08.04.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਫੁੱਲ ਬਣ ਸਭ ਨੂੰ ਸੁੱਖ ਦੇਣਾ ਹੈ, ਫੁੱਲ ਬੱਚੇ ਮੂੰਹ ਤੋਂ ਰਤਨ ਕੱਢਣਗੇ"

ਪ੍ਰਸ਼ਨ:-
ਫੁੱਲ ਬਣਨ ਵਾਲੇ ਬੱਚਿਆਂ ਪ੍ਰਤੀ ਭਗਵਾਨ ਦੀ ਕਿਹੜੀ ਅਜਿਹੀ ਸਿੱਖਿਆ ਹੈ, ਜਿਸ ਨਾਲ ਉਹ ਸਦਾ ਖੁਸ਼ਬੂਦਾਰ ਬਣਿਆ ਰਹੇ?

ਉੱਤਰ:-
ਹੇ ਮੇਰੇ ਫੁੱਲ ਬੱਚੇ, ਤੁਸੀਂ ਆਪਣੇ ਅੰਦਰ ਵੇਖੋ - ਕਿ ਮੇਰੇ ਅੰਦਰ ਕੋਈ ਆਸੁਰੀ ਅਵਗੁਣ ਰੂਪੀ ਕੰਡਾ ਤਾਂ ਨਹੀਂ ਹੈ! ਜੇਕਰ ਅੰਦਰ ਕੋਈ ਕੰਡਾ ਹੋਵੇ ਤਾਂ ਜਿਵੇੰ ਦੂਸਰਿਆਂ ਦੇ ਅਵਗੁਣ ਨਾਲ ਨਫਰਤ ਆਉਂਦੀ ਹੈ ਉਵੇਂ ਆਪਣੇ ਆਸੁਰੀ ਅਵਗੁਣਾਂ ਨਾਲ ਨਫਰਤ ਕਰੋ ਤਾਂ ਕੰਡਾ ਨਿਕਲ ਜਾਵੇਗਾ। ਆਪਣੇ ਨੂੰ ਵੇਖਦੇ ਰਹੋ - ਮਨਸਾ - ਵਾਚਾ - ਕਰਮਨਾ ਅਜਿਹਾ ਕੋਈ ਵਿਕਰਮ ਤਾਂ ਨਹੀਂ ਹੁੰਦਾ ਹੈ, ਜਿਸ ਦਾ ਦੰਡ ਭੋਗਣਾ ਪਵੇ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਇਸ ਸਮੇਂ ਇਹ ਰਾਵਣ ਰਾਜ ਹੋਣ ਦੇ ਕਾਰਨ ਸਾਰੇ ਮਨੁੱਖ ਹਨ ਦੇਹ - ਅਭਿਮਾਨੀ ਇਸਲਈ ਉਨ੍ਹਾਂ ਨੂੰ ਜੰਗਲ ਦਾ ਕੰਡਾ ਕਿਹਾ ਜਾਂਦਾ ਹੈ। ਇਹ ਕੌਣ ਸਮਝਾਉਂਦੇ ਹਨ? ਬੇਹੱਦ ਦਾ ਬਾਪ। ਜੋ ਹੁਣ ਕੰਡਿਆਂ ਨੂੰ ਫੁੱਲ ਬਣਾ ਰਹੇ ਹਨ। ਕਿੱਥੇ - ਕਿੱਥੇ ਮਾਇਆ ਅਜਿਹੀ ਹੈ ਜੋ ਫੁੱਲ ਬਣਦੇ - ਬਣਦੇ ਝੱਟ ਨਾਲ ਫਿਰ ਕੰਡਾ ਬਣਾ ਦਿੰਦੀ ਹੈ। ਇਸਨੂੰ ਹੀ ਕਿਹਾ ਜਾਂਦਾ ਹੈ ਕੰਡਿਆਂ ਦਾ ਜੰਗਲ, ਇਸ ਵਿੱਚ ਅਨੇਕ ਤਰ੍ਹਾਂ ਦੇ ਜਾਨਵਰ ਮਿਸਲ ਮਨੁੱਖ ਰਹਿੰਦੇ ਹਨ। ਹਨ ਮਨੁੱਖ, ਪਰ ਇੱਕ ਦੂਜੇ ਨਾਲ ਜਾਨਵਰਾਂ ਤਰ੍ਹਾਂ ਲੜ੍ਹਦੇ - ਝਗੜ੍ਹਦੇ ਰਹਿੰਦੇ ਹਨ। ਘਰ - ਘਰ ਵਿੱਚ ਝਗੜਾ ਲੱਗਿਆ ਹੋਇਆ ਹੈ। ਵਿਸ਼ੇ ਸਾਗਰ ਵਿੱਚ ਹੀ ਸਾਰੇ ਪਏ ਹਨ, ਇਹ ਸਾਰੀ ਦੁਨੀਆਂ ਬੜਾ ਭਾਰੀ ਵਿਸ਼ ਦਾ ਸਾਗਰ ਹੈ, ਜਿਸ ਵਿੱਚ ਮਨੁੱਖ ਗੋਤੇ ਖਾ ਰਹੇ ਹਨ। ਇਸਨੂੰ ਹੀ ਪਤਿਤ ਭ੍ਰਿਸ਼ਟਾਚਾਰੀ ਦੁਨੀਆਂ ਕਿਹਾ ਜਾਂਦਾ ਹੈ। ਹੁਣ ਤੁਸੀਂ ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਬਾਪ ਨੂੰ ਬਾਗਵਾਨ ਵੀ ਕਿਹਾ ਜਾਂਦਾ ਹੈ। ਬਾਪ ਬੈਠ ਸਮਝਾਉਂਦੇ ਹਨ - ਗੀਤਾ ਵਿੱਚ ਹਨ ਗਿਆਨ ਦੀਆਂ ਗੱਲਾਂ ਅਤੇ ਫਿਰ ਮਨੁੱਖਾਂ ਦੀ ਚਲਨ ਕਿਵੇਂ ਦੀ ਹੈ - ਉਹ ਭਾਗਵਤ ਵਿੱਚ ਵਰਨਣ ਹੈ। ਕੀ - ਕੀ ਗੱਲਾਂ ਲਿਖ ਦਿੱਤੀਆਂ ਹਨ। ਸਤਿਯੁਗ ਵਿੱਚ ਇਵੇਂ ਥੋੜ੍ਹੀ ਨਾ ਕਹਾਂਗੇ। ਸਤਿਯੁਗ ਤਾਂ ਹੈ ਹੀ ਫੁੱਲਾਂ ਦਾ ਬਗੀਚਾ। ਹੁਣ ਤੁਸੀਂ ਫੁੱਲ ਬਣ ਰਹੇ ਹੋ। ਫੁੱਲ ਬਣਕੇ ਫਿਰ ਕੰਡੇ ਬਣ ਜਾਂਦੇ ਹੋ। ਅੱਜ ਬਹੁਤ ਚੰਗਾ ਚਲਦੇ ਫਿਰ ਮਾਇਆ ਦੇ ਤੂਫਾਨ ਆ ਜਾਂਦੇ ਹਨ। ਬੈਠੇ - ਬੈਠੇ ਮਾਇਆ ਕੀ ਹਾਲ ਕਰ ਦਿੰਦੀ ਹੈ। ਬਾਪ ਕਹਿੰਦੇ ਰਹਿੰਦੇ ਹਨ ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਭਾਰਤਵਾਸੀਆਂ ਨੂੰ ਕਹਿੰਦੇ ਹਨ ਤੁਸੀਂ ਵਿਸ਼ਵ ਦੇ ਮਾਲਿਕ ਸੀ। ਕਲ ਦੀ ਗੱਲ ਹੈ। ਲਕਸ਼ਮੀ - ਨਾਰਾਇਣ ਦਾ ਰਾਜ ਸੀ। ਹੀਰੇ - ਜਵਾਹਰਤਾਂ ਦੇ ਮਹਿਲ ਸਨ। ਉਸਨੂੰ ਕਹਿੰਦੇ ਹੀ ਹਨ ਗਾਰਡਨ ਆਫ ਅਲਾਹ। ਜੰਗਲ ਇੱਥੇ ਹਨ, ਫਿਰ ਬਗੀਚਾ ਵੀ ਇੱਥੇ ਹੋਵੇਗਾ ਨਾ। ਭਾਰਤ ਸਵਰਗ ਸੀ, ਉਸ ਵਿੱਚ ਫੁੱਲ ਹੀ ਫੁੱਲ ਸਨ। ਬਾਪ ਹੀ ਫੁੱਲਾਂ ਦਾ ਬਗੀਚਾ ਬਣਾਉਂਦੇ ਹਨ। ਫੁੱਲ ਬਣਦੇ - ਬਣਦੇ ਫਿਰ ਸੰਗ ਦੋਸ਼ ਵਿੱਚ ਆਕੇ ਖ਼ਰਾਬ ਹੋ ਜਾਂਦੇ ਹਨ। ਬਸ ਬਾਬਾ ਅਸੀਂ ਤਾਂ ਸ਼ਾਦੀ ਕਰਦੇ ਹਾਂ। ਮਾਇਆ ਦਾ ਭਭਕਾ ਵੇਖਦੇ ਹਨ ਨਾ। ਇੱਥੇ ਤਾਂ ਹੈ ਬਿਲਕੁਲ ਸ਼ਾਂਤੀ। ਇਹ ਦੁਨੀਆਂ ਸਾਰੀ ਹੈ ਜੰਗਲ। ਜੰਗਲ ਨੂੰ ਜਰੂਰ ਅੱਗ ਲੱਗੇਗੀ। ਤਾਂ ਜੰਗਲ ਵਿੱਚ ਰਹਿਣ ਵਾਲੇ ਵੀ ਖ਼ਤਮ ਹੋਣਗੇ ਨਾ। ਉਹ ਹੀ ਅੱਗ ਲੱਗਣੀ ਹੈ ਜੋ 5 ਹਜ਼ਾਰ ਵਰ੍ਹੇ ਪਹਿਲੋਂ ਲੱਗੀ ਸੀ, ਜਿਸ ਦਾ ਨਾਮ ਮਹਾਭਾਰਤ ਲੜ੍ਹਾਈ ਰੱਖਿਆ ਹੈ। ਆਟੋਮਿਕ ਬੋਮਬਜ਼ ਦੀ ਲੜ੍ਹਾਈ ਤਾਂ ਪਹਿਲੋਂ ਯਾਦਵਾਂ ਦੀ ਹੀ ਲੱਗਦੀ ਹੈ। ਉਹ ਵੀ ਗਾਇਨ ਹੈ। ਸਾਇੰਸ ਨਾਲ ਮਿਜਾਇਲ ਬਣਾਏ ਹਨ। ਸ਼ਾਸਤਰਾਂ ਵਿੱਚ ਤਾਂ ਬਹੁਤ ਕਹਾਣੀਆਂ ਹਨ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਇਵੇਂ ਕੋਈ ਟਿੱਡ ਵਿਚੋਂ ਥੋੜ੍ਹੀ ਮੂਸਲ ਆਦਿ ਨਿਕਲ ਸਕਦੇ ਹਨ। ਹੁਣ ਤੁਸੀਂ ਵੇਖਦੇ ਹੋ ਸਾਇੰਸ ਦਵਾਰਾ ਕਿੰਨੇਂ ਬੋਮਬਜ਼ ਆਦਿ ਬਨਾਉਂਦੇ ਹਨ। ਸਿਰ੍ਫ 2 ਬੋਮਬ ਹੀ ਲਗਾਏ ਤਾਂ ਕਿੰਨੇਂ ਸ਼ਹਿਰ ਖ਼ਤਮ ਹੋ ਗਏ। ਕਿੰਨੇਂ ਆਦਮੀ ਮਰੇ। ਲੱਖਾਂ ਮਰੇ ਹੋਣਗੇ। ਹੁਣ ਇਸ ਇਨ੍ਹੇ ਵੱਡੇ ਜੰਗਲ ਵਿੱਚ ਕਰੋੜਾਂ ਮਨੁੱਖ ਰਹਿੰਦੇ ਹਨ, ਇਨ੍ਹਾਂਨੂੰ ਅੱਗ ਲੱਗਣੀ ਹੈ।

ਸ਼ਿਵਬਾਬਾ ਸਮਝਾਉਂਦੇ ਹਨ, ਬਾਪ ਤਾਂ ਫਿਰ ਵੀ ਰਹਿਮਦਿਲ ਹੈ। ਬਾਪ ਨੇ ਤਾਂ ਸਭ ਦਾ ਕਲਿਆਣ ਕਰਨਾ ਹੈ। ਫਿਰ ਵੀ ਜਾਣਗੇ ਕਿੱਥੇ। ਵੇਖਣਗੇ ਬਰੋਬਰ ਅੱਗ ਲੱਗਦੀ ਹੈ ਤਾਂ ਫਿਰ ਵੀ ਬਾਪ ਦੀ ਸ਼ਰਨ ਲੈਣਗੇ। ਬਾਪ ਹੈ ਸ੍ਰਵ ਦਾ ਸਦਗਤੀ ਦਾਤਾ, ਪੁਨਰਜਨਮ ਰਹਿਤ। ਉਨ੍ਹਾਂਨੂੰ ਫਿਰ ਸਰਵਵਿਆਪੀ ਕਹਿ ਦਿੰਦੇ। ਹੁਣ ਤੁਸੀਂ ਹੋ ਸੰਗਮਯੁਗੀ। ਤੁਹਾਡੀ ਬੁੱਧੀ ਵਿੱਚ ਸਾਰਾ ਗਿਆਨ ਹੈ। ਮਿੱਤਰ ਸਬੰਧੀਆਂ ਆਦਿ ਦੇ ਨਾਲ ਵੀ ਤੋੜ ਨਿਭਾਉਣਾ ਹੈ। ਉਨ੍ਹਾਂ ਵਿੱਚ ਹਨ ਆਸੁਰੀ ਗੁਣ, ਤੁਹਾਡੇ ਵਿੱਚ ਹਨ ਦੈਵੀਗੁਣ। ਤੁਹਾਡਾ ਕੰਮ ਹੈ ਦੂਜਿਆਂ ਨੂੰ ਵੀ ਇਹ ਹੀ ਸਿਖਾਉਣਾ। ਮੰਤਰ ਦਿੰਦੇ ਰਹੋ। ਪ੍ਰਦਰਸ਼ਨੀ ਦਵਾਰਾ ਤੁਸੀਂ ਕਿੰਨਾ ਸਮਝਾਉਂਦੇ ਹੋ। ਭਾਰਤਵਾਸੀਆਂ ਦੇ 84 ਜਨਮ ਪੂਰੇ ਹੋਏ ਹਨ। ਹੁਣ ਬਾਪ ਆਏ ਹਨ - ਮਨੁੱਖ ਤੋਂ ਦੇਵਤਾ ਬਨਾਉਣ ਮਤਲਬ ਨਰਕਵਾਸੀ ਮਨੁੱਖਾਂ ਨੂੰ ਸਵਰਗਵਾਸੀ ਬਨਾਉਂਦੇ ਹਨ। ਦੇਵਤੇ ਸਵਰਗ ਵਿੱਚ ਰਹਿੰਦੇ ਹਨ। ਹੁਣ ਖ਼ੁਦ ਨੂੰ ਆਸੁਰੀ ਗੁਣਾਂ ਤੋਂ ਨਫਰਤ ਆਉਂਦੀ ਹੈ। ਆਪਣੇ ਨੂੰ ਵੇਖਿਆ ਜਾਂਦਾ ਹੈ, ਅਸੀਂ ਦੈਵੀ ਗੁਣ ਵਾਲੇ ਬਣੇ ਹਾਂ? ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਮਨਸਾ - ਵਾਚਾ - ਕਰਮਨਾਂ ਅਸੀਂ ਕੋਈ ਅਜਿਹਾ ਕਰਮ ਤਾਂ ਨਹੀਂ ਕੀਤਾ ਜੋ ਆਸੁਰੀ ਕੰਮ ਹੋਵੇ? ਅਸੀਂ ਕੰਡਿਆਂ ਤੋਂ ਫੁੱਲ ਬਨਾਉਣ ਦਾ ਧੰਧਾ ਕਰਦੇ ਹਾਂ ਜਾਂ ਨਹੀਂ? ਬਾਬਾ ਹੈ ਬਾਗਵਾਨ ਅਤੇ ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਹੋ ਮਾਲੀ। ਕਿਸਮ - ਕਿਸਮ ਦੇ ਮਾਲੀ ਵੀ ਹੁੰਦੇਂ ਹਨ। ਕਈ ਤਾਂ ਅਨਾੜੀ ਹਨ ਜੋ ਕਿਸੇ ਨੂੰ ਆਪ ਸਮਾਨ ਨਹੀਂ ਬਣਾ ਸਕਦੇ। ਪ੍ਰਦਰਸ਼ਨੀ ਵਿੱਚ ਬਾਗਵਾਨ ਤਾਂ ਨਹੀਂ ਜਾਣਗੇ। ਮਾਲੀ ਜਾਣਗੇ। ਇਹ ਮਾਲੀ ਵੀ ਸ਼ਿਵਬਾਬਾ ਦੇ ਨਾਲ ਹੈ, ਇਸਲਈ ਇਹ ਵੀ ਨਹੀਂ ਜਾ ਸਕਦਾ। ਤੁਸੀਂ ਮਾਲੀ ਜਾਂਦੇ ਹੋ ਸਰਵਿਸ ਕਰਨ ਦੇ ਲਈ। ਚੰਗੇ - ਚੰਗੇ ਮਾਲੀਆਂ ਨੂੰ ਹੀ ਬੁਲਾਉਂਦੇ ਹਨ। ਬਾਬਾ ਵੀ ਕਹਿੰਦੇ ਹਨ ਅਨਾੜੀਆਂ ਨੂੰ ਨਾ ਬੁਲਾਓ। ਬਾਬਾ ਨਾਮ ਨਹੀਂ ਦੱਸਦੇ ਹਨ। ਥਰਡਕਲਾਸ ਮਾਲਾ ਵੀ ਹੈ ਨਾ। ਬਾਗਵਾਨ ਪਿਆਰ ਉਨ੍ਹਾਂ ਨੂੰ ਕਰਨਗੇ ਜੋ ਚੰਗੇ - ਚੰਗੇ ਫੁੱਲ ਬਣਾਕੇ ਵਿਖਾਉਣਗੇ। ਉਸ ਤੇ ਬਾਗਵਾਨ ਖੁਸ਼ ਵੀ ਹੋਵੇਗਾ। ਮੂੰਹ ਤੋਂ ਸਦੈਵ ਰਤਨ ਹੀ ਕੱਢਦੇ ਰਹਿੰਦੇ ਹਨ। ਕਈ ਰਤਨ ਦੇ ਬਦਲੇ ਪੱਥਰ ਕੱਢਣਗੇ ਤਾਂ ਬਾਬਾ ਕੀ ਕਹਿਣਗੇ। ਸ਼ਿਵ ਤੇ ਅੱਕ ਦੇ ਫੁੱਲ ਵੀ ਚੜ੍ਹਾਉਂਦੇ ਹਨ ਨਾ। ਤਾਂ ਕਈ ਇਵੇਂ ਵੀ ਚੜ੍ਹਦੇ ਹਨ ਨਾ। ਚਲਨ ਤਾਂ ਵੇਖੋ ਕਿਵੇਂ ਦੀ ਹੈ। ਕੰਡੇ ਵੀ ਚੜ੍ਹਦੇ ਹਨ, ਚੜ੍ਹਕੇ ਫਿਰ ਜੰਗਲ ਵਿੱਚ ਚਲੇ ਜਾਂਦੇ ਹਨ। ਸਤੋਪ੍ਰਧਾਨ ਬਣਨ ਦੇ ਬਦਲੇ ਹੋਰ ਵੀ ਤਮੋਪ੍ਰਧਾਨ ਬਣਦੇ ਜਾਂਦੇ ਹਨ। ਉਨ੍ਹਾਂ ਦੀ ਫਿਰ ਕੀ ਗਤੀ ਹੁੰਦੀ ਹੈ!

