07.04.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਦੂਰਦੇਸ਼ ਤੋਂ ਆਏ ਹਨ ਤੁਸੀਂ ਬੱਚਿਆਂ ਲਈ ਨਵਾਂ ਰਾਜ ਸਥਾਪਨ ਕਰਨ, ਤੁਸੀਂ ਹੁਣ ਸਵਰਗ ਦੇ ਲਾਇਕ ਬਣ ਰਹੇ ਹੋ"

ਪ੍ਰਸ਼ਨ:-
ਜਿੰਨਾਂ ਬੱਚਿਆਂ ਦਾ ਸ਼ਿਵਬਾਬਾ ਵਿੱਚ ਅਟੁੱਟ ਨਿਸ਼ਚੇ ਹੈ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਅੱਖਾਂ ਬੰਦ ਕਰਕੇ ਬਾਬਾ ਦੀ ਸ਼੍ਰੀਮਤ ਤੇ ਚਲਦੇ ਰਹਿਣਗੇ, ਜੋ ਆਗਿਆ ਮਿਲੇ। ਕਦੇ ਖਿਆਲ ਵੀ ਨਹੀਂ ਆਵੇਗਾ ਕਿ ਇਸ ਵਿੱਚ ਕੁਝ ਨੁਕਸਾਨ ਨਾ ਹੋ ਜਾਵੇ ਕਿਉਂਕਿ ਅਜਿਹੇ ਨਿਸ਼ਚੇਬੁੱਧੀ ਬੱਚਿਆਂ ਦਾ ਰਿਸਪੋਨਸੀਬਲ ਬਾਪ ਹੈ। ਉਨ੍ਹਾਂ ਨੂੰ ਨਿਸ਼ਚੇ ਦਾ ਬਲ ਮਿਲ ਜਾਂਦਾ ਹੈ। ਅਵਸਥਾ ਅਡੋਲ ਅਤੇ ਅਚਲ ਹੋ ਜਾਂਦੀ ਹੈ।

ਗੀਤ:-
ਤੁਮੀਂ ਹੋ ਮਾਤਾ ਪਿਤਾ ਤੁਮੀਂ ਹੋ...

ਓਮ ਸ਼ਾਂਤੀ
ਇਹ ਮਹਿਮਾ ਕਿਸਦੀ ਸੁਣੀ? ਜਿਸ ਨੂੰ ਸਿਵਾਏ ਤੁਸੀਂ ਬੱਚਿਆਂ ਦੇ ਦੁਨੀਆਂ ਵਿੱਚ ਹੋਰ ਕੋਈ ਜਾਣਦੇ ਨਹੀਂ ਹਨ। ਇਹ ਹੈ ਉੱਚ ਤੇ ਉੱਚ ਬਾਪ ਦੀ ਮਹਿਮਾ। ਬਾਕੀ ਜਿਸਦੀ ਵੀ ਮਹਿਮਾ ਕਰਦੇ ਹਨ ਉਹ ਫਾਲਤੂ ਹੋ ਜਾਂਦੀ ਹੈ। ਉੱਚ ਤੇ ਉੱਚ ਇੱਕ ਹੀ ਬਾਪ ਹੈ। ਲੇਕਿਨ ਬਾਪ ਦੀ ਪਹਿਚਾਣ ਕੌਣ ਦੇਵੇ। ਖੁਦ ਆਕੇ ਆਤਮਾ ਦੀ ਅਤੇ ਆਪਣੀ ਪਹਿਚਾਣ ਦਿੰਦੇ ਹਨ। ਕਿਸੇ ਵੀ ਮਨੁੱਖ ਨੂੰ ਆਤਮਾ ਦੀ ਵੀ ਪਹਿਚਾਣ ਹੈ ਨਹੀਂ। ਭਾਵੇਂ ਕਹਿੰਦੇ ਹਨ ਮਹਾਨ ਆਤਮਾ, ਜੀਵ ਆਤਮਾ। ਸ਼ਰੀਰ ਜਦੋਂ ਛੁੱਟ ਜਾਂਦਾ ਹੈ ਤਾਂ ਕਹਿੰਦੇ ਹਨ - ਆਤਮਾ ਨਿਕਲ ਜਾਂਦੀ ਹੈ। ਸ਼ਰੀਰ ਮੁਰਦਾ ਹੋ ਜਾਂਦਾ ਹੈ। ਆਤਮਾ ਅਵਿਨਾਸ਼ੀ ਹੈ। ਉਹ ਕਦੇ ਖ਼ਤਮ ਨਹੀਂ ਹੁੰਦੀ। ਆਤਮਾ ਜੋ ਸਟਾਰ ਮਿਸਲ ਹੈ, ਉਹ ਅਤੀ ਸੂਖਸ਼ਮ ਹੈ। ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੀ ਹੈ। ਕਰਤੱਵਿਆ ਸਭ ਆਤਮਾ ਕਰਦੀ ਹੈ। ਪਰੰਤੂ ਘੜੀ - ਘੜੀ ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ ਤਾਂ ਕਹਿੰਦੇ ਹਨ ਮੈਂ ਫਲਾਣਾ ਹਾਂ, ਮੈਂ ਇਹ ਕਰਦਾ ਹਾਂ। ਅਸਲ ਵਿੱਚ ਕਰਦੀ ਸਭ ਆਤਮਾ ਹੈ। ਸ਼ਰੀਰ ਤੇ ਆਰਗਨਜ਼ ਹਨ। ਇਹ ਸਾਧੂ ਆਦਿ ਵੀ ਜਾਣਦੇ ਹਨ ਕਿ ਆਤਮਾ ਬਹੁਤ ਸੂਖਸ਼ਮ ਹੈ, ਜੋ ਭ੍ਰਿਕੂਟੀ ਦੇ ਵਿੱਚ ਰਹਿੰਦੀ ਹੈ। ਪਰੰਤੂ ਉਨ੍ਹਾਂ ਨੂੰ ਇਹ ਗਿਆਨ ਨਹੀਂ ਹੈ ਕਿ ਆਤਮਾ ਵਿੱਚ ਇਹ ਪਾਰਟ ਵਜਾਉਣ ਦੇ ਸੰਸਕਾਰ ਹਨ। ਕੋਈ ਕਹਿੰਦੇ - ਆਤਮਾ ਵਿੱਚ ਸੰਸਕਾਰ ਹੁੰਦੇਂ ਨਹੀਂ, ਆਤਮਾ ਨਿਰਲੇਪ ਹੈ। ਕੋਈ ਕਹਿੰਦੇ - ਸੰਸਕਾਰਾਂ ਅਨੁਸਾਰ ਜਨਮ ਮਿਲਦਾ ਹੈ। ਮਤਭੇਦ ਬਹੁਤ ਹਨ ਇਹ ਵੀ ਕਿਸੇ ਨੂੰ ਪਤਾ ਨਹੀਂ ਕਿ ਕਿਹੜੀਆਂ ਆਤਮਾਵਾਂ 84 ਜਨਮ ਲੈਂਦੀਆਂ ਹਨ। ਤੁਸੀਂ ਜਾਣਦੇ ਹੋ ਕਿ ਸੂਰਜਵੰਸ਼ੀਆਂ ਨੂੰ ਹੀ 84 ਦਾ ਚੱਕਰ ਲਗਾਉਣਾ ਪੈਂਦਾ ਹੈ। ਆਤਮਾ ਹੀ 84 ਦਾ ਚੱਕਰ ਲਗਾ ਪਤਿਤ ਬਣਦੀ ਹੈ। ਉਨ੍ਹਾਂ ਨੂੰ ਹੁਣ ਪਾਵਨ ਕੌਣ ਬਣਾਵੇ? ਪਤਿਤ ਤੇ ਪਾਵਨ ਉੱਚ ਤੇ ਉੱਚ ਇੱਕ ਹੀ ਬਾਪ ਹੈ, ਉਨ੍ਹਾਂ ਦੀ ਮਹਿਮਾ ਸਭ ਤੋਂ ਉੱਚ ਹੈ। 84 ਜਨਮ ਸਭ ਤੇ ਨਹੀਂ ਲੈਂਦੇ। ਪਿੱਛੋਂ ਆਉਣ ਵਾਲੇ ਤਾਂ 84 ਜਨਮ ਲੈ ਨਹੀਂ ਸਕਦੇ। ਸਾਰੇ ਇਕੱਠੇ ਤੇ ਨਹੀਂ ਆਉਂਦੇ ਹਨ। ਜੋ ਪਹਿਲਾਂ - ਪਹਿਲਾਂ ਸਤਿਯੁਗ ਵਿੱਚ ਆਉਣਗੇ, ਸੂਰਜਵੰਸ਼ੀ ਰਾਜੇ ਅਤੇ ਪ੍ਰਜਾ, ਉਨ੍ਹਾਂ ਦੇ 84 ਜਨਮ ਹੁੰਦੇਂ ਹਨ। ਪਿੱਛੋਂ ਤਾਂ ਮਨੁੱਖਾਂ ਦੀ ਬਹੁਤ ਵ੍ਰਿਧੀ ਹੁੰਦੀ ਹੈ ਨਾ। ਫਿਰ ਕਿਸੇ ਦੇ 83 ਜਨਮ ਤੇ ਕਿਸੇ ਦੇ 80 ਜਨਮ ਹੁੰਦੇਂ ਹਨ। ਉੱਥੇ ਸਤਿਯੁਗ ਵਿੱਚ ਤਾਂ ਪੂਰੀ 150 ਵਰ੍ਹੇ ਉੱਮਰ ਹੁੰਦੀ ਹੈ। ਕੋਈ ਜਲਦੀ ਮਰ ਨਹੀਂ ਸਕਦਾ। ਇਹ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ। ਹੁਣ ਕੋਈ ਪਰਮਪਿਤਾ ਪਰਮਾਤਮਾ ਨੂੰ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਕਿ ਜਿਵੇੰ ਤੁਹਾਡੀ ਆਤਮਾ ਹੈ, ਉਵੇਂ ਮੇਰੀ ਵੀ ਆਤਮਾ ਹੈ। ਤੁਸੀਂ ਸਿਰ੍ਫ ਜਨਮ - ਮਰਨ ਵਿੱਚ ਆਉਂਦੇ ਹੋ, ਮੈਂ ਨਹੀਂ ਆਉਂਦਾ ਹਾਂ। ਮੈਨੂੰ ਬੁਲਾਉਂਦੇ ਵੀ ਉਦੋਂ ਹਨ ਜਦੋਂ ਪਤਿਤ ਬਣਦੇ ਹਨ। ਜਦੋਂ ਬਹੁਤ ਦੁਖੀ ਹੋ ਜਾਂਦੇ ਹਨ ਉਦੋਂ ਬੁਲਾਉਂਦੇ ਹਨ। ਇਸ ਸਮੇਂ ਤੁਹਾਨੂੰ ਬੱਚਿਆਂ ਨੂੰ ਸ਼ਿਵਬਾਬਾ ਪੜ੍ਹਾ ਰਹੇ ਹਨ।

ਕਈ ਪੁੱਛਦੇ ਹਨ ਕਿ ਇਹ ਕਿਵੇਂ ਮੰਨੀਏ ਕਿ ਪਰਮਾਤਮਾ ਆਉਂਦੇ ਹਨ! ਤਾਂ ਉਨ੍ਹਾਂ ਨੂੰ ਸਮਝਾਉਣਾ ਹੈ ਕਿ ਸਭ ਪੁਕਾਰਦੇ ਹਨ - ਹੇ ਪਤਿਤ - ਪਾਵਨ ਆਵੋ। ਹੁਣ ਉਹ ਹੈ ਨਿਰਾਕਾਰ। ਉਨ੍ਹਾਂ ਦਾ ਆਪਣਾ ਸ਼ਰੀਰ ਨਹੀਂ ਹੈ, ਆਉਣਾ ਵੀ ਹੈ ਪਤਿਤ ਦੁਨੀਆਂ ਵਿੱਚ। ਪਾਵਨ ਦੁਨੀਆ ਵਿੱਚ ਤਾਂ ਨਹੀਂ ਆਉਣਗੇ। ਇਵੇਂ ਸਮਝਾਉਣਾ ਚਾਹੀਦਾ ਹੈ। ਇਹ ਵੀ ਸਮਝਾਉਣਾ ਹੈ ਕਿ ਪਰਮਾਤਮਾ ਇਤਨਾ ਛੋਟਾ ਹੈ ਜਿਵੇੰ ਆਤਮਾ ਛੋਟੀ ਹੈ, ਪਰੰਤੂ ਉਹ ਹੈ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ, ਨਾਲੇਜਫੁਲ। ਬਾਪ ਕਹਿੰਦੇ ਹਨ ਕਿ ਤੁਸੀਂ ਮੈਨੂੰ ਪਰਮਪਿਤਾ ਪਰਮਾਤਮਾ ਕਹਿੰਦੇ ਹੋ। ਪੁਕਾਰਦੇ ਹੋ ਤਾਂ ਜਰੂਰ ਆਉਣਗੇ ਨਾ। ਗਾਇਨ ਵੀ ਹੈ ਕਿ ਦੂਰਦੇਸ਼ ਦਾ ਰਹਿਣ ਵਾਲਾ ਆਇਆ ਦੇਸ਼ ਪਰਾਏ। ਹੁਣ ਬਾਪ ਦਵਾਰਾ ਪਤਾ ਚੱਲਿਆ ਹੈ ਕਿ ਹੁਣ ਅਸੀਂ ਪਰਾਏ ਦੇਸ਼, ਮਤਲਬ ਰਾਵਣ ਦੇ ਦੇਸ਼ ਵਿੱਚ ਹਾਂ। ਸਤਿਯੁਗ, ਤ੍ਰੇਤਾ ਵਿੱਚ ਅਸੀਂ ਈਸ਼ਵਰੀਏ ਦੇਸ਼ ਮਤਲਬ ਆਪਣੇ ਦੇਸ਼ ਵਿੱਚ ਸੀ ਫਿਰ ਦਵਾਪਰ ਤੋਂ ਲੈਕੇ ਅਸੀਂ ਪਰਾਏ ਦੇਸ਼, ਪਰਾਏ ਰਾਜ ਵਿੱਚ ਆ ਜਾਂਦੇ ਹਾਂ। ਵਾਮ ਮਾਰਗ ਤੇ ਆ ਜਾਂਦੇ ਹਾਂ। ਫਿਰ ਭਗਤੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ - ਪਹਿਲਾਂ ਸ਼ਿਵਬਾਬਾ ਦੀ ਭਗਤੀ ਕਰਨ ਲੱਗ ਜਾਂਦੇ ਹਨ, ਫਿਰ ਲੋਕੀ ਸ਼ਿਵ ਦਾ ਇਨ੍ਹਾਂ ਵੱਡਾ ਲਿੰਗ ਬਨਾਉਂਦੇ ਹਨ, ਪਰੰਤੂ ਇੰਨਾ ਵੱਡਾ ਤਾਂ ਉਹ ਹੈ ਨਹੀਂ। ਹੁਣ ਤੁਸੀਂ ਸਮਝਿਆ ਹੈ ਕਿ ਆਤਮਾ ਅਤੇ ਪ੍ਰਮਾਤਮਾ ਵਿੱਚ ਕੀ ਫ਼ਰਕ ਹੈ। ਉਹ ਨਾਲੇਜਫੁਲ ਸਦਾ ਪਾਵਨ, ਸੁਖ ਦਾ ਸਾਗਰ, ਆਨੰਦ ਦਾ ਸਾਗਰ ਹੈ। ਇਹ ਪਰਮ ਆਤਮਾ ਦੀ ਮਹਿਮਾ ਹੈ ਨਾ। ਹੁਣ ਬੁਲਾਉਂਦੇ ਹਨ ਕਿ ਹੇ ਪਤਿਤ - ਪਾਵਨ ਆਵੋ। ਉਹ ਹੈ ਪਰਮਪਿਤਾ ਜੋ ਕਲਪ - ਕਲਪ ਆਉਂਦੇ ਹਨ। ਦੂਰਦੇਸ਼ ਦੇ ਰਹਿਣ ਵਾਲੇ ਮੁਸਾਫ਼ਿਰ ਨੂੰ ਬੁਲਾਉਂਦੇ ਹਨ, ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਬ੍ਰਹਮਾ, ਸਰਸਵਤੀ ਨੂੰ ਤਾਂ ਬੁਲਾਉਂਦੇ ਨਹੀਂ ਹਨ। ਪੁਕਾਰਦੇ ਹਨ ਨਿਰਾਕਾਰ ਪਰਮਾਤਮਾ ਨੂੰ। ਆਤਮਾ ਬੁਲਾਉਂਦੀ ਹੈ ਕਿ ਦੂਰਦੇਸ਼ ਦੇ ਰਹਿਣ ਵਾਲੇ ਹੁਣ ਆਵੋ ਦੇਸ਼ ਪਰਾਏ ਕਿਉਂਕਿ ਸਾਰੇ ਪਤਿਤ ਬਣ ਚੁੱਕੇ ਹਨ। ਮੈਂ ਵੀ ਆਵਾਂਗਾ ਉਦੋਂ, ਜਦੋਂ ਰਾਵਣ ਰਾਜ ਖਤਮ ਹੋਣਾ ਹੋਵੇਗਾ। ਮੈਂ ਆਉਂਦਾ ਵੀ ਹਾਂ - ਸੰਗਮਯੁਗੇ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਕਹਿੰਦੇ ਵੀ ਹਨ ਕਿ ਉਹ ਪਰਮ ਆਤਮਾ, ਬਿੰਦੀ ਹੈ। ਅਜਕਲ ਫਿਰ ਕਹਿੰਦੇ ਹਨ ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ। ਆਤਮਾ ਸੋ ਪਰਮਾਤਮਾ ਹੋ ਨਾ ਸਕੇ। ਆਤਮਾ ਪਰਮਾਤਮਾ ਦੋਵੇਂ ਵੱਖ - ਵੱਖ ਹਨ। ਰੂਪ ਦੋਵਾਂ ਦਾ ਇੱਕ ਜਿਹਾ ਹੈ। ਪਰੰਤੂ ਆਤਮਾ ਪਤਿਤ ਬਣਦੀ ਹੈ, 84 ਜਨਮਾਂ ਦਾ ਪਾਰਟ ਵਜਾਉਣਾ ਪੇਂਦਾ ਹੈ। ਪਰਮਾਤਮਾ ਜਨਮ ਮਰਨ ਰਹਿਤ ਹੈ। ਜੇਕਰ ਆਤਮਾ ਸੋ ਪਰਮਾਤਮਾ ਕਹਿੰਦੇ ਤਾਂ ਕੀ ਸਤੋਪ੍ਰਧਾਨ ਪਰਮਾਤਮਾ, ਤਮੋਪ੍ਰਧਾਨ ਵਿੱਚ ਆਉਂਦੇ ਹਨ। ਨਹੀਂ, ਇਹ ਤਾਂ ਹੋ ਨਾ ਸਕੇ। ਬਾਪ ਕਹਿੰਦੇ ਹਨ ਕਿ ਮੈਂ ਆਉਂਦਾ ਹਾਂ, ਸ੍ਰਵ ਆਤਮਾਵਾਂ ਦੀ ਸਰਵਿਸ ਕਰਨ। ਮੇਰਾ ਜਨਮ ਵੀ ਨਹੀਂ ਕਿਹਾ ਜਾਂਦਾ। ਮੈਂ ਆਉਂਦਾ ਹੀ ਹਾਂ ਨਰਕਵਾਸੀਆਂ ਨੂੰ ਸਵਰਗਵਾਸੀ ਬਨਾਉਣ। ਪਰਾਏ ਦੇਸ਼ ਵਿੱਚ ਆਏ ਹਨ, ਆਪਣਾ ਸਵਰਗ ਸਥਾਪਨ ਕਰਨ। ਬਾਪ ਹੀ ਆਕੇ ਸਾਨੂੰ ਸਵਰਗ ਦੇ ਲਾਇਕ ਬਨਾਉਂਦੇ ਹਨ। ਇਹ ਵੀ ਸਮਝਾਇਆ ਹੈ ਕਿ ਹੋਰ ਆਤਮਾਵਾਂ ਦਾ ਪਾਰਟ ਆਪਣਾ - ਆਪਣਾ ਹੈ। ਪਰਮਾਤਮਾ ਜਨਮ - ਮਰਨ ਰਹਿਤ ਹੈ। ਆਉਂਦੇ ਵੀ ਜਰੂਰ ਹਨ ਤਾਂ ਹੀ ਤੇ ਸ਼ਿਵਰਾਤਰੀ ਮਨਾਉਂਦੇ ਹਨ। ਪ੍ਰੰਤੂ ਉਹ ਕਦੋਂ ਆਏ, ਇਹ ਕੋਈ ਨਹੀਂ ਜਾਣਦੇ। ਇਵੇਂ ਹੀ ਸ਼ਿਵ ਜਯੰਤੀ ਮਨਾਉਂਦੇ ਆਏ ਹਨ। ਜਰੂਰ ਸੰਗਮ ਤੇ ਆਏ ਹੋਣਗੇ, ਸਵਰਗ ਸਥਾਪਨ ਕਰਨ। ਪਤਿਤਾਂ ਨੂੰ ਪਾਵਨ ਬਨਾਉਣ ਜਰੂਰ ਸੰਗਮ ਤੇ ਆਉਣਗੇ ਨਾ। ਪਾਵਨ ਸ੍ਰਿਸ਼ਟੀ ਹੈ ਸਵਰਗ। ਕਹਿੰਦੇ ਹਨ ਪਤਿਤ - ਪਾਵਨ ਆਓ। ਫਿਰ ਜਰੂਰ ਪਤਿਤ ਦੁਨੀਆਂ ਦੇ ਵਿਨਾਸ਼ ਦਾ ਸਮੇਂ ਹੋਵੇਗਾ, ਤਾਂ ਹੀ ਪਾਵਨ ਦੁਨੀਆਂ ਸਥਾਪਨ ਕਰਨਗੇ। ਯੁਗੇ - ਯੁਗੇ ਤਾਂ ਨਹੀਂ ਆਉਂਦੇ। ਬਾਪ ਕਹਿੰਦੇ ਹਨ - ਮੈਨੂੰ ਸੰਗਮ ਤੇ ਹੀ ਆਕੇ ਪਤਿਤ ਦੁਨੀਆਂ ਨੂੰ ਪਾਵਨ ਬਨਾਉਣਾ ਹੈ। ਇਹ ਪਰਾਇਆ ਦੇਸ਼ ਹੈ, ਰਾਵਣ ਦਾ ਦੇਸ਼। ਪਰੰਤੂ ਇਹ ਕੋਈ ਮਨੁੱਖ ਥੋੜ੍ਹੀ ਨਾ ਜਾਣਦੇ ਕਿ ਰਾਵਣ ਦਾ ਰਾਜ ਚਲ ਰਿਹਾ ਹੈ। ਕਦੋਂ ਤੋੰ ਇਹ ਰਾਵਣ ਰਾਜ ਸ਼ੁਰੂ ਹੋਇਆ, ਕੁਝ ਵੀ ਪਤਾ ਨਹੀਂ। ਪਹਿਲੀ - ਪਹਿਲੀ ਮੁੱਖ ਗੱਲ ਆਤਮਾ ਅਤੇ ਪ੍ਰਮਾਤਮਾ ਦਾ ਰਾਜ਼ ਸਮਝਾਉਣਾ ਹੈ, ਫਿਰ ਸਮਝਾਉਣਾ ਹੈ ਕਿ ਉਹ ਕਲਪ ਦੇ ਸੰਗਮਯੁਗ ਤੇ ਆਉਂਦੇ ਹਨ ਪਾਵਨ ਬਨਾਉਣ। ਇਹ ਕੰਮ ਉਨ੍ਹਾਂ ਦਾ ਹੀ ਹੈ, ਨਾ ਕਿ ਸ਼੍ਰੀਕ੍ਰਿਸ਼ਨ ਦਾ। ਸ਼੍ਰੀਕ੍ਰਿਸ਼ਨ ਤਾਂ ਖੁਦ ਹੀ 84 ਜਨਮ ਲੈ ਹੇਠਾਂ ਉੱਤਰਦੇ ਹਨ। ਸੂਰਜਵੰਸ਼ੀ ਸਾਰੇ ਹੇਠਾਂ ਉੱਤਰਦੇ ਹਨ। ਝਾੜ ਅੱਧਾ ਤਾਜਾ, ਅੱਧਾ ਪੁਰਾਣਾ ਥੋੜ੍ਹੀ ਨਾ ਹੋਵੇਗਾ। ਜੜ੍ਹਜੜ੍ਹੀਭੂਤ ਅਵਸਥਾ ਸਭਦੀ ਹੁੰਦੀ ਹੈ। ਕਲਪ ਦੀ ਆਯੂ ਦਾ ਵੀ ਮਨੁੱਖਾਂ ਨੂੰ ਪਤਾ ਨਹੀਂ ਹੈ। ਸ਼ਾਸਤਰਾਂ ਵਿੱਚ ਲੰਬੀ - ਚੋੜੀ ਆਯੂ ਦੇ ਦਿੱਤੀ ਹੈ। ਇਹ ਬਾਪ ਹੀ ਬੈਠ ਸਮਝਾਉਂਦੇ ਹਨ। ਇਸ ਵਿੱਚ ਹੋਰ ਪ੍ਰਸ਼ਨ ਉੱਠ ਨਹੀਂ ਸਕਦਾ। ਰਚਤਾ ਬਾਪ ਸੱਚ ਹੀ ਬੋਲਦੇ ਹਨ। ਅਸੀਂ ਇਤਨੇ ਬੀ. ਕੇ. ਹਾਂ, ਸਭ ਮੰਨਦੇ ਹਨ। ਤਾਂ ਜਰੂਰ ਹੈ ਤਾਂ ਤੇ ਮੰਨਦੇ ਹਨ। ਅੱਗੇ ਚਲ ਜਦੋਂ ਨਿਸ਼ਚੇ ਹੋਵੇਗਾ ਤਾਂ ਸਭ ਸਮਝ ਵਿੱਚ ਆ ਜਾਵੇਗਾ। ਪਹਿਲੇ - ਪਹਿਲੇ ਮਨੁੱਖਾਂ ਨੂੰ ਇਹ ਸਮਝਾਉਣਾ ਹੈ ਕਿ ਪਰਮਪਿਤਾ ਪਰਮਾਤਮਾ ਨਿਰਾਕਾਰ ਦੂਰਦੇਸ਼ ਤੋੰ ਆਏ ਹਨ। ਪ੍ਰੰਤੂ ਕਿਸ ਸ਼ਰੀਰ ਵਿੱਚ ਆਏ? ਸੁਖਸ਼ਮਵਤਨ ਵਿੱਚ ਆਕੇ ਕੀ ਕਰਨਗੇ? ਜਰੂਰ ਇੱਥੇ ਆਉਣਾ ਪਵੇ। ਪ੍ਰਜਾਪਿਤਾ ਬ੍ਰਹਮਾ ਵੀ ਇੱਥੇ ਚਾਹੀਦਾ। ਬ੍ਰਹਮਾ ਕੌਣ ਹੈ, ਇਹ ਵੀ ਬਾਪ ਬੈਠ ਸਮਝਾਉਂਦੇ ਹਨ। ਜਿਸ ਵਿੱਚ ਪ੍ਰਵੇਸ਼ ਕੀਤਾ ਹੈ ਉਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਸਨ ਤਾਂ ਬੱਚੇ ਵੀ ਨਹੀਂ ਜਾਣਦੇ ਸਨ। ਬੱਚੇ ਵੀ ਤਾਂ ਬਣਦੇ ਜਦੋਂ ਮੈਂ ਅਡੋਪਟ ਕਰਦਾ ਹਾਂ। ਮੈਂ ਇਨ੍ਹਾਂ (ਸਾਕਾਰ) ਸਹਿਤ ਬੱਚਿਆਂ ਨੂੰ ਸਮਝਾਉਂਦਾ ਹਾਂ ਕਿ ਤੁਸੀਂ ਆਪਣੇ ਜਨਮਾਂ ਨੂੰ ਭੁੱਲ ਗਏ ਹੋ। ਹੁਣ ਸ੍ਰਿਸ਼ਟੀ ਦਾ ਚੱਕਰ ਪੂਰਾ ਹੁੰਦਾ ਹੈ ਫਿਰ ਰਪੀਟ ਹੋਵੇਗਾ। ਮੈਂ ਆਇਆ ਹਾਂ ਪਾਵਨ ਬਨਾਉਣ ਦੇ ਲਈ, ਰਾਜਯੋਗ ਸਿਖਾਉਣ। ਪਾਵਨ ਬਣਨ ਦਾ ਹੋਰ ਕੋਈ ਰਸਤਾ ਨਹੀਂ ਹੈ। ਜੇਕਰ ਇਹ ਰਾਜ਼ ਮਨੁੱਖ ਜਾਣਦੇ ਤਾਂ ਗੰਗਾ ਆਦਿ ਤੇ ਸ਼ਨਾਨ ਕਰਨ, ਮੇਲੇ ਆਦਿ ਤੇ ਜਾਂਦੇ ਨਹੀਂ। ਇਨ੍ਹਾਂ ਪਾਣੀ ਦੀਆਂ ਨਦੀਆਂ ਵਿੱਚ ਤਾਂ ਸਦੈਵ ਸ਼ਨਾਨ ਕਰਦੇ ਰਹਿੰਦੇ ਹਨ। ਦਵਾਪਰ ਤੋੰ ਲੈਕੇ ਕਰਦੇ ਆਏ ਹਨ। ਸਮਝਦੇ ਹਨ ਕਿ ਗੰਗਾ ਵਿੱਚ ਡੁਬਕੀ ਮਾਰਨ ਨਾਲ ਪਾਪ ਨਾਸ਼ ਹੋਣਗੇ। ਪਰੰਤੂ ਕਿਸੇ ਦੇ ਵੀ ਪਾਪ ਨਾਸ਼ ਨਹੀਂ ਹੁੰਦੇਂ ਹਨ। ਪਹਿਲਾਂ - ਪਹਿਲਾਂ ਤਾਂ ਆਤਮਾ ਅਤੇ ਪ੍ਰਮਾਤਮਾ ਦਾ ਹੀ ਰਾਜ਼ ਦੱਸੋ। ਆਤਮਾਵਾਂ ਹੀ ਪਰਮਾਤਮਾ ਬਾਪ ਨੂੰ ਪੁਕਾਰਦੀਆਂ ਹਨ, ਉਹ ਨਿਰਾਕਾਰ ਹੈ, ਆਤਮਾ ਵੀ ਨਿਰਾਕਾਰ ਹੈ। ਇਨਾਂ ਆਰਗਨਸ ਦਵਾਰਾ ਆਤਮਾ ਪੁਕਾਰਦੀ ਹੈ। ਭਗਤੀ ਦੇ ਬਾਦ ਭਗਵਾਨ ਨੂੰ ਆਉਣਾ ਹੈ, ਇਹ ਵੀ ਡਰਾਮਾ ਵਿੱਚ ਪਾਰਟ ਹੈ।

