08.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਭਾਰਤ ਖਾਸ ਅਤੇ ਆਮ ਸਾਰੀ ਦੁਨੀਆਂ ਤੇ ਬ੍ਰਹਿਸਪਤੀ ਦੀ ਦਸ਼ਾ ਬੈਠਣੀ ਹੈ, ਬਾਬਾ ਤੁਸੀਂ ਬੱਚਿਆਂ ਦਵਾਰਾ ਭਾਰਤ ਨੂੰ ਸੁਖਧਾਮ ਬਣਾ ਰਹੇ ਹਨ"

ਪ੍ਰਸ਼ਨ:-
16 ਕਲਾ ਸੰਪੂਰਨ ਬਣਨ ਦੇ ਲਈ ਤੁਸੀਂ ਬੱਚੇ ਕਿਹੜਾ ਪੁਰਸ਼ਾਰਥ ਕਰਦੇ ਹੋ?

ਉੱਤਰ:-
ਯੋਗਬਲ ਜਮਾ ਕਰਨ ਦਾ। ਯੋਗਬਲ ਨਾਲ ਤੁਸੀਂ 16 ਕਲਾ ਸੰਪੂਰਨ ਬਣ ਰਹੇ ਹੋ। ਇਸ ਦੇ ਲਈ ਬਾਪ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਕਾਮ ਵਿਕਾਰ ਜੋ ਡਿਗਾਉਣ ਵਾਲਾ ਹੈ ਇਸ ਦਾ ਦਾਨ ਦੇਵੋ ਤਾਂ ਤੁਸੀਂ 16 ਕਲਾ ਸੰਪੂਰਨ ਬਣ ਜਾਓਗੇ। 2 - ਦੇਹ ਅਭਿਮਾਨ ਨੂੰ ਛੱਡ ਦੇਹੀ - ਅਭਿਮਾਨੀ ਬਣੋ, ਸ਼ਰੀਰ ਦਾ ਭਾਨ ਛੱਡ ਦੇਵੋ।

ਗੀਤ:-
ਤੁਮਹੀ ਹੋ ਮਾਤਾ ਪਿਤਾ...

ਓਮ ਸ਼ਾਂਤੀ
ਮਿੱਠੇ ਮਿੱਠੇ ਰੂਹਾਨੀ ਬੱਚਿਆਂ ਨੇ ਆਪਣੇ ਰੂਹਾਨੀ ਬਾਪ ਦੀ ਮਹਿਮਾ ਸੁਣੀ। ਉਹ ਗਾਉਂਦੇ ਰਹਿੰਦੇ ਹਨ ਇੱਥੇ ਤੁਸੀਂ ਪ੍ਰੈਕਟੀਕਲ ਵਿੱਚ ਉਸ ਬਾਬਾ ਤੋਂ ਵਰਸਾ ਲੈ ਰਹੇ ਹੋ। ਤੁਸੀਂ ਜਾਣਦੇ ਹੋ - ਬਾਬਾ ਸਾਡੇ ਦਵਾਰਾ ਹੀ ਭਾਰਤ ਨੂੰ ਸੁਖਧਾਮ ਬਣਾ ਰਹੇ ਹਨ। ਜਿਸ ਦੇ ਦਵਾਰਾ ਬਣਾ ਰਹੇ ਹਨ ਜਰੂਰ ਉਹ ਹੀ ਸੁੱਖਧਾਮ ਦਾ ਮਾਲਿਕ ਬਣਨਗੇ। ਬੱਚਿਆਂ ਨੂੰ ਤਾਂ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਬਾਬਾ ਦੀ ਮਹਿਮਾ ਅਪਰਮਪਾਰ ਹੈ। ਉਨ੍ਹਾਂ ਤੋਂ ਅਸੀਂ ਵਰਸਾ ਪਾ ਰਹੇ ਹਾਂ। ਹੁਣ ਤੁਸੀਂ ਬੱਚਿਆਂ ਤੇ ਸਗੋਂ ਸਾਰੀ ਦੁਨੀਆਂ ਤੇ ਬ੍ਰਹਿਸਪਤੀ ਦੀ ਅਵਿਨਾਸ਼ੀ ਦਸ਼ਾ ਹੈ। ਹੁਣ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ ਭਾਰਤ ਖਾਸ ਅਤੇ ਦੁਨੀਆਂ ਆਮ ਸਭ ਤੇ ਬ੍ਰਹਿਸਪਤੀ ਦੀ ਦਸ਼ਾ ਬੈਠਣੀ ਹੈ ਕਿਓਂਕਿ ਤੁਸੀਂ ਹੁਣ 16 ਕਲਾ ਸੰਪੂਰਨ ਬਣਦੇ ਹੋ। ਇਸ ਸਮੇਂ ਤਾਂ ਕੋਈ ਕਲਾ ਨਹੀਂ ਹੈ। ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਇਵੇਂ ਨਹੀਂ ਇੱਥੇ ਖੁਸ਼ੀ ਹੈ, ਬਾਹਰ ਜਾਣ ਨਾਲ ਗੁੰਮ ਹੋ ਜਾਵੇ। ਜਿਸ ਦੀ ਮਹਿਮਾ ਗਾਉਂਦੇ ਹੋ ਉਹ ਹੁਣ ਤੁਹਾਡੇ ਕੋਲ ਹਾਜ਼ਿਰ ਹੈ। ਬਾਪ ਸਮਝਾਉਂਦੇ ਹਨ - 5 ਹਜ਼ਾਰ ਵਰ੍ਹੇ ਪਹਿਲੇ ਵੀ ਤੁਹਾਨੂੰ ਰਾਜਾਈ ਦੇਕੇ ਗਿਆ ਸੀ। ਹੁਣ ਤੁਸੀਂ ਵੇਖੋਗੇ - ਅਹਿਸਤੇ - ਅਹਿਸਤੇ ਸਭ ਪੁਕਾਰਦੇ ਰਹਿਣਗੇ। ਤੁਹਾਡੇ ਵੀ ਸਲੋਗਨ ਨਿਕਲਦੇ ਰਹਿਣਗੇ। ਜਿਵੇਂ ਇੰਦ੍ਰਾਗਾਂਧੀ ਕਹਿੰਦੀ ਸੀ ਕਿ ਇੱਕ ਧਰਮ, ਇੱਕ ਭਾਸ਼ਾ, ਇੱਕ ਰਾਜਾਈ ਹੋਵੇ, ਉਸ ਵਿੱਚ ਵੀ ਆਤਮਾ ਕਹਿੰਦੀ ਹੈ ਨਾ। ਆਤਮਾ ਜਾਣਦੀ ਹੈ ਬਰੋਬਰ ਭਾਰਤ ਵਿੱਚ ਇੱਕ ਰਾਜਧਾਨੀ ਸੀ, ਜੋ ਹੁਣ ਸਾਹਮਣੇ ਖੜੀ ਹੈ। ਸਮਝਦੇ ਹਨ ਕਦੀ ਵੀ ਸਾਰਾ ਖਤਮ ਹੋ ਜਾਵੇ, ਇਹ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਨੂੰ ਫਿਰ 16 ਕਲਾ ਸੰਪੂਰਨ ਜਰੂਰ ਬਣਨਾ ਹੈ। ਤੁਸੀਂ ਜਾਣਦੇ ਹੋ ਅਸੀਂ ਇਸ ਯੋਗਬਲ ਨਾਲ 16 ਕਲਾ ਸੰਪੂਰਨ ਬਣ ਰਹੇ ਹਾਂ। ਕਹਿੰਦੇ ਹੈ ਨਾ - ਦੇ ਦਾਨ ਤਾਂ ਛੁੱਟੇ ਗ੍ਰਹਿਣ। ਬਾਪ ਵੀ ਕਹਿੰਦੇ ਹਨ ਵਿਕਾਰਾਂ ਦਾ, ਅਵਗੁਣਾਂ ਦਾ ਦਾਨ ਦੇਵੋ। ਇਹ ਰਾਵਣ ਰਾਜ ਹੈ। ਬਾਪ ਆਕੇ ਇਨ੍ਹਾਂ ਤੋਂ ਛੁਡਾਉਂਦੇ ਹਨ। ਇਸ ਵਿੱਚ ਵੀ ਕਾਮ ਵਿਕਾਰ ਬੜਾ ਭਾਰੀ ਅਵਗੁਣ ਹੈ। ਤੁਸੀਂ ਦੇਹ - ਅਭਿਮਾਨੀ ਬਣ ਪਏ ਹੋ। ਹੁਣ ਦੇਹੀ - ਅਭਿਮਾਨੀ ਬਣਨਾ ਪਵੇ। ਸ਼ਰੀਰ ਦਾ ਭਾਨ ਵੀ ਛੱਡਣਾ ਪਵੇ। ਇਨ੍ਹਾਂ ਗੱਲਾਂ ਨੂੰ ਤੁਸੀਂ ਬੱਚੇ ਹੀ ਸਮਝਦੇ ਹੋ, ਦੁਨੀਆਂ ਨਹੀਂ ਜਾਣਦੀ। ਭਾਰਤ ਜੋ 16 ਕਲਾ ਸੰਪੂਰਨ ਸੀ, ਸੰਪੂਰਨ ਦੇਵਤਾਵਾਂ ਦਾ ਰਾਜ ਸੀ, ਹੁਣ ਗ੍ਰਹਿਣ ਲੱਗਿਆ ਹੋਇਆ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਸੀ ਨਾ। ਭਾਰਤ ਸ੍ਵਰਗ ਸੀ। ਹੁਣ ਵਿਕਾਰਾਂ ਦਾ ਗ੍ਰਹਿਣ ਲੱਗਿਆ ਹੋਇਆ ਹੈ ਇਸਲਈ ਬਾਪ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਇਹ ਕਾਮ ਵਿਕਾਰ ਵੀ ਡਿਗਾਉਣ ਵਾਲਾ ਹੈ ਇਸਲਈ ਬਾਪ ਕਹਿੰਦੇ ਹਨ ਇਹ ਦਾਨ ਦੇਵੋ ਤਾਂ ਤੁਸੀਂ 16 ਕਲਾ ਸੰਪੂਰਨ ਬਣ ਜਾਓਗੇ। ਨਹੀਂ ਦੇਵੋਗੇ ਤਾਂ ਨਹੀਂ ਬਣੋਗੇ। ਆਤਮਾਵਾਂ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ ਨਾ। ਇਹ ਵੀ ਤੁਹਾਡੀ ਬੁੱਧੀ ਵਿੱਚ ਹੈ। ਤੁਹਾਡੀ ਆਤਮਾ ਵਿੱਚ ਕਿੰਨਾ ਪਾਰ੍ਟ ਹੈ। ਤੁਸੀਂ ਵਿਸ਼ਵ ਦਾ ਰਾਜ - ਭਾਗ ਲੈਂਦੇ ਹੋ। ਇਹ ਬੇਹੱਦ ਦਾ ਡਰਾਮਾ ਹੈ। ਅਥਾਹ ਐਕਟਰਸ ਹਨ। ਇਸ ਵਿੱਚ ਫਸਟਕਲਾਸ ਐਕਟਰਸ ਹਨ ਇਹ ਲਕਸ਼ਮੀ - ਨਾਰਾਇਣ। ਇਨ੍ਹਾਂ ਦਾ ਨੰਬਰਵਨ ਪਾਰ੍ਟ ਹੈ। ਵਿਸ਼ਨੂੰ ਸੋ ਬ੍ਰਹਮਾ - ਸਰਸਵਤੀ ਫਿਰ ਬ੍ਰਹਮਾ - ਸਰਸਵਤੀ ਸੋ ਵਿਸ਼ਨੂੰ ਬਣਦੇ ਹੋ। ਇਹ 84 ਜਨਮ ਕਿਵੇਂ ਲੈਂਦੇ ਹਨ। ਸਾਰਾ ਚੱਕਰ ਬੁੱਧੀ ਵਿੱਚ ਆ ਜਾਂਦਾ ਹੈ। ਸ਼ਾਸਤਰ ਪੜ੍ਹਨ ਨਾਲ ਥੋੜੀ ਕੋਈ ਸਮਝਦੇ ਹਨ। ਉਹ ਤਾਂ ਕਲਪ ਦੀ ਉਮਰ ਹੀ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਫਿਰ ਤਾਂ ਸਵਾਸਤਿਕ ਵੀ ਬਣ ਨਾ ਸਕੇ। ਵਪਾਰੀ ਲੋਕ ਚੋਪੜਾ ਲਿਖਦੇ ਹਨ ਤਾਂ ਉਸ ਤੇ ਸ੍ਵਾਸ੍ਤਿਕਾ ਲਿੱਖਦੇ ਹਨ। ਗਣੇਸ਼ ਦੀ ਪੂਜਾ ਕਰਦੇ ਹਨ। ਇਹ ਹੈ ਬੇਹੱਦ ਦਾ ਚੋਪੜਾ। ਸ੍ਵਾਸ੍ਤਿਕਾ ਵਿੱਚ 4 ਭਾਗ ਹੁੰਦੇ ਹਨ। ਜਿਵੇਂ ਜਗਨਨਾਥਪੁਰੀ ਵਿੱਚ ਚਾਵਲ ਦਾ ਹੰਡਾ ਰੱਖਦੇ ਹਨ, ਉਹ ਪੱਕ ਜਾਂਦਾ ਹੈ ਤਾਂ 4 ਭਾਗ ਹੋ ਜਾਂਦੇ ਹਨ। ਉੱਥੇ ਚਾਵਲ ਦਾ ਹੀ ਭੋਗ ਲਗਾਉਂਦੇ ਹਨ ਕਿਓਂਕਿ ਉੱਥੇ ਚਾਵਲ ਬਹੁਤ ਖਾਂਦੇ ਹਨ। ਸ਼੍ਰੀਨਾਥ ਦਵਾਰੇ ਵਿੱਚ ਚਾਵਲ ਹੁੰਦੇ ਨਹੀਂ। ਉੱਥੇ ਤਾਂ ਸਭ ਸੱਚੇ ਘਿਓ ਦਾ ਪੱਕਾ ਮਾਲ ਬਣਦਾ ਹੈ। ਜੱਦ ਭੋਜਨ ਬਣਾਉਂਦੇ ਹਨ ਤਾਂ ਵੀ ਸਫਾਈ ਨਾਲ ਮੂੰਹ ਬੰਦ ਕਰਕੇ ਬਣਾਉਂਦੇ ਹਨ। ਪ੍ਰਸਾਦ ਬਹੁਤ ਇੱਜਤ ਨਾਲ ਲੈ ਜਾਂਦੇ ਹਨ, ਭੋਗ ਲਗਾਕੇ ਫਿਰ ਉਹ ਸਭ ਪੰਡੇ ਲੋਕਾਂ ਨੂੰ ਮਿਲਦਾ ਹੈ। ਦੁਕਾਨ ਵਿੱਚ ਜਾਕੇ ਰੱਖਦੇ ਹਨ। ਉੱਥੇ ਬਹੁਤ ਭੀੜ ਰਹਿੰਦੀ ਹੈ। ਬਾਬਾ ਦਾ ਵੇਖਿਆ ਹੋਇਆ ਹੈ। ਹੁਣ ਤੁਸੀਂ ਬੱਚਿਆਂ ਨੂੰ ਕੌਣ ਪੜ੍ਹਾ ਰਹੇ ਹਨ? ਮੋਸ੍ਟ ਬਿਲਵੇਡ ਬਾਪ ਆਕੇ ਤੁਹਾਡਾ ਸਰਵੈਂਟ ਬਣਿਆ ਹੈ। ਤੁਹਾਡੀ ਸੇਵਾ ਕਰ ਰਹੇ ਹਨ, ਇੰਨਾ ਨਸ਼ਾ ਚੜ੍ਹਦਾ ਹੈ? ਅਸੀਂ ਆਤਮਾਵਾਂ ਨੂੰ ਬਾਪ ਪੜ੍ਹਾਉਂਦੇ ਹਨ। ਆਤਮਾ ਹੀ ਸਭ ਕੁਝ ਕਰਦੀ ਹੈ ਨਾ। ਮਨੁੱਖ ਫਿਰ ਕਹਿ ਦਿੰਦੇ ਹਨ ਆਤਮਾ ਨਿਰਲੇਪ ਹੈ। ਤੁਸੀਂ ਜਾਣਦੇ ਹੋ ਆਤਮਾ ਵਿੱਚ ਤਾਂ 84 ਜਨਮਾਂ ਦਾ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ, ਉਨ੍ਹਾਂ ਨੂੰ ਫਿਰ ਨਿਰਲੇਪ ਕਹਿਣਾ ਕਿੰਨਾ ਰਾਤ - ਦਿਨ ਦਾ ਫਰਕ ਹੋ ਜਾਂਦਾ ਹੈ। ਇਹ ਜਦੋਂ ਕੋਈ ਚੰਗੀ ਤਰ੍ਹਾਂ ਮਹੀਨਾ ਡੇਢ ਬੈਠ ਸਮਝਣ ਤਾਂ ਇਹ ਪੁਆਇੰਟਸ ਬੁੱਧੀ ਵਿੱਚ ਬੈਠਣ। ਦਿਨ - ਪ੍ਰਤੀਦਿਨ ਪੁਆਇੰਟਸ ਤਾਂ ਬਹੁਤ ਨਿਕਲਦੀ ਰਹਿੰਦੀ ਹੈ। ਇਹ ਹੈ ਜਿਵੇਂ ਕਸਤੂਰੀ। ਬੱਚਿਆਂ ਨੂੰ ਜੱਦ ਪੂਰਾ ਨਿਸ਼ਚਾ ਬੈਠਦਾ ਹੈ ਤਾਂ ਫਿਰ ਸਮਝਦੇ ਹਨ ਬਰੋਬਰ ਪਰਮਪਿਤਾ ਪਰਮਾਤਮਾ ਹੀ ਆਕੇ ਦੁਰਗਤੀ ਤੋਂ ਸਦਗਤੀ ਕਰਦੇ ਹਨ।

