07.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ :- ਪਾਵਨ ਬਣਨ ਦੇ ਲਈ ਇਕ ਹੈ ਯਾਦ ਦਾ ਬਲ , ਦੂਸਰਾ ਹੈ ਸਜਾਵਾਂ ਦਾ ਬਲ , ਤੁਸੀਂ ਯਾਦ ਦੇ ਬਲ ਨਾਲ ਪਾਵਨ ਬਣ ਉੱਚਾ ਪਦ ਪਾਉਣਾ ਹੈ

ਪ੍ਰਸ਼ਨ:-
ਬਾਪ ਰੂਹਾਨੀ ਸਰਜਨ ਹਨ, ਉਹ ਤੁਹਾਨੂੰ ਕਿਹੜਾ ਧੀਰਜ ਦੇਣ ਆਏ ਹਨ?

ਉੱਤਰ:-
ਜਿਵੇਂ ਉਹ ਸਰਜਨ ਰੋਗੀ ਨੂੰ ਧੀਰਜ ਦਿੰਦੇ ਹਨ ਕਿ ਹੁਣ ਬਿਮਾਰੀ ਠੀਕ ਹੋ ਜਾਵੇਗੀ, ਇਸਤਰਾਂ ਰੂਹਾਨੀ ਸਰਜਨ ਵੀ ਤੁਹਾਨੂੰ ਬੱਚਿਆਂ ਨੂੰ ਧੀਰਜ ਦਿੰਦੇ ਹਨ - ਬੱਚੇ ਤੁਸੀਂ ਮਾਇਆ ਦੀ ਬਿਮਾਰੀ ਤੋਂ ਘਬਰਾਓ ਨਹੀਂ, ਸਰਜਨ ਦਵਾਈ ਦਿੰਦੇ ਹਨ ਤਾਂ ਇਹ ਬਿਮਾਰੀਆਂ ਸਭ ਬਾਹਰ ਨਿਕਲਣਗੀਆਂ, ਜੋ ਖਿਆਲਾਤ ਅਗਿਆਨ ਵਿੱਚ ਵੀ ਨਹੀਂ ਆਏ ਹੋਣਗੇ, ਆਉਣਗੇ। ਪਰ ਤੁਸੀਂ ਸਭ ਸਹਿਣ ਕਰਨਾ ਹੈ। ਥੋੜੀ ਮਹਿਨਤ ਕਰੋ, ਤੁਹਾਡੇ ਹੁਣ ਸੁੱਖ ਦੇ ਦਿਨ ਆਏ ਕੀ ਆਏ।


ਓਮ ਸ਼ਾਂਤੀ
ਬੇਹੱਦ ਦਾ ਬਾਪ ਸਾਰਿਆਂ ਬੱਚਿਆਂ ਨੂੰ ਸਮਝਾਉਂਦੇ ਹਨ - ਤੁਸੀਂ ਸਾਰਿਆਂ ਨੂੰ ਪੈਗ਼ਾਮ ਪਹੁੰਚਾਉਣਾ ਹੈ ਕਿ ਹੁਣ ਬਾਪ ਆਏ ਹਨ। ਬਾਪ ਧੀਰਜ ਦੇ ਰਹੇ ਹਨ ਕਿਉਂਕਿ ਭਗਤੀ ਮਾਰਗ ਵਿੱਚ ਬੁਲਾਉਂਦੇ ਹਨ ਕਿ ਬਾਬਾ ਆਓ, ਲਿਬਰੇਟ ਕਰੋ, ਦੁੱਖ ਤੋਂ ਛੁਡਾਓ। ਤਾਂ ਬਾਪ ਧੀਰਜ ਦਿੰਦੇ ਹਨ ਬਾਕੀ ਥੋੜ੍ਹੇ ਰੋਜ਼ ਹਨ। ਕਿਸੇ ਦੀ ਬਿਮਾਰੀ ਛੁੱਟਣ ਲਗਦੀ ਹੈ ਤਾਂ ਕਹਿੰਦੇ ਹਨ ਹੁਣ ਠੀਕ ਹੋ ਜਾਵੇਗੀ। ਬੱਚੇ ਵੀ ਸਮਝਦੇ ਹਨ ਕਿ ਇਸ ਛੀ-ਛੀ ਦੁਨੀਆਂ ਵਿੱਚ ਬਾਕੀ ਥੋੜ੍ਹੇ ਰੋਜ਼ ਹਾਂ ਫਿਰ ਅਸੀਂ ਨਵੀਂ ਦੁਨੀਆਂ ਵਿੱਚ ਜਾਵਾਂਗੇ। ਉਸ ਦੇ ਲਈ ਅਸੀਂ ਲਾਇਕ ਬਣਨਾ ਹੈ ਫਿਰ ਕੋਈ ਵੀ ਰੋਗ ਆਦਿ ਤੁਹਾਨੂੰ ਨਹੀਂ ਸਤਾਉਣਗੇ। ਬਾਪ ਹੌਂਸਲਾ ਦੇ ਕੇ ਕਹਿੰਦੇ ਹਨ - ਥੋੜੀ ਮੇਹਨਤ ਕਰੋ। ਹੋਰ ਕੋਈ ਨਹੀਂ ਜੋ ਇਵੇਂ ਧੀਰਜ ਦੇਵੇ। ਤੁਸੀਂ ਹੀ ਤਮੋਪ੍ਰਧਾਨ ਹੋ ਗਏ ਹੋ। ਹੁਣ ਬਾਪ ਆਏ ਹਨ ਤੁਹਾਨੂੰ ਫਿਰ ਤੋਂ ਸਤੋਪ੍ਰਧਾਨ ਬਣਾਉਣ ਦੇ ਲਈ। ਹੁਣ ਸਾਰੀਆਂ ਆਤਮਾਵਾ ਪਵਿੱਤਰ ਬਣ ਜਾਣਗੀਆਂ - ਕੋਈ ਯੋਗਬਲ ਨਾਲ ਕੋਈ ਸਜਾਵਾਂ ਦੇ ਬਲ ਨਾਲ। ਸਜਾਵਾਂ ਦਾ ਵੀ ਬਲ ਹੈ ਨਾ। ਸਜਾਵਾਂ ਨਾਲ ਜਿਹੜੇ ਪਵਿੱਤਰ ਬਣਨਗੇ ਉਨ੍ਹਾਂ ਦਾ ਪਦ ਘੱਟ ਹੋ ਜਾਵੇਗਾ। ਤੁਹਾਨੂੰ ਬੱਚਿਆਂ ਨੂੰ ਸ਼੍ਰੀਮਤ ਮਿਲਦੀ ਰਹਿੰਦੀ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਤੁਹਾਡੇ ਸਭ ਪਾਪ ਭਸਮ ਹੋ ਜਾਣਗੇ। ਜੇਕਰ ਯਾਦ ਨਹੀਂ ਕਰੋਗੇ ਤਾਂ ਪਾਪ ਸੋਗੁਣਾ ਬਣ ਜਾਵੇਗਾ ਕਿਉਂਕਿ ਪਾਪ ਆਤਮਾ ਬਣ ਤੁਸੀਂ ਮੇਰੀ ਨਿੰਦਾ ਕਰਵਾਉਂਦੇ ਹੋ। ਮਨੁੱਖ ਕਹਿਣਗੇ ਇਨ੍ਹਾਂ ਨੂੰ ਈਸ਼ਵਰ ਐਸੀ ਮਤ ਦਿੰਦੇ ਹਨ ਜੋ ਆਸੁਰੀ ਚਲਣ ਵਿਖਾਉਂਦੇ ਹਨ! ਲਾਹੀ-ਚੜਾਈ(ਉਤਰਾਵ-ਚੜਾਵ) ਵੀ ਹੁੰਦਾ ਹੈ ਨਾ। ਬੱਚੇ ਹਾਰ ਵੀ ਖਾਂਦੇ ਹਨ, ਚੰਗੇ-ਚੰਗੇ ਬੱਚੇ ਹਾਰ ਖਾਂਦੇ ਹਨ। ਤਾਂ ਪਾਪ ਕੱਟਦੇ ਹੀ ਨਹੀਂ ਹਨ। ਫਿਰ ਭੋਗਣਾ ਵੀ ਪੈਂਦਾ ਹੈ। ਇਹ ਬਹੁਤ ਛੀ-ਛੀ ਦੁਨੀਆ ਹੈ, ਇਸ ਵਿੱਚ ਸਭ ਕੁਝ ਹੁੰਦਾ ਰਹਿੰਦਾ ਹੈ। ਬਾਪ ਨੂੰ ਬੁਲਾਉਂਦੇ ਹੀ ਹਨ ਕਿ ਬਾਬਾ ਆਕੇ ਸਾਨੂੰ ਭਵਿੱਖ ਨਵੀਂ ਦੁਨੀਆ ਦੇ ਲਈ ਰਸਤਾ ਦਸੋ। ਬਾਬਾ ਜਾਣਦੇ ਹਨ - ਉਸ ਪਾਸੇ ਹੈ ਪੁਰਾਣੀ ਦੁਨੀਆ, ਇਸ ਪਾਸੇ ਹੈ ਨਵੀਂ ਦੁਨੀਆ। ਤੁਸੀਂ ਹੋ ਨਾਵ। ਹੁਣ ਤੁਸੀਂ ਪੁਰਸ਼ੋਤਮ ਬਣਨ ਦੇ ਲਈ ਚਲ ਰਹੇ ਹੋ। ਤੁਹਾਡਾ ਇਸ ਪੁਰਾਣੀ ਦੁਨੀਆ ਤੋਂ ਲੰਗਰ ਉੱਠ ਗਿਆ ਹੈ। ਤਾਂ ਜਿਥੇ ਜਾ ਰਹੇ ਹੋ ਉਸ ਘਰ ਨੂੰ ਹੀ ਯਾਦ ਕਰਨਾ ਹੈ। ਬਾਪ ਨੇ ਕਿਹਾ ਹੈ ਮੈਨੂੰ ਯਾਦ ਕਰਨ ਨਾਲ ਤੁਹਾਡੀ ਕਟ ਉਤਰੇਗੀ। ਜਾਂ ਤੇ ਹੈ ਯੋਗਬਲ ਜਾਂ ਸਜਾਵਾਂ। ਹਰੇਕ ਆਤਮਾ ਪਵਿੱਤਰ ਤੇ ਜਰੂਰ ਬਣਨੀ ਹੈ। ਪਵਿੱਤਰ ਬਣੇ ਬਗੈਰ ਵਾਪਿਸ ਤਾਂ ਕੋਈ ਜਾ ਨਹੀਂ ਸਕਦਾ। ਸਭ ਨੂੰ ਆਪਣਾ-ਆਪਣਾ ਪਾਰਟ ਮਿਲਿਆ ਹੋਇਆ ਹੈ। ਬਾਪ ਕਹਿੰਦੇ ਹਨ ਇਹ ਹੈ ਤੁਹਾਡਾ ਅੰਤਿਮ ਜਨਮ। ਮਨੁੱਖ ਕਹਿੰਦੇ ਹਨ ਕਲਯੁੱਗ ਅਜੇ ਛੋਟਾ ਬੱਚਾ ਹੈ। ਮਤਲਬ ਮਨੁੱਖ ਅਜੇ ਹੋਰ ਦੁੱਖੀ ਹੋਣਗੇ। ਤੁਸੀਂ ਸੰਗਮਯੁਗੀ ਬ੍ਰਾਹਮਣ ਸਮਝਦੇ ਹੋ ਇਹ ਦੁੱਖਧਾਮ ਤਾਂ ਹੁਣ ਖ਼ਤਮ ਹੋਣਾ ਹੈ। ਬਾਪ ਧੀਰਜ ਦਿੰਦੇ ਹਨ। ਕਲਪ ਪਹਿਲਾਂ ਬਾਪ ਨੇ ਕਿਹਾ ਸੀ ਮਾਮੇਕਮ, ਮੈਨੂੰ ਯਾਦ ਕਰੋ ਤਾਂ ਪਾਪਾਂ ਦੀ ਕਟ ਉਤਰ ਜਾਵੇਗੀ। ਇਹ ਮੈਂ ਗਰੰਟੀ ਕਰਦਾ ਹਾਂ। ਇਹ ਵੀ ਸਮਝਾਉਂਦੇ ਹਨ ਕਲਯੁੱਗ ਦਾ ਵਿਨਾਸ਼ ਜਰੂਰ ਹੋਣਾ ਹੈ ਅਤੇ ਸਤਯੁੱਗ ਵੀ ਜਰੂਰ ਆਉਣਾ ਹੈ। ਖ਼ਾਤਰੀ ਮਿਲਦੀ ਹੈ, ਬੱਚਿਆਂ ਨੂੰ ਨਿਸ਼ਚੈ ਵੀ ਹੈ। ਪ੍ਰੰਤੂ ਯਾਦ ਨਾ ਠਹਿਰਣ ਦੇ ਕਾਰਨ ਕੋਈ-ਨਾ ਕੋਈ ਵਿਕਰਮ ਕਰ ਲੈਂਦੇ ਹਨ। ਕਹਿੰਦੇ ਹਨ ਬਾਬਾ ਕ੍ਰੋਧ ਆ ਜਾਂਦਾ ਹੈ, ਇਸਨੂੰ ਵੀ ਭੂਤ ਕਿਹਾ ਜਾਂਦਾ ਹੈ। 5 ਭੂਤ ਦੁੱਖ ਦਿੰਦੇ ਹਨ ਇਸ ਰਾਵਣ ਰਾਜ ਵਿੱਚ। ਇਹ ਪਿਛਾੜੀ ਦਾ ਹਿਸਾਬ ਕਿਤਾਬ ਵੀ ਚੁਕਤੂ ਕਰਨਾ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਕਾਂਮ ਵਿਕਾਰ ਨਹੀਂ ਸਤਾਉਂਦਾ ਸੀ, ਉਨ੍ਹਾਂ ਨੂੰ ਵੀ ਬਿਮਾਰੀ ਇਮਰਜ ਹੋ ਜਾਂਦੀ ਹੈ। ਕਹਿੰਦੇ ਹਨ ਪਹਿਲਾਂ ਤਾਂ ਐਸਾ ਵਿਕਲਪ ਕਦੇ ਨਹੀਂ ਆਇਆ, ਹੁਣ ਕਿਉਂ ਸਤਾਉਂਦਾ ਹੈ? ਇਹ ਗਿਆਨ ਹੈ ਨਾ। ਗਿਆਨ ਸਾਰੀ ਬਿਮਾਰੀ ਨੂੰ ਬਾਹਰ ਕੱਢਦਾ ਹੈ। ਭਗਤੀ ਸਾਰੀ ਬਿਮਾਰੀ ਨੂੰ ਨਹੀਂ ਕੱਢਦੀ। ਇਹ ਹੈ ਹੀ ਅਸ਼ੁੱਧ ਵਿਕਾਰੀ ਦੁਨੀਆ,100 ਪ੍ਰਤੀਸ਼ਤ ਅਸ਼ੁੱਧਤਾ ਹੈ। 100 ਪ੍ਰਤੀਸ਼ਤ ਪਤਿਤ ਤੋਂ ਫਿਰ 100 ਪ੍ਰਤੀਸ਼ਤ ਪਾਵਨ ਹੋਣਾ ਹੈ। 100 ਪ੍ਰਤੀਸ਼ਤ ਭ੍ਰਿਸ਼ਟਾਚਾਰੀ ਤੋਂ 100 ਪ੍ਰਤੀਸ਼ਤ ਪਾਵਨ ਸ਼੍ਰੇਸ਼ਟਾਚਾਰੀ ਦੁਨੀਆਂ ਬਣਨੀ ਹੈ।

ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਹਾਨੂੰ ਬੱਚਿਆਂ ਨੂੰ ਸ਼ਾਂਤੀਧਾਮ - ਸੁੱਖਧਾਮ ਲੈ ਜਾਣ ਦੇ ਲਈ। ਤੁਸੀਂ ਮੈਨੂੰ ਯਾਦ ਕਰੋ ਅਤੇ ਸ੍ਰਿਸ਼ਟੀ ਚੱਕਰ ਨੂੰ ਫਿਰਾਓ। ਕੋਈ ਵੀ ਵਿਕਰਮ ਨਹੀਂ ਕਰੋ। ਜੋ ਗੁਣ ਇਨ੍ਹਾਂ ਦੇਵਤਾਵਾਂ ਵਿੱਚ ਹਨ ਐਸੇ ਗੁਣ ਧਾਰਨ ਕਰਨੇ ਹਨ। ਬਾਬਾ ਕੋਈ ਤਕਲੀਫ਼ ਨਹੀਂ ਦਿੰਦੇ ਹਨ। ਕਿਸੇ-ਕਿਸੇ ਘਰ ਵਿੱਚ ਵੀ ਈਵਲ ਸੋਲ ਹੁੰਦੀ ਹੈ ਤਾਂ ਅੱਗ ਲਗਾ ਦਿੰਦੀ ਹੈ, ਨੁਕਸਾਨ ਕਰਦੀ ਹੈ। ਇਸ ਵਕਤ ਮਨੁੱਖ ਹੀ ਸਾਰੇ ਈਵਲ ਹਨ ਨਾ। ਸਥੂਲ ਵਿੱਚ ਵੀ ਕਰਮ ਭੋਗ ਹੁੰਦਾ ਹੈ। ਆਤਮਾ ਇਕ-ਦੂਜੇ ਨੂੰ ਦੁੱਖ ਦਿੰਦੀ ਹੈ ਸ਼ਰੀਰ ਦੁਆਰਾ, ਸ਼ਰੀਰ ਨਹੀਂ ਹੈ ਤਾਂ ਦੁੱਖ ਵੀ ਨਹੀਂ ਦਿੰਦੀ ਹੈ। ਬੱਚਿਆਂ ਨੇ ਦੇਖਿਆ ਹੈ ਜਿਸ ਨੂੰ ਗੋਸਟ ਕਹਿੰਦੇ ਹਨ ਉਹ ਸਫੇਦ ਛਾਇਆ ਵਾਂਗ ਦੇਖਣ ਵਿੱਚ ਆਉਂਦੇ ਹਨ। ਪਰੰਤੂ ਉਨ੍ਹਾਂ ਦਾ ਕੁਝ ਖ਼ਿਆਲ ਨਹੀਂ ਕਰਨਾ ਹੁੰਦਾ ਹੈ। ਤੁਸੀਂ ਜਿਨ੍ਹਾਂ ਬਾਪ ਨੂੰ ਯਾਦ ਕਰੋਗੇ ਓਨਾ ਹੀ ਉਹ ਸਭ ਖ਼ਤਮ ਹੁੰਦੇ ਜਾਣਗੇ। ਇਹ ਵੀ ਹਿਸਾਬ ਕਿਤਾਬ ਹੈ ਨਾ।

ਘਰ ਵਿੱਚ ਬੱਚੀਆ ਕਹਿੰਦਿਆਂ ਹਨ - ਅਸੀਂ ਪਵਿੱਤਰ ਰਹਿਣਾ ਚਾਉਂਦੀਆਂ ਹਾਂ। ਇਹ ਆਤਮਾ ਕਹਿੰਦੀ ਹੈ। ਅਤੇ ਜਿਨ੍ਹਾਂ ਵਿੱਚ ਗਿਆਨ ਨਹੀਂ ਹੈ ਉਹ ਕਹਿੰਦੇ ਹਨ ਪਵਿੱਤਰ ਨਹੀਂ ਬਣੋ। ਫਿਰ ਝਗੜਾ ਹੋ ਜਾਂਦਾ ਹੈ ਕਿਨ੍ਹਾਂ ਹੰਗਾਮਾ ਹੁੰਦਾ ਹੈ। ਹੁਣ ਤੁਸੀਂ ਪਵਿੱਤਰ ਆਤਮਾ ਬਣ ਰਹੇ ਹੋ। ਉਹ ਹਨ ਅਪਵਿੱਤਰ , ਤਾਂ ਦੁੱਖ ਦਿੰਦੇ ਹਨ। ਹੈ ਤਾਂ ਆਤਮਾ ਨਾ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਈਵਲ ਆਤਮਾ। ਸ਼ਰੀਰ ਤੋਂ ਵੀ, ਤਾਂ ਬਿਨਾਂ ਸ਼ਰੀਰ ਵੀ ਦੁੱਖ ਦਿੰਦੇ ਹਨ। ਗਿਆਨ ਤਾਂ ਸਹਿਜ ਹੈ। ਸਵਦਰਸ਼ਨ ਚੱਕਰਧਾਰੀ ਬਣਨਾ ਹੈ। ਬਾਕੀ ਮੁੱਖ ਹੈ ਪਵਿੱਤਰਤਾ ਦੀ ਗੱਲ। ਇਸਦੇ ਲਈ ਬਾਪ ਨੂੰ ਖੁਸ਼ੀ ਨਾਲ ਯਾਦ ਕਰਨਾ ਹੈ। ਰਾਵਣ ਨੂੰ ਈਵਲ ਕਹਾਂਗੇ ਨਾ ਇਸ ਸਮੇ ਇਹ ਦੁਨੀਆ ਹੈ ਹੀ ਇਵਲ ਇਕ - ਦੂਜੇ ਤੋਂ ਅਨੇਕ ਤਰ੍ਹਾਂ ਦੇ ਦੁੱਖ ਪਾਉਂਦੇ ਰਹਿੰਦੇ ਹਨ। ਈਵਲ ਪਤਿਤ ਨੂੰ ਕਿਹਾ ਜਾਂਦਾ ਹੈ। ਪਤਿਤ ਆਤਮਾ ਵਿਚ ਵੀ ਵਿਕਾਰ ਕਈਆਂ ਤਰ੍ਹਾਂ ਦੇ ਹੁੰਦੇ ਹਨ| ਕਿਸੇ ਵਿੱਚ ਵਿਕਾਰ ਦੀ ਆਦਤ ਹੋਵੇਗੀ ਤਾਂ ਵਿਕਾਰ ਨਾ ਮਿਲਣ ਦੇ ਕਾਰਨ ਕ੍ਰੋਧ ਵਿਚ ਆਕੇ ਬਹੁਤ ਮਾਰਦੇ ਵੀ ਹਨ। ਇਹ ਦੁਨੀਆ ਹੀ ਐਸੀ ਹੈ| ਤਾ ਬਾਪ ਆਕੇ ਧੀਰਜ ਦਿੰਦੇ ਹਨ - ਹੇ ਆਤਮਾਓ। ਬੱਚਿਓ ਧੀਰਜ ਧਰੋ , ਮੈਨੂੰ ਯਾਦ ਕਰਦੇ ਰਹੋ ਅਤੇ ਦੈਵੀ ਗੁਣ ਵੀ ਧਾਰਨ ਕਰੋ। ਇਵੇਂ ਵੀ ਨਹੀਂ ਕਹਿੰਦੇ ਹਨ ਕੋਈ ਧੰਦਾ ਆਦਿ ਨਹੀਂ ਕਰੋ। ਜਿਵੇਂ ਮਿਲਿਟਰੀ ਵਾਲਿਆਂ ਨੂੰ ਲੜਾਈ ਵਿਚ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਵੀ ਕਿਹਾ ਜਾਂਦਾ ਹੈ ਸ਼ਿਵਬਾਬਾ ਦੀ ਯਾਦ ਵਿਚ ਰਹੋ। ਗੀਤਾ ਦੇ ਅੱਖਰਾਂ ਨੂੰ ਚੁੱਕ ਉਹ ਸਮਝਦੇ ਹਨ ਅਸੀਂ ਯੁੱਧ ਦੇ ਮੈਦਾਨ ਵਿੱਚ ਮਰਾਂਗੇ ਤਾਂ ਸਵਰਗ ਵਿਚ ਜਾਵਾਂਗੇ। ਇਸਲਈ ਖੁਸ਼ੀ ਨਾਲ ਲੜਾਈ ਵਿਚ ਜਾਂਦੇ ਹਨ। ਪਰ ਉਹ ਤਾਂ ਗੱਲ ਹੀ ਨਹੀਂ ਹੁਣ ਬਾਬਾ ਕਹਿੰਦੇ ਹਨ ਤੁਸੀਂ ਸਵਰਗ ਵਿੱਚ ਜਾ ਸਕਦੇ ਹੋ ਸਿਰਫ ਸ਼ਿਵਬਾਬਾ ਨੂੰ ਯਾਦ ਕਰੋ। ਯਾਦ ਤਾਂ ਇਕ ਸ਼ਿਵਬਾਬਾ ਨੂੰ ਹੀ ਕਰਨਾ ਹੈ ਸਵਰਗ ਵਿਚ ਜਰੂਰ ਜਾਓਗੇ। ਜੋ ਵੀ ਆਉਂਦੇ ਹਨ ਚਾਹੇ ਫਿਰ ਜਾਕੇ ਪਤਿਤ ਬਣਦੇ ਹਨ ਤਾਂ ਵੀ ਸਵਰਗ ਵਿੱਚ ਜਰੂਰ ਆਉਣਗੇ। ਸਜਾਵਾਂ ਖਾਕੇ , ਪਾਵਨ ਬਣਕੇ ਫਿਰ ਵੀ ਆਉਣਗੇ ਜਰੂਰ। ਬਾਪ ਰਹਿਮਦਿਲ ਹੈ ਨਾ। ਬਾਪ ਸਮਝਾਉਂਦੇ ਹਨ ਕੋਈ ਵਿਕਰਮ ਨਾ ਕਰੋ ਤਾਂ ਵਿਕ੍ਰਮਾਜਿੱਤ ਬਣ ਜਾਓਗੇ। ਇਹ ਲਕਸ਼ਮੀ-ਨਰਾਇਣ ਵਿਕ੍ਰਮਾਜਿੱਤ ਹਨ ਨਾ। ਫਿਰ ਰਾਵਣ ਰਾਜ ਵਿਚ ਵਿਕ੍ਰਮੀ ਬਣ ਜਾਂਦੇ ਹਨ। ਵਿਕਰਮ ਸੰਵਤ ਸ਼ੁਰੂ ਹੁੰਦਾ ਹੈ ਨਾ। ਮਨੁੱਖਾ ਨੂੰ ਤਾਂ ਕੁਝ ਵੀ ਪਤਾ ਨਹੀਂ ਹੈ। ਤੁਸੀਂ ਬੱਚੇ ਹੁਣ ਜਾਣਦੇ ਹੋ ਇਹ ਲਕਸ਼ਮੀ ਨਾਰਾਇਣ ਵਿਕਰਮਾਜਿੱਤ ਬਣੇ ਹਨ। ਕਹਾਂਗੇ ਵਿਕ੍ਰਮਾਜਿੱਤ ਨੰਬਰਵਨ ਫਿਰ 3500 ਸਾਲ ਦੇ ਬਾਅਦ ਵਿਕਰਮ ਸੰਵਤ ਸ਼ੁਰੂ ਹੁੰਦਾ ਹੈ | ਮੋਹਜਿੱਤ ਰਾਜਾ ਦੀ ਕਹਾਣੀ ਹੈ ਨਾ। ਬਾਪ ਕਹਿੰਦੇ ਹਨ ਨਸ਼ਟੋਮੋਹਾ ਬਣੋ। ਮਾਮੇਕਮ ਯਾਦ ਕਰੋ ਤਾਂ ਪਾਪ ਕਟੇਂਗੇ। ਜੋ 2500 ਸਾਲ ਵਿੱਚ ਪਾਪ ਹੋਏ ਹਨ ਉਹ 50-60 ਸਾਲ ਵਿਚ ਤੁਸੀਂ ਖੁੱਦ ਨੂੰ ਸਤੋਪਰਧਾਨ ਬਣਾ ਸਕਦੇ ਹੋ। ਜੇਕਰ ਯੋਗਬਲ ਨਹੀਂ ਹੋਏਗਾ ਤਾਂ ਫਿਰ ਨੰਬਰ ਪਿੱਛੇ ਹੋ ਜਾਏਗਾ। ਮਾਲਾ ਤਾਂ ਬੜੀ ਵੱਡੀ ਹੈ ਭਾਰਤ ਦੀ ਮਾਲਾ ਤਾਂ ਖ਼ਾਸ ਹੈ ਜਿਸ ਤੇ ਹੀ ਸਾਰਾ ਖੇਲ ਬਣਿਆ ਹੋਇਆ ਹੈ | ਇਸ ਵਿਚ ਮੁੱਖ ਹੈ ਯਾਦ ਦੀ ਯਾਤਰਾ, ਹੋਰ ਕੋਈ ਤਕਲੀਫ਼ ਨਹੀਂ ਹੈ। ਭਗਤੀ ਵਿਚ ਤਾਂ ਕਈਆਂ ਨਾਲ ਬੁਧੀਯੋਗ ਲਗਾਉਂਦੇ ਹਨ।

ਇਹ ਸਭ ਹੈ ਰਚਨਾ। ਉਨ੍ਹਾਂ ਦੀ ਯਾਦ ਨਾਲ ਕਿਸੇ ਦਾ ਵੀ ਕਲਿਆਣ ਨਹੀਂ ਹੋਵੇਗਾ। ਬਾਪ ਕਹਿੰਦੇ ਹਨ ਕਿਸੇ ਨੂੰ ਵੀ ਯਾਦ ਨਹੀਂ ਕਰੋ। ਜਿਵੇਂ ਭਗਤੀ ਮਾਰਗ ਵਿਚ ਪਹਿਲੇ ਸਿਰਫ਼ ਤੁਸੀਂ ਭਗਤੀ ਕਰਦੇ ਸੀ ਹੁਣ ਫਿਰ ਪਿਛਾੜੀ ਵਿੱਚ ਵੀ ਮੈਨੂੰ ਯਾਦ ਕਰੋ। ਬਾਪ ਕਲੀਅਰ ਸਮਝਾਉਂਦੇ ਹਨ। ਪਹਿਲੋਂ ਥੋੜ੍ਹੀ ਜਾਣਦੇ ਸਨ। ਹੁਣ ਤੁਹਾਨੂੰ ਗਿਆਨ ਮਿਲਿਆ ਹੈ। ਬਾਪ ਕਹਿੰਦੇ ਹਨ ਹੋਰਾਂ ਨਾਲ ਤੋੜ ਕੇ ਇੱਕ ਨਾਲ ਜੋੜੋ ਤਾਂ ਪਾਪ ਭਸਮ ਹੋ ਜਾਣਗੇ। ਪਾਪ ਤਾਂ ਬਹੁਤ ਕਰਦੇ ਆਏ ਹੋ। ਕਾਮ ਕਟਾਰੀ ਚਲਾਉਂਦੇ ਹੋ। ਇਕ-ਦੂਜੇ ਨੂੰ ਆਦਿ-ਮੱਧ-ਅੰਤ ਦੁੱਖ ਦਿੰਦੇ ਆਏ ਹੋ। ਮੂਲ ਗੱਲ ਹੈ ਕਾਮ ਕਟਾਰੀ ਦੀ। ਇਹਵੀ ਡਰਾਮਾ ਹੈ ਨਾ। ਇੱਦਾਂ ਵੀ ਨਹੀਂ ਕਹਾਂਗੇ ਐਸਾ ਡਰਾਮਾ ਕਿਉਂ ਬਣਿਆ? ਇਹ ਤਾਂ ਅਨਾਦਿ ਖੇਲ ਹੈ। ਇਸ ਵਿੱਚ ਮੇਰਾ ਵੀ ਪਾਰਟ ਹੈ। ਡਰਾਮਾ ਕਦੋਂ ਬਣਿਆ, ਕਦੋਂ ਪੂਰਾ ਹੋਵੇਗਾ - ਇਹ ਵੀ ਨਹੀਂ ਕਹਿ ਸਕਦੇ। ਇਹ ਤਾਂ ਆਤਮਾ ਵਿਚ ਪਾਰਟ ਭਰਿਆ ਹੋਇਆ ਹੈ। ਆਤਮਾ ਦੀ ਜੋ ਪਲੇਟ ਹੈ ਉਹ ਕਦੇ ਘਿਸਦੀ ਨਹੀਂ ਹੈ। ਆਤਮਾ ਅਵਿਨਾਸ਼ੀ ਹੈ, ਉਸ ਵਿਚ ਪਾਰਟ ਵੀ ਅਵਿਨਾਸ਼ੀ ਹੈ| ਡਰਾਮਾ ਵੀ ਅਵਿਨਾਸ਼ੀ ਕਿਹਾ ਜਾਂਦਾ ਹੈ। ਬਾਪ ਜੋ ਪੁਨਰਜਨਮ ਵਿਚ ਨਹੀਂ ਆਉਂਦੇ ਹਨ ਉਹ ਹੀ ਆਕੇ ਸਾਰਾ ਰਾਜ਼ ਸਮਝਾਉਂਦੇ ਹਨ| ਸ੍ਰਿਸ਼ਟੀ ਦੇ ਆਦਿ-ਮੱਧ-ਅੰਤ ਦੇ ਰਾਜ਼ ਨੂੰ ਕੋਈ ਵੀ ਨਹੀਂ ਸਮਝਾ ਸਕਦਾ। ਨਾ ਬਾਪ ਦਾ ਆਕੁਪੇਸ਼ਨ, ਨਾ ਆਤਮਾ ਦਾ ਕੁੱਝ ਵੀ ਜਾਂਣਦੇ ਨਹੀਂ। ਇਹ ਸ੍ਰਿਸ਼ਟੀ ਦਾ ਚੱਕਰ ਫਿਰਦਾ ਹੀ ਰਹਿੰਦਾ ਹੈ।

ਹੁਣ ਪੁਰਸ਼ੋਤਮ ਸੰਗਮਯੁਗ ਹੈ, ਜਦੋਂ ਸਭ ਮਨੁੱਖ ਮਾਤਰ ਉੱਤਮ ਪੁਰਖ਼ ਬਣ ਜਾਂਦੇ ਹਨ ਸ਼ਾਂਤੀਧਾਮ ਵਿੱਚ ਸਭ ਆਤਮਾਵਾਂ ਪਵਿੱਤਰ ਉੱਤਮ ਬਣ ਜਾਂਦੀਆਂ ਹਨ। ਸ਼ਾਂਤੀਧਾਮ ਪਾਵਨ ਹੈ ਨਾ। ਨਵੀਂ ਦੁਨੀਆ ਵੀ ਪਵਿੱਤਰ ਹੈ। ਉੱਥੇ ਸ਼ਾਂਤੀ ਤਾਂ ਹੈ ਹੀ, ਫਿਰ ਸ਼ਰੀਰ ਮਿਲਣ ਨਾਲ ਪਾਰਟ ਵਜਾਉਂਦੇ ਹਨ। ਇਹ ਅਸੀਂ ਜਾਣਦੇ ਹਾਂ ਹਰੇਕ ਨੂੰ ਪਾਰਟ ਮਿਲਿਆ ਹੋਇਆ ਹੈ। ਉਹ ਸਾਡਾ ਘਰ ਹੈ, ਸ਼ਾਂਤੀ ਵਿਚ ਰਹਿੰਦੇ ਹਾਂ। ਇਥੇ ਤਾਂ ਪਾਰਟ ਵਜਾਉਣਾ ਹੈ। ਬਾਪ ਕਹਿੰਦੇ ਹਨ ਭਗਤੀ ਮਾਰਗ ਵਿਚ ਤੁਸੀਂ ਮੇਰੀ ਅਵਿੱਭਚਾਰੀ ਪੂਜਾ ਕੀਤੀ। ਦੁਖੀ ਨਹੀਂ ਸੀ। ਹੁਣ ਵਿੱਭਚਾਰੀ ਭਗਤੀ ਵਿਚ ਆਉਣ ਨਾਲ ਤੁਸੀਂ ਦੁੱਖੀ ਬਣ ਗਏ ਹੋ। ਹੁਣ ਬਾਪ ਕਹਿੰਦੇ ਹਨ ਦੈਵੀਗੁਣ ਧਾਰਨ ਕਰੋ ਫਿਰ ਵੀ ਆਸੁਰੀ ਗੁਣ ਕਿਉਂ? ਬਾਪ ਨੂੰ ਬੁਲਾਇਆ ਕਿ ਸਾਨੂੰ ਆਕੇ ਪਾਵਨ ਬਣਾਓ। ਫਿਰ ਪਤਿਤ ਕਿਉਂ ਬਣਦੇ ਹੋ? ਉਸ ਵਿਚ ਵੀ ਖ਼ਾਸ ਕਾਂਮ ਨੂੰ ਜਰੂਰ ਜਿੱਤਣਾ ਹੈ ਤਾਂ ਤੁਸੀਂ ਜਗਤਜੀਤ ਬਣ ਜਾਓਗੇ। ਮਨੁੱਖ ਤਾਂ ਭਗਵਾਨ ਲਈ ਕਹਿੰਦੇ ਹਨ ਆਪੇ ਹੀ ਪੁੱਜੀਏ ਆਪੇ ਹੀ ਪੂਜਾਰੀ ਮਤਲਬ ਕਿ ਉਨ੍ਹਾਂ ਨੂੰ ਥੱਲੇ ਲੈ ਆਉਂਦੇ ਹਨ। ਇਵੇਂ ਪਾਪ ਕਰਦੇ-ਕਰਦੇ ਮਹਾਂ - ਵਿਕਾਰੀ ਦੁਨੀਆ ਬਣ ਜਾਂਦੀ ਹੈ। ਗਰੁੜ ਪੁਰਾਣ ਵਿਚ ਵੀ ਰੋਰਵ ਨਰਕ ਕਹਿੰਦੇ ਹਨ, ਜਿਥੇ ਬਿੱਛੂ ਟਿੰਡੇਨ ਸਭ ਕੱਟਦੇ ਰਹਿੰਦੇ ਹਨ। ਸ਼ਾਸਤਰਾਂ ਵਿਚ ਕੀ-ਕੀ ਬੈਠ ਦਿਖਾਇਆ ਹੈ। ਇਹ ਵੀ ਬਾਪ ਨੇ ਸਮਝਾਇਆ ਹੈ। ਇਹ ਸ਼ਾਸਤਰ ਆਦਿ ਸਭ ਭਗਤੀ ਮਾਰਗ ਦੇ ਹਨ। ਇਨ੍ਹਾਂ ਨਾਲ ਕੋਈ ਵੀ ਮੈਨੂੰ ਨਹੀਂ ਮਿਲਦੇ ਹਨ। ਹੋਰ ਵੀ ਤਮੋਪ੍ਰਧਾਨ ਬਣ ਗਏ ਹਨ। ਇਸ ਲਈ ਮੈਨੂੰ ਬੁਲਾਉਂਦੇ ਹਨ ਕਿ ਆਕੇ ਪਾਵਨ ਬਣਾਓ ਤਾਂ ਪਤਿਤ ਠਹਿਰੇ ਨਾ। ਮਨੁੱਖ ਤਾਂ ਕੁਝ ਵੀ ਸਮਝਦੇ ਨਹੀਂ ਹਨ। ਜਿਹੜੇ ਨਿਸ਼ਚੇ ਬੁੱਧੀ ਹਨ ਉਹ ਤਾਂ ਜਿੱਤ ਜਾਂਦੇ ਹਨ। ਰਾਵਣ ਤੇ ਜਿੱਤ ਪਾਕੇ ਰਾਮ ਰਾਜ ਵਿਚ ਆ ਜਾਂਦੇ ਹਨ।

ਬਾਪ ਕਹਿੰਦੇ ਹਨ ਕਾਂਮ ਤੇ ਜਿੱਤ ਪਾਓ, ਇਸ ਤੇ ਹੀ ਹੰਗਾਮਾ ਹੁੰਦਾ ਹੈ। ਗਾਉਂਦੇ ਹਨ ਅੰਮ੍ਰਿਤ ਛੱਡ ਕੇ ਵਿਸ਼ ਕਿਉਂ ਖਾਂਦੇ ਹੋ? ਅੰਮ੍ਰਿਤ ਨਾਮ ਸੁਣ ਕੇ ਸਮਝਦੇ ਹਨ ਗਾਂ ਦੇ ਮੂੰਹ ਵਿਚੋਂ ਅੰਮ੍ਰਿਤ ਨਿਕਲਦਾ ਹੈ। ਅਰੇ ਗੰਗਾਜਲ ਨੂੰ ਥੋੜ੍ਹੇ ਹੀ ਅੰਮ੍ਰਿਤ ਕਿਹਾ ਜਾਂਦਾ ਹੈ। ਇਹ ਤਾਂ ਗਿਆਨ ਅੰਮ੍ਰਿਤ ਦੀ ਗੱਲ ਹੈ। ਇਸਤਰੀ ਪਤੀ ਦੇ ਚਰਨ ਧੋ ਕੇ ਪੀਂਦੀ ਹੈ, ਉਸਨੂੰ ਵੀ ਅੰਮ੍ਰਿਤ ਸਮਝਦੇ ਹਨ। ਜੇਕਰ ਅੰਮ੍ਰਿਤ ਹੈ ਤਾਂ ਫਿਰ ਹੀਰੇ ਸਮਾਨ ਬਣਨ ਨਾ। ਇਹ ਤਾਂ ਬਾਪ ਗਿਆਨ ਦਿੰਦੇ ਹਨ ਜਿਸ ਨਾਲ ਤੁਸੀਂ ਹੀਰੇ ਸਮਾਨ ਬਣਦੇ ਹੋ। ਪਾਣੀ ਦਾ ਨਾਂ ਕਿੰਨਾ ਬਾਲਾ ਕਰ ਦਿੱਤਾ ਹੈ। ਤੁਸੀਂ ਗਿਆਨ ਅੰਮ੍ਰਿਤ ਪਿਲਾਉਂਦੇ ਹੋ, ਉਹ ਪਾਣੀ ਪਿਲਾਉਂਦੇ ਹਨ। ਤੁਹਾਡਾ ਬ੍ਰਾਹਮਣਾ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਉਹ ਕੌਰਵ ਪਾਂਡਵ ਕਹਿੰਦੇ ਹਨ ਪਰ ਪਾਂਡਵਾਂ ਨੂੰ ਬ੍ਰਾਹਮਣ ਥੋੜ੍ਹੇ ਸਮਝਦੇ ਹਨ। ਗੀਤਾ ਵਿੱਚ ਇੱਦਾਂ ਦੇ ਅੱਖਰ ਹੈ ਨਹੀਂ, ਜੋ ਪਾਂਡਵਾਂ ਨੂੰ ਬ੍ਰਾਹਮਣ ਸਮਝਣ। ਬਾਪ ਬੈਠ ਸਭ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ। ਬੱਚਿਆਂ ਨੂੰ ਕਹਿੰਦੇ ਹਨ ਸ਼ਾਸਤਰਾਂ ਵਿੱਚ ਜੋ ਕੁੱਝ ਪੜ੍ਹਿਆ ਹੈ ਅਤੇ ਜੋ ਕੁੱਝ ਮੈਂ ਸੁਣਾਉਂਦਾ ਹਾਂ ਉਸ ਨੂੰ ਜੱਜ ਕਰੋ। ਤੁਸੀਂ ਜਾਣਦੇ ਹੋ ਪਹਿਲਾਂ ਅਸੀਂ ਜੋ ਕੁਝ ਸੁਣਦੇ ਸੀ ਉਹ ਰੌਂਗ(ਗਲਤ)ਸੀ, ਹੁਣ ਰਾਈਟ( ਠੀਕ)ਸੁਣਦੇ ਹਾਂ।

ਬਾਪ ਨੇ ਸਮਝਾਇਆ ਹੈ ਤੁਸੀਂ ਸਭ ਸੀਤਾਵਾਂ ਅਥਵਾ ਭਗਤੀਆਂ ਹੋ। ਭਗਤੀ ਦਾ ਫ਼ਲ ਦੇਣ ਵਾਲਾ ਹੈ ਰਾਮ ਭਗਵਾਨ। ਕਹਿੰਦੇ ਹਨ ਮੈਂ ਆਉਂਦਾ ਹਾਂ ਫ਼ਲ ਦੇਣ। ਤੁਸੀਂ ਜਾਣਦੇ ਹੋ ਕਿ ਅਸੀਂ ਸਵਰਗ ਵਿੱਚ ਅਪਾਰ ਸੁੱਖ ਭੋਗਦੇ ਹਾਂ। ਉਸ ਸਮੇਂ ਬਾਕੀ ਸਭ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਸ਼ਾਂਤੀ ਤਾਂ ਮਿਲਦੀ ਹੈ ਨਾ। ਉੱਥੇ ਵਿਸ਼ਵ ਵਿੱਚ ਸੁੱਖ ਸ਼ਾਂਤੀ ਪਵਿਤਰਤਾ ਸਭ ਕੁੱਝ ਹੈ। ਤੁਸੀਂ ਸਮਝਦੇ ਹੋ ਜਦੋਂ ਵਿਸ਼ਵ ਵਿੱਚ ਇਕ ਹੀ ਧਰਮ ਸੀ ਉਦੋਂ ਹੀ ਸ਼ਾਂਤੀ ਸੀ। ਫਿਰ ਵੀ ਸਮਝਦੇ ਨਹੀਂ ਹਨ। ਠਹਿਰਦਾ ਕੋਈ ਮੁਸ਼ਕਿਲ ਹੈ। ਪਿਛਾੜੀ ਵਿੱਚ ਬਹੁਤ ਆਉਣਗੇ। ਜਾਣਗੇ ਕਿੱਥੇ? ਇਹ ਇਕ ਹੀ ਹੱਟੀ ਹੈ। ਜਿਵੇਂ ਦੁਕਾਨਦਾਰ ਦੀ ਚੀਜ ਚੰਗੀ ਹੁੰਦੀ ਹੈ ਤਾਂ ਦਾਮ ਇਕ ਹੁੰਦਾ ਹੈ। ਇਹ ਤਾਂ ਸ਼ਿਵਬਾਬਾ ਦੀ ਹੱਟੀ ਹੈ, ਉਹ ਹੈ ਨਿਰਾਕਾਰ। ਬ੍ਰਹਮਾ ਵੀ ਜਰੂਰ ਚਾਹੀਦਾ ਹੈ। ਤੁਸੀਂ ਕਹਾਉਂਦੇ ਹੋ ਬ੍ਰਹਮਾਕੁਮਾਰ-ਕੁਮਰੀਆਂ। ਸ਼ਿਵ ਕੁਮਾਰੀਆਂ ਤਾਂ ਨਹੀਂ ਅਖਵਾ ਸਕਦੇ ਹੋ। ਬ੍ਰਾਹਮਣ ਵੀ ਜਰੂਰ ਚਾਹੀਦੇ ਹਨ। ਬ੍ਰਾਹਮਣ ਬਣੇ ਬਗੈਰ ਦੇਵਤਾ ਕਿਵੇਂ ਬਣਨਗੇ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ।


ਧਾਰਨਾ ਲਈ ਮੁੱਖ ਸਾਰ:-
1. ਦੇਵਤਾਵਾਂ ਵਰਗੇ ਗੁਣ ਆਪਣੇ ਵਿੱਚ ਧਾਰਨ ਕਰਨੇ ਹਨ,ਅੰਦਰ ਜੋ ਵੀ ਈਵਲ ਸੰਸਕਾਰ ਹਨ, ਕ੍ਰੋਧ ਆਦਿ ਦੀ। ਆਦਤ ਨੂੰ ਛੱਡਣਾ ਹੈ। ਵਿਕਰਮਾਜਿੱਤ ਬਣਨਾ ਹੈ। ਇਸ ਲਈ ਹੁਣ ਕੋਈ ਵੀ ਵਿਕਰਮ ਨਹੀਂ ਕਰਨਾ ਹੈ।

2. ਹੀਰੇ ਸਮਾਨ ਸ੍ਰੇਸ਼ਠ ਬਣਨ ਦੇ ਲਈ ਗਿਆਨ ਅੰਮ੍ਰਿਤ ਪੀਣਾ ਅਤੇ ਪਿਲਾਉਣਾ ਹੈ। ਕਾਂਮ ਵਿਕਾਰ ਤੇ ਸੰਪੂਰਨ ਜਿੱਤ ਪਾਉਣੀ ਹੈ। ਆਪਣੇ ਨੂੰ ਸਤੋਪ੍ਰਧਾਨ ਬਣਾਉਣਾ ਹੈ। ਯਾਦ ਦੇ ਬਲ਼ ਨਾਲ ਸਭ ਪੁਰਾਣੇ ਹਿਸਾਬ- ਕਿਤਾਬ ਚੁਕਤੁ ਕਰਨੇ ਹਨ।


ਵਰਦਾਨ:-
ਸਹਿਜ ਯੋਗ ਦੀ ਸਾਧਨਾਂ ਦੁਆਰਾ ਸਾਧਨਾਂ ਤੇ ਵਿਜੈ ਪ੍ਰਾਪਤ ਕਰਨ ਵਾਲੇ ਪ੍ਰਯੋਗੀ ਆਤਮਾ ਭਵ : ।

ਸਾਧਨਾਂ ਦੇ ਹੁੰਦੇ ਸਾਧਨਾਂ ਨੂੰ ਪ੍ਰਯੋਗ ਵਿੱਚ ਲਿਆਉਂਦੇ ਯੋਗ ਦੀ ਸਥਿਤੀ ਡਗਮਗ ਨਾ ਹੋਵੇ। ਯੋਗੀ ਬਣ ਪ੍ਰਯੋਗ ਕਰਨਾ ਇਸ ਨੂੰ ਕਹਿੰਦੇ ਹਨ ਨਿਆਰਾ ਹੁੰਦੇ ਹੋਏ ਨਿਮਿਤ ਮਾਤਰ, ਅਨਾਸਕਤ ਰੂਪ ਨਾਲ ਪ੍ਰਯੋਗ ਕਰੋ। ਜੇਕਰ ਇੱਛਾ ਹੋਵੇਗੀ ਤਾਂ ਉਹ ਇੱਛਾ ਅੱਛਾ ਬਣਨ ਨਹੀਂ ਦੇਵੇਗੀ। ਮੇਹਨਤ ਕਰਨ ਵਿਚ ਹੀ ਸਮਾਂ ਬੀਤ ਜਾਵੇਗਾ। ਉਸ ਵਕਤ ਤੁਸੀਂ ਸਾਧਨਾਂ ਵਿੱਚ ਰਹਿਣ ਦੀ ਕੋਸ਼ਿਸ਼ ਕਰੋਗੇ ਅਤੇ ਸਾਧਨ ਆਪਣੇ ਵੱਲ ਆਕਰਸ਼ਿਤ ਕਰਨਗੇ ਇਸਲਈ ਪ੍ਰਯੋਗੀ ਆਤਮਾ ਬਣ ਸਹਿਜ ਯੋਗ ਦੀ ਸਾਧਨਾਂ ਦਵਾਰਾ ਸਾਧਨਾਂ ਦੇ ਉੱਪਰ ਅਰਥਾਤ ਪ੍ਰਕ੍ਰਿਤੀ ਤੇ ਵਿਜੇਈ ਬਣੋ।

ਸਲੋਗਨ:-
ਖੁੱਦ ਸੰਤੁਸ਼ਟ ਰਹਿ, ਸਭ ਨੂੰ ਸੰਤੁਸ਼ਟ ਕਰਨਾ ਹੀ ਸੰਤੁਸ਼ਤਮਨੀ ਬਣਨਾ ਹੈ।