08.02.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਰੂਹਾਨੀ ਹਾਸਪਿਟਲ ਤੁਹਾਨੂੰ ਅੱਧਾਕਲਪ ਦੇ ਲਈ ਏਵਰਹੇਲਦੀ ਬਣਾਉਣ ਵਾਲੀ ਹੈ , ਇੱਥੇ ਤੁਸੀਂ ਦੇਹੀ - ਅਭਿਮਾਨੀ ਹੋਕੇ ਬੈਠੋ

ਪ੍ਰਸ਼ਨ:-
ਧੰਧਾ ਆਦਿ ਕਰਦੇ ਕਿਹੜਾ ਡਾਇਰੈਕਸ਼ਨ ਬੁੱਧੀ ਵਿੱਚ ਯਾਦ ਰੱਖਣਾ ਚਾਹੀਦਾ?

ਉੱਤਰ:-
ਬਾਪ ਦਾ ਡਾਇਰੈਕਸ਼ਨ ਹੈ ਤੁਸੀਂ ਕਿਸੀ ਸਾਕਾਰ ਜਾਂ ਆਕਾਰ ਨੂੰ ਯਾਦ ਨਹੀਂ ਕਰੋ, ਇੱਕ ਬਾਪ ਦੀ ਯਾਦ ਰਹੇ ਤਾਂ ਵਿਕਰਮ ਵਿਨਾਸ਼ ਹੋਣ। ਇਸ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਕਿ ਫ਼ੁਰਸਤ ਨਹੀਂ। ਸਭ ਕੁਝ ਕਰਦੇ ਵੀ ਯਾਦ ਵਿੱਚ ਰਹਿ ਸਕਦੇ ਹੋ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਦਾ ਗੁਡਮੋਰਨਿੰਗ। ਗੁਡਮੋਰਨਿੰਗ ਦੇ ਬਾਦ ਬੱਚਿਆਂ ਨੂੰ ਕਿਹਾ ਜਾਂਦਾ ਹੈ ਬਾਪ ਨੂੰ ਯਾਦ ਕਰੋ। ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ ਆਕੇ ਪਾਵਨ ਬਣਾਓ ਤਾਂ ਬਾਪ ਪਹਿਲੇ - ਪਹਿਲੇ ਹੀ ਕਹਿੰਦੇ ਹਨ - ਰੂਹਾਨੀ ਬਾਪ ਨੂੰ ਯਾਦ ਕਰੋ। ਰੂਹਾਨੀ ਬਾਪ ਤਾਂ ਸਭਦਾ ਇੱਕ ਹੀ ਹੈ। ਫ਼ਾਦਰ ਨੂੰ ਕਦੀ ਸ੍ਰਵਵਿਆਪੀ ਨਹੀਂ ਮੰਨਿਆ ਜਾਂਦਾ ਹੈ। ਤਾਂ ਜਿਨ੍ਹਾਂ ਹੋ ਸਕੇ ਬੱਚੇ ਪਹਿਲੇ - ਪਹਿਲੇ ਬਾਪ ਨੂੰ ਯਾਦ ਕਰੋ, ਕਿਸੇ ਵੀ ਸਾਕਾਰ ਜਾਂ ਆਕਾਰ ਨੂੰ ਯਾਦ ਨਹੀਂ ਕਰੋ, ਸਿਵਾਏ ਇੱਕ ਬਾਪ ਦੇ। ਇਹ ਤਾਂ ਬਿਲਕੁਲ ਸਹਿਜ ਹੈ ਨਾ। ਮਨੁੱਖ ਕਹਿੰਦੇ ਹਨ ਅਸੀਂ ਬਿਜ਼ੀ ਰਹਿੰਦੇ ਹਾਂ, ਫ਼ੁਰਸਤ ਨਹੀਂ। ਪਰ ਇਸ ਵਿੱਚ ਤਾਂ ਫ਼ੁਰਸਤ ਸਦੈਵ ਹੈ। ਬਾਪ ਯੁਕਤੀ ਦੱਸਦੇ ਹਨ। ਇਹ ਵੀ ਜਾਣਦੇ ਹੋ ਬਾਪ ਨੂੰ ਯਾਦ ਕਰਨ ਨਾਲ ਹੀ ਸਾਡੇ ਪਾਪ ਭਸਮ ਹੋਣਗੇ। ਮੁੱਖ ਗੱਲ ਹੈ ਇਹ। ਧੰਧੇ ਆਦਿ ਦੀ ਕੋਈ ਮਨਾਈ ਨਹੀਂ ਹੈ। ਉਹ ਸਭ ਕਰਦੇ ਹੋਏ ਸਿਰਫ਼ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਇਹ ਤਾਂ ਸਮਝਦੇ ਹਨ ਅਸੀਂ ਪਤਿਤ ਹਾਂ, ਸਾਧੂ - ਸੰਤ ਰਿਸ਼ੀ - ਮੁਨੀ ਆਦਿ ਸਭ ਸਾਧਨਾ ਕਰਦੇ ਹਨ। ਸਾਧਨਾ ਕੀਤੀ ਜਾਂਦੀ ਹੈ ਭਗਵਾਨ ਨੂੰ ਮਿਲਣ ਦੀ। ਸੋ ਜਦੋ ਤੱਕ ਉਨ੍ਹਾਂ ਦਾ ਪਰਿਚੈ ਨਾ ਹੋਵੇ ਉਦੋਂ ਤੱਕ ਤਾਂ ਮਿਲ ਨਹੀਂ ਸਕਦੇ। ਤੁਸੀਂ ਜਾਣਦੇ ਹੋ ਬਾਪ ਦਾ ਪਰਿਚੈ ਦੁਨੀਆਂ ਵਿੱਚ ਕਿਸੇ ਨੂੰ ਵੀ ਨਹੀਂ ਹੈ। ਦੇਹ ਦਾ ਪਰਿਚੈ ਤਾਂ ਸਭਨੂੰ ਹੈ। ਵੱਡੀ ਚੀਜ਼ ਦਾ ਪਰਿਚੈ ਝੱਟ ਹੋ ਜਾਂਦਾ ਹੈ। ਆਤਮਾ ਦਾ ਪਰਿਚੈ ਤਾਂ ਜਦੋ ਬਾਪ ਆਏ ਉਦੋਂ ਸਮਝਾਵੇ। ਆਤਮਾ ਅਤੇ ਸ਼ਰੀਰ ਦੋ ਚੀਜ਼ਾਂ ਹਨ। ਆਤਮਾ ਇੱਕ ਸਟਾਰ ਹੈ ਅਤੇ ਬਹੁਤ ਸੂਖਸ਼ਮ ਹੈ। ਉਨ੍ਹਾਂ ਨੂੰ ਕੋਈ ਵੇਖ ਨਹੀਂ ਸਕਦੇ। ਤਾਂ ਇੱਥੇ ਜਦੋ ਆਕੇ ਬੈਠਦੇ ਹਨ ਤਾਂ ਦੇਹੀ - ਅਭਿਮਾਨੀ ਹੋਕੇ ਬੈਠਣਾ ਹੈ। ਇਹ ਵੀ ਇੱਕ ਹਾਸਪਿਟਲ ਹੈ ਨਾ - ਅੱਧਾਕਲਪ ਦੇ ਲਈ ਏਵਰਹੇਲਦੀ ਹੋਣ ਦੀ। ਆਤਮਾ ਤਾਂ ਹੈ ਅਵਿਨਾਸ਼ੀ, ਕਦੀ ਵਿਨਾਸ਼ ਨਹੀਂ ਹੁੰਦੀ। ਆਤਮਾ ਦਾ ਹੀ ਸਾਰਾ ਪਾਰ੍ਟ ਹੈ। ਆਤਮਾ ਕਹਿੰਦੀ ਹੈ ਮੈਂ ਕਦੀ ਵਿਨਾਸ਼ ਨੂੰ ਨਹੀਂ ਪਾਉਂਦੀ ਹਾਂ। ਇੰਨੀ ਸਭ ਆਤਮਾਵਾਂ ਅਵਿਨਾਸ਼ੀ ਹਨ। ਸ਼ਰੀਰ ਹੈ ਵਿਨਾਸ਼ੀ। ਹੁਣ ਤੁਹਾਡੀ ਬੁੱਧੀ ਵਿੱਚ ਇਹ ਬੈਠਾ ਹੋਇਆ ਹੈ ਕਿ ਅਸੀਂ ਆਤਮਾ ਅਵਿਨਾਸ਼ੀ ਹਾਂ। ਅਸੀਂ 84 ਜਨਮ ਲੈਂਦੇ ਹਾਂ, ਇਹ ਡਰਾਮਾ ਹੈ। ਇਸ ਵਿੱਚ ਧਰਮ ਸਥਾਪਕ ਕੌਣ - ਕੌਣ ਕਦੋ ਆਉਂਦੇ ਹਨ, ਕਿੰਨੇ ਜਨਮ ਲੈਂਦੇ ਹੋਣਗੇ ਇਹ ਤਾਂ ਜਾਣਦੇ ਹੋ। 84 ਜਨਮ ਜੋ ਗਾਏ ਜਾਂਦੇ ਹਨ ਜ਼ਰੂਰ ਕਿਸੀ ਇੱਕ ਧਰਮ ਦੇ ਹੋਣਗੇ। ਸਭਦੇ ਤਾਂ ਹੋ ਨਾ ਸੱਕਣ। ਸਭ ਧਰਮ ਇਕੱਠੇ ਤਾਂ ਆਉਂਦੇ ਨਹੀਂ। ਅਸੀਂ ਦੂਜਿਆਂ ਦਾ ਹਿਸਾਬ ਕਿਉਂ ਬੈਠ ਕੱਢੀਏ? ਜਾਣਦੇ ਹਨ ਫਲਾਣੇ - ਫਲਾਣੇ ਵਕ਼ਤ ਤੇ ਧਰਮ ਸਥਾਪਨ ਕਰਨ ਆਉਂਦੇ ਹਨ। ਉਸਦੀ ਫ਼ੇਰ ਵ੍ਰਿਧੀ ਹੁੰਦੀ ਜਾਂਦੀ ਹੈ। ਸਭ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਤਾਂ ਹੋਣੇ ਹੀ ਹਨ। ਦੁਨੀਆਂ ਜਦੋ ਤਮੋਪ੍ਰਧਾਨ ਹੁੰਦੀ ਹੈ ਉਦੋਂ ਫ਼ੇਰ ਬਾਪ ਆਕੇ ਸਤੋਪ੍ਰਧਾਨ ਸਤਿਯੁਗ ਬਣਾਉਂਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਭਾਰਤਵਾਸੀ ਹੀ ਫ਼ੇਰ ਨਵੀਂ ਦੁਨੀਆਂ ਵਿੱਚ ਆਕੇ ਰਾਜ ਕਰਾਂਗੇ, ਹੋਰ ਕੋਈ ਧਰਮ ਨਹੀਂ ਹੋਵੇਗਾ। ਤੁਸੀਂ ਬੱਚਿਆਂ ਵਿੱਚ ਵੀ ਜਿਨ੍ਹਾਂ ਨੂੰ ਉੱਚ ਮਰਤਬਾ ਲੈਣਾ ਹੈ ਉਹ ਜ਼ਿਆਦਾ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਦੇ ਹਨ ਅਤੇ ਸਮਾਚਾਰ ਵੀ ਲਿੱਖਦੇ ਹਨ ਕਿ ਬਾਬਾ ਅਸੀਂ ਇੰਨਾ ਵਕ਼ਤ ਯਾਦ ਵਿੱਚ ਰਹਿੰਦੇ ਹਾਂ। ਕਈ ਤਾਂ ਪੂਰਾ ਸਮਾਚਾਰ ਲੱਜਾ ਦੇ ਮਾਰੇ ਦਿੰਦੇ ਨਹੀਂ। ਸਮਝਦੇ ਹਨ ਬਾਬਾ ਕੀ ਕਹਿਣਗੇ। ਪਰ ਪਤਾ ਤਾਂ ਪੈਂਦਾ ਹੈ ਨਾ। ਸਕੂਲ ਵਿੱਚ ਟੀਚਰ ਸਟੂਡੈਂਟਸ ਨੂੰ ਕਹਿਣਗੇ ਨਾ ਕਿ ਤੁਸੀਂ ਜੇਕਰ ਪੜ੍ਹੋਗੇ ਨਹੀਂ ਤਾਂ ਫੇਲ੍ਹ ਹੋ ਜਾਵੋਗੇ। ਲੌਕਿਕ ਮਾਂ - ਬਾਪ ਵੀ ਬੱਚੇ ਦੀ ਪੜ੍ਹਾਈ ਤੋਂ ਸਮਝ ਜਾਂਦੇ ਹਨ, ਇਹ ਤਾਂ ਬਹੁਤ ਵੱਡਾ ਸਕੂਲ ਹੈ। ਇੱਥੇ ਤਾਂ ਨੰਬਰਵਾਰ ਬਿਠਾਇਆ ਨਹੀਂ ਜਾਂਦਾ ਹੈ। ਬੁੱਧੀ ਨਾਲ ਸਮਝਿਆ ਜਾਂਦਾ ਹੈ, ਨੰਬਰਵਾਰ ਤਾਂ ਹੁੰਦੇ ਹੀ ਹੈ ਨਾ। ਹੁਣ ਬਾਬਾ ਚੰਗੇ - ਚੰਗੇ ਬੱਚਿਆਂ ਨੂੰ ਕਿੱਥੇ ਭੇਜ਼ ਦਿੰਦੇ ਹਨ, ਉਹ ਫ਼ੇਰ ਚਲੇ ਜਾਂਦੇ ਹਨ ਤਾਂ ਦੂਜੇ ਲਿੱਖਦੇ ਹਨ ਸਾਨੂੰ ਮਹਾਂਰਥੀ ਚਾਹੀਦੇ, ਤਾਂ ਜ਼ਰੂਰ ਸਮਝਦੇ ਹਨ ਉਹ ਸਾਡੇ ਤੋਂ ਹੁਸ਼ਿਆਰ ਨਾਮੀਗ੍ਰਾਮੀ ਹੈ। ਨੰਬਰਵਾਰ ਤਾਂ ਹੁੰਦੇ ਹੈ ਨਾ। ਪ੍ਰਦਰਸ਼ਨੀ ਵਿੱਚ ਵੀ ਅਨੇਕ ਪ੍ਰਕਾਰ ਦੇ ਆਉਂਦੇ ਹਨ ਤਾਂ ਗਾਇਡਸ ਵੀ ਖੜੇ ਰਹਿਣੇ ਚਾਹੀਦੇ ਜਾਂਚ ਕਰਨ ਦੇ ਲਈ। ਰਿਸੀਵ ਕਰਨ ਵਾਲੇ ਤਾਂ ਜਾਣਦੇ ਹਨ ਇਹ ਕਿਸ ਪ੍ਰਕਾਰ ਦਾ ਆਦਮੀ ਹੈ। ਤਾਂ ਉਨ੍ਹਾਂ ਨੂੰ ਫ਼ੇਰ ਇਸ਼ਾਰਾ ਕਰਨਾ ਚਾਹੀਦਾ ਕਿ ਇੰਨਾ ਨੂੰ ਤੁਸੀਂ ਸਮਝਾਓ। ਤੁਸੀਂ ਵੀ ਸਮਝ ਸਕਦੇ ਹੋ ਫ਼ਸਟ ਗ੍ਰੇਡ, ਸੈਕਿੰਡ ਗ੍ਰੇਡ, ਥਰਡ ਗ੍ਰੇਡ ਸਭ ਹਨ। ਉੱਥੇ ਤਾਂ ਸਭਦੀ ਸਰਵਿਸ ਕਰਨੀ ਹੀ ਹੈ। ਕੋਈ ਵੱਡਾ ਆਦਮੀ ਹੈ ਤਾਂ ਜ਼ਰੂਰ ਵੱਡੇ ਆਦਮੀ ਦੀ ਖਾਤਿਰੀ ਤਾਂ ਸਭ ਕਰਦੇ ਹੀ ਹਨ। ਇਹ ਕ਼ਾਇਦਾ ਹੈ। ਬਾਪ ਜਾਂ ਟੀਚਰ ਬੱਚਿਆਂ ਦੀ ਕਲਾਸ ਵਿੱਚ ਮਹਿਮਾ ਕਰਦੇ ਹਨ, ਇਹ ਵੀ ਸਭਤੋਂ ਵੱਡੀ ਖਾਤਿਰੀ ਹੈ। ਨਾਮ ਕੱਢਣ ਵਾਲੇ ਬੱਚਿਆਂ ਦੀ ਮਹਿਮਾ ਜਾਂ ਖਾਤਿਰੀ ਕੀਤੀ ਜਾਂਦੀ ਹੈ। ਇਹ ਫਲਾਣਾ ਧਨਵਾਨ ਹੈ, ਰਿਲੀਜਿਅਸ ਮਾਈਂਡੇਡ ਹੈ, ਇਹ ਵੀ ਖਾਤਿਰੀ ਹੈ ਨਾ। ਹੁਣ ਤੁਸੀਂ ਇਹ ਜਾਣਦੇ ਹੋ ਉੱਚ ਤੇ ਉੱਚ ਭਗਵਾਨ ਹੈ। ਕਹਿੰਦੇ ਵੀ ਹਨ ਬਰੋਬਰ ਉੱਚ ਤੇ ਉੱਚ ਹੈ, ਪਰ ਫ਼ੇਰ ਬੋਲੋ ਉਨ੍ਹਾਂ ਦੀ ਬਾਇਓਗ੍ਰਾਫ਼ੀ ਦੱਸੋ ਤਾਂ ਕਹਿ ਦੇਣਗੇ ਸ੍ਰਵਵਿਆਪੀ ਹੈ। ਬਸ ਇੱਕਦਮ ਥੱਲੇ ਕਰ ਦਿੰਦੇ ਹਨ। ਹੁਣ ਤੁਸੀਂ ਸਮਝਾ ਸਕਦੇ ਹੋ ਸਭਤੋਂ ਉੱਚ ਤੇ ਉੱਚ ਹੈ ਭਗਵਾਨ, ਉਹ ਹੈ ਮੂਲਵਤਨ ਵਾਸੀ। ਸੂਖਸ਼ਮਵਤਨ ਵਿੱਚ ਹਨ ਦੇਵਤਾ। ਇੱਥੇ ਰਹਿੰਦੇ ਹਨ ਮਨੁੱਖ। ਤਾਂ ਉੱਚ ਤੇ ਉੱਚ ਭਗਵਾਨ ਉਹ ਨਿਰਾਕਾਰ ਠਹਿਰਿਆ।

