07.02.21     Avyakt Bapdada     Punjabi Murli     29.10.87    Om Shanti     Madhuban
 


ਤਨ, ਮਨ, ਧਨ ਅਤੇ ਸੰਬੰਧ ਦੀ ਸ਼ਕਤੀ


ਅੱਜ ਸਰਵਸ਼ਕਤੀਮਾਨ ਬਾਪ ਆਪਣੇ ਸ਼ਕਤੀਸ਼ਾਲੀ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬ੍ਰਾਹਮਣ ਆਤਮਾ ਸ਼ਕਤੀਸ਼ਾਲੀ ਬਣੀ ਹੈ ਪਰ ਨੰਬਰਵਾਰ ਹੈ। ਸਰਵ ਸ਼ਕਤੀਆਂ ਬਾਪ ਦਾ ਵਰਸਾ ਅਤੇ ਵਰਦਾਤਾ ਦਾ ਵਰਦਾਨ ਹੈ। ਬਾਪ ਅਤੇ ਵਰਦਾਤਾ - ਇਨ੍ਹਾਂ ਡਬਲ ਸੰਬੰਧ ਨਾਲ ਹਰ ਇੱਕ ਬੱਚੇ ਨੂੰ ਇਹ ਸ਼੍ਰੇਸ਼ਠ ਪ੍ਰਾਪਤੀ ਜਨਮ ਤੋਂ ਹੀ ਹੁੰਦੀ ਹੈ। ਜਨਮ ਤੋਂ ਹੀ ਬਾਪ ਸਰਵ ਸ਼ਕਤੀਆਂ ਦਾ ਮਤਲਬ ਜਨਮ ਸਿੱਧ ਅਧਿਕਾਰ ਦਾ ਅਧਿਕਾਰੀ ਬਣਾ ਦਿੰਦਾ ਹੈ, ਨਾਲ - ਨਾਲ ਵਰਦਾਤਾ ਦੇ ਨਾਤੇ ਨਾਲ ਜਨਮ ਹੁੰਦੇ ਹੀ ਮਾਸਟਰ ਸਰਵਸ਼ਕਤੀਵਾਨ ਬਣਾਏ ਸਰਵ ਸ਼ਕਤੀ ਭਵ ਦਾ ਵਰਦਾਨ ਦੇ ਦਿੰਦੇ ਹਨ। ਸਾਰਿਆਂ ਬੱਚਿਆਂ ਨੂੰ ਇੱਕ ਤੋਂ ਇੱਕ ਜਿਹਾ ਹੀ ਡਬਲ ਅਧਿਕਾਰ ਮਿਲਦਾ ਹੈ ਲੇਕਿਨ ਧਾਰਨ ਕਰਨ ਦੀ ਸ਼ਕਤੀ ਨੰਬਰਵਾਰ ਬਣਾ ਦਿੰਦੀ ਹੈ। ਬਾਪ ਸਾਰਿਆਂ ਨੂੰ ਹਮੇਸ਼ਾ ਸਰਵ ਸ਼ਕਤੀਸ਼ਾਲੀ ਬਣਾਉਂਦੇ ਹਨ ਪਰ ਬੱਚੇ ਯਥਾ - ਸ਼ਕਤੀ ਬਣ ਜਾਂਦੇ ਹਨ। ਉਵੇਂ ਲੌਕਿਕ ਜੀਵਨ ਵਿੱਚ ਅਤੇ ਅਲੌਕਿਕ ਜੀਵਨ ਵਿੱਚ ਸਫਲਤਾ ਦਾ ਆਧਾਰ ਸ਼ਕਤੀਆਂ ਹੀ ਹਨ। ਜਿੰਨੀਆਂ ਸ਼ਕਤੀਆਂ, ਉੱਨੀ ਸਫਲਤਾ। ਮੁੱਖ ਸ਼ਕਤੀਆਂ ਹਨ - ਤਨ ਦੀ, ਮਨ ਦੀ, ਧਨ ਦੀ ਅਤੇ ਸੰਬੰਧ ਦੀ। ਚਾਰੋਂ ਹੀ ਜਰੂਰੀ ਹਨ। ਜੇਕਰ ਚਾਰਾਂ ਵਿੱਚੋਂ ਇੱਕ ਵੀ ਸ਼ਕਤੀ ਘੱਟ ਹੈ ਤਾਂ ਜੀਵਨ ਵਿੱਚ ਹਮੇਸ਼ਾ ਅਤੇ ਸਰਵ ਸਫਲਤਾ ਨਹੀਂ ਹੁੰਦੀ ਹੈ। ਅਲੌਕਿਕ ਜੀਵਨ ਵਿੱਚ ਵੀ ਚਾਰੋਂ ਹੀ ਸ਼ਕਤੀਆਂ ਜਰੂਰੀ ਹਨ।

