07.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਆਏ ਹਨ ਤੁਸੀਂ ਪੁਰਾਣੇ ਭਗਤਾਂ ਦੀ ਭਗਤੀ ਦਾ ਫਲ ਦੇਣ। ਭਗਤੀ ਦਾ ਫਲ ਹੈ ਗਿਆਨ, ਜਿਸ ਨਾਲ ਹੀ ਤੁਹਾਡੀ ਸਦਗਤੀ ਹੁੰਦੀ ਹੈ।

ਪ੍ਰਸ਼ਨ:-
ਕਈ ਬੱਚੇ ਚਲਦੇ - ਚਲਦੇ ਤਕਦੀਰ ਨੂੰ ਆਪੇਹੀ ਸ਼ੂਟ ਕਰਦੇ ਹਨ ਕਿਵੇਂ?

ਉੱਤਰ:-
ਜੇਕਰ ਬਾਪ ਦਾ ਬਣ ਕੇ ਸਰਵਿਸ ਨਹੀਂ ਕਰਦੇ, ਆਪਣੇ ਤੇ ਅਤੇ ਦੂਜਿਆਂ ਤੇ ਰਹਿਮ ਨਹੀਂ ਕਰਦੇ ਤਾਂ ਉਹੀ ਆਪਣੀ ਤਕਦੀਰ ਨੂੰ ਸ਼ੂਟ ਕਰਦੇ ਹਨ ਮਤਲਬ ਪਦ ਭ੍ਰਸ਼ਟ ਕਰ ਲੈਂਦੇ ਹਨ। ਚੰਗੀ ਰੀਤੀ ਪੜ੍ਹਣ, ਯੋਗ ਵਿੱਚ ਰਹਿਣ ਤਾਂ ਪਦ ਵੀ ਚੰਗਾ ਮਿਲੇ। ਸਰਵਿਸੇਬਲ ਬੱਚਿਆਂ ਨੂੰ ਤਾਂ ਸਰਵਿਸ ਦਾ ਬਹੁਤ ਸ਼ੌਕ ਹੋਣਾ ਚਾਹੀਦਾ ਹੈ।

ਗੀਤ:-
ਕੌਣ ਆਇਆ ਸਵੇਰੇ - ਸਵੇਰੇ...

ਓਮ ਸ਼ਾਂਤੀ
ਰੂਹਾਨੀ ਬੱਚੇ ਸਮਝਦੇ ਹਨ ਕੀ ਅਸੀਂ ਆਤਮਾ ਹਾਂ, ਨਾ ਕਿ ਸ਼ਰੀਰ। ਅਤੇ ਇਹ ਗਿਆਨ ਹੁਣ ਹੀ ਮਿਲਦਾ ਹੈ - ਪਰਮਪਿਤਾ ਪਰਮਾਤਮਾ ਕੋਲੋਂ। ਬਾਪ ਕਹਿੰਦੇ ਹਨ ਜਦਕਿ ਮੈਂ ਆਇਆ ਹਾਂ ਤੇ ਤੁਸੀਂ ਆਪਣੇ ਆਪ ਨੂੰ ਆਤਮਾ ਨਿਸ਼ਚੇ ਕਰੋ। ਆਤਮਾ ਹੀ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਇੱਕ ਸ਼ਰੀਰ ਛੱਡ ਦੂਸਰਾ ਲੈਂਦੀ ਰਹਿੰਦੀ ਹੈ। ਆਤਮਾ ਨਹੀਂ ਬਦਲਦੀ, ਸ਼ਰੀਰ ਬਦਲਦਾ ਰਹਿੰਦਾ ਹੈ। ਆਤਮਾ ਤਾਂ ਅਵਿਨਾਸ਼ੀ ਹੈ, ਤਾਂ ਆਪਣੇ ਆਪ ਨੂੰ ਆਤਮਾ ਸਮਝਨਾ ਹੈ। ਇਹ ਗਿਆਨ ਕਦੀ ਕੋਈ ਦੇ ਨਾ ਸਕੇ। ਬਾਪ ਆਏ ਹਨ ਬੱਚਿਆਂ ਦੀ ਪੁਕਾਰ ਸੁਣ ਕੇ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਇਹ ਪੁਰਸ਼ੋਤਮ ਸਗੰਮਯੁਗ ਹੈ। ਬਾਪ ਆਕੇ ਸਮਝਾਉਂਦੇ ਹਨ ਕੀ ਮੇਰਾ ਆਉਣਾ ਹੁੰਦਾ ਹੈ ਪੁਰਸ਼ੋਤਮ ਸੰਗਮਯੁਗ ਤੇ ਜਦਕਿ ਸਾਰਾ ਵਿਸ਼ਵ ਪੁਰਸ਼ੋਤਮ ਬਣਦਾ ਹੈ। ਇਸ ਸਮੇਂ ਤੇ ਤਾਂ ਸਾਰਾ ਵਿਸ਼ਵ ਕਨਿਸ਼ਟ ਪਤਿਤ ਹੈ। ਉਸ ਨੂੰ ਕਿਹਾ ਜਾਂਦਾ ਹੈ ਅਮਰਪੁਰੀ, ਇਹ ਹੈ ਮ੍ਰਿਤੁਲੋਕ। ਮ੍ਰਿਤੁਲੋਕ ਵਿੱਚ ਆਸੁਰੀ ਗੁਣ ਵਾਲੇ ਮਨੁੱਖ ਹੁੰਦੇ ਹਨ, ਅਮਰਲੋਕ ਵਿੱਚ ਦੈਵੀ ਗੁਣ ਵਾਲੇ ਮਨੁੱਖ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਇਹ ਵੀ ਚੰਗੇ ਸ੍ਵਭਾਵ ਵਾਲੇ ਨੂੰ ਕਿਹਾ ਜਾਂਦਾ ਹੈ - ਇਹ ਤਾਂ ਜਿਵੇਂ ਦੇਵਤਾ ਹਨ। ਕਈ ਦੈਵੀ ਗੁਣ ਵਾਲੇ ਹੁੰਦੇ ਹਨ, ਇਸ ਸਮੇਂ ਸਭ ਹਨ ਆਸੁਰੀ ਗੁਣ ਵਾਲੇ ਮਨੁੱਖ। 5 ਵਿਕਾਰਾਂ ਵਿੱਚ ਫ਼ਸੇ ਹੋਏ ਹਨ ਤਾਂ ਹੀ ਤੇ ਗਾਉਂਦੇ ਹਨ ਇਸ ਦੁਖ ਤੋਂ ਆਕੇ ਲਿਬਰੇਟ ਕਰੋ। ਕੋਈ ਇੱਕ ਸੀਤਾ ਨੂੰ ਨਹੀਂ ਛੁਡਾਇਆ। ਬਾਬਾ ਨੇ ਸਮਝਾਇਆ ਹੈ ਭਗਤੀ ਨੂੰ ਸੀਤਾ ਕਿਹਾ ਜਾਂਦਾ ਹੈ, ਭਗਵਾਨ ਨੂੰ ਰਾਮ ਕਿਹਾ ਜਾਂਦਾ ਹੈ। ਜੋ ਭਗਤਾਂ ਨੂੰ ਫ਼ਲ ਦੇਣ ਆਉਂਦਾ ਹੈ। ਇਸ ਬੇਹੱਦ ਦੇ ਰਾਵਣ ਰਾਜ ਵਿੱਚ ਸਾਰੀ ਦੁਨੀਆਂ ਫਸੀ ਹੋਈ ਹੈ। ਉਨ੍ਹਾਂ ਨੂੰ ਲਿਬਰੇਟ ਕਰ ਰਾਮ ਰਾਜ ਵਿੱਚ ਲੈ ਜਾਂਦੇ ਹਨ। ਰਘੂਪਤੀ ਰਾਘਵ ਰਾਜਾ ਰਾਮ ਦੀ ਗੱਲ ਨਹੀਂ। ਉਹ ਤੇ ਤ੍ਰੇਤਾ ਦੇ ਰਾਜਾ ਸੀ। ਹੁਣ ਤਾ ਸਾਰੀਆਂ ਆਤਮਾਵਾਂ ਤਮੋਪ੍ਰਧਾਨ ਜੜਜੜੀ ਭੂਤ ਅਵਸਥਾ ਵਿੱਚ ਹਨ, ਸੀੜੀ ਉੱਤਰਦੇ - ਉੱਤਰਦੇ ਥੱਲੇ ਆ ਗਏ ਹਨ। ਪੂਜਯ ਤੋਂ ਪੁਜਾਰੀ ਬਣ ਗਏ ਹਨ। ਦੇਵਤੇ ਕਿਸੇ ਦੀ ਪੂਜਾ ਨਹੀਂ ਕਰਦੇ। ਉਹ ਤਾ ਹਨ ਪੂਜਯ। ਫਿਰ ਉਹ ਜਦੋਂ ਵੈਸ਼ਯ, ਸੂਦ੍ਰ ਬਣਦੇ ਹਨ ਤੇ ਪੂਜਾ ਸ਼ੁਰੂ ਹੁੰਦੀ ਹੈ, ਉਹ ਵਾਮ ਮਾਰਗ ਵਿੱਚ ਆਉਣ ਨਾਲ ਪੂਜਾਰੀ ਬਣਦੇ ਹਨ, ਪੂਜਾਰੀ ਦੇਵਤਿਆਂ ਦੇ ਚਿੱਤਰ ਦੇ ਅੱਗੇ ਨਮਨ ਕਰਦੇ ਹਨ, ਇਸ ਸਮੇਂ ਕੋਈ ਇੱਕ ਵੀ ਪੂਜਯ ਹੋ ਨਹੀਂ ਸਕਦਾ। ਉੱਚ ਤੇ ਉੱਚ ਭਗਵਾਨ ਪੂਜਯ ਹੈ ਫਿਰ ਹੈ ਸਤਯੁਗੀ ਦੇਵਤੇ ਪੂਜਯ। ਇਸ ਸਮੇਂ ਤਾਂ ਸਭ ਪੂਜਾਰੀ ਹਨ, ਪਹਿਲਾਂਂ - ਪਹਿਲਾਂਂ ਸ਼ਿਵ ਦੀ ਪੂਜਾ ਹੁੰਦੀ ਹੈ, ਉਹ ਹੈ ਅਵਿਭਚਾਰੀ ਪੂਜਾ। ਉਹ ਸਤੋਪ੍ਰਧਾਨ ਫਿਰ ਸਤੋ ਫਿਰ ਦੇਵਤਾਵਾਂ ਤੋਂ ਵੀ ਉਪਰ ਜਲ ਦੀ, ਮਨੁੱਖਾ ਦੀ, ਪੰਛੀਆਂ ਆਦਿ ਦੀ ਪੂਜਾ ਕਰਨ ਲਗ ਪੈਂਦੇ। ਦਿਨ - ਪ੍ਰਤੀਦਿਨ ਅਨੇਕਾਂ ਦੀ ਪੂਜਾ ਹੋਣਾ ਸ਼ੁਰੂ ਹੋ ਜਾਂਦੀ ਹੈ। ਅੱਜਕਲ ਰਿਲੀਜਿਅਸ ਕਾਨ੍ਫ੍ਰੇੰਸ ਵੀ ਬਹੁਤ ਹੁੰਦੀ ਰਹਿੰਦੀ ਹੈ। ਕਦੀ ਆਦਿ ਸਨਾਤਨ ਧਰਮ ਵਾਲਿਆਂ ਦੀ, ਕਦੀ ਜੈਨੀਆਂ ਦੀ, ਕਦੀ ਆਰਿਯ ਸਮਾਜੀਆਂ ਦੀ। ਬਹੁਤਿਆਂ ਨੂੰ ਬੁਲਾਉਂਦੇ ਹਨ ਕਿਉਂਕਿ ਹਰ ਇੱਕ ਆਪਣੇ ਧਰਮ ਨੂੰ ਉੱਚਾ ਸਮਝਦੇ ਹਨ ਨਾ। ਹਰ ਇੱਕ ਧਰਮ ਵਿੱਚ ਕੋਈ ਨਾ ਕੋਈ ਵਿਸ਼ੇਸ਼ ਗੁਣ ਹੋਣ ਦਾ ਕਾਰਨ ਉਹ ਆਪਣੇ ਨੂੰ ਵੱਡਾ ਸਮਝਦੇ ਹਨ। ਜੈਨੀਆਂ ਵਿੱਚ ਵੀ ਕਿਸਮ - ਕਿਸਮ ਦੇ ਹੁੰਦੇ ਹਨ। 5 -7 ਵੈਰਾਇਟੀ ਹੋਣਗੀਆਂ। ਉਨ੍ਹਾਂ ਦੇ ਵਿੱਚ ਫਿਰ ਕੋਈ ਨੰਗੇ ਵੀ ਰਹਿੰਦੇ ਹਨ, ਨੰਗੇ ਬਣਨ ਦਾ ਅਰਥ ਨਹੀਂ ਸਮਝਦੇ ਹਨ। ਭਗਵਾਨੁਵਾਚ ਹੈ ਨੰਗੇ ਮਤਲਬ ਅਸ਼ਰੀਰੀ ਆਏ ਸੀ, ਫਿਰ ਤੋਂ ਅਸ਼ਰੀਰੀ ਬਣਕੇ ਜਾਣਾ ਹੈ। ਉਹ ਫਿਰ ਕਪੜ੍ਹੇ ਉਤਾਰ ਕੇ ਨੰਗੇ ਬਣ ਜਾਂਦੇ ਹਨ। ਭਗਵਾਨੁਵਾਚ ਦਾ ਅਰਥ ਨਹੀਂ ਸਮਝਦੇ ਹਨ। ਬਾਪ ਕਹਿੰਦੇ ਹਨ ਤੁਸੀਂ ਆਤਮਾਵਾਂ ਇੱਥੇ ਸ਼ਰੀਰ ਧਾਰਣ ਕਰ ਪਾਰ੍ਟ ਵਜਾਉਣ ਆਉਂਦੀਆਂ ਹੋ, ਫਿਰ ਵਾਪਿਸ ਜਾਣਾ ਹੈ, ਇਨ੍ਹਾਂ ਗੱਲਾਂ ਨੂੰ ਤੁਸੀਂ ਸਮਝਦੇ ਹੋ। ਆਤਮਾ ਹੀ ਪਾਰ੍ਟ ਵਜਾਉਣ ਆਉਂਦੀ ਹੈ, ਝਾੜ੍ਹ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਨਵੇਂ - ਨਵੇਂ ਕਿਸਮ ਦੇ ਧਰਮ ਇਮਰਜ ਹੁੰਦੇ ਰਹਿੰਦੇ ਹਨ, ਇਸਲਈ ਇਸ ਨੂੰ ਵੈਰਾਇਟੀ ਨਾਟਕ ਕਿਹਾ ਜਾਂਦਾ ਹੈ। ਵੈਰਾਇਟੀ ਧਰਮਾ ਦਾ ਝਾੜ ਹੈ। ਇਸਲਾਮੀ ਵੇਖੋ ਕਿੰਨੇਂ ਕਾਲੇ ਹਨ। ਉਨ੍ਹਾਂ ਦੀਆਂ ਵੀ ਬਹੁਤ ਬ੍ਰਾਂਚਿਜ਼ ਨਿਕਲਦੀਆਂ ਹਨ। ਮੁਹੰਮਦ ਤੇ ਬਾਦ ਵਿੱਚ ਆਏ ਹਨ। ਪਹਿਲਾਂਂ ਹਨ ਇਸਲਾਮੀ। ਮੁਸਲਮਾਨਾਂ ਦੀ ਗਿਣਤੀ ਬਹੁਤ ਹੈ, ਅਫ਼ਰੀਕਾ ਵਿੱਚ ਕਿੰਨੇ ਸਾਹੂਕਾਰ ਹਨ ਸੋਨੇ ਹੀਰਿਆਂ ਦੀ ਖਾਣਾਂ ਹਨ। ਜਿੱਥੇ ਬਹੁਤ ਧਨ ਵੇਖਦੇ ਹਨ ਤਾਂ ਉਸ ਤੇ ਚੜਾਈ ਕਰ ਕੇ ਧਨਵਾਨ ਬਣਦੇ ਹਨ। ਕ੍ਰਿਸ਼ਚਨ ਲੋਕ ਵੀ ਕਿੰਨੇ ਧਨਵਾਨ ਬਣੇ ਹਨ। ਭਾਰਤ ਵਿੱਚ ਵੀ ਧਨ ਹੈ, ਪ੍ਰੰਤੂ ਗੁਪਤ। ਸੋਨਾ ਆਦਿ ਕਿੰਨਾ ਫੜ੍ਹਦੇ ਹਨ। ਹੁਣ ਦਿਗਮ੍ਬਰ ਜੈਨ ਸਭਾ ਵਾਲੇ ਕਾਨ੍ਫ੍ਰੇੰਸ ਆਦਿ ਕਰਦੇ ਰਹਿੰਦੇ ਹਨ, ਕਿਉਂਕਿ ਹਰ ਇੱਕ ਆਪਣੇ ਨੂੰ ਵੱਡਾ ਸਮਝਦੇ ਹਨ ਨਾ। ਇਹ ਇੰਨੇ ਧਰਮ ਸਭ ਵੱਧਦੇ ਰਹਿੰਦੇ ਹਨ, ਕਦੀ ਵਿਨਾਸ਼ ਵੀ ਹੋਣਾ ਹੈ, ਕੁਝ ਵੀ ਸਮਝਦੇ ਨਹੀ। ਸਾਰਿਆਂ ਧਰਮਾਂ ਤੋਂ ਉੱਚ ਧਰਮ ਤਾਂ ਤੁਹਾਡਾ ਬ੍ਰਾਹਮਣਾ ਦਾ ਹੀ ਹੈ, ਜਿਸ ਦਾ ਕਿਸੇ ਨੂੰ ਪਤਾ ਨਹੀਂ ਹੈ। ਕਲਯੁਗੀ ਬ੍ਰਾਹਮਣ ਵੀ ਬਹੁਤ ਹਨ, ਪਰ ਉਹ ਹੈ ਕੁੱਖ ਵੰਸ਼ਾਵਲੀ ਬ੍ਰਾਹਮਣ। ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਬ੍ਰਾਹਮਣ, ਉਹ ਸਭ ਤਾਂ ਭਰਾ - ਭੈਣ ਹੋਣੇ ਚਾਹੀਦੇ ਹਨ। ਜੇਕਰ ਉਹ ਆਪਣੇ ਨੂੰ ਬ੍ਰਹਮਾ ਦੀ ਔਲਾਦ ਕਹਾਉਂਦੇ ਹਨ, ਤਾਂ ਭਰਾ - ਭੈਣ ਹੀ ਠਹਿਰੇ ਫਿਰ ਵਿਆਹ ਵੀ ਨਾ ਕਰ ਸਕਣ। ਸਿੱਧ ਹੁੰਦਾ ਹੈ ਉਹ ਬ੍ਰਾਹਮਣ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਨਹੀਂ ਹਨ, ਸਿਰਫ਼ ਨਾਮ ਰੱਖ ਦਿੰਦੇ ਹਨ। ਅਸਲ ਵਿੱਚ ਦੇਵਤਿਆਂ ਤੋਂ ਵੀ ਉੱਚ ਬ੍ਰਾਹਮਣਾ ਨੂੰ ਕਹਾਂਗੇ, ਚੋਟੀ ਹੈ ਨਾ। ਇਹ ਬ੍ਰਾਹਮਣ ਹੀ ਮਨੁੱਖਾਂ ਨੂੰ ਦੇਵਤਾ ਬਣਾਉਂਦੇ ਹਨ। ਪੜ੍ਹਾਉਣ ਵਾਲਾ ਹੈ ਪਰਮਪਿਤਾ ਪਰਮਾਤਮਾ, ਖ਼ੁਦ ਗਿਆਨ ਦਾ ਸਾਗਰ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਬਾਪ ਦੇ ਕੋਲ ਆ ਕੇ ਬ੍ਰਾਹਮਣ ਬਣ ਦੇ ਫਿਰ ਵੀ ਸ਼ੂਦ੍ਰ ਬਣ ਜਾਂਦੇ ਹਨ। ਪੁਰਾਣੇ ਸੰਸਕਾਰ ਪਲਟਣ ਵਿੱਚ ਬੜ੍ਹੀ ਮਿਹਨਤ ਲਗਦੀ ਹੈ। ਆਪਣੇ ਨੂੰ ਆਤਮਾ ਨਿਸ਼ਚੇ ਕਰ ਬਾਪ ਤੋਂ ਵਰਸਾ ਲੈਣਾ ਹੈ, ਰੂਹਾਨੀ ਬਾਪ ਤੋਂ ਰੂਹਾਨੀ ਬੱਚੇ ਹੀ ਵਰਸਾ ਲੈਣਗੇ। ਬਾਪ ਨੂੰ ਯਾਦ ਕਰਨ ਵਿੱਚ ਹੀ ਮਾਇਆ ਵਿਘਣ ਪਾਉਂਦੀ ਹੈ। ਬਾਪ ਕਹਿੰਦੇ ਹਨ ਹੱਥ ਕਾਰ ਡੇ ਦਿਲ ਯਾਰ ਡੇ। ਇਹ ਹੈ ਬਹੁਤ ਸਹਿਜ। ਜਿਸ ਤਰ੍ਹਾਂ ਆਸ਼ਿਕ - ਮਾਸ਼ੂਕ ਹੁੰਦੇ ਹਨ ਜੋ ਇੱਕ - ਦੂਜੇ ਨੂੰ ਵੇਖਣ ਤੋਂ ਬਿਨਾਂ ਰਹਿ ਨਹੀਂ ਸਕਦੇ। ਬਾਬਾ ਤੇ ਮਸ਼ੂਕ ਹੀ ਹੈ। ਆਸ਼ਿਕ ਸਾਰੇ ਬੱਚੇ ਹਨ ਜੋ ਬਾਪ ਨੂੰ ਯਾਦ ਕਰਦੇ ਰਹਿੰਦੇ ਹਨ। ਇੱਕ ਬਾਪ ਹੈ ਜੋ ਕਦੀ ਕਿਸੀ ਤੇ ਆਸ਼ਿਕ ਨਹੀਂ ਹੁੰਦਾ ਹੈ ਕਿਉਕਿ ਉਨ੍ਹਾਂ ਤੋਂ ਉੱਚ ਤਾਂ ਕੋਈ ਹੈ ਨਹੀਂ। ਬਾਕੀ ਹਾਂ ਬੱਚਿਆਂ ਦੀ ਮਹਿਮਾ ਕਰਦੇ ਹਨ, ਤੁਸੀਂ ਭਗਤੀ ਮਾਰਗ ਤੋਂ ਲੈ ਕੇ ਮੁਝ ਮਾਸ਼ੂਕ ਦੇ ਸਾਰੇ ਆਸ਼ਿਕ ਹੋ। ਬੁਲਾਉਂਦੇ ਵੀ ਹੋ ਕਿ ਆਕੇ ਦੁੱਖ ਤੋ ਲਿਬਰੇਟ ਕਰ ਪਾਵਨ ਬਣਾਓ। ਤੁਸੀਂ ਸਭ ਹੋ ਬ੍ਰਾਇਡਜ਼, ਮੈਂ ਹਾਂ ਬ੍ਰਾਇਡਗਰੂਮ। ਤੁਸੀਂ ਸਭ ਆਸੁਰੀ ਜੇਲ੍ਹ ਵਿੱਚ ਫ਼ਸੇ ਹੋਏ ਹੋ, ਮੈਂ ਆਕੇ ਛੁਡਾਉਂਦਾ ਹਾਂ। ਇੱਥੇ ਮਿਹਨਤ ਬਹੁਤ ਹੈ ਕ੍ਰਿਮੀਨਲ ਆਈ ਧੋਖਾ ਦਿੰਦੀਹੈ, ਸਿਵਿਲ ਆਈ ਬਣਨ ਵਿੱਚ ਮਿਹਨਤ ਲਗਦੀ ਹੈ। ਦੇਵਤਾਵਾਂ ਦੇ ਕਿੰਨੇ ਵਧੀਆ ਕਰੈਕਟਰ ਹਨ, ਹੁਣ ਅਜਿਹਾ ਦੇਵਤਾ ਬਨਾਉਣ ਵਾਲਾ ਜਰੂਰ ਚਾਹੀਦਾ ਹੈ ਨਾ।

ਕਾਨ੍ਫ੍ਰੇੰਸ ਵਿੱਚ ਟਾਪਿਕ ਰੱਖੀ ਹੈ। "ਮਾਨਵ ਜੀਵਨ ਵਿੱਚ ਧਰਮ ਦੀ ਜਰੂਰਤ। ਡਰਾਮਾ ਨੂੰ ਨਾ ਜਾਨਣ ਦੇ ਕਾਰਨ ਮੂੰਝੇ ਹੋਏ ਹਨ। ਤੁਹਾਡੇ ਸਿਵਾਏ ਕੋਈ ਸਮਝਾ ਨਾ ਸਕੇ। ਕ੍ਰਿਸ਼ਚਨ ਅਤੇ ਬੋਧੀ ਆਦਿ ਨੂੰ ਇਹ ਥੋੜ੍ਹੀ ਪਤਾ ਹੈ ਕਿ ਕ੍ਰਾਇਸਟ, ਬੁੱਧ ਫਿਰ ਕਦੋ ਆਉਣਗੇ! ਤੁਸੀਂ ਝੱਟ ਹਿਸਾਬ - ਕਿਤਾਬ ਦੱਸ ਸਕਦੇ ਹੋ। ਤੇ ਸਮਝਣਾ ਚਾਹੀਦਾ ਹੈ ਕਿ ਧਰਮ ਦੀ ਤਾਂ ਜਰੂਰਤ ਹੈ ਨਾ। ਪਹਿਲਾਂ - ਪਹਿਲਾਂ ਕਿਹੜਾ ਧਰਮ ਸੀ, ਫਿਰ ਕਿਹੜੇ - ਕਿਹੜੇ ਧਰਮ ਆਏ ਹਨ! ਆਪਣੇ ਧਰਮ ਵਾਲਿਆਂ ਨੂੰ ਵੀ ਪੂਰਾ ਸਮਝਾਉਂਦੇ ਨਹੀਂ ਹਨ। ਯੋਗ ਨਹੀਂ ਲਗਾਉਂਦੇ। ਯੋਗ ਬਿਨਾਂ ਤਾਕਤ ਨਹੀਂ ਆਉਂਦੀ, ਜੌਹਰ ਨਹੀਂ ਭਰਦਾ। ਬਾਪ ਨੂੰ ਹੀ ਆਲਮਾਇਟੀ ਅਥਾਰਿਟੀ ਕਿਹਾ ਜਾਂਦਾ ਹੈ। ਤੁਸੀਂ ਕਿੰਨਾ ਅਲਮਾਇਟੀ ਬਣਦੇ ਹੋ, ਵਿਸ਼ਵ ਦੇ ਮਲਿਕ ਬਣ ਜਾਂਦੇ ਹੋ। ਤੁਹਾਡੇ ਰਾਜ ਨੂੰ ਕੋਈ ਖੋਹ ਨਾ ਸਕੇ। ਉਸ ਸਮੇਂ ਕੋਈ ਹੋਰ ਖੰਡ ਹੁੰਦੇ ਨਹੀਂ। ਹੁਣ ਤਾਂ ਕਿੰਨੇ ਖੰਡ ਹਨ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। 5 ਹਜ਼ਾਰ ਸਾਲ ਦਾ ਇਹ ਚੱਕਰ ਹੈ, ਬਾਕੀ ਸ੍ਰਿਸ਼ਟੀ ਕਿੰਨੀ ਲੰਬੀ ਹੈ। ਉਹ ਥੋੜੇ ਹੀ ਮਾਪ ਸਕਦੇ ਹਨ। ਧਰਤੀ ਦਾ ਕਰਕੇ ਮਾਪ ਕਰ ਸਕਦੇ ਹਨ। ਸਾਗਰ ਦਾ ਤਾਂ ਕਰ ਨਾ ਸਕਣ। ਅਕਾਸ਼ ਅਤੇ ਸਾਗਰ ਦਾ ਅੰਤ ਤਾਂ ਕੋਈ ਪਾ ਨਾ ਸਕੇ। ਤਾਂ ਸਮਝਣਾ ਹੈ ਧਰਮ ਦੀ ਜਰੂਰਤ ਕਿਉ ਹੈ! ਸਾਰਾ ਚੱਕਰ ਬਣਿਆ ਹੀ ਹੈ ਧਰਮਾਂ ਤੇ। ਇਹ ਹੈ ਵੈਰਾਈਟੀ ਧਰਮਾਂ ਦਾ ਝਾੜ੍ਹ, ਇਹ ਝਾੜ ਹੈ ਹੀ ਵੈਰਾਇਟੀ ਧਰਮਾਂ ਦਾ ਝਾੜ, ਇਹ ਝਾੜ ਅੰਨ੍ਹਿਆਂ ਦੇ ਅੱਗੇ ਆਇਨਾ ਹੈ।

ਤੁਸੀਂ ਹੁਣ ਬਾਹਰ ਸਰਵਿਸ ਤੇ ਜਾਂਦੇ ਹੋ, ਹੌਲੀ - ਹੌਲੀ ਤੁਹਾਡੀ ਵ੍ਰਿਧੀ ਹੁੰਦੀ ਜਾਂਦੀ ਹੈ। ਤੂਫਾਨ ਲੱਗਣ ਨਾਲ ਬਹੁਤ ਪੱਤੇ ਡਿੱਗਦੇ ਵੀ ਹਨ ਨਾ। ਹੋਰ ਧਰਮਾਂ ਵਿੱਚ ਤੂਫਾਨ ਲਗਣ ਦੀ ਗੱਲ ਨਹੀਂ ਰਹਿੰਦੀ। ਉਨ੍ਹਾਂ ਨੂੰ ਤਾਂ ਉੱਪਰ ਤੋ ਆਉਣਾ ਹੀ ਹੈ, ਇੱਥੇ ਤੁਹਾਡੀ ਸਥਾਪਨਾ ਬੜੀ ਵੰਡਰਫੁਲ ਹੈ। ਪਹਿਲਾਂਂ - ਪਹਿਲਾਂ ਵਾਲੇ ਭਗਤ ਜੋ ਹਨ ਉਨ੍ਹਾਂ ਨੂੰ ਆਕੇ ਹੀ ਭਗਵਾਨ ਨੂੰ ਫਲ ਦੇਣਾ ਹੈ, ਆਪਣੇ ਘਰ ਲੈ ਜਾਣ ਦਾ। ਬੁਲਾਉਂਦੇ ਵੀ ਹਨ ਸਾਨੂੰ ਆਤਮਾਵਾਂ ਨੂੰ ਆਪਣੇ ਘਰ ਲੈ ਜਾਓ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਬਾਪ ਸਵਰਗ ਦਾ ਵੀ ਰਾਜ - ਭਾਗ ਦਿੰਦੇ ਹਨ। ਸੰਨਿਆਸੀ ਲੋਕ ਤਾਂ ਸੁੱਖ ਨੂੰ ਮੰਨਦੇ ਹੀ ਨਹੀ। ਉਹ ਚਾਹੁੰਦੇ ਹਨ ਮੋਕ੍ਸ਼ ਹੋਵੇ। ਮੋਕ੍ਸ਼ ਨੂੰ ਵਰਸਾ ਨਹੀਂ ਕਿਹਾ ਜਾਂਦਾ। ਖੁਦ ਸ਼ਿਵਬਾਬਾ ਨੂੰ ਵੀ ਪਾਰ੍ਟ ਵਜਾਉਣਾ ਪੈਂਦਾ ਹੈ ਤਾਂ ਫਿਰ ਕਿਸੇ ਨੂੰ ਮੋਕ੍ਸ਼ ਵਿੱਚ ਕਿਵੇਂ ਰੱਖ ਸਕਦੇ ਹਨ। ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਆਪਣੇ ਧਰਮ ਅਤੇ ਸਭ ਦੇ ਧਰਮ ਨੂੰ ਜਾਣਦੇ ਹੋ। ਤੁਹਾਨੂੰ ਤਰਸ ਪੈਣਾ ਚਾਹੀਦਾ ਹੈ। ਚੱਕਰ ਦਾ ਰਾਜ ਸਮਝਾਉਣਾ ਹੈ। ਬੋਲੋ, ਤੁਹਾਡੇ ਧਰਮ ਸੰਸਥਾਪਕ ਆਪਣੇ ਸਮੇਂ ਤੇ ਆਉਣਗੇ। ਸਮਝਾਉਣ ਵਾਲਾ ਵੀ ਹੁਸ਼ਿਆਰ ਹੋਣਾ ਚਾਹੀਦਾ ਹੈ। ਤੁਸੀਂ ਸਮਝਾ ਸਕਦੇ ਹੋ ਕੀ ਹਰ ਇੱਕ ਨੂੰ ਸਤੋ - ਰਜੋ - ਤਮੋ ਵਿੱਚ ਆਉਣਾ ਹੀ ਹੈ। ਹੁਣ ਹੈ ਰਾਵਣ ਰਾਜ। ਤੁਹਾਡੀ ਹੈ ਸੱਚੀ ਗੀਤਾ, ਜੋ ਬਾਪ ਸੁਣਾਉਂਦੇ ਹਨ। ਭਗਵਾਨ ਨਿਰਾਕਾਰ ਨੂੰ ਹੀ ਕਿਹਾ ਜਾਂਦਾ ਹੈ। ਆਤਮਾ ਨਿਰਾਕਾਰ ਗੌਡ ਫਾਦਰ ਨੂੰ ਬੁਲਾਉਂਦੀ ਹੈ। ਉੱਥੇ ਤੁਸੀਂ ਆਤਮਾਵਾਂ ਰਹਿੰਦੀਆਂ ਹੋ। ਤੁਹਾਨੂੰ ਪਰਮਾਤਮਾ ਥੋੜ੍ਹੀ ਹੀ ਕਹਾਂਗੇ। ਪਰਮਾਤਮਾ ਤਾਂ ਇੱਕ ਹੀ ਹੈ ਉੱਚ ਤੇ ਉੱਚ ਭਗਵਾਨ, ਫਿਰ ਸਭ ਹਨ ਅਤਮਾਵਾਂ ਬੱਚੇ। ਸਰਵ ਦਾ ਸਦਗਾਤੀ ਦਾਤਾ ਇੱਕ ਹੀ ਹੈ ਫਿਰ ਹੈ ਦੇਵਤੇ। ਉਸ ਵਿੱਚ ਵੀ ਨੰਬਰਵਨ ਹੈ ਕ੍ਰਿਸ਼ਨ ਕਿਉਕਿ ਆਤਮਾ ਤੇ ਸ਼ਰੀਰ ਦੋਵੇਂ ਹੀ ਪਵਿੱਤਰ ਹਨ। ਤੁਸੀਂ ਹੋ ਸੰਗਮਯੁਗੀ। ਤੁਹਾਡਾ ਜੀਵਨ ਅਮੁੱਲ ਹੈ। ਦੇਵਤਾਵਾਂ ਦਾ ਨਹੀਂ, ਬ੍ਰਾਹਮਣਾ ਦਾ ਅਮੁਲ ਜੀਵਨ ਹੈ। ਬਾਪ ਤੁਹਾਨੂੰ ਬੱਚਾ ਬਣਾਏ ਫਿਰ ਤੁਹਾਡੇ ਤੇ ਕਿੰਨੀ ਮਿਹਨਤ ਕਰਦੇ ਹਨ, ਦੇਵਤਾ ਥੋੜ੍ਹੀ ਇੰਨੀ ਮਿਹਨਤ ਕਰਨਗੇ। ਉਹ ਪੜ੍ਹਾਉਣ ਲਈ ਬੱਚਿਆਂ ਨੂੰ ਸਕੂਲ ਭੇਜ ਦੇਣਗੇ। ਇੱਥੇ ਬਾਪ ਬੈਠ ਤੁਹਾਨੂੰ ਪੜ੍ਹਾਉਦੇ ਹਨ। ਉਹ ਬਾਪ ਟੀਚਰ ਗੁਰੂ ਤਿੰਨੋਂ ਹੀ ਹਨ। ਤਾਂ ਕਿੰਨਾ ਰਿਗਾਰਡ ਰੱਖਣਾ ਚਾਹੀਦਾ ਹੈ। ਸਰਵਿਸੇਬਲ ਬੱਚਿਆਂ ਨੂੰ ਸਰਵਿਸ ਦਾ ਬਹੁਤ ਸ਼ੌਕ ਹੋਣਾ ਚਾਹੀਦਾ ਹੈ। ਬਹੁਤ ਥੋੜ੍ਹੇ ਹਨ ਜੋ ਬਹੁਤ ਹੁਸ਼ਿਆਰ ਹਨ ਅਤੇ ਸਰਵਿਸ ਵਿੱਚ ਲੱਗੇ ਹੋਏ ਹਨ। ਹੈੰਡਸ ਤਾਂ ਚਾਹੀਦੇ ਨਾ। ਲੜ੍ਹਾਈ ਦੇ ਮੈਦਾਨ ਵਿੱਚ ਜਾਣ ਦੇ ਲਈ ਜਿਨ੍ਹਾਂ ਨੂੰ ਸਿਖਾਂਉਂਦੇ ਹਨ ਉਨ੍ਹਾਂ ਦੀ ਨੌਕਰੀ ਆਦਿ ਸਭ ਛੁਡਾ ਦਿੰਦੇ ਹਨ। ਉਨਾਂ ਦੇ ਕੋਲ ਲਿਸ੍ਟ ਰਹਿੰਦੀ ਹੈ। ਫਿਰ ਮਿਲਟਰੀ ਦਾ ਕੋਈ ਰਫਿਊਜ ਕਰ ਨਾ ਸਕੇ ਕਿ ਅਸੀਂ ਮੈਦਾਨ ਵਿੱਚ ਨਹੀ ਜਾਵਾਂਗੇ। ਡਰਿਲ ਸਿਖਲਾਉਂਦੇ ਹਨ ਕਿ ਜਰੂਰਤ ਤੇ ਬੁਲਾ ਲੈਣਗੇ। ਰਫਿਯੂਜ਼ ਕਰਨ ਵਾਲੇ ਤੇ ਕੇਸ ਚਲਾਉਂਦੇ ਹਨ। ਇੱਥੇ ਤਾਂ ਉਹ ਗੱਲ ਨਹੀਂ ਹੈ। ਇੱਥੇ ਫਿਰ ਜੋ ਚੰਗੀ ਰੀਤੀ ਸਰਵਿਸ ਨਹੀਂ ਕਰਦੇ ਹਨ ਤਾਂ ਪਦ ਭ੍ਰਿਸ਼ਟ ਹੋ ਜਾਂਦਾ ਹੈ। ਸਰਵਿਸ ਨਹੀਂ ਕਰਦੇ ਗੋਇਆ ਆਪ ਹੀ ਆਪਣੇ ਨੂੰ ਸ਼ੂਟ ਕਰਦੇ ਹਨ। ਪਦ ਭ੍ਰਿਸ਼ਟ ਹੋ ਜਾਂਦਾ ਹੈ। ਆਪਣੀ ਤਕਦੀਰ ਨੂੰ ਸ਼ੂਟ ਕਰ ਦਿੰਦੇ ਹਨ। ਚੰਗੀ ਰੀਤੀ ਪੜ੍ਹਨ, ਯੋਗ ਵਿਚ ਰਹਿਣ ਤਾਂ ਚੰਗਾ ਪਦ ਮਿਲੇ। ਆਪਣੇ ਤੇ ਰਹਿਮ ਕਰਨਾ ਹੁੰਦਾ ਹੈ। ਆਪਣੇ ਤੇ ਕਰਨ ਤਾਂ ਦੂਜੇ ਤੇ ਵੀ ਕਰਨ। ਬਾਪ ਹਰ ਪ੍ਰਕਾਰ ਦੀ ਸਮਝਾਉਣੀ ਦਿੰਦੇ ਰਹਿੰਦੇ ਹਨ। ਇਹ ਦੁਨੀਆਂ ਦਾ ਨਾਟਕ ਕਿਵੇਂ ਚਲਦਾ ਹੈ, ਤਾਂ ਰਾਜਧਾਨੀ ਵੀ ਸਥਾਪਨ ਹੁੰਦੀ ਹੈ। ਇਨ੍ਹਾਂ ਗੱਲਾਂ ਨੂੰ ਦੁਨੀਆਂ ਨਹੀਂ ਜਾਣਦੀ। ਹੁਣ ਨਿਮੰਤਰਣ ਤਾਂ ਮਿਲਦੇ ਹਨ। 