07.03.19        Punjabi Morning Murli        Om Shanti         BapDada         Madhuban


ਮਿੱਠੇਬੱਚੇਗਿਆਨਦੀਡਿਪਾਰਟਮੈਂਟਵੱਖਹੈ, ਯੋਗਦੀਅਗਨੀਵੱਖਹੈ।ਯੋਗਨਾਲਆਤਮਾਸਤੋਪ੍ਰਧਾਨਬਣਦੀਹੈ, ਯੋਗਦੇਲਈਇਕਾਂਤਦੀਜ਼ਰੂਰਤਹੈ

ਪ੍ਰਸ਼ਨ:-
ਸਥਾਈ ਯਾਦ ਵਿੱਚ ਰਹਿਣ ਦਾ ਅਧਾਰ ਕੀ ਹੈ?

ਉੱਤਰ:-
ਤੁਹਾਡੇ ਕੋਲ ਜੋ ਕੁਝ ਵੀ ਹੈ, ਉਸ ਨੂੰ ਭੁੱਲ ਜਾਵੋ। ਸ਼ਰੀਰ ਵੀ ਯਾਦ ਨਾਂ ਰਹੇ। ਸਭ ਇਸ਼ਵਰੀਏ ਸੇਵਾ ਵਿੱਚ ਲਗਾ ਦਿਓ। ਇਹ ਹੀ ਮਿਹਨਤ ਹੈ। ਇਸ ਕੁਰਬਾਨੀ ਨਾਲ ਯਾਦ ਸਥਾਈ ਰਹਿ ਸਕਦੀ ਹੈ। ਤੁਸੀਂ ਬੱਚੇ ਪਿਆਰ ਨਾਲ ਬਾਪ ਨੂੰ ਯਾਦ ਕਰੋਗੇ ਤਾਂ ਯਾਦ ਦੇ ਨਾਲ ਯਾਦ ਮਿਲੇਗੀ। ਬਾਬਾ ਵੀ ਕਰੰਟ ਦੇਣਗੇ। ਕਰੰਟ ਨਾਲ ਹੀ ਉਮਰ ਵੱਧਦੀ ਹੈ। ਆਤਮਾ ਏਵਰਹੈਲਥੀ ਬਣ ਸਕਦੀ ਹੈ।


ਓਮ ਸ਼ਾਂਤੀ
ਹੁਣ ਗਿਆਨ ਅਤੇ ਯੋਗ ਦੋ ਚੀਜ਼ਾਂ ਹਨ। ਬਾਪ ਦੇ ਕੋਲ ਇਹ ਬਹੁਤ ਵੱਡਾ ਖਜ਼ਾਨਾ ਹੈ ਜੋ ਬੱਚਿਆਂ ਨੂੰ ਦਿੰਦੇ ਹਨ। ਬਾਪ ਨੂੰ ਜੋ ਬਹੁਤ ਯਾਦ ਕਰਦੇ ਹਨ ਉਨ੍ਹਾਂ ਨੂੰ ਕਰੰਟ ਜ਼ਿਆਦਾ ਮਿਲਦੀ ਹੈ ਕਿਉਂਕਿ ਯਾਦ ਨਾਲ ਯਾਦ ਮਿਲਦੀ ਹੈ - ਇਹ ਕ਼ਾਇਦਾ ਹੈ ਕਿਉਂਕਿ ਮੁੱਖ ਹੈ ਯਾਦ। ਇਵੇਂ ਨਹੀਂ ਕੀ ਗਿਆਨ ਬਹੁਤ ਹੈ, ਇਸਦਾ ਮਤਲਬ ਯਾਦ ਕਰਦੇ ਹਨ, ਨਹੀਂ। ਗਿਆਨ ਦੀ ਡਿਪਾਰਟਮੈਂਟ ਵੀ ਵੱਖ ਹੈ। ਯੋਗ ਦੀ ਬਹੁਤ ਵੱਡੀ ਸਬਜੈਕਟ ਹੈ, ਗਿਆਨ ਦੀ ਉਸ ਤੋਂ ਘੱਟ। ਯੋਗ ਨਾਲ ਆਤਮਾ ਸਤੋਪ੍ਰਧਾਨ ਬਣ ਜਾਂਦੀ ਹੈ ਕਿਉਂਕਿ ਬਹੁਤ ਯਾਦ ਕਰਦੇ ਹਨ। ਯਾਦ ਬਗੈਰ ਸਤੋਪ੍ਰਧਾਨ ਬਣਨਾ ਅਸੰਭਵ ਹੈ। ਬੱਚੇ ਹੀ ਸਾਰਾ ਦਿਨ ਬਾਪ ਨੂੰ ਯਾਦ ਨਹੀਂ ਕਰਦੇ ਤਾਂ ਬਾਪ ਵੀ ਯਾਦ ਨਹੀਂ ਕਰਨਗੇ। ਬੱਚੇ ਚੰਗੀ ਤਰ੍ਹਾਂ ਯਾਦ ਕਰਦੇ ਤਾਂ ਬਾਪ ਦੀ ਵੀ ਯਾਦ ਨਾਲ ਯਾਦ ਮਿਲਦੀ ਹੈ। ਬਾਪ ਨੂੰ ਖਿੱਚਦੇ ਹਨ। ਇਹ ਵੀ ਬਣੀ ਬਣਾਈ ਖੇਡ ਹੈ ਜਿਸ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਯਾਦ ਦੇ ਲਈ ਬੜਾ ਇਕਾਂਤ ਚਾਹੀਦਾ ਹੈ। ਪਿੱਛੇ ਆਉਣ ਵਾਲੇ ਜਿਹੜੇ ਉੱਚਾ ਪਦ ਪਾਉਂਦੇ ਹਨ ਉਸਦਾ ਅਧਾਰ ਵੀ ਯਾਦ ਹੈ। ਉਨ੍ਹਾਂ ਨੂੰ ਯਾਦ ਬਹੁਤ ਰਹਿੰਦੀ ਹੈ। ਯਾਦ ਨਾਲ ਯਾਦ ਮਿਲਦੀ ਹੈ। ਜਦੋਂਂ ਬੱਚੇ ਬੜਾ ਯਾਦ ਕਰਦੇ ਤਾਂ ਬਾਪ ਵੀ ਬਹੁਤ ਯਾਦ ਕਰਦੇ ਹਨ। ਉਹ ਕਸ਼ਿਸ਼ ਕਰਦੇ ਹਨ। ਕਹਿੰਦੇ ਹਨ ਨਾ - ਬਾਬਾ, ਰਹਿਮ ਕਰੋ, ਕ੍ਰਿਪਾ ਕਰੋ। ਇਸ ਵਿੱਚ ਚਾਹੀਦੀ ਹੈ ਯਾਦ। ਚੰਗੀ ਤਰ੍ਹਾਂ ਯਾਦ ਕਰਾਂਗੇ ਤਾਂ ਆਟੋਮੈਟੇਕਲੀ(ਆਪਣੇ ਆਪ) ਉਹ ਕਸ਼ਿਸ਼ ਹੋਵੇਗੀ, ਕਰੰਟ ਮਿਲੇਗੀ। ਆਤਮਾ ਨੂੰ ਅੰਦਰ ਆਉਂਦਾ ਹੈ ਕਿ ਮੈਂ ਬਾਬਾ ਨੂੰ ਯਾਦ ਕਰਦੀ ਹਾਂ ਤਾਂ ਉਹ ਯਾਦ ਇਕਦਮ ਭਰਪੂਰ ਕਰ ਦਿੰਦੀ ਹੈ। ਗਿਆਨ ਹੈ ਧਨ। ਯਾਦ ਨਾਲ ਫਿਰ ਯਾਦ ਮਿਲਦੀ ਹੈ, ਜਿਸ ਨਾਲ ਹੈਲਥੀ ਬਣ ਜਾਂਦੇ ਹਨ, ਪਵਿੱਤਰ ਬਣ ਜਾਂਦੇ ਹਨ। ਏਨੀ ਤਾਕਤ ਹੈ ਜੋ ਸਾਰੇ ਵਿਸ਼ਵ ਨੂੰ ਪਵਿੱਤਰ ਬਣਾ ਦਿੰਦੇ ਹਨ ਇਸ ਲਈ ਬੁਲਾੳਂਦੇ ਹਨ - ਬਾਬਾ ਆਕੇ ਪਤਿਤਾਂ ਨੂੰ ਪਾਵਨ ਬਣਾਓ।

ਮਨੁੱਖ ਤਾਂ ਕੁਝ ਵੀ ਜਾਣਦੇ ਨਹੀਂ ਹਨ, ਇਵੇਂ ਹੀ ਰੜੀਆ ਮਾਰਦੇ ਅਤੇ ਸਮਾਂ ਵੇਸਟ ਕਰਦੇ ਰਹਿੰਦੇ ਹਨ ਬਾਪ ਨੂੰ ਜਾਣਦੇ ਨਹੀਂ। ਨੌਧਾ ਭਗਤੀ ਭਾਵੇਂ ਕਰਦੇ ਹਨ। ਸ਼ਿਵ ਦੇ ਮੰਦਰ ਵਿੱਚ ਜਾ ਕੇ ਕਾਸ਼ੀ ਕਲਵਟ ਖਾਂਦੇ ਹਨ, ਮਿਲਦਾ ਕੁਝ ਵੀ ਨਹੀਂ ਹੈ। ਫਿਰ ਵਿਕਰਮ ਬਣਨੇ ਸ਼ੁਰੂ ਹੋ ਜਾਂਦੇ ਹਨ। ਮਾਇਆ ਝੱਟ ਫਸਾ ਦਿੰਦੀ ਹੈ। ਪ੍ਰਾਪਤੀ ਕੁਝ ਵੀ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ - ਪਤਿਤ ਪਾਵਨ ਬਾਪ ਹੈ। ਉਨ੍ਹਾਂ ਤੇ ਕੁਰਬਾਨ ਜਾਣਾ ਚਾਹੀਦਾ ਹੈ। ਉਹ ਸਮਝਦੇ ਹਨ ਸ਼ਿਵ ਸ਼ੰਕਰ ਇੱਕ ਹੈ। ਇਹ ਵੀ ਅਗਿਆਨ ਹੈ। ਇਥੇ ਬਾਰ-ਬਾਰ ਕਹਿੰਦੇ ਹਨ ਮਨਮਨਾਭਵ:। ਮੈਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਜਾਵੋਗੇ। ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ, ਇਸ ਵਿੱਚ ਤੁਸੀਂ ਜਿੰਨੀ ਕੋਸ਼ਿਸ਼ ਕਰੋਗੇ ਤਾਂ ਮਾਇਆ ਵੀ ਵਿਘਨ ਪਾਵੇਗੀ ਕਿਉਂਕਿ ਮਾਇਆ ਸਮਝਦੀ ਹੈ - ਇਹ ਬਾਪ ਨੂੰ ਯਾਦ ਕਰਨਗੇ ਤਾਂ ਮੈਨੂੰ ਛੱਡ ਦੇਣਗੇ, ਕਿਉਂਕਿ ਜਦੋਂਂ ਤੁਸੀਂ ਮੇਰੇ ਬਣਦੇ ਹੋ ਤਾਂ ਸਭ ਕੁਝ ਛੱਡਣਾ ਪਵੇ। ਮਿੱਤਰ, ਸੰਬੰਧੀ, ਧਨ ਆਦਿ ਕੁਝ ਵੀ ਯਾਦ ਨਾਂ ਆਵੇ। ਇੱਕ ਕਥਾ ਹੈ ਲਾਠੀ ਵੀ ਛੱਡੋ। ਸਭ ਚੀਜ਼ਾਂ ਛੁਡਾਉਂਦੇ ਹਨ, ਪਰ ਇਹ ਕਦੇ ਨਹੀਂ ਕਹਿੰਦੇ ਕਿ ਸ਼ਰੀਰ ਨੂੰ ਯਾਦ ਨਹੀਂ ਕਰੋ। ਬਾਪ ਕਹਿੰਦੇ ਹਨ ਸ਼ਰੀਰ ਤਾਂ ਪੁਰਾਣਾ ਹੈ, ਇਸਨੂੰ ਵੀ ਭੁਲੋ। ਭਗਤੀ ਮਾਰਗ ਦੀਆਂ ਗੱਲਾਂ ਵੀ ਛੱਡ ਦੇਵੋ। ਇਕਦਮ ਸਭ ਕੁਝ ਭੁੱਲ ਜਾਵੋ ਮਤਲਬ ਜੋ ਕੁਝ ਹੈ ਕੰਮ ਵਿੱਚ ਲਗਾ ਦੋ, ਫਿਰ ਹੀ ਯਾਦ ਟਿਕੇਗੀ। ਜੇਕਰ ਉੱਚਾ ਪਦ ਪਾਉਣਾ ਹੈ ਤਾਂ ਬੜੀ ਮਿਹਨਤ ਚਾਹੀਦੀ ਹੈ। ਸ਼ਰੀਰ ਵੀ ਯਾਦ ਨਾ ਰਹੇ। ਅਸ਼ਰੀਰੀ ਆਏ ਸੀ, ਅਸ਼ਰੀਰੀ ਹੋ ਕੇ ਜਾਣਾ ਹੈ।

ਬਾਪ ਬੱਚਿਆਂ ਨੂੰ ਪੜਾਉਂਦੇ ਹਨ, ਇਨ੍ਹਾਂ ਨੂੰ ਕੋਈ ਆਰਜੂ ਨਹੀਂ ਹੈ। ਇਹ ਤਾਂ ਸਰਵਿਸ ਕਰਦੇ ਹਨ। ਬਾਪ ਵਿੱਚ ਹੀ ਤਾਂ ਗਿਆਨ ਹੈ ਨਾ। ਇਹ ਬਾਪ ਅਤੇ ਬੱਚਿਆਂ ਦਾ ਖੇਡ ਹੈ ਇਕੱਠਾ। ਬੱਚੇ ਵੀ ਯਾਦ ਕਰਦੇ ਹਨ ਫਿਰ ਬਾਪ ਬੈਠ ਸਰਚ ਲਾਈਟ ਦਿੰਦੇ ਹਨ। ਕਈ ਬੜੇ ਖਿੱਚਦੇ ਹਨ ਤਾਂ ਬਾਪ ਬੈਠ ਲਾਈਟ ਦਿੰਦੇ ਹਨ। ਬਹੁਤ ਨਹੀਂ ਖਿੱਚਦੇ ਤਾਂ ਇਹ ਬਾਬਾ ਬੈਠ ਕੇ ਬਾਪ ਨੂੰ ਯਾਦ ਕਰਦੇ ਹਨ। ਕੋਈ ਸਮੇਂ ਕਿਸੇ ਨੂੰ ਕਰੰਟ ਦੇਣੀ ਹੁੰਦੀ ਹੈ ਤਾਂ ਨੀਂਦ ਫਿੱਟ ਜਾਂਦੀ ਹੈ। ਇਹ ਫੁਰਨਾ ਲੱਗ ਜਾਂਦਾ ਹੈ ਕੀ ਫਲਾਣੇ ਨੂੰ ਕਰੰਟ ਦੇਣੀ ਹੈ। ਪੜਾਈ ਨਾਲ ਉਮਰ ਨਹੀਂ ਵਧੇਗੀ, ਕਰੰਟ ਨਾਲ ਉਮਰ ਵਧਦੀ ਹੈ। ਐਵਰ ਹੈਲਥੀ ਬਣਦੇ ਹਨ। ਦੁਨੀਆਂ ਵਿੱਚ ਕਿਸੇ ਦੀ ਉਮਰ 125-150 ਸਾਲ ਵੀ ਹੁੰਦੀ ਹੈ ਤਾਂ ਜ਼ਰੂਰ ਹੈਲਥੀ ਹੋਣਗੇ। ਭਗਤੀ ਵੀ ਬੜੀ ਕਰਦੇ ਹੋਣਗੇ। ਭਗਤੀ ਵਿੱਚ ਵੀ ਕੁਝ ਫਾਇਦਾ ਹੈ, ਨੁਕਸਾਨ ਨਹੀਂ। ਜੋ ਭਗਤੀ ਵੀ ਨਹੀਂ ਕਰਦੇ ਉਨ੍ਹਾਂ ਦੇ ਮੈਨਰਸ ਵੀ ਚੰਗੇ ਨਹੀਂ ਹੁੰਦੇ। ਭਗਤੀ ਵਿੱਚ ਭਗਵਾਨ ਤੇ ਵਿਸ਼ਵਾਸ ਰਹਿੰਦਾ ਹੈ। ਧੰਧੇ ਵਿੱਚ ਝੂਠ - ਪਾਪ ਨਹੀਂ ਕਰਨਗੇ, ਕ੍ਰੋਧ ਨਹੀਂ ਆਵੇਗਾ। ਭਗਤਾਂ ਦੀ ਵੀ ਮਹਿਮਾ ਹੈ। ਮਨੁੱਖਾਂ ਨੂੰ ਇਹ ਪਤਾ ਨਹੀਂ ਕੀ ਭਗਤੀ ਕਦੋਂ ਸ਼ੁਰੂ ਹੋਈ। ਗਿਆਨ ਦਾ ਤਾਂ ਪਤਾ ਨਹੀਂ ਲੱਗਦਾ। ਭਗਤੀ ਵੀ ਪਾਵਰਫੁੱਲ ਹੁੰਦੀ ਜਾਂਦੀ ਹੈ ਫਿਰ ਜਦੋਂਂ ਗਿਆਨ ਦਾ ਪ੍ਰਭਾਵ ਹੋ ਜਾਂਦਾ ਹੈ ਤਾਂ ਫਿਰ ਭਗਤੀ ਬਿਲਕੁਲ ਛੁੱਟ ਜਾਂਦੀ ਹੈ। ਇਹ ਦੁੱਖ - ਸੁੱਖ, ਭਗਤੀ ਅਤੇ ਗਿਆਨ ਦਾ ਖੇਡ ਬਣਿਆ ਹੋਇਆ ਹੈ।

ਮਨੁੱਖ ਕਹਿ ਦਿੰਦੇ - ਦੁੱਖ ਸੁੱਖ ਭਗਵਾਨ ਹੀ ਦਿੰਦੇ ਹਨ ਫਿਰ ਉਸਨੂੰ ਸਰਵ ਵਿਆਪੀ ਕਹਿ ਦਿੰਦੇ ਹਨ। ਲੇਕਿਨ ਸੁੱਖ - ਦੁੱਖ ਵੱਖ ਚੀਜ਼ ਹੈ। ਡਰਾਮਾ ਨੂੰ ਨਾਂ ਜਾਨਣ ਦੇ ਕਾਰਨ ਕੁਝ ਵੀ ਸਮਝਦੇ ਨਹੀਂ ਹਨ। ਏਨੀਆਂ ਸਭ ਆਤਮਾਵਾਂ ਇੱਕ ਸ਼ਰੀਰ ਛੱਡ ਦੂਜਾ ਲੈਂਦੀਆਂ ਹਨ, ਇਹ ਤੁਸੀਂ ਹੀ ਜਾਣਦੇ ਹੋ। ਇਵੇਂ ਨਹੀਂ ਕਹਾਂਗੇ ਕਿ ਤੁਸੀਂ ਸਤਯੁੱਗ ਵਿੱਚ ਦੇਹੀ ਅਭਿਮਾਨੀ ਰਹਿੰਦੇ ਹੋ। ਇਹ ਤਾਂ ਹੁਣ ਬਾਪ ਸਿਖਾਉਂਦੇ ਹਨ - ਇਵੇਂ ਦੇਹੀ ਅਭਿਮਾਨੀ ਬਣੋ।

ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਪਵਿੱਤਰ ਬਣਨਾ ਹੈ। ਓਥੇ ਤਾਂ ਹੈ ਹੀ ਪਵਿੱਤਰ ਸੁੱਖਧਾਮ। ਸੁੱਖ ਵਿੱਚ ਕੋਈ ਯਾਦ ਨਹੀਂ ਕਰਦੇ ਹਨ। ਭਗਵਾਨ ਨੂੰ ਯਾਦ ਕਰਦੇ ਹਨ ਦੁੱਖ ਵਿੱਚ। ਦੇਖੋ, ਡਰਾਮਾ ਕਿੰਨਾ ਵੰਡਰਫੁੱਲ ਹੈ! ਜਿਸ ਨੂੰ ਤੁਸੀਂ ਹੀ ਨੰਬਰ ਵਾਰ ਜਾਣਦੇ ਹੋ। ਇਹ ਜੋ ਪੁਆਇੰਟਸ ਲਿਖਦੇ ਹਨ ਉਹ ਵੀ ਭਾਸ਼ਣ ਦੇ ਸਮੇਂ ਰਿਵਾਈਜ਼ ਕਰਨ ਦੇ ਲਈ। ਡਾਕਟਰ, ਵਕੀਲ ਵੀ ਪੁਆਇੰਟਸ ਨੋਟ ਕਰਦੇ ਹਨ। ਹੁਣ ਤੁਹਾਨੂੰ ਬਾਪ ਦੀ ਮੱਤ ਮਿਲਦੀ ਹੈ ਤਾਂ ਫਿਰ ਰਿਵਾਈਜ਼ ਵੀ ਕਰਨਾ ਚਾਹੀਦਾ ਹੈ ਭਾਸ਼ਣ ਕਰਨ ਦੇ ਸਮੇਂ। ਇਸ ਵਿੱਚ ਤਾਂ ਹੈ ਬਾਬਾ ਦੀ ਪ੍ਰਵੇਸ਼ਤਾ। ਬਾਪ ਤੁਹਾਨੂੰ ਸਮਝਾਉਂਦੇ ਹਨ ਇਹ ਵੀ ਸੁਣਨਗੇ। ਉਹ ਪੁਆਇੰਟਸ ਨਾਂ ਸੁਣਾਉਂਦੇ ਤਾਂ ਮੈਨੂੰ ਕੀ ਪਤਾ ਜੋ ਤੁਹਾਨੂੰ ਸਮਝਾਵਾਂ। ਬਾਬਾ ਕਹਿੰਦੇ ਇਹ ਬੜੇ ਜਨਮਾਂ ਦੇ ਅੰਤ ਦੇ ਅੰਤ ਦਾ ਜਨਮ ਹੈ। ਬ੍ਰਹਮਾ ਅਤੇ ਵਿਸ਼ਨੂੰ ਦਾ ਚਿੱਤਰ ਵੀ ਹੈ। ਤੁਸੀਂ ਰਜਾਈ ਵਿੱਚ ਚੱਲਦੇ ਹੋ ਸਿਰਫ਼ ਨੰਬਰਵਾਰ। ਜਿੰਨਾ ਯਾਦ ਕਰਦੇ ਹੋ, ਧਾਰਨ ਕਰਦੇ ਉਨਾਂ ਉੱਚਾ ਪਦ ਪਾਉਂਦੇ ਹੋ। ਬਾਪ ਕਹਿੰਦੇ ਹਨ - ਗਹਿਰੀ ਤੇ ਗਹਿਰੀਆਂ ਗੱਲਾਂ ਸੁਣਾਉਂਦਾ ਹਾਂ। ਤੁਸੀਂ ਨਵੀਂ-ਨਵੀਂ ਪੁਆਇੰਟਸ ਨੋਟ ਕਰੋ। ਪੁਰਾਣੀ ਕੰਮ ਵਿੱਚ ਨਹੀਂ ਆਵੇਗੀ। ਭਾਸ਼ਣ ਦੇ ਬਾਅਦ ਫਿਰ ਯਾਦ ਆਵੇਗਾ ਕਿ ਇਹ ਪੁਆਇੰਟ ਜੇਕਰ ਸਮਝਾਉਂਦੇ ਤਾਂ ਬੁੱਧੀ ਵਿੱਚ ਠੀਕ ਬੈਠ ਜਾਂਦੀ। ਤੁਸੀਂ ਸਭ ਗਿਆਨ ਦੇ ਸਪੀਕਰ ਹੋ, ਪਰ ਨੰਬਰਵਾਰ। ਸਭ ਤੋਂ ਵਧੀਆ ਮਹਾਰਥੀ ਹਨ। ਬਾਬਾ ਦੀ ਗੱਲ ਵੱਖ ਹੈ। ਇਹ ਬਾਪਦਾਦਾ ਦੋਨੋ ਇਕੱਠੇ ਹਨ। ਮੰਮਾ ਸਭ ਤੋਂ ਵਧੀਆ ਸਮਝਾਉਂਦੀ ਸੀ। ਬੱਚੇ ਸੰਪੂਰਨ ਮੰਮਾ ਦਾ ਸਾਕਸ਼ਾਤਕਾਰ ਵੀ ਕਰਦੇ ਸੀ। ਕਿਤੇ ਜ਼ਰੂਰੀ ਹੁੰਦਾ ਸੀ ਤਾਂ ਬਾਬਾ ਵੀ ਆਪਣਾ ਪ੍ਰਵੇਸ਼ ਕਰ ਕੇ ਕੰਮ ਕਰਵਾ ਲੈਂਦਾ ਸੀ। ਇਹ ਸਭ ਸਮਝਣ ਦੀਆ ਗੱਲਾਂ ਹਨ। ਪੜਾਈ ਫੁਰਸਤ ਦੇ ਸਮੇਂ ਤੇ ਹੁੰਦੀ ਹੈ। ਸਾਰਾ ਦਿਨ ਤਾਂ ਧੰਧਾ ਆਦਿ ਕਰਦੇ ਹਨ। ਵਿਚਾਰ ਸਾਗਰ ਮੰਥਨ ਕਰਨ ਦੇ ਲਈ ਫੁਰਸਤ ਚਾਹੀਦੀ ਹੈ, ਸ਼ਾਂਤੀ ਚਾਹੀਦੀ ਹੈ। ਸਮਝੋ, ਕਿਸੇ ਨੂੰ ਕਰੰਟ ਦੇਣੀ ਹੈ, ਕੋਈ ਚੰਗੀ ਸਰਵਿਸ ਕਰਨ ਵਾਲਾ ਬੱਚਾ ਹੈ, ਤਾਂ ਉਸਨੂੰ ਮਦਦ ਕਰਨੀ ਹੈ। ਉਸਦੀ ਆਤਮਾ ਨੂੰ ਯਾਦ ਕਰਨਾ ਪੈਂਦਾ ਹੈ। ਸ਼ਰੀਰ ਨੂੰ ਯਾਦ ਕਰਕੇ ਫਿਰ ਆਤਮਾ ਨੂੰ ਯਾਦ ਕਰਨਾ ਹੈ। ਇਹ ਯੁਕਤੀ ਰਚਣੀ ਹੈ। ਸਰਵਿਸਏਬਲ ਬੱਚਿਆਂ ਨੂੰ ਮੁਸ਼ਕਿਲ ਹੈ ਤਾਂ ਉਨ੍ਹਾਂ ਨੂੰ ਮਦਦ ਕਰਨੀ ਹੈ। ਬਾਪ ਨੂੰ ਯਾਦ ਕਰਨਾ ਹੈ ਫਿਰ ਖੁੱਦ ਨੂੰ ਵੀ ਆਤਮਾ ਸਮਝ ਕੇ ਕੁਝ ਨਾ ਕੁਝ ਉਨ੍ਹਾਂ ਦੀ ਆਤਮਾ ਨੂੰ ਯਾਦ ਕਰਨਾ ਹੈ। ਇਹ ਜਿਵੇਂ ਕਿ ਸਰਚ ਲਾਈਟ ਦੇਣਾ ਹੁੰਦਾ ਹੈ। ਇਵੇਂ ਨਹੀਂ, ਸਿਰਫ਼ ਇੱਕ ਥਾਂ ਤੇ ਬੈਠ ਕੇ ਯਾਦ ਕਰਨਾ ਹੈ। ਚਲਦੇ-ਫਿਰਦੇ ਭੋਜਨ ਖਾਂਦੇ ਵੀ ਬਾਪ ਨੂੰ ਯਾਦ ਕਰਨਾ ਹੈ। ਦੂਜਿਆਂ ਨੂੰ ਵੀ ਕਰੰਟ ਦੇਣਾ ਹੈ ਤਾਂ ਫਿਰ ਰਾਤ ਨੂੰ ਜਾਗੋ। ਬੱਚਿਆਂ ਨੂੰ ਸਮਝਾਇਆ ਹੈ - ਸਵੇਰੇ ਉੱਠ ਕੇ ਜਿੰਨਾ ਬਾਪ ਨੂੰ ਯਾਦ ਕਰੋਗੇ ਉਨੀ ਕਸ਼ਿਸ਼ ਹੋਵੇਗੀ। ਬਾਬਾ ਵੀ ਲਾਈਟ ਦੇਣਗੇ। ਬਾਬਾ ਦਾ ਇਹ ਹੀ ਧੰਧਾ ਹੈ - ਬੱਚਿਆਂ ਨੂੰ ਸਰਚ ਲਾਈਟ ਦੇਣ ਦਾ। ਜਦੋਂਂ ਬਹੁਤ ਸਰਚ ਲਾਈਟ ਦੇਣੀ ਹੁੰਦੀ ਹੈ ਤਾਂ ਬਾਪ ਨੂੰ ਬਹੁਤ ਯਾਦ ਕਰਦੇ ਹਨ। ਤਾਂ ਬਾਪ ਵੀ ਸਰਚ ਲਾਈਟ ਦਿੰਦੇ ਹਨ। ਆਤਮਾ ਨੂੰ ਯਾਦ ਕਰ ਸਰਚ ਲਾਈਟ ਦੇਣੀ ਹੁੰਦੀ ਹੈ। ਇਹ ਬਾਬਾ ਵੀ ਸਰਚ ਲਾਈਟ ਦਿੰਦੇ ਹਨ, ਫਿਰ ਇਸ ਨੂੰ ਕ੍ਰਿਪਾ ਕਹੋ, ਅਸ਼ੀਰਵਾਦ ਕਹੋ, ਕੁਝ ਵੀ ਕਹੋ। ਸਰਵਿਸਏਬਲ ਬੀਮਾਰ ਹੋਵੇਗਾ ਤਾਂ ਤਰਸ ਆਵੇਗਾ। ਰਾਤ ਨੂੰ ਜਾਗ ਕੇ ਵੀ ਉਨ੍ਹਾਂ ਦੀ ਆਤਮਾ ਨੂੰ ਯਾਦ ਕਰਨਗੇ ਕਿਉਂਕਿ ਉਨ੍ਹਾਂ ਦੀ ਆਤਮਾ ਨੂੰ ਪਾਵਰ ਦੀ ਲੋੜ ਹੈ। ਯਾਦ ਕਰਦੇ ਹਨ ਤਾਂ ਉਨ੍ਹਾਂ ਨੂੰ ਰਿਟਰਨ(ਵਾਪਸ) ਵਿੱਚ ਯਾਦ ਮਿਲਦੀ ਹੈ। ਬਾਪ ਦਾ ਲਵ(ਪਿਆਰ) ਬੱਚਿਆਂ ਨਾਲ ਜ਼ਿਆਦਾ ਹੈ। ਫਿਰ ਉਨ੍ਹਾਂ ਨੂੰ ਵੀ ਯਾਦ ਪਹੁੰਚਦੀ ਹੈ। ਬਾਕੀ ਗਿਆਨ ਤਾਂ ਸਹਿਜ਼ ਹੈ, ਉਸ ਵਿੱਚ ਮਾਇਆ ਦੇ ਵਿਘਨ ਨਹੀਂ ਪੈਂਦੇ ਹਨ। ਮੁੱਖ ਹੈ ਯਾਦ ਇਸ ਵਿੱਚ ਵਿਘਨ ਪੈਂਦੇ ਹਨ। ਯਾਦ ਨਾਲ ਬੁੱਧੀ ਸੋਨੇ ਦਾ ਭਾਂਡਾ ਬਣ ਜਾਂਦੀ ਹੈ, ਜਿਸ ਵਿੱਚ ਧਾਰਨਾ ਹੁੰਦੀ ਹੈ। ਕਹਾਵਤ ਵੀ ਹੈ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਠਹਿਰਦਾ ਹੈ। ਇਸ ਬਾਪ ਦੇ ਗਿਆਨ ਧਨ ਲਈ ਵੀ ਸੋਨੇ ਦਾ ਭਾਂਡਾ ਚਾਹੀਦਾ ਹੈ। ਉਹ ਫਿਰ ਹੋਵੇਗਾ ਜਦੋਂਂ ਬਾਪ ਦੀ ਯਾਦ ਵਿੱਚ ਰਹੋਗੇ। ਯਾਦ ਨਹੀਂ ਕਰੋਗੇ ਤਾਂ ਧਾਰਨਾ ਨਹੀਂ ਹੋਵੇਗੀ। ਇਵੇਂ ਨਾ ਸਮਝੋ ਕਿ ਬਾਪ ਅੰਤਰਯਾਮੀ ਹੈ। ਕੁਝ ਬੋਲਿਆ ਅਤੇ ਹੋਇਆ - ਇਹ ਤਾਂ ਭਗਤੀ ਮਾਰਗ ਵਿੱਚ ਹੁੰਦਾ ਹੈ। ਬੱਚਾ ਹੋਇਆ ਤਾਂ ਕਹਿਣਗੇ ਗੁਰੂ ਦੀ ਕ੍ਰਿਪਾ ਹੈ। ਜੇਕਰ ਨਹੀਂ ਹੋਇਆ ਤਾਂ ਕਹਿਣਗੇ ਈਸ਼ਵਰ ਦੀ ਭਾਵੀ। ਰਾਤ ਦਿਨ ਦਾ ਫ਼ਰਕ ਹੈ। ਤੁਹਾਨੂੰ ਬੱਚਿਆਂ ਨੂੰ ਡਰਾਮਾ ਦਾ ਰਾਜ ਤਾਂ ਬਾਪ ਨੇ ਚੰਗੀ ਤਰ੍ਹਾਂ ਸਮਝਾਇਆ ਹੈ। ਤੁਸੀਂ ਵੀ ਪਹਿਲਾਂ ਨਹੀਂ ਜਾਣਦੇ ਸੀ। ਇਹ ਹੈ ਤੁਹਾਡਾ ਮਰਜੀਵਾ ਜਨਮ। ਹੁਣ ਤੁਸੀਂ ਜਾਣਦੇ ਹੋ ਅਸੀਂ ਦੇਵਤਾ ਬਣ ਰਹੇ ਹਾਂ। ਤੁਸੀਂ ਇਸ ਟੌਪਿਕ ਤੇ ਸਮਝਾ ਸਕਦੇ ਹੋ ਕਿ ਲਕਸ਼ਮੀ ਨਰਾਇਣ ਨੂੰ ਇਹ ਰਾਜ ਕਿਵੇਂ ਮਿਲਿਆ? ਫਿਰ ਕਿਵੇਂ ਗਵਾਇਆ? ਸਾਰੀ ਹਿਸਟਰੀ ਜਾਗਰਫ਼ੀ ਅਸੀਂ ਤੁਹਾਨੂੰ ਸਮਝਾਵਾਂਗੇ। ਇਹ ਬ੍ਰਹਮਾ ਵੀ ਕਹਿੰਦੇ ਹਨ ਅਸੀਂ ਲਕਸ਼ਮੀ ਨਰਾਇਣ ਦੀ ਪੂਜਾ ਕਰਦੇ ਸੀ, ਗੀਤਾ ਪੜਦੇ ਸੀ। ਬਾਬਾ ਨੇ ਜਦੋਂਂ ਪ੍ਰਵੇਸ਼ ਕੀਤਾ ਤਾਂ ਸਭ ਕੁਝ ਛੱਡ ਦਿੱਤਾ। ਸਾਕਸ਼ਾਤਕਾਰ ਹੋਇਆ। ਬਾਬਾ ਨੇ ਕਿਹਾ - ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਇਸ ਵਿੱਚ ਗੀਤਾ ਪੜਨ ਦੀ ਕੋਈ ਗੱਲ ਨਹੀਂ ਹੈ। ਬਾਪ ਇਸ ਵਿੱਚ ਬੈਠਾ ਹੈ, ਸਭ ਕੁਝ ਛੁਡਾ ਦਿੱਤਾ। ਕਦੇ ਸ਼ਿਵ ਦਾ ਦਰਸ਼ਨ ਕਰਨ ਮੰਦਿਰ ਨਹੀਂ ਗਏ। ਭਗਤੀ ਦੀਆਂ ਗੱਲਾਂ ਇਕ ਦਮ ਉੱਡ ਗਈਆਂ। ਇਹ ਨੋਲਜ਼ ਬੁੱਧੀ ਵਿੱਚ ਆ ਗਈ - ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਦੀ। ਬਾਪ ਨੂੰ ਜਾਨਣ ਨਾਲ ਤੁਸੀਂ ਸਭ ਕੁਝ ਜਾਣ ਜਾਂਦੇ ਹੋ। ਤੁਸੀਂ ਵੰਡਰਫੁੱਲ ਟੌਪਿਕ ਲਿਖੋ, ਜੋ ਮਨੁੱਖ ਵੰਡਰ ਖਾਣ, ਭਜਨ ਸੁਣਨ ਦੇ ਲਈ। ਮੰਦਰ ਵਿੱਚ ਜਾ ਕੇ ਕਿਸੇ ਤੋਂ ਵੀ ਪੁੱਛੋ ਜਦੋਂਂ ਇਹ ਲਕਸ਼ਮੀ ਨਰਾਇਣ ਵਿਸ਼ਵ ਦੇ ਮਾਲਿਕ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ, ਭਾਰਤ ਹੀ ਸੀ ਫਿਰ ਤੁਸੀਂ ਸਤਯੁੱਗ ਨੂੰ ਲੱਖਾਂ ਸਾਲ ਕਿਵੇਂ ਕਹਿ ਦਿੰਦੇ ਹੋ? ਜਦ ਕਿ ਕਹਿੰਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਸਾਲ ਪਹਿਲਾਂ ਪੈਰਾਡਾਈਜ਼(ਸਵਰਗ) ਸੀ, ਫਿਰ ਲੱਖਾਂ ਸਾਲ ਕਿਵੇਂ ਹੋਏ? ਲੱਖਾਂ ਸਾਲ ਵਿੱਚ ਤਾਂ ਢੇਰ ਦੇ ਢੇਰ ਮਨੁੱਖ ਮੱਛਰਾਂ ਵਾਂਗੂ ਹੋ ਜਾਣ। ਥੋੜੀ ਵੀ ਗੱਲ ਸੁਣਾਓ ਤਾਂ ਵੰਡਰ ਖਾਣਗੇ। ਪਰ ਜਿਹੜੇ ਇਸ ਕੁੱਲ ਦੇ ਹੋਣਗੇ ਉਨ੍ਹਾਂ ਦੀ ਬੁੱਧੀ ਵਿੱਚ ਹੀ ਇਹ ਗਿਆਨ ਬੈਠੇਗਾ। ਨਹੀਂ ਤਾਂ ਕਹਿਣਗੇ ਬ੍ਰਹਮਾ ਕੁਮਾਰੀਆਂ ਦਾ ਵੰਡਰਫੁੱਲ ਗਿਆਨ ਹੈ, ਉਸ ਵਿੱਚ ਸਮਝਣ ਦੀ ਬੁੱਧੀ ਚਾਹੀਦੀ ਹੈ। ਮੁੱਖ ਗੱਲ ਹੈ ਯਾਦ ਦੀ। ਇਸਤਰੀ ਪੁਰਸ਼ ਇੱਕ ਦੋ ਨੂੰ ਯਾਦ ਕਰਦੇ ਹਨ। ਇਹ ਆਤਮਾ ਯਾਦ ਕਰਦੀ ਹੈ ਪਰਮਾਤਮਾ ਨੂੰ। ਇਸ ਸਮੇਂ ਸਾਰੇ ਰੋਗੀ ਹਨ, ਹੁਣ ਨਿਰੋਗੀ ਬਣਨਾ ਹੈ। ਇਹ ਟੌਪਿਕ ਵੀ ਰੱਖੋ। ਬੋਲੋ - ਜੋ ਤੁਸੀਂ ਘੜੀ-ਘੜੀ ਬੀਮਾਰ ਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਵੇਂ ਦੀ ਸੰਜੀਵਨੀ ਬੂਟੀ ਦੇਵਾਂਗੇ ਜੋ ਤੁਸੀਂ ਕਦੇ ਬੀਮਾਰ ਨਹੀਂ ਪਵੋਗੇ, ਜੇਕਰ ਸਾਡੀ ਦਵਾਈ ਚੰਗੀ ਤਰ੍ਹਾਂ ਕੰਮ ਵਿੱਚ ਲੈ ਕੇ ਆਵੋਗੇ ਤਾਂ। ਕਿੰਨੀ ਸਸਤੀ ਦਵਾਈ ਹੈ? 