07.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਭ ਨੂੰ ਇਹ ਖੁਸ਼ਖਬਰੀ ਸੁਣਾਓ ਕਿ ਹੁਣ ਡੀਟੀ ਡਾਇਨੈਸਟੀ ਸਥਾਪਨ ਹੋ ਰਹੀ ਹੈ, ਜੱਦ ਵਾਈਸਲੈਸ ਵਰਲਡ ਹੋਵੇਗੀ ਤੱਦ ਬਾਕੀ ਸਭ ਵਿਨਾਸ਼ ਹੋ ਜਾਣਗੇ"

ਪ੍ਰਸ਼ਨ:-
ਰਾਵਣ ਦਾ ਸ਼ਰਾਪ ਕੱਦ ਮਿਲਦਾ ਹੈ, ਸ਼ਰਾਪਿਤ ਹੋਣ ਦੀ ਨਿਸ਼ਾਨੀ ਕੀ ਹੈ?

ਉੱਤਰ:-
ਜੱਦ ਤੁਸੀਂ ਦੇਹ - ਅਭਿਮਾਨੀ ਬਣਦੇ ਹੋ ਤਾਂ ਰਾਵਣ ਦਾ ਸ਼ਰਾਪ ਮਿਲ ਜਾਂਦਾ ਹੈ। ਸ਼ਰਾਪਿਤ ਆਤਮਾਵਾਂ ਕੰਗਾਲ ਵਿਕਾਰੀ ਬਣਦੀਆਂ ਜਾਂਦੀਆਂ ਹਨ, ਥੱਲੇ ਉਤਰਦੀਆਂ ਜਾਂਦੀਆਂ ਹਨ। ਹੁਣ ਬਾਪ ਤੋਂ ਵਰਸਾ ਲੈਣ ਦੇ ਲਈ ਦੇਹੀ - ਅਭਿਮਾਨੀ ਬਣਨਾ ਹੈ। ਆਪਣੀ ਦ੍ਰਿਸ਼ਟੀ - ਵ੍ਰਿਤੀ ਨੂੰ ਪਾਵਨ ਬਣਾਉਣਾ ਹੈ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ 84 ਜਨਮਾਂ ਦੀ ਕਹਾਣੀ ਸੁਣਾਉਂਦੇ ਹਨ। ਇਹ ਤਾਂ ਸਮਝਦੇ ਹੋ ਸਾਰੇ ਤਾਂ 84 ਜਨਮ ਨਹੀਂ ਲੈਂਦੇ ਹੋਣਗੇ। ਤੁਸੀਂ ਹੀ ਪਹਿਲੇ - ਪਹਿਲੇ ਸਤਿਯੁਗ ਆਦਿ ਵਿੱਚ ਪੂਜਯ ਦੇਵੀ - ਦੇਵਤਾ ਸੀ। ਭਾਰਤ ਵਿੱਚ ਪਹਿਲੇ ਪੂਜਯ ਦੇਵੀ - ਦੇਵਤਾ ਧਰਮ ਦਾ ਹੀ ਰਾਜ ਸੀ। ਲਕਸ਼ਮੀ - ਨਾਰਾਇਣ ਦਾ ਰਾਜ ਸੀ ਤਾਂ ਜ਼ਰੂਰ ਡਾਇਨੈਸਟੀ ਹੋਵੇਗੀ । ਰਾਜਾਈ ਘਰਾਣੇ ਦੇ ਮਿੱਤਰ - ਸੰਬੰਧੀ ਵੀ ਹੋਣਗੇ। ਪ੍ਰਜਾ ਵੀ ਹੋਵੇਗੀ। ਇਹ ਜਿਵੇਂ ਇੱਕ ਕਹਾਣੀ ਹੈ। 5 ਹਜ਼ਾਰ ਵਰ੍ਹੇ ਪਹਿਲੇ ਵੀ ਇਨ੍ਹਾਂ ਦਾ ਰਾਜ ਸੀ - ਇਹ ਸਮ੍ਰਿਤੀ ਵਿੱਚ ਲਿਆਉਂਦੇ ਹਨ। ਭਾਰਤ ਵਿੱਚ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਰਾਜ ਸੀ। ਇਹ ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹਨ, ਜਿਸ ਨੂੰ ਹੀ ਨਾਲੇਜਫੁਲ ਕਿਹਾ ਜਾਂਦਾ ਹੈ। ਨਾਲੇਜ ਕਿਸ ਚੀਜ਼ ਦੀ? ਮਨੁੱਖ ਸਮਝਦੇ ਹਨ ਉਹ ਸਭ ਦੇ ਅੰਦਰ ਨੂੰ, ਕਰਮ ਵਿਕਰਮ ਨੂੰ ਜਾਨਣ ਵਾਲਾ ਹੈ। ਪਰ ਹੁਣ ਬਾਪ ਸਮਝਾਉਂਦੇ ਹਨ - ਹਰ ਇੱਕ ਆਤਮਾ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਸਾਰੀਆਂ ਆਤਮਾਵਾਂ ਆਪਣੇ ਪਰਮਧਾਮ ਵਿੱਚ ਰਹਿੰਦੀਆਂ ਹਨ। ਉਨ੍ਹਾਂ ਵਿੱਚ ਸਾਰਾ ਪਾਰ੍ਟ ਭਰਿਆ ਹੋਇਆ ਹੈ। ਰੈਡੀ ਬੈਠੋ ਹੈ ਕਿ ਜਾਕੇ ਕਰਮਸ਼ੇਤਰ ਤੇ ਆਪਣਾ ਪਾਰ੍ਟ ਵਜਾਉਣ। ਇਹ ਵੀ ਤੁਸੀਂ ਸਮਝਦੇ ਹੋ ਅਸੀਂ ਆਤਮਾਵਾਂ ਸਭ ਕੁਝ ਕਰਦੀਆਂ ਹਾਂ। ਆਤਮਾ ਹੀ ਕਹਿੰਦੀ ਹੈ ਇਹ ਖੱਟਾ ਹੈ, ਇਹ ਨਮਕੀਨ ਹੈ। ਆਤਮਾ ਹੀ ਸਮਝਦੀ ਹੈ - ਅਸੀਂ ਹੁਣ ਵਿਕਾਰੀ ਪਾਪ ਆਤਮਾਵਾਂ ਹਾਂ। ਆਸੁਰੀ ਸੁਭਾਅ ਹੈ। ਆਤਮਾ ਹੀ ਇੱਥੇ ਕਰਮਸ਼ੇਤਰ ਤੇ ਸ਼ਰੀਰ ਲੈਕੇ ਸਾਰਾ ਪਾਰ੍ਟ ਵਜਾਉਂਦੀ ਹੈ। ਤਾਂ ਇਹ ਨਿਸ਼ਚੇ ਕਰਨਾ ਚਾਹੀਦਾ ਹੈ ਨਾ! ਮੈਂ ਆਤਮਾ ਹੀ ਸਭ ਕੁਝ ਕਰਦੀ ਹਾਂ। ਹੁਣ ਬਾਪ ਨਾਲ ਮਿਲੇ ਹਾਂ ਫਿਰ 5 ਹਜ਼ਾਰ ਵਰ੍ਹੇ ਬਾਦ ਮਿਲਾਂਗੇ। ਇਹ ਵੀ ਸਮਝਦੇ ਹੋ ਪੂਜਯ ਅਤੇ ਪੁਜਾਰੀ, ਪਾਵਨ ਅਤੇ ਪਤਿਤ ਬਣਦੇ ਆਏ ਹਨ। ਜੱਦ ਪੂਜਯ ਹਨ ਤਾਂ ਪਤਿਤ ਕੋਈ ਹੋ ਨਾ ਸਕੇ। ਜਦ ਪੁਜਾਰੀ ਹਨ ਤਾਂ ਪਾਵਨ ਕੋਈ ਹੋ ਨਾ ਸਕੇ। ਸਤਯੁਗ ਵਿੱਚ ਹੈ ਹੀ ਪਾਵਨ ਪੂਜਯ। ਜਦ ਦੁਆਪਰ ਤੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਉਦੋਂ ਸਾਰੇ ਪਤਿਤ ਪੁਜਾਰੀ ਬਣਦੇ ਹਨ। ਸ਼ਿਵਬਾਬਾ ਕਹਿੰਦੇ ਹਨ ਵੇਖੋ ਸ਼ੰਕਰਾਚਾਰਿਆ ਵੀ ਮੇਰਾ ਪੁਜਾਰੀ ਹੈ। ਮੈਨੂੰ ਪੂਜਦੇ ਹਨ ਨਾ। ਸ਼ਿਵ ਦਾ ਚਿੱਤਰ ਕਿਸੇ ਦੇ ਕੋਲ ਹੀਰੇ ਦਾ, ਕਿਸੇ ਦੇ ਕੋਲ ਸੋਨੇ ਦਾ, ਕਿਸੇ ਦੇ ਕੋਲ ਚਾਂਦੀ ਦਾ ਹੁੰਦਾ ਹੈ। ਹੁਣ ਜੋ ਪੂਜਾ ਕਰਦੇ ਹਨ, ਉਸ ਪੁਜਾਰੀ ਨੂੰ ਪੁਜਯ ਤਾਂ ਕਹਿ ਨਹੀਂ ਸਕਦੇ। ਸਾਰੀ ਦੁਨੀਆਂ ਵਿੱਚ ਇਸ ਸਮੇਂ ਪੁਜੀਏ ਇੱਕ ਵੀ ਨਹੀ ਹੋ ਸਕਦੀ। ਸਾਰੀ ਦੁਨੀਆਂ ਵਿੱਚ ਇਸ ਸਮੇਂ ਪੂਜਯ ਇੱਕ ਵੀ ਹੋ ਨਹੀਂ ਸਕਦਾ। ਪੂਜਯ ਪਵਿੱਤਰ ਹੁੰਦੇ ਹਨ ਫਿਰ ਅਪਵਿੱਤਰ ਬਣਦੇ ਹਨ। ਪਵਿੱਤਰ ਹੁੰਦੇ ਹਨ ਨਵੀਂ ਦੁਨੀਆਂ ਵਿੱਚ। ਪਵਿੱਤਰ ਹੀ ਪੂਜੇ ਜਾਂਦੇ ਹਨ। ਜਿਵੇਂ ਕੁਮਾਰੀ ਜੱਦ ਪਵਿੱਤਰ ਹੈ ਤਾਂ ਪੂਜਨ ਲਾਇਕ ਹੈ, ਅਪਵਿੱਤਰ ਬਣਦੀ ਹੈ ਤਾਂ ਫਿਰ ਸਭ ਦੇ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਪੂਜਾ ਦੀ ਕਿੰਨੀ ਸਮੱਗਰੀ ਹੈ। ਕਿੱਥੇ ਵੀ ਪ੍ਰਦਰਸ਼ਨੀ, ਮਿਊਜਿਯਮ ਆਦਿ ਖੋਲਦੇ ਹੋ ਤਾਂ ਉੱਪਰ ਵਿੱਚ ਤ੍ਰਿਮੂਰਤੀ ਸ਼ਿਵ ਜਰੂਰ ਚਾਹੀਦੇ ਹਨ। ਹੇਠਾਂ ਇਹ ਲਕਸ਼ਮੀ - ਨਾਰਾਇਣ ਏਮ ਆਬਜੈਕਟ। ਅਸੀਂ ਇਹ ਪੂਜਯ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਾਂ। ਉੱਥੇ ਫਿਰ ਕੋਈ ਹੋਰ ਧਰਮ ਨਹੀਂ ਰਹਿੰਦਾ। ਤੁਸੀਂ ਸਮਝਾ ਸਕਦੇ ਹੋ, ਪ੍ਰਦਰਸ਼ਨੀ ਵਿੱਚ ਤਾਂ ਭਾਸ਼ਣ ਆਦਿ ਕਰ ਨਹੀਂ ਸਕਣਗੇ। ਸਮਝਾਉਣ ਦੇ ਲਈ ਫਿਰ ਵੱਖ ਪ੍ਰਬੰਧ ਹੋਣਾ ਚਾਹੀਦਾ ਹੈ। ਮੁੱਖ ਗੱਲ ਹੀ ਇਹ ਹੈ - ਅਸੀਂ ਭਾਰਤਵਾਸੀਆਂ ਨੂੰ ਖੁਸ਼ਖਬਰੀ ਸੁਣਾਉਦੇ ਹਾਂ। ਅਸੀਂ ਇਹ ਰਾਜ ਸਥਾਪਨ ਕਰ ਰਹੇ ਹਾਂ। ਇਹ ਡੀਟੀ ਡਾਇਨੈਸਟੀ ਸੀ, ਹੁਣ ਨਹੀਂ ਹੈ ਫਿਰ ਤੋਂ ਇਨ੍ਹਾਂ ਦੀ ਸਥਾਪਨਾ ਹੁੰਦੀ ਹੈ ਹੋਰ ਸਭ ਵਿਨਾਸ਼ ਹੋ ਜਾਣਗੇ। ਸਤਯੁਗ ਵਿੱਚ ਜੱਦ ਇਹ ਇੱਕ ਧਰਮ ਸੀ ਤਾਂ ਕਈ ਧਰਮ ਸਨ ਨਹੀਂ। ਹੁਣ ਇਹ ਕਈ ਧਰਮ ਮਿਲਕੇ ਇੱਕ ਹੋ ਜਾਣ, ਉਹ ਤਾਂ ਹੋ ਨਾ ਸਕੇ। ਉਹ ਆਉਂਦੇ ਹੀ ਇਕ - ਦੋ ਦੇ ਪਿਛਾੜੀ ਹਨ ਅਤੇ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਪਹਿਲਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਪ੍ਰਯਾਏ ਲੋਪ ਹੈ। ਕੋਈ ਵੀ ਨਹੀਂ ਜੋ ਆਪਣੇ ਨੂੰ ਦੇਵੀ - ਦੇਵਤਾ ਧਰਮ ਦਾ ਕਹਿਲਾ ਸਕੇ। ਇਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਵਿਸ਼ਸ਼ ਵਰਲਡ। ਤੁਸੀਂ ਕਹਿ ਸਕਦੇ ਹੋ ਅਸੀਂ ਤੁਹਾਨੂੰ ਖੁਸ਼ਖਬਰੀ ਸੁਣਾਉਂਦੇ ਹੈ - ਸ਼ਿਵਬਾਬਾ ਵਾਈਸਲੈਸ ਵਰਲਡ ਸਥਾਪਨ ਕਰ ਰਹੇ ਹਨ। ਅਸੀਂ ਪ੍ਰਜਾਪਿਤਾ ਬ੍ਰਹਮਾ ਦੀ ਸਨਤਾਨ ਬ੍ਰਹਮਾਕੁਮਾਰ - ਕੁਮਾਰੀਆਂ ਹਾਂ ਨਾ। ਪਹਿਲੇ - ਪਹਿਲੇ ਤਾਂ ਅਸੀਂ ਭਾਈ - ਭਾਈ ਹਾਂ ਫਿਰ ਰਚਨਾ ਹੁੰਦੀ ਹੈ ਤਾਂ ਜਰੂਰ ਭਾਈ- ਭੈਣ ਹੋਵਾਂਗੇ। ਸਭ ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਬੱਚੇ ਹਾਂ ਤਾਂ ਭਾਈ ਭੈਣ ਦੀ ਕ੍ਰਿਮੀਨਲ ਆਈ ਜਾ ਨਾ ਸਕੇ। ਇਹ ਅੰਤਿਮ ਜਨਮ ਪਵਿੱਤਰ ਬਣਨਾ ਹੈ, ਤੱਦ ਹੀ ਪਵਿੱਤਰ ਵਿਸ਼ਵ ਦੇ ਮਾਲਿਕ ਬਣ ਸਕੋਂਗੇ। ਤੁਸੀਂ ਜਾਣਦੇ ਹੋ ਗਤੀ - ਸਦਗਤੀ ਦਾਤਾ ਹੈ ਹੀ ਇੱਕ ਬਾਪ। ਪੁਰਾਣੀ ਦੁਨੀਆਂ ਬਦਲਕੇ ਜਰੂਰ ਨਵੀਂ ਦੁਨੀਆਂ ਸਥਾਪਨ ਹੋਣੀ ਹੈ। ਉਹ ਤਾਂ ਭਗਵਾਨ ਹੀ ਕਰਣਗੇ। ਹੁਣ ਉਹ ਨਵੀਂ ਦੁਨੀਆਂ ਕਿਵੇਂ ਕ੍ਰਿਏਟ ਕਰਦੇ ਹਨ, ਇਹ ਤੁਸੀਂ ਬੱਚੇ ਹੀ ਜਾਣਦੇ ਹੋ। ਹੁਣ ਪੁਰਾਣੀ ਦੁਨੀਆਂ ਵੀ ਹੈ, ਇਹ ਕੋਈ ਖ਼ਤਮ ਨਹੀਂ ਹੋਈ ਹੈ। ਚਿੱਤਰਾਂ ਵਿੱਚ ਵੀ ਹੈ ਬ੍ਰਹਮਾ ਦੁਆਰਾ ਸਥਾਪਨਾ। ਇਨ੍ਹਾਂ ਦਾ ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਬ੍ਰਹਮਾ ਦੀ ਜੋੜੀ ਨਹੀਂ, ਬ੍ਰਹਮਾ ਦੀ ਤਾਂ ਅਡਾਪਸ਼ਨ ਹੈ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਸ਼ਿਵਬਾਬਾ ਬ੍ਰਹਮਾ ਵਿੱਚ ਪ੍ਰਵੇਸ਼ ਕਰ ਸਾਨੂੰ ਆਪਣਾ ਬਣਾਉਂਦੇ ਹਨ। ਸ਼ਰੀਰ ਵਿੱਚ ਪ੍ਰਵੇਸ਼ ਕਰੇ ਤੱਦ ਤਾਂ ਕਹਿਣ- ਹੇ ਆਤਮਾ, ਤੁਸੀਂ ਸਾਡੇ ਬੱਚੇ ਹੋ। ਆਤਮਾਵਾਂ ਤਾਂ ਹੈ ਹੀ ਫਿਰ ਬ੍ਰਹਮਾ ਦੁਆਰਾ ਸ੍ਰਿਸ਼ਟੀ ਰਚੀ ਜਾਵੇਗੀ ਤਾਂ ਜਰੂਰ ਬ੍ਰਹਮਾਕੁਮਾਰ - ਕੁਮਾਰੀਆਂ ਹੋਣਗੇ ਨਾ, ਤਾਂ ਭੈਣ - ਭਰਾ ਹੋ ਗਏ। ਦੂਜੀ ਦ੍ਰਿਸ਼ਟੀ ਨਿਕਲ ਜਾਂਦੀ ਹੈ। ਅਸੀਂ ਸ਼ਿਵਬਾਬਾ ਤੋਂ ਪਾਵਨ ਬਣਨ ਦਾ ਵਰਸਾ ਲੈਂਦੇ ਹਾਂ। ਰਾਵਣ ਤੋਂ ਸਾਨੂੰ ਸ਼ਰਾਪ ਮਿਲਦਾ ਹੈ। ਹੁਣ ਅਸੀਂ ਦੇਹੀ ਅਭਿਮਾਨੀ ਬਣਦੇ ਹਾਂ ਤਾਂ ਬਾਪ ਕੋਲੋ ਵਰਸਾ ਮਿਲਦਾ ਹੈ। ਦੇਹੀ - ਅਭਿਮਾਨੀ ਬਣਨ ਨਾਲ ਰਾਵਣ ਦਾ ਸ਼ਰਾਪ ਮਿਲਦਾ ਹੈ। ਸ਼ਰਾਪ ਮਿਲਣ ਨਾਲ ਹੇਠਾਂ ਉੱਤਰਦੇ ਜਾਂਦੇ ਹਨ। ਹਾਲੇ ਭਾਰਤ ਸ਼ਰਾਪਿਤ ਹੈ ਨਾ। ਭਾਰਤ ਨੂੰ ਇੰਨਾਂ ਕੰਗਾਲ ਵਿਕਾਰੀ ਕਿਸ ਨੇ ਬਣਾਇਆ? ਕਿਸੇ ਦਾ ਤੇ ਸ਼ਰਾਪ ਹੈ ਨਾ। ਇਹ ਹੈ ਰਾਵਣ ਰੂਪੀ ਮਾਇਆ ਦਾ ਸ਼ਰਾਪ। ਹਰ ਵਰ੍ਹੇ ਰਾਵਣ ਨੂੰ ਸਾੜ੍ਹਦੇ ਹਨ ਤਾਂ ਜਰੂਰ ਦੁਸ਼ਮਣ ਹੈ ਨਾ। ਧਰਮ ਵਿੱਚ ਹੀ ਤਾਕਤ ਹੁੰਦੀ ਹੈ। ਹੁਣ ਅਸੀਂ ਦੇਵਤਾ ਧਰਮ ਦੇ ਬਣਦੇ ਹਾਂ। ਬਾਬਾ ਨਵੇਂ ਧਰਮ ਨੂੰ ਸਥਾਪਨ ਕਰਨ ਦੇ ਨਿਮਿਤ ਹਨ। ਕਿੰਨੀ ਤਾਕਤ ਵਾਲਾ ਧਰਮ ਸਥਾਪਨ ਕਰਦੇ ਹਨ। ਅਸੀਂ ਬਾਬਾ ਕੋਲ਼ੋਂ ਤਾਕਤ ਲੈਂਦੇ ਹਾਂ, ਸਾਰੇ ਵਿਸ਼ਵ ਤੇ ਜੀਤ ਪਾਉਂਦੇ ਹਾਂ। ਯਾਦ ਦੀ ਯਾਤਰਾ ਨਾਲ ਹੀ ਤਾਕਤ ਮਿਲਦੀ ਹੈ ਅਤੇ ਵਿਕਰਮ ਵਿਨਾਸ਼ ਹੁੰਦੇ ਹਨ। ਤਾਂ ਇਹ ਵੀ ਇੱਕ ਭੀਤੀ ਲਿੱਖ ਦੇਣੀ ਚਾਹੀਦੀ ਹੈ। ਅਸੀਂ ਖੁਸ਼ਖ਼ਬਰੀ ਸੁਣਾਉਂਦੇ ਹਾਂ। ਹੁਣ ਇਸ ਧਰਮ ਦੀ ਸਥਾਪਨਾ ਹੋ ਰਹੀ ਹੈ ਜਿਸ ਨੂੰ ਹੀ ਹੈਵਿਨ, ਸਵਰਗ ਕਹਿੰਦੇ ਹਨ। ਇਸ ਤਰ੍ਹਾਂ ਦੇ ਵੱਡੇ - ਵੱਡੇ ਅੱਖਰਾਂ ਵਿੱਚ ਲਿਖ ਦੇਵੋ। ਬਾਬਾ ਰਾਏ ਦਿੰਦੇ ਹਨ - ਸਭ ਤੋਂ ਮੁੱਖ ਹੈ ਇਹ। ਹੁਣ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਪ੍ਰਜਾਪਿਤਾ ਬ੍ਰਹਮਾ ਵੀ ਬੈਠਾ ਹੈ। ਅਸੀਂ ਪ੍ਰਜਾਪਿਤਾ ਬ੍ਰਹਮਾ ਕੁਮਾਰ - ਕੁਮਾਰੀਆਂ ਸ੍ਰੀਮਤ ਤੇ ਇਹ ਕੰਮ ਕਰ ਰਹੇ ਹਾਂ। ਬ੍ਰਹਮਾ ਦੀ ਮੱਤ ਨਹੀਂ, ਸ਼੍ਰੀਮਤ ਹੈ ਹੀ ਪਰਮਪਿਤਾ ਪਰਮਾਤਮਾ ਸ਼ਿਵ ਦੀ, ਜੋ ਸਾਰਿਆਂ ਦਾ ਬਾਪ ਹੈ। ਬਾਪ ਹੀ ਇੱਕ ਧਰਮ ਦੀ ਸਥਾਪਨਾ, ਅਨੇਕ ਧਰਮਾਂ ਦਾ ਵਿਨਾਸ਼ ਕਰਦੇ ਹਨ। ਰਾਜਯੋਗ ਸਿੱਖ ਕੇ ਇਹ ਬਣਦੇ ਹਨ। ਅਸੀਂ ਵੀ ਇਹ ਬਣ ਰਹੇ ਹਾਂ। ਅਸੀਂ ਬੇਹੱਦ ਦਾ ਸੰਨਿਆਸ ਕੀਤਾ ਹੈ ਕਿਉਂਕਿ ਜਾਣਦੇ ਹਾਂ - ਇਹ ਪੁਰਾਣੀ ਦੁਨੀਆਂ ਭਸੱਮ ਹੋ ਜਾਣੀ ਹੈ। ਜਿਵੇਂ ਹੱਦ ਦਾ ਬਾਪ ਨਵਾਂ ਘਰ ਬਣਾਉਂਦੇ ਹਨ ਫਿਰ ਪੁਰਾਣੇ ਤੋਂ ਮਮਤਵ ਮਿਟ ਜਾਂਦਾ ਹੈ। ਬਾਪ ਕਹਿੰਦੇ ਹਨ ਇਹ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਹੁਣ ਤੁਹਾਡੇ ਲਈ ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਹਨ। ਤੁਸੀਂ ਪੜ੍ਹਦੇ ਹੀ ਹੋ - ਨਵੀਂ ਦੁਨੀਆਂ ਦੇ ਲਈ। ਅਨੇਕ ਧਰਮਾਂ ਦਾ ਵਿਨਾਸ਼, ਇੱਕ ਧਰਮ ਦੀ ਸਥਾਪਨਾ ਸੰਗਮ ਤੇ ਹੁੰਦੀ ਹੈ। ਲੜ੍ਹਾਈ ਲੱਗੇਗੀ, ਨੈਚੁਰਲ ਕਲੈਮਿਟੀਜ਼ ਵੀ ਹੋਣਗੀਆਂ। ਸਤਿਯੁਗ ਵਿੱਚ ਜਦੋਂ ਇਨ੍ਹਾਂ ਦਾ ਰਾਜ ਸੀ ਤਾਂ ਹੋਰ ਕੋਈ ਧਰਮ ਸੀ ਨਹੀਂ। ਬਾਕੀ ਸਭ ਕਿੱਥੇ ਸੀ? ਇਹ ਨਾਲੇਜ਼ ਬੁੱਧੀ ਵਿੱਚ ਰੱਖਣੀ ਹੈ। ਇਸ ਤਰ੍ਹਾਂ ਨਹੀਂ ਇਹ ਨਾਲੇਜ਼ ਬੁੱਧੀ ਵਿੱਚ ਰੱਖਦੇ ਦੂਸਰਾ ਕੰਮ ਨਹੀਂ ਕਰਦੇ ਹਨ, ਕਿੰਨੇਂ ਖਿਆਲਾਤ ਰੱਖਦੇ ਹਨ। ਚਿੱਠੀਆਂ ਲਿਖਣਾ ਪੜ੍ਹਨਾ, ਮਕਾਨ ਦਾ ਖਿਆਲ ਕਰਨਾ, ਤਾਂ ਵੀ ਬਾਪ ਦਾ ਖਿਆਲ ਕਰਦਾ ਰਹਿੰਦਾ ਹਾਂ। ਬਾਬਾ ਨੂੰ ਯਾਦ ਨਾ ਕਰੀਏ ਤਾਂ ਵਿਕਰਮ ਕਿਵੇਂ ਵਿਨਾਸ਼ ਹੋਣਗੇ।

ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ ਮਿਲਿਆ ਹੈ, ਤੁਸੀਂ ਅਧਾਕਲਪ ਦੇ ਲਈ ਪੁਜੀਏ ਬਣ ਰਹੇ ਹੋ। ਅਧਾਕਲਪ ਹੈ ਪੁਜਾਰੀ ਤਮੋਪ੍ਰਧਾਨ ਫਿਰ ਅਧਾਕਲਪ ਪੁਜੀਏ ਸਤੋਪ੍ਰਧਾਨ ਹੁੰਦੇ ਹਨ। ਆਤਮਾ ਪਰਮਾਤਮਾ ਨਾਲ ਯੋਗ ਲਗਾਉਣ ਤੇ ਹੀ ਪਾਰਸ ਬਣਦੀ ਹੈ। ਯਾਦ ਕਰਦੇ - ਕਰਦੇ ਆਇਰਨ ਏਜ਼ ਤੋਂ ਗੋਲਡਨ ਏਜ਼ ਵਿੱਚ ਚਲੀ ਜਾਵੇਗੀ। ਪਤਿਤ - ਪਾਵਨ ਇੱਕ ਨੂੰ ਹੀ ਕਿਹਾ ਜਾਂਦਾ ਹੈ। ਅੱਗੇ ਚੱਲ ਤੁਹਾਡੀ ਆਵਾਜ਼ ਨਿਕਲੇਗੀ। ਇਹ ਤਾਂ ਸਾਰੇ ਧਰਮਾਂ ਲਈ ਹੈ। ਤੁਸੀ ਕਹਿੰਦੇ ਵੀ ਹੋ ਬਾਪ ਕਹਿੰਦੇ ਹਨ ਕਿ ਪਤਿਤ - ਪਾਵਨ ਮੈਂ ਹੀ ਹਾਂ। ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਬਾਕੀ ਸਭ ਹਿਸਾਬ - ਕਿਤਾਬ ਚੁਕਤੂ ਕਰ ਜਾਣਗੇ। ਕਿਤੇ ਵੀ ਮੁੰਝਦੇ ਹੋ ਤਾਂ ਪੁੱਛ ਸਕਦੇ ਹੋ। ਸਤਿਯੁਗ ਵਿੱਚ ਹੁੰਦੇ ਹੀ ਘੱਟ ਹਨ। ਹੁਣ ਤਾਂ ਕਈ ਧਰਮ ਹਨ। ਜ਼ਰੂਰ ਹਿਸਾਬ - ਕਿਤਾਬ ਚੁਕਤੂ ਕਰ ਫਿਰ ਉਵੇਂ ਦੇ ਬਣਨਗੇ, ਜਿਵੇਂ ਦੇ ਸਨ। ਡਿਟੇਲ ਵਿੱਚ ਕਿਉਂ ਜਾਈਏ। ਜਾਣਦੇ ਹੋ ਹਰ ਇੱਕ ਆਪਣਾ - ਆਪਣਾ ਪਾਰਟ ਆਕੇ ਵਜਾਉਣਗੇ। ਹੁਣ ਸਭ ਨੇ ਵਾਪਿਸ ਜਾਣਾ ਹੈ ਕਿਉਂਕਿ ਇਹ ਸਭ ਸਤਯੁਗ ਵਿੱਚ ਸੀ ਹੀ ਨਹੀਂ। ਬਾਪ ਆਉਂਦੇ ਹੀ ਹਨ ਇੱਕ ਧਰਮ ਦੀ ਸਥਾਪਨਾ, ਅਨੇਕ ਧਰਮਾਂ ਦਾ ਵਿਨਾਸ਼ ਕਰਨ। ਹੁਣ ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਫਿਰ ਸਤਿਯੁਗ ਜਰੂਰ ਆਵੇਗਾ, ਚੱਕਰ ਜਰੂਰ ਫਿਰੇਗਾ। ਟੂ ਮੱਚ ਖਿਆਲਾਤ ਵਿੱਚ ਨਾ ਜਾਵੋ, ਮੂਲ ਗੱਲ ਅਸੀਂ ਸਤੋਪ੍ਰਧਾਨ ਬਣਾਂਗੇ ਤਾਂ ਉੱਚ ਪਦਵੀ ਜਰੂਰ ਪਾਵਾਂਗੇ। ਕੁਮਾਰੀਆਂ ਨੂੰ ਤੇ ਇਸ ਵਿੱਚ ਲੱਗ ਜਾਣਾ ਹੈ, ਕੁਮਾਰੀ ਦੀ ਕਮਾਈ ਮਾਂ -ਬਾਪ ਨਹੀਂ ਖਾਂਦੇ ਹਨ। ਪ੍ਰੰਤੂ ਅਜਕਲ ਭੁੱਖੇ ਹੋ ਗਏ ਹਨ ਤਾਂ ਕੁਮਾਰੀਆਂ ਨੂੰ ਵੀ ਕਮਾਉਣਾ ਪੈਂਦਾ ਹੈ। ਤੁਸੀਂ ਸਮਝਦੇ ਹੋ ਹੁਣ ਪਵਿੱਤਰ ਬਣ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਾ ਹੈ। ਅਸੀਂ ਰਾਜਯੋਗੀ ਹਾਂ, ਬਾਪ ਤੋਂ ਵਰਸਾ ਜਰੂਰ ਲੈਣਾ ਹੈ।

ਹੁਣ ਤੁਸੀਂ ਪਾਂਡਵ ਸੈਨਾ ਦੇ ਬਣੇ ਹੋ ਆਪਣੀ ਸਰਵਿਸ ਕਰਦੇ ਹੋਏ ਵੀ ਇਹ ਖਿਆਲ ਰੱਖਣਾ ਹੈ, ਅਸੀਂ ਜਾਕੇ ਸਭ ਨੂੰ ਰਸਤਾ ਦੱਸੀਏ। ਜਿਨ੍ਹਾਂ ਕਰੋਗੇ ਉਣਾਂ ਪਦਵੀ ਪਾਵੋਗੇ। ਬਾਬਾ ਤੋਂ ਪੁੱਛ ਸਕਦੇ ਹੋ - ਇਸ ਹਾਲਤ ਵਿੱਚ ਮਰ ਜਾਈਏ ਤਾਂ ਸਾਨੂੰ ਕੀ ਪਦਵੀ ਮਿਲੇਗੀ? ਬਾਬਾ ਝੱਟ ਦੱਸ ਦੇਣਗੇ। ਸਰਵਿਸ ਨਹੀਂ ਕਰਦੇ ਹੋ ਇਸਲਈ ਸਧਾਰਨ ਘਰ ਵਿੱਚ ਜਾਕੇ ਜਨਮ ਲਵੋਗੇ ਫਿਰ ਆਕੇ ਗਿਆਨ ਲੈਣ ਉਹ ਤੇ ਮੁਸ਼ਕਿਲ ਹੈ ਕਿਉਂਕਿ ਛੋਟਾ ਬੱਚਾ ਇਤਨਾ ਗਿਆਨ ਤੇ ਉਠਾ ਨਹੀਂ ਸਕਦਾ। ਸਮਝੋ ਬਾਕੀ ਦੋ - ਤਿੰਨ ਵਰ੍ਹੇ ਰਹਿੰਦੇ ਹਨ ਤਾਂ ਕੀ ਪੜ੍ਹ ਸਕਣਗੇ? ਬਾਬਾ ਦੱਸ ਦੇਣਗੇ ਤੁਸੀਂ ਕਿਸੇ ਸ਼ਤਰੀਏ ਕੁੱਲ ਵਿੱਚ ਜਾਕੇ ਜਨਮ ਲਵੋਗੇ। ਪਿਛਾੜੀ ਵਿੱਚ ਜਾਕੇ ਡਬਲ ਤਾਜ ਮਿਲੇਗਾ। ਸਵਰਗ ਦਾ ਫੁੱਲ ਸੁਖ ਪਾ ਨਹੀਂ ਸਕੋਗੇ। ਜੋ ਫੁੱਲ ਸਰਵਿਸ ਕਰਣਗੇ, ਪੜ੍ਹਣਗੇ ਉਹ ਹੀ ਫੁੱਲ ਸੁਖ ਪਾਉਣਗੇ। ਨੰਬਰਵਾਰ ਪੁਰਸ਼ਾਰਥ ਅਨੁਸਾਰ। ਇਹ ਹੀ ਫੁਰਨਾ ਰੱਖਣਾ ਹੈ - ਹੁਣ ਨਹੀਂ ਬਣਾਂਗੇ ਤਾਂ ਕਲਪ - ਕਲਪ ਨਹੀਂ ਬਣਾਂਗੇ। ਹਰ ਇੱਕ ਆਪਣੇ ਆਪ ਨੂੰ ਜਾਣ ਸਕਦੇ ਹਨ, ਅਸੀਂ ਕਿੰਨੇ ਮਾਰਕਸ ਨਾਲ ਪਾਸ ਹੋਵਾਂਗੇ। ਸਭ ਜਾਣ ਜਾਂਦੇ ਹਨ ਫਿਰ ਕਿਹਾ ਜਾਂਦਾ ਹੈ ਭਾਵੀ। ਅੰਦਰ ਵਿੱਚ ਦੁਖ ਹੋਵੇਗਾ ਨਾ। ਬੈਠੇ - ਬੈਠੇ ਸਾਨੂੰ ਕੀ ਹੋ ਗਿਆ! ਬੈਠੇ -ਬੈਠੇ ਮਨੁੱਖ ਮਰ ਜਾਂਦੇ ਹਨ ਇਸਲਈ ਬਾਪ ਕਹਿੰਦੇ ਹਨ ਸੁਸਤੀ ਮਤ ਕਰੋ। ਪੁਰਸ਼ਾਰਥ ਕਰ ਪਤਿਤ ਤੋਂ ਪਾਵਨ ਬਣਦੇ ਰਹੋ, ਰਸਤਾ ਦੱਸਦੇ ਰਹੋ। ਕੋਈ ਵੀ ਮਿੱਤਰ ਸਬੰਧੀ ਆਦਿ ਹਨ, ਉਨ੍ਹਾਂ ਤੇ ਤਰਸ ਪੈਣਾ ਚਾਹੀਦਾ ਹੈ। ਵੇਖਦੇ ਹਾਂ ਇਹ ਵਿਕਾਰ ਬਿਨਾਂ, ਗੰਦ ਖਾਣ ਬਿਨਾਂ ਰਹਿ ਨਹੀਂ ਸਕਦੇ ਹਨ, ਫਿਰ ਵੀ ਸਮਝਾਉਂਦੇ ਰਹਿਣਾ ਚਾਹੀਦਾ ਹੈ। ਨਹੀਂ ਮੰਨਦੇ ਤਾਂ ਸਮਝੋ ਸਾਡੇ ਕੁੱਲ ਦਾ ਨਹੀਂ ਹੈ। ਕੋਸ਼ਿਸ਼ ਕਰ ਪੀਅਰ ਘਰ, ਸਸੁਰ ਘਰ ਦਾ ਕਲਿਆਣ ਕਰਨਾ ਹੈ। ਅਜਿਹੀ ਵੀ ਚਲਨ ਨਾ ਹੋਵੇ ਜੋ ਕਹਿਣ ਇਹ ਤਾਂ ਸਾਡੇ ਨਾਲ ਗੱਲ ਹੀ ਨਹੀਂ ਕਰਦੇ, ਮੂੰਹ ਮੋੜ ਲਿਆ ਹੈ। ਨਹੀਂ, ਸਭ ਨਾਲ ਜੋੜਨਾ ਹੈ। ਅਸੀਂ ਉਨ੍ਹਾਂ ਦਾ ਵੀ ਕਲਿਆਣ ਕਰੀਏ। ਬਹੁਤ ਰਹਿਮਦਿਲ ਬਣਨਾ ਹੈ। ਅਸੀਂ ਸੁਖ ਵੱਲ ਜਾਂਦੇ ਹਾਂ ਤਾਂ ਦੂਜਿਆਂ ਨੂੰ ਵੀ ਰਸਤਾ ਦੱਸੀਏ। ਅੰਨ੍ਹਿਆਂ ਦੀ ਲਾਠੀ ਤੁਸੀਂ ਹੋ ਨਾ ਹੋ। ਗਾਉਂਦੇ ਹਨ ਅੰਨ੍ਹਿਆਂ ਦੀ ਲਾਠੀ ਤੂੰ। ਅੱਖਾਂ ਤਾਂ ਸਭਨੂੰ ਹਨ ਫਿਰ ਵੀ ਬੁਲਾਉਂਦੇ ਹਨ ਕਿਉਂਕਿ ਗਿਆਨ ਦਾ ਤੀਸਰਾ ਨੇਤ੍ਰ ਨਹੀਂ ਹੈ। ਸ਼ਾਂਤੀ - ਸੁਖ ਦਾ ਰਸਤਾ ਦੱਸਣ ਵਾਲਾ ਇੱਕ ਹੀ ਬਾਪ ਹੈ। ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੁਣ ਹੈ ਪਹਿਲੋਂ ਥੋੜ੍ਹੀ ਸਮਝਦੇ ਸੀ। ਭਗਤੀਮਾਰਗ ਵਿੱਚ ਕਿੰਨੇ ਮੰਤਰ ਜਪਦੇ ਹਨ। ਰਾਮ - ਰਾਮ ਕਹਿ ਮੱਛੀ ਨੂੰ ਖਵਾਉਂਦੇ, ਕੀੜੀਆਂ ਨੂੰ ਖਵਾਉਂਦੇ। ਹੁਣ ਗਿਆਨ ਮਾਰਗ ਵਿੱਚ ਤੇ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਪੰਛੀ ਤੇ ਢੇਰ ਦੇ ਢੇਰ ਮਰ ਜਾਂਦੇ ਹਨ। ਇੱਕ ਹੀ ਤੂਫਾਨ ਲੱਗਦਾ ਹੈ, ਕਿੰਨੇ ਮਰ ਜਾਂਦੇ ਹਨ। ਨੈਚੁਰਲ ਕਲੈਮਿਟੀਜ ਤਾਂ ਹੁਣ ਬਹੁਤ ਜੋਰ ਨਾਲ ਆਉਣਗੀਆਂ। ਇਹ ਰਿਹਰਸਲ ਹੁੰਦੀ ਰਵੇਗੀ। ਇਹ ਸਭ ਵਿਨਾਸ਼ ਤੇ ਹੋਣਾ ਹੀ ਹੈ। ਅੰਦਰ ਵਿੱਚ ਆਉਂਦਾ ਹੈ ਹੁਣ ਅਸੀਂ ਸਵਰਗ ਵਿੱਚ ਜਾਵਾਂਗੇ। ਉੱਥੇ ਆਪਣੇ ਫਸਟਕਲਾਸ ਮਹਿਲ ਬਣਾਵਾਂਗੇ। ਜਿਵੇਂ ਕਲਪ ਪਹਿਲੋਂ ਬਣਾਏ ਹਨ। ਬਣਾਵਾਂਗੇ ਫਿਰ ਵੀ ਉਹ ਹੀ ਜੋ ਕਲਪ ਪਹਿਲਾਂ ਬਣਾਇਆ ਹੋਵੇਗਾ। ਉਸ ਵੇਲੇ ਉਹ ਬੁੱਧੀ ਵਿੱਚ ਆ ਜਾਵੇਗਾ। ਉਸ ਦਾ ਖਿਆਲ ਹੁਣ ਕਿਉਂ ਕਰੀਏ, ਇਸ ਨਾਲੋਂ ਤਾਂ ਬਾਪ ਦੀ ਯਾਦ ਵਿੱਚ ਰਹੀਏ। ਯਾਦ ਦੀ ਯਾਤਰਾ ਨੂੰ ਨਹੀਂ ਭੁੱਲੋ। ਮਹਿਲ ਤਾਂ ਬਣਨਗੇ ਹੀ ਕਲਪ ਪਹਿਲੋਂ ਤਰ੍ਹਾਂ। ਪਰੰਤੂ ਹੁਣ ਯਾਦ ਦੀ ਯਾਤਰਾ ਵਿੱਚ ਤੋੜ ਨਿਭਾਉਣਾ ਹੈ ਅਤੇ ਬਹੁਤ ਖੁਸ਼ੀ ਵਿੱਚ ਰਹਿਣਾ ਹੈ ਕਿ ਸਾਨੂੰ ਬਾਪ, ਟੀਚਰ, ਸਤਿਗੁਰੂ ਮਿਲਿਆ ਹੈ। ਇਸ ਖੁਸ਼ੀ ਵਿੱਚ ਤਾਂ ਰੋਮਾਂਚ ਖੜ੍ਹੇ ਹੋ ਜਾਣੇ ਚਾਹੀਦੇ ਹਨ। ਤੁਸੀਂ ਜਾਣਦੇ ਹੀ ਹੋ ਅਸੀਂ ਆਏ ਹੀ ਹਾਂ ਅਮਰਪੁਰੀ ਦਾ ਮਾਲਿਕ ਬਣਨ। ਇਹ ਖੁਸ਼ੀ ਸਥਾਈ ਰਹਿਣੀ ਚਾਹੀਦੀ ਹੈ। ਇੱਥੇ ਰਹੇਗੀ ਤਾਂ ਫਿਰ 21 ਜਨਮ ਉਹ ਸਥਾਈ ਹੋ ਜਾਵੇਗੀ। ਬਹੁਤਿਆਂ ਨੂੰ ਯਾਦ ਕਰਾਉਂਦੇ ਰਹੋਗੇ ਤਾਂ ਆਪਣੀ ਵੀ ਯਾਦ ਵਧੇਗੀ। ਫਿਰ ਆਦਤ ਪੈ ਜਾਵੇਗੀ। ਜਾਣਦੇ ਹਨ ਇਸ ਅਪਵਿੱਤਰ ਦੁਨੀਆਂ ਨੂੰ ਅੱਗ ਲਗਣੀ ਹੈ। ਤੁਸੀਂ ਬ੍ਰਾਹਮਣ ਹੀ ਹੋ ਜਿੰਨ੍ਹਾਂਨੂੰ ਇਹ ਖਿਆਲ ਹੈ - ਇੰਨੀ ਸਾਰੀ ਦੁਨੀਆਂ ਖ਼ਤਮ ਹੋ ਜਾਵੇਗੀ। ਸਤਿਯੁਗ ਵਿੱਚ ਇਹ ਕੁਝ ਵੀ ਪਤਾ ਨਹੀਂ ਚੱਲੇਗਾ। ਹੁਣ ਅੰਤ ਹੈ, ਤੁਸੀਂ ਯਾਦ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪਤਿਤ ਤੋਂ ਪਾਵਨ ਬਣਨ ਦੇ ਪੁਰਸ਼ਾਰਥ ਵਿੱਚ ਸੁਸਤੀ ਨਹੀਂ ਕਰਨੀ ਹੈ। ਕਿਸੇ ਵੀ ਮਿਤ੍ਰ ਸਬੰਧੀ ਆਦਿ ਹੈ ਉਨ੍ਹਾਂ ਤੇ ਤਰਸ ਕਰ ਸਮਝਾਉਣਾ ਹੈ, ਛੱਡ ਨਹੀਂ ਦੇਣਾ ਹੈ।

2. ਅਜਿਹੀ ਚਲਣ ਰੱਖਣੀ ਹੈ ਜੋ ਕੋਈ ਕਹੇ ਇਨ੍ਹਾਂ ਨੇ ਤੇ ਮੂੰਹ ਮੋੜ ਲਿਆ ਹੈ। ਰਹਿਮਦਿਲ ਬਣ ਸਭਦਾ ਕਲਿਆਣ ਕਰਨਾ ਹੈ ਅਤੇ ਸਭ ਖਿਆਲਾਤ ਛੱਡ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ।

ਵਰਦਾਨ:-
ਸਮਾਣ ਦੀ ਸ਼ਕਤੀ ਦਵਾਰਾ ਰਾਂਗ ਨੂੰ ਵੀ ਰਾਈਟ ਬਣਾਉਣ ਵਾਲੇ ਵਿਸ਼ਵ ਪ੍ਰੀਵਰਤਕ ਭਵ:

ਦੂਜੇ ਦੀ ਗਲਤੀ ਨੂੰ ਵੇਖਕੇ ਖੁਦ ਗਲਤੀ ਨਹੀਂ ਕਰੋ। ਜੇਕਰ ਕੋਈ ਗਲਤੀ ਕਰਦਾ ਹੈ ਤਾਂ ਅਸੀਂ ਰਾਈਟ ਵਿੱਚ ਰਹੀਏ, ਉਸਦੇ ਸੰਗ ਦੇ ਪ੍ਰਭਾਵ ਵਿੱਚ ਨਾ ਆਈਏ, ਜੋ ਪ੍ਰਭਾਵ ਵਿੱਚ ਆ ਜਾਂਦੇ ਹਨ ਉਹ ਅਲਬੇਲੇ ਹੋ ਜਾਂਦੇ ਹਨ। ਹਰ ਇੱਕ ਸਿਰ੍ਫ ਇਹ ਜਿੰਮੇਵਾਰੀ ਉਠਾ ਲਵੇ ਕਿ ਮੈਂ ਰਾਈਟ ਦੇ ਮਾਰਗ ਤੇ ਹੀ ਰਹਾਂਗਾ, ਜੇਕਰ ਦੂਜਾ ਕੋਈ ਰਾਂਗ ਕਰਦਾ ਹੈ ਤਾਂ ਉਸ ਸਮੇਂ ਸਮਾਨ ਦੀ ਸ਼ਕਤੀ ਯੂਜ਼ ਕਰੋ। ਕਿਸੇ ਦੀ ਗਲਤੀ ਨੂੰ ਨੋਟ ਕਰਨ ਦੀ ਬਜਾਏ ਉਸਨੂੰ ਸਹਿਯੋਗ ਦਾ ਨੋਟ ਦਵੋ ਮਤਲਬ ਸਹਿਯੋਗ ਨਾਲ ਭਰਪੂਰ ਕਰ ਦੇਵੋ ਤਾਂ ਵਿਸ਼ਵ ਪਰਿਵਰਤਨ ਦਾ ਕੰਮ ਸਹਿਜ ਹੀ ਹੋ ਜਾਵੇਗਾ।

ਸਲੋਗਨ:-
ਨਿਰੰਤਰ ਯੋਗੀ ਬਣਨਾ ਹੈ ਤਾਂ ਹੱਦ ਦੇ ਮੈਂ ਅਤੇ ਮੇਰੇਪਨ ਨੂੰ ਬੇਹੱਦ ਵਿੱਚ ਪਰਿਵਰਤਨ ਕਰੋ ।