5-10 ਮਿੰਟ ਵਿੱਚ ਕੀ ਸਮਝ ਸਕਣਗੇ। ਇੱਕ - ਦੋ ਘੰਟਾ ਦੇਣ ਤਾਂ ਸਮਝਾ ਵੀ ਸਕਣਗੇ। ਡਰਾਮਾ ਨੂੰ ਤਾਂ ਬਿਲਕੁਲ ਜਾਣਦੇ ਨਹੀਂ। ਪੁਆਇੰਟਸ ਚੰਗੀ - ਚੰਗੀ ਜਿੱਥੇ- ਕਿਤੇ ਲਿੱਖ ਦੇਣੀ ਚਾਹੀਦੀ ਹੈ। ਪਰ ਬੱਚੇ ਭੁੱਲ ਜਾਂਦੇ ਹਨ। ਬਾਪ ਕ੍ਰਿਏਟਰ ਵੀ ਹੈ, ਤੁਸੀਂ ਬੱਚਿਆਂ ਨੂੰ ਕ੍ਰਿਏਟ ਕਰਦੇ ਹਨ। ਆਪਣਾ ਬਣਾਇਆ ਹੈ, ਡਾਇਰੈਕਟਰ ਬਣ ਡਾਇਰੈਕਸ਼ਨ ਵੀ ਦਿੰਦੇ ਹਨ। ਸ਼੍ਰੀਮਤ ਦਿੰਦੇ ਅਤੇ ਫਿਰ ਐਕਟ ਵੀ ਕਰਦੇ ਹਨ। ਗਿਆਨ ਸੁਣਾਉਂਦੇ ਹਨ। ਇਹ ਉਨ੍ਹਾਂ ਦੀ ਉੱਚ ਤੇ ਉੱਚ ਐਕਟ ਹੈ ਨਾ। ਡਰਾਮਾ ਦੇ ਕ੍ਰਿਏਟਰ, ਡਾਇਰੈਕਟਰ ਅਤੇ ਮੁਖ ਐਕਟਰ ਨੂੰ ਨਾ ਜਾਣਿਆ ਤਾਂ ਕੀ ਠਹਿਰਾ? ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਅਮੁੱਲ ਜੀਵਨ ਵਿੱਚ ਪੜ੍ਹਾਉਣ ਵਾਲੇ ਟੀਚਰ ਦਾ ਬਹੁਤ ਬਹੁਤ ਰਿਗਾਰ੍ਡ ਰੱਖਣਾ ਹੈ, ਪੜ੍ਹਾਈ ਵਿੱਚ ਚੰਗਾ ਹੁਸ਼ਿਆਰ ਬਣ ਸਰਵਿਸ ਵਿੱਚ ਲੱਗਣਾ ਹੈ। ਆਪਣੇ ਉੱਪਰ ਆਪ ਹੀ ਰਹਿਮ ਕਰਨਾ ਹੈ।

2. ਆਪਣੇ ਆਪ ਨੂੰ ਸੁਧਾਰਨ ਦੇ ਲਈ ਸਿਵਿਲਾਈਜ਼ਡ ਬਣਨਾ ਹੈ। ਆਪਣੇ ਕਰੈਕਟਰ ਸੁਧਾਰਨੇ ਹਨ। ਮਨੁੱਖਾਂ ਨੂੰ ਦੇਵਤਾ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-
ਸੰਕਲਪ ਅਤੇ ਬੋਲ ਦੇ ਵਿਸਤਾਰ ਨੂੰ ਸਾਰ ਵਿੱਚ ਲਿਆਉਣ ਵਾਲੇ ਅੰਤਰਮੁਖੀ ਭਵ:

ਵਿਅਰਥ ਸੰਕਲਪਾਂ ਦੇ ਵਿਸਤਾਰ ਨੂੰ ਸਮੇਟ ਕੇ ਸਾਰ ਰੂਪ ਵਿੱਚ ਸਥਿਤ ਹੋਣਾ ਅਤੇ ਮੁਖ ਦੇ ਆਵਾਜ਼ ਦੇ ਵਿਅਰਥ ਨੂੰ ਸਮੇਟ ਕਰ ਸਮਰਥ ਅਰਥਾਤ ਸਾਰ ਰੂਪ ਵਿੱਚ ਲੈ ਆਉਣਾ - ਇਹ ਹੀ ਹੈ ਅੰਤਰਮੁਖਤਾ। ਇਵੇਂ ਦੇ ਅੰਤਰਮੁਖੀ ਬੱਚੇ ਹੀ ਸਾਈਲੈਂਸ ਦੀ ਸ਼ਕਤੀ ਦੁਆਰਾ ਭਟਕਦੀ ਹੋਈ ਆਤਮਾਵਾਂ ਨੂੰ ਸਹੀ ਠਿਕਾਣਾ ਦਿਖਾ ਸਕਦੇ ਹਨ। ਇਹ ਸਾਈਲੈਂਸ ਦੀ ਸ਼ਕਤੀ ਕਈ ਰੂਹਾਨੀ ਰੰਗਤ ਵਿਖਾਉਂਦੀ ਹੈ। ਸਾਈਲੈਂਸ ਦੀ ਸ਼ਕਤੀ ਨਾਲ ਹਰ ਆਤਮਾ ਦੇ ਮਨ ਦਾ ਆਵਾਜ਼ ਇੰਨਾ ਸਮੀਪ ਸੁਣਾਈ ਦਿੰਦਾ ਹੈ ਜਿਵੇਂ ਕੋਈ ਸਨਮੁੱਖ ਬੋਲ ਰਿਹਾ ਹੋਵੇ।

ਸਲੋਗਨ:-
ਸ੍ਵਭਾਵ, ਸੰਸਕਾਰ, ਸੰਬੰਧ, ਸੰਪਰਕ ਵਿੱਚ ਲਾਈਟ ਰਹਿਣਾ ਅਰਥਾਤ ਫਰਿਸ਼ਤਾ ਬਣਨਾ।