ਬਾਪ ਕਹਿੰਦੇ ਹਨ ਮੈਨੂੰ ਨਵੀਂ ਦੁਨੀਆਂ ਸਥਾਪਨ ਕਰਨ ਆਉਣਾ ਪੈਂਦਾ ਹੈ। ਸ਼ਾਸਤਰਾਂ ਵਿੱਚ ਵੀ ਹੈ ਕਿ ਭਗਵਾਨ ਨੂੰ ਸੰਕਲਪ ਉੱਠਿਆ ਤਾਂ ਜਰੂਰ ਡਰਾਮਾ ਪਲਾਨ ਅਨੁਸਾਰ ਸੰਕਲਪ ਉੱਠਿਆ ਹੋਵੇਗਾ। ਪਹਿਲੋਂ ਇਨ੍ਹਾਂ ਗੱਲਾਂ ਨੂੰ ਥੋੜ੍ਹਾ ਨਾ ਸਮਝਦੇ ਸਨ। ਦਿਨ - ਪ੍ਰਤੀਦਿਨ ਸਮਝਦੇ ਜਾਂਦੇ ਹਨ। ਬਾਪ ਕਹਿੰਦੇ ਹਨ - ਮੈਂ ਤੁਹਾਨੂੰ ਨਵੀਆਂ ਤੋਂ ਨਵੀਆਂ ਗੁਪਤ ਤੋਂ ਗੁਪਤ ਗੱਲਾਂ ਸੁਣਾਉਂਦਾ ਹਾਂ। ਸੁਣਦੇ - ਸੁਣਦੇ ਸਮਝਦੇ ਜਾਂਦੇ ਹਨ। ਪਹਿਲੋਂ ਇਵੇਂ ਨਹੀਂ ਕਹਿੰਦੇ ਸੀ ਕਿ ਸ਼ਿਵਬਾਬਾ ਪੜ੍ਹਾਉਂਦੇ ਹਨ। ਹੁਣ ਤਾਂ ਚੰਗੀ ਤਰ੍ਹਾਂ ਸਮਝ ਗਏ ਹਨ, ਹੋਰ ਵੀ ਸਮਝਣ ਵਾਲਾ ਬਹੁਤ ਪਿਆ ਹੈ। ਰੋਜ਼ ਸਮਝਾਉਂਦੇ ਰਹਿੰਦੇ ਹਨ ਕਿ ਕਿਵੇਂ ਕਿਸੇ ਨੂੰ ਸਮਝਾਉਣਾ ਚਾਹੀਦਾ ਹੈ। ਪਹਿਲੋਂ ਇਹ ਨਿਸ਼ਚੇ ਕਰਨ ਕੀ ਬੇਹੱਦ ਦਾ ਬਾਪ ਸਮਝਾਉਂਦੇ ਹਨ ਤਾਂ ਉਹ ਜਰੂਰ ਸੱਚ ਦੱਸਣਗੇ। ਇਸ ਵਿੱਚ ਮੂੰਝਣ ਦੀ ਵੀ ਲੋੜ ਨਹੀਂ। ਬੱਚੇ ਕਈ ਪੱਕੇ ਹਨ, ਕਈ ਕੱਚੇ ਹਨ। ਕੱਚਾ ਹੈ ਤਾਂ ਕਿਸੇ ਨੂੰ ਸਮਝਾ ਨਹੀਂ ਸਕਦੇ ਹਨ। ਇਹ ਤਾਂ ਸਕੂਲ ਵਿੱਚ ਵੀ ਨੰਬਰਵਾਰ ਹੁੰਦੇਂ ਹਨ। ਬਹੁਤਿਆਂ ਨੂੰ ਇਹ ਸ਼ੰਸੇ ਹੁੰਦਾ ਹੈ ਕਿ ਅਸੀਂ ਕਿਵੇਂ ਸਮਝਾਈਏ ਕੀ ਪਰਮਪਿਤਾ ਪਰਮਾਤਮਾ ਆਕੇ ਪੜ੍ਹਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਬੁੱਧੀ ਵਿੱਚ ਹੈ ਕਿ ਸ਼੍ਰੀਕ੍ਰਿਸ਼ਨ ਨੇ ਗਿਆਨ ਸੁਣਾਇਆ। ਹੁਣ ਪਤਿਤ ਦੁਨੀਆਂ ਵਿੱਚ ਤਾਂ ਕ੍ਰਿਸ਼ਨ ਆ ਨਹੀਂ ਸਕਦਾ। ਇਹ ਉਨ੍ਹਾਂ ਨੂੰ ਸਿੱਧ ਕਰੋ ਕਿ ਪਰਮਾਤਮਾ ਨੂੰ ਹੀ ਆਉਣਾ ਪੈਂਦਾ ਹੈ, ਪਤਿਤ ਦੁਨੀਆਂ ਅਤੇ ਪਤਿਤ ਸ਼ਰੀਰ ਵਿੱਚ। ਬਾਪ ਇਹ ਵੀ ਸਮਝਦੇ ਹਨ ਕਿ ਹਰ ਇੱਕ ਦੀ ਆਪਣੀ - ਆਪਣੀ ਬੁੱਧੀ ਹੈ। ਕਈ ਤਾਂ ਝੱਟ ਸਮਝ ਜਾਂਦੇ ਹਨ। ਜਿੰਨਾਂ ਹੋ ਸਕੇ ਸਮਝਾਉਣਾ ਹੈ। ਬ੍ਰਾਹਮਣ ਸਭ ਇੱਕ ਜਿਹੇ ਨਹੀਂ ਹੁੰਦੇਂ ਹਨ। ਪ੍ਰੰਤੂ ਦੇਹ - ਅਭਿਮਾਨ ਬੱਚਿਆਂ ਵਿੱਚ ਬਹੁਤ ਹੈ। ਇਹ ਬਾਬਾ ਵੀ ਜਾਣਦੇ ਹਨ ਕਿ ਨੰਬਰਵਾਰ ਹਨ। ਡਾਇਰੈਕਸ਼ਨ ਤੇ ਬੱਚਿਆਂ ਨੂੰ ਚਲਣਾ ਪਵੇ। ਵੱਡਾ ਬਾਬਾ ਜੋ ਕਹੇ, ਉਹ ਮੰਨਣਾ ਚਾਹੀਦਾ ਹੈ। ਗੁਰੂਆਂ ਆਦਿ ਦੀ ਤੇ ਮੰਨਦੇ ਆਏ ਹੋ। ਹੁਣ ਬਾਪ ਤਾਂ ਜੋ ਸਵਰਗ ਵਿੱਚ ਲੈ ਜਾਣਾ ਵਾਲਾ ਹੈ, ਉਨ੍ਹਾਂ ਦੀ ਗੱਲ ਤਾਂ ਅੱਖ ਬੰਦ ਕਰਕੇ ਮੰਨਣੀ ਚਾਹੀਦੀ ਹੈ। ਪਰੰਤੂ ਅਜਿਹੇ ਨਿਸ਼ਚੇ ਬੁੱਧੀ ਹੈ ਨਹੀਂ। ਭਾਵੇਂ ਉਸ ਵਿੱਚ ਨੁਕਸਾਨ ਹੋਵੇ ਜਾਂ ਫਾਇਦਾ ਹੋਵੇ, ਮੰਨ ਲੈਣਾ ਚਾਹੀਦਾ ਹੈ। ਭਾਵੇਂ ਸਮਝੋ ਨੁਕਸਾਨ ਵੀ ਹੋ ਜਾਵੇ। ਫਿਰ ਵੀ ਬਾਬਾ ਕਹਿੰਦੇ ਹਨ ਨਾ - ਹਮੇਸ਼ਾਂ ਇਵੇਂ ਹੀ ਸਮਝੋ ਕਿ ਸ਼ਿਵਬਾਬਾ ਹੀ ਕਹਿੰਦੇ ਹਨ, ਬ੍ਰਹਮਾ ਲਈ ਨਾ ਸਮਝੋ। ਰਿਸਪੋਨਸੀਬਲ ਸ਼ਿਵਬਾਬਾ ਹੋਵੇਗਾ। ਉਨ੍ਹਾਂ ਦਾ ਇਹ ਰਥ ਹੈ, ਉਹ ਠੀਕ ਕਰ ਦੇਣਗੇ। ਕਹਿਣਗੇ ਕਿ ਮੈਂ ਬੈਠਾ ਹਾਂ। ਹਮੇਸ਼ਾ ਸਮਝੋ ਸ਼ਿਵਬਾਬਾ ਹੀ ਕਹਿੰਦੇ ਹਨ, ਇਹ ਕੁਝ ਨਹੀਂ ਜਾਣਦੇ। ਇਵੇਂ ਹੀ ਸਮਝੋ। ਇੱਕ ਪਾਸੇ ਤਾਂ ਨਿਸ਼ਚੇ ਰੱਖਣਾ ਚਾਹੀਦਾ ਹੈ ਨਾ, ਸ਼ਿਵਬਾਬਾ ਕਹਿੰਦੇ ਮੇਰਾ ਮੰਨਦੇ ਰਹੋ ਤਾਂ ਤੁਹਾਡਾ ਕਲਿਆਣ ਹੁੰਦਾ ਰਹੇਗਾ। ਇਹ ਬ੍ਰਹਮਾ ਵੀ ਜੇਕਰ ਕੁਝ ਕਹਿੰਦੇ ਹਨ, ਤਾਂ ਉਨ੍ਹਾਂ ਦਾ ਰਿਸਪੋਨਸੀਬਲ ਵੀ ਮੈਂ ਹਾਂ। ਤੁਸੀਂ ਬੱਚੇ ਫਿਕਰ ਨਹੀਂ ਕਰੋ। ਸ਼ਿਵਬਾਬਾ ਨੂੰ ਯਾਦ ਕਰਨ ਨਾਲ ਅਵਸਥਾ ਹੋਰ ਹੀ ਪੱਕੀ ਹੋ ਜਾਏਗੀ। ਨਿਸ਼ਚੇ ਵਿੱਚ ਵਿਕਰਮ ਵੀ ਵਿਨਾਸ਼ ਹੋਣਗੇ।, ਬਲ ਵੀ ਮਿਲੇਗਾ। ਜਿਨ੍ਹਾਂ ਬਾਬਾ ਨੂੰ ਯਾਦ ਕਰੋਗੇ ਉਨਾਂ ਬਲ ਜਾਸਤੀ ਮਿਲੇਗਾ। ਜੋ ਸ੍ਰੀਮਤ ਤੇ ਚੱਲ ਸਰਵਿਸ ਕਰਦੇ ਹਨ। ਉਹੀ ਉੱਚ ਪਦਵੀ ਪਾਉਣਗੇ। ਬਹੁਤਿਆਂ ਵਿੱਚ ਦੇਹ - ਅਭਿਮਾਨ ਬਹੁਤ ਰਹਿੰਦਾ ਹੈ। ਬਾਬਾ ਦੇਖੋ ਸਭ ਸਾਰੇ ਬੱਚਿਆਂ ਨਾਲ ਕਿਵੇਂ ਪਿਆਰ ਨਾਲ ਚਲਦਾ ਹੈ। ਸਭ ਨਾਲ ਗੱਲ ਕਰਦੇ ਰਹਿੰਦੇ ਹਨ। ਬੱਚਿਆਂ ਕੋਲੋਂ ਪੁੱਛਦੇ ਹਨ ਠੀਕ ਬੈਠੇ ਹੋ! ਕੋਈ ਤਕਲੀਫ਼ ਤਾਂ ਨਹੀਂ ਹੈ! ਲਵ ਹੁੰਦਾ ਹੈ ਬੱਚਿਆਂ ਲਈ। ਬੇਹੱਦ ਦੇ ਬਾਪ ਨੂੰ ਬੱਚਿਆਂ ਦੇ ਲਈ ਬਹੁਤ- ਬਹੁਤ ਲਵ ਹੈ। ਜੋ ਜਿਨ੍ਹਾਂ ਸ਼੍ਰੀਮਤ ਤੇ ਸਰਵਿਸ ਕਰਦੇ ਹਨ ਉਸ ਅਨੁਸਾਰ ਲਵ ਰਹਿੰਦਾ ਹੈ। ਸਰਵਿਸ ਵਿੱਚ ਹੀ ਫਾਇਦਾ ਹੈ। ਸਰਵਿਸ ਵਿੱਚ ਹੱਡੀਆਂ ਦੇਣੀ ਹੈ। ਕੋਈ ਵੀ ਕੰਮ ਕਰਦੇ ਰਹਿਣਗੇ ਤਾਂ ਉਹ ਫਿਰ ਦਿਲ ਵਿੱਚ ਵੀ ਰਹਿੰਦੇ ਹਨ ਕਿ ਇਹ ਬੱਚਾ ਫਸਟ ਕਲਾਸ ਹੈ। ਪਰ ਚਲਦੇ - ਚਲਦੇ ਕਿਸੇ ਤੇ ਗ੍ਰਹਿਚਾਰੀ ਵੀ ਬੈਠਦੀ ਹੈ। ਮਾਇਆ ਦਾ ਸਾਹਮਣਾ ਹੁੰਦਾ ਹੈ ਨਾ। ਗ੍ਰਹਿਚਾਰੀ ਦੇ ਕਾਰਨ ਫਿਰ ਗਿਆਨ ਉਠਾ ਨਹੀਂ ਸਕਦੇ। ਕੋਈ ਤਾਂ ਫਿਰ ਕਰਮਣਾ ਸੇਵਾ ਅਥੱਕ ਹੋਕੇ ਕਰਦੇ ਹਨ।

ਤੁਹਾਡਾ ਕੰਮ ਹੈ ਸਭ ਨੂੰ ਸੁਖਧਾਮ ਦਾ ਮਲਿਕ ਬਣਾਉਣਾ। ਕਿਸੇ ਨੂੰ ਦੁੱਖ ਨਹੀਂ ਦੇਣਾ। ਗਿਆਨ ਨਹੀਂ ਹੈ ਤਾਂ ਫਿਰ ਬਹੁਤ ਦੁੱਖ ਦਿੰਦੇ ਹਨ। ਫਿਰ ਕਿੰਨਾ ਵੀ ਸਮਝਾਵੋ ਤਾਂ ਸਮਝਦੇ ਨਹੀਂ ਹਨ। ਪਹਿਲੇ - ਪਹਿਲੇ ਸਮਝਾਣੀ ਦੇਣੀ ਹੈ ਆਤਮਾ ਅਤੇ ਪਰਮਾਤਮਾ ਦੀ। ਕਿਵੇਂ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਨੁੰਧਿਆ ਹੋਇਆ ਹੈ, ਜੋ ਅਵਿਨਾਸ਼ੀ ਪਾਰ੍ਟ ਹੈ। ਕਦੀ ਬਦਲਣ ਦਾ ਨਹੀਂ ਹੈ, ਡਰਾਮਾ ਵਿੱਚ ਨੁੰਧਿਆ ਹੋਇਆ ਹੈ। ਇਹ ਨਿਸ਼ਚੈ ਵਾਲਾ ਕਦੇ ਹਿੱਲੇਗਾ ਨਹੀਂ। ਬਹੁਤ ਹਿੱਲ ਜਾਂਦੇ ਹਨ। ਪਿਛਾੜੀ ਵਿੱਚ ਜਦੋਂ ਭੰਭੋਰ ਨੂੰ ਅੱਗ ਲਗੇਗੀ ਤਾਂ ਅਚਲ ਬਣ ਜਾਣਗੇ। ਹੁਣ ਤਾਂ ਬਹੁਤ ਯੁਕਤੀ ਨਾਲ ਸਮਝਾਉਣਾ ਹੈ। ਚੰਗੇ - ਚੰਗੇ ਬੱਚੇ ਤਾਂ ਸਰਵਿਸ ਤੇ ਰਹਿੰਦੇ ਹਨ। ਦਿਲ ਤੇ ਚੜੇ ਰਹਿੰਦੇ ਹਨ। ਬਹੁਤ ਤਿੱਖੇ ਜਾਂਦੇ ਰਹਿੰਦੇ ਹਨ। ਬਹੁਤ ਮਿਹਨਤ ਕਰਦੇ ਹਨ। ਉਨ੍ਹਾਂ ਨੂੰ ਸਰਵਿਸ ਦਾ ਬਹੁਤ ਸ਼ੌਕ ਰਹਿੰਦਾ ਹੈ। ਜਿਸ ਵਿੱਚ ਜੋ ਗੁਣ ਹਨ ਉਹ ਬਾਬਾ ਵਰਨਣ ਕਰਦੇ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਰਵਿਸ ਵਿੱਚ ਹੱਡੀਆਂ ਦੇਣੀ ਹੈ, ਕਿਸੇ ਵੀ ਗੱਲ ਵਿੱਚ ਸੰਸ਼ੇ ਨਹੀਂ ਉਠਾਣਾ ਹੈ। ਸਭ ਨੂੰ ਸਰਵਿਸ ਨਾਲ ਸੁਖ ਦੇਣਾ ਹੈ, ਦੁੱਖ ਨਹੀਂ।

2. ਨਿਸ਼ਚੇ ਦੇ ਬਲ ਨਾਲ ਆਪਣੀ ਅਵਸਥਾ ਨੂੰ ਅਡੋਲ ਬਣਾਉਣਾ ਹੈ। ਜਿਹੜੀ ਸ਼੍ਰੀਮਤ ਮਿਲਦੀ ਹੈ, ਉਸ ਵਿੱਚ ਕਲਿਆਨ ਸਮਾਇਆ ਹੋਇਆ ਹੈ, ਕਿਉਂਕਿ ਰਿਸਪੋਨਸੀਬਲ ਬਾਪ ਹੈ ਇਸਲਈ ਫਿਕਰ ਨਹੀਂ ਕਰਨਾ ਹੈ।

ਵਰਦਾਨ:-
ਸਹਿਯੋਗ ਨੂੰ ਨੇਚਰ ਅਤੇ ਨੈਚਰੁਲ ਬਣਾਉਣ ਵਾਲੇ ਹਰ ਸਬਜੇਕ੍ਟ ਵਿੱਚ ਪ੍ਰਫੈਕਟ ਭਵ

ਜਿਸ ਤਰ੍ਹਾਂ ਬਾਪ ਦੇ ਬੱਚੇ ਹੋ - ਇਸ ਵਿੱਚ ਕੋਈ ਪਰਸੇਂਟੇਜ ਨਹੀਂ ਹੈ, ਇਵੇ ਨਿਰੰਤਰ ਸਹਿਯੋਗੀ ਅਤੇ ਯੋਗੀ ਬਣਨ ਵਿੱਚ ਹੁਣ ਪਰਸੇਂਟੇਜ ਖ਼ਤਮ ਹੋਣੀ ਚਾਹੀਦੀ ਹੈ। ਨੈਚੁਰਲ ਅਤੇ ਨੇਚਰ ਹੋ ਜਾਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿਸੇ ਦੀ ਵਿਸ਼ੇਸ਼ ਨੇਚਰ ਹੁੰਦੀ ਹੈ, ਉਸ ਨੇਚਰ ਦੇ ਵਸ ਨਾ ਚਾਹੁੰਦੇ ਵੀ ਚਲਦੇ ਰਹਿੰਦੇ ਹੋ। ਇਵੇਂ ਇਹ ਵੀ ਨੇਚਰ ਬਣ ਜਾਏ। ਕੀ ਕਰਾਂ, ਕਿਵੇਂ ਯੋਗ ਲਗਾਵਾਂ - ਇਹ ਗੱਲਾਂ ਖ਼ਤਮ ਹੋ ਜਾਣ ਅਤੇ ਹਰ ਸਬਜੈਕਟ ਵਿੱਚ ਪ੍ਰਫੈਕਟ ਬਣ ਜਾਵੋਗੇ। ਪ੍ਰਫੈਕਟ ਮਤਲਬ ਇਫ਼ੇਕਟ ਅਤੇ ਡਿਫੈਕ੍ਟ ਤੋਂ ਪਰੇ।

ਸਲੋਗਨ:-
ਸਹਿਣ ਕਰਨਾ ਹੈ ਤਾਂ ਖੁਸ਼ੀ ਨਾਲ ਕਰੋ, ਮਜ਼ਬੂਰੀ ਨਾਲ ਨਹੀਂ।