07.07.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਪੁਰਸ਼ਾਰਥ ਕਰ ਦੈਵੀ ਗੁਣ ਚੰਗੀ ਰੀਤੀ ਧਾਰਨ ਕਰਨੇ ਹਨ, ਕਿਸੀ ਨੂੰ ਵੀ ਦੁੱਖ ਨਹੀਂ ਦੇਣਾ ਹੈ, ਤੁਹਾਡੀ ਕੋਈ ਵੀ ਆਸੁਰੀ ਐਕਟੀਵਿਟੀ ਨਹੀਂ ਚਾਹੀਦੀ"

ਪ੍ਰਸ਼ਨ:-
ਕਿਹੜੇ ਆਸੁਰੀ ਗੁਣ ਤੁਹਾਡੇ ਸ਼ਿੰਗਾਰ ਨੂੰ ਵਿਗਾੜ ਦਿੰਦੇ ਹਨ?

ਉੱਤਰ:-
ਆਪਸ ਵਿੱਚ ਲੜਨਾ - ਝਗੜਨਾ, ਰੁਸਨਾ, ਸੈਂਟਰ ਤੇ ਧਮਚੱਕਰ ਮਚਾਉਣਾ, ਦੁੱਖ ਦੇਣਾ - ਇਹ ਆਸੁਰੀ ਗੁਣ ਹਨ, ਜੋ ਤੁਹਾਡੇ ਸ਼ਿੰਗਾਰ ਨੂੰ ਵਿਗਾੜ ਦਿੰਦੇ ਹਨ। ਜੋ ਬੱਚੇ ਬਾਪ ਦਾ ਬਣ ਕਰਕੇ ਵੀ ਇਨ੍ਹਾਂ ਆਸੁਰੀ ਗੁਣਾਂ ਦਾ ਤਿਆਗ ਨਹੀਂ ਕਰਦੇ ਹਨ, ਉਲਟੇ ਕਰਮ ਕਰਦੇ ਹਨ, ਉਨ੍ਹਾਂ ਨੂੰ ਬਹੁਤ ਘਾਟਾ ਪੈਂਦਾ ਜਾਂਦਾ ਹੈ। ਹਿਸਾਬ ਹੀ ਹਿਸਾਬ ਹੈ। ਬਾਪ ਦੇ ਨਾਲ ਧਰਮਰਾਜ ਵੀ ਹੈ।

ਗੀਤ:-
ਭੋਲੇਨਾਥ ਤੋਂ ਨਿਰਾਲਾ.......

ਓਮ ਸ਼ਾਂਤੀ
ਰੂਹਾਨੀ ਬੱਚੇ ਇਹ ਤਾਂ ਜਾਣ ਚੁਕੇ ਹਨ ਕਿ ਉੱਚ ਤੇ ਉੱਚ ਰੱਬ ਹੈ। ਮਨੁੱਖ ਗਾਉਂਦੇ ਹਨ ਅਤੇ ਤੁਸੀਂ ਵੇਖਦੇ ਹੋ ਦਿਵਯ ਦ੍ਰਿਸ਼ਟੀ ਨਾਲ। ਤੁਸੀਂ ਬੁੱਧੀ ਤੋਂ ਵੀ ਜਾਣਦੇ ਹੋ ਕਿ ਸਾਨੂੰ ਉਹ ਪੜ੍ਹਾ ਰਹੇ ਹਨ। ਆਤਮਾ ਹੀ ਪੜ੍ਹਦੀ ਹੈ ਸ਼ਰੀਰ ਨਾਲ। ਸਭ ਕੁਝ ਆਤਮਾ ਹੀ ਕਰਦੀ ਹੈ ਸ਼ਰੀਰ ਨਾਲ। ਸ਼ਰੀਰ ਵਿਨਾਸ਼ੀ ਹੈ, ਜਿਸ ਨੂੰ ਆਤਮਾ ਧਾਰਨ ਕਰ ਪਾਰ੍ਟ ਵਜਾਉਂਦੀ ਹੈ। ਆਤਮਾ ਵਿੱਚ ਹੀ ਸਾਰੇ ਪਾਰ੍ਟ ਦੀ ਨੂੰਧ ਹੈ। 84 ਜਨਮਾਂ ਦੀ ਵੀ ਆਤਮਾ ਵਿੱਚ ਹੀ ਨੂੰਧ ਹੈ। ਪਹਿਲੇ - ਪਹਿਲੇ ਤਾਂ ਆਪਣੇ ਨੂੰ ਆਤਮਾ ਸਮਝਣਾ ਹੈ। ਬਾਪ ਹੈ ਸਰਵਸ਼ਕਤੀਮਾਨ। ਉਨ੍ਹਾਂ ਤੋਂ ਤੁਸੀਂ ਬੱਚਿਆਂ ਨੂੰ ਸ਼ਕਤੀ ਮਿਲਦੀ ਹੈ। ਯੋਗ ਨਾਲ ਸ਼ਕਤੀ ਜ਼ਿਆਦਾ ਮਿਲਦੀ, ਜਿਸ ਨਾਲ ਤੁਸੀਂ ਪਾਵਨ ਬਣਦੇ ਹੋ। ਬਾਪ ਤੁਹਾਨੂੰ ਸ਼ਕਤੀ ਦਿੰਦੇ ਹਨ ਵਿਸ਼ਵ ਤੇ ਰਾਜ ਕਰਨ ਦੀ। ਇੰਨੀ ਮਹਾਨ ਸ਼ਕਤੀ ਦਿੰਦੇ ਹਨ, ਉਹ ਸਾਇੰਸ ਘਮੰਡੀ ਆਦਿ ਇੰਨਾ ਸਭ ਬਣਾਉਂਦੇ ਹਨ ਵਿਨਾਸ਼ ਦੇ ਲਈ। ਉਨ੍ਹਾਂ ਦੀ ਬੁੱਧੀ ਹੈ ਵਿਨਾਸ਼ ਦੇ ਲਈ, ਤੁਹਾਡੀ ਬੁੱਧੀ ਹੈ ਅਵਿਨਾਸ਼ੀ ਪਦ ਪਾਉਣ ਦੇ ਲਈ। ਤੁਹਾਨੂੰ ਬਹੁਤ ਸ਼ਕਤੀ ਮਿਲਦੀ ਹੈ ਜਿਸ ਨਾਲ ਤੁਸੀਂ ਵਿਸ਼ਵ ਤੇ ਰਾਜ ਪਾਉਂਦੇ ਹੋ। ਉੱਥੇ ਪ੍ਰਜਾ ਦਾ ਪ੍ਰਜਾ ਤੇ ਰਾਜ ਨਹੀਂ ਹੁੰਦਾ ਹੈ। ਉੱਥੇ ਹੈ ਹੀ ਰਾਜਾ - ਰਾਣੀ ਦਾ ਰਾਜ। ਉੱਚ ਤੇ ਉੱਚ ਹੈ ਰੱਬ। ਯਾਦ ਵੀ ਉਨ੍ਹਾਂ ਨੂੰ ਕਰਦੇ ਹਨ। ਲਕਸ਼ਮੀ - ਨਾਰਾਇਣ ਦਾ ਸਿਰਫ ਮੰਦਿਰ ਬਣਾ ਕੇ ਪੂਜਦੇ ਹਨ। ਫਿਰ ਵੀ ਉੱਚ ਤੇ ਉੱਚ ਰੱਬ ਗਾਇਆ ਜਾਂਦਾ ਹੈ। ਹੁਣ ਤੁਸੀਂ ਸਮਝਦੇ ਹੋ ਇਹ ਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਸੀ। ਉੱਚ ਤੇ ਉੱਚ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ ਬੇਹੱਦ ਦੇ ਬਾਪ ਤੋਂ। ਤੁਹਾਨੂੰ ਕਿੰਨਾ ਉੱਚ ਪਦ ਮਿਲਦਾ ਹੈ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਜਿਸ ਨਾਲ ਕੁਝ ਮਿਲਦਾ ਹੈ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਨਾ। ਕੰਨਿਆ ਦਾ ਪਤੀ ਨਾਲ ਕਿੰਨਾ ਲਵ ਰਹਿੰਦਾ ਹੈ, ਕਿੰਨਾ ਪਤੀ ਦੇ ਪਿਛਾੜੀ ਪ੍ਰਾਣ ਦਿੰਦੀ ਹੈ। ਪਤੀ ਮਰਦਾ ਹੈ ਤਾਂ ਯਾ - ਹੁਸੈਨ ਮਚਾ ਦਿੰਦੀ ਹੈ। ਇਹ ਤਾਂ ਪਤੀਆਂ ਦਾ ਪਤੀ ਹੈ, ਤੁਹਾਨੂੰ ਕਿੰਨਾ ਸ਼ਿੰਗਾਰ ਰਹੇ ਹਨ - ਇਹ ਉੱਚ ਤੇ ਉੱਚ ਪਦ ਪ੍ਰਾਪਤ ਕਰਾਉਣ ਦੇ ਲਈ। ਤਾਂ ਤੁਸੀਂ ਬੱਚਿਆਂ ਨੂੰ ਕਿੰਨਾ ਨਸ਼ਾ ਹੋਣਾ ਚਾਹੀਦਾ ਹੈ। ਦੈਵੀਗੁਣ ਵੀ ਤੁਹਾਨੂੰ ਇੱਥੇ ਧਾਰਨ ਕਰਨੇ ਹਨ। ਬਹੁਤਿਆਂ ਵਿੱਚ ਹੁਣ ਤਕ ਆਸੁਰੀ ਅਵਗੁਣ ਹਨ, ਲੜ੍ਹਨਾ - ਝਗੜ੍ਹਨਾ, ਰੁਸਨਾ, ਸੈਂਟਰ ਤੇ ਧਮਚੱਕ੍ਰ ਮਚਾਉਣਾ.. ਬਾਬਾ ਜਾਣਦੇ ਹਨ ਬਹੁਤ ਰਿਪੋਰਟਸ ਆਉਂਦੀਆਂ ਹਨ। ਕਾਮ ਮਹਾਸ਼ਤ੍ਰੁ ਹੈ ਤਾਂ ਗੁੱਸਾ ਵੀ ਕੋਈ ਘੱਟ ਸ਼ਤਰੂ ਨਹੀਂ ਹੈ। ਫਲਾਣੇ ਦੇ ਉੱਪਰ ਪਿਆਰ, ਮੇਰੇ ਉੱਪਰ ਕਿਓਂ ਨਹੀਂ! ਫਲਾਣੀ ਗੱਲ ਇਨ੍ਹਾਂ ਤੋਂ ਪੁੱਛੀ, ਮੇਰੇ ਤੋਂ ਕਿਓਂ ਨਹੀਂ ਪੁੱਛਿਆ! ਇਵੇਂ - ਇਵੇਂ ਬੋਲਣ ਵਾਲੇ ਸੰਸ਼ੇ ਬੁੱਧੀ ਬਹੁਤ ਹਨ। ਰਾਜਧਾਨੀ ਸਥਾਪਨ ਹੁੰਦੀ ਹੈ ਨਾ। ਅਜਿਹੇ ਕੀ ਪਦ ਪਾਉਣਗੇ। ਮਰਤਬੇ ਵਿੱਚ ਤਾਂ ਫਰਕ ਬਹੁਤ ਰਹਿੰਦਾ ਹੈ। ਮਿਹਤਰ ਵੀ ਵੇਖੋ ਚੰਗੇ - ਚੰਗੇ ਮਹਿਲਾ ਵਿੱਚ ਰਹਿੰਦੇ, ਕੋਈ ਕਿੱਥੇ ਰਹਿੰਦੇ। ਹਰ ਇੱਕ ਨੂੰ ਆਪਣਾ ਪੁਰਸ਼ਾਰਥ ਕਰ ਦੈਵੀਗੁਣ ਚੰਗੇ ਧਾਰਨ ਕਰਨੇ ਹਨ। ਦੇਹ - ਅਭਿਮਾਨ ਵਿੱਚ ਆਉਣ ਨਾਲ ਆਸੁਰੀ ਐਕਟੀਵਿਟੀ ਹੁੰਦੀ ਹੈ। ਜੱਦ ਦੇਹੀ - ਅਭਿਮਾਨੀ ਬਣ ਚੰਗੀ ਰੀਤੀ ਧਾਰਨ ਕਰਦੇ ਰਹੋ ਤਾਂ ਉੱਚ ਪਦ ਪਾਓ। ਪੁਰਸ਼ਾਰਥ ਇਵੇਂ ਦਾ ਕਰਨਾ ਹੈ, ਦੈਵੀਗੁਣ ਧਾਰਨ ਕਰਨ ਦਾ, ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਤੁਸੀਂ ਬੱਚੇ ਦੁੱਖ ਹਰਤਾ, ਸੁੱਖ ਕਰਤਾ ਬਾਪ ਦੇ ਬਚੇ ਹੋ। ਕੋਈ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ। ਜੋ ਸੈਂਟਰ ਸੰਭਾਲਦੇ ਹਨ ਉਨ੍ਹਾਂ ਤੇ ਬਹੁਤ ਰਿਸਪਾਨਸੀਬਿਲਿਟੀ ਹੈ। ਜਿਵੇਂ ਬਾਪ ਕਹਿੰਦੇ ਹਨ - ਬੱਚੇ, ਜੇਕਰ ਕੋਈ ਭੁੱਲ ਕਰਦਾ ਹੈ ਤਾਂ ਸੌਗੁਣਾ ਦੰਡ ਪੈ ਜਾਂਦਾ ਹੈ। ਦੇਹ - ਅਭਿਮਾਨ ਹੋਣ ਨਾਲ ਵੱਡਾ ਘਾਟਾ ਹੁੰਦਾ ਹੈ ਕਿਓਂਕਿ ਤੁਸੀਂ ਬ੍ਰਾਹਮਣ ਸੁਧਾਰਨ ਦੇ ਲਈ ਨਿਮਿਤ ਬਣੇ ਹੋਏ ਹੋ। ਜੇਕਰ ਆਪ ਨਹੀਂ ਸੁਧਰੇ ਤਾਂ ਹੋਰਾਂ ਨੂੰ ਕੀ ਸੁਧਾਰਨਗੇ। ਬਹੁਤ ਨੁਕਸਾਨ ਹੋ ਜਾਂਦਾ ਹੈ। ਪਾਂਡਵ ਗੌਰਮਿੰਟ ਹੈ ਨਾ। ਉੱਚ ਤੇ ਉੱਚ ਬਾਪ ਹੈ ਉਨ੍ਹਾਂ ਦੇ ਨਾਲ ਧਰਮਰਾਜ ਵੀ ਹੈ। ਧਰਮਰਾਜ ਦੁਆਰਾ ਬਹੁਤ ਵੱਡੀ ਸਜ਼ਾ ਖਾਂਦੇ ਹਨ। ਇਵੇਂ ਦੇ ਕੁਝ ਕਰਮ ਕਰਦੇ ਹਨ ਤਾਂ ਬਹੁਤ ਘਾਟਾ ਪੈ ਜਾਂਦਾ ਹੈ। ਹਿਸਾਬ ਹੀ ਹਿਸਾਬ ਹੈ, ਬਾਬਾ ਦੇ ਕੋਲ ਪੂਰਾ ਹਿਸਾਬ ਰਹਿੰਦਾ ਹੈ। ਭਗਤੀ ਮਾਰਗ ਵਿੱਚ ਵੀ ਹਿਸਾਬ ਹੀ ਹਿਸਾਬ ਹੈ। ਕਹਿੰਦੇ ਵੀ ਹਨ ਭਗਵਾਨ ਤੁਹਾਡਾ ਹਿਸਾਬ ਲਵੇਗਾ। ਇੱਥੇ ਬਾਪ ਆਪ ਕਹਿੰਦੇ ਹਨ ਧਰਮਰਾਜ ਬਹੁਤ ਹਿਸਾਬ ਲੈਣਗੇ। ਫਿਰ ਉਸ ਸਮੇਂ ਕੀ ਕਰ ਸਕਣਗੇ! ਸਾਕਸ਼ਾਤਕਾਰ ਹੋਵੇਗਾ - ਅਸੀਂ ਇਹ - ਇਹ ਕੀਤਾ। ਉੱਥੇ ਤਾਂ ਥੋੜੀ ਮਾਰ ਪੈਂਦੀ ਹੈ, ਇੱਥੇ ਤਾਂ ਬਹੁਤ ਮਾਰ ਖਾਣੀ ਪਵੇਗੀ। ਤੁਸੀਂ ਬੱਚਿਆਂ ਨੂੰ ਸਤਯੁਗ ਵਿੱਚ ਗਰਭ ਜੇਲ ਵਿੱਚ ਨਹੀਂ ਆਉਣਾ ਹੈ। ਉੱਥੇ ਤਾਂ ਗਰਭ ਮਹਿਲ ਹੈ। ਕੋਈ ਪਾਪ ਆਦਿ ਕਰਦੇ ਨਹੀਂ। ਤਾਂ ਅਜਿਹਾ ਰਾਜ - ਭਾਗ ਪਾਉਣ ਦੇ ਲਈ ਬੱਚਿਆਂ ਨੂੰ ਬਹੁਤ ਖ਼ਬਰਦਾਰ ਹੋਣਾ ਹੈ। ਕਈ ਬੱਚੇ ਬ੍ਰਾਹਮਣੀ (ਟੀਚਰ) ਤੋਂ ਵੀ ਤਿੱਖੇ ਹੋ ਜਾਂਦੇ ਹਨ। ਤਕਦੀਰ ਬ੍ਰਾਹਮਣੀ ਤੋਂ ਵੀ ਉੱਚੀ ਹੋ ਜਾਂਦੀ ਹੈ। ਇਹ ਵੀ ਬਾਪ ਨੇ ਸਮਝਾਇਆ ਹੈ - ਚੰਗੀ ਸਰਵਿਸ ਨਹੀਂ ਕਰਨਗੇ ਤਾਂ ਜਨਮ - ਜਨਮਾਂਤਰ ਦਾਸ - ਦਾਸੀਆਂ ਬਣਨਗੇ।

ਬਾਪ ਸਮੁੱਖ ਆਉਂਦੇ ਹੀ ਬੱਚਿਆਂ ਤੋਂ ਪੁੱਛਦੇ ਹਨ - ਬੱਚੇ, ਦੇਹੀ ਅਭਿਮਾਨੀ ਹੋਕੇ ਬੈਠੇ ਹੋ? ਬਾਪ ਦੇ ਬੱਚਿਆਂ ਪ੍ਰਤੀ ਮਹਾਵਕਿਆ ਹਨ - ਬੱਚੇ, ਆਤਮ - ਅਭਿਮਾਨੀ ਬਣਨ ਦਾ ਬਹੁਤ ਪੁਰਸ਼ਾਰਥ ਕਰਨਾ ਹੈ। ਘੁੰਮਦੇ ਫਿਰਦੇ ਵੀ ਵਿਚਾਰ ਸਾਗਰ ਮੰਥਨ ਕਰਦੇ ਰਹਿਣਾ ਹੈ। ਬਹੁਤ ਬੱਚੇ ਹਨ ਜੋ ਸਮਝਦੇ ਹਨ ਅਸੀਂ ਜਲਦੀ - ਜਲਦੀ ਇਸ ਨਰਕ ਦੀ ਛੀ - ਛੀ ਦੁਨੀਆਂ ਤੋਂ ਜਾਈਏ ਸੁਖਧਾਮ। ਬਾਪ ਕਹਿੰਦੇ ਹਨ ਚੰਗੇ - ਚੰਗੇ ਮਹਾਰਥੀ ਯੋਗ ਵਿੱਚ ਬਹੁਤ ਫੇਲ ਹਨ। ਉਨ੍ਹਾਂ ਨੂੰ ਵੀ ਪੁਰਸ਼ਾਰਥ ਕਰਾਇਆ ਜਾਂਦਾ ਹੈ। ਯੋਗ ਨਹੀਂ ਹੋਵੇਗਾ ਤਾਂ ਇੱਕਦਮ ਡਿੱਗ ਪੈਣਗੇ। ਨਾਲੇਜ ਤਾਂ ਬਹੁਤ ਸਹਿਜ ਹੈ। ਹਿਸਟਰੀ - ਜੋਗ੍ਰਾਫੀ ਸਾਰੀ ਬੁੱਧੀ ਵਿੱਚ ਆ ਜਾਂਦੀ ਹੈ। ਬਹੁਤ ਚੰਗੀ - ਚੰਗੀ ਬੱਚੀਆਂ ਹਨ ਜੋ ਪ੍ਰਦਰਸ਼ਨੀ ਸਮਝਾਉਣ ਵਿੱਚ ਬੜੀਆਂ ਤਿੱਖੀਆਂ ਹਨ। ਪਰ ਯੋਗ ਹੈ ਨਹੀਂ, ਦੈਵੀਗੁਣ ਵੀ ਨਹੀਂ ਹਨ। ਕਦੀ - ਕਦੀ ਖਿਆਲ ਹੁੰਦਾ ਹੈ, ਅਜੁਨ ਕੀ - ਕੀ ਅਵਸਥਾਵਾਂ ਹਨ ਬੱਚਿਆਂ ਦੀਆਂ। ਦੁਨੀਆਂ ਵਿੱਚ ਕਿੰਨਾ ਦੁੱਖ ਹੈ। ਜਲਦੀ - ਜਲਦੀ ਇਹ ਖਤਮ ਹੋ ਜਾਵੇ । ਇੰਤਜ਼ਾਰ ਵਿੱਚ ਬੈਠੇ ਹਨ, ਜਲਦੀ ਜਾਈਏ ਸੁਖਧਾਮ। ਤੜਫਦੇ ਰਹਿੰਦੇ ਹਨ। ਜਿਵੇਂ ਬਾਪ ਨੂੰ ਮਿਲਣ ਲਈ ਤੜਫਦੇ ਹਨ, ਕਿਓਂਕਿ ਬਾਬਾ ਸਾਨੂੰ ਸ੍ਵਰਗ ਦਾ ਰਸਤਾ ਦੱਸਦੇ ਹਨ। ਅਜਿਹੇ ਬਾਪ ਨੂੰ ਵੇਖਣ ਲਈ ਤੜਫਦੇ ਹਨ। ਸਮਝਦੇ ਹਨ ਇਵੇਂ ਬਾਪ ਦੇ ਸਮੁੱਖ ਜਾਕੇ ਰੋਜ਼ ਮੁਰਲੀ ਸੁਣੀਏ। ਹੁਣ ਤਾਂ ਸਮਝਦੇ ਹੋ ਇੱਥੇ ਕੋਈ ਝੰਝਟ ਦੀ ਗੱਲ ਨਹੀਂ ਰਹਿੰਦੀ ਹੈ। ਬਾਹਰ ਵਿੱਚ ਰਹਿਣ ਨਾਲ ਤਾਂ ਸਭ ਨਾਲ ਤੋੜ ਨਿਭਾਉਣਾ ਪੈਂਦਾ ਹੈ। ਨਹੀਂ ਤਾਂ ਖਿਟਪਿਟ ਹੋ ਜਾਵੇ ਇਸਲਈ ਸਭ ਨੂੰ ਧੀਰਜ ਦਿੰਦੇ ਹਨ। ਇਸ ਵਿੱਚ ਬੜੀ ਗੁਪਤ ਮਿਹਨਤ ਹੈ। ਯਾਦ ਦੀ ਮਿਹਨਤ ਕਿਸੇ ਤੋਂ ਪਹੁੰਚਦੀ ਨਹੀਂ। ਗੁਪਤ ਯਾਦ ਵਿੱਚ ਰਹਿਣ ਤਾਂ ਬਾਪ ਦੇ ਡਾਇਰੈਕਸ਼ਨ ਤੇ ਵੀ ਚੱਲਣ। ਦੇਹ - ਅਭਿਮਾਨ ਦੇ ਕਾਰਨ ਬਾਪ ਦੇ ਡਾਇਰੈਕਸ਼ਨ ਤੇ ਚਲਦੇ ਹੀ ਨਹੀਂ। ਕਹਿੰਦਾ ਹਾਂ ਚਾਰਟ ਬਣਾਓ ਤਾਂ ਬਹੁਤ ਉੱਨਤੀ ਹੋਵੇਗੀ। ਇਹ ਕਿਸ ਨੇ ਕਿਹਾ? ਸ਼ਿਵਬਾਬਾ ਨੇ। ਟੀਚਰ ਕੰਮ ਦਿੰਦੇ ਹਨ ਤਾਂ ਕਰਕੇ ਆਉਂਦੇ ਹੋ ਨਾ। ਇੱਥੇ ਚੰਗੇ - ਚੰਗੇ ਬੱਚਿਆਂ ਨੂੰ ਵੀ ਮਾਇਆ ਕਰਨ ਨਹੀਂ ਦਿੰਦੀ। ਚੰਗੇ - ਚੰਗੇ ਬੱਚਿਆਂ ਦਾ ਚਾਰਟ ਬਾਬਾ ਦੇ ਕੋਲ ਆਵੇ ਤਾਂ ਬਾਬਾ ਦੱਸਣ ਵੇਖੋ ਕਿਵੇਂ ਯਾਦ ਵਿੱਚ ਰਹਿੰਦੇ ਹੋ। ਸਮਝਦੇ ਹਨ ਅਸੀਂ ਆਤਮਾਵਾਂ ਆਸ਼ਿਕ, ਇਕ ਮਾਸ਼ੂਕ ਦੀਆਂ ਹਾਂ। ਉਹ ਜਿਸਮਾਨੀ ਆਸ਼ਿਕ - ਮਾਸ਼ੂਕ ਤਾਂ ਕਈ ਤਰ੍ਹਾਂ ਦੇ ਹੁੰਦੇ ਹਨ। ਤੁਸੀਂ ਬਹੁਤ ਪੁਰਾਣੇ ਆਸ਼ਿਕ ਹੋ। ਹੁਣ ਤੁਹਾਨੂੰ ਦੇਹੀ - ਅਭਿਮਾਨੀ ਬਣਨਾ ਹੈ। ਕੁਝ ਨਾ ਕੁਝ ਸਹਿਣ ਕਰਨਾ ਹੀ ਪਵੇਗਾ। ਮੀਆਂ ਮਿੱਠੂ ਨਹੀਂ ਬਣਨਾ ਹੈ। ਬਾਬਾ ਇਵੇਂ ਥੋੜੀ ਕਹਿੰਦੇ ਹਨ ਹੱਡੀ ਦੇ ਦੋ । ਬਾਬਾ ਤਾਂ ਕਹਿੰਦੇ ਹਨ ਤੰਦਰੁਸਤੀ ਚੰਗੀ ਰੱਖੋ ਤਾਂ ਸਰਵਿਸ ਵੀ ਚੰਗੀ ਰੀਤੀ ਕਰ ਸਕੋਗੇ। ਬਿਮਾਰੀ ਹੋਵੋਗੇ ਤਾਂ ਪਏ ਰਹੋਗੇ । ਕੋਈ - ਕੋਈ ਹਾਸਪਿਟਲ ਵਿੱਚ ਵੀ ਸਮਝਾਉਣ ਦੀ ਸਰਵਿਸ ਕਰਦੇ ਹਨ ਤਾਂ ਡਾਕਟਰ ਲੋਕ ਕਹਿੰਦੇ ਹਨ ਇਹ ਤਾਂ ਫਰਿਸ਼ਤੇ ਹਨ। ਚਿੱਤਰ ਨਾਲ ਲੈ ਜਾਂਦੇ ਹਨ। ਜੋ ਇਵੇਂ - ਇਵੇਂ ਦੀ ਸਰਵਿਸ ਕਰਦੇ ਹਨ ਉਨ੍ਹਾਂ ਨੂੰ ਰਹਿਮਦਿਲ ਕਹਾਂਗੇ। ਸਰਵਿਸ ਕਰਦੇ ਹਨ ਤਾਂ ਕੋਈ - ਕੋਈ ਨਿਕਲ ਪੈਂਦੇ ਹਨ। ਜਿੰਨਾ - ਜਿੰਨਾ ਯਾਦ ਬਲ ਵਿੱਚ ਰਹਿਣਗੇ ਉੰਨਾ ਮਨੁੱਖਾਂ ਨੂੰ ਤੁਸੀਂ ਖਿੱਚੋਗੇ, ਇਸ ਵਿੱਚ ਹੀ ਤਾਕਤ ਹੈ। ਪਿਓਰਿਟੀ ਫ਼ਸਟ। ਕਿਹਾ ਵੀ ਜਾਂਦਾ ਹੈ ਪਹਿਲੇ ਪਿਓਰਿਟੀ, ਪੀਸ, ਪਿਛੋਂ ਪ੍ਰਾਸਪੈਰਿਟੀ। ਯਾਦ ਦੇ ਬਲ ਨਾਲ ਹੀ ਤੁਸੀਂ ਪਵਿੱਤਰ ਹੁੰਦੇ ਹੋ। ਫਿਰ ਹੈ ਗਿਆਨ ਬਲ । ਯਾਦ ਵਿੱਚ ਕਮਜ਼ੋਰ ਨਾ ਬਣੋ। ਯਾਦ ਵਿੱਚ ਹੀ ਵਿਘਨ ਪੈਣਗੇ। ਯਾਦ ਵਿੱਚ ਰਹਿਣ ਨਾਲ ਤੁਸੀਂ ਪਵਿੱਤਰ ਵੀ ਬਣੋਗੇ ਅਤੇ ਦੈਵੀਗੁਣ ਵੀ ਆਉਣਗੇ। ਬਾਪ ਦੀ ਮਹਿਮਾ ਨੂੰ ਜਾਣਦੇ ਹੋ ਨਾ । ਬਾਪ ਕਿੰਨਾ ਸੁੱਖ ਦਿੰਦੇ ਹਨ। 21 ਜਨਮਾਂ ਦੇ ਲਈ ਤੁਹਾਨੂੰ ਸੁਖ ਦੇ ਲਾਇਕ ਬਣਾਉਂਦੇ ਹਨ। ਕਦੀ ਵੀ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ।

ਕਈ ਬੱਚੇ ਡਿਸਰਵਿਸ ਕਰ ਆਪਣੇ ਆਪ ਨੂੰ ਜਿਵੇਂ ਸ਼ਰਾਪਿਤ ਕਰਦੇ ਹਨ, ਦੂਜਿਆਂ ਨੂੰ ਬਹੁਤ ਤੰਗ ਕਰਦੇ ਹਨ। ਕਪੂਤ ਬੱਚਾ ਬਣਦੇ ਹਨ ਤਾਂ ਆਪਣੇ ਆਪ ਨੂੰ ਆਪ ਹੀ ਸ਼ਰਾਪਿਤ ਕਰ ਦਿੰਦੇ ਹਨ । ਡਿਸਰਵਿਸ ਕਰਨ ਨਾਲ ਇੱਕਦਮ ਪਟ ਪੜ ਜਾਂਦੇ ਹਨ । ਬਹੁਤ ਬੱਚੇ ਹਨ ਜੋ ਵਿਕਾਰ ਵਿੱਚ ਡਿੱਗ ਪੈਂਦੇ ਹਨ ਜਾਂ ਗੁੱਸੇ ਵਿੱਚ ਆਕੇ ਪੜ੍ਹਾਈ ਛੱਡ ਦਿੰਦੇ ਹਨ। ਕਈ ਪ੍ਰਕਾਰ ਦੇ ਬੱਚੇ ਇਥੇ ਬੈਠੇ ਹਨ । ਇੱਥੇ ਤੋਂ ਰਿਫ੍ਰੈਸ਼ ਹੋਕੇ ਜਾਂਦੇ ਹਨ ਤਾਂ ਭੁੱਲ ਦਾ ਪਸ਼ਚਾਤਾਪ ਕਰਦੇ ਹਨ । ਫਿਰ ਵੀ ਪਸ਼ਚਾਤਾਪ ਨਾਲ ਕੋਈ ਮਾਫ ਨਹੀਂ ਹੋ ਸਕਦਾ ਹੈ। ਬਾਪ ਕਹਿੰਦੇ ਹਨ ਸ਼ਮਾ ਆਪਣੇ ਤੇ ਆਪ ਹੀ ਕਰੋ । ਯਾਦ ਵਿੱਚ ਰਹੋ । ਬਾਪ ਕਿਸੇ ਨੂੰ ਸ਼ਮਾ ਨਹੀਂ ਕਰਦੇ ਹਨ। ਇਹ ਤਾਂ ਪੜ੍ਹਾਈ ਹੈ । ਬਾਪ ਪੜ੍ਹਾਉਂਦੇ ਹਨ, ਬੱਚਿਆਂ ਨੂੰ ਆਪਣੇ ਤੇ ਕ੍ਰਿਪਾ ਕਰ ਪੜ੍ਹਨਾ ਹੈ। ਮੈਨਰਸ ਚੰਗੇ ਰਖਣੇ ਹਨ। ਬਾਬਾ ਬ੍ਰਾਹਮਣੀ ਨੂੰ ਕਹਿੰਦੇ ਹਨ, ਰਜਿਸਟਰ ਲੈ ਆਓ । ਇੱਕ - ਇੱਕ ਦਾ ਸਮਾਚਾਰ ਸੁਣਕੇ ਸਮਝਾਉਣੀ ਦਿੱਤੀ ਜਾਂਦੀ ਹੈ। ਤਾਂ ਸਮਝਦੇ ਹਨ ਬ੍ਰਾਹਮਣੀ ਨੇ ਰਿਪੋਰਟ ਦਿੱਤੀ ਹੈ ਹੋਰ ਹੀ ਜ਼ਿਆਦਾ ਡਿਸਰਵਿਸ ਕਰਨ ਲੱਗ ਪੈਂਦੇ ਹਨ । ਬੜੀ ਮਿਹਨਤ ਲੱਗਦੀ ਹੈ । ਮਾਇਆ ਬੜੀ ਦੁਸ਼ਮਣ ਹੈ। ਬੰਦਰ ਤੋਂ ਮੰਦਿਰ ਬਣਨ ਨਹੀਂ ਦਿੰਦੀ ਹੈ। ਉੱਚ ਪਦ ਪਾਉਣ ਦੇ ਬਦਲੇ ਹੋਰ ਹੀ ਬਿਲਕੁਲ ਥੱਲੇ ਡਿੱਗ ਪੈਂਦੇ ਹਨ । ਫਿਰ ਕਦੀ ਉੱਠ ਨਾ ਸਕਣ, ਮਰ ਪੈਂਦੇ ਹਨ। ਬਾਪ ਬੱਚਿਆਂ ਨੂੰ ਬਾਰ - ਬਾਰ ਸਮਝਾਉਂਦੇ ਹਨ ਇਹ ਬੜੀ ਉੱਚੀ ਮੰਜ਼ਿਲ ਹੈ, ਵਿਸ਼ਵ ਦਾ ਮਾਲਿਕ ਬਣਨਾ ਹੈ । ਵੱਡੇ ਆਦਮੀ ਦੇ ਬੱਚੇ ਬੜੀ ਰਾਇਲਟੀ ਨਾਲ ਚਲਦੇ ਹਨ । ਕਿਤੇ ਬਾਪ ਦੀ ਇੱਜਤ ਨਾ ਜਾਏ । ਕਹਿਣਗੇ ਤੁਹਾਡਾ ਬਾਪ ਕਿੰਨਾ ਚੰਗਾ ਹੈ, ਤੁਸੀਂ ਕਿੰਨੇ ਕਪੂਤ ਹੋ। ਤੁਸੀਂ ਆਪਣੇ ਬਾਪ ਦੀ ਇੱਜਤ ਗਵਾ ਰਹੇ ਹੋ! ਇੱਥੇ ਤਾਂ ਹਰ ਇੱਕ ਆਪਣੀ ਇੱਜਤ ਗੁਆਉਂਦੇ ਹਨ। ਬਹੁਤ ਸਜ਼ਾਵਾਂ ਖਾਣੀਆਂ ਪੈਂਦੀਆਂ ਹਨ । ਬਾਬਾ ਵਾਰਨਿੰਗ ਦਿੰਦੇ ਹਨ, ਬੜੇ ਖ਼ਬਰਦਾਰ ਹੋ ਚਲੋ। ਜੇਲ ਬਰ੍ਡ੍ਸ ਨਾ ਬਣੋ। ਜੇਲ ਬਰ੍ਡ੍ਸ ਵੀ ਇਥੇ ਹੁੰਦੇ ਹਨ, ਸਤਯੁਗ ਵਿੱਚ ਤਾਂ ਕੋਈ ਵੀ ਜੇਲ ਨਹੀਂ ਹੁੰਦਾ ਹੈ। ਫਿਰ ਵੀ ਪੜ੍ਹਕੇ ਉੱਚ ਪਦ ਚਾਹੀਦਾ ਹੈ। ਗਫ਼ਲਤ ਨਹੀਂ ਕਰੋ । ਕਿਸੇ ਨੂੰ ਵੀ ਦੁੱਖ ਨਾ ਦੋ। ਯਾਦ ਦੀ ਯਾਤਰਾ ਤੇ ਰਹੋ। ਯਾਦ ਹੀ ਕੰਮ ਵਿੱਚ ਆਏਗੀ। ਪ੍ਰਦਰਸ਼ਨੀ ਵਿੱਚ ਵੀ ਮੁੱਖ ਗੱਲ ਇਹ ਹੀ ਦੱਸੋ। ਬਾਪ ਦੀ ਯਾਦ ਨਾਲ ਹੀ ਪਾਵਨ ਬਣਨਗੇ। ਪਾਵਨ ਬਣਨਾ ਤਾਂ ਸਭ ਚਾਹੁੰਦੇ ਹਨ। ਇਹ ਹੈ ਹੀ ਪਤਿਤ ਦੁਨੀਆਂ। ਸਰਵ ਦੀ ਸਦਗਤੀ ਕਰਨ ਤਾਂ ਇੱਕ ਹੀ ਬਾਪ ਆਉਂਦੇ ਹਨ। ਕ੍ਰਾਇਸਟ, ਬੁੱਧ ਆਦਿ ਕਿਸੇ ਦੀ ਸਦਗਤੀ ਨਹੀਂ ਕਰ ਸਕਦੇ। ਫਿਰ ਬ੍ਰਹਮਾ ਦਾ ਵੀ ਨਾਮ ਲੈਂਦੇ ਹਨ। ਬ੍ਰਹਮਾ ਨੂੰ ਵੀ ਸਦਗਤੀ ਦਾਤਾ ਨਹੀਂ ਕਹਿ ਸਕਦੇ । ਜੋ ਦੇਵੀ - ਦੇਵਤਾ ਧਰਮ ਦਾ ਨਿਮਿਤ ਹੈ। ਭਾਵੇਂ ਦੇਵੀ - ਦੇਵਤਾ ਧਰਮ ਦੀ ਸਥਾਪਨਾ ਸ਼ਿਵਬਾਬਾ ਕਰਦੇ ਹਨ ਫਿਰ ਵੀ ਨਾਮ ਤਾਂ ਹੈ ਨਾ - ਬ੍ਰਹਮਾ - ਵਿਸ਼ਨੂੰ - ਸ਼ੰਕਰ... । ਤ੍ਰਿਮੂਰਤੀ ਕਹਿ ਦਿੰਦੇ ਹਨ। ਬਾਪ ਕਹਿੰਦੇ ਹਨ ਇਹ ਵੀ ਗੁਰੂ ਨਹੀਂ। ਗੁਰੂ ਤਾਂ ਇੱਕ ਹੈ ਉਨ੍ਹਾਂ ਦਵਾਰਾ ਤੁਸੀਂ ਰੂਹਾਨੀ ਗੁਰੂ ਬਣਦੇ ਹੋ। ਬਾਕੀ ਉਹ ਹਨ ਧਰਮ ਸਥਾਪਕ। ਧਰਮ ਸਥਾਪਕ ਨੂੰ ਸਦਗਤੀ ਦਾਤਾ ਕਿਵ਼ੇਂ ਕਹਿ ਸਕਦੇ, ਇਹ ਬੜੀਆਂ ਡੂੰਗੀਆਂ ਗੱਲਾਂ ਹਨ ਸਮਝਣ ਦੀਆਂ। ਦੂਜੇ ਧਰਮ ਸਥਾਪਕ ਤੇ ਸਿਰ੍ਫ ਧਰਮ ਸਥਾਪਨ ਕਰਦੇ ਹਨ, ਜਿਸਦੇ ਪਿਛਾੜੀ ਸਭ ਆ ਜਾਂਦੇ ਹਨ, ਉਹ ਕੋਈ ਸਭ ਨੂੰ ਵਾਪਿਸ ਨਹੀਂ ਲੈ ਜਾ ਸਕਦੇ। ਉਨ੍ਹਾਂਨੂੰ ਤਾਂ ਪੁਨਰਜਨਮ ਵਿੱਚ ਅਉਣਾ ਹੀ ਹੈ, ਸਭ ਦੇ ਲਈ ਇਹ ਸਮਝਾਉਣੀ ਹੈ। ਇੱਕ ਵੀ ਗੁਰੂ ਸਦਗਤੀ ਦੇ ਲਈ ਨਹੀਂ ਹੈ। ਬਾਪ ਸਮਝਾਉਂਦੇ ਹਨ ਗੁਰੂ ਪਤਿਤ - ਪਾਵਨ ਇੱਕ ਹੀ ਹੈ, ਉਹ ਹੀ ਸ੍ਰਵ ਦੇ ਸਦਗਤੀ ਦਾਤਾ, ਲਿਬਰੇਟਰ ਹੈ, ਦੱਸਣਾ ਚਾਹੀਦਾ ਹੈ ਸਾਡਾ ਗੁਰੂ ਇੱਕ ਹੀ ਹੈ, ਜੋ ਸਦਗਤੀ ਦਿੰਦੇ ਹਨ, ਸ਼ਾਂਤੀਧਾਮ, ਸੁੱਖਧਾਮ ਲੈ ਜਾਂਦੇ ਹਨ। ਸਤਿਯੁਗ ਆਦਿ ਵਿੱਚ ਬਹੁਤ ਥੋੜ੍ਹੇ ਹੁੰਦੇ ਹਨ। ਉੱਥੇ ਕਿਸ ਦਾ ਰਾਜ ਸੀ, ਚਿੱਤਰ ਤਾਂ ਵਿਖਾਓ ਗੇ ਨਾ। ਭਾਰਤਵਾਸੀ ਹੀ ਮੰਨਣਗੇ, ਦੇਵਤਾਵਾਂ ਦੇ ਪੁਜਾਰੀ ਝੱਟ ਮੰਨਣਗੇ ਕਿ ਬਰੋਬਰ ਇਹ ਤਾਂ ਸਵਰਗ ਦੇ ਮਾਲਿਕ ਹਨ। ਸ੍ਵਰਗ ਵਿੱਚ ਇਨ੍ਹਾਂ ਦਾ ਰਾਜ ਸੀ। ਬਾਕੀ ਸਭ ਆਤਮਾਵਾਂ ਕਿੱਥੇ ਸਨ? ਜਰੂਰ ਕਹੋਗੇ ਨਿਰਾਕਾਰੀ ਦੁਨੀਆਂ ਵਿੱਚ ਸਨ। ਇਹ ਵੀ ਤੁਸੀਂ ਹੁਣ ਸਮਝਦੇ ਹੋ। ਪਹਿਲਾਂ ਕੁਝ ਵੀ ਪਤਾ ਨਹੀਂ ਸੀ। ਹੁਣ ਤੁਹਾਡੀ ਬੁੱਧੀ ਵਿੱਚ ਚੱਕਰ ਫਿਰਦਾ ਰਹਿੰਦਾ ਹੈ। ਬਰੋਬਰ 5 ਹਜ਼ਾਰ ਵਰ੍ਹੇ ਪਹਿਲਾਂ ਇਨ੍ਹਾਂ ਦਾ ਰਾਜ ਸੀ, ਜਦੋਂ ਗਿਆਨ ਦੀ ਪ੍ਰਾਲਬੱਧ ਪੂਰੀ ਹੁੰਦੀ ਹੈ ਤਾਂ ਫਿਰ ਭਗਤੀਮਾਰਗ ਸ਼ੁਰੂ ਹੁੰਦਾ ਹੈ ਫਿਰ ਚਾਹੀਦਾ ਹੈ ਪੁਰਾਣੀ ਦੁਨੀਆਂ ਤੋਂ ਵੈਰਾਗ। ਬਸ ਹੁਣ ਅਸੀਂ ਨਵੀਂ ਦੁਨੀਆਂ ਵਿੱਚ ਜਾਵਾਂਗੇ। ਪੁਰਾਣੀ ਦੁਨੀਆਂ ਤੋਂ ਦਿਲ ਉੱਠ ਜਾਂਦਾ ਹੈ। ਉੱਥੇ ਪਤੀ ਬੱਚੇ ਆਦਿ ਸਭ ਇੰਵੇਂ ਹੀ ਮਿਲਣਗੇ। ਬੇਹੱਦ ਦਾ ਬਾਪ ਤਾਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ।

