08.01.23 Avyakt Bapdada Punjabi Murli
23.04.93 Om Shanti Madhuban
"ਨਿਸ਼ਚੇਬੁੱਧੀ ਭਵ, ਅਮਰ
ਭਵ"
ਅੱਜ ਬਾਪਦਾਦਾ ਸਰਵ ਅਤੀ
ਸਨੇਹੀ, ਆਦਿ ਤੋਂ ਯਗ ਦੀ ਸਥਾਪਨਾ ਦੇ ਸਹਿਯੋਗੀ, ਅਨੇਕ ਤਰ੍ਹਾਂ ਦੀਆਂ ਆਈਆਂ ਹੋਈਆਂ ਵੱਖ - ਵੱਖ
ਸਮੱਸਿਆਵਾਂ ਦੇ ਪੇਪਰ ਵਿੱਚ ਨਿਸ਼ਚੇਬੁੱਧੀ ਵਿਜੇਈ ਬਣ ਪਾਰ ਕਰਨ ਵਾਲੀ ਆਦਿ ਸਨੇਹੀ, ਸਹਿਯੋਗੀ,
ਅਟੱਲ, ਅਚਲ ਆਤਮਾਵਾਂ ਨਾਲ ਮਿਲਣ ਮਨਾਉਣ ਆਏ ਹਨ। ਨਿਸ਼ਚੇ ਦੀ ਸਬਜੈਕਟ ਵਿਚ ਪਾਸ ਹੋ ਕੇ ਚੱਲਣ ਵਾਲੇ
ਬੱਚਿਆਂ ਦੇ ਕੋਲ ਆਏ ਹਨ। ਇਹ ਨਿਸ਼ਚੇ ਭਾਵੇਂ ਇਸ ਪੁਰਾਣੀ ਦੁਨੀਆ ਵਿਚ, ਭਾਵੇਂ ਅਗਲੇ ਜੀਵਨ ਵਿਚ ਵੀ
ਸਦਾ ਵਿਜੇ ਦਾ ਅਨੁਭਵ ਕਰਾਉਂਦੀਂ ਰਹੇਗੀ। 'ਨਿਸ਼ਚੇ' ਦਾ, 'ਅਮਰ ਭਵ' ਦਾ ਵਰਦਾਨ ਸਦਾ ਨਾਲ ਰਹੇ।
ਵਿਸ਼ੇਸ਼ ਅੱਜ ਜੋ ਬਹੁਤਕਾਲ ਦੀਆਂ ਅਨੁਭਵੀ ਬਜੁਰਗ ਆਤਮਾਵਾਂ ਹਨ, ਉਨ੍ਹਾਂ ਦੇ ਯਾਦ ਅਤੇ ਸਨੇਹ ਦੇ
ਬੰਧਨ ਵਿੱਚ ਬੰਧ ਕੇ ਬਾਪ ਆਏ ਹਨ। ਨਿਸ਼ਚੇ ਦੀ ਮੁਬਾਰਕ।
ਇੱਕ ਪਾਸੇ ਯਗ ਮਤਲਬ
ਪਾਂਡਵਾਂ ਦੇ ਕਿਲੇ ਦੀ ਜੋ ਨੀਂਵ ਮਤਲਬ ਫਾਉਂਡੇਸ਼ਨ ਆਤਮਾਵਾਂ ਹਨ ਉਹ ਵੀ ਸਭ ਸਾਮ੍ਹਣੇ ਹਨ ਅਤੇ ਦੂਜੇ
ਪਾਸੇ ਤੁਸੀਂ ਅਨੁਭਵੀ ਆਦਿ ਆਤਮਾਵਾਂ ਇਸ ਪਾਂਡਵਾਂ ਦੇ ਕਿਲੇ ਦੀ ਦੀਵਾਰ ਦੀ ਪਹਿਲੀ ਇੱਟ ਹੋ।
ਫਾਉਂਡੇਸ਼ਨ ਵੀ ਸਾਮ੍ਹਣੇ ਹੈ ਅਤੇ ਆਦਿ ਇੱਟਾਂ, ਜਿਨ੍ਹਾਂ ਦੇ ਆਧਾਰ ਤੇ ਇਹ ਕਿਲਾ ਮਜਬੂਤ ਬਣ ਵਿਸ਼ਵ
ਦੀ ਛਤ੍ਰਛਾਇਆ ਬਣਿਆ, ਉਹ ਵੀ ਸਾਮ੍ਹਣੇ ਹੈ। ਤਾਂ ਜਿਵੇਂ ਬਾਪ ਨੇ ਬੱਚਿਆਂ ਦੇ ਸਨੇਹ ਵਿਚ "ਜੀ ਹਜੂਰ,
ਹਾਜ਼ਿਰ" ਕਰਕੇ ਦਿਖਾਇਆ, ਇਵੇਂ ਹੀ ਸਦਾ ਬਾਪਦਾਦਾ ਅਤੇ ਨਿਮਿਤ ਆਤਮਾਵਾਂ ਦੀ ਸ਼੍ਰੀਮਤ ਅਤੇ
ਡਾਇਰੈਕਸ਼ਨ ਨੂੰ ਸਦਾ 'ਜੀ ਹਾਜ਼ਿਰ' ਕਰਦੇ ਰਹਿਣਾ। ਕਦੇ ਵੀ ਵਿਅਰਥ ਮਨਮਤ ਜਾਂ ਪਰਮਤ ਨਹੀਂ ਮਿਲਾਉਣਾ।
ਹਾਜ਼ਿਰ ਹਜੂਰ ਨੂੰ ਜਾਣ ਸ਼੍ਰੀਮਤ ਤੇ ਉੱਡਦੇ ਚੱਲੋ। ਸਮਝਾ? ਅੱਛਾ!
ਮਧੂਬਨ ਨਿਵਾਸੀਆਂ ਨੂੰ
ਸੇਵਾ ਦੀ ਮੁਬਾਰਕ ਦਿੰਦੇ ਹੋਏ ਬਾਪਦਾਦਾ ਬੋਲੇ:-
ਅੱਛਾ, ਵਿਸ਼ੇਸ਼ ਮਧੂਬਨ
ਨਿਵਾਸੀਆਂ ਨੂੰ ਬਹੁਤ - ਬਹੁਤ ਮੁਬਾਰਕ ਹੋਵੇ। ਸਾਰਾ ਭੋਜਨ ਆਪਣੀ ਮਧੁਰਤਾ ਅਤੇ ਹੋਰ ਅਥੱਕ ਸੇਵਾ
ਨਾਲ ਸਰਵ ਦੇ ਸੇਵਾ ਦੇ ਨਿਮਿਤ ਬਣੇ। ਤਾਂ ਸਭ ਤੋਂ ਪਹਿਲਾਂ ਸਾਰੀ ਸੀਜ਼ਨ ਵਿਚ ਨਿਮਿਤ ਸੇਵਾਦਾਰੀ
ਵਿਸ਼ੇਸ਼ ਮਧੂਬਨ ਨਿਵਾਸੀਆਂ ਨੂੰ ਬਹੁਤ - ਬਹੁਤ ਮੁਬਾਰਕ। ਮਧੂਬਨ ਹੈ ਹੀ ਮਧੂ ਮਤਲਬ ਮਧੁਰਤਾ। ਤਾਂ
ਮਧੁਰਤਾ ਸਰਵ ਨੂੰ ਬਾਪ ਦੇ ਸਨੇਹ ਵਿਚ ਲਿਆਂਦੀ ਹੈ ਇਸਲਈ ਭਾਵੇਂ ਹਾਲ ਵਿਚ ਹੋ, ਭਾਵੇਂ ਚਲੇ ਗਏ ਹੋ
ਲੇਕਿਨ ਸਭ ਨੂੰ ਵਿਸ਼ੇਸ਼ ਇੱਕ - ਇੱਕ ਡਿਪਾਰਟਮੇਂਟ ਨੂੰ ਬਾਪਦਾਦਾ ਵਿਸ਼ੇਸ਼ ਮੁਬਾਰਕ ਸੇਵਾ ਦੀ ਦੇ
ਰਹੇ ਹਨ ਅਤੇ "ਸਦਾ ਅਥੱਕ ਭਵ, ਮਧੁਰ ਭਵ।" ਦੇ ਵਰਦਾਨਾਂ ਨਾਲ ਵਧਦੇ, ਉੱਡਦੇ ਚੱਲੋ।
ਅਵਿਅਕਤ ਬਾਪਦਾਦਾ ਦੀ
ਪ੍ਰਸਨਲ ਮੁਲਾਕਾਤ
1)ਅਲਬੇਲਾਪਨ ਕਮਜੋਰੀ
ਲਿਆਉਂਦਾ ਹੈ, ਇਸਲਈ ਅਲਰਟ ਰਹੋ:-
ਸਭੀ ਸੰਗਮਯੁਗੀ ਸ੍ਰੇਸ਼ਠ
ਆਤਮਾਵਾਂ ਹੋ ਨਾ! ਸੰਗਮਯੁੱਗ ਦੀ ਵਿਸ਼ੇਸ਼ਤਾ ਕੀ ਹੈ ਜੋ ਕਿਸੇ ਵੀ ਯੁੱਗ ਵਿਚ ਨਹੀਂ ਹੈ? ਸੰਗਮਯੁੱਗ
ਦੀ ਵਿਸ਼ੇਸ਼ਤਾ ਹੈ ਇੱਕ ਤਾਂ ਪ੍ਰਤੱਖ ਫਲ ਮਿਲਦਾ ਹੈ ਅਤੇ ਇੱਕ ਦਾ ਪਦਮ ਗੁਣਾਂ ਪ੍ਰਾਪਤੀ ਦਾ ਅਨੁਭਵ
ਇਸੇ ਜਨਮ ਵਿੱਚ ਹੀ ਹੁੰਦਾ ਹੈ। ਪ੍ਰਤੱਖ ਫਲ ਮਿਲਦਾ ਹੈ ਨਾ। ਜੇਕਰ ਇੱਕ ਸੈਕਿੰਡ ਵੀ ਹਿੰਮਤ ਰੱਖਦੇ
ਤਾਂ ਮਦਦ ਕਿੰਨੇ ਸਮੇਂ ਤੱਕ ਮਿਲਦੀ ਰਹਿੰਦੀ ਹੈ। ਕਿਸੇ ਇੱਕ ਦੀ ਵੀ ਸੇਵਾ ਕਰਦੇ ਹੋ ਤਾਂ ਖੁਸ਼ੀ
ਕਿੰਨੀ ਮਿਲਦੀ ਹੈ। ਤਾਂ ਇੱਕ ਦੀ ਪਦਮ ਗੁਣਾਂ ਪ੍ਰਾਪਤੀ ਮਤਲਬ ਪ੍ਰਤੱਖ ਫਲ ਇਸ ਸੰਗਮ ਤੇ ਮਿਲਦਾ ਹੈ।
ਤਾਂ ਤਾਜ਼ਾ ਫਰੂਟ ਖਾਣਾ ਚੰਗਾ ਲਗਦਾ ਹੈ ਨਾ। ਤਾਂ ਤੁਸੀਂ ਸਭ ਪ੍ਰਤੱਖ ਫਲ ਮਤਲਬ ਤਾਜ਼ਾ ਫਲ ਖਾਣ
ਵਾਲੇ ਹੋ, ਇਸਲਈ ਸ਼ਕਤੀਸ਼ਾਲੀ ਹੋ। ਕਮਜੋਰ ਤਾਂ ਨਹੀਂ ਹੋ ਨਾ। ਸਭ ਪਾਵਰਫੁੱਲ ਹਨ। ਕਮਜੋਰੀ ਨੂੰ
ਆਉਣ ਨਹੀਂ ਦੇਣਾ। ਜਦੋਂ ਤੰਦਰੁਸਤ ਹੁੰਦੇ ਹੋ ਤਾਂ ਕਮਜੋਰੀ ਆਪੇ ਖਤਮ ਹੋ ਜਾਂਦੀ ਹੈ। ਸਰਵਸ਼ਕਤੀਮਾਨ
ਬਾਪ ਦਵਾਰਾ ਸਦਾ ਸ਼ਕਤੀ ਮਿਲਦੀ ਰਹਿੰਦੀ ਹੈ, ਤਾਂ ਕਮਜੋਰ ਕਿਵੇਂ ਹੋਣਗੇ। ਕਮਜੋਰੀ ਆ ਸਕਦੀ ਹੈ? ਕਦੇ
ਗਲਤੀ ਨਾਲ ਆ ਜਾਂਦੀ ਹੈ? ਜਦੋਂ ਕੁੰਭਕਰਨ ਦੀ ਨੀਂਦ ਵਿਚ ਅਲਬੇਲੇ ਹੋਕੇ ਸੌ ਜਾਂਦੇ ਹੋ ਤਾਂ ਆ ਸਕਦੀ
ਹੈ, ਨਹੀਂ ਤੇ ਨਹੀਂ ਆ ਸਕਦੀ ਹੈ। ਤੁਸੀਂ ਤਾਂ ਅਲਰਟ ਹੋ ਨਾ। ਅਲਬੇਲੇ ਹੋ ਕੀ? ਸਾਰੇ ਅਲਰਟ ਹੋ? ਸਦਾ
ਅਲਰਟ ਹੋ? ਸੰਗਮਯੁੱਗ ਤੇ ਬਾਪ ਮਿਲਿਆ ਸਭ ਕੁਝ ਮਿਲਿਆ। ਤਾਂ ਅਲਰਟ ਹੀ ਰਹੋਗੇ ਨਾ। ਜਿਸ ਨੂੰ ਬਹੁਤ
ਪ੍ਰਾਪਤੀਆਂ ਹੁੰਦੀਆਂ ਰਹਿੰਦੀਆਂ ਹਨ ਉਹ ਕਿਨਾਂ ਅਲਰਟ ਰਹਿੰਦੇ ਹਨ। ਰਿਵਾਜੀ ਬਿਜ਼ਨਸਮੈਨ ਨੂੰ
ਬਿਜ਼ਨਸ ਵਿੱਚ ਪ੍ਰਾਪਤੀਆਂ ਹੁੰਦੀਆਂ ਰਹਿੰਦੀਆਂ ਹਨ ਤਾਂ ਅਲਬੇਲਾ ਹੋਵੇਗਾ ਜਾਂ ਅਲਰਟ ਹੋਵੇਗਾ? ਤਾਂ
ਤੁਹਾਨੂੰ ਇੱਕ ਸੈਕਿੰਡ ਵਿੱਚ ਕਿਨਾਂ ਮਿਲਦਾ ਹੈ! ਤਾਂ ਅਲਬੇਲੇ ਕਿਵੇਂ ਹੋਵੋਂਗੇ? ਬਾਪ ਨੇ ਸਰਵ
ਸ਼ਕਤੀਆਂ ਦੇ ਦਿੱਤੀਆਂ। ਜਦੋਂ ਸਭ ਸ਼ਕਤੀਆਂ ਨਾਲ ਹਨ ਤਾਂ ਅਲਬੇਲਾਪਨ ਨਹੀਂ ਆ ਸਕਦਾ। ਸਦਾ ਹੁਸ਼ਿਆਰ,
ਸਦਾ ਖ਼ਬਰਦਾਰ ਰਹੋ।
ਯੂ. ਕੇ. ਨੂੰ ਤੇ
ਬਾਪਦਾਦਾ ਕਹਿੰਦੇ ਹੀ ਹਨ ਓ. ਕੇ.। ਤਾਂ ਜੋ ਓ. ਕੇ. ( ਬਿਲਕੁਲ ਠੀਕ ) ਹੋਵੇਗਾ ਉਹ ਜਦੋਂ ਅਲਰਟ
ਹੋਵੇਗਾ ਤਾਂ ਤੇ ਓ. ਕੇ. ਹੋਵੇਗਾ ਨਾ। ਫਾਉਂਡੇਸ਼ਨ ਪਾਵਰਫੁੱਲ ਹੈ, ਇਸਲਈ ਜੋ ਵੀ ਟਾਲ - ਟਾਲੀਆਂ
ਨਿਕਲੀਆਂ ਹਨ ਉਹ ਵੀ ਸ਼ਕਤੀਸ਼ਾਲੀ ਹਨ। ਵਿਸ਼ੇਸ਼ ਬਾਪ ਦਾਦਾ ਨੇ ਬ੍ਰਹਮਾ ਬਾਪ ਨੇ ਆਪਣੇ ਦਿਲ ਨਾਲ
ਲੰਡਨ ਦਾ ਪਹਿਲਾਂ ਫਾਉਂਡੇਸ਼ਨ ਪਾਇਆ ਹੈ। ਬ੍ਰਹਮਾ ਬਾਪ ਦਾ ਵਿਸ਼ੇਸ਼ ਲਾਡਲਾ ਹੈ। ਤਾਂ ਤੁਸੀਂ
ਪ੍ਰਤੱਖ ਫਲ ਦੇ ਸਦਾ ਅਧਿਕਾਰੀ ਆਤਮਾਵਾਂ ਹੋ। ਕਰਮ ਕਰਨ ਤੋਂ ਪਹਿਲਾਂ ਫਲ ਤਿਆਰ ਹੈ ਹੀ। ਇਵੇਂ ਹੀ
ਲਗਦਾ ਹੈ ਨਾ। ਜਾਂ ਮਿਹਨਤ ਲਗਦੀ ਹੈ? ਨਚਦੇ - ਗਾਉਂਦੇ ਫਲ ਖਾਂਦੇ ਰਹਿੰਦੇ ਹੋ। ਉਵੇਂ ਵੀ ਡਬਲ
ਵਿਦੇਸ਼ੀਆਂ ਨੂੰ ਫਲ ਚੰਗਾ ਲਗਦਾ ਹੈ ਨਾ। ਬਾਪਦਾਦਾ ਵੀ ਯੂ.ਕੇ. ਮਤਲਬ ਸਦਾ ਓ. ਕੇ. ਰਹਿਣ ਵਾਲੇ
ਬੱਚਿਆਂ ਨੂੰ ਵੇਖ ਹਰਸ਼ਿਤ ਹੁੰਦੇ ਹਨ। ਆਪਣਾ ਇਹ ਟਾਇਟਲ ਸਦਾ ਯਾਦ ਰੱਖਣਾ, ਓ. ਕੇ.। ਇਹ ਕਿੰਨਾ
ਵਧੀਆ ਟਾਇਟਲ ਹੈ। ਸਭ ਸਦਾ ਓ. ਕੇ. ਰਹਿਣ ਵਾਲੇ ਅਤੇ ਹੋਰਾਂ ਨੂੰ ਵੀ ਆਪਣੇ ਚੇਹਰੇ ਤੋਂ, ਵਾਣੀ
ਤੋਂ, ਵ੍ਰਿਤੀ ਨਾਲ ਓ. ਕੇ. ਬਨਾਉਣ ਵਾਲੇ। ਇਹ ਸੇਵਾ ਕਰਨੀ ਹੈ ਨਾ। ਚੰਗਾ ਹੈ। ਸੇਵਾ ਦਾ ਸ਼ੋਕ ਵੀ
ਚੰਗਾ ਹੈ। ਜੋ ਵੀ ਜਿਥੋਂ ਤੋਂ ਵੀ ਆਏ ਹੋ ਪਰ ਸਭ ਤੀਵਰ ਪੁਰਸ਼ਾਰਥੀ ਅਤੇ ਉੱਡਦੀ ਕਲਾ ਵਾਲੇ ਹੋ। ਸਭਤੋਂ
ਜਿਆਦਾ ਖੁਸ਼ ਕੌਣ ਰਹਿੰਦਾ ਹੈ? ਨਸ਼ੇ ਨਾਲ ਕਹੋ ਮੈਂ। ਸਿਵਾਏ ਖੁਸ਼ੀ ਦੇ ਹੋਰ ਹੈ ਹੀ ਕੀ! ‘ਖੁਸ਼ੀ’
ਬ੍ਰਾਹਮਣ ਜੀਵਨ ਦੀ ਖ਼ੁਰਾਕ ਹੈ। ਖ਼ੁਰਾਕ ਦੇ ਬਿਨਾਂ ਕਿਵੇਂ ਚੱਲਣਗੇ। ਚੱਲ ਰਹੇ ਹੋ, ਤਾਂ ਖ਼ੁਰਾਕ ਹੈ
ਤਾਂ ਹੀ ਤੇ ਚਲ ਰਹੇ ਹੋ ਨਾ। ਸਥਾਨ ਵੀ ਵੱਧ ਰਹੇ ਹਨ। ਦੇਖੋ, ਪਹਿਲੇ ਤਿੰਨ ਪੈਰ ਪ੍ਰਿਥਵੀ ਲੈਣਾ ਵੀ
ਵੱਡੀ ਗੱਲ ਸੀ ਅਤੇ ਹੁਣ ਕੀ ਲੱਗਦਾ ਹੈ? ਸਹਿਜ ਲੱਗਦਾ ਹੈ ਨਾ। ਤਾਂ ਲੰਡਨ ਨੇ ਕਮਾਲ ਕੀਤੀ ਹੈ ਨਾ।
(ਹੁਣ 50 ਏਕੜ ਜ਼ਮੀਨ ਮਿਲੀ ਹੈ) ਹਿੰਮਤ ਦਵਾਉਣ ਵਾਲੇ ਵੀ ਚੰਗੇ ਹਨ ਅਤੇ ਹਿੰਮਤ ਰੱਖਣ ਵਾਲੇ ਵੀ ਚੰਗੇ
ਹਨ! ਦੇਖੋ, ਤੁਹਾਡੀ ਸਭ ਦੀ ਉਂਗਲੀ ਨਹੀਂ ਹੁੰਦੀ ਤੇ ਕਿਵੇਂ ਹੁੰਦਾ। ਤਾਂ ਸਭ ਯੁ. ਕੇ. ਵਾਲੇ ਲੱਕੀ
ਹਨ ਅਤੇ ਉਂਗਲੀ ਦੇਣ ਵਿੱਚ ਬਹਾਦੁਰ ਹਨ।
2) ਆਪਣੀ ਸਰਵ
ਜਿੰਮੇਵਾਰੀਆਂ ਬਾਪ ਨੂੰ ਦੇਕੇ ਬੇਫ਼ਿਕਰ ਬਾਦਸ਼ਾਹ ਬਣੋ।
ਸਦਾ ਆਪਣੇ ਨੂੰ ਬੇਫ਼ਿਕਰ
ਬਾਦਸ਼ਾਹ ਮਹਿਸੂਸ ਕਰਦੇ ਹੋ? ਜਾਂ ਥੋੜਾ - ਥੋੜਾ ਫ਼ਿਕਰ ਹੈ? ਕਿਉਂਕਿ ਬਾਪ ਨੇ ਤੁਹਾਡੀ ਜਿੰਮੇਵਾਰੀ
ਤਾਂ ਲੈ ਲੀਤੀ, ਤਾਂ ਜਿੰਮੇਵਾਰੀ ਦਾ ਫ਼ਿਕਰ ਕਿਉਂ? ਹੁਣ ਸਿਰਫ਼ ਰਿਸਪੋਸਨਸਿਬਿਲਿਟੀ ਹੈ ਬਾਪ ਦੇ ਨਾਲ
- ਨਾਲ ਚੱਲਣ ਦੀ। ਉਹ ਵੀ ਬਾਪ ਦੇ ਨਾਲ - ਨਾਲ ਹੈ, ਇਕੱਲੇ ਨਹੀਂ। ਤਾਂ ਕੀ ਫ਼ਿਕਰ ਹੈ? ਕਲ ਕੀ
ਹੋਵੇਗਾ ਇਹ ਫ਼ਿਕਰ ਹੈ? ਜਾਬ ਦਾ ਫ਼ਿਕਰ ਹੈ? ਦੁਨੀਆਂ ਵਿੱਚ ਕੀ ਹੋਵੇਗਾ ਇਹ ਫ਼ਿਕਰ ਹੈ? ਕਿਉਂਕਿ ਜਾਣਦੇ
ਹੋ ਕਿ ਸਾਡੇ ਲਈ ਜੋ ਵੀ ਹੋਵੇਗਾ ਉਹ ਚੰਗਾ ਹੋਵੇਗਾ। ਨਿਸ਼ਚੇ ਹੈ ਨਾ। ਪੱਕਾ ਨਿਸ਼ਚੇ ਹੈ ਜਾਂ ਹਿਲਦਾ
ਹੈ ਕਦੀ? ਜਿੱਥੇ ਨਿਸ਼ਚੇ ਪੱਕਾ ਹੈ, ਉੱਥੇ ਨਿਸ਼ਚੇ ਦੇ ਨਾਲ ਵਿਜੇ ਵੀ ਨਿਸ਼ਚਿਤ ਹੈ। ਇਹ ਵੀ ਨਿਸ਼ਚੇ ਹੈ
ਨਾ ਕਿ ਵਿਜੇ ਹੋਈ ਪਈ ਹੈ। ਜਾਂ ਕਦੀ ਸੋਚਦੇ ਹੋ ਕਿ ਪਤਾ ਨਹੀਂ ਹੋਵੇਗਾ ਜਾਂ ਨਹੀਂ? ਕਿਉਂਕਿ ਕਲਪ -
ਕਲਪ ਦੇ ਵਿਜਯੀ ਹਾਂ ਅਤੇ ਸਦਾ ਰਹਾਂਗੇ ਇਹ ਆਪਣਾ ਯਾਦਗਾਰ ਕਲਪ ਪਹਿਲੇ ਵਾਲਾ ਹੁਣ ਫਿਰ ਤੋਂ ਵੇਖ ਰਹੇ