ਇਸ ਅਲੌਕਿਕ ਜੀਵਨ ਵਿੱਚ ਆਤਮਾ ਅਤੇ ਪ੍ਰਕ੍ਰਿਤੀ ਦੋਨੋਂ ਦੀ ਤੰਦਰੁਸਤੀ ਜਰੂਰੀ ਹੈ। ਜੱਦ ਆਤਮਾ ਤੰਦਰੁਸਤ ਹੈ ਤਾਂ ਤਨ ਦਾ ਹਿਸਾਬ - ਕਿਤਾਬ ਅਤੇ ਤਨ ਦਾ ਰੋਗ ਸੂਲੀ ਤੋਂ ਕੰਡਾ ਬਣਨ ਦੇ ਕਾਰਨ, ਸਵ - ਸਥਿਤੀ ਦੇ ਕਾਰਨ ਤੰਦਰੁਸਤ ਅਨੁਭਵ ਕਰਨਾ ਹੈ। ਉਨ੍ਹਾਂ ਦੇ ਮੁੱਖ ਤੇ, ਚੇਹਰੇ ਤੇ ਬਿਮਾਰੀ ਦੇ ਕਸ਼ਟ ਦੇ ਚਿਨ੍ਹ ਨਹੀਂ ਰਹਿੰਦੇ। ਮੁੱਖ ਤੇ ਕਦੀ ਬਿਮਾਰੀ ਦਾ ਵਰਨਣ ਨਹੀਂ ਹੁੰਦਾ, ਕਰਮਭੋਗ ਦੇ ਵਰਨਣ ਦੇ ਬਦਲੇ ਕਰਮਯੋਗ ਦੀ ਸਥਿਤੀ ਦਾ ਵਰਨਣ ਕਰਦੇ ਹਨ ਕਿਓਂਕਿ ਬਿਮਾਰੀ ਦਾ ਵਰਨਣ ਵੀ ਬਿਮਾਰੀ ਦੀ ਵ੍ਰਿਧੀ ਕਰਨ ਦਾ ਕਾਰਨ ਬਣ ਜਾਂਦਾ ਹੈ। ਉਹ ਕਦੀ ਵੀ ਬਿਮਾਰੀ ਦੇ ਕਸ਼ਟ ਦਾ ਅਨੁਭਵ ਨਹੀਂ ਕਰੇਗਾ, ਨਾ ਦੂਜਿਆਂ ਨੂੰ ਕਸ਼ਟ ਸੁਣਾ ਕੇ ਕਸ਼ਟ ਦੀ ਲਹਿਰ ਫੈਲਾਏਗਾ। ਹੋਰ ਹੀ ਪਰਿਵਰਤਨ ਦੀ ਸ਼ਕਤੀ ਨਾਲ ਕਸ਼ਟ ਨੂੰ ਸੰਤੁਸ਼ਟਤਾ ਵਿੱਚ ਪਰਿਵਰਤਨ ਕਰ ਸੰਤੁਸ਼ਟ ਰਹਿ ਹੋਰਾਂ ਵਿੱਚ ਵੀ ਸੰਤੁਸ਼ਟਤਾ ਦੀ ਲਹਿਰ ਫਲਾਏਗਾ। ਮਤਲਬ ਮਾਸਟਰ ਸ੍ਰਵਸ਼ਕਤੀਮਾਨ ਬਣ ਸ਼ਕਤੀਆਂ ਦੇ ਵਰਦਾਨ ਵਿੱਚ ਸਮੇਂ ਪ੍ਰਮਾਣ ਸਹਿਣ ਸ਼ਕਤੀ, ਸਮਾਉਣ ਦੀ ਸ਼ਕਤੀ ਪ੍ਰਯੋਗ ਕਰੇਗਾ ਅਤੇ ਸਮੇਂ ਤੇ ਸ਼ਕਤੀਆਂ ਦਾ ਵਰਦਾਨ ਅਤੇ ਵਰਸਾ ਕੰਮ ਵਿੱਚ ਲਿਆਉਣਾ ਹੈ - ਇਹ ਹੀ ਉਸ ਦੇ ਲਈ ਵਰਦਾਨ ਹੈ ਮਤਲਬ ਦੁਆ ਦਵਾਈ ਦਾ ਕੰਮ ਕਰ ਦਿੰਦੀ ਹੈ ਕਿਓਂਕਿ ਸਰਵਸ਼ਕਤੀਵਾਨ ਬਾਪ ਦਵਾਰਾ ਜੋ ਸ੍ਰਵਸ਼ਕਤੀਆਂ ਪ੍ਰਾਪਤ ਹੈ ਉਹ ਜਿਵੇਂ ਪਰਿਸਥਿਤੀ, ਜਿਸ ਸਮੇਂ ਅਤੇ ਜਿਸ ਵਿੱਧੀ ਨਾਲ ਤੁਸੀਂ ਕੰਮ ਵਿੱਚ ਲਗਾਉਣਾ ਚਾਹੋ , ਉਸੇ ਹੀ ਰੂਪ ਨਾਲ ਇਹ ਸ਼ਕਤੀਆਂ ਤੁਹਾਡੀ ਸਹਿਯੋਗੀ ਬਣ ਸਕਦੀਆਂ ਹਨ। ਇਨ੍ਹਾਂ ਸ਼ਕਤੀਆਂ ਨੂੰ ਅਤੇ ਪ੍ਰਭੂ - ਵਰਦਾਨ ਨੂੰ ਜਿਸ ਰੂਪ ਵਿੱਚ ਚਾਹੋ ਉਹ ਰੂਪ ਧਾਰਨ ਕਰ ਸਕਦੀ ਹੈ। ਹੁਣੇ - ਹੁਣੇ ਸ਼ੀਤਲਤਾ ਦੇ ਰੂਪ ਵਿੱਚ, ਹੁਣੇ - ਹੁਣੇ ਜਲਾਉਣ ਦੇ ਰੂਪ ਵਿੱਚ। ਪਾਣੀ ਦੀ ਸ਼ੀਤਲਤਾ ਦਾ ਵੀ ਅਨੁਭਵ ਕਰਵਾ ਸਕਦੇ ਤਾਂ ਅੱਗ ਦੇ ਜਲਾਉਣ ਦਾ ਵੀ ਅਨੁਭਵ ਕਰਵਾ ਸਕਦੇ, ਦਵਾਈ ਦਾ ਵੀ ਕੰਮ ਕਰ ਸਕਦਾ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਵੀ ਮਜੂਨ ਦਾ ਵੀ ਕੰਮ ਕਰ ਸਕਦਾ। ਸਿਰ੍ਫ ਸਮੇਂ ਤੇ ਕੰਮ ਵਿੱਚ ਲਗਾਉਣ ਦੀ ਅਥਾਰਟੀ ਬਣੋਂ। ਇਹ ਸ੍ਰਵਸ਼ਕਤੀਆਂ ਤੁਸੀਂ ਮਾਸਟਰ ਸ੍ਰਵਸ਼ਕਤੀਵਾਨ ਦੀਆਂ ਸੇਵਾਧਾਰੀ ਹਨ। ਜਦੋਂ ਜਿਸਨੂੰ ਆਰਡਰ ਕਰੋ, ਉਹ 'ਹਾਜ਼ਿਰ ਹਜੂਰ' ਕਹਿ ਸਹਿਯੋਗੀ ਬਣਨਗੀਆਂ ਲੇਕਿਨ ਸੇਵਾ ਲੈਣ ਵਾਲੇ ਵੀ ਏਨੇਂ ਚਤੁਰ - ਸੁਜਾਨ ਚਾਹੀਦੇ ਹਨ। ਤਾਂ ਤਨ ਦੀ ਸ਼ਕਤੀ ਆਤਮਿਕ ਸ਼ਕਤੀ ਦੇ ਆਧਾਰ ਤੇ ਸਦਾ ਅਨੁਭਵ ਕਰ ਸਕਦੇ ਹੋ ਮਤਲਬ ਸਦਾ ਸਵਸਥ ਰਹਿਣ ਦਾ ਅਨੁਭਵ ਕਰ ਸਕਦੇ ਹੋ

ਇਹ ਅਲੌਕਿਕ ਬ੍ਰਾਹਮਣ ਜੀਵਨ ਹੈ ਹੀ ਸਦਾ ਸੱਵਸਥ ਜੀਵਨ। ਵਰਦਾਤਾ ਤੋਂ 'ਸਦਾ ਸੱਵਸਥ ਭਵ' ਦਾ ਵਰਦਾਨ ਮਿਲਿਆ ਹੋਇਆ ਹੈ। ਬਾਪਦਾਦਾ ਵੇਖਦੇ ਹਨ ਕਿ ਪ੍ਰਾਪਤ ਹੋਏ ਵਰਦਾਨਾਂ ਨੂੰ ਕਈ ਬੱਚੇ ਸਮੇਂ ਤੇ ਕੰਮ ਵਿੱਚ ਲਗਾਕੇ ਲਾਭ ਨਹੀਂ ਲੈ ਸਕਦੇ ਹਨ ਜਾਂ ਇਹ ਕਹੀਏ ਕਿ ਸ਼ਕਤੀਆਂ ਮਤਲਬ ਸੇਵਾਧਾਰੀਆਂ ਤੋਂ ਆਪਣੀ ਵਿਸ਼ਾਲਤਾ ਅਤੇ ਵਿਸ਼ਾਲ ਬੁੱਧੀ ਦਵਾਰਾ ਸੇਵਾ ਨਹੀਂ ਲੈ ਪਾਉਂਦੇ ਹਨ। 'ਮਾਸਟਰ ਸ੍ਰਵਸ਼ਕਤੀਵਾਨ' - ਇਹ ਸਥਿਤੀ ਕੋਈ ਘੱਟ ਨਹੀਂ ਹੈ! ਇਹ ਸ੍ਰਵ ਸ੍ਰੇਸ਼ਠ ਸਥਿਤੀ ਵੀ ਹੈ ਨਾਲ - ਨਾਲ ਡਾਇਰੈਕਟ ਪ੍ਰਮਾਤਮਾ ਦਵਾਰਾ ' ਪਰਮ ਟਾਈਟਲ' ਵੀ ਹੈ। ਟਾਈਟਲ ਦਾ ਨਸ਼ਾ ਕਿੰਨਾਂ ਰੱਖਦੇ ਹਨ! ਟਾਈਟਲ ਕਿੰਨੇਂ ਕੰਮ ਸਫਲ ਕਰ ਦਿੰਦਾ ਹੈ! ਤਾਂ ਇਹ ਪ੍ਰਮਾਤਮਾ ਟਾਈਟਲ ਹੈ, ਇਸ ਵਿੱਚ ਕਿੰਨੀ ਖੁਸ਼ੀ ਅਤੇ ਸ਼ਕਤੀ ਭਰੀ ਹੋਈ ਹੈ ! ਜੇਕਰ ਇਸੇ ਇੱਕ ਟਾਈਟਲ ਦੀ ਸਥਿਤੀ ਰੂਪੀ ਸੀਟ ਤੇ ਸੈੱਟ ਰਹੋ ਤਾਂ ਇਹ ਸ੍ਰਵ ਸ਼ਕਤੀਆਂ ਸੇਵਾ ਦੇ ਲਈ ਸਦਾ ਹਾਜ਼ਿਰ ਅਨੁਭਵ ਹੋਣਗੀਆਂ, ਤੁਹਾਡੇ ਆਰਡਰ ਦੀ ਇੰਤਜ਼ਾਰ ਵਿੱਚ ਹੋਣਗੀਆਂ। ਤਾਂ ਵਰਦਾਨ ਨੂੰ ਜਾਂ ਵਰਸੇ ਨੂੰ ਕੰਮ ਵਿੱਚ ਲਗਾਵੋ। ਜੇਕਰ ਮਾਸਟਰ ਸ੍ਰਵਸ਼ਕਤੀਵਾਨ ਦੇ ਸਵਮਾਨ ਵਿੱਚ ਸਥਿਤ ਨਹੀਂ ਹੁੰਦੇਂ ਤਾਂ ਸ਼ਕਤੀਆਂ ਨੂੰ ਆਰਡਰ ਵਿੱਚ ਚਲਾਉਣ ਦੀ ਬਜਾਏ ਬਾਰ - ਬਾਰ ਬਾਪ ਨੂੰ ਅਰਜ਼ੀ ਪਾਉਂਦੇ ਰਹਿੰਦੇ ਕਿ ਇਹ ਸ਼ਕਤੀ ਦੇ ਦੇਵੋ, ਇਹ ਸਾਡਾ ਕੰਮ ਕਰਵਾ ਦੇਵੋ, ਇਹ ਹੋ ਜਾਵੇ, ਅਜਿਹਾ ਹੋ ਜਾਵੇ। ਤਾਂ ਅਰਜ਼ੀ ਪਾਉਣ ਵਾਲੇ ਕਦੇ ਵੀ ਸਦਾ ਰਾਜ਼ੀ ਨਹੀਂ ਰਹਿ ਸਕਦੇ ਹਨ। ਇੱਕ ਗੱਲ ਪੂਰੀ ਹੋਵੇਗੀ, ਦੂਜੀ ਸ਼ੁਰੂ ਹੋ ਜਾਵੇਗੀ। ਇਸਲਈ ਮਾਲਿਕ ਬਣ, ਯੋਗਯੁਕਤ ਬਣ ਯੂਕਤੀਯੁਕਤ ਸੇਵਾ ਸੇਵਾਧਾਰੀਆਂ ਤੋਂ ਲਵੋ ਤਾਂ ਸਦਾ ਸਵਾਸਥ ਦਾ ਸਦਾ ਹੀ ਅਨੁਭਵ ਕਰੋਗੇ। ਇਸਨੂੰ ਕਹਿੰਦੇ ਹਨ ਤਨ ਦੀ ਸ਼ਕਤੀ ਦੀ ਪ੍ਰਾਪਤੀ।

ਇਵੇਂ ਹੀ ਮਨ ਦੀ ਸ਼ਕਤੀ ਮਤਲਬ ਸ੍ਰੇਸ਼ਠ ਸੰਕਲਪ ਸ਼ਕਤੀ। ਮਾਸਟਰ ਸ੍ਰਵਸ਼ਕਤੀਵਾਨ ਦੇ ਹਰ ਸੰਕਲਪ ਵਿੱਚ ਇਤਨੀ ਸ਼ਕਤੀ ਹੈ ਜੋ ਜਿਸ ਸਮੇਂ ਜੋ ਚਾਹੇ ਉਹ ਕਰ ਸਕਦਾ ਹੈ ਅਤੇ ਕਰਵਾ ਵੀ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਸੰਕਲਪ ਸਦਾ ਸ਼ੁਭ, ਸ੍ਰੇਸ਼ਠ ਅਤੇ ਕਲਿਆਣਕਾਰੀ ਹੋਣਗੇ। ਤਾਂ ਜਿੱਥੇ ਸ੍ਰੇਸ਼ਠ ਕਲਿਆਣ ਦਾ ਸੰਕਲਪ ਹੈ, ਉਹ ਸਿੱਧ ਜਰੂਰ ਹੁੰਦਾ ਹੈ ਅਤੇ ਮਾਸਟਰ ਸ੍ਰਵਸ਼ਕਤੀਵਾਨ ਹੋਣ ਦੇ ਕਾਰਨ ਮਨ ਕਦੇ ਮਾਲਿਕ ਨੂੰ ਧੋਖਾ ਨਹੀਂ ਦੇ ਸਕਦਾ ਹੈ, ਦੁਖ ਨਹੀਂ ਅਨੁਭਵ ਕਰਵਾ ਸਕਦਾ ਹੈ। ਮਨ ਇਕਾਗਰ ਮਤਲਬ ਇੱਕ ਠਿਕਾਣੇ ਤੇ ਸਥਿਤ ਰਹਿੰਦਾ ਹੈ, ਭਟਕਦਾ ਨਹੀਂ ਹੈ। ਜਿੱਥੇ ਚਾਹੋ, ਜਦੋਂ ਚਾਹੋ ਮਨ ਨੂੰ ਉੱਥੇ ਸਥਿਤ ਕਰ ਸਕਦੇ ਹੋ। ਕਦੇ ਮਨ ਉਦਾਸ ਨਹੀਂ ਹੋ ਸਕਦਾ ਹੈ, ਕਿਉਂਕਿ ਉਹ ਸੇਵਾਧਾਰੀ ਦਾਸ ਬਣ ਜਾਂਦਾ ਹੈ। ਇਹ ਹੈ ਮਨ ਦੀ ਸ਼ਕਤੀ ਜੋ ਅਲੌਕਿਕ ਜੀਵਨ ਵਿੱਚ ਵਰਸੇ ਅਤੇ ਵਰਦਾਨ ਵਿੱਚ ਪ੍ਰਾਪਤ ਹੈ।

ਇਸ ਤਰ੍ਹਾਂ ਤੀਜੀ ਹੈ ਧਨ ਦੀ ਸ਼ਕਤੀ ਮਤਲਬ ਗਿਆਨ ਧਨ ਦੀ ਸ਼ਕਤੀ। ਗਿਆਨ - ਸਥੂਲ ਧਨ ਦੀ ਪ੍ਰਾਪਤੀ ਆਪੇ ਹੀ ਕਰਵਾਉਂਦਾ ਹੈ। ਜਿੱਥੇ ਗਿਆਨ ਧਨ ਹੈ ਉੱਥੇ ਪ੍ਰਾਕ੍ਰਿਤੀ ਦਾਸੀ ਆਪੇ ਹੀ ਬਣ ਜਾਂਦੀ ਹੈ। ਇਹ ਸਥੂਲ ਧਨ ਪ੍ਰਾਕ੍ਰਿਤੀ ਦੇ ਸਾਧਨ ਦੇ ਲਈ ਹਨ। ਗਿਆਨ - ਧਨ ਨਾਲ ਪ੍ਰਾਕ੍ਰਿਤੀ ਦੇ ਸ੍ਰਵ ਸਾਧਨ ਆਪੇ ਹੀ ਪ੍ਰਾਪਤ ਹੁੰਦੇਂ ਹਨ ਇਸਲਈ ਗਿਆਨ ਧਨ ਸਭ ਧਨ ਦਾ ਰਾਜਾ ਹੈ। ਜਿੱਥੇ ਰਾਜਾ ਹੈ ਉੱਥੇ ਸ੍ਰਵ ਪਦਾਰਥ ਆਪੇ ਹੀ ਪ੍ਰਾਪਤ ਹੁੰਦੇਂ ਹਨ, ਮਿਹਨਤ ਨਹੀ ਕਰਨੀ ਪੈਂਦੀ। ਜੇਕਰ ਕੋਈ ਵੀ ਲੌਕਿਕ ਪਦਾਰਥ ਪ੍ਰਾਪਤ ਕਰਨ ਵਿੱਚ ਮਿਹਨਤ ਕਰਨੀ ਪੈਂਦੀ ਹੈ ਤਾਂ ਇਸ ਦਾ ਕਾਰਨ ਗਿਆਨ ਧਨ ਦੀ ਕਮੀ ਹੈ। ਅਸਲ ਵਿੱਚ ਗਿਆਨ ਧਨ ਪਦਮਾਪਦਮਪਤੀ ਬਨਾਉਣ ਵਾਲਾ ਹੈ। ਪਰਮਾਰਥ ਵਿਵਹਾਰ ਨੂੰ ਆਪੇ ਹੀ ਸਿੱਧ ਕਰਦਾ ਹੈ। ਤਾਂ ਪ੍ਰਮਾਤਮ - ਧਨ ਵਾਲੇ ਪ੍ਰਮਾਰਥੀ ਬਣ ਜਾਂਦੇ ਹਨ। ਸੰਕਲਪ ਕਰਨ ਦੀ ਵੀ ਲੋੜ ਨਹੀ, ਆਪੇ ਹੀ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ। ਧਨ ਦੀ ਇੰਨੀ ਸ਼ਕਤੀ ਹੈ ਜੋ ਕਈ ਜਨਮ ਇਹ ਗਿਆਨ - ਧਨ ਰਾਜਿਆਂ ਦਾ ਵੀ ਰਾਜਾ ਬਣਾ ਦਿੰਦਾ ਹੈ। ਤਾਂ ਧਨ ਦੀ ਵੀ ਸ਼ਕਤੀ ਸਹਿਜ ਪ੍ਰਾਪਤ ਹੋ ਜਾਂਦੀ ਹੈ।

ਇਸੇ ਤਰ੍ਹਾਂ ਸੰਬੰਧ ਦੀ ਸ਼ਕਤੀ। ਸੰਬੰਧ ਦੀ ਸ਼ਕਤੀ ਦੀ ਪ੍ਰਾਪਤੀ ਦੀ ਸ਼ੁਭ ਇੱਛਾ ਇਸਲਈ ਹੁੰਦੀ ਹੈ ਕਿਉਂਕਿ ਸੰਬੰਧ ਵਿੱਚ ਸਹਿਯੋਗ ਅਤੇ ਸਨੇਹ ਦੀ ਪ੍ਰਾਪਤੀ ਹੁੰਦੀ ਹੈ। ਇਸ ਅਲੌਕਿਕ ਜੀਵਨ ਵਿੱਚ ਸੰਬੰਧ ਦੀ ਸ਼ਕਤੀ ਡਬਲ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਜਾਣਦੇ ਹੋ, ਡਬਲ ਸੰਬੰਧ ਦੀ ਸ਼ਕਤੀ ਕਿਵੇਂ ਪ੍ਰਾਪਤ ਹੁੰਦੀ ਹੈ? ਇੱਕ - ਬਾਪ ਦਵਾਰਾ ਸ੍ਰਵ ਸੰਬੰਧ, ਦੂਸਰਾ ਦੈਵੀ - ਪਰਿਵਾਰ ਦਵਾਰਾ ਸ੍ਰਵ ਸੰਬੰਧ। ਤਾਂ ਡਬਲ ਸੰਬੰਧ ਹੋ ਗਿਆ ਨਾ - ਬਾਪ ਨਾਲ ਵੀ ਅਤੇ ਆਪਸ ਵਿੱਚ ਵੀ। ਤਾਂ ਸੰਬੰਧ ਦਵਾਰਾ ਸਦਾ ਨਿਸਵਾਰਥ ਸਨੇਹ, ਅਵਿਨਾਸੀ ਸਨੇਹ ਅਤੇ ਅਵਿਨਾਸ਼ੀ ਸਹਿਯੋਗ ਸਦਾ ਹੀ ਪ੍ਰਾਪਤ ਹੁੰਦਾ ਰਹਿੰਦਾ ਹੈ। ਤਾਂ ਸੰਬੰਧ ਦੀ ਵੀ ਸ਼ਕਤੀ ਹੈ ਨਾ। ਉਵੇਂ ਵੀ ਬਾਪ, ਬੱਚੇ ਨੂੰ ਕਿਉਂ ਚਾਉਂਦਾ ਹੈ ਅਤੇ ਬੱਚਾ ਬਾਪ ਨੂੰ ਕਿਉਂ ਚਾਹੁੰਦਾ ਹੈ? ਸਹਿਯੋਗ ਦੇ ਲਈ, ਸਮੇਂ ਤੇ ਸਹਿਯੋਗ ਮਿਲੇ। ਤਾਂ ਇਸ ਅਲੌਕਿਕ ਜੀਵਨ ਵਿੱਚ ਚਾਰਾਂ ਸ਼ਕਤੀਆਂ ਦੀ ਪ੍ਰਾਪਤੀ ਵਰਦਾਨ ਰੂਪ ਵਿੱਚ, ਵਰਸੇ ਦੇ ਰੂਪ ਵਿੱਚ ਹੈ। ਜਿੱਥੇ ਚਾਰੋਂ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਾਪਤ ਹਨ, ਉਸਦੀ ਹਰ ਸਮੇਂ ਦੀ ਸਥਿਤੀ ਕਿਵੇਂ ਹੋਵੇਗੀ? ਸਦਾ ਮਾਸਟਰ ਸ੍ਰਵਸ਼ਕਤੀਵਾਨ। ਇਸੇ ਸਥਿਤੀ ਦੀ ਸਥਿਤੀ ਵਿੱਚ ਸਦਾ ਸਥਿਤ ਹੋ? ਇਸੇ ਨੂੰ ਦੂਜੇ ਅੱਖਰਾਂ ਵਿਚ ਆਪਣੇ ਰਾਜੇ ਅਤੇ ਰਾਜਯੋਗੀ ਕਿਹਾ ਜਾਂਦਾ ਹੈ। ਰਾਜਿਆਂ ਦੇ ਭੰਡਾਰ ਸਦਾ ਭਰਪੂਰ ਰਹਿੰਦੇ ਹਨ। ਤਾਂ ਰਾਜਯੋਗੀ ਮਤਲਬ ਸਦਾ ਸ਼ਕਤੀਆਂ ਦੇ ਭੰਡਾਰ ਭਰਪੂਰ ਰਹਿੰਦੇ, ਸਮਝਾ? ਇਸਨੂੰ ਕਿਹਾ ਜਾਂਦਾ ਹੈ ਸ੍ਰੇਸ਼ਠ ਬ੍ਰਾਹਮਣ ਅਲੌਕਿਕ ਜੀਵਨ। ਸਦਾ ਮਾਲਿਕ ਬਣ ਸ੍ਰਵ ਸ਼ਕਤੀਆਂ ਨੂੰ ਕੰਮ ਵਿੱਚ ਲਗਾਵੋ। ਯਥਾਸ਼ਕਤੀ ਦੀ ਬਜਾਏ ਸਦਾ ਸ਼ਕਤੀਸ਼ਾਲੀ ਬਣੋਂ। ਅਰਜ਼ੀ ਕਰਨ ਵਾਲੇ ਨਹੀਂ, ਸਦਾ ਰਾਜ਼ੀ ਰਹਿਣ ਵਾਲੇ ਬਣੋਂ। ਅੱਛਾ।

ਮਧੁਬਨ ਆਉਣ ਦਾ ਚਾਂਸ ਤਾਂ ਸਭਨੂੰ ਮਿਲ ਰਿਹਾ ਹੈ ਨਾ। ਇਸ ਪ੍ਰਾਪਤ ਹੋਏ ਭਾਗਿਆ ਨੂੰ ਸਦਾ ਨਾਲ ਰੱਖੋ। ਭਗਿਆਵਿਧਾਤਾ ਨੂੰ ਨਾਲ ਰੱਖਣਾ ਮਤਲਬ ਭਾਗਿਆ ਨੂੰ ਨਾਲ ਰੱਖਣਾ ਹੈ। ਤਿੰਨਾਂ ਜੋਨਾਂ ਦੇ ਆਏ ਹਨ। ਵੱਖ - ਵੱਖ ਜਗ੍ਹਾ ਦੀਆਂ 3 ਨਦੀਆਂ ਆਕੇ ਇਕੱਠੀ ਹੋਈ - ਇਸਨੂੰ ਤ੍ਰਿਵੈਣੀ ਦਾ ਸੰਗਮ ਕਹਿੰਦੇ ਹਨ। ਬਾਪਦਾਦਾ ਤਾਂ ਵਰਦਾਤਾ ਬਣ ਸਭਨੂੰ ਵਰਦਾਨ ਦਿੰਦੇ ਹਨ। ਵਰਦਾਨਾਂ ਨੂੰ ਕੰਮ ਵਿੱਚ ਲਗਾਉਣਾ, ਉਹ ਹਰ ਇੱਕ ਦੇ ਉੱਪਰ ਹੈ। ਅੱਛਾ।