ਹੁਣ ਤੁਸੀਂ ਜਾਣਦੇ ਹੋ ਅਸੀਂ ਜੋ ਹੀਰੇ ਮਿਸਲ ਸੀ ਉਹ ਕੌੜੀ ਮਿਸਲ ਬਣ ਪਏ ਹਾਂ ਫੇਰ ਭਗਵਾਨ ਨੂੰ ਆਪਣੇ ਤੋਂ ਵੀ ਜ਼ਿਆਦਾ ਥੱਲੇ ਲੈ ਗਏ ਹਨ। ਪਛਾਣਦੇ ਹੀ ਨਹੀਂ ਹਨ। ਤੁਸੀਂ ਭਾਰਤਵਾਸੀਆਂ ਨੂੰ ਹੀ ਪਛਾਣ ਮਿਲਦੀ ਹੈ ਫ਼ੇਰ ਪਛਾਣ ਘੱਟ ਹੋ ਜਾਂਦੀ ਹੈ। ਹੁਣ ਤੁਸੀਂ ਬਾਪ ਦੀ ਪਛਾਣ ਸਭਨੂੰ ਦਿੰਦੇ ਜਾਂਦੇ ਹੋ। ਢੇਰਾਂ ਨੂੰ ਬਾਪ ਦੀ ਪਛਾਣ ਮਿਲੇਗੀ। ਤੁਹਾਡਾ ਮੁੱਖ ਚਿੱਤਰ ਹੈ ਹੀ ਇਹ ਤ੍ਰਿਮੂਰਤੀ, ਗੋਲਾ, ਝਾੜ। ਇਨ੍ਹਾਂ ਵਿੱਚ ਕਿੰਨੀ ਰੋਸ਼ਨੀ ਹੈ। ਇਹ ਤਾਂ ਕੋਈ ਵੀ ਕਹਿਣਗੇ ਇਹ ਲਕਸ਼ਮੀ - ਨਾਰਾਇਣ ਸਤਿਯੁਗ ਦੇ ਮਾਲਿਕ ਸੀ। ਅੱਛਾ, ਸਤਿਯੁਗ ਦੇ ਅੱਗੇ ਕੀ ਸੀ? ਇਹ ਵੀ ਹੁਣ ਤੁਸੀਂ ਜਾਣਦੇ ਹੋ। ਹੁਣ ਹੈ ਕਲਯੁੱਗ ਦਾ ਅੰਤ ਅਤੇ ਪ੍ਰਜਾ ਦਾ ਪ੍ਰਜਾ ਤੇ ਰਾਜ। ਹੁਣ ਰਾਜਾਈ ਤਾਂ ਹੈ ਨਹੀਂ, ਕਿੰਨਾ ਫ਼ਰਕ ਹੈ। ਸਤਿਯੁਗ ਦੇ ਆਦਿ ਵਿੱਚ ਰਾਜਾ ਸੀ ਅਤੇ ਹੁਣ ਕਲਯੁੱਗ ਵਿੱਚ ਵੀ ਰਾਜਾ ਹਨ। ਭਾਵੇਂ ਕੋਈ ਉਹ ਪਾਵਨ ਨਹੀਂ ਹਨ ਪਰ ਕਈ ਪੈਸਾ ਦੇਕੇ ਵੀ ਟਾਇਟਲ ਲੈ ਲੈਂਦੇ ਹਨ। ਮਹਾਰਾਜਾ ਤਾਂ ਕੋਈ ਹੈ ਨਹੀਂ, ਟਾਇਟਲ ਖਰੀਦ ਕੇ ਲੈਂਦੇ ਹਨ। ਜਿਵੇਂ ਪਟਿਆਲਾ ਦਾ ਮਹਾਰਾਜਾ, ਜੋਧਪੁਰ, ਬੀਕਾਨੇਰ ਦਾ ਮਹਾਰਾਜਾ.ਨਾਮ ਤਾਂ ਲੈਂਦੇ ਹਨ ਨਾ। ਇਹ ਨਾਮ ਅਵਿਨਾਸ਼ੀ ਚਲਿਆ ਆਉਂਦਾ ਹੈ। ਪਹਿਲੇ ਪਵਿੱਤਰ ਮਹਾਰਾਜੇ ਸੀ, ਹੁਣ ਹਨ ਅਪਵਿੱਤਰ ਮਹਾਰਾਜੇ। ਅੱਖਰ ਚਲਿਆ ਆਉਂਦਾ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਲਈ ਕਹਿਣਗੇ ਇਹ ਸਤਿਯੁਗ ਦੇ ਮਾਲਿਕ ਸੀ, ਕਿੰਨੇ ਰਾਜ ਲਿਆ? ਹੁਣ ਤੁਸੀਂ ਜਾਣਦੇ ਹੋ ਰਾਜਾਈ ਦੀ ਸਥਾਪਨਾ ਕਿਵੇਂ ਹੁੰਦੀ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਹੁਣ ਪੜ੍ਹਾਉਂਦਾ ਹਾਂ - 21 ਜਨਮਾਂ ਦੇ ਲਈ। ਉਹ ਤਾਂ ਪੜ੍ਹਕੇ ਇਸੇ ਜਨਮ ਵਿੱਚ ਹੀ ਬੈਰਿਸਟਰ ਆਦਿ ਬਣਦੇ ਹਨ। ਤੁਸੀਂ ਹੁਣ ਪੜ੍ਹਕੇ ਭਵਿੱਖ ਦੇ ਮਹਾਰਾਜਾ - ਮਹਾਰਾਣੀ ਬਣਦੇ ਹੋ। ਡਰਾਮਾ ਪਲੈਨ ਅਨੁਸਾਰ ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਹੁਣ ਹੈ ਪੁਰਾਣੀ ਦੁਨੀਆਂ। ਭਾਵੇਂ ਕਿੰਨੇ ਵੀ ਚੰਗੇ - ਚੰਗੇ ਵੱਡੇ ਮਹਿਲ ਹਨ ਪਰ ਹੀਰੇ - ਜਵਾਹਰਾਤਾਂ ਦੇ ਮਹਿਲ ਤਾਂ ਬਣਾਉਣ ਦੀ ਕੋਈ ਵਿੱਚ ਤਾਕਤ ਨਹੀਂ ਹੈ। ਸਤਿਯੁਗ ਵਿੱਚ ਇਹ ਹੀਰੇ - ਜਵਾਹਰਾਤਾਂ ਦੇ ਮਹਿਲ ਬਣਾਉਂਦੇ ਹਨ ਨਾ। ਬਣਾਉਣ ਵਿੱਚ ਕੋਈ ਦੇਰੀ ਥੋੜ੍ਹੇਹੀ ਲੱਗਦੀ ਹੈ। ਇੱਥੇ ਵੀ ਅਰ੍ਥਵੇਕ ਆਦਿ ਹੁੰਦੀ ਹੈ ਤਾਂ ਬਹੁਤ ਕਾਰੀਗਰ ਲਗਾ ਦਿੰਦੇ ਹਨ, ਇੱਕ - ਦੋ ਵਰ੍ਹੇ ਵਿੱਚ ਸਾਰਾ ਸ਼ਹਿਰ ਖੜਾ ਕਰ ਦਿੰਦੇ ਹਨ। ਨਵੀਂ ਦਿੱਲੀ ਬਣਾਉਣ ਵਿੱਚ ਕਰਕੇ 8 -10 ਵਰ੍ਹੇ ਲਗੇ ਪਰ ਇੱਥੇ ਦੇ ਲੇਬਰਸ ਅਤੇ ਉੱਥੇ ਦੇ ਲੇਬਰਸ ਵਿੱਚ ਤਾਂ ਫ਼ਰਕ ਰਹਿੰਦਾ ਹੈ ਨਾ। ਅੱਜਕਲ ਤਾਂ ਨਵੀਂ - ਨਵੀਂ ਇਨਵੇਂਸ਼ਨ ਵੀ ਕੱਢਦੇ ਰਹਿੰਦੇ ਹਨ। ਮਕਾਨ ਬਣਾਉਣ ਦੀ ਸਾਇੰਸ ਦਾ ਵੀ ਜ਼ੋਰ ਹੈ, ਸਭ ਕੁਝ ਤਿਆਰ ਮਿਲਦਾ ਹੈ, ਝੱਟ ਫਲੈਟ ਤਿਆਰ। ਬਹੁਤ ਜ਼ਲਦੀ - ਜ਼ਲਦੀ ਬਣਦੇ ਹਨ ਤਾਂ ਇਹ ਸਭ ਉੱਥੇ ਕੰਮ ਵਿੱਚ ਤਾਂ ਆਉਂਦੇ ਹਨ ਨਾ। ਇਹ ਸਭ ਨਾਲ ਚਲਣੇ ਹਨ। ਸੰਸਕਾਰ ਤਾਂ ਰਹਿੰਦੇ ਹੈ ਨਾ। ਇਹ ਸਾਈਂਸ ਦੇ ਸੰਸਕਾਰ ਵੀ ਚੱਲਣਗੇ। ਤਾਂ ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ, ਪਾਵਨ ਬਣਨਾ ਹੈ ਤਾਂ ਬਾਪ ਨੂੰ ਯਾਦ ਕਰੋ। ਬਾਪ ਵੀ ਗੁਡਮੋਰਨਿੰਗ ਕਰ ਫ਼ੇਰ ਸਿੱਖਿਆ ਦਿੰਦੇ ਹਨ। ਬੱਚੇ ਬਾਪ ਦੀ ਯਾਦ ਵਿੱਚ ਬੈਠੇ ਹੋ? ਤੁਰਦੇ - ਫ਼ਿਰਦੇ ਬਾਪ ਨੂੰ ਯਾਦ ਕਰੋ ਕਿਉਂਕਿ ਜਨਮ - ਜਨਮਾਂਤ੍ਰ ਦਾ ਸਿਰ ਤੇ ਬੋਝਾ ਹੈ। ਪੌੜੀ ਉਤਰਦੇ - ਉਤਰਦੇ 84 ਜਨਮ ਲੈਂਦੇ ਹਨ। ਹੁਣ ਫ਼ੇਰ ਇੱਕ ਜਨਮ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਜਿਨ੍ਹਾਂ ਬਾਪ ਨੂੰ ਯਾਦ ਕਰਦੇ ਰਹਿਣਗੇ ਉਨ੍ਹੀ ਖੁਸ਼ੀ ਵੀ ਹੋਵੇਗੀ, ਤਾਕਤ ਮਿਲੇਗੀ। ਬਹੁਤ ਬੱਚੇ ਹਨ ਜਿਨ੍ਹਾਂ ਨੂੰ ਅੱਗੇ ਨੰਬਰ ਵਿੱਚ ਰੱਖਿਆ ਜਾਂਦਾ ਹੈ ਪਰ ਯਾਦ ਵਿੱਚ ਬਿਲਕੁਲ ਰਹਿੰਦੇ ਨਹੀਂ ਹਨ। ਭਾਵੇਂ ਗਿਆਨ ਵਿੱਚ ਤਿੱਖੇ ਹਨ ਪਰ ਯਾਦ ਦੀ ਯਾਤਰਾ ਹੈ ਨਹੀਂ। ਬਾਪ ਤਾਂ ਬੱਚਿਆਂ ਦੀ ਮਹਿਮਾ ਕਰਦੇ ਹਨ। ਇਹ ਵੀ ਨੰਬਰਵਨ ਵਿੱਚ ਹੈ ਤਾਂ ਜ਼ਰੂਰ ਮਿਹਨਤ ਵੀ ਕਰਦੇ ਹੋਣਗੇ ਨਾ। ਤੁਸੀਂ ਹਮੇਸ਼ਾ ਸਮਝੋ ਕਿ ਸ਼ਿਵਬਾਬਾ ਸਮਝਾਉਂਦੇ ਹਨ ਤਾਂ ਬੁੱਧੀਯੋਗ ਉੱਥੇ ਲੱਗਾ ਰਵੇਗਾ। ਇਹ ਵੀ ਸਿੱਖਦਾ ਤਾਂ ਹੋਵੇਗਾ ਨਾ। ਫੇਰ ਵੀ ਕਹਿੰਦੇ ਹਨ ਬਾਬਾ ਨੂੰ ਯਾਦ ਕਰੋ। ਕਿਸੇ ਨੂੰ ਵੀ ਸਮਝਾਉਣ ਦੇ ਲਈ ਚਿੱਤਰ ਹੈ। ਭਗਵਾਨ ਕਿਹਾ ਹੀ ਜਾਂਦਾ ਹੈ ਨਿਰਾਕਾਰ ਨੂੰ। ਉਹ ਆਕੇ ਸ਼ਰੀਰ ਧਾਰਨ ਕਰਦੇ ਹਨ। ਇੱਕ ਭਗਵਾਨ ਦੇ ਬੱਚੇ ਆਤਮਾਵਾਂ ਭਰਾ - ਭਰਾ ਹਨ। ਹੁਣ ਇਸ ਸ਼ਰੀਰ ਵਿੱਚ ਵਿਰਾਜਮਾਨ ਹਨ। ਸਭ ਅਕਾਲਮੂਰਤ ਹਨ। ਇਹ ਅਕਾਲਮੂਰਤ (ਆਤਮਾ) ਦਾ ਤਖ਼ਤ ਹੈ। ਅਕਾਲਤਖ਼ਤ ਹੋਰ ਕੋਈ ਖ਼ਾਸ ਚੀਜ਼ ਨਹੀਂ ਹੈ। ਇਹ ਤਖ਼ਤ ਹੈ ਅਕਾਲਮੂਰਤ ਦਾ। ਭ੍ਰਿਕੁਟੀ ਦੇ ਵਿੱਚ ਆਤਮਾ ਵਿਰਾਜਮਾਨ ਹੁੰਦੀ ਹੈ, ਇਸਨੂੰ ਕਿਹਾ ਜਾਂਦਾ ਹੈ ਅਕਾਲਤਖ਼ਤ। ਅਕਾਲਤਖ਼ਤ, ਅਕਾਲਮੂਰਤ ਦਾ। ਆਤਮਾਵਾਂ ਸਭ ਅਕਾਲ ਹਨ, ਕਿੰਨੀ ਅਤੀ ਸੂਖਸ਼ਮ ਹੈ। ਬਾਪ ਤਾਂ ਹੈ ਨਿਰਾਕਾਰ। ਉਹ ਆਪਣਾ ਤਖ਼ਤ ਕਿਥੋਂ ਲਿਆਵੇ। ਬਾਪ ਕਹਿੰਦੇ ਹਨ ਮੇਰਾ ਵੀ ਇਹ ਤਖ਼ਤ ਹੈ। ਮੈਂ ਆਕੇ ਇਸ ਤਖ਼ਤ ਦਾ ਲੋਨ ਲੈਂਦਾ ਹਾਂ। ਬ੍ਰਹਮਾ ਦੇ ਸਧਾਰਨ ਬੁੱਢੇ ਤਨ ਵਿੱਚ ਅਕਾਲ ਤਖ਼ਤ ਤੇ ਆਕੇ ਬੈਠਦਾ ਹਾਂ। ਹੁਣ ਤੁਸੀਂ ਜਾਣ ਗਏ ਹੋ ਸਭ ਆਤਮਾਵਾਂ ਦਾ ਇਹ ਤਖ਼ਤ ਹੈ। ਮਨੁੱਖਾਂ ਦੀ ਹੀ ਗੱਲ ਕੀਤੀ ਜਾਂਦੀ ਹੈ, ਜਾਨਵਰਾਂ ਦੀ ਤਾਂ ਗੱਲ ਨਹੀਂ। ਪਹਿਲੇ ਜੋ ਮਨੁੱਖ ਜਾਨਵਰ ਤੋਂ ਵੀ ਬਦਤਰ ਹੋ ਗਏ ਹਨ, ਉਹ ਤਾਂ ਸੁਧਰਨ। ਕੋਈ ਜਾਨਵਰ ਦੀ ਗੱਲ ਪੁੱਛਣ, ਬੋਲੋ ਪਹਿਲੇ ਆਪਣਾ ਤਾਂ ਸੁਧਾਰ ਕਰੋ। ਸਤਿਯੁਗ ਵਿੱਚ ਤਾਂ ਜਾਨਵਰ ਵੀ ਬੜੇ ਚੰਗੇ ਫ਼ਸਟਕਲਾਸ ਹੋਣਗੇ। ਕਿਚੜਾ ਆਦਿ ਕੁਝ ਵੀ ਨਹੀਂ ਹੋਵੇਗਾ। ਕਿੰਗ ਦੇ ਮਹਿਲ ਵਿੱਚ ਕਬੂਤਰ ਆਦਿ ਦਾ ਕਿਚੜਾ ਹੋਵੇ ਤਾਂ ਦੰਡ ਪਾ ਦੇਣ। ਜ਼ਰਾ ਵੀ ਕਿਚੜਾ ਨਹੀਂ। ਉੱਥੇ ਬੜੀ ਖ਼ਬਰਦਾਰੀ ਰਹਿੰਦੀ ਹੈ। ਪਹਿਰੇ ਤੇ ਰਹਿੰਦੇ ਹਨ, ਕਦੀ ਕੋਈ ਜਾਨਵਰ ਆਦਿ ਅੰਦਰ ਆ ਨਾ ਸਕੇ। ਬੜੀ ਸਫ਼ਾਈ ਰਹਿੰਦੀ ਹੈ। ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਵੀ ਕਿੰਨੀ ਸਫ਼ਾਈ ਰਹਿੰਦੀ ਹੈ। ਸ਼ੰਕਰ - ਪਾਰਵਰਤੀ ਦੇ ਮੰਦਿਰ ਵਿੱਚ ਕਬੂਤਰ ਵੀ ਵਿਖਾਉਂਦੇ ਹਨ। ਤਾਂ ਜ਼ਰੂਰ ਮੰਦਿਰ ਨੂੰ ਵੀ ਖ਼ਰਾਬ ਕਰਦੇ ਹੋਣਗੇ। ਸ਼ਾਸਤ੍ਰਾਂ ਵਿੱਚ ਤਾਂ ਬਹੁਤ ਦੰਤ ਕਥਾਵਾਂ ਲਿਖ ਦਿੱਤੀਆਂ ਹਨ।

ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਉਨ੍ਹਾਂ ਵਿੱਚ ਵੀ ਥੋੜ੍ਹੇ ਹਨ ਜੋ ਧਾਰਨਾ ਕਰ ਸਕਦੇ ਹਨ। ਬਾਕੀ ਤਾਂ ਕੁਝ ਨਹੀਂ ਸਮਝਦੇ। ਬਾਪ ਬੱਚਿਆਂ ਨੂੰ ਕਿੰਨਾ ਪਿਆਰ ਨਾਲ ਸਮਝਾਉਂਦੇ ਹਨ - ਬੱਚੇ, ਬਹੁਤ - ਬਹੁਤ ਮਿੱਠੇ ਬਣੋ। ਮੁੱਖ ਤੋਂ ਸਦੈਵ ਰਤਨ ਨਿਕਲਦੇ ਰਹਿਣ। ਤੁਸੀਂ ਹੋ ਰੂਪ - ਬਸੰਤ। ਤੁਹਾਡੇ ਮੁੱਖ ਤੋਂ ਪੱਥਰ ਨਹੀਂ ਨਿਕਲਣੇ ਚਾਹੀਦੇ। ਆਤਮਾ ਦੀ ਹੀ ਮਹਿਮਾ ਹੁੰਦੀ ਹੈ। ਆਤਮਾ ਕਹਿੰਦੀ ਹੈ - ਮੈਂ ਪ੍ਰੈਜ਼ੀਡੈਂਟ ਹਾਂ, ਫਲਾਣਾ ਹਾਂ.। ਮੇਰੇ ਸ਼ਰੀਰ ਦਾ ਨਾਮ ਇਹ ਹੈ। ਅੱਛਾ, ਆਤਮਾਵਾਂ ਕਿਸਦੇ ਬੱਚੇ ਹਨ? ਇੱਕ ਪ੍ਰਮਾਤਮਾ ਦੇ। ਤਾਂ ਜ਼ਰੂਰ ਉਨ੍ਹਾਂ ਤੋਂ ਵਰਸਾ ਮਿਲਦਾ ਹੋਵੇਗਾ। ਉਹ ਫ਼ੇਰ ਸ੍ਰਵਵਿਆਪੀ ਕਿਵੇਂ ਹੋ ਸਕਦਾ ਹੈ! ਤੁਸੀਂ ਸਮਝਦੇ ਹੋ ਅਸੀਂ ਵੀ ਪਹਿਲੇ ਕੁਝ ਨਹੀਂ ਜਾਣਦੇ ਸੀ। ਹੁਣ ਕਿੰਨੀ ਬੁੱਧੀ ਖੁੱਲੀ ਹੈ। ਤੁਸੀਂ ਕੋਈ ਵੀ ਮੰਦਿਰ ਵਿੱਚ ਜਾਵੋਗੇ, ਸਮਝੋਗੇ ਇਹ ਤਾਂ ਸਭ ਝੂਠੇ ਚਿੱਤਰ ਹਨ। 10 ਭੁਜਾਵਾਂ ਵਾਲਾ, ਹਾਥੀ ਦੀ ਸੁੰਡ ਵਾਲਾ ਕੋਈ ਚਿੱਤਰ ਹੁੰਦਾ ਹੈ ਕੀ! ਇਹ ਸਭ ਹੈ ਭਗਤੀ ਮਾਰ੍ਗ ਦੀ ਸਾਮਗ੍ਰੀ। ਅਸਲ ਵਿੱਚ ਭਗਤੀ ਹੋਣੀ ਚਾਹੀਦੀ ਇੱਕ ਸ਼ਿਵਬਾਬਾ ਦੀ, ਜੋ ਸਭਦਾ ਸਦਗਤੀ ਦਾਤਾ ਹੈ। ਤੁਹਾਡੀ ਬੁੱਧੀ ਵਿੱਚ ਹੈ - ਇਹ ਲਕਸ਼ਮੀ - ਨਾਰਾਇਣ ਵੀ 84 ਜਨਮ ਲੈਂਦੇ ਹਨ। ਫ਼ੇਰ ਉੱਚ ਤੇ ਉੱਚ ਬਾਪ ਹੀ ਆਕੇ ਸਭਨੂੰ ਸਦਗਤੀ ਦਿੰਦੇ ਹਨ। ਉਨ੍ਹਾਂ ਤੋਂ ਵੱਡਾ ਕੋਈ ਹੈ ਨਹੀਂ। ਇਹ ਗਿਆਨ ਦੀਆਂ ਗੱਲਾਂ ਤੁਹਾਡੇ ਵਿੱਚ ਵੀ ਨੰਬਰਵਾਰ ਧਾਰਨ ਕਰ ਸਕਦੇ ਹਨ। ਧਾਰਨਾ ਨਹੀਂ ਕਰ ਸਕਦੇ ਤਾਂ ਬਾਕੀ ਕਿਸ ਕੰਮ ਦੇ ਰਹੇ। ਕਈ ਤਾਂ ਅੰਨਿਆਂ ਦੀ ਲਾਠੀ ਬਣਨ ਦੇ ਬਦਲੇ ਅੰਨ੍ਹੇ ਬਣ ਜਾਂਦੇ ਹਨ। ਗਊ ਜੋ ਦੁੱਧ ਦਿੰਦੀ ਤਾਂ ਉਸਨੂੰ ਪਿੰਜਰਪੁਰ ਵਿੱਚ ਰੱਖਦੇ ਹਨ। ਇਹ ਵੀ ਗਿਆਨ ਦਾ ਦੁੱਧ ਨਹੀਂ ਦੇ ਸਕਦੇ ਹਨ। ਬਹੁਤ ਹਨ, ਜੋ ਕੁਝ ਪੁਰਸ਼ਾਰਥ ਨਹੀਂ ਕਰਦੇ। ਸਮਝਦੇ ਨਹੀਂ ਕਿ ਅਸੀਂ ਕੁੱਝ ਤਾਂ ਕਿਸੇ ਦਾ ਕਲਿਆਣ ਕਰੀਏ। ਆਪਣੀ ਤਕਦੀਰ ਦਾ ਖ਼ਿਆਲ ਹੀ ਨਹੀਂ ਰਹਿੰਦਾ ਹੈ। ਬਸ ਜੋ ਕੁਝ ਮਿਲਿਆ ਉਹ ਚੰਗਾ। ਤਾਂ ਬਾਪ ਕਹਿਣਗੇ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਆਪਣੀ ਸਦਗਤੀ ਕਰਨ ਦਾ ਪੁਰਸ਼ਾਰਥ ਤਾਂ ਕਰਨਾ ਚਾਹੀਦਾ। ਦੇਹੀ - ਅਭਿਮਾਨੀ ਬਣਨਾ ਹੈ। ਬਾਪ ਕਿੰਨਾ ਉੱਚ ਤੇ ਉੱਚ ਹੈ ਅਤੇ ਆਉਂਦੇ ਵੇਖੋ ਕਿਵੇਂ ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਹਨ, ਉਨ੍ਹਾਂ ਨੂੰ ਬੁਲਾਉਂਦੇ ਹੀ ਪਤਿਤ ਦੁਨੀਆਂ ਵਿੱਚ ਹਨ। ਜਦ ਰਾਵਣ ਦੁੱਖ ਦੇਂਦੇ ਹਨ ਤਾਂ ਬਿਲਕੁੱਲ ਭ੍ਰਸ਼ਟ ਕਰ ਦੇਂਦੇ ਹਨ, ਉਦੋਂ ਬਾਪ ਆਕੇ ਸ਼੍ਰੇਸ਼ਠ ਬਣਾਉਂਦੇ ਹਨ। ਜੋ ਚੰਗਾ ਪੁਰਸ਼ਾਰਥ ਕਰਦੇ ਹਨ ਉਹ ਰਾਜਾ - ਰਾਣੀ ਬਣ ਜਾਂਦੇ ਹਨ, ਜੋ ਪੁਰਸ਼ਾਰਥ ਨਹੀਂ ਕਰਦੇ ਉਹ ਗ਼ਰੀਬ ਬਣ ਜਾਂਦੇ ਹਨ। ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਕਰ ਨਹੀਂ ਸਕਦੇ। ਕਈ ਤਾਂ ਬਹੁਤ ਚੰਗੀ ਤਕਦੀਰ ਬਣਾ ਲੈਂਦੇ ਹਨ। ਹਰ ਇੱਕ ਆਪਣੇ ਨੂੰ ਵੇਖ ਸਕਦੇ ਹਨ ਅਸੀਂ ਕੀ ਸਰਵਿਸ ਕਰਦੇ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
 

ਧਾਰਨਾ ਲਈ ਮੁੱਖ ਸਾਰ:-
1. ਰੂਪ - ਬਸੰਤ ਬਣ ਮੁੱਖ ਨਾਲ ਸਦੈਵ ਰਤਨ ਕੱਢਣੇ ਹਨ, ਬਹੁਤ - ਬਹੁਤ ਮਿੱਠਾ ਬਣਨਾ ਹੈ। ਕਦੀ ਵੀ ਪੱਥਰ (ਕੱਟੂ ਵਚਨ) ਨਹੀਂ ਕੱਢਣੇ ਹੈ।

2. ਗਿਆਨ ਅਤੇ ਯੋਗ ਵਿੱਚ ਤਿੱਖਾ ਬਣ ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ। ਆਪਣੀ ਉੱਚ ਤਕਦੀਰ ਬਣਾਉਣ ਦਾ ਪੁਰਸ਼ਾਰਥ ਕਰਨਾ ਹੈ। ਅੰਨਿਆਂ ਦੀ ਲਾਠੀ ਬਣਨਾ ਹੈ।

ਵਰਦਾਨ:-
ਪ੍ਰਵ੍ਰਿਤੀ ਦੇ ਵਿਸਤਾਰ ਵਿੱਚ ਰਹਿੰਦੇ ਫ਼ਰਿਸ਼ਤਾ ਪਨ ਦਾ ਸਾਖਸ਼ਤਕਾਰ ਕਰਾਉਣ ਵਾਲੇ ਸਾਖਸ਼ਤਕਾਰ ਮੂਰਤ ਭਵ :

ਪ੍ਰਵ੍ਰਿਤੀ ਦਾ ਵਿਸਤਾਰ ਹੁੰਦੇ ਹੋਏ ਵੀ ਵਿਸਤਾਰ ਨੂੰ ਸਮੇਟਨ ਅਤੇ ਉਪਰਾਮ ਰਹਿਣ ਦਾ ਅਭਿਆਸ ਕਰੋ। ਹੁਣੇ - ਹੁਣੇ ਸਥੂਲ ਕੰਮ ਕਰ ਰਹੇ ਹੋ, ਹੁਣੇ - ਹੁਣੇ ਅਸ਼ਰੀਰੀ ਹੋ ਗਏ - ਇਹ ਅਭਿਆਸ ਫ਼ਰਿਸ਼ਤੇ ਪਨ ਦਾ ਸਾਖਸ਼ਤਕਾਰ ਕਰਾਵੇਗਾ। ਉੱਚੀ ਸਥਿਤੀ ਵਿੱਚ ਰਹਿਣ ਲਈ ਛੋਟੀ - ਛੋਟੀ ਗੱਲਾਂ ਵਿਅਕਤ ਭਾਵ ਦੀ ਅਨੁਭਵ ਹੋਵੇਗੀ। ਉੱਚਾ ਜਾਣ ਨਾਲ ਨੀਚਾਪਨ ਆਪੇਹੀ ਛੁੱਟ ਜਾਵੇਗਾ। ਮਿਹਨਤ ਤੋਂ ਬੱਚ ਜਾਵੋਗੇ। ਵਕ਼ਤ ਵੀ ਬੱਚੇਗਾ, ਸੇਵਾ ਵੀ ਫਾਸਟ ਹੋਵੇਗੀ। ਬੁੱਧੀ ਇੰਨੀ ਵਿਸ਼ਾਲ ਹੋ ਜਾਵੇਗੀ ਜੋ ਇੱਕ ਵਕ਼ਤ ਤੇ ਕਈ ਕੰਮ ਕਰ ਸਕਦੀ ਹੈ।

ਸਲੋਗਨ:-
ਖੁਸ਼ੀ ਨੂੰ ਕਾਇਮ ਰੱਖਣ ਦੇ ਲਈ ਆਤਮਾ ਰੂਪੀ ਦੀਪਕ ਵਿੱਚ ਗਿਆਨ ਦਾ ਘ੍ਰਿਤ (ਘਿਓ) ਰੋਜ਼ ਪਾਉਂਦੇ ਰਹੋ।