21 ਪੀੜੀ ਸਤਯੁੱਗ-ਤ੍ਰੇਤਾ ਤਕ ਬੀਮਾਰ ਨਹੀਂ ਹੋਣਗੇ। ਉਹ ਹੈ ਹੀ ਸਵਰਗ। ਇਵੇਂ ਦੀ ਪੁਆਇੰਟਸ ਨੋਟ ਕਰ ਕੇ ਲਿਖੋ। ਤੁਹਾਡੇ ਸਭ ਸਰਜਨਾਂ ਤੋਂ ਵੀ ਵੱਡਾ ਅਵਿਨਾਸ਼ੀ ਸਰਜਨ ਤੁਹਾਨੂੰ ਇਵੇਂ ਦੀ ਦਵਾਈ ਦੇਣਗੇ ਜੋ ਤੁਸੀਂ ਭਵਿੱਖ 21 ਜਨਮ ਦੇ ਲਈ ਕਦੇ ਬੀਮਾਰ ਨਹੀਂ ਪਵੋਗੇ। ਹੁਣ ਹੈ ਸੰਗਮ। ਇਵੇਂ ਦੀਆਂ ਗੱਲਾਂ ਸੁਣ ਕੇ ਮਨੁੱਖ ਖੁਸ਼ ਹੋਣਗੇ। ਭਗਵਾਨ ਵੀ ਕਹਿੰਦੇ ਹਨ ਕਿ ਮੈਂ ਅਵਿਨਾਸ਼ੀ ਸਰਜਨ ਹਾਂ। ਯਾਦ ਵੀ ਕਰਦੇ ਹਨ - ਹੇ ਪਤਿਤ ਪਾਵਨ, ਅਵਿਨਾਸ਼ੀ ਸਰਜਨ ਆਵੋ। ਹੁਣ ਮੈਂ ਆਇਆ ਹਾਂ। ਤੁਸੀਂ ਸਭ ਨੂੰ ਸਮਝਾਉਂਦੇ ਰਹੋ, ਅੰਤ ਵਿੱਚ ਆਖਰੀਨ ਸਾਰੇ ਸਮਝਣਗੇ ਜ਼ਰੂਰ। ਬਾਬਾ ਯੁਕਤੀਆਂ ਦੱਸਦੇ ਰਹਿੰਦੇ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਤੋਂ ਸਰਚ ਲਾਈਟ ਲੈਣ ਦੇ ਲਈ ਸਵੇਰੇ-ਸਵੇਰੇ ਉੱਠ ਬਾਪ ਦੀ ਯਾਦ ਵਿੱਚ ਬੈਠਣਾ ਹੈ। ਰਾਤ ਨੂੰ ਜਾਗਕੇ ਇੱਕ ਦੋ ਨੂੰ ਕਰੰਟ ਦੇ ਮਦਦਗਾਰ ਬਣਨਾ ਹੈ।

2. ਆਪਣਾ ਸਭ ਕੁਝ ਇਸ਼ਵਰੀਏ ਸੇਵਾ ਵਿੱਚ ਸਫ਼ਲ ਕਰ, ਇਸ ਪੁਰਾਣੇ ਸ਼ਰੀਰ ਨੂੰ ਭੁੱਲ ਬਾਪ ਦੀ ਯਾਦ ਵਿੱਚ ਰਹਿਣਾ ਹੈ। ਪੂਰਾ ਕੁਰਬਾਨ ਜਾਣਾ ਹੈ। ਦੇਹੀ ਅਭਿਮਾਨੀ ਰਹਿਣ ਦੀ ਮਿਹਨਤ ਕਰਨੀ ਹੈ।


ਵਰਦਾਨ:-
ਤੇਰੇ ਮੇਰੇ ਦੀ ਹਲਚਲ ਨੂੰ ਖ਼ਤਮ ਕਰ ਰਹਿਮ ਦੀ ਭਾਵਨਾ ਇਮਰਜ਼ ਕਰਨ ਵਾਲੇ ਮਰਸੀਫੁੱਲ ਭਵ:

ਸਮੇਂ ਪ੍ਰਤੀ ਸਮੇਂ ਕਿੰਨੀਆਂ ਆਤਮਾਵਾਂ ਦੁੱਖ ਦੀ ਲਹਿਰ ਵਿੱਚ ਆਉਂਦੀਆਂ ਹਨ। ਪ੍ਰਕਿਰਤੀ ਦੀ ਥੋੜੀ ਵੀ ਹਲਚਲ ਹੁੰਦੀ ਹੈ, ਆਪਦਾਵਾਂ ਆਉਂਦੀਆਂ ਹਨ ਤਾਂ ਅਨੇਕ ਆਤਮਾਵਾਂ ਤੜਪਦੀਆਂ ਹਨ, ਮਰਸੀ, ਰਹਿਮ ਮੰਗਦੀਆਂ ਹਨ। ਇਸ ਲਈ ਇਵੇਂ ਦੀਆਂ ਆਤਮਾਵਾਂ ਦੀ ਪੁਕਾਰ ਸੁਣ ਰਹਿਮ ਦੀ ਭਾਵਨਾ ਇਮਰਜ਼ ਕਰੋ। ਪੂਜਯ ਸਵਰੂਪ, ਮਰਸੀਫੁੱਲ ਦਾ ਧਾਰਨ ਕਰੋ। ਖੁੱਦ ਨੂੰ ਸੰਪੰਨ ਬਣਾ ਲਵੋ ਤਾਂ ਇਹ ਦੁੱਖ ਦੀ ਦੁਨੀਆਂ ਸੰਪੰਨ ਹੋ ਜਾਵੇ। ਹੁਣ ਪਰਿਵਰਤਨ ਦੀ ਸ਼ੁਭ ਭਾਵਨਾ ਦੀ ਲਹਿਰ ਤੀਵਰਗਤੀ ਨਾਲ ਫੈਲਾਓ ਤਾਂ ਤੇਰੇ ਮੇਰੇ ਦੀ ਹਲਚਲ ਖ਼ਤਮ ਹੋ ਜਾਵੇਗੀ।


ਸਲੋਗਨ:-
ਵਿਅਰਥ ਸੰਕਲਪਾਂ ਦੀ ਹਥੌੜੀ ਨਾਲ ਸਮੱਸਿਆ ਦੇ ਪੱਥਰ ਨੂੰ ਤੋੜਨ ਦੀ ਜਗ੍ਹਾ ਹਾਈ ਜੰਪ ਦੇ ਸਮੱਸਿਆ ਰੂਪੀ ਪਹਾੜ ਨੂੰ ਪਾਰ ਕਰਨ ਵਾਲੇ ਬਣੋ।