08.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਣੀ ਦਿਲ ਤੇ ਹੱਥ ਰੱਖਕੇ ਪੁੱਛੋ ਕਿ ਬਾਬਾ ਜੋ ਸੁਣਾਉਂਦੇ ਹਨ ਕੀ ਅਸੀਂ ਸਭ ਪਹਿਲੇ ਜਾਣਦੇ ਸੀ, ਜੋ ਸੁਣਿਆ ਹੈ ਉਸ ਨੂੰ ਅਰਥ ਸਹਿਤ ਸਮਝਕੇ ਖੁਸ਼ੀ ਵਿੱਚ ਰਹੋ

ਪ੍ਰਸ਼ਨ:-
ਤੁਹਾਡੇ ਇਸ ਬ੍ਰਾਹਮਣ ਧਰਮ ਵਿੱਚ ਸਭ ਤੋਂ ਜ਼ਿਆਦਾ ਤਾਕਤ ਹੈ - ਕਿਹੜੀ ਅਤੇ ਕਿਵੇਂ?

ਉੱਤਰ:-
ਤੁਹਾਡਾ ਇਹ ਬ੍ਰਾਹਮਣ ਧਰਮ ਇਵੇਂ ਹੈ ਜੋ ਸਾਰੇ ਵਿਸ਼ਵ ਦੀ ਸਦਗਤੀ ਸ਼੍ਰੀਮਤ ਤੇ ਕਰ ਦਿੰਦੇ ਹਨ। ਬ੍ਰਾਹਮਣ ਹੀ ਸਾਰੇ ਵਿਸ਼ਵ ਨੂੰ ਸ਼ਾਂਤ ਬਣਾ ਦਿੰਦੇ ਹਨ। ਤੁਸੀਂ ਬ੍ਰਾਹਮਣ ਕੁਲ ਭੂਸ਼ਨ ਦੇਵਤਾਵਾਂ ਤੋਂ ਵੀ ਉੱਚ ਹੋ, ਤੁਹਾਨੂੰ ਬਾਪ ਦੁਆਰਾ ਇਹ ਤਾਕਤ ਮਿਲਦੀ ਹੈ। ਤੁਸੀਂ ਬ੍ਰਾਹਮਣ ਬਾਪ ਦੇ ਮਦਦਗਾਰ ਬਣਦੇ ਹੋ, ਤੁਹਾਨੂੰ ਹੀ ਸਭ ਤੋਂ ਵੱਡੀ ਪ੍ਰਾਈਜ਼ ਮਿਲਦੀ ਹੈ। ਤੁਸੀਂ ਬ੍ਰਹਮਾਂਡ ਦੇ ਵੀ ਮਾਲਿਕ ਅਤੇ ਵਿਸ਼ਵ ਦੇ ਵੀ ਮਾਲਿਕ ਬਣਦੇ ਹੋ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਸਿਕੀਲੱਧੇ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਰੂਹਾਨੀ ਬੱਚੇ ਜਾਣਦੇ ਹਨ ਰੂਹਾਨੀ ਬਾਪ ਇੱਕ ਹੀ ਵਾਰ ਹਰ 5 ਹਜ਼ਾਰ ਵਰ੍ਹੇ ਦੇ ਬਾਦ ਆਉਂਦੇ ਹਨ ਜਰੂਰ। ਕਲਪ ਨਾਮ ਰੱਖ ਦਿੱਤਾ ਹੈ ਜੋ ਕਹਿਣਾ ਪੈਂਦਾ ਹੈ। ਇਸ ਡਰਾਮਾ ਦੀ ਅਥਵਾ ਸ੍ਰਿਸ਼ਟੀ ਦੀ ਉਮਰ 5 ਹਜ਼ਾਰ ਵਰ੍ਹੇ ਹੈ, ਇਹ ਗੱਲਾਂ ਇੱਕ ਹੀ ਬਾਪ ਬੈਠ ਸਮਝਾਉਂਦੇ ਹਨ। ਇਹ ਕਦੀ ਵੀ ਕੋਈ ਮਨੁੱਖ ਦੇ ਮੁੱਖ ਤੋਂ ਨਹੀਂ ਸੁਣ ਸਕਦੇ ਹੋ। ਤੁਸੀਂ ਰੂਹਾਨੀ ਬੱਚੇ ਬੈਠੇ ਹੋ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਸਾਰੀਆਂ ਆਤਮਾਵਾਂ ਦਾ ਬਾਪ ਉਹ ਇੱਕ ਹੈ। ਬਾਪ ਹੀ ਬੱਚਿਆਂ ਨੂੰ ਬੈਠ ਆਪਣਾ ਪਰਿਚੈ ਦਿੰਦੇ ਹਨ। ਜੋ ਕੋਈ ਵੀ ਮਨੁੱਖ ਮਾਤਰ ਨਹੀਂ ਜਾਣਦੇ। ਕੋਈ ਨੂੰ ਪਤਾ ਨਹੀਂ ਗੌਡ ਜਾਂ ਈਸ਼ਵਰ ਕੀ ਚੀਜ਼ ਹੈ ਜਦ ਕਿ ਉਨ੍ਹਾਂ ਨੂੰ ਗੌਡ ਫਾਦਰ ਬਾਪ ਕਹਿੰਦੇ ਹਨ ਤਾਂ ਬਹੁਤ ਪਿਆਰ ਹੋਣਾ ਚਾਹੀਦਾ ਹੈ। ਬੇਹੱਦ ਦਾ ਬਾਪ ਹੈ ਤਾਂ ਜਰੂਰ ਉਨ੍ਹਾਂ ਤੋਂ ਵਰਸਾ ਵੀ ਮਿਲਦਾ ਹੋਵੇਗਾ। ਅੰਗਰੇਜ਼ੀ ਵਿੱਚ ਅੱਖਰ ਚੰਗਾ ਕਹਿੰਦੇ ਹਨ ਹੈਵਿਨਲੀ ਗੌਡ ਫਾਦਰ। ਹੈਵਿਨ ਕਿਹਾ ਜਾਂਦਾ ਹੈ ਨਵੀਂ ਦੁਨੀਆਂ ਨੂੰ ਅਤੇ ਹੇਲ ਕਿਹਾ ਜਾਂਦਾ ਹੈ ਪੁਰਾਣੀ ਦੁਨੀਆਂ ਨੂੰ। ਪਰ ਸ੍ਵਰਗ ਨੂੰ ਕੋਈ ਜਾਣਦੇ ਨਹੀਂ। ਸੰਨਿਆਸੀ ਤਾਂ ਮੰਨਦੇ ਹੀ ਨਹੀਂ। ਉਹ ਕਦੀ ਇਵੇਂ ਨਹੀਂ ਕਹਿਣਗੇ ਕਿ ਬਾਪ ਸ੍ਵਰਗ ਦਾ ਰਚਤਾ ਹੈ। ਹੈਵਿਨਲੀ ਗੌਡ ਫਾਦਰ - ਇਹ ਅੱਖਰ ਬਹੁਤ ਮਿੱਠਾ ਹੈ ਅਤੇ ਹੈਵਿਨ ਮਸ਼ਹੂਰ ਵੀ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈਵਿਨ ਅਤੇ ਹੇਲ ਦਾ ਸਾਰਾ ਚੱਕਰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਬੁੱਧੀ ਵਿਚ ਫਿਰਦਾ ਹੈ, ਜੋ - ਜੋ ਸਰਵਿਸੇਬਲ ਹਨ, ਸਾਰੇ ਤਾਂ ਇੱਕਰਸ ਸਰਵਿਸੇਬਲ ਨਹੀਂ ਬਣਦੇ।

ਤੁਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ ਫਿਰ ਤੋਂ। ਤੁਸੀਂ ਕਹੋਗੇ ਅਸੀਂ ਰੂਹਾਨੀ ਬੱਚੇ ਬਾਪ ਦੀ ਸ਼੍ਰੇਸ਼ਠ ਤੇ ਸ਼੍ਰੇਸ਼ਠ ਮਤ ਤੇ ਚਲ ਰਹੇ ਹੋ। ਉੱਚ ਤੇ ਉੱਚ ਬਾਪ ਦੀ ਹੀ ਸ਼੍ਰੀਮਤ ਹੈ। ਸ਼੍ਰੀਮਦ ਭਗਵਦ ਗੀਤਾ ਵੀ ਗਾਈ ਹੋਈ ਹੈ। ਇਹ ਹੈ ਪਹਿਲੇ ਨੰਬਰ ਦਾ ਸ਼ਾਸਤਰ। ਬਾਪ ਦਾ ਨਾਮ ਸੁਣਨ ਨਾਲ ਹੀ ਝੱਟ ਵਰਸਾ ਯਾਦ ਆ ਜਾਂਦਾ ਹੈ। ਇਹ ਦੁਨੀਆਂ ਵਿੱਚ ਕੋਈ ਵੀ ਨਹੀਂ ਜਾਣਦੇ ਕਿ ਗੌਡ ਫਾਦਰ ਤੋਂ ਕੀ ਮਿਲਦਾ ਹੈ। ਅੱਖਰ ਕਹਿੰਦੇ ਹਨ ਪ੍ਰਾਚੀਨ ਯੋਗ। ਪਰ ਸਮਝਦੇ ਨਹੀਂ ਕਿ ਪ੍ਰਾਚੀਨ ਯੋਗ ਕਿਸ ਨੇ ਸਿਖਾਇਆ? ਉਹ ਤਾਂ ਕ੍ਰਿਸ਼ਨ ਹੀ ਕਹਿਣਗੇ ਕਿਓਂਕਿ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਹੁਣ ਤੁਸੀਂ ਸਮਝਦੇ ਹੋ ਬਾਪ ਨੇ ਹੀ ਰਾਜਯੋਗ ਸਿਖਾਇਆ, ਜਿਸ ਨਾਲ ਸਭ ਮੁਕਤੀ - ਜੀਵਨਮੁਕਤੀ ਨੂੰ ਪਾਉਂਦੇ ਹੋ। ਇਹ ਵੀ ਸਮਝਦੇ ਹੋ ਕਿ ਭਾਰਤ ਵਿੱਚ ਹੀ ਸ਼ਿਵਬਾਬਾ ਆਇਆ ਸੀ, ਉਨ੍ਹਾਂ ਦੀ ਜਯੰਤੀ ਵੀ ਮਨਾਉਂਦੇ ਹਨ ਪਰ ਗੀਤਾ ਵਿੱਚ ਨਾਮ ਗੁੰਮ ਹੋਣ ਨਾਲ ਮਹਿਮਾ ਵੀ ਗੁੰਮ ਹੋ ਗਈ ਹੈ। ਜਿਸ ਨਾਲ ਸਾਰੀ ਦੁਨੀਆਂ ਨੂੰ ਸੁਖ - ਸ਼ਾਂਤੀ ਮਿਲਦੀ ਹੈ, ਉਸ ਬਾਪ ਨੂੰ ਭੁੱਲ ਗਏ ਹਨ। ਇਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਫਿਰ ਕਹਿੰਦੇ ਕੱਛ - ਮੱਛ ਅਵਤਾਰ ਹੈ। ਠੀਕਰ - ਭਿੱਤਰ ਵਿੱਚ ਹੈ। ਭੁੱਲ ਵਿੱਚ ਭੁੱਲ ਹੁੰਦੀ ਜਾਂਦੀ ਹੈ। ਪੌੜੀ ਥੱਲੇ ਉਤਰਦੇ ਜਾਂਦੇ ਹਨ। ਕਲਾ ਘੱਟ ਹੁੰਦੀ ਜਾਂਦੀ ਹੈ, ਤਮੋਪ੍ਰਧਾਨ ਬਣਦੇ ਜਾਂਦੇ ਹਨ। ਡਰਾਮਾ ਦੇ ਪਲਾਨ ਅਨੁਸਾਰ ਜੋ ਬਾਪ ਸ੍ਵਰਗ ਦਾ ਰਚਤਾ ਹੈ, ਜਿਸ ਨੇ ਭਾਰਤ ਨੂੰ ਸ੍ਵਰਗ ਦਾ ਮਾਲਿਕ ਬਣਾਇਆ, ਉਨ੍ਹਾਂ ਨੂੰ ਠੀਕਰ - ਭਿੱਤਰ ਵਿੱਚ ਕਹਿ ਦਿੰਦੇ ਹਨ। ਹੁਣ ਬਾਪ ਸਮਝਾਉਂਦੇ ਹਨ ਤੁਸੀਂ ਸੀੜੀ ਕਿਵੇਂ ਉਤਰਦੇ ਆਏ ਹੋ, ਕੁਝ ਵੀ ਕਿਸੇ ਨੂੰ ਪਤਾ ਨਹੀਂ ਹੈ। ਡਰਾਮਾ ਕੀ ਹੈ, ਪੁੱਛਦੇ ਰਹਿੰਦੇ ਹਨ। ਇਹ ਦੁਨੀਆਂ ਕਦੋਂ ਤੋਂ ਬਣੀ ਹੈ? ਨਵੀਂ ਸ੍ਰਿਸ਼ਟੀ ਕਦੋਂ ਤੋਂ ਸੀ ਤਾਂ ਕਹਿ ਦੇਣਗੇ ਲੱਖਾਂ ਵਰ੍ਹੇ ਪਹਿਲੋਂ। ਸਮਝਦੇ ਹਨ ਪੁਰਾਣੀ ਦੁਨੀਆਂ ਵਿੱਚ ਤਾਂ ਹੁਣ ਬਹੁਤ ਵਰ੍ਹੇ ਪਏ ਹਨ, ਇਸ ਨੂੰ ਅਗਿਆਨ ਹਨ੍ਹੇਰਾ ਕਿਹਾ ਜਾਂਦਾ ਹੈ। ਗਾਇਨ ਵੀ ਹੈ ਗਿਆਨ ਅੰਜਨ ਸਤਿਗੁਰੂ ਦੀਆ, ਅਗਿਆਨ ਅੰਧੇਰ ਵਿਨਾਸ਼। ਤੁਸੀਂ ਸਮਝਦੇ ਹੋ ਰਚਤਾ ਬਾਪ ਜਰੂਰ ਸ੍ਵਰਗ ਹੀ ਰਚਣਗੇ। ਬਾਪ ਹੀ ਆਕੇ ਨਰਕ ਨੂੰ ਸ੍ਵਰਗ ਹੀ ਬਣਾਉਂਦੇ ਹਨ। ਰਚਤਾ ਬਾਪ ਹੀ ਆਕੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਸੁਣਾਉਂਦੇ ਹਨ। ਆਉਂਦੇ ਵੀ ਹਨ ਅੰਤ ਵਿਚ। ਟਾਈਮ ਤਾਂ ਲੱਗਦਾ ਹੈ ਨਾ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ ਗਿਆਨ ਵਿਚ ਇੰਨਾ ਸਮੇਂ ਨਹੀਂ ਲੱਗਦਾ ਹੈ, ਜਿੰਨਾ ਯਾਦ ਦੀ ਯਾਤਰਾ ਵਿੱਚ ਲੱਗਦਾ ਹੈ। 84 ਜਨਮਾਂ ਦੀ ਕਹਾਣੀ ਤਾਂ ਜਿਵੇਂ ਇੱਕ ਕਹਾਣੀ ਹੈ, ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਕਿੰਨਾ ਦਾ ਰਾਜ ਸੀ, ਉਹ ਰਾਜ ਕਿੱਥੇ ਗਿਆ?

ਤੁਸੀਂ ਬੱਚਿਆਂ ਨੂੰ ਹੁਣ ਸਾਰੀ ਨਾਲੇਜ ਹੈ। ਤੁਸੀਂ ਹੋ ਕਿੰਨੇ ਸਾਧਾਰਨ ਅਜਾਮਿਲ ਜਿਹੇ ਪਾਪੀ, ਅਹਿਲਯਾਵਾਂ, ਕੁਬਜਾਵਾਂ, ਭੀਲਣੀਆਂ ਉਨ੍ਹਾਂ ਨੂੰ ਕਿੰਨਾ ਉੱਚ ਬਣਾਉਂਦੇ ਹਨ। ਬਾਪ ਸਮਝਾਉਂਦੇ ਹਨ - ਤੁਸੀਂ ਕੀ ਤੋਂ ਕੀ ਬਣ ਗਏ ਹੋ। ਬਾਪ ਆਕੇ ਸਮਝਾਉਂਦੇ ਹਨ - ਪੁਰਾਣੀ ਦੁਨੀਆਂ ਦਾ ਹੁਣ ਹਾਲ ਵੇਖੋ ਕੀ ਹੈ? ਮਨੁੱਖ ਕੁਝ ਵੀ ਨਹੀਂ ਜਾਣਦੇ ਕਿ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ? ਬਾਪ ਕਹਿੰਦੇ ਹਨ ਤੁਸੀਂ ਆਪਣੀ ਦਿਲ ਤੇ ਹੱਥ ਰੱਖ ਕੇ ਪੁੱਛੋਂ - ਪਹਿਲੋਂ ਇਹ ਕੁਝ ਜਾਣਦੇ ਸੀ? ਕੁਝ ਵੀ ਨਹੀਂ। ਹੁਣ ਜਾਣਦੇ ਹੋ ਬਾਬਾ ਫਿਰ ਤੋਂ ਆਕੇ ਸਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ। ਕਿਸੇ ਦੀ ਬੁੱਧੀ ਵਿੱਚ ਨਹੀਂ ਆਏਗਾ ਕਿ ਵਿਸ਼ਵ ਦੀ ਬਾਦਸ਼ਾਹੀ ਕੀ ਹੁੰਦੀ ਹੈ। ਵਿਸ਼ਵ ਮਾਨਾ ਸਾਰੀ ਦੁਨੀਆਂ। ਤੁਸੀਂ ਜਾਣਦੇ ਹੋ ਬਾਪ ਸਾਨੂੰ ਅਜਿਹਾ ਰਾਜ ਦਿੰਦੇ ਹਨ ਜੋ ਅਸੀਂ ਅੱਧਾਕਲਪ ਤਕ ਕੋਈ ਖੋਹ ਨਹੀਂ ਸਕਦੇ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣ ਚਾਹੀਦੀ ਹੈ। ਬਾਪ ਤੋਂ ਕਿੰਨਾ ਵਾਰੀ ਰਾਜ ਲਿਆ ਹੈ। ਬਾਪ ਸੱਤ ਹੈ, ਸੱਤ ਸਿੱਖਿਅਕ ਵੀ ਹੈ, ਸਤਿਗੁਰੂ ਵੀ ਹੈ। ਕਦੇ ਸੁਣਿਆ ਹੀ ਨਹੀਂ। ਹੁਣ ਅਰਥ ਸਾਹਿਤ ਤੁਸੀਂ ਸਮਝਦੇ ਹੋ। ਤੁਸੀਂ ਬੱਚੇ ਹੋ, ਬਾਪ ਨੂੰ ਤਾਂ ਯਾਦ ਕਰ ਸਕਦੇ ਹੋ। ਅੱਜਕਲ ਛੋਟੇਪਨ ਵਿੱਚ ਹੀ ਗੁਰੂ ਕਰਦੇ ਹਨ। ਗੁਰੂ ਦਾ ਚਿੱਤਰ ਬਣਾ ਵੀ ਗਲੇ ਵਿੱਚ ਪਾਉਂਦੇ ਹਨ ਜਾਂ ਘਰ ਵਿੱਚ ਰੱਖਦੇ ਹਨ। ਇੱਥੇ ਤਾਂ ਵੰਡਰ ਹੈ - ਬਾਪ, ਸਿੱਖਿਅਕ, ਸਤਿਗੁਰੂ ਸਭ ਇੱਕ ਹੀ ਹੈ। ਬਾਪ ਕਹਿੰਦੇ ਹਨ ਮੈਂ ਨਾਲ ਵਿੱਚ ਲੈ ਜਾਵਾਂਗਾ। ਤੁਹਾਡੇ ਤੋਂ ਪੁੱਛਣਗੇ ਕੀ ਪੜ੍ਹਦੇ ਹੋ? ਬੋਲੋ ਅਸੀਂ ਨਵੀਂ ਦੁਨੀਆਂ ਵਿੱਚ ਰਜਾਈ ਪ੍ਰਾਪਤ ਕਰਨ ਲਈ ਰਾਜਯੋਗ ਪੜ੍ਹਦੇ ਹਾਂ। ਇਹ ਹੈ ਹੀ ਰਾਜਯੋਗ। ਜਿਵੇਂ ਬੈਰਿਸਟਰ ਯੋਗ ਹੁੰਦਾ ਹੈ ਤਾਂ ਜਰੂਰ ਬੁੱਧੀ ਦਾ ਯੋਗ ਬੈਰਿਸਟਰ ਵੱਲ ਜਾਏਗਾ। ਟੀਚਰ ਨੂੰ ਜਰੂਰ ਯਾਦ ਤਾਂ ਕਰਨਗੇ ਨਾ। ਤੁਸੀਂ ਕਹੋਗੇ ਅਸੀਂ ਸ੍ਵਰਗ ਦੀ ਰਜਾਈ ਪ੍ਰਾਪਤ ਕਰਨ ਦੇ ਲਈ ਹੀ ਪੜ੍ਹਦੇ ਹਾਂ। ਕੌਣ ਪੜ੍ਹਾਉਂਦੇ ਹਨ? ਸ਼ਿਵਬਾਬਾ ਭਗਵਾਨ। ਉਨ੍ਹਾਂ ਦਾ ਨਾਮ ਤਾਂ ਇੱਕ ਹੀ ਹੈ ਜੋ ਚਲਿਆ ਆਇਆ ਹੈ। ਰਥ ਦਾ ਨਾਮ ਤਾਂ ਹੈ ਨਹੀਂ। ਮੇਰਾ ਨਾਮ ਹੈ ਹੀ ਸ਼ਿਵ। ਬਾਪ ਸ਼ਿਵ ਅਤੇ ਰਥ ਬ੍ਰਹਮਾ ਕਹਾਂਗੇ। ਹੁਣ ਤੁਸੀਂ ਜਾਣਦੇ ਹੋ ਇਹ ਕਿੰਨਾ ਵੰਡਰਫੁਲ ਹੈ, ਸ਼ਰੀਰ ਤਾਂ ਇਕ ਹੀ ਹੈ। ਇਨ੍ਹਾਂ ਨੂੰ ਭਾਗਿਆਸ਼ਾਲੀ ਰੱਥ ਕਿਓਂ ਕਹਿੰਦੇ ਹਨ? ਕਿਓਂਕਿ ਸ਼ਿਵਬਾਬਾ ਦੀ ਪ੍ਰਵੇਸ਼ਤਾ ਹੈ ਤਾਂ ਜਰੂਰ ਦੋ ਆਤਮਾਵਾਂ ਠਹਿਰੀਆਂ। ਇਹ ਵੀ ਤੁਸੀਂ ਜਾਣਦੇ ਹੋ ਹੋਰ ਕਿਸੇ ਨੂੰ ਤਾਂ ਇਹ ਖਿਆਲ ਵੀ ਨਹੀਂ ਆਉਂਦਾ। ਹੁਣ ਵਿਖਾਉਂਦੇ ਹਨ ਭਾਗੀਰਥ ਨੇ ਗੰਗਾ ਲਿਆਉਂਦੀ। ਕੀ ਪਾਣੀ ਲਿਆਉਂਦਾ? ਹੁਣ ਤੁਸੀਂ ਪ੍ਰੈਕਟੀਕਲ ਵੇਖਦੇ ਹੋ - ਕੀ ਲਿਆਉਂਦਾ ਹੈ, ਕਿਸ ਨੇ ਲਿਆਉਂਦਾ ਹੈ? ਕਿਸ ਨੇ ਪ੍ਰਵੇਸ਼ ਕੀਤਾ ਹੈ? ਬਾਪ ਨੇ ਕੀਤਾ ਨਾ। ਮਨੁੱਖ ਵਿੱਚ ਪਾਣੀ ਥੋੜੀ ਪ੍ਰਵੇਸ਼ ਕਰੇਗਾ। ਜਟਾਵਾਂ ਤੋਂ ਪਾਣੀ ਥੋੜੀ ਆਏਗਾ। ਇਨਾਂ ਗੱਲਾਂ ਤੇ ਮਨੁੱਖ ਕਦੀ ਖਿਆਲ ਵੀ ਨਹੀਂ ਕਰਦੇ ਹਨ। ਕਿਹਾ ਹੀ ਜਾਂਦਾ ਹੈ - ਰਿਲੀਜਨ ਇਜ਼ ਮਾਈਟ। ਰਿਲੀਜਨ ਵਿੱਚ ਤਾਕਤ ਹੈ। ਦੱਸੋ, ਸਭ ਤੋਂ ਜਾਸਤੀ ਕਿਸ ਰਿਲੀਜਨ ਵਿਚ ਤਾਕਤ ਹੈ? (ਬ੍ਰਾਹਮਣ ਰਿਲੀਜਨ ਵਿੱਚ) ਹਾਂ ਇਹ ਠੀਕ ਹੈ, ਜੋ ਕੁਝ ਹੈ ਬ੍ਰਾਹਮਣ ਧਰਮ ਵਿੱਚ ਹੀ ਹੈ, ਹੋਰ ਕਿਸੇ ਰਿਲੀਜਨ ਵਿੱਚ ਕੋਈ ਤਾਕਤ ਨਹੀਂ। ਤੁਸੀਂ ਹੁਣ ਬ੍ਰਾਹਮਣ ਹੋ। ਬ੍ਰਾਹਮਣਾਂ ਨੂੰ ਤਾਕਤ ਮਿਲਦੀ ਹੈ ਬਾਪ ਤੋਂ, ਜੋ ਫਿਰ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਤੁਹਾਡੇ ਵਿੱਚ ਕਿੰਨੀ ਵੱਡੀ ਤਾਕਤ ਹੈ। ਤੁਸੀਂ ਕਹੋਗੇ ਅਸੀਂ ਬ੍ਰਾਹਮਣ ਧਰਮ ਦੇ ਹਾਂ। ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠੇਗਾ। ਵਿਰਾਟ ਰੂਪ ਭਾਵੇਂ ਬਣਾਇਆ ਹੈ ਪਰ ਉਹ ਵੀ ਅੱਧਾ ਹੈ। ਮੁਖ ਰਚਤਾ ਅਤੇ ਉਨ੍ਹਾਂ ਦੀ ਪਹਿਲੀ ਰਚਨਾ ਨੂੰ ਕੋਈ ਨਹੀਂ ਜਾਣਦੇ । ਬਾਪ ਹੈ ਰਚਤਾ, ਫਿਰ ਬ੍ਰਾਹਮਣ ਹੈ ਚੋਟੀ, ਇਸ ਵਿਚ ਤਾਕਤ ਹੈ। ਬਾਪ ਨੂੰ ਸਿਰਫ ਯਾਦ ਕਰਨ ਨਾਲ ਤਾਕਤ ਮਿਲਦੀ ਹੈ। ਬੱਚੇ ਤਾਂ ਜਰੂਰ ਨੰਬਰਵਾਰ ਹੀ ਬਣਨਗੇ ਨਾ। ਤੁਸੀਂ ਇਸ ਦੁਨੀਆਂ ਵਿੱਚ ਸਰਵੋਤਮ ਬ੍ਰਾਹਮਣ ਕੁਲਭੂਸ਼ਨ ਹੋ। ਦੇਵਤਾਵਾਂ ਤੋਂ ਵੀ ਉੱਚ ਹੋ। ਤੁਹਾਨੂੰ ਹੁਣ ਤਾਕਤ ਮਿਲਦੀ ਹੈ। ਸਭ ਤੋਂ ਜ਼ਿਆਦਾ ਤਾਕਤ ਹੈ ਬ੍ਰਾਹਮਣ ਧਰਮ ਵਿੱਚ। ਬ੍ਰਾਹਮਣ ਕੀ ਕਰਦੇ ਹਨ? ਸਾਰੀ ਵਿਸ਼ਵ ਨੂੰ ਸ਼ਾਂਤ ਬਣਾ ਦਿੰਦੇ ਹਨ। ਤੁਹਾਡਾ ਧਰਮ ਇਵੇਂ ਦਾ ਹੈ ਜੋ ਸਰਵ ਦੀ ਸਦਗਤੀ ਕਰਦੇ ਹਨ ਸ਼੍ਰੀਮਤ ਦੁਆਰਾ। ਤੱਦ ਬਾਪ ਕਹਿੰਦੇ ਹਨ ਤੁਹਾਨੂੰ ਆਪਣੇ ਤੋਂ ਵੀ ਉੱਚ ਬਣਾਉਂਦਾ ਹਾਂ। ਤੁਸੀਂ ਬ੍ਰਹਮਾਂਡ ਦੇ ਵੀ ਮਾਲਿਕ, ਵਿਸ਼ਵ ਦੇ ਵੀ ਮਾਲਿਕ ਬਣਦੇ ਹੋ। ਸਾਰੇ ਵਿਸ਼ਵ ਤੇ ਤੁਸੀਂ ਰਜਾਈ ਕਰੋਗੇ। ਹੁਣ ਗਾਉਂਦੇ ਹਨ ਨਾ - ਭਾਰਤ ਸਾਡਾ ਦੇਸ਼ ਹੈ। ਕਦੀ ਮਹਿਮਾ ਦੇ ਗੀਤ ਗਾਉਂਦੇ, ਕਦੀ ਫਿਰ ਕਹਿੰਦੇ ਭਾਰਤ ਦੀ ਕੀ ਹਾਲਤ ਹੈ। ਜਾਣਦੇ ਨਹੀਂ ਕਿ ਭਾਰਤ ਇੰਨਾ ਉੱਚ ਕਦੋਂ ਸੀ! ਮਨੁੱਖ ਤਾਂ ਸਮਝਦੇ ਹਨ ਸ੍ਵਰਗ ਅਤੇ ਨਰਕ ਇੱਥੇ ਹਨ। ਜਿਸ ਨੂੰ ਧਨ ਮੋਟਰ ਆਦਿ ਹੈ, ਉਹ ਸ੍ਵਰਗ ਵਿੱਚ ਹੈ। ਇਹ ਨਹੀਂ ਸਮਝਦੇ ਸ੍ਵਰਗ ਕਿਹਾ ਹੀ ਜਾਂਦਾ ਹੈ ਨਵੀਂ ਦੁਨੀਆਂ ਨੂੰ। ਇੱਥੇ ਸਭ ਕੁਝ ਸਿੱਖਣਾ ਹੈ। ਸਾਇੰਸ ਦਾ ਹੁਨਰ ਵੀ ਫ਼ਿਰ ਉੱਥੇ ਕੰਮ ਵਿਚ ਆਉਂਦਾ ਹੈ। ਇਹ ਸਾਇੰਸ ਵੀ ਉੱਥੇ ਸੁਖ ਦਿੰਦੀ ਹੈ। ਇੱਥੇ ਤਾਂ ਇਨਾਂ ਸਭ ਤੋਂ ਹੈ ਅਲਪਕਾਲ ਦਾ ਸੁਖ। ਉੱਥੇ ਤੁਸੀਂ ਬੱਚਿਆਂ ਦੇ ਲਈ ਇਹ ਸਥਾਈ ਸੁਖ ਹੋ ਜਾਵੇਗਾ। ਇੱਥੇ ਸਭ ਸਿੱਖਣਾ ਹੈ ਜੋ ਫਿਰ ਸੰਸਕਾਰ ਲੈ ਜਾਣਗੇ। ਕੋਈ ਨਵੀਆਂ ਆਤਮਾਵਾਂ ਨਹੀਂ ਆਉਣਗੀਆਂ, ਜੋ ਸਿੱਖਣਗੀਆਂ। ਇੱਥੇ ਦੇ ਬੱਚੇ ਹੀ ਸਾਇੰਸ ਸਿਖਕੇ ਉੱਥੇ ਜਾਂਦੇ ਹਨ। ਬਹੁਤ ਹੁਸ਼ਿਆਰ ਹੋ ਜਾਣਗੇ। ਸਭ ਸੰਸਕਾਰ ਲੈ ਜਾਣਗੇ ਫਿਰ ਉੱਥੇ ਕੰਮ ਵਿਚ ਆਉਣਗੇ। ਹੁਣ ਹੈ ਅਲਪਕਾਲ ਦਾ ਸੁਖ। ਫਿਰ ਇਹ ਬੰਬਸ ਆਦਿ ਹੀ ਸਭ ਨੂੰ ਖਤਮ ਕਰ ਦੇਣਗੇ। ਮੌਤ ਦੇ ਬਗੈਰ ਸ਼ਾਂਤੀ ਦਾ ਰਾਜ ਕਿਵੇਂ ਹੋਵੇ। ਇੱਥੇ ਤਾਂ ਅਸ਼ਾਂਤੀ ਦਾ ਰਾਜ ਹੈ। ਇਹ ਵੀ ਤੁਹਾਡੇ ਵਿੱਚ ਨੰਬਰਵਾਰ ਹਨ ਜੋ ਸਮਝਦੇ ਹਨ, ਅਸੀਂ ਪਹਿਲੇ - ਪਹਿਲੇ ਆਪਣੇ ਘਰ ਜਾਵਾਂਗੇ ਫਿਰ ਸੁਖਧਾਮ ਵਿੱਚ ਆਵਾਂਗੇ। ਸੁਖ ਵੀ ਵਿੱਚ ਬਾਪ ਤਾਂ ਆਉਂਦੇ ਹੀ ਨਹੀਂ। ਬਾਪ ਕਹਿੰਦੇ ਹਨ ਮੈਨੂੰ ਵੀ ਵਾਨਪ੍ਰਸਥ ਰਥ ਚਾਹੀਦਾ ਹੈ ਨਾ। ਭਗਤੀ ਮਾਰਗ ਵਿੱਚ ਵੀ ਸਭ ਦੀਆਂ ਕਾਮਨਾਵਾਂ ਪੂਰੀ ਕਰਦਾ ਆਇਆ ਹਾਂ। ਸੰਦੇਸ਼ੀਆਂ ਨੂੰ ਵੀ ਵਿਖਾਇਆ ਹੈ - ਕਿਵੇਂ ਭਗਤ ਲੋਕੀ ਤਪੱਸਿਆ ਪੂਜਾ ਆਦਿ ਕਰਦੇ ਹਨ, ਦੇਵਤਾਵਾਂ ਨੂੰ ਸਜਾਏ, ਪੂਜਾ ਆਦਿ ਕਰ ਫਿਰ ਸਮੁੰਦਰ ਵਿੱਚ ਡੁਬੋ ਦਿੰਦੇ ਹਨ। ਕਿੰਨਾ ਖਰਚ ਹੁੰਦਾ ਹੈ। ਪੁਛੋ ਇਹ ਕਦੋਂ ਤੋਂ ਸ਼ੁਰੂ ਹੋਇਆ ਹੈ? ਤਾਂ ਕਹਿਣਗੇ ਪਰੰਪਰਾ ਤੋਂ ਚਲਿਆ ਆਇਆ ਹੈ। ਕਿੰਨਾ ਭਟਕਦੇ ਰਹਿੰਦੇ ਹਨ। ਇਹ ਵੀ ਸਭ ਡਰਾਮਾ ਹੈ।

ਬਾਪ ਬਾਰ - ਬਾਰ ਬੱਚਿਆਂ ਨੂੰ ਸਮਝਾਉਂਦੇ ਹਨ ਅਸੀਂ ਤੁਹਾਨੂੰ ਬਹੁਤ ਮਿੱਠਾ ਬਣਾਉਣ ਆਏ ਹਾਂ। ਇਹ ਦੇਵਤਾ ਕਿੰਨੇ ਮਿੱਠੇ ਹਨ। ਹੁਣ ਤਾਂ ਮਨੁੱਖ਼ ਕਿੰਨੇ ਕੜਵੇ ਹਨ। ਜਿਨ੍ਹਾਂ ਨੇ ਬਾਪ ਨੂੰ ਬਹੁਤ ਮਦਦ ਕੀਤੀ ਸੀ, ਉਨ੍ਹਾਂ ਦੀ ਪੂਜਾ ਕਰਦੇ ਰਹਿੰਦੇ ਹਨ। ਤੁਹਾਡੀ ਪੂਜਾ ਵੀ ਹੁੰਦੀ ਹੈ, ਪਦ ਵੀ ਤੁਸੀਂ ਉੱਚ ਪ੍ਰਾਪਤ ਕਰਦੇ ਹੋ। ਬਾਪ ਖੁਦ ਕਹਿੰਦੇ ਹਨ ਮੈ ਤੁਹਾਨੂੰ ਆਪਣੇ ਤੋਂ ਵੀ ਉੱਚ ਬਣਾਉਂਦਾ ਹਾਂ। ਉੱਚ ਤੇ ਉੱਚ ਭਗਵਾਨ ਦੀ ਹੈ ਸ਼੍ਰੀਮਤ। ਕ੍ਰਿਸ਼ਨ ਦੀ ਤਾਂ ਨਹੀਂ ਕਹਾਂਗੇ। ਗੀਤਾ ਵਿੱਚ ਵੀ ਸ਼੍ਰੀਮਤ ਮਸ਼ਹੂਰ ਹੈ। ਕ੍ਰਿਸ਼ਨ ਤਾਂ ਇਸ ਸਮੇਂ ਬਾਪ ਤੋਂ ਵਰਸਾ ਲੈ ਰਹੇ ਹਨ। ਕ੍ਰਿਸ਼ਨ ਦੀ ਆਤਮਾ ਦੇ ਰਥ ਵਿੱਚ ਬਾਪ ਨੇ ਪ੍ਰਵੇਸ਼ ਕੀਤਾ ਹੈ। ਕਿੰਨੀ ਵੰਡਰਫੁਲ ਗੱਲ ਹੈ। ਕਦੀ ਕਿਸੇ ਦੀ ਬੁੱਧੀ ਵਿੱਚ ਆਏਗਾ ਨਹੀਂ। ਸਮਝਣ ਵਾਲਿਆਂ ਨੂੰ ਵੀ ਸਮਝਾਉਣ ਵਿਚ ਬੜੀ ਮਿਹਨਤ ਲੱਗਦੀ ਹੈ। ਬਾਪ ਕਿੰਨਾ ਚੰਗੀ ਰੀਤੀ ਬੱਚਿਆਂ ਨੂੰ ਸਮਝਾਉਂਦੇ ਹਨ। ਬਾਬਾ ਲਿਖਦੇ ਹਨ ਸਰਵੋਤਮ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ। ਤੁਸੀਂ ਉੱਚ ਸਰਵਿਸ ਕਰਦੇ ਹੋ ਤਾ ਇਹ ਪ੍ਰਾਈਜ਼ ਮਿਲਦੀ ਹੈ। ਤੁਸੀਂ ਬਾਪ ਦੇ ਮਦਦਗਾਰ ਬਣਦੇ ਹੋ ਤਾਂ ਸਭ ਨੂੰ ਪ੍ਰਾਈਜ਼ ਮਿਲਦੀ ਹੈ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਤੁਹਾਡੇ ਵਿੱਚ ਵੀ ਬੜੀ ਤਾਕਤ ਹੈ। ਤੁਸੀਂ ਮਨੁੱਖ ਨੂੰ ਸ੍ਵਰਗ ਦਾ ਮਾਲਿਕ ਬਣਾ ਸਕਦੇ ਹੋ। ਤੁਸੀਂ ਰੂਹਾਨੀ ਸੈਨਾ ਹੋ। ਤੁਸੀਂ ਇਹ ਬੈਜ਼ ਨਹੀਂ ਲਗਾਓਗੇ ਤਾਂ ਮਨੁੱਖ ਕਿਵੇਂ ਸਮਝਣਗੇ ਕਿ ਇਹ ਵੀ ਰੂਹਾਨੀ ਮਿਲਟਰੀ ਹੈ। ਮਿਲਟਰੀ ਵਾਲਿਆਂ ਨੂੰ ਹਮੇਸ਼ਾ ਬੈਜ਼ ਲਗਇਆ ਹੋਇਆ ਹੁੰਦਾ ਹੈ। ਸ਼ਿਵਬਾਬਾ ਹੈ ਨਵੀਂ ਦੁਨੀਆਂ ਦਾ ਰਚਤਾ। ਉੱਥੇ ਇਨਾਂ ਦੇਵਤਾਵਾਂ ਦਾ ਰਾਜ ਸੀ, ਹੁਣ ਨਹੀਂ ਹੈ। ਫਿਰ ਬਾਪ ਕਹਿੰਦੇ ਮਨਮਨਾਭਵ। ਦੇਹ ਸਾਹਿਤ ਸਭ ਸੰਬੰਧ ਛੱਡ ਮਾਮੇਕਮ ਯਾਦ ਕਰੋ ਤਾਂ ਕ੍ਰਿਸ਼ਨ ਦੀ ਡਾਇਨੈਸਟੀ ਵਿੱਚ ਆ ਜਾਵਾਂਗੇ। ਇਸ ਵਿੱਚ ਸ਼ਰਮ ਦੀ ਤਾਂ ਗੱਲ ਹੀ ਨਹੀਂ। ਬਾਪ ਦੀ ਯਾਦ ਰਹੇਗੀ। ਬਾਪ ਇਨ੍ਹਾਂ ਦੇ ਲਈ ਹੀ ਦੱਸਦੇ ਹਨ ਇਹ ਨਾਰਾਇਣ ਦੀ ਪੂਜਾ ਕਰਦੇ ਸੀ, ਨਾਰਾਇਣ ਦੀ ਮੂਰਤੀ ਕੋਲ ਰਹਿੰਦੀ ਸੀ। ਚਲਦੇ ਫਿਰਦੇ ਉਨ੍ਹਾਂ ਨੂੰ ਵੇਖਦੇ ਸੀ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਹੈ, ਬੈਜ ਤਾਂ ਜਰੂਰ ਲਗਿਆ ਰਹਿਣਾ ਚਾਹੀਦਾ ਹੈ। ਤੁਸੀਂ ਹੋ ਨਰ ਤੋਂ ਨਾਰਾਇਣ ਬਣਾਉਣ ਵਾਲੇ। ਰਾਜਯੋਗ ਵੀ ਤੁਸੀਂ ਹੀ ਸਿਖਾਉਂਦੇ ਹੋ। ਨਰ ਤੋਂ ਨਾਰਾਇਣ ਬਣਾਉਣ ਦੀ ਸਰਵਿਸ ਕਰਦੇ ਹੋ। ਆਪਣੇ ਨੂੰ ਵੇਖਣਾ ਹੈ ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ?

ਤੁਸੀਂ ਬੱਚੇ ਬਾਪਦਾਦਾ ਦੇ ਕੋਲ ਆਉਂਦੇ ਹੋ, ਬਾਪ ਹੈ ਸ਼ਿਵਬਾਬਾ, ਦਾਦਾ ਹੈ ਉਨ੍ਹਾਂ ਦਾ ਰਥ। ਬਾਪ ਜਰੂਰ ਰਥ ਦੁਆਰਾ ਹੀ ਮਿਲਣਗੇ ਨਾ। ਬਾਪ ਦੇ ਕੋਲ ਆਉਂਦੇ ਹਨ, ਰਿਫਰੇਸ਼ ਹੋਣ। ਸਨਮੁੱਖ ਬੈਠਣ ਨਾਲ ਯਾਦ ਪੈਂਦੀ ਹੈ। ਬਾਬਾ ਆਇਆ ਹੈ ਲੈ ਜਾਣ ਦੇ ਲਈ। ਬਾਪ ਸਨਮੁੱਖ ਹਨ ਤਾਂ ਜਾਸਤੀ ਯਾਦ ਆਉਣੀ ਚਾਹੀਦੀ ਹੈ। ਆਪਣੀ ਯਾਦ ਦੀ ਯਾਤਰਾ ਨੂੰ ਉੱਥੇ ਵੀ ਤੁਸੀਂ ਰੋਜ਼ ਵਧਾ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਨੂੰ ਵੇਖਣਾ ਹੈ ਕਿ ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ ਜਿਵੇਂ ਦੇਵਤਾਵਾਂ ਮਿੱਠੇ ਹਨ, ਇਵੇਂ ਦਾ ਮਿੱਠਾ ਬਣਿਆ ਹਾਂ?

2. ਬਾਪ ਦੀ ਸ਼੍ਰੇਸ਼ਠ ਤੇ ਸ਼੍ਰੇਸ਼ਠ ਮਤ ਤੇ ਚੱਲ ਆਪਣੀ ਰਾਜਧਾਨੀ ਸਥਾਪਨ ਕਰਨੀ ਹੈ। ਸਰਵਿਸੇਬਲ ਬਣਨ ਦੇ ਲਈ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ, ਹੈਵਿਨ ਅਤੇ ਹੈਲ ਦਾ ਗਾਇਨ ਬੁੱਧੀ ਵਿੱਚ ਫਿਰਾਉਣਾ ਹੈ।

ਵਰਦਾਨ:-
ਸ਼੍ਰੇਸ਼ਠ ਭਾਵਨਾ ਦੇ ਅਧਾਰ ਨਾਲ ਸਰਵ ਨੂੰ ਸ਼ਾਂਤੀ, ਸ਼ਕਤੀ ਦੀਆਂ ਕਿਰਨਾਂ ਦੇਣ ਵਾਲੇ ਵਿਸ਼ਵ ਕਲਿਆਣਕਾਰੀ ਭਵ:

ਜਿਵੇਂ ਬਾਪ ਦੇ ਸੰਕਲਪ ਅਤੇ ਬੋਲ ਵਿਚ, ਨੈਣਾ ਵਿੱਚ ਹਮੇਸ਼ਾ ਹੀ ਕਲਿਆਣ ਦੀ ਭਾਵਨਾ ਅਤੇ ਕਾਮਨਾ ਹੈ ਇਵੇਂ ਦੇ ਆਪ ਬੱਚਿਆਂ ਦੇ ਸੰਕਲਪ ਵਿੱਚ ਵਿਸ਼ਵ ਕਲਿਆਣ ਦੀ ਭਾਵਨਾ ਅਤੇ ਕਾਮਨਾ ਭਰੀ ਹੋਈ ਹੋਵੇ। ਕੋਈ ਕੰਮ ਕਰਦੇ ਵਿਸ਼ਵ ਦੀਆਂ ਸਰਵ ਆਤਮਾਵਾਂ ਇਮਰਜ ਹੋਣ। ਮਾਸਟਰ ਗਿਆਨ ਸੂਰਜ ਬਣ ਸ਼ੁਭ ਭਾਵਨਾ ਜਾਂ ਸ਼੍ਰੇਸ਼ਠ ਕਾਮਨਾ ਦੇ ਅਧਾਰ ਨਾਲ ਸ਼ਾਂਤੀ ਅਤੇ ਸ਼ਕਤੀ ਦੀ ਕਿਰਨਾਂ ਦਿੰਦੇ ਰਹੋ ਤੱਦ ਕਹਾਂਗੇ ਵਿਸ਼ਵ ਕਲਿਆਣਕਾਰੀ। ਪਰ ਇਸ ਦੇ ਲਈ ਸਰਵ ਬੰਧੰਨਾਂ ਵਿੱਚ ਮੁਕਤ, ਸੁਤੰਤਰ ਬਣੋ।

ਸਲੋਗਨ:-
"ਮੈਂ ਪਨ ਅਤੇ ਮੇਰਾ ਪਨ", ਇਹ ਹੀ ਦੇਹ - ਅਭਿਮਾਨ ਦਾ ਦਰਵਾਜਾ ਹੈ। ਹੁਣ ਇਸ ਦਰਵਾਜੇ ਨੂੰ ਬੰਦ ਕਰੋ।