ਬਾਪ ਕਹਿੰਦੇ ਹਨ - ਮੈਂ ਇੱਕ ਤਾਂ ਨਿਸ਼ਕਾਮੀ ਹਾਂ ਅਤੇ ਦੂਸਰਾ ਪਰ - ਉਪਕਾਰੀ ਹਾਂ। ਪਰ - ਉਪਕਾਰ ਕਰਦਾ ਹਾਂ ਭਾਰਤਵਾਸੀਆਂ ਤੇ, ਜੋ ਮੇਰੀ ਗਲਾਨੀ ਕਰਦੇ ਹਨ। ਬਾਪ ਕਹਿੰਦੇ ਹਨ - ਮੈਂ ਇਸ ਸਮੇਂ ਹੀ ਆਕੇ ਸਵਰਗ ਦੀ ਸਥਾਪਨਾ ਕਰਦਾ ਹਾਂ। ਕਿਸੇ ਨੂੰ ਕਹੋ ਸਵਰਗ ਚੱਲੋ। ਤਾਂ ਕਹਿੰਦੇ ਹਨ ਕਿ ਅਸੀਂ ਸਵਰਗ ਵਿੱਚ ਇੱਥੇ ਹੀ ਹਾਂ ਨਾ। ਅਰੇ ਸਵਰਗ ਹੁੰਦਾ ਹੀ ਹੈ ਸਤਿਯੁਗ ਵਿੱਚ। ਕਲਯੁਗ ਵਿੱਚ ਫਿਰ ਸਵਰਗ ਕਿਥੋਂ ਆਇਆ। ਕਲਯੁਗ ਨੂੰ ਕਿਹਾ ਹੀ ਜਾਂਦਾ ਹੈ ਨਰਕ। ਪੁਰਾਣੀ ਤਮੋਂ ਪ੍ਰਧਾਨ ਦੁਨੀਆਂ ਹੈ। ਮਨੁੱਖਾਂ ਨੂੰ ਪਤਾ ਹੀ ਨਹੀਂ ਹੈ ਕਿ ਸਵਰਗ ਕਿੱਥੇ ਹੁੰਦਾ ਹੈ। ਸਵਰਗ ਅਸਮਾਨ ਵਿੱਚ ਸਮਝਦੇ ਹਨ। ਦਿਲਵਾੜਾ ਮੰਦਿਰ ਵਿੱਚ ਵੀ ਸਵਰਗ ਉੱਪਰ ਵਿਖਾਇਆ ਹੈ। ਹੇਠਾਂ ਤਪੱਸਿਆ ਕਰ ਰਹੇ ਹਨ। ਤਾਂ ਮਨੁੱਖ ਵੀ ਇਸ ਲਈ ਕਹਿ ਦਿੰਦੇ - ਫਲਾਣਾ ਸਵਰਗ ਪਧਾਰਿਆ। ਸਵਰਗ ਕਿੱਥੇ ਹੈ? ਸਭ ਦੇ ਲਈ ਕਹਿ ਦਿੰਦੇ ਕਿ ਸਵਰਗਵਾਸੀ ਹੋਇਆ। ਇਹ ਹੈ ਹੀ ਵਿਸ਼ੇ ਸਾਗਰ। ਸ਼ੀਰ ਸਾਗਰ ਵਿਸ਼ਨੂੰਪੂਰੀ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਫਿਰ ਪੂਜਾ ਦੇ ਲਈ ਇੱਕ ਵੱਡਾ ਤਲਾਬ ਬਣਾਇਆ ਹੈ। ਉਸ ਵਿੱਚ ਵਿਸ਼ਨੂੰ ਨੂੰ ਬਿਠਾਇਆ ਹੈ। ਹੁਣ ਤੁਸੀਂ ਬੱਚੇ ਸਵਰਗ ਵਿੱਚ ਜਾਣ ਦੀ ਤਿਆਰੀ ਕਰ ਰਹੇ ਹੋ। ਜਿੱਥੇ ਦੁੱਧ ਦੀਆਂ ਨਦੀਆਂ ਹੋਣਗੀਆਂ। ਹੁਣ ਤੁਸੀਂ ਬੱਚੇ ਫੁੱਲ ਬਣਦੇ ਜਾਓ। ਅਜਿਹੀ ਕੋਈ ਚਲਣ ਕਦੇ ਨਹੀਂ ਚਲਨੀ ਹੈ ਜੋ ਕੋਈ ਕਹੇ, ਇਹ ਤਾਂ ਕੰਡਾ ਹੈ। ਹਮੇਸ਼ਾ ਫੁੱਲ ਬਣਨ ਲਈ ਪੁਰਸ਼ਾਰਥ ਕਰਦੇ ਰਹੋ। ਮਾਇਆ ਕੰਡਾ ਬਣਾ ਦਿੰਦੀ ਹੈ, ਇਸਲਈ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ।

