08.03.19        Punjabi Morning Murli        Om Shanti         BapDada         Madhuban


ਮਿੱਠੇਬੱਚੇ :- ਵਿਚਾਰਸਾਗਰਮੰਥਨਕਰਇਕਐਸੀਟੌਪਿਕਕੱਢੋਜੋਸਭਜਗ੍ਹਾਇਕਹੀਟੌਪਿਕਤੇਭਾਸ਼ਣਚੱਲੇ, ਏਹੀਹੈਤੁਹਾਡੀਯੂਨਿਟੀ

ਪ੍ਰਸ਼ਨ:-
ਕਿਹੜੀ ਮਿਹਨਤ ਕਰਦੇ-ਕਰਦੇ ਤੁਸੀਂ ਬੱਚੇ ਪਾਸ ਵਿੱਧ ਔਨਰ ਹੋ ਸਕਦੇ ਹੋ?

ਉੱਤਰ:-
ਕਰਮ ਬੰਧਨ ਤੋਂ ਅਤੀਤ ਬਣੋ। ਜਦੋਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਆਤਮਾ ਭਾਈ ਸਮਝ ਭਾਈ ਨੂੰ ਦੇਖੋ। ਬਾਪ ਤੋਂ ਸੁਣਦੇ ਹੋ ਤਾਂ ਵੀ ਬਾਪ ਨੂੰ ਭ੍ਰਿਕੁਟੀ ਵਿੱਚ ਦੇਖੋ। ਭਾਈ-ਭਾਈ ਦੀ ਦ੍ਰਿਸ਼ਟੀ ਨਾਲ ਉਹ ਸਨੇਹ ਅਤੇ ਸਬੰਧ ਪੱਕਾ ਹੋ ਜਾਵੇਗਾ। ਇਹ ਹੀ ਮਿਹਨਤ ਦਾ ਕੰਮ ਹੈ, ਇਸ ਨਾਲ ਹੀ ਪਾਸ ਵਿੱਧ ਔਨਰ ਬਣਾਂਗੇ। ਉਂਚ ਪਦ ਪਾਉਣ ਵਾਲੇ ਬੱਚੇ ਇਹ ਪੁਰਸ਼ਾਰਥ ਜ਼ਰੂਰ ਕਰਨਗੇ।


ਓਮ ਸ਼ਾਂਤੀ
ਮਿੱਠੇ-ਮਿੱਠੇ ਬੱਚਿਆਂ ਨੂੰ ਸਮਝਾਇਆ ਗਿਆ ਹੈ - ਇਹ ਹੈ ਮ੍ਰਿਤੂਲੋਕ, ਉਸਦੀ ਭੇਂਟ ਵਿੱਚ ਅਮਰਲੋਕ ਵੀ ਹੈ। ਭਗਤੀ ਮਾਰਗ ਵਿੱਚ ਦਿਖਾਉਂਦੇ ਹਨ ਕਿ ਸ਼ੰਕਰ ਨੇ ਪਾਰਵਤੀ ਨੂੰ ਕਥਾ ਸੁਣਾਈ। ਹੁਣ ਅਮਰਲੋਕ ਵਿੱਚ ਤਾਂ ਤੁਸੀਂ ਜਾਂਦੇ ਹੋ। ਸ਼ੰਕਰ ਤਾਂ ਕਥਾ ਸੁਣਾਉਂਦੇ ਨਹੀਂ। ਕਥਾ ਸੁਣਾਉਣ ਵਾਲਾ ਗਿਆਨ ਸਾਗਰ ਇੱਕ ਹੀ ਬਾਪ ਹੈ। ਸ਼ੰਕਰ ਕੋਈ ਗਿਆਨ ਸਾਗਰ ਨਹੀਂ, ਜੋ ਕਥਾ ਸੁਣਾਉਣਗੇ। ਐਸੀਆਂ-ਐਸੀਆਂ ਗੱਲਾਂ ਤੇ ਤੁਸੀਂ ਬੱਚਿਆਂ ਨੇ ਸਮਝਾਉਣਾ ਹੈ। ਕਾਲ ਤੇ ਜਿੱਤ ਕਿਵ਼ੇਂ ਪਾਈ ਜਾਂਦੀ ਹੈ, ਇਹ ਜੋ ਨੋਲਜ਼ ਹੈ ਉਹ ਅਮਰ ਬਣਾਉਂਦੀ ਹੈ ਇਸ ਨਾਲ ਉੱਮਰ ਵਧਦੀ ਹੈ। ਉੱਥੇ ਕਾਲ ਹੁੰਦਾ ਨਹੀਂ। ਇੱਥੇ ਤੁਸੀਂ 5 ਵਿਕਾਰਾਂ ਅਤੇ ਰਾਵਣ ਤੇ ਜਿੱਤ ਪਾਉਣ ਨਾਲ ਰਾਮ ਰਾਜ ਅਤੇ ਅਮਰਲੋਕ ਦੇ ਮਾਲਿਕ ਬਣਦੇ ਹੋ। ਮ੍ਰਿਤੂਲੋਕ ਵਿੱਚ ਹੈ ਰਾਵਣ ਰਾਜ ਅਤੇ ਅਮਰਲੋਕ ਵਿੱਚ ਹੈ ਰਾਮ ਰਾਜ। ਦੇਵਤਾਵਾਂ ਨੂੰ ਕਦੇ ਕਾਲ ਨਹੀਂ ਖਾਂਦਾ। ਉੱਥੇ ਕਾਲ ਦੇ ਜਮਘਟ ਹੁੰਦੇ ਨਹੀਂ। ਤਾਂ ਇਹ ਟੌਪਿਕ ਬਹੁਤ ਅੱਛੀ ਹੈ - ਮਨੁੱਖ ਕਾਲ ਤੇ ਕਿਵ਼ੇਂ ਜਿੱਤ ਪਾ ਸਕਦੇ ਹਨ। ਇਹ ਸਾਰੀਆਂ ਗਿਆਨ ਦੀਆਂ ਗੱਲਾਂ ਹਨ। ਭਾਰਤ ਅਮਰਲੋਕ ਸੀ ਕਿੰਨੀ ਵੱਡੀ ਉਮਰ ਸੀ। ਸੱਪ ਦਾ ਮਿਸਾਲ ਸਤਯੁੱਗ ਦੇ ਲਈ ਹੈ। ਇੱਕ ਖੱਲ ਛੱਡ ਦੂਜੀ ਲੈਂਦੇ ਹਨ, ਇਸਨੂੰ ਕਿਹਾ ਜਾਂਦਾ ਹੈ ਬੇਹੱਦ ਦਾ ਵੈਰਾਗ। ਜਾਣਦੇ ਵੀ ਹਨ ਸਾਰੀ ਦੁਨੀਆਂ ਦਾ ਬਹੁਤ ਵਿਨਾਸ਼ ਹੋਣ ਵਾਲਾ ਹੈ। ਇਹ ਪੁਰਾਣਾ ਸ਼ਰੀਰ ਵੀ ਛੱਡਣਾ ਹੈ। ਇਹ 84 ਜਨਮਾਂ ਦੀ ਪੁਰਾਣੀ ਖੱਲ ਹੈ। ਅਮਰਲੋਕ ਵਿੱਚ ਇਵੇਂ ਨਹੀਂ ਹੁੰਦਾ। ਉੱਥੇ ਫ਼ਿਰ ਸਮਝਦੇ ਹਨ ਹੁਣ ਸ਼ਰੀਰ ਵੱਡਾ, ਜੜ੍ਹਜੜ੍ਹੀਭੂਤ ਹੋ ਗਿਆ ਹੈ, ਇਸ ਨੂੰ ਛੱਡ ਨਵਾਂ ਸ਼ਰੀਰ ਲਵਾਂਗੇ। ਫ਼ਿਰ ਸਾਕਸ਼ਤਕਾਰ ਵੀ ਹੁੰਦਾ ਹੈ, ਸਮਝ ਨੂੰ ਹੀ ਸਾਕਸ਼ਤਕਾਰ ਕਿਹਾ ਜਾਂਦਾ ਹੈ। ਸਾਡੀ ਹੁਣ ਨਵੀਂ ਖ਼ੱਲ ਤਿਆਰ ਹੁੰਦੀ ਹੈ। ਪੁਰਾਣੀ ਨੂੰ ਹੁਣ ਛੱਡਣਾ ਹੈ। ਉੱਥੇ ਵੀ ਇੱਦਾਂ ਹੀ ਹੁੰਦਾ ਹੈ। ਉਸਨੂੰ ਕਿਹਾ ਹੀ ਜਾਂਦਾ ਹੈ ਅਮਰਲੋਕ, ਜਿੱਥੇ ਕਾਲ ਆਉਂਦਾ ਨਹੀਂ। ਆਪੇ ਹੀ ਸਮੇਂ ਤੇ ਸ਼ਰੀਰ ਛੱਡ ਦਿੰਦੇ ਹਨ। ਕਛੁਏ ਦਾ ਮਿਸਾਲ ਵੀ ਇੱਥੇ ਦਾ ਹੈ। ਕੰਮ ਕਰਕੇ ਫ਼ਿਰ ਅੰਤਰਮੁੱਖੀ ਹੋ ਜਾਂਦਾ ਹੈ। ਇਸ ਸਮੇਂ ਦੇ ਮਿਸਾਲ ਫਿਰ ਭਗਤੀ ਮਾਰਗ ਵਿੱਚ ਕਾਪੀ ਕਰਦੇ ਹਨ, ਪਰ ਸਿਰਫ਼ ਕਹਿਣ ਮਾਤਰ। ਸਮਝਦੇ ਕੁਝ ਵੀ ਨਹੀਂ।

ਹੁਣ ਤੁਸੀਂ ਸਮਝਦੇ ਹੋ ਰਾਖੀ ਉਤਸਵ, ਦੁਸ਼ਿਹਰਾ, ਦੀਵਾਲੀ, ਹੋਲੀ ਆਦਿ ਸਭ ਇਸ ਸਮੇਂ ਦੇ ਹਨ। ਜੋ ਭਗਤੀ ਮਾਰਗ ਵਿੱਚੋਂ ਚੱਲੇ ਹਨ। ਇਹ ਗੱਲਾਂ ਸਤਯੁੱਗ ਵਿੱਚ ਹੁੰਦੀਆਂ ਨਹੀਂ। ਇਵੇਂ ਦੇ ਟੌਪਿਕ ਲਿਖੋ। ਮਨੁੱਖ ਕਾਲ ਤੇ ਜਿੱਤ ਕਿਵੇਂ ਪ੍ਰਾਪਤ ਕਰ ਸਕਦੇ ਹਨ? ਮ੍ਰਿਤੂਲੋਕ ਵਿਚੋਂ ਅਮਰਲੋਕ ਕਿਵੇਂ ਜਾ ਸਕਦੇ ਹਾਂ? ਇਵੇਂ ਦੀਆਂ ਗੱਲਾਂ ਸਮਝਾਉਣ ਲਈ ਪਹਿਲਾਂ ਲਿਖਣਾ ਪੈਂਦਾ ਹੈ। ਜਿਵੇਂ ਨਾਟਕ ਦੀ ਸਟੋਰੀ ਲਿਖਦੇ ਹਨ - ਅੱਜ ਫਲਾਣਾ ਨਾਟਕ ਹੈ। ਤੁਹਾਡੀ ਵੀ ਪੁਆਇੰਟਸ ਦੀ ਲਿਸਟ ਹੋਵੇ, ਅੱਜ ਇਸ ਟੌਪਿਕ ਤੇ ਸਮਝਾਇਆ ਜਾਵੇਗਾ। ਰਾਵਣ ਰਾਜ ਤੋਂ ਦੈਵੀਰਾਜ ਵਿੱਚ ਕਿਵੇਂ ਜਾ ਸਕਦੇ ਹਾਂ? ਸਮਝਾਣੀ ਤਾਂ ਚਾਹੇ ਇੱਕ ਹੀ ਹੈ। ਪਰ ਵੱਖ-ਵੱਖ ਟੌਪਿਕ ਸੁਣਨ ਨਾਲ ਖੁਸ਼ੀ ਹੋਵੇਗੀ ਕਿ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਕਿਵੇਂ ਮਿਲਦਾ ਹੈ। ਜਿਵੇਂ ਸੰਨਿਆਸੀਆਂ ਦਾ ਅਖ਼ਬਾਰ ਵਿੱਚ ਪੈਂਦਾ ਹੈ - ਅੱਜ 125ਵਾਂ ਯੱਗ ਰਚਿਆ ਹੈ, ਉਸ ਵਿੱਚ ਇਹ-ਇਹ ਸੁਣਾਵਾਂਗੇ। ਇੱਥੇ ਤਾਂ ਬਾਪ ਕਹਿੰਦੇ ਹਨ - ਮੈਂ ਇੱਕ ਹੀ ਵਾਰੀ ਯੱਗ ਰਚਦਾ ਹਾਂ, ਜਿਸ ਵਿੱਚ ਸਾਰੀ ਦੁਨੀਆਂ ਸਵਾਹ ਹੋ ਜਾਂਦੀ ਹੈ। ਉਹ ਤਾਂ ਬਹੁਤ ਯੱਗ ਰਚਦੇ ਹਨ। ਜਲੂਸ ਆਦਿ ਕਰਦੇ ਹਨ। ਇੱਥੇ ਤਾਂ ਤੁਸੀਂ ਜਾਣਦੇ ਹੋ - ਇਹ ਰੁਦ੍ਰ ਸ਼ਿਵਬਾਬਾ ਦਾ ਇੱਕ ਹੀ ਯੱਗ ਹੈ, ਜਿਸ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹਾ ਹੋ ਜਾਂਦੀ ਹੈ, ਨਵੀਂ ਦੁਨੀਆਂ ਦੀ ਸਥਾਪਨਾ ਹੋ ਜਾਂਦੀ ਹੈ ਅਤੇ ਤੁਸੀਂ ਜਾ ਕੇ ਦੇਵਤਾ ਬਣ ਜਾਂਦੇ ਹੋ। ਇਹ ਵੀ ਬਾਪ ਤੁਹਾਨੂੰ ਸਮਝਾਉਂਦੇ ਹਨ। ਰਚਤਾ ਬਾਪ ਹੀ ਆਕੇ ਆਪਣਾ ਅਤੇ ਰਚਨਾ ਦੇ ਆਦਿ-ਮੱਧ-ਅੰਤ ਦੀ ਸਾਰੀ ਨੋਲਜ਼ ਦਿੰਦੇ ਹਨ ਅਤੇ ਰਾਜਯੋਗ ਵੀ ਸਿਖਾਉਂਦੇ ਹਨ। ਸਤਯੁੱਗ ਵਿੱਚ ਹੁੰਦੇ ਹੀ ਹਨ ਪਵਿੱਤਰ ਦੇਵਤੇ। ਉਹ ਰਾਜਾਈ ਵੀ ਕਰਦੇ ਹਨ। ਉਸਨੂੰ ਕਿਹਾ ਜਾਂਦਾ ਹੈ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਇਹ ਵੀ ਟੌਪਿਕ ਰੱਖ ਸਕਦੇ ਹੋ ਕਿ ਆਦਿ ਸਨਾਤਨ ਸੱਤਯੁਗੀ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਿਵੇਂ ਹੋ ਰਹੀ ਹੈ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਿਵ਼ੇਂ ਹੁੰਦੀ ਹੈ - ਆਕੇ ਸਮਝੋ। ਪਰਮਪਿਤਾ ਪਰਮਾਤਮਾ ਤੋਂ ਸਿਵਾਏ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦੀ ਸਲਾਹ ਕੋਈ ਦੇ ਨਹੀਂ ਸਕਦਾ। ਸਲਾਹ ਦੇਣ ਵਾਲੇ ਨੂੰ ਵੀ ਪ੍ਰਾਈਜ਼ ਮਿਲਦੀ ਹੈ। ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦੀ ਪ੍ਰਾਈਜ਼ ਕਿਵੇਂ ਅਤੇ ਕੌਣ ਦਿੰਦੇ ਹਨ, ਇਹ ਵੀ ਟੌਪਿਕ ਹੈ। ਇਵੇਂ ਵਿਚਾਰ ਸਾਗਰ ਮੰਥਨ ਕਰ ਟੌਪਿਕ ਕੱਢਣੀ ਚਾਹੀਦੀ। ਇਵੇਂ ਦਾ ਪ੍ਰਬੰਧ ਹੋਵੇ ਜੋ ਸਭ ਜਗ੍ਹਾ ਇੱਕ ਹੀ ਟੌਪਿਕ ਹੋਵੇ, ਸਭ ਦਾ ਕਨੈਕਸ਼ਨ ਰਹੇਗਾ। ਇਵੇਂ ਦੀ ਲਿਸਟ ਬਣਾ ਕੇ ਪਹਿਲਾਂ ਇਸ਼ਾਰਾ ਦੇ ਦੇਣਾ ਚਾਹੀਦਾ ਹੈ। ਫਿਰ ਸਮਾਚਾਰ ਦਿੱਲੀ ਵਿੱਚ ਆਉਣਾ ਚਾਹੀਦਾ ਹੈ। ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਸਭ ਥਾਂ ਤੇ ਇਹ ਹੀ ਭਾਸ਼ਣ ਚੱਲਿਆ, ਇਸਨੂੰ ਕਿਹਾ ਜਾਂਦਾ ਹੈ ਯੂਨਿਟੀ। ਸਾਰੀ ਦੁਨੀਆਂ ਵਿੱਚ ਡਿਸਯੂਨਿਟੀ ਹੈ। ਰਾਮ ਰਾਜ ਦਾ ਗਾਇਨ ਹੈ - ਸ਼ੇਰ, ਗਾਂ ਇਕੱਠੇ ਪਾਣੀ ਪੀਂਦੇ ਹਨ। ਤ੍ਰੇਤਾ ਵਿੱਚ ਐਸਾ ਗਾਇਨ ਹੈ, ਤੇ ਕਿ ਸਤਯੁੱਗ ਵਿੱਚ ਨਹੀਂ ਹੋਵੇਗਾ! ਬਾਕੀ ਸ਼ਾਸਤਰਾਂ ਨੇ ਤਾਂ ਕਈ ਕਥਾਵਾਂ ਲਿਖ ਦਿੱਤੀਆਂ ਹਨ। ਤੁਸੀਂ ਤਾਂ ਬਾਪ ਤੋਂ ਇੱਕ ਹੀ ਕਥਾ ਸੁਣਦੇ ਹੋ। ਦੁਨੀਆਂ ਵਿੱਚ ਢੇਰ ਕਥਾਵਾਂ ਬਣਾਉਂਦੇ ਰਹਿੰਦੇ ਹਨ। ਦਵਾਪਰ ਤੋਂ ਲੈਕੇ ਕਲਯੁੱਗ ਤੱਕ ਵੀ ਸ਼ਾਸਤਰ ਆਦਿ ਚੱਲਦੇ ਹਨ, ਉੱਥੇ ਤਾਂ ਉਹ ਹੁੰਦੇ ਨਹੀਂ। ਭਗਤੀ ਮਾਰਗ ਦੀਆਂ ਸਭ ਗੱਲਾਂ ਪੂਰੀਆਂ ਹੋ ਜਾਂਦੀਆਂ ਹਨ। ਇੱਥੇ ਤੁਸੀਂ ਜੋ ਕੁਝ ਵੀ ਦੇਖਦੇ ਹੋ ਉਹ ਸਭ ਹੈ ਈਵਿਲ। ਉਨ੍ਹਾਂ ਨੂੰ ਦੇਖਦੇ ਹੋਏ ਨਾਂ ਦੇਖੋ, ਸੁਣਦਿਆਂ ਹੋਈਆਂ ਨਾਂ ਸੁਣੋ। ਹੁਣ ਜੋ ਬਾਪ ਸਮਝਾਉਂਦੇ ਹਨ ਉਹ ਹੀ ਬੁੱਧੀ ਵਿੱਚ ਰੱਖੋ।

ਅਸੀਂ ਸੰਗਮਯੁੱਗੀ ਬ੍ਰਾਹਮਣ ਕਿੰਨੇ ਉੱਚ ਹਾਂ! ਇਸ ਸਮੇਂ ਅਸੀਂ ਈਸ਼ਵਰ ਦੀ ਔਲਾਦ ਹਾਂ। ਹੋਲੀ-ਹੋਲੀ ਵੱਧਦੇ ਰਹਿੰਦੇ ਹਨ। ਏਨੀ ਸੌਖੀ ਗੱਲ ਵੀ ਬੁੱਧੀ ਵਿੱਚ ਨਹੀਂ ਆਉਂਦੀ ਹੈ। ਅਸੀਂ ਇਸ਼ਵਰੀਏ ਸੰਤਾਨ ਹਾਂ ਤਾਂ ਜ਼ਰੂਰ ਸਵਰਗ ਦੇ ਮਾਲਿਕ ਹੋਣੇ ਚਾਹੀਦੇ ਹਾਂ ਕਿਉਂਕਿ ਉਹ ਬਾਪ ਸਵਰਗ ਦੀ ਸਥਾਪਨਾ ਕਰਦੇ ਹਨ। ਕਰੋੜਾਂ ਸਾਲ ਕਹਿ ਦੇਣ ਦੇ ਕਾਰਨ ਕੋਈ ਗੱਲ ਯਾਦ ਨਹੀਂ ਰਹਿੰਦੀ ਹੈ। ਬਾਪ ਆਕੇ ਯਾਦ ਕਰਵਾਉਂਦੇ ਹਨ, ਇਹ ਤਾਂ 5 ਹਜ਼ਾਰ ਸਾਲ ਦੀ ਗੱਲ ਹੈ। ਤੁਸੀਂ ਦੇਵੀ-ਦੇਵਤਾ ਸੀ। ਹੁਣ ਫ਼ਿਰ ਤੁਹਾਨੂੰ ਉਹ ਹੀ ਬਣਾਉਂਦੇ ਹਨ। ਸਾਮਣੇ ਸੁਣਨ ਨਾਲ ਕਿੰਨੀ ਖੁਸ਼ੀ ਅਤੇ ਰਿਫਰੈਸ਼ਮੈਂਟ ਆ ਜਾਂਦੀ ਹੈ। ਬੱਚੇ ਜੋ ਸਿਆਣੇ ਹਨ, ਸਮਝਦੇ ਹਨ,ਉਨ੍ਹਾਂ ਦੀ ਬੁੱਧੀ ਵਿੱਚ ਆਉਂਦਾ ਹੈ - ਅਸੀਂ ਬਾਪ ਤੋਂ ਵਰਸਾ ਜ਼ਰੂਰ ਲੈਣਾ ਹੈ। ਬਾਪ ਨਵੀਂ ਦੁਨੀਆਂ ਰਚਦੇ ਹਨ ਤਾਂ ਜ਼ਰੂਰ ਅਸੀਂ ਵੀ ਨਵੀਂ ਦੁਨੀਆਂ ਵਿੱਚ ਹੋਣੇ ਚਾਹੀਦੇ ਹਾਂ। ਇੱਕ ਬਾਪ ਦੇ ਤਾਂ ਸਾਰੇ ਬੱਚੇ ਹਨ। ਸਭ ਦਾ ਧਰਮ, ਸਭ ਦੇ ਰਹਿਣ ਦਾ ਸਥਾਨ, ਆਉਣਾ - ਜਾਣਾ ਸਭ ਵੱਖ-ਵੱਖ ਤਰ੍ਹਾਂ ਦਾ ਹੈ। ਕਿਵ਼ੇਂ ਜਾਕੇ ਮੂਲਵਤਨ ਵਿੱਚ ਨਿਵਾਸ ਕਰਦੇ ਹਨ, ਇਹ ਵੀ ਬੁੱਧੀ ਵਿੱਚ ਹੈ। ਮੂਲਵਤਨ ਵਿੱਚ ਸਿਜਰਾ ਹੈ। ਸੂਖਸ਼ਮ ਵਤਨ ਵਿੱਚ ਸਿਜਰਾ ਨਹੀਂ ਦਿਖਾ ਸਕਦੇ। ਉੱਥੇ ਜੋ ਕੁਝ ਵਿਖਾਉਂਦੇ ਹਨ ਉਹ ਸਭ ਹਨ ਸਾਕਸ਼ਤਕਾਰ ਦੀਆਂ ਗੱਲਾਂ। ਇਹ ਸਭ ਡਰਾਮੇ ਵਿੱਚ ਨੂੰਧ ਹੈ। ਫ਼ਿਰ ਸੂਖਸ਼ਮ ਵਤਨ ਵਿੱਚ ਵੀ ਜਾਂਦੇ ਹਨ। ਉੱਥੇ ਮੂਵੀ ਚਲਦੀ ਹੈ।ਉਸ ਵਿੱਚ ਮੂਵੀ ਦਾ ਵੀ ਡਰਾਮਾ ਬਣਾਇਆ ਸੀ। ਫ਼ਿਰ ਟਾਕੀ ਬਣਿਆ ਹੈ। ਸਾਈਲੈਂਸ ਦਾ ਤਾਂ ਡਰਾਮਾ ਬਣ ਨਹੀਂ ਸਕਦਾ। ਬੱਚੇ ਜਾਣਦੇ ਹਨ ਅਸੀਂ ਸਾਈਲੈਂਸ ਵਿੱਚ ਕਿਵੇਂ ਰਹਿੰਦੇ ਹਾਂ। ਜਿਵੇਂ ਉੱਥੇ ਆਤਮਾਵਾਂ ਦਾ ਸਿਜਰਾ ਹੈ, ਉਵੇਂ ਇੱਥੇ ਮਨੁੱਖਾਂ ਦਾ ਹੈ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਬੁੱਧੀ ਵਿੱਚ ਰੱਖਕੇ ਤੁਸੀਂ ਭਾਸ਼ਣ ਕਰ ਸਕਦੇ ਹੋ। ਫ਼ਿਰ ਵੀ ਪੜ੍ਹਾਈ ਵਿੱਚ ਸਮਾਂ ਲੱਗਦਾ ਹੈ। ਪੜਾਈ ਕਰਕੇ ਵੀ ਇਹ ਸਮਝ ਜਾਣ ਪਰ ਯਾਦ ਦੀ ਯਾਤਰਾ ਕਿੱਥੇ, ਜਿਸ ਨਾਲ ਧਾਰਣਾ ਅਤੇ ਖੁਸ਼ੀ ਹੋਵੇ। ਅਜੇ ਤੁਸੀਂ ਸਹੀ ਤਰ੍ਹਾਂ ਨਾਲ ਯੋਗ ਸਿਖ ਰਹੇ ਹੋ। ਬੱਚਿਆਂ ਨੂੰ ਸਮਝਾਇਆ ਹੈ - ਸਭ ਨੂੰ ਭਾਈ-ਭਾਈ ਦੀ ਦ੍ਰਿਸ਼ਟੀ ਨਾਲ ਦੇਖੋ। ਆਤਮਾ ਦਾ ਤਖ਼ਤ ਤਾਂ ਇਹ ਹੈ ਇਸ ਲਈ ਭਾਗੀਰਥ ਬਾਬਾ ਦਾ ਸਿੰਘਾਸਨ ਵੀ ਮਸ਼ਹੂਰ ਹੈ। ਜਦੋਂ ਕਿਸੇ ਨੂੰ ਸਮਝਾਉਂਦੇ ਹੋ ਤਾਂ ਵੀ ਇਵੇਂ ਸਮਝੋ - ਅਸੀਂ ਭਰਾਵਾਂ ਨੂੰ ਸਮਝਾਉਂਦੇ ਹਾਂ। ਇਹ ਹੀ ਦ੍ਰਿਸ਼ਟੀ ਰਹੇ - ਇਸ ਵਿੱਚ ਭਾਰੀ ਮਿਹਨਤ ਹੈ। ਮਿਹਨਤ ਨਾਲ ਹੀ ਉੱਚ ਪਦ ਮਿਲਦਾ ਹੈ। ਬਾਪ ਵੀ ਏਦਾਂ ਦੇਖਣਗੇ, ਬਾਪ ਦੀ ਨਜ਼ਰ ਵੀ ਭ੍ਰਿਕੁਟੀ ਵਿੱਚ ਜਾਵੇਗੀ। ਆਤਮਾ ਤਾਂ ਛੋਟੀ ਬਿੰਦੀ ਹੈ। ਸੁਣਦੀ ਵੀ ਉਹ ਹੀ ਹੈ। ਤੁਸੀਂ ਬਾਪ ਨੂੰ ਵੀ ਭ੍ਰਿਕੁਟੀ ਵਿੱਚ ਦੇਖੋਗੇ। ਬਾਬਾ ਵੀ ਇੱਥੇ ਹਨ ਤਾਂ ਭਾਈ (ਬ੍ਰਹਮਾ ਦੀ ਆਤਮਾ) ਵੀ ਇੱਥੇ ਹੈ।

ਇਹ ਬੁੱਧੀ ਵਿੱਚ ਰਹਿਣ ਨਾਲ ਤੁਸੀਂ ਵੀ ਜਿਵੇਂ ਗਿਆਨ ਸਾਗਰ ਦੇ ਬੱਚੇ ਗਿਆਨ ਸਾਗਰ ਬਣ ਜਾਂਦੇ ਹੋ। ਤੁਹਾਡੇ ਲਈ ਤਾਂ ਬਹੁਤ ਸਹਿਜ਼ ਹੈ। ਗ੍ਰਹਿਸਥ ਵਿਹਾਰ ਵਿੱਚ ਰਹਿਣ ਵਾਲਿਆਂ ਦੇ ਲਈ ਇਹ ਅਵਸਥਾ ਜ਼ਰਾ ਮੁਸ਼ਕਿਲ ਹੈ। ਸੁਣਕੇ ਘਰ ਚਲੇ ਜਾਂਦੇ ਹਨ। ਉੱਥੇ ਦਾ ਵਾਤਾਵਰਣ ਹੀ ਹੋਰ ਹੈ। ਇੱਥੇ ਸਹਿਜ਼ ਹੈ। ਬਾਬਾ ਤਰੀਕਾ ਬੜਾ ਸੌਖਾ ਦੱਸਦੇ ਹਨ - ਆਪਣੇ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ। ਇਹ ਵੀ ਭਰਾ ਹੈ, ਇਸ ਨਜ਼ਰ ਨਾਲ ਕਰਮਬੰਧਨ ਤੋਂ ਅਤੀਤ ਹੋ ਜਾਣਗੇ। ਸ਼ਰੀਰ ਵੀ ਭੁੱਲ ਜਾਂਦਾ ਹੈ, ਸਿਰਫ਼ ਬਾਪ ਹੀ ਯਾਦ ਰਹਿੰਦਾ ਹੈ। ਇਸ ਵਿੱਚ ਮਿਹਨਤ ਕਰਦੇ ਰਹਿਣਗੇ ਤਾਂ ਪਾਸ ਵਿਦ ਔਨਰ ਹੋ ਜਾਣਗੇ। ਇੱਦਾਂ ਦੀ ਅਵਸਥਾ ਵਿੱਚ ਕੋਈ ਵਿਰਲਾ ਹੀ ਰਹਿੰਦਾ ਹੈ। ਵਿਸ਼ਵ ਦਾ ਮਾਲਕ ਵੀ ਉਹੀ ਬਣਦੇ ਹਨ। 8 ਰਤਨਾਂ ਦੀ ਮਾਲਾ ਹੈ ਨਾ। ਤਾਂ ਪੁਰਸ਼ਾਰਥ ਕਰਨਾ ਹੈ। ਉੱਚ ਪਦਵੀ ਪਾਉਣ ਵਾਲੇ ਕਿੱਦਾਂ ਵੀ ਕਰਕੇ ਪੁਰਸ਼ਾਰਥ ਜ਼ਰੂਰ ਕਰਦੇ ਹੋਣਗੇ। ਇਸ ਵਿੱਚ ਦੂਸਰੀਆਂ ਕੋਈ ਵੀ ਗੱਲਾਂ ਨਿਕਲਦੀਆਂ ਨਹੀਂ ਹਨ। ਭਰਾ-ਭਰਾ ਦੀ ਨਜ਼ਰ ਨਾਲ ਸਨੇਹ ਅਤੇ ਸਬੰਧ ਹੋ ਜਾਂਦਾ ਹੈ। ਉਹ ਦ੍ਰਿਸ਼ਟੀ ਜਮ ਜਾਂਦੀ ਹੈ ਇਸ ਲਈ ਬਾਪ ਕਹਿੰਦੇ ਹਨ ਤੁਹਾਨੂੰ ਬਹੁਤ ਗਹਿਰੀਆਂ-ਗਹਿਰੀਆਂ ਗੱਲਾਂ ਸੁਣਾਉਂਦਾ ਹਾਂ। ਇਸ ਵਿੱਚ ਅਭਿਆਸ ਕਰਨਾ ਮਿਹਨਤ ਦਾ ਕੰਮ ਹੈ। ਇੱਥੇ ਵੀ ਬੈਠੇ ਹੋ ਤਾਂ ਆਪਣੇ ਨੂੰ ਆਤਮਾ ਸਮਝੋ। ਆਤਮਾ ਹੀ ਸੁਣਦੀ ਹੈ। ਸੁਣਨ ਵਾਲੀ ਆਤਮਾ ਨੂੰ ਤੁਸੀਂ ਵੇਖਦੇ ਹੋ। ਮਨੁੱਖ ਤਾਂ ਕਹਿ ਦਿੰਦੇ ਆਤਮਾ ਨਿਰਲੇਪ ਹੈ। ਬਾਕੀ ਕੀ ਸ਼ਰੀਰ ਸੁਣਦਾ ਹੈ? ਇਹ ਤਾਂ ਗਲਤ ਹੈ। ਬਾਪ ਤੁਹਾਨੂੰ ਗਹਿਰੀਆਂ-ਗਹਿਰੀਆਂ ਗੱਲਾਂ ਸੁਣਾਉਂਦੇ ਹਨ। ਮਿਹਨਤ ਤਾਂ ਬੱਚਿਆਂ ਨੇ ਕਰਨੀ ਹੈ। ਜੋ ਕਲਪ ਪਹਿਲਾਂ ਬਣੇ ਸਨ ਉਹ ਮਿਹਨਤ ਜ਼ਰੂਰ ਕਰਨਗੇ। ਆਪਣਾ ਅਨੁਭਵ ਵੀ ਸੁਣਾਉਣਗੇ - ਇਵੇਂ ਮੈਂ ਸੁਣਦਾ - ਸੁਣਾਉਂਦਾ ਹਾਂ। ਟੇਵ(ਆਦਤ) ਪੈ ਗਈ ਹੈ। ਆਤਮਾ ਨੂੰ ਹੀ ਸੁਣਾਉਂਦੇ ਹਨ - ਮਨਮਨਾਭਵ। ਫਿਰ ਉਹ ਉਨ੍ਹਾਂ ਨੂੰ, ਕਹਿੰਦੇ ਹਨ - ਮਨਮਨਾਭਵ ਮਤਲਬ ਬਾਪ ਨੂੰ ਯਾਦ ਕਰੋ। ਇਹ ਗੁਪਤ ਮਿਹਨਤ ਹੈ। ਜਿਵੇਂ ਪੜ੍ਹਾਈ ਵੀ ਇਕਾਂਤ ਵਿੱਚ ਝਾੜ ਦੇ ਹੇਠਾਂ ਜਾਕੇ ਪੜ੍ਹਦੇ ਹਨ, ਉਹ ਹੈ ਸਥੂਲ ਗੱਲ। ਇਹ ਤਾਂ ਪ੍ਰੈਕਟਿਸ ਕਰਨ ਦੀ ਗੱਲ ਹੈ। ਦਿਨੋ - ਦਿਨ ਤੁਹਾਡੀ ਇਹ ਪ੍ਰੈਕਟਿਸ ਵੱਧਦੀ ਜਾਵੇਗੀ। ਤੁਸੀਂ ਨਵੀਆਂ-ਨਵੀਆਂ ਗੱਲਾਂ ਸੁਣਦੇ ਹੋ ਨਾ। ਜੋ ਤੁਸੀਂ ਹੁਣ ਸੁਣਦੇ ਹੋ ਉਹ ਫ਼ਿਰ ਨਵੇਂ-ਨਵੇਂ ਆਕੇ ਸੁਣਨਗੇ। ਕੋਈ ਕਹਿੰਦੇ ਹਨ ਅਸੀਂ ਦੇਰ ਨਾਲ ਆਏ ਹਾਂ। ਅਰੇ, ਤੁਸੀਂ ਤਾਂ ਹੋਰ ਵੀ ਫਸਟਕਲਾਸ ਗੁਪਤ-ਗੁਪਤ ਗੱਲਾਂ ਸੁਣਦੇ ਹੋ, ਜੋ ਪੁਰਸ਼ਾਰਥ ਕਰਨ ਨਾਲ ਹੀ ਉੱਚ ਪਦਵੀ ਮਿਲਦੀ ਹੈ। ਹੋਰ ਵੀ ਚੰਗਾ। ਮਾਇਆ ਤਾਂ ਪਿਛਾੜੀ ਤਕ ਛੱਡਦੀ ਨਹੀਂ ਹੈ। ਮਾਇਆ ਦੀ ਲੜਾਈ ਤਾਂ ਚੱਲਦੀ ਰਹੇਗੀ। ਜਦੋਂ ਤੱਕ ਤੁਸੀਂ ਜਿੱਤੋ। ਫਿਰ ਅਚਾਨਕ ਹੀ ਤੁਸੀਂ ਚਲੇ ਜਾਵੋਗੇ। ਜੋ ਜਿੰਨਾ ਯਾਦ ਕਰਨਗੇ, ਸਮਝਣਗੇ ਅਸੀਂ ਜਾਂਦੇ ਹਾਂ ਬਾਪ ਦੇ ਕੋਲ, ਸ਼ਰੀਰ ਛੱਡ ਦਿੰਦੇ ਹਨ। ਬਾਬਾ(ਬ੍ਰਹਮਾ ਬਾਬਾ) ਨੇ ਦੇਖਿਆ ਹੈ - ਇਵੇਂ ਬ੍ਰਹਮ ਵਿੱਚ ਲੀਨ ਹੋਣ ਦਾ ਏਮ ਰੱਖਣ ਵਾਲੇ ਜਦੋਂ ਸ਼ਰੀਰ ਛੱਡਦੇ ਹਨ ਤਾਂ ਸਨਾਟਾ ਹੋ ਜਾਂਦਾ ਹੈ। ਬਾਕੀ ਮੋਕਸ਼ ਤਾਂ ਪਤਾ ਨਹੀਂ ਹੈ, ਨਾਂ ਵਾਪਿਸ ਹੀ ਜਾਂਦੇ ਹਨ। ਨਾਟਕ ਵਿੱਚ ਤਾਂ ਸਾਰੇ ਐਕਟਰ ਚਾਹੀਦੇ ਹਨ ਨਾ। ਅੰਤ ਵਿੱਚ ਸਾਰੇ ਆ ਜਾਂਦੇ ਹਨ। ਜਦੋਂ ਇੱਕ ਵੀ ਨਹੀਂ ਰਹੇਗਾ ਉਦੋਂ ਵਾਪਿਸ ਜਾਣਗੇ। ਜੋ ਵੀ ਮਨੁੱਖ ਮਾਤਰ ਹਨ, ਸਭ ਚਲੇ ਜਾਣਗੇ। ਬਾਕੀ ਥੋੜ੍ਹੇ ਬਚਣਗੇ। ਉਹ ਕਹਿਣਗੇ ਸਭ ਨੂੰ ਸੀ ਆਫ ਕੀਤਾ। ਇਸ ਸਮੇਂ ਸਤਯੁੱਗ ਦੀ ਸਥਾਪਨਾ ਹੋ ਰਹੀ ਹੈ। ਕਿੰਨੇ ਕਰੋੜਾਂ ਮਨੁੱਖ ਹਨ। ਸਾਰਿਆਂ ਨੂੰ ਅਸੀਂ ਸੀ ਆਫ ਕਰ ਆਪਣੀ ਰਾਜਧਾਨੀ ਵਿੱਚ ਚਲੇ ਜਾਵਾਂਗੇ। ਉਹ ਲੋਕ ਤਾਂ ਬਹੁਤ ਕਰਕੇ 40-50 ਨੂੰ ਸੀ ਆਫ਼ ਕਰਦੇ ਹੋਣਗੇ। ਤੁਸੀਂ ਕਿੰਨਿਆਂ ਨੂੰ ਸੀ ਆਫ਼ ਕਰਦੇ ਹੋ। ਸਾਰੀਆਂ ਆਤਮਾਵਾਂ ਮੱਛਰਾਂ ਦੀ ਤਰ੍ਹਾਂ ਚਲੀਆਂ ਜਾਣਗੀਆਂ ਸ਼ਾਂਤੀਧਾਮ ਵਿੱਚ। ਤੁਸੀਂ ਆਏ ਹੋ ਨਾਲ ਲੈ ਜਾਣ ਲਈ ਅਤੇ ਸਭ ਨੂੰ ਭੇਜਣ ਦੇ ਲਈ। ਤੁਹਾਡੀਆਂ ਗੱਲਾਂ ਵੰਡਰਫੁਲ ਹਨ। ਇੰਨੇ ਕਰੋੜਾਂ ਮਨੁੱਖ ਜਾਣਗੇ। ਉਨ੍ਹਾਂ ਨੂੰ ਸੀ ਆਫ਼ ਕਰਾਂਗੇ। ਇਹ ਵੀ ਤੁਹਾਡੀ ਬੁੱਧੀ ਹੀ ਕੰਮ ਕਰਦੀ ਹੈ। ਹੋਲੀ-ਹੋਲੀ ਸਿਜਰਾ ਵੱਡਾ ਹੁੰਦਾ ਜਾਵੇਗਾ। ਫ਼ਿਰ ਰੁੰਡ ਮਾਲਾ ਰੁਦਰ ਮਾਲਾ ਬਣ ਜਾਵੇਗੀ। ਇਹ ਗੱਲ ਤੁਹਾਡੀ ਬੁੱਧੀ ਵਿੱਚ ਹੈ ਕਿ ਰੁਦਰ ਮਾਲਾ ਰੁੰਡ ਮਾਲਾ ਕਿਵ਼ੇਂ ਬਣਦੀ ਹੈ। ਤੁਹਾਡੇ ਵਿੱਚ ਵੀ ਜੋ ਵਿਸ਼ਾਲ ਬੁੱਧੀ ਹਨ ਉਹ ਹੀ ਇਸ ਗੱਲ ਨੂੰ ਸਮਝ ਸਕਦੇ ਹਨ। ਕਈ ਤਰ੍ਹਾਂ ਨਾਲ ਬਾਪ ਸਮਝਾਉਂਦੇ ਰਹਿੰਦੇ ਹਨ। ਯਾਦ ਕਰਨ ਦੇ ਲਈ। ਅਸੀਂ ਰੁਦਰ ਮਾਲਾ ਵਿੱਚ ਜਾਕੇ ਰੁੰਡ ਮਾਲਾ ਵਿੱਚ ਆਵਾਂਗੇ। ਫਿਰ ਨੰਬਰਵਾਰ ਆਉਂਦੇ ਰਹਾਂਗੇ। ਕਿੰਨੀ ਵੱਡੀ ਰੁਦਰ ਮਾਲਾ ਬਣਦੀ ਹੈ। ਇਸ ਗਿਆਨ ਨੂੰ ਕੋਈ ਵੀ ਨਹੀਂ ਜਾਣਦੇ ਹਨ। ਇਸ ਸੰਗਮਯੁੱਗ ਨੂੰ ਯਾਦ ਕਰੋ ਤਾਂ ਸਾਰੀ ਨੋਲਜ਼ ਬੁੱਧੀ ਵਿੱਚ ਆ ਜਾਵੇਗੀ।

