07.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਾਵਧਾਨ ਹੋ ਪੜ੍ਹਾਈ ਤੇ ਪੂਰਾ ਧਿਆਨ ਦਵੋ, ਇਵੇਂ ਨਹੀਂ ਕਿ ਸਾਡਾ ਤਾਂ ਡਾਇਰੈਕਟ ਸ਼ਿਵਬਬਾਬਾ ਨਾਲ ਕਨੈਕਸ਼ਨ ਹੈ, ਇਹ ਕਹਿਣਾ ਵੀ ਦੇਹ - ਅਭਿਮਾਨ ਹੈ।"

ਪ੍ਰਸ਼ਨ:-
ਭਾਰਤ ਅਵਿਨਾਸ਼ੀ ਤੀਰਥ ਸਥਾਨ ਹੈ ਕਿਵੇਂ?

ਉੱਤਰ:-
ਭਾਰਤ ਬਾਪ ਦਾ ਬਰਥ ਪਲੇਸ ਹੋਣ ਦੇ ਕਾਰਨ ਅਵਿਨਾਸ਼ੀ ਖੰਡ ਹੈ, ਇਸ ਅਵਿਨਾਸ਼ੀ ਖੰਡ ਵਿੱਚ ਸਤਿਯੁਗ ਅਤੇ ਤ੍ਰੇਤਾਯੁਗ ਵਿੱਚ ਚੇਤੰਨ ਦੇਵੀ -ਦੇਵਤਾ ਰਾਜ ਕਰਦੇ ਹਨ, ਉਸ ਸਮੇਂ ਦੇ ਭਾਰਤ ਨੂੰ ਸ਼ਿਵਾਲਾ ਕਿਹਾ ਜਾਂਦਾ ਹੈ। ਫਿਰ ਭਗਤੀਮਾਰਗ ਵਿੱਚ ਜੜ੍ਹ ਪ੍ਰੀਤਿਮਾਵਾਂ ਬਣਾਕੇ ਪੂਜਾ ਕਰਦੇ, ਸ਼ਿਵਾਲੇ ਵੀ ਅਨੇਕ ਬਣਾਉਂਦੇ ਤਾਂ ਉਸ ਸਮੇਂ ਵੀ ਤੀਰਥ ਹੈ ਇਸਲਈ ਭਾਰਤ ਨੂੰ ਅਵਿਨਾਸ਼ੀ ਤੀਰਥ ਕਹਿ ਸਕਦੇ ਹਾਂ।

ਗੀਤ:-
ਰਾਤ ਕੇ ਰਾਹੀ ਥੱਕ ਮਤ ਜਾਣਾ...

ਓਮ ਸ਼ਾਂਤੀ
ਇਹ ਕੌਣ ਸਾਵਧਾਨੀ ਦੇ ਰਹੇ ਹਨ ਕਿ ਥੱਕ ਨਹੀਂ ਜਾਣਾ - ਉਹ ਰਾਤ ਦੇ ਰਾਹੀ? ਇਹ ਸ਼ਿਵਬਾਬਾ ਕਹਿੰਦੇ ਹਨ। ਕਈ ਬੱਚੇ ਅਜਿਹੇ ਵੀ ਹਨ ਜੋ ਸਮਝਦੇ ਹਨ ਕਿ ਸਾਡਾ ਤੇ ਸ਼ਿਵਬਾਬਾ ਹੀ ਹੈ, ਉਨ੍ਹਾਂ ਨਾਲ ਸਾਡਾ ਕੁਨੈਕਸ਼ਨ ਹੈ। ਪ੍ਰੰਤੂ ਉਹ ਵੀ ਸੁਨਾਉਣਗੇ ਤਾਂ ਜਰੂਰ ਬ੍ਰਹਮਾ ਮੁੱਖ ਨਾਲ ਨਾ। ਕਈ ਸਮਝਦੇ ਹਨ ਸ਼ਿਵਬਾਬਾ ਸਾਨੂੰ ਡਾਇਰੈਕਟ ਪ੍ਰੇਰਨਾ ਕਰਦੇ ਹਨ। ਪ੍ਰੰਤੂ ਇਹ ਸਮਝਣਾ ਰਾਂਗ ਹੈ। ਸ਼ਿਵਬਾਬਾ ਸਿੱਖਿਆ ਤਾਂ ਜਰੂਰ ਬ੍ਰਹਮਾ ਦਵਾਰਾ ਹੀ ਦੇਣਗੇ। ਤੁਹਾਨੂੰ ਸਮਝਾ ਰਹੇ ਹਨ ਕਿ ਬੱਚੇ ਥੱਕ ਨਾ ਜਾਣਾ। ਭਾਵੇਂ ਤੁਹਾਡਾ ਸ਼ਿਵਬਾਬਾ ਨਾਲ ਕੁਨੈਕਸ਼ਨ ਹੈ। ਸ਼ਿਵਬਾਬਾ ਵੀ ਕਹਿੰਦੇ ਹਨ ਮਨਮਨਾਭਵ। ਬ੍ਰਹਮਾ ਵੀ ਕਹਿੰਦੇ ਹਨ ਮਨਮਨਾ ਭਵ। ਤਾਂ ਬ੍ਰਹਮਾਕੁਮਾਰ - ਕੁਮਾਰੀਆਂ ਵੀ ਕਹਿੰਦੀਆਂ ਹਨ ਮਨਮਨਾਭਵ। ਪ੍ਰੰਤੂ ਸਾਵਧਾਨੀ ਦੇਣ ਦੇ ਲਈ ਮੂੰਹ ਤਾਂ ਚਾਹੀਦਾ ਹੈ ਨਾ। ਕਈ ਬੱਚੇ ਸਮਝਦੇ ਹਨ ਸਾਡਾ ਤੇ ਉਨ੍ਹਾਂ ਨਾਲ ਕੁਨੈਕਸ਼ਨ ਹੈ। ਪ੍ਰੰਤੂ ਡਾਇਰੈਕਸ਼ਨ ਤਾਂ ਬ੍ਰਹਮਾ ਦਵਾਰਾ ਦੇਣਗੇ ਨਾ। ਜੇਕਰ ਡਾਇਰੈਕਸ਼ਨ ਆਦਿ ਡਾਇਰੈਕਟ ਮਿਲਦੇ ਰਹਿਣ ਤਾਂ ਫਿਰ ਉਨ੍ਹਾਂ ਨੂੰ ਇੱਥੇ ਆਉਣ ਦੀ ਕੀ ਲੋੜ ਹੈ? ਅਜਿਹੇ ਬੱਚੇ ਵੀ ਹਨ ਜਿਨ੍ਹਾਂ ਨੂੰ ਇਹ ਖਿਆਲਾਤ ਆਉਂਦੇ ਹਨ - ਸ਼ਿਵਬਾਬਾ ਬ੍ਰਹਮਾ ਦਵਾਰਾ ਕਹਿੰਦੇ ਹਨ ਤਾਂ ਸਾਡੇ ਦਵਾਰਾ ਵੀ ਕਹਿ ਸਕਦੇ ਹਨ। ਲੇਕਿਨ ਬ੍ਰਹਮਾ ਬਿਨਾਂ ਤੇ ਕੁਨੈਕਸ਼ਨ ਹੋ ਨਹੀਂ ਸਕਦਾ। ਕਈ ਬ੍ਰਹਮਾ ਜਾਂ ਬ੍ਰਹਮਾਕੁਮਾਰੀਆਂ ਨਾਲ ਰੁੱਸਦੇ ਹਨ ਤਾਂ ਇਵੇਂ ਕਹਿਣ ਲੱਗ ਜਾਂਦੇ ਹਨ। ਯੋਗ ਤਾਂ ਸ਼ਿਵਬਾਬਾ ਨਾਲ ਰੱਖਣਾ ਹੀ ਹੈ। ਬਾਪ ਨੂੰ ਬੱਚਿਆਂ ਨੂੰ ਸਿੱਖਿਆ ਸਾਵਧਾਨੀ ਦੇਣ ਲਈ ਕਹਿਣਾ ਵੀ ਪਵੇ। ਬਾਪ ਸਮਝਾਉਂਦੇ ਹਨ ਤੁਸੀਂ ਟਾਇਮ ਤੇ ਕਲਾਸ ਵਿਚ ਨਹੀਂ ਆਉਂਦੇ ਹੋ, ਕਿਸ ਨੇ ਕਿਹਾ? ਸ਼ਿਵਬਾਬਾ ਅਤੇ ਬ੍ਰਹਮਾ ਦਾਦਾ ਦੋਵਾਂ ਨੇ ਕਿਹਾ, ਦੋਵਾਂ ਦਾ ਸ਼ਰੀਰ ਇੱਕ ਹੈ। ਤਾਂ ਕਹਿੰਦੇ ਹਨ ਸਾਵਧਾਨ ਹੋਕੇ ਪੜਾਈ ਤੇ ਪੂਰਾ ਅਟੈਂਸ਼ਨ ਦਵੋ। ਉੱਚ ਤੇ ਉੱਚ ਬਾਪ ਪੜਾਉਂਦੇ ਹਨ। ਪਹਿਲੇ - ਪਹਿਲੇ ਮਹਿਮਾ ਹੀ ਸ਼ਿਵਬਾਬਾ ਦੀ ਕਰਨੀ ਹੈ। ਉਨ੍ਹਾਂ ਦੀ ਮਹਿਮਾ ਬੜੀ ਭਾਰੀ ਹੈ। ਬੇਅੰਤ ਮਹਿਮਾ ਹੈ। ਉਨ੍ਹਾਂ ਦੀ ਮਹਿਮਾ ਦੇ ਬਹੁਤ ਚੰਗੇ - ਚੰਗੇ ਅੱਖਰ ਹਨ ਪ੍ਰੰਤੂ ਬੱਚੇ ਕਦੇ - ਕਦੇ ਭੁੱਲ ਜਾਂਦੇ ਹਨ। ਵਿਚਾਰ ਸਾਗਰ ਮੰਥਨ ਕਰ ਸ਼ਿਵਬਾਬਾ ਦੀ ਪੂਰੀ ਮਹਿਮਾ ਲਿਖਣੀ ਚਾਹੀਦੀ ਹੈ।

ਨਿਊ ਮੈਨ ਕਿਸਨੂੰ ਕਹੀਏ? ਉਵੇਂ ਤਾਂ ਹੇਵਿਨਲੀ ਨਿਊ ਮੈਨ ਸ਼੍ਰੀਕ੍ਰਿਸ਼ਨ ਹੈ। ਪ੍ਰੰਤੂ ਇਸ ਵੇਲੇ ਬ੍ਰਾਹਮਣਾਂ ਦੀ ਚੋਟੀ ਗਾਈ ਹੋਈ ਹੈ। ਬੱਚਿਆਂ ਨੂੰ ਰਚਿਆ ਜਾਂਦਾ ਹੈ ਤਾਂ ਸਿੱਖਿਆ ਵੀ ਦਿੱਤੀ ਜਾਂਦੀ ਹੈ। ਜੇਕਰ ਲਕਸ਼ਮੀ - ਨਾਰਾਇਣ ਨੂੰ ਨਿਊ ਮੈਨ ਕਹੀਏ ਤਾਂ ਉਨ੍ਹਾਂ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੈ। ਤਾਂ ਹੁਣ ਨਿਊ ਮੈਨ ਕੌਣ? ਇਹ ਬਹੁਤ ਸਮਝਣ ਅਤੇ ਸਮਝਾਉਣ ਦੀਆਂ ਗੱਲਾਂ ਹਨ। ਉਹ ਬਾਪ ਹੈ ਸ੍ਰਵ ਸ਼ਕਤੀਮਾਨ, ਵਰਲਡ ਆਲਮਾਈਟੀ ਅਥਾਰਟੀ। ਉਹ ਵਰਲਡ ਆਲਮਾਈਟੀ ਅੱਖਰ ਬਾਬਾ ਦੀ ਮਹਿਮਾ ਵਿੱਚ ਲਿਖਣਾ ਭੁੱਲ ਜਾਂਦੇ ਹਨ। ਭਾਰਤ ਦੀ ਵੀ ਮਹਿਮਾ ਕੀਤੀ ਜਾਂਦੀ ਹੈ ਕਿ ਭਾਰਤ ਅਵਿਨਾਸ਼ੀ ਤੀਰਥ ਹੈ, ਕਿਵੇਂ? ਤੀਰਥ ਤਾਂ ਭਗਤੀ ਮਾਰਗ ਵਿੱਚ ਹੁੰਦੇ ਹਨ। ਤਾਂ ਇਸ ਨੂੰ ਅਵਿਨਾਸ਼ੀ ਤੀਰਥ ਕਿਵੇਂ ਕਹਿ ਸਕਦੇ ਹਾਂ? ਅਵਿਨਾਸ਼ੀ ਤੀਰਥ ਕਿਵੇਂ ਹੈ? ਸਤਿਯੁਗ ਵਿੱਚ ਅਸੀਂ ਇਸ ਨੂੰ ਤੀਰਥ ਕਹਿ ਸਕਦੇ ਹਾਂ? ਜੇਕਰ ਅਸੀਂ ਇਨ੍ਹਾਂ ਨੂੰ ਅਵਿਨਾਸ਼ੀ ਤੀਰਥ ਲਿਖਦੇ ਹਾਂ ਤਾਂ ਕਿਵੇਂ? ਕਲੀਅਰ ਕਰਕੇ ਸਮਝਾਇਆ ਜਾਵੇ ਕਿ ਹਾਂ, ਸਤਿਯੁਗ ਤ੍ਰੇਤਾ ਵਿੱਚ ਵੀ ਇਹ ਤੀਰਥ ਹਨ, ਦਵਾਪਰ - ਕਲਯੁੱਗ ਵਿਚ ਵੀ ਤੀਰਥ ਹਨ। ਅਵਿਨਾਸ਼ੀ ਕਹਿੰਦੇ ਹਨ ਤਾਂ ਚਾਰੋਂ ਯੁੱਗਾਂ ਵਿੱਚ ਸਿੱਧ ਕਰ ਦੱਸਣਾ ਪਵੇ। ਤੀਰਥ ਆਦਿ ਤੇ ਹੁੰਦੇ ਹਨ ਦਵਾਪਰ ਤੋਂ। ਫਿਰ ਅਸੀਂ ਲਿਖ ਸਕਦੇ ਹਾਂ ਭਾਰਤ ਅਵਿਨਾਸ਼ੀ ਤੀਰਥ ਹੈ? ਸਤਿਯੁਗ - ਤ੍ਰੇਤਾ ਵਿੱਚ ਵੀ ਤੀਰਥ ਹਨ, ਜਿੱਥੇ ਚੇਤੰਨ ਦੇਵੀ - ਦੇਵਤਾ ਰਹਿੰਦੇ ਹਨ। ਇੱਥੇ ਹਨ ਜੜ ਤੀਰਥ, ਉਹ ਚੇਤੰਨ ਸੱਚਾ - ਸੱਚਾ ਤੀਰਥ, ਜਦੋਂ ਸ਼ਿਵਾਲਿਆ ਹੈ। ਇਹ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ। ਭਾਰਤ ਹੈ ਅਵਿਨਾਸ਼ੀ ਖੰਡ। ਬਾਕੀ ਸਭ ਵਿਨਾਸ਼ ਹੋ ਜਾਂਦੇ ਹਨ। ਇਹ ਗੱਲਾਂ ਕੋਈ ਮਨੁੱਖ ਨਹੀਂ ਜਾਣਦੇ ਹਨ। ਪਤਿਤ - ਪਾਵਨ ਬਾਪ ਇੱਥੇ ਆਉਂਦੇ ਹਨ, ਜਿਨ੍ਹਾਂ ਨੂੰ ਪਾਵਨ ਦੇਵੀ - ਦੇਵਤਾ ਬਣਾਉਂਦੇ ਹਨ ਉਹ ਹੀ ਫਿਰ ਇਸ ਸ਼ਿਵਾਲਿਆ ਵਿੱਚ ਰਹਿੰਦੇ ਹਨ। ਇੱਥੇ ਬਦ੍ਰੀਨਾਥ, ਅਮਰਨਾਥ ਤੇ ਜਾਣਾ ਪੈਂਦਾ ਹੈ। ਉੱਥੇ ਭਾਰਤ ਹੀ ਤੀਰਥ ਹੈ। ਇਵੇਂ ਨਹੀਂ ਕਿ ਉਥੇ ਸ਼ਿਵਬਾਬਾ ਹੈ। ਸ਼ਿਵਬਾਬਾ ਤੇ ਹੁਣ ਹਨ। ਹੁਣ ਦੀ ਹੀ ਸਾਰੀ ਮਹਿਮਾ ਹੈ। ਸ਼ਿਵਬਾਬਾ ਦਾ ਇਹ ਬਰਥ ਪ੍ਲੇਸ ਹੈ। ਬ੍ਰਹਮਾ ਦਾ ਵੀ ਬਰਥ ਪ੍ਲੇਸ ਹੋ ਗਿਆ। ਸ਼ੰਕਰ ਦਾ ਬ੍ਰਥ ਪ੍ਲੇਸ ਨਹੀਂ ਕਹਾਂਗੇ। ਉਨ੍ਹਾਂ ਨੂੰ ਤੇ ਉੱਥੇ ਆਉਣ ਦੀ ਲੋੜ ਹੀ ਨਹੀਂ। ਉਹ ਤਾਂ ਨਿਮਿਤ ਬਣਿਆ ਹੋਇਆ ਹੈ ਵਿਨਾਸ਼ ਅਰਥ। ਵਿਸ਼ਨੂੰ ਆਉਂਦੇ ਹਨ ਜਦਕਿ ਦੋ ਰੂਪ ਨਾਲ ਰਾਜ ਕਰਦੇ ਹਨ, ਪਾਲਣਾ ਕਰਦੇ ਹਨ। ਵਿਸ਼ਨੂੰ ਦੇ ਦੋ ਰੂਪ ਯੁਗਲ ਵਿਖਾਏ ਹਨ। ਉਨ੍ਹਾਂ ਦੀ ਇਹ ( ਵਿਸ਼ਨੂੰ ) ਪ੍ਰੀਤਮਾ ਹੈ। ਉਹ ਤਾਂ ਸਤਿਯੁਗ ਵਿੱਚ ਆਉਂਦੇ ਹਨ। ਤਾਂ ਸਾਨੂੰ ਮਹਿਮਾ ਇੱਕ ਬਾਪ ਦੀ ਕਰਨੀ ਪੈਂਦੀ ਹੈ। ਉਹ ਸੇਵੀਅਰ ( ਬਚਾਉਣ ਵਾਲਾ ) ਵੀ ਹੈ। ਉਹ ਲੋਕ ਤਾਂ ਧਰਮ ਸਥਪਕਾਂ ਨੂੰ ਵੀ ਸੇਵੀਅਰ ਕਹਿ ਦਿੰਦੇ ਹਨ। ਕਰਾਈਸਟ, ਬੁੱਧ ਆਦਿ ਨੂੰ ਵੀ ਸੇਵੀਅਰ ਕਹਿ ਦਿੰਦੇ ਹਨ। ਸਮਝਦੇ ਹਨ ਉਹ ਪੀਸ ਸਥਾਪਨ ਕਰਨ ਆਏ ਸਨ। ਪ੍ਰੰਤੂ ਉਹ ਕੋਈ ਪੀਸ ਕਰਦੇ ਨਹੀਂ, ਕਿਸੇ ਨੂੰ ਦੁੱਖ ਤੋਂ ਛੁਡਾਉਂਦੇ ਨਹੀਂ। ਉਨ੍ਹਾਂ ਨੂੰ ਤੇ ਧਰਮ ਦੀ ਸਥਾਪਨਾ ਕਰਨੀ ਹੈ। ਉਨ੍ਹਾਂ ਦੇ ਪਿਛਾੜੀ ਉਨ੍ਹਾਂ ਦੇ ਧਰਮ ਵਾਲੇ ਆਉਂਦੇ ਜਾਂਦੇ ਹਨ। ਇਹ ਸੇਵੀਅਰ ਅੱਖਰ ਚੰਗਾ ਹੈ। ਇਹ ਵੀ ਜਰੂਰ ਪਾਉਣਾ ਚਾਹੀਦਾ ਹੈ। ਇਹ ਚਿੱਤਰ ਜਦੋਂ ਵਲਾਇਤ ਵਿੱਚ ਪ੍ਰਤੱਖ ਹੋਣਗੇ ਤਾਂ ਸਾਰੀਆਂ ਭਾਸ਼ਾਵਾਂ ਵਿੱਚ ਨਿਕਲਣਗੇ। ਉਹ ਲੋਕੀ ਪੋਪ ਆਦਿ ਦੀ ਕਿੰਨੀ ਮਹਿਮਾ ਕਰਦੇ ਹਨ। ਪ੍ਰੈਜੀਡੈਂਟ ਆਦਿ ਮਰ ਜਾਂਦੇ ਹਨ ਤਾਂ ਕਿੰਨੀ ਮਹਿਮਾ ਕਰਦੇ ਹਨ, ਜੋ ਜਿੰਨੇ ਵੱਡੇ ਆਦਮੀ ਉਣੀ ਉਨ੍ਹਾਂ ਦੀ ਮਹਿਮਾ ਹੁੰਦੀ ਹੈ। ਲੇਕਿਨ ਇਸ ਵੇਲੇ ਸਾਰੇ ਇੱਕ ਜਿਹੇ ਹੋ ਗਏ ਹਨ। ਭਗਵਾਨ ਨੂੰ ਸ੍ਰਵਵਿਆਪੀ ਕਹਿ ਦਿੰਦੇ ਹਨ। ਇਹ ਤਾਂ ਸਭ ਆਤਮਾਵਾਂ ਆਪਣੇ ਬਾਪ ਨੂੰ ਗਾਲੀ ਦੇਂਦੀਆਂ ਹਨ ਕਿ ਅਸੀਂ ਸਭ ਵੀ ਬਾਪ ਹਾਂ। ਇਵੇਂ ਤਾਂ ਲੌਕਿਕ ਬੱਚੇ ਵੀ ਕਹਿ ਨਹੀਂ ਸਕਦੇ ਕਿ ਅਸੀਂ ਹੀ ਬਾਪ ਹਾਂ। ਹਾਂ ਉਹ ਤੇ ਜਦੋਂ ਆਪਣੀ ਰਚਨਾ ਰਚਣ ਤਾਂ ਉਨ੍ਹਾਂ ਦਾ ਬਾਪ ਬਣਨ। ਇਹ ਹੋ ਸਕਦਾ ਹੈ। ਇੱਥੇ ਤੇ ਸਾਡਾ ਸਭ ਆਤਮਾਵਾਂ ਦਾ ਬਾਪ ਇੱਕ ਹੈ। ਅਸੀ ਉਨ੍ਹਾਂ ਦਾ ਬਾਪ ਬਣ ਹੀ ਨਹੀਂ ਸਕਦੇ। ਉਨ੍ਹਾਂ ਨੂੰ ਬੱਚਾ ਕਹਿ ਨਹੀਂ ਸਕਦੇ। ਹਾਂ, ਇਹ ਤਾਂ ਗਿਆਨ ਦੀ ਰਮਤ - ਗਮਤ ਹੁੰਦੀ ਹੈ ਜੋ ਕਹਿੰਦੇ ਹਨ ਸ਼ਿਵ ਬਾਲਕ ਨੂੰ ਵਾਰਿਸ ਬਣਾਉਂਦੇ ਹਨ। ਇਨ੍ਹਾਂ ਗੱਲਾਂ ਨੂੰ ਤੇ ਕੋਈ ਵਿਰਲਾ ਸਮਝਣ ਵਾਲਾ ਸਮਝੇ। ਸ਼ਿਵ ਬਾਲਕ ਨੂੰ ਵਾਰਿਸ ਬਣਾਏ ਉਨ੍ਹਾਂ ਤੇ ਬਲਿਹਾਰ ਜਾਂਦੇ ਹਨ। ਸ਼ਿਵਬਾਬਾ ਤੇ ਬੱਚੇ ਬਲਿਹਾਰ ਜਾਂਦੇ ਹਨ। ਇਹ ਐਕਸਚੇਂਜ ਹੁੰਦੀ ਹੈ। ਵਰਸਾ ਦੇਣ ਦਾ ਕਿੰਨਾਂ ਮਹੱਤਵ ਹੈ। ਬਾਪ ਕਹਿੰਦੇ ਹਨ ਦੇਹ ਸਮੇਤ ਜੋ ਕੁਝ ਹੈ, ਉਨ੍ਹਾਂ ਸਭਨਾਂ ਦਾ ਮੈਨੂੰ ਵਾਰਿਸ ਬਣਾਓ। ਪ੍ਰੰਤੂ ਦੇਹ - ਅਭਿਮਾਨ ਟੁੱਟਣਾ ਮੁਸ਼ਕਿਲ ਹੈ। ਆਪਣੇ ਨੂੰ ਆਤਮਾ ਨਿਸ਼ਚੇ ਕਰ ਬਾਪ ਨੂੰ ਯਾਦ ਕਰੋ ਤਾਂ ਦੇਹ ਅਭਿਮਾਨ ਟੁੱਟੇ। ਦੇਹੀ - ਅਭਿਮਾਨੀ ਬਣਨਾ ਬੜੀ ਮਿਹਨਤ ਹੈ। ਅਸੀ ਆਤਮਾ ਅਵਿਨਾਸ਼ੀ ਹਾਂ। ਅਸੀਂ ਆਪਣੇ ਨੂੰ ਸ਼ਰੀਰ ਸਮਝ ਬੈਠੇ ਹਾਂ। ਹੁਣ ਫਿਰ ਆਪਣੇ ਨੂੰ ਆਤਮਾ ਸਮਝਣਾ - ਇਸ ਵਿੱਚ ਮਿਹਨਤ ਹੈ। ਵੱਡੇ ਤੋਂ ਵੱਡੀ ਬਿਮਾਰੀ ਹੈ ਦੇਹ - ਅਭਿਮਾਨ ਦੀ। ਆਪਣੇ ਨੂੰ ਆਤਮਾ ਸਮਝ, ਜੋ ਪਰਮਪਿਤਾ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤਾਂ ਵਿਕਰਮ ਨਹੀਂ ਕਟੱਦੇ।

ਬਾਪ ਸਮਝਾਉਂਦੇ ਚੰਗੀ ਤਰ੍ਹਾਂ ਪੜੋਗੇ, ਲਿਖੋਗੇ ਤਾਂ ਬਣੋਗੇ ਨਵਾਬ। ਸ਼੍ਰੀਮਤ ਤੇ ਚਲਣਾ ਚਾਹੀਦਾ, ਨਹੀਂ ਤਾਂ ਸ਼੍ਰੀ ਸ਼੍ਰੀ ਦੀ ਦਿਲ ਤੇ ਚੜਨਾ ਵੀ ਅਸੰਭਵ ਹੈ। ਦਿਲ ਤੇ ਚੜਨ ਤਾਂ ਤਖ਼ਤ ਤੇ ਬੈਠਣ। ਬਹੁਤ ਰਹਿਮਦਿਲ ਬਣਨਾ ਹੈ। ਮਨੁੱਖ ਬਹੁਤ ਦੁਖੀ ਹਨ। ਵੇਖਣ ਵਿਚ ਬਹੁਤ ਸਾਹੂਕਾਰ ਹਨ। ਪੌਪ ਦਾ ਵੇਖੋ ਕਿਨਾਂ ਮਾਨ ਹੈ। ਬਾਪ ਕਹਿੰਦੇ ਹਨ ਮੈਂ ਕਿੰਨਾ ਨਿਰਹੰਕਾਰੀ ਹਾਂ। ਉਹ ਲੋਕ ਥੋੜ੍ਹੀ ਨਾ ਇਵੇਂ ਕਹਿਣਗੇ ਕਿ ਮੇਰੇ ਸਵਾਗਤ ਤੇ ਇਨਾਂ ਖਰਚਾ ਨਾ ਕਰੋ। ਬਾਬਾ ਤੇ ਕਿਧਰੇ ਜਾਂਦੇ ਹਨ ਤਾਂ ਪਹਿਲਾਂ ਤੋਂ ਹੀ ਲਿਖ ਦਿੰਦੇ ਹਨ - ਕੋਈ ਵੀ ਭੱਭਕਾ ਆਦਿ ਨਹੀਂ ਕਰਨਾ ਹੈ, ਸਟੇਸ਼ਨ ਤੇ ਸਭ ਨੂੰ ਨਹੀਂ ਆਉਣਾ ਹੈ ਕਿਉਂਕਿ ਅਸੀਂ ਹਾਂ ਹੀ ਗੁਪਤ। ਇਹ ਵੀ ਕਰਨ ਦੀ ਲੋੜ ਨਹੀਂ। ਕੋਈ ਜਾਣਦੇ ਥੋੜ੍ਹੀ ਨਾ ਹਨ ਕਿ ਇਹ ਕੌਣ ਹਨ। ਹੋਰ ਸਭ ਨੂੰ ਜਾਣਦੇ ਹਨ। ਸ਼ਿਵਬਾਬਾ ਨੂੰ ਬਿਲਕੁਲ ਨਹੀਂ ਜਾਣਦੇ। ਤਾਂ ਗੁਪਤ ਰਹਿਣਾ ਚੰਗਾ ਹੈ। ਜਿਨ੍ਹਾਂ ਨਿਰਹੰਕਾਰੀ ਉਨਾਂ ਚੰਗਾ ਹੈ। ਤੁਹਾਡੀ ਨਾਲੇਜ ਹੀ ਹੈ ਚੁੱਪ ਰਹਿਣ ਦੀ। ਬਾਪ ਦੀ ਬੈਠ ਮਹਿਮਾ ਕਰਨੀ ਹੈ। ਉਨ੍ਹਾਂ ਤੋਂ ਹੀ ਸਮਝ ਜਾਣਗੇ ਬਾਪ ਪਤਿਤ - ਪਾਵਨ ਸਰਵ ਸ਼ਕਤੀਮਾਨ ਹਨ। ਬਾਪ ਤੋਂ ਹੀ ਵਰਸਾ ਮਿਲਦਾ ਹੈ। ਇਹ ਬੱਚਿਆਂ ਦੇ ਸਿਵਾਏ ਹੋਰ ਕੋਈ ਕਹਿ ਨਹੀਂ ਸਕਦਾ। ਤੁਸੀਂ ਕਹੋਗੇ ਸ਼ਿਵਬਾਬਾ ਤੋਂ ਸਾਨੂੰ ਨਵੀਂ ਦੁਨੀਆ ਦਾ ਵਰਸਾ ਮਿਲ ਰਿਹਾ ਹੈ। ਚਿੱਤਰ ਵੀ ਹਨ। ਇਨ੍ਹਾਂ ਦੇਵਤਾਵਾਂ ਵਰਗਾ ਅਸੀਂ ਬਣਦੇ ਹਾਂ। ਸ਼ਿਵਬਾਬਾ ਸਾਨੂੰ ਬ੍ਰਹਮਾ ਦਵਾਰਾ ਵਰਸਾ ਦੇ ਰਹੇ ਹਨ, ਇਸਲਈ ਸ਼ਿਵਬਾਬਾ ਦੀ ਮਹਿਮਾ ਕਰਦੇ ਹਨ। ਐਮ ਆਬਜੈਕਟ ਕਿੰਨਾ ਕਲੀਅਰ ਹੈ। ਦੇਣ ਵਾਲਾ ਉਹ ਹੈ। ਬ੍ਰਹਮਾ ਦਵਾਰਾ ਸਿਖਾਉਂਦੇ ਹਨ। ਚਿੱਤਰਾਂ ਤੇ ਸਮਝਾਓਨਾ ਹੈ। ਸ਼ਿਵ ਦੇ ਚਿੱਤਰ ਵੀ ਕਿੰਨੇ ਬਣਾਏ ਹਨ। ਬਾਪ ਆਕੇ ਪਤਿਤ ਤੋਂ ਪਾਵਨ ਬਣਾਏ ਸਭ ਨੂੰ ਮੁਕਤੀ, ਜੀਵਨ ਮੁਕਤੀ ਵਿੱਚ ਲੈ ਜਾਂਦੇ ਹਨ। ਚਿੱਤਰਾਂ ਵਿੱਚ ਵੀ ਕਲੀਅਰ ਹੈ ਇਸਲਈ ਬਾਬਾ ਜੋਰ ਦੇ ਰਹੇ ਹਨ ਕਿ ਇਹ ਸਭ ਨੂੰ ਦਵੋ ਤਾਂ ਉਹ ਉਥੇ ਲਿਜਾਕੇ ਪੜਨਗੇ। ਇਥੋਂ ਤੋਂ ਚੀਜ ਲੈ ਜਾਂਦੇ ਹਨ ਫਿਰ ਉੱਥੇ ਜਾਕੇ ਡੈਕੋਰੇ਼ਟ ਕਰ ਰੱਖਦੇ ਹਨ। ਇਹ ਤਾਂ ਬਹੁਤ ਵਧੀਆ ਚੀਜ ਹੈ। ਕੱਪੜੇ ਦੇ ਪਰਦੇ ਤੋਂ ਬਹੁਤ ਕੰਮ ਦੀ ਚੀਜ ਹੈ। ਇਨ੍ਹਾਂ ਚਿੱਤਰਾਂ ਵਿਚ ਵੀ ਕੁਰੇਕਸ਼ਨ ਹੁੰਦੀ ਰਹਿੰਦੀ ਹੈ। ਸੇਵੀਅਰ ਅੱਖਰ ਵੀ ਜਰੂਰੀ ਹੈ। ਹੋਰ ਕੋਈ ਨਾ ਸੇਵੀਅਰ ਹੈ ਨਾ ਪਤਿਤ ਪਾਵਨ ਹੈ। ਭਾਵੇਂ ਪਾਵਨ ਆਤਮਾਵਾਂ ਆਉਂਦੀਆਂ ਹਨ, ਪ੍ਰੰਤੂ ਉਹ ਕੋਈ ਸਭ ਨੂੰ ਪਾਵਨ ਥੋੜੀ ਨਾ ਬਣਾਉਂਦੀਆਂ ਹਨ। ਉਨ੍ਹਾਂ ਦੇ ਧਰਮ ਵਾਲਿਆਂ ਨੂੰ ਤੇ ਹੇਠਾਂ ਪਾਰਟ ਵਿੱਚ ਆਉਣਾ ਹੈ। ਇਹ ਪੁਆਇੰਟਸ ਹਨ, ਸੈਂਸੀਬੁਲ ਬੱਚੇ ਜੋ ਹਨ ਉਹ ਹੀ ਧਾਰਨ ਕਰਦੇ ਹਨ।

