08.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ :- ਮੈਂ ਸਦਾ ਵਾਣੀ ਤੋਂ ਪਰੇ ਹਾਂ , ਮੈਂ ਆਇਆ ਹਾਂ ਤੁਹਾਨੂੰ ਬੱਚਿਆਂ ਨੂੰ ਉਪਰਾਮ ਬਣਾਉਣ , ਹੁਣ ਤੁਹਾਡੀ ਸਭ ਦੀ ਵਾਣਪ੍ਰਸਥ ਅਵਸਥਾ ਹੈ , ਹੁਣ ਵਾਣੀ ਤੋਂ ਪਰੇ ਘਰ ਜਾਣਾ ਹੈ ।

ਪ੍ਰਸ਼ਨ:-
ਅੱਛਾ ਪੁਰਸ਼ਾਰਥੀ ਸਟੂਡੈਂਟ ਕਿਸ ਨੂੰ ਕਹਾਂਗੇ? ਉਨ੍ਹਾਂ ਦੀ ਮੁੱਖ ਨਿਸ਼ਨੀ ਸੁਨਾਓ?

ਉੱਤਰ:-
ਅੱਛਾ ਪੁਰਸ਼ਾਰਥੀ ਸਟੂਡੈਂਟ ਉਹ, ਜੋ ਆਪਣੇ ਆਪ ਨਾਲ ਗੱਲਾਂ ਕਰਨੀਆਂ ਜਾਣਦਾ ਹੋਵੇ, ਸੂਖਸ਼ਮ ਸਟੱਡੀ ਕਰਦਾ ਹੋਵੇ। ਪੁਰਸ਼ਾਰਥੀ ਸਟੂਡੈਂਟ ਸਦਾ ਆਪਣੀ ਜਾਂਚ ਕਰਦੇ ਰਹਿਣਗੇ ਕਿ ਸਾਡੇ ਵਿੱਚ ਕੋਈ ਆਸੁਰੀ ਸਵਭਾਵ ਤਾਂ ਨਹੀਂ ਹੈ? ਦੈਵੀਗੁਣ ਕਿਥੋਂ ਤਕ ਧਾਰਨ ਕੀਤੇ ਹਨ? ਉਹ ਆਪਣਾ ਰਜਿਸਟਰ ਰੱਖਦੇ ਹਨ ਕਿ ਭਾਈ-ਭਾਈ ਦੀ ਦ੍ਰਿਸ਼ਟੀ ਸਦਾ ਰਹਿੰਦੀ ਹੈ।? ਕ੍ਰਿਮੀਨਲ ਖਿਆਲਾਤ ਤੇ ਨਹੀਂ ਚਲਦੇ ਹਨ?


ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ, ਜੋ ਵੀ ਵਾਣੀ ਤੋਂ ਪਰੇ ਜਾਣ ਲਈ, ਮਤਲਬ ਘਰ ਜਾਣ ਦੇ ਲਈ ਪੁਰਸ਼ਾਰਥ ਕਰ ਰਹੇ ਹਨ। ਉਹ ਸਾਰੀਆਂ ਆਤਮਾਵਾਂ ਦਾ ਘਰ ਹੈ। ਤੁਸੀਂ ਸਮਝਦੇ ਹੋ ਹੁਣ ਅਸੀਂ ਇਹ ਸ਼ਰੀਰ ਛੱਡ ਕੇ ਘਰ ਜਾਣਾ ਹੈ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਹਾਨੂੰ ਘਰ ਲੈ ਜਾਣ ਦੇ ਅਰਥ, ਇਸਲਈ ਇਸ ਦੇਹ ਤੇ ਦੇਹ ਦੇ ਸੰਬੰਧਾਂ ਤੋਂ ਉਪਰਾਮ ਹੋਣਾ ਹੈ। ਇਹ ਤਾਂ ਛੀ-ਛੀ ਦੁਨੀਆ ਹੈ। ਇਹ ਵੀ ਆਤਮਾ ਜਾਣਦੀ ਹੈ ਅਸੀਂ ਹੁਣ ਘਰ ਜਾਣਾ ਹੈ। ਬਾਪ ਆਇਆ ਹੈ ਪਾਵਨ ਬਣਾਉਣ ਦੇ ਲਈ। ਫਿਰ ਤੋਂ ਅਸੀਂ ਪਾਵਨ ਦੁਨੀਆ ਵਿੱਚ ਜਾਣਾ ਹੈ। ਇਹ ਅੰਦਰ ਵਿਚਾਰ ਸਾਗਰ ਮੰਥਨ ਹੋਣਾ ਚਾਹੀਦਾ ਹੈ। ਹੋਰ ਕਿਸੇ ਨੂੰ ਇੱਦਾਂ ਦੇ ਵਿਚਾਰ ਨਹੀਂ ਆਉਣਗੇ। ਤੁਸੀ ਸਮਝਦੇ ਹੋ ਅਸੀਂ ਖੁੱਦ ਆਪਣੇ ਦਿਲ ਨਾਲ ਇਹ ਸ਼ਰੀਰ ਛੱਡ ਆਪਣੇ ਘਰ ਜਾਕੇ ਫਿਰ ਨਵੇਂ ਪਵਿੱਤਰ ਸਬੰਧ ਨਾਲ, ਨਵੀਂ ਦੁਨੀਆਂ ਵਿੱਚ ਆਵਾਂਗੇ। ਇਹ ਸਮ੍ਰਿਤੀ ਵੀ ਬਹੁਤ ਥੋੜਿਆਂ ਨੂੰ ਰਹਿੰਦੀ ਹੈ। ਬਾਪ ਕਹਿੰਦੇ ਹਨ ਛੋਟੇ, ਵੱਡੇ, ਬੁੱਢੇ ਆਦਿ ਸਭ ਨੇ ਵਾਪਿਸ ਜਾਣਾ ਹੈ। ਫਿਰ ਨਵੀਂ ਦੁਨੀਆਂ ਦੇ ਪਾਵਨ ਸਬੰਧ ਵਿੱਚ ਆਉਣਾ ਹੈ। ਘੜੀ-ਘੜੀ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਅਸੀਂ ਹੁਣ ਘਰ ਜਾਣ ਦੇ ਲਈ ਤਿਆਰੀ ਕਰ ਰਹੇ ਹਾਂ। ਜੋ ਕਰਨਗੇ ਉਹ ਹੀ ਨਾਲ ਜਾਣਗੇ। ਜੋ ਹੁਣ ਈਸ਼ਵਰ ਅਰਥ ਕਰਦੇ ਹਨ ਉਹ ਜਾਕੇ ਪਦਮਾਪਤੀ ਬਣਦੇ ਹਨ ਨਵੀਂ ਦੁਨੀਆਂ ਦੇ ਵਿੱਚ। ਉਹ ਲੋਕ ਇਸ ਪੁਰਾਣੀ ਦੁਨੀਆਂ ਵਿੱਚ ਇਨਡਾਇਰੈਕਟ ਕਰਦੇ ਹਨ। ਸੱਮਝਦੇ ਹਨ ਈਸ਼ਵਰ ਇਸ ਦਾ ਫ਼ਲ ਦੇਣਗੇ। ਹੁਣ ਬਾਪ ਸਮਝਾਉਂਦੇ ਹਨ ਉਹ ਤੁਹਾਨੂੰ ਅਲਪ ਕਾਲ ਕਸ਼ਨਭੰਗੁਰ ਮਿਲਦਾ ਹੈ। ਹੁਣ ਮੈਂ ਆਇਆ ਹਾਂ ਤੁਹਾਨੂੰ ਰਾਏ ਦਿੰਦਾ ਹਾਂ - ਹੁਣ ਜੋ ਦੇਵੋਗੇ ਉਹ ਤੁਹਾਨੂੰ 21 ਜਨਮ ਦੇ ਲਈ ਪਦਮ ਹੋ ਕੇ ਮਿਲੇਗਾ। ਤੁਸੀਂ ਸਮਝਦੇ ਹੋ ਵੱਡੇ ਘਰ ਵਿੱਚ ਜਾਕੇ ਜਨਮ ਲਵਾਂਗੇ। ਅਸੀਂ ਤਾਂ ਨਾਰਾਇਣ ਅਥਵਾ ਲਕਸ਼ਮੀ ਬਣਾਗੇ। ਤਾਂ ਫਿਰ ਇੰਨੀ ਮੇਹਨਤ ਕਰਨੀ ਚਾਹੀਦੀ ਹੈ। ਅਸੀਂ ਇਸ ਪੁਰਾਣੀ ਛੀ-ਛੀ ਦੁਨੀਆਂ ਤੋਂ ਜਾਣ ਦੀ ਤਿਆਰੀ ਕਰ ਰਹੇ ਹਾਂ। ਇਹ ਪੁਰਾਣੀ ਦੁਨੀਆਂ ਪੁਰਾਣਾ ਸ਼ਰੀਰ ਛੱਡਣਾ ਹੈ। ਇਸ ਤਰ੍ਹਾਂ ਤਿਆਰ ਰਹਿਣ ਚਾਹੀਦਾ ਹੈ ਜੋ ਪਿਛਾੜੀ ਦੇ ਸਮੇਂ ਕੋਈ ਵੀ ਯਾਦ ਨਾ ਆਏ। ਜੇਕਰ ਪੁਰਾਣੀ ਦੁਨੀਆਂ ਜਾਂ ਮਿੱਤਰ ਸਬੰਧੀ ਯਾਦ ਆਏ ਤਾਂ ਕੀ ਗਤੀ ਹੋਵੇਗੀ? ਤੁਸੀਂ ਕਹਿੰਦੇ ਹੋ ਨਾ ਅੰਤਕਾਲ ਜੋ ਇਸਤ੍ਰੀ ਸਿਮਰੇ..ਇਸ ਲਈ ਬਾਪ ਨੂੰ ਫਾਲੋ ਕਰਨਾ ਚਾਹੀਦਾ ਹੈ। ਇਵੇਂ ਨਹੀਂ, ਕਿ ਬਾਬਾ ਬੁਢਾ ਹੈ ਇਸਲਈ ਸਮਝਦੇ ਹਨ ਇਹ ਸ਼ਰੀਰ ਛੱਡਣਾ ਹੀ ਹੈ। ਨਹੀਂ, ਤੁਸੀਂ ਸਭ ਬੁਢੇ ਹੋ। ਸਭ ਦੀ ਵਾਣਪ੍ਰਸਥ ਅਵਸਥਾ ਹੈ, ਸਭ ਨੇ ਵਾਪਿਸ ਜਾਣਾ ਹੈ ਇਸ ਲਈ ਬਾਪ ਕਹਿੰਦੇ ਹਨ ਇਸ ਪੁਰਾਣੀ ਦੁਨੀਆਂ ਤੋਂ ਬੁੱਧੀਯੋਗ ਤੋੜ ਦੇਵੋ। ਹੁਣ ਤਾਂ ਜਾਣਾ ਹੈ ਆਪਣੇ ਘਰ। ਫਿਰ ਜਿਨਾਂ ਉੱਥੇ ਠਹਿਰਨਾ ਹੋਵੇਗਾ ਉੱਨਾ ਉੱਥੇ ਠਹਿਰਾਂਗੇ। ਜਿਨ੍ਹਾਂ ਪਿੱਛੇ ਪਾਰਟ ਹੋਵੇਗਾ ਤਾਂ ਪਿੱਛੇ ਸ਼ਰੀਰ ਧਾਰਨ ਕਰਕੇ ਪਾਰਟ ਵਜਉਣਗੇ। ਕਈ ਤਾਂ 100 ਸਾਲ ਘੱਟ 5 ਹਜ਼ਾਰ ਸਾਲ ਵੀ ਸ਼ਾਂਤੀਧਾਮ ਵਿੱਚ ਰਹਿਣਗੇ। ਪਿਛਾੜੀ ਨੂੰ ਆਉਣਗੇ। ਜਿਵੇਂ ਕਾਸ਼ੀ ਕਲਵਟ ਖਾਂਦੇ ਹਨ, ਸਭ ਪਾਪ ਝੱਟ ਖ਼ਲਾਸ ਹੋ ਜਾਂਦੇ ਹਨ। ਪਿਛਾੜੀ ਵਿੱਚ ਆਉਣ ਵਾਲਿਆ ਦੇ ਪਾਪ ਕੀ ਹੋਣਗੇ! ਆਏ ਅਤੇ ਗਏ। ਬਾਕੀ ਮੋਕਸ਼ ਕਿਸੇ ਨੂੰ ਮਿਲ ਨਹੀਂ ਸਕਦਾ। ਉੱਥੇ ਰਹਿ ਕੇ ਕੀ ਕਰਨਗੇ। ਪਾਰਟ ਤਾਂ ਜ਼ਰੂਰ ਵਜਾਉਣਾ ਹੀ ਹੈ। ਤੁਹਾਡਾ ਪਾਰਟ ਹੈ ਸ਼ੁਰੂ ਵਿੱਚ ਆਉਣ ਦਾ। ਤਾਂ ਬਾਪ ਕਹਿੰਦੇ ਹਨ - ਬੱਚੇ, ਇਸ ਪੁਰਾਣੀ ਦੁਨੀਆਂ ਨੂੰ ਭੁੱਲਦੇ ਜਾਵੋ। ਹੁਣ ਤਾਂ ਚੱਲਣਾ ਹੈ, 84 ਦਾ ਪਾਰਟ ਪੁਰਾ ਹੋਇਆ। ਤੁਸੀਂ ਪਤਿਤ ਬਣ ਗਏ ਹੋ। ਹੁਣ ਫਿਰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਦੈਵੀਗੁਣ ਵੀ ਧਾਰਨ ਕਰੋ।

ਬਾਪ ਸਮਝਾਉਂਦੇ ਹਨ - ਬੱਚੇ ਆਪਣੀ ਜਾਂਚ ਕਰਦੇ ਰਹੋ - ਸਾਡੇ ਵਿੱਚ ਕੋਈ ਆਸੁਰੀ ਸਵਭਾਵ ਤਾਂ ਨਹੀਂ ਹੈ? ਤੁਹਾਡਾ ਦੈਵੀ ਸਵਭਾਵ ਹੋਣਾ ਚਾਹੀਦਾ ਹੈ। ਉਸਦੇ ਲਈ ਚਾਰਟ ਰੱਖੋ ਤਾਂ ਪੱਕੇ ਹੁੰਦੇ ਜਾਓਗੇ। ਪ੍ਰੰਤੂ ਮਾਇਆ ਐਸੀ ਹੈ ਜੋ ਚਾਰਟ ਰੱਖਣ ਨਹੀਂ ਦਿੰਦੀ। ਦੋ-ਚਾਰ ਦਿਨ ਰੱਖ ਕੇ ਫਿਰ ਛੱਡ ਦਿੰਦੇ ਹਨ ਕਿਉਂਕਿ ਤਕਦੀਰ ਵਿੱਚ ਨਹੀਂ ਹੈ। ਤਕਦੀਰ ਵਿੱਚ ਹੋਵੇਗਾ ਤਾਂ ਬੜੀ ਚੰਗੀ ਤਰ੍ਹਾਂ ਰਜਿਸਟਰ ਰੱਖਣਗੇ। ਫਿਰ ਦੇਖਣਾ ਹੈ ਅਸੀਂ ਰੋਜ਼ ਜਾਂਦੇ ਹਾਂ? ਦੈਵੀ ਗੁਣ ਧਾਰਨ ਕਰਦੇ ਹਾਂ? ਭਾਈ-ਭੈਣ ਦੇ ਸਬੰਧ ਤੋਂ ਵੀ ਉੱਚੇ ਜਾਣਾ ਹੈ। ਸਿਰਫ਼ ਰੂਹਾਨੀ ਦ੍ਰਿਸ਼ਟੀ ਭਾਈ-ਭਾਈ ਦੀ ਚਾਹੀਦੀ ਹੈ। ਅਸੀਂ ਆਤਮਾ ਹਾਂ। ਕਿਸੇ ਦੀ ਕ੍ਰਿਮੀਨਲ ਦ੍ਰਿਸ਼ਟੀ ਨਹੀਂ। ਭਾਈ-ਭੈਣ ਦਾ ਸਬੰਧ ਵੀ ਇਸ ਲਈ ਹੈ ਕਿਓਂਕਿ ਤੁਸੀਂ ਬ੍ਰਹਮਾਕੁਮਾਰ - ਕੁਮਰੀਆਂ ਹੋ। ਇਕ ਬਾਪ ਦੇ ਬੱਚੇ ਹੋ। ਇਸ ਸੰਗਮਯੁੱਗ ਤੇ ਹੀ ਭਾਈ-ਭੈਣ ਦੇ ਸਬੰਧ ਵਿੱਚ ਰਹਿੰਦੇ ਹਾਂ। ਤਾਂ ਵਿਕਾਰ ਦੀ ਦ੍ਰਿਸ਼ਟੀ ਬੰਦ ਹੋ ਜਾਵੇ। ਇਕ ਬਾਪ ਨੂੰ ਹੀ ਯਾਦ ਕਰਨਾ ਹੈ। ਵਾਣੀ ਤੋਂ ਵੀ ਪਰੇ ਜਾਣਾ ਹੈ। ਇਵੇਂ-ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹਨ। ਇਹ ਹੈ ਸੂਖਸ਼ਮ ਸਟੱਡੀ, ਇਸ ਵਿੱਚ ਆਵਾਜ਼ ਕਰਨ ਦੀ ਦਰਕਾਰ ਨਹੀਂ। ਇਹ ਤਾਂ ਬਚਿਆਂ ਨੂੰ ਸਮਝਾਉਣ ਲਈ ਆਵਾਜ਼ ਵਿੱਚ ਆਉਣਾ ਪੈਂਦਾ ਹੈ। ਵਾਣੀ ਤੋਂ ਪਰੇ ਜਾਣ ਲਈ ਵੀ ਸਮਝਾਉਨਾ ਪੈਂਦਾ ਹੈ। ਹੁਣ ਵਾਪਿਸ ਜਾਣਾ ਹੈ।

