਹਿੰਦੂ ਲੋਕ ਕਹਿੰਦੇ ਹਨ ਸ੍ਵਰਗਵਾਸੀ ਹੋਇਆ ਤਾਂ ਜਰੂਰ ਨਰਕ ਵਿੱਚ ਸੀ ਨਾ। ਹੁਣ ਸ੍ਵਰਗ ਵਿੱਚ ਗਿਆ। ਤੁਹਾਡੇ ਮੁਖ ਵਿੱਚ ਗੁਲਾਬ ਸ੍ਵਰਗਵਾਸੀ ਹੋਇਆ ਫਿਰ ਨਰਕ ਦੇ ਆਸੁਰੀ ਵੈਭਵ ਤੁਸੀਂ ਉਨ੍ਹਾਂ ਨੂੰ ਕਿਓਂ ਖਿਲਾਉਂਦੇ ਹੋ! ਬੰਗਾਲ ਵਿੱਚ ਮਛਲੀਆਂ ਆਦਿ ਵੀ ਖਿਲਾਉਂਦੇ ਹਨ। ਅਰੇ, ਉਨ੍ਹਾਂ ਨੂੰ ਇਹ ਸਭ ਖਾਣ ਦੀ ਲੋੜ ਹੀ ਕੀ ਹੈ! ਕਹਿੰਦੇ ਹਨ ਫਲਾਣਾ ਪਾਰ ਨਿਰਵਾਣ ਗਿਆ, ਬਾਪ ਕਹਿੰਦੇ ਹਨ ਸਭ ਹਨ ਗਪੌੜੇ। ਵਾਪਿਸ ਕੋਈ ਵੀ ਜਾ ਨਹੀਂ ਸਕਦੇ। ਜਦੋੰ ਕਿ ਪਹਿਲੇ ਨੰਬਰ ਵਾਲਿਆਂ ਨੂੰ ਹੀ 84 ਜਨਮ ਲੈਣੇ ਪੈਂਦੇ ਹਨ।

ਬਾਪ ਸਮਝਾਉਂਦੇ ਹਨ ਇਸ ਵਿੱਚ ਕੋਈ ਤਕਲੀਫ ਨਹੀਂ ਹੈ। ਭਗਤੀ ਮਾਰਗ ਵਿੱਚ ਕਿੰਨੀ ਤਕਲੀਫ ਹੈ। ਰਾਮ - ਰਾਮ ਜਪਦੇ ਰੋਮਾਂਚ ਖੜੇ ਹੋ ਜਾਂਦੇ ਹਨ। ਉਹ ਸਭ ਹੈ ਭਗਤੀ ਮਾਰਗ। ਇਹ ਸੂਰਜ - ਚੰਦ ਵੀ ਤੁਸੀਂ ਜਾਣਦੇ ਹੋ ਕਿ ਰੋਸ਼ਨੀ ਕਰਨ ਵਾਲੇ ਹਨ। ਇਹ ਕੋਈ ਦੇਵਤਾ ਥੋੜੀ ਹੀ ਹਨ। ਅਸਲ ਵਿੱਚ ਗਿਆਨ ਸੂਰਜ, ਗਿਆਨ ਚੰਦਰਮਾ ਅਤੇ ਗਿਆਨ ਸਿਤਾਰੇ ਹਨ। ਉਨ੍ਹਾਂ ਦੀ ਮਹਿਮਾ ਹੈ। ਉਹ ਫਿਰ ਕਹਿ ਦਿੰਦੇ ਹਨ ਸੂਰਜ ਦੇਵਤਾਏ ਨਮਾ। ਉਨ੍ਹਾਂ ਨੂੰ ਦੇਵਤਾ ਸਮਝ ਪਾਣੀ ਦਿੰਦੇ ਹਨ। ਤਾਂ ਬਾਪ ਸਮਝਾਉਂਦੇ ਹਨ ਇਹ ਸਭ ਹੈ ਭਗਤੀ ਮਾਰਗ, ਜੋ ਫਿਰ ਵੀ ਹੋਵੇਗਾ। ਪਹਿਲੇ ਹੁੰਦੀ ਹੈ ਅਵਿਭਚਾਰੀ ਭਗਤੀ ਇੱਕ ਸ਼ਿਵਬਾਬਾ ਦੀ, ਫਿਰ ਦੇਵਤਾਵਾਂ ਦੀ, ਫਿਰ ਉਤਰਦੇ - ਉਤਰਦੇ ਹੁਣ ਤਾਂ ਵੇਖੋ ਟਿਵਾਟੇ ਤੇ (ਜਿੱਥੇ ਤਿੰਨ ਰਸਤੇ ਮਿਲਦੇ ਹਨ) ਵੀ ਮਿੱਟੀ ਦਾ ਦੀਵਾ ਜਗਾਏ, ਤੇਲ ਆਦਿ ਪਾ ਉਨ੍ਹਾਂ ਦੀ ਵੀ ਪੂਜਾ ਕਰਦੇ ਹਨ। ਤ੍ਤਵਾਂ ਦੀ ਵੀ ਪੂਜਾ ਕਰਦੇ ਹਨ। ਮਨੁੱਖਾਂ ਦੇ ਵੀ ਚਿੱਤਰ ਬਣਾ ਪੂਜਦੇ ਹਨ। ਹੁਣ ਇਨ੍ਹਾਂ ਤੋਂ ਪ੍ਰਾਪਤੀ ਤਾਂ ਕੁਝ ਵੀ ਨਹੀਂ ਹੁੰਦੀ, ਇਨ੍ਹਾਂ ਗੱਲਾਂ ਨੂੰ ਤੁਸੀਂ ਬੱਚੇ ਹੀ ਸਮਝਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਤਮਾ ਤੋਂ ਬੁਰੇ ਸੰਸਕਾਰਾਂ ਨੂੰ ਕੱਢਣ ਦੇ ਲਈ ਦੇਹੀ - ਅਭਿਮਾਨੀ ਰਹਿਣ ਦਾ ਅਭਿਆਸ ਕਰਨਾ ਹੈ। ਇਹ ਅੰਤਿਮ 84ਵਾਂ ਜਨਮ ਹੈ, ਵਾਣਪ੍ਰਸਥ ਅਵਸਥਾ ਹੈ ਇਸਲਈ ਪੁੰਨ ਆਤਮਾ ਬਣਨ ਦੀ ਮਿਹਨਤ ਕਰਨੀ ਹੈ।