ਸ਼੍ਰੀਮਤ ਤੇ ਪੂਰਾ ਚਲਦੇ ਨਹੀਂ ਤਾਂ ਪੜਦੇ ਨਹੀਂ, ਫਿਰ ਫੇਲ੍ਹ ਹੋ ਜਾਂਦੇ ਹਨ। ਸਕੂਲ ਵਿੱਚ ਮੈਨਰਜ ਵੀ ਵੇਖੇ ਜਾਂਦੇ ਹਨ। ਇਨ੍ਹਾਂ ਦੀ ਚਲਣ ਕਿਵੇਂ ਦੀ ਹੈ? ਦੇਹ - ਅਭਿਮਾਨ ਨਾਲ ਸਭ ਵਿਕਾਰ ਆ ਜਾਂਦੇ ਹਨ। ਫਿਰ ਧਾਰਨਾ ਕੁਝ ਵੀ ਨਹੀਂ ਹੁੰਦੀ ਹੈ। ਆਗਿਆਕਾਰੀ ਬੱਚਿਆਂ ਨੂੰ ਬਾਪ ਪਿਆਰ ਵੀ ਕਰਨਗੇ। ਪੁਰਸ਼ਾਰਥ ਬਹੁਤ ਕਰਨਾ ਹੈ। ਕਿਸੇ ਨੂੰ ਵੀ ਸਮਝਾਉਣਾ ਹੈ ਤਾਂ ਪਹਿਲੇ - ਪਹਿਲੇ ਬਾਪ ਦੀ ਮਹਿਮਾ ਕਰਨੀ ਹੈ। ਬਾਪ ਤੋਂ ਵਰਸਾ ਕਿਵੇਂ ਮਿਲਦਾ ਹੈ? ਬਾਪ ਦੀ ਮਹਿਮਾ ਪੂਰੀ ਲਿਖਣੀ ਹੈ। ਚਿੱਤਰਾਂ ਨੂੰ ਤੇ ਬਦਲੀ ਨਹੀਂ ਕਰ ਸਕਦੇ। ਬਾਕੀ ਸਿੱਖਿਆ ਤੇ ਪੂਰੀ ਲਿਖਣੀ ਪੈਂਦੀ ਹੈ। ਬਾਪ ਦੀ ਮਹਿਮਾ ਵੱਖ ਹੈ। ਬਾਪ ਤੋਂ ਸ਼੍ਰੀਕ੍ਰਿਸ਼ਨ ਨੂੰ ਵਰਸਾ ਮਿਲਿਆ ਤਾਂ ਉਨ੍ਹਾਂ ਦੀ ਮਹਿਮਾ ਵੱਖ ਹੈ। ਬਾਪ ਨੂੰ ਨਾ ਜਾਨਣ ਦੇ ਕਾਰਣ ਸਮਝਦੇ ਨਹੀਂ ਕਿ ਭਾਰਤ ਵੱਡਾ ਤੀਰਥ ਹੈ। ਇਹ ਸਿੱਧ ਕਰ ਦੱਸਣਾ ਹੈ ਕਿ ਭਾਰਤ ਅਵਿਨਾਸ਼ੀ ਤੀਰਥ ਹੈ। ਇਵੇਂ - ਇਵੇਂ ਤੁਸੀ ਬੱਚੇ ਬੈਠ ਸਮਝਾਓ ਤਾਂ ਮਨੁੱਖ ਸੁਣ ਕੇ ਹੈਰਾਨ ਹੋ ਜਾਣਗੇ। ਭਾਰਤ ਹੀਰੇ ਜਿਹਾ ਸੀ ਫਿਰ ਭਾਰਤ ਨੂੰ ਕੋਡੀ ਵਰਗਾ ਕਿਸ ਨੇ ਬਣਾਇਆ? ਇਸ ਵਿੱਚ ਸਮਝਾਉਣ, ਵਿਚਾਰ ਸਾਗਰ ਮੰਥਨ ਕਰਨ ਦੀ ਬੜੀ ਲੋੜ ਹੈ। ਬਾਬਾ ਤਾਂ ਝੱਟ ਦੱਸਦੇ ਹਨ ਇਸ ਵਿੱਚ ਇਹ ਕੁਰੇਕਸ਼ਨ ਹੋਣੀ ਚਾਹੀਦੀ ਹੈ। ਬੱਚੇ ਦੱਸਦੇ ਨਹੀਂ ਹਨ। ਬਾਬਾ ਕੁਰੇਕ੍ਸ਼ਨ ਤੇ ਚਾਹੁੰਦੇ ਹਨ। ਇੱਕ ਇੰਜੀਨੀਅਰ ਸੀ ਉਹ ਮਸ਼ੀਨ ਦੀ ਖਰਾਬੀ ਨੂੰ ਸਮਝ ਨਹੀਂ ਸਕਿਆ ਤਾਂ ਦੂਸਰਾ ਅਸਿਸਟੈਂਟ ਇੰਜੀਨੀਅਰ ਸੀ ਉਸਨੇ ਬੈਠ ਦੱਸਿਆ, ਇਸ ਵਿੱਚ ਉਹ ਕਰਨ ਨਾਲ ਇਹ ਠੀਕ ਹੋ ਜਾਵੇਗਾ ਅਤੇ ਸੱਚਮੁੱਚ ਉਹ ਮਸ਼ੀਨ ਠੀਕ ਹੋ ਗਈ। ਤਾਂ ਉਹ ਬਹੁਤ ਖੁਸ਼ ਹੋ ਗਿਆ। ਬੋਲਿਆ ਇਸ ਨੂੰ ਤੇ ਇਜ਼ਾਫਾ ਦੇਣਾ ਚਾਹੀਦਾ ਹੈ। ਤਾਂ ਉਸ ਦੀ ਤਨਖਾਹ ਵਧਾ ਦਿੱਤੀ। ਬਾਪ ਵੀ ਕਹਿੰਦੇ ਹਨ ਤੁਸੀਂ ਕੁਰੇਕਟ ਕਰੋ ਤਾਂ ਅਸੀਂ ਵਾਹ - ਵਾਹ ਕਰਾਂਗੇ। ਜਿਵੇਂ ਜਗਦੀਸ਼ ਸੰਜੇ ਹੈ, ਕਦੇ ਚੰਗੇ - ਚੰਗੇ ਪੁਆਇੰਟ ਨਿਕਾਲਦੇ ਹਨ ਤਾਂ ਬਾਬਾ ਖੁਸ਼ ਹੁੰਦੇ ਹਨ। ਬੱਚਿਆਂ ਨੂੰ ਸਰਵਿਸ ਦਾ ਸ਼ੌਕ ਚਾਹੀਦਾ ਹੈ। ਇਹ ਪ੍ਰਦਰਸ਼ਨੀ ਮੇਲੇ ਤਾਂ ਸਭ ਹੁੰਦੇ ਰਹਿਣਗੇ। ਜਿੱਥੇ - ਜਿੱਥੇ ਕਿਸੇ ਦਾ ਵੀ ਐਗਜਿਬਿਸ਼ਨ ਹੋਵੇਗਾ ਤਾਂ ਉਥੇ ਇਹ ਵੀ ਕਰਨਗੇ। ਇੱਥੇ ਤਾਂ ਬੁੱਧੀ ਦੀ ਕਪਾਟ ਖੋਲ੍ਹਣੀ ਚਾਹੀਦੀ ਹੈ। ਸਭ ਨੂੰ ਸੁਖ ਦੇਣਾ ਚਾਹੀਦਾ ਹੈ। ਸਕੂਲ ਵਿੱਚ ਨੰਬਰਵਾਰ ਪੜਨ ਵਾਲੇ ਵੀ ਹੁੰਦੇ ਹਨ। ਨਾ ਪੜਨਗੇ ਤਾਂ ਉਨ੍ਹਾਂ ਦੇ ਮੇਂਨਰਜ ਵੀ ਖਰਾਬ ਹੋਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਨਾਲ ਵੀ ਰੁੱਸ ਕੇ ਪੜਾਈ ਨਹੀਂ ਛੱਡਣੀ ਹੈ। ਦੇਹ - ਅਭਿਮਾਨ ਛੱਡ ਖੁਦ ਤੇ ਰਹਿਮ ਕਰਨਾ ਹੈ। ਬਾਪ ਸਮਾਨ ਨਿਰਹੰਕਾਰੀ ਬਣਨਾ ਹੈ।

2. ਚੰਗੇ ਮੈਨਰਜ ਧਾਰਨ ਕਰਨੇ ਹਨ, ਸਭ ਨੂੰ ਸੁਖ ਦੇਣਾ ਹੈ। ਆਗਿਆਕਾਰੀ ਹੋਕੇ ਰਹਿਣਾ ਹੈ।

ਵਰਦਾਨ:-
ਸਮੇਟਣ ਦੀ ਸ਼ਕਤੀ ਦਵਾਰਾ ਸੈਕਿੰਡ ਵਿੱਚ ਫੁੱਲਸਟਾਪ ਲਗਾਉਣ ਵਾਲੇ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਭਵ।

ਲਾਸ੍ਟ ਵਿੱਚ ਫਾਈਨਲ ਪੇਪਰ ਦਾ ਕੁਵਸ਼ਚਨ ਹੋਵੇਗਾ - ਸੈਕਿੰਡ ਵਿੱਚ ਫੁੱਲਸਟਾਪ। ਹੋਰ ਕੋਈ ਵੀ ਯਾਦ ਨਾ ਆਵੇ। ਬਸ ਬਾਪ ਅਤੇ ਮੈਂ, ਤੀਸਰੀ ਕੋਈ ਗੱਲ ਨਹੀਂ.. ਸੈਕਿੰਡ ਵਿੱਚ ਮੇਰਾ ਬਾਬਾ ਦੂਸਰਾ ਨਾ ਕੋਈ.. ਇਹ ਸੋਚਣ ਵਿੱਚ ਵੀ ਸਮਾਂ ਲਗਦਾ ਹੈ ਲੇਕਿਨ ਟਿੱਕ ਜਾਵੇਂ, ਹਿਲਣ ਨਹੀਂ। ਕਿਓਂ, ਕੀ.. ਦਾ ਕੋਈ ਪ੍ਰਸ਼ਨ ਪੈਦਾ ਨਾ ਹੋਵੇ ਤਾਂ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਬਣੋਗੇ ਇਸਲਈ ਅਭਿਆਸ ਕਰੋ ਜਦੋਂ ਚਾਹੋ ਵਿਸਤਾਰ ਵਿੱਚ ਆਓ ਅਤੇ ਜਦੋਂ ਚਾਹੋ ਸਮੇਟ ਲਵੋ। ਬ੍ਰੇਕ ਪਾਵਰਫੁੱਲ ਹੋਵੇ।

ਸਲੋਗਨ:-
ਜਿਸ ਨੂੰ ਸਵਮਾਨ ਦਾ ਅਭਿਮਾਨ ਨਹੀਂ ਹੈ ਉਹ ਹੀ ਸਦਾ ਨਿਰਮਾਣ ਹੈ।