ਬਾਪ ਕਹਿੰਦੇ ਹਨ ਤੁਹਾਡੇ ਤੇ ਹੁਣ ਬ੍ਰਹਿਸਪਤੀ ਦੀ ਦਸ਼ਾ ਹੈ। ਮੈਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਇਆ ਹੁਣ ਫਿਰ ਰਾਵਣ ਨੂੰ ਰਾਹੂ ਦੀ ਦਸ਼ਾ ਬਿਠਾ ਦਿੱਤੀ ਹੈ। ਹੁਣ ਫਿਰ ਬਾਪ ਆਏ ਹਨ ਸ੍ਵਰਗ ਦਾ ਮਾਲਿਕ ਬਣਾਉਣ। ਤਾਂ ਆਪਣੇ ਨੂੰ ਘਾਟਾ ਨਹੀਂ ਲਗਾਉਣਾ ਚਾਹੀਦਾ ਹੈ। ਵਪਾਰੀ ਲੋਕੀ ਆਪਣਾ ਖਾਤਾ ਹਮੇਸ਼ਾ ਠੀਕ ਰੱਖਦੇ ਹਨ। ਘਾਟਾ ਪਾਉਣ ਵਾਲੇ ਨੂੰ ਅਨਾੜੀ ਕਿਹਾ ਜਾਂਦਾ ਹੈ। ਹੁਣ ਇਹ ਤਾਂ ਸਭ ਤੋਂ ਵੱਡਾ ਵਪਾਰ ਹੈ। ਕੋਈ ਵਿਰਲਾ ਵਪਾਰੀ ਇਹ ਵਪਾਰ ਕਰੇ। ਇਹ ਹੀ ਅਵਿਨਾਸ਼ੀ ਵਪਾਰ ਹੈ ਹੋਰ ਸਭ ਵਪਾਰ ਤਾਂ ਮਿੱਟੀ ਵਿੱਚ ਮਿਲ ਜਾਣ ਵਾਲੇ ਹਨ ਹੁਣ ਤੁਹਾਡਾ ਸੱਚਾ ਵਪਾਰ ਹੋ ਰਿਹਾ ਹੈ ਬਾਪ ਹੈ ਗਿਆਨ ਦਾ ਸਾਗਰ, ਸੌਦਾਗਰ, ਰਤਨਾਗਰ। ਪ੍ਰਦਰਸ਼ਨੀ ਵਿੱਚ ਵੇਖੋ ਕਿੰਨੇ ਆਉਂਦੇ ਹਨ। ਸੈਂਟਰ ਵਿੱਚ ਕੋਈ ਮੁਸ਼ਕਿਲ ਆਉਣਗੇ। ਭਾਰਤ ਤਾਂ ਬਹੁਤ ਲੰਬਾ - ਚੋੜਾ ਹੈ ਨਾ। ਸਭ ਜਗ੍ਹਾ ਤੁਸੀਂ ਜਾਣਾ ਹੈ। ਪਾਣੀ ਦੀ ਗੰਗਾ ਸਾਰੇ ਭਾਰਤ ਵਿੱਚ ਹੈ ਨਾ। ਇਹ ਵੀ ਤੁਹਾਨੂੰ ਸਮਝਾਉਣਾ ਪਵੇ। ਪਤਿਤ - ਪਾਵਨ ਕੋਈ ਪਾਣੀ ਦੀ ਗੰਗਾ ਨਹੀਂ। ਤੁਸੀਂ ਗਿਆਨ ਗੰਗਾਵਾਂ ਨੂੰ ਜਾਣਾ ਪਵੇਗਾ। ਚਾਰੋਂ ਪਾਸੇ ਮੇਲੇ ਪ੍ਰਦਰਸ਼ਨੀ ਹੁੰਦੇ ਰਹਿਣਗੇ। ਦਿਨ - ਪ੍ਰਤੀਦਿਨ ਚਿੱਤਰ ਬਣਦੇ ਰਹਿਣਗੇ। ਇਵੇਂ ਸ਼ੋਭਾਵਾਨ ਚਿੱਤਰ ਹੋਣ ਜੋ ਵੇਖਣ ਨਾਲ ਹੀ ਮਜ਼ਾ ਆ ਜਾਵੇ। ਇਹ ਤਾਂ ਠੀਕ ਸਮਝਦੇ ਹਨ, ਹੁਣ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ। ਪੌੜ੍ਹੀ ਦਾ ਚਿੱਤਰ ਵੀ ਫਸਟਕਲਾਸ ਹੈ। ਹੁਣ ਬ੍ਰਾਹਮਣ ਧਰਮ ਦੀ ਸਥਾਪਨਾ ਹੋ ਰਹੀ ਹੈ। ਇਹ ਬ੍ਰਾਹਮਣ ਹੀ ਫਿਰ ਦੇਵਤਾ ਬਣਦੇ ਹਨ। ਤੁਸੀਂ ਹੁਣ ਪੁਰਸ਼ਾਰਥ ਕਰ ਰਹੇ ਹੋ ਤਾਂ ਦਿਲ ਅੰਦਰ ਆਪਣੇ ਤੋਂ ਪੁੱਛਦੇ ਰਹੋ ਸਾਡੇ ਵਿੱਚ ਕੋਈ ਛੋਟਾ - ਮੋਟਾ ਕੰਡਾ ਤਾਂ ਨਹੀਂ ਹੈ? ਕਾਮ ਦਾ ਕੰਡਾ ਤਾਂ ਨਹੀਂ ਹੈ? ਗੁੱਸੇ ਦਾ ਛੋਟਾ ਕੰਡਾ ਹੈ ਉਹ ਵੀ ਬੜਾ ਖਰਾਬ ਹੈ। ਦੇਵਤੇ ਕ੍ਰੋਧੀ ਨਹੀਂ ਹੁੰਦੇ ਹਨ। ਵਿਖਾਉਂਦੇ ਹਨ - ਸ਼ੰਕਰ ਦੀ ਅੱਖ ਖੁਲਣ ਨਾਲ ਵਿਨਾਸ਼ ਹੋ ਜਾਂਦਾ ਹੈ। ਇਹ ਵੀ ਇੱਕ ਕਲੰਕ ਲਗਾਇਆ ਹੋਇਆ ਹੈ। ਵਿਨਾਸ਼ ਤਾਂ ਹੋਣਾ ਹੀ ਹੈ। ਸੂਕ੍ਸ਼੍ਮਵਤਨ ਵਿੱਚ ਸ਼ੰਕਰ ਨੂੰ ਕੋਈ ਸੱਪ ਆਦਿ ਥੋੜੀ ਹੋ ਸਕਦੇ ਹਨ। ਸੁਖਸ਼ਮਵਤਨ ਅਤੇ ਮੂਲਵਤਨ ਵਿੱਚ ਬਾਗ ਬਗੀਚੇ ਸੱਪ ਆਦਿ ਕੁਝ ਵੀ ਨਹੀਂ ਹੁੰਦੇ। ਇਹ ਸਭ ਇੱਥੇ ਹੁੰਦੇ ਹਨ। ਸ੍ਵਰਗ ਵੀ ਇੱਥੇ ਹੁੰਦਾ ਹੈ। ਇਸ ਸਮੇਂ ਮਨੁੱਖ ਕੰਡਿਆਂ ਮਿਸਲ ਹੈ, ਇਸਲਈ ਇਨ੍ਹਾਂ ਨੂੰ ਕੰਡਿਆਂ ਦਾ ਜੰਗਲ ਕਿਹਾ ਜਾਂਦਾ ਹੈ। ਸਤਿਯੁਗ ਹੈ ਫੁੱਲਾਂ ਦਾ ਬਗੀਚਾ। ਤੁਸੀਂ ਵੇਖਦੇ ਹੋ ਬਾਬਾ ਕਿਵੇਂ ਬਗੀਚੇ ਬਣਾਉਂਦੇ ਹਨ। ਮੋਸ੍ਟ ਬਿਉਟੀਫੁਲ ਬਣਾਉਂਦੇ ਹਨ। ਸਭ ਨੂੰ ਹਸੀਨ ਬਣਾਉਂਦੇ ਹਨ। ਖੁਦ ਤਾਂ ਐਵਰ ਹਸੀਨ ਹਨ। ਸਭ ਸਜਨੀਆਂ ਨੂੰ ਅਤੇ ਬੱਚਿਆਂ ਨੂੰ ਹਸੀਨ ਬਣਾਉਂਦੇ ਹਨ। ਰਾਵਣ ਨੇ ਬਿਲਕੁਲ ਕਾਲਾ ਬਣਾ ਦਿੱਤਾ ਹੈ। ਹੁਣ ਤੁਸੀਂ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਸਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ। ਅੱਧਾ ਸਮੇਂ ਸੁੱਖ, ਅੱਧਾ ਸਮੇਂ ਦੁੱਖ ਹੋਵੇ ਤਾਂ ਉਸ ਨਾਲ ਫਾਇਦਾ ਹੀ ਕੀ? ਨਹੀਂ, ਹਿੱਸਾ ਸੁੱਖ, ਹਿੱਸਾ ਦੁੱਖ ਹੈ। ਇਹ ਡਰਾਮਾ ਬਣਿਆ ਹੋਇਆ ਹੈ। ਬਹੁਤ ਲੋਕ ਪੁੱਛਦੇ ਹਨ ਡਰਾਮਾ ਇਵੇਂ ਦਾ ਕਿਓਂ ਬਣਾਇਆ ਹੈ? ਅਰੇ ਇਹ ਤਾਂ ਅਨਾਦਿ ਹੈ ਨਾ। ਕਿਓਂ ਬਣਿਆ, ਇਹ ਪ੍ਰਸ਼ਨ ਉੱਠ ਨਹੀਂ ਸਕਦਾ। ਇਹ ਅਨਾਦਿ ਅਵਿਨਾਸ਼ੀ ਡਰਾਮਾ ਬਣਿਆ ਹੋਇਆ ਹੈ। ਬਣੀ - ਬਣਾਈ ਬਣ ਰਹੀ ਹੈ। ਕਿਸੇ ਨੂੰ ਵੀ ਮੋਖ਼ਸ਼ ਨਹੀਂ ਮਿਲ ਸਕਦਾ। ਇਹ ਤਾਂ ਅਨਾਦਿ ਸ੍ਰਿਸ਼ਟੀ ਚਲੀ ਆਉਂਦੀ ਹੈ, ਚਲਦੀ ਹੀ ਰਹੇਗੀ। ਪ੍ਰਲ੍ਯ ਹੁੰਦੀ ਨਹੀਂ।

ਬਾਪ ਨਵੀਂ ਦੁਨੀਆਂ ਬਣਾਉਂਦੇ ਹਨ ਪਰ ਉਸ ਵਿੱਚ ਗੁੰਜਾਇਸ਼ ਕਿੰਨੀ ਹੈ। ਜੱਦ ਮਨੁੱਖ ਪਤਿਤ ਦੁੱਖੀ ਹੁੰਦੇ ਹਨ ਉਦੋਂ ਬੁਲਾਉਂਦੇ ਹਨ। ਬਾਪ ਆਕੇ ਸਭ ਦੀ ਕਾਇਆ ਕਲਪਤਰੁ ਬਣਾਉਂਦੇ ਜੋ ਅੱਧਾਕਲਪ ਤੁਹਾਡੀ ਕਦੀ ਅਕਾਲੇ ਮ੍ਰਿਤੂ ਨਹੀਂ ਹੋਵੇਗੀ। ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ। ਤਾਂ ਬੱਚਿਆਂ ਨੂੰ ਬਹੁਤ ਪੁਰਸ਼ਾਰਥ ਕਰਨਾ ਚਾਹੀਦਾ ਹੈ। ਜਿੰਨਾ ਉੱਚ ਪਦਵੀ ਪਾਉਣ ਉੰਨਾ ਚੰਗਾ ਹੈ। ਪੁਰਸ਼ਾਰਥ ਤਾਂ ਹਰ ਇੱਕ ਜਾਸਤੀ ਕਮਾਈ ਦੇ ਲਈ ਕਰਦਾ ਹੀ ਹੈ। ਲਕੜੀ ਵਾਲੇ ਵੀ ਕਹਿਣਗੇ ਅਸੀਂ ਜਾਸਤੀ ਕਮਾਈ ਕਰੀਏ। ਕਈ ਠੱਗੀ ਨਾਲ ਵੀ ਕਮਾਉਂਦੇ ਹਨ। ਪੈਸੇ ਤੇ ਹੀ ਆਫ਼ਤ ਹੈ। ਉੱਥੇ ਤਾਂ ਤੁਹਾਡੇ ਪੈਸੇ ਕੋਈ ਲੁੱਟ ਨਾ ਸਕੇ। ਵੇਖੋ ਦੁਨੀਆਂ ਵਿੱਚ ਤਾਂ ਕੀ - ਕੀ ਹੋ ਰਿਹਾ ਹੈ। ਉੱਥੇ ਇਵੇਂ ਕੋਈ ਦੁੱਖ ਦੀ ਗੱਲ ਨਹੀਂ ਹੁੰਦੀ ਹੈ। ਹੁਣ ਤੁਸੀਂ ਬਾਪ ਤੋਂ ਕਿੰਨਾ ਵਰਸਾ ਲੈਂਦੇ ਹੋ। ਆਪਣੀ ਜਾਂਚ ਕਰਨੀ ਚਾਹੀਦੀ ਹੈ - ਅਸੀਂ ਸ੍ਵਰਗ ਵਿੱਚ ਜਾਣ ਲਾਇਕ ਹਾਂ? (ਨਾਰਦ ਦਾ ਮਿਸਾਲ) ਮਨੁੱਖ ਕਈ ਤੀਰਥ ਆਦਿ ਕਰਦੇ ਰਹਿੰਦੇ ਹਨ, ਮਿਲਦਾ ਕੁਝ ਵੀ ਨਹੀਂ। ਗੀਤ ਵੀ ਹੈ ਨਾ - ਚਾਰੋ ਪਾਸੇ ਲਗਾਏ ਫੇਰੇ ਫਿਰ ਵੀ ਹਰਦਮ ਦੂਰ ਰਹੇ। ਹੁਣ ਬਾਪ ਤੁਹਾਨੂੰ ਕਿੰਨੀਂ ਚੰਗੀ ਯਾਤਰਾ ਸਿਖਾਉਂਦੇ ਹਨ, ਇਸ ਵਿੱਚ ਕੋਈ ਤਕਲੀਫ ਨਹੀਂ। ਸਿਰਫ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾ ਵਿਕਰਮ ਵਿਨਾਸ਼ ਹੋਣਗੇ। ਬਹੁਤ ਚੰਗੀ ਯੁਕਤੀ ਸੁਣਾਉਂਦਾ ਹਾਂ। ਬੱਚੇ ਸੁਣਦੇ ਹਨ। ਇਹ ਮੇਰਾ ਲੋਨ ਲੀਤਾ ਹੋਇਆ ਸ਼ਰੀਰ ਹੈ। ਇਸ ਬਾਪ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਅਸੀਂ ਬਾਬਾ ਨੂੰ ਸ਼ਰੀਰ ਲੋਨ ਤੇ ਦਿੱਤਾ ਹੈ। ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਨਾਮ ਵੀ ਹੈ ਭਗੀਰਥ। ਹੁਣ ਤੁਸੀਂ ਬੱਚੇ ਰਾਮਪੁਰੀ ਵਿੱਚ ਚਲਣ ਲਈ ਪੁਰਸ਼ਾਰਥ ਕਰ ਰਹੇ ਹੋ। ਤਾਂ ਪੂਰਾ ਪੁਰਸ਼ਾਰਥ ਵਿੱਚ ਲੱਗ ਜਾਣਾ ਚਾਹੀਦਾ ਹੈ। ਕੰਡਾ ਕਿਓਂ ਬਣਨਾ ਚਾਹੀਦਾ ਹੈ।

ਤੁਸੀਂ ਬ੍ਰਾਹਮਣ - ਬ੍ਰਾਹਮਣੀਆਂ ਹੋ। ਸਭ ਦਾ ਆਧਾਰ ਮੁਰਲੀ ਤੇ ਹੈ। ਮੁਰਲੀ ਤੁਹਾਨੂੰ ਨਹੀਂ ਮਿਲੇਗੀ ਤਾਂ ਤੁਸੀਂ ਸ਼੍ਰੀਮਤ ਕਿੱਥੋਂ ਲਵੋਗੇ। ਇਵੇਂ ਨਹੀਂ ਸਿਰਫ ਇੱਕ ਬ੍ਰਾਹਮਣੀ ਨੇ ਹੀ ਮੁਰਲੀ ਸੁਣਾਉਣੀ ਹੈ। ਕੋਈ ਵੀ ਮੁਰਲੀ ਪੜ੍ਹਕੇ ਸੁਣਾ ਸਕਦੇ ਹਨ। ਬੋਲਣਾ ਚਾਹੀਦਾ ਹੈ - ਅੱਜ ਤੁਸੀਂ ਸੁਣਾਓ। ਹੁਣ ਤਾਂ ਪ੍ਰਦਰਸ਼ਨੀ ਦੇ ਚਿੱਤਰ ਵੀ ਸਮਝਾਉਣ ਦੇ ਲਈ ਚੰਗੇ ਬਣੇ ਹਨ। ਇਹ ਮੁੱਖ ਚਿੱਤਰ ਤਾਂ ਆਪਣੀ ਦੁਕਾਨ ਤੇ ਰੱਖੋ, ਬਹੁਤਿਆਂ ਦਾ ਕਲਿਆਣ ਹੋਵੇਗਾ। ਬੋਲੋ ਆਓ ਤਾਂ ਅਸੀਂ ਤੁਹਾਨੂੰ ਸਮਝਾਈਏ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਕਿਸ ਦਾ ਕਲਿਆਣ ਕਰਨ ਵਿੱਚ ਥੋੜਾ ਟਾਈਮ ਗਿਆ ਤਾਂ ਹਰਜਾ ਥੋੜੀ ਹੀ ਹੈ। ਉਸ ਸੌਦੇ ਦੇ ਨਾਲ ਇਹ ਸੌਦਾ ਕਰ ਸਕਦੇ ਹੋ। ਇਹ ਬਾਬਾ ਦਾ ਅਵਿਨਾਸ਼ੀ ਗਿਆਨ ਰਤਨਾਂ ਦਾ ਦੁਕਾਨ ਹੈ। ਨੰਬਰਵਨ ਹੈ ਸੀੜੀ ਦਾ ਚਿੱਤਰ ਅਤੇ ਗੀਤਾ ਦੇ ਭਗਵਾਨ ਸ਼ਿਵ ਦਾ ਚਿੱਤਰ। ਭਾਰਤ ਵਿੱਚ ਸ਼ਿਵ ਭਗਵਾਨ ਆਇਆ ਸੀ, ਜਿਸ ਦੀ ਜਯੰਤੀ ਮਨਾਉਂਦੇ ਹਨ। ਹੁਣ ਫਿਰ ਉਹ ਬਾਪ ਆਇਆ ਹੈ । ਯਗ ਵੀ ਰਚਿਆ ਹੋਇਆ ਹੈ। ਤੁਸੀਂ ਬੱਚਿਆਂ ਨੂੰ ਰਾਜਯੋਗ ਦਾ ਗਿਆਨ ਸੁਣਾ ਰਹੇ ਹਨ। ਬਾਪ ਹੀ ਆਕੇ ਰਾਜਿਆਂ ਦਾ ਰਾਜਾ ਬਣਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਸੂਰਜਵੰਸ਼ੀ ਰਾਜਾ - ਰਾਣੀ ਬਣਾਉਂਦਾ ਹਾਂ, ਜਿਨ੍ਹਾਂ ਨੂੰ ਫਿਰ ਵਿਕਾਰੀ ਰਾਜਾ ਵੀ ਨਮਨ ਕਰਦੇ ਹਨ। ਤਾਂ ਸ੍ਵਰਗ ਦਾ ਮਹਾਰਾਜਾ ਮਹਾਰਾਣੀ ਬਣਨ ਦਾ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਬਾਬਾ ਕੋਈ ਮਕਾਨ ਆਦਿ ਬਣਾਉਣ ਦੀ ਮਨਾ ਨਹੀਂ ਕਰਦੇ ਹਨ। ਭਾਵੇਂ ਬਣਾਓ। ਪੈਸੇ ਵੀ ਤਾਂ ਮਿੱਟੀ ਵਿੱਚ ਮਿਲ ਜਾਣਗੇ, ਇਸ ਤੋਂ ਕਿਓਂ ਨਾ ਮਕਾਨ ਬਣਾਈਏ ਅਰਾਮ ਨਾਲ ਰਹੋ। ਪੈਸੇ ਕੰਮ ਵਿੱਚ ਲਗਾਉਣੇ ਚਾਹੀਦੇ ਹਨ। ਮਕਾਨ ਵੀ ਬਣਾਓ, ਖਾਣ ਦੇ ਲਈ ਵੀ ਰੱਖੋ। ਦਾਨ - ਪੁੰਨ ਵੀ ਕਰਦੇ ਹਨ। ਜਿਵੇਂ ਕਸ਼ਮੀਰ ਦਾ ਰਾਜਾ ਆਪਣੀ ਪ੍ਰਾਪਰਟੀ ਜੋ ਪ੍ਰਾਈਵੇਟ ਸੀ, ਉਹ ਸਭ ਆਰਿਆ ਸਮਾਜੀਆਂ ਨੂੰ ਦਾਨ ਵਿੱਚ ਦਿੱਤਾ। ਆਪਣੇ ਧਰਮ, ਜਾਤੀ ਦੇ ਲਈ ਕਰਦੇ ਹਨ ਨਾ। ਇੱਥੇ ਤਾਂ ਉਹ ਕੋਈ ਗੱਲ ਨਹੀਂ। ਸਭ ਬੱਚੇ ਹਨ। ਜਾਤੀ ਆਦਿ ਦੀ ਗੱਲ ਨਹੀਂ। ਉਹ ਹੈ ਦੇਹ ਦੀ ਜਾਤੀ ਆਦਿ। ਮੈਂ ਤਾਂ ਤੁਸੀਂ ਆਤਮਾਵਾਂ ਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ, ਪਵਿੱਤਰ ਬਣਾਕੇ। ਡਰਾਮਾ ਅਨੁਸਾਰ ਭਾਰਤਵਾਸੀ ਹੀ ਰਾਜ - ਭਾਗ ਲੈਣਗੇ। ਹੁਣ ਤੁਸੀਂ ਬੱਚੇ ਜਾਣਦੇ ਹੋ - ਸਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੋਈ ਹੈ। ਸ਼੍ਰੀਮਤ ਕਹਿੰਦੀ ਹੈ ਮਾਮੇਕਮ ਯਾਦ ਕਰੋ ਹੋਰ ਕੋਈ ਗੱਲ ਨਹੀਂ। ਭਗਤੀ ਮਾਰਗ ਵਿੱਚ ਵਪਾਰੀ ਲੋਕ ਕੁਝ ਨਾ ਕੁਝ ਧਰਮਾਉ ਜਰੂਰ ਕੱਢਦੇ ਹਨ। ਉਸ ਦਾ ਵੀ ਫਲ ਦੂਜੇ ਜਨਮ ਵਿੱਚ ਅਲਪਕਾਲ ਦੇ ਲਈ ਮਿਲਦਾ ਹੈ। ਹੁਣ ਤਾਂ ਮੈਂ ਡਾਇਰੈਕਟ ਆਇਆ ਹਾਂ, ਤਾਂ ਤੁਸੀਂ ਇਸ ਕੰਮ ਵਿੱਚ ਲਗਾਓ। ਮੈਨੂੰ ਤਾਂ ਕੁਝ ਨਹੀਂ ਚਾਹੀਦਾ ਹੈ। ਸ਼ਿਵਬਾਬਾ ਨੂੰ ਆਪਣੇ ਲਈ ਕੋਈ ਮਕਾਨ ਆਦਿ ਬਣਾਉਣਾ ਹੈ ਕੀ। ਇਹ ਸਭ ਤੁਸੀਂ ਬ੍ਰਾਹਮਣਾਂ ਦਾ ਹੈ। ਗਰੀਬ ਸਾਹੂਕਾਰ ਸਭ ਇਕੱਠੇ ਰਹਿੰਦੇ ਹਨ। ਕੋਈ - ਕੋਈ ਵਿਗੜਦੇ ਹਨ - ਭਗਵਾਨ ਦੇ ਕੋਲ ਵੀ ਸਮ ਦ੍ਰਿਸ਼ਟੀ ਨਹੀਂ ਹੈ। ਕਿਸੇ ਨੂੰ ਮਹਿਲ ਵਿੱਚ ਕਿਸੇ ਨੂੰ ਝੋਪੜੀ ਵਿੱਚ ਰੱਖਦੇ ਹਨ। ਸ਼ਿਵਬਾਬਾ ਨੂੰ ਭੁੱਲ ਜਾਂਦੇ ਹਨ। ਸ਼ਿਵਬਾਬਾ ਦੀ ਯਾਦ ਵਿੱਚ ਰਹਿਣ ਤਾਂ ਕਦੀ ਅਜਿਹੀ ਗੱਲ ਨਾ ਕਰਨ। ਸਭ ਤੋਂ ਪੁੱਛਣਾ ਤਾਂ ਹੁੰਦਾ ਹੈ ਨਾ। ਵੇਖਿਆ ਜਾਂਦਾ ਹੈ ਇਹ ਘਰ ਵਿੱਚ ਇਵੇਂ ਅਰਾਮ ਨਾਲ ਰਹਿੰਦਾ ਹੈ ਤਾਂ ਉਵੇਂ ਦਾ ਪ੍ਰਬੰਧ ਦੇਣਾ ਪਵੇ ਇਸਲਈ ਕਹਿੰਦੇ ਹਨ ਸਭ ਦੀ ਖ਼ਾਤਰੀ ਕਰੋ। ਕੋਈ ਵੀ ਚੀਜ਼ ਨਾ ਹੋਵੇ ਤਾਂ ਮਿਲ ਸਕਦੀ ਹੈ। ਬਾਪ ਦਾ ਤਾਂ ਬੱਚਿਆਂ ਨਾਲ ਲਵ ਰਹਿੰਦਾ ਹੈ। ਇੰਨਾ ਲਵ ਹੋਰ ਕਿਸੇ ਦਾ ਰਹਿ ਨਾ ਸਕੇ। ਬੱਚਿਆਂ ਨੂੰ ਕਿੰਨਾ ਸਮਝਾਉਂਦੇ ਹਨ ਪੁਰਸ਼ਾਰਥ ਕਰੋ। ਹੋਰਾਂ ਦੇ ਲਈ ਵੀ ਯੁਕਤੀ ਰਚੋ। ਇਸ ਦੇ ਲਈ ਚਾਹੀਦੇ ਹਨ 3 ਪੈਰ ਪ੍ਰਿਥਵੀ ਦੇ, ਜਿਸ ਵਿੱਚ ਬੱਚੀਆਂ ਸਮਝਾਉਂਦੀਆਂ ਰਹਿਣ। ਕਿਸੇ ਵੱਡੇ, ਆਦਮੀ ਦਾ ਹਾਲ ਹੋਵੇ ਤਾਂ, ਅਸੀਂ ਸਿਰਫ ਚਿੱਤਰ ਰੱਖ ਦਿੰਦੇ ਹਾਂ। ਇੱਕ - ਦੋ ਘੰਟਾ ਸਵੇਰੇ - ਸ਼ਾਮ ਨੂੰ ਕਲਾਸ ਕਰ ਚਲੇ ਜਾਵਾਂਗੇ। ਖਰਚਾ ਸਭ ਸਾਡਾ, ਨਾਮ ਤੁਹਾਡਾ ਹੋਵੇਗਾ। ਬਹੁਤ ਆਕੇ ਕੌਡੀ ਤੋਂ ਹੀਰੇ ਵਰਗਾ ਬਣਨਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜੋ ਵੀ ਅੰਦਰ ਵਿੱਚ ਕੰਡੇ ਹਨ ਉਨ੍ਹਾਂ ਦੀ ਜਾਂਚ ਕਰ ਕੱਢਣਾ ਹੈ। ਰਾਮਪੁਰੀ ਵਿੱਚ ਚੱਲਣ ਦਾ ਪੁਰਸ਼ਾਰਥ ਕਰਨਾ ਹੈ।

2. ਅਵਿਨਾਸ਼ੀ ਗਿਆਨ ਰਤਨਾਂ ਦਾ ਸੌਦਾ ਕਰ ਕਿਸੇ ਦਾ ਵੀ ਕਲਿਆਣ ਕਰਨ ਵਿੱਚ ਸਮੇਂ ਦੇਣਾ ਹੈ। ਹਸੀਨ ਬਣਨਾ ਅਤੇ ਬਨਾਉਣਾ ਹੈ।

ਵਰਦਾਨ:-
ਫੁਲਸਟਾਪ ਦਵਾਰਾ ਸ਼੍ਰੇਸ਼ਠ ਸਥਿਤੀ ਰੂਪੀ ਮੈਡਲ ਪ੍ਰਾਪਤ ਕਰਨ ਵਾਲੇ ਮਹਾਵੀਰ ਭਵ:

ਇਸ ਅਨਾਦਿ ਡਰਾਮਾ ਵਿੱਚ ਰੂਹਾਨੀ ਸੈਨਾ ਦੇ ਸੈਨਾਨੀਆਂ ਨੂੰ ਕੋਈ ਮੈਡਲ ਦਿੰਦਾ ਨਹੀਂ ਹੈ ਪਰ ਡ੍ਰਾਮਾਨੁਸਾਰ ਉਨ੍ਹਾਂ ਨੂੰ ਸ਼੍ਰੇਸ਼ਠ ਸਥਿਤੀ ਰੂਪੀ ਮੈਡਲ ਆਪ ਹੀ ਪ੍ਰਾਪਤ ਹੋ ਜਾਂਦਾ ਹੈ। ਇਹ ਮੈਡਲ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਹਰ ਆਤਮਾ ਦਾ ਪਾਰ੍ਟ ਸਾਕਸ਼ੀ ਹੋਕੇ ਵੇਖਦੇ ਹੋਏ ਫੁੱਲਸਟਾਪ ਦੀ ਮਾਤਰਾ ਸਹਿਜ ਲਗਾ ਦਿੰਦੇ ਹਨ। ਅਜਿਹੀਆਂ ਆਤਮਾਵਾਂ ਦਾ ਫਾਊਂਡੇਸ਼ਨ ਅਨੁਭਵ ਦੇ ਅਧਾਰ ਤੇ ਹੁੰਦਾ ਹੈ ਇਸਲਈ ਕੋਈ ਵੀ ਸਮੱਸਿਆ ਰੂਪੀ ਦੀਵਾਰ ਉਨ੍ਹਾਂ ਨੂੰ ਰੋਕ ਨਹੀਂ ਸਕਦੀ।

ਸਲੋਗਨ:-
ਹਰ ਪਰਿਸਥਿਤੀ ਰੂਪੀ ਪਹਾੜ ਨੂੰ ਪਾਰ ਕਰ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਲੇ ਉੱਡਦਾ ਪੰਛੀ ਬਣੋ।