ਤੁਸੀਂ ਹੋ ਲਾਈਟ ਹਾਊਸ। ਸਭ ਨੂੰ ਠਿਕਾਣੇ ਤੇ ਲਗਾਉਣ ਵਾਲੇ। ਤੁਸੀਂ ਕਿੰਨੇ ਚੰਗੇ ਲਾਈਟ ਹਾਊਸ ਬਣਦੇ ਹੋ। ਇਵੇਂ ਦੀ ਕੋਈ ਗੱਲ ਨਹੀਂ ਜੋ ਤੁਹਾਡੇ ਤੇ ਲਾਗੂ ਨਾ ਹੁੰਦੀ ਹੋਵੇ। ਤੁਸੀਂ ਸਰਜਨ ਵੀ ਹੋ, ਸਰਾਫ ਵੀ ਹੋ, ਧੋਬੀ ਵੀ ਹੋ। ਸਾਰੀਆਂ ਖੂਬੀਆਂ(ਵਿਸ਼ੇਸ਼ਤਾਵਾਂ) ਤੁਹਾਡੇ ਵਿੱਚ ਆ ਜਾਂਦੀਆਂ ਹਨ, ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ। ਜਿਵੇਂ-ਜਿਵੇਂ ਕਰਤਵ ਕਰਦੇ ਹੋ ਉਵੇਂ-ਉਵੇਂ ਗਾਇਨ ਹੁੰਦਾ ਹੈ। ਬਾਪ ਤਾਂ ਡਰੈਕਸ਼ਨ ਦਿੰਦੇ ਹਨ ਉਸ ਤੇ ਵਿਚਾਰ ਕਰਨਾ, ਸੈਮੀਨਾਰ ਕਰਨਾ ਤੁਹਾਡਾ ਬੱਚਿਆਂ ਦਾ ਕੰਮ ਹੈ। ਬਾਬਾ ਕੋਈ ਮਨਾਂ ਨਹੀਂ ਕਰਦੇ ਹਨ। ਅੱਛਾ, ਜ਼ਿਆਦਾ ਸੁਣਾਉਣ ਨਾਲ ਕੀ ਫ਼ਾਇਦਾ। ਬਾਪ ਕਹਿੰਦੇ ਹਨ ਮਨਮਨਾਭਵ। ਬਾਬਾ ਤੁਹਾਨੂੰ ਕਿੰਨਾ ਤਰਾਵਟੀ ਮਾਲ ਖਿਲਾਉਂਦੇ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਨਸ਼ਾ ਰਹੇ ਕਿ ਅਸੀਂ ਸੰਗਮਯੁਗੀ ਬ੍ਰਾਹਮਣ ਦੇਵਤਾਵਾਂ ਨਾਲੋਂ ਵੀ ਉੱਚ ਹਾਂ ਕਿਉਂਕਿ ਹੁਣ ਅਸੀਂ ਇਸ਼ਵਰੀਏ ਔਲਾਦ ਹਾਂ, ਅਸੀਂ ਮਾਸਟਰ ਗਿਆਨ ਸਾਗਰ ਹਾਂ। ਸਾਰੀਆਂ ਖੂਬੀਆਂ ਇਸ ਵਕ਼ਤ ਸਾਡੇ ਵਿੱਚ ਭਰ ਰਹੀਆਂ ਹਨ।

2. ਜੋ ਬਾਪ ਸਮਝਾਉਂਦੇ ਹਨ ਉਹ ਹੀ ਬੁੱਧੀ ਵਿੱਚ ਰੱਖਣਾ ਹੈ, ਬਾਕੀ ਕੁਝ ਵੀ ਸੁਣਦੇ ਹੋਏ ਵੀ ਨਾਂ ਸੁਣੋ, ਵੇਖਦੇ ਹੋਏ ਵੀ ਨਾਂ ਵੇਖੋ। ਹੀਅਰ ਨੋ ਈਵਲ, ਸੀ ਨੋ ਈਵਲ।


ਵਰਦਾਨ:-
ਮਾਇਆ ਦੀ ਛਾਇਆ ਵਿੱਚੋਂ ਨਿਕਲ ਯਾਦ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੇ ਬੇਫ਼ਿਕਰ ਬਾਦਸ਼ਾਹ ਭਵ:

ਜੋ ਸਦਾ ਬਾਪ ਦੇ ਯਾਦ ਦੀ ਛਤ੍ਰਛਾਇਆ ਦੇ ਹੇਠਾਂ ਰਹਿੰਦੇ ਹਨ ਉਹ ਆਪਣੇ ਨੂੰ ਸਦਾ ਸੇਫ਼ ਅਨੁਭਵ ਕਰਦੇ ਹਨ। ਮਾਇਆ ਦੀ ਛਾਇਆ ਤੋਂ ਬਚਣ ਦਾ ਸਾਧਨ ਹੈ ਬਾਪ ਦੀ ਛਤ੍ਰਛਾਇਆ। ਛਤ੍ਰਛਾਇਆ ਵਿੱਚ ਰਹਿਣ ਵਾਲੇ ਸਦਾ ਬੇਫ਼ਿਕਰ ਬਾਦਸ਼ਾਹ ਹੋਵਣਗੇ। ਜੇਕਰ ਕੋਈ ਫ਼ਿਕਰ ਹੈ ਤਾਂ ਖੁਸ਼ੀ ਗੁੰਮ ਹੋ ਜਾਂਦੀ ਹੈ। ਖੁਸ਼ੀ ਗੁੰਮ ਹੋਈ, ਕਮਜ਼ੋਰ ਹੋਏ ਤਾਂ ਮਾਇਆ ਦੀ ਛਾਇਆ ਦਾ ਅਸਰ ਹੋ ਜਾਂਦਾ ਹੈ ਕਿਉਂਕਿ ਕਮਜ਼ੋਰੀ ਹੀ ਮਾਇਆ ਦਾ ਅਵਾਹਨ ਕਰਦੀ ਹੈ। ਮਾਇਆ ਦੀ ਛਾਇਆ ਸੁਪਨੇ ਵਿੱਚ ਵੀ ਪੈ ਗਈ ਤਾਂ ਬਹੁਤ ਪਰੇਸ਼ਾਨ ਕਰ ਦੇਵੇਗੀ। ਇਸ ਲਈ ਸਦਾ ਛਤ੍ਰਛਾਇਆ ਦੇ ਹੇਠਾਂ ਰਹੋ।


ਸਲੋਗਨ:-
ਸਮਝ ਕੇ ਸਕਰੂ ਡਰਾਈਵਰ ਨਾਲ ਅਲਬੇਲੇਪਨ ਦੇ ਲੂਜ਼ ਸਕਰੂ ਨੂੰ ਟਾਈਟ ਕਰ ਸਦਾ ਅਲਰਟ ਰਹੋ।