ਬਾਪ ਕਹਿੰਦੇ ਹਨ - ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣਨਾ ਹੈ। ਬਾਗਵਾਨ ਬਾਬਾ ਕੰਡਿਆਂ ਤੋਂ ਫੁੱਲ ਬਣਾਉਣ ਆਏ ਹਨ। ਦੇਖਣਾ ਹੈ ਅਸੀਂ ਫੁੱਲ ਬਣੇ ਹਾਂ। ਫੁੱਲਾਂ ਨੂੰ ਹੀ ਸਰਵਿਸ ਦੇ ਲਈ ਜਿੱਥੇ - ਕਿਤੇ ਬੁਲਾਉਂਦੇ ਹਨ। ਬਾਬਾ ਗੁਲਾਬ ਦੇ ਫੁੱਲ ਭੇਜੋ। ਦਿਖਾਈ ਤਾਂ ਦਿੰਦਾ ਹੈ ਨਾ - ਕਿਹੜਾ, ਕਿਸ ਤਰ੍ਹਾਂ ਦਾ ਫੁੱਲ ਹੈ। ਬਾਪ ਕਹਿੰਦੇ ਹਨ - ਮੈਂ ਆਉਂਦਾ ਹੀ ਹਾਂ ਤੁਹਾਨੂੰ ਰਾਜਯੋਗ ਸਿਖਾਉਣ। ਇਹ ਹੈ ਸਤ ਨਾਰਾਇਣ ਦੀ ਕਥਾ। ਸੱਤ ਪ੍ਰਜਾ ਦੀ ਨਹੀਂ ਹੈ। ਰਾਜਾ ਰਾਣੀ ਬਣਾਂਗੇ ਤਾਂ ਪ੍ਰਜਾ ਵੀ ਅੰਡਰਸਟੁਡ ਬਣੇਗੀ। ਹੁਣ ਤੁਸੀਂ ਸਮਝਦੇ ਹੋ ਰਾਜਾ ਰਾਣੀ ਅਤੇ ਪ੍ਰਜਾ ਨੰਬਰਵਾਰ ਕਿਵੇਂ ਬਣਦੀ ਹੈ। ਗਰੀਬ ਜਿਨ੍ਹਾਂ ਦੇ ਕੋਲ ਦੋ ਪੰਜ ਰੁਪਏ ਵੀ ਨਹੀਂ ਬੱਚਦੇ ਹਨ, ਉਹ ਕੀ ਦੇਣਗੇ। ਉਨਾਂ ਨੂੰ ਵੀ ਉਤਨਾ ਮਿਲਦਾ ਹੈ, ਜਿਨਾਂ ਹਜ਼ਾਰ ਦੇਣ ਵਾਲੇ ਨੂੰ ਮਿਲਦਾ ਹੈ। ਸਭ ਤੋ ਜਿਆਦਾ ਭਾਰਤ ਗਰੀਬ ਹੈ। ਕਿਸੇ ਨੂੰ ਵੀ ਯਾਦ ਨਹੀਂ ਹੈ ਕਿ ਅਸੀਂ ਭਾਰਤਵਾਸੀ ਸਵਰਗਵਾਸੀ ਸੀ। ਦੇਵਤਾਵਾਂ ਦੀ ਮਹਿਮਾ ਵੀ ਗਾਉਂਦੇ ਹਨ ਪਰ ਸਮਝ ਨਹੀਂ ਸਕਦੇ। ਜਿਸ ਤਰ੍ਹਾਂ ਮੇਂਡਕ ਟਰਾਂ - ਟਰਾਂ ਕਰਦੇ ਹਨ। ਬੁਲਬੁਲ ਆਵਾਜ਼ ਕਿੰਨਾ ਮਿੱਠਾ ਕਰਦੀ ਹੈ। ਅਰਥ ਕੁਝ ਨਹੀਂ। ਅੱਜਕਲ ਗੀਤਾ ਸੁਨਾਉਣ ਵਾਲੇ ਕਿੰਨੇ ਹਨ। ਮਾਤਾਵਾਂ ਵੀ ਨਿਕਲੀਆਂ ਹਨ। ਗੀਤਾ ਨਾਲ ਕਿਹੜਾ ਧਰਮ ਸਥਾਪਨ ਹੋਇਆ? ਇਹ ਕੁਝ ਵੀ ਨਹੀਂ ਜਾਣਦੇ ਹਨ। ਥੋੜੀ ਰਿੱਧੀ - ਸਿੱਧੀ ਕਿਸੇ ਨੇ ਵਿਖਾਈ ਤਾਂ ਬਸ, ਸਮਝਣਗੇ ਇਹ ਭਗਵਾਨ ਹੈ। ਗਾਉਂਦੇ ਹਨ ਪਤਿਤ - ਪਾਵਨ। ਤਾਂ ਪਤਿਤ ਹਨ ਨਾ। ਬਾਪ ਕਹਿੰਦੇ ਹਨ - ਵਿਕਾਰ ਵਿੱਚ ਜਾਣਾ ਇਹ ਨੰਬਰਵਾਰ ਪਤਿਤਪੁਨਾ ਹੈ। ਇਹ ਸਾਰੀ ਦੁਨੀਆਂ ਪਤਿਤ ਹੈ। ਸਭ ਪੁਕਾਰਦੇ ਹਨ - ਹੇ ਪਤਿਤ ਪਾਵਨ ਆਓ। ਹੁਣ ਉਨਾਂ ਨੇ ਆਉਣਾ ਹੈ ਜਾਂ ਗੰਗਾ ਸਨਾਨ ਕਰਨ ਨਾਲ ਪਾਵਨ ਬਣਨਾ ਹੈ? ਬਾਪ ਨੂੰ ਮਨੁੱਖ ਤੋਂ ਦੇਵਤਾ ਬਣਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਕੰਡਿਆਂ ਤੋਂ ਫੁੱਲ ਬਣ ਜਾਵੋਗੇ। ਮੁੱਖ ਤੋ ਕਦੀ ਪੱਥਰ ਨਹੀਂ ਕੱਢੋ। ਫੁੱਲ ਬਣੋ। ਇਹ ਵੀ ਪੜ੍ਹਾਈ ਹੈ ਨਾ। ਚੱਲਦੇ - ਚੱਲਦੇ ਗ੍ਰਹਿਚਾਰੀ ਬੈਠ ਜਾਂਦੀ ਹੈ ਤਾਂ ਫੇਲ ਹੋ ਜਾਂਦੇ ਹਨ। ਹੋਪਫੁਲ ਤੋਂ ਹੋਪਲੈਸ ਹੋ ਜਾਂਦੇ ਹਨ। ਫਿਰ ਕਹਿੰਦੇ ਹਨ ਕਿ ਅਸੀਂ ਬਾਬਾ ਦੇ ਕੋਲ ਜਾਈਏ। ਇੰਦਰ ਦੀ ਸਭਾ ਵਿੱਚ ਗੰਦੇ ਥੋੜੇ ਹੀ ਆ ਸਕਦੇ ਹਨ। ਇਹ ਇੰਦਰ ਸਭਾ ਹੈ ਨਾ। ਬ੍ਰਾਹਮਣੀ ਜੋ ਲੈ ਆਉਂਦੀ ਹੈ ਉਸ ਤੇ ਵੀ ਬੜੀ ਜਵਾਬਦਾਰੀ ਹੈ। ਵਿਕਾਰ ਵਿੱਚ ਗਿਆ ਤਾਂ ਬ੍ਰਾਹਮਣ ਤੇ ਵੀ ਬੋਝ ਪਵੇਗਾ, ਇਸਲਈ ਸੰਭਾਲ ਕਰ ਕਿਸੇ ਨੂੰ ਲੈ ਕੇ ਆਉਣਾ ਚਾਹੀਦਾ ਹੈ। ਅੱਗੇ ਚਲ ਤੁਸੀਂ ਦੇਖੋਗੇ ਕਿ ਸਾਧੂ ਸੰਤ ਆਦਿ ਸਭ ਕਿਊ ਵਿੱਚ ਖੜੇ ਹੋ ਜਾਣਗੇ। ਭੀਸ਼ਮ ਪਿਤਾਮਾਹ ਆਦਿ ਦਾ ਨਾਮ ਤੇ ਹੈ ਨਾ। ਬੱਚਿਆਂ ਦੀ ਬੜੀ ਵਿਸ਼ਾਲ ਬੁੱਧੀ ਹੋਣੀ ਚਾਹੀਦੀ ਹੈ। ਤੁਸੀਂ ਕਿਸੇ ਨੂੰ ਵੀ ਦੱਸ ਸਕਦੇ ਹੋ - ਭਾਰਤ ਗਾਰਡਨ ਆਫ਼ ਫਲਾਵਰ ਸੀ। ਦੇਵੀ ਦੇਵਤਾ ਰਹਿੰਦੇ ਸੀ। ਹੁਣ ਤਾਂ ਕੰਡੇ ਬਣ ਗਏ ਹਨ। ਤੁਹਾਡੇ ਵਿੱਚ 5 ਵਿਕਾਰ ਹੈ ਨਾ। ਰਾਵਣ ਰਾਜ ਮਾਨਾ ਹੀ ਜੰਗਲ। ਬਾਪ ਆਕੇ ਕੰਡਿਆ ਨੂੰ ਫੁੱਲ ਬਣਾਉਂਦੇ ਹਨ। ਖਿਆਲ ਕਰਨਾ ਚਾਹੀਦਾ ਹੈ - ਜੇਕਰ ਹੁਣ ਅਸੀਂ ਗੁਲਾਬ ਦੇ ਫੁੱਲ ਨਹੀਂ ਬਣੇ ਤਾਂ ਜਨਮ ਜਨਮਾਂਤਰ ਅੱਕ ਦੇ ਫੁੱਲ ਹੀ ਬਣੋਂਗੇ। ਹਰ ਇੱਕ ਨੂੰ ਆਪਣਾ ਕਲਿਆਣ ਕਰਨਾ ਚਾਹੀਦਾ ਹੈ। ਸ਼ਿਵਬਾਬਾ ਤੇ ਥੋੜੀ ਹੀ ਮਿਹਰਬਾਨੀ ਕਰਦੇ ਹਨ। ਮਿਹਰਬਾਨੀ ਤਾਂ ਆਪਣੇ ਉੱਪਰ ਕਰਨੀ ਹੈ। ਹੁਣ ਸ਼੍ਰੀਮਤ ਤੇ ਚਲਣਾ ਹੈ। ਬਗੀਚੇ ਵਿੱਚ ਕੋਈ ਜਾਏਗਾ ਤਾਂ ਖੁਸ਼ਬੂਦਾਰ ਫੁੱਲ ਨੂੰ ਹੀ ਦੇਖਣਗੇ। ਅੱਕ ਨੂੰ ਥੋੜੀ ਹੀ ਵੇਖਣਗੇ। ਫਲਾਵਰ ਸ਼ੋ ਹੁੰਦਾ ਹੈ ਨਾ। ਇਹ ਵੀ ਫਲਾਵਰ ਸ਼ੋ ਹੈ ਨਾ। ਬੜਾ ਵੱਡਾ ਇਨਾਮ ਮਿਲਦਾ ਹੈ। ਬਹੁਤ ਫਸਟਕਲਾਸ ਫੁੱਲ ਬਣਨਾ ਹੈ। ਬੜੀ ਮਿੱਠੀ ਚਲਨ ਚਾਹੀਦੀ ਹੈ। ਕ੍ਰੋਧੀ ਨਾਲ ਬੜਾ ਨਰਮ ਹੋ ਜਾਣਾ ਚਾਹੀਦਾ ਹੈ। ਅਸੀਂ ਸ਼੍ਰੀਮਤ ਤੇ ਪਵਿੱਤਰ ਬਣ ਪਵਿੱਤਰ ਦੁਨੀਆਂ ਸਵਰਗ ਦਾ ਮਾਲਿਕ ਬਣਨਾ ਚਾਹੁੰਦੇ ਹਾਂ। ਯੁਕਤੀਆਂ ਤਾਂ ਬਹੁਤ ਹੁੰਦੀਆਂ ਹਨ ਨਾ। ਮਾਤਾਵਾਂ ਵਿੱਚ ਤ੍ਰਿਯਾ - ਚਰਿਤਰ ਬਹੁਤ ਹੁੰਦੇ ਹਨ। ਚਤੁਰਾਈ ਨਾਲ ਪਵਿੱਤਰਤਾ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਤੁਸੀਂ ਕਹਿ ਸਕਦੇ ਹੋ ਭਗਵਾਨੁਵਾਚ ਕਾਮ ਮਹਾਸ਼ਤਰੂ ਹੈ, ਪਵਿੱਤਰ ਬਣੋ ਤਾਂ ਸਤੋਪ੍ਰਧਾਨ ਬਣ ਜਾਓਗੇ। ਤਾਂ ਕੀ ਅਸੀਂ ਭਗਵਾਨ ਦੀ ਨਹੀਂ ਮੰਨੀਏ। ਯੁਕਤੀ ਨਾਲ ਆਪਣੇ ਨੂੰ ਬਚਾਣਾ ਚਾਹੀਦਾ ਹੈ। ਵਿਸ਼ਵ ਦਾ ਮਾਲਿਕ ਬਣਨ ਲਈ ਥੋੜਾ ਸਹਿਣ ਕੀਤਾ ਤੇ ਕੀ ਹੋਇਆ। ਆਪਣੇ ਲਈ ਤੁਸੀਂ ਕਰਦੇ ਹੋ ਨਾ। ਉਹ ਰਜਾਈ ਦੇ ਲਈ ਲੜਦੇ ਹਨ ਤੁਸੀਂ ਆਪਣੇ ਲਈ ਸਭ ਕੁਝ ਕਰਦੇ ਹੋ। ਪੁਰਸ਼ਾਰਥ ਕਰਨਾ ਚਾਹੀਦਾ ਹੈ। ਬਾਪ ਨੂੰ ਭੁੱਲ ਜਾਣ ਨਾਲ ਹੀ ਡਿੱਗਦੇ ਹੋ। ਫਿਰ ਸ਼ਰਮ ਆਉਂਦੀ ਹੈ। ਦੇਵਤਾ ਕਿਵੇਂ ਬਣਾਂਗੇ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੀ ਗ੍ਰਹਿਚਾਰੀ ਤੋਂ ਬਚਨ ਦੇ ਲਈ ਮੁੱਖ ਤੋਂ ਸਦੈਵ ਗਿਆਨ ਰਤਨ ਨਿਕਾਲਣੇ ਹਨ। ਸੰਗ ਦੋਸ਼ ਤੋਂ ਆਪਣੀ ਸੰਭਾਲ ਕਰਨੀ ਹੈ।

2. ਖੁਸ਼ਬੂਦਾਰ ਫੁੱਲ ਬਣਨ ਦੇ ਲਈ ਅਵਗੁਣਾਂ ਨੂੰ ਕੱਢਦੇ ਜਾਣਾ ਹੈ। ਸ਼੍ਰੀਮਤ ਤੇ ਬਹੁਤ - ਬਹੁਤ ਨਰਮ ਬਣਨਾ ਹੈ। ਕਾਮ ਮਹਾਸ਼ਤਰੂ ਤੋਂ ਕਦੀ ਹਾਰ ਨਹੀਂ ਖਾਣੀ ਹੈ। ਯੁਕਤੀ ਨਾਲ ਖ਼ੁਦ ਨੂੰ ਬਚਾਉਣਾ ਹੈ।

ਵਰਦਾਨ:-
ਸਦਾ ਪਾਵਰਫੁੱਲ ਵ੍ਰਿਤੀ ਦਵਾਰਾ ਬੇਹੱਦ ਦੀ ਸੇਵਾ ਵਿੱਚ ਤੱਤਪਰ ਰਹਿਣ ਵਾਲੇ ਹੱਦ ਦੀਆਂ ਗੱਲਾਂ ਤੋਂ ਮੁਕਤ ਭਵ

ਜਿਸ ਤਰ੍ਹਾਂ ਸਾਕਾਰ ਬਾਪ ਨੂੰ ਸੇਵਾ ਦੇ ਸਿਵਾਏ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ, ਇਸ ਤਰ੍ਹਾਂ ਤੁਸੀਂ ਬੱਚੇ ਵੀ ਆਪਣੇ ਪਾਵਰਫੁੱਲ ਵ੍ਰਿਤੀ ਦਵਾਰਾ ਬੇਹੱਦ ਦੀ ਸੇਵਾ ਵਿੱਚ ਤੱਤਪਰ ਰਹੋ ਤਾਂ ਹੱਦ ਦੀਆਂ ਗੱਲਾਂ ਖ਼ੁਦ ਖਤਮ ਹੋ ਜਾਣਗੀਆਂ। ਹੱਦ ਦੀਆਂ ਗੱਲਾਂ ਵਿੱਚ ਸਮਾਂ ਦੇਣਾ - ਇਹ ਵੀ ਗੁੱਡੀਆਂ ਦੀ ਖੇਡ ਹੈ ਜਿਸ ਵਿੱਚ ਸਮਾਂ ਅਤੇ ਐਨਰਜੀ ਵੇਸਟ ਹੋ ਜਾਂਦੀ ਹੈ, ਇਸਲਈ ਛੋਟੀ - ਛੋਟੀ ਗੱਲਾਂ ਵਿੱਚ ਸਮਾਂ ਅਤੇ ਜਮਾਂ ਕੀਤੀ ਹੋਈ ਸ਼ਕਤੀਆਂ ਵਿਅਰਥ ਨਾ ਗਵਾਓ।

ਸਲੋਗਨ:-
ਸੇਵਾ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਬੋਲ ਅਤੇ ਚਾਲ - ਚਲਨ ਪ੍ਰਭਾਵਸ਼ਾਲੀ ਹੋਵੇ।