ਚਾਰੋਂ ਪਾਸਿਆਂ ਦੇ ਸ੍ਰਵ ਵਰਸੇ ਅਤੇ ਵਰਦਾਨਾਂ ਦੇ ਅਧਿਕਾਰੀ ਸ੍ਰੇਸ਼ਠ ਆਤਮਾਵਾਂ ਨੂੰ, ਸ੍ਰਵ ਮਾਸਟਰ ਸ੍ਰਵਸ਼ਕਤੀਵਾਨ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਸੰਤੁਸ਼ਟਤਾ ਦੀ ਲਹਿਰ ਫੈਲਾਉਣ ਵਾਲੇ ਸੰਤੁਸ਼ਟ ਆਤਮਾਵਾਂ ਨੂੰ, ਸਦਾ ਪਰਮਾਰਥ ਦਵਾਰਾ ਵਿਵਹਾਰ ਵਿੱਚ ਸਿੱਧੀ ਪ੍ਰਾਪਤ ਕਰਨ ਵਾਲੀ ਮਹਾਨ ਆਤਮਾਵਾਂ ਨੂੰ ਬਾਪਦਾਦਾ ਦਾ ਸਨੇਹ ਅਤੇ ਸ਼ਕਤੀ ਸੰਪੰਨ ਯਾਦਪਿਆਰ ਅਤੇ ਨਮਸਤੇ।

"ਸ੍ਰਵ ਦੇ ਸਹਿਯੋਗ ਨਾਲ ਸੁਖਮਈ ਸੰਸਾਰ" ਕੰਮਕਾਰ ਦੇ ਬਾਰੇ ਵਿੱਚ - ਅਵਿਅਕਤ ਬਾਪਦਾਦਾ ਦੀਆਂ ਪ੍ਰੇਰਨਾਵਾਂ"

ਇਹ ਵਿਸ਼ਾ ਅਜਿਹਾ ਹੈ ਜੋ ਖ਼ੁਦ ਸਾਰੇ ਸਹਿਯੋਗ ਦੇਣ ਦੀ ਆਫ਼ਰ ਕਰਨਗੇ। ਸਹਿਯੋਗ ਨਾਲ ਫਿਰ ਸੰਬੰਧ ਵਿੱਚ ਵੀ ਆਉਣਗੇ ਇਸਲਈ ਆਪੇ ਹੀ ਆਫ਼ਰ ਹੋਵੇਗੀ। ਸਿਰ੍ਫ ਸ਼ੁਭਭਾਵਣਾ, ਸ਼ੁਭਕਾਮਨਾ ਸੰਪੰਨ ਸੇਵਾ ਵਿੱਚ ਸੇਵਾਧਾਰੀ ਅੱਗੇ ਵੱਧਣ। ਸ਼ੁਭਭਾਵਣਾ ਦਾ ਫਲ ਪ੍ਰਾਪਤ ਨਹੀਂ ਹੋਵੇ - ਇਹ ਹੋ ਹੀ ਨਹੀਂ ਸਕਦਾ। ਸੇਵਾਧਾਰੀਆਂ ਦੀ ਸ਼ੁਭਭਾਵਣਾ, ਸ਼ੁਭਕਾਮਨਾ ਦੀ ਧਰਨੀ ਸਹਿਜ ਫਲ ਦੇਣ ਦੇ ਨਿਮਿਤ ਬਣੇਗੀ। ਫਲ ਤਿਆਰ ਹੈ, ਸਿਰ੍ਫ ਧਰਨੀ ਤਿਆਰ ਹੋਣਦੀ ਥੋੜ੍ਹੀ ਜਿਹੀ ਦੇਰੀ ਹੈ। ਫ਼ਲ ਤਾਂ ਫਟਾਫਟ ਨਿਕਲਣਗੇ ਪਰ ਉਸਦੇ ਲਈ ਯੋਗ ਧਰਨੀ ਚਾਹੀਦੀ ਹੈ। ਹੁਣ ਉਹ ਧਰਨੀ ਤਿਆਰ ਹੋ ਰਹੀ ਹੈ।