ਹੋ। ਇਤਨਾ ਨਿਸ਼ਚੇ ਹੈ ਨਾ ਕਿ ਕਲਪ - ਕਲਪ ਦੇ ਵਿਜੇਈ ਹਾਂ। ਇਨਾਂ ਨਿਸ਼ਚੇ ਹੈ? ਕਲਪ ਪਹਿਲੇ ਵੀ ਤੁਸੀਂ
ਹੀ ਸੀ ਜਾਂ ਦੂਸਰੇ ਸੀ? ਤਾਂ ਸਦਾ ਇਹ ਹੀ ਯਾਦ ਰੱਖਣਾ ਕਿ ਅਸੀਂ ਨਿਸ਼ਚੇਬੁੱਧੀ ਵਿਜਯੀ ਰਤਨ ਹਾਂ।
ਅਜਿਹੇ ਰਤਨ ਹੋ ਜਿਨ੍ਹਾਂ ਰਤਨਾਂ ਨੂੰ ਬਾਪਦਾਦਾ ਵੀ ਯਾਦ ਕਰਦੇ ਹਨ। ਇਹ ਖੁਸ਼ੀ ਹੈ ਨਾ? ਬਹੁਤ ਮੌਜ
ਵਿੱਚ ਰਹਿੰਦੇ ਹੋ ਨਾ। ਇਸ ਅਲੌਕਿਕ ਦਿਵਯ ਸ੍ਰੇਸ਼ਠ ਜਨਮ ਦੀ ਅਤੇ ਆਪਣੇ ਮਧੂਬਨ ਘਰ ਵਿੱਚ ਪਹੁੰਚਣ
ਦੀ ਮੁਬਾਰਕ।
3) ਬਾਪ ਅਤੇ ਆਪ - ਇਵੇਂ
ਕਮਬਾਇੰਡ ਰਹੋ ਜੋ ਕਦੀ ਕੋਈ ਵੱਖ ਨਾ ਕਰ ਸਕੇ
ਸਭ ਆਪਣੇ ਨੂੰ ਸਦਾ ਬਾਪ ਅਤੇ ਆਪ ਕਮਬਾਇੰਡ ਹਾਂ - ਇਵੇਂ ਅਨੁਭਵl ਕਰਦੇ ਹੋ? ਜੋ ਕਮਬਾਈਨਡ ਹੁੰਦਾ
ਹੈ ਉਸਨੂੰ ਕਦੀ ਵੀ, ਕੋਈ ਵੀ ਵੱਖ ਨਹੀਂ ਕਰ ਸਕਦਾ। ਤੁਸੀਂ ਅਨੇਕ ਵਾਰ ਕਮਬਾਇੰਡ ਰਹੇ ਹੋ, ਹੁਣ ਵੀ
ਹੋ ਅਤੇ ਅੱਗੇ ਵੀ ਸਦਾ ਰਹੋਗੇ। ਇਹ ਪੱਕਾ ਹੈ? ਤਾਂ ਇੰਨਾ ਪੱਕਾ ਰਹਿਣਾ। ਤਾਂ ਸਦੈਵ ਸਮ੍ਰਿਤੀ ਰਖੋ
ਕਿ ਕਮਬਾਇੰਡ ਸੀ, ਕਮਬਾਇੰਡ ਹਾਂ ਅਤੇ ਕਮਬਾਇੰਡ ਰਹਾਂਗੇ। ਕਿਸੇ ਦੀ ਤਾਕਤ ਨਹੀਂ ਜੋ ਅਨੇਕ ਵਾਰ ਦੇ
ਕਮਬਾਇੰਡ ਸਵਰੂਪ ਨੂੰ ਵੱਖ ਕਰ ਸਕਣ। ਤਾਂ ਪਿਆਰ ਦੀ ਨਿਸ਼ਾਨੀ ਕੀ ਹੁੰਦੀ ਹੈ? (ਕਮਬਾਇੰਡ ਰਹਿਣਾ)
ਕਿਉਂਕਿ ਸ਼ਰੀਰ ਤੋਂ ਤਾਂ ਮਜਬਰੀ ਵਿੱਚ ਕੀਤੇ - ਕੀਤੇ ਵੱਖ ਰਹਿਣਾ ਪੈਂਦਾ ਹੈ। ਪਿਆਰ ਵੀ ਹੋਵੇ ਪਰ
ਮਜਬੂਰੀ ਨਾਲ ਕਿਤੇ ਵੱਖ ਰਹਿਣਾ ਵੀ ਪੈਂਦਾ ਹੈ। ਪਰ ਏਥੇ ਤਾਂ ਸ਼ਰੀਰ ਦੀ ਕੋਈ ਗਲ ਹੀ ਨਹੀਂ। ਇੱਕ
ਸੈਕੰਡ ਵਿਚ ਕਿੱਥੇ ਤੋਂ ਕਿੱਥੇ ਪਹੁੰਚ ਸਕਦੇ ਹੋ! ਆਤਮਾ ਅਤੇ ਪ੍ਰਮਾਤਮਾ ਦਾ ਸਾਥ ਹੈ। ਪਰਮਾਤਮਾ
ਤਾਂ ਕਿੱਥੇ ਵੀ ਸਾਥ ਨਿਭਾਉਂਦਾ ਹੈ ਅਤੇ ਹਰ ਇੱਕ ਨਾਲ ਕਮਬਾਇੰਡ ਰੂਪ ਨਾਲ ਪ੍ਰੀਤ ਦੀ ਰੀਤ ਨਿਭਾਉਣ
ਵਾਲੇ ਹਨ। ਹਰਇੱਕ ਕੀ ਕਹਿਣਗੇ ਮੇਰਾ ਬਾਬਾ ਹੈ? ਹਰੇਕ ਕਹੇਗਾ ਕਿ ਮੇਰਾ ਬਾਬਾ ਹੈ। ਜਾਂ ਕਹਿਣਗੇ
ਤੇਰਾ ਬਾਬਾ ਹੈ? ਹਰੇਕ ਕਹੇਗਾ ਮੇਰਾ ਬਾਬਾ ਹੈ! ਤਾਂ ਮੇਰਾ ਕਿਉਂ ਕਹਿੰਦੇ ਹੋ? ਅਧਿਕਾਰ ਹੈ ਤਾਂ ਹੀ
ਤਾਂ ਕਹਿੰਦੇ ਹੋ। ਪਿਆਰ ਵੀ ਹੈ ਅਤੇ ਅਧਿਕਾਰ ਵੀ ਹੈ। ਜਿੱਥੇ ਪਿਆਰ ਹੁੰਦਾ ਹੈ ਉੱਥੇ ਅਧਿਕਾਰ ਹੁੰਦਾ
ਹੈ। ਅਧਿਕਾਰ ਦਾ ਨਸ਼ਾ ਹੈ ਨਾ। ਕਿੰਨਾ ਵੱਡਾ ਅਧਿਕਾਰ ਮਿਲਿਆ ਹੈ? ਇਨਾਂ ਵੱਡਾ ਅਧਿਕਾਰ ਸਤਿਯੁਗ
ਵਿੱਚ ਨਹੀਂ ਮਿਲਗਾ! ਕਿਸੀ ਜਨਮ ਵਿੱਚ ਪਰਮਾਤਮ ਅਧਿਕਾਰ ਨਹੀਂ ਮਿਲਦਾ। ਪ੍ਰਾਪਤੀ ਇੱਥੇ ਹੈ।
ਪ੍ਰਲਾਬੱਧ ਸਤਿਯੁਗ ਵਿੱਚ ਹੈ ਪਰ ਪ੍ਰਾਪਤੀ ਦਾ ਸਮਾਂ ਹੁਣ ਹੈ। ਤਾਂ ਜਿਸ ਸਮੇਂ ਪ੍ਰਾਪਤੀ ਹੁੰਦੀ ਹੈ
ਉਸ ਸਮੇਂ ਕਿੰਨੀ ਖੁਸ਼ੀ ਹੁੰਦੀ ਹੈ! ਪ੍ਰਾਪਤ ਹੋ ਗਿਆ ਫਿਰ ਤਾਂ ਕਾਮਨ ਗਲ ਹੋ ਜਾਂਦੀ ਹੈ। ਪਰ ਜਦੋਂ
ਪ੍ਰਾਪਤ ਹੋ ਰਿਹਾ ਹੈ, ਉਸ ਸਮੇਂ ਦਾ ਨਸ਼ਾ ਅਤੇ ਖੁਸ਼ੀ ਅਲੌਕਿਕ ਹੁੰਦੀ ਹੈ! ਤਾਂ ਕਿੰਨੀ ਖੁਸ਼ੀ ਅਤੇ
ਨਸ਼ਾ ਹੈ! ਕਿਉਂਕਿ ਦੇਣ ਵਾਲਾ ਵੀ ਬੇਹੱਦ ਦਾ ਹੈ। ਤਾਂ ਦਾਤਾ ਵੀ ਬੇਹੱਦ ਦਾ ਹੈ ਅਤੇ ਮਿਲਦਾ ਵੀ
ਬੇਹੱਦ ਦਾ ਹੈ। ਤਾਂ ਮਾਲਿਕ ਕਿਸਦੇ ਹੋ ਹੱਦ ਦੇ ਜਾਂ ਬੇਹੱਦ ਦੇ? ਤਿੰਨੇ ਲੋਕ ਆਪਣੇ ਬਣਾ ਦਿੱਤੋ ਹਨ।
ਮੂਲਵਤਨ, ਸੂਕ੍ਸ਼੍ਮਵਤਨ ਸਾਡਾ ਘਰ ਹੈ ਅਤੇ ਸਥੂਲਵਤਨ ਵਿੱਚ ਸਾਡਾ ਰਾਜ ਆਉਣ ਵਾਲਾ ਹੀ ਹੈ। ਤਿੰਨਾਂ
ਲੋਕਾਂ ਦੇ ਅਧਿਕਾਰੀ ਬਣ ਗਏ! ਤਾਂ ਕੀ ਕਹਿਣਗੇ - ਅਧਿਕਾਰੀ ਆਤਮਾਵਾਂ। ਕੋਈ ਅਪ੍ਰਾਪਤੀ ਹੈ? ਤਾਂ ਕੀ
ਗੀਤ ਗਾਉਂਦੇ ਹੋ? (ਪਾਓਣਾ ਸੀ ਉਹ ਪਾ ਲਿਆ) ਪਾਉਣਾ ਸੀ ਉਹ ਪਾ ਲਿਆ, ਹੁਣ ਕੁਝ ਪਾਉਣ ਲਈ ਨਹੀਂ ਰਿਹਾ।
ਤਾਂ ਇਹ ਗੀਤ ਗਾਉਂਦੇ ਹੋ? ਜਾਂ ਕੋਈ ਅਪ੍ਰਾਪਤੀ ਹੈ ਪੈਸਾ ਚਾਹੀਦਾ ਹੈ, ਮਕਾਨ ਚਾਹੀਦਾ ਹੈ! ਨੇਤਾ
ਦੀ ਕੁਰਸੀ ਚਾਹੀਦੀ ਹੈ? ਕੁਝ ਨਹੀਂ ਚਾਹੀਦਾ ਕਿਉਂਕਿ ਕੁਰਸੀ ਹੋਵੇਗੀ ਤਾਂ ਵੀ ਇੱਕ ਜਨਮ ਦਾ ਵੀ
ਭਰੋਸਾ ਨਹੀਂ ਅਤੇ ਤੁਹਾਨੂੰ ਕਿੰਨੀ ਗਰੰਟੀ ਹੈ? 21 ਜਨਮ ਦੀ ਗਾਰੰਟੀ ਹੈ। ਗਾਰੰਟੀ - ਕਾਰਡ ਮਾਇਆ
ਤਾਂ ਚੋਰੀ ਨਹੀਂ ਕਰ ਲੈਂਦੀ ਹੈ? ਜਿਵੇਂ ਇੱਥੇ ਪਾਸਪੋਰਟ ਖੋਹ ਲੈਂਦੇ ਹਨ ਤਾਂ ਕਿੰਨੀ ਮੁਸ਼ਕਿਲ ਹੋ
ਜਾਂਦੀ ਹੈ! ਤਾਂ ਗਾਰੰਟੀ - ਕਾਰਡ ਮਾਇਆ ਤਾਂ ਨਹੀਂ ਲੈ ਲੈਂਦੀ ਹੈ? ਛੁਪਾ - ਛੁਪੀ ਕਰਦੀ ਹੈ। ਫਿਰ
ਤੁਸੀਂ ਕੀ ਕਰਦੇ ਹੋ? ਪਰ ਅਜਿਹੇ ਸ਼ਕਤੀਸ਼ਾਲੀ ਬਣੋ ਜੋ ਮਾਇਆ ਦੀ ਹਿੰਮਤ ਨਹੀਂ।
4) ਹਰ ਕਰਮ ਤ੍ਰਿਕਾਲਦਰਸ਼ੀ
ਬਣਕੇ ਕਰੋ
ਸਭ ਆਪਣੇ ਨੂੰ ਤਖ਼ਤ -
ਨਸ਼ੀਨ ਆਤਮਾਵਾਂ ਅਨੁਭਵ ਕਰਦੇ ਹੋ? ਹੁਣ ਤਖ਼ਤ ਮਿਲਿਆ ਹੈ ਜਾਂ ਭਵਿੱਖ ਵਿੱਚ ਮਿਲਣਾ ਹੈ, ਕੀ ਕਹੋਗੇ?
ਸਭ ਤਖ਼ਤ ਤੇ ਬੈਠਣਗੇ? (ਦਿਲਤਖ਼ਤ ਬਹੁਤ ਵੱਡਾ ਹੈ) ਦਿਲਤਖ਼ਤ ਤਾਂ ਵੱਡਾ ਹੈ ਪਰ ਸਤਿਯੁਗ ਦੇ ਤਖ਼ਤ ਤੇ
ਇੱਕ ਸਮੇਂ ਵਿੱਚ ਕਿੰਨੇ ਬੈਠਣਗੇ? ਤਖ਼ਤ ਤੇ ਭਲੇ ਕੋਈ ਬੈਠੇ ਪਰ ਤਖ਼ਤ ਅਧਿਕਾਰੀ ਰਾਇਲ ਫੈਮਿਲੀ ਵਿੱਚ
ਤਾਂ ਆਵੋਗੇ ਨਾ। ਤਖ਼ਤ ਤੇ ਇਕੱਠੇ ਤਾਂ ਨਹੀਂ ਬੈਠ ਸਕੋਗੇ! ਇਸ ਸਮੇਂ ਸਭ ਤਖ਼ਤ ਨਸ਼ੀਨ ਬਣ ਸਕਦੇ ਹਨ।
ਇਸ ਸਮੇਂ ਸਭ ਤਖ਼ਤ - ਨਸ਼ੀਨ ਹਨ ਇਸਲਈ ਇਸ ਜਨਮ ਦਾ ਮਹੱਤਵ ਹੈ। ਜਿਨਾਂ ਚਾਹੁਣ, ਜੋ ਚਾਹੁਣ ਦਿਲਤਖਤ -
ਨਸ਼ੀਨ ਬਣ ਸਕਦੇ ਹਨ। ਇਸ ਸਮੇਂ ਹੋਰ ਕੋਈ ਤਖ਼ਤ ਹੈ? ਕਿਹੜਾ ਤਖ਼ਤ ਹੈ? (ਅਕਾਲਤਖ਼ਤ) ਤੁਸੀਂ ਅਵਿਨਾਸ਼ੀ
ਆਤਮਾ ਦਾ ਤਖ਼ਤ ਇਹ ਭ੍ਰਿਕੁਟੀ ਹੈ। ਤਾਂ ਭ੍ਰਿਕੁਟੀ ਦੇ ਤਖ਼ਤ - ਨਸ਼ੀਨ ਵੀ ਹੋ ਅਤੇ ਦਿਲਤਖ਼ਤ - ਨਸ਼ੀਨ
ਵੀ ਹੋ। ਡਬਲ ਤਖ਼ਤ ਹੈ ਨਾ! ਨਸ਼ਾ ਹੈ ਕਿ ਮੈਂ ਆਤਮਾ ਭ੍ਰਿਕੁਟੀ ਦੇ ਅਕਾਲਤਖ਼ਤ - ਨਸ਼ੀਨ ਹਾਂ। ਤਖ਼ਤ
ਨਸ਼ੀਨ ਆਤਮ ਦਾ ਸਵ ਤੇ ਰਾਜ ਹੈ, ਇਸਲਈ ਸਵਰਾਜ ਅਧਿਕਾਰੀ ਹਨ। ਸਵਰਾਜ ਅਧਿਕਾਰੀ ਹਾਂ ਇਹ ਸਮ੍ਰਿਤੀ
ਸਹਿਜ ਹੀ ਬਾਪ ਦਵਾਰਾ ਸਰਵ ਪ੍ਰਾਪਤੀ ਦਾ ਅਨੁਭਵ ਕਰਾਏਗੀ। ਤਾਂ ਤਿੰਨੋ ਹੀ ਤਖ਼ਤ ਦੀ ਨਾਲੇਜ਼ ਹੈ।
ਨਾਲੇਜਫੁੱਲ ਹੋ ਨਾ! ਪਾਵਰਫੁੱਲ ਵੀ ਹੋ ਜਾਂ ਸਿਰਫ਼ ਨਾਲੇਜਫੁੱਲ ਹੋ? ਜਿੰਨੇ ਨਾਲਜੇਫੁੱਲ ਹੋ, ਓਨੇ
ਹੀ ਪਾਵਰਫੁੱਲ ਹੋ ਜਾਂ ਨਾਲੇਜਫੁੱਲ ਜਿਆਦਾ, ਪਾਵਰਫੁੱਲ ਘੱਟ? ਨਾਲੇਜ ਵਿੱਚ ਜ਼ਿਆਦਾ ਹੁਸ਼ਿਆਰ ਹੋ!
ਨਾਲੇਜਫੁੱਲ ਅਤੇ ਪਾਵਰਫੁੱਲ ਦੋਵੇਂ ਹੀ ਨਾਲ -ਨਾਲ। ਤਾਂ ਤਿੰਨੋ ਤਖ਼ਤ ਦੀ ਸਮ੍ਰਿਤੀ ਸਦਾ ਰਹੇ।
ਗਿਆਨ ਵਿੱਚ ਤਿੰਨ ਦਾ
ਮਹੱਤਵ ਹੈ। ਤ੍ਰਿਕਾਲਦਰਸ਼ੀ ਵੀ ਬਣਦੇ ਹਨ। ਤਿੰਨਾਂ ਕਾਲਾਂ ਨੂੰ ਜਾਣਦੇ ਹੋ। ਜਾਂ ਸਿਰਫ਼ ਵਰਤਮਾਨ ਨੂੰ
ਜਾਣਦੇ ਹੋ? ਕੋਈ ਵੀ ਕਰਮ ਕਰਦੇ ਹੋ ਤਾਂ ਤ੍ਰਿਕਾਲਦਰਸ਼ੀ ਬਣਕੇ ਕਰਮ ਕਰਦੇ ਹੋ ਜਾਂ ਸਿਰਫ਼ ਇੱਕਦਰਸ਼ੀ
ਬਣਕੇ ਕਰਮ ਕਰਦੇ ਹੋ? ਕੀ ਹੋ ਇੱਕ ਦਰਸ਼ੀ ਜਾਂ ਤ੍ਰਿਕਾਲਦਰਸ਼ੀ? ਤਾਂ ਕਲ ਕੀ ਹੋਣ ਵਾਲਾ ਹੈ ਉਹ ਜਾਣਦੇ
ਹੋ? ਕਹੋ ਅਸੀਂ ਇਹ ਜਾਣਦੇ ਹਾਂ ਕਿ ਕਲ ਜੋ ਹੋਵੇਗਾ ਉਹ ਬਹੁਤ ਚੰਗਾ ਹੋਵੇਗਾ। ਇਹ ਤੇ ਜਾਣਦੇ ਹੋ
ਨਾ! ਤਾਂ ਤ੍ਰਿਕਾਲਦਰਸ਼ੀ ਹੋਏ ਨਾ। ਜੋ ਹੋ ਗਿਆ ਉਹ ਵੀ ਚੰਗਾ, ਜੋ ਹੋ ਰਿਹਾ ਹੈ ਉਹ ਹੋਰ ਵੀ ਚੰਗਾ
ਅਤੇ ਜੋ ਹੋਣ ਵਾਲਾ ਹੈ ਉਹ ਹੋਰ ਬਹੁਤ ਚੰਗਾ! ਇਹ ਨਿਸ਼ਚੇ ਹੈ ਨਾ ਕਿ ਚੰਗੇ ਤੇ ਚੰਗਾ ਹੋਣਾ ਹੈ, ਬੁਰਾ
