07.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ - ਆਤਮ ਅਭਿਮਾਨੀ ਹੋ ਕੇ ਬੈਠੋ, ਅੰਦਰ ਘੋਟਦੇ ਰਹੋ - ਮੈਂ ਆਤਮਾ ਹਾਂ...ਦੇਹੀ - ਅਭਿਮਾਨੀ ਬਣੋ, ਸੱਚਾ ਚਾਰਟ ਰੱਖੋ ਤਾਂ ਸਮਝਦਾਰ ਬਣਦੇ ਜਾਓਗੇ, ਬਹੁਤ ਫਾਇਦਾ ਹੋਵੇਗਾ।"

ਪ੍ਰਸ਼ਨ:-
ਬੇਹੱਦ ਦੇ ਨਾਟਕ ਨੂੰ ਸਮਝਣ ਵਾਲੇ ਬੱਚੇ ਕਿਸ ਇੱਕ ਲਾਅ (ਨਿਯਮ) ਨੂੰ ਚੰਗੀ ਤਰ੍ਹਾਂ ਸਮਝਦੇ ਹਨ ?

ਉੱਤਰ:-
ਇਹ ਅਵਿਨਾਸ਼ੀ ਨਾਟਕ ਹੈ, ਇਸ ਵਿੱਚ ਹਰ ਇੱਕ ਪਾਰ੍ਟਧਾਰੀ ਨੂੰ ਪਾਰ੍ਟ ਵਜਾਉਣਾ ਹੈ ਆਪਣੇ ਸਮੇਂ ਤੇ ਆਉਣਾ ਹੀ ਹੈ। ਕੋਈ ਕਹੇ ਅਸੀਂ ਹਮੇਸ਼ਾ ਸ਼ਾਂਤੀਧਾਮ ਵਿੱਚ ਹੀ ਬੈਠ ਜਾਈਏ - ਤਾਂ ਇੱਥੇ ਲਾ ਨਹੀਂ ਹੈ। ਉਸ ਨੂੰ ਪਾਰ੍ਟਧਾਰੀ ਹੀ ਨਹੀਂ ਕਹਾਂਗੇ। ਇਹ ਬੇਹੱਦ ਦੀਆਂ ਗੱਲਾਂ ਬੇਹੱਦ ਦਾ ਬਾਪ ਹੀ ਤੁਹਾਨੂੰ ਸੁਣਾਉਂਦੇ ਹਨ।

ਓਮ ਸ਼ਾਂਤੀ
ਆਪਣੇ ਨੂੰ ਆਤਮਾ ਸਮਝਕੇ ਬੈਠੋ। ਦੇਹ - ਅਭਿਮਾਨ ਛੱਡ ਕੇ ਬੈਠੋ। ਬੇਹੱਦ ਦਾ ਬਾਪ ਬੱਚਿਆਂ ਨੂੰ ਸਮਝਾ ਰਹੇ ਹਨ। ਸਮਝਾਇਆ ਉਨ੍ਹਾਂ ਨੂੰ ਜਾਂਦਾ ਹੈ ਜੋ ਬੇਸਮਝ ਹੁੰਦੇ ਹਨ। ਆਤਮਾ ਸਮਝਦੀ ਹੈ ਕਿ ਬਾਪ ਸੱਚ ਕਹਿੰਦੇ ਹਨ - ਮੈਂ ਆਤਮਾ ਬੇਸਮਝ ਬਣ ਗਈ ਹਾਂ। ਮੈ ਆਤਮਾ ਅਵਿਨਾਸ਼ੀ ਹਾਂ, ਸ਼ਰੀਰ ਵਿਨਾਸ਼ੀ ਹੈ। ਮੈਂ ਆਤਮ - ਅਭਿਮਾਨ ਛੱਡ ਦੇਹ - ਅਭਿਮਾਨ ਵਿੱਚ ਫੱਸ ਪਿਆ ਹਾਂ। ਤਾਂ ਬੇਸਮਝ ਠਹਿਰੇ ਨਾ। ਬਾਪ ਕਹਿੰਦੇ ਹਨ ਸਭ ਬੱਚੇ ਬੇਸਮਝ ਹੋਏ ਪਏ ਹਨ, ਦੇਹ - ਅਭਿਮਾਨ ਵਿੱਚ ਆਕੇ। ਫਿਰ ਤੁਸੀਂ ਬਾਪ ਦੁਆਰਾ ਦੇਹੀ - ਅਭਿਮਾਨੀ ਬਣਦੇ ਹੋ ਤਾਂ ਬਿਲਕੁਲ ਸਮਝਦਾਰ ਬਣ ਜਾਂਦੇ ਹੋ। ਕਈ ਤਾਂ ਬਣ ਗਏ ਹਨ, ਕਈ ਪੁਰਸ਼ਾਰਥ ਕਰਦੇ ਰਹਿੰਦੇ ਹਨ। ਅੱਧਾਕਲਪ ਲੱਗਿਆ ਹੈ ਬੇਸਮਝ ਬਣਨ ਵਿੱਚ। ਇਸ ਅੰਤਿਮ ਜਨਮ ਵਿੱਚ ਫਿਰ ਸਮਝਦਾਰ ਬਣਨਾ ਹੈ। ਅੱਧਾਕਲਪ ਵਿੱਚ ਬੇਸਮਝ ਹੁੰਦੇ - ਹੁੰਦੇ 100 ਪ੍ਰਤੀਸ਼ਤ ਬੇਸਮਝ ਬਣ ਜਾਂਦੇ ਹਨ। ਦੇਹ - ਅਭਿਮਾਨ ਵਿੱਚ ਆਕੇ ਡਰਾਮਾ ਪਲਾਨ ਅਨੁਸਾਰ ਤੁਸੀਂ ਡਿੱਗਦੇ ਆਏ ਹੋ। ਹੁਣ ਤੁਹਾਨੂੰ ਸਮਝ ਮਿਲੀ ਹੈ ਫਿਰ ਵੀ ਪੁਰਸ਼ਾਰਥ ਬਹੁਤ ਕਰਨਾ ਹੈ ਕਿਓਂਕਿ ਬੱਚਿਆਂ ਵਿੱਚ ਦੈਵੀਗੁਣ ਵੀ ਚਾਹੀਦੇ ਹਨ। ਬੱਚੇ ਜਾਣਦੇ ਹਨ ਅਸੀਂ ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨਸੀ। ਫਿਰ ਇਸ ਸਮੇਂ ਨਿਰਗੁਣ ਬਣ ਪਏ ਹਨ। ਕੋਈ ਵੀ ਗੁਣ ਨਹੀਂ ਰਿਹਾ ਹੈ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਇਸ ਖੇਡ ਨੂੰ ਸਮਝਦੇ ਹਨ। ਸਮਝਦੇ - ਸਮਝਦੇ ਵੀ ਕਿੰਨੇ ਵਰ੍ਹੇ ਹੋ ਗਏ ਹਨ। ਫਿਰ ਵੀ ਜੋ ਨਵੇਂ ਹਨ ਉਹ ਚੰਗੇ ਸਮਝਦਾਰ ਬਣਦੇ ਜਾਂਦੇ ਹਨ। ਹੋਰਾਂ ਨੂੰ ਵੀ ਬਣਾਉਣ ਦਾ ਪੁਰਸ਼ਾਰਥ ਕਰਦੇ ਹਨ। ਕਿਸੇ ਨੇ ਤਾਂ ਬਿਲਕੁਲ ਨਹੀਂ ਸਮਝਿਆ ਹੈ। ਬੇਸਮਝ ਦੇ ਬੇਸਮਝ ਹੀ ਹਨ। ਬਾਪ ਆਏ ਹੀ ਹਨ ਸਮਝਦਾਰ ਬਣਾਉਣ। ਬੱਚੇ ਸਮਝਦੇ ਹਨ ਮਾਇਆ ਦੇ ਕਾਰਨ ਅਸੀਂ ਬੇਸਮਝ ਬਣੇ ਹਾਂ। ਅਸੀਂ ਪੂਜਿਆ ਸੀ ਤਾਂ ਸਮਝਦਾਰ ਸੀ ਫਿਰ ਅਸੀਂ ਹੀ ਪੁਜਾਰੀ ਬਣ ਬੇਸਮਝ ਬਣੇ ਹਾਂ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਪਰਾਏ ਲੋਪ ਹੋ ਗਿਆ ਹੈ। ਇਸ ਦਾ ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ ਹੈ। ਇਹ ਲਕਸ਼ਮੀ - ਨਾਰਾਇਣ ਕਿੰਨੇ ਸਮਝਦਾਰ ਸੀ, ਰਾਜ ਕਰਦੇ ਸੀ। ਬਾਪ ਕਹਿੰਦੇ ਹਨ ਤੱਤ ਤਤਵਮ। ਤੁਸੀਂ ਵੀ ਆਪਣੇ ਲਈ ਇਵੇਂ ਸਮਝੋ। ਇਹ ਬਹੁਤ - ਬਹੁਤ ਸਮਝਣ ਦੀਆਂ ਗੱਲਾਂ ਹਨ। ਸਿਵਾਏ ਬਾਪ ਦੇ ਕੋਈ ਸਮਝਾ ਨਾ ਸਕੇ। ਹੁਣ ਮਹਿਸੂਸ ਹੁੰਦਾ ਹੈ - ਬਾਪ ਹੀ ਉੱਚ ਤੇ ਉੱਚ ਸਮਝਦਾਰ ਤੇ ਸਮਝਦਾਰ ਹੋਵੇਗਾ ਨਾ। ਇੱਕ ਤਾਂ ਗਿਆਨ ਦਾ ਸਾਗਰ ਵੀ ਹੈ। ਸਰਵ ਦਾ ਸਦਗਤੀ ਦਾਤਾ ਵੀ ਹੈ। ਪਤਿਤ - ਪਾਵਨ ਵੀ ਹੈ। ਇੱਕ ਦੀ ਹੀ ਮਹਿਮਾ ਹੈ। ਇੰਨਾ ਉੱਚ ਤੇ ਉੱਚ ਬਾਪ ਆਕੇ ਬੱਚੇ - ਬੱਚੇ ਕਹਿ ਕਿਵੇਂ ਚੰਗੀ ਰੀਤੀ ਸਮਝਾਉਂਦੇ ਹਨ। ਬੱਚੇ ਹੁਣ ਪਾਵਨ ਬਣਨਾ ਹੈ। ਉਸ ਦੇ ਲਈ ਬਾਪ ਇੱਕ ਹੀ ਦਵਾਈ ਦਿੰਦੇ ਹਨ, ਕਹਿੰਦੇ ਹਨ - ਯੋਗ ਨਾਲ ਤੁਸੀਂ ਭਵਿੱਖ 21 ਜਨਮ ਨਿਰੋਗੀ ਬਣ ਜਾਵੋਗੇ। ਤੁਹਾਡੇ ਸਭ ਰੋਗ, ਦੁੱਖ ਖਤਮ ਹੋ ਜਾਣਗੇ। ਤੁਸੀਂ ਮੁਕਤੀਧਾਮ ਵਿੱਚ ਚਲੇ ਜਾਵੋਗੇ। ਅਵਿਨਾਸ਼ੀ ਸਰਜਨ ਦੇ ਕੋਲ ਇੱਕ ਹੀ ਦਵਾਈ ਹੈ। ਇੱਕ ਹੀ ਇੰਜੈਕਸ਼ਨ ਆਤਮਾ ਨੂੰ ਆ ਲਗਾਉਂਦੇ ਹਨ। ਇਵੇਂ ਨਹੀਂ ਕੋਈ ਮਨੁੱਖ ਬੈਰੀਸਟਰੀ ਵੀ ਕਰਨਗੇ, ਇੰਜਿਨਿਅਰੀ ਵੀ ਕਰਨਗੇ। ਨਹੀਂ। ਹਰ ਇੱਕ ਆਦਮੀ ਆਪਣੇ ਧੰਦੇ ਵਿੱਚ ਹੀ ਲੱਗ ਜਾਂਦੇ ਹਨ। ਬਾਪ ਨੂੰ ਕਹਿੰਦੇ ਹਨ ਆਕੇ ਪਤਿਤ ਤੋਂ ਪਾਵਨ ਬਣਾਓ ਕਿਓਂਕਿ ਪਤਿਤਪੁਣੇ ਵਿੱਚ ਦੁੱਖ ਹੈ। ਸ਼ਾਂਤੀਧਾਮ ਨੂੰ ਪਾਵਨ ਦੁਨੀਆਂ ਨਹੀਂ ਕਹਾਂਗੇ। ਸ੍ਵਰਗ ਨੂੰ ਹੀ ਪਾਵਨ ਦੁਨੀਆਂ ਕਹਾਂਗੇ। ਇਹ ਵੀ ਸਮਝਾਇਆ ਹੈ ਮਨੁੱਖ ਸ਼ਾਂਤੀ ਅਤੇ ਸੁਖ ਚਾਹੁੰਦੇ ਹਨ। ਸੱਚੀ - ਸੱਚੀ ਸ਼ਾਂਤੀ ਤਾਂ ਉੱਥੇ ਹੈ ਜਿੱਥੇ ਸ਼ਰੀਰ ਨਹੀਂ, ਉਸਨੂੰ ਕਿਹਾ ਜਾਂਦਾ ਹੈ ਸ਼ਾਂਤੀਧਾਮ। ਬਹੁਤ ਕਹਿੰਦੇ ਹਨ ਸ਼ਾਂਤੀਧਾਮ ਵਿੱਚ ਰਹੀਏ, ਪਰ ਲਾਅ ਨਹੀਂ ਹੈ । ਉਹ ਤਾਂ ਪਾਰ੍ਟਧਾਰੀ ਹੋਇਆ ਨਹੀਂ। ਬੱਚੇ ਨਾਟਕ ਨੂੰ ਵੀ ਸਮਝ ਗਏ ਹਨ। ਜੱਦ ਐਕਟਰਸ ਦਾ ਪਾਰ੍ਟ ਹੋਵੇਗਾ ਤੱਦ ਬਾਹਰ ਸਟੇਜ ਤੇ ਆਕੇ ਪਾਰ੍ਟ ਵਜਾਉਣਗੇ। ਇਹ ਬੇਹੱਦ ਦੀਆਂ ਗੱਲਾਂ ਬੇਹੱਦ ਦਾ ਬਾਪ ਹੀ ਸਮਝਾਉਂਦੇ ਹਨ। ਗਿਆਨ ਸਾਗਰ ਵੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਸਰਵ ਦੇ ਸਦਗਤੀ ਦਾਤਾ ਪਤਿਤ - ਪਾਵਨ ਹੈ। ਸਰਵ ਨੂੰ ਪਾਵਨ ਬਣਾਉਣ ਵਾਲੇ ਤੱਤਵ ਨਹੀਂ ਹੋ ਸਕਦੇ। ਪਾਣੀ ਆਦਿ ਸਭ ਤੱਤਵ ਹਨ ਉਹ ਕਿਵੇਂ ਸਦਗਤੀ ਕਰਨਗੇ। ਆਤਮਾ ਹੀ ਪਾਰ੍ਟ ਵਜਾਉਂਦੀ ਹੈ। ਹਠਯੋਗ ਦਾ ਵੀ ਪਾਰ੍ਟ ਆਤਮਾ ਵਜਾਉਂਦੀ ਹੈ। ਇਹ ਗੱਲਾਂ ਵੀ ਜੋ ਸਮਝਦਾਰ ਹਨ ਉਹ ਹੀ ਸਮਝ ਸਕਦੇ ਹਨ। ਬਾਪ ਨੇ ਕਿੰਨਾ ਸਮਝਾਇਆ ਹੈ - ਕੋਈ ਅਜਿਹੀ ਯੁਕਤੀ ਰਚੋ ਜੋ ਮਨੁੱਖ ਸਮਝੇ - ਕਿਵੇਂ ਪੂਜਿਆ ਸੋ ਫਿਰ ਪੁਜਾਰੀ ਬਣਦੇ ਹਨ। ਪੂਜਿਆ ਹੈ ਨਵੀਂ ਦੁਨੀਆਂ ਵਿੱਚ, ਪੁਜਾਰੀ ਹਨ ਪੁਰਾਣੀ ਦੁਨੀਆਂ ਵਿੱਚ। ਪਾਵਨ ਨੂੰ ਪੂਜਿਆ, ਪਤਿਤ ਨੂੰ ਪੁਜਾਰੀ ਕਿਹਾ ਜਾਂਦਾ ਹੈ। ਇੱਥੇ ਤਾਂ ਸਭ ਪਤਿਤ ਹਨ ਕਿਓਂਕਿ ਵਿਕਾਰ ਤੋਂ ਪੈਦਾ ਹੁੰਦੇ ਹਨ। ਉਥੇ ਹਨ ਸ਼੍ਰੇਸ਼ਠ। ਗਾਉਂਦੇ ਵੀ ਹਨ ਸੰਪੂਰਨ ਸ਼੍ਰੇਸ਼ਠਾਚਾਰੀ। ਹੁਣ ਤੁਸੀਂ ਬੱਚਿਆਂ ਨੂੰ ਇਵੇਂ ਬਣਨਾ ਹੈ। ਮਿਹਨਤ ਹੈ। ਮੁਖ ਗੱਲ ਹੈ ਯਾਦ ਦੀ। ਸਾਰੇ ਕਹਿੰਦੇ ਹਨ ਯਾਦ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ। ਅਸੀਂ ਜਿੰਨਾ ਚਾਹੁੰਦੇ ਹਾਂ, ਯਾਦ ਵਿੱਚ ਰਹਿ ਨਹੀਂ ਸਕਦੇ ਹਾਂ। ਕੋਈ ਸਚਾਈ ਵਿੱਚ ਜੇਕਰ ਚਾਰਟ ਲਿਖੇ ਤਾਂ ਬਹੁਤ ਫਾਇਦਾ ਹੋ ਸਕਦਾ ਹੈ। ਬਾਪ ਬੱਚਿਆਂ ਨੂੰ ਇਹ ਗਿਆਨ ਦਿੰਦੇ ਹਨ ਕਿ ਮਨਮਨਾਭਵ। ਤੁਸੀਂ ਅਰਥ ਸਾਹਿਤ ਕਹਿੰਦੇ ਹੋ, ਤੁਹਾਨੂੰ ਬਾਪ ਹਰ ਗੱਲ ਪੂਰੀ ਤਰ੍ਹਾਂ ਅਰਥ ਸਹਿਤ ਸਮਝਾਉਂਦੇ ਹਨ। ਬਾਪ ਤੋਂ ਬੱਚੇ ਕਈ ਪ੍ਰਕਾਰ ਦੇ ਪ੍ਰਸ਼ਨ ਪੁੱਛਦੇ ਹਨ। ਬਾਪ ਕਰਕੇ ਦਿਲ ਲੈਣ ਲਈ ਕੁਝ ਕਹਿ ਦਿੰਦੇ ਹਨ। ਪਰ ਬਾਪ ਕਹਿੰਦੇ ਹਨ ਮੇਰਾ ਕੰਮ ਹੀ ਹੈ ਪਤਿਤ ਤੋਂ ਪਾਵਨ ਬਣਾਉਣਾ। ਮੈਨੂੰ ਤਾਂ ਬੁਲਾਉਂਦੇ ਹੀ ਇਸਲਈ ਹੋ। ਤੁਸੀਂ ਜਾਣਦੇ ਹੋ ਅਸੀਂ ਆਤਮਾ ਸ਼ਰੀਰ ਸਹਿਤ ਪਾਵਨ ਸੀ। ਹੁਣ ਉਹ ਹੀ ਆਤਮਾ ਸ਼ਰੀਰ ਸਹਿਤ ਪਤਿਤ ਬਣੀ ਹੈ। 84 ਜਨਮਾਂ ਦਾ ਹਿਸਾਬ ਹੈ ਨਾ।

ਤੁਸੀਂ ਜਾਣਦੇ ਹੋ - ਹੁਣ ਇਹ ਦੁਨੀਆਂ ਕੰਡਿਆਂ ਦਾ ਜੰਗਲ ਬਣ ਗਈ ਹੈ। ਇਹ ਲਕਸ਼ਮੀ - ਨਾਰਾਇਣ ਤਾਂ ਫੁਲ ਹੈ ਨਾ। ਉਨ੍ਹਾਂ ਦੇ ਅੱਗੇ ਕੰਡੇ ਜਾਕੇ ਕਹਿੰਦੇ ਹਨ ਆਪ ਸ੍ਰਵਗੁਣ ਸੰਪੰਨ..ਅਸੀਂ ਪਾਪੀ ਕਪਟੀ ਹਾਂ। ਸਭ ਤੋਂ ਵੱਡਾ ਕੰਡਾ ਹੈ - ਕਾਮ ਵਿਕਾਰ ਦਾ। ਬਾਪ ਕਹਿੰਦੇ ਹਨ ਇਸ ਤੇ ਜਿੱਤ ਪਹਿਣ ਜਗਤਜੀਤ ਬਣੋ। ਮਨੁੱਖ ਕਹਿੰਦੇ ਹਨ ਭਗਵਾਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਉਣਾ ਹੈ, ਭਗੀਰਥ ਤੇ ਵਿਰਾਜਮਾਨ ਹੋ ਆਉਂਦਾ ਹੈ। ਭਗਵਾਨ ਨੂੰ ਆਉਣਾ ਹੀ ਹੈ ਪੁਰਾਣੀ ਦੁਨੀਆਂ ਨੂੰ ਨਵੀਂ ਬਣਾਉਣ। ਨਵੀਂ ਦੁਨੀਆਂ ਨੂੰ ਸਤੋ ਪ੍ਰਧਾਨ, ਪੁਰਾਣੀ ਨੂੰ ਤਮੋਪ੍ਰਧਾਨ ਕਿਹਾ ਜਾਂਦਾ ਹੈ। ਜਦਕਿ ਹੁਣ ਪੁਰਾਣੀ ਦੁਨੀਆਂ ਹੈ। ਤਾਂ ਜ਼ਰੂਰ ਬਾਪ ਨੂੰ ਆਉਣਾ ਹੀ ਪਵੇ। ਬਾਪ ਨੂੰ ਹੀ ਰਚਤਾ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਕਿੰਨਾ ਸਹਿਜ ਸਮਝਾਉਂਦੇ ਹਨ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਕੀ ਕਿਸੇ ਦਾ ਕਰਮਭੋਗ ਦਾ ਹਿਸਾਬ - ਕਿਤਾਬ ਹੈ, ਕੁਝ ਵੀ ਹੈ, ਉਹ ਤਾਂ ਭੋਗਣਾ ਹੈ, ਇਸ ਵਿੱਚ ਬਾਬਾ ਅਸ਼ੀਰਵਾਦ ਨਹੀਂ ਕਰਦੇ ਹਨ। ਮੈਨੂੰ ਬੁਲਾਉਂਦੇ ਹੀ ਹੋ - ਬਾਬਾ ਆਕੇ ਸਾਨੂੰ ਵਰਸਾ ਦੇਵੋ। ਬਾਬਾ ਤੋਂ ਕੀ ਵਰਸਾ ਪਾਉਣਾ ਚਾਹੁੰਦੇ ਹੋ? ਮੁਕਤੀ - ਜੀਵਨਮੁਕਤੀ ਦਾ। ਮੁਕਤੀ - ਜੀਵਨਮੁਤੀ ਦਾ ਦਾਤਾ ਇੱਕ ਹੀ ਗਿਆਨ ਸਾਗਰ ਬਾਪ ਹੈ ਇਸਲਈ ਉਨ੍ਹਾਂ ਨੂੰ ਗਿਆਨ ਦਾਤਾ ਕਿਹਾ ਜਾਂਦਾ ਹੈ। ਭਗਵਾਨ ਨੇ ਗਿਆਨ ਦਿੱਤਾ ਸੀ ਪਰ ਕਦੋਂ ਦਿਤਾ, ਕਿਸ ਨੇ ਦਿੱਤਾ, ਇਹ ਕਿਸੇ ਨੂੰ ਪਤਾ ਨਹੀਂ ਹੈ। ਸਾਰਾ ਮੁੰਝਾਰਾ ਇਸ ਵਿੱਚ ਹੈ। ਕਿਸੇ ਨੂੰ ਗਿਆਨ ਦਿੱਤਾ, ਇਹ ਵੀ ਕਿਸ ਨੂੰ ਪਤਾ ਨਹੀਂ ਹੈ। ਹੁਣ ਇਹ ਬ੍ਰਹਮਾ ਬੈਠੇ ਹਨ - ਇਨ੍ਹਾਂ ਨੂੰ ਪਤਾ ਪਿਆ ਹੈ ਕਿ ਮੈਂ ਸੋ ਨਾਰਾਇਣ ਸੀ ਫਿਰ 84 ਜਨਮ ਭੋਗੇ। ਇਹ ਹੈ ਨੰਬਰਵਨ ਵਿੱਚ। ਬਾਬਾ ਦੱਸਦੇ ਹਨ ਮੇਰੀ ਤਾਂ ਅੱਖ ਹੀ ਖੁਲ ਗਈ ਹੈ। ਤੁਸੀਂ ਕਹੋਗੇ ਸਾਡੀਆਂ ਤਾਂ ਅੱਖਾਂ ਹੀ ਖੁਲ ਗਈਆਂ ਹਨ। ਤੀਸਰਾ ਨੇਤਰ ਤਾਂ ਖੁਲਦਾ ਹੈ ਨਾ। ਤੁਸੀਂ ਕਹੋਗੇ ਸਾਨੂੰ ਬਾਪ ਦਾ, ਸ੍ਰਿਸ਼ਟੀ ਚੱਕਰ ਦਾ ਪੂਰਾ ਗਿਆਨ ਮਿਲ ਗਿਆ ਹੈ। ਮੈ ਜੋ ਹੂੰ, ਜਿਵੇਂ ਹਾਂ - ਮੇਰੀ ਅੱਖਾਂ ਖੁਲ ਗਈਆਂ ਹਨ। ਕਿੰਨਾ ਵੰਡਰ ਹੈ। ਅਸੀਂ ਆਤਮਾ ਫਰਸਟ ਹਾਂ ਅਤੇ ਫਿਰ ਅਸੀਂ ਆਪਣੇ ਨੂੰ ਦੇਹ ਸਮਝ ਬੈਠੇ। ਆਤਮਾ ਕਹਿੰਦੀ ਹੈ ਅਸੀਂ ਸ਼ਰੀਰ ਛੱਡ ਦੂਸਰਾ ਲੈਂਦਾ ਹਾਂ। ਫਿਰ ਵੀ ਆਪਣੇ ਨੂੰ ਆਤਮਾ ਭੁੱਲ ਦੇਹ - ਅਭਿਮਾਨੀ ਬਣ ਜਾਂਦੇ ਹਾਂ। ਇਸਲਈ ਹੁਣ ਤੁਹਾਨੂੰ ਪਹਿਲੇ - ਪਹਿਲੇ ਇਹ ਸਮਝ ਦਿੰਦਾ ਹਾਂ ਕਿ ਆਪਣੇ ਨੂੰ ਆਤਮਾ ਸਮਝ ਬੈਠੋ। ਅੰਦਰ ਵਿੱਚ ਇਹ ਘੋਟਦੇ ਰਹੋ ਕਿ ਮੈਂ ਆਤਮਾ ਹਾਂ । ਆਤਮਾ ਨਾ ਸਮਝਣ ਕਾਰਣ ਬਾਪ ਨੂੰ ਭੁੱਲ ਜਾਂਦੇ ਹੋ। ਫੀਲ ਕਰਦੇ ਹੋ ਬਰੋਬਰ ਅਸੀਂ ਘੜੀ - ਘੜੀ ਦੇਹ - ਅਭਿਮਾਨ ਵਿੱਚ ਆ ਜਾਂਦੇ ਹਾਂ। ਮਿਹਨਤ ਕਰਨੀ ਹੈ। ਇਥੇ ਬੈਠੋ ਤਾਂ ਵੀ ਆਤਮ - ਅਭਿਮਾਨੀ ਹੋਕੇ ਬੈਠੋ। ਬਾਪ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਨੂੰ ਰਾਜਾਈ ਦੇਣ ਆਇਆ ਹਾਂ। ਅੱਧਾਕਲਪ ਤੁਸੀਂ ਮੈਨੂੰ ਯਾਦ ਕੀਤਾ ਹੈ। ਕੋਈ ਵੀ ਗੱਲ ਸਾਹਮਣੇ ਆਉਂਦੀ ਹੈ ਤਾਂ ਕਹਿੰਦੇ ਹਨ ਹਾਏ ਰਾਮ, ਪਰ ਈਸ਼ਵਰ ਅਤੇ ਰਾਮ ਕੌਣ ਹੈ, ਇਹ ਕਿਸੇ ਨੂੰ ਪਤਾ ਨਹੀਂ। ਤੁਹਾਨੂੰ ਸਿੱਧ ਕਰਨਾ ਹੈ - ਗਿਆਨ ਦਾ ਸਾਗਰ, ਪਤਿਤ - ਪਾਵਨ, ਸਰਵ ਦਾ ਸਦਗਤੀ ਦਾਤਾ, ਤ੍ਰਿਮੂਰਤੀ ਪਰਮਪਿਤਾ ਪਰਮਾਤਮਾ ਸ਼ਿਵ ਹੈ। ਬ੍ਰਹਮਾ - ਵਿਸ਼ਨੂੰ - ਸ਼ੰਕਰ ਤਿੰਨਾਂ ਦਾ ਜਨਮ ਇਕੱਠਾ ਹੈ। ਸਿਰਫ ਸ਼ਿਵਜੇਯੰਤੀ ਨਹੀਂ ਹੈ ਪਰ ਬ੍ਰਹਮਾ ਨੇ ਕੀ ਕੀਤਾ। ਲੌਕਿਕ, ਪਾਰਲੌਕਿਕ ਅਤੇ ਇਹ ਹੈ ਅਲੌਕਿਕ ਬਾਪ। ਇਹ ਹੈ ਪ੍ਰਜਾਪਿਤਾ ਬ੍ਰਹਮਾ। ਬਾਪ ਕਹਿੰਦੇ ਹਨ ਨਵੀਂ ਦੁਨੀਆਂ ਦੇ ਲਈ ਇਹ ਨਵਾਂ ਗਿਆਨ ਹੁਣ ਤੁਹਾਨੂੰ ਮਿਲਦਾ ਹੈ ਫਿਰ ਪਰਾਏ ਲੋਪ ਹੋ ਜਾਂਦਾ ਹੈ। ਜਿਸ ਨੂੰ ਬਾਪ ਰਚਤਾ ਅਤੇ ਰਚਨਾ ਦਾ ਗਿਆਨ ਨਹੀਂ ਤਾਂ ਅਗਿਆਨੀ ਠਹਿਰੇ ਨਾ। ਅਗਿਆਨ ਨੀਂਦ ਵਿੱਚ ਸੁੱਤੇ ਪਏ ਹਨ। ਗਿਆਨ ਤੋਂ ਹੈ ਦਿਨ, ਭਗਤੀ ਤੋਂ ਹੈ ਰਾਤ। ਸ਼ਿਵਰਾਤਰੀ ਦਾ ਅਰਥ ਵੀ ਨਹੀਂ ਜਾਣਦੇ ਇਸਲਈ ਉਨ੍ਹਾਂ ਦੀ ਹਾਲੀ ਡੇ ਵੀ ਉੱਡਾ ਦਿੱਤੀ ਹੈ।

ਹੁਣ ਤੁਸੀਂ ਜਾਣਦੇ ਹੋ ਬਾਪ ਆਉਂਦੇ ਹੀ ਹਨ - ਸਭ ਦੀ ਜਯੋਤੀ ਜਗਾਉਣ। ਤੁਸੀਂ ਇਹ ਬੱਤੀਆਂ ਆਦਿ ਜਗਾਓਗੇ ਤਾਂ ਸਮਝਣਗੇ ਇਨ੍ਹਾਂ ਦਾ ਕੋਈ ਵੱਡਾ ਦਿਨ ਹੈ। ਹੁਣ ਤੁਸੀਂ ਜਾਣਦੇ ਹੋ ਅਰਥ ਸਹਿਤ। ਉਹ ਲੋਕ ਥੋੜੀ ਸਮਝਣਗੇ। ਤੁਹਾਡੇ ਭਾਸ਼ਣ ਤੋਂ ਪੂਰਾ ਸਮਝ ਨਹੀਂ ਸਕਦੇ। ਹੁਣ ਸਾਰੇ ਵਿਸ਼ਵ ਤੇ ਰਾਵਣ ਦਾ ਰਾਜ ਹੈ, ਇਥੇ ਤਾਂ ਮਨੁੱਖ ਕਿੰਨੇ ਦੁਖੀ ਹਨ। ਰਿਧੀ - ਸਿੱਧੀ ਵਾਲੇ ਵੀ ਬਹੁਤ ਤੰਗ ਕਰਦੇ ਹਨ। ਅਖਬਾਰਾਂ ਵਿੱਚ ਵੀ ਪੈਂਦਾ ਹੈ, ਇਨ੍ਹਾਂ ਵਿੱਚ ਇਵਿਲ ਸੋਲ ਹੈ। ਬਹੁਤ ਦੁੱਖ ਦਿੰਦੇ ਹਨ। ਬਾਬਾ ਕਹਿੰਦੇ ਹਨ ਇਨ੍ਹਾਂ ਗੱਲਾਂ ਤੋਂ ਤੁਹਾਡਾ ਕੋਈ ਕਨੈਕਸ਼ਨ ਨਹੀਂ। ਬਾਪ ਤਾਂ ਸਿਧੀ ਗੱਲ ਦੱਸਦੇ ਹਨ - ਬੱਚੇ, ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਓਗੇ। ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਚੰਗੀ ਤਰ੍ਹਾਂ ਬਾਪ ਨੂੰ ਯਾਦ ਕਰਨ ਅਤੇ ਆਤਮ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ, ਸਚਾਈ ਨਾਲ ਆਪਣਾ ਚਾਰਟ ਰੱਖਣਾ ਹੈ, ਇਸ ਵਿੱਚ ਹੀ ਬਹੁਤ - ਬਹੁਤ ਫਾਇਦਾ ਹੈ।

2. ਸਭ ਤੋਂ ਵੱਡਾ ਦੁੱਖ ਦੇਣ ਵਾਲਾ ਕੰਡਾ ਕਾਮ ਵਿਕਾਰ ਹੈ, ਇਸ ਤੇ ਯੋਗਬਲ ਨਾਲ ਵਿਜੇ ਪ੍ਰਾਪਤ ਕਰ ਪਤਿਤ ਤੋਂ ਪਾਵਨ ਬਣਨਾ ਹੈ। ਬਾਕੀ ਕਿਸੇ ਵੀ ਗੱਲਾਂ ਨਾਲ ਤੁਹਾਡਾ ਕਨੈਕਸ਼ਨ ਨਹੀਂ।

ਵਰਦਾਨ:-
ਵਿਘਨ ਪਰੂਫ ਚਮਕੀਲੀ ਫਰਿਸ਼ਤਾ ਡਰੈਸ ਧਾਰਨ ਕਰਨ ਵਾਲੇ ਹਮੇਸ਼ਾ ਵਿਘਨ - ਵਿਨਾਸ਼ਕ ਭਵ:

ਆਪਣੇ ਪ੍ਰਤੀ ਅਤੇ ਸਰਵ ਦੇ ਪ੍ਰਤੀ ਹਮੇਸ਼ਾ ਵਿਘਨ ਵਿਨਾਸ਼ਕ ਬਣਨ ਦੇ ਲਈ ਕੁਵਸ਼ਚਨ ਮਾਰਕ ਨੂੰ ਵਿਦਾਈ ਦੇਣਾ ਹੈ ਅਤੇ ਫੁੱਲ ਸਟਾਪ ਦੁਆਰਾ ਸਰਵ ਸ਼ਕਤੀਆਂ ਦਾ ਫੁੱਲ ਸਟਾਕ ਕਰਨਾ ਹੈ। ਹਮੇਸ਼ਾ ਵਿਘਨ ਪਰੂਫ ਚਮਕੀਲੀ ਫਰਿਸ਼ਤਾ ਡਰੈਸ ਪਾ ਕੇ ਰੱਖਣਾ ਹੈ, ਮਿੱਟੀ ਦੀ ਡ੍ਰੇਸ ਨਹੀਂ ਪਹਿਨਣਾ ਹੈ। ਨਾਲ - ਨਾਲ ਸਰਵ ਗੁਣਾਂ ਦੇ ਗਹਿਣਿਆਂ ਨਾਲ ਸਜੇ ਰਹਿਣਾ ਹੈ। ਹਮੇਸ਼ਾ ਅਸ਼ਟ ਸ਼ਕਤੀ ਸ਼ਾਸਤਰਧਾਰੀ ਸੰਪੰਨ ਮੂਰਤ ਬਣ ਕੇ ਰਹਿਣਾ ਹੈ ਅਤੇ ਕਮਲ ਪੁਸ਼ਪ ਦੇ ਆਸਨ ਤੇ ਆਪਣੇ ਸ਼੍ਰੇਸ਼ਠ ਜੀਵਨ ਦਾ ਪੈਰ ਰੱਖਣਾ ਹੈ।

ਸਲੋਗਨ:-
ਅਭਿਆਸ ਤੇ ਪੂਰਾ - ਪੂਰਾ ਅਟੇੰਸ਼ਨ ਦੇਵੋ ਤਾਂ ਫਰਸਟ ਡਿਵੀਜ਼ਨ ਵਿੱਚ ਨੰਬਰ ਆ ਜਾਵੇਗਾ।


ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ

"ਇਹ ਈਸ਼ਵਰੀ ਨਾਲੇਜ ਸਰਵ ਮਨੁੱਖ ਆਤਮਾਵਾਂ ਦੇ ਲਈ ਹੈ"

ਪਹਿਲੇ - ਪਹਿਲੇ ਤਾਂ ਆਪਣੇ ਨੂੰ ਇੱਕ ਮੁਖ ਪੁਆਇੰਟ ਖਿਆਲ ਵਿੱਚ ਜਰੂਰ ਰੱਖਣੀ ਹੈ, ਜੱਦ ਇਸ ਮਨੁੱਖ ਸ੍ਰਿਸ਼ਟੀ ਝਾੜ ਦਾ ਬੀਜ ਰੂਪ ਪਰਮਾਤਮਾ ਹੈ ਤਾਂ ਉਸ ਪਰਮਾਤਮਾ ਦੁਆਰਾ ਜੋ ਨਾਲੇਜ ਪ੍ਰਾਪਤ ਹੋ ਰਹੀ ਹੋ ਉਹ ਸਭ ਮਨੁੱਖਾਂ ਦੇ ਲਈ ਜਰੂਰੀ ਹੈ। ਸਾਰੇ ਧਰਮ ਵਾਲਿਆਂ ਨੂੰ ਇਹ ਨਾਲੇਜ ਲੈਣ ਦਾ ਅਧਿਕਾਰ ਹੈ। ਭਾਵੇਂ ਹਰ ਇੱਕ ਧਰਮ ਦੀ ਨਾਲੇਜ ਆਪਣੀ - ਆਪਣੀ ਹੈ, ਹਰ ਇੱਕ ਦਾ ਸ਼ਾਸਤਰ ਆਪਣਾ - ਆਪਣਾ ਹੈ, ਹਰ ਇੱਕ ਦੀ ਮਤ ਆਪਣੀ - ਆਪਣੀ ਹੈ, ਹਰ ਇੱਕ ਦਾ ਸੰਸਕਾਰ ਆਪਣਾ - ਆਪਣਾ ਹੈ ਪਰ ਇਹ ਨਾਲੇਜ ਸਬ ਦੇ ਲਈ ਹੈ। ਭਾਵੇਂ ਉਹ ਇਸ ਗਿਆਨ ਨੂੰ ਨਾ ਵੀ ਉਠਾ ਸਕਣ, ਸਾਡੇ ਘਰਾਣੇ ਵਿੱਚ ਵੀ ਨਾ ਆਉਣ ਪਰ ਸਭ ਦਾ ਪਿਤਾ ਹੋਣ ਦੇ ਕਾਰਨ ਉਨ੍ਹਾਂ ਨਾਲ ਯੋਗ ਲਗਾਉਣ ਤੇ ਫਿਰ ਵੀ ਪਵਿੱਤਰ ਜਰੂਰ ਬਣਨਗੇ। ਇਸ ਪਵਿੱਤਰਤਾ ਦੇ ਕਾਰਨ ਆਪਣੇ ਹੀ ਸੈਕਸ਼ਨ ਵਿੱਚ ਪਦ ਜਰੂਰ ਪਾਉਣਗੇ ਕਿਓਂਕਿ ਯੋਗ ਨੂੰ ਤਾਂ ਸਾਰੇ ਮਨੁੱਖ ਮੰਨਦੇ ਹਨ, ਬਹੁਤ ਮਨੁੱਖ ਇਵੇਂ ਕਹਿੰਦੇ ਹਨ ਸਾਨੂੰ ਵੀ ਮੁਕਤੀ ਚਾਹੀਦੀ ਹੈ, ਮਗਰ ਸਜ਼ਾਵਾਂ ਤੋਂ ਛੁਟ ਮੁਕਤ ਹੋਣ ਦੀ ਸ਼ਕਤੀ ਵੀ ਇਸ ਯੋਗ ਦੁਆਰਾ ਮਿਲ ਸਕਦੀ ਹੈ ।