ਉਵੇਂ ਸੇਵਾ ਤਾਂ ਸਭ ਦੀ ਕਰਨੀ ਜ਼ਰੂਰੀ ਹੈ ਲੇਕਿਨ ਫਿਰ ਵੀ ਜੋ ਵਿਸ਼ੇਸ਼ ਸੱਤਾਵਾਂ ਹਨ, ਉਨ੍ਹਾਂ ਵਿਚੋਂ ਨੇੜ੍ਹੇ ਨਹੀਂ ਆਏ ਹਨ। ਭਾਵੇਂ ਰਾਜ ਸੱਤਾ ਵਾਲਿਆਂ ਦੀ ਸੇਵਾ ਹੋਈ ਹੈ, ਲੇਕਿਨ ਸਹਿਯੋਗੀ ਬਣਕੇ ਸਾਮਣੇ ਆਉਣ, ਸਮੇਂ ਤੇ ਸਹਿਯੋਗੀ ਬਣਨ - ਉਸਦੀ ਲੋੜ ਹੈ। ਉਸਦੇ ਲਈ ਤਾਂ ਸ਼ਕਤੀਸ਼ਾਲੀ ਤੀਰ ਲਗਾਉਣਾ ਪਵੇਗਾ। ਦੇਖਿਆ ਜਾਂਦਾ ਹੈ ਕਿ ਸ਼ਕਤੀਸ਼ਾਲੀ ਤੀਰ ਉਹ ਹੀ ਹੁੰਦਾ ਹੈ ਜਿਸ ਵਿੱਚ ਸ੍ਰਵ ਆਤਮਾਵਾਂ ਦੇ ਸਹਿਯੋਗ ਦੀ ਭਾਵਨਾ ਹੋਵੇ, ਖੁਸ਼ੀ ਦੀ ਭਾਵਨਾ ਹੋਵੇ, ਸਦਭਾਵਨਾ ਹੋਵੇ। ਇਸ ਨਾਲ ਹਰ ਕੰਮ ਸਹਿਜ ਸਫਲ ਹੁੰਦਾ ਹੈ। ਹੁਣ ਜੋ ਸੇਵਾ ਕਰਦੇ ਹੋ ਉਹ ਵੱਖ - ਵੱਖ ਕਰਦੇ ਹੋ। ਪਰ ਜਿਵੇਂ ਪਹਿਲੇ ਜਮਾਨੇ ਵਿੱਚ ਕੋਈ ਕੰਮ ਕਰਨ ਦੇ ਲਈ ਜਾਂਦੇ ਸਨ ਤਾਂ ਸਾਰੇ ਪਰਿਵਾਰ ਦੀ ਅਸ਼ੀਰਵਾਦ ਲੈ ਕੇ ਜਾਂਦੇ ਸਨ। ਉਹ ਅਸ਼ੀਰਵਾਦ ਹੀ ਸਹਿਜ ਬਣਾ ਦਿੰਦੀ ਹੈ। ਤਾਂ ਵਰਤਮਾਨ ਸੇਵਾ ਵਿੱਚ ਇਹ ਅਡੀਸ਼ਨ (ਅਭੀਵ੍ਰਧੀ) ਚਾਹੀਦੀ ਹੈ। ਤਾਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਸ਼ੁਭਭਾਵਣਾਵਾਂ, ਸ਼ੁਭਕਾਮਨਾਵਾਂ ਲਵੋ, ਸ੍ਰਵ ਦੀ ਸੰਤੁਸ਼ਟਤਾ ਦਾ ਬਲ ਭਰੋ, ਤਾਂ ਸ਼ਕਤੀਸ਼ਾਲੀ ਫਲ ਨਿਕਲੇਗਾ। ਹੁਣ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਹੈ। ਸਾਰੇ ਖੋਖਲੇ ਹੋਏ ਪਏ ਹਨ। ਮਿਹਨਤ ਕਰਨ ਦੀ ਲੋੜ ਨਹੀਂ ਹੈ। ਫੂਕ ਮਾਰੋ ਅਤੇ ਉੱਡ ਕੇ ਇੱਥੇ ਆ ਜਾਣ - ਅਜਿਹੇ ਖੋਖਲੇ ਹਨ। ਅਤੇ ਅੱਜਕਲ ਤਾਂ ਸਾਰੇ ਸਮਝ ਰਹੇ ਹਨ ਕਿ ਹੋਰ ਕੋਈ ਪਾਵਰ ਚਾਹੀਦੀ ਹੈ ਜੋ ਕੰਟਰੋਲ ਕਰ ਸਕੇ - ਭਾਵੇਂ ਰਾਜ ਨੂੰ, ਭਾਵੇਂ ਧਰਮ ਨੂੰ। ਅੰਦਰੋਂ ਲੱਭ ਰਹੇ ਹਨ। ਸਿਰ੍ਫ ਬ੍ਰਾਹਮਣ ਆਤਮਾਵਾਂ ਦੀ ਸੇਵਾ ਦੀ ਵਿੱਧੀ ਵਿੱਚ ਅੰਤਰ ਚਾਹੀਦਾ ਹੈ, ਉਹ ਹੀ ਮੰਤਰ ਬਣ ਜਾਵੇਗਾ। ਹੁਣ ਤਾਂ ਮੰਤ੍ਰ ਚਲਾਵੋ ਅਤੇ ਸਿੱਧੀ ਹੋਵੇ। 50 ਵਰ੍ਹੇ ਮਿਹਨਤ ਕੀਤੀ। ਇਹ ਸਭ ਵੀ ਹੋਣਾ ਹੀ ਸੀ, ਅਨੁਭਵੀ ਬਣ ਗਏ। ਹੁਣ ਹਰ ਕੰਮ ਵਿੱਚ ਇਹ ਹੀ ਲਕਸ਼ ਰੱਖੋ ਕਿ 'ਸ੍ਰਵ ਦੇ ਸਹਿਯੋਗ ਨਾਲ ਸਫਲਤਾ' , ਬ੍ਰਾਹਮਣਾਂ ਦੇ ਲਈ ਇਹ ਟਾਪਿਕ ਹੈ। ਬਾਕੀ ਦੁਨੀਆਂ ਵਾਲਿਆਂ ਦੇ ਲਈ ਟਾਪਿਕ - ' ਸ੍ਰਵ ਦੇ ਸਹਿਯੋਗ ਨਾਲ ਸੁਖਮਈ ਸੰਸਾਰ'।

