07.05.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਬਾਪ ਸਮਾਨ ਦੇਹੀ ਅਭਿਮਾਨੀ ਬਣੋਂ, ਬਾਪ ਦੀ ਇਹ ਹੀ ਚਾਹਨਾ ਹੈ ਕਿ ਬੱਚੇ ਮੇਰੇ ਸਮਾਨ ਬਣ ਮੇਰੇ ਨਾਲ ਘਰ ਚੱਲਣ।"

ਪ੍ਰਸ਼ਨ:-
ਤੁਸੀਂ ਬੱਚੇ ਕਿਸ ਗੱਲ ਦਾ ਵੰਡਰ ਵੇਖਦੇ ਬਾਪ ਦਾ ਸ਼ੁਕਰੀਆ ਗਾਉਂਦੇ ਹੋ?

ਉੱਤਰ:-
ਤੁਸੀਂ ਵੰਡਰ ਵੇਖਦੇ ਬਾਬਾ ਕਿਵੇਂ ਆਪਣੀ ਫਰਜ਼ - ਅਦਾਈ ਨਿਭਾ ਰਹੇ ਹਨ। ਆਪਣੇ ਬੱਚਿਆਂ ਨੂੰ ਰਾਜਯੋਗ ਸਿਖਾਕੇ ਲਾਇਕ ਬਣਾ ਰਹੇ ਹਨ। ਤੁਸੀਂ ਬੱਚੇ ਅੰਦਰ ਹੀ ਅੰਦਰ ਅਜਿਹੇ ਮਿੱਠੇ ਬਾਬਾ ਦਾ ਸ਼ੁਕਰੀਆ ਗਾਉਂਦੇ ਹੋ। ਬਾਬਾ ਕਹਿੰਦੇ ਇਹ ਸ਼ੁਕਰੀਆ ਸ਼ਬਦ ਵੀ ਭਗਤੀਮਾਰਗ ਦਾ ਹੈ। ਬੱਚਿਆਂ ਦਾ ਤੇ ਅਧਿਕਾਰ ਹੁੰਦਾ ਹੈ, ਇਸ ਵਿੱਚ ਸ਼ੁਕਰੀਆ ਦੀ ਵੀ ਕੀ ਗੱਲ। ਡਰਾਮੇ ਅਨੁਸਾਰ ਬਾਪ ਨੇ ਵਰਸਾ ਦੇਣਾ ਹੀ ਹੈ।

ਗੀਤ:-
ਜਿਸ ਦਾ ਸਾਥੀ ਹੈ ਭਗਵਾਨ...

ਓਮ ਸ਼ਾਂਤੀ
ਇਹ ਗੀਤ ਹੈ ਬੱਚਿਆਂ ਦੇ ਲਈ। ਜਿਸ ਦਾ ਸਾਥੀ ਸ੍ਰਵਸ਼ਕਤੀਮਾਣ ਪਰਮਪਿਤਾ ਪ੍ਰਮਾਤਮਾ ਹੈ, ਉਨ੍ਹਾਂਨੂੰ ਮਾਇਆ ਦੀ ਹਨ੍ਹੇਰੀ ਜਾਂ ਤੂਫ਼ਾਨ ਕੀ ਕਰ ਸਕਦਾ ਹੈ। ਉਹ ਹਨ੍ਹੇਰੀ ਨਹੀਂ, ਮਾਇਆ ਦੇ ਤੂਫ਼ਾਨ ਆਤਮਾ ਦੀ ਜੋਤੀ ਨੂੰ ਬੁਝਾ ਦਿੰਦੇ ਹਨ। ਹੁਣ ਜਗਾਉਣ ਵਾਲਾ ਸਾਥੀ ਮਿਲਿਆ ਹੈ, ਤਾਂ ਮਾਇਆ ਕੀ ਕਰ ਸਕਦੀ ਹੈ। ਨਾਮ ਹੀ ਰੱਖਿਆ ਜਾਂਦਾ ਹੈ ਮਹਾਵੀਰ, ਮਾਇਆ ਰਾਵਣ ਤੇ ਜਿੱਤ ਪਾਉਣ ਵਾਲੇ। ਕਿਵੇਂ ਜਿੱਤ ਪਾਉਣੀ ਹੈ? ਉਹ ਤਾਂ ਬੱਚੇ ਸਾਮਣੇ ਬੈਠੇ ਹਨ। ਬਾਪਦਾਦਾ ਬੈਠੇ ਹਨ। ਦਾਦੇ ਅਤੇ ਬਾਪ ਨੂੰ ਪਿਤਾ ਅਤੇ ਪਿਤਾਮਹ ਕਹਿੰਦੇ ਹਨ। ਤਾਂ ਹੋ ਗਏ ਬਾਪਦਾਦਾ। ਬੱਚੇ ਜਾਣਦੇ ਹਨ ਕਿ ਰੂਹਾਂਨੀ ਬਾਪ ਸਾਡੇ ਸਾਮਨੇ ਬੈਠੇ ਹਨ। ਰੂਹਾਂਨੀ ਬਾਪ ਰੂਹਾਂ ਨਾਲ ਹੀ ਗੱਲ ਕਰਨਗੇ। ਆਤਮਾ ਹੀ ਆਰਗੰਜ਼ ਦਵਾਰਾ ਸੁਣਦੀ ਹੈ, ਬੋਲਦੀ ਹੈ। ਤੁਸੀਂ ਬੱਚਿਆਂ ਨੂੰ ਦੇਹ - ਅਭਿਮਾਨੀ ਹੋਣ ਦੀ ਆਦਤ ਪੈ ਗਈ ਹੈ। ਅਧਾਕਲਪ ਦੇਹ - ਅਭਿਮਾਨ ਵਿੱਚ ਰਹਿੰਦੇ ਹੋ। ਇੱਕ ਸ਼ਰੀਰ ਛੱਡ, ਦੂਜਾ ਲਿਆ। ਸ਼ਰੀਰ ਤੇ ਨਾਮ ਪੇਂਦਾ ਹੈ, ਕੋਈ ਕਹੇਗਾ ਮੈਂ ਪਰਮਾਨੰਦ ਹਾਂ, ਕੋਈ ਦਾ ਨਾਮ ਕੀ, ਕੋਈ ਦਾ ਕੀ ਬਾਬਾ ਕਹਿੰਦੇ ਮੈਂ ਸਦਾ ਦੇਹੀ - ਅਭਿਮਾਨੀ ਹਾਂ। ਮੈਨੂੰ ਕਦੇ ਦੇਹ ਨਹੀਂ ਮਿਲਦੀ ਤਾਂ ਮੈਨੂੰ ਕਦੇ ਦੇਹ - ਅਭਿਮਾਨ ਹੋ ਨਹੀਂ ਸਕਦਾ। ਇਹ ਦੇਹ ਤਾਂ ਇਸ ਦਾਦਾ ਦੀ ਹੈ। ਮੈਂ ਸਦਾ - ਦੇਹੀ - ਅਭਿਮਾਨੀ ਹਾਂ। ਤੁਸੀਂ ਬੱਚਿਆਂ ਨੂੰ ਵੀ ਆਪਣੇ ਵਰਗਾ ਬਨਾਉਣਾ ਚਾਹੁੰਦਾ ਹਾਂ ਕਿਉਂਕਿ ਹੁਣ ਤੁਸੀਂ ਮੇਰੇ ਕੋਲ ਆਉਣਾ ਹੈ। ਦੇਹ - ਅਭਿਮਾਨ ਛੱਡਣਾ ਹੈ। ਟਾਈਮ ਲਗਦਾ ਹੈ। ਬਹੁਤ ਸਮੇਂ ਤੋਂ ਦੇਹ - ਅਭਿਮਾਨ ਵਿੱਚ ਰਹਿਣ ਦਾ ਅਭਿਆਸ ਪਿਆ ਹੋਇਆ ਹੈ। ਹੁਣ ਬਾਪ ਕਹਿੰਦੇ ਹਨ ਇਸ ਦੇਹ ਨੂੰ ਵੀ ਛੱਡੋ, ਮੇਰੇ ਵਾਂਗੂ ਬਣੋਂ ਕਿਉਂਕਿ ਤੁਹਾਨੂੰ ਮੇਰਾ ਗੈਸਟ ਬਣਨਾ ਹੈ। ਮੇਰੇ ਕੋਲ ਵਾਪਿਸ ਆਉਣਾ ਹੈ, ਇਸਲਈ ਕਹਿੰਦਾ ਹਾਂ ਕਿ ਪਹਿਲਾਂ ਖ਼ੁਦ ਨੂੰ ਆਤਮਾ ਨਿਸ਼ਚੇ ਕਰੋ। ਇਹ ਮੈਂ ਆਤਮਾਵਾਂ ਨੂੰ ਹੀ ਬੋਲਦਾ ਹਾਂ। ਤੁਸੀਂ ਬਾਪ ਨੂੰ ਯਾਦ ਕਰੋ ਤਾਂ ਉਹ ਦ੍ਰਿਸ਼ਟੀ ਖਤਮ ਹੋ ਜਾਵੇ। ਮਿਹਨਤ ਹੈ ਇਸ ਵਿੱਚ। ਅਸੀਂ ਆਤਮਾਵਾਂ ਦੀ ਸਰਵਿਸ ਕਰ ਰਹੇ ਹਾਂ। ਆਤਮਾ ਸੁਣਦੀ ਹੈ ਆਰਗੰਜ ਦਵਾਰਾ, ਮੈਂ ਆਤਮਾ ਤੁਹਾਨੂੰ ਬਾਬਾ ਦਾ ਸੰਦੇਸ਼ ਦੇ ਰਿਹਾ ਹਾਂ। ਆਤਮਾ ਤੇ ਨਾ ਆਪਣੇ ਨੂੰ ਮੇਲ, ਨਾ ਫੀਮੇਲ ਕਹੇਗੀ। ਮੇਲ ਫੀਮੇਲ ਸ਼ਰੀਰ ਤੇ ਨਾਮ ਪੇਂਦਾ ਹੈ। ਉਹ ਤਾਂ ਹੈ ਹੀ ਪਰਮ ਆਤਮਾ। ਬਾਪ ਕਹਿੰਦੇ ਹਨ ਹੇ ਆਤਮਾਓਂ ਸੁਣਦੀ ਹੋ? ਆਤਮਾ ਕਹਿੰਦੀ ਹੈ ਹਾਂ ਸੁਣਦੀ ਹਾਂ। ਤੁਸੀਂ ਆਪਣੇ ਬਾਪ ਨੂੰ ਜਾਣਦੇ ਹੋ, ਉਹ ਸਾਰੀਆਂ ਆਤਮਾਵਾਂ ਦਾ ਬਾਪ ਹੈ। ਜਿਵੇਂ ਤੁਸੀਂ ਆਤਮਾ ਹੋ ਉਵੇਂ ਹੀ ਮੈਂ ਤੁਹਾਡਾ ਬਾਪ ਹਾਂ, ਜਿਸਨੂੰ ਪਰਮਪਿਤਾ ਪ੍ਰਮਾਤਮਾ ਕਿਹਾ ਜਾਂਦਾ ਹੈ, ਉਨ੍ਹਾਂਨੂੰ ਆਪਣਾ ਸ਼ਰੀਰ ਨਹੀਂ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਆਪਣਾ ਆਕਾਰ ਹੈ। ਆਤਮਾ ਨੂੰ ਆਤਮਾ ਹੀ ਕਹਾਂਗੇ। ਮੇਰਾ ਨਾਮ ਤੇ ਸ਼ਿਵ ਹੈ। ਸ਼ਰੀਰ ਤੇ ਤਾਂ ਬਹੁਤ ਨਾਮ ਪੈਂਦੇ ਹਨ। ਮੈਂ ਸ਼ਰੀਰ ਨਹੀਂ ਲੈਂਦਾ ਹਾਂ, ਇਸਲਈ ਮੇਰਾ ਕੋਈ ਸ਼ਰੀਰਕ ਨਾਮ ਨਹੀਂ ਹੈ। ਤੁਸੀਂ ਸਾਲੀਗ੍ਰਾਮ ਹੋ। ਤੁਸੀਂ ਆਤਮਾਵਾਂ ਨੂੰ ਕਹਿੰਦੇ ਹਨ ਕਿ ਹੇ ਆਤਮਾਓਂ ਸੁਣਦੀ ਹੋ? ਇਹ ਤੁਹਾਨੂੰ ਹੁਣ ਪ੍ਰੈਕਟਿਸ ਕਰਨੀ ਪਵੇ, ਦੇਹੀ ਅਭਿਮਾਨੀ ਹੋਕੇ ਰਹਿਣ ਦੀ। ਆਤਮਾਵਾਂ ਸੁਣਦੀਆਂ ਅਤੇ ਬੋਲਦੀਆਂ ਹਨ ਇਨ੍ਹਾਂ ਆਰਗੰਜ ਦਵਾਰਾ, ਬਾਪ ਬੈਠ ਆਤਮਾਵਾਂ ਨੂੰ ਸਮਝਾਉਂਦੇ ਹਨ। ਆਤਮਾ ਬੇਸਮਝ ਹੋ ਗਈ ਹੈ ਕਿਉਂਕਿ ਬਾਪ ਨੂੰ ਭੁੱਲ ਗਈ ਹੈ। ਇਵੇਂ ਨਹੀਂ ਕਿ ਸ਼ਿਵ ਵੀ ਪਰਮਾਤਮਾ ਹੈ, ਕ੍ਰਿਸ਼ਨ ਵੀ ਪਰਮਾਤਮਾ ਹੈ। ਉਹ ਤਾਂ ਕਹਿੰਦੇ ਪੱਥਰ - ਠੀਕਰ ਸਭ ਪ੍ਰਮਾਤਮਾ ਹੈ। ਸਾਰੀ ਸ੍ਰਿਸ਼ਟੀ ਵਿੱਚ ਉਲਟਾ ਗਿਆਨ ਫੈਲਿਆ ਹੋਇਆ ਹੈ। ਬਹੁਤ ਤਾਂ ਸਮਝਦੇ ਵੀ ਹਨ ਕਿ ਅਸੀਂ ਭਗਵਾਨ ਬਾਪ ਦੇ ਬੱਚੇ ਹਾਂ। ਲੇਕਿਨ ਮੈਜਿਓਰਟੀ ਸ੍ਰਵਵਿਆਪੀ ਕਹਿਣ ਵਾਲੇ ਨਿਕਲਣਗੇ। ਇਸ ਦੁਬਨ ਵਿਚੋਂ ਸਭ ਨੂੰ ਕੱਢਣਾ ਹੈ। ਸਾਰੀ ਦੁਨੀਆਂ ਹੈ ਇੱਕ ਪਾਸੇ, ਬਾਪ ਹੈ ਦੂਜੇ ਪਾਸੇ। ਬਾਪ ਦੀ ਮਹਿਮਾ ਗਾਈ ਹੋਈ ਹੈ। ਓਹੋ ਪ੍ਰਭੂ ਤੇਰੀ ਲੀਲਾ ਓਹੋ ਮੇਰੀ ਮਤ ਜਿਸ ਨਾਲ ਗਤੀ ਅਤੇ ਸਦਗਤੀ ਮਿਲਦੀ ਹੈ। ਸਦਗਤੀ ਦਾਤਾ ਤਾਂ ਇੱਕ ਹੀ ਹੈ। ਮਨੁੱਖ ਗਤੀ ਸਦਗਤੀ ਦੇ ਲਈ ਕਿੰਨਾਂ ਮੱਥਾ ਮਾਰਦੇ ਹਨ। ਇਹ ਇੱਕ ਹੀ ਸਤਿਗੁਰੂ ਹੈ ਜੋ ਮੁਕਤੀ, ਜੀਵਨਮੁਕਤੀ ਦੋਵੇਂ ਦਿੰਦੇ ਹਨ।

ਬਾਪ ਕਹਿੰਦੇ ਹਨ ਇਨ੍ਹਾਂ ਸਾਧੂ, ਸੰਤਾਂ ਆਦਿ ਦੀ ਗਤੀ ਕਰਨ ਮੈਨੂੰ ਆਉਣਾ ਪੇਂਦਾ ਹੈ। ਸਭ ਦੀ ਸਦਗਤੀ ਕਰਨ ਵਾਲਾ ਮੈਂ ਇੱਕ ਹੀ ਹਾਂ। ਆਤਮਾਵਾਂ ਨਾਲ ਗੱਲ ਕਰਦਾ ਹਾਂ। ਮੈਂ ਤੁਹਾਡਾ ਬਾਪ ਹਾਂ ਹੋਰ ਕੋਈ ਇਹ ਕਹਿ ਨਹੀਂ ਸਕਦਾ ਕਿ ਤੁਸੀਂ ਸਾਰੇ ਮੇਰੀ ਸੰਤਾਨ ਹੋ। ਉਹ ਤਾਂ ਕਹਿ ਦਿੰਦੇ ਹਨ ਕਿ ਈਸ਼ਵਰ ਸ੍ਰਵਵਿਆਪੀ ਹੈ। ਤਾਂ ਫਿਰ ਇਵੇਂ ਕਦੇ ਕਹਿ ਨਹੀਂ ਸਕਦੇ। ਇਹ ਤਾਂ ਖ਼ੁਦ ਬਾਪ ਕਹਿੰਦੇ ਹਨ ਕਿ ਮੈਂ ਆਇਆ ਹਾਂ - ਭਗਤਾਂ ਨੂੰ ਭਗਤੀ ਦਾ ਫਲ ਦੇਣ। ਗਾਇਨ ਵੀ ਹੈ - ਭਗਤਾਂ ਦਾ ਰਖਵਾਲਾ ਭਗਵਾਨ ਇੱਕ ਹੈ। ਸਾਰੇ ਭਗਤ ਹਨ, ਤਾਂ ਜਰੂਰ ਭਗਵਾਨ ਵੱਖ ਚੀਜ ਹੈ। ਭਗਤ ਹੀ ਜੇਕਰ ਭਗਵਾਨ ਹੋਣ ਤਾਂ ਉਨ੍ਹਾਂਨੂੰ ਭਗਵਾਨ ਨੂੰ ਯਾਦ ਕਰਨ ਦੀ ਲੋੜ ਨਹੀਂ। ਆਪਣੀ - ਆਪਣੀ ਭਾਸ਼ਾ ਵਿੱਚ ਪਰਮਾਤਮਾ ਨੂੰ ਕੋਈ ਕੀ ਕਹਿੰਦੇ, ਕੋਈ ਕੀ। ਪਰ ਅਸਲ ਨਾਮ ਹੈ ਹੀ ਸ਼ਿਵ। ਕੋਈ ਕਿਸੇ ਦੀ ਗਲਾਨੀ ਕਰਦੇ ਹਨ ਜਾਂ ਡਿਫੇਮ ਕਰਦੇ ਹਨ ਤਾਂ ਉਨ੍ਹਾਂ ਤੇ ਕੇਸ ਕਰਦੇ ਹਨ। ਪਰੰਤੂ ਇਹ ਹੈ ਡਰਾਮਾ, ਇਸ ਵਿੱਚ ਕਿਸੇ ਦੀ ਗੱਲ ਨਹੀਂ ਚੱਲ ਸਕਦੀ। ਬਾਪ ਜਾਣਦੇ ਹਨ ਕਿ ਤੁਸੀਂ ਦੁਖੀ ਹੋਏ ਹੋ ਫਿਰ ਵੀ ਇਹ ਹੋਵੇਗਾ। ਗੀਤਾ ਸ਼ਾਸਤਰ ਆਦਿ ਫਿਰ ਵੀ ਉਹ ਹੀ ਨਿਕਲਣਗੇ। ਲੇਕਿਨ ਸਿਰ੍ਫ ਗੀਤਾ ਆਦਿ ਪੜ੍ਹਨ ਨਾਲ ਤੇ ਕੋਈ ਸਮਝ ਨਹੀਂ ਸਕਦਾ। ਇੱਥੇ ਤਾਂ ਸਮਰੱਥ ਚਾਹੀਦਾ। ਸ਼ਾਸਤਰ ਸੁਨਾਉਣ ਵਾਲੇ ਕਿਸ ਦੇ ਲਈ ਕਹਿਣ ਕਿ ਮੇਰੇ ਨਾਲ ਯੋਗ ਲਗਾਉਣ ਤੇ ਹੇ ਬੱਚੇ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ, ਇਹ ਕਹਿ ਨਹੀਂ ਸਕਦੇ। ਉਹ ਤਾਂ ਸਿਰ੍ਫ ਗੀਤਾ ਪੁਸਤਕ ਪੜ੍ਹਕੇ ਸੁਣਾਉਂਦੇ ਹਨ।

ਹੁਣ ਤੁਸੀਂ ਅਨੁਭਵੀ ਹੋ ਜਾਣਦੇ ਹੋ ਕਿ ਅਸੀਂ 84 ਦੇ ਚੱਕਰ ਵਿੱਚ ਕਿਵੇਂ ਆਉਂਦੇ ਹਾਂ। ਡਰਾਮੇ ਵਿੱਚ ਹਰ ਇੱਕ ਗੱਲ ਆਪਣੇ ਸਮੇਂ ਤੇ ਹੁੰਦੀ ਹੈ। ਇਹ ਬਾਪ ਬੱਚਿਆਂ ਨਾਲ, ਆਤਮਾਵਾਂ ਨਾਲ ਗੱਲ ਕਰਦੇ ਹਨ ਕਿ ਤੁਸੀਂ ਵੀ ਇਵੇਂ ਸਿੱਖੋ ਕਿ ਅਸੀਂ ਆਤਮਾ ਨਾਲ ਗੱਲ ਕਰਦੇ ਹਾਂ, ਸਾਡੀ ਆਤਮਾ ਇਸ ਮੂੰਹ ਨਾਲ ਬੋਲਦੀ ਹੈ। ਤੁਹਾਡੀ ਆਤਮਾ ਇਨ੍ਹਾਂ ਕੰਨਾਂ ਨਾਲ ਸੁਣਦੀ ਹੈ। ਮੈਂ ਬਾਪ ਦਾ ਪੈਗਾਮ ਦਿੰਦਾ ਹਾਂ, ਮੈਂ ਆਤਮਾ ਹਾਂ। ਇਹ ਸਮਝਾਉਣਾ ਕਿਨਾਂ ਸਹਿਜ ਹੈ। ਤੁਹਾਡੀ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਆਤਮਾ ਨੇ 84 ਜਨਮ ਪੂਰੇ ਕੀਤੇ ਹਨ। ਹੁਣ ਬਾਪ ਕਹਿੰਦੇ ਹਨ ਜੇਕਰ ਪਰਮਾਤਮਾ ਸ੍ਰਵਵਿਆਪੀ ਹੁੰਦਾ ਤਾਂ ਜੀਵ ਪਰਮਾਤਮਾ ਕਹੋ ਨਾ। ਜੀਵ ਆਤਮਾ ਕਿਉਂ ਕਹਿੰਦੇ ਹੋ? ਇਹ ਆਤਮਾ ਨਾਲ ਗੱਲ ਕਰਦੇ ਹਨ। ਮੇਰੇ ਭਾਈ, ਆਤਮਾਓਂ ਸਮਝਦੇ ਹੋ ਕਿ ਮੈਂ ਬਾਪ ਦਾ ਸੰਦੇਸ਼ ਸੁਣਾਉਂਦਾ ਹਾਂ - 5 ਹਜਾਰ ਵਰ੍ਹੇ ਪਹਿਲਾਂ ਵਾਲਾ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਇਹ ਦੁਖਧਾਮ ਹੈ। ਸਤਿਯੁਗ ਹੈ ਸੁਖਧਾਮ। ਹੇ ਆਤਮਾਓਂ ਤੁਸੀਂ ਸੁਖਧਾਮ ਵਿੱਚ ਸੀ ਨਾ। ਤੁਸੀਂ 84 ਦਾ ਚੱਕਰ ਲਗਾਇਆ ਹੈ। ਸਤੋਪ੍ਰਧਾਨ ਤੋਂ ਸਤੋ, ਰਜੋ, ਤਮੋ ਵਿੱਚ ਜਰੂਰ ਆਉਣਾ ਹੈ। ਹੁਣ ਫਿਰ ਚੱਲੋ ਵਾਪਿਸ ਸ਼੍ਰੀਕ੍ਰਿਸ਼ਨਪੁਰੀ ਵਿੱਚ। ਚੱਲਕੇ ਕੀ ਬਣਨਾ ਚਾਹੁੰਦੇ ਹੋ? ਮਹਾਰਾਜਾ ਮਹਾਰਾਣੀ ਬਣੋਗੇ ਜਾਂ ਦਾਸ - ਦਾਸੀ? ਇਵੇਂ - ਇਵੇਂ ਆਤਮਾਵਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਮੰਗ ਹੋਣਾ ਚਾਹੀਦਾ ਹੈ। ਇਵੇਂ ਨਹੀਂ ਕਿ ਮੈਂ ਪਰਮਾਤਮਾ ਹਾਂ। ਪਰਮਾਤਮਾ ਤੇ ਹੈ ਹੀ ਗਿਆਨ ਦਾ ਸਾਗਰ। ਉਹ ਕਦੇ ਆਗਿਆਨ ਦਾ ਸਾਗਰ ਬਣਦਾ ਨਹੀਂ। ਗਿਆਨ ਅਤੇ ਅਗਿਆਨ ਦੇ ਸਾਗਰ ਅਸੀਂ ਬਣਦੇ ਹਾਂ। ਬਾਪ ਤੋਂ ਗਿਆਨ ਲੈਕੇ ਮਾਸਟਰ ਸਾਗਰ ਬਣਦੇ ਹਾਂ, ਅਸਲ ਵਿੱਚ ਸਾਗਰ ਇੱਕ ਹੀ ਬਾਪ ਹੈ। ਬਾਕੀ ਸਭ ਨਦੀਆਂ ਹਨ। ਫਰਕ ਹੈ ਨਾ। ਆਤਮਾ ਨੂੰ ਸਮਝਾਇਆ ਉਦੋਂ ਜਾਂਦਾ ਹੈ, ਜਦੋਂ ਕਿ ਆਤਮਾ ਬੇਸਮਝ ਹੈ। ਸਵਰਗ ਵਿੱਚ ਥੋੜ੍ਹੀ ਨਾ ਕਿਸੇ ਨੂੰ ਸਮਝਾਉਂਦੇ ਹਨ। ਇੱਥੇ ਸਭ ਬੇਸਮਝ ਪਤਿਤ ਅਤੇ ਦੁਖੀ ਹਨ। ਗਰੀਬ ਲੋਕੀ ਹੀ ਇਸ ਗਿਆਨ ਨੂੰ ਆਰਾਮ ਨਾਲ ਬੈਠਕੇ ਸੁਣਨਗੇ। ਸ਼ਾਹੂਕਾਰਾਂ ਨੂੰ ਤੇ ਆਪਣਾ ਨਸ਼ਾ ਰਹਿੰਦਾ ਹੈ। ਉਨ੍ਹਾਂ ਵਿਚੋਂ ਤਾਂ ਕੋਈ ਵਿਰਲਾ ਨਿਕਲੇਗਾ। ਜਨਕ ਰਾਜੇ ਨੇ ਸਭ ਦੇ ਦਿੱਤਾ ਨਾ। ਇੱਥੇ ਸਭ ਜਨਕ ਹਨ। ਜੀਵਨਮੁਕਤੀ ਦੇ ਲਈ ਗਿਆਨ ਲੈ ਰਹੇ ਹਨ। ਤਾਂ ਇਹ ਪੱਕਾ ਕਰਨਾ ਪਵੇ ਕਿ ਅਸੀਂ ਆਤਮਾ ਹਾਂ। ਬਾਬਾ ਅਸੀਂ ਤੁਹਾਡਾ ਕਿਨਾਂ ਸ਼ੁਕਰੀਆਂ ਮੰਨੀਏ। ਡਰਾਮਾ ਅਨੁਸਾਰ ਤੁਸੀਂ ਵਰਸਾ ਤੇ ਦੇਣਾ ਹੀ ਹੈ। ਸਾਨੂੰ ਤੁਹਾਡਾ ਬੱਚਾ ਬਣਨਾ ਹੀ ਹੈ, ਇਸ ਵਿੱਚ ਸ਼ੁਕਰੀਆ ਕੀ ਕਰੀਏ। ਸਾਨੂੰ ਤੁਹਾਡਾ ਵਾਰਿਸ ਤੇ ਬਣਨਾ ਹੀ ਹੈ, ਇਸ ਵਿੱਚ ਸ਼ੁਕਰੀਆ ਦੀ ਕੀ ਗੱਲ ਹੈ। ਬਾਪ ਖ਼ੁਦ ਆਕੇ ਸਮਝਾ ਕੇ ਲਾਇਕ ਬਨਾਉਂਦੇ ਹਨ, ਭਗਤੀਮਾਰਗ ਵਿੱਚ ਮਹਿਮਾ ਕਰਦੇ ਹਨ ਸ਼ੁਕਰੀਆ ਸ਼ਬਦ ਨਿਕਲ ਪੇਂਦਾ ਹੈ। ਬਾਪ ਨੂੰ ਤੇ ਆਪਣੀ ਫਰਜ ਅਦਾਈ ਕਰਨੀ ਹੀ ਹੈ। ਆਕੇ ਫਿਰ ਤੋਂ ਸਵਰਗ ਵਿੱਚ ਚੱਲਣ ਦਾ ਰਸਤਾ ਦੱਸਦੇ ਹਨ। ਡਰਾਮੇ ਅਨੁਸਾਰ ਬਾਪ ਨੂੰ ਆਕੇ ਰਾਜਯੋਗ ਸਿਖਲਾਉਣਾ ਹੈ, ਵਰਸਾ ਦੇਣਾ ਹੈ। ਫਿਰ ਜੋ ਪੁਰਸ਼ਾਰਥ ਕਰਨਗੇ ਉਸ ਅਨੁਸਾਰ ਸਵਰਗ ਵਿੱਚ ਆ ਜਾਣਗੇ। ਬਾਕੀ ਇਸ ਵਿੱਚ ਸ਼ੁਕਰੀਆ ਦੀ ਗੱਲ ਹੈ ਨਹੀਂ। ਹੁਣ ਅਸੀਂ ਵੰਡਰ ਖਾਂਦੇ ਹਾਂ ਕਿ ਬਾਬਾ ਨੇ ਕੀ ਖੇਲ੍ਹ ਵਿਖਾਇਆ ਹੈ। ਪਹਿਲੋਂ ਤਾਂ ਅਸੀਂ ਜਾਣਦੇ ਨਹੀਂ ਸੀ, ਹੁਣ ਜਾਣਿਆ ਹੈ। ਕੀ ਬਾਬਾ ਅਸੀਂ ਫਿਰ ਤੋਂ ਇਹ ਭੁੱਲ ਜਾਵਾਂਗੇ? ਹਾਂ ਬੱਚੇ, ਸਾਡੀ ਅਤੇ ਤੁਹਾਡੀ ਬੁੱਧੀ ਵਿਚੋਂ ਇਹ ਗਿਆਨ ਪ੍ਰਾਯ ਲੋਪ ਹੋ ਜਾਵੇਗਾ। ਫਿਰ ਸਮੇਂ ਤੇ ਇਮਰਜ ਹੋਵੇਗਾ, ਜਦੋਂ ਗਿਆਨ ਦੇਣ ਦਾ ਸਮਾਂ ਹੋਵੇਗਾ। ਹੁਣ ਤਾਂ ਅਸੀਂ ਨਿਰਵਾਨਧਾਮ ਚਲੇ ਜਾਵਾਂਗੇ। ਫਿਰ ਭਗਤੀਮਾਰਗ ਵਿੱਚ ਮੈਂ ਪਾਰਟ ਵਜਾਉਂਦਾ ਹਾਂ। ਆਤਮਾ ਵਿੱਚ ਆਟੋਮੈਟਿਕਲੀ ਉਹ ਸੰਸਕਾਰ ਆ ਜਾਂਦੇ ਹਨ। ਮੈਂ ਕਲਪ ਦੇ ਬਾਦ ਵੀ ਇਸ ਸ਼ਰੀਰ ਵਿੱਚ ਆਵਾਂਗਾ, ਇਹ ਬੁੱਧੀ ਵਿੱਚ ਰਹਿੰਦਾ ਹੈ। ਪ੍ਰੰਤੂ ਫਿਰ ਵੀ ਤੁਹਾਨੂੰ ਦੇਹੀ - ਅਭਿਮਾਨੀ ਰਹਿਣਾ ਹੈ। ਨਹੀਂ ਤਾਂ ਦੇਹ - ਅਭਿਮਾਨੀ ਬਣ ਪੈਂਦੇ ਹਨ। ਮੁੱਖ ਗੱਲ ਤੇ ਇਹ ਹੈ। ਬਾਪ ਅਤੇ ਵਰਸਾ ਵਰਸੇ ਨੂੰ ਯਾਦ ਕਰੋ। ਕਲਪ - ਕਲਪ ਤੁਸੀਂ ਵਰਸਾ ਪਾਉਂਦੇ ਹੋ, ਪੁਰਸ਼ਾਰਥ ਅਨੁਸਾਰ। ਕਿੰਨਾ ਸਹਿਜ ਕਰਕੇ ਸਮਝਾਉਂਦੇ ਹਨ। ਬਾਕੀ ਇਸ ਮੰਜਿਲ ਤੇ ਚੱਲਣ ਵਿੱਚ ਗੁਪਤ ਮਿਹਨਤ ਹੈ।

ਆਤਮਾ ਪਹਿਲੇ - ਪਹਿਲੇ ਆਉਂਦੀ ਹੈ ਤਾਂ ਪੁੰਨ ਆਤਮਾ ਸਤੋਪ੍ਰਧਾਨ ਹੈ ਫਿਰ ਉਸਨੂੰ ਪਾਪ ਆਤਮਾ, ਤਮੋਪ੍ਰਧਾਨ ਜਰੂਰ ਬਣਨਾ ਹੈ। ਹੁਣ ਫਿਰ ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਜਰੂਰ ਬਣਨਾ ਹੈ। ਬਾਪ ਨੇ ਪੈਗਾਮ ਦਿੱਤਾ ਹੈ ਕਿ ਮੈਨੂੰ ਯਾਦ ਕਰੋ। ਸਾਰੀ ਰਚਨਾ ਨੂੰ ਬਾਪ ਤੋਂ ਵਰਸਾ ਮਿਲ ਰਿਹਾ ਹੈ। ਸਭਦਾ ਸਦਗਤੀ ਦਾਤਾ ਹੈ ਨਾ। ਸਭ ਤੇ ਦਯਾ ਕਰਨ ਵਾਲਾ ਹੈ ਮਤਲਬ ਸਭ ਤੇ ਰਹਿਮ ਕਰਨ ਵਾਲਾ ਹੈ। ਸਤਿਯੁਗ ਵਿੱਚ ਕੋਈ ਦੁੱਖ ਨਹੀਂ ਹੋਵੇਗਾ। ਬਾਕੀ ਸਭ ਆਤਮਾਵਾਂ ਸ਼ਾਂਤੀਧਾਮ ਵਿੱਚ ਜਾਕੇ ਰਹਿੰਦੀਆਂ ਹਨ। ਤੁਸੀਂ ਬੱਚੇ ਜਾਣ ਗਏ ਹੋ ਕਿ ਹੁਣ ਕਿਆਮਤ ਦਾ ਸਮਾਂ ਹੋਇਆ ਹੈ। ਦੁਖ ਦਾ ਹਿਸਾਬ - ਕਿਤਾਬ ਚੁਕਤੂ ਕਰਨਾ ਹੈ - ਯੋਗਬਲ ਨਾਲ। ਫਿਰ ਗਿਆਨ ਅਤੇ ਯੋਗਬਲ ਨਾਲ ਸਾਨੂੰ ਭਵਿੱਖ ਸੁਖ ਦੇ ਲਈ ਖਾਤਾ ਵੀ ਜਮਾਂ ਕਰਨਾ ਹੈ। ਜਿਨਾਂ ਜਮਾਂ ਕਰੋਗੇ ਉਣਾ ਸੁਖ ਪਾਓਗੇ ਅਤੇ ਦੁੱਖ ਦਾ ਖਾਤਾ ਜਮਾਂ ਹੁੰਦਾ ਜਾਵੇਗਾ। ਹੁਣ ਅਸੀਂ ਕਲਪ ਦੇ ਸੰਗਮ ਤੇ ਆਕੇ ਦੁਖ ਦਾ ਚੌਪੜ੍ਹਾ ਚੁਕਤੂ ਕਰਦੇ ਹਾਂ ਅਤੇ ਦੂਜੇ ਪਾਸੇ ਜਮਾਂ ਕਰਦੇ ਹਾਂ। ਇਹ ਵਪਾਰ ਹੈ ਨਾ। ਬਾਬਾ ਗਿਆਨ ਰਤਨ ਦੇਕੇ ਗੁਣਵਾਨ ਬਣਾ ਦਿੰਦੇ ਹਨ। ਫਿਰ ਜਿਨਾਂ ਜੋ ਧਾਰਨ ਕਰ ਸਕਣ। । ਇੱਕ - ਇੱਕ ਰਤਨ ਲੱਖਾਂ ਦੀ ਮਲਕੀਅਤ ਹੈ, ਜਿਸ ਨਾਲ ਤੁਸੀਂ ਭਵਿੱਖ ਵਿੱਚ ਸਦਾ ਸੁਖੀ ਰਹੋਗੇ। ਇਹ ਹੈ ਦੁਖਧਾਮ, ਉਹ ਹੈ ਸੁਖਧਾਮ। ਸੰਨਿਆਸੀ ਇਹ ਨਹੀਂ ਜਾਣਦੇ ਕਿ ਸਵਰਗ ਵਿੱਚ ਹਮੇਸ਼ਾ ਸੁੱਖ ਹੀ ਸੁੱਖ ਹੈ। ਇੱਕ ਹੀ ਬਾਪ ਹੈ ਜੋ ਗੀਤਾ ਦਵਾਰਾ ਭਾਰਤ ਨੂੰ ਇੰਨਾ ਉੱਚ ਬਣਾਉਂਦੇ ਹਨ। ਉਹ ਲੋਕ ਕਿੰਨਾ ਸ਼ਾਸਤਰ ਆਦਿ ਸੁਣਾਉਂਦੇ ਹਨ। ਪਰ ਦੁਨੀਆਂ ਨੂੰ ਪੁਰਾਣਾ ਬਣਨਾ ਹੀ ਹੈ। ਦੇਵਤਾ ਪਹਿਲੇ ਨਵੀਂ ਸ੍ਰਿਸ਼ਟੀ ਵਿੱਚ ਰਾਮਰਾਜ ਵਿੱਚ ਸਨ। ਹੁਣ ਦੇਵਤੇ ਹਨ ਨਹੀਂ। ਕਿੱਥੇ ਗਏ? ਤਾਂ 84 ਜਨਮ ਕਿਸ ਨੇ ਭੋਗੇ? ਹੋਰ ਕਿਸੇ ਦੇ ਵੀ 84 ਜਨਮ ਦਾ ਹਿਸਾਬ ਨਿਕਲ ਨਾ ਸਕੇ। 84 ਜਨਮ ਜਰੂਰ ਦੇਵਤਾ ਧਰਮ ਵਾਲੇ ਹੀ ਲੈਂਦੇ ਹਨ। ਮਨੁੱਖ ਤਾਂ ਸਮਝਦੇ ਹਨ ਕਿ ਲਕਸ਼ਮੀ - ਨਾਰਾਇਣ ਆਦਿ ਭਗਵਾਨ ਸੀ। ਜਿਸ ਪਾਸੇ ਵੇਖੋ ਤੂੰ ਹੀ ਤੂੰ ਹੈ। ਅੱਛਾ ਭਲਾ ਸਰਵਵਿਆਪੀ ਦੇ ਗਿਆਨ ਤੋਂ ਵੀ ਸੁਖੀ ਹੋ ਜਾਂਦੇ ਹਨ ਕੀ? ਇਹ ਸਰਵਵਿਆਪੀ ਦਾ ਗਿਆਨ ਤਾਂ ਚਲਦਾ ਆਇਆ ਹੈ, ਫਿਰ ਵੀ ਭਾਰਤ ਤਾਂ ਕੰਗਾਲ, ਨਰਕ ਬਣ ਗਿਆ ਹੈ। ਭਗਤੀ ਦਾ ਫਲ ਤਾਂ ਦੇਣਾ ਹੀ ਹੈ ਭਗਵਾਨ ਨੂੰ। ਸੰਨਿਆਸੀ ਜੋ ਆਪ ਹੀ ਸਾਧਨਾ ਕਰਦੇ ਰਹਿੰਦੇ ਉਹ ਫਲ ਕੀ ਦੇਣਗੇ? ਮਨੁੱਖ ਸਦਗਤੀ ਦਾਤਾ ਹੈ ਨਹੀਂ। ਜੋ ਜੋ ਇਸ ਧਰਮ ਦੇ ਹੋਣਗੇ ਉਹ ਨਿਕਲ ਆਉਣਗੇ। ਇਵੇਂ ਤਾਂ ਬਹੁਤ ਸੰਨਿਆਸੀ ਧਰਮ ਵਿੱਚ ਵੀ ਕਨਵਰਟ ਹੋਏ ਹਨ, ਉਹ ਵੀ ਆਉਣਗੇ। ਇਹ ਸਭ ਸਮਝਣ ਦੀਆਂ ਗੱਲਾਂ ਹਨ।