"ਅਜਪਜਾਪ ਅਰਥਾਤ ਨਿਰੰਤਰ ਈਸ਼ਵਰੀ ਯਾਦ"

ਇਹ ਜੋ ਕਹਾਵਤ ਹੈ ਸ਼ਵਾਸੋ ਸ਼ਵਾਸ ਅਜਪਾਜਾਪ ਜੱਪਦੇ ਰਹੋ ਉਸ ਦਾ ਅਸਲ ਅਰਥ ਕੀ ਹੈ? ਜੱਦ ਅਸੀਂ ਕਹਿੰਦੇ ਹਾਂ ਅਜਪਾਜਾਪ ਤਾਂ ਇਸ ਦਾ ਅਸਲ ਅਰਥ ਹੈ ਜਾਪ ਦੇ ਬਗੈਰ ਸ਼ਵਾਸੋਂ - ਸ਼ਵਾਸ ਆਪਣਾ ਬੁੱਧੀਯੋਗ ਆਪਣੇ ਪਰਮਪਿਤਾ ਪਰਮਾਤਮਾ ਦੇ ਨਾਲ ਨਿਰੰਤਰ ਲਗਾਉਣਾ ਅਤੇ ਇਹ ਈਸ਼ਵਰੀ ਯਾਦ ਸ਼ਵਾਸੋਂ - ਸ਼ਵਾਸ ਕਾਇਮ ਚਲਦੀ ਆਉਂਦੀ ਹੈ, ਉਸ ਨਿਰੰਤਰ ਈਸ਼ਵਰੀ ਯਾਦ ਨੂੰ ਅਜਪਜਾਪ ਕਹਿੰਦੇ ਹਨ। ਬਾਕੀ ਕੋਈ ਮੁਖ ਤੋਂ ਜਾਪ ਜਪਣਾ ਮਤਲਬ ਰਾਮ ਰਾਮ ਕਹਿਣਾ, ਅੰਦਰ ਵਿੱਚ ਕੋਈ ਮੰਤਰ ਉੱਚਾਰਨ ਕਰਨਾ, ਇਹ ਤਾਂ ਨਿਰੰਤਰ ਚਲ ਨਹੀਂ ਸਕਦਾ। ਉਹ ਲੋਕ ਸਮਝਦੇ ਹਨ ਅਸੀਂ ਮੁਖ ਤੋਂ ਮੰਤਰ ਉੱਚਾਰਨ ਨਹੀਂ ਕਰਦੇ ਪਰ ਦਿਲ ਵਿੱਚ ਉਚਾਰਨ ਕਰਨਾ, ਇਹ ਹੈ ਅਜਪਾਜਾਪ। ਪਰ ਇਹ ਤਾਂ ਸਹਿਜ ਇੱਕ ਵਿੱਚਾਰ ਦੀ ਗੱਲ ਹੈ ਜਿੱਥੇ ਆਪਣਾ ਸ਼ਬਦ ਹੀ ਅਜਪਾਜਾਪ ਹੈ, ਜਿਸ ਨੂੰ ਜਪਣ ਦੀ ਵੀ ਜਰੂਰਤ ਨਹੀਂ ਹੈ। ਆਂਤਰਿਕ ਬੈਠ ਕੋਈ ਮੂਰਤੀ ਦਾ ਧਿਆਨ ਵੀ ਨਹੀਂ ਕਰਨਾ ਹੈ, ਨਾ ਕੁਝ ਸਿਮਰਨ ਕਰਨਾ ਹੈ ਕਿਓਂਕਿ ਉਹ ਵੀ ਨਿਰੰਤਰ ਖਾਂਦੇ ਪੀਂਦੇ ਰਹਿ ਨਹੀਂ ਸਕਣਗੇ ਪਰ ਅਸੀਂ ਜੋ ਈਸ਼ਵਰੀ ਯਾਦ ਕਰਦੇ ਹਾਂ, ਉਹ ਹੀ ਨਿਰੰਤਰ ਚਲ ਸਕਦੀ ਹੈ ਕਿਓਂਕਿ ਇਹ ਬਹੁਤ ਸਹਿਜ ਹੈ। ਜਿਵੇਂ ਸਮਝੋ ਬੱਚਾ ਹੈ ਆਪਣੇ ਬਾਪ ਨੂੰ ਯਾਦ ਕਰਦਾ ਹੈ, ਤਾਂ ਉਸੀ ਸਮੇਂ ਬਾਪ ਦਾ ਫੋਟੋ ਸਾਹਮਣੇ ਨਹੀਂ ਲਿਆਉਣਾ ਪੈਂਦਾ ਹੈ ਪਰ ਮਨਸਾ - ਵਾਚ - ਕਰਮਨਾ ਬਾਪ ਦੇ ਸਾਰੇ ਅਕਿਉਪੇਸ਼ਨ, ਐਕਟੀਵਿਟੀ, ਗੁਣਾਂ ਸਾਹਿਤ ਯਾਦ ਆਉਂਦਾ ਹੈ ਬਸ, ਇਹ ਯਾਦ ਆਉਣ ਨਾਲ ਬੱਚੇ ਦੀ ਵੀ ਉਹ ਐਕਟ ਚਲਦੀ ਹੈ, ਤਾਂ ਹੀ ਸਨ ਸ਼ੋਜ਼ ਫਾਦਰ ਕਰਨਗੇ। ਵੈਸੇ ਆਪਣੇ ਨੂੰ ਵੀ ਅਤੇ ਸਭ ਦੀ ਯਾਦ ਦਿਲ ਅੰਦਰੋਂ ਮਿਟਾਏ, ਉਸ ਇੱਕ ਹੀ ਅਸਲੀ ਪਾਰਲੌਕਿਕ ਪਰਮਪਿਤਾ ਦੀ ਯਾਦ ਵਿੱਚ ਰਹਿਣਾ ਹੈ, ਇਸ ਵਿੱਚ ਉਠਦੇ - ਬੈਠਦੇ, ਖਾਂਦੇ - ਪੀਂਦੇ ਨਿਰੰਤਰ ਯਾਦ ਵਿੱਚ ਚਲ ਸਕਦੇ ਹਨ। ਉਸ ਯਾਦ ਨਾਲ ਹੀ ਕਰਮਾਤੀਤ ਬਣਦੇ ਹਨ। ਤਾਂ ਇਸ ਨੈਚੁਰਲ ਯਾਦ ਨੂੰ ਹੀ ਅਜਪਾਪਜਾਪ ਕਹਿੰਦੇ ਹਨ। ਅੱਛਾ - ਓਮ ਸ਼ਾਂਤੀ।