ਜੋ ਵਿਸ਼ਵ ਦਾ ਮਾਲਿਕ ਬਣਨ ਵਾਲੇ ਬੱਚੇ ਹਨ, ਉਨ੍ਹਾਂ ਦੇ ਖਿਆਲਾਤ ਬਹੁਤ ਉੱਚੇ ਅਤੇ ਚਲਨ ਬੜੀ ਰਾਇਲ ਹੋਵੇਗੀ। ਭੋਜਨ ਵੀ ਬਹੁਤ ਘੱਟ, ਜ਼ਿਆਦਾ ਹਬੱਚ ਨਹੀਂ ਹੋਣੀ ਚਾਹੀਦੀ ਹੈ। ਯਾਦ ਵਿੱਚ ਰਹਿਣ ਵਾਲੇ ਦਾ ਭੋਜਨ ਵੀ ਬਹੁਤ ਸੂਖਸ਼ਮ ਹੋਵੇਗਾ। ਬਹੁਤਿਆਂ ਦੀ ਖਾਣ ਵਿੱਚ ਵੀ ਬੁੱਧੀ ਚਲੀ ਜਾਂਦੀ ਹੈ। ਤੁਸੀਂ ਬੱਚਿਆਂ ਨੂੰ ਤਾਂ ਖੁਸ਼ੀ ਹੈ ਵਿਸ਼ਵ ਦਾ ਮਾਲਿਕ ਬਣਨ ਦੀ। ਕਿਹਾ ਜਾਂਦਾ ਹੈ ਖੁਸ਼ੀ ਵਰਗੀ ਖ਼ੁਰਾਕ ਨਹੀਂ। ਅਜਿਹੀ ਖੁਸ਼ੀ ਵਿੱਚ ਸਦੈਵ ਰਹੋ ਤਾਂ ਖਾਣ - ਪਾਣ ਵੀ ਬਹੁਤ ਥੋੜ੍ਹਾ ਹੋ ਜਾਵੇ। ਬਹੁਤ ਖਾਣ ਨਾਲ ਭਾਰੀ ਹੋ ਜਾਂਦੇ ਹਨ ਫਿਰ ਝੂਟਕਾ ਆਦਿ ਖਾਂਦੇ ਹਨ। ਫਿਰ ਕਹਿੰਦੇ ਬਾਬਾ ਨੀਂਦ ਆਉਂਦੀ ਹੈ। ਭੋਜਨ ਸਦੈਵ ਇੱਕਰਸ ਹੋਣਾ ਚਾਹੀਦਾ, ਇੰਵੇਂ ਨਹੀਂ ਕਿ ਚੰਗਾ ਭੋਜਨ ਹੈ ਤਾਂ ਬਹੁਤ ਖਾਣਾ ਚਾਹੀਦਾ! ਅੱਛਾ!

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਦੁਖ ਹਰਤਾ ਸੁੱਖ ਕਰਤਾ ਬਾਪ ਦੇ ਬੱਚੇ ਹਾਂ, ਸਾਨੂੰ ਕਿਸੇ ਨੂੰ ਦੁਖ਼ ਨਹੀਂ ਦੇਣਾ ਹੈ। ਡਿਸਸਰਵਿਸ ਕਰ ਆਪਣੇ ਆਪ ਨੂੰ ਸ਼ਰਾਪਿਤ ਨਹੀਂ ਕਰਨਾ ਹੈ।

2. ਆਪਣੇ ਖਿਆਲਾਤ ਬੜੇ ਉੱਚ ਅਤੇ ਰਾਇਲ ਰਖਣੇ ਹਨ। ਰਹਿਮਦਿਲ ਬਣ ਸਰਵਿਸ ਤੇ ਤੱਤਪਰ ਰਹਿਣਾ ਹੈ। ਖਾਣ - ਪੀਣ ਦੀ ਹਬੱਚ ( ਲਾਲਚ ) ਨੂੰ ਛੱਡ ਦੇਣਾ ਹੈ।

ਵਰਦਾਨ:-
ਡਰਾਮਾ ਦੀ ਨਾਲੇਜ਼ ਨਾਲ ਅਚਲ ਸਥਿਤੀ ਬਣਾਉਂਣ ਵਾਲੇ ਪ੍ਰਾਕ੍ਰਿਤੀ ਜਾਂ ਮਾਇਆ ਜੀਤ ਭਵ:

ਪ੍ਰਾਕ੍ਰਿਤੀ ਜਾਂ ਮਾਇਆ ਦਵਾਰਾ ਕਿਵ਼ੇਂ ਦਾ ਵੀ ਪੇਪਰ ਆਵੇ ਲੇਕਿਨ ਜਰਾ ਵੀ ਹਲਚਲ ਨਾ ਹੋਵੇ। ਇਹ ਕੀ, ਇਹ ਕਿਓੰ, ਇਹ ਕੁਵਸ਼ਚਨ ਵੀ ਉੱਠਿਆ, ਜ਼ਰਾ ਵੀ ਕੋਈ ਸਮੱਸਿਆ ਵਾਰ ਕਰਨ ਵਾਲੀ ਬਣ ਗਈ ਤਾਂ ਫੇਲ ਹੋ ਜਾਵੋਗੇ ਇਸਲਈ ਕੁਝ ਵੀ ਹੋਵੇ ਪਰ ਅੰਦਰ ਤੋਂ ਇਹ ਆਵਾਜ਼ ਨਿਕਲੇ ਕਿ ਵਾਹ ਮਿੱਠਾ ਡਰਾਮਾ ਵਾਹ! ਹਾਏ ਕੀ ਹੋਇਆ - ਇਹ ਸੰਕਲਪ ਵੀ ਨਾ ਆਵੇ। ਅਜਿਹੀ ਸਥਿਤੀ ਹੋਵੇ ਜੋ ਕਿਸੇ ਸੰਕਲਪ ਵਿੱਚ ਵੀ ਹਲਚਲ ਨਾ ਹੋਵੇ। ਸਦਾ ਅਚੱਲ, ਅਡੋਲ ਸਥਿਤੀ ਰਹੇ ਤਾਂ ਪ੍ਰਾਕ੍ਰਿਤੀਜੀਤ ਅਤੇ ਮਾਇਆਜੀਤ ਦਾ ਵਰਦਾਨ ਪ੍ਰਾਪਤ ਹੋਵੇਗਾ।

ਸਲੋਗਨ:-
ਖੁਸ਼ਖਬਰੀ ਸੁਣਾਕੇ ਖੁਸ਼ੀ ਦਵਾਉਣਾ ਇਹ ਹੀ ਸਭ ਤੋਂ ਸ੍ਰੇਸ਼ਠ ਕਰਤੱਵਿਆ ਹੈ।