ਅੱਛਾ। ਹੁਣ ਤਾਂ ਤੁਸੀਂ ਸਭ ਦੇ ਸਿੱਧੀ ਦਾ ਪ੍ਰਤੱਖ ਰੂਪ ਵਿਖਾਈ ਦੇਵੇਗਾ। ਕੋਈ ਵਿਗੜਿਆ ਹੋਇਆ ਕੰਮ ਵੀ ਤੁਹਾਡੀ ਦ੍ਰਿਸ਼ਟੀ ਨਾਲ, ਤੁਹਾਡੇ ਸਹਿਯੋਗ ਨਾਲ ਸਹਿਜ ਹੱਲ ਹੋਵੇਗਾ ਜਿਸਦੇ ਕਾਰਨ ਭਗਤੀ ਵਿੱਚ ਧੰਨ - ਧੰਨ ਕਰਕੇ ਬੁਲਾਉਣਗੇ। ਇਹ ਸਾਰੀਆਂ ਸਿੱਧੀਆਂ ਵੀ ਤੁਹਾਡੇ ਸਾਮਣੇ ਪ੍ਰਤੱਖ ਰੂਪ ਵਿੱਚ ਆਉਣਗੀਆਂ। ਕੋਈ ਸਿੱਧੀ ਦੀ ਰੀਤੀ ਨਾਲ ਤੁਸੀਂ ਲੋਕੀ ਨਹੀਂ ਕਹੋਗੇ ਕਿ ਹਾਂ ਇਹ ਹੋ ਜਾਵੇਗਾ, ਪਰ ਤੁਹਾਡਾ ਡਾਇਰੈਸ਼ਨ ਆਪੇ ਹੀ ਸਿੱਧੀ ਪ੍ਰਾਪਤ ਕਰਵਾਉਂਦਾ ਰਹੇਗਾ। ਤਾਂ ਤੇ ਪ੍ਰਜਾ ਜਲਦੀ - ਜਲਦੀ ਬਣੇਗੀ, ਸਭ ਪਾਸਿਓਂ ਨਿਕਲਕੇ ਤੁਹਾਡੇ ਵੱਲ ਆਉਣਗੇ। ਇਹ ਸਿੱਧੀ ਦਾ ਪਾਰ੍ਟ ਵੀ ਚੱਲੇਗਾ। ਲੇਕਿਨ ਪਹਿਲਾਂ ਇਤਨੇ ਸ਼ਕਤੀਸ਼ਾਲੀ ਬਣੋਂ ਜੋ ਸਿੱਧੀ ਨੂੰ ਸਵੀਕਾਰ ਨਾ ਕਰੋ, ਤਾਂ ਇਹ ਪਰਤੱਖਤਾ ਹੋਵੇਗੀ। ਨਹੀਂ ਤਾਂ, ਸਿੱਧੀ ਦੇਣ ਵਾਲੇ ਹੀ ਸਿੱਧੀ ਵਿੱਚ ਫੰਸ ਜਾਣਗੇ ਤਾਂ ਫਿਰ ਕੀ ਕਰੋਗੇ? ਤਾਂ ਇਹ ਸਭ ਗੱਲਾਂ ਇਥੋਂ ਹੀ ਸ਼ੁਰੂ ਹੋਣੀਆਂ ਹਨ। ਬਾਪ ਦਾ ਜੋ ਗਾਇਨ ਹੈ ਕਿ ਉਹ ਸਰਜਨ ਵੀ ਹੈ, ਇੰਜੀਨੀਅਰ ਵੀ ਹੈ, ਵਕੀਲ ਵੀ ਹੈ, ਜੱਜ ਵੀ ਹੈ, ਇਸ ਦਾ ਪ੍ਰੈਕਟੀਕਲ ਸਾਰੇ ਅਨੁਭਵ ਕਰਨਗੇ, ਉਦੋਂ ਸਭ ਪਾਸਿਓਂ ਬੁੱਧੀ ਹੱਟ ਕੇ ਇੱਕ ਵੱਲ ਜਾਵੇਗੀ। ਹਾਲੇ ਤਾਂ ਤੁਹਾਡੇ ਪਿੱਛੇ ਭੀੜ ਲੱਗਣ ਵਾਲੀ ਹੈ। ਬਾਪਦਾਦਾ ਤਾਂ ਇਹ ਦ੍ਰਿਸ਼ ਵੇਖਦੇ ਹਨ - ਬਹੁਤ ਫਰਕ ਲਗਦਾ ਹੈ। ਤੁਸੀਂ ਹੋ ਕੌਣ, ਉਹ ਬਾਪ ਜਾਣਦਾ ਹੈ! ਬਹੁਤ - ਬਹੁਤ ਵੰਡਰਫੁਲ ਪਾਰ੍ਟ ਹੋਣੇ ਹਨ, ਜੋ ਖ਼ਿਆਲ ਖ਼ਵਾਬ ਵਿੱਚ ਵੀ ਨਹੀਂ ਹਨ। ਸਿਰ੍ਫ ਥੋੜ੍ਹਾ ਰੁੱਕਿਆ ਹੋਇਆ ਹੈ ਬਸ। ਜਿਵੇਂ ਪਰਦਾ ਕਦੇ -ਕਦੇ ਥੋੜ੍ਹਾ ਅਟਕ ਜਾਂਦਾ ਹੈ ਨਾ। ਝੰਡਾ ਵੀ ਲਹਿਰਾਉਂਦੇ ਹੋ ਤਾਂ ਕਦੇ ਅਟਕ ਜਾਂਦਾ ਹੈ। ਤੁਸੀਂ ਜੋ ਹੋ, ਜਿਵੇਂ ਹੋ - ਬਹੁਤ ਮਹਾਨ ਹੋ। ਜਦੋਂ ਤੁਹਾਡੀ ਵਿਸ਼ੇਸ਼ ਪਰਤੱਖਤਾ ਹੋਵੇਗੀ ਤਾਂ ਹੀ ਤੇ ਮਹਾਨ ਬਣੋਗੇ। ਆਖ਼ਿਰ ਤੇ ਭਗਤ ਮਾਲਾ ਵੀ ਪ੍ਰਤੱਖ ਹੋਵੇਗੀ ਨਾ, ਲੇਕਿਨ ਪਹਿਲਾਂ ਠਾਕੁਰ ਸੱਜਕੇ ਤਿਆਰ ਹੋਣ ਤਾਂ ਤੇ ਭਗਤ ਆਉਣ ਨਾ। ਅੱਛਾ।

ਵਰਦਾਨ:-
ਆਪਣੇ ਆਰਾਮ ਦਾ ਤਿਆਗ ਕਰ ਸੇਵਾ ਕਰਨ ਵਾਲੇ ਸਦਾ ਸੰਤੁਸ਼ੱਟ, ਸਦਾ ਹਰਸ਼ਿਤ ਭਵ

ਸੇਵਾਧਾਰੀ ਆਪਣੇ ਰਾਤ - ਦਿਨ ਦੇ ਆਰਾਮ ਨੂੰ ਵੀ ਤਿਆਗ ਕਰ ਸੇਵਾ ਵਿੱਚ ਹੀ ਆਰਾਮ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਅਤੇ ਸਬੰਧ ਵਿੱਚ ਆਉਣ ਵਾਲੇ ਸਮੀਪਤਾ ਦਾ ਅਜਿਹਾ ਅਨੁਭਵ ਕਰਦੇ ਹਨ ਜਿਵੇਂ ਸ਼ੀਤਲਤਾ ਅਤੇ ਸ਼ਕਤੀ, ਸ਼ਾਂਤੀ ਦੇ ਝਰਨੇ ਹੇਠਾਂ ਬੈਠੇ ਹਨ। ਵਿਸ਼ੇਸ਼ ਚ੍ਰਿਤਰਵਾਨ ਸੇਵਾਧਾਰੀ ਕਾਮਧੇਨੁ ਬਣ ਸਦਾਕਾਲ ਦੇ ਲਈ ਸ੍ਰਵ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਅਜਿਹੇ ਸੇਵਾਧਾਰੀ ਨੂੰ ਸਦਾ ਹਰਸ਼ਿਤ ਅਤੇ ਸਦਾ ਸੰਤੁਸ਼ੱਟ ਰਹਿਣ ਦਾ ਵਰਦਾਨ ਆਪੇ ਹੀ ਪ੍ਰਾਪਤ ਹੋ ਜਾਂਦਾ ਹੈ।

ਸਲੋਗਨ:-
ਗਿਆਨ ਸਵਰੂਪ ਬਣਨਾ ਹੈ ਤਾਂ ਹਰ ਵਕਤ ਸਟੱਡੀ ਤੇ ਟੈਂਸ਼ਨ ਰੱਖੋ, ਬਾਪ ਅਤੇ ਪੜ੍ਹਾਈ ਨਾਲ ਇੱਕ ਸਮਾਣ ਪਿਆਰ ਹੋਵੇ।