07.09.21        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਗੌਡ ਫਾਦਰਲੀ ਸਟੂਡੈਂਟ ਹੋ, ਤੁਹਾਨੂੰ ਸੱਚਾ - ਸੱਚਾ ਰੂਪ ਬਸੰਤ ਬਣ ਆਪਣੇ ਮੁੱਖ ਤੋਂ ਹਮੇਸ਼ਾ ਗਿਆਨ ਰਤਨ ਹੀ ਕੱਢਣੇ ਹਨ

ਪ੍ਰਸ਼ਨ:-
ਬਾਬਾ ਬੱਚਿਆਂ ਨੂੰ ਸੁਰਜੀਤ ਕਰਨ ਦੇ ਲਈ ਕਿਹੜੀ ਸੰਜੀਵਨੀ ਬੂਟੀ ਦਿੰਦੇ ਹਨ?

ਉੱਤਰ:-
ਮਨਮਨਾਭਵ ਮਤਲਬ ਬਾਪ ਨੂੰ ਯਾਦ ਕਰੋ। ਨਸ਼ਾ ਰਹੇ - ਪਰਮਾਤਮਾ ਦਵਾਰਾ ਅਸੀਂ ਦੇਵਤਾ ਬਣਨ ਦੇ ਲਈ ਅਤੇ ਰਾਜ ਪਦਵੀ ਪਾਉਣ ਦੇ ਲਈ ਇਹ ਪੜ੍ਹਾਈ ਪੜ੍ਹ ਰਹੇ ਹਾਂ। ਇਹ ਸਮ੍ਰਿਤੀ ਹੀ ਸੰਜੀਵਨੀ ਬੂਟੀ ਹੈ, ਜੋ ਸੁਰਜੀਤ ਕਰ ਦਿੰਦੀ ਹੈ। ਉਨ੍ਹਾਂ ਦੀ ਅਵਸਥਾ ਕਦੀ ਮੁਰਝਾ ਨਹੀਂ ਸਕਦੀ। ਉਹ ਹਮੇਸ਼ਾ ਆਪਾਣੀ ਜਾਂਚ ਕਰਦੇ ਦੂਜਿਆਂ ਨੂੰ ਵੀ ਸਾਵਧਾਨ ਕਰਦੇ ਰਹਿਣਗੇ।

ਓਮ ਸ਼ਾਂਤੀ
ਇਹ ਕਾਲੇਜ ਹੈ ਨਾ। ਜਿਵੇਂ ਸਕੂਲ ਵਿੱਚ ਸਟੂਡੈਂਟਸ ਬੈਠਦੇ ਹਨ ਅਸੀਂ ਟੀਚਰ ਦੇ ਅੱਗੇ ਬੈਠੇ ਹਾਂ। ਕਿਹੜਾ ਇਮਤਿਹਾਨ ਪਾਸ ਕਰਨ ਬੈਠੇ ਹਾਂ, ਉਹ ਵੀ ਬੁੱਧੀ ਵਿੱਚ ਹੈ। ਸਤਿਸੰਗ ਆਦਿ ਵਿੱਚ ਜਿੱਥੇ ਵੇਦ ਸ਼ਾਸ਼ਤਰ ਆਦਿ ਸੁਣਾਉਂਦੇ ਹਨ, ਉੱਥੇ ਕੋਈ ਏਮ ਨਹੀਂ ਰਹਿੰਦੀ। ਉਹ ਸ਼ਾਸਤਰ ਆਦਿ ਤੁਹਾਡੀ ਬੁੱਧੀ ਵਿਚੋਂ ਨਿਕਲ ਗਏ ਹਨ। ਤੁਸੀਂ ਜਾਣਦੇ ਹੋ ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ, ਭਵਿੱਖ 21 ਜਨਮ ਦੇ ਲਈ। ਸਟੂਡੈਂਟ ਘਰ ਬੈਠਿਆ ਹੋਵੇਗਾ ਜਾਂ ਕਿੱਥੇ ਵੀ ਜਾਵੇਗਾ, ਬੁੱਧੀ ਵਿੱਚ ਇਹ ਰਹਿੰਦਾ ਹੈ ਕਿ ਅਸੀਂ ਫਲਾਣਾ ਇਮਤਿਹਾਨ ਪਾਸ ਕਰਾਂਗੇ, ਤੁਸੀਂ ਬੱਚੇ ਵੀ ਕਲਾਸ ਵਿੱਚ ਬੈਠੇ ਹੋਏ ਜਾਣਦੇ ਹੋ ਕਿ ਅਸੀਂ ਦੇਵਤਾ ਬਣ ਰਹੇ ਹਾਂ। ਤੁਸੀਂ ਵੀ ਆਪਣੇ ਨੂੰ ਵਿਧਿਆਰਥੀ ਤੇ ਸਮਝਦੇ ਹੋ ਨਾ। ਅਸੀਂ ਰੂਹਾਂ ਹਾਂ, ਇਸ ਸ਼ਰੀਰ ਦਵਾਰਾ ਅਸੀਂ ਪੜ੍ਹ ਰਹੇ ਹਾਂ। ਰੂਹ ਜਾਣਦੀ ਹੈ ਇਹ ਸ਼ਰੀਰ ਛੱਡ ਭਵਿੱਖ ਵਿੱਚ ਅਸੀਂ ਨਵਾਂ ਸ਼ਰੀਰ ਲਵਾਂਗੇ, ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਇਹ ਤਾਂ ਵਿਕਾਰੀ ਪਤਿਤ ਸ਼ਰੀਰ ਹੈ, ਸਾਨੂੰ ਫਿਰ ਤੋਂ ਨਵਾਂ ਸ਼ਰੀਰ ਮਿਲੇਗਾ। ਇਹ ਸਮਝ ਹੁਣੇ ਹੀ ਮਿਲੀ ਹੈ। ਮੈਂ ਆਤਮਾ ਪੜ੍ਹ ਰਹੀ ਹਾਂ, ਗਿਆਨ ਸਾਗਰ ਪੜ੍ਹਾ ਰਹੇ ਹਨ। ਇੱਥੇ ਤੁਹਾਨੂੰ ਗ੍ਰਹਿਸਤ ਵਿਵਹਾਰ ਦਾ ਓਨਾ (ਚਿੰਤਾ) ਹੈ ਨਹੀਂ। ਬੁੱਧੀ ਵਿੱਚ ਇਹ ਰਹਿੰਦਾ ਹੈ ਕਿ ਅਸੀਂ ਭਵਿੱਖ ਦੇ ਲਈ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਦੇਵਤਾ ਰਹਿੰਦੇ ਹਨ ਸਵਰਗ ਵਿੱਚ। ਇਹ ਘੜੀ - ਘੜੀ ਚਿੰਤਨ ਕਰਨ ਨਾਲ ਬੱਚਿਆਂ ਨੂੰ ਖੁਸ਼ੀ ਰਹੇਗੀ ਅਤੇ ਪੁਰਸ਼ਾਰਥ ਵੀ ਕਰਨਗੇ। ਮਨਸਾ - ਵਾਚਾ - ਕਰਮਨਾ ਪਵਿੱਤਰ ਵੀ ਰਹਿਣਗੇ। ਸਾਰਿਆਂ ਨੂੰ ਖੁਸ਼ੀ ਦਾ ਸੰਦੇਸ਼ ਸੁਣਾਉਂਦੇ ਰਹਿਣਗੇ। ਬ੍ਰਹਮਾਕੁਮਾਰ ਤੇ ਬਹੁਤ ਹਨ ਨਾ। ਸਾਰੇ ਸਟੂਡੈਂਟ ਲਾਈਫ਼ ਵਿੱਚ ਹਨ। ਇਵੇਂ ਨਹੀਂ ਧੰਧੇ - ਧੋਰੀ ਵਿੱਚ ਜਾਣ ਨਾਲ ਉਹ ਲਾਈਫ਼ ਭੁੱਲ ਜਾਏਗੀ। ਜਿਵੇਂ ਇਹ ਮਿਠਾਈ ਵਾਲਾ ਹੈ, ਸਮਝੇਗਾ ਨਾ ਕਿ ਅਸੀਂ ਸਟੂਡੈਂਟਸ ਹਾਂ। ਸਟੂਡੈਂਟਸ ਨੂੰ ਕਿ ਕਦੀ ਮਿਠਾਈ ਬਨਾਉਣੀ ਹੁੰਦੀ ਹੈ ਕੀ? ਇੱਥੇ ਤਾਂ ਤੁਹਾਡੀ ਗੱਲ ਹੀ ਨਿਆਰੀ ਹੈ। ਸ਼ਰੀਰ ਨਿਰਵਾਹ ਦੇ ਲਈ ਧੰਧਾ ਵੀ ਕਰਨਾ ਹੈ। ਨਾਲ - ਨਾਲ ਬੁੱਧੀ ਵਿੱਚ ਇਹ ਯਾਦ ਰਹੇ ਕਿ ਅਸੀਂ ਪਰਮਪਿਤਾ ਪਰਮਾਤਮਾ ਦਵਾਰਾ ਪੜ੍ਹ ਰਹੇ ਹਾਂ। ਤੁਹਾਡੀ ਬੁੱਧੀ ਵਿੱਚ ਰਹਿੰਦਾ ਹੈ ਕਿ ਇਸ ਸਮੇਂ ਸਾਰੀ ਦੁਨੀਆਂ ਨਰਕਵਾਸੀ ਹੈ। ਪਰੰਤੂ ਇਹ ਕੋਈ ਸਮਝਦੇ ਨਹੀਂ ਹਨ ਕਿ ਅਸੀਂ ਭਾਰਤਵਾਸੀ ਨਰਕਵਾਸੀ ਹਾਂ, ਅਸੀਂ ਭਾਰਤਵਾਸੀ ਹੀ ਸਵਰਗਵਾਸੀ ਸੀ। ਤੁਹਾਨੂੰ ਬੱਚਿਆਂ ਨੂੰ ਵੀ ਸਾਰਾ ਦਿਨ ਇਹ ਨਸ਼ਾ ਰਹਿੰਦਾ ਨਹੀਂ ਹੈ। ਘੜੀ - ਘੜੀ ਭੁੱਲ ਜਾਂਦਾ ਹੈ। ਭਾਵੇ ਤੁਸੀਂ ਬੀ. ਕੇ ਹੋ, ਟੀਚਰਸ ਹੋ, ਸਿੱਖਿਆ ਦਿੰਦੇ ਹੋ, ਮਨੁੱਖ ਨੂੰ ਦੇਵਤਾ, ਨਰਕਵਾਸੀਆਂ ਨੂੰ ਸਵਰਗਵਾਸੀ ਬਣਾ ਰਹੇ ਹੋ, ਫਿਰ ਵੀ ਭੁੱਲ ਜਾਂਦਾ ਹੈ। ਤੁਸੀਂ ਜਾਣਦੇ ਹੋ ਇਸ ਸਮੇਂ ਸਾਰੀ ਦੁਨੀਆਂ ਆਸੁਰੀ ਸੰਪਰਦਾਈ ਹੈ। ਆਤਮਾ ਵੀ ਪਤਿਤ ਸ਼ਰੀਰ ਵੀ ਪਤਿਤ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਇਨ੍ਹਾਂ ਵਿਕਾਰਾਂ ਤੋਂ ਗਲਾਨੀ ਆਉਂਦੀ ਹੈ। ਕਾਮ, ਕ੍ਰੋਧ ਆਦਿ ਸਾਰੀਆਂ ਗਲਾਨੀ ਦੀਆਂ ਚੀਜ਼ਾਂ ਹਨ। ਸਭ ਤੋਂ ਗਲਾਨੀ ਦੀ ਚੀਜ਼ ਹੈ ਵਿਕਾਰ। ਸਨਿਆਸੀਆਂ ਵਿੱਚ ਵੀ ਥੋੜਾ ਕ੍ਰੋਧ ਰਹਿੰਦਾ ਹੈ ਕਿਉਂਕਿ ਜਿਵੇਂ ਦਾ ਅੰਨ ਉਵੇਂ ਦਾ ਮਨ, ਗ੍ਰਹਿਸਤੀਆਂ ਦਾ ਹੀ ਖਾਂਦੇ ਹਨ। ਕੋਈ ਅਨਾਜ਼ ਨਹੀਂ ਖਾਂਦੇ ਪਰ ਪੈਸੇ ਤਾਂ ਲੈਂਦੇ ਹਨ ਨਾ। ਪਤਿਤਾਂ ਦਾ ਉਸ ਉੱਪਰ ਪ੍ਰਭਾਵ ਤਾਂ ਰਹਿੰਦਾ ਹੈ ਨਾ। ਪਤਿਤ ਦਾ ਅੰਨ ਪਤਿਤ ਹੀ ਬਣਾਏਗਾ। ਪਵਿੱਤਰਤਾ ਦੇ ਉੱਪਰ ਤੁਸੀਂ ਵਿਸ਼ੇਸ਼ ਜੋਰ ਦਿੰਦੇ ਹੋ। ਤੁਹਾਡਾ ਇਹ ਪ੍ਰਚਾਰ ਵੱਧਦਾ ਜਾਏਗਾ। ਸਾਰੇ ਚਾਹੁਣਗੇ ਕਿ ਅਸੀਂ ਪਵਿੱਤਰ ਬਣੀਏ, ਇਹ ਗੱਲ ਦਿਲ ਨਾਲ ਲੱਗ ਜਾਏਗੀ ਕਿਉਂਕਿ ਪਵਿੱਤਰ ਬਣਨ ਦੇ ਬਿਗਰ ਤਾਂ ਸਵਰਗ ਦੇ ਮਾਲਿਕ ਬਣ ਨਹੀਂ ਸਕਦੇ। ਹੋਲੀ - ਹੋਲੀ ਸਾਰਿਆਂ ਦੀ ਬੁੱਧੀ ਵਿੱਚ ਆਉਂਦਾ ਜਾਏਗਾ, ਜੋ ਸਵਰਗਵਾਸੀ ਬਣਨੇ ਹੋਣਗੇ ਉਹ ਹੀ ਬਣਨਗੇ। ਕਹਿਣਗੇ ਅਸੀਂ ਤਾਂ ਪਵਿੱਤਰ ਬਣ ਪਵਿੱਤਰ ਦੁਨੀਆਂ ਦੇ ਮਾਲਿਕ ਜਰੂਰ ਬਣਾਂਗੇ। ਇਹ ਕਲਿਆਣਕਾਰੀ ਸੰਗਮਯੁਗ ਹੈ ਜਦੋਂ ਪਤਿਤ ਦੁਨੀਆਂ ਪਾਵਨ ਹੁੰਦੀ ਹੈ, ਇਸਲਈ ਇਸਨੂੰ ਪੁਰਸ਼ੋਤਯੁਗ ਕਿਹਾ ਜਾਂਦਾ ਹੈ। ਇਹ ਕਲਿਆਣਕਾਰੀ ਹੈ। ਮਨੁੱਖ ਸ੍ਰਿਸ਼ਟੀ ਦਾ ਕਲਿਆਣ ਹੁੰਦਾ ਹੈ। ਬਾਪ ਕਲਿਆਣਕਾਰੀ ਹੈ ਤਾਂ ਬੱਚਿਆਂ ਨੂੰ ਵੀ ਬਨਾਉਣਗੇ। ਆਕੇ ਯੋਗ ਸਿਖਾ ਕੇ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ।

ਤੁਸੀਂ ਜਾਣਦੇ ਹੋ ਇਹ ਹੈ ਸਾਡਾ ਹੈਡ ਸਕੂਲ। ਇੱਥੇ ਕੋਈ ਗੋਰਖਧੰਧਾ ਵੀ ਕਿਸੇ ਦਾ ਨਹੀਂ ਹੈ। ਬਾਹਰ ਜਾਣ ਨਾਲ ਧੰਧਾ ਧੋਰੀ ਵਿੱਚ ਲੱਗ ਜਾਂਦੇ ਹਨ ਤਾਂ ਇਹ ਯਾਦ ਨਹੀਂ ਰਹਿੰਦਾ ਕਿ ਅਸੀਂ ਸਟੂਡੈਂਟਸ ਹਾਂ। ਅਸੀਂ ਨਰਕਵਾਸੀ ਤੋਂ ਸਵਰਗਵਾਸੀ ਬਣ ਰਹੇ ਹਾਂ। ਇਹ ਖਿਆਲ ਬੁੱਧੀ ਵਿੱਚ ਉਦੋਂ ਚੱਲਦੇ ਹਨ ਜਦੋਂ ਫੁਰਸਤ ਹੋਵੇ, ਕੋਸ਼ਿਸ ਕਰ ਟਾਇਮ ਕੱਢਣਾ ਚਾਹੀਦਾ ਹੈ। ਬੁੱਧੀ ਵਿੱਚ ਯਾਦ ਰਹਿਣਾ ਚਾਹੀਦਾ ਹੈ ਕਿ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਰਹੇ ਹਾਂ। ਇੱਕ ਬਾਪ ਨੂੰ ਯਾਦ ਕਰਨਾ ਹੈ। ਧੰਧੇ ਵਿੱਚ ਵੀ ਫ੍ਰੀ ਟਾਈਮ ਮਿਲਦਾ ਹੈ। ਬੁੱਧੀ ਵਿੱਚ ਇਹ ਯਾਦ ਕੋਸ਼ਿਸ਼ ਕਰ ਕੇ ਲਿਆਉਣੀ ਚਾਹੀਦੀ ਹੈ ਕਿ ਅਸੀਂ ਗੌਡ ਫਾਦਰਲੀ ਸਟੂਡੈਂਟਸ ਹਾਂ। ਆਜੀਵਿਕਾ ਦੇ ਲਈ ਇਹ ਧੰਧਾ ਆਦਿ ਕਰਦੇ ਹਾਂ। ਉਹ ਹੈ ਮਾਇਆਵੀ ਧੰਧਾ, ਇਹ ਵੀ ਤੁਹਾਡੀ ਆਜੀਵਿਕਾ ਹੈ, ਭਵਿੱਖ ਦੇ ਲਈ ਤੇ ਸੱਚੀ ਕਮਾਈ ਤਾਂ ਇਹ ਹੈ, ਇਸ ਵਿੱਚ ਬੜੀ ਚੰਗੀ ਬੁੱਧੀ ਚਾਹੀਦੀ ਹੈ। ਆਪਣੇ ਨੂੰ ਆਤਮਾ ਸਮਝ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਸਮਝਾਉਣਾ ਹੈ, ਹੁਣ ਸਾਨੂੰ ਆਤਮਾਵਾਂ ਨੂੰ ਜਾਣਾ ਹੈ ਘਰ। ਬਾਬਾ ਸਾਨੂੰ ਲੈਣ ਲਈ ਆਏ ਹਨ। ਸਾਰਾ ਦਿਨ ਬੁੱਧੀ ਵਿੱਚ ਵਿਚਾਰ ਸਾਗਰ ਮੰਥਨ ਚਲਣਾ ਚਾਹੀਦਾ ਹੈ। ਜਿਵੇਂ ਗਾਂ ਖਾਣਾ ਉਗਾਰਦੀ ਰਹਿੰਦੀ ਹੈ, ਇਵੇਂ ਉਗਾਰਨਾ ਹੈ। ਬੱਚਿਆਂ ਨੂੰ ਅਵਿਨਾਸ਼ੀ ਖਜਾਨਾ ਮਿਲਦਾ ਹੈ। ਇਹ ਹੈ ਆਤਮਾਵਾਂ ਲਈ ਭੋਜਨ। ਇਹ ਯਾਦ ਆਉਣਾ ਚਾਹੀਦਾ ਹੈ ਕਿ ਅਸੀਂ ਪਰਮਪਿਤਾ ਪਰਮਾਤਮਾ ਦਵਾਰਾ ਪੜ੍ਹ ਰਹੇ ਹਾਂ - ਦੇਵਤਾ ਬਣਨ ਦੇ ਲਈ, ਅਤੇ ਰਾਜ ਪਦਵੀ ਦੇ ਪਾਉਂਣ ਲਈ, ਇਹ ਯਾਦ ਕਰਨਾ ਹੈ। ਘੜੀ - ਘੜੀ ਭੁੱਲ ਜਾਂਦੇ ਹਨ ਫਿਰ ਖੁਸ਼ੀ ਦੇ ਬਦਲੇ ਅਵਸਥਾ ਮੁਰਝਾਈ ਰਹਿੰਦੀ ਹੈ। ਇਹ ਸੰਜੀਵਨੀ ਬੂਟੀ ਹੈ ਜੋ ਆਪਣੇ ਕੋਲ ਰੱਖਣੀ ਹੈ ਅਤੇ ਹੋਰਾਂ ਨੂੰ ਵੀ ਦੇਣੀ ਹੈ, ਸੁਰਜੀਤ ਕਰਨ ਦੇ ਲਈ। ਸ਼ਾਸ਼ਤਰਾਂ ਵਿੱਚ ਲੰਬੀਆਂ ਚੋੜ੍ਹੀਆਂ ਕਹਾਣੀਆਂ ਲਿਖ ਦਿੱਤੀਆਂ ਹਨ। ਬਾਬਾ ਇਨ੍ਹਾਂ ਸਭ ਦਾ ਰਹਿਸ ਬੈਠ ਦੱਸਦੇ ਹਨ। ਮਨਮਨਾ ਭਵ ਮਤਲਬ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣ ਜਾਓਗੇ। ਆਪਣੇ ਦਿਲ ਨੂੰ ਪੁੱਛਦੇ ਰਹੋ, ਜਾਂਚ ਕਰਦੇ ਰਹੋ, ਇੱਕ - ਦੂਜੇ ਨੂੰ ਸਾਵਧਾਨ ਕਰਦੇ ਰਹੋ। ਕੋਈ ਖਿਟਪਿਟ ਹੁੰਦੀ ਹੈ ਤਾਂ ਬੁੱਧੀ ਉਸ ਵਿੱਚ ਲੱਗ ਜਾਣ ਦੇ ਕਾਰਨ ਕਿਸੇ ਦਾ ਕਹਿਣਾ ਮਿੱਠਾ ਨਹੀਂ ਲਗਦਾ। ਮਾਇਆ ਦੀ ਤਰਫ ਬੁੱਧੀ ਲੱਗ ਜਾਣ ਨਾਲ ਫਿਰ ਉਹ ਹੀ ਫਿਕਰਾਤ ਰਹੇਗੀ। ਤੁਹਾਨੂੰ ਬੱਚਿਆਂ ਨੂੰ ਖੁਸ਼ੀ ਰਹਿਣੀ ਚਾਹੀਦੀ ਹੈ। ਬਾਪ ਨੂੰ ਯਾਦ ਕਰੋ, ਪਰ ਆਪਣੀ ਹੀ ਉਲਝਣ ਵਿੱਚ ਹੋਣਗੇ ਤਾਂ ਉਹ ਦਵਾਈ ਲੱਗੇਗੀ ਨਹੀਂ, ਘੁੱਟਕੇ ਖਾਂਦੇ ਰਹਿਣਗੇ। ਇਵੇਂ ਕਰਨਾ ਨਹੀਂ ਚਾਹੀਦਾ ਹੈ। ਸਟੂਡੈਂਟ ਪੜ੍ਹਾਈ ਨੂੰ ਥੋੜੀ ਹੀ ਛੱਡ ਜਾਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਇਹ ਸਾਡੀ ਪੜ੍ਹਾਈ ਹੈ ਭਵਿੱਖ ਦੇ ਲਈ, ਇਸ ਵਿੱਚ ਹੀ ਸਾਡਾ ਕਲਿਆਣ ਹੈ। ਧੰਧਾ ਧੋਰੀ ਕਰਦੇ ਹੋਏ ਵੀ ਕੋਰਸ ਲੈਣਾ ਹੈ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫ਼ਿਰਦਾ ਹੈ। ਇਹ ਵੀ ਨਾਲੇਜ਼ ਬੁੱਧੀ ਵਿੱਚ ਰੱਖਣੀ ਹੈ। ਯਾਦ ਹੈ ਸੰਜੀਵਨੀ ਬੂਟੀ। ਇੱਕ - ਦੋ ਨੂੰ ਯਾਦ ਦਿਵਾਉਣਾ ਚਾਹੀਦਾ ਹੈ। ਇਸਤਰੀ - ਪੁਰਸ਼ ਇੱਕ - ਦੋ ਨੂੰ ਯਾਦ ਕਰਾਂਉਂਦੇ ਰਹਿਣ। ਸ਼ਿਵਬਾਬਾ ਬ੍ਰਹਮਾ ਦਵਾਰਾ ਇਹ ਪੜ੍ਹਾ ਰਹੇ ਹਨ। ਸ਼ਿਵਬਾਬਾ ਦੇ ਰਥ ਦਾ ਸਿੰਗਾਰ ਕਰ ਰਹੇ ਹਨ ਤਾਂ ਸ਼ਿਵਬਾਬਾ ਦੀ ਯਾਦ ਰਹਿਣੀ ਚਾਹੀਦੀ ਹੈ। ਸਾਰਾ ਦਿਨ ਯਾਦ ਰਹਿਣਾ ਤਾਂ ਮੁਸ਼ਕਿਲ ਹੈ। ਉਹ ਅਵਸਥਾ ਤਾਂ ਅੰਤ ਵਿੱਚ ਹੀ ਹੋਵੇਗੀ। ਜੱਦ ਤੱਕ ਕਰਮਾਤੀਤ ਅਵਸਥਾ ਹੋਵੇ ਤੱਦ ਤੱਕ ਰੁਸਤਮ ਨਾਲ ਮਾਇਆ ਲੜ੍ਹਦੀ ਰਹੇਗੀ। ਗਾਇਆ ਵੀ ਹੈ ਇੱਕ - ਦੋ ਨੂੰ ਸਾਵਧਾਨ ਕਰ ਉੱਨਤੀ ਨੂੰ ਪਾਓ। ਆਫ਼ਿਸਰ ਲੋਕ ਨੌਕਰ ਨੂੰ ਵੀ ਕਹਿ ਦਿੰਦੇ ਹਨ ਕਿ ਸਾਨੂੰ ਇਹ ਗੱਲਾਂ ਯਾਦ ਕਰਾਉਣਾ। ਤੁਸੀਂ ਵੀ ਇੱਕ - ਦੋ ਨੂੰ ਯਾਦ ਕਰਵਾਓ। ਮੰਜ਼ਿਲ ਬਹੁਤ ਉੱਚੀ ਹੈ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰਨ ਨਾਲ ਪਾਵਨ ਬਣ ਜਾਵੋਗੇ। ਇਹ ਬਾਪ ਕੋਈ ਨਵੀਂ ਗੱਲ ਨਹੀਂ ਸੁਣਾਉਂਦੇ। ਤੁਸੀਂ ਲੱਖਾਂ ਕਰੋੜਾਂ ਵਾਰ ਇਹ ਗਿਆਨ ਸੁਣਿਆ ਹੈ, ਫਿਰ ਇਹ ਸੁਣੋਗੇ। ਅਜਿਹਾ ਕੋਈ ਵੀ ਸਤਿਸੰਗ ਵਿੱਚ ਕਹਿਣ ਵਾਲਾ ਨਹੀਂ ਹੋਵੇਗਾ ਕਿ ਅਸੀਂ ਕਲਪ - ਕਲਪ ਸੁਣਿਆ ਹੈ। ਹੁਣ ਸੁਣ ਰਹੇ ਹਨ ਫਿਰ ਸੁਣਨਗੇ। ਕਲਪ - ਕਲਪ ਸੁਣਦੇ ਆਏ ਹਨ, ਇਵੇਂ ਕੋਈ ਕਹਿ ਨਹੀਂ ਸਕੇਗਾ। ਬਾਪ ਸਮਝਾਉਂਦੇ ਹਨ ਤੁਸੀਂ ਅੱਧਾਕਲਪ ਭਗਤੀ ਕੀਤੀ ਹੈ। ਹੁਣ ਫਿਰ ਤੁਹਾਨੂੰ ਗਿਆਨ ਮਿਲਿਆ ਹੈ, ਜਿਸ ਤੋਂ ਸਦਗਤੀ ਹੁੰਦੀ ਹੈ। ਬਾਪ ਨੂੰ ਯਾਦ ਕਰਨ ਨਾਲ ਪਾਪ ਕੱਟ ਜਾਵੇਗਾ। ਇਹ ਤਾਂ ਸਮਝਣ ਦੀ ਗੱਲ ਹੈ ਨਾ। ਪੁਰਸ਼ਾਰਥ ਕਰਨਾ ਹੈ। ਜੱਜ ਅਤੇ ਵੱਡੇ ਆਦਮੀ ਦਾ ਬੱਚਾ ਕੋਈ ਉਲਟਾ ਕੰਮ ਕਰੇ ਤਾਂ ਬਦਨਾਮ ਹੋ ਜਾਵੇ। ਇੱਥੇ ਤੁਸੀਂ ਵੀ ਬਾਪ ਦੇ ਬਣੇ ਹੋ ਤਾਂ ਅਜਿਹਾ ਕੋਈ ਕਰਮ ਨਹੀਂ ਕਰਨਾ ਹੈ, ਨਹੀਂ ਤਾਂ ਬਾਪ ਦੀ ਨਿੰਦਾ ਕਰਾਉਣਗੇ। ਸਤਿਗੁਰੂ ਦੇ ਨਿੰਦਕ ਠੋਰ ਨਾ ਪਾਵੇ ਮਤਲਬ ਉੱਚ ਪਦਵੀ ਪਾ ਨਾ ਸਕਣ। ਈਸ਼ਵਰ ਦੀ ਸੰਤਾਨ ਹੋਕੇ ਆਸੁਰੀ ਕਰਮ ਤੋਂ ਡਰਨਾ ਚਾਹੀਦਾ ਹੈ। ਸ਼੍ਰੀਮਤ ਤੇ ਚਲਣਾ ਹੁੰਦਾ ਹੈ। ਆਪਣੀ ਮੱਤ ਤੇ ਚਲਣ ਨਾਲ ਧੋਖਾ ਖਾਣਗੇ, ਪਦਵੀ ਭ੍ਰਿਸ਼ਟ ਹੋ ਜਾਵੇਗੀ। ਪੁੱਛ ਵੀ ਸਕਦੇ ਹਨ, ਤੁਹਾਡੀ ਮੱਤ ਤੇ ਠੀਕ ਚਲ ਰਹੇ ਹਾਂ। ਬਾਪ ਦੀ ਪਹਿਲੀ - ਪਹਿਲੀ ਮਤ ਹੈ ਬਾਪ ਨੂੰ ਯਾਦ ਕਰੋ। ਕੋਈ ਵਿਕਰਮ ਨਹੀਂ ਕਰੋ। ਬਾਬਾ ਕਿਹੜੇ ਵਿਕਰਮ ਕਰਦਾ ਹਾਂ, ਤੁਹਾਨੂੰ ਕੁਝ ਪਤਾ ਹੋਵੇ ਤਾਂ ਦੱਸੋ। ਪਤਾ ਹੋਵੇਗਾ ਤਾਂ ਦੱਸ ਦੇਣਗੇ। ਇਹ - ਇਹ ਤੁਹਾਡੇ ਤੋਂ ਭੁੱਲਾਂ ਹੁੰਦੀਆ ਹਨ, ਉਨ੍ਹਾਂ ਨੂੰ ਵਿਕਰਮ ਕਿਹਾ ਜਾਂਦਾ ਹੈ। ਸਭ ਤੋਂ ਵੱਡਾ ਵਿਕਰਮ ਹੈ ਕਾਮ ਵਿਕਾਰ ਦਾ, ਜਾਸਤੀ ਝਗੜਾ ਇਸ ਤੇ ਚਲਦਾ ਹੈ। ਬੱਚਿਆਂ ਨੂੰ ਹਿੰਮਤ ਆਉਣੀ ਚਾਹੀਦੀ ਹੈ, ਵਿਚਾਰ ਕਰਨਾ ਚਾਹੀਦਾ ਹੈ। ਕੁਮਾਰੀਆਂ ਦਾ ਝੁੰਡ ਹੋਣਾ ਚਾਹੀਦਾ ਹੈ, ਜੋ ਕਹੇ ਕਿ ਸਾਨੂੰ ਵਿਆਹ ਕਰਨੀ ਹੀ ਨਹੀਂ ਹੈ। ਹੁਣ ਹੈ ਕਲਪ ਦਾ ਸੰਗਮਯੁਗ, ਜਿਸ ਵਿਚ ਪੁਰਸ਼ੋਤਮ ਬਣਨਾ ਹੈ। ਇਸ ਲਕਸ਼ਮੀ - ਨਾਰਾਇਣ ਨੂੰ ਪੁਰਸ਼ੋਤਮ ਕਿਹਾ ਜਾਂਦਾ ਹੈ। ਵਿਕਾਰੀ ਨੂੰ ਥੋੜੀ ਪੁਰਸ਼ੋਤਮ ਕਹਾਂਗੇ। ਹੁਣ ਤੁਸੀਂ ਪੁਰਸ਼ੋਤਮ ਬਣ ਰਹੇ ਹੋ। ਸਭ ਨੂੰ ਹੱਕ ਹੈ ਬਣਨ ਦਾ। ਪੁਰਸ਼ੋਤਮ ਮਹੀਨੇ ਤੇ ਤੁਸੀਂ ਕਿੰਨੀ ਸਰਵਿਸ ਕਰ ਸਕਦੇ ਹੋ। ਬੜੀ ਧੂਮਧਾਮ ਮਚਾਉਣੀ ਚਾਹੀਦੀ ਹੈ। ਇਹ ਪੁਰਸ਼ੋਤਮ ਯੁੱਗ ਹੀ ਉੱਤਮ ਯੁਗ ਹੈ, ਜੱਦ ਕਿ ਮਨੁੱਖ ਨਰਕਵਾਸੀ ਤੋਂ ਸ੍ਵਰਗਵਾਸੀ ਬਣਦੇ ਹਨ। ਇਹ ਕਾਮਨ ਗੱਲ ਹੈ। ਤੁਸੀਂ ਬੱਚਿਆਂ ਨੂੰ ਚੰਗੀ ਰੀਤੀ ਸਮਝਾਉਣਾ ਹੈ। ਪੁਰਸ਼ੋਤਮ ਹੁੰਦੇ ਹਨ ਸਤਿਯੁਗ ਵਿੱਚ। ਕਲਯੁਗ ਵਿੱਚ ਕੋਈ ਉੱਤਮ ਹੁੰਦੇ ਹੀ ਨਹੀਂ। ਇਹ ਹੈ ਹੀ ਪਤਿਤ ਦੁਨੀਆ। ਉੱਥੇ ਤਾਂ ਪਵਿੱਤਰ ਹੀ ਪਵਿੱਤਰ ਹਨ। ਇਹ ਸਭ ਗੱਲਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਹੋਰਾਂ ਨੂੰ ਸਮਝਾਉਣ ਦੇ ਲਈ। ਮੌਕਾ ਵੇਖ ਸਮਝਾਉਣਾ ਚਾਹੀਦਾ ਹੈ। ਤੁਸੀਂ ਇੱਥੇ ਬੈਠੇ ਹੋ, ਸਮਝਦੇ ਹੋ ਸਾਨੂੰ ਨਿਰਾਕਾਰ ਬਾਬਾ ਪਰਮਪਿਤਾ ਪਰਮਾਤਮਾ ਰਾਜਯੋਗ ਸਿਖਾ ਰਹੇ ਹਨ, ਅਸੀਂ ਸਟੂਡੈਂਟ ਹਾਂ। ਇਸ ਪੜ੍ਹਾਈ ਨਾਲ ਸ੍ਵਰਗ ਦੇ ਦੇਵੀ ਦੇਵਤਾ ਬਣ ਰਹੇ ਹਨ। ਸਭ ਇਮਤਿਹਾਨਾਂ ਤੋਂ ਵੱਡਾ ਇਮਤਿਹਾਨ ਹੈ, ਇਹ ਰਜਾਈ ਪ੍ਰਾਪਤ ਕਰਨ ਦਾ ਇਮਤਿਹਾਨ, ਜੋ ਪਰਮਾਤਮਾ ਦੇ ਸਿਵਾਏ ਕੋਈ ਪੜ੍ਹਾ ਨਾ ਸਕੇ। ਬਾਬਾ ਖ਼ੁਦ ਪਰੋਪਕਾਰੀ ਹਨ, ਖੁਦ ਸ੍ਵਰਗ ਦੇ ਮਾਲਿਕ ਨਹੀਂ ਬਣਦੇ। ਸ੍ਵਰਗ ਦਾ ਪ੍ਰਿੰਸ ਸ਼੍ਰੀਕ੍ਰਿਸ਼ਨ ਹੀ ਬਣਦੇ ਹਨ। ਨਿਸ਼ਕਾਮ ਸੇਵਾ ਬਾਬਾ ਕਰਦੇ ਹਨ। ਕਹਿੰਦੇ ਹਨ ਮੈਂ ਰਾਜਾ ਨਹੀਂ ਬਣਦਾ ਹਾਂ। ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਅਜਿਹੇ ਬਹੁਤ ਹਨ, ਭਾਵੇਂ ਇੱਥੇ ਸਾਹੂਕਾਰ ਹਨ, ਉੱਥੇ ਗਰੀਬ ਬਣ ਜਾਣਗੇ ਅਤੇ ਜੋ ਹੁਣ ਗਰੀਬ ਹਨ, ਉਹ ਬਹੁਤ ਸਾਹੂਕਾਰ ਉੱਥੇ ਬਣਦੇ ਹਨ। ਵਿਸ਼ਵ ਦਾ ਮਾਲਿਕ ਬਣਨਾ ਹੈ - ਇਹ ਬੇਹੱਦ ਦੀ ਗੱਲ ਹੈ ਨਾ। ਗਾਇਆ ਵੀ ਹੋਇਆ ਹੈ - ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਸ੍ਵਰਗ ਦਾ ਮਾਲਿਕ ਬਣਾਏਗਾ। ਤੁਸੀਂ ਜਾਣਦੇ ਹੋ ਅਸੀਂ ਸ੍ਵਰਗ ਦਾ ਮਾਲਿਕ ਬਣ ਰਹੇ ਹਾਂ ਤਾਂ ਕਿੰਨਾ ਫਖਰ ਹੋਣਾ ਚਾਹੀਦਾ ਹੈ। ਸਾਨੂੰ ਪੜ੍ਹਾਉਣ ਵਾਲਾ ਪਰਮਪਿਤਾ ਪਰਮਾਤਮਾ ਹੈ। ਅਸੀਂ ਹੁਣ ਨਰਕ ਵਾਸੀ ਤੋਂ ਸ੍ਵਰਗਵਾਸੀ ਦੇਵਤਾ ਬਣਦੇ ਹਨ, ਇਹ ਵੀ ਯਾਦ ਰਹਿਣ ਨਾਲ ਖੁਸ਼ੀ ਦਾ ਪਾਰਾ ਚੜ੍ਹਿਆ ਰਹੇਗਾ। ਸਟੂਡੈਂਟ ਲਾਈਫ ਇਜ਼ ਦੀ ਬੈਸਟ। ਪੁਰਸ਼ਾਰਥ ਕਰਕੇ ਬਣਨਾ ਤਾਂ ਰਾਜਾ ਰਾਣੀ ਚਾਹੀਦਾ ਹੈ ਨਾ। ਇਵੇਂ ਨਹੀਂ ਦੱਸਣਾ ਚਾਹੀਦਾ ਹੈ ਕਿ ਅਸੀਂ ਰਾਜਾ ਬਣਕੇ ਫਿਰ ਰੰਕ ਬਣਾਂਗੇ। ਇਹ ਨਹੀਂ ਦੱਸਣਾ ਹੁੰਦਾ ਹੈ। ਪੁੱਛਣਾ ਹੈ ਕੀ ਬਣਨਾ ਚਾਹੁੰਦੇ ਹੋ? ਸਭ ਕਹਿਣਗੇ ਅਸੀਂ ਵਿਸ਼ਵ ਦਾ ਮਾਲਿਕ ਬਣਾਂਗੇ। ਸੋ ਤਾਂ ਭਗਵਾਨ ਬਾਪ ਹੀ ਬਣਾ ਸਕਦੇ ਹਨ। ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ, ਕਿੰਨੀ ਸਹਿਜ ਗੱਲ ਹੈ। ਕੋਈ ਵੀ ਬਣ ਸਕਦਾ ਹੈ। ਭਾਵੇਂ ਕਿੰਨਾ ਵੀ ਗਰੀਬ ਹੋਵੇ, ਇਸ ਵਿੱਚ ਪੈਸੇ ਦੀ ਗੱਲ ਨਹੀਂ ਇਸਲਈ ਬਾਪ ਨੂੰ ਕਹਿੰਦੇ ਹਨ - ਗਰੀਬ ਨਿਵਾਜ਼।

ਬਾਪ ਨੂੰ ਯਾਦ ਕਰਕੇ ਪਾਪਾਂ ਦਾ ਘੜਾ ਖਾਲੀ ਕਰਨਾ ਹੈ, ਜਿੰਨਾ ਜੋ ਮਿਹਨਤ ਕਰਨਗੇ ਸੋ ਪਾਉਣਗੇ। ਸੀੜੀ ਤੋਂ ਵੇਖਦੇ ਹੋ ਕਿੰਨਾ ਉੱਚ ਚੜ੍ਹਦੇ ਹਨ। ਚੜੇ ਤਾਂ ਚਾਖੇ ਰਜਾਈ ਰਸ, ਡਿੱਗੇ ਤਾਂ ਚਕਨਾਚੂਰ। ਵਿਕਾਰ ਵਿੱਚ ਡਿੱਗਿਆ, ਫਾਰਕਤੀ ਦਿੱਤੀ ਤਾਂ ਬਾਬਾ ਕਹਿੰਦੇ ਹਨ ਇੱਕਦਮ ਥੱਲੇ ਡਿੱਗ ਪੈਂਦੇ ਹਨ। ਸਪੂਤ ਬੱਚੇ ਤਾਂ ਪੁਰਸ਼ਾਰਥ ਕਰ ਆਪਣਾ ਹੀਰੇ ਵਰਗਾ ਜਨਮ ਬਨਾਉਣਗੇ। ਬੱਚਿਆਂ ਨੂੰ ਪੁਰਸ਼ਾਰਥ ਬਹੁਤ ਕਰਨਾ ਹੈ। ਹੁਣ ਜੋ ਕਰੇਗਾ ਸਭ ਨੂੰ ਕਹਿੰਦੇ ਹਨ ਮਾਤਾ - ਪਿਤਾ ਨੂੰ ਫਾਲੋ ਕਰੋ, ਆਪ ਸਮਾਨ ਬਣਾਓ। ਜਿੰਨਾ - ਜਿੰਨਾ ਰਹਿਮਦਿਲ ਬਣੋਂਗੇ ਉਨ੍ਹਾਂ ਤੁਹਾਨੂੰ ਹੀ ਫਾਇਦਾ ਹੈ। ਟਾਈਮ ਵੇਸਟ ਨਹੀਂ ਕਰਨਾ ਹੈ, ਹੋਰਾਂ ਨੂੰ ਯੁਕਤੀ ਦੱਸਦੇ ਰਹਿਣਾ ਹੈ। ਨਹੀਂ ਤਾਂ ਇੰਨੀ ਉੱਚ ਪਦਵੀ ਪਾ ਨਹੀਂ ਸਕਦੇ। ਪਿਛਾੜੀ ਵਿੱਚ ਤੁਹਾਨੂੰ ਬਹੁਤ ਸਾਕਸ਼ਾਤਕਾਰ ਹੋਣਗੇ ਫਿਰ ਉਸ ਸਮੇਂ ਤੁਸੀਂ ਕੁਝ ਕਰ ਨਹੀਂ ਸਕੋਗੇ। ਇਮਤਿਹਾਨ ਵਿੱਚ ਨਾਪਾਸ ਹੋਇਆ ਸੋ ਹੋਇਆ। ਇਵੇਂ ਨਾ ਹੋਵੇ ਜੋ ਪਿਛਾੜੀ ਵਿੱਚ ਪਛਤਾਉਣਾ ਪਵੇ। ਫਿਰ ਤਾਂ ਪੁਰਸ਼ਾਰਥ ਕਰ ਨਹੀਂ ਸਕੋਗੇ। ਇਸਲਈ ਜਿੰਨ੍ਹਾਂ ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ, ਉਣਾਂ ਕਰੋ। ਅੰਨਿਆ ਦੀ ਲਾਠੀ ਬਣੋ। ਕਲਪ - ਕਲਪਾਂਤਰ ਸ੍ਵਰਗ ਦੀ ਸਥਾਪਨਾ ਕੀਤੀ ਹੈ, ਜਰੂਰ ਕਰਨਗੇ। ਡਰਾਮਾ ਵਿੱਚ ਨੂੰਧ

ਹੈ, ਹੁਣ ਜੋ ਕਰੇਗਾ ਸੋ ਪਾਏਗਾ। ਬਾਬਾ ਦੇ ਲਾਲ ਛਿਪੇ ਨਹੀਂ ਰਹਿ ਸਕਦੇ। ਰੂਪ - ਬਸੰਤ ਮਿਸਲ ਮੁੱਖ ਤੋਂ ਰਤਨ ਹੀ ਨਿਕਲਨ। ਧੁਤੀ ਨਹੀਂ ਬਣਨਾ ਹੈ, ਦੂਜੇ ਦਾ ਨੁਕਸਾਨ ਨਹੀਂ ਕਰਨਾ ਹੈ। ਤੁਹਾਨੂੰ ਕੋਈ ਉਲਟਾ - ਸੁਲਟਾ ਸੁਣਾਏ ਤਾਂ ਸਮਝੋ ਧੁਤੀ ਹੈ, ਉਨ੍ਹਾਂ ਤੋਂ ਸੰਭਾਲ ਰੱਖਣੀ ਹੈ। ਆਪਣਾ ਬੇਹੱਦ ਦਾ ਵਰਸਾ ਬਾਪ ਤੋਂ ਲੈਣ ਵਿੱਚ ਪੂਰਾ ਤੱਤਪਰ ਰਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ। ਅੰਨਿਆ ਦੀ ਲਾਠੀ ਬਣਨਾ ਹੈ। ਕਦੀ ਕੋਈ ਉਲਟੀ ਗੱਲਾਂ ਸੁਣਾਏ ਤਾਂ ਉਨ੍ਹਾਂ ਤੋਂ ਸਾਵਧਾਨ ਰਹਿਣਾ ਹੈ।

2. ਮਾਨਸਾ - ਵਾਚਾ - ਕਰਮਨਾ ਪਵਿੱਤਰ ਬਣਨਾ ਹੈ। ਅਸੀਂ ਸਟੂਡੈਂਟ ਹਾਂ, ਭਗਵਾਨ ਸਾਨੂੰ ਦੇਵਤਾ ਬਣਨ ਦੀ ਪੜ੍ਹਾਈ ਪੜ੍ਹਾ ਰਹੇ ਹਨ, ਇਸੇ ਖੁਸ਼ੀ ਵਿੱਚ ਰਹਿਣਾ ਹੈ।

ਵਰਦਾਨ:-
ਪਾਵਰਫੁੱਲ ਦਰਪਣ ਦਵਾਰਾ ਸਾਰਿਆਂ ਨੂੰ ਆਪਣਾ ਸਾਕਸ਼ਾਤਕਾਰ ਕਰਾਉਣ ਵਾਲੇ ਸਾਕਸ਼ਾਤਕਾਰਮੂਰਤ ਭਵ:

ਜਿਵੇਂ ਦਰਪਣ ਦੇ ਅੱਗੇ ਜੋ ਵੀ ਜਾਂਦਾ ਹੈ, ਉਸ ਨੂੰ ਆਪਣਾ ਸਪਸ਼ੱਟ ਸਾਕਸ਼ਾਤਕਾਰ ਹੋ ਜਾਂਦਾ ਹੈ। ਪਰ ਜੇਕਰ ਦਰਪਣ ਪਾਵਰਫੁੱਲ ਨਹੀਂ ਤਾਂ ਰੀਅਲ ਰੂਪ ਦੇ ਬਜਾਏ ਹੋਰ ਰੂਪ ਵਿਖਾਈ ਦਿੰਦਾ ਹੈ। ਹੋਵੇਗਾ ਪਤਲਾ ਵਿਖਾਈ ਦਵੇਗਾ ਮੋਟਾ, ਇਸਲਈ ਤੁਸੀਂ ਇਵੇਂ ਦੇ ਪਾਵਰਫੁੱਲ ਦਰਪਣ ਬਣ ਜਾਓ, ਜੋ ਸਾਰਿਆਂ ਨੂੰ ਖ਼ੁਦ ਦਾ ਸਾਕਸ਼ਾਤਕਾਰ ਕਰਵਾ ਸਕੋ ਮਤਲਬ ਤੁਹਾਡੇ ਸਾਹਮਣੇ ਆਉਂਦੇ ਹੀ ਦੇਹ ਨੂੰ ਭੁੱਲ ਆਪਣੇ ਦੇਹੀ ਰੂਪ ਵਿੱਚ ਸਥਿਤ ਹੋ ਜਾਣ - ਅਸਲ ਸਰਵਿਸ ਇਹ ਹੈ, ਇਸੇ ਨਾਲ ਜੈ - ਜੈਕਾਰ ਹੋਵੇਗੀ।

ਸਲੋਗਨ:-
ਸਿੱਖਿਆਵਾਂ ਨੂੰ ਸਵਰੂਪ ਵਿੱਚ ਲਿਆਉਣ ਵਾਲੇ ਹੀ ਗਿਆਨ ਸਵਰੂਪ, ਪ੍ਰੇਮ ਸਵਰੂਪ ਆਤਮਾ ਹਨ।