08.10.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਵਿਦੇਹੀ ਬਣਨ ਦਾ ਅਭਿਆਸ ਕਰੋ, ਆਪਣੀ ਇਸ ਵਿਨਾਸ਼ੀ ਦੇਹ ਤੋਂ ਪਿਆਰ ਕੱਢ ਕੇ ਇੱਕ ਸ਼ਿਵਬਾਬਾ ਨਾਲ ਪਿਆਰ ਕਰੋ"

ਪ੍ਰਸ਼ਨ:-
ਇਸ ਬੇਹੱਦ ਦੀ ਵੈਰਾਗੀ ਦੁਨੀਆਂ ਤੋਂ ਜਿੰਨ੍ਹਾਂ ਨੂੰ ਵੈਰਾਗ ਆ ਚੁੱਕਾ ਹੈ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖਦੇ ਹਨ - ਉਹ ਵੇਖਦੇ ਹੋਏ ਵੀ ਜਿਵੇੰ ਨਹੀਂ ਵੇਖਣਗੇ। ਉਨ੍ਹਾਂ ਦੀ ਬੁੱਧੀ ਵਿੱਚ ਇਹ ਹੋਵੇਗਾ ਕਿ ਹੁਣ ਇਹ ਸਭ ਖਤਮ ਹੋਣਾ ਹੈ। ਇਹ ਸਭ ਮਰੇ ਪਏ ਹਨ। ਸਾਨੂੰ ਸ਼ਾਂਤੀਧਾਮ, ਸੁਖਧਾਮ ਵਿੱਚ ਜਾਣਾ ਹੈ। ਉਨ੍ਹਾਂ ਦਾ ਮਮਤਵ ਮਿਟਦਾ ਜਾਵਗੇ। ਯੋਗ ਵਿੱਚ ਰਹਿਕੇ ਕਿਸੇ ਨਾਲ ਗੱਲ ਕਰਨਗੇ ਤਾਂ ਉਨ੍ਹਾਂਨੂੰ ਵੀ ਕਸ਼ਿਸ਼ ਹੋਵੇਗੀ। ਗਿਆਨ ਦਾ ਨਸ਼ਾ ਚੜ੍ਹਿਆ ਹੋਇਆ ਹੋਵੇਗਾ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਬਾਪ ਕਹਿੰਦੇ ਹਨ - ਮਿੱਠੇ ਬੱਚੇ ਤੁਸੀਂ ਸ਼ਿਵਬਾਬਾ ਨੂੰ ਜਾਣ ਗਏ ਹੋ। ਫਿਰ ਇਹ ਗੀਤ ਗਾਉਣਾ ਤਾਂ ਜਿਵੇੰ ਭਗਤੀ ਮਾਰਗ ਦਾ ਹੋ ਜਾਂਦਾ ਹੈ। ਭਗਤੀ ਮਾਰਗ ਵਾਲੇ ਸ਼ਿਵਾਏ ਨਮਾ ਵੀ ਕਹਿੰਦੇ ਹਨ, ਮਾਤ - ਪਿਤਾ ਵੀ ਕਹਿੰਦੇ ਹਨ, ਪਰ ਜਾਣਦੇ ਨਹੀਂ ਹਨ। ਸ਼ਿਵਬਾਬਾ ਤੋਂ ਸਵਰਗ ਦਾ ਵਰਸਾ ਮਿਲਣਾ ਚਾਹੀਦਾ ਹੈ। ਤੁਹਾਨੂੰ ਬੱਚਿਆਂ ਨੂੰ ਤੇ ਬਾਪ ਮਿਲਿਆ ਹੈ, ਉਨ੍ਹਾਂ ਤੋਂ ਵਰਸਾ ਮਿਲ ਰਿਹਾ ਹੈ ਇਸਲਈ ਉਨ੍ਹਾਂ ਨੂੰ ਯਾਦ ਕਰਦੇ ਹੋ। ਤੁਹਾਨੂੰ ਸ਼ਿਵਬਾਬਾ ਮਿਲਿਆ ਹੈ, ਦੁਨੀਆਂ ਨੂੰ ਨਹੀਂ ਮਿਲਿਆ ਹੈ। ਜਿੰਨ੍ਹਾਂ ਨੂੰ ਮਿਲਿਆ ਹੈ ਉਹ ਵੀ ਚੰਗੀ ਤਰ੍ਹਾਂ ਚੱਲ ਨਹੀਂ ਸਕਦੇ। ਬਾਬਾ ਦੇ ਡਾਇਰੈਕਸ਼ਨ ਬਹੁਤ ਮਿੱਠੇ ਹਨ, ਆਤਮ - ਅਭਿਮਾਨੀ ਭਵ, ਦੇਹੀ - ਅਭਿਮਾਨੀ ਭਵ। ਗੱਲ ਹੀ ਆਤਮਾਵਾਂ ਨਾਲ ਕਰਦੇ ਹਨ। ਦੇਹੀ - ਅਭਿਮਾਨੀ ਬਾਪ, ਦੇਹੀ - ਅਭਿਮਾਨੀ ਬੱਚਿਆਂ ਨਾਲ ਗੱਲ ਕਰਦੇ ਹਨ। ਉਹ ਤੇ ਇੱਕ ਹੀ ਹੈ। ਸੋ ਤਾਂ ਮਧੁਬਨ ਵਿੱਚ ਬੱਚਿਆਂ ਦੇ ਨਾਲ ਬੈਠਾ ਹੈ। ਤੁਸੀਂ ਬੱਚੇ ਜਾਣਦੇ ਹੋ ਬਰੋਬਰ ਬਾਪ ਆਏ ਹੀ ਹਨ ਪੜ੍ਹਾਉਣ। ਇਹ ਪੜ੍ਹਾਈ ਸਿਵਾਏ ਸ਼ਿਵਬਾਬਾ ਦੇ ਕੋਈ ਪੜ੍ਹਾ ਨਹੀਂ ਸਕਦਾ। ਨਾ ਬ੍ਰਹਮਾ, ਨਾ ਵਿਸ਼ਨੂੰ। ਇਹ ਤੇ ਬਾਪ ਹੀ ਆਕੇ ਪਤਿਤਾਂ ਨੂੰ ਪਾਵਨ ਬਨਾਉਂਦੇ ਹਨ, ਅਮਰਕਥਾ ਸੁਨਾਉਂਦੇ ਹਨ। ਸੋ ਵੀ ਇੱਥੇ ਹੀ ਸੁਣਾਉਣਗੇ ਨਾ। ਅਮਰਨਾਥ ਤੇ ਤਾਂ ਨਹੀਂ ਸੁਣਾਉਣਗੇ ਨਾ। ਇਹ ਹੀ ਅਮਰਕਥਾ ਸੱਤ - ਨਰਾਇਣ ਦੀ ਕਥਾ ਹੈ। ਬਾਪ ਕਹਿੰਦੇ ਹਨ - ਮੈਂ ਤੁਹਾਨੂੰ ਸੁਣਾਉਂਦਾ ਤੇ ਇੱਥੇ ਹੀ ਹਾਂ। ਬਾਕੀ ਇਹ ਸਭ ਹਨ ਭਗਤੀ ਮਾਰਗ ਦੇ ਧੱਕੇ। ਸ੍ਰਵ ਦਾ ਸਦਗਤੀ ਦਾਤਾ ਰਾਮ ਇੱਕ ਨਿਰਾਕਾਰ ਹੀ ਹੈ। ਉਹ ਹੀ ਪਤਿਤ - ਪਾਵਨ, ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਉਹ ਆਉਂਦਾ ਹੀ ਉਦੋਂ ਹੈ ਜਦੋਂ ਵਿਨਾਸ਼ ਦਾ ਸਮਾਂ ਹੁੰਦਾ ਹੈ। ਸਾਰੇ ਜਗਤ ਦਾ ਗੁਰੂ ਤਾਂ ਇੱਕ ਪਰਮਪਿਤਾ ਪਰਮਾਤਮਾ ਹੀ ਹੋ ਸਕਦਾ ਹੈ। ਉਹ ਹੈ ਨਿਰਾਕਾਰ ਨਾ। ਦੇਵਤਾਵਾਂ ਨੂੰ ਵੀ ਮਨੁੱਖ ਕਿਹਾ ਜਾਂਦਾ ਹੈ। ਪਰੰਤੂ ਉਹ ਦੈਵੀ ਗੁਣਾਂ ਵਾਲੇ ਮਨੁੱਖ ਹਨ ਇਸਲਈ ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਤੁਹਾਨੂੰ ਹੁਣ ਗਿਆਨ ਮਿਲਿਆ ਹੈ। ਗਿਆਨ ਮਾਰਗ ਵਿੱਚ ਅਵਸਥਾ ਬਹੁਤ ਮਜਬੂਤ ਰੱਖਣੀ ਹੈ। ਜਿਨਾਂ ਹੋ ਸਕੇ ਬਾਪ ਨੂੰ ਯਾਦ ਕਰਨਾ ਹੈ। ਵਿਦੇਹੀ ਬਣਨਾ ਹੈ। ਫਿਰ ਦੇਹ ਨਾਲ ਪਿਆਰ ਹੀ ਕਿਉਂ ਕਰੀਏ! ਬਾਬਾ ਤੁਹਾਨੂੰ ਕਹਿੰਦੇ ਹਨ ਸ਼ਿਵਬਾਬਾ ਨੂੰ ਯਾਦ ਕਰੋ ਫਿਰ ਇਨ੍ਹਾਂ ਦੇ ਕੋਲ ਆਓ। ਮਨੁੱਖ ਤਾਂ ਸਮਝਦੇ ਹਨ ਇਹ ਦਾਦਾ ਨੂੰ ਮਿਲਣ ਜਾਂਦੇ ਹਨ। ਇਹ ਤਾਂ ਤੁਸੀਂ ਜਾਣਦੇ ਹੋ ਸ਼ਿਵਬਾਬਾ ਨੂੰ ਯਾਦ ਕਰ ਅਸੀਂ ਉਨ੍ਹਾਂ ਨੂੰ ਮਿਲਦੇ ਹਾਂ। ਉੱਥੇ ਤਾਂ ਹਨ ਹੀ ਨਿਰਾਕਾਰੀ ਆਤਮਾਵਾਂ, ਬਿੰਦੀ। ਬਿੰਦੀ ਨਾਲ ਤੇ ਮਿਲ ਨਹੀਂ ਸਕਦੇ। ਤਾਂ ਸ਼ਿਵਬਾਬਾ ਨੂੰ ਕਿਵੇਂ ਮਿਲਾਂਗੇ ਇਸਲਈ ਇੱਥੇ ਸਮਝਾਇਆ ਜਾਂਦਾ ਹੈ, ਹੇ ਆਤਮਾਵੋਂ ਆਪਣੇ ਨੂੰ ਆਤਮਾ ਸਮਝ ਬੁੱਧੀ ਵਿੱਚ ਇਹ ਰੱਖੋ ਕਿ ਅਸੀਂ ਸ਼ਿਵਬਾਬਾ ਨੂੰ ਮਿਲਦੇ ਹਾਂ। ਇਹ ਤੇ ਬਹੁਤ ਗੂਹੀਏ ਰਾਜ ਹੈ ਨਾ। ਕਈਆਂ ਨੂੰ ਸ਼ਿਵਬਾਬਾ ਦੀ ਯਾਦ ਨਹੀਂ ਰਹਿੰਦੀ ਹੈ। ਬਾਬਾ ਸਮਝਾਉਂਦੇ ਹਨ ਹਮੇਸ਼ਾ ਸ਼ਿਵਬਾਬਾ ਨੂੰ ਯਾਦ ਕਰੋ। ਸ਼ਿਵਬਾਬਾ ਤੁਹਾਨੂੰ ਮਿਲਣ ਆਉਂਦੇ ਹਨ। ਬਸ ਤੁਹਾਡੇ ਬਣੇ ਹਨ। ਸ਼ਿਵਬਾਬਾ ਇਸ ਵਿੱਚ ਆਕੇ ਗਿਆਨ ਸੁਨਾਉਂਦੇ ਹਨ। ਉਹ ਵੀ ਨਿਰਾਕਾਰ ਆਤਮਾ ਹੈ, ਤੁਸੀਂ ਵੀ ਆਤਮਾ ਹੋ। ਇੱਕ ਬਾਪ ਹੀ ਹੈ ਜੋ ਬੱਚਿਆਂ ਨੂੰ ਕਹਿੰਦੇ ਹਨ ਮਾਮੇਕਮ ਯਾਦ ਕਰੋ। ਸੋ ਤੇ ਬੁੱਧੀ ਨਾਲ ਯਾਦ ਕਰਨਾ ਹੈ। ਅਸੀਂ ਬਾਪ ਦੇ ਕੋਲ ਆਏ ਹਾਂ। ਬਾਬਾ ਇਸ ਪਤਿਤ ਸ਼ਰੀਰ ਵਿੱਚ ਆਏ ਹਨ। ਅਸੀਂ ਸਾਹਮਣੇ ਆਉਣ ਨਾਲ ਹੀ ਨਿਸ਼ਚੇ ਕਰ ਦਿੰਦੇ ਹਾਂ, ਸ਼ਿਵਬਾਬਾ ਅਸੀਂ ਤੁਹਾਡੇ ਬਣੇ ਹਾਂ। ਮੁਰਲੀਆਂ ਵਿੱਚ ਵੀ ਇਹ ਹੀ ਸੁਣਦੇ ਹੋ - ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ।

ਤੁਸੀਂ ਜਾਣਦੇ ਹੋ ਇਹ ਉਹ ਹੀ ਪਤਿਤ - ਪਾਵਨ ਬਾਪ ਹੈ। ਸੱਚਾ - ਸੱਚਾ ਸਤਿਗੁਰੂ ਉਹ ਹੈ। ਹੁਣ ਤੁਸੀਂ ਪਾਂਡਵਾਂ ਦੀ ਹੈ ਪਰਮਪਿਤਾ ਪਰਮਾਤਮਾ ਨਾਲ ਪ੍ਰੀਤ ਬੁੱਧੀ। ਬਾਕੀ ਸਾਰਿਆਂ ਦੀ ਤੇ ਕਿਸੇ ਨਾ ਕਿਸੇ ਨਾਲ ਵਿਪ੍ਰੀਤ ਬੁੱਧੀ ਹੈ। ਸ਼ਿਵਬਾਬਾ ਦੇ ਜੋ ਬਣਦੇ ਹਨ ਉਨ੍ਹਾਂ ਨੂੰ ਤੇ ਖੁਸ਼ੀ ਦਾ ਪਾਰਾ ਜੋਰ ਨਾਲ ਚੜ੍ਹਿਆ ਰਹਿਣਾ ਚਾਹੀਦਾ ਹੈ। ਜਿੰਨਾਂ ਸਮਾਂ ਨੇੜ੍ਹੇ ਆਉਂਦਾ ਹੈ, ਉਨ੍ਹੀ ਖੁਸ਼ੀ ਹੁੰਦੀ ਹੈ। ਸਾਡੇ ਹੁਣ 84 ਜਨਮ ਪੂਰੇ ਹੋਏ। ਹੁਣ ਇਹ ਅੰਤਿਮ ਜਨਮ ਹੈ। ਅਸੀਂ ਜਾਂਦੇ ਹਾਂ ਆਪਣੇ ਘਰ। ਇਹ ਸੀੜੀ ਤਾਂ ਬਹੁਤ ਵਧੀਆ ਹੈ, ਇਸ ਵਿੱਚ ਕਲੀਅਰ ਹੈ। ਤਾਂ ਬੱਚਿਆਂ ਨੂੰ ਸਾਰਾ ਦਿਨ ਬੁੱਧੀ ਚਲਾਉਣੀ ਚਾਹੀਦੀ ਹੈ। ਚਿੱਤਰ ਬਣਾਉਣ ਵਾਲਿਆਂ ਨੂੰ ਤਾਂ ਬਹੁਤ ਵਿਚਾਰ ਸਾਗਰ ਮੰਥਨ ਕਰਨਾ ਹੈ, ਜੋ ਹੈਡਜ਼ ਹਨ ਉਨ੍ਹਾਂ ਦਾ ਖਿਆਲ ਚਲਣਾ ਚਾਹੀਦਾ ਹੈ। ਤੁਸੀਂ ਤੇ ਚਲੇਂਜ ਦਿੰਦੇ ਹੋ- ਸਤਿਯੁਗੀ ਸ੍ਰੇਸ਼ਠਾਚਾਰੀ ਦੈਵੀ ਰਾਜ ਵਿੱਚ 9 ਲੱਖ ਹੋਣਗੇ। ਕੋਈ ਬੋਲੇ ਇਸਦਾ ਕੀ ਪ੍ਰੂਫ਼ ਹੈ? ਕਹੋ ਇਹ ਤੇ ਸਮਝ ਦੀ ਗੱਲ ਹੈ ਨਾ। ਸਤਿਯੁਗ ਵਿੱਚ ਝਾੜ ਹੋਵੇਗਾ ਹੀ ਛੋਟਾ। ਧਰਮ ਵੀ ਇੱਕ ਹੈ ਤਾਂ ਜਰੂਰ ਮਨੁੱਖ ਵੀ ਥੋੜ੍ਹੇ ਹੋਣਗੇ। ਸੀੜੀ ਵਿੱਚ ਸਾਰੀ ਨਾਲੇਜ ਆ ਜਾਂਦੀ ਹੈ। ਜਿਵੇਂ ਇਹ ਕੁੰਭਕਰਨ ਵਾਲਾ ਚਿੱਤਰ ਹੈ। ਤਾਂ ਇਹ ਅਜਿਹਾ ਬਣਾਉਣਾ ਚਾਹੀਦਾ ਹੈ - ਬੀ. ਕੇ. ਗਿਆਨ ਅੰਮ੍ਰਿਤ ਪਿਲਾਉਂਦੀਆਂ ਹਨ, ਉਹ ਵਿਸ਼ ( ਵਿਕਾਰ) ਮੰਗਦੇ ਹਨ ਬਾਬਾ ਮੁਰਲੀ ਵਿੱਚ ਸਾਰੇ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ। ਹਰ ਇੱਕ ਚਿੱਤਰ ਦੀ ਸਮਝਾਉਣੀ ਬਹੁਤ ਚੰਗੀ ਹੈ। ਲਕਸ਼ਮੀ - ਨਾਰਾਇਣ ਦੇ ਚਿੱਤਰ ਤੇ ਬੋਲੋ - ਇਹ ਭਾਰਤ ਸਵਰਗ ਸੀ, ਇੱਕ ਧਰਮ ਸੀ ਤਾਂ ਕਿੰਨੇ ਮਨੁੱਖ ਹੋਣਗੇ। ਹੁਣ ਕਿੰਨਾ ਵੱਡਾ ਝਾੜ ਹੋ ਗਿਆ ਹੈ। ਹੁਣ ਵਿਨਾਸ਼ ਹੋਣਾ ਹੈ। ਪੁਰਾਣੀ ਸ੍ਰਿਸ਼ਟੀ ਨੂੰ ਬਦਲਣ ਵਾਲਾ ਇੱਕ ਹੀ ਬਾਪ ਹੈ। 4 - 5 ਚਿੱਤਰ ਹਨ ਮੁੱਖ - ਜਿਸ ਨਾਲ ਕਿਸੇ ਨੂੰ ਧੱਕ ਨਾਲ ਤੀਰ ਲੱਗ ਜਾਵੇ। ਡਰਾਮਾ ਅਨੁਸਾਰ ਦਿਨ - ਪ੍ਰਤੀਦਿਨ ਗਿਆਨ ਦੀ ਪੋਇੰਟਸ ਗੂਹੀਏ ਹੁੰਦੇ ਜਾਂਦੇ ਹਨ। ਤਾਂ ਚਿੱਤਰਾਂ ਵਿੱਚ ਵੀ ਚੇਂਜ ਹੋਵੇਗੀ। ਬੱਚਿਆਂ ਦੀ ਬੁੱਧੀ ਵਿੱਚ ਵੀ ਚੇਂਜ ਹੁੰਦੀ ਹੈ। ਪਹਿਲੋਂ ਇਹ ਥੋੜ੍ਹੀ ਨਾ ਸਮਝਦੇ ਸਨ ਕਿ ਸ਼ਿਵਬਾਬਾ ਬਿੰਦੀ ਹੈ। ਇਵੇਂ ਥੋੜ੍ਹੀ ਨਾ ਕਹਾਂਗੇ ਕਿ ਪਹਿਲਾਂ ਇਵੇਂ ਕਿਉਂ ਨਹੀਂ ਦੱਸਿਆ। ਬਾਪ ਕਹਿੰਦੇ ਹਨ - ਸਾਰੀਆਂ ਗੱਲਾਂ ਪਹਿਲੇ ਹੀ ਥੋੜ੍ਹੀ ਨਾ ਸਮਝਾਈਆਂ ਜਾਂਦੀਆਂ ਹਨ। ਬਾਪ ਗਿਆਨ ਦਾ ਸਾਗਰ ਹੈ ਤਾਂ ਗਿਆਨ ਦਿੰਦੇ ਹੀ ਰਹਿਣਗੇ। ਕਰੈਕਸ਼ਨ ਹੁੰਦੀ ਰਹੇਗੀ। ਪਹਿਲੇ ਤੋਂ ਹੀ ਥੋੜ੍ਹੀ ਨਾ ਦੱਸ ਦੇਣਗੇ। ਫਿਰ ਆਰਟੀਫਿਸ਼ੀਅਲ ਹੋ ਜਾਵੇ। ਅਚਾਨਕ ਕੋਈ ਇਤਫ਼ਾਕ ਆਦਿ ਹੁੰਦੇ ਰਹਿਣਗੇ ਫਿਰ ਕਹਾਂਗੇ ਡਰਾਮਾ। ਇਵੇਂ ਨਹੀਂ ਇਹ ਨਹੀਂ ਹੋਣਾ ਚਾਹੀਦਾ। ਮੰਮਾ ਨੂੰ ਤੇ ਪਿਛਾੜੀ ਤੱਕ ਰਹਿਣਾ ਸੀ, ਫਿਰ ਮੰਮਾ ਕਿਉਂ ਚਲੀ ਗਈ। ਡਰਾਮੇ ਵਿੱਚ ਜੋ ਹੋਇਆ ਸੋ ਰਾਈਟ। ਬਾਬਾ ਨੇ ਵੀ ਜੋ ਕਿਹਾ ਸੋ ਡਰਾਮਾ ਅਨੁਸਾਰ ਕਿਹਾ। ਡਰਾਮੇ ਵਿੱਚ ਮੇਰਾ ਪਾਰਟ ਅਜਿਹਾ ਹੈ। ਬਾਬਾ ਵੀ ਡਰਾਮੇ ਤੇ ਰੱਖ ਦਿੰਦੇ ਹਨ। ਮਨੁੱਖ ਕਹਿੰਦੇ ਹਨ ਈਸ਼ਵਰ ਦੀ ਭਾਵੀ। ਈਸ਼ਵਰ ਕਹਿੰਦੇ ਹਨ ਡਰਾਮੇ ਦੀ ਭਾਵੀ। ਈਸ਼ਵਰ ਨੇ ਬੋਲਿਆ ਜਾਂ ਇਸਨੇ ਬੋਲਿਆ, ਡਰਾਮਾ ਵਿੱਚ ਸੀ। ਕੋਈ ਉਲਟਾ ਕੰਮ ਹੋਇਆ ਡਰਾਮਾ ਵਿੱਚ ਸੀ, ਫਿਰ ਸੁਲਟਾ ਹੋ ਜਾਵੇਗਾ। ਚੜ੍ਹਦੀ ਕਲਾ ਜਰੂਰ ਹੈ। ਚੜ੍ਹਾਈ ਤੇ ਜਾਂਦੇ ਹਨ, ਕਦੇ ਡਗਮਗ ਹੋ ਜਾਂਦੇ ਹਨ। ਇਹ ਸਭ ਮਾਇਆ ਦੇ ਤੂਫ਼ਾਨ ਹਨ। ਜਦ ਤੱਕ ਮਾਇਆ ਹੈ ਵਿਕਲਪ ਜਰੂਰ ਆਉਣਗੇ। ਸਤਿਯੁਗ ਵਿੱਚ ਮਾਇਆ ਹੀ ਨਹੀਂ ਤਾਂ ਵਿਕਲਪ ਦੀ ਗੱਲ ਹੀ ਨਹੀਂ। ਸਤਿਯੁਗ ਵਿੱਚ ਕਦੀ ਕਰਮ ਵਿਕਰਮ ਨਹੀਂ ਹੁੰਦੇ। ਬਾਕੀ ਥੋੜੇ ਰੋਜ਼ ਹੈ, ਖੁਸ਼ੀ ਰਹਿੰਦੀ ਹੈ। ਇਹ ਸਾਡਾ ਅੰਤਿਮ ਜਨਮ ਹੈ। ਹੁਣ ਅਮਰਲੋਕ ਵਿੱਚ ਜਾਣ ਦੇ ਲਈ ਸ਼ਿਵਬਾਬਾ ਤੋਂ ਅਮਰਕਥਾ ਸੁਣਦੇ ਹਾਂ। ਇਹ ਗੱਲਾਂ ਤੁਸੀਂ ਹੀ ਸਮਝਦੇ ਹੋ। ਉਹ ਲੋਕ ਕਿੱਥੇ - ਕਿੱਥੇ ਅਮਰਨਾਥ ਤੇ ਜਾਕੇ ਧੱਕੇ ਖਾਂਦੇ ਰਹਿੰਦੇ ਹਨ। ਇਹ ਨਹੀਂ ਸਮਝਦੇ ਕਿ ਪਾਰਵਤੀ ਨੂੰ ਕਥਾ ਕਿਸ ਨੇ ਸੁਣਾਈ? ਉੱਥੇ ਤਾਂ ਸ਼ਿਵ ਦਾ ਚਿੱਤਰ ਵਿਖਾਉਂਦੇ ਹਨ। ਅੱਛਾ ਸ਼ਿਵ ਕਿਸ ਵਿੱਚ ਬੈਠਿਆ? ਸ਼ਿਵ ਅਤੇ ਸ਼ੰਕਰ ਵਿਖਾਉਂਦੇ ਹਨ। ਕੀ ਸ਼ਿਵ ਨੇ ਸ਼ੰਕਰ ਵਿੱਚ ਬੈਠ ਕਥਾ ਸੁਣਾਈ? ਕੁਝ ਵੀ ਸਮਝਦੇ ਨਹੀਂ ਹਨ, ਭਗਤੀ ਮਾਰਗ ਵਾਲੇ ਹੁਣ ਤੱਕ ਤੀਰਥ ਕਰਨ ਜਾਂਦੇ ਰਹਿੰਦੇ ਹਨ। ਕਥਾ ਵੀ ਅਸਲ ਵਿੱਚ ਵੱਡੀ ਨਹੀਂ ਹੈ। ਅਸਲ ਹੈ ਮਨਮਨਾਭਵ। ਬਸ, ਬੀਜ ਨੂੰ ਯਾਦ ਕਰੋ। ਡਰਾਮਾ ਦੇ ਚੱਕਰ ਨੂੰ ਯਾਦ ਕਰੋ। ਜੋ ਗਿਆਨ ਬਾਬਾ ਦੇ ਕੋਲ ਹੈ ਉਹ ਗਿਆਨ ਸਾਡੀ ਆਤਮਾ ਵਿੱਚ ਵੀ ਹੈ। ਉਹ ਵੀ ਗਿਆਨ ਸਾਗਰ, ਅਸੀਂ ਆਤਮਾ ਵੀ ਮਾਸਟਰ ਗਿਆਨ ਸਾਗਰ ਬਣਦੇ ਹਾਂ। ਨਸ਼ਾ ਚੜ੍ਹਨਾ ਚਾਹੀਦਾ ਹੈ ਨਾ। ਉਹ ਅਸੀਂ ਭਰਾਵਾਂ (ਆਤਮਾਵਾਂ) ਨੂੰ ਸੁਣਾਉਂਦੇ ਹਾਂ। ਸੁਣਾਵਾਂਗੇ ਤਾਂ ਸ਼ਰੀਰ ਦਵਾਰਾ ਹੀ। ਇਸ ਵਿੱਚ ਸੰਸ਼ੇ ਨਹੀਂ ਲਿਆਉਂਣਾ ਚਾਹੀਦਾ। ਬਾਪ ਨੂੰ ਯਾਦ ਕਰਦੇ - ਕਰਦੇ ਸਾਰਾ ਗਿਆਨ ਬੁੱਧੀ ਵਿੱਚ ਆ ਜਾਂਦਾ ਹੈ। ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ, ਮਮਤਵ ਮਿਟਦਾ ਜਾਵੇਗਾ। ਕਿਸੇ ਦਾ ਨਾਮ - ਮਾਤਰ ਪਿਆਰ ਹੁੰਦਾ ਹੈ। ਸਾਡਾ ਵੀ ਇਵੇਂ ਹੈ। ਹੁਣ ਤਾਂ ਅਸੀਂ ਜਾਂਦੇ ਹਾਂ ਸੁਖਧਾਮ। ਇਹ ਤਾਂ ਜਿਵੇਂ ਸਭ ਮਰੇ ਪਏ ਹਨ, ਇਨ੍ਹਾਂ ਨਾਲ ਦਿਲ ਕੀ ਲਗਾਉਣੀ ਹੈ। ਸ਼ਾਂਤੀਧਾਮ ਵਿੱਚ ਜਾਕੇ ਫਿਰ ਸੁਖਧਾਮ ਵਿੱਚ ਆਕੇ ਰਾਜ ਕਰਾਂਗੇ। ਇਸ ਨੂੰ ਕਿਹਾ ਜਾਂਦਾ ਹੈ ਪੁਰਾਣੀ ਦੁਨੀਆਂ ਤੋਂ ਵੈਰਾਗ। ਬਾਪ ਕਹਿੰਦੇ ਹਨ - ਇਨ੍ਹਾਂ ਅੱਖਾਂ ਤੋਂ ਜੋ ਕੁਝ ਵੇਖਦੇ ਹੋ ਉਹ ਸਭ ਖਤਮ ਹੋ ਜਾਣ ਦਾ ਹੈ। ਵਿਨਾਸ਼ ਦੇ ਬਾਦ ਸ੍ਵਰਗ ਨੂੰ ਵੇਖੋਗੇ। ਹੁਣ ਤੁਸੀਂ ਬੱਚਿਆਂ ਨੂੰ ਬਹੁਤ ਮਿੱਠਾ ਬਣਨਾ ਚਾਹੀਦਾ ਹੈ। ਯੋਗ ਵਿਚ ਰਹਿ ਕੋਈ ਗੱਲ ਕਰੋਗੇ ਤਾਂ ਉਨ੍ਹਾਂ ਨੂੰ ਬਹੁਤ ਕਸ਼ਿਸ਼ ਹੋਵੇਗੀ। ਇਹ ਗਿਆਨ ਇਵੇਂ ਦਾ ਹੈ ਜੋ ਬਾਕੀ ਸਭ ਭੁੱਲ ਜਾਂਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਮਾਰਗ ਵਿੱਚ ਆਪਣੀ ਅਵਸਥਾ ਬਹੁਤ ਮਜਬੂਤ ਬਣਾਉਣੀ ਹੈ। ਵਿਦੇਹੀ ਬਣਨਾ ਹੈ। ਇੱਕ ਬਾਪ ਨਾਲ ਹੀ ਸੱਚੀ - ਸੱਚੀ ਪ੍ਰੀਤ ਰੱਖਣੀ ਹੈ।

2. ਡਰਾਮਾ ਦੀ ਭਾਵੀ ਤੇ ਅਡੋਲ ਰਹਿਣਾ ਹੈ। ਡਰਾਮਾ ਵਿੱਚ ਜੋ ਹੋਇਆ ਸੋ ਸਹੀ। ਕਦੀ ਡਗਮਗ ਨਹੀਂ ਹੋਣਾ ਹੈ, ਕਿਸੇ ਵੀ ਗੱਲ ਵਿੱਚ ਸੰਸ਼ੇ ਨਹੀਂ ਲਿਆਉਣਾ ਹੈ।

ਵਰਦਾਨ:-
ਦਾਤਾ ਬਣ ਹਰ ਸੈਕਿੰਡ, ਹਰ ਸੰਕਲਪ ਵਿੱਚ ਦਾਨ ਦੇਣ ਵਾਲੇ ਉਦਾਰਚਿਤ, ਮਹਾਦਾਨੀ ਭਵ:

ਤੁਸੀਂ ਦਾਤਾ ਦੇ ਬੱਚੇ ਲੈਣ ਵਾਲੇ ਨਹੀਂ ਪਰ ਦੇਣ ਵਾਲੇ ਹੋ। ਹਰ ਸੈਕਿੰਡ ਹਰ ਸੰਕਲਪ ਵਿੱਚ ਦੇਣਾ ਹੈ, ਜਦੋਂ ਅਜਿਹੇ ਦਾਤਾ ਬਣ ਜਾਵੋਗੇ ਤਾਂ ਕਹਾਂਗੇ ਉਦਾਰਚਿਤ, ਮਹਾਦਾਨੀ। ਅਜਿਹੇ ਮਹਾਦਾਨੀ ਬਣਨ ਨਾਲ ਮਹਾਨ ਸ਼ਕਤੀ ਦੀ ਪ੍ਰਾਪਤੀ ਆਪੇ ਹੀ ਹੁੰਦੀ ਹੈ। ਪਰ ਦੇਣ ਦੇ ਲਈ ਤੁਹਾਡਾ ਭੰਡਾਰਾ ਭਰਪੂਰ ਚਾਹੀਦਾ ਹੈ। ਜੋ ਲੈਣਾ ਸੀ ਉਹ ਸਭ ਕੁਝ ਲੈ ਲਿੱਤਾ, ਬਾਕੀ ਰਹਿ ਗਿਆ ਦੇਣਾ। ਤਾਂ ਦਿੰਦੇ ਜਾਓ ਦੇਣ ਨਾਲ ਹੋਰ ਵੀ ਭੰਡਾਰਾ ਭਰਦਾ ਜਾਵੇਗਾ।

ਸਲੋਗਨ:-
ਹਰ ਸਬਜੈਕਟ ਵਿੱਚ ਫੁਲ ਮਾਰਕਸ ਜਮਾਂ ਕਰਨੀ ਹੈ ਤਾਂ ਗੰਭੀਰਤਾ ਦਾ ਗੁਣ ਧਾਰਨ ਕਰੋ।


"ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ"

"ਨਿਰਾਕਾਰ ਪਰਮਾਤਮਾ ਦਾ ਰਿਜਰਵ ਤਨ ਬ੍ਰਹਮਾ ਤਨ ਹੈ"

ਇਹ ਤਾਂ ਆਪਣੇ ਨੂੰ ਪੂਰਾ ਨਿਸ਼ਚੇ ਹੈ ਕਿ ਪਰਮਾਤਮਾ ਆਪਣੇ ਸਾਕਾਰ ਬ੍ਰਹਮਾ ਤਨ ਦਵਾਰਾ ਆਕੇ ਪੜ੍ਹਾ ਰਹੇ ਹਨ, ਇਸ ਪੁਆਇੰਟ ਤੇ ਬਹੁਤ ਜਿਗਿਆਸੂ ਪ੍ਰਸ਼ਨ ਪੁੱਛਦੇ ਹਨ ਕਿ ਅੰਮ੍ਰਿਤ ਵੇਲੇ ਸਮੇਂ ਨਿਰਾਕਾਰ ਪਰਮਾਤਮਾ ਜਦੋਂ

ਆਪਣੇ ਸਾਕਾਰ ਤਨ ਵਿੱਚ ਪ੍ਰਵੇਸ਼ ਹੁੰਦੇ ਹਨ ਤਾਂ ਉਸੀ ਸਮੇਂ ਸ਼ਰੀਰ ਵਿੱਚ ਕੀ ਚੇਂਜ ਹੁੰਦੀ ਹੈ? ਉਹ ਪੁੱਛਦੇ ਹਨ ਕੀ ਤੁਸੀਂ ਉਸ ਸਮੇਂ ਬੈਠ ਉਨ੍ਹਾਂ ਨੂੰ ਵੇਖਦੇ ਹੋ ਕਿ ਕਿਵੇਂ ਪਰਮਾਤਮਾ ਆਉਂਦਾ ਹੈ? ਹੁਣ ਇਸ ਤੇ ਸਮਝਾਇਆ ਜਾਂਦਾ ਹੈ ਪਰਮਾਤਮਾ ਦੀ ਪ੍ਰਵੇਸ਼ਤਾ ਹੋਣ ਸਮੇਂ ਇਵੇਂ ਨਹੀਂ ਕਿ ਉਹ ਸ਼ਰੀਰ ਦੇ ਕੋਈ ਨੈਣ, ਚੈਨ ਬਦਲੀ ਹੋ ਜਾਂਦੇ ਹਨ, ਨਹੀਂ। ਪਰ ਅਸੀਂ ਜਦੋਂ ਧਿਆਨ ਵਿੱਚ ਜਾਂਦੇ ਹਾਂ ਉਦੋਂ ਨੈਣ ਚੈਨ ਬਦਲੀ ਹੋ ਜਾਂਦਾ ਹੈ ਪਰ ਇਸ ਸਾਕਾਰ ਬ੍ਰਹਮਾ ਦਾ ਪਾਰ੍ਟ ਹੀ ਗੁਪਤ ਹੈ। ਜਦੋਂ ਪਰਮਾਤਮਾ ਇਸ ਦੇ ਤਨ ਵਿੱਚ ਆਉਂਦਾ ਹੈ ਤਾਂ ਕਿਸੇ ਨੂੰ ਵੀ ਪਤਾ ਨਹੀਂ ਚਲਦਾ, ਉਸ ਦਾ ਇਹ ਤਨ ਰਿਜਰਵ ਕੀਤਾ ਹੋਇਆ ਹੈ ਇਸਲਈ ਸੈਕਿੰਡ ਵਿੱਚ ਆਉਂਦਾ ਹੈ, ਸੈਕਿੰਡ ਵਿੱਚ ਜਾਂਦਾ ਹੈ, ਹੁਣ ਇਸ ਰਾਜ਼ ਨੂੰ ਸਮਝਣਾ। ਬਾਕੀ ਇਵੇਂ ਨਹੀਂ ਕੋਈ ਪੁਆਇੰਟ ਸਮਝ ਵਿੱਚ ਨਾ ਆਵੇ ਤਾਂ ਇਸ ਪੜ੍ਹਾਈ ਦਾ ਕੋਰਸ ਛੱਡ ਦੇਣਾ ਹੈ। ਪੜ੍ਹਾਈ ਤਾਂ ਦਿਨ ਪ੍ਰਤੀਦਿਨ ਗੂਹੀਏ ਅਤੇ ਕਲੀਅਰ ਹੁੰਦੀ ਜਾਂਦੀ ਹੈ। ਸਾਰਾ ਕੋਰਸ ਇੱਕਦਮ ਤਾਂ ਨਹੀਂ ਪੜ੍ਹ ਸਕਣਗੇ ਨਾ, ਉਵੇਂ ਤੁਹਾਨੂੰ ਸਮਝਾਇਆ ਜਾਂਦਾ ਹੈ। ਹੋਰ ਜੋ ਵੀ ਧਰਮ ਪਿਤਾ ਆਉਂਦੇ ਹਨ ਉਨ੍ਹਾਂ ਵਿੱਚ ਵੀ ਆਪਣੀ ਆਪਣੀ ਪਵਿੱਤਰ ਆਤਮਾ ਆਏ ਆਪਣਾ ਪਾਰ੍ਟ ਵਜਾਉਂਦੀ ਹੈ ਫਿਰ ਉਨ੍ਹਾਂ ਆਤਮਾਵਾਂ ਨੂੰ ਸੁੱਖ ਦੁੱਖ ਦੇ ਖੇਡ ਵਿੱਚ ਆਉਣਾ ਹੈ, ਉਹ ਵਾਪਸ ਨਹੀਂ ਜਾਂਦੇ ਪਰ ਜਦੋਂ ਨਿਰਾਕਾਰ ਸੁਪ੍ਰੀਮ ਸੋਲ ਆਉਂਦੇ ਹਨ ਤਾਂ ਉਹ ਸੁੱਖ ਦੁੱਖ ਤੋਂ ਨਿਆਰੇ ਹਨ, ਤਾਂ ਉਹ ਸਿਰਫ ਆਪਣਾ ਪਾਰ੍ਟ ਵਜਾ ਕੇ ਫਿਰ ਚਲੇ ਜਾਂਦੇ ਹਨ। ਤਾਂ ਇਸ ਹੀ ਪੁਆਇੰਟ ਨੂੰ ਅਸੀਂ ਬੁੱਧੀ ਵਿੱਚ ਸਮਝਣਾ ਹੈ।

2)"ਆਤਮਾ ਅਤੇ ਪਰਮਾਤਮਾ ਵਿੱਚ ਗੁਣਾਂ ਅਤੇ ਤਾਕਤ ਦਾ ਫਰਕ"

ਆਤਮਾ ਅਤੇ ਪਰਮਾਤਮਾ ਦਾ ਅੰਤਰ (ਭੇਦ) ਇਸ ਤੇ ਸਮਝਾਇਆ ਜਾਂਦਾ ਹੈ ਕਿ ਆਤਮਾ ਅਤੇ ਪਰਮਾਤਮਾ ਦਾ ਰੂਪ ਇੱਕ ਵਰਗਾ ਜਯੋਤੀ ਰੂਪ ਹੈ। ਆਤਮਾ ਅਤੇ ਪਰਮਾਤਮਾ ਦੀ ਆਤਮਾ ਦਾ ਸਾਈਜ਼ ਇੱਕ ਹੀ ਰੀਤੀ ਵਿੱਚ ਹੈ, ਬਾਕੀ ਆਤਮਾ ਅਤੇ ਪਰਮਾਤਮਾ ਵਿੱਚ ਸਿਰਫ ਗੁਣਾਂ ਦੀ ਤਾਕਤ ਦਾ ਫਰਕ ਜਰੂਰ ਹੈ। ਹੁਣ ਇਹ ਜੋ ਇੰਨੇ ਗੁਣ ਹਨ ਉਹ ਸਾਰੀ ਮਹਿਮਾ ਪਰਮਾਤਮਾ ਦੀ ਹੈ। ਪਰਮਾਤਮਾ ਦੁੱਖ ਸੁੱਖ ਤੋਂ ਨਿਆਰਾ ਹੈ, ਸਰਵਸ਼ਕਤੀਵਾਨ ਹੈ, ਸਰਵਗੁਣ ਸੰਪੰਨ ਹੈ, 16 ਕਲਾ ਸੰਪੂਰਨ ਹੈ, ਉਨ੍ਹਾਂ ਦੀ ਹੀ ਸਾਰੀ ਸ਼ਕਤੀ ਕੰਮ ਕਰ ਰਹੀ ਹੈ। ਬਾਕੀ ਮਨੁੱਖ ਆਤਮਾ ਦੀ ਕੋਈ ਸ਼ਕਤੀ ਨਹੀਂ ਚਲ ਸਕਦੀ ਹੈ। ਪਰਮਾਤਮਾ ਦਾ ਹੀ ਸਾਰਾ ਪਾਰ੍ਟ ਚਲਦਾ ਹੈ, ਭਾਵੇਂ ਪਰਮਾਤਮਾ ਪਾਰ੍ਟ ਵਿੱਚ ਵੀ ਆਉਂਦਾ ਹੈ, ਤਾਂ ਆਪ ਨਿਆਰਾ ਰਹਿੰਦਾ ਹੈ। ਪਰ ਆਤਮਾ ਪਾਰ੍ਟ ਵਿੱਚ ਆਉਂਦੇ ਵੀ ਪਾਰ੍ਟਧਾਰੀ ਦੇ ਰੂਪ ਵਿੱਚ ਆ ਜਾਂਦੀ ਹੈ, ਪਰਮਾਤਮਾ ਪਾਰ੍ਟ ਵਿੱਚ ਆਉਂਦੇ ਵੀ ਕਰਮਬੰਧਨ ਤੋਂ ਨਿਆਰਾ ਹੈ। ਆਤਮਾ ਪਾਰ੍ਟ ਵਿੱਚ ਆਉਂਦੇ ਵੀ ਕਰਮਬੰਧਨ ਦੇ ਵਸ਼ ਹੋ ਜਾਂਦੀ ਹੈ, ਇਹ ਹੈ ਆਤਮਾ ਅਤੇ ਪਰਮਾਤਮਾ ਵਿਚ ਅੰਤਰ, ਭੇਦ। ਅੱਛਾ। ਓਮ ਸ਼ਾਂਤੀ।