2. ਦੇਹ ਦੇ ਸਭ ਸੰਬੰਧਾਂ ਨੂੰ ਛੱਡ ਇੱਕ ਬਾਪ ਨੂੰ ਅਤੇ ਰਾਜਾਈ ਨੂੰ ਯਾਦ ਕਰਨਾ ਹੈ, ਬੀਜ ਅਤੇ ਝਾੜ ਦਾ ਗਿਆਨ ਸਿਮਰਨ ਕਰ ਹਰਸ਼ਿਤ ਰਹਿਣਾ ਹੈ।

ਵਰਦਾਨ:-
ਵਿਸ਼ਵ ਪਰਿਵਰਤਨ ਦੇ ਸ਼੍ਰੇਸ਼ਠ ਕੰਮ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਡਬਲ ਲਾਈਟ ਰਹਿਣ ਵਾਲੇ ਅਧਾਰਮੂਰਤ ਭਵ:

ਜੋ ਆਧਾਰਮੂਰਤ ਹੁੰਦੇ ਹਨ ਉਨ੍ਹਾਂ ਦੇ ਉੱਪਰ ਹੀ ਸਾਰੀ ਜਿੰਮੇਵਾਰੀ ਰਹਿੰਦੀ ਹੈ। ਹੁਣ ਤੁਸੀਂ ਜਿਸ ਰੂਪ ਨਾਲ, ਜਿੱਥੇ ਵੀ ਕਦਮ ਉਠਾਓਗੇ ਉਵੇਂ ਉਨ੍ਹਾਂ ਦੀਆਂ ਆਤਮਾਵਾਂ ਤੁਹਾਨੂੰ ਫਾਲੋ ਕਰਣਗੀਆਂ, ਇਹ ਜਿੰਮੇਵਾਰੀ ਹੈ। ਪਰ ਇਹ ਜਿੰਮੇਵਾਰੀ ਅਵਸਥਾ ਨੂੰ ਬਣਾਉਣ ਵਿੱਚ ਬਹੁਤ ਮਦਦ ਕਰਦੀ ਹੈ ਕਿਉਂਕਿ ਇਸ ਨਾਲ ਕਈ ਆਤਮਾਵਾਂ ਦੀ ਅਸ਼ੀਰਵਾਦ ਮਿਲਦੀ ਹੈ, ਜਿਸ ਕਾਰਨ ਜਿੰਮੇਵਾਰੀ ਹਲਕੀ ਹੋ ਜਾਂਦੀ ਹੈ, ਇਹ ਜਿੰਮੇਵਾਰੀ ਥਕਾਵਟ ਮਿਟਾਉਣ ਵਾਲੀ ਹੈ।

ਸਲੋਗਨ:-
ਦਿਲ ਅਤੇ ਦਿਮਾਗ ਦੋਨਾਂ ਦਾ ਬੈਲੇਂਸ ਰੱਖ ਸੇਵਾ ਕਰਨ ਵਿੱਚ ਸਫ਼ਲਤਾ ਮਿਲਦੀ ਹੈ।