ਬਾਪ ਨੂੰ ਬੁਲਾਇਆ ਹੈ ਕਿ ਆਓ, ਸਾਨੂੰ ਨਾਲ ਲੈ ਜਾਓ। ਅਸੀਂ ਪਤਿਤ ਹਾਂ, ਵਾਪਿਸ ਜਾ ਨਹੀਂ ਸਕਦੇ। ਪਤਿਤ ਦੁਨੀਆਂ ਵਿੱਚ ਹੁਣ ਪਾਵਨ ਕੌਣ ਬਣਾਏ! ਸਾਧੂ ਸੰਤ ਆਦਿ ਕੋਈ ਪਾਵਨ ਬਣਾ ਨਹੀਂ ਸਕਦੇ। ਖੁੱਦ ਹੀ ਪਾਵਨ ਹੋਣ ਦੇ ਲਈ ਗੰਗਾ ਇਸ਼ਨਾਨ ਕਰਦੇ ਹਨ। ਬਾਪ ਨੂੰ ਜਾਣਦੇ ਨਹੀਂ। ਜਿਨ੍ਹਾਂ ਨੇ ਕਲਪ ਪਹਿਲੇ ਜਾਣਿਆ ਹੈ, ਉਹ ਹੀ ਹੁਣ ਪੁਰਸ਼ਾਰਥ ਕਰ ਰਹੇ ਹਨ। ਇਹ ਪੁਰਸ਼ਾਰਥ ਵੀ ਬਾਪ ਬਿਨਾਂ ਕੋਈ ਕਰਵਾ ਨਹੀਂ ਸਕਦਾ। ਬਾਪ ਹੀ ਸਭ ਤੋਂ ਉੱਚੇ ਹਨ। ਇਵੇਂ ਬਾਪ ਨੂੰ ਪੱਥਰ ਠੀਕਰ ਵਿੱਚ ਕਹਿਣ ਨਾਲ ਮਨੁੱਖ ਦਾ ਕੀ ਹਾਲ ਹੋ ਗਿਆ ਹੈ! ਸੀੜੀ ਉਤਰਦੇ ਹੀ ਆਏ ਹਨ। ਕਿੱਥੇ ਉਹ ਸੰਪੂਰਨ ਨਿਰਵਿਕਾਰੀ, ਕਿੱਥੇ ਇਹ ਸੰਪੂਰਨ ਵਿਕਾਰੀ। ਇਨਾਂ ਗਲਾਂ ਨੂੰ ਮੰਨਣਗੇ ਵੀ ਉਹ ਜਿਨ੍ਹਾਂ ਨੇ ਕਲਪ ਪਹਿਲੋਂ ਮੰਨਿਆ ਹੋਵੇਗਾ। ਤੁਹਾਡਾ ਫ਼ਰਜ਼ ਹੈ ਜੋ ਵੀ ਆਏ ਉਨ੍ਹਾਂ ਨੂੰ ਬਾਪ ਦਾ ਫਰਮਾਨ ਦੱਸਣਾ। ਸੀੜੀ ਦੇ ਚਿੱਤਰ ਤੇ ਸਮਝਾਓ। ਸਾਰਿਆਂ ਦੀ ਅਜੇ ਵਾਣਪ੍ਰਸਥ ਅਵਸਥਾ ਹੈ। ਸਾਰੇ ਸ਼ਾਂਤੀਧਾਮ ਅਤੇ ਸੁਖਧਾਮ ਵਿੱਚ ਜਾਣਗੇ। ਸੁਖਧਾਮ ਵਿੱਚ ਉਹ ਜਾਣਗੇ ਜੋ ਆਤਮਾ ਨੂੰ ਬੁਧੀਯੋਗ ਬਲ ਨਾਲ ਸੰਪੂਰਨ ਪਵਿੱਤਰ ਬਣਾਉਣਗੇ। ਭਾਰਤ ਦਾ ਪ੍ਰਾਚੀਨ ਯੋਗ ਵੀ ਗਾਇਆ ਹੋਇਆ ਹੈ। ਆਤਮਾ ਨੂੰ ਹੁਣ ਸਮ੍ਰਿਤੀ ਆਉਂਦੀ ਹੈ ਬਰੋਬਰ ਅਸੀਂ ਪਹਿਲੇ-ਪਹਿਲੇ ਆਏ ਹਾਂ। ਹੁਣ ਫ਼ਿਰ ਵਾਪਿਸ ਜਾਣਾ ਹੈ। ਤੁਹਾਨੂੰ ਆਪਣਾ ਪਾਰਟ ਯਾਦ ਆਉਂਦਾ ਹੈ। ਜੋ ਇਸ ਕੁਲ ਵਿੱਚ ਆਉਣ ਵਾਲੇ ਨਹੀਂ ਹਨ ਉਨ੍ਹਾਂ ਨੂੰ ਯਾਦ ਵੀ ਨਹੀਂ ਆਉਂਦਾ ਹੈ ਕਿ ਅਸੀਂ ਪਵਿੱਤਰ ਬਣਨਾ ਹੈ। ਪਵਿੱਤਰ ਬਣਨ ਵਿਚ ਹੀ ਮੇਹਨਤ ਕਰਨੀ ਪੈਂਦੀ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ ਤਾਂ ਵਿਕਰਮਾਜਿੱਤ ਬਣੋਗੇ ਅਤੇ ਭਾਈ-ਭੈਣ ਸਮਝੋ ਤਾਂ ਦ੍ਰਿਸ਼ਟੀ ਬਦਲ ਜਾਵੇਗੀ। ਸਤਿਯੁਗ ਵਿੱਚ ਦ੍ਰਿਸ਼ਟੀ ਖ਼ਰਾਬ ਨਹੀਂ ਹੁੰਦੀ। ਬਾਪ ਤਾਂ ਸਮਝਾਉਂਦੇ ਰਹਿੰਦੇ ਹਨ ਬੱਚੇ ਆਪਣੇ ਤੋਂ ਪੁਛੋ-ਅਸੀਂ ਸੱਤਯੁਗੀ ਦੇਵਤਾ ਹਾਂ ਜਾਂ ਕਲਯੁੱਗੀ ਮਨੁੱਖ ਹਾਂ? ਤੁਹਾਨੂੰ ਬੱਚਿਆਂ ਨੂੰ ਬਹੁਤ ਅੱਛੇ-ਅੱਛੇ ਚਿੱਤਰ, ਸਲੋਗਨ ਆਦਿ ਬਣਾਉਣੇ ਚਾਹੀਦੇ ਹਨ। ਇਕ ਕਹੇ ਸੱਤਯੁਗੀ ਹੋ ਜਾਂ ਕਲਯੁੱਗੀ? ਦੂਸਰਾ ਫਿਰ ਦੂਜਾ ਪ੍ਰਸ਼ਨ ਪੁੱਛੇ, ਇਵੇਂ ਧੂਮ ਮਚਾ ਦੇਣੀ ਚਾਹੀਦੀ ਹੈ।

ਬਾਪ ਤਾਂ ਸ਼੍ਰੀਮਤ ਦਿੰਦੇ ਹਨ ਪਤੀਤਾਂ ਨੂੰ ਪਾਵਨ ਬਣਾਉਣ ਦੀ। ਬਾਕੀ ਧੰਧੇ ਆਦਿ ਨਾਲ ਅਸੀਂ ਕੀ ਜਾਣੀਏ। ਬਾਪ ਨੂੰ ਬੁਲਾਇਆ ਹੀ ਹੈ ਕਿ ਆਕੇ ਮਨੁੱਖ ਤੋਂ ਦੇਵਤਾ ਬਣਨ ਦਾ ਰਸਤਾ ਦਸੋ, ਉਹ ਮੈਂ ਆਕੇ ਦਸਦਾ ਹਾਂ। ਕਿੰਨੀ ਸਿੰਪਲ ਗੱਲ ਹੈ। ਇਸ਼ਾਰਾ ਹੀ ਬਹੁਤ ਸਹਿਜ ਹੈ - ਮਨਮਨਾ ਭਵ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਅਰਥ ਨਾ ਸਮਝਣ ਦੇ ਕਾਰਨ ਗੰਗਾ ਨੂੰ ਪਤਿਤ ਪਾਵਨੀ ਸਮਝ ਲਿਆ ਹੈ। ਪਤਿਤ ਪਾਵਨ ਤਾਂ ਬਾਪ ਹੈ। ਹੁਣ ਸਭ ਦਾ ਕਯਾਮਤ ਦਾ ਸਮਾਂ ਹੈ। ਹਿਸਾਬ - ਕਿਤਾਬ ਚੁਕਤੁ ਕਰਵਾ ਕੇ ਵਾਪਿਸ ਲੈ ਜਾਂਦੇ ਹਨ। ਬਾਪ ਸਮਝਾਉਂਦੇ ਹਨ ਤਾਂ ਸਮਝਦੇ ਵੀ ਹਨ ਪਰੰਤੂ ਤਕਦੀਰ ਵਿੱਚ ਨਹੀਂ ਹੈ ਤਾਂ ਡਿੱਗ ਜਾਂਦੇ ਹਨ। ਬਾਪ ਕਹਿੰਦੇ ਹਨ ਭਾਈ ਭੈਣ ਸਮਝੋ, ਕਦੇ ਖਰਾਬ ਦ੍ਰਿਸ਼ਟੀ ਨਾ ਜਾਵੇ । ਕਿਸੇ ਨੂੰ ਕਾਮ ਦਾ ਭੂਤ , ਲੋਭ ਦਾ ਭੂਤ ਆ ਜਾਂਦਾ ਹੈ, ਕਦੇ ਚੰਗਾ ਖਾਣਾ (ਭੋਜਨ) ਦੇਖਿਆ ਤੇ ਆਸਕਤੀ ਆ ਜਾਂਦੀ ਹੈ| ਚਣੇ ਵਾਲਾ ਦੇਖਣਗੇ ਦਿਲ ਕਰੇਗੀ ਖਾਣ ਦੀ। ਫਿਰ ਖਾ ਲਿਆ ਤਾਂ ਕੱਚੇ ਹੋਣ ਦੇ ਕਾਰਨ ਜਲਦੀ ਅਸਰ ਪੈ ਜਾਂਦਾ ਹੈ । ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਮਾਂ ਬਾਪ ਅਨੰਨ੍ਹੇ ਬੱਚੇ ਜਿਨ੍ਹਾਂ ਨੂੰ ਸਰਟੀਫਿਕੇਟ ਦਿੰਦੇ ਹਨ ਉਨ੍ਹਾਂ ਨੂੰ ਫਾਲੋ ਕਰਨਾ ਚਾਹੀਦਾ ਹੈ। ਯੱਗ ਦਾ ਜੋ ਮਿਲੇ ਉਹ ਮਿੱਠਾ ਸਮਝਕੇ ਖਾਣਾ ਚਾਹੀਦਾ ਹੈ। ਜਬਾਨ ਲਲਚਾਏਮਾਨ ਨਹੀਂ ਕਰਨੀ ਹੈ। ਯੋਗ ਵੀ ਚਾਹੀਦਾ ਹੈ। ਯੋਗ ਨਹੀਂ ਹੋਵੇਗਾ ਤਾਂ ਕਹਿਣਗੇ ਫਲਾਣੀ ਚੀਜ਼ ਖਾਣੀ ਚਾਹੀਦੀ ਹੈ, ਨਹੀਂ ਤਾਂ ਬਿਮਾਰ ਪੈ ਜਾਵਾਂਗੇ। ਬੁੱਧੀ ਵਿਚ ਰਹਿਣਾ ਚਾਹੀਦਾ ਹੈ ਅਸੀਂ ਆਏ ਹਾਂ ਦੇਵਤਾ ਬਣਨ ਦੇ ਲਈ। ਅਸੀਂ ਵਾਪਿਸ ਘਰ ਜਾਣਾ ਹੈ। ਫਿਰ ਬੱਚਾ ਬਣ ਕੇ ਮਾਂ ਦੀ ਗੋਦ ਵਿਚ ਆਵਾਂਗੇ ਮਾਤਾ ਦਾ ਜੋ ਖਾਣ - ਪੀਣ ਹੁੰਦਾ ਹੈ ਉਸਦਾ ਬੱਚੇ ਤੇ ਅਸਰ ਪੈਂਦਾ ਹੈ। ਉੱਥੇ ਇਹ ਕੁਝ ਵੀ ਗੱਲਾਂ ਹੁੰਦੀਆਂ ਨਹੀਂ। ਉੱਥੇ ਸਭ ਕੁੱਝ ਫ਼ਸਟ ਕਲਾਸ ਹੋਵੇਗਾ। ਸਾਡੇ ਲਈ ਮਾਤਾ ਖਾਣਾ ਆਦਿ ਵੀ ਫ਼ਸਟ ਕਲਾਸ ਖਾਏਗੀ, ਜੋ ਸਾਡੇ ਪੇਟ ਵਿੱਚ ਆਵੇਗਾ। ਉੱਥੇ ਤਾਂ ਹੈ ਹੀ ਫ਼ਸਟ ਕਲਾਸ। ਜਨਮ ਲੈਂਦੇ ਹੀ ਖਾਣ-ਪਾਨ ਸਭ ਸ਼ੁੱਧ ਹੁੰਦਾ ਹੈ। ਤਾਂ ਇਵੇਂ ਦੇ ਸਵਰਗ ਵਿੱਚ ਜਾਣ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਬਾਪ ਨੂੰ ਯਾਦ ਕਰਨਾ ਹੈ।

ਬਾਪ ਆਕੇ ਰਜੁਵੀਨੇਟ ਕਰਦੇ ਹਨ। ਉਹ ਲੋਕ ਤਾਂ ਬੰਦਰ ਦੇ ਗਲਾਂਸ ਮਨੁੱਖ ਵਿਚ ਪਾਉਂਦੇ ਹਨ। ਸਮਝਦੇ ਹਨ ਅਸੀਂ ਜਵਾਨ ਹੋ ਜਾਵਾਂਗੇ। ਜਿਵੇਂ ਹਾਰਟ ਨਵੀਂ ਪਾਉਂਦੇ ਹਨ। ਬਾਪ ਕੋਈ ਹਾਰਟ ਨਹੀਂ ਪਾਉਂਦੇ ਹਨ। ਬਾਪ ਤੇ ਆਕੇ ਚੇਂਜ ਕਰਦੇ ਹਨ। ਬੋਮਬਸ ਆਦਿ ਬਣਾਉਂਦੇ ਹਨ। ਇਹ ਤਾਂ ਦੁਨੀਆ ਨੂੰ ਖ਼ਲਾਸ ਕਰਨ ਦੀਆਂ ਚੀਜ਼ਾਂ ਹਨ। ਤਮੋਪ੍ਰਧਾਨ ਬੁੱਧੀ ਹੈ ਨਾ। ਉਹ ਤਾਂ ਖੁਸ਼ ਹੁੰਦੇ ਹਨ ਕਿ ਇਹ ਵੀ ਭਾਵੀ ਬਣੀ ਹੋਈ ਹੈ। ਬੋਮਬਸ ਜ਼ਰੂਰ ਬਣਨੇ ਹੀ ਹਨ। ਸ਼ਾਸਤਰਾਂ ਵਿੱਚ ਫਿਰ ਲਿਖਿਆ ਹੋਇਆ ਹੈ ਪੇਟ ਵਿੱਚੋ ਮੂਸਲ ਨਿਕਲੇ, ਫਿਰ ਇਹ ਹੋਇਆ। ਹੁਣ ਬਾਪ ਨੇ ਸਮਝਾਇਆ ਹੈ ਕਿ ਇਹ ਸਭ ਭਗਤੀ ਮਾਰਗ ਦੀਆਂ ਗੱਲਾਂ ਹਨ। ਰਾਜਯੋਗ ਤਾਂ ਮੈ ਹੀ ਸਿਖਾਇਆ ਸੀ। ਉਹ ਤਾਂ ਇਕ ਕਹਾਣੀ ਹੋ ਗਈ, ਜੋ ਸੁਣਦੇ-ਸੁਣਦੇ ਇਹ ਹਾਲ ਹੋ ਗਿਆ ਹੈ। ਹੁਣ ਬਾਪ ਸੱਚੀ ਸਤਿਯਨਰਾਇਣ ਦੀ ਕਥਾ, ਤੀਜਰੀ ਦੀ ਕਥਾ, ਅਮਰਨਾਥ ਦੀ ਕਥਾ ਸੁਣਾ ਰਹੇ ਹਨ। ਇਸ ਪੜ੍ਹਾਈ ਨਾਲ ਤੁਸੀਂ ਇਹ ਪਦ ਪਾਉਂਦੇ ਹੋ। ਬਾਕੀ ਕ੍ਰਿਸ਼ਨ ਆਦਿ ਤਾਂ ਹੈ ਨਹੀਂ, ਜੋ ਦਿਖਾਇਆ ਹੈ ਸਵਦਰਸ਼ਨ ਚੱਕਰ ਨਾਲ ਸਭ ਨੂੰ ਮਾਰਿਆ। ਮੈ ਤਾਂ ਸਿਰਫ਼ ਰਾਜਯੋਗ ਸਿਖਾ ਪਾਵਨ ਬਣਾਉਂਦਾ ਹਾਂ। ਮੈ ਤੁਹਾਨੂੰ ਸਵਦਰਸ਼ਨ ਚੱਕਰਧਾਰੀ ਬਣਾਉਂਦਾ ਹਾਂ। ਉਨ੍ਹਾਂ ਨੇ ਫਿਰ ਕ੍ਰਿਸ਼ਨ ਨੂੰ ਚੱਕਰ ਆਦਿ ਦਿਖਾਇਆ ਹੈ। ਸਵਦਰਸ਼ਨ ਚੱਕਰ ਫ਼ਿਰੌਣਗੇ ਕਿੱਦਾਂ। ਜਾਦੂ ਦੀ ਥੋੜ੍ਹੀ ਕੋਈ ਗੱਲ ਹੈ। ਇਹ ਤਾਂ ਸਭ ਗਿਲਾਨੀ ਹੈ ਨਾ। ਉਹ ਵੀ ਅੱਧਾ ਕਲਪ ਚਲਦੀ ਹੈ। ਕਿਵੇਂ ਦਾ ਵੰਡਰਫੁਲ ਡਰਾਮਾ ਹੈ। ਅਜੇ ਛੋਟੇ ਵੱਡੇ ਸਭ ਦੀ ਵਾਣ ਪ੍ਰਸਥ ਅਵਸਥਾ ਹੈ। ਹੁਣ ਅਸੀਂ ਜਾਣਾ ਹੈ ਇਸਲਈ ਬਾਪ ਨੂੰ ਯਾਦ ਕਰਨਾ ਹੈ ਸਦਾ। ਦੂਸਰਾ ਕੁਝ ਵੀ ਯਾਦ ਨਾ ਆਏ। ਐਸੀ ਅਵਸਥਾ ਹੋਵੇ ਤਾਂ ਉੱਚਾ ਪਦ ਪਾ ਸਕੋਗੇ। ਆਪਣੀ ਦਿਲ ਤੋਂ ਪੁੱਛਣਾ ਚਾਹੀਦਾ ਹੈ - ਰਜਿਸਟਰ ਕਿਥੋਂ ਤਕ ਠੀਕ ਹੈ। ਰਜਿਸਟਰ ਤੋਂ ਚਲਣ ਦਾ ਪਤਾ ਚਲੇਗਾ - ਰੈਗੂਲਰ ਪੜ੍ਹਦੇ ਹਨ ਜਾਂ ਨਹੀਂ? ਕਈ ਤਾਂ ਝੂਠ ਵੀ ਬੋਲ ਦਿੰਦੇ ਹਨ। ਬਾਪ ਕਹਿੰਦੇ ਹਨ ਸੱਚ ਦਸੋ, ਨਹੀਂ ਦਸੋਗੇ ਤਾਂ ਤੁਹਾਡਾ ਹੀ ਰਜਿਸਟਰ ਖ਼ਰਾਬ ਹੋਵੇਗਾ। ਭਗਵਾਨ ਨਾਲ ਪਵਿੱਤਰ ਬਣਨ ਦੀ ਪ੍ਰਤਿਗਿਆ ਫਿਰ ਤੋੜਦੇ ਹੋ ਤਾਂ ਤੁਹਾਡਾ ਕੀ ਹਾਲ ਹੋਵੇਗਾ। ਵਿਕਾਰ ਵਿੱਚ ਡਿੱਗੇ ਤਾਂ ਖੇਡ ਖ਼ਤਮ। ਪਹਿਲਾ ਨੰਬਰ ਦੁਸ਼ਮਣ ਹੈ ਦੇਹ-ਅਭਿਮਾਨ, ਫਿਰ ਕਾਮ, ਕ੍ਰੋਧ। ਦੇਹ-ਅਭਿਮਾਨ ਵਿੱਚ ਆਉਣ ਨਾਲ ਵ੍ਰਿਤੀ ਖ਼ਰਾਬ ਹੁੰਦੀ ਹੈ ਇਸ ਲਈ ਬਾਪ ਕਹਿੰਦੇ ਹਨ ਦੇਹੀ-ਅਭਿਮਾਨੀ ਭਵ। ਅਰਜੁਨ ਵੀ ਇਹ ਹੈ ਨਾ। ਕ੍ਰਿਸ਼ਨ ਦੀ ਹੀ ਆਤਮਾ ਸੀ। ਅਰਜੁਨ ਨਾਮ ਹੈ ਥੋੜ੍ਹੀ ਨਾ, ਨਾਮ ਤਾਂ ਚੇਂਜ ਹੁੰਦਾ ਹੈ, ਜਿਸ ਵਿੱਚ ਪ੍ਰਵੇਸ਼ ਕਰਦੇ ਹਨ। ਮਨੁੱਖ ਤਾਂ ਕਹਿ ਦਿੰਦੇ ਹਨ ਇਹ ਝਾੜ ਆਦਿ ਤੁਹਾਡੀ ਕਲਪਨਾ ਹੈ। ਮਨੁੱਖ ਜੋ ਕਲਪਨਾ ਕਰਦੇ ਉਹ ਦੇਖਣ ਵਿੱਚ ਆਉਂਦਾ ਹੈ।

ਤੁਹਾਨੂੰ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ - ਹੁਣ ਅਸੀਂ ਜਾਕੇ ਸਵਰਗ ਵਿੱਚ ਛੋਟੇ ਬੱਚੇ ਬਣਦੇ ਹਾਂ। ਫਿਰ ਨਾਮ ਰੂਪ ਦੇਸ਼ ਕਾਲ ਸਭ ਨਵਾਂ ਹੋਵੇਗਾ। ਇਹ ਬੇਹੱਦ ਦਾ ਡਰਾਮਾ ਹੈ। ਬਣੀ ਬਣਾਈ ਬਣ ਰਹੀ। ਹੋਣਾ ਹੀ ਹੈ ਫਿਰ ਅਸੀਂ ਚਿੰਤਾ ਕਿਉਂ ਕਰੀਏ? ਡਰਾਮੇ ਦਾ ਰਾਜ਼ ਹੁਣ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ। ਹੋਰ ਕੋਈ ਨਹੀਂ ਜਾਣਦੇ, ਸਿਵਾਏ ਤੁਸੀਂ ਬ੍ਰਾਹਮਣਾ ਦੇ। ਦੁਨੀਆਂ ਵਿੱਚ ਇਸ ਵਕਤ ਸਾਰੇ ਪੁਜਾਰੀ ਹਨ। ਜਿੱਥੇ ਪੁਜਾਰੀ ਹਨ ਉਥੇ ਪੁਜਨੀਏ ਇਕ ਵੀ ਨਹੀਂ ਹੋ ਸਕਦਾ। ਪੁਜਨੀਏ ਹੁੰਦੇ ਹੀ ਹਨ ਸਤਿਯੁੱਗ ਤ੍ਰੇਤਾ ਵਿੱਚ। ਕਲਯੁੱਗ ਵਿੱਚ ਹਨ ਪੁਜਾਰੀ, ਫਿਰ ਤੁਸੀਂ ਆਪਣੇ ਨੂੰ ਪੁਜਨੀਏ ਕਿਵ਼ੇਂ ਅਖਵਾ ਸਕਦੇ ਹੋ? ਪੁਜਨੀਏ ਤਾਂ ਦੇਵੀ ਦੇਵਤਾ ਹੀ ਹਨ। ਪੁਜਾਰੀ ਹਨ ਮਨੁੱਖ। ਮੂਲ ਗੱਲ ਬਾਪ ਸਮਝਾਉਂਦੇ ਹਨ - ਪਾਵਨ ਬਣਨਾ ਹੈ ਤਾਂ ਮਾਮੇਕਮ ਯਾਦ ਕਰੋ। ਡਰਾਮੇ ਅਨੁਸਾਰ ਜਿਸਨੇ ਜਿਨ੍ਹਾਂ ਪੁਰਸ਼ਾਰਥ ਕੀਤਾ ਹੋਵੇਗਾ ਉਨਾਂ ਹੀ ਕਰਨਗੇ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।


ਧਾਰਨਾ ਲਈ ਮੁੱਖ ਸਾਰ:-
1. ਆਪਣੀ ਪੜ੍ਹਾਈ ਦਾ ਰਜਿਸਟਰ ਰੱਖਣਾ ਹੈ। ਆਪਣਾ ਚਾਰਟ ਦੇਖਣਾ ਹੈ ਕਿ ਸਾਡੀ ਭਾਈ-ਭਾਈ ਦੀ ਦ੍ਰਿਸ਼ਟੀ ਕਿੱਥੋਂ ਤੱਕ ਰਹਿੰਦੀ ਹੈ।

2. ਆਪਣੀ ਜ਼ਬਾਨ ਤੇ ਬਹੁਤ ਕੰਟਰੋਲ ਰੱਖਣਾ ਹੈ। ਬੁੱਧੀ ਵਿੱਚ ਰਹੇ ਕਿ ਅਸੀਂ ਦੇਵਤਾ ਬਣ ਰਹੇ ਹਾਂ। ਇਸ ਲਈ ਖਾਣ-ਪੀਣ ਤੇ ਬਹੁਤ ਧਿਆਨ ਦੇਣਾ ਹੈ। ਜ਼ੁਬਾਨ ਚਲਾਇਮਾਨ ਨਹੀਂ ਹੋਣੀ ਚਾਹੀਦੀ ਹੈ। ਮਾਂ ਬਾਪ ਨੂੰ ਫਾਲੋ ਕਰਨਾ ਹੈ।


ਵਰਦਾਨ:-
ਹਰ ਘੜੀ ਨੂੰ ਅੰਤਿਮ ਘੜੀ ਸਮਝ ਸਦਾ ਏਵਰੇਡੀ ਰਹਿਣ ਵਾਲੇ ਤੀਵਰ ( ਤੇਜ਼ ) ਪੁਰਸ਼ਾਰਥੀ ਭਵ : ।

ਆਪਣੀ ਅੰਤਿਮ ਘੜੀ ਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਹਰ ਘੜੀ ਨੂੰ ਅੰਤਿਮ ਘੜੀ ਸਮਝਦੇ ਹੋਏ ਏਵਰੇਡੀ ਰਹੋ। ਏਵਰੇਡੀ ਅਰਥਾਤ ਤੀਵਰ ਪੁਰਸ਼ਾਰਥੀ। ਇਵੇਂ ਨਹੀਂ ਸੋਚੋ ਕਿ ਹਲੇ ਤੇ ਵਿਨਾਸ਼ ਹੋਣ ਨੂੰ ਕੁਝ ਸਮਾਂ ਲੱਗੇਗਾ ਫਿਰ ਤਿਆਰ ਹੋ ਜਾਵਾਂਗੇ। ਨਹੀਂ। ਹਰ ਘੜੀ ਅੰਤਿਮ ਘੜੀ ਹੈ ਇਸ ਲਈ ਸਦਾ ਨਿਰਮੋਹੀ, ਨਿਰਵਿਕਲਪ, ਨਿਰ-ਵਿਅਰਥ ਵਿਅਰਥ ਵੀ ਨਹੀਂ, ਤਾਂ ਕਹਾਂਗੇ ਏਵਰੇਡੀ। ਕੋਈ ਵੀ ਕੰਮ ਰਹੇ ਹੋਏ ਹੋਣ ਲੇਕਿਨ ਆਪਣੀ ਸਥਿਤੀ ਸਦਾ ਉਪਰਾਮ ਹੋਵੇ, ਜੋ ਹੋਵੇਗਾ ਅੱਛਾ ਹੋਵੇਗਾ।

ਸਲੋਗਨ:-
ਆਪਣੇ ਹੱਥ ਵਿੱਚ ਲਾਅ(ਕਨੂੰਨ) ਚੁੱਕਣਾ ਵੀ ਕ੍ਰੋਧ ਦਾ ਅੰਸ਼ ਹੈ।