07.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਬਾਪ ਦਵਾਰਾ ਬਾਪ ਦੀ ਲੀਲਾ ਮਤਲਬ ਡਰਾਮੇ ਦੇ ਆਦਿ - ਮੱਧ - ਅੰਤ ਦਾ ਗਿਆਨ ਮਿਲਿਆ ਹੈ ਤੁਸੀਂ ਜਾਣਦੇ ਹੋ ਹੁਣ ਇਹ ਨਾਟਕ ਪੂਰਾ ਹੁੰਦਾ ਹੈ, ਅਸੀਂ ਘਰ ਜਾਂਦੇ ਹਾਂ"

ਪ੍ਰਸ਼ਨ:-
ਖੁਦ ਨੂੰ ਬਾਪ ਦੇ ਕੋਲ ਰਜਿਸਟਰ ਕਰਾਉਣਾ ਹੈ ਉਸਦੇ ਲਈ ਕਿਹੜਾ ਸੌਦਾ ਕਰਨਾ ਹੈ?

ਉੱਤਰ:-
ਬਾਪ ਦੇ ਕੋਲ ਰਜਿਸਟਰ ਹੋਣ ਲਈ। 1- ਬਾਪ ਦਵਾਰਾ ਪੂਰਾ -ਪੂਰਾ ਬਲੀ ਚੜਣਾ ਪੇਂਦਾ ਹੈ। 2- ਆਪਣਾ ਸਭ ਕੁਝ ਭਾਰਤ ਨੂੰ ਸਵਰਗ ਬਣਾਉਣ ਦੀ ਸੇਵਾ ਵਿੱਚ ਸਫ਼ਲ ਕਰਨਾ ਹੁੰਦਾ ਹੈ। 3- ਸੰਪੂਰਨ ਨਿਰਵਿਕਾਰੀ ਬਣਨ ਦਾ ਕਸਮ ਉਠਾਉਣਾ ਪੈਂਦਾ ਹੈ ਅਤੇ ਫਿਰ ਰਹਿਕੇ ਵੀ ਵਿਖਾਉਣਾ ਹੁੰਦਾ ਹੈ। ਅਜਿਹੇ ਬੱਚਿਆਂ ਦਾ ਨਾਮ ਆਲਮਈਟੀ ਗੌਰਮਿੰਟ ਦੇ ਰਜਿਸਟਰ ਵਿੱਚ ਆ ਜਾਂਦਾ ਹੈ। ਉਹਨਾਂ ਨੂੰ ਨਸ਼ਾ ਰਹਿੰਦਾ ਹੈ ਕਿ ਅਸੀਂ ਭਾਰਤ ਨੂੰ ਸਵਰਗ ਅਤੇ ਰਾਜਸਥਾਨ ਬਣਾ ਰਹੇ ਹਾਂ। ਅਸੀਂ ਭਾਰਤ ਦੀ ਸੇਵਾ ਦੇ ਲਈ ਬਾਪ ਤੇ ਬਲੀ ਚੜਦੇ ਹਾਂ।

ਗੀਤ:-
ਓਮ ਨਮੋਂ ਸਿਵਾਏ...

ਓਮ ਸ਼ਾਂਤੀ
ਜਿਨ੍ਹਾਂ ਦੀ ਮਹਿਮਾ ਵਿੱਚ ਇਹ ਗੀਤ ਹੈ ਉਹ ਹੀ ਬੈਠਕੇ ਆਪਣੀ ਰਚਨਾ ਦੀ ਮਹਿਮਾ ਸੁਣਾਉਂਦੇ ਹਨ। ਜਿਸਨੂੰ ਲੀਲਾ ਵੀ ਕਿਹਾ ਜਾਂਦਾ ਹੈ। ਲੀਲਾ ਕਿਹਾ ਜਾਂਦਾ ਹੈ ਨਾਟਕ ਨੂੰ ਅਤੇ ਮਹਿਮਾ ਹੁੰਦੀ ਹੈ ਗੁਣਵਾਨ ਦੀ। ਤਾਂ ਉਹਨਾਂ ਦੀ ਮਹਿਮਾ ਸਭਤੋਂ ਨਿਆਰੀ ਹੈ। ਮਨੁੱਖ ਤਾਂ ਜਾਣਦੇ ਨਹੀਂ। ਬੱਚੇ ਜਾਣਦੇ ਹਨ ਕਿ ਉਸ ਪਰਮਪਿਤਾ ਪਰਮਾਤਮਾ ਦਾ ਹੀ ਇਨਾਂ ਗਾਇਨ ਹੈ ਜਿਸਦੀ ਸ਼ਿਵ ਜਯੰਤੀ ਵੀ ਹੁਣ ਨੇੜੇ ਹੈ। ਸ਼ਿਵ ਜਯੰਤੀ ਦੇ ਲਈ ਇਹ ਗੀਤ ਵੀ ਬੜਾ ਵਧੀਆ ਹੈ। ਤੁਸੀਂ ਬੱਚੇ ਉਸਦੀ ਲੀਲਾ ਨੂੰ ਅਤੇ ਉਹਨਾਂ ਦੀ ਮਹਿਮਾ ਨੂੰ ਜਾਣਦੇ ਹੋ, ਬਰੋਬਰ ਇਹ ਲੀਲਾ ਹੈ। ਇਸਨੂੰ ਨਾਟਕ (ਡਰਾਮਾ) ਵੀ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਕਿ ਦੇਵਤਾਵਾਂ ਤੋਂ ਵੀ ਮੇਰੀ ਲੀਲਾ ਨਿਆਰੀ ਹੈ। ਹਰੇਕ ਦੀ ਵੱਖ - ਵੱਖ ਲੀਲਾ ਹੁੰਦੀ ਹੈ। ਜਿਵੇਂ ਗੌਰਮਿੰਟ ਵਿੱਚ ਪ੍ਰਜ਼ੀਡੈਂਟ ਦਾ, ਮਨਿਸਟਰ ਦਾ ਮਰਤਬਾ ਵੱਖ - ਵੱਖ ਹੈ ਨਾ। ਜੇਕਰ ਪਰਮਾਤਮਾ ਸਰਵਵਿਆਪੀ ਹੁੰਦਾ ਤਾਂ ਸਭਦੀ ਐਕਟ ਹੋ ਜਾਂਦੀ। ਸਰਵ ਵਿਆਪੀ ਕਹਿਣ ਨਾਲ ਹੀ ਭੁੱਖੇ ਮਰੇ ਹਨ। ਕੋਈ ਵੀ ਮਨੁੱਖ ਨਾ ਬਾਪ ਨੂੰ, ਨਾ ਬਾਪ ਦੀ ਅਪਰੰਪਾਰ ਮਹਿਮਾ ਨੂੰ ਨਹੀਂ ਜਾਣਦੇ ਹਨ। ਜਦੋਂ ਤੱਕ ਬਾਪ ਨੂੰ ਨਾ ਜਾਨਣ ਉਦੋਂ ਤੱਕ ਰਚਨਾ ਨੂੰ ਵੀ ਨਹੀਂ ਜਾਣ ਸਕਣ। ਹੁਣ ਤੁਸੀਂ ਬੱਚਿਆਂ ਨੇ ਰਚਨਾ ਨੂੰ ਵੀ ਜਾਣਿਆ ਹੈ। ਬ੍ਰਹਾਮੰਡ, ਸੂਕ੍ਸ਼੍ਮਵਤਨ ਅਤੇ ਮਨੁੱਖ ਸ਼੍ਰਿਸਟੀ ਦਾ ਚੱਕਰ ਬੁੱਧੀ ਵਿੱਚ ਫਿਰਦਾ ਰਹਿੰਦਾ ਹੈ। ਇਹ ਹੈ ਲੀਲਾ ਮਤਲਬ ਰਚਨਾ ਦੇ ਆਦਿ - ਮੱਧ - ਅੰਤ ਦੀ ਨਾਲੇਜ। ਇਸ ਸਮੇਂ ਦੁਨੀਆਂ ਦੇ ਮਨੁੱਖ ਹਨ ਨਾਸਤਿਕ। ਕੁਝ ਵੀ ਜਾਣਦੇ ਨਹੀਂ ਅਤੇ ਗਪੋੜੇ ਕਿੰਨੇ ਲਗਾਉਂਦੇ ਹਨ। ਸਾਧੂ ਲੋਕ ਵੀ ਕਾਂਨਫਰੇਂਸ ਆਦਿ ਕਰਦੇ ਰਹਿੰਦੇ ਹਨ, ਵਿਚਾਰਿਆ ਨੂੰ ਪਤਾ ਨਹੀਂ ਹੈ ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਕੁਝ ਟੱਚ ਹੁੰਦਾ ਹੈ। ਜਦੋਂਕੀ ਨਾਟਕ ਪੂਰਾ ਹੋਣ ਨੂੰ ਆਇਆ ਹੈ। ਹੁਣ ਸਭ ਕਹਿੰਦੇ ਹਨ ਰਾਮਰਾਜ ਚਾਹੀਦਾ ਹੈ। ਕ੍ਰਿਸ਼ਚਨ ਦੇ ਰਾਜ ਵਿੱਚ ਇਵੇਂ ਨਹੀਂ ਕਹਿੰਦੇ ਸੀ ਕਿ ਨਵਾਂ ਭਾਰਤ ਹੋਵੇ। ਹੁਣ ਬਹੁਤ ਦੁੱਖ ਹੈ। ਤਾਂ ਸਭ ਆਵਾਜ਼ ਕਰਦੇ ਹਨ ਕਿ ਹੇ ਪ੍ਰਭੂ ਦੁੱਖ ਤੋਂ ਛੁਡਾਓ। ਕਲਿਯੁਗ ਦੇ ਅੰਤ ਵਿੱਚ ਜਰੂਰ ਜਾਸਤੀ ਦੁੱਖ ਹੋਵੇਗਾ। ਦਿਨ - ਪ੍ਰਤੀਦਿਨ ਦੁੱਖ ਵ੍ਰਿਧੀ ਨੂੰ ਪਾਉਂਦਾ ਜਾਵੇਗਾ। ਉਹ ਸਮਝਦੇ ਹਨ ਸਭ ਆਪਣਾ - ਆਪਣਾ ਰਾਜ ਕਰਨ ਲਗ ਜਾਣਗੇ। ਪਰ ਇਹ ਵਿਨਾਸ਼ ਤਾਂ ਹੋਣਾ ਹੀ ਹੈ। ਇਹ ਕੋਈ ਜਾਣਦੇ ਨਹੀਂ।

ਤੁਹਾਨੂੰ ਬੱਚਿਆਂ ਨੂੰ ਕਿੰਨਾ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਤੁਸੀਂ ਕਿਸੇਨੂੰ ਵੀ ਕਹਿ ਸਕਦੇ ਹੋ ਕਿ ਬੇਹੱਦ ਦਾ ਬਾਪ ਸਵਰਗ ਰਚਨ ਤਾਂ ਬੱਚਿਆਂ ਨੂੰ ਵੀ ਸਵਰਗ ਦੀ ਬਾਦਸ਼ਾਹੀ ਹੋਣੀ ਚਾਹੀਦੀ ਹੈ। ਭਾਰਤਵਾਸੀ ਖਾਸ ਇਸਲਈ ਯਾਦ ਕਰਦੇ ਹਨ। ਭਗਤੀ ਕਰਦੇ ਹਨ ਭਗਵਾਨ ਨੂੰ ਮਿਲਣਾ ਚਾਹੁੰਦੇ ਹਨ। ਸ਼੍ਰੀਕ੍ਰਿਸ਼ਨਪੁਰੀ ਵਿੱਚ ਜਾਣਾ ਚਾਹੁੰਦੇ ਹਨ, ਜਿਸਨੂੰ ਹੀ ਸਵਰਗ ਕਹਿੰਦੇ ਹਨ। ਪਰ ਇਹ ਨਹੀਂ ਜਾਣਦੇ ਕਿ ਸਤਿਯੁਗ ਵਿੱਚ ਹੀ ਸ਼੍ਰੀਕ੍ਰਿਸ਼ਨ ਦਾ ਰਾਜ ਸੀ। ਫਿਰ ਹੁਣ ਇਹ ਕਲਿਯੁਗ ਪੂਰਾ ਹੋਵੇਗਾ, ਸਤਿਯੁਗ ਆਏਗਾ ਉਦੋਂ ਫਿਰ ਸ਼੍ਰੀਕ੍ਰਿਸ਼ਨ ਦਾ ਰਾਜ ਹੋਵੇਗਾ। ਇਹ ਤੇ ਸਭ ਜਾਣਦੇ ਹਨ ਕਿ ਸ਼ਿਵ ਪਰਮਾਤਮਾ ਦੀ ਸਭ ਸੰਤਾਨ ਹਨ। ਫਿਰ ਪ੍ਰਮਾਤਮਾ ਨੇ ਨਵੀਂ ਸ਼੍ਰਿਸ਼ਟੀ ਰਚੀ ਹੋਵੇਗੀ। ਤਾਂ ਜਰੂਰ ਬ੍ਰਹਮਾ ਦੇ ਮੁਖ ਰਾਹੀਂ ਰਚੀ ਹੋਵੇਗੀ। ਬ੍ਰਹਮਾ ਮੁਖ ਵੰਸ਼ਾਵਲੀ ਤਾਂ ਜਰੂਰ ਬ੍ਰਾਹਮਣ ਕੁਲ ਭੂਸ਼ਨ ਹੋਣਗੇ, ਉਹ ਸਮੇਂ ਵੀ ਸੰਗਮ ਦਾ ਹੋਵੇਗਾ। ਸੰਗਮ ਹੈ ਕਲਿਆਣਕਾਰੀ ਯੁਗ। ਜਦੋਂ ਪਰਮਾਤਮਾ ਨੇ ਬੈਠ ਰਾਜਯੋਗ ਸਿਖਾਇਆ ਹੋਵੇਗਾ। ਹੁਣ ਅਸੀਂ ਹਾਂ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਹਾਮਣ। ਬਾਕੀ ਤੁਸੀਂ ਕਹੋਗੇ ਅਸੀਂ ਕਿਵੇਂ ਮਨੀਏ ਕੀ ਬ੍ਰਹਮਾ ਦੇ ਤਨ ਵਿੱਚ ਪਰਮਾਤਮਾ ਆਕੇ ਰਾਜਯੋਗ ਸਿਖਾਉਂਦੇ ਹਨ। ਤੁਸੀਂ ਵੀ ਬ੍ਰਹਮਾ ਮੁਖ ਵੰਸ਼ਾਵਲੀ ਬਣ ਰਾਜਯੋਗ ਸਿੱਖੋ ਤਾਂ ਆਪੇਹੀ ਤੁਹਾਨੂੰ ਵੀ ਅਨੁਭਵ ਹੋ ਜਾਏਗਾ। ਇਸ ਵਿੱਚ ਬਣਾਵਟ ਦੀ ਅਤੇ ਅੰਧਸ਼ਰਧਾ ਦੀ ਕੋਈ ਗੱਲ ਹੀ ਨਹੀਂ। ਅੰਧਸ਼ਰਧਾ ਤੇ ਸਾਰੀ ਦੁਨੀਆਂ ਵਿੱਚ ਹੈ, ਇਸ ਵਿੱਚ ਵੀ ਖਾਸ ਭਾਰਤ ਵਿੱਚ ਗੁੱਡੀਆਂ ਦੀ ਪੂਜਾ ਬਹੁਤ ਹੁੰਦੀ ਹੈ। ਆਇਡਲ - ਪ੍ਰਸਥ ਭਾਰਤ ਨੂੰ ਹੀ ਕਿਹਾ ਜਾਂਦਾ ਹੈ। ਬ੍ਰਹਮਾ ਨੂੰ ਕਿੰਨੀਆਂ ਭੁਜਾਵਾਂ ਦਿੱਤੀਆਂ ਹਨ। ਹੁਣ ਇਹ ਕਿਵੇਂ ਹੋ ਸਕਦਾ। ਹਾਂ ਬ੍ਰਹਮਾ ਦੇ ਬਹੁਤ ਬੱਚੇ ਹਨ। ਜਿਵੇਂ ਵਿਸ਼ਨੂੰ ਦੀਆਂ ਚਾਰ ਬਾਹਵਾਂ ਦਿਖਾਉਂਦੇ ਹਨ ਦੋ ਲਕਸ਼ਮੀ ਦੀਆਂ, ਦੋ ਨਾਰਾਇਣ ਦੀਆਂ। ਉਵੇਂ ਬਰ੍ਹਮਾ ਦੇ ਵੀ ਇੰਨੇ ਬੱਚੇ ਹੋਣਗੇ। ਸਮਝੋਂ 4 ਕਰੋੜ ਬੱਚੇ ਹੋਣ ਤੇ ਬ੍ਰਹਮਾ ਨੂੰ 8 ਕਰੋੜ ਬਾਹਵਾਂ ਹੋ ਜਾਣ। ਪਰ ਇਵੇਂ ਹੈ ਨਹੀਂ। ਬਾਕੀ ਪ੍ਰਜਾ ਤਾਂ ਜਰੂਰ ਹੋਵੇਗੀ। ਇਹ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਬਾਪ ਆਕੇ ਇਹ ਸਭ ਗੱਲਾਂ ਸਮਝਾਉਂਦੇ ਹਨ। ਉਹ ਤੇ ਸਮਝ ਨਹੀਂ ਸਕਦੇ ਕਿ ਆਖਰੀਂਨ ਕੀ ਹੋਣਾ ਹੈ। ਕਿੰਨੇ ਪਲੈਨਸ ਬਣਾਉਂਦੇ ਹਨ। ਕਿਸਮ - ਕਿਸਮ ਦੇ ਪਲੈਂਨਸ ਬਣਾਉਂਦੇ ਹਨ। ਇੱਥੇ ਬਾਬਾ ਦਾ ਤੁਸੀਂ ਬੱਚਿਆਂ ਦੇ ਲਈ ਇੱਕ ਹੀ ਪਲੈਨ ਹੈ, ਅਤੇ ਇਹ ਰਜਧਾਨੀ ਸਥਾਪਨ ਹੋ ਰਹੀ ਹੈ। ਜੋ ਜਿੰਨੀ ਮਿਹਨਤ ਕਰ ਆਪ ਸਮਾਨ ਬਣਾਉਣਗੇ, ਓਨੀ ਉੱਚ ਪਦਵੀ ਪਾਉਣਗੇ। ਬਾਪ ਨੂੰ ਨਾਲੇਜਫੁੱਲ, ਬਲਿੱਸਫੁੱਲ, ਰਹਿਮਦਿਲ ਕਹਿੰਦੇ ਹਨ। ਬਾਪ ਕਹਿੰਦੇ ਹਨ ਮੇਰਾ ਵੀ ਡਰਾਮੇ ਵਿੱਚ ਪਾਰ੍ਟ ਹੈ। ਮਾਇਆ ਸਭ ਤੇ ਬੇਰਹਿਮੀ ਕਰ ਰਹੀ ਹੈ। ਮੈਨੂੰ ਆਕੇ ਰਹਿਮ ਕਰਨਾ ਪੈਂਦਾ ਹੈ। ਤੁਹਾਨੂੰ ਬੱਚਿਆਂ ਨੂੰ ਰਾਜਯੋਗ ਵੀ ਸਿਖਾਉਂਦਾ ਹਾ। ਸ਼੍ਰਿਸ਼ਟੀ ਚੱਕਰ ਦਾ ਰਾਜ਼ ਕੀ ਸਮਝਾਉਂਦਾ ਹਾਂ। ਨਾਲੇਜਫੁੱਲ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਤੁਸੀਂ ਬੱਚੇ ਜਾਣਦੇ ਹੋ, ਕਿਸੇ ਨੂੰ ਸਮਝਾ ਵੀ ਸਕਦੇ ਹੋ। ਇੱਥੇ ਅੰਧਸ਼ਰਧਾ ਦੀ ਤਾਂ ਕੋਈ ਗੱਲ ਹੀ ਨਹੀਂ। ਅਸੀਂ ਨਿਰਾਕਾਰ ਪਰਮਪਿਤਾ ਪਰਮਾਤਮਾ ਨੂੰ ਮੰਨਦੇ ਹਾਂ। ਪਹਿਲੇ - ਪਹਿਲੇ ਉਹਨਾਂ ਦੀ ਮਹਿਮਾ ਕਰਨੀ ਚਾਹੀਦੀ ਹੈ। ਉਹ ਆਕੇ ਰਾਜਯੋਗ ਦਵਾਰਾ ਸਵਰਗ ਰਚਦੇ ਹਨ। ਫਿਰ ਸਵਰਗਵਾਸੀਆਂ ਦੀ ਮਹਿਮਾ ਕਰਨੀ ਚਾਹੀਦੀ ਹੈ। ਭਾਰਤ ਸਵਰਗ ਸੀ ਤਾਂ ਸਭ ਸਰਵਗੁਣ ਸੰਪੰਨ 16 ਕਲਾ ਸੰਪੂਰਨ . ਸਨ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਤਾਂ ਪਰਮਪਿਤਾ ਦੀ ਮਹਿਮਾ ਸਭਤੋਂ ਨਿਆਰੀ ਹੈ। ਫਿਰ ਹੈ ਦੇਵਤਾਵਾਂ ਦੀ ਮਹਿਮਾ। ਇਸ ਵਿੱਚ ਅੰਧਸ਼ਰਧਾ ਦੀ ਕੋਈ ਗੱਲ ਨਹੀ। ਇੱਥੇ ਤੇ ਸਭ ਬੱਚੇ ਹਨ। ਫਾਲੋਅਰਸ ਨਹੀਂ ਹਨ। ਇਹ ਤਾਂ ਫੈਮਿਲੀ ਹੈ। ਅਸੀਂ ਈਸ਼ਵਰੀ ਫੈਮਿਲੀ ਹਾਂ। ਅਸਲ ਵਿੱਚ ਤਾਂ ਅਸੀਂ ਸਭ ਆਤਮਾਵਾਂ ਪਰਮਪਿਤਾ ਪਰਮਾਤਮਾ ਦੇ ਬੱਚੇ ਹਾਂ ਤਾਂ ਫੈਮਿਲੀ ਹੋਈ ਨਾ। ਉਹ ਨਿਰਾਕਾਰ ਫਿਰ ਸਾਕਾਰ ਵਿੱਚ ਆਉਂਦੇ ਹਨ। ਇਸ ਸਮੇਂ ਇਹ ਵੰਡਰਫੁੱਲ ਫੈਮਿਲੀ ਹੈ, ਇਸ ਵਿੱਚ ਸੰਸ਼ੇ ਦੀ ਕੋਈ ਗੱਲ ਹੀ ਨਹੀਂ। ਸ਼ਿਵ ਦੀ ਸਭ ਸੰਤਾਨ ਹਨ। ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਵੀ ਗਾਏ ਹੋਏ ਹਨ। ਅਸੀਂ ਬ੍ਰਹਮਾਕੁਮਾਰ ਕੁਮਾਰੀਆਂ ਹਾਂ, ਨਵੀਂ ਸ਼੍ਰਿਸ਼ਟੀ ਦੀ ਸਥਾਪਨਾ ਹੋ ਰਹੀ ਹੈ। ਪੁਰਾਣੀ ਸ਼੍ਰਿਸ਼ਟੀ ਸਾਹਮਣੇ ਹੈ। ਪਹਿਲਾਂ ਤੇ ਬਾਪ ਦੀ ਪਹਿਚਾਣ ਦੇਣੀ ਹੈ। ਬ੍ਰਹਮਾ ਵੰਸ਼ੀ ਬਣੇ ਬਿਗਰ ਬਾਪ ਕੋਲੋਂ ਵਰਸਾ ਮਿਲ ਨਾ ਸਕੇ। ਬ੍ਰਹਮਾ ਦੇ ਕੋਲ ਇਹ ਗਿਆਨ ਨਹੀਂ ਹੈ। ਗਿਆਨ ਸਾਗਰ ਸ਼ਿਵਬਾਬਾ ਹੈ। ਉਹਨਾਂ ਕੋਲੋਂ ਹੀ ਅਸੀਂ ਵਰਸਾ ਪਾਉਂਦੇ ਹਾਂ। ਅਸੀਂ ਹਾਂ ਮੁਖਵੰਸ਼ਾਵਲੀ। ਸਭ ਰਜਯੋਗ ਸਿੱਖ ਰਹੇ ਹਨ। ਸਾਨੂੰ ਸਭ ਨੂੰ ਪੜ੍ਹਾਉਣ ਵਾਲਾ ਸ਼ਿਵਬਾਬਾ ਹੈ, ਜੋ ਇਸ ਬ੍ਰਹਮਾ ਤਨ ਵਿੱਚ ਆਕੇ ਪੜ੍ਹਾਉਂਦੇ ਹਨ। ਇਹ ਪ੍ਰਜਾਪਿਤਾ ਬ੍ਰਹਮਾ ਜੋ ਵਿਅਕਤ ਹੈ, ਉਹ ਜਦੋਂ ਸੰਪੂਰਨ ਬਣ ਜਾਂਦੇ ਹਨ ਉਦੋਂ ਫਰਿਸ਼ਤਾ ਬਣ ਜਾਂਦੇ ਹਨ। ਸੂਕ੍ਸ਼੍ਮਵਤਨਵਾਸੀਆਂ ਨੂੰ ਫਰਿਸ਼ਤਾ ਕਿਹਾ ਜਾਂਦਾ ਹੈ, ਉੱਥੇ ਹੱਡੀ ਮਾਸ ਨਹੀਂ ਰਹਿੰਦਾ। ਬੱਚੀਆਂ ਸਾਕਸ਼ਾਤਕਾਰ ਵੀ ਕਰਦੀਆਂ ਹਨ। ਬਾਪ ਕਹਿੰਦੇ ਹਨ ਭਗਤੀ ਮਾਰਗ ਵਿੱਚ ਅਲਪਕਾਲ ਦਾ ਸੁਖ ਵੀ ਮੇਰੇ ਦਵਾਰਾ ਹੀ ਤੁਹਾਨੂੰ ਮਿਲਦਾ ਹੈ। ਦਾਤਾ ਮੈਂ ਇੱਕ ਹੀ ਹਾਂ, ਇਸਲਈ ਈਸ਼ਵਰ ਅਰਪਣ ਕਰਦੇ ਹਨ। ਸਮਝਦੇ ਹਨ ਈਸ਼ਵਰ ਹੀ ਫ਼ਲ ਦਿੰਦੇ ਹਨ। ਸਾਧੂ ਸੰਤ ਆਦਿ ਦਾ ਨਾਮ ਨਹੀਂ ਲੈਂਦੇ ਹਨ। ਦੇਣ ਵਾਲਾ ਇੱਕ ਬਾਪ ਹੀ ਹੈ। ਕਰਕੇ ਨਿਮਿਤ ਕੋਈ ਦਵਾਰਾ ਦਵਾਉਂਦੇ ਹਨ, ਉਹਨਾਂ ਦੀ ਮਹਿਮਾ ਵਧਾਉਣ ਦੇ ਲਈ। ਇਹ ਸਭ ਹੈ ਅਲਪਕਾਲ ਦਾ ਸੁਖ। ਇਹ ਹੈ ਬੇਹੱਦ ਦਾ ਸੁਖ। ਨਵੇਂ - ਨਵੇਂ ਬੱਚੇ ਆਉਂਦੇ ਹਨ ਤਾਂ ਸਮਝਦੇ ਹਨ ਜਿਸ ਮਤ ਤੇ ਅਸੀਂ ਸੀ ਉਹਨਾਂ ਨੂੰ ਫਿਰ ਅਸੀਂ ਇਹ ਨਾਲੇਜ਼ ਸਮਝਾਵੇਂ। ਇਸ ਸਮੇਂ ਸਭ ਮਾਇਆ ਦੀ ਮਤ ਤੇ ਹਨ। ਇੱਥੇ ਤਾਂ ਤੁਹਾਨੂੰ ਈਸ਼ਵਰੀ ਮਤ ਮਿਲਦੀ ਹੈ। ਇਹ ਮਤ ਅੱਧਾਕਲਪ ਚਲਦੀ ਹੈ ਕਿਉਂਕਿ ਤ੍ਰੇਤਾ ਵਿੱਚ ਅਸੀਂ ਇਸਦੀ ਪ੍ਰਾਲਬੱਧ ਭੋਗਦੇ ਹਾਂ। ਉੱਥੇ ਉਲਟੀ ਮਤ ਹੁੰਦੀ ਨਹੀਂ ਕਿਉਂਕਿ ਮਾਇਆ ਹੀ ਨਹੀਂ ਹੈ। ਉਲਟੀ ਮਤ ਤੇ ਬਾਦ ਵਿੱਚ ਹੀ ਸ਼ੁਰੂ ਹੁੰਦੀ ਹੈ। ਹੁਣ ਬਾਬਾ ਸਾਨੂੰ ਆਪ ਸਮਾਨ ਤ੍ਰਿਕਾਲਦਰਸ਼ੀ, ਤ੍ਰਿਲੋਕੀਨਾਥ ਬਣਾਉਂਦੇ ਹਨ। ਬ੍ਰਹਾਮੰਡ ਦਾ ਮਾਲਿਕ ਵੀ ਬਣਾਉਂਦੇ ਹਨ, ਫਿਰ ਸ਼੍ਰਿਸਟੀ ਦੇ ਮਾਲਿਕ ਵੀ ਅਸੀਂ ਬਣਦੇ ਹਾਂ। ਬਾਪ ਨੇ ਬੱਚਿਆਂ ਦੀ ਮਹਿਮਾ ਆਪਣੇ ਤੋਂ ਵੀ ਉੱਚ ਕੀਤੀ ਹੈ। ਸਾਰੀ ਸ਼੍ਰਿਸਟੀ ਵਿੱਚ ਅਜਿਹਾ ਬਾਪ ਕਦੀ ਵੇਖਿਆ ਜੋ ਬੱਚਿਆਂ ਦੇ ਉਪਰ ਇੰਨੀ ਮਿਹਨਤ ਕਰੇ ਅਤੇ ਆਪਣੇ ਤੋਂ ਵੀ ਤਿੱਖਾ ਬਣਾਵੇ! ਕਹਿੰਦੇ ਹਨ ਤੁਸੀਂ ਬੱਚਿਆਂ ਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ, ਮੈਂ ਨਹੀਂ ਭੋਗਦਾ। ਬਾਕੀ ਮੈਂ ਦਿਵਯ ਦ੍ਰਿਸ਼ਟੀ ਦੀ ਚਾਬੀ ਆਪਣੇ ਕੋਲ ਰੱਖਦਾ ਹਾਂ। ਭਗਤੀ ਮਾਰਗ ਵਿੱਚ ਮੈਨੂੰ ਕੰਮ ਵਿੱਚ ਆਉਂਦੀ ਹੈ। ਹੁਣ ਵੀ ਬ੍ਰਹਮਾ ਦਾ ਸਾਕਸ਼ਾਤਕਾਰ ਕਰਾਉਂਦਾ ਹਾਂ ਇਸ ਬ੍ਰਹਮਾ ਦੇ ਕੋਲ ਜਾਕੇ ਰਾਜਯੋਗ ਸਿੱਖ ਭਵਿੱਖ ਪ੍ਰਿੰਸ ਬਣੋ। ਇਹ ਤਾਂ ਬਹੁਤਿਆਂ ਨੂੰ ਸਾਕਸ਼ਾਤਕਾਰ ਹੁੰਦਾ ਹੈ। ਪ੍ਰਿੰਸ ਤਾਂ ਸਾਰੇ ਤਾਜ ਸਹਿਤ ਹੁੰਦੇ ਹਨ। ਬਾਕੀ ਬੱਚਿਆਂ ਨੂੰ ਇਹ ਪਤਾ ਨਹੀਂ ਪੈਂਦਾ ਕਿ ਸੂਰਜਵੰਸ਼ੀ ਪ੍ਰਿੰਸ ਦਾ ਸਾਖਸ਼ਾਤਕਾਰ ਹੋਇਆ ਜਾਂ ਚੰਦ੍ਰਵੰਸ਼ੀ ਪ੍ਰਿੰਸ ਦਾ। ਜੋ ਬਾਪ ਦੇ ਬੱਚੇ ਬਣਦੇ ਹਨ ਉਹ ਪ੍ਰਿੰਸ - ਪ੍ਰਿੰਸੇਸ ਤਾਂ ਜਰੂਰ ਬਣਨਗੇ ਫਿਰ ਅੱਗੇ ਜਾਂ ਪਿੱਛੇ। ਚੰਗਾ ਪੁਰਸ਼ਾਰਥ ਹੋਵੇਗਾ ਤਾਂ ਸੂਰਜਵੰਸ਼ੀ ਬਣੇਗਾ ਨਹੀਂ ਤਾਂ ਚੰਦਰਵੰਸ਼ੀ। ਤਾਂ ਸਿਰਫ਼ ਪ੍ਰਿੰਸ ਨੂੰ ਦੇਖ ਕੇ ਖੁਸ ਨਹੀਂ ਹੋਣਾ ਹੈ। ਇਹ ਸਭ ਪੁਰਸ਼ਾਰਥ ਤੇ ਮਦਾਰ ਰੱਖਦੇ ਹਨ। ਬਾਬਾ ਤੇ ਹਰ ਇੱਕ ਨੂੰ ਕਲੀਅਰ ਕਰ ਕੇ ਸਮਝਾਉਂਦੇ ਹਨ, ਇਸ ਵਿੱਚ ਅੰਧਸ਼ਰਧਾ ਦੀ ਕੋਈ ਗੱਲ ਨਹੀਂ ਹੈ। ਇਹ ਹੈ ਈਸ਼ਵਰੀ ਫੈਮਿਲੀ। ਇਸ ਹਿਸਾਬ ਨਾਲ ਤਾਂ ਉਹ ਵੀ ਈਸ਼ਵਰੀ ਸੰਤਾਨ ਹਨ। ਪਰ ਉਹ ਕਲਿਯੁਗ ਵਿੱਚ ਹਨ, ਤੁਸੀਂ ਸੰਗਮ ਤੇ ਹੋ। ਕਿਸੇ ਦੇ ਕੋਲ ਵੀ ਜਾਓ ਬੋਲੋ ਅਸੀਂ ਸ਼ਿਵਵੰਸ਼ੀ, ਬ੍ਰਹਮਾ ਮੁਖਵੰਸ਼ਾਵਲੀ ਬ੍ਰਾਹਮਣ ਹੀ ਸਵਰਗ ਦਾ ਵਰਸਾ ਪਾ ਸਕਦੇ ਹਾਂ। ਕਿਸੇ ਨੂੰ ਚੰਗੀ ਤਰ੍ਹਾਂ ਸਮਝਾਉਂਣ ਵਿੱਚ ਮਿਹਨਤ ਕਰਨੀ ਪੈਂਦੀ ਹੈ। 100 -50 ਨੂੰ ਸਮਝਾਉਣ ਉਦੋਂ ਉਹਨਾਂ ਵਿੱਚੋ ਇੱਕ ਨਿਕਲੇ। ਜਿਸਦੀ ਤਕਦੀਰ ਵਿੱਚ ਹੋਵੇਗਾ ਉਹ ਕੋਟਾਂ ਵਿੱਚ ਕੋਈ ਨਿਕਲੇਗਾ। ਆਪ ਸਮਾਨ ਬਣਾਉਣ ਵਿੱਚ ਟਾਇਮ ਲੱਗਦਾ ਹੈ। ਬਾਕੀ ਸ਼ਾਹੂਕਾਰ ਦਾ ਆਵਾਜ਼ ਬੜਾ ਹੁੰਦਾ ਹੈ। ਮਿਨਿਸਟਰ ਦੇ ਕੋਲ ਜਾਂਦੇ ਹਨ ਤਾਂ ਪਹਿਲੇ ਉਹ ਪੁੱਛਦੇ ਹਨ ਤੁਹਾਡੇ ਕੋਲ ਕੋਈ ਮਿਨਿਸਟਰ ਆਉਂਦਾ ਹੈ? ਜਦੋਂ ਸੁਣਦੇ ਹਨ ਹਾਂ ਆਉਂਦਾ ਹੈ ਤਾਂ ਕਹਿਣਗੇ ਅੱਛਾ ਅਸੀਂ ਵੀ ਚੱਲਦੇ ਹਾਂ।

ਬਾਪ ਕਹਿੰਦੇ ਹਨ ਮੈਂ ਬਿਲਕੁਲ ਸਾਧਾਰਨ ਹਾਂ। ਤਾਂ ਸਾਹੂਕਾਰ ਕੋਈ ਵਿਰਲਾ ਹੀ ਆਉਂਦੇ ਹਨ। ਆਉਣਾ ਜਰੂਰ ਹੈ ਪਰ ਅੰਤ ਵਿੱਚ। ਤੁਹਾਨੂੰ ਬੱਚਿਆਂ ਨੂੰ ਬਹੁਤ ਨਸ਼ਾ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਸਮਝਾਉਣਾ ਹੈ ਅਸੀਂ ਤਾਂ ਭਾਰਤ ਦੀ ਤਨ -ਮਨ -ਧਨ ਨਾਲ ਸੇਵਾ ਕਰਦੇ ਹਾਂ। ਤੁਸੀਂ ਭਾਰਤ ਦੀ ਸੇਵਾ ਦੇ ਲਈ ਹੀ ਬਲੀ ਚੜੇ ਹੋ ਨਾ। ਇਵੇਂ ਫਲੈਨਥਰੋਫਿਸਟ ਕੋਈ ਹੁੰਦਾ ਨਹੀਂ। ਉਹ ਤਾਂ ਪੈਸੇ ਇਕੱਠੇ ਕਰ ਮਕਾਨ ਆਦਿ ਬਣਾਉਂਦੇ ਰਹਿੰਦੇ ਹਨ। ਅਖੀਰ ਇਹ ਸਭ ਕੁਝ ਤੇ ਮਿੱਟੀ ਵਿੱਚ ਮਿਲ ਜਾਣਾ ਹੈ। ਤੁਹਾਨੂੰ ਤੇ ਸਭ ਕੁਝ ਬਾਬਾ ਤੇ ਬਲੀ ਚੜਾਉਣਾ ਹੈ। ਭਾਰਤ ਨੂੰ ਸਵਰਗ ਬਣਾਉਣ ਦੀ ਸੇਵਾ ਵਿੱਚ ਹੀ ਸਭ ਕੁਝ ਲਗਾਉਣਾ ਹੈ। ਤਾਂ ਫਿਰ ਵਰਸਾ ਵੀ ਤੁਸੀਂ ਹੀ ਪਾਉਂਦੇ ਹੋ। ਤੁਹਾਨੂੰ ਨਸ਼ਾ ਚੜ੍ਹਿਆ ਹੋਇਆ ਹੈ - ਅਸੀਂ ਆਲਮਈਟੀ ਅਥਾਰਟੀ ਦੇ ਬੱਚੇ ਹਾਂ। ਅਸੀਂ ਉਹਨਾਂ ਦੇ ਕੋਲ ਰਜਿਸਟਰ ਹੋ ਗਏ। ਬਾਬਾ ਕੋਲ ਰਜਿਸਟਰ ਹੋਣ ਵਿੱਚ ਬਹੁਤ ਮਿਹਨਤ ਲੱਗਦੀ ਹੈ। ਜਦੋਂ ਸੰਪੂਰਨ ਨਿਰਵਿਕਾਰੀ - ਪਣੇ ਦਾ ਕਸਮ ਉਠਾਉਣ ਅਤੇ ਰਹਿਕੇ ਦਿਖਾਉਣ ਉਦੋਂ ਬਾਬਾ ਉਸਨੂੰ ਰਜਿਸਟਰ ਕਰਦੇ ਹਨ। ਬੱਚਿਆਂ ਨੂੰ ਬਹੁਤ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਭਾਰਤ ਨੂੰ ਸਵਰਗ ਅਤੇ ਰਾਜਸਥਾਨ ਬਣਾ ਰਹੇ ਹਾਂ, ਫਿਰ ਉਹਨਾਂ ਤੇ ਰਾਜ ਕਰਾਂਗੇ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਈਸ਼ਵਰੀ ਸੰਤਾਨ ਇੱਕ ਈਸ਼ਵਰ ਦੀ ਫੈਮਿਲੀ ਦੇ ਹਾਂ। ਸਾਨੂੰ ਹੁਣ ਈਸ਼ਵਰ ਦੀ ਮਤ ਮਿਲ ਰਹੀ ਹੈ, ਇਸ ਰੂਹਾਨੀ ਨਸ਼ੇ ਵਿੱਚ ਰਹਿਣਾ ਹੈ। ਉਲਟੀ ਮਤ ਤੇ ਨਹੀਂ ਚਲਣਾ ਹੈ।

2. ਭਾਰਤ ਦੀ ਸੇਵਾ ਦੇ ਲਈ ਬ੍ਰਹਮਾ ਬਾਪ ਸਮਾਨ ਪੂਰਾ - ਪੂਰਾ ਬਲੀ ਚੜਨਾ ਹੈ। ਤਨ -ਮਨ - ਧਨ ਨਾਲ ਭਾਰਤ ਨੂੰ ਸਵਰਗ ਬਣਾਉਣ ਵਿੱਚ ਸਫ਼ਲ ਕਰਨਾ ਹੈ। ਪੂਰਾ - ਪੂਰਾ ਫਲੈਨਥਰੋਫਿਸਟ (ਦਾਨੀ) ਬਣਨਾ ਹੈ।

ਵਰਦਾਨ:-
ਪਰਮਾਤਮਾ ਪਿਆਰ ਦੀ ਛਤਰਛਾਇਆ ਵਿੱਚ ਸਦਾ ਸੇਫ਼ ਰਹਿਣ ਵਾਲੇ ਦੁੱਖਾਂ ਦੀ ਲਹਿਰਾ ਤੋਂ ਮੁਕਤ ਭਵ

ਜਿਵੇਂ ਕਮਲ ਪੁਸ਼ਪ ਕਿਚੜ ਪਾਣੀ ਵਿੱਚ ਹੁੰਦੇ ਵੀ ਨਿਆਰਾ ਰਹਿੰਦਾ ਹੈ। ਅਤੇ ਜਿਨਾਂ ਨਿਆਰਾ ਓਨਾ ਸਭ ਦਾ ਪਿਆਰਾ ਹੈ। ਇਵੇਂ ਤੁਸੀਂ ਬੱਚੇ ਦੁੱਖ ਦੇ ਸੰਸਾਰ ਤੋਂ ਨਿਆਰੇ ਹੋ ਗਏ, ਇਹ ਪਰਮਾਤਮ ਪਿਆਰ ਛਤੱਰਛਾਇਆ ਬਣ ਜਾਂਦਾ ਹੈ। ਅਤੇ ਜਿਸ ਦੇ ਉਪਰ ਪਰਮਾਤਮ ਛਤੱਰਛਾਇਆ ਹੈ ਉਸ ਦਾ ਕੋਈ ਕੀ ਕਰ ਸਕਦਾ ਹੈ! ਇਸਲਈ ਫਾਖ਼ੁਰ ਵਿੱਚ ਰਹੋ ਕਿ ਅਸੀਂ ਪਰਮਾਤਮ ਛਤਰਛਾਇਆ ਵਿੱਚ ਰਹਿਣ ਵਾਲੇ ਹਾਂ, ਦੁੱਖ ਦੀ ਲਹਿਰ ਸਾਨੂੰ ਸਪਰਸ਼ ਵੀ ਨਹੀਂ ਕਰ ਸਕਦੀ।

ਸਲੋਗਨ:-
ਜੋ ਆਪਣੇ ਸ਼੍ਰੇਸ਼ਠ ਚਰਿੱਤਰ ਦਵਾਰਾ ਬਾਪਦਾਦਾ ਅਤੇ ਬ੍ਰਾਹਮਣ ਕੁਲ ਦਾ ਨਾਮ ਰੋਸ਼ਨ ਕਰਦੇ ਹਨ ਉਹ ਹੀ ਕੁਲ ਦੀਪਕ ਹਨ।