ਬਾਬਾ ਸਮਝਾਉਂਦੇ ਹਨ - ਇਹ ਪ੍ਰੈਕਟਿਸ ਰੱਖਨੀ ਹੈ ਕਿ ਮੈਂ ਆਤਮਾ ਹਾਂ। ਆਤਮਾ ਦੇ ਆਧਾਰ ਤੇ ਹੀ ਸ਼ਰੀਰ ਖੜ੍ਹਾ ਹੈ। ਸ਼ਰੀਰ ਤਾਂ ਵਿਨਾਸੀ ਹੈ, ਆਤਮਾ ਅਵਿਨਾਸ਼ੀ ਹੈ। ਪਾਰ੍ਟ ਸਾਰਾ ਇਸ ਛੋਟੀ ਆਤਮਾ ਵਿੱਚ ਹੈ। ਕਿੰਨਾ ਵੰਡਰ ਹੈ। ਸਾਇੰਸ ਵਾਲੇ ਵੀ ਸਮਝ ਨਾ ਸਕਣ। ਇਮਾਰਟਲ, ਇਮਪੈਰਿਸ਼ਬੁਲ ਪਾਰ੍ਟ ਇੰਨੀ ਛੋਟੀ ਆਤਮਾ ਵਿੱਚ ਹੈ। ਆਤਮਾ ਵੀ ਅਵਿਨਾਸ਼ੀ ਹੈ, ਤਾਂ ਪਾਰ੍ਟ ਵੀ ਅਵਿਨਾਸ਼ੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਲਪ ਦੇ ਸੰਗਮ ਤੇ ਯੋਗ ਬਲ ਨਾਲ ਦੁੱਖ ਦਾ ਚੌਪੜਾ (ਹਿਸਾਬ - ਕਿਤਾਬ) ਚੁਕਤੁ ਕਰਨਾ ਹੈ। ਨਵਾਂ ਜਮਾ ਕਰਨਾ ਹੈ। ਗਿਆਨ ਰਤਨਾਂ ਨੂੰ ਧਾਰਨ ਕਰ ਗੁਣਵਾਨ ਬਣਨਾ ਹੈ।

2. ਮੈਂ ਆਤਮਾ ਹਾਂ, ਆਤਮਾ ਭਰਾ ਨਾਲ ਗੱਲ ਕਰਦਾ ਹਾਂ, ਸ਼ਰੀਰ ਵਿਨਾਸ਼ੀ ਹੈ। ਮੈਂ ਆਪਣੇ ਭਰਾ ਆਤਮਾ ਨੂੰ ਸੰਦੇਸ਼ ਸੁਣਾ ਰਿਹਾ ਹਾਂ, ਅਜਿਹੀ ਪ੍ਰੈਕਟਿਸ ਕਰਨੀ ਹੈ।

ਵਰਦਾਨ:-
ਸ਼ੁਭ ਭਾਵਨਾ ਅਤੇ ਸ਼੍ਰੇਸ਼ਠ ਭਾਵ ਦਵਾਰਾ ਸਰਵ ਦੇ ਪ੍ਰਿਯ ਬਣ ਵਿਜਯ ਮਾਲਾ ਵਿੱਚ ਪਿਰੋਨੇ ਵਾਲੇ ਵਿਜਯੀ ਭਵ:

ਕੋਈ ਕਿਸੀ ਵੀ ਭਾਵ ਤੋਂ ਬੋਲੇ ਜਾਂ ਚੱਲੇ ਪਰ ਤੁਸੀਂ ਹਮੇਸ਼ਾ ਹਰ ਇੱਕ ਦੇ ਪ੍ਰਤੀ ਸ਼ੁਭ ਭਾਵ, ਸ਼੍ਰੇਸ਼ਠ ਭਾਵ ਧਾਰਨ ਕਰੋ, ਇਸ ਵਿੱਚ ਵਿਜਯੀ ਬਣੋ ਤਾਂ ਮਾਲਾ ਵਿੱਚ ਪਿਰੋਨੇ ਦੇ ਅਧਿਕਾਰੀ ਬਣ ਜਾਵੋਗੇ, ਕਿਓਂਕਿ ਸਰਵ ਦੇ ਪ੍ਰਿਯ ਬਣਨ ਦਾ ਸਾਧਨ ਹੀ ਹੈ ਸੰਬੰਧ - ਸੰਪਰਕ ਵਿੱਚ ਹਰ ਇੱਕ ਦੇ ਪ੍ਰਤੀ ਸ਼੍ਰੇਸ਼ਠ ਭਾਵ ਧਾਰਨ ਕਰਨਾ ਹੈ। ਅਜਿਹੇ ਸ਼੍ਰੇਸ਼ਠ ਭਾਵ ਵਾਲਾ ਹਮੇਸ਼ਾ ਸਾਰਿਆਂ ਨੂੰ ਸੁੱਖ ਦਵੇਗਾ, ਸੁੱਖ ਲਵੇਗਾ। ਇਹ ਵੀ ਸੇਵਾ ਹੈ ਅਤੇ ਸ਼ੁਭ ਭਾਵਨਾ ਮਨਸਾ ਸੇਵਾ ਦਾ ਸ਼੍ਰੇਸ਼ਠ ਸਾਧਨ ਹੈ। ਤਾਂ ਅਜਿਹੀ ਸੇਵਾ ਕਰਨ ਵਾਲੇ ਵਿਜਯੀ ਮਾਲਾ ਦੇ ਮਣਕੇ ਬਣ ਜਾਂਦੇ ਹਨ।

ਸਲੋਗਨ:-
ਕਰਮ ਵਿਚ ਯੋਗ ਦਾ ਅਨੁਭਵ ਕਰਨਾ ਹੀ ਕਰਮਯੋਗੀ ਬਣਨਾ ਹੈ।