ਹੋ ਨਹੀਂ ਸਕਦਾ। ਕਿਉਂ? ਚੰਗੇ ਤੇ ਚੰਗਾ ਬਾਪ ਮਿਲਿਆ, ਚੰਗੇ ਤੇ ਚੰਗੇ ਆਪ ਬਣੇ, ਚੰਗੇ ਤੇ ਚੰਗੇ
ਕਰਮ ਕਰ ਰਹੇ ਹੋ ਤਾਂ ਸਭ ਚੰਗਾ ਹੈ ਨਾ। ਕਿ ਥੋੜਾ ਬੁਰਾ, ਥੋੜਾ ਚੰਗਾ ਹੈ? ਜਦੋਂ ਪਤਾ ਪੈ ਗਿਆ ਹੈ
ਕਿ ਮੈਂ ਸ਼ੇਸ਼ਠ ਆਤਮਾ ਹਾਂ, ਤਾਂ ਸ਼੍ਰੇਸ਼ਠ ਆਤਮਾ ਦਾ ਸੰਕਲਪ, ਬੋਲ, ਕਰਮ ਚੰਗਾ ਹੋਵੇਗਾ ਨਾ! ਤਾਂ ਇਹ
ਸਦਾ ਸਮ੍ਰਿਤੀ ਰੱਖੋ ਕਿ ਕਲਿਆਣਕਾਰੀ ਬਾਪ ਮਿਲਿਆ ਤਾਂ ਸਦਾ ਕਲਿਆਣ ਹੀ ਕਲਿਆਣ ਹੈ। ਬਾਪ ਨੂੰ ਕਹਿੰਦੇ
ਹੀ ਹਨ ਵਿਸ਼ਵ - ਕਲਿਆਣਕਾਰੀ ਅਤੇ ਤੁਸੀਂ ਮਾਸਟਰ ਵਿਸ਼ਵ - ਕਲਿਆਣਕਾਰੀ ਹੋ! ਤਾਂ ਜੋ ਵਿਸ਼ਵ ਦਾ ਕਲਿਆਣ
ਕਰਨ ਵਾਲਾ ਹੈ ਉਸਦਾ ਅਕਲਿਆਣ ਹੋ ਹੀ ਨਹੀਂ ਸਕਦਾ ਇਸਲਈ ਇਹ ਨਿਸ਼ਚੇ ਰੱਖੋ ਕਿ ਹਰ ਸਮੇਂ, ਹਰ ਕਰਮ,
ਹਰ ਸੰਕਲਪ ਕਲਿਆਣਕਾਰੀ ਹੈ। ਸੰਗਮਯੁਗ ਨੂੰ ਵੀ ਨਾਮ ਦਿੰਦੇ ਹਨ ਕਲਿਆਣਕਾਰੀ ਯੁਗ। ਤਾਂ ਅਕਲਿਆਣ ਨਹੀਂ
ਹੋ ਸਕਦਾ। ਤਾਂ ਕੀ ਯਾਦ ਰੱਖੋਗੇ? ਜੋ ਹੋ ਰਿਹਾ ਹੈ ਉਹ ਚੰਗਾ ਅਤੇ ਜੋ ਹੋਣ ਵਾਲਾ ਉਹ ਬਹੁਤ - ਬਹੁਤ
ਚੰਗਾ। ਤਾਂ ਇਹ ਸਮ੍ਰਿਤੀ ਸਦਾ ਅੱਗੇ ਵਧਾਉਂਦੀ ਰਹੇਗੀ। ਅੱਛਾ, ਸਭ ਕੋਨੇ - ਕੋਨੇ ਵਿੱਚ ਬਾਪ ਦਾ
ਝੰਡਾ ਲਹਿਰਾ ਰਹੇ ਹੋ। ਸਭ ਬਹੁਤ ਹਿੰਮਤ ਅਤੇ ਤੀਵਰ ਪੁਰਸ਼ਾਰਥ ਨਾਲ ਅੱਗੇ ਵੱਧ ਰਹੇ ਹੋ ਅਤੇ ਸਦਾ
ਵੱਧਦੇ ਰਹੋਗੇ। ਫਿਊਚਰ ਦਿਖਾਈ ਦਿੰਦਾ ਹੈ ਨਾ। ਕੋਈ ਵੀ ਪੁੱਛੇ ਤੁਹਾਡਾ ਭਵਿੱਖ ਕੀ ਹੈ? ਤਾਂ ਬੋਲੋ
ਸਾਨੂੰ ਪਤਾ ਹੈ, ਬਹੁਤ ਚੰਗਾ ਹੈ। ਚੰਗਾ।
ਵਰਦਾਨ:-
ਆਪਣੇ ਮਸਤਕ ਤੇ
ਸ਼੍ਰੇਸ਼ਠ ਭਾਗ ਦੀ ਲਕੀਰ ਦੇਖਦੇ ਹੋਏ ਸਰਵ ਚਿੰਤਾਵਾਂ ਤੋਂ ਮੁਕਤ ਬੇਫ਼ਿਕਰ ਬਾਦਸ਼ਾਹ ਭਵ
ਬੇਫ਼ਿਕਰ ਰਹਿਣ ਦੀ
ਬਾਦਸ਼ਾਹੀ ਸਭ ਬਾਦਸ਼ਾਹੀਆ ਨਾਲੋਂ ਸ਼੍ਰੇਸ਼ਠ ਹੈ। ਜੇਕਰ ਕੋਈ ਤਾਜ਼ ਪਹਿਣਕੇ ਤਖ਼ਤ ਤੇ ਬੈਠ ਜਾਏ ਅਤੇ ਫ਼ਿਕਰ
ਕਰਦਾ ਰਹੇ ਤਾਂ ਇਹ ਤਖ਼ਤ ਹੋਇਆ ਜਾਂ ਚਿੰਤਾ? ਭਾਗ ਵਿਧਾਤਾ ਭਗਵਾਨ ਨੇ ਤੁਹਾਡੇ ਮਸਤਕ ਤੇ ਸ਼੍ਰੇਸ਼ਠ
ਭਾਗ ਦੀ ਲਕੀਰ ਖਿੱਚ ਦਿੱਤੀ, ਬੇਫ਼ਿਕਰ ਬਾਦਸ਼ਾਹ ਹੋ ਗਏ। ਤਾਂ ਸਦਾ ਮਸਤਕ ਤੇ ਸ਼੍ਰੇਸ਼ਠ ਭਾਗ ਦੀ ਲਕੀਰ
ਦੇਖਦੇ ਰਹੋ - ਵਾਹ ਮੇਰਾ ਸ਼੍ਰੇਸ਼ਠ ਈਸ਼ਵਰੀ ਭਾਗ, ਇਸੀ ਫਾਖੁਰ ਵਿੱਚ ਰਹੋ ਤਾਂ ਸਭ ਫਿਕਰਾਤਾਂ (ਚਿੰਤਾਵਾਂ)
ਸਮਾਪਤ ਹੋ ਜਾਣਗੀਆਂ।
ਸਲੋਗਨ:-
ਇਕਾਗਰਤਾ ਦੀ
ਸ਼ਕਤੀ ਦਵਾਰਾ ਰੂਹਾਂ ਦਾ ਆਵਾਹਨ ਕਰ ਰੂਹਾਨੀ ਸੇਵਾ ਕਰਨਾ ਹੀ ਸੱਚੀ ਸੇਵਾ ਹੈ।